ਸਚ ਬਿਨੁ; ਭਵਜਲੁ. ਜਾਇ. ਨ ਤਰਿਆ ॥
sach bin; bhavajal. jaae. na tariaa |
Sant Singh KhalsaWithout the Truth, the terrifying world-ocean cannot be crossed.
Manmohan SinghWithout the True Name, the dreadful world-ocean can be crossed not.
Manmohan Singh (Punjabi)ਸੱਚੇ ਨਾਮ ਦੇ ਬਗੈਰ, ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ।
Fareedkot Teekaਸਚ ਨਾਮ ਤੇ ਬਿਨਾਂ ਸੰਸਾਰ ਸੇ ਤਰਿਆ ਨਹੀਂ ਜਾਤਾ॥
Prof. Sahib Singhਸਦਾ-ਥਿਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਨਹੀਂ ਲੰਘ ਸਕੀਦਾ।
SikhNet (Spanish)Sin la Verdad, uno no puede nadar a través del aterrador mar de la existencia, pues este mar es insondable y derrama el peor de los venenos.
ਏਹੁ ਸਮੁੰਦੁ ਅਥਾਹੁ; ਮਹਾ ਬਿਖੁ ਭਰਿਆ ॥
ehu samund athaahu; mahaa bikh bhariaa |
Sant Singh KhalsaThis ocean is vast and unfathomable; it is overflowing with the worst poison.
Manmohan SinghThis unfathomable ocean is brimful with the exceedingly poisonous water.
Manmohan Singh (Punjabi)ਇਹ ਬੇਥਾਹ ਸਮੁੰਦਰ ਅਤਿ ਜ਼ਹਿਰੀਲੇ ਪਾਣੀ ਨਾਲ ਪਰੀਪੂਰਨ ਹੈ।
Fareedkot Teekaਏਹ ਸੰਸਾਰ ਸਮੁੰਦਰ ਅਥਾਹ ਮਹਾਂ ਬਿਖੇ ਰੂਪ ਜਲ ਕਰ ਕੇ ਭਰਿਆ ਹੂਆ ਹੈ॥
Prof. Sahib Singhਇਹ ਸੰਸਾਰ-ਸਮੁੰਦਰ ਬਹੁਤ ਹੀ ਡੂੰਘਾ ਹੈ ਤੇ (ਵਿਕਾਰਾਂ ਦੇ) ਜ਼ਹਿਰ ਨਾਲ ਭਰਿਆ ਹੋਇਆ ਹੈ।ਪਦ ਅਰਥ ਅਥਾਹੁ = ਜਿਸ ਦੀ ਥਾਹ ਨਾਹ ਲੱਭ ਸਕੇ। ਬਿਖੁ = ਜ਼ਹਿਰ।
SikhNet (Spanish)Pero aquél que se conserva desapegado y más allá del deseo,
ਰਹੈ ਅਤੀਤੁ. ਗੁਰਮਤਿ ਲੇ ਊਪਰਿ; ਹਰਿ ਨਿਰਭਉ ਕੈ ਘਰਿ ਪਾਇਆ ॥੬॥
rahai ateet. guramat le aoopar; har nirbhau kai ghar paaeaa |6|
Sant Singh KhalsaOne who receives the Guru's Teachings, and remains aloof and detached, obtains a place in the home of the Fearless Lord. ||6||
Manmohan SinghObtaining the Guru's instruction, he, who remains detached and above desire, finds a place in the Fearless Lord's mansion.
Manmohan Singh (Punjabi)ਗੁਰਾਂ ਦੀ ਸਿਖਿਆ ਪ੍ਰਾਪਤ ਕਰ ਕੇ ਜੋ ਨਿਰਲੇਪ ਅਤੇ ਖ਼ਾਹਿਸ਼ ਤੋਂ ਉਚੇਰਾ ਰਹਿੰਦਾ ਹੈ, ਉਹ ਨਿਡਰ ਸੁਆਮੀ ਦੇ ਘਰ ਵਿੱਚ ਥਾਂ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਲੈ ਕੇ ਜੋ ਮਹਾਤਮਾ ਅਤੀਤ ਹੋ ਰਹੇ ਹੈਂ ਵਹੁ ਸਭ ਕੇ ਊਪਰ ਹੂਏ ਹੈਂ ਔ ਹਰਿ ਜੋ ਨਿਰਭੌ ਹੈ (ਕੈ) ਤਿਸ ਕੇ ਤਾਈਂ ਤਿਨੋਂ ਨੇ ਘਰ ਕੇ ਬੀਚ ਹੀ ਪਾਇ ਲੀਆ ਹੈ॥੬॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ ਉਹ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ ਉਹ ਜ਼ਹਿਰ-ਭਰੇ ਸਮੁੰਦਰ ਤੋਂ ਉਤਾਂਹ ਉਤਾਂਹ ਰਹਿੰਦਾ ਹੈ, ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਤੇ ਉਹ ਅਜੇਹੇ (ਆਤਮਕ) ਟਿਕਾਣੇ ਵਿਚ ਪਹੁੰਚ ਜਾਂਦਾ ਹੈ ਜਿਥੇ ਉਹ ਵਿਕਾਰਾਂ ਦੇ ਡਰ-ਸਹਿਮ ਤੋਂ ਪਰੇ ਹੋ ਜਾਂਦਾ ਹੈ ॥੬॥ਪਦ ਅਰਥ ਅਤੀਤੁ = ਨਿਰਲੇਪ। ਊਪਰਿ = 'ਮਹਾ ਬਿਖੁ' ਤੋਂ ਉਤਾਂਹ ॥੬॥
SikhNet (Spanish)a través de la Palabra del Guru, encuentra a su Dios en el Hogar donde el miedo no existe.(6)
ਝੂਠੀ; ਜਗ ਹਿਤ ਕੀ ਚਤੁਰਾਈ ॥
jhootthee; jag hit kee chaturaaee |
Sant Singh KhalsaFalse is the cleverness of loving attachment to the world.
Manmohan SinghFalse is the love and cleverness of the world.
