ੴ

ਸਿੱਖਬਾਣੀ · SikhBani

Ang 1017

Sri Guru Granth Sahib · Raag Maaroo · 3 shabads, 36 lines
Translations
Shabad Guru Arjan Dev Ji Raag Maaroo

ਮਾਰੂ ਮਹਲਾ ੫ ਘਰੁ ੩ ਅਸਟਪਦੀਆ ॥

maaroo mahalaa 5 ghar 3 asattapadeea |

Sant Singh KhalsaMaaroo, Fifth Mehl, Third House, Ashtpadheeyaa:
Manmohan SinghMaru 5th Guru. Ashatpadis.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Maru, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਲਖ ਚਉਰਾਸੀਹ ਭ੍ਰਮਤੇ ਭ੍ਰਮਤੇ; ਦੁਲਭ ਜਨਮੁ ਅਬ ਪਾਇਓ ॥੧॥

lakh chauraaseeh bhramate bhramate; dulabh janam ab paaeo |1|

Sant Singh KhalsaWandering and roaming through 8.4 million incarnations, you have now been given this human life, so difficult to obtain. ||1||
Manmohan SinghRambling and roaming through eighty-four lacs of existences, thou has now obtained the invaluable human-life.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਤੇ ਭਉਂਦੇ ਹੋਏ ਨੂੰ ਤੈਨੂੰ ਹੁਣ ਇਹ ਅਮੋਲਕ ਮਨੁਖੀ ਜੀਵਨ ਪ੍ਰਾਪਤ ਹੋਇਆ ਹੈ।
Fareedkot Teekaਚੌਰਾਸੀ ਲਖ ਜੂਨੀਓ ਮੇਂ ਭਰਮ ਕਰ ਕੇ ਭ੍ਰਮਤੇ ਹੂਏ ਕੋ ਦੁਰਲਭ ਜਨਮ ਅਬ ਪ੍ਰਾਪਤਿ ਹੂਆ ਹੈ॥੧॥
Prof. Sahib Singhਹੇ ਮੂਰਖ! ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ ॥੧॥

ਪਦ ਅਰਥ ਭ੍ਰਮਤੇ ਭ੍ਰਮਤੇ = ਭਟਕਦਿਆਂ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲਾ। ਅਬ = ਹੁਣ ॥੧॥

SikhNet (Spanish)He vagado a través de 8.4 millones de encarnaciones hasta que por fin me fue dada la preciosa forma humana, tan difícil de obtener.(1)

ਰੇ ਮੂੜੇ; ਤੂ ਹੋਛੈ ਰਸਿ ਲਪਟਾਇਓ ॥

re moorre; too hochhai ras lapattaaeo |

Sant Singh KhalsaYou fool! You are attached and clinging to such trivial pleasures!
Manmohan SinghO fool, thou are clinging to the paltry relishes.
Manmohan Singh (Punjabi)ਹੇ ਮੂਰਖ! ਤੂੰ ਤੁੱਛ ਸੁਆਦਾ ਨਾਲ ਚਿਮੜ ਰਿਹਾ ਹੈਂ।
Fareedkot Teekaਹੇ ਮੂਰਖ! ਤੂੰ ਹੋਛੇ ਰਸ ਮੇਂ ਲਪਟ ਰਹਾ ਹੈਂ॥
Prof. Sahib Singhਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ ਫਸਿਆ ਰਹਿੰਦਾ ਹੈਂ।

ਪਦ ਅਰਥ ਰੇ ਮੂੜੇ = ਹੇ ਮੂਰਖ! ਹੋਛੈ ਰਸਿ = ਹੋਛੇ ਰਸ ਵਿਚ, ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ। ਲਪਟਾਇਓ = ਫਸਿਆ ਹੋਇਆ ਹੈਂ।

SikhNet (Spanish)Oh tonto ignorante, ¿por qué estás tan deslumbrado por los sabores vanos e insípidos?

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ; ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥

amrit sang basat hai terai; bikhiaa siau urajhaaeo |1| rahaau |

Sant Singh KhalsaThe Ambrosial Nectar abides with you, but you are engrossed in sin and corruption. ||1||Pause||
Manmohan SinghThe Nectar-Name abides with thee and thou are engrossed in sin. Pause.
Manmohan Singh (Punjabi)ਅੰਮ੍ਰਿਤਮਈ ਨਾਮ ਤੇਰੇ ਨਾਲ ਵਸਦਾ ਹੈ ਅਤੇ ਤੂੰ ਪਾਪ ਅੰਦਰ ਖੱਚਤ ਹੋਇਆ ਹੋਇਆ ਹੈਂ। ਠਹਿਰਾਉ।
Fareedkot Teekaਤੇਰੇ ਸਾਥ ਅੰਮ੍ਰਿਤ, ਭਾਵ ਸੁਖ ਰੂਪ ਬ੍ਰਹਮ ਬਸਤਾ ਹੈ, ਤੂੰ ਕਿਉਂ ਬਿਖ ਕੇ ਸਾਥ ਫਸਿਆ ਹੈਂ॥੧॥ ਰਹਾਉ ॥
Prof. Sahib Singhਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਵੱਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਨਾਲ ਚੰਬੜਿਆ ਹੋਇਆ ਹੈਂ ॥੧॥ ਰਹਾਉ ॥

ਪਦ ਅਰਥ ਅੰਮ੍ਰਿਤੁ = ਅਟੱਲ ਜੀਵਨ ਦੇਣ ਵਾਲਾ ਨਾਮ-ਜਲ। ਤੇਰੈ ਸੰਗਿ = ਤੇਰੇ ਨਾਲ, ਤੇਰੇ ਅੰਦਰ। ਬਿਖਿਆ = ਮਾਇਆ। ਸਿਉ = ਨਾਲ। ਉਰਝਾਇਓ = ਉਲਝਿਆ ਹੋਇਆ, ਰੁੱਝਾ ਹੋਇਆ ॥੧॥ ਰਹਾਉ ॥

SikhNet (Spanish)Habiendo tal Néctar en tu interior, y tú cometes error tras error.(1-Pausa)

ਰਤਨ ਜਵੇਹਰ ਬਨਜਨਿ ਆਇਓ; ਕਾਲਰੁ ਲਾਦਿ ਚਲਾਇਓ ॥੨॥

ratan javehar banajan aaeo; kaalar laad chalaaeo |2|

Sant Singh KhalsaYou have come to trade in gems and jewels, but you have loaded only barren soil. ||2||
Manmohan SinghThou has come to deal in rubies and jewels, but instead thou has loaded the nitre of sins.
Manmohan Singh (Punjabi)ਤੂੰ ਲਾਲਾਂ ਅਤੇ ਜਵਾਹਿਰਾਤਾਂ ਦਾ ਵਾਪਾਰ ਕਰਨ ਆਇਆ ਸੈਂ, ਪਰ ਤੂੰ ਪਾਪਾਂ ਦਾ ਸ਼ੋਰਾ ਲੱਦ ਲਿਆ ਹੈ।
Fareedkot Teekaਤੂੰ ਤਾਂ ਰਤਨ ਜਵੇਹਰ ਵਣਜਨੇ ਨੂੰ ਆਇਆ ਥਾ ਤੈਨੇ ਕੱਲਰ ਲੱਦ ਕੇ ਚਲਾਇਆ ਹੈ; ਭਾਵ ਆਇਆ ਥਾ ਭਜਨ ਲੀਏ ਔ ਵਿਸ੍ਯੋਂ ਮੇਂ ਤੂੰ ਤਤਪਰ ਹੋਇਆ ਹੈਂ॥੨॥
Prof. Sahib Singhਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ ਖ਼ਰੀਦਣ ਲਈ, ਪਰ ਤੂੰ ਇੱਥੋਂ ਕੱਲਰ ਲੱਦ ਕੇ ਹੀ ਤੁਰ ਪਿਆ ਹੈਂ ॥੨॥

ਪਦ ਅਰਥ ਬਨਜਨਿ ਆਇਓ = ਵਿਹਾਝਣ ਆਇਆ। ਕਾਲਰੁ = ਕੱਲਰ। ਲਾਦਿ = ਲੱਦ ਕੇ ॥੨॥

SikhNet (Spanish)Viniste a este mundo a comerciar con rubíes y joyas, pero has cargado tu ser de pura arena, de puras faltas.(2)

