ੴ

ਸਿੱਖਬਾਣੀ · SikhBani

Ang 1071

Sri Guru Granth Sahib · Raag Maaroo · 2 shabads, 42 lines
Translations
Shabad Guru Ramdas Ji Raag Maaroo continued from Ang 1070

ਵਿਚਿ ਹਉਮੈ; ਸੇਵਾ ਥਾਇ. ਨ ਪਾਏ ॥

vich haumai; sevaa thaae. na paae |

Sant Singh KhalsaOne who serves in egotism is not accepted or approved.
Manmohan SinghIn self-conceit, one's service is approved not.
Manmohan Singh (Punjabi)ਸਵੈ-ਹੰਗਤਾ ਅੰਦਰ ਬੰਦੇ ਦੀ ਘਾਲ ਕਬੂਲ ਨਹੀਂ ਪੈਂਦੀ।
Fareedkot Teekaਜਿਸ ਕੇ ਬੀਚ ਹੰਤਾ ਹੈ ਤਿਸ ਕੀ ਸੇਵਾ ਪਰਮੇਸਰ ਥਾਇ ਨਹੀਂ ਪਾਵਤਾ ਹੈ॥
Prof. Sahib Singhਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ,

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਏ = ਪਰਵਾਨ ਨਹੀਂ ਹੁੰਦੀ।

SikhNet (Spanish)Si uno es embrujado por el ego negativo, el servicio de uno no es aprobado,

ਜਨਮਿ ਮਰੈ; ਫਿਰਿ ਆਵੈ ਜਾਏ ॥

janam marai; fir aavai jaae |

Sant Singh KhalsaSuch a person is born, only to die again, and come and go in reincarnation.
Manmohan SinghHe is born to die and come and go over and over again.
Manmohan Singh (Punjabi)ਉਹ ਜੰਮ ਕੇ ਮਰ ਜਾਂਦਾ ਹੈ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
Fareedkot Teekaਵਹੁ ਜਨਮਤਾ ਮਰਤਾ ਬਾਰੰਬਾਰ ਆਵਤਾ ਜਾਤਾ ਹੈ॥
Prof. Sahib Singhਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਜਨਮਿ = ਜੰਮ ਕੇ। ਆਵੈ ਜਾਇ = ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਰਹਿੰਦਾ ਹੈ।

SikhNet (Spanish)nace y reencarna sólo para morir, volver a nacer y ser destruido.

ਸੋ ਤਪੁ ਪੂਰਾ. ਸਾਈ ਸੇਵਾ; ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥

so tap pooraa. saaee sevaa; jo har mere man bhaanee he |11|

Sant Singh KhalsaPerfect is that penance and that service, which is pleasing to the Mind of my Lord. ||11||
Manmohan SinghPerfect is that penance and that service, which are pleasing to the mind of my God.
Manmohan Singh (Punjabi)ਪੂਰਨ ਹੈ ਉਹ ਤਪੱਸਿਆ ਅਤੇ ਉਹ ਘਾਲ ਜੋ ਮੈਂਡੇ ਵਾਹਿਗੁਰੂ ਦੇ ਚਿੱਤ ਨੂੰ ਚੰਗੀਆਂ ਲਗਦੀਆਂ ਹਨ।
Fareedkot Teekaਸੋਈ ਤਪ ਪੂਰਾ ਹੈ ਔ ਸੋਈ ਸੇਵਾ ਸਫਲੀ ਹੈ, ਜੋ ਮੇਰੇ ਹਰੀ ਕੇ ਮਨ ਮੇਂ ਭਾਈ ਹੈ॥੧੧॥
Prof. Sahib Singhਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥

ਪਦ ਅਰਥ ਮਨਿ = ਮਨ ਵਿਚ। ਭਾਣੀ = ਚੰਗੀ ਲੱਗਦੀ ਹੈ ॥੧੧॥

SikhNet (Spanish)Sí, la Austeridad y el Servicio perfecto, es lo que complace a mi Dios. (11)

ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥

hau kiaa gun tere aakhaa suaamee |

Sant Singh KhalsaWhat Glorious Virtues of Yours should I chant, O my Lord and Master?
Manmohan SinghWhat merits of Thine should I utter, O my Master?
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖ਼ੂਬੀਆਂ ਵਰਣਨ ਕਰਾਂ, ਹੇ ਮੈਂਡੇ ਸੁਆਮੀ!
Fareedkot Teekaਹੇ ਸ੍ਵਾਮੀ! ਮੈਂ ਤੇਰੇ ਕਿਆ ਗੁਣ ਕਹਾਂ॥
Prof. Sahib Singhਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?

ਪਦ ਅਰਥ ਹਉ = ਹਉਂ, {अहम्} ਮੈਂ। ਆਖਾ = ਆਖਾਂ, ਮੈਂ ਬਿਆਨ ਕਰਾਂ। ਸੁਆਮੀ = ਹੇ ਸੁਆਮੀ!

SikhNet (Spanish)¿Cuál de Tus Méritos podría yo recitar, oh Dios?, eres el Íntimo Conocedor,

ਤੂ ਸਰਬ ਜੀਆ ਕਾ ਅੰਤਰਜਾਮੀ ॥

too sarab jeea kaa antarajaamee |

Sant Singh KhalsaYou are the Inner-knower, the Searcher of all souls.
Manmohan SinghThou are the Inner-knower of all the beings.
Manmohan Singh (Punjabi)ਤੂੰ ਸਮੂਹ ਜੀਵਾਂ ਦੀਆਂ ਅੰਦਰਲੀਆਂ ਜਾਣਨ ਵਾਲਾ ਹੈਂ।
Fareedkot Teekaਤੂੰ ਸਰਬ ਜੀਆਂ ਕੇ ਅੰਤਰ ਹੋਇਕੈ ਪ੍ਰੇਰ ਰਹਾ ਹੈਂ॥
Prof. Sahib Singhਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)el Buscador de Almas. Pido Tu Bendición,

ਹਉ ਮਾਗਉ ਦਾਨੁ ਤੁਝੈ ਪਹਿ ਕਰਤੇ; ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥

hau maagau daan tujhai peh karate; har anadin naam vakhaanee he |12|

Sant Singh KhalsaI beg for blessings from You, O Creator Lord; I repeat Your Name night and day. ||12||
Manmohan SinghI ask for alms from Thee, O my Creator Lord and utter I Thine Name Night and day.
Manmohan Singh (Punjabi)ਮੈਂ ਤੇਰੇ ਪਾਸੋਂ ਖੈਰ ਮੰਗਦਾ ਹਾਂ, ਹੇ ਮੇਰੇ ਸਿਰਜਣਹਾਰ ਸੁਆਮੀ ਅਤੇ ਰੈਣ ਤੇ ਦਿਹੁੰ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ।
Fareedkot Teekaਹੇ ਹਰੀ ਕਰਤੇ! ਮੈਂ ਤੇਰੇ ਪਾਸੋਂ ਇਹੀ ਦਾਨ ਮਾਂਗਤਾ ਹੂੰ, ਜੋ ਮੈਂ ਰਾਤ ਦਿਨ ਨਾਮ ਕਾ ਜਪਨੇ ਵਾਲਾ ਹੋਊਂ॥੧੨॥
Prof. Sahib Singhਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥

