ੴ

ਸਿੱਖਬਾਣੀ · SikhBani

ਗੁਰੁ ਗੋਪਾਲੁ ਗੁਰੁ ਗੋਵਿੰਦਾ ॥

gur gopaal gur govindaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1074, 1075 · 29 lines
Translations

ਮਾਰੂ ਮਹਲਾ ੫ ਸੋਲਹੇ ॥

maaroo mahalaa 5 solahe | Ang 1074

Sant Singh KhalsaMaaroo, Fifth Mehl, Solhas:
Manmohan SinghMaru 5th Guru Solhas
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ ਸੋਲਹੇ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru, Mejl Guru Aryan, Quinto Canal Divino, Solajas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1074

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਗੁਰੁ ਗੋਪਾਲੁ. ਗੁਰੁ ਗੋਵਿੰਦਾ ॥

gur gopaal. gur govindaa | Ang 1074

Sant Singh KhalsaThe Guru is the Lord of the World, the Guru is the Master of the Universe.
Manmohan SinghThe Guru is the cherisher of the world and the Guru is the Master of the universe.
Manmohan Singh (Punjabi)ਗੁਰੂ ਜੀ ਜਗਤ ਦੇ ਪਾਲਣ-ਪੋਸਣਹਾਰ ਅਤੇ ਗੁਰੂ ਜੀ ਹੀ ਆਲਮ ਦੇ ਮਾਲਕ ਹਨ।
Fareedkot Teekaਗੁਰੂ ਗੁਪਾਲ ਰੂਪ ਹੈਂ, ਗੁਰੂ ਬੇਦੋਂ ਕੇ ਸਿਧਾਂਤ ਕੋ ਜਾਨਨੇ ਵਾਲੇ ਹੈਂ॥
Prof. Sahib Singh(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।

ਪਦ ਅਰਥ ਗੋਪਾਲੁ = {ਗੋ = ਸ੍ਰਿਸ਼ਟੀ} ਸ੍ਰਿਸ਼ਟੀ ਦਾ ਪਾਲਣਹਾਰ। ਗੋਵਿੰਦਾ = ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Guru es el Soporte, Lo Principal en la Tierra.

ਗੁਰੁ ਦਇਆਲੁ ਸਦਾ ਬਖਸਿੰਦਾ ॥

gur deaal sadaa bakhasindaa | Ang 1074

Sant Singh KhalsaThe Guru is merciful, and always forgiving.
Manmohan SinghThe Guru is the compassionate and ever forgiving.
Manmohan Singh (Punjabi)ਗੁਰੂ ਜੀ ਮਿਹਰਬਾਨ ਅਤੇ ਹਮੇਸ਼ਾਂ ਮਾਫ਼ੀ ਦੇਣਹਾਰ ਹਨ।
Fareedkot Teekaਗੁਰੂ ਦਇਆ ਕੇ ਘਰ ਹੈਂ ਔ ਸਦਾ ਬਖਸਿੰਦ ਹੈਂ॥
Prof. Sahib Singhਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)El Guru es siempre Benévolo y siempre Perdonador,

ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ; ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥

gur saasat simrit khatt karamaa; gur pavitru asathaanaa he |1| Ang 1074

Sant Singh KhalsaThe Guru is the Shaastras, the Simritees and the six rituals. The Guru is the Holy Shrine. ||1||
Manmohan SinghThe Guru is my Shashtras, Simritis and the six rituals and the Guru is my holy place.
Manmohan Singh (Punjabi)ਗੁਰੂ ਜੀ ਹੀ ਮੇਰੇ ਸ਼ਸਾਤ੍ਰ, ਸਿਮ੍ਰਤੀਆਂ ਤੇ ਛੇ ਕਰਮਕਾਂਡ ਹਨ ਅਤੇ ਗੁਰੂ ਜੀ ਹੀ ਮੇਰਾ ਪਾਵਨ ਪੁਨੀਤ ਟਿਕਾਣਾ ਹਨ।
Fareedkot Teekaਗੁਰ ਸਾਸਤ੍ਰੋਂ ਕੇ ਔ ਸਿਮ੍ਰਤੀਆਂ ਕੇ ਸਿਧਾਂਤ ਜੋ ਜਾਨਤੇ ਹੈਂ ਪੁਨਾ ਖਟ ਕਰਮੋਂ ਕੇ ਕਰਨਹਾਰੇ ਹੈਂ। ਗੁਰੂ ਪਵਿਤ੍ਰਤਾ ਕੇ ਅਸਥਾਨ ਹੈਂ ਵਾ ਖਟ ਕਰਮ ਆਦੀ ਸਭੀ ਕਛੁ ਹਮਾਰਾ ਗੁਰੂ ਹੀ ਹੈ॥੧॥
Prof. Sahib Singh(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥

