ੴ

ਸਿੱਖਬਾਣੀ · SikhBani

Ang 1016

Sri Guru Granth Sahib · Raag Maaroo · 2 shabads, 39 lines
Translations
Shabad Guru Nanak Dev Ji Raag Maaroo continued from Ang 1015

ਕਲਰ ਖੇਤੀ. ਤਰਵਰ ਕੰਠੇ; ਬਾਗਾ ਪਹਿਰਹਿ. ਕਜਲੁ ਝਰੈ ॥

kalar khetee. taravar kantthe; baagaa pahireh. kajal jharai |

Sant Singh KhalsaHe is like the crop planted in the salty soil, or the tree growing on the river bank, or the white clothes sprinkled with dirt.
Manmohan SinghWithout the Name, the mortal is like the crop in the saline land, the tree on the riverbank and the sprinkling of soot on the white wear.
Manmohan Singh (Punjabi)ਨਾਮ ਦੇ ਬਿਨਾ ਪ੍ਰਾਣੀ ਸ਼ੋਰੇ ਵਾਲੀ ਭੁਏ ਵਿੱਚ ਫ਼ਸਲ, ਦਰਿਆ ਦੇ ਕੰਢੋ ਉਤੇ ਬਿਰਛ ਅਤੇ ਚਿੱਟੀ ਪੁਸ਼ਾਕ ਉਤੇ ਕਾਲਖ ਛਿੜਕਣ ਦੀ ਮਾਨੰਦ ਹੈ।
Fareedkot Teekaਜੈਸੇ ਕਲਰ ਭੂਮੀ ਮੇਂ ਖੇਤੀ ਬੀਜੈ ਤੌ ਲਾਭ ਨਹੀਂ ਹੋਤਾ ਤੈਸੇ ਸਕਾਮ ਕਰਮਾਂ ਤੇ ਜੀਵੋਂ ਕੋ ਲਾਭ ਨਹੀਂ ਹੋਤਾ ਹੈ। ਜੈਸੇ ਨਦੀ ਕੰਢੇ ਪਰ ਬ੍ਰਿਛ ਖੜਾ ਹੈ ਤਿਸ ਕੇ ਗਿਰਨੇ ਮੇਂ ਦੇਰ ਕਛੂ ਨਹੀਂ ਤੈਸੇ ਸਰੀਰ ਨਸਟ ਹੋਇਆ ਹੀ ਜਾਣੋ; ਪੁਨਃ ਜੈਸੇ ਕੋਈ ਪੁਸਾਕਾਂ ਪਹਰ ਕੇ ਕਜਲ ਮੇਂ ਬਸਤ੍ਰ ਕੋ ਝਾੜੇ ਤੋ ਅਵਸ ਕਾਲਖ ਲਾਗਤੀ ਹੈ॥
Prof. Sahib Singhਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ)।

ਪਦ ਅਰਥ ਕੰਠੇ = ਦਰੀਆ ਦੇ ਕੰਢੇ। ਬਾਗਾ = ਚਿੱਟੇ ਕਪੜੇ। ਝਰੈ = ਝੜਦਾ ਹੈ, ਉਡ ਉਡ ਕੇ ਪੈਂਦਾ ਹੈ।

SikhNet (Spanish)Son como tierra estéril, o como un árbol en la orilla del río, o como una salpicada de negro sobre una tela blanca.

ਏਹੁ ਸੰਸਾਰੁ. ਤਿਸੈ ਕੀ ਕੋਠੀ; ਜੋ ਪੈਸੈ. ਸੋ ਗਰਬਿ ਜਰੈ ॥੬॥

ehu sansaar. tisai kee kotthee; jo paisai. so garab jarai |6|

Sant Singh KhalsaThis world is the house of desire; whoever enters it, is burnt down by egotistical pride. ||6||
Manmohan SinghThis world is the house of desire, Whosoever enters into it, he is burnt down by pride.
Manmohan Singh (Punjabi)ਇਹ ਜਗਤ ਖ਼ਾਹਿਸ਼ ਦਾ ਘਰ ਹੈ ਜਿਹੜਾ ਕੋਈ ਭੀ ਇਸ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਹੰਕਾਰ ਨਾਲ ਸੜ ਜਾਂਦਾ ਹੈ।
Fareedkot Teekaਇਹੁ ਸੰਸਾਰ ਤਿਸੈ ਪ੍ਰਕਾਰ ਪਾਪੋਂ ਕੀ ਕੋਠੀ ਭਰੀ ਹੂਈ ਹੈ, ਜੋ ਇਸ ਕੋਠੀ ਮੇਂ ਪਰਵੇਸ ਕਰਤਾ ਹੈ, ਸੋ ਗਰਭ ਆਦਕ ਕਜਲ ਕਰ (ਜਰੈ) ਜੜਿਆ ਜਾਤਾ ਹੈ। ਇਸ ਮੇਂ ਪੜ ਕਰ ਕੋਈ ਮਹਾਤਮਾਂ ਨਿਰਲੇਪ ਰਹਿਤੇ ਹੈ॥੬॥
Prof. Sahib Singh(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥

ਪਦ ਅਰਥ ਤਿਸੈ ਕੀ = ਤ੍ਰਿਸ਼ਨਾ ਦੀ। ਪੈਸੈ = ਪੈਂਦਾ ਹੈ, ਕਾਬੂ ਆ ਜਾਂਦਾ ਹੈ। ਜਰੈ = ਸੜਦਾ ਹੈ ॥੬॥

SikhNet (Spanish)Sí, este mundo es la casa del deseo, y quien sea que reside en él, es quemado y consumido por el ego.(6)

ਰਯਤਿ ਰਾਜੇ ਕਹਾ ਸਬਾਏ; ਦੁਹੁ ਅੰਤਰਿ ਸੋ ਜਾਸੀ ॥

rayat raaje kahaa sabaae; duhu antar so jaasee |

Sant Singh KhalsaWhere are all the kings and their subjects? Those who are immersed in duality are destroyed.
Manmohan SinghWhere are all the kings and their subjects? Whosoever is involved in duality, he shall be destroyed.
Manmohan Singh (Punjabi)ਕਿੱਥੇਂ ਹਨ ਸਾਰੇ ਪਾਤਿਸ਼ਾਹ ਅਤੇ ਉਨ੍ਹਾਂ ਦੀ ਪਰਜਾ? ਜਿਹੜਾ ਕੋਈ ਭੀ ਦਵੈਤ-ਭਾਵ ਅੰਦਰ ਫਾਬਾ ਹੈ, ਉਹ ਬਰਬਾਦ ਹੋ ਜਾਵੇਗਾ।
Fareedkot Teekaਰਯਤ ਕੇ ਲੋਕ ਔ ਰਾਜੇ ਇਹੁ ਕਿਆ ਹੈਂ, ਜੋ ਚੀਟੀ ਬ੍ਰਹਮਾ ਪਰਯੰਤ ਹੂਏ ਹੈਂ। (ਦੁਹੁ ਅੰਤਰਿ) ਧਰਤੀ ਅਕਾਸ ਕੇ ਬੀਚ ਜੋ (ਦੁਹੁ) ਦ੍ਵੈਤ ਕੇ ਬੀਚ ਹੈਂ, ਸੋ ਸਭੀ (ਜਾਸੀ) ਨਸਟ ਹੋ ਜਾਵੈਂਗੇ, ਭਾਵ ਜਨਮੇਂ ਮਰੇਂਗੇ॥
Prof. Sahib Singhਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ)। ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ)।

ਪਦ ਅਰਥ ਰਯਤਿ = ਪਰਜਾ, ਜਨਤਾ। ਕਹਾ = ਕਿਥੇ ਗਏ? ਸਬਾਏ = ਸਾਰੇ। ਦੁਹੁ ਅੰਤਰਿ = ਜ਼ਿਮੀ ਆਸਮਾਨ ਦੇ ਅੰਦਰ, ਇਹ ਦੁਨੀਆ ਵਿਚ। ਜਾਸੀ = ਨਾਸ ਹੋ ਜਾਇਗਾ।

SikhNet (Spanish)¿Dónde, por favor están los reyes o sus súbditos?, pues quien sea que vive en la dualidad, es destruido.