Manmohan Singh (Punjabi)ਕੂੜੀ ਹੈ ਸੰਸਾਰ ਦੀ ਪ੍ਰੀਤ ਅਤੇ ਚਲਾਕੀ।
Fareedkot Teekaਜਗਤ ਹਿਤ ਜੋ ਚਤੁਰਾਈ (ਕੀ) ਕਰਨੀ ਹੈ, ਸੋ ਝੂਠੀ ਹੈ॥
Prof. Sahib Singhਜਗਤ ਦੇ (ਪਦਾਰਥਾਂ ਦੇ) ਮੋਹ ਦੀ ਸਿਆਣਪ ਵਿਅਰਥ ਹੀ ਜਾਂਦੀ ਹੈ,ਪਦ ਅਰਥ ਹਿਤ = ਮੋਹ।
SikhNet (Spanish)Oh, falso es el orgullo que uno pone en los apegos del mundo,
ਬਿਲਮ. ਨ ਲਾਗੈ; ਆਵੈ ਜਾਈ ॥
bilam. na laagai; aavai jaaee |
Sant Singh KhalsaIn no time at all, it comes and goes.
Manmohan SinghThey delay not in coming and going.
Manmohan Singh (Punjabi)ਉਹ ਆਉਣ ਅਤੇ ਜਾਣ ਵਿੱਚ ਚਿਰ ਨਹੀਂ ਲਾਉਂਦੀਆਂ।
Fareedkot Teekaਤਿਸ ਜਗਤ ਕੇ ਆਵਨੇ ਜਾਨੇ ਮੇਂ ਤੋ ਦੇਰੀ ਕੁਛ ਲਗਤੀ ਨਹੀਂ॥
Prof. Sahib Singhਕਿਉਂਕਿ (ਜਗਤ ਦੀ ਮਾਇਆ ਦਾ ਸਾਥ ਮੁੱਕਦਿਆਂ) ਰਤਾ ਚਿਰ ਨਹੀਂ ਲੱਗਦਾ ਤੇ ਮਨੁੱਖ ਇਸ ਮੋਹ ਦੇ ਕਾਰਨ ਜਨਮ ਮਰਨ ਵਿਚ ਪੈ ਜਾਂਦਾ ਹੈ।ਪਦ ਅਰਥ ਬਿਲਮ = ਢਿੱਲ।
SikhNet (Spanish)pues en cualquier momento esto va y viene,
ਨਾਮੁ ਵਿਸਾਰਿ, ਚਲਹਿ ਅਭਿਮਾਨੀ; ਉਪਜੈ ਬਿਨਸਿ ਖਪਾਇਆ ॥੭॥
naam visaar, chaleh abhimaanee; upajai binas khapaaeaa |7|
Sant Singh KhalsaForgetting the Naam, the Name of the Lord, the proud egotistical people depart; in creation and destruction they are wasted away. ||7||
Manmohan SinghForgetting the Name, the proud ones depart, They are bothered in birth and death,
Manmohan Singh (Punjabi)ਹੰਕਾਰੀ ਬੰਦੇ ਨਾਮ ਨੂੰ ਭੁਲਾ ਕੇ ਟੁਰਦੇ ਹਨ। ਉਹ ਜੰਮਣ ਅਤੇ ਮਰਨ ਵਿੱਚ ਖ਼ੱਜਲ ਖ਼ੁਆਰ ਹੁੰਦੇ ਹਨ।
Fareedkot Teekaਜੋ ਅਭਮਾਨੀ ਨਾਮ ਕੋ ਬਿਸਾਰ ਚਲੇ ਹੈਂ, ਤਿਨ ਕੋ ਪਰਮੇਸਰ ਨੇ ਉਪਜਣੇ ਬਿਨਸਨੇ ਮੇਂ ਖਪਾਇਆ ਹੈ॥੭॥
Prof. Sahib Singhਮਾਇਆ ਦਾ ਮਾਣ ਕਰਨ ਵਾਲੇ ਬੰਦੇ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ। (ਜੋ ਭੀ ਪ੍ਰਭੂ ਦਾ ਨਾਮ ਵਿਸਾਰਦਾ ਹੈ ਉਹ) ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ ॥੭॥ਪਦ ਅਰਥ ਵਿਸਾਰਿ = ਵਿਸਾਰ ਕੇ। ਚਲਹਿ = ਜਾਂਦੇ ਹਨ ॥੭॥
SikhNet (Spanish)y quien sea que se olvide del Nombre del Señor, debido a su ego, nacerá sólo para ser destruido.(7)
ਉਪਜਹਿ ਬਿਨਸਹਿ; ਬੰਧਨ ਬੰਧੇ ॥
aupajeh binaseh; bandhan bandhe |
Sant Singh KhalsaIn creation and destruction, they are bound in bondage.
Manmohan SinghBound in worldly bonds, the mortals come and go,
Manmohan Singh (Punjabi)ਸੰਸਾਰੀ ਬੰਧਨਾਂ ਅੰਦਰ ਜਕੜੇ ਹੋਏ ਪ੍ਰਾਣੀ ਆਉਂਦੇ ਤੇ ਜਾਂਦੇ ਹਨ।
Fareedkot Teekaਬੰਧਨੋਂ ਮੇਂ ਬੰਧੇ ਹੂਏ ਜੀਉ ਜਨਮਤੇ ਮਰਤੇ ਹੈਂ॥
Prof. Sahib Singhਉਹ ਮਨੁੱਖ (ਮਾਇਆ ਮੋਹ ਦੇ) ਬੰਧਨਾਂ ਵਿਚ ਬੱਝੇ ਹੋਏ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ,
SikhNet (Spanish)Uno nace para morir y ser atado al deseo una y otra vez,
ਹਉਮੈ ਮਾਇਆ ਕੇ ਗਲਿ ਫੰਧੇ ॥
haumai maaeaa ke gal fandhe |
Sant Singh KhalsaThe noose of egotism and Maya is around their necks.
Manmohan SinghThe noose of the pride of mammon is round their neck.
Manmohan Singh (Punjabi)ਧਨ-ਦੌਲਤ ਦੇ ਹੰਕਾਰ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਹੈ।
Fareedkot Teekaਹਉਮੈਂ ਕਰ ਕੇ ਮਾਇਆ ਕੇ ਗਲ ਮੇਂ ਫਾਹੇ ਪਏ ਹੂਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਗਲ ਵਿਚ ਹਉਮੈ ਤੇ ਮਾਇਆ ਦੇ ਮੋਹ ਦੇ ਫਾਹੇ ਪਏ ਰਹਿੰਦੇ ਹਨ।ਪਦ ਅਰਥ ਗਲਿ = ਗਲ ਵਿਚ।
SikhNet (Spanish)y es atrapado en la trampa de Maya y del yo soy.
ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ; ਸੋ ਜਮ ਪੁਰਿ ਬੰਧਿ ਚਲਾਇਆ ॥੮॥
jis raam naam naahee mat guramat; so jam pur bandh chalaaeaa |8|
Sant Singh KhalsaWhoever does not accept the Guru's Teachings, and does not dwell upon the Lord's Name, is bound and bagged, and dragged into the City of Death. ||8||
Manmohan SinghWhosoever enshrines not the Lord's Name within his mind, by Guru's instruction; He is chained and goaded into the city of death.
