ਅਤਿ ਰਸੁ ਮੀਠਾ. ਨਾਮੁ ਪਿਆਰਾ ॥
at ras meetthaa. naam piaaraa |
Sant Singh KhalsaThe sublime essence of the Beloved Naam is utterly sweet.
Manmohan SinghExtremely sweet is the beloved Name-Nectar.
Manmohan Singh (Punjabi)ਪਰਮ ਮਿੱਠਾ ਹੈ ਲਾਡਲੇ ਨਾਮ ਦਾ ਆਬਿਹਿਯਾਤ।
Fareedkot Teekaਨਾਮ ਪਦਾਰਥ ਜੋ ਪਿਆਰਾ ਹੈ ਤਿਸ ਕਾ ਰਸ ਅਤੀ ਮੀਠਾ ਹੈ॥
Prof. Sahib Singhਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ।
SikhNet (Spanish)La Sublime Esencia del Naam Bienamado, es lo más dulce.
ਨਾਨਕ ਕਉ. ਜੁਗਿ ਜੁਗਿ ਹਰਿ ਜਸੁ ਦੀਜੈ; ਹਰਿ ਜਪੀਐ. ਅੰਤੁ, ਨ ਪਾਇਆ ॥੫॥
naanak kau. jug jug har jas deejai; har japeeai. ant, na paaeaa |5|
Sant Singh KhalsaO Lord, please bless Nanak with Your Praise in each and every age; meditating on the Lord, I cannot find His limits. ||5||
Manmohan SinghSays Nanak, O Lord God, bless thou me with Thy praise in every age. By contemplating Thee I can find not thy limit.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਸੁਆਮੀ ਵਾਹਿਗੁਰੂ ਹਰ ਯੁੱਗ ਅੰਦਰ ਤੂੰ ਮੈਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰ। ਤੇਰਾ ਸਿਮਰਨ ਕਰਨ ਦੁਆਰਾ, ਮੈਂ ਤੇਰਾ ਓੜਕ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਸਦਾ ਸਦਾ ਹੇ ਹਰੀ! ਅਪਨਾ ਜਸ ਦੀਜੀਏ। ਹੇ ਹਰੀ! ਜੋ ਤੇਰੇ ਕੋ ਜਪਤੇ ਹੈਂ ਤਿਨ ਕਾ ਭੀ ਅੰਤ ਨਹੀਂ ਪਾਇਆ ਹੈ॥੫॥
Prof. Sahib Singh(ਮੇਰੀ ਨਾਨਕ ਦੀ ਅਰਦਾਸ ਹੈ ਕਿ, ਹੇ ਪ੍ਰਭੂ! ਮੈਨੂੰ) ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਹ। (ਜਿਉਂ ਜਿਉਂ) ਪ੍ਰਭੂ ਦਾ ਨਾਮ ਜਪੀਏ (ਤਿਉਂ ਤਿਉਂ ਉਹ ਬੇਅੰਤ ਦਿੱਸਦਾ ਹੈ ਉਸ ਦੀਆਂ ਤਾਕਤਾਂ ਦਾ) ਅੰਤ ਨਹੀਂ ਲੱਭਿਆ ਜਾ ਸਕਦਾ ॥੫॥ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਜਸੁ = ਸਿਫ਼ਤ-ਸਾਲਾਹ ॥੫॥
SikhNet (Spanish)La Sublime Esencia del Naam Bienamado, es lo más dulce.
ਅੰਤਰਿ ਨਾਮੁ ਪਰਾਪਤਿ ਹੀਰਾ ॥
antar naam paraapat heeraa |
Sant Singh KhalsaWith the Naam deep within the nucleus of the self, the jewel is obtained.
Manmohan SinghEnshrining the Name in the mind, God, the gem is obtained.
Manmohan Singh (Punjabi)ਨਾਮ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਵਾਹਿਗੁਰੂ ਜਵੇਹਰ ਪਾਇਆ ਜਾਂਦਾ ਹੈ।
Fareedkot Teekaਜਿਨਾਂ ਨੇ ਨਾਮ ਜਪਿਆ ਹੈ, ਤਿਨ ਕੇ ਅੰਤਰ ਹੀ ਗਿਆਨ ਸਰੂਪ ਹੀਰਾ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ,
SikhNet (Spanish)Profundo en el núcleo de nuestro ser, la Joya del Nombre del Señor es obtenida.
ਹਰਿ ਜਪਤੇ; ਮਨੁ ਮਨ ਤੇ. ਧੀਰਾ ॥
har japate; man man te. dheeraa |
Sant Singh KhalsaMeditating on the Lord, the mind is comforted and consoled by the mind itself.
Manmohan SinghRemembering the Lord, the mind is comforted by the mind itself.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਮਨ ਨੂੰ ਮਨ ਤੋਂ ਹੀ ਠੰਡ-ਚੈਨ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰ ਉਪਦੇਸ਼ ਤੇ ਹਰੀ ਜਪਤੇ ਪੁਰਸ਼ ਕਾ ਮਨ (ਮਨੁ) ਅੰਤਰ ਧੀਰਜ ਕੋ ਪ੍ਰਾਪਤਿ ਹੂਆ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ।ਪਦ ਅਰਥ ਮਨ ਤੇ = ਮਨ ਤੋਂ। ਧੀਰਾ = ਧਰਵਾਸ ਵਾਲਾ ਹੋ ਗਿਆ, ਟਿਕ ਗਿਆ।
SikhNet (Spanish)Profundo en el núcleo de nuestro ser, la Joya del Nombre del Señor es obtenida.
ਦੁਘਟ ਘਟ. ਭਉ ਭੰਜਨੁ ਪਾਈਐ; ਬਾਹੁੜਿ ਜਨਮਿ. ਨ ਜਾਇਆ ॥੬॥
dughatt ghatt. bhau bhanjan paaeeai; baahurr janam. na jaaeaa |6|
Sant Singh KhalsaOn that most difficult path, the Destroyer of fear is found, and one does not have to enter the womb of reincarnation again. ||6||
Manmohan SinghTreading the difficult; path God, the Destroyer of dread is obtained and one enters not the womb again.