ਕਹਤ ਨਾਨਕੁ. ਗੁਰ ਸਚੇ ਕੀ ਪਉੜੀ; ਰਹਸੀ ਅਲਖੁ ਨਿਵਾਸੀ ॥੭॥੩॥੧੧॥

kehat naanak. gur sache kee paurree; rahasee alakh nivaasee |7|3|11|

Sant Singh KhalsaSays Nanak, these are the steps of the ladder, of the Teachings of the True Guru; only the Unseen Lord shall remain. ||7||3||11||
Manmohan SinghSays Nanak, the True Guru's instruction tells, that ever-stable is the seat of the Unseen Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸੱਚੇ ਗੁਰਾਂ ਦਾ ਉਪਦੇਸ਼ ਦਸਦਾ ਹੈ ਕਿ ਸਦੀਵੀ ਸਥਿਰ ਹੈ ਨਿਵਾਸ ਅਸਥਾਨ ਅਦ੍ਰਿਸ਼ਟ ਪ੍ਰਭੂ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੋਂ ਨੇ ਸਚੇ ਪਰਮੇਸੁਰ ਕੀ ਭਗਤੀ ਰੂਪ ਪਉੜੀ ਬਖਸੀ ਹੈ, ਵਹੁ (ਅਲਖੁ) ਪਰਮੇਸੁਰ ਮੇਂ ਨਿਵਾਸੀ ਹੋ ਕਰ (ਰਹਸੀ) ਅਨੰਦ ਹੂਏ ਹੈਂ॥੭॥੩॥੧੧॥☬ਪਰਮੇਸੁਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥

ਪਦ ਅਰਥ ਰਹਸੀ = ਸਦਾ ਟਿਕਿਆ ਰਹੇਗਾ, ਅਟੱਲ ਆਤਮਕ ਜੀਵਨ ਵਾਲਾ ਹੋ ਜਾਇਗਾ। ਨਿਵਾਸੀ = ਨਿਵਾਸ ਰੱਖਣ ਵਾਲਾ, ਸੁਰਤ ਜੋੜੀ ਰੱਖਣ ਵਾਲਾ ॥੭॥੩॥੧੧॥

* ਨੋਟ: 'ਘਰੁ ੨' ਦੀਆਂ ੩ ਅਸਟਪਦੀਆਂ, 'ਘਰੁ ੧' ਦੀਆਂ ੮। ਕੁੱਲ ਜੋੜ ੧੧ ਹੈ।

SikhNet (Spanish)Dice Nanak, la Instrucción del Guru Verdadero es que solamente el Dios Insondable vive Eternamente.(7-3-11)

Open this shabad (17 lines, Angs 1015-1016) →

Shabad Guru Amardas Ji Raag Maaroo

ਮਾਰੂ ਮਹਲਾ ੩ ਘਰੁ ੫ ਅਸਟਪਦੀ ॥

maaroo mahalaa 3 ghar 5 asattapadee |

Sant Singh KhalsaMaaroo, Third Mehl, Fifth House, Ashtpadheeyaa:
Manmohan SinghMaru 3rd Guru. Ashatpadi.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ ਅਸ਼ਟਪਦੀ।
Prof. Sahib Singhਰਾਗ ਮਾਰੂ, ਘਰ ੫ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Maru, Mejl Guru Amar Das, Tercer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਜਿਸ ਨੋ. ਪ੍ਰੇਮੁ ਮੰਨਿ ਵਸਾਏ ॥

jis no. prem man vasaae |

Sant Singh KhalsaOne whose mind is filled with the Lord's Love,
Manmohan SinghHe, within whose mind, the Lord enshrines his love,
Manmohan Singh (Punjabi)ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਪਿਆਰ ਟਿਕਾਉਂਦਾ ਹੈ,
Fareedkot Teekaਜਿਸ ਕੇ ਮਨ ਮੇਂ ਪ੍ਰੇਮ ਕੋ ਬਸਾਵਤਾ ਹੈ॥
Prof. Sahib Singh(ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ,

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮੰਨਿ = ਮਨ, ਮਨ ਵਿਚ।

SikhNet (Spanish)Aquél a quien Dios ilumina espontáneamente con Su Amor,

ਸਾਚੈ ਸਬਦਿ. ਸਹਜਿ ਸੁਭਾਏ ॥

saachai sabad. sehaj subhaae |

Sant Singh Khalsais intuitively exalted by the True Word of the Shabad.
Manmohan Singhis easily embellished with the True Name.
Manmohan Singh (Punjabi)ਸੱਚੇ ਨਾਮ ਨਾਲ ਉਹ ਸੁਖੈਨ ਹੀ ਸ਼ਸੋਭਤ ਥੀ ਵੰਝਦਾ ਹੈ।
Fareedkot Teekaਵਹੁ ਸਚੇ ਉਪਦੇਸ ਕਰ ਸਹਿਜੇ ਹੀ ਸੁਭਾਇਮਾਨ ਹੋਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ)।

ਪਦ ਅਰਥ ਸਾਚੈ ਸਬਦਿ = ਸਦਾ-ਥਿਰ ਸ਼ਬਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।

SikhNet (Spanish)a través de la Verdadera Palabra,

ਏਹਾ ਵੇਦਨ ਸੋਈ ਜਾਣੈ; ਅਵਰੁ ਕਿ ਜਾਣੈ ਕਾਰੀ ਜੀਉ ॥੧॥

ehaa vedan soee jaanai; avar ki jaanai kaaree jeeo |1|

Sant Singh KhalsaHe alone knows the pain of this love; what does anyone else know about its cure? ||1||
Manmohan SinghHe alone knows the pain of this love. What can any one else know regarding its cure?
Manmohan Singh (Punjabi)ਕੇਵਲ ਉਹ ਹੀ ਇਸ ਪਿਆਰ ਦੀ ਪੀੜ ਨੂੰ ਜਾਣਦਾ ਹੈ। ਇਸ ਦੇ ਇਲਾਜ ਬਾਰੇ ਹੋਰ ਕੋਈ ਕੀ ਜਾਣ ਸਕਦਾ ਹੈ?
Fareedkot Teekaਇਸ ਪ੍ਰੇਮ ਕੀ ਪੀੜ ਕੋ ਸੋ ਪਰਮੇਸੁਰ ਹੀ ਜਾਨਤਾ ਹੈ, ਔ ਤਿਸ ਕੀ ਔਸ਼ਧੀ ਹੋਰ ਬਾਹਜ ਵੈਦ ਕਿਆ ਕੋਈ ਜਾਨਤਾ ਹੈ ਅਰਥਾਤ ਸੋ ਭੀ ਪਰਮੇਸੁਰ ਹੀ ਜਾਨਤਾ ਹੈ॥੧॥
Prof. Sahib Singhਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ ॥੧॥