ਜਿਹ ਘਰ ਮਹਿ ਤੁਧੁ ਰਹਨਾ ਬਸਨਾ; ਸੋ ਘਰੁ ਚੀਤਿ. ਨ ਆਇਓ ॥੩॥

jih ghar meh tudh rahanaa basanaa; so ghar cheet. na aaeo |3|

Sant Singh KhalsaThat home within which you live - you have not kept that home in your thoughts. ||3||
Manmohan SinghThou remember not the home, wherein thou has to abide and live.
Manmohan Singh (Punjabi)ਜਿਸ ਗ੍ਰਹਿ ਵਿੱਚ ਤੂੰ ਟਿਕਾਣਾ ਤੇ ਨਿਵਾਸ ਕਰਨਾ ਹੈ; ਉਹ ਗ੍ਰਹਿ ਤੈਨੂੰ ਚਿੱਤ ਚੇਤੇ ਹੀ ਨਹੀਂ।
Fareedkot Teekaਹੇ ਪੁਰਸ! ਜਿਸ ਸ੍ਵਰੂਪ ਵਾ ਪ੍ਰਲੋਕ ਰੂਪ ਘਰ ਮੇਂ ਤੋ ਬਸ ਰਹਿਣਾ ਥਾ, ਭਾਵ ਸਦਾ ਇਸਥਿਤ ਰਹਣਾ ਹੈ, ਸੋ ਘਰ ਤੋ ਤੇਰੇ ਕੋ ਯਾਦ ਹੀ ਨਹੀਂ ਆਇਆ ਹੈ॥੩॥
Prof. Sahib Singhਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ ॥੩॥

ਪਦ ਅਰਥ ਜਿਹ = ਜਿਸ। ਮਹਿ = ਵਿਚ। ਚੀਤਿ = ਚਿੱਤ ਵਿਚ। ਘਰੁ = ਘਰ ਮਹਿ {ਨੋਟ: ਲਫ਼ਜ਼ 'ਘਰੁ' ਅਤੇ 'ਘਰ' ਦੀ ਵਿਆਕਰਣਿਕ ਸ਼ਕਲ ਦਾ ਖ਼ਿਆਲ ਰੱਖਣਾ} ॥੩॥

SikhNet (Spanish)En ese Hogar en el que deberías vivir, ¿ese Hogar no te importa?(3)

ਅਟਲ ਅਖੰਡ ਪ੍ਰਾਣ ਸੁਖਦਾਈ; ਇਕ ਨਿਮਖ. ਨਹੀ ਤੁਝੁ ਗਾਇਓ ॥੪॥

attal akhandd praan sukhadaaee; ik nimakh. nahee tujh gaaeo |4|

Sant Singh KhalsaHe is immovable, indestructible, the Giver of peace to the soul; and yet you do not sing His Praises, even for an instant. ||4||
Manmohan SinghEven for an instance, thou sing not the praises of the ever-stable, indestructible and bliss-giving Lord.
Manmohan Singh (Punjabi)ਜੋ ਅਹਿਲ, ਅਬਿਨਾਸ਼ੀ ਅਤੇ ਆਤਮਾ ਨੂੰ ਖੁਸ਼ੀ-ਬਖ਼ਸ਼ਣਹਾਰ ਹੈ; ਉਸ ਦਾ ਜੱਸ ਤੂੰ ਇੱਕ ਮੁਹਤ ਭਰ ਲਈ ਭੀ ਗਾਇਨ ਨਹੀਂ ਕਰਦਾ।
Fareedkot Teekaਅਟਲ ਔ ਅਖੰਡ ਪੁਨਃ ਪ੍ਰਾਣਾਂ ਕਾ ਸੁਖਦਾਤਾ ਏਕ ਨਿਮਖ ਮਾਤ੍ਰ ਭੀ ਤੈਨੇ ਨਹੀਂ ਗਾਇਆ ॥੪॥
Prof. Sahib Singhਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ ॥੪॥

ਪਦ ਅਰਥ ਅਟਲ = ਅਟੱਲ, ਕਦੇ ਨਾਹ ਟਲਣ ਵਾਲਾ। ਅਖੰਡ = ਅਬਿਨਾਸੀ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾਂ ॥੪॥

SikhNet (Spanish)A Aquél que es Eterno, Indivisible y Dador de Éxtasis para tu Alma, no Lo alabas; esa Alabanza no la entonas ni siquiera por un momento.(4)

ਜਹਾ ਜਾਣਾ ਸੋ ਥਾਨੁ ਵਿਸਾਰਿਓ; ਇਕ ਨਿਮਖ. ਨਹੀ ਮਨੁ ਲਾਇਓ ॥੫॥

jahaa jaanaa so thaan visaario; ik nimakh. nahee man laaeo |5|

Sant Singh KhalsaYou have forgotten that place where you must go; you have not attached your mind to the Lord, even for an instant. ||5||
Manmohan SinghThou has forgotten the place, where thou has to go and thou has not attached thy mind with the Lord even for a moment.
Manmohan Singh (Punjabi)ਤੂੰ ਵੁਸ ਜਗ੍ਹਾ ਨੂੰ ਭੁਲਾ ਛੱਡਿਆ ਹੈ, ਜਿੱਥੇ ਤੂੰ ਜਾਣਾ ਹੈ ਅਤੇ ਆਪਣੇ ਸੁਆਮੀ ਨਾਲ ਤੂੰ ਆਪਣੇ ਚਿੱਤ ਨੂੰ ਇਕ ਲਮ੍ਹੇ ਭਰ ਲਈ ਭੀ ਨਹੀਂ ਜੋੜਿਆ।
Fareedkot Teekaਜਿਸ ਪ੍ਰਲੋਕ ਮੇਂ ਜਾਣਾ ਹੈ, ਸੋ ਸਥਾਨ ਤੈਨੇ ਵਿਸਾਰ ਦੀਆ ਹੈ, ਇਕ ਨਿਮਖ ਮਾਤ੍ਰ ਭੀ ਉਸ ਮੇਂ ਮਨ ਨਹੀਂ ਲਾਇਆ ਹੈ॥੫॥
Prof. Sahib Singhਹੇ ਮੂਰਖ! ਜਿਸ ਥਾਂ ਆਖ਼ਰ ਜ਼ਰੂਰ ਜਾਣਾ ਹੈ ਉਸ ਵਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਕਦੇ ਧਿਆਨ ਨਹੀਂ ਦਿੱਤਾ ॥੫॥

ਪਦ ਅਰਥ ਜਹਾ = ਜਿੱਥੇ। ਵਿਸਾਰਿਓ = (ਤੂੰ) ਭੁਲਾ ਦਿੱਤਾ ਹੈ। ਲਾਇਓ = ਜੋੜਿਆ ॥੫॥

SikhNet (Spanish)Ese Lugar a donde tienes que ir, ese Lugar no te importa ni un poco.(5)

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ; ਇਸ ਹੀ ਮਹਿ ਉਰਝਾਇਓ ॥੬॥

putr kalatr grih dekh samagree; is hee meh urajhaaeo |6|

Sant Singh KhalsaGazing upon your children, spouse, household and paraphernalia, you are entangled in them. ||6||
Manmohan SinghSeeing thine sons, wife, home and goods, thou are entangled in them.
Manmohan Singh (Punjabi)ਆਪਣੇ ਲੜਕਿਆਂ, ਪਤਨੀ, ਘਰ ਅਤੇ ਸਮਾਨ ਨੂੰ ਵੇਖ ਕੇ, ਤਫੰ ਉਨ੍ਹਾਂ ਵਿੱਚ ਫੱਸ ਗਿਆ ਹੈ।
Fareedkot Teekaਪੁਤ,੍ਰ ਇਸਤ੍ਰੀ ਔ ਘਰ ਕੀ ਸਮਗ੍ਰੀ ਦੇਖ ਕੇ ਇਸੀ ਮੇਂ ਤੂੰ ਫਸਿਆ ਹੈਂ॥੬॥
Prof. Sahib Singhਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ ਇਸ ਦੇ ਮੋਹ ਵਿਚ ਹੀ ਤੂੰ ਫਸਿਆ ਪਿਆ ਹੈਂ ॥੬॥

