ੴ

ਸਿੱਖਬਾਣੀ · SikhBani

Ang 1074

Sri Guru Granth Sahib · Raag Maaroo · 2 shabads, 45 lines
Translations
Shabad Guru Arjan Dev Ji Raag Maaroo continued from Ang 1073

ਆਪੇ ਸਚੁ. ਧਾਰਿਓ ਸਭੁ ਸਾਚਾ; ਸਚੇ ਸਚਿ ਵਰਤੀਜਾ ਹੇ ॥੪॥

aape sach. dhaario sabh saachaa; sache sach varateejaa he |4|

Sant Singh KhalsaHe Himself is True, and true is all that He has established. True is the prevailing Order of the True Lord. ||4||
Manmohan SinghGod Himself is true and all true is what He has established. The true order of the True One prevails everywhere.
Manmohan Singh (Punjabi)ਵਾਹਿਗੁਰੂ ਸੱਚਾ ਹੈ ਅਤੇ ਸਮੂਹ ਸੱਚਾ ਹੈ ਜੋ ਉਸ ਨੇ ਥਾਪਿਆ ਹੈ। ਸਤਿਪੁਰਖ ਦਾ ਸੱਚਾ ਹੁਕਮ ਸਾਰੇ ਪ੍ਰਵਿਰਤ ਹੋ ਰਿਹਾ ਹੈ।
Fareedkot Teekaਆਪੇ ਸਚ ਸਰੂਪ ਹੈ ਔਰ ਜੋ ਜਗਤ ਧਾਰਨ ਕੀਆ ਹੈ ਏਹੁ ਭੀ ਸਭ ਵਾਸਤਵ ਸਚਾ ਹੈ, ਪੁਨਾ ਸਚੇ ਕਾ ਸਚਾ ਹੀ ਹੁਕਮੁ ਵਰਤ ਰਹਿਆ ਹੈ॥੪॥
Prof. Sahib Singhਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ ॥੪॥

ਪਦ ਅਰਥ ਆਪੇ ਸਚੁ = ਸਦਾ-ਥਿਰ ਹੈ ਆਪ ਹੀ। ਸਭੁ = ਸਾਰਾ ਜਗਤ। ਸਚੇ ਸਚਿ = ਸਦਾ-ਥਿਰ (ਹੁਕਮ) ਦੀ ਰਾਹੀਂ। ਵਰਤੀਜਾ = ਵਰਤਣ-ਵਿਹਾਰ ਕਰ ਰਿਹਾ ਹੈ ॥੪॥

SikhNet (Spanish)Verdad es Él y Verdad es todo lo que Él establece, Verdad es el Orden Prevaleciente del Señor Verdadero. (4)

ਸਚੁ ਤਪਾਵਸੁ. ਸਚੇ ਕੇਰਾ ॥

sach tapaavas. sache keraa |

Sant Singh KhalsaTrue is the justice of the True Lord.
Manmohan SinghTrue is the justice of the True Lord.
Manmohan Singh (Punjabi)ਸੱਚਾ ਹੈ ਇਨਸਾਫ਼ ਸੱਚੇ ਸੁਆਮੀ ਦਾ।
Fareedkot Teekaਸਚੇ ਵਾਹਿਗੁਰੂ ਕਾ ਸਚਾ (ਤਪਾਵਸੁ) ਨਿਆਉਂ ਹੈ॥
Prof. Sahib Singhਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ।

ਪਦ ਅਰਥ ਤਪਾਵਸੁ = ਨਿਆਂ, ਇਨਸਾਫ਼। ਕੇਰਾ = ਦਾ।

SikhNet (Spanish)Verdadera es la Justicia de nuestro Señor Verdadero,

ਸਾਚਾ ਥਾਨੁ ਸਦਾ ਪ੍ਰਭ ਤੇਰਾ ॥

saachaa thaan sadaa prabh teraa |

Sant Singh KhalsaYour place is forever True, O God.
Manmohan SinghEver true is Thy adobe, O my Lord.
Manmohan Singh (Punjabi)ਸਦੀਵੀ ਸੱਚਾ ਹੈ ਤੇਰਾ ਨਿਵਾਸ ਅਸਥਾਨ, ਹੇ ਮੇਰੇ ਸੁਆਮੀ!
Fareedkot Teekaਹੇ ਪ੍ਰਭੂ! ਤੇਰਾ (ਥਾਨੁ) ਬੈਕੁੰਠ ਵਾ ਸਰੂਪ ਸਦਾ ਸਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਥਾਨੁ = ਥਾਂ, ਟਿਕਾਣਾ। ਪ੍ਰਭ = ਹੇ ਪ੍ਰਭੂ!

SikhNet (Spanish)siempre Verdadero es Tu Recinto.

ਸਚੀ ਕੁਦਰਤਿ ਸਚੀ ਬਾਣੀ; ਸਚੁ ਸਾਹਿਬ ਸੁਖੁ ਕੀਜਾ ਹੇ ॥੫॥

sachee kudarat sachee baanee; sach saahib sukh keejaa he |5|

Sant Singh KhalsaTrue is Your Creative Power, and True is the Word of Your Bani. True is the peace which You give, O my Lord and Master. ||5||
Manmohan SinghEver true is Thy Omnipotence, true thine Gurbani and true is the bliss that Thou give, O Lord.
Manmohan Singh (Punjabi)ਸੱਚੀ ਹੈ ਤੇਰੀ ਅਪਾਰ ਸ਼ਕਤੀ, ਸੱਚੀ ਤੇਰੀ ਗੁਰਬਾਣੀ ਅਤੇ ਸੱਚੀ ਹੈ ਖ਼ੁਸ਼ੀ ਜੋ ਤੂੰ ਦਿੰਦਾ ਹੈਂ, ਹੇ ਸੁਆਮੀ!
Fareedkot Teekaਸਚੀ ਤੇਰੀ ਸਕਤੀ ਹੈ ਔ ਸਚੀ ਤੇਰੀ ਬੇਦ ਰੂਪ ਬਾਣੀ ਹੈ। ਔ ਹੇ ਸਾਹਿਬ! ਤੈਨੇ ਸੁਖ ਭੀ ਅਪਨੇ ਭਗਤੋਂ ਕੋ ਸਚਾ ਹੀ ਪ੍ਰਾਪਤਿ ਕੀਆ ਹੈ॥੫॥
Prof. Sahib Singhਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ ॥੫॥

ਪਦ ਅਰਥ ਬਾਣੀ = ਬਨਾਵਟ, ਨਿਯਮ। ਸਚੀ = ਅਟੱਲ ਨਿਯਮਾਂ ਵਾਲੀ। ਸਾਹਿਬ = ਹੇ ਸਾਹਿਬ! ਕੀਜਾ = ਕੀਤਾ ਹੈ ॥੫॥

SikhNet (Spanish)Sí, Verdadero es Tu Poder, Verdad es Tu Palabra, y el Éxtasis que confieres, es también Eternamente Verdadero. (5)

ਏਕੋ ਆਪਿ ਤੂਹੈ ਵਡ ਰਾਜਾ ॥

eko aap toohai vadd raajaa |

Sant Singh KhalsaYou alone are the greatest king.
Manmohan SinghThou alone are the great king.
Manmohan Singh (Punjabi)ਕੇਵਲ ਤੂੰ ਹੀ ਵਿਸ਼ਾਲ ਪਾਤਿਸ਼ਾਹ ਹੈਂ।
Fareedkot Teekaਇਕ ਆਪ ਹੀ ਤੂੰ ਵੱਡਾ ਰਾਜਾ ਹੈਂ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ।

ਪਦ ਅਰਥ ਵਡ = ਵੱਡਾ।

SikhNet (Spanish)Sólo Tú eres el Rey Sublime, oh Dios, sí, a través de Tu Comando,

