ੴ

ਸਿੱਖਬਾਣੀ · SikhBani

ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥

naa jaanaa moorakh hai koee naa jaanaa siaanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1015, 1016 · 17 lines
Translations

ਮਾਰੂ ਮਹਲਾ ੧ ॥

maaroo mahalaa 1 | Ang 1015

Sant Singh KhalsaMaaroo, First Mehl:
Manmohan SinghGuru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਨਾ ਜਾਣਾ ਮੂਰਖੁ ਹੈ ਕੋਈ; ਨਾ ਜਾਣਾ ਸਿਆਣਾ ॥

naa jaanaa moorakh hai koee; naa jaanaa siaanaa | Ang 1015

Sant Singh KhalsaI do not believe that anyone is foolish; I do not believe that anyone is clever.
Manmohan SinghI deem no one to be wise of himself, nor do I deem any one as unwise by Himself.
Manmohan Singh (Punjabi)ਆਪਣੇ ਆਪ ਥੀਂ ਮੈਂ ਕਿਸੇ ਨੂੰ ਅਕਲਮੰਦ ਨਹੀਂ ਸਮਝਦਾ, ਨਾਂ ਹੀ ਆਪਣੇ ਆਪ ਥੀਂ ਮੈਂ ਕਿਸੇ ਨੂੰ ਮੂੜ੍ਹ ਸਮਝਦਾ ਹਾਂ।
Fareedkot Teekaਮੈਂ ਨਹੀਂ ਜਾਣਤਾ ਕਿ ਕੋਈ ਮੂਰਖ ਹੈ ਔ ਮੈਂ ਨਹੀਂ ਜਾਣਤਾ ਕਿ ਕੋਈ ਸਿਆਣਾ ਹੈ॥
Prof. Sahib Singhਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ।

ਪਦ ਅਰਥ ਨਾ ਜਾਣਾ = ਮੈਂ ਨਹੀਂ ਸਮਝਦਾ।

SikhNet (Spanish)Nadie es por sí mismo tonto o sabio.

ਸਦਾ ਸਾਹਿਬ ਕੈ ਰੰਗੇ ਰਾਤਾ; ਅਨਦਿਨੁ ਨਾਮੁ ਵਖਾਣਾ ॥੧॥

sadaa saahib kai range raataa; anadin naam vakhaanaa |1| Ang 1015

Sant Singh KhalsaImbued forever with the Love of my Lord and Master, I chant His Name, night and day. ||1||
Manmohan SinghEver imbued with the Lord's love, night and day, utter I His Name.
Manmohan Singh (Punjabi)ਸਦੀਵ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਰਾਤ ਦਿਨ ਮੈਂ ਉਸ ਦੇ ਨਾਮ ਦੇ ਉਚਾਰਨ ਕਰਦਾ ਹਾਂ।
Fareedkot Teekaਮੈਂ ਤੋ ਸਦਾ ਹੇ ਸਾਹਿਬ! ਤੇਰੇ ਪ੍ਰੇਮ ਮੇਂ ਰਤਾ ਹੂੰ, ਔ ਰਾਤ ਦਿਨ ਤੇਰੇ ਨਾਮ ਕੋ ਹੀ ਕਹਿਤਾ ਹੂੰ॥੧॥
Prof. Sahib Singh(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥

ਪਦ ਅਰਥ ਰੰਗੇ = ਰੰਗਿ ਹੀ, ਪ੍ਰੇਮ-ਰੰਗ ਵਿਚ ਹੀ। ਰਾਤਾ = ਰੰਗਿਆ ਹੋਇਆ। ਅਨਦਿਨੁ = ਹਰ ਰੋਜ਼। ਵਖਾਣਾ = ਮੈਂ ਸਿਮਰਦਾ ਹਾਂ ॥੧॥

SikhNet (Spanish)Vivo imbuido siempre en el Amor de mi Dios y recito siempre el Nombre del Señor.

