ੴ

ਸਿੱਖਬਾਣੀ · SikhBani

Ang 1040

Sri Guru Granth Sahib · Raag Maaroo · 2 shabads, 46 lines
Translations
Shabad Guru Nanak Dev Ji Raag Maaroo continued from Ang 1039

ਸਰਬ ਨਿਰੰਜਨ ਪੁਰਖੁ ਸੁਜਾਨਾ ॥

sarab niranjan purakh sujaanaa |

Sant Singh KhalsaThe Primal Lord is everywhere, immaculate and all-knowing.
Manmohan SinghHe, the Lord, is Omnipresent, Immaculate and Omniscient.
Manmohan Singh (Punjabi)ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ।
Fareedkot Teekaਪੁਨ: ਐਸਾ ਉਨ ਕਾ ਨਿਸਚਾ ਹੈ ਕਿ ਸਾਰੇ ਹੀ ਵਿਆਪਕ ਹੈ ਫੇਰ ਮਾਇਆ ਰਹਿਤ ਹੈਂ। ਪੁਨਃ (ਸੁਜਾਨਾ) ਚਤੁਰ ਪੁਰਖ ਹੈ, ਭਾਵ ਸਰਬਤ ਕੇ ਰਿਦੇ ਕੀ ਜਾਨਤਾ ਹੈ॥
Prof. Sahib Singhਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ,

ਪਦ ਅਰਥ ਨਿਰੰਜਨ = {ਨਿਰ-ਅੰਜਨ} ਜਿਸ ਉਤੇ ਮਾਇਆ ਕਾਲਖ ਦਾ ਅਸਰ ਨਾਹ ਪੈ ਸਕੇ।

SikhNet (Spanish)Oh Dios, el Íntimo conocedor de todos los corazones; toda vida pertenece a Ti.

ਅਦਲੁ ਕਰੇ; ਗੁਰ ਗਿਆਨ ਸਮਾਨਾ ॥

adal kare; gur giaan samaanaa |

Sant Singh KhalsaHe administers justice, and is absorbed in the spiritual wisdom of the Guru.
Manmohan SinghHe administers justice and is merged in the Guru's gnosis.
Manmohan Singh (Punjabi)ਉਹ ਇਨਸਾਫ਼ ਕਰਦਾ ਹੈ ਅਤੇ ਗੁਰਾਂ ਦੀ ਬ੍ਰਹਮ ਗਿਆਤ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਤਥਾ ਨਿਆਉਂ ਕਰਤਾ ਹੈ ਔ (ਗੁਰ) ਸਭ ਕਾ ਪੂਜ ਹੈ, ਪੁਨਃ ਗ੍ਯਾਨ ਦ੍ਰਿਸਟ ਕਰ ਕੇ ਸਭ ਕੋ ਸਮਾਨ ਜਾਨਤਾ ਹੈ। ਜੋ ਐਸਾ ਪਰਮੇਸੁਰ ਤਿਨ ਕੋ ਮਿਲਤਾ ਹੈ, ਤਿਨ ਕੇ ਮਹਤ ਪਰ ਕਹਤੇ ਹੈਂ॥
Prof. Sahib Singhਤੇ (ਹਰੇਕ ਗੱਲ ਵਿਚ) ਨਿਆਂ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ,

ਪਦ ਅਰਥ ਅਦਲੁ = ਨਿਆਂ।

SikhNet (Spanish)Sí, eres el Gran Dador, yo sólo soy Tu Esclavo.

ਕਾਮੁ ਕ੍ਰੋਧੁ. ਲੈ ਗਰਦਨਿ ਮਾਰੇ; ਹਉਮੈ ਲੋਭੁ ਚੁਕਾਇਆ ॥੬॥

kaam krodh. lai garadan maare; haumai lobh chukaaeaa |6|

Sant Singh KhalsaHe seizes sexual desire and anger by their necks, and kills them; He eradicates egotism and greed. ||6||
Manmohan SinghSeizing by the neck, He beheads lust and wrath and banishes ego and avarice.
Manmohan Singh (Punjabi)ਗਿਚੀਓਂ ਫੜ ਕੇ ਉਹ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਸੁੱਟਦਾ ਹੈ ਅਤੇ ਹੰਕਾਰ ਤੇ ਲਾਲਚ ਨੂੰ ਦੂਰ ਦਰ ਦਿੰਦਾ ਹੈ।
Fareedkot Teekaਜਿਨੋਂ ਨੇ ਕਾਮ ਪੁਨਃ ਕ੍ਰੋਧ ਉਪਲਖਤਿ ਸਭ ਬਿਕਾਰ ਗ੍ਯਾਨ ਰੂਪ ਖੰਡਾ ਲੈ ਕੇ ਗਰਦਨ, ਭਾਵ ਮੂਲ ਤੇ ਨਸਟ ਕਰੇ ਹੈਂ ਔ ਹੌਮੈਂ ਤਥਾ ਲੋਭ ਕੋ ਭੀ ਚੁਕਾਇਆ ਹੈ॥੬॥
Prof. Sahib Singhਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਤੇ ਲੋਭ ਨੂੰ ਮੁਕਾ ਲਿਆ ਹੈ ॥੬॥

ਪਦ ਅਰਥ ਗਰਦਨਿ = ਧੌਣ ॥੬॥

SikhNet (Spanish)Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente. (6)

ਸਚੈ ਥਾਨਿ ਵਸੈ ਨਿਰੰਕਾਰਾ ॥

sachai thaan vasai nirankaaraa |

Sant Singh KhalsaIn the True Place, the Formless Lord abides.
Manmohan SinghIn the True Place, abides the Formless Lord.
Manmohan Singh (Punjabi)ਸੱਚੇ ਅਸਥਾਨ ਅੰਦਰ ਵਸਦਾ ਹੈ ਰੂਪ ਰੰਗ-ਰਹਿਤ ਸਾਈਂ।
Fareedkot Teeka(ਸਚੈ ਥਾਨਿ) ਸਤਸੰਗ ਮੇਂ ਨਿਰੰਕਾਰ ਬਸਤਾ ਹੈ॥
Prof. Sahib Singhਉਹ ਪਰਮਾਤਮਾ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਇਕ ਐਸੇ ਥਾਂ ਤੇ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਤੇ।

SikhNet (Spanish)De cinco elementos este cuerpo fue creado,

ਆਪਿ ਪਛਾਣੈ; ਸਬਦੁ ਵੀਚਾਰਾ ॥

aap pachhaanai; sabad veechaaraa |

Sant Singh KhalsaWhoever understands his own self, contemplates the Word of the Shabad.
Manmohan SinghHe alone ponders over His Name, who understands himself.
Manmohan Singh (Punjabi)ਕੇਵਲ ਉਹ ਹੀ ਉਸ ਦੇ ਨਾਮ ਨੂੰ ਆਰਾਧਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਕੋ ਬੀਚਾਰਿਆ ਹੈ, ਸੋ ਨਿਰੰਕਾਰ ਕੋ ਆਪਨਾ ਆਪ ਪਛਾਨਤੇ ਹੈਂ॥
Prof. Sahib Singhਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ।
SikhNet (Spanish)pero es sólo cuando logra obtener al Dios Todo Poderoso, que entra en Éxtasis.

ਸਚੈ ਮਹਲਿ ਨਿਵਾਸੁ ਨਿਰੰਤਰਿ; ਆਵਣ ਜਾਣੁ ਚੁਕਾਇਆ ॥੭॥

sachai mehal nivaas nirantar; aavan jaan chukaaeaa |7|

Sant Singh KhalsaHe comes to abide deep within the True Mansion of His Presence, and his comings and goings are ended. ||7||
Manmohan SinghWithin the True Mansion abides the Lord and He rids man of coming and going.
Manmohan Singh (Punjabi)ਸੱਚੇ ਮੰਦਰ ਅੰਦਰ ਸਾਹਿਬ ਵਸਦਾ ਹੈ ਅਤੇ ਉਹ ਬੰਦੇ ਨੂੰ ਆਵਾਗਉਣ ਤੋਂ ਰਹਿਤ ਕਰ ਦਿੰਦਾ ਹੈ।
Fareedkot Teekaਤਿਨ ਕਾ ਸਚ ਸਰੂਪ ਮੇਂ ਇਕ ਰਸ ਨਿਵਾਸ ਹੈ, ਪੁਨਃ ਤਿਨਾਂ ਨੇ ਆਵਨ ਜਾਨ ਦੂਰ ਕੀਆ ਹੈ॥੭॥
Prof. Sahib Singhਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਭਾਵ, ਜੋ ਮਨੁੱਖ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ ਮਰਨ ਦਾ ਗੇੜ ਮੁਕਾ ਦੇਂਦਾ ਹੈ ॥੭॥

ਪਦ ਅਰਥ ਨਿਰੰਤਰਿ = {निर अन्तर} ਵਿੱਥ ਤੋਂ ਬਿਨਾ, ਇਕ-ਰਸ। ਮਹਲਿ = ਮਹਿਲ ਵਿਚ ॥੭॥

SikhNet (Spanish)Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)