ਪਦ ਅਰਥ ਕਲਤ੍ਰ = ਇਸਤ੍ਰੀ। ਗ੍ਰਿਹ ਸਮਗ੍ਰੀ = ਘਰ ਦਾ ਸਾਮਾਨ। ਦੇਖਿ = ਵੇਖ ਕੇ। ਇਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ} ॥੬॥

SikhNet (Spanish)Viendo a tu esposa, a tus hijos, mansiones y otras posesiones, te involucras en ellos. (6)

ਜਿਤੁ ਕੋ ਲਾਇਓ. ਤਿਤ ਹੀ ਲਾਗਾ; ਤੈਸੇ ਕਰਮ ਕਮਾਇਓ ॥੭॥

jit ko laaeo. tith hee laagaa; taise karam kamaaeo |7|

Sant Singh KhalsaAs God links the mortals, so are they linked, and so are the deeds they do. ||7||
Manmohan SinghOne does the deeds as one is driven as per your direction.
Manmohan Singh (Punjabi)ਜਿਸ ਤਰ੍ਹਾਂ ਤੂੰ ਬਦੇ ਨੂੰ ਲਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਲਗਦਾ ਹੈ ਤੇ ਉਹੋ ਜੇਹੇ ਹੀ ਉਹ ਕੰਮ ਕਰਦਾ ਹੈ।
Fareedkot Teekaਕਰਮਾਂ ਨੇ ਵਾ ਪਰਮੇਸਰ ਨੇ ਜਹਾਂ ਜੋ ਕੋਈ ਪੁਰਸ ਲਾਇਆ ਹੈ ਤਹਾਂ ਹੀ ਲਾਗਾ ਹੈ। ਆਗੇ ਭੀ ਤੈਸੇ ਹੀ ਕਰਮ ਕਮਾਵੇਗਾ ਜੈਸੇ ਪੂਰਬਲੇ ਅਦਿਸਟ ਪ੍ਰੇਰਤਾ ਹੈ॥੭॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ!) ਜਿਸ (ਕੰਮ) ਵਿਚ ਕੋਈ ਜੀਵ (ਪਰਮਾਤਮਾ ਵੱਲੋਂ) ਲਾਇਆ ਜਾਂਦਾ ਹੈ ਉਸ ਵਿਚ ਉਹ ਲੱਗਾ ਰਹਿੰਦਾ ਹੈ, ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ ॥੭॥

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਕੋ = ਕੋਈ (ਜੀਵ)। ਲਾਇਓ = ਲਾਇਆ ਗਿਆ ਹੈ। ਤਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਤੁ' ਦਾ (ੁ) ਉਡ ਗਿਆ ਹੈ}। ਤੈਸੇ = ਉਹੋ ਜਿਹੇ ॥੭॥

SikhNet (Spanish)Pero has actuado de acuerdo como Dios lo planeó; así como el Señor te llevó, así condujiste tu vida.(7)

ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ; ਜਨ ਨਾਨਕ. ਬ੍ਰਹਮੁ ਧਿਆਇਓ ॥੮॥੧॥

jau bheo kripaal taa saadhasang paaeaa; jan naanak. braham dhiaaeo |8|1|

Sant Singh KhalsaWhen He becomes Merciful, then the Saadh Sangat, the Company of the Holy, is found; servant Nanak meditates on God. ||8||1||
Manmohan SinghWhen God become merciful, then does slave Nanak attain to the society of saints and meditates on his Lord.
Manmohan Singh (Punjabi)ਜਦ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ ਤਦ ਹੀ ਗੋਲਾ ਨਾਨਕ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ ਅਤੇ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਜਬ ਭਗਵਤ ਕ੍ਰਿਪਾਲ ਹੂਆ, ਤਬ ਸਾਧੋਂ ਕਾ ਸੰਗੁ ਪਾਇਆ। ਕੌਨ ਸੇ ਸਾਧੂ? ਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਬ੍ਰਹਮ ਧਿਆਇਆ ਹੈ, ਭਾਵ ਜਿਨੋਂ ਨੇ ਸਾਰੇ ਬ੍ਰਹਮ ਕਾ ਹੀ ਧ੍ਯਾਨ ਕੀਆ ਹੈ ਅਰਥਾਤ ਜੋ ਸੰਤ ਰਾਗ ਦ੍ਵੈਸ ਰਹਿਤ ਹੈਂ। ਤਿਨ ਕੇ ਦਰਸਨ ਸੇ ਪੂਰਬਲੇ ਮੰਦ ਕਰਮ ਨਸਟ ਹੋ ਕੇ ਪੁੰਨੋਂ ਕੀ ਉਤਪਤੀ ਹੋਤੀ ਹੈ॥੮॥੧॥
Prof. Sahib Singhਹੇ ਦਾਸ ਨਾਨਕ! ਜਦੋਂ ਪਰਮਾਤਮਾ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ, ਉਹ ਪਰਮਾਤਮਾ ਵਿਚ ਸੁਰਤ ਜੋੜਦਾ ਹੈ ॥੮॥੧॥

ਪਦ ਅਰਥ ਜਉ = ਜਦੋਂ। ਕ੍ਰਿਪਾਲੁ = ਦਇਆਵਾਨ। ਤਾ = ਤਾਂ, ਤਦੋਂ ॥੮॥੧॥

SikhNet (Spanish)Cuando Dios mostró Su Compasión hacia ti, llegaste hasta la Saad Sangat, la Sociedad de los Santos y contemplaste a tu Dios Supremo.(8-1)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਕਰਿ ਅਨੁਗ੍ਰਹੁ ਰਾਖਿ ਲੀਨੋ; ਭਇਓ ਸਾਧੂ ਸੰਗੁ ॥

kar anugrahu raakh leeno; bheo saadhoo sang |

Sant Singh KhalsaGranting His Grace, He has protected me; I have found the Saadh Sangat, the Company of the Holy.
Manmohan SinghExtending His mercy, the Lord has protected me and I have obtained the society of the saints.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ।
Fareedkot Teekaਜਿਸ ਨੇ ਕ੍ਰਿਪਾ ਕਰ ਕੇ ਸੰਸਾਰ ਸੇ ਰਾਖ ਲੀਆ ਹੈ ਔ ਜਿਸ ਕੀ ਕ੍ਰਿਪਾ ਸੇ ਸੰਤੋਂ ਕਾ ਸੰਗ ਹੂਆ ਹੈ॥੧॥
Prof. Sahib Singhਦਇਆ ਕਰ ਕੇ ਜਿਸ ਮਨੁੱਖ ਦੀ ਰੱਖਿਆ ਪਰਮਾਤਮਾ ਕਰਦਾ ਹੈ, ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ।

ਪਦ ਅਰਥ ਕਰਿ = ਕਰ ਕੇ। ਅਨੁਗ੍ਰਹੁ = ਕਿਰਪਾ, ਦਇਆ। ਸਾਧੂ ਸੰਗੁ = ਗੁਰੂ ਦਾ ਮਿਲਾਪ।

SikhNet (Spanish)El Señor me protegió con Su Misericordia y así me logré asociar con los Santos,

ਹਰਿ ਨਾਮ ਰਸੁ ਰਸਨਾ ਉਚਾਰੈ; ਮਿਸਟ ਗੂੜਾ ਰੰਗੁ ॥੧॥

har naam ras rasanaa uchaarai; misatt goorraa rang |1|

Sant Singh KhalsaMy tongue lovingly chants the Lord's Name; this love is so sweet and intense! ||1||
Manmohan SinghMy tongue lovingly, utters God's Name, How sweet and profound is my lover for my Lord.
Manmohan Singh (Punjabi)ਮੇਰੀ ਜੀਭ ਪ੍ਰੇਮ ਨਾਂਲ ਹਰੀ ਦੇ ਨਾਮ ਦਾ ਉਚਾਰਨ ਕਰਦੀ ਹੈ। ਕਿੰਨੀ ਮਿੱਠੀ ਤੇ ਗੰਭੀਰ ਹੈ ਮੇਰੀ ਪ੍ਰੀਤ ਮੇਰੇ ਪ੍ਰਭੂ ਨਾਲ।
Fareedkot Teekaਪੁਨ: ਹਰੀ ਨਾਮ ਕੋ ਪਰੇਮ ਕਰਿ ਰਸਨਾ ਦ੍ਵਾਰੇ ਉਚਾਰੇ ਹੈ ਔ ਗਾੜਾ ਮੀਠਾ, ਭਾਵ ਅਤੀ ਅਨੰਦ ਪ੍ਰਾਪਤਿ ਹੂਆ ਹੈ॥੧॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ। ਉਹ ਆਪਣੀ ਜੀਭ ਨਾਲ ਪ੍ਰਭੂ ਦਾ ਨਾਮ ਜਪਦਾ ਹੈ, (ਉਸ ਦੇ ਮਨ ਉਤੇ ਪਰਮਾਤਮਾ ਦੇ ਪਿਆਰ ਦਾ) ਮਿੱਠਾ ਗੂੜ੍ਹਾ ਰੰਗ ਚੜ੍ਹਿਆ ਰਹਿੰਦਾ ਹੈ ॥੧॥