ਹੁਕਮਿ ਸਚੇ ਕੈ; ਪੂਰੇ ਕਾਜਾ ॥

hukam sache kai; poore kaajaa |

Sant Singh KhalsaBy the Hukam of Your Command, O True Lord, our affairs are fulfilled.
Manmohan SinghBy Thy command, O True Lord, he affairs are fulfilled.
Manmohan Singh (Punjabi)ਤੇਰੇ ਫੁਰਮਾਨ ਦੁਆਰਾ, ਹੈ ਸੱਚੇ ਸਾਂਈਂ, ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਤੇਰੇ ਸਚੇ ਹੁਕਮ ਕਰ ਕੇ ਹੀ ਸਭ ਕਾਰਜ ਪੂਰਨ ਹੋਤੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ।

ਪਦ ਅਰਥ ਸਚੇ ਕੈ ਹੁਕਮਿ = ਸਦਾ-ਥਿਰ ਪ੍ਰਭੂ ਦੇ ਹੁਕਮ ਵਿਚ। ਕਾਜਾ = ਕਾਰਜ, ਜੀਵਾਂ ਦੇ ਕੰਮ। ਪੂਰੇ = ਸਿਰੇ ਚੜ੍ਹਦੇ ਹਨ।

SikhNet (Spanish)conoces nuestro interior y estás complacido, oh Uno Verdadero, todas nuestras tareas son realizadas,

ਅੰਤਰਿ ਬਾਹਰਿ ਸਭੁ ਕਿਛੁ ਜਾਣੈ; ਆਪੇ ਹੀ ਆਪਿ ਪਤੀਜਾ ਹੇ ॥੬॥

antar baahar sabh kichh jaanai; aape hee aap pateejaa he |6|

Sant Singh KhalsaInwardly and outwardly, You know everything; You Yourself are pleased with Yourself. ||6||
Manmohan SinghWithin and without, Thou know everything, O Lord and Thou Thy self are pleased with Thyself.
Manmohan Singh (Punjabi)ਅੰਦਰ ਤੇ ਬਾਹਰ ਤੂੰ ਸਭ ਕੁਝ ਜਾਣਦਾ ਹੈਂ, ਹੇ ਸੁਆਮੀ! ਅਤੇ ਤੂੰ ਆਪ ਹੀ ਆਪਣੇ ਨਾਲ ਪ੍ਰਸੰਨ ਹੈਂ।
Fareedkot Teekaਅੰਤਰ ਕੀ ਔ ਬਾਹਰ ਕੀ ਬਾਤ ਤੂੰ ਸਭ ਕੁਛ ਜਾਨਤਾ ਹੈ ਔ ਅਪਨੇ ਆਪ ਪਰ ਤੂੰ ਆਪ ਹੀ ਪਤੀਜਿਆ ਹੈਂ॥੬॥
Prof. Sahib Singhਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ ॥੬॥

ਪਦ ਅਰਥ ਪਤੀਜਾ = ਪਤੀਜਦਾ ਹੈ, ਸੰਤੁਸ਼ਟ ਹੁੰਦਾ ਹੈ ॥੬॥

SikhNet (Spanish)por Ti Mismo, con Tu Propio Ser. (6)

ਤੂ ਵਡ ਰਸੀਆ. ਤੂ ਵਡ ਭੋਗੀ ॥

too vadd raseea. too vadd bhogee |

Sant Singh KhalsaYou are the great party-goer, You are the great enjoyer.
Manmohan SinghThou are the great Reveller and Thou the great enjoyer.
Manmohan Singh (Punjabi)ਤੂੰ ਭਾਰਾ ਰੰਗਰਲੀਆਂ ਮਾਣਨ ਵਾਲਾ ਹੈ ਅਤੇ ਤੂੰ ਹੀ ਭਾਰਾ ਅਨੰਦ ਭੋਗਣ ਵਾਲਾ।
Fareedkot Teekaਹੇ ਹਰੀ! ਤੂੰ ਵੱਡਾ (ਰਸੀਆ)⁽¹⁾ ਰਸ ਵਾਲਾ ਔਰੁ ਰਸ ਕਾ ਭੋਗੀ ਹੈਂ॥
Prof. Sahib Singhਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ।

ਪਦ ਅਰਥ ਰਸੀਆ = ਰਸ-ਆਨੰਦ ਮਾਣਨ ਵਾਲਾ। ਭੋਗੀ = ਪਦਾਰਥਾਂ ਨੂੰ ਭੋਗਣ ਵਾਲਾ।

SikhNet (Spanish)Eres el Gran Revelador y eres Quien disfruta de los placeres de la vida,

ਤੂ ਨਿਰਬਾਣੁ; ਤੂਹੈ ਹੀ ਜੋਗੀ ॥

too nirabaan; toohai hee jogee |

Sant Singh KhalsaYou are detached in Nirvaanaa, You are the Yogi.
Manmohan SinghThou are detached and thou are united.
Manmohan Singh (Punjabi)ਤੂੰ ਨਿਰਲੇਪ ਹੈਂ ਤੇ ਤੂੰ ਹੀ ਜੁੜਿਆ ਹੋਇਆ ਹੈਂ।
Fareedkot Teekaਤੂੰ ਹੀ ਨਿਰਬੰਧ ਹੈਂ ਔ ਤੂੰ ਹੀ ਜੁੜਿਆ ਹੂਆ ਹੈਂ॥
Prof. Sahib Singh(ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ।

ਪਦ ਅਰਥ ਨਿਰਬਾਣੁ = ਵਾਸਨਾ-ਰਹਿਤ, ਨਿਰਲੇਪ। ਜੋਗੀ = ਵਿਰਕਤ।

SikhNet (Spanish)eres Desapegado, el Yogui, el Señor del Nirvana, toda Paz,

ਸਰਬ ਸੂਖ ਸਹਜ ਘਰਿ ਤੇਰੈ; ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥

sarab sookh sehaj ghar terai; amiau teree drisatteejaa he |7|

Sant Singh KhalsaAll celestial comforts are in Your home; Your Glance of Grace rains Nectar. ||7||
Manmohan SinghAll the celestial comforts are in Thy Home and Thine gracious glance sheds Nectar.
Manmohan Singh (Punjabi)ਸਾਰੇ ਬੈਕੁੰਠੀ ਆਰਾਮ ਤੇਰੇ ਘਰ ਵਿੱਚ ਹਨ ਅਤੇ ਤੇਰੀ ਮਿਹਰ ਦੀ ਨਜ਼ਰਜ ਅੰਮ੍ਰਿਤ ਵਰਸਾਉਂਦੀ ਹੈ।
Fareedkot Teekaਸਭ ਸੁਖ ਸਹਿਜੇ ਹੀ ਤੇਰੇ ਘਰ ਮੇਂ ਹੈਂ ਔ ਤੇਰੀ ਦ੍ਰਿਸ੍ਟੀ ਮੇਂ ਅੰਮ੍ਰਿਤ ਹੈ, ਭਾਵ ਜਿਸ ਪਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ ਵਹੁ ਸਭ ਸੁਖੋਂ ਕਾ ਭਾਗੀ ਹੋਤਾ ਹੈ॥੭॥
Prof. Sahib Singhਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ ॥੭॥

ਪਦ ਅਰਥ ਸਹਜ = ਆਤਮਕ ਅਡੋਲਤਾ। ਘਰਿ ਤੇਰੈ = ਤੇਰੇ ਘਰ ਵਿਚ। ਅਮਿਉ = ਅੰਮ੍ਰਿਤ। ਦ੍ਰਿਸਟੀਜਾ = ਦ੍ਰਿਸ਼ਟੀ ਵਿਚ ॥੭॥

SikhNet (Spanish)Felicidad y Éxtasis están en Tu Hogar y Tu Mirada de Gracia derrama Néctar. (7)

ਤੇਰੀ ਦਾਤਿ; ਤੁਝੈ ਤੇ ਹੋਵੈ ॥

teree daat; tujhai te hovai |

Sant Singh KhalsaYou alone give Your gifts.
Manmohan SinghThou alone give Thine gifts.
Manmohan Singh (Punjabi)ਕੇਵਲ ਤੂੰ ਹੀ ਆਪਣੀਆਂ ਬਖ਼ਸ਼ੀਸ਼ਾਂ ਬਖ਼ਸ਼ਦਾ ਹੈਂ।
Fareedkot Teekaਤੇਰੀ ਭਗਤੀ ਰੂਪ ਦਾਤ ਤੇਰੇ ਤੇ ਹੀ ਪ੍ਰਾਪਤਿ ਹੋਤੀ ਹੈ॥
Prof. Sahib Singhਹੇ ਪ੍ਰਭੂ! ਜਿਤਨੀ ਦਾਤ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ।