ਪਦ ਅਰਥ ਏਹਾ ਵੇਦਨ = ਇਹ (ਪ੍ਰੇਮ ਦੀ) ਚੋਭ। ਵੇਦਨ = ਵੇਦਨਾ, ਪੀੜਾ, ਚੋਭ। ਸੋਈ = ਉਹੀ ਮਨੁੱਖ। ਕਿ ਜਾਣੈ = ਕੀਹ ਜਾਣਦਾ ਹੈ? ਨਹੀਂ ਜਾਣ ਸਕਦਾ। ਕਾਰੀ = ਇਲਾਜ। ਜੀਉ = ਹੇ ਭਾਈ! ॥੧॥

SikhNet (Spanish)conoce el dolor de la separación y sólo él conoce su cura.(1)

ਆਪੇ ਮੇਲੇ; ਆਪਿ ਮਿਲਾਏ ॥

aape mele; aap milaae |

Sant Singh KhalsaHe Himself unites in His Union.
Manmohan SinghOf Himself, of Himself the Lord unites man in His union.
Manmohan Singh (Punjabi)ਸੁਆਮੀ ਆਪ ਭੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਸਤਿਸੰਗ ਸਾਥ ਆਪੇ ਮੇਲਤਾ ਹੈਂ; ਪੁਨਃ ਸਤਸੰਗ ਦੁਆਰਾ ਆਪਣੇ ਸਾਥ ਆਪ ਮਿਲਾਵਤਾ ਹੈਂ॥
Prof. Sahib Singhਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਮੇਲੇ, ਮਿਲਾਏ = ਮਿਲਾਂਦਾ ਹੈ।

SikhNet (Spanish)El Señor por Sí Mismo nos une en Su Ser.

ਆਪਣਾ ਪਿਆਰੁ; ਆਪੇ ਲਾਏ ॥

aapanaa piaar; aape laae |

Sant Singh KhalsaHe Himself inspires us with His Love.
Manmohan SinghHe, of Himself, informs man with His love.
Manmohan Singh (Punjabi)ਖ਼ੁਦ ਹੀ ਉਹ ਬੰਦੇ ਨੂੰ ਆਪਣੇ ਪ੍ਰੇਮ ਨਾਲ ਜੋੜ ਦਿੰਦਾ ਹੈ।
Fareedkot Teekaਆਪਣਾ ਪ੍ਰੇਮ ਤੂੰ ਆਪ ਹੀ ਲਾਵਤਾ ਹੈਂ॥
Prof. Sahib Singh(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ।
SikhNet (Spanish)Sí, Él por Sí Mismo nos irradia con Su Amor

ਪ੍ਰੇਮ ਕੀ ਸਾਰ. ਸੋਈ ਜਾਣੈ; ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥

prem kee saar. soee jaanai; jis no nadar tumaaree jeeo |1| rahaau |

Sant Singh KhalsaHe alone appreciates the value of Your Love, upon whom You shower Your Grace, O Lord. ||1||Pause||
Manmohan SinghHe alone realises the worth of this love, on whom is Thine grace, O Lord. Pause.
Manmohan Singh (Punjabi)ਇਸ ਪਿਆਰ ਦੀ ਕਦਰ ਨੂੰ ਕੇਵਲ ਉਹ ਹੀ ਅਨੁਭਵ ਕਰਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ, ਹੇ ਸੁਆਮੀ। ਠਹਿਰਾਉ।
Fareedkot Teekaਪਰੰਤੂ ਪ੍ਰੇਮ ਕੀ ਸਾਰ ਤੌ ਸੋਈ ਜੀਵ ਜਾਨਤਾ ਹੈ ਜਿਸ ਕੋ ਤੁਮਾਰੀ ਕ੍ਰਿਪਾ ਹੋਤੀ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਸਾਰ = ਕਦਰ। ਨਦਰਿ = ਮਿਹਰ ਦੀ ਨਿਗਾਹ ॥੧॥ ਰਹਾਉ ॥

SikhNet (Spanish)y sólo Él conoce la Esencia del Amor, cuando nos une por la Gracia de Dios.(1-Pausa)

ਦਿਬ ਦ੍ਰਿਸਟਿ ਜਾਗੈ; ਭਰਮੁ ਚੁਕਾਏ ॥

dib drisatt jaagai; bharam chukaae |

Sant Singh KhalsaOne whose spiritual vision is awakened - his doubt is driven out.
Manmohan SinghHe, whose spiritual vision awakens; drives away his doubt.
Manmohan Singh (Punjabi)ਜਿਸ ਦੀ ਆਤਮਕ ਦ੍ਰਿਸ਼ਟੀ ਜਾਗ ਉਠਦੀ ਹੈ; ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜੋ ਗ੍ਯਾਨ ਦ੍ਰਿਸਟੀ ਕਰ ਜਾਗੇ ਹੈਂ ਤਿਨੋਂ ਨੇ ਸਭ ਭਰਮੁ ਚੁਕਾਇ ਦੀਏ ਹੈਂ॥
Prof. Sahib Singh(ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ।

ਪਦ ਅਰਥ ਦਿਬ = {दिव्य = Divine} ਦੇਵਤਿਆਂ ਵਾਲੀ, ਰੱਬੀ, ਆਤਮਕ ਜੀਵਨ ਦਾ ਚਾਨਣ ਦੇਣ ਵਾਲੀ। ਦ੍ਰਿਸ਼ਟਿ = ਨਜ਼ਰ, ਨਿਗਾਹ। ਭਰਮੁ = ਭਟਕਣ। ਚੁਕਾਏ = ਦੂਰ ਕਰ ਦੇਂਦੀ ਹੈ।

SikhNet (Spanish)Por la Gracia del Guru la intuición despierta,

ਗੁਰ ਪਰਸਾਦਿ; ਪਰਮ ਪਦੁ ਪਾਏ ॥

gur parasaad; param pad paae |

Sant Singh KhalsaBy Guru's Grace, he obtains the supreme status.
Manmohan SinghBy Guru's grace, he obtains the supreme status.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਤਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਪਰਮ ਪਦ ਕੋ ਪਾਇਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਦਰਜਾ।

SikhNet (Spanish)nos liberamos de la ilusión y obtenemos el Estado Sublime de Éxtasis.

ਸੋ ਜੋਗੀ. ਇਹ ਜੁਗਤਿ ਪਛਾਣੈ; ਗੁਰ ਕੈ ਸਬਦਿ ਬੀਚਾਰੀ ਜੀਉ ॥੨॥

so jogee. ih jugat pachhaanai; gur kai sabad beechaaree jeeo |2|

Sant Singh KhalsaHe alone is a Yogi, who understands this way, and contemplates the Word of the Guru's Shabad. ||2||
Manmohan SinghHe alone is a Yogi, who understands this way and reflects on the Guru's world.
Manmohan Singh (Punjabi)ਸਿਰਫ ਉਹ ਹੀ ਯੋਗੀ ਹੈ, ਜੋ ਇਸ ਮਾਰਗ ਨੂੰ ਸਮਝਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਹੈ।
Fareedkot Teekaਜੋ ਇਸ ਜੁਗਤ ਕੋ ਪਛਾਣਤਾ ਹੈ ਕਿ ਗੁਰੂ ਕੇ ਉਪਦੇਸ ਕਾ ਬੀਚਾਰੀ ਹੋਣਾ ਹੈ, ਸੋ ਜੋਗੀ ਹੈ॥੨॥
Prof. Sahib Singh(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੨॥