ਨਾ ਮਨੁ ਚਲੈ, ਨ ਪਉਣੁ ਉਡਾਵੈ ॥

naa man chalai, na paun uddaavai |

Sant Singh KhalsaHis mind does not waver, and he is not buffeted by the winds of desire.
Manmohan SinghHe wabbles not, nor does the wind of desire drift that,
Manmohan Singh (Punjabi)ਉਸ ਦਾ ਮਨੂਆ ਡਿਕਡੋਲੇ ਨਹੀਂ ਖਾਂਦਾ ਤੇ ਨਾਂ ਹੀ ਖ਼ਾਹਿਸ਼ ਦੀ ਹਵਾ ਉਸ ਨੂੰ ਉਡਾਉਂਦੀ ਹੈ,
Fareedkot Teekaਤਿਨ ਕਾ ਮਨ ਚਲਾਇਮਾਨ ਨਹੀਂ ਹੋਤਾ ਔ ਵਾਸਨਾ ਰੂਪ ਪੌਨ ਭੀ ਉਨ ਕੋ ਨਹੀਂ ਉਡਾਵਤੀ; ਵਾ ਪ੍ਰਾਣ ਲੇਕਾਂਤ੍ਰ ਮੇਂ ਨਹੀਂ ਗਵਨ ਕਰਤੇ॥
Prof. Sahib Singhਉਸ ਮਨੁੱਖ ਦਾ ਮਨ (ਮਾਇਆ ਦੀ ਖ਼ਾਤਰ) ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ।

ਪਦ ਅਰਥ ਚਲੈ = ਭਟਕਦਾ ਹੈ, ਡੋਲਦਾ ਹੈ। ਪਉਣ = ਹਵਾ, ਵਾਸ਼ਨਾ।

SikhNet (Spanish)Su mente está contenta, ya no tiene hambre, ni sed,

ਜੋਗੀ; ਸਬਦੁ ਅਨਾਹਦੁ ਵਾਵੈ ॥

jogee; sabad anaahad vaavai |

Sant Singh KhalsaSuch a Yogi vibrates the unstruck sound current of the Shabad.
Manmohan SinghYogi within who's mind resounds the celestial strain.
Manmohan Singh (Punjabi)ਜਿਸ ਯੋਗੀ ਦੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਜੋਗੀ ਪੁਰਸ ਬ੍ਰਹਮ ਕੋ ਇਕ ਰਸ (ਵਾਵੈ) ਵਜਾਵਤਾ ਅਰਥਾਤ ਚਿੰਤਨ ਕਰਤਾ ਹੈ॥
Prof. Sahib Singhਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ (ਦਾ ਵਾਜਾ) ਵਜਾਂਦਾ ਰਹਿੰਦਾ ਹੈ,

ਪਦ ਅਰਥ ਅਨਾਹਦੁ = ਇਕ-ਰਸ। ਵਾਵੈ = ਵਜਾਂਦਾ ਹੈ।

SikhNet (Spanish)y así puede ver al Señor Desapegado en todos los corazones

ਪੰਚ ਸਬਦ ਝੁਣਕਾਰੁ ਨਿਰਾਲਮੁ; ਪ੍ਰਭਿ ਆਪੇ ਵਾਇ ਸੁਣਾਇਆ ॥੮॥

panch sabad jhunakaar niraalam; prabh aape vaae sunaaeaa |8|

Sant Singh KhalsaGod Himself plays the pure music of the Panch Shabad, the five primal sounds to hear. ||8||
Manmohan SinghThe Lord Himself hymns the pure music of the five tunes and makes the yogi hear it.
Manmohan Singh (Punjabi)ਸਾਹਿਬ ਆਪ ਹੀ ਪੰਜਾਂ ਧੁਨਾਂ ਵਾਲ ਪਵਿੱਤਰ ਰਾਗ ਆਲਾਪਦਾ ਹੈ ਅਤੇ ਯੋਗੀ ਨੂੰ ਸੁਣਾਉਂਦਾ ਹੈ,
Fareedkot Teekaਸੰਤੋਂ ਕੇ ਉਪਦੇਸ ਕਰ ਆਨੰਦ ਜੋ ਨਿਰਾਲਾ ਹੈ ਅਰਥਾਤ ਆਤਮ ਅਨੰਦ ਪ੍ਰਾਪਤ ਹੂਆ ਹੈ, ਪੁਨਃ (ਪ੍ਰਭਿ) ਸਾਮ੍ਰਥ ਗੁਰੂ ਹੋ ਕਰ ਆਪ ਹੀ ਜਗ੍ਯਾਸੀਆਂ ਕੋ (ਵਾਇ) ਉਚਾਰ ਕਰ ਸੁਨਾਇਆ ਹੈ॥੮॥
Prof. Sahib Singhਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ, ਮਾਨੋ, ਇਕ ਮਿੱਠਾ ਮਿੱਠਾ ਇਕ-ਰਸ ਰਾਗ ਹੁੰਦਾ ਹੈ ਜਿਵੇਂ ਪੰਜ ਕਿਸਮਾਂ ਦੇ ਸਾਜ਼ਾਂ ਦੇ ਇਕੱਠੇ ਵਜਾਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ਼ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ (ਅੰਦਰ-ਵੱਸਦੇ) ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ ॥੮॥

ਪਦ ਅਰਥ ਝੁਣਕਾਰੁ = ਇਕ-ਰਸ ਮਿੱਠੀ ਆਵਾਜ਼। ਪੰਚ ਸਬਦ ਝੁਣਕਾਰੁ = ਪੰਜ ਕਿਸਮ ਦੇ ਸਾਜਾਂ ਤੋਂ ਮਿਲਵੀਂ ਪੈਦਾ ਹੋਣ ਵਾਲੀ ਇਕ-ਰਸ ਮਿੱਠੀ ਸੁਰ। ਨਿਰਾਲਮੁ = {निर = आलम्ब} (ਕਿਸੇ ਸਾਜ਼ ਆਦਿਕ ਦੇ) ਆਸਰੇ ਤੋਂ ਬਿਨਾ। ਪ੍ਰਭਿ = ਪ੍ਰਭੂ ਨੇ। ਵਾਇ = ਵਜਾ ਕੇ ॥੮॥

SikhNet (Spanish)y, de esa forma, vive imbuido en el Néctar del Señor, sumergido en el Amor de la Palabra del Guru.(8)

ਭਉ ਬੈਰਾਗਾ ਸਹਜਿ ਸਮਾਤਾ ॥

bhau bairaagaa sehaj samaataa |

Sant Singh KhalsaIn the Fear of God, in detachment, one intuitively merges into the Lord.
Manmohan SinghHe, who enshrines the Lord's fear and love, is absorbed in equipoise.
Manmohan Singh (Punjabi)ਜੋ ਸੁਆਮੀ ਦਾ ਡਰ ਅਤੇ ਪ੍ਰੇਮ ਧਾਰਨ ਕਰਦਾ ਹੈ ਉਹ ਅਡੈਲਤਾ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਭੈ ਔ ਵੈਰਾਗ ਭਇਆ ਹੈ ਵਹੁ (ਸਹਜਿ) ਗ੍ਯਾਨ ਮੇਂ ਸਮਾਇਆ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ-ਅਦਬ ਪੈਦਾ ਹੁੰਦਾ ਹੈ, ਪਰਮਾਤਮਾ ਦਾ ਪਿਆਰ ਉਪਜਦਾ ਹੈ, (ਜਿਸ ਕਰਕੇ) ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਬੈਰਾਗਾ = ਵੈਰਾਗ, ਵਿਛੋੜੇ ਦਾ ਅਹਿਸਾਸ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Él actúa en congruencia con el Alma, noche y día,

ਹਉਮੈ ਤਿਆਗੀ ਅਨਹਦਿ ਰਾਤਾ ॥

haumai tiaagee anahad raataa |

Sant Singh KhalsaRenouncing egotism, he is imbued with the unstruck sound current.
Manmohan SinghHe eschews ego and is imbued with the limitless Lord.
Manmohan Singh (Punjabi)ਉਹ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਹਦਬੰਨਾ ਰਹਿਤ ਪ੍ਰਭੂ ਨਾਲ ਰੰਗਿਆ ਜਾਂਦਾ ਹੈ।
Fareedkot Teekaਤਿਸ ਨੇ ਹੰਤਾ ਮਮਤਾ ਤਿਆਗੀ ਹੈ, ਸੋ (ਅਨਹਦਿ) ਪਰਮਾਤਮਾ ਮੇਂ ਰੰਗਿਆ ਹੈ॥
Prof. Sahib Singhਉਹ ਮਨੁੱਖ ਹਉਮੈ ਦੂਰ ਕਰ ਕੇ ਅਬਿਨਾਸੀ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਅਨਹਦਿ = ਇਕ-ਰਸ ਟਿਕੇ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)y en lo más profundo de su ser, la Luz Pura de Dios se conserva encendida,

ਅੰਜਨੁ ਸਾਰਿ ਨਿਰੰਜਨੁ ਜਾਣੈ; ਸਰਬ ਨਿਰੰਜਨੁ ਰਾਇਆ ॥੯॥

anjan saar niranjan jaanai; sarab niranjan raaeaa |9|

Sant Singh KhalsaWith the ointment of enlightenment, the Immaculate Lord is known; the Immaculate Lord King is pervading everywhere. ||9||
Manmohan SinghPutting the salv of Divine knowledge one realises, that though pervading everywhere, God, the King remains detached.
Manmohan Singh (Punjabi)ਬ੍ਰਹਮ ਗਿਆਨ ਦਾ ਸੁਰਮਾ ਪਾ ਕੇ, ਬੰਦਾ ਅਨੁਭਵ ਕਰ ਲੈਂਦਾ ਹੈ ਕਿ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਵਾਹਿਗੁਰੂ ਪਾਤਿਸ਼ਾਹ ਨਿਰਲੇਪ ਰਹਿੰਦਾ ਹੈ।
Fareedkot Teekaਗ੍ਯਾਨ ਰੂਪ ਅੰਜਨ ਕੋ ਬੁਧੀ ਰੂਪ ਨੇਤ੍ਰੋਂ ਮੇਂ (ਸਾਰਿ) ਪਾਕੇ ਨਿਰੰਜਨ ਕੋ ਜਾਣਿਆ ਹੈ। ਕੈਸੇ ਜਾਣਿਆ ਹੈ? ਕਿ ਸਰਬ ਰੂਪ ਨਿਰੰਜਨ ਰਾਜਾ ਹੈ॥੯॥
Prof. Sahib Singh(ਪ੍ਰਭੂ ਦੇ ਨਾਮ ਦਾ) ਸੁਰਮਾ ਪਾ ਕੇ ਉਹ ਪਛਾਣ ਲੈਂਦਾ ਹੈ ਕਿ ਉਹ ਰਾਜਨ-ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ (ਸਰਨ ਪਏ) ਸਭ ਜੀਵਾਂ ਨੂੰ ਭੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ॥੯॥