ਪਦ ਅਰਥ ਤੁਝੈ ਤੇ = ਤੇਰੇ ਪਾਸੋਂ ਹੀ।

SikhNet (Spanish)Sólo Tú nos bendices con Tus Bondades, oh Dios. A Tu gente le das todo,

ਦੇਹਿ ਦਾਨੁ; ਸਭਸੈ ਜੰਤ ਲੋਐ ॥

dehi daan; sabhasai jant loai |

Sant Singh KhalsaYou grant Your gifts unto all the beings of the world.
Manmohan SinghThou bless with Thine bounties all the beings of the world.
Manmohan Singh (Punjabi)ਤੈਂ ਸੰਸਾਰ ਦੇ ਸਮੂਹ ਜੀਵਾਂ ਨੂੰ ਆਪਣੀਆਂ ਦਾਤਾਂ ਦਿੰਦਾ ਹੈਂ।
Fareedkot Teekaਤੂੰ ਸਭ ਲੋਕੋਂ ਮੇਂ ਜੀਵੋਂ ਕਾ ਦਾਨ ਦੇਤਾ ਹੈਂ॥
Prof. Sahib Singhਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ।

ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਲੋਐ = ਲੋਕਾਂ ਨੂੰ।

SikhNet (Spanish)sí, a todas Tus criaturas y mientras ellos se sacian,

ਤੋਟਿ. ਨ ਆਵੈ, ਪੂਰ ਭੰਡਾਰੈ; ਤ੍ਰਿਪਤਿ ਰਹੇ ਆਘੀਜਾ ਹੇ ॥੮॥

tott. na aavai, poor bhanddaarai; tripat rahe aagheejaa he |8|

Sant Singh KhalsaYour treasures are overflowing, and are never exhausted; through them, we remain satisfied and fulfilled. ||8||
Manmohan SinghThey remain sated and satiated and Thine brimful treasures exhaust not.
Manmohan Singh (Punjabi)ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ ਅਤੇ ਤੇਰੇ ਪਰੀਪੂਰਨ ਖ਼ਜ਼ਾਨੇ ਮੁਕਦੇ ਨਹੀਂ।
Fareedkot Teekaਤੇਰੇ ਪੂਰੇ ਭੰਡਾਰੇ ਹੈਂ ਤੋਟ ਨਹੀਂ ਆਵਤੀ। ਜਿਸ ਕੋ ਤੂੰ ਅਪਨੀ ਕ੍ਰਿਪਾ ਕਰ ਕੇ (ਆਘੀਜਾ) ਰਜਾਵਤਾ ਹੈਂ ਵਹੁ ਸਭ ਪਦਾਰਥੋਂ ਸੇ ਤ੍ਰਿਪਤਿ ਰਹਿਤਾ ਹੈ॥
Prof. Sahib Singhਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ। ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ ॥੮॥

ਪਦ ਅਰਥ ਤੋਟਿ = ਘਾਟਾ। ਭੰਡਾਰੈ = ਖ਼ਜ਼ਾਨੇ ਵਿਚ। ਤ੍ਰਿਪਤਿ ਰਹੇ ਆਘੀਜਾ = ਪੂਰਨ ਤੌਰ ਤੇ ਰੱਜੇ ਰਹਿੰਦੇ ਹਨ (ਸਾਰੇ ਜੀਵ) ॥੮॥

SikhNet (Spanish)Tus Tesoros permanecen Desbordantes e Interminables como siempre. (8)

ਜਾਚਹਿ; ਸਿਧ ਸਾਧਿਕ ਬਨਵਾਸੀ ॥

jaacheh; sidh saadhik banavaasee |

Sant Singh KhalsaThe Siddhas, seekers and forest-dwellers beg from You.
Manmohan SinghThe adepts, strivers and forest dwellers beg alms from Thee.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਅਤੇ ਜੰਗਲਾਂ ਵਿੱਚ ਵੱਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਨ।
Fareedkot Teekaਤੇਰੇ ਪਾਸੋਂ ਸਿਧਿ ਔ ਸਾਧਿਕ ਤਥਾ ਬਨ ਕੇ ਬਸਨੇ ਵਾਲੇ ਮਾਂਗਤੇ ਹੈਂ॥
Prof. Sahib Singhਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ।

ਪਦ ਅਰਥ ਜਾਚਹਿ = ਮੰਗਦੇ ਹਨ {ਬਹੁ-ਵਚਨ}। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ।

SikhNet (Spanish)Oh Señor, los buscadores, los adeptos, los que viven en los bosques, todos Te buscan sólo a Ti. Sí,

ਜਾਚਹਿ; ਜਤੀ ਸਤੀ ਸੁਖਵਾਸੀ ॥

jaacheh; jatee satee sukhavaasee |

Sant Singh KhalsaThe celibates and abstainers, and those who abide in peace beg from You.
Manmohan SinghThe men of continence, chaste persons and they who abide in peace beg alms from Thee.
Manmohan Singh (Punjabi)ਪ੍ਰਹੇਜ਼ਗਾਰ ਬੰਦੇ, ਪਵਿੱਤ੍ਰ ਪੁਰਸ਼ ਅਤੇ ਆਰਾਮ ਅੰਦਰ ਵਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਲ।
Fareedkot Teekaਜਤੀ, ਸਤੀ ਸੁਖ ਮੇਂ ਬਸਣਾ ਮਾਂਗਤੇ ਹੈਂ॥
Prof. Sahib Singhਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ।

ਪਦ ਅਰਥ ਜਤੀ = ਕਾਮ-ਵਾਸਨਾ ਤੋਂ ਬਚੇ ਰਹਿਣ ਦਾ ਜਤਨ ਕਰਨ ਵਾਲੇ। ਸਤੀ = ਵਿਕਾਰਾਂ ਤੋਂ ਬਚਣ ਦਾ ਉੱਦਮ ਕਰਨ ਵਾਲੇ।

SikhNet (Spanish)Te buscan los que practican la continencia y castidad y viven en la Dicha.

ਇਕੁ ਦਾਤਾਰੁ. ਸਗਲ ਹੈ ਜਾਚਿਕ; ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥

eik daataar. sagal hai jaachik; dehi daan srisatteejaa he |9|

Sant Singh KhalsaYou alone are the Great Giver; all are beggars of You. You bless all the world with Your gifts. ||9||
Manmohan SinghThou alone are the Giver and all others are Thine mumpers. My Master, Thou bless the whole world with Thine bounties.
Manmohan Singh (Punjabi)ਕੇਵਲ ਤੂੰ ਹੀ ਦਾਤਾ ਹੈਂ ਅਤੇ ਹੋਰ ਸਾਰੇ ਤੇਰੇ ਮੰਗਤੇ ਹਨ। ਮੈਂਡੇ ਮਾਲਕ ਤੂੰ ਸਾਰੇ ਸੰਸਾਰ ਨੂੰ ਦਾਤਾਂ ਬਖ਼ਸ਼ਦਾ ਹੈਂ।
Fareedkot Teekaਇਕ ਤੂੰ ਹੀ ਦਾਤਾ ਹੈਂ ਹੋਰ ਸਭ ਤੇਰੇ ਮੰਗਤੇ ਹੈਂ, ਤੂੰ ਦਾਨ ਸਭ ਸ੍ਰਿਸ੍ਟੀ ਕੋ ਦੇਤਾ ਹੈਂ॥੬॥
Prof. Sahib Singhਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ ॥੯॥

ਪਦ ਅਰਥ ਸਗਲ = ਸਾਰੀ ਲੁਕਾਈ। ਜਾਚਿਕ = ਮੰਗਣ ਵਾਲੀ। ਦੇਹਿ = ਤੂੰ ਦੇਂਦਾ ਹੈਂ ॥੯॥

SikhNet (Spanish)Oh Dios eres el Único Creador, mientras que todos los demás son buscadores, oh Señor, bendice a toda Tu Creación con Tus Bondades. (9)

ਕਰਹਿ ਭਗਤਿ ਅਰੁ ਰੰਗ ਅਪਾਰਾ ॥

kareh bhagat ar rang apaaraa |

Sant Singh KhalsaYour devotees worship You with infinite love.
Manmohan SinghThe saints meditate on Thee and bear Thee infinite love.
Manmohan Singh (Punjabi)ਸੰਤ ਤੈਨੂੰ ਆਰਾਧਦੇ ਅਤੇ ਬੇਅੰਤ ਪਿਆਰ ਕਰਦੇ ਹਨ।
Fareedkot Teekaਹੇ ਅਪਾਰ! ਤੇਰੇ ਪ੍ਰੇਮ ਕੋ ਧਾਰ ਕੇ ਪੁਨਃ ਤੇਰੇ ਭਗਤ ਜਨ ਭਗਤੀ ਕਰਤੇ ਹੈਂ॥
Prof. Sahib Singh(ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਕਰਹਿ = ਕਰਦੇ ਹਨ। ਅਰੁ = ਅਤੇ।

SikhNet (Spanish)Millones hay que Te alaban y Te adoran amorosamente.