Manmohan Singh (Punjabi)ਜਿਹੜਾ ਕੋਈ ਭੀ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਗੁਰਾਂ ਦੀ ਸਿੱਖਿਆ ਦੁਆਰਾ ਨਹੀਂ ਟਿਕਾਉਂਦਾ; ਉਸ ਨੂੰ ਨਰੜ ਕੇ ਮੌਤ ਦੇ ਸ਼ਹਿਰ ਨੂੰ ਧੱਕਾ ਦਿੱਤਾ ਜਾਂਦਾ ਹੈ।
Fareedkot Teekaਜਿਸ ਨੇ ਗੁਰਮਤ ਲੈ ਕੇ ਰਾਮ ਨਾਮ (ਮਤਿ) ਬੁਧੀ ਮੇਂ ਧਾਰਿਆ ਨਹੀਂ, ਸੋ ਜਮਪੁਰੀ ਕੋ ਬੰਧ ਕਰ ਜਮ ਨੇ ਤੋਰਿਆ ਹੈ॥੮॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੋਇਆ, ਉਸ ਮੋਹ ਦੇ ਬੰਧਨਾਂ ਵਿਚ ਬੱਝ ਕੇ ਜਮ ਦੇ ਸ਼ਹਿਰ ਵਿਚ ਧੱਕਿਆ ਜਾਂਦਾ ਹੈ ॥੮॥ਪਦ ਅਰਥ ਬੰਧਿ = ਬੰਨ੍ਹ ਕੇ ॥੮॥
SikhNet (Spanish)Sí, aquél que no alaba el Nombre del Señor, a través de la Palabra del Guru, es conducido a la tierra de la muerte.(8)
ਗੁਰ ਬਿਨੁ; ਮੋਖ ਮੁਕਤਿ. ਕਿਉ ਪਾਈਐ ॥
gur bin; mokh mukat. kiau paaeeai |
Sant Singh KhalsaWithout the Guru, how can anyone be emancipated or liberated?
Manmohan SinghWithout the Guru, how can there be acquittal and emancipation?
Manmohan Singh (Punjabi)ਗੁਰਾਂ ਦੇ ਬਗੈਰ ਬਰੀਅਤ ਅਤੇ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ।
Fareedkot Teekaਗੁਰੂ ਬਿਨਾਂ ਬੰਧਨਾ ਤੇ (ਮੁਕਤਿ) ਛੂਟ ਕਰਿ ਮੋਖ ਕੌ ਕੈਸੇ ਪ੍ਰਾਪਤਿ ਹੋਈਏ?
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਹਉਮੈ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਕਿਸੇ ਭੀ ਹਾਲਤ ਵਿਚ ਨਹੀਂ ਮਿਲ ਸਕਦੀ,
SikhNet (Spanish)Oh, ¿cómo podría uno encontrar la Emancipación sin el Guru?
ਬਿਨੁ ਗੁਰ; ਰਾਮ ਨਾਮੁ. ਕਿਉ ਧਿਆਈਐ ॥
bin gur; raam naam. kiau dhiaaeeai |
Sant Singh KhalsaWithout the Guru, how can anyone meditate on the Lord's Name?
Manmohan SinghWithout the Guru, how can the Lord's Name be meditated upon?
Manmohan Singh (Punjabi)ਗੁਰਾਂ ਦੇ ਬਗੈਰ, ਸੁਆਮੀ ਦਾ ਨਾਮ ਕਿਸ ਤਰ੍ਹਾਂ ਸਿਮਰਿਆਂ ਜਾ ਸਕਦਾ ਹੈ?
Fareedkot Teekaਗੁਰੋਂ ਤੇ ਬਿਨਾਂ ਰਾਮ ਨਾਮ ਕੈਸੇ ਧਿਆਈਐ?
Prof. Sahib Singhਕਿਉਂਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ ਜਾ ਸਕਦਾ।
SikhNet (Spanish)¿Cómo puede uno Contemplar el Nombre del Señor sin el Guru?
ਗੁਰਮਤਿ ਲੇਹੁ. ਤਰਹੁ ਭਵ ਦੁਤਰੁ; ਮੁਕਤਿ ਭਏ ਸੁਖੁ ਪਾਇਆ ॥੯॥
guramat lehu. tarahu bhav dutar; mukat bhe sukh paaeaa |9|
Sant Singh KhalsaAccepting the Guru's Teachings, cross over the arduous, terrifying world-ocean; you shall be emancipated, and find peace. ||9||
Manmohan SinghObtaining the Guru's Instruction, cross thou the arduous world ocean. This way thou get emancipated and obtain peace.
Manmohan Singh (Punjabi)ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਕੇ ਤੂੰ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਇਸ ਤਰ੍ਹਾਂ ਤੂੰ ਮੋਖਸ਼ ਹੋ ਅਤੇ ਅਨੰਦ ਪ੍ਰਾਪਤ ਕਰ।
Fareedkot Teekaਤਾਂ ਤੇ ਗੁਰੋਂ ਕੀ ਮਤਿ ਕੋ ਲੇ ਕਰ (ਦੁਤਰੁ) ਕਠਨ ਸੰਸਾਰ ਸੇ ਤਰੋ। ਜਿਨੋਂ ਨੇ ਗੁਰੋਂ ਕੀ ਮਤਿ ਲਈ ਹੈ ਔਰੁ ਸੁਖ ਰੂਪ ਬ੍ਰਹਮ ਪਾਇਆ ਹੈ, ਸੋ ਮੁਕਤ ਹੂਏ ਹੈਂ॥੯॥
Prof. Sahib Singhਗੁਰੂ ਦੀ ਮੱਤ ਤੇ ਤੁਰ ਕੇ (ਨਾਮ ਸਿਮਰੋ, ਇਸ ਤਰ੍ਹਾਂ) ਉਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਵੋਗੇ ਜਿਸ ਵਿਚੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ। ਜੇਹੜੇ ਬੰਦੇ (ਨਾਮ ਸਿਮਰ ਕੇ) ਵਿਕਾਰਾਂ ਵਿਚੋਂ ਬੱਚ ਨਿਕਲੇ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ॥੯॥ਪਦ ਅਰਥ ਭਵ = ਸੰਸਾਰ-ਸਮੁੰਦਰ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੯॥
SikhNet (Spanish)Aprecien en su mente la Sabiduría del Guru, para cruzar el mar tempestuoso de las existencias y encontrar la Emancipación y el Éxtasis. (9)
ਗੁਰਮਤਿ; ਕ੍ਰਿਸਨਿ ਗੋਵਰਧਨ ਧਾਰੇ ॥
guramat; krisan govaradhan dhaare |
Sant Singh KhalsaThrough the Guru's Teachings, Krishna lifted up the mountain of Govardhan.