ਪਦ ਅਰਥ ਰਸੁ = ਸੁਆਦ। ਰਸਨਾ = ਜੀਭ (ਨਾਲ)। ਮਿਸਟ = ਮਿੱਠਾ ॥੧॥

SikhNet (Spanish)ahí recité constantemente el Nombre del Señor con mi lengua, oh qué dulce e intenso es el Amor que siento por mi Dios.(1)

ਮੇਰੇ ਮਾਨ ਕੋ ਅਸਥਾਨੁ ॥

mere maan ko asathaan |

Sant Singh KhalsaHe is the place of rest for my mind,
Manmohan SinghThou, O Lord, are the support of my mind.
Manmohan Singh (Punjabi)ਤੂੰ ਹੇ ਸੁਆਮੀ! ਮੈਂਡੇ ਮਨ ਦਾ ਆਸਰਾ ਹੈਂ।
Fareedkot Teekaਮੇਰੇ ਮਨ ਨੇ ਮਾਨ ਕਾ ਸਥਾਨ॥
Prof. Sahib Singhਪਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ।

ਪਦ ਅਰਥ ਮਾਨ ਕੋ ਅਸਥਾਨੁ = ਮਨ ਦਾ ਸਹਾਰਾ।

SikhNet (Spanish)Oh Dios, sólo Tú eres mi amigo, mi compañero y mi pariente,

ਮੀਤ ਸਾਜਨ ਸਖਾ ਬੰਧਪੁ; ਅੰਤਰਜਾਮੀ ਜਾਨੁ ॥੧॥ ਰਹਾਉ ॥

meet saajan sakhaa bandhap; antarajaamee jaan |1| rahaau |

Sant Singh Khalsamy friend, companion, associate and relative; He is the Inner-knower, the Searcher of hearts. ||1||Pause||
Manmohan SinghO the Searcher of hearts, I deem Thee my friend, intimate, comrade and kinsman. Pause.
Manmohan Singh (Punjabi)ਹੇ ਦਿਲਾਂ ਦੀਆਂ ਜਾਣਨਹਾਰ! ਮੈਂ ਤੈਨੂੰ ਆਪਣਾ ਮਿੱਤ੍ਰ ਦੋਸਤ, ਸਾਥੀ ਅਤੇ ਰਿਸ਼ਤੇਦਾਰ ਜਾਣਦਾ ਹਾਂ। ਠਹਿਰਾਉ।
Fareedkot Teekaਮੀਤ, ਸਾਜਨ, ਸਖਾ, ਭਾਈ, ਅੰਤਰਜਾਮੀ ਹੀ ਜਾਨਿਆ ਹੈ॥੧॥ ਰਹਾਉ ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪਰਮਾਤਮਾ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ ॥੧॥ ਰਹਾਉ ॥

ਪਦ ਅਰਥ ਸਖਾ = ਸਾਥੀ। ਬੰਧਪੁ = ਰਿਸ਼ਤੇਦਾਰ। ਜਾਨੁ = ਸੁਜਾਨ, ਸਭ ਕੁਝ ਜਾਣਨ ਵਾਲਾ ॥੧॥ ਰਹਾਉ ॥

SikhNet (Spanish)el más Íntimo Conocedor de mi corazón.(1-Pausa)

ਸੰਸਾਰ ਸਾਗਰੁ ਜਿਨਿ ਉਪਾਇਓ; ਸਰਣਿ ਪ੍ਰਭ ਕੀ ਗਹੀ ॥

sansaar saagar jin upaaeo; saran prabh kee gahee |

Sant Singh KhalsaHe created the world-ocean; I seek the Sanctuary of that God.
Manmohan SinghI have sought the refuge of the Lord, who has created the world ocean,
Manmohan Singh (Punjabi)ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ ਜਿਸ ਨੇ ਜਗਤ ਸਮੁੰਦਰ ਨੂੰ ਰਚਿਆ ਹੈ।
Fareedkot Teekaਸੰਸਾਰ ਸਮੁੰਦਰ ਜਿਸ ਨੇ ਉਤਪੰਨ ਕੀਆ ਹੈ ਤਿਸ ਪ੍ਰਭੂ ਕੀ ਹਮ ਨੇ ਸਰਣ ਗ੍ਰਹਣ ਕਰੀ ਹੈ॥
Prof. Sahib Singh(ਜਿਸ ਮਨੁੱਖ ਨੇ) ਉਸ ਪ੍ਰਭੂ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ-ਸਮੁੰਦਰ ਪੈਦਾ ਕੀਤਾ ਹੈ,

ਪਦ ਅਰਥ ਸਾਗਰੁ = ਸਮੁੰਦਰ। ਜਿਨਿ = ਜਿਸ (ਪ੍ਰਭੂ) ਨੇ। ਗਹੀ = ਫੜੀ।

SikhNet (Spanish)En Aquél que ha creado el mar de las existencias, en Él he buscado Refugio,

ਗੁਰ ਪ੍ਰਸਾਦੀ ਪ੍ਰਭੁ ਅਰਾਧੇ; ਜਮਕੰਕਰੁ ਕਿਛੁ. ਨ ਕਹੀ ॥੨॥

gur prasaadee prabh araadhe; jamakankar kichh. na kahee |2|

Sant Singh KhalsaBy Guru's Grace, I worship and adore God; the Messenger of Death can't say anything to me. ||2||
Manmohan SinghBy Guru's grace, I contemplate on my Lord, and the Death's courier says nothing to me.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਸਾਈਂ ਨੂੰ ਸਿਮਰਦਾ ਹਾਂ ਅਤੇ ਮੌਤ ਦਾ ਦੂਤ ਮੈਨੂੰ ਕੁਝ ਨਹੀਂ ਆਖਦਾ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜੋ ਪ੍ਰਭੂ ਕੋ ਅਰਾਧਤਾ ਹੈ ਤਿਸ ਕੋ ਜਮੋਂ ਦੇ ਦਾਸ ਕਛੁ ਨਹੀਂ ਕਹਤੇ ਹੈਂ॥੨॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਜਮਦੂਤ ਭੀ ਕੁਝ ਨਹੀਂ ਆਖਦਾ ॥੨॥

ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਅਰਾਧੇ = ਆਰਾਧਨ ਕਰਦਾ ਹੈ। ਕੰਕਰੁ = {किंकर} ਦਾਸ। ਜਮ ਕੰਕਰੁ = ਜਮਦੂਤ ॥੨॥

SikhNet (Spanish)y por la Gracia del Guru, Lo contemplo, a mi Dios, y Yama, el mensajero de la muerte, no me voltea ni a ver. (3)