ਖਿਨ ਮਹਿ; ਥਾਪਿ ਉਥਾਪਨਹਾਰਾ ॥

khin meh; thaap uthaapanahaaraa |

Sant Singh KhalsaIn an instant, You establish and disestablish.
Manmohan SinghThou create and destroy in an instant.
Manmohan Singh (Punjabi)ਤੂੰ ਇੱਕ ਮੁਹਤ ਵਿੱਚ ਰਚਦਾ ਅਤੇ ਨਾਸ ਕਰ ਦਿੰਦਾ ਹੈਂ।
Fareedkot Teekaਤੂੰ ਖਿਨ ਮੇਂ ਥਾਪ ਕੇ ਉਠਾਇ ਲੇਨੇਹਾਰਾ ਹੈਂ॥
Prof. Sahib Singhਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰ ਸਕਣ ਵਾਲਾ।

SikhNet (Spanish)En un sólo momento, creas y destruyes, sí, Infinito e Invaluable eres Tú,

ਭਾਰੋ ਤੋਲੁ ਬੇਅੰਤ ਸੁਆਮੀ; ਹੁਕਮੁ ਮੰਨਿ ਭਗਤੀਜਾ ਹੇ ॥੧੦॥

bhaaro tol beant suaamee; hukam man bhagateejaa he |10|

Sant Singh KhalsaYour weight is so heavy, O my infinite Lord and Master. Your devotees surrender to the Hukam of Your Command. ||10||
Manmohan SinghGreat is the weight of Thy meditation, O my Infinite Lord. Thine saints submit to Thy will.
Manmohan Singh (Punjabi)ਬਹੁਤਾ ਹੈ ਵਜ਼ਨ ਤੇਰੀ ਬੰਦਗੀ ਦਾ, ਹੇ ਅਨੰਤ ਪ੍ਰਭੂ! ਤੇਰੇ ਸਾਧੂ ਤੇਰੀ ਰਜ਼ਾ ਨੂੰ ਸਵੀਕਾਰ ਕਰਦੇ ਹਨ।
Fareedkot Teekaਹੇ ਬੇਅੰਤ ਸੁਆਮੀ! ਤੇਰਾ ਬਡਾ ਭਾਰਾ ਅਰਥਾਤ ਬੀਚਾਰ ਹੈ। ਜੋ ਤੇਰੇ ਭਗਤ ਹੈਂ, ਸੋ ਤੇਰੇ ਹੁਕਮ ਕੋ ਮਾਂਨਤੇ ਹੈਂ॥੧੦॥
Prof. Sahib Singhਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ। (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ ॥੧੦॥

ਪਦ ਅਰਥ ਮੰਨਿ = ਮੰਨ ਕੇ। ਭਗਤੀਜਾ = ਭਗਤ ਬਣਦੇ ਹਨ ॥੧੦॥

SikhNet (Spanish)oh Maestro y es sometiéndome a Tu Voluntad, que nos volvemos Tus Devotos. (10)

ਜਿਸੁ ਦੇਹਿ ਦਰਸੁ; ਸੋਈ ਤੁਧੁ ਜਾਣੈ ॥

jis dehi daras; soee tudh jaanai |

Sant Singh KhalsaThey alone know You, whom You bless with Your Glance of Grace.
Manmohan SinghHe alone realise Thee, whom Thou bless with Thine vision.
Manmohan Singh (Punjabi)ਕੇਵਲ ਉਹ ਹੀ ਤੈਨੂੰ ਅਨੂਭਵ ਕਰਦਾ ਹੈ ਜਿਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ।
Fareedkot Teekaਜਿਸ ਕੋ ਤੂੰ ਗੁਰੋਂ ਕਾ ਦਰਸਨ ਦੇਤਾ ਹੈਂ ਸੋਈ ਤੁਧ ਕੋ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ।

ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਸੋਈ = ਉਹੀ ਮਨੁੱਖ। ਤੁਧੁ ਜਾਣੈ = ਤੇਰੇ ਨਾਲ ਸਾਂਝ ਪਾਂਦਾ ਹੈ।

SikhNet (Spanish)Sólo Te conoce aquél a quien bendices con Tu Visión y siempre gozará de Tu Amor,

ਓਹੁ ਗੁਰ ਕੈ ਸਬਦਿ; ਸਦਾ ਰੰਗ ਮਾਣੈ ॥

ohu gur kai sabad; sadaa rang maanai |

Sant Singh KhalsaThrough the Word of the Guru's Shabad, they enjoy Your Love forever.
Manmohan SinghThrough the Guru's instruction, he ever enjoys Thy love.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਹਮੇਸ਼ਾਂ ਹੀ ਤੇਰੀ ਪ੍ਰੀਤ ਦਾ ਅਨੰਦ ਲੈਂਦਾ ਹੈ।
Fareedkot Teekaਵਹੁ ਪੁਰਸ ਗੁਰੋਂ ਕੇ ਉਪਦੇਸ ਕਰਿ ਸਦਾ ਅਨੰਦ ਕੋ ਭੋਗਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)a través de la Palabra del Guru.

ਚਤੁਰੁ ਸਰੂਪੁ ਸਿਆਣਾ ਸੋਈ; ਜੋ ਮਨਿ ਤੇਰੈ ਭਾਵੀਜਾ ਹੇ ॥੧੧॥

chatur saroop siaanaa soee; jo man terai bhaaveejaa he |11|

Sant Singh KhalsaThey alone are clever, handsome and wise, who are pleasing to Your Mind. ||11||
Manmohan SinghHe alone is clever, handsome and wise, who is pleasing to Thy mind, O Lord.
Manmohan Singh (Punjabi)ਕੇਵਲ ਉਹ ਹੀ ਹੁਸ਼ਿਆਰ, ਸੁੰਦਰ ਅਤੇ ਦਾਨਾ ਹੈ, ਜਿਹੜਾ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ, ਹੇ ਪ੍ਰਭੂ!
Fareedkot Teekaਸੋਈ ਬਿਵਹਾਰੋਂ ਮੇਂ ਚਤੁਰ ਔ ਸਰੂਪ ਕੇ ਜਾਨਨੇ ਮੇਂ ਸਿਆਨਾ ਹੈ, ਜੋ ਤੇਰੇ ਮਨ ਮੇਂ ਭਾਇਆ ਹੈ॥੧੧॥
Prof. Sahib Singhਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ ॥੧੧॥

ਪਦ ਅਰਥ ਤੇਰੈ ਮਨਿ = ਤੇਰੇ ਮਨ ਵਿਚ ॥੧੧॥

SikhNet (Spanish)Oh Dios, sólo será astuto y sabio, aquél con quien estas complacido. (11)

ਜਿਸੁ ਚੀਤਿ ਆਵਹਿ; ਸੋ ਵੇਪਰਵਾਹਾ ॥

jis cheet aaveh; so veparavaahaa |

Sant Singh KhalsaOne who keeps You in his consciousness, becomes carefree and independent.
Manmohan SinghHe, who remembers Thee, becomes care-free.
Manmohan Singh (Punjabi)ਜੋ ਤੈਨੂੰ ਚੇਤੇ ਕਰਦਾ ਹੈ, ਉਹ ਬੇਮੁਹਤਾਜ ਥੀ ਵੰਝਦਾ ਹੈ।
Fareedkot Teekaਜਿਸਕੌ ਤੂੰ ਯਾਦ ਆਵੈਂ ਸੋ ਪੁਰਸ ਇਛਾ ਰਹਿਤ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

ਪਦ ਅਰਥ ਜਿਸੁ ਚੀਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਆਵਹਿ = ਤੂੰ ਆ ਵੱਸਦਾ ਹੈਂ। ਵੇਪਰਵਾਹਾ = ਬੇ-ਮੁਥਾਜ।

SikhNet (Spanish)Aquél que tiene su atención puesta en Ti, vive libre de preocupaciones.