ਪਦ ਅਰਥ ਘਟੁ ਕਰਮਾ = ਬ੍ਰਾਹਮਣਾਂ ਵਾਸਤੇ ਸ਼ਾਸਤ੍ਰ ਦੇ ਦੱਸੇ ਹੋਏ ਛੇ ਉੱਤਮ ਧਾਰਮਿਕ ਕਰਮ = ਦਾਨ ਦੇਣਾ, ਦਾਨ ਲੈਣਾ; ਜੱਗ ਕਰਨਾ, ਜੱਗ ਕਰਾਣਾ; ਵਿੱਦਿਆ ਪੜ੍ਹਣੀ, ਵਿੱਦਿਆ ਪੜ੍ਹਾਣੀ। ਅਸਥਾਨਾ = ਥਾਂ, ਤੀਰਥ ॥੧॥

SikhNet (Spanish)sí, el Guru es los Shastras, los Smritis, los seis rituales, el lugar Santo de peregrinaje. (1)

ਗੁਰੁ ਸਿਮਰਤ; ਸਭਿ ਕਿਲਵਿਖ ਨਾਸਹਿ ॥

gur simarat; sabh kilavikh naaseh | Ang 1075

Sant Singh KhalsaMeditating in remembrance on the Guru, all the sins are erased.
Manmohan SinghAll the sins are effaced on remembering the Guru,
Manmohan Singh (Punjabi)ਗੁਰਾਂ ਦਾ ਆਰਾਧਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ,
Fareedkot Teekaਗੁਰੋਂ ਕੇ ਸਿਮਰਨੇ ਕਰ ਸਭ ਪਾਪ ਨਾਸ ਹੋਤੇ ਹੈਂ॥
Prof. Sahib Singhਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਸਿਮਰਤ = ਸਿਮਰਦਿਆਂ, ਯਾਦ ਕਰਦਿਆਂ। ਸਭਿ = ਸਾਰੇ। ਕਿਲਵਿਖ = ਪਾਪ {ਬਹੁ-ਵਚਨ}।

SikhNet (Spanish)Contemplando al Guru, uno se libera de todos sus errores,

ਗੁਰੁ ਸਿਮਰਤ; ਜਮ ਸੰਗਿ. ਨ ਫਾਸਹਿ ॥

gur simarat; jam sang. na faaseh | Ang 1075

Sant Singh KhalsaMeditating in remembrance on the Guru, one is not strangled by the noose of Death.
Manmohan Singhand on remembering the Guru, one is not entangled in Death's noose.
Manmohan Singh (Punjabi)ਤੇ ਗੁਰਾਂ ਦਾ ਆਰਾਧਨ ਕਰਨ ਦੁਆਰਾ ਬੰਦਾ ਮੌਤ ਦੀ ਫਾਹੀ ਵਿੱਚ ਨਹੀਂ ਫਸਦਾ।
Fareedkot Teekaਗੁਰੋਂ ਕੇ ਸਿਮਰਨੇ ਕਰ ਜਮ ਕੇ ਸਾਥ ਨਹੀਂ ਫਸਤੇ॥
Prof. Sahib Singhਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।

ਪਦ ਅਰਥ ਜਮ ਸੰਗਿ = ਜਮਰਾਜ ਦੀ ਸੰਗਤ ਵਿਚ।

SikhNet (Spanish)sí, contemplando al Guru, Yama, el mensajero de la muerte no me puede atrapar más.

ਗੁਰੁ ਸਿਮਰਤ. ਮਨੁ ਨਿਰਮਲੁ ਹੋਵੈ; ਗੁਰੁ ਕਾਟੇ ਅਪਮਾਨਾ ਹੇ ॥੨॥

gur simarat. man niramal hovai; gur kaatte apamaanaa he |2| Ang 1075

Sant Singh KhalsaMeditating in remembrance on the Guru, the mind becomes immaculate; the Guru eliminates egotistical pride. ||2||
Manmohan SinghContemplating the Guru, the mind become immaculate and the Guru rids one of disgrace,
Manmohan Singh (Punjabi)ਗੁਰਾਂ ਦਾ ਚਿੰਤਨ ਕਰਨ ਦੁਆਰਾ, ਅੰਤਸ਼ਕਰਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਗੁਰਦੇਵ ਜੀ ਬੰਦੇ ਨੂੰ ਬੇਇਜ਼ੱਤੀ ਤੋਂ ਬਚਾ ਲੈਂਦੇ ਹਨ।
Fareedkot Teekaਗੁਰੋਂ ਕੋ ਸਿਮਰਨੇ ਕਰ ਮਨ ਨਿਰਮਲ ਹੋਤਾ ਹੈ, ਪੁਨਃ ਨਿਰਾਦਰ ਕੋ ਗੁਰੂ ਕਟ ਦੇਤੇ ਹੈਂ॥੨॥
Prof. Sahib Singhਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥

ਪਦ ਅਰਥ ਅਪਮਾਨਾ = ਨਿਰਾਦਰੀ ॥੨॥

SikhNet (Spanish)Contemplando al Guru, la mente se libera de toda mancha y el Guru nos emancipa de nuestro ego negativo. (2)