ਪਦ ਅਰਥ ਅੰਜਨੁ = ਸੁਰਮਾ। ਸਾਰਿ = ਪਾ ਕੇ ॥੯॥

SikhNet (Spanish)y estando embebido con la Esencia del Néctar de la Palabra, la boca emite las dulces notas de la flauta.(9)

ਦੁਖ ਭੈ ਭੰਜਨੁ; ਪ੍ਰਭੁ ਅਬਿਨਾਸੀ ॥

dukh bhai bhanjan; prabh abinaasee |

Sant Singh KhalsaGod is eternal and imperishable; He is the Destroyer of pain and fear.
Manmohan SinghThe Imperishable Lord is the Destroyer of distress and dread.
Manmohan Singh (Punjabi)ਨਾਸ-ਰਹਿਤ ਸੁਆਮੀ ਤਕਲਫ਼ਿ ਅਤੇ ਡਰ ਨੂੰ ਨਾਸ ਕਰਨ ਵਾਲਾ ਹੈ।
Fareedkot Teekaਪ੍ਰਭੂ ਅਬਿਨਾਸੀ ਜਨਮ ਮਰਨ ਕੇ ਦੁਖ ਅਰ ਭੈ ਜੋ ਭੰਜਨੇਹਾਰਾ ਹੈ॥
Prof. Sahib Singhਪ੍ਰਭੂ ਜੀਵਾਂ ਦੇ ਦੁੱਖ ਤੇ ਡਰ ਨਾਸ ਕਰਨ ਵਾਲਾ ਹੈ ਤੇ ਆਪ ਕਦੇ ਨਾਸ ਹੋਣ ਵਾਲਾ ਨਹੀਂ।
SikhNet (Spanish)Sí, sólo emite las dulces notas de la flauta,

ਰੋਗ ਕਟੇ; ਕਾਟੀ ਜਮ ਫਾਸੀ ॥

rog katte; kaattee jam faasee |

Sant Singh KhalsaHe cures the disease, and cuts away the noose of death.
Manmohan SinghHe cures the diseases and snaps the death's noose.
Manmohan Singh (Punjabi)ਉਹ ਬੀਮਾਰੀਆਂ ਦੂਰ ਕਰ ਦਿੰਦਾ ਹੈ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।
Fareedkot Teekaਜਿਨ ਕੇ ਅਗ੍ਯਾਨਾਦੀ ਰੋਗ ਕਾਟੇ ਗਏ ਹੈਂ ਤਿਨ ਕੀ ਜਮ ਫਾਸੀ ਭੀ ਕਾਟੀ ਗਈ ਹੈ॥
Prof. Sahib Singhਉਹ ਜੀਵਾਂ ਦੇ ਰੋਗ ਕੱਟਦਾ ਹੈ, ਜਮ ਦੀ ਫਾਹੀ ਤੋੜਦਾ ਹੈ।
SikhNet (Spanish)aquél que conoce el Misterio de los tres mundos.

ਨਾਨਕ. ਹਰਿ ਪ੍ਰਭੁ ਸੋ ਭਉ ਭੰਜਨੁ; ਗੁਰਿ ਮਿਲਿਐ. ਹਰਿ ਪ੍ਰਭੁ ਪਾਇਆ ॥੧੦॥

naanak. har prabh so bhau bhanjan; gur miliai. har prabh paaeaa |10|

Sant Singh KhalsaO Nanak, the Lord God is the Destroyer of fear; meeting the Guru, the Lord God is found. ||10||
Manmohan SinghNanak, the Lord God is the Destroyer of fear and He, the Lord Master, is obtained by meeting with the Guru.
Manmohan Singh (Punjabi)ਨਾਨਕ, ਸੁਆਮੀ ਵਾਹਿਗੁਰੂ, ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਹ ਸੁਆਮੀ ਵਾਹਿਗੁਰੂ, ਗੁਰਾਂ ਨਾਲ ਮਿਲਣ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਮ੍ਰਥ ਸੰਸਾਰ ਕੇ ਭੈ ਕੇ ਭੰਜਨੇਹਾਰਾ ਹੈ ਅਰਥਾਤ ਜਨਮ ਮਰਨ ਕੀ ਨਿਵਰਤੀ ਕਰਨਹਾਰਾ ਹੈ, ਗੁਰੋਂ ਕੇ ਮਿਲਨੇ ਸੇ ਸੋ ਹਰੀ ਸਾਮ੍ਰਥ ਪਾਇਆ ਹੈ॥੧੦॥
Prof. Sahib Singhਹੇ ਨਾਨਕ! ਉਹ ਹਰੀ, ਉਹ ਭਉ-ਭੰਜਨ ਪ੍ਰਭੂ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲ ਪਵੇ ॥੧੦॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧੦॥

SikhNet (Spanish)Dice Nanak, conozcan este Estado, oh seres humanos, a través de la Palabra del Guru, y estén entonados en el Nombre del Señor. (10)

ਕਾਲੈ ਕਵਲੁ ਨਿਰੰਜਨੁ ਜਾਣੈ ॥

kaalai kaval niranjan jaanai |

Sant Singh KhalsaOne who knows the Immaculate Lord chews up death.
Manmohan SinghHe, who realises, the Immaculate Lord, eats up death.
Manmohan Singh (Punjabi)ਜੋ ਪਵਿੱਤਰ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, ਉਹ ਮੌਤ ਨੂੰ ਖਾ ਲੈਂਦਾ ਹੈ।
Fareedkot Teekaਜੋ ਨਿਰੰਜਨ ਕੋ ਜਾਨਤੇ ਹੈਂ ਤਿਨੋਂ ਨੇ ਕਾਲ (ਕਵਲੁ) ਗ੍ਰਾਸ ਕੀਆ ਹੈ, ਭਾਵ ਸੇ ਤਿਨ ਕੋ ਜਨਮ ਮਰਨ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਮਾਇਆ-ਰਹਿਤ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਉਹ ਮੌਤ ਦੀ ਗਿਰਾਹੀ ਕਰ ਲੈਂਦਾ ਹੈ (ਉਹ ਮੌਤ ਦਾ ਡਰ ਮੁਕਾ ਲੈਂਦਾ ਹੈ),

ਪਦ ਅਰਥ ਕਵਲੁ = ਗਿਰਾਹੀ {कवल = a mouthful}। ਕਾਲੈ ਕਵਲੁ = ਕਾਲ ਦੀ ਗਿਰਾਹੀ (ਬਣਾ ਲੈਂਦਾ ਹੈੌ), ਮੌਤ ਦਾ ਡਰ ਮੁਕਾ ਲੈਂਦਾ ਹੈ।

SikhNet (Spanish)Sí, extraordinarios son tales seres en el mundo que, meditando en la Palabra del Guru,

ਬੂਝੈ ਕਰਮੁ; ਸੁ ਸਬਦੁ ਪਛਾਣੈ ॥

boojhai karam; su sabad pachhaanai |

Sant Singh KhalsaOne who understands karma, realizes the Word of the Shabad.
Manmohan SinghHe, who realises the Lord's grace, understands His Name.
Manmohan Singh (Punjabi)ਜੋ ਸਾਹਿਬ ਦੀ ਰਹਿਮਤ ਨੂੰ ਅਨੁਭਵ ਕਰਦਾ ਹੈ, ਉਹ ਉਸ ਦੇ ਨਾਮ ਨੂੰ ਸਮਝ ਲੈਂਦਾ ਹੈ।
Fareedkot Teekaਪਰੰਤੂ ਜੋ ਨਿਸਕਾਮ ਕਰਮ ਅੰਤਸਕਰਣ ਕਾ ਸੁਧ ਕਰਤਾ ਹੈ, ਸਮਝੋ ਸੋ (ਸਬਦੁ) ਬ੍ਰਹਮ ਕੋ ਪਛਾਨਤਾ ਹੈ॥
Prof. Sahib Singhਉਹ ਪਰਮਾਤਮਾ ਦੀ ਬਖ਼ਸ਼ਸ਼ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜਾਣ-ਪਛਾਣ ਪਾਂਦਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)permanecen Desapegados, y logrando la Emancipación, liberan a sus clanes también,