ਪਦ ਅਰਥ ਜੁਗਤਿ = ਢੰਗ, ਤਰੀਕਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ, ਉੱਚੇ ਜੀਵਨ ਦੀ ਸੂਝ ਵਾਲਾ ॥੨॥

SikhNet (Spanish)Sólo es un Yogui, aquél que conoce el Camino y reflexiona en la Palabra del Guru. (2)

ਸੰਜੋਗੀ; ਧਨ ਪਿਰ ਮੇਲਾ ਹੋਵੈ ॥

sanjogee; dhan pir melaa hovai |

Sant Singh KhalsaBy good destiny, the soul-bride is united with her Husband Lord.
Manmohan SinghBy Good fortune, the bride meets with her Groom.
Manmohan Singh (Punjabi)ਚੰਗੀ ਪ੍ਰਾਲਬਧ ਦੁਆਰਾ, ਪਤਨੀ ਆਪਣੇ ਪਤੀ ਨਾਲ ਮਿਲਦੀ ਹੈ।
Fareedkot Teekaਜੋ ਸੁਭ ਕਰਮੋਂ ਕਾ ਸੰਜੋਗੀ ਹੈ ਤਿਸ ਜੀਵ ਰੂਪ ਇਸਤ੍ਰੀ ਕਾ ਹੇ ਪਤੀ ਪਰਮੇਸਰ! ਤੇਰੇ ਸਾਥ ਮੇਲਾ ਹੋਤਾ ਹੈ॥
Prof. Sahib Singhਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ,

ਪਦ ਅਰਥ ਸੰਜੋਗੀ = ਸੰਜੋਗੀਂ, ਸੰਜੋਗਾਂ ਨਾਲ, ਪਰਮਾਤਮਾ ਦੇ ਮਿਥੇ ਸਬੱਬ ਨਾਲ, ਪਿਛਲੇ ਸੰਸਕਾਰਾਂ ਅਨੁਸਾਰ। ਧਨ = ਜੀਵ-ਇਸਤ੍ਰੀ। ਪਿਰ = ਪਿਤਾ, ਪ੍ਰਭੂ-ਪਤੀ।

SikhNet (Spanish)Es por una gran y buena fortuna que la novia se encuentra con su Esposo.

ਗੁਰਮਤਿ; ਵਿਚਹੁ ਦੁਰਮਤਿ ਖੋਵੈ ॥

guramat; vichahu duramat khovai |

Sant Singh KhalsaFollowing the Guru's Teachings, she eradicates her evil-mindedness from within.
Manmohan SinghBy Guru's instruction, she banishes her evil-understanding from within herself.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ ਉਹ ਆਪਣੇ ਅੰਦਰੋਂ ਆਪਣੀ ਖੋਟੀ-ਸਮਝ ਨੂੰ ਦੂਰ ਕਰ ਦਿੰਦੀ ਹੈ।
Fareedkot Teekaਪਰੰਤੂ ਗੁਰੋਂ ਕੀ ਮਤਿ ਕਰ ਕੇ ਜੋ ਮਨ ਮੇਂ ਸੇ ਦੁਰਮਤਿ ਕੋ ਖੋਵੈ॥
Prof. Sahib Singhਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮੱਤ ਨਾਸ ਕਰ ਦੇਂਦੀ ਹੈ,

ਪਦ ਅਰਥ ਗੁਰਮਤਿ = ਗੁਰੂ ਦੀ ਸਿੱਖਿਆ ਲੈ ਕੇ। ਵਿਚਹੁ = ਆਪਣੇ ਅੰਦਰੋਂ। ਦੁਰਮਤਿ = ਖੋਟੀ ਮੱਤ।

SikhNet (Spanish)Es a través de la Sabiduría del Guru que uno purga su ser del vicio y disfruta de su Dios con Amor.

ਰੰਗ ਸਿਉ ਨਿਤ ਰਲੀਆ ਮਾਣੈ; ਅਪਣੇ ਕੰਤ ਪਿਆਰੀ ਜੀਉ ॥੩॥

rang siau nit raleea maanai; apane kant piaaree jeeo |3|

Sant Singh KhalsaWith love, she continually enjoys pleasure with Him; she becomes the beloved of her Husband Lord. ||3||
Manmohan SinghShe becomes the beloved of her spouse and with love, ever enjoy dalliance with Him,
Manmohan Singh (Punjabi)ਉਹ ਆਪਣੇ ਭਰਤੇ ਦੀ ਮਾਸ਼ੂਕਾ ਥੀ ਵੰਝਦੀ ਹੈ ਅਤੇ ਪਿਆਰ ਨਾਲ ਸਦਾ ਹੀ ਉਸ ਨਾਲ ਹਾਸ-ਬਿਲਾਸ ਦਾ ਅਨੰਦ ਲੈਂਦੀ ਹੈ।
Fareedkot Teekaਜੋ ਜੀਵ ਰੂਪ ਇਸਤ੍ਰੀ ਹੇ ਕੰਤ! ਆਪ ਕੀ ਪਿਆਰੀ ਹੈਂ। ਸੋ ਅਨੰਦ ਸਾਥ ਨਿਤ ਖੁਸੀਆਂ ਭੋਗਤੀ ਹੈਂ॥੩॥
Prof. Sahib Singhਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ॥੩॥

ਪਦ ਅਰਥ ਰੰਗ ਸਿਉ = ਪ੍ਰੇਮ ਨਾਲ। ਕੰਤ ਪਿਆਰੀ = ਕੰਤ ਦੀ ਪਿਆਰੀ ॥੩॥

SikhNet (Spanish)Siempre será el Bienamado de Él.(3)

ਸਤਿਗੁਰ ਬਾਝਹੁ; ਵੈਦੁ. ਨ ਕੋਈ ॥

satigur baajhahu; vaid. na koee |

Sant Singh KhalsaOther than the True Guru, there is no physician.
Manmohan SinghWithout the True Guru, there is no other physician.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ।
Fareedkot Teekaਸਤਿਗੁਰੋਂ ਸੇ ਬਿਨਾਂ ਅਗਿਆਨ ਰੋਗ ਨਵਿਰਤ ਕਰਤਾ ਬੈਦ ਕੋਈ ਨਹੀਂ ਹੈ॥
Prof. Sahib Singh(ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ।

ਪਦ ਅਰਥ ਬਾਝਹੁ = ਬਿਨਾ। ਵੈਦੁ = (ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ।

SikhNet (Spanish)Sin el Guru Verdadero no hay ningún otro médico,

ਆਪੇ ਆਪਿ; ਨਿਰੰਜਨੁ ਸੋਈ ॥

aape aap; niranjan soee |

Sant Singh KhalsaHe Himself is the Immaculate Lord.
Manmohan SinghHe himself is the Immaculate Lord.
Manmohan Singh (Punjabi)ਉਹ ਆਪ ਹੀ ਪਵਿੱਤ੍ਰ ਪ੍ਰਭੂ ਹਨ।
Fareedkot Teekaਸੋ ਗੁਰ (ਆਪੇ ਆਪਿ) ਸੁਤੇ ਸਿਧ ਜੋ ਨਿਰੰਜਨੁ ਹੈ ਤਿਸ ਕਾ ਸਰੂਪ ਹੈ॥
Prof. Sahib Singh(ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ)।

ਪਦ ਅਰਥ ਆਪੇ = ਆਪ ਹੀ। ਨਿਰੰਜਨੁ = {ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ} ਨਿਰਲੇਪ।

SikhNet (Spanish)pues cuando uno habita en Dios, se encuentra desapegado y sin mancha.