ਪਦ ਅਰਥ ਮਾਗਉ = ਮਾਗਉਂ, ਮੰਗਦਾ ਹਾਂ। ਤੁਝੈ ਪਹਿ = ਤੇਰੇ ਹੀ ਪਾਸੋਂ। ਕਰਤੇ = ਹੇ ਕਰਤਾਰ! ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ ॥੧੨॥

SikhNet (Spanish)oh Señor, repito Tu Nombre noche y día. (12)

ਕਿਸ ਹੀ ਜੋਰੁ; ਅਹੰਕਾਰ ਬੋਲਣ ਕਾ ॥

kis hee jor; ahankaar bolan kaa |

Sant Singh KhalsaSome speak in egotistical power.
Manmohan SinghSome take pride on their power of speech.
Manmohan Singh (Punjabi)ਕਈ ਆਪਣੀ ਗਲਬਾਤ ਕਰਨ ਦੀ ਸਤਿਆ ਦਾ ਮਾਨ ਕਰਦੇ ਹਨ।
Fareedkot Teekaਕਿਸੇ ਕੋ ਹੰਕਾਰ ਸਾਥ ਬੋਲਣੇ ਕਾ ਜੋਰ ਹੈ; ਵਾ ਕਿਸੇ ਕੋ ਹੰਕਾਰ ਅਰੁ ਕਿਸੇ ਕੋ ਬੋਲਣ ਦਾ ਜੋਰ ਹੈ॥
Prof. Sahib Singhਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ।

ਪਦ ਅਰਥ ਕਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਜੋਰੁ = ਤਾਣ, ਮਾਣ।

SikhNet (Spanish)Algunos se enorgullecen de su poder para hablar,

ਕਿਸ ਹੀ ਜੋਰੁ; ਦੀਬਾਨ ਮਾਇਆ ਕਾ ॥

kis hee jor; deebaan maaeaa kaa |

Sant Singh KhalsaSome have the power of authority and Maya.
Manmohan SinghSome posses the power of royal court and wealth at their command.
Manmohan Singh (Punjabi)ਕਈਆਂ ਦੇ ਪਲੇ ਰਾਜ ਦਰਬਾਰ ਅਤੇ ਧਨ-ਦੌਲਤ ਦੀ ਤਾਕਤ ਹੈ।
Fareedkot Teekaਕਿਸੀ ਕੋ ਕਚਹਰੀ ਔ ਮਾਇਆ ਕਾ ਜੋਰ ਹੈ॥
Prof. Sahib Singhਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ।

ਪਦ ਅਰਥ ਦੀਬਾਨ = ਆਸਰਾ।

SikhNet (Spanish)otros de las riquezas sobre las que se pueden apoyar, pero yo no tengo otro soporte más que el de Dios.

ਮੈ. ਹਰਿ ਬਿਨੁ ਟੇਕ ਧਰ ਅਵਰ, ਨ ਕਾਈ; ਤੂ ਕਰਤੇ ਰਾਖੁ. ਮੈ ਨਿਮਾਣੀ ਹੇ ॥੧੩॥

mai. har bin ttek dhar avar, na kaaee; too karate raakh. mai nimaanee he |13|

Sant Singh KhalsaI have no other Support at all, except the Lord. O Creator Lord, please save me, meek and dishonored. ||13||
Manmohan SinghWithout God, I have no other prop and support. O my Creator-Lord, save, though the meek one.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰੀ ਕੋਈ ਹੋਰ ਓਟ ਤੇ ਆਸਰਾ ਨਹੀਂ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਂ ਮਸਕੀਨ ਦੀ ਰੱਖਿਆ ਕਰ।
Fareedkot Teekaਹੇ ਹਰੀ! ਮੈਂ ਤੇਰੇ ਬਿਨਾਂ ਕੋਈ ਭੀ ਟੇਕ ਨਹੀਂ ਧਾਰੀ ਹੈ, ਭਾਵ ਕਿਸੇ ਕੀ ਮੇਰੇ ਕੋ ਸਰਣ ਨਹੀਂ ਹੈ। ਮੈਂ ਨਿਮਾਣੀ ਕੋ, ਹੇ ਕਰਤੇ! ਤੂੰ ਰਾਖ ਲੈ॥੧੩॥
Prof. Sahib Singhਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥

ਪਦ ਅਰਥ ਧਰ = ਆਸਰਾ। ਕਾਈ = {ਇਸਤ੍ਰੀ-ਲਿੰਗ। 'ਕੋਈ' ਪੁਲਿੰਗ}। ਕਰਤੇ = ਹੇ ਕਰਤਾਰ! ਮੈ = ਮੈਨੂੰ ॥੧੩॥

SikhNet (Spanish)Oh Señor Creador, sálvame pues soy Tu más humilde esclavo. (13)

ਨਿਮਾਣੇ ਮਾਣੁ ਕਰਹਿ; ਤੁਧੁ ਭਾਵੈ ॥

nimaane maan kareh; tudh bhaavai |

Sant Singh KhalsaYou bless the meek and dishonored with honor, as it pleases You, O Lord.
Manmohan SinghIf it pleases Thee, O Lord; Thou bless with honour to the meek.
Manmohan Singh (Punjabi)ਜੇ ਕਰ ਤੈਨੂੰ ਚੰਗਾ ਲਗੇ, ਹੇ ਸੁਆਮੀ! ਨਿਮਾਣੇ (ਮਸਕੀਨ) ਨੂੰ ਤੂੰ ਇੱਜ਼ਤ ਆਬਰੂ ਬਖ਼ਸ਼ਦਾ ਹੈਂ।
Fareedkot Teekaਨਿਮਾਣਿਆਂ ਕੋ ਮਾਣ ਸਹਤ ਕਰਤਾ ਹੈ, ਇਹ ਬਾਤ ਤੁਮ ਕੋ ਭਾਵਤੀ ਹੈ॥
Prof. Sahib Singhਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ।

SikhNet (Spanish)Los débiles que se apoyan en Tu Poder, con ellos estás complacido,