ਆਪੇ ਜਾਣੈ ਆਪਿ ਪਛਾਣੈ; ਸਭੁ ਤਿਸ ਕਾ ਚੋਜੁ ਸਬਾਇਆ ॥੧੧॥

aape jaanai aap pachhaanai; sabh tis kaa choj sabaaeaa |11|

Sant Singh KhalsaHe Himself knows, and He Himself realizes. This whole world is all His play. ||11||
Manmohan SinghThe Lord Himself knows the mortal's actions and Himself assays them. The entire world is all a play of His.
Manmohan Singh (Punjabi)ਪ੍ਰਭੂ ਖੁਦ ਪ੍ਰਾਣੀਆਂ ਦੇ ਅਮਲਾਂ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਪਰਖ ਕਰਦਾ ਹੈ। ਸਮੂਹ ਸੰਸਾਰ, ਸਾਰਾ, ਉਸ ਦੀ ਹੀ ਲੀਲਾ ਹੈ।
Fareedkot Teekaਬਾਹਰਲੇ ਕਰਮੋਂ ਕੋ ਆਪ ਹੀ ਜਾਨਤਾ ਹੈ ਔ ਆਪ ਹੀ ਪਰਮੇਸਰ ਮਨ ਕੇ ਸੰਕਲਪੋਂ ਕੋ ਪਛਾਨਤਾ ਹੈ, ਪੁਨਃ ਜੋ ਸਭ ਮੇਂ ਆਇਆ ਹੂਆ ਹੈ ਸਭ ਤਿਸ ਕਾ ਹੀ ਕੌਤਕੁ ਹੈ॥੧੧॥
Prof. Sahib Singh(ਉਸ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਤੇ ਪਛਾਣਦਾ ਹੈ, ਇਹ ਸਾਰਾ ਜਗਤ-ਤਮਾਸ਼ਾ ਉਸੇ ਦਾ ਰਚਿਆ ਹੋਇਆ ਹੈ ॥੧੧॥

ਪਦ ਅਰਥ ਚੋਜ = ਤਮਾਸ਼ਾ ॥੧੧॥

SikhNet (Spanish)oh, totalmente satisfechos viven su vida así en el mundo.(11)

ਆਪੇ ਸਾਹੁ ਆਪੇ ਵਣਜਾਰਾ ॥

aape saahu aape vanajaaraa |

Sant Singh KhalsaHe Himself is the Banker, and He Himself is the Merchant.
Manmohan SinghOf Himself. the Lord is the Banker and Himself the merchant.
Manmohan Singh (Punjabi)ਆਪ ਹੀ ਸੁਆਮੀ ਸ਼ਾਹੂਕਾਰ ਹੈ ਅਤੇ ਆਪ ਹੀ ਵਾਪਾਰੀ।
Fareedkot Teekaਆਪੇ ਹੀ ਸਾਹੁ ਗੁਰੂ ਹੈ ਪੁਨਃ ਆਪ ਹੀ ਵਣਜਾਰਾ ਜਗ੍ਯਾਸੂ ਹੈ॥
Prof. Sahib Singh(ਇਹ ਜਗਤ, ਮਾਨੋ, ਇਕ ਸ਼ਹਿਰ ਹੈ ਜਿਥੇ ਜੀਵ ਪ੍ਰਭੂ-ਨਾਮ ਦਾ ਵਣਜ ਕਰਨ ਆਉਂਦੇ ਹਨ) ਪਰਮਾਤਮਾ ਆਪ ਹੀ (ਰਾਸ-ਪੂੰਜੀ ਦੇਣ ਵਾਲਾ) ਸ਼ਾਹੂਕਾਰ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਵਪਾਰੀ ਹੈ,
SikhNet (Spanish)Sólo conoce su Verdadero Hogar y la Décima Puerta en el interior del templo del cuerpo,

ਆਪੇ ਪਰਖੇ ਪਰਖਣਹਾਰਾ ॥

aape parakhe parakhanahaaraa |

Sant Singh KhalsaThe Appraiser Himself appraises.
Manmohan SinghBecoming an Assayer, He Himself assays men.
Manmohan Singh (Punjabi)ਖ਼ੁਦ ਹੀ ਪਾਰਖੂ ਬਣ ਕੇ ਉਹ ਇਨਸਾਨਾਂ ਨੂੰ ਪਰਖਦਾ ਹੈ।
Fareedkot Teekaਸੋ ਆਪ ਹੀ ਪਰਖਨਹਾਰਾ ਸਭ ਕੋ ਪਰਖਤਾ ਹੈ॥
Prof. Sahib Singhਉਹ ਆਪ ਹੀ ਇਸ ਵਣਜ ਨੂੰ ਪਰਖਦਾ ਹੈ ਕਿਉਂਕਿ ਉਹ ਆਪ ਹੀ ਇਸ ਨੂੰ ਪਰਖਣ ਦੀ ਯੋਗਤਾ ਰੱਖਦਾ ਹੈ।
SikhNet (Spanish)aquél cuya mente está despierta a través del Guru Perfecto.

ਆਪੇ ਕਸਿ ਕਸਵਟੀ ਲਾਏ; ਆਪੇ ਕੀਮਤਿ ਪਾਇਆ ॥੧੨॥

aape kas kasavattee laae; aape keemat paaeaa |12|

Sant Singh KhalsaHe Himself tests upon His Touchstone, and He Himself estimates the value. ||12||
Manmohan SinghHe Himself tests on His touch-stone and of Himself appraises their worth.
Manmohan Singh (Punjabi)ਉਹ ਆਪ ਹੀ ਕਸਵੱਟੀ ਤੇ ਪਰਖਦਾ ਹੈ ਅਤੇ ਆਪ ਹੀ ਉਨ੍ਹਾਂ ਦਾ ਮੁਲ ਪਾਉਂਦਾ ਹੈ।
Fareedkot Teekaਆਪੇ ਹੀ ਸਾਧਨਾ ਕੀ ਕਸ ਰੂਪ ਕਸਵਟੀ ਪਰ ਸਿਖ ਰੂਪ ਸੋਇਨੇ ਕੋ ਲਾਵਤਾ ਹੈ, ਆਪ ਹੀ ਪੁਨਃ ਕੀਮਤ ਕੋ ਪਾਵਤਾ ਹੈ, ਭਾਵ ਅਧਿਕਾਰੀ ਜਾਨ ਕੇ ਉਪਦੇਸ ਦੇਤਾ ਹੈ॥੧੨॥
Prof. Sahib Singh(ਹਰੇਕ ਜੀਵ-ਵਣਜਾਰੇ ਦੇ ਕੀਤੇ ਵਣਜ ਨੂੰ) ਪ੍ਰਭੂ ਆਪ ਹੀ ਪਰਖਦਾ ਹੈ ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਤੇ ਘਸਾ ਕੇ ਪਰਖਦਾ ਹੈ, ਤੇ ਫਿਰ ਪ੍ਰਭੂ ਆਪ ਹੀ (ਉਸ ਵਣਜ ਦਾ) ਮੁੱਲ ਪਾਂਦਾ ਹੈ ॥੧੨॥

ਪਦ ਅਰਥ ਕਸਿ = ਘਸਾ ਕੇ ॥੧੨॥

SikhNet (Spanish)Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

aap deaal deaa prabh dhaaree |

Sant Singh KhalsaGod Himself, the Merciful Lord, grants His Grace.
Manmohan SinghThe compassionate Lord Himself shows mercy.
Manmohan Singh (Punjabi)ਮਿਹਰਬਾਨ ਮਾਲਕ ਖ਼ੁਦ ਹੀ ਮਿਹਰ ਕਰਦਾ ਹੈ।
Fareedkot Teekaਆਪ ਹੀ ਦਇਆਲ ਪ੍ਰਭੂ ਨੇ ਦਇਆ ਧਾਰੀ ਹੈ॥
Prof. Sahib Singhਜਿਸ ਮਨੁੱਖ ਉਤੇ ਦਇਆ-ਦੇ-ਘਰ ਪ੍ਰਭੂ ਨੇ ਮੇਹਰ ਕੀਤੀ,

ਪਦ ਅਰਥ ਦਇਆਲਿ ਪ੍ਰਭਿ = ਦਇਆਲ ਪ੍ਰਭੂ ਨੇ।

SikhNet (Spanish)Los catorce mundos y las dos lámparas,

ਘਟਿ ਘਟਿ ਰਵਿ ਰਹਿਆ. ਬਨਵਾਰੀ ॥

ghatt ghatt rav rahiaa. banavaaree |

Sant Singh KhalsaThe Gardener pervades and permeates each and every heart.
Manmohan SinghHe, the Gardner of the woods, is pervading all the hearts.
Manmohan Singh (Punjabi)ਉਹ ਜੰਗਲਾਂ ਦਾ ਮਾਲੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਸੋ (ਬਨਵਾਰੀ) ਪਰਮੇਸਰ ਘਟੋਂ ਘਟੋਂ ਮੇਂ ਬਿਆਪ ਰਹਿਆ ਹੈ॥
Prof. Sahib Singhਉਸ ਨੂੰ ਨਿਸ਼ਚਾ ਹੋ ਗਿਆ ਕਿ ਜਗਤ ਦਾ ਮਾਲਕ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।

ਪਦ ਅਰਥ ਬਨਵਾਰੀ = ਜਗਤ ਦਾ ਮਾਲਕ।

SikhNet (Spanish)el sol y la luna, son testigos de que los Sirvientes de Dios, no prueban el veneno de Maya.