ਸਤਿਗੁਰ ਮਿਲਿਐ, ਮਰੈ ਮੰਦਾ; ਹੋਵੈ ਗਿਆਨ ਬੀਚਾਰੀ ਜੀਉ ॥੪॥

satigur miliai, marai mandaa; hovai giaan beechaaree jeeo |4|

Sant Singh KhalsaMeeting with the True Guru, evil is conquered, and spiritual wisdom is contemplated. ||4||
Manmohan SinghMeeting with the True Guru, the mortal's sins are effaced and he comes to ponder on the Divine knowledge.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ ਉਹ ਬ੍ਰਹਮ ਗਿਆਨ ਨੂੰ ਵੀਚਾਰਣ ਵਾਲਾ ਥੀ ਵੰਝਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਮੰਦਾ ਸੁਭਾਉ ਮਰ ਜਾਤਾ ਹੈ ਔ ਗ੍ਯਾਨ ਕੇ ਵਿਚਾਰਣੇ ਵਾਲਾ ਹੋਤਾ ਹੈ॥੪॥
Prof. Sahib Singhਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ॥੪॥

ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਮੰਦਾ = ਭੈੜਾ। ਗਿਆਨ ਬੀਚਾਰੀ = ਉੱਚੇ ਆਤਮਕ ਜੀਵਨ ਦੀ ਵਿਚਾਰ ਕਰ ਸਕਣ ਵਾਲਾ ॥੪॥

SikhNet (Spanish)Cuando uno encuentra al Guru, uno se libera de su Maldad, pues reflexiona en la Sabiduría del Señor.(4)

ਏਹੁ ਸਬਦੁ ਸਾਰੁ; ਜਿਸ ਨੋ ਲਾਏ ॥

ehu sabad saar; jis no laae |

Sant Singh KhalsaOne who is committed to this most sublime Shabad
Manmohan SinghHe, whom the Lord attaches to this sublime Name,
Manmohan Singh (Punjabi)ਜਿਸ ਨੂੰ ਪ੍ਰਭੂ ਆਪਣੇ ਇਸ ਸ੍ਰੇਸ਼ਟ ਨਾਮ ਨਾਲ ਜੋੜਦਾ ਹੈ;
Fareedkot Teekaਏਹੁ ਗੁਰਉਪਦੇਸ ਸ੍ਰੇਸਟ ਹੈ, ਹੇ ਪਰਮੇਸਰ! ਇਸ ਕਾ ਪ੍ਰੇਮ ਜਿਸ ਕੋ ਤੂੰ ਲਾਏਂ ਸੋ ਜਾਨਤਾ ਹੈ॥
Prof. Sahib Singhਹੇ ਭਾਈ ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ,

ਪਦ ਅਰਥ ਸਾਰੁ = ਸ੍ਰ੍ਰੇਸ਼ਟ।

SikhNet (Spanish)Aquél que conoce la Esencia de la Palabra Inmaculada,

ਗੁਰਮੁਖਿ; ਤ੍ਰਿਸਨਾ ਭੁਖ ਗਵਾਏ ॥

guramukh; trisanaa bhukh gavaae |

Sant Singh Khalsabecomes Gurmukh, and is rid of thirst and hunger.
Manmohan Singhhe by the Guru's grace is rid of his thirst and hunger.
Manmohan Singh (Punjabi)ਉਹ ਗੁਰਾਂ ਦੀ ਦਇਆ ਦੁਆਰਾ ਆਪਣੀ ਤ੍ਰੇਹ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੋ ਗੁਰਾਂ ਦੁਆਰੇ ਤ੍ਰਿਸਨਾ ਰੂਪੁ ਭੂਖ ਕੋ ਗਵਾਇ ਦੇਤਾ ਹੈ॥
Prof. Sahib Singh(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਗਵਾਏ = ਦੂਰ ਕਰ ਦੇਂਦਾ ਹੈ।

SikhNet (Spanish)por la Gracia del Guru, es liberado de su hambre y de su sed.

ਆਪਣ ਲੀਆ ਕਿਛੂ. ਨ ਪਾਈਐ; ਕਰਿ ਕਿਰਪਾ ਕਲ ਧਾਰੀ ਜੀਉ ॥੫॥

aapan leea kichhoo. na paaeeai; kar kirapaa kal dhaaree jeeo |5|

Sant Singh KhalsaBy one's own efforts, nothing can be accomplished; the Lord, in His Mercy, bestows power. ||5||
Manmohan SinghOf his own acquiring, man can obtain not anything, It is the Lord, who mercifully blesses him with power.
Manmohan Singh (Punjabi)ਖ਼ੁਦ ਹਾਸਲ ਕਰਨ ਦੁਆਰਾ ਬੰਦਾ ਕੁਝ ਭੀ ਪ੍ਰਾਪਤ ਨਹੀਂ ਕਰ ਸਕਦਾ। ਆਪਣੀ ਮਿਹਰ ਰਾਹੀਂ ਪ੍ਰਭੂ ਉਸ ਨੂੰ ਸੱਤਿਆ ਬਖ਼ਸਦਾ ਹੈ।
Fareedkot Teekaਅਪਨਾ ਲੀਆ ਹੂਆ ਤੌ ਕੁਛ ਨਹੀਂ ਪਾਈਤਾ। ਜਿਸ ਤੈਨੇ ਕ੍ਰਿਪਾ ਕਰ ਕੇ ਸਭ ਜੀਵੋਂ ਮੇਂ ਅਪਨੀ ਸ਼ਕਤੀ ਧਾਰੀ ਹੂਈ ਹੈ, ਸੋ ਤੂੰ ਜੋ ਕਰੇਂ ਸੋ ਹੋਤਾ ਹੈ॥੫॥
Prof. Sahib Singhਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ॥੫॥

ਪਦ ਅਰਥ ਆਪਣ ਲੀਆ = ਆਪਣੇ ਉੱਦਮ ਨਾਲ ਹਾਸਲ ਕੀਤਾ ਹੋਇਆ। ਕਲ = ਸਤਾ। ਧਾਰੀ = ਧਾਰਦਾ ਹੈ, ਪਾਂਦਾ ਹੈ ॥੫॥

SikhNet (Spanish)No obstante, todo ocurre a través del Poder del Señor, pues por uno mismo no puede obtenerse nada. (5)

ਅਗਮ ਨਿਗਮੁ; ਸਤਿਗੁਰੂ ਦਿਖਾਇਆ ॥

agam nigam; satiguroo dikhaaeaa |

Sant Singh KhalsaThe True Guru has revealed the essence of the Shaastras and the Vedas.
Manmohan SinghThe True Guru has shown me the reality of the Shastras and Vedas.
Manmohan Singh (Punjabi)ਸੱਚੇ ਗੁਰਦੇਵ ਜੀ ਮੈਨੂੰ ਸ਼ਾਸਤਰਾਂ ਅਤੇ ਵੇਦਾਂ ਦੀ ਅਸਲੀਅਤ ਵਿਖਾਲ ਦਿੱਤੀ ਹੈ।
Fareedkot Teekaਜਹਾਂ ਬੇਦ ਕੀ ਭੀ ਗੰਮਤਾ ਨਹੀਂ ਹੈ, ਸੋ ਤੂੰ ਸਤਿਗੁਰੋਂ ਨੇ ਦਿਖਾਇਆ ਹੈ, ਭਾਵ ਲਖਣਾ ਬ੍ਰਿਤੀ ਕਰ ਕੇ ਸਾਖ੍ਯਾਤ ਕਰਾਇ ਦੀਆ ਹੈ॥
Prof. Sahib Singh(ਹੇ ਜੋਗੀ! ਇਹ ਨਿਸ਼ਚਾ ਕਿ (ਆਪਣ... ਧਾਰੀ ਜੀਉ)-ਇਹੀ ਹੈ ਸਾਡੇ ਵਾਸਤੇ 'ਅਗਮ ਨਿਗਮੁ',