ਬਾਬਾ ਮੂਰਖੁ ਹਾ; ਨਾਵੈ ਬਲਿ ਜਾਉ ॥

baabaa moorakh haa; naavai bal jaau | Ang 1015

Sant Singh KhalsaO Baba, I am so foolish, but I am a sacrifice to the Name.
Manmohan SinghO Father, I am unwise and am a sacrifice unto the Lord's Name.
Manmohan Singh (Punjabi)ਮੇਰੇ ਪਿਤਾ, ਮੈਂ ਬੇਸਮਝ ਹਾਂ ਅਤੇ ਸਾਹਿਬ ਦੇ ਨਾਮ ਉਤੋਂ ਸਦਕੇ ਵੰਝਦਾ ਹਾਂ।
Fareedkot Teekaਬਾਬਾ ਮੈਂ ਮੂਰਖ ਹਾਂ, ਤੇਰੇ ਨਾਮ ਪਰ ਬਲਿਹਾਰ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ,

ਪਦ ਅਰਥ ਬਾਬਾ = ਹੇ ਪ੍ਰਭੂ! ਹਾ = ਮੈਂ ਹਾਂ। ਨਾਵੈ = (ਤੇਰੇ) ਨਾਮ ਤੋਂ। ਜਾਉ = ਮੈਂ ਜਾਂਦਾ ਹਾਂ।

SikhNet (Spanish)Tú, oh Señor, eres mi Creador, el Sabio Vidente,

ਤੂ ਕਰਤਾ. ਤੂ ਦਾਨਾ ਬੀਨਾ; ਤੇਰੈ ਨਾਮਿ ਤਰਾਉ ॥੧॥ ਰਹਾਉ ॥

too karataa. too daanaa beenaa; terai naam taraau |1| rahaau | Ang 1015

Sant Singh KhalsaYou are the Creator, You are wise and all-seeing. Through Your Name, we are carried across. ||1||Pause||
Manmohan SinghThou are the creator, Thou are thine that I can ferry across. Pause.
Manmohan Singh (Punjabi)ਤੂੰ ਸਿਰਜਣਹਾਰ ਹੈਂ, ਤੂੰ ਸਿਆਣਾ ਅਤੇ ਦੂਰ-ਅੰਦੇਸ਼ ਹੈਂ। ਤੇਰੇ ਨਾਮ ਦੇ ਰਾਹੀਂ ਹੀ ਮੈਂ ਪਾਰ ਉੱਤਰ ਸਕਦਾ ਹਾਂ। ਠਹਿਰਾਉ।
Fareedkot Teekaਤੂੰ ਸਭ ਕਾ ਕਰਤਾ ਹੈਂ, ਪੁਨਃ ਦਾਨਾਉ ਹੈਂ ਔ ਸਭ ਕੇ ਕਰਮੋਂ ਕੋ ਤੂੰ ਦੇਖਤਾ ਹੈਂ, ਮੇਰੇ ਕੋ ਤੇਰੇ ਨਾਮ ਮੇਂ ਤਰਾਉਣਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ ॥੧॥ ਰਹਾਉ ॥

ਪਦ ਅਰਥ ਦਾਨਾ = (ਸਭ ਦੇ ਦਿਲਾਂ ਦੀ) ਜਾਣਨ ਵਾਲਾ। ਬੀਨਾ = (ਸਭ ਜੀਵਾਂ ਦੇ ਕੰਮਾਂ ਨੂੰ) ਵੇਖਣ ਵਾਲਾ। ਨਾਮਿ = ਨਾਮ ਦੀ ਰਾਹੀਂ। ਤਰਾਉ = ਤਰਉਂ, ਮੈਂ ਪਾਰ ਲੰਘ ਸਕਦਾ ਹਾਂ ॥੧॥ ਰਹਾਉ ॥

SikhNet (Spanish)y es a través de Tu Nombre que soy llevado a través.(1-Pausa)

ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ॥

moorakh siaanaa ek hai; ek jot due naau | Ang 1015

Sant Singh KhalsaThe same person is foolish and wise; the same light within has two names.
Manmohan SinghThe same person is wise or ignorant. The light within is the same though differently named at different times.
Manmohan Singh (Punjabi)ਅਕਲਮੰਦ ਅਤੇ ਬੇਸਮਝ ਪੁਰਸ਼ ਸਮਾਨ ਹਨ। ਅੰਦਰਲਾ ਨੂਰ ਇੱਕ ਹੀ ਹੈ, ਭਾਵੇਂ ਵੱਖਰੇ ਵੱਖਰੇ ਵੇਲਿਆਂ ਉੱਤੇ ਨਾਮ ਵੱਖਰੇ ਹਨ।
Fareedkot Teekaਮੂਰਖ ਔਰ ਚਤੁਰ ਏਕ ਹੀ ਹੈ, ਏਕ ਹੀ ਸੱਤਾ ਹੈ ਔ ਨਾਉਂ ਦੋ ਹੈਂ॥
Prof. Sahib Singhਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ।
SikhNet (Spanish)La misma persona es sabia y no sabia, pues la Luz en el interior es la misma aunque con diferentes nombres.