Manmohan SinghBy the Guru's wisdom Krishan lifted the mount of Govardhan.
Manmohan Singh (Punjabi)ਗੁਰ ਦੀ ਮੱਤ ਰਾਹੀਂ ਕ੍ਰਿਸ਼ਨ ਨੇ ਗੋਵਰਪਨ ਪਹਾੜ ਨੂੰ ਚੁੱਕ ਲਿਆ।
Fareedkot Teekaਗੁਰੋਂ ਕੀ ਮਤ ਕਰ ਕੇ ਕ੍ਰਿਸ਼ਨ ਨੇ ਗੋਵਰਧਨ ਧਾਰਿਆ ਹੈ; ਵਾ ਜਿਸ ਕ੍ਰਿਸ਼ਨ ਨੇ ਗੋਪੋਂ ਕੀ ਰਖ੍ਯਾਰਥ ਗੋਵਰਧਨ ਪਰਬਤ ਧਾਰਿਆ ਹੈ, ਤਿਸ ਨੇ ਭੀ ਗੁਰੋਂ ਕੀ ਸਿਖ੍ਯਾ ਲਈ ਹੈ॥
Prof. Sahib Singhਗੁਰੂ ਦੀ ਮੱਤ ਤੇ ਤੁਰ ਕੇ ਨਾਮ ਸਿਮਰਿਆਂ ਬੜੀ ਉੱਚੀ ਆਤਮਕ ਅਵਸਥਾ ਹਾਸਲ ਹੋ ਜਾਂਦੀ ਹੈ (ਬੜਾ ਆਤਮਕ ਬਲ ਪ੍ਰਾਪਤ ਹੋ ਜਾਂਦਾ ਹੈ) ਇਸੇ ਗੁਰਮੱਤ ਦੀ ਬਰਕਤਿ ਨਾਲ ਕ੍ਰਿਸ਼ਨ (ਜੀ) ਨੇ ਗੋਵਰਧਨ ਪਹਾੜ ਨੂੰ (ਉਂਗਲਾਂ ਤੇ) ਚੁੱਕ ਲਿਆ ਸੀ,ਪਦ ਅਰਥ ਕ੍ਰਿਸਨਿ = ਕ੍ਰਿਸ਼ਨ ਨੇ। ਗੋਵਰਧਨ = ਬਿੰਦ੍ਰਾਬਨ ਦੇ ਨੇੜੇ ਇਕ ਪਹਾੜ। ਇਸ ਨੂੰ ਕ੍ਰਿਸ਼ਨ ਜੀ ਨੇ ਆਪਣੀ ਉਂਗਲੀ ਤੇ ਚੁੱਕ ਲਿਆ ਸੀ। ਧਾਰੇ = ਚੁੱਕ ਲਿਆ।
SikhNet (Spanish)A través de la Sabiduría del Guru, Krishna levantó la montaña Govardhan.
ਗੁਰਮਤਿ; ਸਾਇਰਿ ਪਾਹਣ ਤਾਰੇ ॥
guramat; saaeir paahan taare |
Sant Singh KhalsaThrough the Guru's Teachings, Rama floated stones across the ocean.
Manmohan SinghUnder the Guru's guidance, Ram Chandar floated the stones over the sea.
Manmohan Singh (Punjabi)ਗੁਰਾਂ ਦੀ ਅਗਵਾਈ ਤਾਬੇ, ਰਾਮ ਚੰਦਰ ਨੇ, ਸਮੁੰਦਰ ਉਤੇ ਪੱਥਰ ਤਾਰ ਦਿੱਤੇ।
Fareedkot Teekaਗੁਰਮਤਿ ਕਰ ਕੇ ਹੀ ਰਾਮ ਜੀ ਨੇ ਸਮੁੰਦ੍ਰ ਪਰ ਪਥਰ ਤਾਰੇ ਹੈਂ; ਵਾ ਜਿਸ ਰਾਮ ਨੇ ਸਮੁੰਦਰ ਪਰ ਪਥਰ ਤਾਰੇ ਹੈਂ ਤਿਸ ਨੇ ਭੀ ਗੁਰਮਤ ਲਈ ਹੈ॥
Prof. Sahib Singhਤੇ (ਸ੍ਰੀ ਰਾਮ ਚੰਦ੍ਰ ਜੀ ਨੇ) ਪੱਥਰ ਸਮੁੰਦਰ ਉੱਤੇ ਤਾਰ ਦਿੱਤੇ ਸਨ।ਪਦ ਅਰਥ ਸਾਇਰਿ = ਸਮੁੰਦਰ ਵਿਚ। ਪਾਹਣ = ਪੱਥਰ। ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਵਿਚ ਪੱਥਰ ਤਰਾਏ ਸਨ।
SikhNet (Spanish)A través de la Sabiduría del Guru, Rama hacía cruzar las piedras hasta la otra orilla.
ਗੁਰਮਤਿ ਲੇਹੁ. ਪਰਮ ਪਦੁ ਪਾਈਐ; ਨਾਨਕ ਗੁਰਿ. ਭਰਮੁ ਚੁਕਾਇਆ ॥੧੦॥
guramat lehu. param pad paaeeai; naanak gur. bharam chukaaeaa |10|
Sant Singh KhalsaAccepting the Guru's Teachings, the supreme status is obtained; O Nanak, the Guru eradicates doubt. ||10||
Manmohan SinghBy obtaining the Guru's instruction the supreme status is attained. Nanak, the Guru banishes the man's doubt.