Manmohan Singh (Punjabi)ਔਖੇ ਰਸਤੇ ਟੁਰਨ ਦੁਆਰਾ, ਡਰ ਦੇ ਨਾਸ ਕਰਨ ਵਾਲਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਇਨਸਾਨ ਮੁੜ ਕੇ ਗਰਭ ਵਿੱਚ ਨਹੀਂ ਪੈਂਦਾ।
Fareedkot Teekaਔਖੇ ਸਥਾਨੋਂ ਪੁਨਾ ਸੌਖੇ ਅਸਥਾਨੋਂ ਮੇਂ (ਭਉ ਭੰਜਨੁ) ਪਰਮੇਸਰ ਕੋ ਪਾਈਏ, ਭਾਵ ਦੇਖੀਏ। ਜਿਸ ਨੇ ਦੇਖਾ ਹੈ, ਸੋ ਫੇਰ ਜਨਮੋਂ ਨਹੀਂ (ਜਾਇਆ) ਉਪਜਾ॥੬॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ ॥੬॥ਪਦ ਅਰਥ ਦੁਘਟ = दुर्धट} ਔਖਾ। ਘਟ = ਰਸਤਾ। ਭਉ ਭੰਜਨੁ = ਡਰ ਨਾਸ ਕਰਨ ਵਾਲਾ ਪ੍ਰਭੂ। ਬਾਹੁੜਿ = ਮੁੜ, ਫਿਰ ॥੬॥
SikhNet (Spanish)En ese Sendero difícil, el destructor del miedo es encontrado, así uno no tendrá que pasar por el agobiante ciclo de las reencarnaciones. (6)
ਭਗਤਿ ਹੇਤਿ; ਗੁਰ ਸਬਦਿ ਤਰੰਗਾ ॥
bhagat het; gur sabad tarangaa |
Sant Singh KhalsaThrough the Word of the Guru's Shabad, inspiration for loving devotional worship wells up.
Manmohan SinghThrough the Guru's word, yearning for the Lord's devotional service is produced.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਪ੍ਰਭੂ ਦੀ ਪ੍ਰੇਮਮਈ ਸੇਵਾ ਲਈ ਉਤਸ਼ਾਹ ਪੈਦਾ ਹੁੰਦਾ ਹੈ।
Fareedkot Teekaਹੇ ਪਿਆਰੇ! ਭਗਤੀ ਕਾ ਕਾਰਣ ਗੁਰੋਂ ਕਾ ਉਪਦੇਸ਼ ਹੈ, ਸੋ ਤਿਸ ਕੋ ਲੈ ਕੇ ਤਰ॥
Prof. Sahib Singhਹੇ ਪ੍ਰਭੂ! ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ।ਪਦ ਅਰਥ ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਕਰਨ ਵਾਲੇ। ਗੁਰ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਤਰੰਗ = ਲਹਿਰਾਂ, ਵਲਵਲੇ, ਉਤਸ਼ਾਹ।
SikhNet (Spanish)En ese Sendero difícil, el destructor del miedo es encontrado, así uno no tendrá que pasar por el agobiante ciclo de las reencarnaciones.(6)
ਹਰਿ ਜਸੁ ਨਾਮੁ ਪਦਾਰਥੁ ਮੰਗਾ ॥
har jas naam padaarath mangaa |
Sant Singh KhalsaI beg for the treasure of the Naam, and the Lord's Praise.
Manmohan SinghI ask for the God's praise and The Name's wealth.
Manmohan Singh (Punjabi)ਮੈਂ ਵਾਹਿਗੁਰੂ ਦੀ ਕੀਰਤੀ ਅਤੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
Fareedkot Teekaਇਸੀ ਤੇ ਭਗਤੋਂ ਨੇ ਹਰੀ ਨਾਮ ਅਰ ਤਿਸ ਕਾ ਜਸ ਰੂਪ ਪਦਾਰਥ ਮਾਂਗਾ ਹੈ॥
Prof. Sahib Singhਮੈਂ (ਤੇਰੇ ਦਰ ਤੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ, ਤੇਰੇ ਨਾਮ (ਦਾ) ਸਰਮਾਇਆ ਮੰਗਦਾ ਹਾਂ।ਪਦ ਅਰਥ ਮੰਗਾ = ਮੈਂ ਮੰਗਦਾ ਹਾਂ।
SikhNet (Spanish)Pido encarecidamente tener el Tesoro del Naam y la Alabanza del Señor.
ਹਰਿ ਭਾਵੈ ਗੁਰ ਮੇਲਿ ਮਿਲਾਏ; ਹਰਿ ਤਾਰੇ ਜਗਤੁ ਸਬਾਇਆ ॥੭॥
har bhaavai gur mel milaae; har taare jagat sabaaeaa |7|
Sant Singh KhalsaWhen it pleases the Lord, He unites me in Union with the Guru; the Lord saves the whole world. ||7||
Manmohan SinghWhen the Lord God so wills, He unites me in the Guru's union and save the whole world.
Manmohan Singh (Punjabi)ਜਦ ਸੁਆਮੀ ਵਾਹਿਗੁਰੂ ਨੂੰ ਐਕੁਰ ਚੰਗਾ ਲਗਦਾ ਹੈ, ਉਹ ਮੈਨੂੰ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਤੇ ਸਾਰੇ ਜੱਗ ਨੂੰ ਤਾਰ ਦਿੰਦਾ ਹੈ।
Fareedkot Teekaਜੇ ਹਰੀ ਚਾਹੇ! ਤਾਂ ਗੁਰੋਂ ਕੇ ਮੇਲ ਮੇਂ ਮਿਲਾਇ ਦੇਵੇ, ਪੁਨਾ ਹਰੀ ਸੰਪੂਰਨ ਜੋ ਜਗਤ ਹੈ ਇਸ ਤੇ (ਤਾਰੇ) ਤਾਰ ਲੇਵੈਗਾ॥੭॥
Prof. Sahib Singh(ਜੇਹੜਾ ਵਡ-ਭਾਗੀ ਜੀਵ) ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ। ਪਰਮਾਤਮਾ (ਚਾਹੇ ਤਾਂ) ਸਾਰੇ ਜਗਤ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੭॥ਪਦ ਅਰਥ ਗੁਰ ਮੇਲਿ = ਗੁਰੂ ਦੀ ਸੰਗਤ ਵਿਚ ॥੭॥
SikhNet (Spanish)Pido encarecidamente tener el Tesoro del Naam y la Alabanza del Señor.