ਗੁਰ ਕਾ ਸੇਵਕੁ; ਨਰਕਿ. ਨ ਜਾਏ ॥

gur kaa sevak; narak. na jaae | Ang 1075

Sant Singh KhalsaThe Guru's servant is not consigned to hell.
Manmohan SinghThe Guru's serf falls not into hell.
Manmohan Singh (Punjabi)ਗੁਰਾਂ ਦਾ ਨਫ਼ਰ ਦੋਜ਼ਕ ਵਿੱਚ ਨਹੀਂ ਪੈਂਦਾ।
Fareedkot Teekaਗੁਰੋਂ ਕਾ ਸੇਵਕ ਨਰਕ ਨਹੀਂ ਜਾਤਾ ਹੈ॥
Prof. Sahib Singhਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,

ਪਦ ਅਰਥ ਨਰਕਿ = ਨਰਕ ਵਿਚ।

SikhNet (Spanish)El que sirve al Guru, no cae en la oscuridad de su conciencia.

ਗੁਰ ਕਾ ਸੇਵਕੁ; ਪਾਰਬ੍ਰਹਮੁ ਧਿਆਏ ॥

gur kaa sevak; paarabraham dhiaae | Ang 1075

Sant Singh KhalsaThe Guru's servant meditates on the Supreme Lord God.
Manmohan SinghThe serf of the Guru, meditates on the Transcendent Lord.
Manmohan Singh (Punjabi)ਗੁਰਾਂ ਦਾ ਗੁਮਾਸ਼ਤਾ ਪਰਮ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕਾ ਸੇਵਕ ਪਾਰਬ੍ਰਹਮ ਕਾ ਧਿਆਨ ਕਰਤਾ ਹੈ॥
Prof. Sahib Singh(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
SikhNet (Spanish)Sí, el Sirviente del Guru, contempla al Señor Supremo,

ਗੁਰ ਕਾ ਸੇਵਕੁ ਸਾਧਸੰਗੁ ਪਾਏ; ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥

gur kaa sevak saadhasang paae; gur karadaa nit jeea daanaa he |3| Ang 1075

Sant Singh KhalsaThe Guru's servant joins the Saadh Sangat, the Company of the Holy; the Guru ever gives the life of the soul. ||3||
Manmohan SinghThe slave of the Guru meets the society of the saints and the Guru ever gives the gifts of spiritual life.
Manmohan Singh (Punjabi)ਗੁਰਾਂ ਦਾ ਗੋਲਾ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਜੀ ਸਦਾ ਰੂਹਾਨੀ-ਜੀਵਨ ਦੀਆਂ ਦਾਤਾ ਦਿੰਦੇ ਹਨ।
Fareedkot Teekaਗੁਰੂ ਕਾ ਸੇਵਕ ਸ੍ਰੇਸਟੋਂ ਕਾ ਸੰਗ ਪਾਵਤਾ ਹੈ, ਪੁਨਃ ਗੁਰੂ ਨਿਤ ਜੀਅ ਕਾ ਦਾਨ ਕਰਤਾ ਹੈ; ਭਾਵ ਉਪਦੇਸ ਕਰ ਕੇ ਜੀਵੋਂ ਕੋ ਚਉਰਾਸੀ ਤੇ ਛੁਡਾਵਤਾ ਹੈ॥੩॥
Prof. Sahib Singhਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥

ਪਦ ਅਰਥ ਸੰਗੁ = ਸਾਥ। ਜੀਅ ਦਾਨਾ = ਆਤਮਕ ਜੀਵਨ ਦੀ ਦਾਤ ॥੩॥

SikhNet (Spanish)se asocia siempre con los Santos y nos bendice con la vida del Alma. (3)

ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥

gur duaarai har keeratan suneeai | Ang 1075

Sant Singh KhalsaAt the Gurdwara, the Guru's Gate, the Kirtan of the Lord's Praises are sung.
Manmohan SinghAll the Guru's door one hears the God's praise.
Manmohan Singh (Punjabi)ਗੁਰਾਂ ਦੇ ਦਰ ਤੇ ਇਨਸਾਨ ਵਾਹਿਗੁਰੂ ਦਾ ਜੱਸ ਸੁਣਦਾ ਹੈ।
Fareedkot Teekaਗੁਰੋਂ ਦੁਆਰੇ ਹਰੀ ਕਾ ਕੀਰਤਨ ਸੁਨੀਤਾ ਹੈ॥
Prof. Sahib Singhਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,

ਪਦ ਅਰਥ ਗੁਰ ਦੁਆਰੈ = ਗੁਰੂ ਦੇ ਦਰ ਤੇ (ਰਹਿ ਕੇ)। ਸੁਣੀਐ = ਸੁਣਨਾ ਚਾਹੀਦਾ ਹੈ।

SikhNet (Spanish)Uno escucha la Alabanza del Señor, en la Puerta del Guru.