Manmohan Singh (Punjabi)ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਨ ਦੁਆਰਾ, ਮਹਾਨ ਮਰਤਬਾ ਪਾ ਲਿਆ ਜਾਂਦਾ ਹੈ। ਨਾਨਕ, ਗੁਰੂ ਜੀ ਬੰਦੇ ਦਾ ਸੰਦੇਹ ਦੂਰ ਕਰ ਦਿੰਦੇ ਹਨ।
Fareedkot Teekaਤਾਂ ਤੇ ਤੁਮ ਭੀ ਜੌ ਗੁਰਮਤ ਕੋ ਲੈ ਲਓਗੇ ਤਉ ਪਰਮ ਪਦ ਕੋ ਪਾਵੋਗੇ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰਮਤ ਲਈ ਹੈ ਗੁਰਾਂ ਨੇ ਤਿਨ ਕੇ ਰਿਦੇ ਸੇ ਭਰਮੁ ਉਠਾਇਆ ਹੈ॥੧੦॥
Prof. Sahib Singhਹੇ ਨਾਨਕ! (ਜੋ ਭੀ ਮਨੁੱਖ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਦੀ ਭਟਕਣਾ ਮੁਕਾ ਦਿੱਤੀ ॥੧੦॥ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਗੁਰਿ = ਗੁਰੂ ਨੇ ॥੧੦॥
SikhNet (Spanish)Aférrate entonces a la Sabiduría del Guru, para lograr el más elevado Estado de Éxtasis y libérate de todas tus dudas a través del Guru.(10)
ਗੁਰਮਤਿ ਲੇਹੁ; ਤਰਹੁ ਸਚੁ ਤਾਰੀ ॥
guramat lehu; tarahu sach taaree |
Sant Singh KhalsaAccepting the Guru's Teachings, cross over to the other side through Truth.
Manmohan SinghAccepting the Guru's instruction, swim thou across the world stream, through truth,
Manmohan Singh (Punjabi)ਗੁਰਾਂ ਦੇ ਉਪਦੇਸ਼ ਉੱਤੇ ਅਮਲ ਕਰ, ਸੱਚ ਦੇ ਰਾਹੀਂ ਤੂੰ ਸੰਸਾਰ ਦੀ ਨਦੀ ਤੋਂ ਪਾਰ ਹੋ ਜਾ,
Fareedkot Teekaਗੁਰ ਸਿਖਿਆ ਲਹੁ ਨਿਸਚੇ ਕਰ ਕੇ ਜੋ ਸੰਸਾਰ ਨਦੀ ਕੇ ਤਰਨੇ ਕੋ ਬੇੜੀ ਹੈ, ਤਿਸ ਕਰ ਸੰਸਾਰ ਨਦੀ ਤੇ ਤਰੋ॥
Prof. Sahib Singhਗੁਰੂ ਦੀ ਮੱਤ ਗ੍ਰਹਿਣ ਕਰੋ ਤੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੋ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤਾਰੀ ਤਰੋ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ।
SikhNet (Spanish)Acepta la Verdad de la Sabiduría del Guru y nada aferrado a la Verdad.
ਆਤਮ ਚੀਨਹੁ ਰਿਦੈ ਮੁਰਾਰੀ ॥
aatam cheenahu ridai muraaree |
Sant Singh KhalsaO soul, remember the Lord within your heart.
Manmohan Singhand within the heart of thy heart, contemplate thou God, the Enemy of Pride.
Manmohan Singh (Punjabi)ਅਤੇ ਆਪਣੇ ਦਿਲ ਦੇ ਦਿਲ ਅੰਦਰ ਤੂੰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਅਪਨੇ ਆਪ ਕੋ ਰਿਦੇ ਮੇਂ ਮੁਰਾਰੀ ਰੂਪ ਦੇਖੋ॥
Prof. Sahib Singhਆਪਣੇ ਆਤਮਕ ਜੀਵਨ ਨੂੰ ਗਹੁ ਨਾਲ ਵੇਖੋ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ।ਪਦ ਅਰਥ ਚੀਨਹੁ = ਪਰਖੋ। ਰਿਦੈ = ਹਿਰਦੇ ਵਿਚ।
SikhNet (Spanish)Reflexiona en tu ser, alabando a Dios en tu corazón
ਜਮ ਕੇ ਫਾਹੇ. ਕਾਟਹਿ ਹਰਿ ਜਪਿ; ਅਕੁਲ ਨਿਰੰਜਨੁ ਪਾਇਆ ॥੧੧॥
jam ke faahe. kaatteh har jap; akul niranjan paaeaa |11|
Sant Singh KhalsaThe noose of death is cut away, meditating on the Lord; you shall obtain the Immaculate Lord, who has no ancestry. ||11||
Manmohan SinghRemembering God. Death's noose is snapped and the Unlineal. Pure Lord is obtained.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੌਤ ਦੀ ਫਾਂਸੀ ਕੱਟੀ ਜਾਂਦੀ ਹੈ ਅਤੇ ਕੁਲ-ਰਹਿਤ ਪਵਿੱਤ੍ਰ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹਰੀ ਕੋ ਜਪ ਕੇ ਜਮ ਕੇ ਫਾਹਿਆਂ ਕੋ ਜਿਨੋਂ ਨੇ ਕਾਟਿਆ ਹੈ, ਤਿਨੋਂ ਨੇ ਅਕੁਲ ਨਿਰੰਜਨ ਕੋ ਪਾਇਆ ਹੈ ॥੧੧॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਜਪ ਦੇ ਦੇਸ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ। ਜੇਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੧੧॥ਪਦ ਅਰਥ ਜਪਿ = ਜਪ ਕੇ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਉਤਾਂਹ ॥੧੧॥
SikhNet (Spanish)y serás liberado del Dogal de Yama, el mensajero de la muerte, logrando así a tu Dios Desapegado y Sin Casta.(11)
ਗੁਰਮਤਿ; ਪੰਚ ਸਖੇ ਗੁਰ ਭਾਈ ॥
guramat; panch sakhe gur bhaaee |
Sant Singh KhalsaThrough the Guru's Teachings, the Holy become one's friends and Siblings of Destiny.
Manmohan SinghBy the Guru's gospel the saints become man's succourers, O my brother-in-faith.
Manmohan Singh (Punjabi)ਗੁਰਾਂ ਦੇ ਧਰਮ ਉਪਦੇਸ਼ ਦੁਆਰਾ, ਸੰਤ ਬੰਦੇ ਦੇ ਮਦਦਗਾਰ ਹੋ ਵੰਝਦੇ ਹਨ, ਹੇ ਮੇਰੇ ਗੁਰਭਾਈ!