ਹੋਰ ਕੇਤੀ; ਝਖਿ ਝਖਿ ਆਵੈ ਜਾਵੈ ॥

hor ketee; jhakh jhakh aavai jaavai |

Sant Singh KhalsaMany others argue in conflict, coming and going in reincarnation.
Manmohan SinghMany others uselessly prate and continue coming and going.
Manmohan Singh (Punjabi)ਹੋਰ ਘਣੇਰੇ ਹੀ ਬੇਹੂਦਾ ਬਕਵਾਸ ਕਰਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਲ।
Fareedkot Teekaਹੋਰ ਚਾਹੋ ਕੇਤੀ ਹੀ ਸ੍ਰਿਸ੍ਟੀ ਜੋਰ ਕਰਨੇ ਕੋ ਖਿਝ ਖਿਝ ਕੈ ਆਵੈ, ਅੰਤ ਕੋ ਉਨ ਕੇ ਉਪਾਵ ਵਿਅਰਥ ਹੀ ਜਾਤੇ ਹੈਂ॥
Prof. Sahib Singh(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ।

ਪਦ ਅਰਥ ਹੋਰ ਕੇਤੀ = ਹੋਰ ਕਿਤਨੀ ਹੀ ਲੁਕਾਈ। ਝਖਿ = ਖ਼ੁਆਰ ਹੋ ਕੇ।

SikhNet (Spanish)mientras que hay otros que luchan en vano y sus idas y venidas no cesan por nada.

ਜਿਨ ਕਾ ਪਖੁ ਕਰਹਿ, ਤੂ ਸੁਆਮੀ; ਤਿਨ ਕੀ ਊਪਰਿ ਗਲ, ਤੁਧੁ ਆਣੀ ਹੇ ॥੧੪॥

jin kaa pakh kareh, too suaamee; tin kee aoopar gal, tudh aanee he |14|

Sant Singh KhalsaThose people, whose side You take, O Lord and Master, are elevated and successful. ||14||
Manmohan SinghThey, whose side Thou take, O Lord; their speech, Thou render the most sublime.
Manmohan Singh (Punjabi)ਜਿਸ ਦੇ ਧੜੇ ਤੇ ਤੂੰ ਖਲੋ ਜਾਂਦਾ ਹੈਂ, ਹੇ ਪ੍ਰਭੂ! ਉਨ੍ਹਾਂ ਦੇ ਬਚਨ ਬਿਲਾਸ ਤੂੰ ਸਾਰਿਆਂ ਨਾਲੋਂ ਸ੍ਰੇਸ਼ਟ ਕਰ ਦਿੰਦਾ ਹੈ।
Fareedkot Teekaਹੇ ਸ੍ਵਾਮੀ! ਜਿਨੋਂ ਕਾ ਤੂੰ ਪਖ ਕਰੇਂ ਤਿਨੋਂ ਕੀ ਸਭ ਸੇ ਉਪਰ ਗਲ ਤੈਨੇ ਆਣੀ ਹੈ॥੧੪॥
Prof. Sahib Singhਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥

ਪਦ ਅਰਥ ਪਖੁ = ਮਦਦ। ਊਪਰਿ = ਸਭਨਾਂ ਦੇ ਉੱਤੇ। ਗਲ = ਗੱਲ। ਆਣੀ = ਲਿਆਂਦੀ ॥੧੪॥

SikhNet (Spanish)Oh Maestro, para aquéllos que Te tienen de su lado, Tú eres el propósito de su vida, y Tú, a la vez, los coronas con el Triunfo. (14)

ਹਰਿ ਹਰਿ ਨਾਮੁ; ਜਿਨੀ ਸਦਾ ਧਿਆਇਆ ॥

har har naam; jinee sadaa dhiaaeaa |

Sant Singh KhalsaThose who meditate forever on the Name of the Lord, Har, Har,
Manmohan SinghThey who ever contemplate the Lord's Name;
Manmohan Singh (Punjabi)ਜੋ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ;
Fareedkot Teekaਜਿਨੋਂ ਨੇ ਹੇ ਹਰੀ! ਤੇਰਾ ਹਰਿ ਨਾਮ ਧਿਆਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ,

ਪਦ ਅਰਥ ਜਿਨੀ = ਜਿਨ੍ਹਾਂ ਨੇ।

SikhNet (Spanish)Los que contemplan Tu Nombre por siempre, oh Dios, por la Gracia del Guru,

ਤਿਨੀ ਗੁਰ ਪਰਸਾਦਿ; ਪਰਮ ਪਦੁ ਪਾਇਆ ॥

tinee gur parasaad; param pad paaeaa |

Sant Singh Khalsaby Guru's Grace, obtain the supreme status.
Manmohan SinghBy the Guru's grace they attain to the supreme status.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਤਿਨੋਂ ਨੇ ਗੁਰੋਂ ਕੀ ਕ੍ਰਿਪਾ ਕਰਿ ਪਰਮਪਦ ਕੋ ਪਾਇਆ ਹੈ॥
Prof. Sahib Singhਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।

SikhNet (Spanish)logran el Estado Sublime de Éxtasis.

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ; ਬਿਨੁ ਸੇਵਾ. ਪਛੋਤਾਣੀ ਹੇ ॥੧੫॥

jin har seviaa tin sukh paaeaa; bin sevaa. pachhotaanee he |15|

Sant Singh KhalsaThose who serve the Lord find peace; without serving Him, they regret and repent. ||15||
Manmohan SinghThey, who serve their God, are blessed with peace. Without the Lord's service, one regrets in the end.
Manmohan Singh (Punjabi)ਜੋ ਆਪਣੇ ਹਰੀ ਦੀ ਘਾਲ ਕਮਾਉਂਦੇ ਹਨ, ਉਹ ਆਰਾਮ ਪਾਉਂਦੇ ਹਨ। ਸੁਆਮੀ ਦੀ ਘਾਲ ਦੇ ਬਗ਼ੈਰ ਬੰਦਾ ਅਖ਼ੀਰ ਨੂੰ ਝੂਰਦਾ ਹੈ।
Fareedkot Teekaਹੇ ਹਰੀ! ਜਿਸ ਨੇ ਤੇਰੇ ਕੋ ਸੇਵਿਆ ਹੈ ਤਿਸ ਨੇ ਸੁਖ ਪਾਇਆ ਹੈ। ਤੇਰੀ ਸੇਵਾ ਸੇ ਬਿਨਾਂ ਜੀਵ ਰੂਪ ਇਸਤ੍ਰੀ ਪਛੋਤਾਈ ਹੈ ॥੧੫॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥

ਪਦ ਅਰਥ ਜਿਨਿ = ਜਿਸ ਨੇ ॥੧੫॥

SikhNet (Spanish)Sí, ellos sirven a su Dios y logran la Bondad, pero los que no sirven a Dios, se arrepienten al final. (15)