ਮੂਰਖਾ ਸਿਰਿ ਮੂਰਖੁ ਹੈ; ਜਿ ਮੰਨੇ ਨਾਹੀ. ਨਾਉ ॥੨॥

moorakhaa sir moorakh hai; ji mane naahee. naau |2| Ang 1015

Sant Singh KhalsaThe most foolish of the foolish are those who do not believe in the Name. ||2||
Manmohan SinghThe most unwise of the unwise is he, who believes not in the Name.
Manmohan Singh (Punjabi)ਬੇਸਮਝਾਂ ਦਾ ਪਰਮ ਬੇਸਮਝ ਹੈ ਉਹ ਜੋ ਨਾਮ ਉਤੇ ਭਰੋਸਾ ਨਹੀਂ ਧਾਰਦਾ।
Fareedkot Teekaਮੂਰਖਾਂ ਕੇ ਸਿਰ ਮੂਰਖ ਵਹੁ ਹੈ, ਜੋ ਭਗਵਤ ਨਾਮੁ ਨਹੀਂ ਮਾਨਤਾ। ਭਾਵ ਏਹ ਸੱਤਾ ਦ੍ਰਿਸ੍ਟੀ ਕਰ ਏਕ ਦੇਖੇ, ਮੂਰਖ ਚਤਰ ਦ੍ਰਿਸ੍ਟੀ ਕਰ ਕਿਸੀ ਮੇਂ ਰਾਗ ਦ੍ਵੈਖ ਨ ਕਰੇ ਅਰੁ ਬਿਉਹਾਰ ਦ੍ਰਿਸਟੀ ਕਰ ਨਾਮ ਜਪਤ ਰਹਤ ਪੁਰਖ ਕੋ ਅਤੀ ਮੂਰਖ ਜਾਨ ਕਰ ਨਾਮ ਜਪੇ॥੨॥
Prof. Sahib Singhਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥

ਪਦ ਅਰਥ ਮੂਰਖਾ ਸਿਰਿ ਮੂਰਖੁ = ਸਭ ਤੋਂ ਵੱਡਾ ਮੂਰਖ। ਜਿ = ਜਿਹੜਾ ॥੨॥

SikhNet (Spanish)Pero el más tonto de todos es aquél que no cree en el Nombre del Señor.(2)

ਗੁਰ ਦੁਆਰੈ. ਨਾਉ ਪਾਈਐ; ਬਿਨੁ ਸਤਿਗੁਰ ਪਲੈ. ਨ ਪਾਇ ॥

gur duaarai. naau paaeeai; bin satigur palai. na paae | Ang 1015

Sant Singh KhalsaThrough the Guru's Gate, the Gurdwara, the Name is obtained. Without the True Guru, it is not received.
Manmohan SinghIt is through the Guru, that one is blessed with the Name, Without the True Guru the Name is obtained not.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਨਾਮ ਦੀ ਦਾਤ ਮਿਲਦੀ ਹੈ। ਸੱਚੇ ਗੁਰਾਂ ਦੇ ਬਗ਼ੈਰ ਨਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਗੁਰੋਂ ਦੁਆਰੇ ਹੀ ਨਾਮ ਪਾਈਤਾ ਹੈ, ਸਤਿਗੁਰੋਂ ਸੇ ਬਿਨਾਂ ਨਾਮ ਪਲੇ ਨਹੀਂ ਪੜਤਾ॥
Prof. Sahib Singhਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਪਦ ਅਰਥ ਦੁਆਰੈ = ਦਰ ਤੇ। ਪਲੈ ਨ ਪਾਇ = ਨਹੀਂ ਮਿਲ ਸਕਦਾ।

SikhNet (Spanish)Somos bendecidos, a través del Guru, con el Nombre del Señor.