Fareedkot Teekaਜਿਨ ਕੋ ਗੁਰਮਤਿ ਭਾਈ ਹੈ ਪੁਨਾ ਗੁਰਾਂ ਤੇ ਲਈ ਹੈ, ਤਿਨ ਕੇ ਸੰਤੋਖਾਦੀ ਪੰਚ ਮਿਤ੍ਰ ਹੂਏ ਹੈਂ॥
Prof. Sahib Singhਗੁਰੂ ਦੀ ਮੱਤ ਤੇ ਤੁਰਿਆਂ ਸਤ ਸੰਤੋਖ ਆਦਿਕ ਪੰਜੇ ਮਨੁੱਖ ਦੇ ਆਤਮਕ ਸਾਥੀ ਬਣ ਜਾਂਦੇ ਹਨ ਗੁਰ-ਭਾਈ ਬਣ ਜਾਂਦੇ ਹਨ।ਪਦ ਅਰਥ ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ। ਸਖੇ = ਮਿੱਤਰ।
SikhNet (Spanish)A través de la Sabiduría del Guru, son unidos los Santos, amigos y cuñados.
ਗੁਰਮਤਿ; ਅਗਨਿ ਨਿਵਾਰਿ. ਸਮਾਈ ॥
guramat; agan nivaar. samaaee |
Sant Singh KhalsaThrough the Guru's Teachings, the inner fire is subdued and extinguished.
Manmohan SinghBy the Guru's instruction man's inner fire is quenched and destroyed.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਅੰਦਰਲੀ ਅੱਗ ਬੁੱਝ ਅਤੇ ਨਾਸ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਮਤਿ ਕਰ ਕੇ ਤ੍ਰਿਸਨਾ ਅਗਨੀ ਕੋ ਜਿਨੋਂ ਨੇ ਨਿਵਾਰਿਆ ਹੈ, ਤਿਨ ਕੀ ਭਗਵਤ ਮੇਂ ਸਮਾਈ ਹੂਈ ਹੈ॥
Prof. Sahib Singhਗੁਰੂ ਦੀ ਮੱਤ ਤ੍ਰਿਸ਼ਨਾ ਦੀ ਅੱਗ ਨੂੰ ਦੂਰ ਕਰ ਕੇ ਪ੍ਰਭੂ ਦੇ ਨਾਮ ਵਿਚ ਜੋੜ ਦੇਂਦੀ ਹੈ।ਪਦ ਅਰਥ ਅਗਨਿ = ਤ੍ਰਿਸ਼ਨਾ ਦੀ ਅੱਗ।
SikhNet (Spanish)A través de la Sabiduría del Guru, el fuego interno es sofocado y contenido.
ਮਨਿ ਮੁਖਿ ਨਾਮੁ ਜਪਹੁ ਜਗਜੀਵਨ; ਰਿਦ ਅੰਤਰਿ ਅਲਖੁ ਲਖਾਇਆ ॥੧੨॥
man mukh naam japahu jagajeevan; rid antar alakh lakhaaeaa |12|
Sant Singh KhalsaChant the Naam with your mind and mouth; know the unknowable Lord, the Life of the World, deep within the nucleus of your heart. ||12||
Manmohan SinghWith thy mind and mouth, utter thou the Name of God, the Life of the world and know thou the Unknowable Lord in thy heart.
Manmohan Singh (Punjabi)ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਆਪਣੇ ਦਿਲ ਅੰਦਰ ਤੂੰ ਗਿਆਤ ਤੋਂ ਉਚੇਰੇ ਸੁਆਮੀ ਨੂੰ ਸਮਝ।
Fareedkot Teekaਮਨ ਸੇ ਔ ਮੁਖ ਸੇ ਭੀ (ਜਗ ਜੀਵਨ) ਪਰਮੇਸਰ ਕੇ ਨਾਮ ਕੋ ਜਪੋ। ਜਿਨੋਂ ਨੇ ਜਪਿਆ ਹੈ, ਤਿਨ ਕੇ ਰਿਦੇ ਕੇ ਅੰਤਰ ਹੀ ਨਾਮ ਨੇ ਅਲਖ ਕੋ ਲਖਾਇ ਦੀਆ ਹੈ॥੧੨॥
Prof. Sahib Singhਜਗਤ ਦੇ ਜੀਵਨ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਜਪਦੇ ਰਹੋ। (ਜੇਹੜਾ ਮਨੁੱਖ ਜਪਦਾ ਹੈ ਉਹ) ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ॥੧੨॥ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਨਾਮੁ ਜਗਜੀਵਨ = ਜਗਜੀਵਨ ਦਾ ਨਾਮ। ਅਲਖੁ = ਅਦ੍ਰਿਸ਼ਟ ॥੧੨॥
SikhNet (Spanish)Alaba entonces el Nombre del Señor de la Vida, con tu lengua y con tu mente; conoce al Señor Insondable en tu corazón.(12)
ਗੁਰਮੁਖਿ ਬੂਝੈ; ਸਬਦਿ ਪਤੀਜੈ ॥
guramukh boojhai; sabad pateejai |
Sant Singh KhalsaThe Gurmukh understands, and is pleased with the Word of the Shabad.
Manmohan SinghHe, who knows the Lord, by the Guru's grace is pleased with the Name.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਜਾਣ ਲੈਂਦਾ ਹੈ, ਉਹ ਨਾਮ ਨਾਲ ਪ੍ਰੰਸਨ ਥੀ ਵੰਝਦਾ ਹੈ!
Fareedkot Teekaਜੋ ਗੁਰੋਂ ਦ੍ਵਾਰੇ ਉਪਦੇਸ ਕੋ ਪੂਛਤੇ ਹੈਂ, ਸੋ ਪਰਮੇਸਰ ਕੇ ਸਰੂਪ ਮੇਂ ਪਤੀਆਵਤੇ ਹੈਂ ਅਰਥਾਤ ਸਰਬ ਰੂਪ ਉਸੀ ਕੋ ਜਾਨਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਜੀਵਨ-ਜੁਗਤਿ) ਸਮਝ ਲੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਸ਼ਾਂਤੀ ਹਾਸਲ ਕਰ ਲੈਂਦਾ ਹੈ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ।
SikhNet (Spanish)Aquél que conoce a través del Guru, está complacido con la Palabra,
ਉਸਤਤਿ ਨਿੰਦਾ; ਕਿਸ ਕੀ ਕੀਜੈ ॥
ausatat nindaa; kis kee keejai |
Sant Singh KhalsaWho does he praise or slander?
Manmohan SinghWhom does he (Such a person) praise or slander i.e. He praises or slanders none.