ਤੂ ਸਭ ਮਹਿ ਵਰਤਹਿ; ਹਰਿ ਜਗੰਨਾਥੁ ॥

too sabh meh varateh; har jaganaath |

Sant Singh KhalsaYou are pervading all, O Lord of the world.
Manmohan SinghThou O God, the Lord of the world are contained amongst all.
Manmohan Singh (Punjabi)ਤੂੰ ਹੇ ਸ਼੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਰਮ ਰਿਹਾ ਹੈਂ।
Fareedkot Teekaਹੇ ਹਰੀ ਜਗਤ ਕੇ ਸੁਆਮੀ! ਤੂੰ ਸਭ ਮੇਂ ਵਰਤਤਾ ਹੈਂ॥
Prof. Sahib Singhਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ।

ਪਦ ਅਰਥ ਵਰਤਹਿ = ਵਿਆਪਕ ਹੈਂ। ਜਗੰਨਾਥੁ = ਜਗਤ ਦਾ ਨਾਥ।

SikhNet (Spanish)Oh Maestro del Universo, que prevaleces en todo,

ਸੋ ਹਰਿ ਜਪੈ; ਜਿਸੁ ਗੁਰ ਮਸਤਕਿ ਹਾਥੁ ॥

so har japai; jis gur masatak haath |

Sant Singh KhalsaHe alone meditates on the Lord, upon whose forehead the Guru places His hand.
Manmohan SinghHe alone remembers God, on whose forehead is the Guru's hand.
Manmohan Singh (Punjabi)ਕੇਵਲ ਉਹ ਹੀ ਵਾਹਿਗੁਰੂ ਦਾ ਭਜਨ ਕਰਦਾ ਹੈ ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ।
Fareedkot Teekaਹੇ ਹਰੀ! ਜਿਸ ਕੇ ਮਥੇ ਪਰ ਗੁਰੋਂ ਕਾ ਹਾਥ ਹੈ, ਸੋ ਤੇਰੇ ਨਾਮ ਕੋ ਜਪਤਾ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।

ਪਦ ਅਰਥ ਗੁਰ ਹਾਥੁ = ਗੁਰੂ ਦਾ ਹੱਥ। ਜਿਸੁ ਮਸਤਕਿ = ਜਿਸ ਦੇ ਮੱਥੇ ਉਥੇ।

SikhNet (Spanish)sólo podrá meditar en Ti aquél que, gracias a su Destino,

ਹਰਿ ਕੀ ਸਰਣਿ ਪਇਆ ਹਰਿ ਜਾਪੀ; ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥

har kee saran peaa har jaapee; jan naanak daas dasaanee he |16|2|

Sant Singh KhalsaEntering the Sanctuary of the Lord, I meditate on the Lord; servant Nanak is the slave of His slaves. ||16||2||
Manmohan SinghEntering the Lord's sanctuary, remember I the Lord. Servant Nanak is the slave of the Lord's slaves.
Manmohan Singh (Punjabi)ਸਾਈਂ ਦੀ ਸ਼ਰਣ ਵਿੱਚ ਅੰਦਰ, ਮੈਂ ਸਾਈਂ ਨੂੰ ਸਮਰਦਾ ਹਾਂ। ਦਾਸ ਨਾਨਕ ਸਾਈਂ ਦੇ ਗੋਲਿਆਂ ਦਾ ਗੋਲਾ ਹੈ।
Fareedkot Teekaਹੇ ਹਰੀ! ਜੋ ਜਨੁ ਨਾਮੁ ਜਾਪੀ ਹੋਇਕੇ ਹਰ ਪ੍ਰਕਾਰ ਤੇਰੀ ਸਰਣ ਪੜਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਜਨ ਕੇ ਦਾਸੋਂ ਕਾ ਦਾਸ ਹੂੰ॥੧੬॥੨॥☬ਪਰਮੇਸਰ ਕੀ ਸਮ੍ਰਥਾ ਕਹਤੇ ਹੈਂ:
Prof. Sahib Singh(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥

ਪਦ ਅਰਥ ਜਾਪੀ = ਜਾਪੀਂ, ਮੈਂ ਜਪਾਂ। ਦਾਸੁ ਦਸਾਣੀ = ਦਾਸਾਂ ਦਾ ਦਾਸ ॥੧੬॥੨॥

SikhNet (Spanish)reciba Tu Mano y, amparándose en Tu Refugio, tome Conciencia de Ti, oh Dios. Nanak se siente el esclavo de Tus Esclavos. (16-2)

Open this shabad (49 lines, Angs 1070-1071) →

Shabad Guru Arjan Dev Ji Raag Maaroo continues on Ang 1072

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 |

Sant Singh KhalsaMaaroo, Solahas, Fifth Mehl:
Manmohan SinghMaru Solhe 5th Guru.
Manmohan Singh (Punjabi)ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਕਲਾ ਉਪਾਇ. ਧਰੀ ਜਿਨਿ ਧਰਣਾ ॥

kalaa upaae. dharee jin dharanaa |

Sant Singh KhalsaHe infused His power into the earth.
Manmohan SinghHe, who by His power has installed the earth,
Manmohan Singh (Punjabi)ਜਿਸ ਨੇ ਆਪਣੀ ਰਚਨ-ਸੱਤਿਆ ਨਾਲ ਧਰਤੀ ਨੂੰ ਅਸਥਾਪਨ ਕੀਤਾ ਹੈ,
Fareedkot Teekaਧਰਤੀ ਉਤਪੰਨ ਕਰ ਜਿਸ ਭਗਵੰਤ ਨੇ ਤਿਸ ਮੇਂ ਸਤਾ ਧਾਰਨ ਕਰੀ ਹੈ॥
Prof. Sahib Singhਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ,

ਪਦ ਅਰਥ ਕਲਾ = ਗੁਪਤ ਤਾਕਤ, ਸੱਤਿਆ, ਸ਼ਕਤੀ। ਉਪਾਇ = ਪੈਦਾ ਕਰ ਕੇ। ਜਿਨਿ = ਜਿਸ (ਪਰਮਾਤਮਾ) ਨੇ। ਧਰਣਾ = ਧਰਤੀ।

SikhNet (Spanish)Él, Quien ha creado Su Poder y con ese Poder sostiene la Tierra,

ਗਗਨੁ ਰਹਾਇਆ ਹੁਕਮੇ ਚਰਣਾ ॥

gagan rahaaeaa hukame charanaa |

Sant Singh KhalsaHe suspends the heavens upon the feet of His Command.
Manmohan Singhwho has poised the sky on the feet of his will,
Manmohan Singh (Punjabi)ਜਿਸ ਨੇ ਆਕਾਸ਼ ਨੂੰ ਆਪਣੀ ਰਜ਼ਾ ਦੇ ਪੈਰਾ ਤੇ ਟਿਕਾਇਆ ਹੋਇਆ ਹੈ,
Fareedkot Teekaਪੁਨ: ਅਕਾਸ ਕੋ ਹੁਕਮ ਰੂਪ ਕੇ (ਚਰਣਾ) ਆਸਰੇ ਇਸਥਿਤ ਕੀਆ ਹੈ॥
Prof. Sahib Singhਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ,

ਪਦ ਅਰਥ ਗਗਨੁ = ਆਕਾਸ਼। ਰਹਾਇਆ = ਟਿਕਾਇਆ, ਥੰਮ੍ਹਿਆ। ਹੁਕਮੇ = ਹੁਕਮ ਦੀ ਰਾਹੀਂ ਹੀ। ਚਰਣਾ = ਆਸਰਾ (ਦੇ ਕੇ)।

SikhNet (Spanish)y Quien sostiene el firmamento con los Pies de Su Sabiduría.