ਸਤਿਗੁਰ ਕੈ ਭਾਣੈ ਮਨਿ ਵਸੈ; ਤਾ ਅਹਿਨਿਸਿ ਰਹੈ ਲਿਵ ਲਾਇ ॥੩॥

satigur kai bhaanai man vasai; taa ahinis rahai liv laae |3| Ang 1015

Sant Singh KhalsaThrough the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||
Manmohan SinghIf through the True Guru's pleasure the Name abides in man's mind, then day and night he remains absorbed in the Lord's love.
Manmohan Singh (Punjabi)ਜੇਕਰ ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਨਾਮ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਦ ਉਹ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਸਤਿਗੁਰੋਂ ਕੇ ਹੁਕਮ ਮੇਂ ਰਹੈ ਤੌ ਨਾਮ ਮਨ ਮੇਂ ਨਿਵਾਸ ਕਰਤਾ ਹੈ ਔ ਇਹੁ ਜੀਵ ਰਾਤ ਦਿਨ ਬ੍ਰਿਤੀ ਕੋ ਲਾਇ ਰਹਿਤਾ ਹੈ॥੩॥
Prof. Sahib Singhਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥

ਪਦ ਅਰਥ ਭਾਣੈ = ਰਜ਼ਾ ਵਿਚ, ਮਰਜ਼ੀ ਵਿਚ (ਤੁਰਿਆਂ)। ਮਨਿ = ਮਨ ਵਿਚ। ਅਹਿ = ਦਿਨ। ਨਿਸਿ = ਰਾਤ। ਲਿਵ ਲਾਇ = ਸੁਰਤ ਜੋੜ ਕੇ ॥੩॥

SikhNet (Spanish)Sin el Guru Verdadero, no Lo recibimos, pero si la mente sigue la Voluntad del Guru, uno es entonado noche y día en su Dios. (3)

ਰਾਜੰ ਰੰਗੰ ਰੂਪੰ ਮਾਲੰ; ਜੋਬਨੁ ਤੇ ਜੂਆਰੀ ॥

raajan rangan roopan maalan; joban te jooaaree | Ang 1015

Sant Singh KhalsaIn power, pleasures, beauty, wealth and youth, one gambles his life away.
Manmohan SinghInvolved in dominion, revelry, beauty, wealth and youth, man gambles away his life.
Manmohan Singh (Punjabi)ਰਾਜ-ਭਾਗ, ਰੰਗਰਲੀਆਂ, ਸੁੰਦਰਤਾ, ਦੌਲਤ ਅਤੇ ਜੁਆਨੀ ਅੰਦਰ ਫਾਥਾ ਹੋਇਆ ਬੰਦਾ ਆਪਣਾ ਜੀਵਨ ਜੂਏ ਵਿੱਚ ਰੰਝਾ ਦਿੰਦਾ ਹੈ।
Fareedkot Teekaਰਾਜ ਔ ਰੰਗ ਪੁਨਾ ਰੂਪ ਤਥਾ ਮਾਲ ਔ ਜੋਬਨ, ਇਨੋਂ ਕਰ ਜੀਵ (ਜੂਆਰੀ) ਛਲੀਏ ਹੋ ਰਹੇ ਹੈਂ॥
Prof. Sahib Singhਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ।

ਪਦ ਅਰਥ ਤੇ = ਉਹ ਬੰਦੇ।

SikhNet (Spanish)Engolosinados por dominar a otros, afanados por los disfrutes de los bienes de la tierra, la belleza de las cosas y las riquezas del mundo, muchos apuestan su vida para perder su Alma.