ਜਿਸੁ ਚੀਤਿ ਆਵਹਿ; ਸੋ ਸਾਚਾ ਸਾਹਾ ॥

jis cheet aaveh; so saachaa saahaa |

Sant Singh KhalsaOne who keeps You in his consciousness, is the true king.
Manmohan SinghHe, who remembers Thee is the true king.
Manmohan Singh (Punjabi)ਜੋ ਤੈਨੂੰ ਚੇਤੇ ਕਰਦਾ ਹੈ, ਉਹ ਹੀ ਸੱਚਾ ਪਾਤਿਸ਼ਾਹ ਹੈ।
Fareedkot Teekaਜਿਸ ਕੋ ਤੂੰ ਚੀਤ ਆਵਹਿ ਸੋਈ ਸਾਚਾ ਸਾਹ ਹੈ॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ।

ਪਦ ਅਰਥ ਸਾਚਾ ਸਾਹਾ = ਸੱਚਾ ਸ਼ਾਹ, ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ।

SikhNet (Spanish)Aquél que Te alaba, es el verdadero Rey y aquél que Te ama, se libera de sus miedos,

ਜਿਸੁ ਚੀਤਿ ਆਵਹਿ. ਤਿਸੁ ਭਉ ਕੇਹਾ; ਅਵਰੁ ਕਹਾ ਕਿਛੁ ਕੀਜਾ ਹੇ ॥੧੨॥

jis cheet aaveh. tis bhau kehaa; avar kahaa kichh keejaa he |12|

Sant Singh KhalsaOne who keeps You in his consciousness - what does he have to fear? And what else does he need to do? ||12||
Manmohan SinghWhat sort of fear can he have, who cherishes Thee in his mind and what else need he do to please Thee, O Lord?
Manmohan Singh (Punjabi)ਉਸ ਨੂੰ ਕਿਸ ਕਿਸਮ ਦਾ ਡਰ ਹੋ ਸਕਦਾ ਹੈ, ਜੋ ਤੈਨੂੰ ਆਪਣੇ ਮਨ ਵਿੱਚ ਧਾਰਦਾ ਹੈ ਅਤੇ ਤੈਨੂੰ ਖ਼ੁਸ਼ ਕਰਨ ਲਈ ਉਸ ਨੂੰ ਹੋਰ ਕੀ ਕਰਨ ਦੀ ਲੋੜ ਹੈ?
Fareedkot Teekaਜਿਸ ਕੋ ਤੂੰ ਚਿਤ ਆਵੈਂ ਤਿਸ ਕੋ ਕੈਸਾ ਭੌ ਹੈ ਅਰਥਾਤ ਜਮਾਦਿਕੋਂ ਕਾ ਭੈ ਕੋਈ ਨਹੀਂ ਹੈ ਔਰ ਤੇਰੇ ਬਿਨਾਂ ਹੋਰੁ ਕਿਸ ਨੇ ਕਿਆ ਕੁਛ ਕਰਨਾ ਹੈ॥੧੨॥
Prof. Sahib Singhਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੧੨॥

ਪਦ ਅਰਥ ਭਉ ਕੇਹਾ = ਕੇਹਾ ਡਰ? ਕੋਈ ਡਰ ਨਹੀਂ (ਰਹਿ ਜਾਂਦਾ) ॥੧੨॥

SikhNet (Spanish)sin tener que hacer ningún otro esfuerzo para complacerte. (12)

ਤ੍ਰਿਸਨਾ ਬੂਝੀ; ਅੰਤਰੁ ਠੰਢਾ ॥

trisanaa boojhee; antar tthandtaa |

Sant Singh KhalsaThirst and desire are quenched, and one's inner being is cooled and soothed.
Manmohan SinghMy desire is stilled and my mind is cooled.
Manmohan Singh (Punjabi)ਮੇਰੀ ਖ਼ਾਹਿਸ਼ ਮਿੱਟ ਗਈ ਹੈ ਤੇ ਮੇਰਾ ਮਨ ਸੀਤਲ ਥੀ ਗਿਆ ਹੈ।
Fareedkot Teekaਜਿਸ ਕੀ ਤ੍ਰਿਸਨਾ ਬੁਝ ਗਈ ਹੈ ਤਿਸ ਕਾ ਅੰਤਸਕਰਣ ਠੰਢਾ ਹੈ॥
Prof. Sahib Singhਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ,

ਪਦ ਅਰਥ ਅੰਤਰੁ = ਹਿਰਦਾ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖੋ}।

SikhNet (Spanish)Su ansiedad se calma, su interior es refrescado y a través del Guru Perfecto,

ਗੁਰਿ ਪੂਰੈ ਲੈ ਤੂਟਾ ਗੰਢਾ ॥

gur poorai lai toottaa gandtaa |

Sant Singh KhalsaThe True Guru has mended the broken one.
Manmohan SinghThe Perfect Guru has united me, the separated one with the Lord.
Manmohan Singh (Punjabi)ਪੂਰਨ ਗੁਰਾਂ ਨੇ, ਮੈਂ, ਵਿਛੁੜੇ ਹੋਏ ਨੂੰ, ਸੁਆਮੀ ਨਾਲ ਮਿਲਾ ਦਿੱਤਾ ਹੈ।
Fareedkot Teekaਗੁਰੂ ਪੂਰਿਓਂ ਨੇ ਉਸ ਕਾ ਮਨੁ ਟੂਟਾ ਹੂਆ ਪਰਮੇਸਰ ਕੇ ਸਾਥ ਲੈ ਕੇ ਗੰਢਾ ਅਰਥਾਤ ਜੋੜਿਆ ਹੈ॥
Prof. Sahib Singh(ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਤੂਟਾ ਲੈ = (ਪ੍ਰਭੂ ਨਾਲੋਂ) ਟੁੱਟੇ ਹੋਏ ਨੂੰ ਫੜ ਕੇ। ਗੰਢਾ = (ਪ੍ਰਭੂ ਨਾਲ ਫਿਰ) ਜੋੜ ਦਿੱਤਾ।

SikhNet (Spanish)su amor hecho pedazos se vuelve a construir,

ਸੁਰਤਿ ਸਬਦੁ ਰਿਦ ਅੰਤਰਿ ਜਾਗੀ; ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥

surat sabad rid antar jaagee; amiau jhol jhol peejaa he |13|

Sant Singh KhalsaAwareness of the Word of the Shabad has awakened within my heart. Shaking it and vibrating it, I drink in the Ambrosial Nectar. ||13||
Manmohan SinghThe Lord's meditation has awakened within my mind and brushing aside the sin, I in-drink the Name-Nectar.
Manmohan Singh (Punjabi)ਸੁਆਮੀ ਦਾ ਸਿਮਰਨ ਮੇਰੇ ਮਨ ਅੰਦਰ ਜਾਗ ਪਿਆ ਹੈ ਅਤੇ ਪਾਪ ਨੂੰ ਪਰੇ ਹਟਾ, ਮੈਂ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ।
Fareedkot Teekaਤਿਸ ਕੇ ਅੰਤਰਿ ਬ੍ਰਹਮ ਕੀ ਸ੍ਰੇਸ਼ਟ ਪ੍ਰੀਤੀ ਜਾਗੀ ਹੈ, ਸੋ ਵਿਸਿਆਂ ਕੋ ਹਟਾਇ ਕੈ ਸਰੂਪ ਕੇ ਅਨੰਦ ਰੂਪ ਅੰਮ੍ਰਿਤ ਕੋ ਪਾਨ ਕਰਤਾ ਹੈ॥੧੩॥
Prof. Sahib Singhਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ॥੧੩॥