ਮੋਖ ਮੁਕਤਿ ਦੁਆਰਿ ਜਾ ਕੈ; ਸੰਤ ਰਿਦਾ ਭੰਡਾਰੁ ॥

mokh mukat duaar jaa kai; sant ridaa bhanddaar |

Sant Singh KhalsaEmancipation and liberation are at His Door; He is the treasure in the hearts of the Saints.
Manmohan SinghEmancipation and salvation stand at the door of that saint, in whose mind is the treasure of Name.
Manmohan Singh (Punjabi)ਮੋਖ਼ਸ਼ ਅਤੇ ਕਲਿਆਣ ਉਸ ਦੇ ਬੂਹੇ ਉੱਤੇ ਖੜੀਆਂ ਹਨ, ਜਿਸ ਦਾ ਨਾਮ-ਖ਼ਜ਼ਾਨਾ ਸਾਧੂਆਂ ਦੇ ਮਨ ਵਿੱਚ ਹੈ।
Fareedkot Teekaਮੋਖ ਕੈਵਲ੍ਯ ਮੁਕਤੀਆਂ ਬੈਕੁੰਠ ਕੀਆਂ ਜਿਸ ਕੇ ਦੁਆਰ ਸਤਸੰਗ ਤੇ ਪਾਈਤੀਆਂ ਹੈ ਔ ਸੰਤੋਂ ਕਾ ਰਿਦਾ ਹੀ ਜਿਸ ਪਰਮੇਸਰ ਕਾ ਭੰਡਾਰਾ ਹੈ, ਭਾਵ ਸੁਭ ਗੁਣੋਂ ਕਰਿ ਪੂਰਨ ਹੈ॥
Prof. Sahib Singhਜਿਸ ਪਰਮਾਤਮਾ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ, ਜਿਸ ਦਾ ਖ਼ਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ (ਜੋ ਸੰਤ ਜਨਾਂ ਦੇ ਹਿਰਦੇ ਵਿਚ ਸਦਾ ਵੱਸਦਾ ਹੈ),

ਪਦ ਅਰਥ ਮੋਖ = ਮੁਕਤੀ। ਦੁਆਰਿ ਜਾ ਕੈ = ਜਿਸ ਦੇ ਦਰ ਤੇ। ਭੰਡਾਰੁ = ਖ਼ਜ਼ਾਨਾ।

SikhNet (Spanish)El Señor abre para mí la Puerta de la Salvación. El corazón de los Santos atesora la llave de esa Puerta.

ਜੀਅ ਜੁਗਤਿ ਸੁਜਾਣੁ ਸੁਆਮੀ; ਸਦਾ ਰਾਖਣਹਾਰੁ ॥੩॥

jeea jugat sujaan suaamee; sadaa raakhanahaar |3|

Sant Singh KhalsaThe all-knowing Lord and Master shows us the true way of life; He is our Savior and Protector forever. ||3||
Manmohan SinghThe All-wise Lord shows us the way of life and is ever our saviour.
Manmohan Singh (Punjabi)ਸਰਬ-ਸਿਆਣਾ ਸਾਹਿਬ ਸਾਨੂੰ ਜੀਵਨ ਦਾ ਮਾਰਗ ਦਿਖਾਉਂਦਾ ਹੈ ਅਤੇ ਸਦਾ ਹੀ ਸਾਡੀ ਰੱਖਿਆ ਕਰਨ ਵਾਲਾ ਹੈ।
Fareedkot Teekaਜੀਆਂ ਕੀ ਜੁਗਤੀ ਜਾਨਣੇ ਕੋ ਸਵਾਮੀ ਚਤਰ ਹੈ ਔ ਸਦਾ ਹੀ ਰਖਿਆ ਕਰਣੇਹਾਰਾ ਹੈ ॥੩॥
Prof. Sahib Singhਉਹੀ ਮਾਲਕ-ਪ੍ਰਭੂ ਸਦਾ ਰੱਖਿਆ ਕਰਨ ਦੀ ਸਮਰਥਾ ਵਾਲਾ ਹੈ। ਉਹ ਸੁਜਾਨ ਪ੍ਰਭੂ ਹੀ ਆਤਮਕ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ ॥੩॥

ਪਦ ਅਰਥ ਜੀਅ ਜੁਗਤਿ = ਆਤਮਕ ਜੀਵਨ ਜੀਊਣ ਦੀ ਜਾਚ ॥੩॥

SikhNet (Spanish)Sí, nuestro Maestro es Todo Sabio y nos muestra el Sendero de la Vida, nos protege y nos sostiene siempre.

ਦੂਖ ਦਰਦ ਕਲੇਸ ਬਿਨਸਹਿ; ਜਿਸੁ ਬਸੈ ਮਨ ਮਾਹਿ ॥

dookh darad kales binaseh; jis basai man maeh |

Sant Singh KhalsaPain, suffering and troubles are eradicated, when the Lord abides in the mind.
Manmohan SinghHe, within whose mind the Lord abides; His pain, agony and trouble are eradicated.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਸਾਈਂ ਨਿਵਾਸ ਰਖਦਾ ਹੈ, ਉਸ ਦੀ ਪੀੜਾ, ਕਸ਼ਟ, ਅਤੇ ਤਕਲਫ਼ਿ ਨਾਸ ਹੋ ਜਾਂਦੇ ਹਨ।
Fareedkot Teekaਦੂਖ ਜਨਮ ਮਰਨ ਕੇ ਦਰਦ ਈਰਖਾਦਿ ਬਿਕਾਰ ਕਲੇਸ, ਅਵਿਦਿਆ, ਅਸਮਤਾ, ਰਾਗ ਦ੍ਵੈਖ, ਅਭਿਨਿਵੇਸ ਅਰਥਾਤ ਹਠ, ਏਹੁ ਸਭ ਬਿਨਸ ਜਾਤੇ ਹੈਂ ਜਿਸ ਕੇ ਮਨ ਮੇਂ ਸੋ ਵਾਹਿਗੁਰੂ ਬਸਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਬਿਨਸਹਿ = ਨਾਸ ਹੋ ਜਾਂਦੇ ਹਨ। ਮਾਹਿ = ਵਿਚ।

SikhNet (Spanish)Aquél que Lo atesora en su corazón, se libera de todas sus aflicciones,

ਮਿਰਤੁ ਨਰਕੁ ਅਸਥਾਨ ਬਿਖੜੇ; ਬਿਖੁ. ਨ ਪੋਹੈ ਤਾਹਿ ॥੪॥

mirat narak asathaan bikharre; bikh. na pohai taeh |4|

Sant Singh KhalsaDeath, hell and the most horrible dwelling of sin and corruption cannot even touch such a person. ||4||
Manmohan SinghDeath, hell, agonising abodes and sins touch him not.
Manmohan Singh (Punjabi)ਮੌਤ, ਦੋਜ਼ਕ, ਦੁਖਦਾਈ ਟਿਕਾਣੇ ਅਤੇ ਪਾਪ ਉਸ ਨੂੰ ਛੂੰਹਦੇ ਤਕ ਨਹੀਂ।
Fareedkot Teekaਤਿਸ ਕੋ ਮੌਤ ਔ ਨਰਕ ਪੁਨਃ ਜੋ ਔਖੇ ਅਸਥਾਨ ਹੈਂ ਤਥਾ ਵਿਖੈ ਰੂਪ ਵਿਖ ਜੋ ਹੈ, ਸੋ ਨਹੀਂ ਬਿਆਪਤੀ ਹੈ॥੪॥
Prof. Sahib Singhਆਤਮਕ ਮੌਤ, ਨਰਕ, ਹੋਰ ਔਖੇ ਥਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ-ਇਹਨਾਂ ਵਿਚੋਂ ਕੋਈ ਭੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੪॥

ਪਦ ਅਰਥ ਮਿਰਤੁ = ਮੌਤ। ਅਸਥਾਨ ਬਿਖੜੇ = ਔਖੇ ਥਾਂ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਨ ਪੋਹੈ = ਅਸਰ ਨਹੀਂ ਕਰ ਸਕਦੀ। ਤਾਹਿ = ਉਸ ਨੂੰ ॥੪॥

SikhNet (Spanish)y ni la muerte, ni la oscuridad de la conciencia lo amenazan, tampoco el vicio, ni las altas y las bajas de la vida. (4)