ਜਿਨਿ ਜਪੁ ਜਪਿਓ; ਸਤਿਗੁਰ ਮਤਿ ਵਾ ਕੇ ॥
jin jap japio; satigur mat vaa ke |
Sant Singh KhalsaOne who chants the Lord's Chant, attains the Wisdom of the True Guru.
Manmohan SinghHe; who utter the Lord's Name, attains to the True Guru's wisdom.
Manmohan Singh (Punjabi)ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਸੱਚੇ ਗੁਰਾਂ ਦੀ ਸਿਆਣਪ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ (ਵਾ ਕੇ) ਬਚਨ (ਮਤਿ) ਸਿਖ੍ਯਾ ਉਪਦੇਸ਼ ਕਰ ਕੇ ਜਿਸ ਨੇ ਨਾਮ ਜਾਪ ਕੋ ਜਪਿਓ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ।ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਵਾ ਕੇ = ਉਸ ਦੇ (ਪਾਸ)।
SikhNet (Spanish)Quien recita los Cantos del Señor, obtiene la Sabiduría del Verdadero Guru.
ਜਮਕੰਕਰ ਕਾਲੁ; ਸੇਵਕ ਪਗ ਤਾ ਕੇ ॥
jamakankar kaal; sevak pag taa ke |
Sant Singh KhalsaThe tyrant, the Messenger of Death, becomes a servant at his feet.
Manmohan SinghDeath's tyrant myrmidon becomes the servant of his feet.
Manmohan Singh (Punjabi)ਮੌਤ ਦਾ ਜ਼ਾਲਮ ਦੂਤ ਉਸ ਦੇ ਪੈਰਾਂ ਦਾ ਨੌਕਰ ਥੀ ਵੰਝਦਾ ਹੈ।
Fareedkot Teekaਤਿਨ ਕੇ ਚਰਨੋਂ ਕੇ ਜਮ ਕਾਲ ਕੇ ਦਾਸ ਸੇਵਕ ਹੈਂ॥
Prof. Sahib Singhਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ।ਪਦ ਅਰਥ ਕੰਕਰ = {किंकर} ਦਾਸ, ਸੇਵਕ। ਪਗ ਤਾ ਕੇ = ਉਸ ਦੇ ਪੈਰਾਂ ਦੇ।
SikhNet (Spanish)Quien recita los Cantos del Señor, obtiene la Sabiduría del Verdadero Guru.
ਊਤਮ ਸੰਗਤਿ. ਗਤਿ ਮਿਤਿ ਊਤਮ; ਜਗੁ ਭਉਜਲੁ ਪਾਰਿ ਤਰਾਇਆ ॥੮॥
aootam sangat. gat mit aootam; jag bhaujal paar taraaeaa |8|
Sant Singh KhalsaIn the noble congregation of the Sangat, one's state and way of life become noble as well, and one crosses over the terrifying world-ocean. ||8||
Manmohan SinghIn the sublime association man's state and why of life become sublime and he swims across the terrible world ocean.
Manmohan Singh (Punjabi)ਸ਼੍ਰੇਸ਼ਟ ਸੰਗਤ ਅੰਦਰ ਬੰਦੇ ਦੀ ਅਵਸਥਾ ਅਤੇ ਜੀਵਨ-ਮਰਯਾਦਾ ਸ਼੍ਰੇਸ਼ਟ ਹੋ ਵੰਝਦੇ ਹਨ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਊਤਮ ਸੰਗਤ ਕਰ ਕੇ (ਗਤਿ) ਮੋਖ ਕੀ ਮਰਯਾਦਾ ਊਤਮ ਪ੍ਰਾਪਤਿ ਹੈ, ਤਿਸ ਮਰਯਾਦਾ ਨੇ ਪੁਰਸ਼ ਕੋ ਸੰਸਾਰ ਸੇ ਤਰਾਇਆ ਹੈ॥੮॥
Prof. Sahib Singhਉਸ ਦੀ ਸੰਗਤ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਰਯਾਦਾ, ਰਹਿਣੀ-ਬਹਿਣੀ ॥੮॥
SikhNet (Spanish)En la noble Congregación de la Sangat, el modo de vida de uno de vuelve Noble y así uno puede cruzar a través del aterrador océano del mundo (8)
ਇਹੁ ਭਵਜਲੁ ਜਗਤੁ; ਸਬਦਿ ਗੁਰ ਤਰੀਐ ॥
eihu bhavajal jagat; sabad gur tareeai |
Sant Singh KhalsaThrough the Shabad, one crosses over this terrifying world-ocean.
Manmohan SinghThis hideous world sea is crossed over by Guru's instruction,
Manmohan Singh (Punjabi)ਇਹ ਡਰਾਉਣਾ ਜੱਗ-ਸਮੁੰਦਰ, ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਕੀਤਾ ਜਾਂਦਾ ਹੈ,
Fareedkot Teekaਇਹ ਜੋ ਸੰਸਾਰ ਸਮੁੰਦਰ ਹੈ, ਸੋ ਗੁਰੋਂ ਕਰ ਤਰੀਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
SikhNet (Spanish)Mediante el Shabd, uno cruza el terrible océano del mundo.
ਅੰਤਰ ਕੀ ਦੁਬਿਧਾ; ਅੰਤਰਿ ਜਰੀਐ ॥
antar kee dubidhaa; antar jareeai |
Sant Singh KhalsaThe duality within is burnt away from within.
Manmohan Singhand the mind's duality is burnt down in the mind.