ਹੁਕਮੀ ਬਾਧੇ ਪਾਸੈ ਖੇਲਹਿ; ਚਉਪੜਿ ਏਕਾ ਸਾਰੀ ॥੪॥

hukamee baadhe paasai kheleh; chauparr ekaa saaree |4| Ang 1015

Sant Singh KhalsaBound by the Hukam of God's Command, the dice are thrown; he is just a piece in the game of chess. ||4||
Manmohan SinghBound by God's order, man, becoming a dice on the world's chess-board, plays the game of dice.
Manmohan Singh (Punjabi)ਰੱਬ ਦੇ ਫ਼ੁਰਮਾਨ ਦਾ ਬੰਨ੍ਹਿਆ ਹੋਇਆ ਬੰਦਾ, ਸੰਸਾਰ ਦੇ ਸਤਰੰਜ ਦੇ ਤਖਤੇ ਤੇ ਇਕ ਨਰਦ ਬਣ ਸਤਰੰਜ ਦੀ ਖੇਡ ਖੇਡਦਾ ਹੈ।
Fareedkot Teekaਹੁਕਮੀ ਕੇ ਹੁਕਮ ਮੇਂ ਬਾਧੇ ਹੂਏ ਤ੍ਰਿਗੁਨ ਰੂਪ ਪਾਸੇ ਕਰ ਸੰਸਾਰ ਚੌਂਪੜ ਕੋ ਖੇਲ ਰਹੇ ਹੈਂ ਔ ਦੇਹੋਂ ਰੂਪ ਨਰਦਾਂ ਹੈਂ, ਤਿਨ (ਸਾਰੀ) ਨਰਦਾਂ ਮੇਂ ਏਕ ਹੀ ਰਮ ਰਹਿਆ ਹੈ॥੪॥
Prof. Sahib Singh(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥

ਪਦ ਅਰਥ ਪਾਸੈ = ਪਾਸੇ ਵਿਚ, ਚਉਪੜ ਦੀ ਖੇਡ ਵਿਚ। ਏਕਾ ਸਾਰੀ = ਇਕੋ ਹੀ ਨਰਦ, ਇਕੋ ਮਾਇਆ ਦੀ ਤ੍ਰਿਸ਼ਨਾ ਦੀ ਨਰਦ ॥੪॥

SikhNet (Spanish)Es el juego de ajedrez que uno juega en la Voluntad de Dios, como ajedrecista en la tabla de ajedrez del mundo.(4)

ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ; ਨਾਉ ਪੰਡਿਤ ਪੜਹਿ ਗਾਵਾਰੀ ॥

jag chatur siaanaa bharam bhulaanaa; naau panddit parreh gaavaaree | Ang 1015

Sant Singh KhalsaThe world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.
Manmohan SinghThe world is clever and wise, but strays in doubt. Though Pandit by Name, he is really a literate fool.
Manmohan Singh (Punjabi)ਦੁਨੀਆ ਹੁਸ਼ਿਆਰ ਅਤੇ ਅਕਲਮੰਦ ਹੈ, ਪ੍ਰੰਤੂ ਸੰਦੇਹ ਅੰਦਰ ਭਟਕਦੀ ਹੈ। ਨਾਮ ਦਾ ਤਾਂ ਭਾਵੇਂ ਉਹ ਪੰਡਤ ਹੈ, ਅਸਲ ਵਿੱਚ ਉਹ ਪੜਿ੍ਹਆ-ਲਿਖਿਆ ਮੂਰਖ ਹੈ।
Fareedkot Teekaਏਹੁ ਜੀਵ ਬਾਣੀ ਕਰ ਚਤਰ ਔ ਬੁਧੀ ਕਾ ਸਿਆਣਾ ਹੈ, ਪਰੰਤੂ ਭਰਮ ਮੇਂ ਭੂਲਾ ਹੂਆ ਹੈ। ਨਾਂਮ ਤੋ ਪੰਡਤ ਰਖਾਯਾ ਹੂਆ ਹੈ ਪੁਨਾ ਮੂਰਖੋਂ ਕੀ ਵਿਦ੍ਯਾ ਪੜਤਾ ਹੈ, ਭਾਵ ਧਨ ਕੇ ਵਾਸਤੇ ਧਾਵਤਾ ਹੈ॥
Prof. Sahib Singhਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ 'ਪੰਡਿਤ'।

ਪਦ ਅਰਥ ਜਗਿ = ਜਗਤ ਵਿਚ। ਭਰਮਿ = ਭਟਕਣਾ ਵਿਚ। ਭੁਲਾਨਾ = (ਜੀਵਨ-ਰਾਹ ਤੋਂ) ਭੁੱਲਾ ਹੋਇਆ। ਪੜਹਿ = ਪੜ੍ਹਦੇ ਹਨ। ਗਾਵਾਰੀ = ਮੂਰਖਾਂ ਦੀ ਵਿੱਦਿਆ।

SikhNet (Spanish)El mundo es muy astuto, pero engañado por la Duda, se olvida del Nombre del Señor, mira como el tonto Pandit, ese intelectual, recita y parlotea sobre muchos tópicos.