ਰਿਧਿ ਸਿਧਿ ਨਵ ਨਿਧਿ ਜਾ ਕੈ; ਅੰਮ੍ਰਿਤਾ ਪਰਵਾਹ ॥

ridh sidh nav nidh jaa kai; amritaa paravaah |

Sant Singh KhalsaWealth, miraculous spiritual powers and the nine treasures come from the Lord, as do the streams of Ambrosial Nectar.
Manmohan SinghSuch is the Lord, who possesses the nine treasures of wealth, supernatural powers and streams of Nectar.
Manmohan Singh (Punjabi)ਐਹੇ ਜੇਹਾ ਹੈ ਸਾਹਿਬ, ਜਿਸ ਕੋਲ ਧਨ-ਦੌਲਤ ਦੇ ਨੌ ਖ਼ਜ਼ਾਨੇ, ਕਰਾਮਾਤੀ ਸ਼ਕਤੀਆਂ ਅਤੇ ਆਬਿ-ਹਿਯਾਤ ਦੀਆਂ ਨਦੀਆਂ ਹਨ।
Fareedkot Teekaਜਿਸ ਕੇ ਕਥਾ ਅੰਮ੍ਰਿਤ ਕਾ ਪਰਵਾਹਿ ਹੈ, ਤਾਕੇ ਘਰ ਮੇਂ ਰਿਧੀਆਂ ਔ ਸਿਧੀਆਂ, ਨਵੇ ਨਿਧੀਆਂ ਹੈ॥
Prof. Sahib Singhਜਿਸ ਪਰਮਾਤਮਾ ਦੇ ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਹਨ, ਤੇ ਸਾਰੇ ਹੀ ਖ਼ਜ਼ਾਨੇ ਹਨ, ਜਿਸ ਦੇ ਘਰ ਵਿਚ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ ਚੱਲ ਰਹੇ ਹਨ,

ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਵਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ। ਜਾ ਕੈ = ਜਿਸ ਦੇ ਘਰ ਵਿਚ। ਅੰਮ੍ਰਿਤਾ ਪਰਵਾਹ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਚਸ਼ਮੇ।

SikhNet (Spanish)Él es Quien nos bendice con poderes psíquicos, con todos los tesoros del mundo y los ríos de Néctar desbordan de Su Presencia.

ਆਦਿ ਅੰਤੇ ਮਧਿ ਪੂਰਨ; ਊਚ ਅਗਮ ਅਗਾਹ ॥੫॥

aad ante madh pooran; aooch agam agaah |5|

Sant Singh KhalsaIn the beginning, in the middle, and in the end, He is perfect, lofty, unapproachable and unfathomable. ||5||
Manmohan SinghLofty, Unapproachable, Unfathomable and Perfect is the Lord in the beginning, the middle and the end.
Manmohan Singh (Punjabi)ਉਚਾ, ਪਹੁੰਚ ਤੋਂ ਪਰੇ, ਅਥਾਹ ਅਤੇ ਮੁਕੰਮਲ ਹੈ ਮੇਰਾ ਸੁਆਮੀ; ਅਰੰਭ, ਵਿਚਕਾਰ ਅਤੇ ਅਖੀਰ ਦੇ ਵਿੱਚ।
Fareedkot Teekaਤੀਨੋਂ ਕਾਲੋਂ ਮੇਂ ਪੂਰਨ ਹੈ ਔ ਊਚਾ ਹੈ, ਪੁਨਃ ਕੋਈ ਗਮ ਨਹੀਂ ਹੈ ਤਥਾ ਅਗਾਹ ਹੈ ਅਰਥਾਤ ਬਿਅੰਤ ਹੈ॥੫॥
Prof. Sahib Singhਉਹੀ ਪਰਮਾਤਮਾ ਜਗਤ ਦੇ ਸ਼ੁਰੂ ਵਿਚ, ਅੰਤ ਵਿਚ, ਵਿਚਕਾਰਲੇ ਸਮੇ ਵਿਚ ਹਰ ਵੇਲੇ ਮੌਜੂਦ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਤੇ ਅਥਾਹ ਹੈ ॥੫॥

ਪਦ ਅਰਥ ਆਦਿ = ਜਗਤ ਦੇ ਸ਼ੁਰੂ ਵਿਚ। ਅੰਤੇ = ਜਗਤ ਦੇ ਅੰਤ ਵਿਚ। ਮਧਿ = ਜਗਤ ਦੀ ਹੋਂਦ ਦੇ ਸਮੇ ਵਿਚ। ਪੂਰਨ = ਵਿਆਪਕ। ਅਗਮ = ਅਪਹੁੰਚ। ਅਗਾਹ = ਅਥਾਹ ॥੫॥

SikhNet (Spanish)Sí, Él es Lo más Insondable, Lo más Alto de lo alto, el Dios Infinito, siempre Perfecto en el principio, ahora y en el final.(5)

ਸਿਧ ਸਾਧਿਕ ਦੇਵ ਮੁਨਿ ਜਨ; ਬੇਦ ਕਰਹਿ ਉਚਾਰੁ ॥

sidh saadhik dev mun jan; bed kareh uchaar |

Sant Singh KhalsaThe Siddhas, seekers, angelic beings, silent sages, and the Vedas speak of Him.
Manmohan SinghRecite Him, the men of miracles, strivers, gods, silent sages and the Vedas.
Manmohan Singh (Punjabi)ਉਸ ਦਾ ਉਚਾਰਨ ਕਰਦੇ ਹਨ ਕਰਾਮਾਤੀ ਬੰਦੇ, ਅਭਿਆਸੀ, ਦੇਵਤੇ, ਖਾਮੋਸ਼ ਰਿਸ਼ੀ ਅਤੇ ਵੇਦ।
Fareedkot Teekaਸਿਧੀਆਂ ਯੁਕਤਿ ਔ ਸਾਧਨਾ ਕਰਨਹਾਰੇ ਦੇਵਤਾ, ਪੁਨਃ ਮੁਨੀ ਜਨ ਤਥਾ ਬੇਦ, ਏਹ ਸਭ ਨਾਮ ਕੋ ਉਚਾਰਤੇ ਹੈਂ॥
Prof. Sahib Singhਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਦੇਵਤੇ, ਮੋਨ-ਧਾਰੀ ਸਾਧੂ, (ਉਹ ਪੰਡਿਤ ਜੋ) ਵੇਦਾਂ ਦਾ ਪਾਠ ਕਰਦੇ ਰਹਿੰਦੇ ਹਨ-

ਪਦ ਅਰਥ ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਦੇਵ = ਦੇਵਤੇ। ਮੁਨਿਜਨ = ਮੋਨ-ਧਾਰੀ ਸਾਧੂ। ਬੇਦ ਕਰਹਿ ਉਚਾਰੁ = (ਉਹ ਪੰਡਿਤ ਜਿਹੜੇ) ਵੇਦਾਂ ਦਾ ਉਚਾਰਨ ਕਰਦੇ ਹਨ।

SikhNet (Spanish)Los Vedas, los adeptos, los buscadores, los Sabios y los dioses,

ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ; ਨਹੀ ਅੰਤੁ ਪਾਰਾਵਾਰੁ ॥੬॥

simar suaamee sukh sehaj bhuncheh; nahee ant paaraavaar |6|

Sant Singh KhalsaMeditating in remembrance on the Lord and Master, celestial peace is enjoyed; He has no end or limitation. ||6||
Manmohan SinghMeditating on the Lord, who has no limit, this and that end one enjoys peace and poise.
Manmohan Singh (Punjabi)ਜਿਸ ਸਾਹਿਬ ਦਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ, ਉਸ ਦਾ ਆਰਾਧਨ ਕਰਨ ਦੁਆਰਾ ਬੰਦਾ ਆਰਾਮ ਤੇ ਅਡੋਲਤਾ ਮਾਣਦਾ ਹੈ।
Fareedkot Teekaਹੇ ਸੁਆਮੀ! ਤੇਰੇ ਨਾਮ ਕੋ ਸਿਮਰ ਕੇ ਅਚੁਤ ਸੁਖ ਕੋ ਭੋਗਤੇ ਹੈਂ, ਪਰੰਤੂ ਤੇਰੇ ਪਾਰ ਉਰਾਰ ਕਾ ਅੰਤ ਨਹੀਂ ਪਾਵਤੇ ਹੈਂ॥੬॥
Prof. Sahib Singh(ਕੋਈ ਭੀ ਹੋਣ) ਮਾਲਕ-ਪ੍ਰਭੂ (ਦਾ ਨਾਮ) ਸਿਮਰ ਕੇ (ਹੀ) ਆਤਮਕ ਅਡੋਲਤਾ ਵਿਚ ਆਨੰਦ ਮਾਣ ਸਕਦੇ ਹਨ, (ਐਸਾ ਆਨੰਦ ਜਿਸ ਦਾ) ਅੰਤ ਨਹੀਂ (ਜੋ ਕਦੇ ਮੁੱਕਦਾ ਨਹੀਂ) ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੬॥