Manmohan Singh (Punjabi)ਅਤੇ ਮਨ ਦੀ ਦਵੈਤ-ਭਾਵਨਾ ਮਨ ਅੰਦਰ ਹੀ ਸੜ ਜਾਂਦੀ ਹੈ।
Fareedkot Teekaਪਰੰਤੂ ਮਨ ਅੰਤਰ ਕੀ ਜੋ ਦੁਬਿਧਾ ਹੈ, ਸੋ ਅੰਦਰ ਹੀ (ਜਰੀਐ) ਜਰ ਲਈਐ, ਭਾਵ ਦਮਨੁ ਕਰੀਏ॥
Prof. Sahib Singh(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੀ) ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ।ਪਦ ਅਰਥ ਦੁਬਿਧਾ = ਮਾਨਸਕ ਖਿਚੋਤਾਣ, ਅਸ਼ਾਂਤੀ। ਜਰੀਐ = ਸਾੜ ਲਈਦੀ ਹੈ।
SikhNet (Spanish)Uno apunta las cinco flechas hacia Yama,
ਪੰਚ ਬਾਣ ਲੇ. ਜਮ ਕਉ ਮਾਰੈ; ਗਗਨੰਤਰਿ ਧਣਖੁ ਚੜਾਇਆ ॥੯॥
panch baan le. jam kau maarai; gaganantar dhanakh charraaeaa |9|
Sant Singh KhalsaTaking up the five arrows of virtue, Death is killed, drawing the Bow of the Tenth Gate in the Mind's Sky. ||9||
Manmohan SinghTaking the five arrows of virtues, one should put them on the bow of the Tenth Gate and slay death.
Manmohan Singh (Punjabi)ਨੇਕੀਆਂ ਦੇ ਪੰਜਾਂ ਤੀਰਾਂ ਨੂੰ ਲੈ ਕੇ ਬੰਦੇ ਨੂੰ ਉਨ੍ਹਾਂ ਨੂੰ ਦਸਮ ਦੁਆਰ ਦੀ ਕਮਾਣ ਉਤੇ ਚਾੜ੍ਹ ਕੇ ਮੌਤ ਨੂੰ ਮਾਰਨਾ ਚਾਹੀਦਾ ਹੈ।
Fareedkot Teekaਸੰਤੋਂ ਕੇ ਬਚਨੋਂ ਰੂਪ ਬਾਣ ਲੈ ਕੇ ਸੋ ਪੁਰਸ ਜਮ ਕੋ ਮਾਰਤਾ ਹੈ ਜਿਸ ਨੇ ਰਿਦੇ ਅਕਾਸ ਮੇਂ ਅਦ੍ਵੈਤ ਨਿਸਚੇ ਰੂਪ ਧਨਖੁ ਚੜਾਇਆ ਹੈ॥
Prof. Sahib Singhਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ, ਆਤਮਕ ਮੌਤ ਨੂੰ) ਮਾਰ ਲੈਂਦਾ ਹੈ ॥੯॥ਪਦ ਅਰਥ ਪੰਚ ਬਾਣ = ਪੰਜ ਤੀਰ (ਸਤ, ਸੰਤੋਖ, ਦਇਆ, ਧਰਮ, ਧੀਰਜ)। ਗਗਨੰਤਰਿ = ਗਗਨ ਅੰਤਰਿ, ਚਿੱਤ-ਆਕਾਸ਼ ਵਿਚ। ਚੜਾਇਆ = ਕੱਸ ਲਿਆ, ਨਿਸ਼ਾਨਾ ਬੱਧਾ ॥੯॥
SikhNet (Spanish)tensando la cuerda del arco de la Décima Puerta en el Firmamento de la mente.(9)
ਸਾਕਤ ਨਰਿ; ਸਬਦ ਸੁਰਤਿ. ਕਿਉ ਪਾਈਐ ॥
saakat nar; sabad surat. kiau paaeeai |
Sant Singh KhalsaHow can the faithless cynics attain enlightened awareness of the Shabad?
Manmohan SinghHow can a perverse person obtain knowledge of the Lord's Name, ?
Manmohan Singh (Punjabi)ਪ੍ਰਤੀਕੂਲ ਪੁਰਸ਼ ਨੂੰ ਪ੍ਰਭੂ ਦੇ ਨਾਮ ਦੀ ਗਿਆਤ ਕਿਸ ਤਰ੍ਹਾਂ ਹੋ ਸਕਦੀ ਹੈ।
Fareedkot Teekaਸਾਕਤ ਪੁਰਸ ਉਪਦੇਸ ਮੇਂ ਪ੍ਰੀਤੀ ਕਬ ਪਾਵਤਾ ਹੈ॥
Prof. Sahib Singhਪਰ ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ,ਪਦ ਅਰਥ ਸਾਕਤ ਨਰਿ = ਸਾਕਤ ਮਨੁੱਖ ਵਿਚ, ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ।
SikhNet (Spanish)¿Cómo podría el amante de Maya lograr la Conciencia del Shabd?
ਸਬਦ ਸੁਰਤਿ ਬਿਨੁ; ਆਈਐ ਜਾਈਐ ॥
sabad surat bin; aaeeai jaaeeai |
Sant Singh KhalsaWithout awareness of the Shabad, they come and go in reincarnation.
Manmohan SinghWithout the Name's knowledge, man continues coming and going.