ਸਤਿਗੁਰੁ ਭੇਟਿ; ਹਰਿ ਜਸੁ ਮੁਖਿ ਭਣੀਐ ॥

satigur bhett; har jas mukh bhaneeai | Ang 1075

Sant Singh KhalsaMeeting with the True Guru, one chants the Lord's Praises.
Manmohan SinghMeeting with the True Guru, one utters the Lord's praise with honour in the Lord's court.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮੂੰਹ ਨਾਲ ਮਾਲਕ ਦੀ ਮਹਿਮਾ ਉਚਾਰਣ ਕਰਦਾ ਹੈ।
Fareedkot Teekaਸਤਿਗੁਰੋਂ ਸੇ ਮਿਲਨੇ ਕਰ ਹਰੀ ਜਸੁ ਮੁਖੋਂ ਉਚਾਰੀਤਾ ਹੈ॥
Prof. Sahib Singhਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।

ਪਦ ਅਰਥ ਭੇਟਿ = ਭੈਟੇ, ਮਿਲਦਾ ਹੈ। ਮੁਖਿ = ਮੂੰਹ ਨਾਲ। ਭਣੀਐ = ਉਚਾਰਨਾ ਚਾਹੀਦਾ ਹੈ।

SikhNet (Spanish)Sí, encontrándose con el Guru Verdadero, uno recita la Alabanza del Señor con los labios,

ਕਲਿ ਕਲੇਸ ਮਿਟਾਏ ਸਤਿਗੁਰੁ; ਹਰਿ ਦਰਗਹ ਦੇਵੈ ਮਾਨਾਂ ਹੇ ॥੪॥

kal kales mittaae satigur; har daragah devai maanaan he |4| Ang 1075

Sant Singh KhalsaThe True Guru eradicates sorrow and suffering, and bestows honor in the Court of the Lord. ||4||
Manmohan SinghSorrows and strifes the True Guru effaces and blesses with honour in the Lord's court.
Manmohan Singh (Punjabi)ਗ਼ਮਾ ਅਤੇ ਬਖੇੜਿਆਂ ਨੂੰ ਸੱਚੇ ਗੁਰੂ ਮੇਟ ਦਿੰਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਬੰਦੇ ਨੂੰ ਇਜ਼ੱਤ ਆਬਰੂ ਬਖ਼ਸ਼ਦੇ ਹਨ।
Fareedkot Teekaਸਤਿਗੁਰੂ ਕਲਪਨਾ ਔ ਕਲੇਸ ਮਿਟਾਇ ਦੇਤੇ ਹੈਂ ਔ ਹਰੀ ਕੀ ਦਰਗਾਹ ਕਾ ਮਾਨੁ ਦੇਤੇ ਹੈਂ॥੪॥
Prof. Sahib Singhਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥

ਪਦ ਅਰਥ ਕਲਿ = ਝਗੜੇ। ਮਾਨਾਂ = ਆਦਰ ॥੪॥

SikhNet (Spanish)uno es liberado de sus aflicciones y sufrimientos y el Señor lo bendice con Gloria en Su Corte. (4)

ਅਗਮੁ ਅਗੋਚਰੁ; ਗੁਰੂ ਦਿਖਾਇਆ ॥

agam agochar; guroo dikhaaeaa | Ang 1075

Sant Singh KhalsaThe Guru has revealed the inaccessible and unfathomable Lord.
Manmohan SinghThe Inaccessible and Inapprehensible Lord the Guru has shown me.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਅਗਮ ਅਗੋਚਰ ਜੋ ਪਰਮੇਸੁਰ ਹੈ, ਸੋ ਸਤਿਗੁਰੋਂ ਨੇ ਦਿਖਾਇਆ ਹੈ॥
Prof. Sahib Singhਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।

ਪਦ ਅਰਥ ਅਗਮੁ = ਅਪਹੁੰਚ ਪ੍ਰਭੂ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

SikhNet (Spanish)El Guru nos hace ver al Insondable e Imperceptible Señor,

ਭੂਲਾ ਮਾਰਗਿ; ਸਤਿਗੁਰਿ ਪਾਇਆ ॥

bhoolaa maarag; satigur paaeaa | Ang 1075

Sant Singh KhalsaThe True Guru returns to the Path, those who have wandered away.
Manmohan SinghMe, the strayed one, the True Guru, has put on the right path.
Manmohan Singh (Punjabi)ਮੈਂ ਘੁਸੇ ਹੋਏ ਨੂੰ, ਸੱਚੇ ਗੁਰਾਂ ਨੇ ਠੀਕ ਰਸਤੇ ਪਾ ਦਿੱਤਾ ਹੈ।
Fareedkot Teekaਪਰਮੇਸੁਰ ਕੀ ਪ੍ਰਾਪਤੀ ਕਾ ਰਸਤਾ ਭੂਲਾ ਹੂਆ ਥਾ, ਸੋ ਸਤਿਗੁਰੋਂ ਦ੍ਵਾਰੇ ਪਾਇਆ ਹੈ॥
Prof. Sahib Singhਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।