ਅਗਨਿ ਉਪਾਇ. ਈਧਨ ਮਹਿ ਬਾਧੀ; ਸੋ ਪ੍ਰਭੁ ਰਾਖੈ. ਭਾਈ ਹੇ ॥੧॥

agan upaae. eedhan meh baadhee; so prabh raakhai. bhaaee he |1|

Sant Singh KhalsaHe created fire and locked it into wood. That God protects all, O Siblings of Destiny. ||1||
Manmohan Singhand who creating the fire has locked it in wood; He, my Lord, shall protect thee, O brother.
Manmohan Singh (Punjabi)ਤੇ ਜਿਸ ਨੇ ਅੱਗ ਨੂੰ ਪੈਦਾ ਕਰ ਕੇ ਇਸ ਨੂੰ ਲੱਕੜ ਵਿੱਚ ਬੰਨ੍ਹਿਆ ਹੋਇਆ ਹੈ; ਉਹ ਮੇਰਾ ਸੁਆਮੀ ਤੇਰੀ ਰੱਖਿਆ ਕਰੇਗਾ, ਹੇ ਵੀਰ!
Fareedkot Teekaਅਗਨੀ ਉਤਪਤ ਕਰ ਕੇ ਕਾਸ੍ਟ ਮੇਂ ਬਾਂਧ ਛੋਡੀ ਹੈ, ਹੇ ਭਾਈ! ਸੋ ਪ੍ਰਭੂ ਤੇਰੇ ਕੋ ਭੀ ਰਾਖੇਗਾ॥੧॥
Prof. Sahib Singhਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥

ਪਦ ਅਰਥ ਈਧਨ = ਲੱਕੜਾਂ। ਬਾਧੀ = ਬੰਨ੍ਹੀ ਹੋਈ ਹੈ। ਰਾਖੈ = ਰੱਖਿਆ ਕਰਦਾ ਹੈ ॥੧॥

SikhNet (Spanish)Él, Quien creó el fuego, encerrado en la madera, Él, nuestro Dios, nos protege siempre. (1)

ਜੀਅ ਜੰਤ ਕਉ; ਰਿਜਕੁ ਸੰਬਾਹੇ ॥

jeea jant kau; rijak sanbaahe |

Sant Singh KhalsaHe gives nourishment to all beings and creatures.
Manmohan SinghHe, who provides sustenance to all the creatures,
Manmohan Singh (Punjabi)ਜੋ ਸਮੂਹ ਪ੍ਰਾਣਧਾਰੀਆਂ ਨੂੰ ਰੋਜ਼ੀ ਪੁਚਾਉਂਦਾ ਹੈ,
Fareedkot Teekaਸੂਖਮ ਅਸਥੂਲ ਜੀਵੋਂ ਕੋ ਰਿਜਕ ਪਹੁੰਚਾਵਤਾ ਹੈ॥
Prof. Sahib Singhਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ,

ਪਦ ਅਰਥ ਕਉ = ਨੂੰ। ਸੰਬਾਹੇ = ਅਪੜਾਂਦਾ ਹੈ।

SikhNet (Spanish)Él, quien provee de sustento a todas Sus Criaturas,

ਕਰਣ ਕਾਰਣ ਸਮਰਥ ਆਪਾਹੇ ॥

karan kaaran samarath aapaahe |

Sant Singh KhalsaHe Himself is the all-powerful Creator, the Cause of causes.
Manmohan Singhand is Omnipotent to do all the deeds and who remains detached,
Manmohan Singh (Punjabi)ਜੋ ਸਾਰਿਆਂ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਨਿਰਲੇਪ ਵਿਚਰਦਾ ਹੈ,
Fareedkot Teekaਕਾਰਣ ਜੋ ਬ੍ਰਹਮਾਦੀ ਹੈਂ ਤਿਨ ਕੇ ਕਰਨੇ ਕੋ ਸਾਮ੍ਰਥ ਔ ਅਸੰਗ ਹੈ॥
Prof. Sahib Singhਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ,

ਪਦ ਅਰਥ ਕਰਣ = ਸ੍ਰਿਸ਼ਟੀ। ਕਾਰਣ = ਮੂਲ। ਆਪਾਹੇ = ਮਾਇਆ ਦੀ ਪਾਹ ਤੋਂ ਰਹਿਤ, ਨਿਰਲੇਪ।

SikhNet (Spanish)es el único Creador y la Causa. Él Mismo, sólo Él,

ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ॥੨॥

khin meh thaap uthaapanahaaraa; soee teraa sahaaee he |2|

Sant Singh KhalsaIn an instant, He establishes and disestablishes; He is your help and support. ||2||
Manmohan Singhand who establishes and disestablishes in an instant. That Lord is thy helper, O man.
Manmohan Singh (Punjabi)ਤੇ ਜੋ ਇਕ ਮੁਹਤ ਵਿੱਚ ਟਿਕਾਉਂਦਾ ਅਤੇ ਉਖੇੜ ਦਿੰਦਾ ਹੈ; ਉਹ ਸੁਆਮੀ ਤੇਰਾ ਸਹਾਇਕ ਹੈ, ਹੇ ਬੰਦੇ!
Fareedkot Teekaਖਿਨ ਮਾਤਰ ਮਹਿ ਥਾਪ ਕੈ ਉਠਾਇ ਦੇਨੇਹਾਰਾ ਹੈ। ਹੇ ਭਾਈ! ਸੋ ਸੁਆਮੀ ਤੇਰਾ ਸਹਾਈ ਹੈ॥੨॥
Prof. Sahib Singhਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰ ਸਕਣ ਵਾਲਾ। ਸਹਾਈ = ਮਦਦਗਾਰ ॥੨॥

SikhNet (Spanish)es nuestro Dios Todo Poderoso. Sí, Aquél que crea y destruye en un instante, sólo Él te salva para siempre. (2)