ਪੁਰਖੁ ਅਤੀਤੁ ਵਸੈ ਨਿਹਕੇਵਲੁ; ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥

purakh ateet vasai nihakeval; gur purakhai purakh milaaeaa |13|

Sant Singh KhalsaThe pure, primal, detached Lord abides within all. The Guru, the Lord Incarnate, leads us to meet the Lord God. ||13||
Manmohan SinghThe Detached and Pure Lord abides within all, The Guru-God makes man meet with the Lord.
Manmohan Singh (Punjabi)ਨਿਰਲੇਪ ਅਤੇ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਹੈ। ਗੁਰੂ-ਪ੍ਰਮੇਸ਼ਰ ਬੰਦੇ ਨੂੰ ਪ੍ਰਮੇਸ਼ਰ ਨਾਲ ਮਿਲਾ ਦਿੰਦੇ ਹਨ।
Fareedkot Teekaਅਤੀਤ ਪੁਰਸ ਹੈ ਔ ਸਭ ਮੇਂ ਨਿਵਾਸ ਕਰਤਾ ਹੈ ਪੁਨਃ (ਨਿਹਕੇਵਲ) ਸੁਧ ਹੈ, ਪਰੰਤੂ ਗੁਰ ਪੁਰਖ ਨੇ ਐਸੇ ਈਸਰ ਪੁਰਖ ਸਿਖ ਨੂੰ ਮਿਲਾਇਆ ਹੈ॥੧੩॥
Prof. Sahib Singhਹਰੇਕ ਸਰੀਰ ਵਿਚ ਵੱਸਦਾ ਹੋਇਆ ਭੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਪਵਿਤ੍ਰ-ਸਰੂਪ ਹੈ। (ਜਿਸ ਉਤੇ ਪ੍ਰਭੂ ਦੀ ਮੇਹਰ ਹੋਈ) ਉਸ ਨੂੰ ਸਤਿਗੁਰ ਪੁਰਖ ਨੇ ਉਹ ਸਰਬ-ਵਿਆਪਕ ਪ੍ਰਭੂ ਮਿਲਾ ਦਿੱਤਾ ॥੧੩॥

ਪਦ ਅਰਥ ਅਤੀਤੁ = ਨਿਰਲੇਪੁ। ਨਿਹਕੇਵਲੁ = {निश्कैवल्य} ਪਵਿਤ੍ਰ, ਸੁੱਧ-ਸਰੂਪ। ਗੁਰਪੁਰਖੈ = ਗੁਰੂ ਪੁਰਖ ਨੇ। ਪੁਰਖੁ = ਸਰਬ-ਵਿਆਪਕ ਪ੍ਰਭੂ ॥੧੩॥

SikhNet (Spanish)En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor.(13)

ਪ੍ਰਭੁ ਦਾਨਾ ਬੀਨਾ; ਗਰਬੁ ਗਵਾਏ ॥

prabh daanaa beenaa; garab gavaae |

Sant Singh KhalsaGod is wise and all-knowing; He purges men of their pride.
Manmohan SinghThe all-wise and all-seeing Guru-God purges man of his ego,
Manmohan Singh (Punjabi)ਸਰਬ ਸਿਆਣਾ ਅਤੇ ਸਰਬ-ਗਿਆਤ ਗੁਰ-ਪ੍ਰਮੇਸ਼ਰ ਬੰਦੇ ਦਾ ਹੰਕਾਰ ਨਵਿਰਤ ਕਰ ਦਿੰਦਾ ਹੈ,
Fareedkot Teekaਪ੍ਰਭੂ (ਦਾਨਾ) ਸਭ ਕੇ ਰਿਦੇ ਕੀ ਜਾਨਤਾ ਹੈ ਪੁਨਾ (ਬੀਨਾ) ਬਾਹਰ ਕੇ ਕਰਮੋਂ ਕੇ ਦੇਖਤਾ ਹੈ। ਐਸਾ ਪ੍ਰਭੂ ਕੈਸੇ ਮਿਲੈ? ਮਨ ਸੇ ਹੰਕਾਰ ਕੋ ਗਵਾਏ॥
Prof. Sahib Singhਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ (ਜਿਸ ਉਤੇ ਮਿਹਰ ਕਰੇ ਉਸ ਦਾ) ਅਹੰਕਾਰ ਮਿਟਾਂਦਾ ਹੈ,

ਪਦ ਅਰਥ ਗਰਬੁ = ਅਹੰਕਾਰ।

SikhNet (Spanish)Sólo se sienta en el Trono del Ser, quien es digno de Él,

ਦੂਜਾ ਮੇਟੈ; ਏਕੁ ਦਿਖਾਏ ॥

doojaa mettai; ek dikhaae |

Sant Singh KhalsaEradicating duality, the One Lord reveals Himself.
Manmohan Singhrids him of another's love and makes him see the one Lord alone.
Manmohan Singh (Punjabi)ਤੇ ਦਵੈਤ-ਪਾਭ ਤੋਂ ਰਹਿਤ ਕਰ ਦਿੰਦਾ ਹੈ ਅਤੇ ਉਸ ਨੂੰ ਇਕ ਪ੍ਰਭੂ ਵਿਖਾਲ ਦਿੰਦਾ ਹੈ।
Fareedkot Teekaਪੁਨ: ਦ੍ਵੈਤ ਭਾਵ ਕੋ ਮੇਟੈ ਏਕ ਹੀ ਆਪ ਦੇਖੈ ਔਰ ਕੋ ਭੀ ਏਕੁ ਹੀ ਦਿਖਾਏ॥
Prof. Sahib Singhਉਸ ਦੇ ਅੰਦਰੋਂ ਕਿਸੇ ਹੋਰ ਆਸਰੇ ਦੀ ਝਾਕ ਦੂਰ ਕਰਦਾ ਹੈ, ਤੇ ਉਸ ਨੂੰ ਇਕ ਆਪਣਾ ਆਪ ਵਿਖਾ ਦੇਂਦਾ ਹੈ।

ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ।

SikhNet (Spanish)y quien sirve a la Palabra del Guru y silencia sus cinco pasiones.

ਆਸਾ ਮਾਹਿ ਨਿਰਾਲਮੁ ਜੋਨੀ; ਅਕੁਲ ਨਿਰੰਜਨੁ ਗਾਇਆ ॥੧੪॥

aasaa maeh niraalam jonee; akul niranjan gaaeaa |14|

Sant Singh KhalsaSuch a being remains unattached amidst hope, singing the Praise of the Immaculate Lord, who has no ancestry. ||14||
Manmohan SinghSuch a man remains detached amidst hope and sings the praise of the caste-less Immaculate Lord.
Manmohan Singh (Punjabi)ਐਹੋ ਜੇਹਾ ਇਨਸਾਨ ਆਸ਼ਾ ਅੰਦਰ ਨਿਰਲੇਪ ਵਿਚਰਦਾ ਹੈ ਤੇ ਜਾਤੀ-ਰਹਿਤ ਪਵਿੱਤਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜੋ ਆਸਾ ਕੇ ਬੀਚ ਹੀ ਹੋ ਕੇ ਅਸੰਗ ਭਾਵ ਸੇ ਸੰਸਾਰ ਮੇਂ ਵਰਤਤਾ ਹੀ ਅਸੰਗ ਰਹਿਤਾ ਹੈ। ਪੁਨਃ ਜਿਸ ਨੇ (ਜੋਨੀ) ਕਾਰਨ ਰੂਪ ਔ ਕੁਲ ਰਹਿਤ ਨਿਰੰਜਨ ਕੇ ਜਸ ਕੋ ਗਾਇਆ ਹੈ ਤਿਸ ਨੇ ਹੀ ਪਾਇਆ ਹੈ॥੧੪॥
Prof. Sahib Singhਉਹ ਮਨੁੱਖ ਦੁਨੀਆ ਦੀਆਂ ਆਸਾਂ ਵਿਚ (ਵਿਚਰਦਾ ਹੋਇਆ ਭੀ) ਆਸਾਂ ਦੇ ਆਸਰੇ ਤੋਂ ਬੇ-ਮੁਥਾਜ ਹੋ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥

ਪਦ ਅਰਥ ਮਾਹਿ = ਵਿਚ। ਜੋਨੀ = ਮਨੁੱਖ-ਜੂਨ ਵਾਲਾ, ਮਨੁੱਖ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥

SikhNet (Spanish)Ese ser toma Conciencia de que Dios es desde el comienzo de los tiempos y para siempre será, y purga su ser de toda duda.(14)

ਹਉਮੈ ਮੇਟਿ; ਸਬਦਿ ਸੁਖੁ ਹੋਈ ॥

haumai mett; sabad sukh hoee |

Sant Singh KhalsaEradicating egotism, he obtains the peace of the Shabad.
Manmohan SinghHe who stills his ego, obtains the Name's bliss.
Manmohan Singh (Punjabi)ਜੋ ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਹ ਨਾਮ ਦੀ ਖੁਸ਼ੀ ਨੂੰ ਪਾ ਲੈਂਦਾ ਹੈ।
Fareedkot Teekaਜਿਸ ਨੇ ਹਉਮੈਂ ਕੋ ਮੇਟਿਆ ਹੈ ਤਿਸ ਕੋ ਗੁਰ ਸਬਦ ਕਾ ਸੁਖ ਹੋਤਾ ਹੈ॥
Prof. Sahib Singhਉਹ ਮਨੁੱਖ ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਤੇ ਉਸ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ,

ਪਦ ਅਰਥ ਮੇਟਿ = ਮਿਟਾ ਕੇ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)A este Trono del Ser Inmaculado, todos prestan obediencia, noche y día.

ਆਪੁ ਵੀਚਾਰੇ; ਗਿਆਨੀ ਸੋਈ ॥

aap veechaare; giaanee soee |

Sant Singh KhalsaHe alone is spiritually wise, who contemplates his own self.
Manmohan SinghHe alone is the divine, who reflects on his ownself.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਆਪਣੇ ਆਪ ਨੂੰ ਸੋਚਦਾ ਸਮਝਦਾ ਹੈ।
Fareedkot Teekaਜੋ ਆਪ ਕੋ ਬੀਚਾਰੇ ਸੋਈ ਗਿਆਨੀ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਉਹੀ ਅਸਲ ਗਿਆਨ-ਵਾਨ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)Esta es la Verdadera Gloria que uno gana, entonado en la Palabra del Guru.