ਪਦ ਅਰਥ ਅਗਮ = ਆਗਮ, ਸ਼ਾਸਤ੍ਰ। ਨਿਗਮੁ = ਵੇਦ। ਅਗਮ ਨਿਗਮੁ = ਸ਼ਾਸਤ੍ਰਾਂ ਵੇਦਾਂ ਦਾ (ਇਹ) ਤੱਤ (ਕਿ 'ਆਪਣ ਲੀਆ ਕਿਛੂ ਨ ਪਾਈਐ, ਕਰਿ ਕਿਰਪਾ ਕਲ ਧਾਰੀ ਜੀਉ')। ਸਤਿਗੁਰੂ = ਗੁਰੂ ਦੀ ਰਾਹੀਂ।

SikhNet (Spanish)El Guru Verdadero nos revela la Quintaesencia de los Vedas y de los Shastras.

ਕਰਿ ਕਿਰਪਾ; ਅਪਨੈ ਘਰਿ ਆਇਆ ॥

kar kirapaa; apanai ghar aaeaa |

Sant Singh KhalsaIn His Mercy, He has come into the home of my self.
Manmohan SinghShowing mercy the Lord has come into my home.
Manmohan Singh (Punjabi)ਮਿਹਰ ਧਾਰ ਕੇ, ਸੁਆਮੀ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਕਰ ਕੇ ਜਬ ਅਪਨੇ ਦਾਸੋਂ ਕੇ (ਘਰਿ) ਰਿਦੇ ਮੇਂ ਤੂੰ ਆਇਆ ਹੈਂ॥
Prof. Sahib Singhਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) 'ਅਗਮ ਨਿਗਮੁ' ਵਿਖਾ ਦਿੱਤਾ, ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ।

ਪਦ ਅਰਥ ਕਰਿ = ਕਰ ਕੇ। ਅਪਨੈ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।

SikhNet (Spanish)Por la Gracia del Guru, uno regresa a su hogar y toma Conciencia del Señor Inmaculado en medio de un mundo impuro,

ਅੰਜਨ ਮਾਹਿ ਨਿਰੰਜਨੁ ਜਾਤਾ; ਜਿਨ ਕਉ ਨਦਰਿ ਤੁਮਾਰੀ ਜੀਉ ॥੬॥

anjan maeh niranjan jaataa; jin kau nadar tumaaree jeeo |6|

Sant Singh KhalsaIn the midst of Maya, the Immaculate Lord is known, by those upon whom You bestow Your Grace. ||6||
Manmohan SinghThey on whom is Thine grace, realise the Immaculate Lord in the midst of mammon.
Manmohan Singh (Punjabi)ਜਿਨ੍ਹਾਂ ਉਤੇ ਮੇਰੀ ਰਹਿਮਤ ਹੈ, ਉਹ ਮਾਇਆ ਅੰਦਰ ਹੀ ਪਵਿੱਤਰ ਪਾਵਨ ਪ੍ਰਭੂ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਤਬ ਮਾਇਆ ਕੇ ਬੀਚ ਹੀ ਹੇ ਪਰਮੇਸਰ! ਤੇਰੇ ਕੋ ਤਿਨੋਂ ਨੇ ਜਾਣ ਲੀਆ ਹੈ; ਪੁਨਾ ਜਿਨ ਕੋ ਤੁਮਾਰੀ ਕਿਰਪਾ ਦ੍ਰਿਸ੍ਟ ਹੂਈ ਹੈ ਵਹੁ ਜੀਵਨ ਮੁਕਤੀ ਕੇ ਸੁਖ ਕੋ ਭਗਤੇ ਹੈਂ॥੬॥
Prof. Sahib Singhਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ॥੬॥

ਪਦ ਅਰਥ ਅੰਜਨ ਮਾਹਿ = ਮਾਇਆ ਦੇ ਪਸਾਰੇ ਵਿਚ। ਜਿਨ ਕਉ = ਜਿਨ੍ਹਾਂ ਉਤੇ ॥੬॥

SikhNet (Spanish)si en él se encuentra la Bondad de Dios.(6)

ਗੁਰਮੁਖਿ ਹੋਵੈ; ਸੋ ਤਤੁ ਪਾਏ ॥

guramukh hovai; so tat paae |

Sant Singh KhalsaOne who becomes Gurmukh, obtains the essence of reality;
Manmohan SinghHe, who becomes the Guru-ward, obtains the quintessence,
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਵੁਹ ਜੋਹਰ ਨੂੰ ਪਾ ਲੈਂਦਾ ਹੈ,
Fareedkot Teekaਜੋ ਗੁਰਮੁਖਿ ਹੋਤੇ ਹੈਂ, ਸੋ ਹੇ ਤਤ ਸਰੂਪ! ਤੇਰੇ ਕੋ ਪਾਵਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸੋ = ਉਹ ਮਨੁੱਖ। ਤਤੁ = ਨਿਚੋੜ, ਅਸਲ ਸਿੱਟਾ।

SikhNet (Spanish)Aquél que logra la Conciencia de Dios, obtiene la Quintaesencia y purga su ser de su ego negativo.

ਆਪਣਾ ਆਪੁ; ਵਿਚਹੁ ਗਵਾਏ ॥

aapanaa aap; vichahu gavaae |

Sant Singh Khalsahe eradictes his self-conceit from within.
Manmohan Singhand eradicates his self-conceit from within him.
Manmohan Singh (Punjabi)ਅਤੇ ਆਪਣੇ ਅੰਦਰ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਸੋਈ ਹੰਕਾਰ ਵਿਚੋਂ ਗਵਾਵਤੇ ਹੈਂ॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Sí, sin la ayuda del Guru, todos están involucrados en la contienda,

ਸਤਿਗੁਰ ਬਾਝਹੁ. ਸਭੁ ਧੰਧੁ ਕਮਾਵੈ; ਵੇਖਹੁ ਮਨਿ ਵੀਚਾਰੀ ਜੀਉ ॥੭॥

satigur baajhahu. sabh dhandh kamaavai; vekhahu man veechaaree jeeo |7|

Sant Singh KhalsaWithout the True Guru, all are entangled in worldly affairs; consider this in your mind, and see. ||7||
Manmohan SinghWithout the True Guru, all are engaged in the worldly affairs. Ponder thou over this in thy mind and see.
Manmohan Singh (Punjabi)ਸੱਚੇ ਗੁਰਾਂ ਦੇ ਬਿਨਾ, ਸਾਰੇ ਸੰਸਾਰੀ ਵਿਹਾਰਾਂ ਅੰਦਰ ਲੱਗੇ ਹੋਏ ਹਨ। ਤੂੰ ਇਸ ਨੂੰ ਆਪਣੇ ਦਿਲ ਅੰਦਰ ਸੋਚ ਸਮਝ ਕੇ ਵੇਖ ਲੈ।
Fareedkot Teekaਏਹੁ ਮਨ ਮੇਂ ਬੀਚਾਰ ਕੇ ਹਮ ਦੇਖਤੇ ਹੈਂ, ਜੋ ਸਤਿਗੁਰੋਂ ਸੇ ਬਿਨਾਂ ਸਾਧਨ ਕਰਤੇ ਹੈਂ, ਸੋ ਸਭ ਕੂੜੇ ਧੰਧੇ ਹੀ ਕਰਤੇ ਹੈਂ, ਭਾਵ ਉਨ ਕੋ ਕੁਛ ਫਲ ਪ੍ਰਾਪਤ ਨਹੀਂ ਹੋਤਾ ਹੈ॥੭॥
Prof. Sahib Singhਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ॥੭॥