ਨਾਉ ਵਿਸਾਰਹਿ. ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ ॥੫॥

naau visaareh. bed samaaleh; bikh bhoole lekhaaree |5| Ang 1015

Sant Singh KhalsaForgetting the Name, he dwells upon the Vedas; he writes, but he is confused by his poisonous corruption. ||5||
Manmohan SinghForgetting the Name, he reads the Vedas and deluded by the poisonous riches, he writes his writings.
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਵੇਦਾਂ ਨੂੰ ਪੜ੍ਹਦਾ ਹੈ ਅਤੇ ਜ਼ਹਿਰਲੀ ਧਨ-ਦੌਲਤ ਦਾ ਲੁਭਾਇਮਾਨ ਕੀਤਾ ਹੋਇਆ, ਉਹ ਲੇਖ ਲਿਖਦਾ ਹੈ।
Fareedkot Teekaਨਾਮ ਕੋ ਵਿਸਾਰ ਵੇਦ ਪੜਨਾ ਯਾਦ ਰਖਤਾ ਹੈ, ਅਰੁ ਜੋ ਲਿਖਾਰੀ ਹੈ, ਸੋ ਸਭੀ ਬਿਖਿਯੋਂ ਮੇਂ ਭੂਲੇ ਹੈਂ॥੫॥
Prof. Sahib Singh(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥

ਪਦ ਅਰਥ ਨਾਉ = ਪਰਮਾਤਮਾ ਦਾ ਨਾਮ। ਸਮਾਲਹਿ = ਸਾਂਭਦੇ ਹਨ, ਚੇਤੇ ਰੱਖਦੇ ਹਨ। ਬਿਖੁ = ਜ਼ਹਿਰ, ਮਾਇਆ ਦੀ ਤ੍ਰਿਸ਼ਨਾ ਜੋ ਆਤਮਕ ਜੀਵਨ ਵਾਸਤੇ ਜ਼ਹਿਰ ਸਮਾਨ ਹੈ। ਲੇਖਾਰੀ = ਵਿਦਵਾਨ ॥੫॥

SikhNet (Spanish)Confundidos por su propia corrupción venenosa, abandonan así el Nombre del Señor, alaban los Vedas y escriben de Dios.(5)

ਕਲਰ ਖੇਤੀ. ਤਰਵਰ ਕੰਠੇ; ਬਾਗਾ ਪਹਿਰਹਿ. ਕਜਲੁ ਝਰੈ ॥

kalar khetee. taravar kantthe; baagaa pahireh. kajal jharai | Ang 1016

Sant Singh KhalsaHe is like the crop planted in the salty soil, or the tree growing on the river bank, or the white clothes sprinkled with dirt.
Manmohan SinghWithout the Name, the mortal is like the crop in the saline land, the tree on the riverbank and the sprinkling of soot on the white wear.
Manmohan Singh (Punjabi)ਨਾਮ ਦੇ ਬਿਨਾ ਪ੍ਰਾਣੀ ਸ਼ੋਰੇ ਵਾਲੀ ਭੁਏ ਵਿੱਚ ਫ਼ਸਲ, ਦਰਿਆ ਦੇ ਕੰਢੋ ਉਤੇ ਬਿਰਛ ਅਤੇ ਚਿੱਟੀ ਪੁਸ਼ਾਕ ਉਤੇ ਕਾਲਖ ਛਿੜਕਣ ਦੀ ਮਾਨੰਦ ਹੈ।
Fareedkot Teekaਜੈਸੇ ਕਲਰ ਭੂਮੀ ਮੇਂ ਖੇਤੀ ਬੀਜੈ ਤੌ ਲਾਭ ਨਹੀਂ ਹੋਤਾ ਤੈਸੇ ਸਕਾਮ ਕਰਮਾਂ ਤੇ ਜੀਵੋਂ ਕੋ ਲਾਭ ਨਹੀਂ ਹੋਤਾ ਹੈ। ਜੈਸੇ ਨਦੀ ਕੰਢੇ ਪਰ ਬ੍ਰਿਛ ਖੜਾ ਹੈ ਤਿਸ ਕੇ ਗਿਰਨੇ ਮੇਂ ਦੇਰ ਕਛੂ ਨਹੀਂ ਤੈਸੇ ਸਰੀਰ ਨਸਟ ਹੋਇਆ ਹੀ ਜਾਣੋ; ਪੁਨਃ ਜੈਸੇ ਕੋਈ ਪੁਸਾਕਾਂ ਪਹਰ ਕੇ ਕਜਲ ਮੇਂ ਬਸਤ੍ਰ ਕੋ ਝਾੜੇ ਤੋ ਅਵਸ ਕਾਲਖ ਲਾਗਤੀ ਹੈ॥
Prof. Sahib Singhਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ)।