ਪਦ ਅਰਥ ਰਿਦ ਅੰਤਰਿ = ਹਿਰਦੇ ਵਿਚ। ਜਾਗੀ = ਜਾਗ ਪਈ, ਪੈਦਾ ਹੋ ਗਈ। 'ਸੁਰਤਿ...ਜਾਗੀ' = ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਅਮਿਉ = ਅੰਮ੍ਰਿਤ। ਝੋਲਿ = ਝੋਲਿ ਕੇ, ਹਿਲਾ ਕੇ, ਸੁਆਦ ਨਾਲ ॥੧੩॥

SikhNet (Spanish)así su Conciencia despierta a la Palabra y da rienda suelta a su ser alimentándose del Néctar del Señor. (13)

ਮਰੈ ਨਾਹੀ; ਸਦ ਸਦ ਹੀ ਜੀਵੈ ॥

marai naahee; sad sad hee jeevai |

Sant Singh KhalsaI shall not die; I shall live forever and ever.
Manmohan SinghI shall die not and shall live for ever and aye.
Manmohan Singh (Punjabi)ਮੈਂ ਮਰਾਂਗਾ ਨਹੀਂ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦਾ ਰਹਾਂਗਾ।
Fareedkot Teekaਵਹੁ ਮਰਤਾ ਨਹੀਂ ਸਦਾ ਸਦਾ ਹੀ ਜੀਵਤਾ ਹੈ॥
Prof. Sahib Singhਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ।

ਪਦ ਅਰਥ ਮਰੈ = ਆਤਮਕ ਮੌਤ ਸਹੇੜਦਾ ਹੈ। ਸਦ ਸਦ ਹੀ = ਸਦਾ ਹੀ ਸਦਾ ਹੀ। ਜੀਵੈ = ਆਤਮਕ ਜੀਵਨ ਜੀਊਂਦਾ ਹੈ।

SikhNet (Spanish)Él no muere, sino vive para siempre, se vuelve inmortal,

ਅਮਰੁ ਭਇਆ; ਅਬਿਨਾਸੀ ਥੀਵੈ ॥

amar bheaa; abinaasee theevai |

Sant Singh KhalsaI have become immortal; I am eternal and imperishable.
Manmohan SinghI have become eternal and am rendered imperishable.
Manmohan Singh (Punjabi)ਮੈਂ ਸਦੀਵੀ ਸਥਿਰ ਬਣ ਅਤੇ ਨਾਸ-ਰਹਿਤ ਹੋ ਗਿਆ ਹਾਂ।
Fareedkot Teeka(ਅਮਰ) ਪਰਮਾਤਮਾਂ ਕੋ ਪ੍ਰਾਪਤਿ ਭਇਆ ਹੈ, ਇਸੀ ਤੇ ਵਹੁ ਭੀ ਅਬਨਾਸੀ ਹੂਆ ਹੈ॥
Prof. Sahib Singhਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ।

ਪਦ ਅਰਥ ਅਮਰੁ = ਅਟੱਲ ਆਤਮਕ ਜੀਵਨ ਵਾਲਾ। ਥੀਵੈ = ਹੋ ਜਾਂਦਾ ਹੈ।

SikhNet (Spanish)pues la muerte no lo toca más y se libera de sus dudas,

ਨਾ ਕੋ ਆਵੈ. ਨਾ ਕੋ ਜਾਵੈ; ਗੁਰਿ. ਦੂਰਿ ਕੀਆ ਭਰਮੀਜਾ ਹੇ ॥੧੪॥

naa ko aavai. naa ko jaavai; gur. door keea bharameejaa he |14|

Sant Singh KhalsaI do not come, and I do not go. The Guru has driven out my doubts. ||14||
Manmohan SinghI shall now neither come nor go. The Guru has dispelled my doubt.
Manmohan Singh (Punjabi)ਮੈਂ ਹੁਣ ਨਾਂ ਆਵਾਂਗਾ, ਨਾਂ ਹੀ ਜਾਵਾਂਗਾ। ਗੁਰਾਂ ਨੇ ਮੇਰਾ ਸੰਸਾ ਨਵਿਰਤ ਕਰ ਦਿੱਤਾ ਹੈ।
Fareedkot Teekaਜਿਸ ਕਾ ਗੁਰੋਂ ਨੇ ਭ੍ਰਮ ਦੂਰ ਕੀਆ ਹੈ ਤਿਸ ਕੀ ਦ੍ਰਿਸਟੀ ਮੇਂ ਨਾ ਕੋਈ ਜਨਮਤਾ ਨਾ ਕੋਈ ਮਰਤਾ ਹੈ॥੧੪॥
Prof. Sahib Singhਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ॥੧੪॥

ਪਦ ਅਰਥ ਗੁਰਿ = ਗੁਰੂ ਨੇ ॥੧੪॥

SikhNet (Spanish)sí, ahora él ya no va ni viene. (14)

ਪੂਰੇ ਗੁਰ ਕੀ ਪੂਰੀ ਬਾਣੀ ॥

poore gur kee pooree baanee |

Sant Singh KhalsaPerfect is the Word of the Perfect Guru.
Manmohan SinghPerfect is the word of the perfect Guru.
Manmohan Singh (Punjabi)ਪੂਰਨ ਗੁਰਦੇਵ ਬਾਣੀ ਪੂਰਨ ਹੈ।
Fareedkot Teekaਪੂਰੇ ਗੁਰੋਂ ਕੀ ਬੇਦ ਰੂਪ ਬਾਣੀ ਪੂਰੀ ਹੈ॥
Prof. Sahib Singhਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ-
SikhNet (Spanish)Perfecta es la Palabra del Guru Perfecto, aquél que se aferra al Uno Perfecto,

ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥

poorai laagaa poore maeh samaanee |

Sant Singh KhalsaOne who is attached to the Perfect Lord, is immersed in the Perfect Lord.
Manmohan SinghHe who is attached to the Perfect Lord, merges in the Perfect Lord, merges in the Perfect One.
Manmohan Singh (Punjabi)ਜੋ ਪੂਰਨ ਪ੍ਰਭੂ ਨਾਲ ਜੁੜਿਆ ਹੋਇਆ ਹੈ, ਉਹ ਪੂਰਨ ਪੁਰਖ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜੋ ਪੂਰੇ ਪਰਮੇਸਰ ਮੇਂ ਲਾਗਾ ਹੈ ਤਿਸ ਕੀ ਬ੍ਰਿਤੀ ਪੂਰੇ ਮੇਂ ਸਮਾਣੀ ਹੈ ॥
Prof. Sahib Singhਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਉਸ ਵਿਚ ਸਮਾਇਆ ਰਹਿੰਦਾ ਹੈ।

ਪਦ ਅਰਥ ਪੂਰੈ = ਪੂਰਨ ਪ੍ਰਭੂ ਵਿਚ। ਲਾਗਾ = ਲੱਗਾ, ਜੁੜਿਆ। ਮਹਿ = ਵਿਚ।

SikhNet (Spanish)se inmerge en Él. Con cada día su Amor se incrementa y donde sea que es pesado,