ਨਾਨਕ. ਹਰਿ ਜਸੁ ਹਰਿ ਗੁਣ ਲਾਹਾ; ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥

naanak. har jas har gun laahaa; satasangat sach fal paaeaa |15|2|19|

Sant Singh KhalsaO Nanak, singing the Glorious Praises of the Lord, the true profit is obtained; in the Sat Sangat, the True Congregation, the fruit of Truth is obtained. ||15||2||19||
Manmohan SinghNanak singing God's praise and God's glory, profit is obtained and associating with the saints' society the true fruit.
Manmohan Singh (Punjabi)ਨਾਨਕ, ਵਾਹਿਗੁਰੂ ਦੀ ਕੀਰਤੀ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਫ਼ਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗ ਕਰਨ ਦੁਆਰਾ ਸੱਚਾ ਮੇਵਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕਾ ਜਸ ਪੁਨਃ ਹਰੀ ਕੇ ਗੁਨ ਕਹਿਨੇ ਸੁਨਨੇ, ਇਸੀ ਮੇਂ ਲਾਭ ਪ੍ਰਾਪਤ ਹੋਤਾ ਹੈ। ਪਰੰਤੂ ਜਿਨੋਂ ਨੇ ਸਤਸੰਗਤ ਕਰੀ ਹੈ ਤਿਨੋਂ ਨੇ ਨਿਸਚੇ ਕਰ ਕੇ ਸਰੂਪ ਫਲ ਪਾਇਆ ਹੈ॥੧੫॥੨॥੧੯॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਪਰਮਾਤਮਾ ਦੇ ਗੁਣ ਗਾਣੇ-(ਜਗਤ ਵਿਚ ਇਹੀ ਅਸਲ) ਖੱਟੀ ਹੈ। ਜੇਹੜਾ ਮਨੁੱਖ ਸਾਧ ਸੰਗਤ ਵਿਚ ਆਉਂਦਾ ਹੈ ਉਹ ਇਹ ਸਦਾ ਕਾਇਮ ਰਹਿਣ ਵਾਲਾ ਫਲ ਪਾ ਲੈਂਦਾ ਹੈ ॥੧੫॥੨॥੧੯॥

ਪਦ ਅਰਥ ਲਾਹਾ = ਲਾਭ। ਸਚੁ = ਸਦਾ-ਥਿਰ ਰਹਿਣ ਵਾਲਾ ॥੧੫॥੨॥੧੯॥

SikhNet (Spanish)Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.

Open this shabad (46 lines, Angs 1039-1040) →

Shabad Guru Nanak Dev Ji Raag Maaroo continues on Ang 1041

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਚੁ ਕਹਹੁ; ਸਚੈ ਘਰਿ ਰਹਣਾ ॥

sach kahahu; sachai ghar rahanaa |

Sant Singh KhalsaSpeak the Truth, and remain in the home of Truth.
Manmohan SinghIf thou wish to abide in the True Home, then utter thou the truth.
Manmohan Singh (Punjabi)ਜੇਕਰ ਤੂੰ ਸੱਚੇ ਗ੍ਰਹਿ ਅੰਦਰ ਵਸਣਾ ਲੋੜਦਾ ਹੈ, ਤਦ ਤੂੰ ਸੱਚ ਬੋਲਿਆ ਕਰ।
Fareedkot Teekaਹੇ ਭਾਈ! ਸਾਚੇ ਕੋ ਕਹੋ ਇਸ ਤੇ ਸਚੇ ਸਰੂਪ ਮੇਂ ਰਹਿਣਾ ਹੋਵੈਗਾ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰੋ, (ਸਿਮਰਨ ਦੀ ਬਰਕਤਿ ਨਾਲ ਉਸ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲੀ ਰਹੇਗੀ,

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ-ਨਾਮ। ਕਹਹੁ = ਸਿਮਰੋ। ਸਚੈ ਘਰਿ = ਸੱਚੇ ਦੇ ਘਰ ਵਿਚ, ਸਦਾ-ਥਿਰ ਪ੍ਰਭੂ ਦੇ ਘਰ ਵਿਚ।

SikhNet (Spanish)Si buscas habitar en la Casa de la Verdad, recita nada más que la Verdad, muere hacia tu ser mientras estés vivo,

ਜੀਵਤ ਮਰਹੁ; ਭਵਜਲੁ ਜਗੁ ਤਰਣਾ ॥

jeevat marahu; bhavajal jag taranaa |

Sant Singh KhalsaRemain dead while yet alive, and cross over the terrifying world-ocean.
Manmohan SinghRemaining dead in life, thou shall cross the terrible world ocean.
Manmohan Singh (Punjabi)ਜੀਉਂਦੇ ਜੀ ਮਰ ਕੇ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਜੀਵ ਭਾਵ ਤੇ ਮਰੋ ਤਉ ਜਗਤ ਰੂਪ ਸਮੁੰਦਰ ਤੇ ਤਰਨਾ ਹੋਵੈਗਾ॥
Prof. Sahib Singhਜੀਵਨ-ਸਫ਼ਰ ਵਿਚ ਵਿਕਾਰਾਂ ਦੇ ਹੱਲੇ ਤੋਂ ਬਚੇ ਰਹੋਗੇ, ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵੋਗੇ।

ਪਦ ਅਰਥ ਮਰਹੁ = ਵਿਕਾਰਾਂ ਵਲੋਂ ਬਚੇ ਰਹੋਗੇ। ਭਵਜਲੁ = ਸੰਸਾਰ-ਸਮੁੰਦਰ।

SikhNet (Spanish)y así, nada a través del mar de las existencias.

ਗੁਰੁ ਬੋਹਿਥੁ. ਗੁਰੁ ਬੇੜੀ ਤੁਲਹਾ; ਮਨ ਹਰਿ ਜਪਿ ਪਾਰਿ ਲੰਘਾਇਆ ॥੧॥

gur bohith. gur berree tulahaa; man har jap paar langhaaeaa |1|

Sant Singh KhalsaThe Guru is the boat, the ship, the raft; meditating on the Lord in your mind, you shall be carried across to the other side. ||1||
Manmohan SinghThe Guru is the ship, the Guru the boat and raft, remembering God, the mortal swims across.
Manmohan Singh (Punjabi)ਗੁਰੂ ਜੀ ਜਹਾਜ਼ ਹਨ ਅਤੇ ਗੁਰੂ ਜੀ ਹੀ ਨਉਕਾ ਅਤੇ ਤੁਲਹੜਾ! ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਸੰਸਾਰ ਸਾਗਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਗੁਰੋਂ ਪਾਸ ਗ੍ਯਾਨ ਰੂਪ ਜਹਾਜ ਹੈ ਔ ਗੁਰੋਂ ਪਾਸ ਭਗਤੀ ਰੂਪ ਬੇੜੀ ਹੈ ਪੁਨਃ ਪ੍ਰੇਮ ਰੂਪ ਤੁਲਹਾ ਹੈ। ਹੇ ਮਨ! ਹਰੀ ਕੇ ਜਾਪ ਨੇ ਹਰੇਕ ਕੋ ਪਾਰ ਉਤਾਰਿਆ ਹੈ॥੧॥
Prof. Sahib Singhਹੇ ਮਨ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਗੁਰੂ ਜਹਾਜ਼ ਹੈ, ਗੁਰੂ ਬੇੜੀ ਹੈ, ਗੁਰੂ ਤੁਲਹਾ ਹੈ, (ਗੁਰੂ ਦੀ ਸਰਨ ਪੈ ਕੇ) ਹਰਿ-ਨਾਮ ਜਪ, (ਜਿਸ ਜਿਸ ਨੇ ਜਪਿਆ ਹੈ ਗੁਰੂ ਨੇ ਉਸ ਨੂੰ) ਪਾਰ ਲੰਘਾ ਦਿੱਤਾ ਹੈ ॥੧॥

ਪਦ ਅਰਥ ਬੋਹਿਥੁ = ਜਹਾਜ਼। ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਤੇ ਪਿਲਛੀ ਆਦਿਕ ਦਾ ਬੱਧਾ ਹੋਇਆ ਭਾਰ। ਮਨ = ਹੇ ਮਨ! ॥੧॥

SikhNet (Spanish)Sí, el Guru es el Buque, el Barco, la Lancha y contemplando al Señor, por la Gracia del Guru, uno cruza hasta la otra orilla.(1)

ਹਉਮੈ ਮਮਤਾ ਲੋਭ ਬਿਨਾਸਨੁ ॥

haumai mamataa lobh binaasan |

Sant Singh KhalsaEliminating egotism, possessiveness and greed,
Manmohan SinghHe who silences his ego, worldly love and greed,
Manmohan Singh (Punjabi)ਜੋ ਆਪਣੀ ਹੰਗਤਾ, ਸੰਸਾਰੀ ਮੋਹ ਅਤੇ ਲਾਲਚ ਨੂੰ ਮਾਰ ਸੁੱਟਦਾ ਹੈ,
Fareedkot Teekaਜਿਸ ਜੀਵ ਨੇ ਹਉਮੈ, ਮਮਤਾ ਔ ਲੋਭ ਕਾ ਨਾਸ ਕੀਆ ਹੈ॥
Prof. Sahib Singhਪਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ ਕਰਨ ਵਾਲਾ ਹੈ,

ਪਦ ਅਰਥ ਮਮਤਾ = ਅਪਣੱਤ।

SikhNet (Spanish)Uno es liberado del ego, de la avaricia y del sentido de lo mío;