ਮਾਤ ਗਰਭ ਮਹਿ; ਜਿਨਿ ਪ੍ਰਤਿਪਾਲਿਆ ॥

maat garabh meh; jin pratipaaliaa |

Sant Singh KhalsaHe cherished you in your mother's womb.
Manmohan SinghHe, who cherishes thee in the mother's womb,
Manmohan Singh (Punjabi)ਜੋ ਮਾਂ ਦੇ ਉਦਰ ਵਿੱਚ ਤੇਰੀ ਪ੍ਰਵਰਸ ਕਰਦਾ ਹੈ,
Fareedkot Teekaਮਾਤਾ ਕੇ ਗਰਭ ਮੇਂ ਜਿਸ ਨੇ ਤੇਰੇ ਕੋ ਪ੍ਰਤਿਪਾਲਿਆ ਹੈ॥
Prof. Sahib Singhਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਪ੍ਰਤਿਪਾਲਿਆ = ਰੱਖਿਆ ਕੀਤੀ।

SikhNet (Spanish)Habita siempre en Él, en Quien te proveyó de sustento en el vientre de tu madre y,

ਸਾਸਿ ਗ੍ਰਾਸਿ ਹੋਇ ਸੰਗਿ; ਸਮਾਲਿਆ ॥

saas graas hoe sang; samaaliaa |

Sant Singh KhalsaWith every breath and morsel of food, He is with you, and takes care of you.
Manmohan Singhand who biding with thee takes care of thee with every breath and morsel.
Manmohan Singh (Punjabi)ਅਤੇ ਜੋ ਤੇਰੇ ਨਾਲ ਵੱਸ, ਤੇਰੀ ਹਰ ਸੁਆਸ ਤੇ ਬੁਰਕੀ ਨਾਲ ਸੰਭਾਲ ਕਰਦਾ ਹੈ।
Fareedkot Teeka(ਸਾਸਿ ਗ੍ਰਾਸਿ) ਆਵਤੇ ਜਾਤੇ ਸੁਆਸੋਂ ਸੰਗ ਹੋਇ ਕੈ ਤੇਰੇ ਕੋ ਸੰਭਾਲ ਅਰਥਾਤ ਰਖਿਆ ਕਰੀ ਹੈ॥
Prof. Sahib Singhਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ,

ਪਦ ਅਰਥ ਸਾਸਿ = (ਹਰੇਕ) ਸਾਹ ਦੇ ਨਾਲ। ਗ੍ਰਾਸਿ = (ਹਰੇਕ) ਗ੍ਰਾਹੀ ਦੇ ਨਾਲ। ਸੰਗਿ = ਨਾਲ। ਸਮਾਲਿਆ = ਸੰਭਾਲ ਕਰਦਾ ਹੈ।

SikhNet (Spanish)habitando siempre contigo, te ha cuidado,

ਸਦਾ ਸਦਾ ਜਪੀਐ ਸੋ ਪ੍ਰੀਤਮੁ; ਵਡੀ ਜਿਸੁ ਵਡਿਆਈ ਹੇ ॥੩॥

sadaa sadaa japeeai so preetam; vaddee jis vaddiaaee he |3|

Sant Singh KhalsaForever and ever, meditate on that Beloved; Great is His glorious greatness! ||3||
Manmohan SinghEver, Ever meditate thou on that Beloved, great is whose greatness.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਉਸ ਪਿਆਰੇ ਦਾ ਸਿਮਰਨ ਕਰ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ।
Fareedkot Teekaਜਿਸ ਪਰਮੇਸਰ ਕੀ ਵੱਡੀ ਵਡਿਆਈ ਹੈ (ਸੋ) ਤਿਸ ਪਰਮੇਸਰ ਕੋ ਨਿਤ੍ਯੰਪ੍ਰਤੀ ਜਪੀਐ॥੩॥
Prof. Sahib Singhਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ ॥੩॥

SikhNet (Spanish)habita siempre en Él, tu único Amor, Su Gloria es Grandiosa. (3)

ਸੁਲਤਾਨ ਖਾਨ ਕਰੇ ਖਿਨ ਕੀਰੇ ॥

sulataan khaan kare khin keere |

Sant Singh KhalsaThe sultans and nobles are reduced to dust in an instant.
Manmohan SinghThe sovereigns and nobles, in an instant, He reduces to worms.
Manmohan Singh (Punjabi)ਪਾਤਿਸ਼ਾਹਾਂ ਅਤੇ ਅਮੀਰਾਂ, ਵਜ਼ੀਰਾਂ ਨੂੰ ਇੱਕ ਮੁਹਤ ਵਿੰਚ ਉਹ ਕੀੜੇ ਬਦਾ ਦਿੰਦਾ ਹੈ।
Fareedkot Teekaਪਾਤਿਸ਼ਾਹ ਔ ਪਠਾਨ ਵਾ ਉਮਰਾਵ ਕੋ ਖਿਨ ਮੇਂ (ਕੀਰੇ) ਕੰਗਾਲ ਕਰ ਦੇਤਾ ਹੈ॥
Prof. Sahib Singhਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ,

ਪਦ ਅਰਥ ਸੁਲਤਾਨ = ਪਾਤਿਸ਼ਾਹ। ਖਾਨ = ਸਰਦਾਰ। ਕੀਰੇ = ਕੀੜੇ।

SikhNet (Spanish)Él puede reducir a los reyes y a los poderosos a simples gusanos

ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥

gareeb nivaaj kare prabh meere |

Sant Singh KhalsaGod cherishes the poor, and makes them into rulers.
Manmohan SinghPatronising the poor, the Lord makes them kings.
Manmohan Singh (Punjabi)ਗਰੀਬਾਂ ਦੀ ਪ੍ਰਤਿਪਾਲਣਾ ਕਰ, ਪ੍ਰਭੂ ਉਨ੍ਹਾਂ ਨੂੰ ਪਾਤਿਸ਼ਾਹ ਬਣਾ ਦਿੰਦਾ ਹੈ।
Fareedkot Teekaਪ੍ਰਭੂ ਗਰੀਬਾਂ ਕੋ ਵਡਿਆਇ ਕਰ ਬਾਦਸ਼ਾਹ ਕਰ ਦੇਤਾ ਹੈ॥
Prof. Sahib Singhਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ।

ਪਦ ਅਰਥ ਨਿਵਾਜਿ = ਨਿਵਾਜ ਕੇ, ਉੱਚਾ ਕਰ ਕੇ। ਮੀਰੇ = ਅਮੀਰ।

SikhNet (Spanish)y bendice a los pobres para convertirlos en héroes y reyes. Sí, Él es el Destructor del ego y el Soporte de todo.