Manmohan Singh (Punjabi)ਉਹ ਐਸਾ ਮਨੁੱਖ ਕੀਹਦੀ ਵਡਿਆਈ ਜਾਂ ਬਦਖੋਈ ਕਰਦਾ ਹੈ? ਭਾਵ, ਉਹ ਕਿਸੇ ਦੀ ਮਹਿਮਾ ਜਾਂ ਬਦਖ਼ੋਈ ਨਹੀਂ ਕਰਦਾ।
Fareedkot Teekaਤੋ ਉਸਤਤੀ ਔ ਨਿੰਦਾ ਕਿਸ ਕੀ ਕਰਣੀ ਹੈ, ਭਾਵ ਨਿੰਦਾ ਉਸਤਤੀ ਕਿਸੀ ਕੀ ਨਹੀਂ ਕਰਤੇ॥
Prof. Sahib Singhਇਹ ਫਿਰ ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਿਆ ਕਰਦਾ ਹੈ।ਪਦ ਅਰਥ ਉਸਤਤਿ = ਖ਼ੁਸ਼ਾਮਦ।
SikhNet (Spanish)pues no hay nada más que uno pueda alabar o dejar de alabar.
ਚੀਨਹੁ ਆਪੁ. ਜਪਹੁ ਜਗਦੀਸਰੁ; ਹਰਿ ਜਗੰਨਾਥੁ ਮਨਿ ਭਾਇਆ ॥੧੩॥
cheenahu aap. japahu jagadeesar; har jaganaath man bhaaeaa |13|
Sant Singh KhalsaKnow yourself, and meditate on the Lord of the Universe; let your mind be pleased with the Lord, the Master of the Universe. ||13||
Manmohan SinghUnderstand thou thyself, remember the Lord of the world and in thy mind be thou pleased with the Master of the Universe.
Manmohan Singh (Punjabi)ਤੂੰ ਆਪਣੇ ਆਪ ਨੂੰ ਸਮਝ, ਸ਼੍ਰਿਸ਼ਟੀ ਦੇ ਸੁਆਮੀ ਨੂੰ ਸਿਮਰ ਅਤੇ ਆਪਣੇ ਚਿੱਤ ਅੰਦਰ ਕੁਲ ਆਲਮ ਦੇ ਮਾਲਕ ਨਾਲ ਪ੍ਰਸੰਨ ਹੋ।
Fareedkot Teekaਤਾਂ ਤੇ ਜਗਦੀਸ ਕੋ ਭਜੋ ਔ ਸਰਬ ਕੋ ਅਪਨਾ ਆਪੁ ਰੂਪ ਪਹਿਚਾਨੋਂ। ਜਿਨ ਕੇ ਮਨ ਮੇਂ ਹਰੀ ਜਗਤ ਕਾ ਸਵਾਮੀ ਭਾਇਆ ਹੈ ਤਿਨੋਂ ਨੇ ਜਾਨਾ ਹੈ॥੧੩॥☬ਪ੍ਰਸ੍ਨ: ਵਹ ਕਹਾਂ ਹੈ ਔ ਸਰੀਰ ਮੇਂ ਕਿਆ ਬਸ ਰਹਾ ਹੈ?☬ਉੱਤ੍ਰ:
Prof. Sahib Singhਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹੋ, ਤੇ ਜਗਤ ਦੇ ਮਾਲਕ (ਦਾ ਨਾਮ) ਜਪਦੇ ਰਹੋ। (ਜੇਹੜਾ ਮਨੁੱਖ ਨਾਮ ਜਪਦਾ ਹੈ ਉਸ ਨੂੰ ਜਗਤ ਦਾ ਨਾਥ ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੩॥ਪਦ ਅਰਥ ਆਪੁ = ਆਪਣੇ ਆਪ ਨੂੰ। ਜਗਦੀਸਰੁ = ਜਗਤ ਦਾ ਈਸ਼ਰ, ਪ੍ਰਭੂ। ਮਨਿ = ਮਨ ਵਿਚ ॥੧੩॥
SikhNet (Spanish)Así que conoce tu ser y contempla a Dios, siéntete complacido en tu mente con el Maestro del Universo.(13)
ਜੋ ਬ੍ਰਹਮੰਡਿ. ਖੰਡਿ ਸੋ ਜਾਣਹੁ ॥
jo brahamandd. khandd so jaanahu |
Sant Singh KhalsaKnow the One who pervades all the realms of the universe.
Manmohan SinghKnow thou Him, who is pervading the world and the continents.
Manmohan Singh (Punjabi)ਤੂੰ ਉਸ ਨੂੰ ਜਾਣ ਜੋ ਸੰਸਾਰ ਅਤੇ ਮਹਾਂਦੀਪਾਂ ਅੰਦਰ ਰਵਿ ਰਿਹਾ ਹੈ।
Fareedkot Teekaਜੋ ਪਰਮੇਸਰ ਬ੍ਰਹਮੰਡ ਮੇਂ ਪੂਰਨ ਹੈ, ਸੋ ਸਰੀਰ ਰੂਪ ਇਕ ਟੁਕੜੇ ਮੇਂ ਭੀ ਪੂਰਨ ਜਾਣੋ॥
Prof. Sahib Singhਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਹੈ ਉਸ ਨੂੰ ਆਪਣੇ ਸਰੀਰ ਵਿਚ ਵੱਸਦਾ ਪਛਾਣੋ।ਪਦ ਅਰਥ ਬ੍ਰਹਮੰਡਿ = ਜਗਤ ਵਿਚ। ਖੰਡਿ = ਸਰੀਰ ਵਿਚ।
SikhNet (Spanish)Trata de conocer a Aquél que está en el Universo entero y en todas sus partes,
ਗੁਰਮੁਖਿ ਬੂਝਹੁ; ਸਬਦਿ ਪਛਾਣਹੁ ॥
guramukh boojhahu; sabad pachhaanahu |
Sant Singh KhalsaAs Gurmukh, understand and realize the Shabad.
Manmohan SinghBy the Guru's grace, understands and realise thou thy Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਨੂੰ ਸਮਝ ਅਤੇ ਅਨੁਭਵ ਕਰ।
Fareedkot Teekaਪਰੰਤੂ ਗੁਰਮੁਖ ਹੋਕਰਿ ਸਮਝੇਂਗੇ ਤੌ ਗੁਰੋਂ ਕੇ ਉਪਦੇਸ ਦਵਾਰਾ ਪਛਾਣੋਗੇ॥
Prof. Sahib Singhਗੁਰੂ ਦੀ ਸਰਨ ਪੈ ਕੇ ਇਹ ਭੇਤ ਸਮਝੋ, ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ।
SikhNet (Spanish)sí, Conócelo a través del Guru, de la Palabra del Guru.
ਘਟਿ ਘਟਿ ਭੋਗੇ ਭੋਗਣਹਾਰਾ; ਰਹੈ ਅਤੀਤੁ ਸਬਾਇਆ ॥੧੪॥
ghatt ghatt bhoge bhoganahaaraa; rahai ateet sabaaeaa |14|
Sant Singh KhalsaThe Enjoyer enjoys each and every heart, and yet He remains detached from all. ||14||
Manmohan SinghThe Enjoyer enjoys in all the hearts and yet remains detached from all.