ਨਉ ਦਰ ਮੁਕਤੇ; ਦਸਵੈ ਆਸਨੁ ॥

nau dar mukate; dasavai aasan |

Sant Singh Khalsaone is liberated from the nine gates, and obtains a place in the Tenth Gate.
Manmohan Singhis released of the grip of the nine doors and obtains a seat in the tenth gate.
Manmohan Singh (Punjabi)ਉਹ ਨੌਵਾਂ ਬੂਹਿਆਂ ਦੀ ਪਕੜ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਦਸਮ ਦੁਆਰਾ ਅੰਦਰ ਵਾਸਾ ਪਾ ਲੈਂਦਾ ਹੈ।
Fareedkot Teekaਐਸਾ ਜੋ ਜੀਵਾਤਮਾਂ ਸੋ ਨਵ ਦੁਆਰਿਓਂ ਸੇ ਉਪਰਾਂਮ ਹੋ ਕਰ ਤਤ੍ਵ ਗ੍ਯਾਨ ਨੂੰ ਪ੍ਰਾਪਤ ਹੋ ਕਰ ਦਸਮ ਨਿਰਦੁੰਦ ਸਥਾਨ ਮੇਂ ਇਸਥਿਤ ਹੈ, ਦਸਵੇਂ ਪਰਮਾਤਮਾ ਮੇਂ (ਆਸਨੁ) ਇਸਥਤਿ ਕਰੀ ਹੈ॥☬ਵਹੁ ਦਸਮਾਂ ਕੈਸਾ ਹੈ?
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ) ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖ਼ਲਾਸੀ ਮਿਲੀ ਰਹਿੰਦੀ ਹੈ, ਸੁਰਤ ਦਸਵੇਂ ਦੁਆਰ ਵਿਚ ਟਿਕੀ ਰਹਿੰਦੀ ਹੈ (ਭਾਵ, ਦਸਵੇਂ ਦੁਆਰ ਦੀ ਰਾਹੀਂ ਪਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ)।

ਪਦ ਅਰਥ ਨਉ ਦਰ = ਨੌ ਗੋਲਕਾਂ (ਕੰਨ ਨੱਕ ਆਦਿਕ)। ਮੁਕਤੇ = ਵਿਕਾਰਾਂ ਦੇ ਅਸਰ ਤੋਂ ਸੁਤੰਤਰ। ਦਸਵੈ = ਦਸਵੇਂ ਦੁਆਰ ਵਿਚ।

SikhNet (Spanish)uno es liberado de la fuerza de las nueve puertas y colocado en la Décima.

ਊਪਰਿ ਪਰੈ. ਪਰੈ ਅਪਰੰਪਰੁ; ਜਿਨਿ ਆਪੇ ਆਪੁ ਉਪਾਇਆ ॥੨॥

aoopar parai. parai aparanpar; jin aape aap upaaeaa |2|

Sant Singh KhalsaLofty and high, the farthest of the far and infinite, He created Himself. ||2||
Manmohan SinghThe Lord, who has created his ownself, is the most high, the remotest of the remote and limitless.
Manmohan Singh (Punjabi)ਸਾਈਂ ਜਿਸ ਨੇ ਆਪਣੇ ਆਪ ਨੂੰ ਰੱਚਿਆ ਹੈ ਪਰਮ ਉੱਚਾ, ਦੁਰੇਡੇ ਤੋਂ ਮਹਾਨ ਦੁਰੇਡਾ ਅਤੇ ਹਦਬੰਨੇ ਤੋਂ ਪਰੇ ਹੈ।
Fareedkot Teekaਅਸਮਦਾਦਿ ਜੀਵੋਂ ਤੇ ਪਰੇ ਦੇਵਤਾ ਹੈ, ਤਿਨ ਤੇ ਪਰੇ ਇੰਦ੍ਰਾਦਿ ਹੋਰ, ਤਿਸ ਤੇ ਪਰੇ ਬ੍ਰਹਸਪਤੀ ਆਦਿ, ਤਿਸ ਤੇ ਪਰੇ ਬ੍ਰਹਮਾਂ ਜੀ, ਤਿਨ ਸਭ ਤੇ ਦਸਮਾਂ ਪਰਮਾਤਮਾਂ ਊਪਰ ਹੈ। ਸੋ ਕੈਸਾ ਹੈ? ਜਿਸ ਨੇ ਅਪਨੇ ਆਪ ਤੇ ਇਹ ਸੰਸਾਰ ਉਤਪਤਿ ਕੀਆ ਹੈ॥੨॥
Prof. Sahib Singhਜਿਸ ਪਰਮਾਤਮਾ ਨੇ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕੀਤਾ ਹੈ ਜੋ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ਉਹ ਉਸ ਦਸਮ ਦੁਆਰ ਵਿਚ ਪ੍ਰਤੱਖ ਹੋ ਜਾਂਦਾ ਹੈ ॥੨॥

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ ਪ੍ਰਭੂ। ਆਪੁ = ਆਪਣੇ ਆਪ ਨੂੰ ॥੨॥

SikhNet (Spanish)Uno ve al Señor Trascendente, Quien es lo más Alto de lo alto y nacido de Sí Mismo.(2)

ਗੁਰਮਤਿ ਲੇਵਹੁ; ਹਰਿ ਲਿਵ ਤਰੀਐ ॥

guramat levahu; har liv tareeai |

Sant Singh KhalsaReceiving the Guru's Teachings, and lovingly attuned to the Lord, one crosses over.
Manmohan SinghObtaining the Guru's instruction and enshrining the Lord's love one crosses the world ocean.
Manmohan Singh (Punjabi)ਗੁਰਾਂ ਦੀ ਉਪਦੇਸ਼ ਨੂੰ ਪ੍ਰਾਪਤ ਹੋ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਗੁਰ ਸਿਖ੍ਯਾ ਕੋ ਲੇਵੋ, ਤਿਸ ਹਰੀ ਮੇਂ ਬ੍ਰਿਤੀ ਲਗਾਵਨੇ ਸੇ ਤਰੀਤਾ ਹੈ॥
Prof. Sahib Singhਗੁਰੂ ਦੀ ਮੱਤ ਗ੍ਰਹਿਣ ਕਰੋ (ਗੁਰੂ ਦੀ ਮੱਤ ਦੀ ਰਾਹੀਂ) ਪਰਮਾਤਮਾ ਵਿਚ ਸੁਰਤ ਜੋੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

ਪਦ ਅਰਥ ਲਿਵ = ਲਗਨ, ਸੁਰਤ।

SikhNet (Spanish)Acepta la Sabiduría del Guru y entónate en el Dios para que nades a través,

ਅਕਲੁ ਗਾਇ; ਜਮ ਤੇ ਕਿਆ ਡਰੀਐ ॥

akal gaae; jam te kiaa ddareeai |

Sant Singh KhalsaSinging the Praises of the absolute Lord, why should anyone be afraid of death?
Manmohan SinghWhy should one dread death, when he sings the praise of the sin-free Lord?
Manmohan Singh (Punjabi)ਜਦ ਇਨਸਾਨ ਪਾਪ-ਰਹਿਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਤਾਂ ਉਹ ਮੌਤ ਤੋਂ ਕਿਉਂ ਡਰੇ।
Fareedkot Teekaਜਬ (ਅਕੁਲ) ਕੁਲ ਜਾਤੀ ਰਹਿਤ ਪਰਮੇਸੁਰ ਕੇ ਗੁਨ ਗਾਏ ਫੇਰ ਜਮ ਤੇ ਕਿਆ ਡਰਨਾ ਹੈ ਅਰਥਾਤ ਨਹੀਂ ਡਰੀਤਾ॥☬ਤਿਸ ਪਾਸ ਐਸੇ ਬੇਨਤੀ ਕਰੋ:
Prof. Sahib Singh(ਇਕ-ਰਸ ਵਿਆਪਕ) ਅਖੰਡ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਜਮ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ।

ਪਦ ਅਰਥ ਅਕਲੁ = ਅਖੰਡ {ਕਲਾ = ਹਿੱਸਾ}। ਤੇ = ਤੋਂ।

SikhNet (Spanish)sí, si uno le canta al Señor Sin Atributos, uno no le teme a la muerte.

ਜਤ ਜਤ ਦੇਖਉ. ਤਤ ਤਤ ਤੁਮ ਹੀ; ਅਵਰੁ. ਨ ਦੁਤੀਆ ਗਾਇਆ ॥੩॥

jat jat dekhau. tat tat tum hee; avar. na duteea gaaeaa |3|

Sant Singh KhalsaWherever I look, I see only You; I do not sing of any other at all. ||3||
Manmohan SinghWheresoever I see, there I see Thee alone, I sing not of any other.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ। ਮੈਂ ਕਿਸੇ ਹੋਰਸ ਨੂੰ ਗਾਇਨ ਨਹੀਂ ਕਰਦਾ।
Fareedkot Teekaਜਹਾਂ ਜਹਾਂ ਦੇਖਉ ਤਹਾਂ ਤਹਾਂ ਤੁਮ ਹੀ ਹੋ ਅਰ ਬੇਦੋਂ ਨੇ ਭੀ ਤੇਰੇ ਬਿਨਾਂ ਔਰ ਕੋਈ ਦੂਜਾ ਕਥਨ ਨਹੀਂ ਕਰਿਆ ਹੈ॥੩॥
Prof. Sahib Singh(ਹੇ ਪ੍ਰਭੂ! ਇਹ ਤੇਰੇ ਸਿਮਰਨ ਦਾ ਹੀ ਸਦਕਾ ਹੈ ਕਿ) ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਤੂੰ ਹੀ ਤੂੰ ਦਿੱਸਦਾ ਹੈਂ। ਮੈਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ, ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੩॥