Manmohan Singh (Punjabi)ਨਾਮ ਦੀ ਗਿਆਤ ਦੇ ਬਾਝੋਂ ਇਨਸਾਨ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਰਹਿੰਦਾ ਹੈ।
Fareedkot Teekaਉਪਦੇਸ ਕੀ ਪ੍ਰੀਤੀ ਬਿਨਾਂ ਜਗਤ ਮੇਂ ਆਵੀ ਜਾਵੀਤਾ ਹੈ॥
Prof. Sahib Singhਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।ਪਦ ਅਰਥ ਸੁਰਤਿ = ਲਗਨ।
SikhNet (Spanish)Dice Nanak, el Gurmukj obtiene el soporte de la Liberación
ਨਾਨਕ. ਗੁਰਮੁਖਿ ਮੁਕਤਿ ਪਰਾਇਣੁ; ਹਰਿ ਪੂਰੈ ਭਾਗਿ ਮਿਲਾਇਆ ॥੧੦॥
naanak. guramukh mukat paraaein; har poorai bhaag milaaeaa |10|
Sant Singh KhalsaO Nanak, the Gurmukh obtains the support of liberation; by perfect destiny, he meets the Lord. ||10||
Manmohan SinghBy the Guru's grace man obtains the support of salvation and through perfect good luck he meets with the Lord, O Nanak.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦੇ ਨੂੰ ਮੋਖਸ਼ ਦਾ ਆਸਰਾ ਮਿਲਦਾ ਹੈ ਅਤੇ ਪੂਰਨ ਚੰਗੀ ਕਿਸਮਤ ਰਾਹੀਂ ਉਹ-ਨਾਲ ਮਿਲ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਹੈਂ, ਸੋ ਮੁਕਤੀ ਮੇਂ (ਪਰਾਇਣ) ਤਤ ਪਰ ਹੈਂ, ਤਿਨ ਕੇ ਪੂਰੇ ਭਾਗਾਂ ਨੇ ਹਰੀ ਮੇਂ ਤਿਨ ਕੋ ਮਿਲਾਇ ਦੀਆ ਹੈ॥੧੦॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਵਸੀਲਾ ਹੈ, ਤੇ ਪਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ ॥੧੦॥ਪਦ ਅਰਥ ਪਰਾਇਣੁ = ਆਸਰਾ ॥੧੦॥
SikhNet (Spanish)y por un perfecto Destino él encuentra al Señor. (10)
ਨਿਰਭਉ ਸਤਿਗੁਰੁ ਹੈ ਰਖਵਾਲਾ ॥
nirbhau satigur hai rakhavaalaa |
Sant Singh KhalsaThe Fearless True Guru is our Savior and Protector.
Manmohan SinghThe fearless True Guru is the protection of all.
Manmohan Singh (Punjabi)ਨਿਡਰ ਸੱਚ ਗੁਰੂ ਸਾਰਿਆਂ ਦਾ ਰੱਖਿਅਕ ਹੈ।
Fareedkot Teekaਤਿਨ ਗੁਰਮੁਖੋਂ ਕਾ ਨਿਰਭਉ ਸਤਿਗੁਰੂ ਰਾਖਾ ਹੈ॥
Prof. Sahib Singhਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ।
SikhNet (Spanish)El Guru Verdadero es Intrépido, el Refugio de todos
ਭਗਤਿ ਪਰਾਪਤਿ ਗੁਰ ਗੋਪਾਲਾ ॥
bhagat paraapat gur gopaalaa |
Sant Singh KhalsaDevotional worship is obtained through the Guru, the Lord of the world.
Manmohan SinghIt is through the Guru-God, that the Lord's meditation is attained to.
Manmohan Singh (Punjabi)ਗੁਰੂ-ਪ੍ਰਮੇਸ਼ਰ ਦੇ ਰਾਹੀਂ ਹੀ ਪ੍ਰਭੂ ਦੀ ਭਜਨ ਬੰਦਗੀ ਪਾਈ ਜਾਂਦੀ ਹੈ।
Fareedkot Teekaਜਿਨ ਕੋ ਗੁਰੋਂ ਦੁਆਰੇ ਗੁਪਾਲ ਕੀ ਭਗਤੀ ਪ੍ਰਾਪਤ ਹੂਈ ਹੈ॥
Prof. Sahib Singhਉਸ ਨੂੰ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ।
SikhNet (Spanish)y, es a través de la Adoración Amorosa, que uno obtiene al Dios Guru,
ਧੁਨਿ ਅਨੰਦ ਅਨਾਹਦੁ ਵਾਜੈ; ਗੁਰ ਸਬਦਿ ਨਿਰੰਜਨੁ ਪਾਇਆ ॥੧੧॥
dhun anand anaahad vaajai; gur sabad niranjan paaeaa |11|
Sant Singh KhalsaThe blissful music of the unstruck sound current vibrates and resounds; through the Word of the Guru's Shabad, the Immaculate Lord is obtained. ||11||
Manmohan SinghThe blissful music of the Guru's word spontaneously plays for him, who has obtained the Immaculate Lord.
Manmohan Singh (Punjabi)ਗੁਰਾਂ ਦੀ ਬਾਣੀ ਦਾ ਪ੍ਰਸੰਨਤਾ-ਭਰਿਆ ਕੀਰਤਨ ਸੁਤੇ ਸਿਧ ਹੀ ਉਸ ਲਈ ਹੁੰਦਾ ਹੈ, ਜਿਸ ਨੇ ਪਵਿੱਤ੍ਰ ਪ੍ਰਭੂ ਪ੍ਰਾਪਤ ਕਰ ਲਿਆ ਹੈ।
Fareedkot Teekaਗੁਰ ਸਬਦ ਕੀ ਧੁਨੀ ਇਕ ਰਸ ਅਨੰਦ ਦੇਣੇ ਵਾਲੀ ਪ੍ਰਗਟ ਹੀ ਜਿਸ ਨੇ ਉਚਾਰੀ ਹੈ ਤਿਸ ਨੇ ਨਿਰੰਜਨ ਪਾਇਆ ਹੈ॥੧੧॥
Prof. Sahib Singhਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧੧॥ਪਦ ਅਰਥ ਧੁਨਿ = ਰੌ, ਆਵਾਜ਼ {ध्वनि}। ਅਨਾਹਦੁ = ਇਕ-ਰਸ, ਸਦਾ ਲਗਾਤਾਰ। ਵਾਜੈ = ਵੱਜਦੀ ਹੈ, ਆਪਣਾ ਪ੍ਰਭਾਵ ਪਾਂਦੀ ਹੈ। ਸਬਦਿ = ਸ਼ਬਦ ਦੀ ਰਾਹੀਂ ॥੧੧॥
SikhNet (Spanish)y en su interior resuena la Melodía Divina, el Éxtasis de la Palabra del Guru, y así uno logra ver al Señor Desapasionado.(11)
ਨਿਰਭਉ ਸੋ; ਸਿਰਿ. ਨਾਹੀ ਲੇਖਾ ॥
nirbhau so; sir. naahee lekhaa |
Sant Singh KhalsaHe alone is fearless, who has no destiny written on His head.