Manmohan Singh (Punjabi)ਅਨੰਦ ਮਾਣਨ ਵਾਲਾ ਸਾਰਿਆਂ ਦਿਲਾਂ ਅੰਦਰ ਅਨੰਦ ਮਾਣਦਾ ਹੈ ਅਤੇ ਫਿਰ ਵੀ ਸਾਰਿਆਂ ਨਾਲੋਂ ਨਿਰਲੇਪ ਵਿਚਰਦਾ ਹੈ।
Fareedkot Teekaਵਹੁ ਭੋਗਣਹਾਰਾ ਘਟੋਂ ਘਟੋਂ ਮੇਂ ਸਭ ਰਸੋਂ ਕੋ ਭੋਗਤਾ ਹੈ ਔ ਸਭ ਸੇ (ਅਤੀਤੁ) ਨਿਰਲੇਪ ਰਹਤਾ ਹੈ॥੧੪॥
Prof. Sahib Singhਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਣ ਸਕਣ ਵਾਲਾ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੋ ਕੇ ਸਾਰੇ ਭੋਗ ਭੋਗ ਰਿਹਾ ਹੈ, ਫਿਰ ਭੀ ਸਾਰੀ ਸ੍ਰਿਸ਼ਟੀ ਤੋਂ ਨਿਰਲੇਪ ਰਹਿੰਦਾ ਹੈ ॥੧੪॥
SikhNet (Spanish)Él está Gozoso en todos los corazones y a la vez permanece Desapegado de todo. (14)
ਗੁਰਮਤਿ ਬੋਲਹੁ; ਹਰਿ ਜਸੁ ਸੂਚਾ ॥
guramat bolahu; har jas soochaa |
Sant Singh KhalsaThrough the Guru's Teachings, chant the Pure Praises of the Lord.
Manmohan SinghBy the Guru's instruction, utter thou the pure praise of God.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ ਤੂੰ ਵਾਹਿਗੁਰੂ ਦੀ ਪਵਿੱਤ੍ਰ ਮਹਿਮਾ ਉਚਾਰਨ ਕਰ।
Fareedkot Teekaਹੇ ਗੁਰਮੁਖੋ! ਹਰੀ ਕਾ ਜਸ ਜੋ ਪਵਿਤ੍ਰ ਹੈ ਤਿਸ ਕੋ ਬੋਲ ਅਰਥਾਤ ਉਚਾਰੋ॥
Prof. Sahib Singhਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰੋ ਜੋ ਜੀਵਨ ਨੂੰ ਪਵਿੱਤ੍ਰ ਬਣਾ ਦੇਂਦੀ ਹੈ।ਪਦ ਅਰਥ ਸੂਚਾ = ਸੁੱਚਾ, ਪਵਿੱਤ੍ਰ ਕਰਨ ਵਾਲਾ।
SikhNet (Spanish)Recita la Alabanza Pura de Dios a través de la Palabra del Guru
ਗੁਰਮਤਿ ਆਖੀ ਦੇਖਹੁ ਊਚਾ ॥
guramat aakhee dekhahu aoochaa |
Sant Singh KhalsaThrough the Guru's Teachings, behold the lofty Lord with your eyes.
Manmohan SinghThrough the Guru's word, see thou the Lofty Lord with thine eyes.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਬੁਲੰਦ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖ।
Fareedkot Teekaਗੁਰੋਂ ਕੀ ਮਤਿ ਕਰ ਕੇ ਜੋ ਸਭ ਸੇ ਊਚਾ ਵਾਹਿਗੁਰੂ ਹੈ, ਤਿਸ ਕੋ ਸੁਰਤੀ ਸਿਮ੍ਰਤੀ ਵਾ ਗ੍ਯਾਨ ਵਿਗ੍ਯਾਨ ਨੇਤ੍ਰੋਂ ਸੇ ਦੇਖੋ॥
Prof. Sahib Singhਗੁਰੂ ਦੀ ਸਿੱਖਿਆ ਤੇ ਤੁਰ ਕੇ ਉਸ ਸਭ ਤੋਂ ਉੱਚੇ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਅੰਦਰ ਬਾਹਰ ਹਰ ਥਾਂ) ਵੇਖੋ।ਪਦ ਅਰਥ ਆਖੀ = ਅੱਖਾਂ ਨਾਲ।
SikhNet (Spanish)y velo a Él, lo más Alto de lo alto, con tus ojos.
ਸ੍ਰਵਣੀ ਨਾਮੁ ਸੁਣੈ ਹਰਿ ਬਾਣੀ; ਨਾਨਕ. ਹਰਿ ਰੰਗਿ ਰੰਗਾਇਆ ॥੧੫॥੩॥੨੦॥
sravanee naam sunai har baanee; naanak. har rang rangaaeaa |15|3|20|
Sant Singh KhalsaWhoever listens to the Lord's Name, and the Word of His Bani, O Nanak, is imbued with the color of the Lord's Love. ||15||3||20||
Manmohan SinghWhosoever hears with his ears, the Name and the Divine Gurbani; he is imbued with the Lord's love, O Nanak,
Manmohan Singh (Punjabi)ਜਿਹੜਾ ਕੋਈ ਆਪਣੇ ਕੰਨਾਂ ਨਾਲ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਸ੍ਰਵਣ ਕਰਦਾ ਹੈ; ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ!
Fareedkot Teekaਹਰਿ ਨਾਮ ਕੀ ਬਾਣੀ ਕੋ ਜੋ ਕੰਨੀ ਸੁਣੇ, ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰੀ ਕੇ ਰੰਗ ਮੇਂ ਆਪ ਰੰਗਿਆ ਹੂਆ ਹੈ, ਜੋ ਓਸ ਪਾਸ ਆਇਆ ਹੈ ਤਿਸ ਕੋ ਭੀ ਰੰਗ ਦੇਤਾ ਹੈ॥੧੫॥੩॥੨੦॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਦਾ ਹੈ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਹੈ ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥੩॥੨੦॥ਪਦ ਅਰਥ ਸ੍ਰਵਣੀ = ਕੰਨਾਂ ਨਾਲ ॥੧੫॥੩॥੨੦॥
SikhNet (Spanish)Escucha Su Palabra, sí, el Nombre, con tus oídos y consérvate imbuido en Su Amor.(15-3-20)