ਪਦ ਅਰਥ ਸਿਮਰਿ = ਸਿਮਰ ਕੇ (ਹੀ)। ਸੁਆਮੀ = ਮਾਲਕ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਸੁਖ ਭੁੰਚਹਿ = ਆਤਮਕ ਆਨੰਦ ਮਾਣਦੇ ਹਨ। ਪਾਰਾਵਾਰੁ = ਪਾਰ ਅਵਾਰੁ, ਪਾਰਲਾ ਉਰਲਾ ਬੰਨਾ ॥੬॥

SikhNet (Spanish)le cantan, sí, quien sea que medita en el Dios Infinito, es bendecido con la Paz del Equilibrio.(6)

ਅਨਿਕ ਪ੍ਰਾਛਤ. ਮਿਟਹਿ ਖਿਨ ਮਹਿ; ਰਿਦੈ ਜਪਿ ਭਗਵਾਨ ॥

anik praachhat. mitteh khin meh; ridai jap bhagavaan |

Sant Singh KhalsaCountless sins are erased in an instant, meditating on the Benevolent Lord within the heart.
Manmohan SinghRemembering the Fortunate Lord in the mind, many sins are effaced in an instant.
Manmohan Singh (Punjabi)ਭਾਗਾਂ ਵਾਲੇ ਸੁਆਮੀ ਦਾ ਹਿਰਦੇ ਅੰਦਰ ਸਿਮਰਨ ਕਰਨ ਦੁਆਰਾ ਅਨੇਕਾਂ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਰਿਦੇ ਕਰ ਹੇ ਭਗਵਨ! ਤੇਰੇ ਕੋ ਜਪਿਆ ਹੈ, ਤਿਨ ਕੇ ਖਿਨ ਮਹਿ ਅਨੇਕ ਪਾਪ ਮਿਟ ਗਏ ਹੈਂ॥
Prof. Sahib Singhਹਿਰਦੇ ਵਿਚ ਭਗਵਾਨ (ਦਾ ਨਾਮ) ਜਪ ਕੇ ਇਕ ਛਿਨ ਵਿਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ।

ਪਦ ਅਰਥ ਪ੍ਰਾਛਤ = ਪਾਪ। ਮਿਟਹਿ = ਮਿਟ ਜਾਂਦੇ ਹਨ। ਰਿਦੈ = ਹਿਰਦੇ ਵਿਚ। ਜਪਿ = ਜਪ ਕੇ।

SikhNet (Spanish)Quien eleva al Señor en su corazón, es purgado de todas sus faltas en un instante y se vuelve lo más Puro de lo puro,

ਪਾਵਨਾ ਤੇ ਮਹਾ ਪਾਵਨ; ਕੋਟਿ ਦਾਨ ਇਸਨਾਨ ॥੭॥

paavanaa te mahaa paavan; kott daan isanaan |7|

Sant Singh KhalsaSuch a person becomes the purest of the pure, and is blessed with the merits of millions of donations to charity and cleansing baths. ||7||
Manmohan SinghHe is rendered purest of the pure and is blessed with the merit of millions of alms-giving and ablutions.
Manmohan Singh (Punjabi)ਉਹ ਪਵਿੱਤ੍ਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਕ੍ਰੋੜਾਂ ਹੀ ਪੁੰਨ ਦਾਨ ਤੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
Fareedkot Teekaਵਹੁ ਪਵਿਤ੍ਰਾਂ ਤੇ ਭੀ ਮਹਾਂ ਪਵਿਤ੍ਰ ਹੂਏ ਹੈਂ, ਔ ਕ੍ਰੋੜੋਂ ਹੀ ਦਾਨ ਪੁਨਾ ਪੁਰਬੋਂ ਕੇ ਇਸਨਾਨ ਭੀ ਤਿਨੋਂ ਨੇ ਕਰ ਲੀਏ ਹੈਂ॥੭॥
Prof. Sahib Singhਭਗਵਾਨ (ਦਾ ਨਾਮ ਹੀ) ਸਭ ਤੋਂ ਵਧੀਕ ਪਵਿੱਤਰ ਹੈ, ਨਾਮ-ਸਿਮਰਨ ਹੀ ਕ੍ਰੋੜਾਂ ਦਾਨ ਹਨ ਤੇ ਕ੍ਰੋੜਾਂ ਤੀਰਥ-ਇਸ਼ਨਾਨ ਹਨ ॥੭॥

ਪਦ ਅਰਥ ਪਾਵਨ = ਪਵਿੱਤਰ ਕਰਨ ਵਾਲਾ। ਕੋਟਿ = ਕ੍ਰੋੜਾਂ ॥੭॥

SikhNet (Spanish)pues gana el Mérito de millones de abluciones, de baños y de caridades.(7)

ਬਲ ਬੁਧਿ ਸੁਧਿ ਪਰਾਣ ਸਰਬਸੁ; ਸੰਤਨਾ ਕੀ ਰਾਸਿ ॥

bal budh sudh paraan sarabas; santanaa kee raas |

Sant Singh KhalsaGod is power, intellect, understanding, the breath of life, wealth, and everything for the Saints.
Manmohan SinghThe Lord is the power, intellect, understanding, life, wealth and all of His saints.
Manmohan Singh (Punjabi)ਪ੍ਰਭੂ ਆਪਣੇ ਸਾਧੂਆਂ ਦੀ ਸੱਤਿਆ, ਅਕਲ ਸਮਝ ਜਿੰਦਗੀ ਪਦਾਰਥ ਅਤੇ ਸਾਰਾ ਕੁੱਛ ਹੈ।
Fareedkot Teekaਬਲ, ਬੁਧ ਔ ਗ੍ਯਾਤ, ਪ੍ਰਾਣ ਪੁਨਃ ਸਭ ਸਰਬੰਸ ਜੋ ਹੈ ਔ ਪੂੰਜੀ ਸੰਤੋਂ ਕੀ ਸਮਗ੍ਰੀ ਸਭ ਨਾਮ ਹੀ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸਰਮਾਇਆ ਹੈ, ਬਲ ਹੈ, ਬੁੱਧੀ ਹੈ, ਸੂਝ-ਬੂਝ ਹੈ, ਜਿੰਦ ਹੈ, ਇਹੀ ਉਹਨਾਂ ਦਾ ਸਭ ਕੁਝ ਹੈ।

ਪਦ ਅਰਥ ਸੁਧਿ = ਸੂਝ। ਪਰਾਣ = ਜਿੰਦ। ਸਰਬਸੁ = {सर्व = स्व = ਸਾਰਾ ਧਨ} ਸਭ ਕੁਝ। ਰਾਸਿ = ਸਰਮਾਇਆ।

SikhNet (Spanish)Él es el Poder, el Intelecto, la Intuición y todo; sí Él es el Bien y Capital de los Santos.

ਬਿਸਰੁ ਨਾਹੀ. ਨਿਮਖ ਮਨ ਤੇ; ਨਾਨਕ ਕੀ ਅਰਦਾਸਿ ॥੮॥੨॥

bisar naahee. nimakh man te; naanak kee aradaas |8|2|

Sant Singh KhalsaMay I never forget Him from my mind, even for an instant - this is Nanak's prayer. ||8||2||
Manmohan SinghO Lord, Nanak's prayer is, that, in his mind, he forgets Thee not even for an instant.
Manmohan Singh (Punjabi)ਹੇ ਸਾਈਂ! ਨਾਨਕ ਦੀ ਪ੍ਰਾਰਥਨਾ ਹੈ ਕਿ ਆਪਣੇ ਚਿੱਤ ਅੰਦਰ ਉਹ ਤੈਨੂੰ ਇਕ ਮੁਹਤ ਲਈ ਭੀ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਹਮਾਰੀ ਬੇਨਤੀ ਹੈ: ਤੂੰ ਇਕ ਨਿਮਖ ਮਾਤ੍ਰ ਭੀ ਮਨ ਤੇ ਨਾ ਵਿਸਰ॥☬ਦ੍ਰਿਸਟਾਂਤੋਂ ਕਰ ਕੇ ਸੰਤੋਂ ਕੇ ਸਹਿਨ ਸੀਲ ਆਦਿ ਲਖਣ ਕਥਨ ਕਰਤੇ ਹੈਂ:
Prof. Sahib Singhਨਾਨਕ ਦੀ ਭੀ ਇਹੀ ਬੇਨਤੀ ਹੈ-ਹੇ ਪ੍ਰਭੂ! ਮੇਰੇ ਮਨ ਤੋਂ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲ ॥੮॥੨॥

ਪਦ ਅਰਥ ਬਿਸਰੁ ਨਾਹੀ = ਨਾਹ ਭੁੱਲ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਅਰਦਾਸਿ = ਬੇਨਤੀ ॥੮॥੨॥

SikhNet (Spanish)Oh Dios, te imploro, bendíceme para que no me olvide de Ti ni siquiera por un momento. (8-2)

Open this shabad →

Shabad Guru Arjan Dev Ji Raag Maaroo continues on Ang 1018

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino, Ashtapadis.