ਪਦ ਅਰਥ ਮਾਰਗਿ = (ਸਹੀ ਜੀਵਨ-) ਰਾਹ ਉੱਤੇ। ਸਤਿਗੁਰਿ = ਗੁਰੂ ਨੇ।

SikhNet (Spanish)y al que se ha perdido,

ਗੁਰ ਸੇਵਕ ਕਉ. ਬਿਘਨੁ ਨ, ਭਗਤੀ; ਹਰਿ ਪੂਰ ਦ੍ਰਿੜੑਾਇਆ ਗਿਆਨਾਂ ਹੇ ॥੫॥

gur sevak kau. bighan na, bhagatee; har poor drirraaeaa giaanaan he |5| Ang 1075

Sant Singh KhalsaNo obstacles stand in the way of devotion to the Lord, for one who serves the Guru. The Guru implants perfect spiritual wisdom. ||5||
Manmohan SinghNo hindrance comes in the way of the devotional service of the Guru's slave and the Guru implants in him the Perfect God's gnosis.
Manmohan Singh (Punjabi)ਗੁਰਾਂ ਦੇ ਵੋਲੇ ਫੀ ਪ੍ਰੇਮਮਈ ਸੇਵਾ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਗੁਰੂ ਜੀ ਪੂਰਨ ਵਾਹਿਗੁਰੂ ਦੀ ਗਿਆਤ ਉਸ ਦੇ ਅੰਦਰ ਪੱਕੀ ਕਰ ਦਿੰਦੇ ਹਨ।
Fareedkot Teekaਗੁਰੂ ਕੇ ਸੇਵਕੋਂ ਕੀ ਭਗਤੀ ਕਰਤੇ ਹੂਏ ਕੋ ਬਿਘਨ ਕਬੀ ਨਹੀਂ ਹੋਤਾ ਅਰ ਹਰੀ ਪੂਰਨ ਕਾ ਗਿਆਨ ਹਮ ਕੋ ਗੁਰਾਂ ਨੇ ਦ੍ਰਿੜ ਕਰਾਇਆ ਹੈ॥੫॥
Prof. Sahib Singhਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥

ਪਦ ਅਰਥ ਕਉ = ਨੂੰ। ਬਿਘਨੁ = ਰੁਕਾਵਟ। ਭਗਤੀ = ਭਗਤੀ (ਦੇ ਕਾਰਨ)। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਗਿਆਨ = ਪਰਮਾਤਮਾ ਨਾਲ ਡੂੰਘੀ ਸਾਂਝ ॥੫॥

SikhNet (Spanish)Ningún obstáculo esta en el camino de la Voluntad de Dios, Él le muestra el Sendero de Dios. (5)

ਗੁਰਿ ਦ੍ਰਿਸਟਾਇਆ. ਸਭਨੀ ਠਾਂਈ ॥

gur drisattaaeaa. sabhanee tthaanee | Ang 1075

Sant Singh KhalsaThe Guru has revealed the Lord everywhere.
Manmohan SinghThe Guru has shown me the Lord in all the places.
Manmohan Singh (Punjabi)ਗੁਰਾਂ ਨੇ ਮੈਨੂੰ ਸਾਰੀਆਂ ਥਾਵਾਂ ਉੱਤੇ ਸੁਆਮੀ ਵਿਖਾਸ ਦਿੱਤਾ ਹੈ।
Fareedkot Teekaਗੁਰਾਂ ਨੇ ਵਾਹਿਗੁਰੂ ਕੋ ਸਭਨੀ ਥਾਂਈ ਦਿਖਾਇਆ ਹੈ॥
Prof. Sahib Singhਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)

ਪਦ ਅਰਥ ਗੁਰਿ = ਗੁਰੂ ਨੇ। ਦ੍ਰਿਸਟਇਆ = ਵਿਖਾ ਦਿੱਤਾ।

SikhNet (Spanish)El Guru muestra que Dios está en todas partes.

ਜਲਿ ਥਲਿ ਪੂਰਿ ਰਹਿਆ; ਗੋਸਾਈ ॥

jal thal poor rahiaa; gosaaee | Ang 1075

Sant Singh KhalsaThe Lord of the Universe is permeating and pervading the water and the land.
Manmohan SinghThe Lord of universe is fully-filling the ocean and the earth.
Manmohan Singh (Punjabi)ਆਲਮ ਦਾ ਸੁਆਮੀ ਸਮੁੰਦਰ ਅਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜਲੋਂ ਅਰ ਥਲੋਂ ਮੇਂ ਸੁਆਮੀ ਪੂਰਨ ਹੋ ਰਹਾ ਹੈ॥
Prof. Sahib Singhਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰਿ ਰਹਿਆ = ਵਿਆਪਕ ਹੈ। ਗੋਸਾਈ = ਸ੍ਰਿਸ਼ਟੀ ਦਾ ਮਾਲਕ-ਪ੍ਰਭੂ।

SikhNet (Spanish)Sí, Él, el Maestro de la Tierra, está tanto en la tierra como en el mar, y ante Él, el que está arriba y el que está abajo son iguales.