Manmohan SinghGod alone is fearless and on His head destiny is recorded not.
Manmohan Singh (Punjabi)ਕੇਵਲ ਉਹ ਪ੍ਰਭੂ ਹੀ ਭੈ-ਰਹਿਤ ਹੈ ਅਤੇ ਉਸ ਦੇ ਸੀਸ ਉਹ ਪ੍ਰਾਲਭਧ ਲਿਖੀ ਹੋਈ ਨਹੀਂ।
Fareedkot Teekaਵਹੁ ਨਿਰਭਉ ਹੂਆ ਹੈ ਤਿਸ ਕੇ ਸਿਰ ਪਰ ਕੋਈ ਲੇਖਾ ਲੇਨੇ ਵਾਲਾ ਨਹੀਂ ਹੈ॥
Prof. Sahib Singhਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ।ਪਦ ਅਰਥ ਸਿਰਿ = ਸਿਰ ਉਤੇ। ਲੇਖਾ = ਕੀਤੇ ਕਰਮਾਂ ਦਾ ਹਿਸਾਬ।
SikhNet (Spanish)Sólo vive libre de miedos aquél que no está sujeto al dictado de otro.
ਆਪਿ ਅਲੇਖੁ; ਕੁਦਰਤਿ ਹੈ ਦੇਖਾ ॥
aap alekh; kudarat hai dekhaa |
Sant Singh KhalsaGod Himself is unseen; He reveals Himself through His wondrous creative power.
Manmohan SinghOf Himself the Lord is Unseeable but He is seen through His wondrous nature.
Manmohan Singh (Punjabi)ਖ਼ੁਦ ਸੁਆਮੀ ਅਦ੍ਰਿਸ਼ਟ ਹੈ ਪ੍ਰੰਤੂ ਉਹ ਆਪਣੀ ਅਲੌਕਿਕ ਮਰਯਾਦਾ ਰਾਹੀਂ ਵੇਖਿਆ ਜਾਂਦਾ ਹੈ।
Fareedkot Teekaਆਪ ਅਲੇਖ ਜੋ ਕੁਦਰਤੀ ਹੈ, ਸੋ ਤਿਸ ਨੇ ਦੇਖਿਆ ਹੈ॥
Prof. Sahib Singhਉਹ ਪ੍ਰਭੂ ਆਪ ਅਲੇਖ ਹੈ (ਭਾਵ, ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ)। ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ।ਪਦ ਅਰਥ ਅਲੇਖੁ = ਜਿਸ ਦੀ ਤਸਵੀਰ ਨਾਹ ਬਣਾਈ ਜਾ ਸਕੇ।
SikhNet (Spanish)Sí, tal ser es el Mismo Señor visto a través de Su Maravillosa Naturaleza.
ਆਪਿ ਅਤੀਤੁ ਅਜੋਨੀ ਸੰਭਉ; ਨਾਨਕ. ਗੁਰਮਤਿ ਸੋ ਪਾਇਆ ॥੧੨॥
aap ateet ajonee sanbhau; naanak. guramat so paaeaa |12|
Sant Singh KhalsaHe Himself is unattached, unborn and self-existent. O Nanak, through the Guru's Teachings, He is found. ||12||
Manmohan SinghThe Lord Himself is detached, unborn and self-existent, He, the Lord, O Nanak is obtained through the Guru's instruction.
Manmohan Singh (Punjabi)ਸੁਆਮੀ ਖ਼ੁਦ ਨਿਰਲੇਪ, ਅਜਨਮਾ ਅਤੇ ਆਪਣੇ ਆਪ ਥੀ ਹੋਣ ਵਾਲਾ ਹੈ। ਉਹ ਸੁਆਮੀ, ਹੇ ਨਾਨਕ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਜੋ ਆਪਿ ਤ੍ਰਿਗੁਣਾਤੀਤਿ ਔ ਜੂਨੀਓਂ ਤੇ ਰਹਿਤ ਪੁਨਃ (ਸੰਭਉ) ਸੁਤੇ ਪ੍ਰਕਾਸ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਰੋਂ ਕੀ ਸਿਖ੍ਯਾ ਕਰ ਪਾਇਆ ਹੈ॥੧੨॥
Prof. Sahib Singh(ਸਾਰੀ ਕੁਦਰਤਿ ਵਿਚ ਵਿਆਪਕ ਹੁੰਦਿਆਂ ਭੀ) ਉਹ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ। ਹੇ ਨਾਨਕ! ਗੁਰੂ ਦੀ ਮੱਤ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ ॥੧੨॥ਪਦ ਅਰਥ ਸੰਭਉ = {स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ ॥੧੨॥
SikhNet (Spanish)Desapegado está Él, no viene de ningún vientre, se engendró a Sí Mismo, y Se obtiene a través de la Sabiduría del Guru.(12)
ਅੰਤਰ ਕੀ ਗਤਿ; ਸਤਿਗੁਰੁ ਜਾਣੈ ॥
antar kee gat; satigur jaanai |
Sant Singh KhalsaThe True Guru knows the state of one's inner being.
Manmohan SinghThe True Guru knows the state of the man's mind.
Manmohan Singh (Punjabi)ਸੱਚਾ ਗੁਰੂ ਬੰਦੇ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ।
Fareedkot Teekaਅੰਤਰ ਜੋ ਸਰਬ ਬਿਰਤੀਓਂ ਕਾ ਪ੍ਰਕਾਸਕ ਚੇਤਨ ਹੈ ਤਿਸ ਕੀ ਗਤੀ ਜਗ੍ਯਾਸੀ ਗੁਰੋਂ ਤੇ ਜਾਨਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ।ਪਦ ਅਰਥ ਅੰਤਰ = {ਨੋਟ: ਇਸ ਸੋਲਹੇ ਵਿਚ ਆਏ ਲਫ਼ਜ਼ 'ਅੰਤਰ, ਅੰਤਰੁ ਅਤੇ ਅੰਤਰਿ' ਗਹੁ ਨਾਲ ਵਿਚਾਰਨ-ਯੋਗ ਹਨ}।
SikhNet (Spanish)El Guru Verdadero, Aquél Mismo que está libre todo miedo, conoce nuestro estado íntimo,
ਸੋ ਨਿਰਭਉ; ਗੁਰ ਸਬਦਿ ਪਛਾਣੈ ॥
so nirbhau; gur sabad pachhaanai |
Sant Singh KhalsaHe alone is fearless, who realizes the Word of the Guru's Shabad.