ਸਸਤ੍ਰਿ ਤੀਖਣਿ ਕਾਟਿ ਡਾਰਿਓ; ਮਨਿ. ਨ ਕੀਨੋ ਰੋਸੁ ॥

sasatr teekhan kaatt ddaario; man. na keeno ros |

Sant Singh KhalsaThe sharp tool cuts down the tree, but it does not feel anger in its mind.
Manmohan SinghWith the sharp weapon, man cuts down the tree and it feels not enraged in its mind.
Manmohan Singh (Punjabi)ਤਿੱਖੇ ਹਥਿਆਰ ਨਾਲ, ਇਨਸਾਨ ਬਿਰਛ ਨੂੰ ਕੱਟ ਦਿੰਦਾ ਹੈ ਅਤੇ ਇਹ ਆਪਦੇ ਚਿੱਤ ਅੰਦਰ ਗੁੱਸਾ ਨਹੀਂ ਕਰਦਾ।
Fareedkot Teekaਤੀਖਣ ਕੁਹਾੜੀ ਕਰ ਬ੍ਰਿਛ ਕੋ ਕਾਟ ਕੇ ਪੁਰਸ ਨੇ ਗੇਰ ਦੀਆ, ਤੋ ਬ੍ਰਿਛ ਨੇ ਮਨ ਮੇਂ ਗੁਸਾ ਨਹੀਂ ਕੀਆ॥
Prof. Sahib Singh(ਹੇ ਮੇਰੇ ਮਨ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ,

ਪਦ ਅਰਥ ਸਸਤ੍ਰਿ = ਸ਼ਸਤ੍ਰ ਨਾਲ। ਤੀਖਣ ਸਸਤ੍ਰਿ = ਤੇਜ਼ ਸ਼ਸਤ੍ਰ ਨਾਲ। ਕਾਟਿ = ਕੱਟ ਕੇ। ਕਾਟਿ ਡਾਰਿਓ = ਕੱਟ ਸੁੱਟਿਆ। ਮਨਿ = ਮਨ ਵਿਚ। ਰੋਸੁ = ਗੁੱਸਾ।

SikhNet (Spanish)El arma filosa parte el árbol en dos, pero éste no emite ninguna queja

ਕਾਜੁ ਉਆ ਕੋ ਲੇ ਸਵਾਰਿਓ; ਤਿਲੁ. ਨ ਦੀਨੋ ਦੋਸੁ ॥੧॥

kaaj uaa ko le savaario; til. na deeno dos |1|

Sant Singh KhalsaIt serves the purpose of the cutter, and does not blame him at all. ||1||
Manmohan SinghIt serves his purpose and blames him not even to the extent of a sesame.
Manmohan Singh (Punjabi)ਇਹ ਉਸ ਦੇ ਕੰਮ ਨੂੰ ਰਾਸ ਕਰ ਦਿੰਦਾ ਹੈ ਅਤੇ ਇਹ ਤਿਲ ਮਾਤ੍ਰ ਭੀ ਉਸ ਨੂੰ ਬੁਰਾਈ ਨਹੀਂ ਦਿੰਦਾ।
Fareedkot Teekaਸਗੋਂ ਧੀਰਜ ਕੋ ਲੈ ਕੇ ਉਸ ਕਾ ਕਾਜ ਸਵਾਰਿਆ, ਜਰਾ ਮਾਤ੍ਰ ਭੀ ਉਸ ਪੁਰਸ ਕੋ ਦੋਸ ਨਹੀਂ ਦੀਆ॥੧॥
Prof. Sahib Singh(ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ ॥੧॥

ਪਦ ਅਰਥ ਉਆ ਕੋ = ਉਸ (ਮਨੁੱਖ) ਦਾ। ਤਿਲੁ = ਰਤਾ ਭਰ ਭੀ। ਦੋਸੁ = ਗਿਲਾ ॥੧॥

SikhNet (Spanish)y sirve aún a aquél que lo dañó, sin culparlo de nada.(1)

ਮਨ ਮੇਰੇ; ਰਾਮ ਰਉ ਨਿਤ ਨੀਤਿ ॥

man mere; raam rau nit neet |

Sant Singh KhalsaO my mind, continually, continuously, meditate on the Lord.
Manmohan SinghO my soul, ever, ever utter Thou the Lord's Name.
Manmohan Singh (Punjabi)ਮੇ ਮੇਰੀ ਜਿੰਦੇ, ਸਦਾ, ਸਦਾ ਤੂੰ ਸਾਈਂ ਦੇ ਨਾਮ ਨੂੰ ਉਚਾਰ।
Fareedkot Teekaਹੇ ਮੇਰੇ ਪਿਆਰੇ! ਰਾਮ ਕੋ ਨਿਤ੍ਯੰਪ੍ਰਤੀ ਉਚਾਰ॥
Prof. Sahib Singhਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਪਦ ਅਰਥ ਮਨ = ਹੇ ਮਨ! ਰਉ = ਰਮ, ਸਿਮਰ। ਨਿਤ ਨੀਤਿ = ਸਦਾ ਹੀ, ਨਿੱਤ ਨਿੱਤ।

SikhNet (Spanish)El Señor del Universo es Divino y Compasivo,

ਦਇਆਲ ਦੇਵ ਕ੍ਰਿਪਾਲ ਗੋਬਿੰਦ; ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥

deaal dev kripaal gobind; sun santanaa kee reet |1| rahaau |

Sant Singh KhalsaThe Lord of the Universe is merciful, divine and compassionate. Listen - this is the way of the Saints. ||1||Pause||
Manmohan SinghHear thou the department of the saints. Ever meditate they on the compassionate and merciful Lord, Master. Pause.
Manmohan Singh (Punjabi)ਤੂੰ ਸਾਧੂਆਂ ਦੀ ਜੀਵਨ ਰਹੁ-ਰੀਤੀ ਸ੍ਰਵਣ ਕਰ। ਉਹ ਸਦੀਵ ਹੀ ਮਇਆਵਾਨ ਅਤੇ ਮਿਹਰਬਾਨ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ ਠਹਿਰਾਉ।
Fareedkot Teekaਦਇਆ ਕਾ ਘਰ ਔ ਪਰਕਾਸ ਸਰੂਪ ਪੁਨਾ ਕ੍ਰਿਪਾਲੂ ਜੋ ਗੋਬਿੰਦ ਹੈ, ਤਿਸ ਕੇ ਭਜਨ ਕਰਨੇਹਾਰੇ ਜੋ ਸੰਤ ਹੈਂ, ਤਿਨ ਕੀ ਰੀਤ ਤੂੰ ਸੁਨਿ ਅਰਥਾਤ ਸੁਨ ਕੇ ਤੂੰ ਭੀ ਕਮਾਉ॥੧॥ ਰਹਾਉ ॥
Prof. Sahib Singhਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਣ ਗਾ)। (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ ॥੧॥ ਰਹਾਉ ॥

ਪਦ ਅਰਥ ਸੁਨਿ = (ਹੇ ਮਨ!) ਸੁਣ। ਰੀਤਿ = ਜੀਵਨ-ਮਰਯਾਦਾ ॥੧॥ ਰਹਾਉ ॥

SikhNet (Spanish)escucha, este es el Sendero de los Santos. (1-Pausa)

Open this shabad (19 lines, Angs 1017-1018) →

Ang 1017 of 1430