ਪਦ ਅਰਥ ਕੰਠੇ = ਦਰੀਆ ਦੇ ਕੰਢੇ। ਬਾਗਾ = ਚਿੱਟੇ ਕਪੜੇ। ਝਰੈ = ਝੜਦਾ ਹੈ, ਉਡ ਉਡ ਕੇ ਪੈਂਦਾ ਹੈ।

SikhNet (Spanish)Son como tierra estéril, o como un árbol en la orilla del río, o como una salpicada de negro sobre una tela blanca.

ਏਹੁ ਸੰਸਾਰੁ. ਤਿਸੈ ਕੀ ਕੋਠੀ; ਜੋ ਪੈਸੈ. ਸੋ ਗਰਬਿ ਜਰੈ ॥੬॥

ehu sansaar. tisai kee kotthee; jo paisai. so garab jarai |6| Ang 1016

Sant Singh KhalsaThis world is the house of desire; whoever enters it, is burnt down by egotistical pride. ||6||
Manmohan SinghThis world is the house of desire, Whosoever enters into it, he is burnt down by pride.
Manmohan Singh (Punjabi)ਇਹ ਜਗਤ ਖ਼ਾਹਿਸ਼ ਦਾ ਘਰ ਹੈ ਜਿਹੜਾ ਕੋਈ ਭੀ ਇਸ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਹੰਕਾਰ ਨਾਲ ਸੜ ਜਾਂਦਾ ਹੈ।
Fareedkot Teekaਇਹੁ ਸੰਸਾਰ ਤਿਸੈ ਪ੍ਰਕਾਰ ਪਾਪੋਂ ਕੀ ਕੋਠੀ ਭਰੀ ਹੂਈ ਹੈ, ਜੋ ਇਸ ਕੋਠੀ ਮੇਂ ਪਰਵੇਸ ਕਰਤਾ ਹੈ, ਸੋ ਗਰਭ ਆਦਕ ਕਜਲ ਕਰ (ਜਰੈ) ਜੜਿਆ ਜਾਤਾ ਹੈ। ਇਸ ਮੇਂ ਪੜ ਕਰ ਕੋਈ ਮਹਾਤਮਾਂ ਨਿਰਲੇਪ ਰਹਿਤੇ ਹੈ॥੬॥
Prof. Sahib Singh(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥

ਪਦ ਅਰਥ ਤਿਸੈ ਕੀ = ਤ੍ਰਿਸ਼ਨਾ ਦੀ। ਪੈਸੈ = ਪੈਂਦਾ ਹੈ, ਕਾਬੂ ਆ ਜਾਂਦਾ ਹੈ। ਜਰੈ = ਸੜਦਾ ਹੈ ॥੬॥

SikhNet (Spanish)Sí, este mundo es la casa del deseo, y quien sea que reside en él, es quemado y consumido por el ego.(6)