Manmohan SinghHe alone is fearless, who realises the Lord through the Guru's word,
Manmohan Singh (Punjabi)ਕੇਵਲ ਉਹ ਹੀ ਭੈ-ਰਹਿਤ ਹੈ ਜੋ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਨੂੰ ਅਨੁਭਵ ਕਰਦਾ ਹੈ।
Fareedkot Teekaਸੋ ਨਿਰਭਉ ਹੋਤਾ ਹੈ, ਜੋ ਗੁਰ ਉਪਦੇਸ ਕਰ ਅਪਨੇ ਸਰੂਪ ਕੋ ਪਛਾਣਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ।
SikhNet (Spanish)conoce a Dios a través de la Palabra del Guru
ਅੰਤਰੁ ਦੇਖਿ. ਨਿਰੰਤਰਿ ਬੂਝੈ; ਅਨਤ. ਨ ਮਨੁ ਡੋਲਾਇਆ ॥੧੩॥
antar dekh. nirantar boojhai; anat. na man ddolaaeaa |13|
Sant Singh KhalsaHe looks within his own inner being, and realizes the Lord within all; his mind does not waver at all. ||13||
Manmohan SinghHe looks within himself, realises the Lord amongst all and his mind wabbles not in duality.
Manmohan Singh (Punjabi)ਉਹ ਆਪਣੇ ਅੰਦਰ ਝਾਤੀ ਪਾ ਕੇ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਅਨੁਭਵ ਕਰਦਾ ਹੈ ਅਤੇ ਉਸ ਦਾ ਮਨੂਆ ਦਵੈਤ-ਭਾਵ ਅੰਦਰ ਡਿਕਡੋਲੇ ਨਹੀਂ ਖਾਂਦਾ।
Fareedkot Teekaਅਪਨੇ ਅੰਤਰ ਚੈਤੰਨ ਸਰੂਪ ਕੋ ਦੇਖ ਕੈ ਨਿਰੰਤਰ ਸਰਬ ਮੇਂ ਬੂਝਤਾ ਹੈ ਔ ਤਿਸ ਨੇ (ਅਨਤ) ਔਰ ਮੇਂ ਮਨ ਨਹੀਂ ਡੋਲਾਯਾ ਹੈ॥੧੩॥
Prof. Sahib Singhਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, (ਇਸ ਵਾਸਤੇ) ਉਸ ਦਾ ਮਨ ਕਿਸੇ ਹੋਰ (ਆਸਰੇ ਦੀ ਝਾਕ) ਵਲ ਨਹੀਂ ਡੋਲਦਾ ॥੧੩॥ਪਦ ਅਰਥ ਅੰਤਰੁ = ਅੰਦਰਲਾ, ਹਿਰਦਾ। ਅਨਤ = {अन्यत्र} ਕਿਸੇ ਹੋਰ ਪਾਸੇ ॥੧੩॥
SikhNet (Spanish)y aferrándose a su interior, encuentra al Señor ahí y no vacila más.(13)
ਨਿਰਭਉ ਸੋ; ਅਭ ਅੰਤਰਿ ਵਸਿਆ ॥
nirbhau so; abh antar vasiaa |
Sant Singh KhalsaHe alone is fearless, within whose being the Lord abides.
Manmohan SinghHe alone is fear-free, within whose mind the Lord abides,
Manmohan Singh (Punjabi)ਕੇਵਲ ਉਹ ਹੀ ਨਿਡਰ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰਖਦਾ ਹੈ,
Fareedkot Teekaਨਿਰਭਉ ਜੋ ਪਰਮੇਸੁਰ ਹੈ ਤਿਸ ਕੇ ਰਿਦੇ ਅੰਤਰ ਸੋ ਵਸਿਆ ਹੈ॥
Prof. Sahib Singhਨਿਰਭਉ ਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,ਪਦ ਅਰਥ ਅਭ ਅੰਤਰਿ = {अभ्यन्तर = The inside of anything; mind} ਮਨ ਵਿਚ, ਹਿਰਦੇ ਵਿਚ।
SikhNet (Spanish)Sólo estará libre de miedos, aquél que eleva a Dios en su corazón
ਅਹਿਨਿਸਿ ਨਾਮਿ ਨਿਰੰਜਨ ਰਸਿਆ ॥
ahinis naam niranjan rasiaa |
Sant Singh KhalsaDay and night, he is delighted with the Immaculate Naam, the Name of the Lord.
Manmohan Singhand who is delighted day and night with His immaculate Name.
Manmohan Singh (Punjabi)ਅਤੇ ਜੋ ਦਿਹੁੰ ਤੇ ਰੈਣ ਉਸ ਦੇ ਪਵਿੱਤ੍ਰ ਨਾਮ ਨਾਲ ਪ੍ਰਸੰਨ ਰਹਿੰਦਾ ਹੈ।
Fareedkot Teekaਜੋ ਰਾਤ ਦਿਨ ਨਿਰੰਜਨ ਕੇ ਨਾਮ ਮੇਂ ਤਤਪਰ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ।
SikhNet (Spanish)y está imbuido, noche y día, en el Nombre Inmaculado del Señor.
ਨਾਨਕ. ਹਰਿ ਜਸੁ ਸੰਗਤਿ ਪਾਈਐ; ਹਰਿ ਸਹਜੇ ਸਹਜਿ ਮਿਲਾਇਆ ॥੧੪॥
naanak. har jas sangat paaeeai; har sahaje sehaj milaaeaa |14|
Sant Singh KhalsaO Nanak, in the Sangat, the Holy Congregation, the Lord's Praise is obtained, and one easily, intuitively meets the Lord. ||14||
Manmohan SinghNanak, God's praise man obtains through the Society of the saints and he automatically meets with God.