ਚੜੈ ਸਵਾਇਆ ਨਿਤ ਨਿਤ ਰੰਗਾ; ਘਟੈ ਨਾਹੀ. ਤੋਲੀਜਾ ਹੇ ॥੧੫॥

charrai savaaeaa nit nit rangaa; ghattai naahee. toleejaa he |15|

Sant Singh KhalsaHis love increases day by day, and when it is weighed, it does not decrease. ||15||
Manmohan SinghHis love increases day by day and where it is weighed, it weighs not less.
Manmohan Singh (Punjabi)ਉਸ ਦੀ ਪ੍ਰੀਤ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ ਅਤੇ ਜਿੱਥੇ ਇਹ ਤੋਲੀ ਜਾਂਦੀ ਹੈ, ਇਸ ਦਾ ਵਜ਼ਨ ਘਟ ਨਹੀਂ ਨਿਕਲਦਾ।
Fareedkot Teekaਤਿਸ ਕੋ ਸਵਾਇਆ ਨਿਤ੍ਯੰਪ੍ਰਤੀ ਭਗਤੀ ਕਾ ਰੰਗੁ ਚੜਤਾ ਹੈ, ਉਸ ਕਾ ਤੋਲ ਘਟਤਾ ਨਹੀਂ ਹੈ॥੧੫॥
Prof. Sahib Singhਪਰਮਾਤਮਾ ਦੇ ਪ੍ਰੇਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ ॥੧੫॥

ਪਦ ਅਰਥ ਚੜੈ = ਚੜ੍ਹਦਾ ਹੈ। ਸਵਾਇਆ ਰੰਗਾ = ਵਧੀਕ ਪ੍ਰੇਮ-ਰੰਗ। ਘਟੈ = ਘਟਦਾ। ਤੋਲੀਜਾ = ਤੋਲਿਆਂ, ਪੜਤਾਲ ਕੀਤਿਆਂ ॥੧੫॥

SikhNet (Spanish)muestra su peso completo. (15)

ਬਾਰਹਾ ਕੰਚਨੁ; ਸੁਧੁ ਕਰਾਇਆ ॥

baarahaa kanchan; sudh karaaeaa |

Sant Singh KhalsaWhen the gold is made one hundred percent pure,
Manmohan SinghWhen gold is rendered one hundred percent pure,
Manmohan Singh (Punjabi)ਜਦ ਸੋਨਾ ਸੌ ਫੀ ਸਦੀ ਪਵਿੱਤ੍ਰ ਥੀ ਵੰਝਦਾ ਹੈ,
Fareedkot Teekaਬਾਰਾਂ ਵੰਨੀਆਂ ਕਾ ਸੁਇਨਾ ਜੈਸੇ ਸੁਧ ਕਰਾਇਆ ਹੂਆ ਕੰਚਨ ਕਹਾਵਤਾ ਹੈ॥
Prof. Sahib Singhਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ,

ਪਦ ਅਰਥ ਬਾਰਹਾ = ਬਾਰਾਂ ਵੰਨੀ ਦਾ, ਪੂਰੇ ਬਾਰਾਂ ਮਾਸੇ ਤੋਲ ਤੇ ਵਿਕਣ ਵਾਲਾ। ਕੰਚਨੁ = ਸੋਨਾ। ਸੁਧੁ = ਸ਼ੁੱਧ, ਖਰਾ।

SikhNet (Spanish)De la prueba, él sale verdadero, como oro puro,

ਨਦਰਿ ਸਰਾਫ; ਵੰਨੀ ਸਚੜਾਇਆ ॥

nadar saraaf; vanee sacharraaeaa |

Sant Singh Khalsaits color is true to the jeweller's eye.
Manmohan Singhthen its colour appeals to the jeweler's eye.
Manmohan Singh (Punjabi)ਤਾਂ ਇਸ ਦਾ ਰੰਗ ਜੌਹਰੀ ਦੀ ਅੱਖ ਨੂੰ ਭਾਅ ਜਾਂਦਾ ਹੈ।
Fareedkot Teekaਜਬ ਵੰਨੀਓਂ ਕਾ ਚੜਾਉ ਹੋਤਾ ਹੈ ਤਬ ਸਰਾਫ ਕੀ ਨਜਰ ਮੇਂ ਸੁਧ ਹੋਤਾ ਹੈ॥
Prof. Sahib Singhਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ।

ਪਦ ਅਰਥ ਵੰਨੀਸ = ਸੋਹਣੇ ਰੰਗ ਵਾਲਾ। ਨਦਰਿ ਸਰਾਫ ਚੜਾਇਆ = ਸਰਾਫ਼ ਦੀ ਨਜ਼ਰ ਵਿਚ ਚੜ੍ਹ ਜਾਂਦਾ ਹੈ, ਸਰਾਫ਼ ਦੀ ਨਜ਼ਰ ਵਿਚ ਪਰਵਾਨ ਹੋ ਜਾਂਦਾ ਹੈ।

SikhNet (Spanish)el Guru Joyero lo encontró de un Bello Color y lo aceptó en el Tesoro del Señor,

ਪਰਖਿ ਖਜਾਨੈ ਪਾਇਆ ਸਰਾਫੀ; ਫਿਰਿ. ਨਾਹੀ ਤਾਈਜਾ ਹੇ ॥੧੬॥

parakh khajaanai paaeaa saraafee; fir. naahee taaeejaa he |16|

Sant Singh KhalsaAssaying it, it is placed in the treasury by God the Jeweller, and it is not melted down again. ||16||
Manmohan SinghAssaying it, it is consigned to the treasury by God, the jeweler, and it is not heated again.
Manmohan Singh (Punjabi)ਇਸ ਦੀ ਛਾਨਬੀਨ ਕਰ, ਪ੍ਰਭੂ-ਜਵੇਹਰੀ ਇਸ ਨੂੰ ਖ਼ਜ਼ਾਨੇ ਵਿੱਚ ਪਾ ਦਿੰਦਾ ਹੈ ਅਤੇ ਇਹ ਮੁੜ ਕੇ ਤਪਾਇਆ ਨਹੀਂ ਜਾਂਦਾ।
Fareedkot Teekaਪਰਖ ਕੈ ਸਰਾਫੋਂ ਨੇ ਜੋ ਖਜਾਨੇ ਮੇਂ ਪਾਇਆ ਹੈ, ਸੋ ਫੇਰ ਨਹੀਂ ਤਾਈਤਾ ਹੈ; ਭਾਵ ਜਿਸ ਜਗ੍ਯਾਸੂ ਕੋ ਗੁਰਾਂ ਨੇ ਅਧਕਾਰੀ ਜਾਨ ਕੇ ਸਰੂਪ ਮੇਂ ਪ੍ਰਾਪਤ ਕੀਆ ਹੈ, ਸੋ ਫੇਰ ਤਾੜਨਾ ਵਿਖੇ ਨਹੀਂ ਆਵਤਾ ਹੈ॥੧੬॥
Prof. Sahib Singh(ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) ॥੧੬॥

ਪਦ ਅਰਥ ਪਰਖਿ = ਪਰਖ ਕੇ ॥੧੬॥

SikhNet (Spanish)para no regresar al fuego del vientre y tener que confrontar otra vez sus pasiones. (16)

ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥

amrit naam tumaaraa suaamee |

Sant Singh KhalsaYour Naam is Ambrosial Nectar, O my Lord and Master.
Manmohan SinghNectar-sweet is Thine Name, O my Master.
Manmohan Singh (Punjabi)ਸੁਧਾਰਸ ਵਰਗਾ ਮਿੱਠੜਾ ਹੈ ਤੈਡਾਂ ਨਾਮ, ਹੇ ਮੈਂਡੇ ਮਾਲਕ!
Fareedkot Teekaਹੇ ਸ੍ਵਾਮੀ! ਤੁਮਾਰਾ ਜੋ ਨਾਮਾਮ੍ਰਿਤ ਹੈ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸੁਆਮੀ = ਹੇ ਸੁਆਮੀ!