ਪਦ ਅਰਥ ਧੰਧੁ = ਮਾਇਆ ਦੇ ਮੋਹ ਵਿਚ ਫਸਾਣ ਵਾਲਾ ਕੰਮ-ਕਾਰ। ਮਨਿ = ਮਨ ਵਿਚ। ਵੀਚਾਰੀ = ਵਿਚਾਰਿ, ਵਿਚਾਰ ਕੇ ॥੭॥

SikhNet (Spanish)reflexiona en esto y observa.(7)

ਇਕਿ ਭ੍ਰਮਿ ਭੂਲੇ; ਫਿਰਹਿ ਅਹੰਕਾਰੀ ॥

eik bhram bhoole; fireh ahankaaree |

Sant Singh KhalsaSome are deluded by doubt; they strut around egotistically.
Manmohan SinghStrayed by doubt, many live in ego.
Manmohan Singh (Punjabi)ਸੰਦੇਹ ਦੇ ਭਟਕਾਏ ਹੋਏ ਕਈ ਹੰਕਾਰ ਵਿੰਚ ਆਕੜੇ ਫਿਰਦੇ ਹਨ।
Fareedkot Teekaਏਕ ਸੰਸਾਰ ਸਾਗਰ ਮੇਂ ਭ੍ਰਮ ਭੂਲੇ ਹੂਏ ਹੰਕਾਰੀ ਫਿਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਭ੍ਰਮਿ = ਭੁਲੇਖੇ ਵਿਚ। ਭੂਲੇ = ਕੁਰਾਹੇ ਪਏ ਹੋਏ।

SikhNet (Spanish)Algunos están desviados por la duda, guiados por su ego negativo; algunos otros Gurmukjs, sin embargo, apaciguan su ego negativo,

ਇਕਨਾ ਗੁਰਮੁਖਿ; ਹਉਮੈ ਮਾਰੀ ॥

eikanaa guramukh; haumai maaree |

Sant Singh KhalsaSome, as Gurmukh, subdue their egotism.
Manmohan SinghSome, by Guru's grace, silence their self-conceit.
Manmohan Singh (Punjabi)ਕਈ ਗੁਰਾਂ ਦੀ ਦਇਆ ਦੁਆਰਾ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦੇ ਹਨ।
Fareedkot Teekaਇਕਨਾਂ ਨੇ ਗੁਰੋਂ ਦਵਾਰੇ ਹਉਮੈਂ ਮਾਰੀ ਹੈ॥
Prof. Sahib Singhਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ।

ਪਦ ਅਰਥ ਇਕਨਾ = ਕਈ ਮਨੁੱਖਾਂ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)entonados en la Verdadera Palabra del Shabd, permanecen desapegados en el mundo.

ਸਚੈ ਸਬਦਿ ਰਤੇ ਬੈਰਾਗੀ; ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥

sachai sabad rate bairaagee; hor bharam bhule gaavaaree jeeo |8|

Sant Singh KhalsaAttuned to the True Word of the Shabad, they remain detached from the world. The other ignorant fools wander, confused and deluded by doubt. ||8||
Manmohan SinghImbued with the True Name they remain detached. The other ignorant ones stray in doubt.
Manmohan Singh (Punjabi)ਸੱਚੇ ਨਾਮ ਨਾਲ ਰੰਗੇ ਹੋਏ ਉਹ ਨਿਰਲੇਪ ਵਿਚਰਦੇ ਹਨ। ਹੋਰ ਬੇਸਮਝ ਬੰਦੇ ਵਹਿਮਅੰਦਰ ਭਟਕਦੇ ਹਨ।
Fareedkot Teekaਇਕ ਬਿਰਕਤ ਹੋਇਕੇ ਹੇ ਸਚੇ ਬ੍ਰਹਮ! ਤੇਰੇ ਮੇਂ ਰੰਗੇ ਹੈਂ, ਹੋਰਿ ਗਵਾਰ ਜੀਉ ਭਰਮ ਮੇਂ ਭੂਲੇ ਹੂਏ ਹੈਂ॥੮॥
Prof. Sahib Singhਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ॥੮॥

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ, (ਜੋਗੀਆਂ ਦਾ ਇਕ ਫ਼ਿਰਕਾ)। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਗਵਾਰੀ = ਮੂਰਖ, ਅੰਞਾਣ ॥੮॥

SikhNet (Spanish)por la Gracia del Guru; aquellos arrogantes Gurmukjs, desperdician su preciosa vida en vano, confundidos y engañados por la duda.(8)

ਗੁਰਮੁਖਿ ਜਿਨੀ ਨਾਮੁ. ਨ ਪਾਇਆ ॥

guramukh jinee naam. na paaeaa |

Sant Singh KhalsaThose who have not become Gurmukh, and who have not found the Naam, the Name of the Lord
Manmohan SinghThose apostates, who obtain not the Name,
Manmohan Singh (Punjabi)ਜਿਨ੍ਹਾਂ ਨੂੰ, ਗੁਰਾਂ ਦੇ ਰਾਹੀਂ, ਨਾਮ ਪ੍ਰਾਪਤ ਨਹੀਂ ਹੋਇਆ,
Fareedkot Teekaਜਿਨੋਂ ਨੇ ਗੁਰੋਂ ਦਵਾਰੇ ਨਾਮ ਕੋ ਨਹੀਂ ਪਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ,
SikhNet (Spanish)Quienes no se volvieron Gurmukjs y no encontraron el Naam, el Nombre del Señor,

ਮਨਮੁਖਿ; ਬਿਰਥਾ ਜਨਮੁ ਗਵਾਇਆ ॥

manamukh; birathaa janam gavaaeaa |

Sant Singh Khalsathose self-willed manmukhs waste their lives uselessly.
Manmohan Singhthrough the Guru; lose their life in vain.
Manmohan Singh (Punjabi)ਉਹ ਅਧਰਮੀ ਆਪਣਾ ਜੀਵਨ ਵਿਅਰਥ ਵੰਝਾ ਲੈਂਦੇ ਹਨ।
Fareedkot Teekaਤਿਨਾਂ ਮਨਮੁਖਾਂ ਨੇ ਬਿਅਰਥ ਜਨਮ ਗਵਾਇਆ ਹੈ॥
Prof. Sahib Singhਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ।

ਪਦ ਅਰਥ ਮਨਮੁਖਿ = ਮਨ ਦੇ ਮੁਰੀਦ ਬੰਦਿਆਂ ਨੇ। ਬਿਰਥਾ = ਵਿਅਰਥ।

SikhNet (Spanish)esos Manmukjs desperdiciaron su vida en vano.