ਊਚ ਊਨ ਸਭ ਏਕ ਸਮਾਨਾਂ; ਮਨਿ ਲਾਗਾ ਸਹਜਿ ਧਿਆਨਾ ਹੇ ॥੬॥

aooch aoon sabh ek samaanaan; man laagaa sehaj dhiaanaa he |6| Ang 1075

Sant Singh KhalsaThe high and the low are all the same to Him. Focus your mind's meditation intuitively on Him. ||6||
Manmohan SinghMy mind's attention is fixed on the Lord, before whom the high and the low all are alike.
Manmohan Singh (Punjabi)ਮੇਰੇ ਚਿੱਤ ਦੀ ਬਿਰਤੀ ਉਸ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਦੇ ਅੱਗੇ ਉਚੇ ਅਤੇ ਨੀਵੇਂ ਸਾਰੇ ਇੱਕ ਬਰਾਬਰ ਹਨ।
Fareedkot Teekaਊਚ ਔ ਨੀਚ ਸਭ ਅਸਥਾਨੋਂ ਮੇਂ ਏਕ ਹੀ ਬਿਆਪਕ ਹੈ, ਇਸੀ ਤੇ ਮਨ ਮੇਂ ਸਹਿਜੇ ਸਹਿਜੇ ਹੀ ਤਿਸ ਵਿਆਪਕ ਮੇਂ ਧਿਆਨ ਲਾਗਾ ਹੈ॥੬॥
Prof. Sahib Singh(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥

ਪਦ ਅਰਥ ਊਨ = ਊਣੇ, ਖ਼ਾਲੀ। ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ ॥੬॥

SikhNet (Spanish)Cuando la mente se entona en Dios entra en un Estado de Equilibrio. (6)

ਗੁਰਿ ਮਿਲਿਐ; ਸਭ ਤ੍ਰਿਸਨ ਬੁਝਾਈ ॥

gur miliai; sabh trisan bujhaaee | Ang 1075

Sant Singh KhalsaMeeting with the Guru, all thirst is quenched.
Manmohan SinghMeeting with the Guru, all the desire is stilled.
Manmohan Singh (Punjabi)ਗੁਰਾਂ ਨਾਲ ਮਿਲ ਕੇ ਸਾਰੀ ਖ਼ਾਹਿਸ਼ ਮਿੱਟ ਜਾਂਦੀ ਹੈ।
Fareedkot Teekaਗੁਰੋਂ ਕੇ ਸਾਥ ਮਿਲਨੇ ਤੇ ਤ੍ਰਿਸਨਾ ਬੁਝਾਈ ਹੈ, ਭਾਵ ਸਾਂਤੀ ਆਈ ਹੈ॥
Prof. Sahib Singhਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ।

SikhNet (Spanish)Encontrando al Guru, todas las ansiedades terminan,

ਗੁਰਿ ਮਿਲਿਐ; ਨਹ ਜੋਹੈ ਮਾਈ ॥

gur miliai; neh johai maaee | Ang 1075

Sant Singh KhalsaMeeting with the Guru, one is not watched by Maya.
Manmohan SinghMeeting with the Guru, mammon eyes one not.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਮੋਹਣੀ ਬੰਦੇ ਨੂੰ ਨਹੀਂ ਤਕਦੀ।
Fareedkot Teekaਗੁਰੋਂ ਸਾਥ ਮਿਲਣੇ ਤੇ (ਮਾਈ) ਮਾਇਆ ਨਹੀਂ ਦੇਖ ਸਕਤੀ॥
Prof. Sahib Singhਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

ਪਦ ਅਰਥ ਨਹ ਜੋਹੈ = ਤੱਕ ਨਹੀਂ ਸਕਦੀ, ਘਰ ਨਹੀਂ ਸਕਦੀ। ਮਾਈ = ਮਾਇਆ।

SikhNet (Spanish)sí, encontrando al Guru, Maya no le clava su mirada,

ਸਤੁ ਸੰਤੋਖੁ ਦੀਆ, ਗੁਰਿ ਪੂਰੈ; ਨਾਮੁ ਅੰਮ੍ਰਿਤੁ, ਪੀ ਪਾਨਾਂ ਹੇ ॥੭॥

sat santokh deea, gur poorai; naam amrit, pee paanaan he |7| Ang 1075

Sant Singh KhalsaThe Perfect Guru bestows truth and contentment; I drink in the Ambrosial Nectar of the Naam, the Name of the Lord. ||7||
Manmohan SinghThe perfect Guru has blessed me with Truth and contentment and I now in-drink and quaff the Name-Nectar.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸੱਚ ਅਤੇ ਸੰਤੁਸ਼ਟਤਾ ਬਖ਼ਸ਼ੀਆਂ ਹਨ ਅਤੇ ਮੈਂ ਹੁਣ ਨਾਮ ਦੇ ਸੁਧਾਰਸ ਨੂੰ ਛਕਦਾ ਛਕਾਉਂਦਾ ਹਾਂ।
Fareedkot Teekaਤਿਨ ਕੋ ਗੁਰੂ ਪੂਰਿਆਂ ਨੇ ਸਤਿ ਔ ਸੰਤੋਖ ਦੀਆ ਹੈ। ਸੋ ਨਾਮ ਅੰਮ੍ਰਿਤ ਕੋ ਆਪ ਪੀਤੇ ਹੈਂ ਔਰੋਂ ਕੋ ਪਾਨ ਕਰਾਵਤੇ ਹੈਂ॥੭॥
Prof. Sahib Singh(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥

ਪਦ ਅਰਥ ਸਤੁ ਸੰਤੋਖੁ = ਸੇਵਾ ਅਤੇ ਸੰਤੋਖ। ਗੁਰਿ ਪੂਰੈ = ਪੂਰੇ ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਪਾਨਾਂ = ਪਿਲਾਂਦਾ ਹੈ ॥੭॥

SikhNet (Spanish)así uno es bendecido con el Contentamiento y con la Verdad y de esa manera logra beber del Néctar del Nombre. (7)

ਗੁਰ ਕੀ ਬਾਣੀ; ਸਭ ਮਾਹਿ ਸਮਾਣੀ ॥

gur kee baanee; sabh maeh samaanee | Ang 1075

Sant Singh KhalsaThe Word of the Guru's Bani is contained in all.
Manmohan SinghThe Guru's word is contained amongst all.
Manmohan Singh (Punjabi)ਗੁਰਾਂ ਦੀ ਬਾਣੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਹੀ ਹੈ।
Fareedkot Teekaਗੁਰੋਂ ਕੀ ਉਪਦੇਸ ਰੂਪ ਬਾਣੀ ਕਰ ਕੇ ਪਰਮੇਸਰ ਕੀ ਸਤਾ ਸਭ ਕੇ ਬੀਚ ਸਮਾਈ ਜਾਣੀ ਹੈ॥
Prof. Sahib Singhਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,

ਪਦ ਅਰਥ ਸਭ ਮਾਹਿ ਸਮਾਣੀ = ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਯੋਗ ਹੈ।

SikhNet (Spanish)La Palabra del Guru prevalece en todo y por todas partes.

ਆਪਿ ਸੁਣੀ ਤੈ ਆਪਿ ਵਖਾਣੀ ॥

aap sunee tai aap vakhaanee | Ang 1075

Sant Singh KhalsaHe Himself hears it, and He Himself repeats it.
Manmohan SinghThe Guru, himself hears and Himself utters it.
Manmohan Singh (Punjabi)ਗੁਰੂ ਜੀ ਖ਼ੁਦ ਇਸ ਨੂੰ ਸੁਣਦੇ ਤੇ ਖ਼ੁਦ ਹੀ ਉਚਾਰਦੇ ਹਨ।
Fareedkot Teekaਗੁਰੋਂ ਦ੍ਵਾਰੇ ਜਿਸ ਜਗ੍ਯਾਸੀ ਨੇ ਆਪ ਸੁਨੀ ਹੈ (ਤੈ) ਬਹੁਰੋ ਤਿਸ ਨੇ ਆਪਨੇ ਜਗ੍ਯਾਸੀਆਂ ਪ੍ਰਤੀ ਵਖਾਣੀ ਹੈ॥
Prof. Sahib Singhਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।

ਪਦ ਅਰਥ ਤੈ = ਅਤੇ।

SikhNet (Spanish)El Guru Mismo escucha la Melodía Sutil y después La recita,

ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ; ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥

jin jin japee teee sabh nisatre; tin paaeaa nihachal thaanaan he |8| Ang 1075

Sant Singh KhalsaThose who meditate on it, are all emancipated; they attain the eternal and unchanging home. ||8||
Manmohan SinghThey who deliberate over it; They are all emancipated and they are all emancipated and they attain an eternal abode.
Manmohan Singh (Punjabi)ਜੋ ਭੀ ਇਸ ਦਾ ਧਿਆਨ ਧਾਰਦੇ ਹਨ; ਉਹ ਸਭ ਤਰ ਜਾਂਦੇ ਹਨ ਤੇ ਉਹ ਅਹਿੱਲ ਨਿਵਾਸ ਅਸਥਾਨ ਨੂੰ ਪਾ ਲੈਂਦੇ ਹਨ।
Fareedkot Teekaਜਿਨੋਂ ਜਿਨੋਂ ਜਗ੍ਯਾਸੀਓਂ ਨੇ ਜਪੀ ਹੈ ਤੇਈ ਸੰਸਾਰ ਸੇ ਸਭ ਤਰੇ ਹੈਂ ਔ ਤਿਨੋਂ ਨੇ ਪਰਮਾਤਮਾ ਕਾ ਨਿਸਚਲ ਅਸਥਾਨ ਪਾਇਆ ਹੈ॥੮॥
Prof. Sahib Singhਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥

ਪਦ ਅਰਥ ਜਿਨਿ ਜਿਨਿ = ਜਿਸ ਜਿਸ ਨੇ। ਤੇਈ ਸਭਿ = ਉਹ ਸਾਰੇ ਹੀ। ਨਿਸਤ੍ਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ। ਤਿਨ = ਉਹਨਾਂ ਨੇ {ਬਹੁ-ਵਚਨ} ॥੮॥

SikhNet (Spanish)sí, quien sea que habita ahí, es Emancipado y ya nada lo mueve. (8)

ਸਤਿਗੁਰ ਕੀ ਮਹਿਮਾ; ਸਤਿਗੁਰੁ ਜਾਣੈ ॥

satigur kee mahimaa; satigur jaanai | Ang 1075

Sant Singh KhalsaThe Glory of the True Guru is known only to the True Guru.
Manmohan SinghThe True Guru's Glory, only the True Guru knows.
Manmohan Singh (Punjabi)ਸੱਚੇ ਗੁਰਾਂ ਦੀ ਪ੍ਰਭਤਾ ਸਿਰਫ਼ ਸੱਚੇ ਗੁਰੂ ਹੀ ਜਾਣਦੇ ਹਨ।
Fareedkot Teekaਸਤਿਗੁਰੋਂ ਕੀ ਮਹਿਮਾ ਤੋ ਸਤਿਗੁਰੂ ਹੀ ਜਾਨਤੇ ਹੈਂ॥
Prof. Sahib Singhਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।

ਪਦ ਅਰਥ ਮਹਿਮਾ = ਵਡਿਆਈ, ਵੱਡਾ ਜਿਗਰਾ।

SikhNet (Spanish)La Verdadera Gloria del Guru, sólo el Guru

ਜੋ ਕਿਛੁ ਕਰੇ; ਸੁ ਆਪਣ ਭਾਣੈ ॥

jo kichh kare; su aapan bhaanai | Ang 1075

Sant Singh KhalsaWhatever He does, is according to the Pleasure of His Will.
Manmohan SinghWhatever he does, he does that in his will.
Manmohan Singh (Punjabi)ਜਿਹੜਾ ਕੁੱਛ ਉਹ ਕਰਦੇ ਹਨ, ਉਸ ਨੂੰ ਆਪਣੀ ਰਜ਼ਾ ਅੰਦਰ ਕਰਦੇ ਹਨ।
Fareedkot Teekaਜੋ ਕਛੁ ਕਰਤੇ ਹੈਂ, ਸੋ ਅਪਨੇ ਭਾਣੈ ਮੇਂ ਕਰਤੇ ਹੈਂ, ਭਾਵ ਸੁਤੰਤ੍ਰ ਹੈਂ॥
Prof. Sahib Singh(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।

ਪਦ ਅਰਥ ਭਾਣੈ = ਰਜ਼ਾ ਵਿਚ।

SikhNet (Spanish)Verdadero la conoce y lo que sea que haga, lo hace según es Su Voluntad.

ਸਾਧੂ ਧੂਰਿ. ਜਾਚਹਿ ਜਨ ਤੇਰੇ; ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥

saadhoo dhoor. jaacheh jan tere; naanak sad kurabaanaan he |9|1|4| Ang 1075

Sant Singh KhalsaYour humble servants beg for the dust of the feet of the Holy; Nanak is forever a sacrifice to You. ||9||1||4||
Manmohan SinghThine slaves ask for the dust of Thy saints' feet, O Lord. Nanak is ever a sacrifice unto Thee.
Manmohan Singh (Punjabi)ਤੈਡੇਂ ਗੋਲੇ, ਤੈਂਡੇ ਸੰਤਾਂ ਦੇ ਚਰਣਾਂ ਦੀ ਧੂੜ ਦੀ ਯਾਚਨਾ ਕਰਦੇ ਹਨ, ਹੇ ਸੁਆਮੀ! ਨਾਨਕ ਹਮੇਸ਼ਾਂ ਹੀ ਤੇਰੇ ਉੱਤੋਂ ਬਲਿਹਾਰਨੇ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮ ਤੇਰੇ ਸਾਧੂ ਜਨ ਕੀ ਧੂਰ ਮਾਂਗਤੇ ਹੈਂ ਔਰ ਤਿਨ ਕੇ ਸਦਾ ਕੁਰਬਾਨ ਜਾਤੇ ਹੈਂ॥੯॥੧॥੪॥
Prof. Sahib Singhਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥

ਪਦ ਅਰਥ ਸਾਧੂ ਧੂਰਿ = ਗੁਰੂ ਦੀ ਚਰਨ-ਧੂੜ। ਜਾਚਹਿ = ਮੰਗਦੇ ਹਨ {ਬਹੁ-ਵਚਨ}। ਸਦ = ਸਦਾ ॥੯॥੧॥੪॥

SikhNet (Spanish)Oh Guru, Tus Sirvientes buscan el Polvo de los Pies de los Santos y Nanak ofrece para siempre su ser en sacrificio a Ti. (9-1-14)
Answers quote the Granth verbatim with Ang citations. AI commentary is not Gurbani and not a religious ruling.