SikhNet (Spanish)Oh Señor Maestro, Dulce Néctar es Tu Nombre y Nanak,

ਨਾਨਕ ਦਾਸ ਸਦਾ ਕੁਰਬਾਨੀ ॥

naanak daas sadaa kurabaanee |

Sant Singh KhalsaNanak, Your slave, is forever a sacrifice to You.
Manmohan SinghNanak, Thy slave is ever a sacrifice unto Thee.
Manmohan Singh (Punjabi)ਤੇਰਾ ਗੋਲਾ, ਨਾਨਕ ਤੇਰੇ ਉੱਤੋ ਹਮੇਸ਼ਾਂ ਹੀ ਘੋਲੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਉਪਰੋਂ ਸਦਾ ਕੁਰਬਾਨ ਜਾਤਾ ਹੂੰ॥
Prof. Sahib Singhਹੇ ਨਾਨਕ! ਤੇਰੇ ਦਾਸ ਤੈਥੋਂ ਸਦਾ ਸਦਕੇ ਜਾਂਦੇ ਹਨ।
SikhNet (Spanish)Tu Sirviente ofrece su ser en sacrificio a Ti. Sí, asociándose a los Santos,

ਸੰਤਸੰਗਿ ਮਹਾ ਸੁਖੁ ਪਾਇਆ; ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥

santasang mahaa sukh paaeaa; dekh darasan ihu man bheejaa he |17|1|3|

Sant Singh KhalsaIn the Society of the Saints, I have found great peace; gazing upon the Blessed Vision of the Lord's Darshan, this mind is pleased and satisfied. ||17||1||3||
Manmohan SinghAssociating with the saints, I have obtained supreme bliss and seeing the Lord's vision, this soul is pleased.
Manmohan Singh (Punjabi)ਸਾਧ ਸੰਗਤ ਨਾਲ ਜੁੜ ਮੈਨੂੰ ਪਰਮ ਖੁਸ਼ੀ ਪ੍ਰਾਪਤ ਹੋ ਗਈ ਹੈ ਤੇ ਪ੍ਰਭੂ ਦਾ ਦੀਦਾਰ ਵੇਖ ਕੇ ਇਹ ਆਤਮਾ ਪ੍ਰਸੰਨ ਥੀ ਗਈ ਹੈ।
Fareedkot Teekaਸੰਤੋਂ ਕੇ ਸੰਗ ਸੇ ਨਾਮ ਪ੍ਰਾਪਤ ਹੂਆ ਹੈ ਇਸ ਤੇ ਮਹਾਂ ਸੁਖੁ ਪਾਇਆ ਹੈ, ਪੁਨਃ ਆਪ ਕਾ ਦਰਸਨ ਦੇਖ ਕੇ ਇਹ ਮੇਰਾ ਮਨੁ ਅਤ੍ਯੰਤ ਹੀ ਭੀਜਾ ਹੈ॥੧੭॥੧॥੩॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ ॥੧੭॥੧॥੩॥

ਪਦ ਅਰਥ ਸੰਤ ਸੰਗਿ = ਸੰਤ (ਗੁਰੂ) ਦੀ ਸੰਗਤ ਵਿਚ। ਦੇਖਿ = ਵੇਖ ਕੇ ॥੧੭॥੧॥੩॥

SikhNet (Spanish)ha logrado Inmenso Éxtasis y teniendo la Visión del Señor, su mente está imbuida en Él. (17-1-3)

Open this shabad (53 lines, Angs 1073-1074) →

Shabad Guru Arjan Dev Ji Raag Maaroo continues on Ang 1075

ਮਾਰੂ ਮਹਲਾ ੫ ਸੋਲਹੇ ॥

maaroo mahalaa 5 solahe |

Sant Singh KhalsaMaaroo, Fifth Mehl, Solhas:
Manmohan SinghMaru 5th Guru Solhas
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਸੋਲਹੇ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru, Mejl Guru Aryan, Quinto Canal Divino, Solajas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਗੁਰੁ ਗੋਪਾਲੁ. ਗੁਰੁ ਗੋਵਿੰਦਾ ॥

gur gopaal. gur govindaa |

Sant Singh KhalsaThe Guru is the Lord of the World, the Guru is the Master of the Universe.
Manmohan SinghThe Guru is the cherisher of the world and the Guru is the Master of the universe.
Manmohan Singh (Punjabi)ਗੁਰੂ ਜੀ ਜਗਤ ਦੇ ਪਾਲਣ-ਪੋਸਣਹਾਰ ਅਤੇ ਗੁਰੂ ਜੀ ਹੀ ਆਲਮ ਦੇ ਮਾਲਕ ਹਨ।
Fareedkot Teekaਗੁਰੂ ਗੁਪਾਲ ਰੂਪ ਹੈਂ, ਗੁਰੂ ਬੇਦੋਂ ਕੇ ਸਿਧਾਂਤ ਕੋ ਜਾਨਨੇ ਵਾਲੇ ਹੈਂ॥
Prof. Sahib Singh(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।

ਪਦ ਅਰਥ ਗੋਪਾਲੁ = {ਗੋ = ਸ੍ਰਿਸ਼ਟੀ} ਸ੍ਰਿਸ਼ਟੀ ਦਾ ਪਾਲਣਹਾਰ। ਗੋਵਿੰਦਾ = ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Guru es el Soporte, Lo Principal en la Tierra.

ਗੁਰੁ ਦਇਆਲੁ ਸਦਾ ਬਖਸਿੰਦਾ ॥

gur deaal sadaa bakhasindaa |

Sant Singh KhalsaThe Guru is merciful, and always forgiving.
Manmohan SinghThe Guru is the compassionate and ever forgiving.
Manmohan Singh (Punjabi)ਗੁਰੂ ਜੀ ਮਿਹਰਬਾਨ ਅਤੇ ਹਮੇਸ਼ਾਂ ਮਾਫ਼ੀ ਦੇਣਹਾਰ ਹਨ।
Fareedkot Teekaਗੁਰੂ ਦਇਆ ਕੇ ਘਰ ਹੈਂ ਔ ਸਦਾ ਬਖਸਿੰਦ ਹੈਂ॥
Prof. Sahib Singhਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)El Guru es siempre Benévolo y siempre Perdonador,

ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ; ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥

gur saasat simrit khatt karamaa; gur pavitru asathaanaa he |1|

Sant Singh KhalsaThe Guru is the Shaastras, the Simritees and the six rituals. The Guru is the Holy Shrine. ||1||
Manmohan SinghThe Guru is my Shashtras, Simritis and the six rituals and the Guru is my holy place.
Manmohan Singh (Punjabi)ਗੁਰੂ ਜੀ ਹੀ ਮੇਰੇ ਸ਼ਸਾਤ੍ਰ, ਸਿਮ੍ਰਤੀਆਂ ਤੇ ਛੇ ਕਰਮਕਾਂਡ ਹਨ ਅਤੇ ਗੁਰੂ ਜੀ ਹੀ ਮੇਰਾ ਪਾਵਨ ਪੁਨੀਤ ਟਿਕਾਣਾ ਹਨ।
Fareedkot Teekaਗੁਰ ਸਾਸਤ੍ਰੋਂ ਕੇ ਔ ਸਿਮ੍ਰਤੀਆਂ ਕੇ ਸਿਧਾਂਤ ਜੋ ਜਾਨਤੇ ਹੈਂ ਪੁਨਾ ਖਟ ਕਰਮੋਂ ਕੇ ਕਰਨਹਾਰੇ ਹੈਂ। ਗੁਰੂ ਪਵਿਤ੍ਰਤਾ ਕੇ ਅਸਥਾਨ ਹੈਂ ਵਾ ਖਟ ਕਰਮ ਆਦੀ ਸਭੀ ਕਛੁ ਹਮਾਰਾ ਗੁਰੂ ਹੀ ਹੈ॥੧॥
Prof. Sahib Singh(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥

ਪਦ ਅਰਥ ਘਟੁ ਕਰਮਾ = ਬ੍ਰਾਹਮਣਾਂ ਵਾਸਤੇ ਸ਼ਾਸਤ੍ਰ ਦੇ ਦੱਸੇ ਹੋਏ ਛੇ ਉੱਤਮ ਧਾਰਮਿਕ ਕਰਮ = ਦਾਨ ਦੇਣਾ, ਦਾਨ ਲੈਣਾ; ਜੱਗ ਕਰਨਾ, ਜੱਗ ਕਰਾਣਾ; ਵਿੱਦਿਆ ਪੜ੍ਹਣੀ, ਵਿੱਦਿਆ ਪੜ੍ਹਾਣੀ। ਅਸਥਾਨਾ = ਥਾਂ, ਤੀਰਥ ॥੧॥

SikhNet (Spanish)sí, el Guru es los Shastras, los Smritis, los seis rituales, el lugar Santo de peregrinaje. (1)

Open this shabad (29 lines, Angs 1074-1075) →

Ang 1074 of 1430