ਰਯਤਿ ਰਾਜੇ ਕਹਾ ਸਬਾਏ; ਦੁਹੁ ਅੰਤਰਿ ਸੋ ਜਾਸੀ ॥

rayat raaje kahaa sabaae; duhu antar so jaasee | Ang 1016

Sant Singh KhalsaWhere are all the kings and their subjects? Those who are immersed in duality are destroyed.
Manmohan SinghWhere are all the kings and their subjects? Whosoever is involved in duality, he shall be destroyed.
Manmohan Singh (Punjabi)ਕਿੱਥੇਂ ਹਨ ਸਾਰੇ ਪਾਤਿਸ਼ਾਹ ਅਤੇ ਉਨ੍ਹਾਂ ਦੀ ਪਰਜਾ? ਜਿਹੜਾ ਕੋਈ ਭੀ ਦਵੈਤ-ਭਾਵ ਅੰਦਰ ਫਾਬਾ ਹੈ, ਉਹ ਬਰਬਾਦ ਹੋ ਜਾਵੇਗਾ।
Fareedkot Teekaਰਯਤ ਕੇ ਲੋਕ ਔ ਰਾਜੇ ਇਹੁ ਕਿਆ ਹੈਂ, ਜੋ ਚੀਟੀ ਬ੍ਰਹਮਾ ਪਰਯੰਤ ਹੂਏ ਹੈਂ। (ਦੁਹੁ ਅੰਤਰਿ) ਧਰਤੀ ਅਕਾਸ ਕੇ ਬੀਚ ਜੋ (ਦੁਹੁ) ਦ੍ਵੈਤ ਕੇ ਬੀਚ ਹੈਂ, ਸੋ ਸਭੀ (ਜਾਸੀ) ਨਸਟ ਹੋ ਜਾਵੈਂਗੇ, ਭਾਵ ਜਨਮੇਂ ਮਰੇਂਗੇ॥
Prof. Sahib Singhਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ)। ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ)।

ਪਦ ਅਰਥ ਰਯਤਿ = ਪਰਜਾ, ਜਨਤਾ। ਕਹਾ = ਕਿਥੇ ਗਏ? ਸਬਾਏ = ਸਾਰੇ। ਦੁਹੁ ਅੰਤਰਿ = ਜ਼ਿਮੀ ਆਸਮਾਨ ਦੇ ਅੰਦਰ, ਇਹ ਦੁਨੀਆ ਵਿਚ। ਜਾਸੀ = ਨਾਸ ਹੋ ਜਾਇਗਾ।

SikhNet (Spanish)¿Dónde, por favor están los reyes o sus súbditos?, pues quien sea que vive en la dualidad, es destruido.

ਕਹਤ ਨਾਨਕੁ. ਗੁਰ ਸਚੇ ਕੀ ਪਉੜੀ; ਰਹਸੀ ਅਲਖੁ ਨਿਵਾਸੀ ॥੭॥੩॥੧੧॥

kehat naanak. gur sache kee paurree; rahasee alakh nivaasee |7|3|11| Ang 1016

Sant Singh KhalsaSays Nanak, these are the steps of the ladder, of the Teachings of the True Guru; only the Unseen Lord shall remain. ||7||3||11||
Manmohan SinghSays Nanak, the True Guru's instruction tells, that ever-stable is the seat of the Unseen Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸੱਚੇ ਗੁਰਾਂ ਦਾ ਉਪਦੇਸ਼ ਦਸਦਾ ਹੈ ਕਿ ਸਦੀਵੀ ਸਥਿਰ ਹੈ ਨਿਵਾਸ ਅਸਥਾਨ ਅਦ੍ਰਿਸ਼ਟ ਪ੍ਰਭੂ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੋਂ ਨੇ ਸਚੇ ਪਰਮੇਸੁਰ ਕੀ ਭਗਤੀ ਰੂਪ ਪਉੜੀ ਬਖਸੀ ਹੈ, ਵਹੁ (ਅਲਖੁ) ਪਰਮੇਸੁਰ ਮੇਂ ਨਿਵਾਸੀ ਹੋ ਕਰ (ਰਹਸੀ) ਅਨੰਦ ਹੂਏ ਹੈਂ॥੭॥੩॥੧੧॥☬ਪਰਮੇਸੁਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥

ਪਦ ਅਰਥ ਰਹਸੀ = ਸਦਾ ਟਿਕਿਆ ਰਹੇਗਾ, ਅਟੱਲ ਆਤਮਕ ਜੀਵਨ ਵਾਲਾ ਹੋ ਜਾਇਗਾ। ਨਿਵਾਸੀ = ਨਿਵਾਸ ਰੱਖਣ ਵਾਲਾ, ਸੁਰਤ ਜੋੜੀ ਰੱਖਣ ਵਾਲਾ ॥੭॥੩॥੧੧॥

* ਨੋਟ: 'ਘਰੁ ੨' ਦੀਆਂ ੩ ਅਸਟਪਦੀਆਂ, 'ਘਰੁ ੧' ਦੀਆਂ ੮। ਕੁੱਲ ਜੋੜ ੧੧ ਹੈ।

SikhNet (Spanish)Dice Nanak, la Instrucción del Guru Verdadero es que solamente el Dios Insondable vive Eternamente.(7-3-11)
Answers quote the Granth verbatim with Ang citations. AI commentary is not Gurbani and not a religious ruling.