ਗਰਬ ਨਿਵਾਰਣ. ਸਰਬ ਸਧਾਰਣ; ਕਿਛੁ ਕੀਮਤਿ ਕਹੀ. ਨ ਜਾਈ ਹੇ ॥੪॥

garab nivaaran. sarab sadhaaran; kichh keemat kahee. na jaaee he |4|

Sant Singh KhalsaHe is the Destroyer of egotistical pride, the Support of all. His value cannot be estimated. ||4||
Manmohan SinghHe, the Lord is the Destroyer of ego and the support of all. His worth can be told not.
Manmohan Singh (Punjabi)ਉਹ ਸਾਈਂ ਹੰਕਾਰ ਨੂੰ ਨਾਸ ਕਰਨ ਵਾਲਾ ਅਤੇ ਸਾਰਿਆਂ ਦਾ ਆਸਰਾ ਹੈ। ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਗਰਬ ਕੋ ਨਿਵਾਰਣ ਕਰ ਕੇ ਸਭ ਕੋ ਸੁਧਾਰਣ ਕਰਤਾ ਹੈ, ਤਿਸ ਵਾਹਿਗੁਰੂ ਕੀ ਕੁਛ ਕੀਮਤਿ ਕਹੀ ਨਹੀਂ ਜਾਤੀ ਹੈ॥੪॥
Prof. Sahib Singhਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥

ਪਦ ਅਰਥ ਗਰਬ = ਅਹੰਕਾਰ। ਸਰਬ ਸਧਾਰਣ = ਸਭ ਨੂੰ ਆਸਰਾ ਦੇਣ ਵਾਲਾ ॥੪॥

SikhNet (Spanish)Oh, nadie puede evaluar el Mérito de mi Dios. (4)

ਸੋ ਪਤਿਵੰਤਾ ਸੋ ਧਨਵੰਤਾ ॥

so pativantaa so dhanavantaa |

Sant Singh KhalsaHe alone is honorable, and he alone is wealthy,
Manmohan SinghHe alone is honorable and he alone is wealthy,
Manmohan Singh (Punjabi)ਕੇਵਲ ਉਹ ਹੀ ਇੱਜ਼ਤ ਵਾਲਾ ਹੈ ਤੇ ਕੇਵਲ ਉਹ ਹੀ ਮਾਲਦਾਰ,
Fareedkot Teekaਸੋ ਪਤ ਵਾਲਾ ਹੈ ਔ ਸੋਈ ਧਨ ਵਾਲਾ ਹੈ॥
Prof. Sahib Singhਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ।

ਪਦ ਅਰਥ ਪਤਿਵੰਤਾ = ਇੱਜ਼ਤ ਵਾਲਾ।

SikhNet (Spanish)Sólo es rico, sólo es honorable,

ਜਿਸੁ ਮਨਿ ਵਸਿਆ; ਹਰਿ ਭਗਵੰਤਾ ॥

jis man vasiaa; har bhagavantaa |

Sant Singh Khalsawithin whose mind the Lord God abides.
Manmohan Singhwithin whose mind abides the Auspicious Lord.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਮੁਬਾਰਕ ਮਾਲਕ ਵਸਦਾ ਹੈ।
Fareedkot Teekaਜਿਸ ਕੇ ਮਨ ਮੇਂ ਹਰੀ ਭਗਵੰਤ ਵਸਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ।

ਪਦ ਅਰਥ ਜਿਸੁ ਮਨਿ = ਜਿਸ ਦੇ ਮਨ ਵਿਚ।

SikhNet (Spanish)aquél cuya mente vive en el Señor, el Dios.

ਮਾਤ ਪਿਤਾ ਸੁਤ ਬੰਧਪ ਭਾਈ; ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥

maat pitaa sut bandhap bhaaee; jin ih srisatt upaaee he |5|

Sant Singh KhalsaHe alone is my mother, father, child, relative and sibling, who created this Universe. ||5||
Manmohan SinghHe alone is my mother, father, son, kinsman and brother, who has created this world.
Manmohan Singh (Punjabi)ਕੇਵਲ ਉਹ ਹੀ ਮੇਰੀ ਅੰਮੜੀ, ਬਾਬਲ, ਪੁੱਤ੍ਰ ਸਨਬੰਧੀ ਅਤੇ ਵੀਰ ਹੈ, ਜਿਸ ਨੇ ਇਹ ਜਗਤ ਰਚਿਆ ਹੈ।
Fareedkot Teekaਜਿਸ ਨੇ ਇਹ ਸ੍ਰਿਸ਼ਟੀ ਉਤਪਤਿ ਕਰੀ ਹੈ, ਸੋਈ ਮਾਤਾ, ਪਿਤਾ, ਸਬੰਧੀ, ਭਾਈ ਮੇਰਾ ਸਰਬ ਰੂਪ ਹੈ॥੫॥
Prof. Sahib Singhਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥

ਪਦ ਅਰਥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਜਿਨਿ = ਜਿਸ (ਕਰਤਾਰ) ਨੇ ॥੫॥

SikhNet (Spanish)Sólo Él es nuestra Madre, nuestro Padre, Hijo, Pariente o Hermano. Él ha creado el Universo. (5)

ਪ੍ਰਭ ਆਏ ਸਰਣਾ; ਭਉ ਨਹੀ ਕਰਣਾ ॥

prabh aae saranaa; bhau nahee karanaa |

Sant Singh KhalsaI have come to God's Sanctuary, and so I fear nothing.
Manmohan SinghI have sought the Lord's protection and I fear naught.
Manmohan Singh (Punjabi)ਮੈਂ ਪ੍ਰਭੂ ਦੀ ਸ਼ਰਣ ਲਈ ਹੈ ਤੇ ਕਿਸੇ ਤੋਂ ਭੀ ਨਹੀਂ ਡਰਦਾ।
Fareedkot Teekaਜੋ ਪ੍ਰਭੂ ਕੀ ਸ਼ਰਣ ਆਏ ਹੈਂ ਤਿਨੋਂ ਨੇ ਭੈ ਕਬੀ ਭੀ ਨਹੀਂ ਕਰਨਾ ਹੈ॥
Prof. Sahib Singhਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ।

ਪਦ ਅਰਥ ਪ੍ਰਭ ਸਰਣਾ = ਪ੍ਰਭੂ ਦੀ ਸਰਨ ਵਿਚ।

SikhNet (Spanish)He buscado el Refugio del Señor y ahora no le temo a nada, mira,

ਸਾਧਸੰਗਤਿ; ਨਿਹਚਉ ਹੈ ਤਰਣਾ ॥

saadhasangat; nihchau hai taranaa |

Sant Singh KhalsaIn the Saadh Sangat, the Company of the Holy, I am sure to be saved.
Manmohan SinghAssociating with the saints, I shall assuredly be saved.
Manmohan Singh (Punjabi)ਸਤਿਸੰਗਤ ਨਾਲ ਜੁੜ, ਮੇਰਾ ਨਿਸਚਿਤ ਹੀ ਪਾਰ ਉਤਾਰਾ ਹੋ ਜਾਵੇਗਾ।
Fareedkot Teekaਕਿਉਂਕੇ ਸਾਧ ਸੰਗਤ ਮੇਂ ਨਿਸਚੇ ਕਰ ਕੇ ਤਰਣਾ ਹੋਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਪਦ ਅਰਥ ਨਿਹਚਉ = ਜ਼ਰੂਰ।

SikhNet (Spanish)he nadado plenamente seguro a través, asociándome con los Santos.