ਅਗੈ ਵਿਣੁ ਨਾਵੈ. ਕੋ ਬੇਲੀ ਨਾਹੀ; ਬੂਝੈ ਗੁਰ ਬੀਚਾਰੀ ਜੀਉ ॥੯॥

agai vin naavai. ko belee naahee; boojhai gur beechaaree jeeo |9|

Sant Singh KhalsaIn the world hereafter, nothing except the Name will be of any assistance; this is understood by contemplating the Guru. ||9||
Manmohan SinghHereafter nothing helps the mortal, save the Name. This thing is realised through the Guru's word.
Manmohan Singh (Punjabi)ਏਦੂੰ ਮਗਰੋਂ ਨਾਮ ਦੇ ਬਗੈਰ ਕੋਈ ਸ਼ੈ ਭੀ ਪ੍ਰਾਣੀ ਦੀ ਸਹਾਇਤਾ ਨਹੀਂ ਕਰਦੀ ਗੁਰਾਂ ਦੇ ਉਪਦੇਸ਼ ਰਾਹੀਂ ਇਹ ਚੀਜ਼ ਅਨੁਭਵ ਕੀਤੀ ਜਾਂਦੀ ਹੈ।
Fareedkot Teekaਨਾਮ ਸੇ ਬਿਨਾਂ ਪਰਲੋਕ ਮੇਂ ਕੋਈ ਮਿਤ੍ਰ ਨਹੀਂ। ਇਸ ਬਾਤ ਕੋ ਸੋ ਜੀਉ ਸਮਝਤਾ ਹੈ, ਜੋ ਗੁਰੋਂ ਦਵਾਰੇ ਬੀਚਾਰਮਾਨ ਹੂਆ ਹੈ॥੯॥
Prof. Sahib Singhਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ॥੯॥

ਪਦ ਅਰਥ ਅਗੈ = ਪਰਲੋਕ ਵਿਚ। ਕੋ = ਕੋਈ। ਬੇਲੀ = ਮਦਦਗਾਰ। ਗੁਰ ਬੀਚਾਰੀ = ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ। ਬੂਝੈ = ਸਮਝਦਾ ਹੈ ॥੯॥

SikhNet (Spanish)En el más allá, nada excepto el Nombre será de ayuda y esto es comprendido meditando en el Guru.(9)

ਅੰਮ੍ਰਿਤ ਨਾਮੁ; ਸਦਾ ਸੁਖਦਾਤਾ ॥

amrit naam; sadaa sukhadaataa |

Sant Singh KhalsaThe Ambrosial Naam is the Giver of peace forever.
Manmohan SinghThe Nectar-Name is ever the peace-giver.
Manmohan Singh (Punjabi)ਸੁਧਾ ਸਰੂਪ ਨਾਮ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ।
Fareedkot Teekaਹੇ ਭਗਵਨ! ਆਪ ਕਾ ਨਾਮ ਅੰਮ੍ਰਿਤ ਤੋ ਸਦਾ ਹੀ ਸੁਖੋਂ ਕਾ ਦਾਤਾ ਹੈ॥
Prof. Sahib Singhਹੇ ਨਾਨਕ! ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)Siempre Dador de Éxtasis es el Néctar Ambrosial del Naam, el Nombre del Señor

ਗੁਰਿ ਪੂਰੈ; ਜੁਗ ਚਾਰੇ ਜਾਤਾ ॥

gur poorai; jug chaare jaataa |

Sant Singh KhalsaThroughout the four ages, it is known through the Perfect Guru.
Manmohan SinghIn all the four ages, the Name is realised through the Perfect Guru.
Manmohan Singh (Punjabi)ਚੌਹਾਂ ਹੀ ਯੁੱਗਾਂ ਅਦੰਰ, ਪੂਰਨ ਗੁਰਾਂ ਦੇ ਰਾਂਹੀਂ ਹੀ ਨਾਮ ਜਾਣਿਆ ਜਾਂਦਾ ਹੈ।
Fareedkot Teekaਗੁਰ ਪੂਰਿਓਂ ਦ੍ਵਾਰਾ ਚਹੁ ਜੁਗੋਂ ਮੇਂ ਜਾਣਿਆ ਹੈ॥
Prof. Sahib Singhਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਜੁਗ ਚਾਰੇ = ਚਹੁੰਆਂ ਜੁਗਾਂ ਵਿਚ, ਸਦਾ ਹੀ। ਜਾਤਾ = ਜਾਣਿਆ ਜਾਂਦਾ ਹੈ, ਸਮਝ ਪੈਂਦੀ ਹੈ।

SikhNet (Spanish)y es a través del Guru Perfecto que uno toma Conciencia de Él en cada época.

ਜਿਸੁ ਤੂ ਦੇਵਹਿ ਸੋਈ ਪਾਏ; ਨਾਨਕ. ਤਤੁ ਬੀਚਾਰੀ ਜੀਉ ॥੧੦॥੧॥

jis too deveh soee paae; naanak. tat beechaaree jeeo |10|1|

Sant Singh KhalsaHe alone receives it, unto whom You bestow it; this is the essence of reality which Nanak has realized. ||10||1||
Manmohan SinghHe alone obtains the Name, whom Thou, O Lord, bless with it. This is the quintessence that Nanak has realised.
Manmohan Singh (Punjabi)ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਹੇ ਸਾਈਂ! ਬਖ਼ਸ਼ਦਾ ਹੈ। ਇਹ ਹੀ ਅਸਲੀਅਤ ਹੈ ਜੋ ਨਾਨਕ ਨੇ ਅਨੁਭਵ ਕੀਤੀ ਹੈ।
Fareedkot Teekaਪਰੰਤੂ ਜਿਸ ਕੋ ਤੂੰ ਨਾਮੁ ਦੇਵੇਂ ਸੋ ਪਾਵਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਏਹੀ ਸਾਰ ਰੂਪੁ ਬਾਤ ਵਿਚਾਰੀ ਹੈ॥੧੦॥੧॥☬ਉਪਦੇਸ ਕਰਤੇ ਹੈਂ:
Prof. Sahib Singhਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ। ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ॥੧੦॥੧॥

ਪਦ ਅਰਥ ਤੂ ਦੇਵਹਿ = (ਹੇ ਪ੍ਰਭੂ!) ਤੂੰ ਦੇਂਦਾ ਹੈਂ। ਨਾਨਕ = ਹੇ ਨਾਨਕ! ਤਤੁ ਬੀਚਾਰੀ = ਅਸਲੀਅਤ ਨੂੰ ਸਮਝਣ ਵਾਲਾ ॥੧੦॥੧॥

* ਨੋਟ: ਇਹ ਸ਼ਬਦ ਜੋਗੀਆਂ ਬੈਰਾਗੀਆਂ ਦੇ ਪਰਥਾਇ ਹੈ। ਗੁਰੂ ਦਾ ਸ਼ਬਦ ਇਹ ਦੱਸਦਾ ਹੈ ਕਿ 'ਅੰਜਨ' ਦੇ ਵਿਚ ਰਹਿ ਕੇ ਹੀ 'ਨਿਰੰਜਨ' ਨੂੰ ਹਰ ਥਾਂ ਵੱਸਦਾ ਵੇਖਣਾ ਹੈ-ਇਹੀ ਹੈ ਸਿੱਖ ਵਾਸਤੇ 'ਅਗਮ ਨਿਗਮੁ'।

SikhNet (Spanish)Sí, sólo Lo obtendrá, aquél a quien el Señor bendiga, pues esta es la Esencia de la Realidad que Nanak ha concebido. (10-11)

Open this shabad →

Ang 1016 of 1430