ਪਦ ਅਰਥ ਦੇਖਉ = ਮੈਂ ਵੇਖਦਾ ਹਾਂ। ਦੁਤੀਆ = ਦੂਜਾ, ਕੋਈ ਹੋਰ ॥੩॥

SikhNet (Spanish)Donde sea que uno ve, ve sólo a Dios y no le canta al otro.(3)

ਸਚੁ ਹਰਿ ਨਾਮੁ; ਸਚੁ ਹੈ ਸਰਣਾ ॥

sach har naam; sach hai saranaa |

Sant Singh KhalsaTrue is the Lord's Name, and True is His Sanctuary.
Manmohan SinghTrue is the Lord's Name and true His refuge.
Manmohan Singh (Punjabi)ਸੱਚਾ ਹੈ ਸਾਹਿਬ ਦਾ ਨਾਮ ਅਤੇ ਸੱਚੀ ਉਸ ਦੀ ਸ਼ਰਣਾਗਤ।
Fareedkot Teekaਸਦਾ ਹਰੀ ਕਾ ਨਾਮ ਹੈ ਔ ਸਚ ਹਰੀ ਕੀ ਸਰਣ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਆਸਰਾ-ਪਰਨਾ ਭੀ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Verdad es el Nombre del Señor, Verdad es Su Refugio, aferrándose al Ser con el Cual uno nada a través

ਸਚੁ ਗੁਰਸਬਦੁ; ਜਿਤੈ ਲਗਿ ਤਰਣਾ ॥

sach gurasabad; jitai lag taranaa |

Sant Singh KhalsaTrue is the Word of the Guru's Shabad, grasping it, one is carries across.
Manmohan SinghTrue is the Guru's instruction, holding to which one is ferried across.
Manmohan Singh (Punjabi)ਸੱਚਾ ਹੈ ਗੁਰਾਂ ਦਾ ਉਪਦੇਸ਼, ਜਿਸ ਨਾਲ ਲੱਗ ਕੇ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਸਚਾ ਹੀ ਗੁਰੋਂ ਕਾ (ਸਬਦੁ) ਉਪਦੇਸ ਹੈ ਜਿਸ ਕੇ ਆਸਰੇ ਲਗ ਕੇ ਤਰਣਾ ਹੈ॥
Prof. Sahib Singhਗੁਰੂ ਦਾ ਸ਼ਬਦ (ਭੀ) ਸਦਾ-ਥਿਰ ਰਹਿਣ ਵਾਲਾ (ਵਸੀਲਾ ਹੈ), ਸ਼ਬਦ ਵਿਚ ਜੁੜ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ।

ਪਦ ਅਰਥ ਜਿਤੈ ਲਗਿ = ਜਿਸ ਵਿਚ ਲੱਗ ਕੇ।

SikhNet (Spanish)y cantando el Evangelio imposible de pronunciar, uno ve al Señor Supremo,

ਅਕਥੁ ਕਥੈ ਦੇਖੈ ਅਪਰੰਪਰੁ; ਫੁਨਿ. ਗਰਭਿ ਨ ਜੋਨੀ ਜਾਇਆ ॥੪॥

akath kathai dekhai aparanpar; fun. garabh na jonee jaaeaa |4|

Sant Singh KhalsaSpeaking the Unspoken, one sees the Infinite Lord, and then, he does not have to enter the womb of reincarnation again. ||4||
Manmohan SinghThe mortal, who describes the Indescribable discourse, sees the Limitless Lord and enters not the womb to exist again.
Manmohan Singh (Punjabi)ਜੋ ਪ੍ਰਾਣੀ, ਨਾਂ ਬਿਆਨ ਹੋਣ ਵਾਲੀ ਧਾਰਮਕ ਕਥਾ ਨੂੰ ਬਿਆਨ ਕਰਦਾ ਹੈ, ਉਹ ਬੇਅੰਤ ਪ੍ਰਭੂ ਨੂੰ ਵੇਖ ਲੈਂਦਾ ਹੈ ਅਤੇ ਮੁੜ ਕੇ ਉਦਰ ਦੀਆਂ ਜੂਨੀਆਂ ਵਿੱਚ ਨਹੀਂ ਪੈਂਦਾ।
Fareedkot Teekaਜੋ (ਅਕਥੁ) ਪਰਮਾਤਮਾਂ ਕੋ ਕਥਤਾ ਹੈ ਵਹੁ (ਅਪਰੰਪਰੁ) ਪਰਮਾਤਮਾਂ ਕੋ ਦੇਖਤਾ ਹੈ, ਫੇਰ ਵਹੁ ਜੂਨੀਓਂ ਕੇ ਗਰਭ ਮੇਂ (ਜਾਇਆ) ਉਤਪਤ ਨਹੀਂ ਹੂਆ॥੪॥
Prof. Sahib Singhਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਜੋ ਮਨੁੱਖ ਉਸ ਪਰੇ ਤੋਂ ਪਰੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਉਸ ਦਾ ਦਰਸ਼ਨ ਕਰ ਲੈਂਦਾ ਹੈ, ਉਹ ਮਨੁੱਖ ਫਿਰ ਗਰਭ-ਜੋਨਿ ਵਿਚ ਨਹੀਂ ਆਉਂਦਾ ॥੪॥

ਪਦ ਅਰਥ ਅਕਥੁ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਫੁਨਿ = ਮੁੜ, ਫਿਰ ॥੪॥

SikhNet (Spanish)de esa manera, dejamos de ser colocados en un vientre otra vez. (4)

ਸਚ ਬਿਨੁ; ਸਤੁ ਸੰਤੋਖੁ ਨ ਪਾਵੈ ॥

sach bin; sat santokh na paavai |

Sant Singh KhalsaWithout the Truth, no one finds sincerity or contentment.
Manmohan SinghWithout the True name, one obtains not purity and contentment.
Manmohan Singh (Punjabi)ਸੱਚੇ ਨਾਮ ਦੇ ਬਗੈਰ, ਬੰਦੇ ਨੂੰ ਪਵਿੱਤਰਤਾ ਅਤੇ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀਆਂ।
Fareedkot Teekaਸਚੇ ਨਾਮ ਸੇ ਬਿਨਾਂ ਸਤ ਸੰਤੋਖ ਕੋਈ ਨਹੀਂ ਪਾਵਤਾ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਕੋਈ ਮਨੁੱਖ ਦੂਜਿਆਂ ਦੀ) ਸੇਵਾ ਤੇ ਸੰਤੋਖ (ਦਾ ਆਤਮਕ ਗੁਣ) ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਸਚ ਬਿਨੁ = ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ।

SikhNet (Spanish)No se logra el Contentamiento o la Compasión sin el Guru,

ਬਿਨੁ ਗੁਰ. ਮੁਕਤਿ ਨ; ਆਵੈ ਜਾਵੈ ॥

bin gur. mukat na; aavai jaavai |

Sant Singh KhalsaWithout the Guru, no one is liberated; coming and going in reincarnation continue.
Manmohan SinghWithout the Guru, man is emancipated not and continues coming and going.
Manmohan Singh (Punjabi)ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ, ਅਤੇ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਬਿਨਾਂ ਗੁਰਾਂ ਸੇ ਮੁਕਤ ਨਹੀਂ ਹੋਤਾ, ਜਨਮ ਮਰਨ ਮੇਂ ਆਵਤਾ ਜਾਤਾ ਹੈ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ, ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
SikhNet (Spanish)si, uno no logra la Liberación sin Él, y sólo va y viene de reencarnación en reencarnación.

ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ; ਕਹੁ ਨਾਨਕ. ਪੂਰਾ ਪਾਇਆ ॥੫॥

mool mantru har naam rasaaein; kahu naanak. pooraa paaeaa |5|

Sant Singh KhalsaChanting the Mool Mantra, and the Name of the Lord, the source of nectar, says Nanak, I have found the Perfect Lord. ||5||
Manmohan SinghSays Nanak, uttering the Lord's Name, the Primal sermon and the Home of elixir, I have attained to the Perfect Lord.
Manmohan Singh (Punjabi)ਗੁਰੂ ਜੀ ਆਖਦੇ ਹਨ ਆਦੀ ਧਰਮ ਉਪਦੇਸ਼ ਅਤੇ ਅੰਮ੍ਰਿਤ ਦੇ ਘਰ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੈਂ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਹਰੀ ਕਾ ਨਾਮ ਮੰਤ੍ਰ ਰਸਾਂ ਕਾ ਘਰ, ਏਹੀ ਗ੍ਯਾਨ ਕਾ ਮੂਲ ਹੈ। ਜਿਨੋਂ ਨੇ ਜਪਿਆ ਹੈ ਤਿਨੋਂ ਨੇ ਹੀ ਪੂਰਨ ਗ੍ਯਾਨ ਪਾਇਆ ਹੈ॥੫॥
Prof. Sahib Singhਹੇ ਨਾਨਕ! ਹਰੀ ਦਾ ਨਾਮ ਸਿਮਰ ਜੋ ਸਭ ਮੰਤ੍ਰਾਂ ਦਾ ਮੂਲ ਹੈ ਤੇ ਜੋ ਸਭ ਰਸਾਂ ਦਾ ਸੋਮਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦਾ ਹੈ) ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ॥੫॥

ਪਦ ਅਰਥ ਰਸਾਇਣੁ = ਸਭ ਰਸਾਂ ਦਾ ਘਰ {ਰਸ-ਅਯਨ} ॥੫॥

SikhNet (Spanish)Cantando el Mul Mantra y el Nombre del Señor, la Fuente de Néctar, dice Nanak, he encontrado al Señor.(5)

Open this shabad (46 lines, Angs 1040-1041) →

Ang 1040 of 1430