ਮਨ ਬਚ ਕਰਮ ਅਰਾਧੇ ਕਰਤਾ; ਤਿਸੁ. ਨਾਹੀ ਕਦੇ ਸਜਾਈ ਹੇ ॥੬॥

man bach karam araadhe karataa; tis. naahee kade sajaaee he |6|

Sant Singh KhalsaOne who adores the Creator in thought, word and deed, shall never be punished. ||6||
Manmohan SinghHe, who meditates on his Creator Lord through thought, word and deed suffers not punishment ever.
Manmohan Singh (Punjabi)ਜੋ ਖ਼ਿਆਲ, ਬਚਨ ਅਤੇ ਅਮਲ ਰਾਹੀਂ ਆਪਣੇ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਨੂੰ ਕਦਾਚਿੱਤ ਸਜ਼ਾ ਨਹੀਂ ਮਿਲਦੀ।
Fareedkot Teekaਜੋ ਮਨ ਬਾਣੀ ਸਰੀਰ ਕਰ ਕਰਤਾ ਪੁਰਖ ਕੋ ਅਰਾਧਤਾ ਹੈ ਤਿਸ ਕੋ ਜਮ ਕੀ ਸਜਾ ਕਬੀ ਨਹੀਂ ਹੈ॥੬॥
Prof. Sahib Singhਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥

ਪਦ ਅਰਥ ਬਚ = ਬਚਨ। ਅਰਾਧੇ = ਸਿਮਰਦਾ ਹੈ। ਸਜਾਈ = ਸਜ਼ਾ, ਦੰਡ, ਕਸ਼ਟ ॥੬॥

SikhNet (Spanish)Sí, aquél que medita en Dios a través de la Palabra, en pensamiento y acción, no sufre más. (6)

ਗੁਣ ਨਿਧਾਨ; ਮਨ ਤਨ ਮਹਿ ਰਵਿਆ ॥

gun nidhaan; man tan meh raviaa |

Sant Singh KhalsaOne whose mind and body are permeated with the Lord, the treasure of virtue,
Manmohan SinghHe within whose mind and body is permeated God, the treasure of virtues,
Manmohan Singh (Punjabi)ਜਿਸ ਦੇ ਹਿਰਦੇ ਅਤੇ ਦੇਹ ਅੰਦਰ ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਰਮਿਆ ਹੋਇਆ ਹੈ,
Fareedkot Teekaਜਿਸ ਨੇ (ਗੁਣ ਨਿਧਾਨ) ਪਰਮੇਸਰ ਕੋ ਮਨ ਤਨ ਮੇਂ ਜਪਿਆ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ,

ਪਦ ਅਰਥ ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਰਵਿਆ = ਸਿਮਰਿਆ।

SikhNet (Spanish)Él, cuyo cuerpo y cuya mente han sido impregnados por Dios,

ਜਨਮ ਮਰਣ ਕੀ ਜੋਨਿ, ਨ ਭਵਿਆ ॥

janam maran kee jon, na bhaviaa |

Sant Singh Khalsadoes not wander in birth, death and reincarnation.
Manmohan Singhwanders not in birth, death and existences.
Manmohan Singh (Punjabi)ਉਹ ਜੰਮਣ, ਮਰਨ ਅਤੇ ਜੂਨੀਆਂ ਅੰਦਰ ਨਹੀਂ ਭਟਕਦਾ।
Fareedkot Teekaਜਨਮ ਮਰਣ ਕੀ ਬੇੜੀ ਮੇਂ ਆਕਰ ਵਹੁ ਪੁਰਸ਼ ਜੋਨੀ ਮੇਂ ਨਹੀਂ ਭਵਿਆ ਹੈ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।
SikhNet (Spanish)no es colocado en otro vientre de nuevo, ni es sometido a la ronda otra vez,

ਦੂਖ ਬਿਨਾਸ. ਕੀਆ ਸੁਖਿ ਡੇਰਾ; ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥

dookh binaas. keea sukh dderaa; jaa tripat rahe aaghaaee he |7|

Sant Singh KhalsaPain vanishes and peace prevails, when one is satisfied and fulfilled. ||7||
Manmohan SinghWhen, man is sated and satiated with the Name, his woe vanishes and weal abides within his mind.
Manmohan Singh (Punjabi)ਜਦ ਇਨਸਾਨ ਨਾਮ ਦੇ ਨਾਮ ਰੱਜ ਪੁੱਜ ਜਾਂਦਾ ਹੈ, ਤਾਂ ਉਸ ਦਾ ਗਮ ਮਿੱਟ ਜਾਂਦਾ ਹੈ ਅਤੇ ਖੁਸ਼ੀ ਉਸ ਦੇ ਮਨ ਵਿੱਚ ਟਿੱਕ ਜਾਂਦੀ ਹੈ।
Fareedkot Teekaਜਬ ਦੁਖ ਕੋ ਨਸਟ ਕੀਆ ਤਬ ਸੁਖ ਸਰੂਪ ਮੇਂ ਡੇਰਾ, ਭਾਵ ਇਸਥਿਤੀ ਹੋਈ ਹੈ, ਔਰ ਲੋਕ ਪਰਲੋਕ ਕੋ ਪਦਰਾਥੋਂ ਸੇ ਤ੍ਰਿਪਤਿ ਹੋ ਰਹੇ ਹੈਂ॥੭॥
Prof. Sahib Singhਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥

ਪਦ ਅਰਥ ਸੁਖਿ = ਸੁਖ ਵਿਚ। ਤ੍ਰਿਪਤਿ ਰਹੇ ਆਘਾਈ = ਮਾਇਆ ਦੀ ਤ੍ਰਿਸ਼ਨਾ ਵਲੋਂ ਪੂਰਨ ਤੌਰ ਤੇ ਰੱਜ ਗਏ ॥੭॥

SikhNet (Spanish)sus aflicciones desparecen y la Bondad habita en su mente, cuando está íntegramente fundido en Dios. (7)

ਮੀਤੁ ਹਮਾਰਾ ਸੋਈ ਸੁਆਮੀ ॥

meet hamaaraa soee suaamee |

Sant Singh KhalsaMy Lord and Master is my best friend.
Manmohan SinghHe, the Lord, is my Friend.
Manmohan Singh (Punjabi)ਉਹ ਸਾਹਿਬ ਮੇਰਾ ਮਿੱਤ੍ਰ ਹੈ।
Fareedkot Teekaਹੋਈ ਸੁਆਮੀ ਹਮਾਰਾ ਮੀਤ ਹੈ॥
Prof. Sahib Singhਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।
SikhNet (Spanish)Él, nuestro Maestro, es nuestro mejor Amigo

Open this shabad (50 lines, Angs 1071-1072) →

Ang 1071 of 1430