Manmohan Singh (Punjabi)ਨਾਨਕ, ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਬੰਦੇ ਨੂੰ ਸਾਧ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਉਹ ਸੁਤੇ ਸਿਧ ਹੀ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕਾ ਜਸ ਸਾਧ ਸੰਗਤ ਬੀਚ ਸੇ ਪਾਈਤਾ ਹੈ। ਜਿਸ ਨੇ ਜਸ ਪਾਇਆ ਹੈ ਤਿਸ ਕੋ ਹਰੀ ਸਾਂਤੀ ਰੂਪ ਨੇ ਸਹਜੇ ਹੀ ਅਪਨੇ ਮੇਂ ਮਿਲਾਇ ਲੀਆ ਹੈ॥੧੪॥
Prof. Sahib Singhਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੰਗਤ (ਵਿਚ ਬੈਠਿਆਂ) ਮਿਲਦੀ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ ॥੧੪॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੧੪॥
SikhNet (Spanish)Sí, la Alabanza del Señor uno la encuentra en la Sociedad de los Santos, y así, de forma espontánea, se inmerge en Dios.(14)
ਅੰਤਰਿ ਬਾਹਰਿ; ਸੋ ਪ੍ਰਭੁ ਜਾਣੈ ॥
antar baahar; so prabh jaanai |
Sant Singh KhalsaOne who knows God, within the self and beyond,
Manmohan SinghHe who knows the Lord both within and without,
Manmohan Singh (Punjabi)ਜੋ ਉਸ ਸਾਈਂ ਨੂੰ ਅੰਦਰ ਅਤੇ ਬਾਹਰ ਜਾਣਦਾ ਹੈ,
Fareedkot Teekaਸੋ ਅੰਤਰ ਬਾਹਰ ਪ੍ਰਭੂ ਕੋ ਜਾਨਤਾ ਹੈ ਔਰ ਅਲੇਪ ਰਹਿਤਾ ਹੈ॥
Prof. Sahib Singh(ਸਿਫ਼ਤ-ਸਾਲਾਹ ਕਰਨ ਵਾਲਾ ਬੰਦਾ) ਉਸ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ।
SikhNet (Spanish)Aquél que ve a Dios dentro y fuera, permanece desapegado y logra contener su mente inestable.
ਰਹੈ ਅਲਿਪਤੁ; ਚਲਤੇ ਘਰਿ ਆਣੈ ॥
rahai alipat; chalate ghar aanai |
Sant Singh Khalsaremains detached, and brings his wandering mind back to its home.
Manmohan Singhremains detached and brings back home his wandering mind;
Manmohan Singh (Punjabi)ਨਿਰਲੇਪ ਰਹਿੰਦਾ ਹੈ ਅਤੇ ਆਪਣੇ ਭਟਕਦੇ ਹੋਏ ਮਨੂਏ ਨੂੰ ਮੋੜ ਕੇ ਹਿਰਦੇ-ਗ੍ਰਿਹਿ ਲਿਆਉਂਦਾ ਹੈ;
Fareedkot Teekaਪੁਨ: ਚੰਚਲ ਜੋ ਇੰਦ੍ਰੇ ਹੈਂ ਤਿਨ ਕੋ ਰੋਕ ਕੇ (ਘਰਿ) ਰਿਦੇ ਮੇਂ ਲਿਆਵਤਾ ਹੈ॥
Prof. Sahib Singhਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ।ਪਦ ਅਰਥ ਅਲਿਪਤੁ = ਨਿਰਲੇਪ। ਚਲਤੇ = ਚੰਚਲ ਮਨ ਨੂੰ। ਘਰਿ = ਘਰ ਵਿਚ। ਆਣੈ = ਲਿਆਉਂਦਾ ਹੈ।
SikhNet (Spanish)Ese ser logra sorber de la Verdadera Esencia del Néctar de Dios,
ਊਪਰਿ ਆਦਿ ਸਰਬ ਤਿਹੁ ਲੋਈ; ਸਚੁ ਨਾਨਕ. ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥
aoopar aad sarab tihu loee; sach naanak. amrit ras paaeaa |15|4|21|
Sant Singh KhalsaThe True Primal Lord is over all the three worlds; O Nanak, His Ambrosial Nectar is obtained. ||15||4||21||
Manmohan Singhhe, O Nanak obtains the delicious Nectar of the Primal True God, who is the Lord of all the three worlds.
Manmohan Singh (Punjabi)ਉਹ, ਹੇ ਨਾਨਕ! ਆਦੀ ਸੱਚੇ ਵਾਹਿਗੁਰੂ, ਜੋ ਸਮੂਹ ਤਿੰਨਾਂ ਜਹਾਨਾਂ ਦਾ ਸ਼੍ਰੋਮਣੀ ਸਾਹਿਬ ਹੈ, ਦੇ ਸੁਆਦਲੇ ਆਬਿ-ਹਿਯਾਤ ਨੂੰ ਪਾ ਲੈਂਦਾ ਹੈ।
Fareedkot Teekaਤੀਨੋਂ ਲੋਕੋਂ ਕੀ ਜੋ ਆਦਿ ਹੈ ਔ ਸਰਬ ਕੇ ਜੋ ਊਪਰ ਹੈ, ਤਿਸ ਕੇ ਸਰੂਪ ਕਾ ਨਿਸਚੇ ਕਰਕੇ, ਸ੍ਰੀ ਗੁਰੂ ਜੀ ਕਹਤੇ ਹੈਂ: ਅੰਮ੍ਰਿਤ ਰਸੁ ਤਿਸ ਨੇ ਪਾਇਆ ਹੈ॥੧੫ ॥੪ ॥੨੧॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ ॥੧੫॥੪॥੨੧॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ ॥੧੫॥੪॥੨੧॥
SikhNet (Spanish)Quien está más allá de todo, ha estado desde el principio del tiempo y prevalece en los tres mundos.(15-4-21)