ੴ

ਸਿੱਖਬਾਣੀ · SikhBani

Ang 1073

Sri Guru Granth Sahib · Raag Maaroo · 2 shabads, 43 lines
Translations
Shabad Guru Arjan Dev Ji Raag Maaroo continued from Ang 1072

ਧਨ ਅੰਧੀ; ਪਿਰੁ ਚਪਲੁ ਸਿਆਨਾ ॥

dhan andhee; pir chapal siaanaa |

Sant Singh KhalsaThe body-bride is blind, and the groom is clever and wise.
Manmohan SinghThe bride is blind and the groom restless and wise.
Manmohan Singh (Punjabi)ਪਤਨੀ ਅੰਨ੍ਹੀ ਹੈ ਅਤੇ ਪਤੀ ਚੰਚਲ ਤੇ ਅਕਲਮੰਦ।
Fareedkot Teekaਦੇਹ ਰੂਪ ਇਸਤ੍ਰੀ ਅੰਧੀ ਕਿਆ ਜੜ ਹੈ ਔ ਪਤੀ ਚੰਚਲ ਔ ਸਿਆਣਾ ਹੈ॥
Prof. Sahib Singhਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-

ਪਦ ਅਰਥ ਧਨ = ਕਾਇਆਂ (-ਇਸਤ੍ਰੀ)। ਅੰਧੀ = ਮਾਇਆ-ਗ੍ਰਸੀ, ਮਾਇਆ ਦੇ ਮੋਹ ਵਿਚ ਅੰਨ੍ਹੀ। ਪਿਰੁ = ਜੀਵਾਤਮਾ-ਪਤੀ। ਚਪਲੁ = ਚੰਚਲ। ਸਿਆਨਾ = ਚਤੁਰ।

SikhNet (Spanish)La novia cuerpo está ciega, el novio es astuto y sabio.

ਪੰਚ ਤਤੁ ਕਾ ਰਚਨੁ ਰਚਾਨਾ ॥

panch tat kaa rachan rachaanaa |

Sant Singh KhalsaThe creation was created of the five elements.
Manmohan SinghOf the five elements the creation is created.
Manmohan Singh (Punjabi)ਪੰਜਾਂ ਮੂਲ ਅੰਸ਼ਾਂ (ਤੱਤਾ) ਦੀ ਰਚਨਾ ਰਚੀ ਹੋਈ ਹੈ।
Fareedkot Teekaਪੰਚ ਤਤਾਂ ਕਾ ਬਣਾਉ ਬਣਾਇਆ ਹੈ॥
Prof. Sahib Singhਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ।

ਪਦ ਅਰਥ ਪੰਚ ਤਤੁ ਕਾ ਰਚਨੁ = ਦੁਨੀਆ ਵਾਲੀ ਖੇਡ। ਰਚਾਨਾ = ਖੇਡ ਰਿਹਾ ਹੈ।

SikhNet (Spanish)La Creación fue creada de los cinco elementos, esa mercancía por la que has venido a este mundo,

ਜਿਸੁ ਵਖਰ ਕਉ ਤੁਮ ਆਏ ਹਹੁ; ਸੋ ਪਾਇਓ ਸਤਿਗੁਰ ਪਾਸਾ ਹੇ ॥੬॥

jis vakhar kau tum aae hahu; so paaeo satigur paasaa he |6|

Sant Singh KhalsaThat merchandise, for which you have come into the world, is received only from the True Guru. ||6||
Manmohan SinghThe merchandise for which thou has come, that is received only from the Guru.
Manmohan Singh (Punjabi)ਜਿਸ ਸੌਦੇ ਸੂਤ ਲਈ ਤੂੰ ਆਇਆ ਹੈ, ਉਹ ਕੇਵਲ ਸੱਚੇ ਗੁਰਦੇਵ ਜੀ ਪਾਸੋਂ ਮਿਲਦਾ ਹੈ।
Fareedkot Teekaਹੇ ਭਾਈ! ਜਿਸ ਸੌਦੇ ਕੋ ਲੈਣ ਵਾਸਤੇ ਤੁਮ ਸੰਸਾਰ ਬੀਚ ਆਏ ਹੋ, ਸੋ ਜਿਸ ਨੇ ਪਾਇਆ ਹੈ ਸਤਿਗੁਰੋਂ ਕਾ (ਪਾਸਾ) ਆਸਰਾ ਲੈ ਕੇ ਪਾਇਆ ਹੈ॥੬॥
Prof. Sahib Singhਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥

ਪਦ ਅਰਥ ਵਖਰੁ ਕਉ = ਨਾਮ-ਪਦਾਰਥ ਵਾਸਤੇ ॥੬॥

SikhNet (Spanish)se recibe sólo del Guru. (6)

ਧਨ ਕਹੈ. ਤੂ ਵਸੁ ਮੈ ਨਾਲੇ ॥

dhan kahai. too vas mai naale |

Sant Singh KhalsaThe body-bride says, "Please live with me,
Manmohan SinghSays the bride: "reside thou ever with me,
Manmohan Singh (Punjabi)ਪਤਨੀ ਆਖਦੀ ਹੈ: "ਤੂੰ ਸਦਾ ਹੀ ਮੇਰੇ ਨਾਲ ਰਹੁ,
Fareedkot Teeka(ਧਨੁ) ਇਸਤ੍ਰੀ ਕਹਤੀ ਹੈ ਤੂੰ ਮੇਰੇ ਨਾਲ ਵਸ॥
Prof. Sahib Singhਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ।

ਪਦ ਅਰਥ ਮੈ ਨਾਲੇ = ਮੇਰੇ ਨਾਲ।

SikhNet (Spanish)La novia dice: Oh Señor, habita siempre en mí,

ਪ੍ਰਿਅ ਸੁਖਵਾਸੀ; ਬਾਲ ਗੁਪਾਲੇ ॥

pria sukhavaasee; baal gupaale |

Sant Singh KhalsaO my beloved, peaceful, young lord.
Manmohan SinghO my blissful, young dear Lord,
Manmohan Singh (Punjabi)ਹੇ ਮੇਰੇ ਪ੍ਰਸੰਨ, ਜੁਆਨ ਤੇ ਪਿਆਰੇ ਸੁਆਮੀ!
Fareedkot Teekaਹੇ ਪਿਆਰੇ! ਸੁਖਵਾਸੀ (ਬਾਲ) ਨਵੀਨ ਅਰ (ਗੁਪਾਲ) ਇੰਦ੍ਰਿਓਂ ਕੀ ਪਾਲਣਾ ਕਰਨੇ ਵਾਲੇ॥
Prof. Sahib Singhਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)।

ਪਦ ਅਰਥ ਪ੍ਰਿਅ ਸੁਖਵਾਸੀ = ਹੇ ਸੁਖ = ਰਹਿਣੇ ਪਿਆਰੇ। ਬਾਲ ਗੁਪਾਲੇ = ਹੇ ਲਾਡੁਲੇ ਸੱਜਣ!

SikhNet (Spanish)oh mi Señor de Éxtasis, mi Amado Amigo, oh Joven Gopal,

ਤੁਝੈ ਬਿਨਾ. ਹਉ ਕਿਤ ਹੀ, ਨ ਲੇਖੈ; ਵਚਨੁ ਦੇਹਿ ਛੋਡਿ. ਨ ਜਾਸਾ ਹੇ ॥੭॥

tujhai binaa. hau kit hee, na lekhai; vachan dehi chhodd. na jaasaa he |7|

Sant Singh KhalsaWithout you, I am of no account. Please give me your word, that you will not leave me". ||7||
Manmohan Singhwithout thee, I am of no account, so give me thy word, that you shall never leaving me (go anywhere else)".
Manmohan Singh (Punjabi)ਤੇਰੇ ਬਗ਼ੈਰ ਮੈਂ ਕਿਸੇ ਹਿਸਾਬ-ਕਿਤਾਬ ਵਿੱਚ ਨਹੀਂ, ਇਸ ਲਈ ਤੂੰ ਮੇਰੇ ਨਾਲ ਵਾਹਿਦਾ ਕਰ, ਕਿ ਮੈਨੂੰ ਛੱਡ ਕੇ ਤੂੰ ਕਿਧਰੇ ਨਹੀਂ ਜਾਵੇਂਗਾ।"
Fareedkot Teekaਤੇਰੇ ਬਿਨਾਂ ਮੈਂ ਕਿਸੇ ਕੇ ਲੇਖੇ ਨਹੀਂ ਹਾਂ, ਮੇਰੇ ਕੋ ਤੂੰ ਬਚਨ ਦੇਹ ਜੋ ਮੈਂ ਛੋਡ ਕੇ ਨਾ ਜਾਵੋਂਗਾ॥੭॥
Prof. Sahib Singhਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥

ਪਦ ਅਰਥ ਹਉ = ਮੈਂ। ਕਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਕਿਤ ਹੀ ਲੇਖੈ = ਕਿਸੇ ਹੀ ਲੇਖੇ ਵਿਚ, ਕਾਸੇ ਜੋਗੀ। ਵਚਨੁ ਦੇਹਿ = ਇਕਰਾਰ ਕਰ। ਨ ਜਾਸਾ = ਨਾ ਜਾਸਾਂ, ਨਹੀਂ ਜਾਵਾਂਗਾ ॥੭॥

SikhNet (Spanish)sin ti, no sirvo para nada, dame tu palabra de que no me vas a dejar. (7)

ਪਿਰਿ ਕਹਿਆ; ਹਉ ਹੁਕਮੀ ਬੰਦਾ ॥

pir kahiaa; hau hukamee bandaa |

Sant Singh KhalsaThe soul-husband says, "I am the slave of my Commander.
Manmohan SinghSays the groom, "I am the slave of my commander,
Manmohan Singh (Punjabi)ਪਤੀ ਆਖਦਾ ਹੈ: "ਮੈਂ ਆਪਦੇ ਹਾਕਮ ਦਾ ਗੋਲਾ ਹਾਂ,
Fareedkot Teekaਪਤੀ ਨੇ ਕਹਿਆ ਮੈਂ ਤਾਂ ਹੁਕਮੀ ਬੰਦਾ ਹੂੰ, ਭਾਵ ਮੈਂ ਪਰਾਧੀਨ ਹੂੰ॥
Prof. Sahib Singh(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ।

ਪਦ ਅਰਥ ਪਿਰਿ = ਪਿਰ ਨੇ। ਹਉ = ਮੈਂ।

SikhNet (Spanish)El esposo dice: Tengo primero que someterme a la Voluntad de mi Dios,

ਓਹੁ ਭਾਰੋ ਠਾਕੁਰੁ; ਜਿਸੁ. ਕਾਣਿ ਨ ਛੰਦਾ ॥

ohu bhaaro tthaakur; jis. kaan na chhandaa |

Sant Singh KhalsaHe is my Great Lord and Master, who is fearless and independent.
Manmohan Singhwho is my great Master, who fears none and depends not any time".
Manmohan Singh (Punjabi)ਜੋ ਵੱਡਾ ਮਾਲਕ ਹੈ ਤੇ ਉਹ ਕਿਸੇ ਤੌਂ ਡਰਦਾ ਨਹੀਂ ਤੇ ਨਾਂ ਹੀ ਕਿਸੇ ਦੀ ਮੁਛੰਦਗੀ ਧਰਾਉਦਾਂ ਹੈ।
Fareedkot Teekaਜਿਸ ਕਾ ਬੰਦਾ ਹੂੰ ਵਹੁ ਭਾਰੋ ਠਾਕੁਰ ਹੈ ਅਰੁ ਤਿਸ ਕੋ ਕਿਸੇ ਕੀ ਕਣੋਡ ਔ ਦੀਨਤਾ ਨਹੀਂ, ਭਾਵ ਵਹੁ ਸੁਤੰਤ੍ਰ ਹੈ ਵਾ ਨਿਰਇਛਤ ਹੈ॥
Prof. Sahib Singhਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।

ਪਦ ਅਰਥ ਕਾਣਿ = ਡਰ। ਛੰਦਾ = ਮੁਥਾਜੀ।

SikhNet (Spanish)mi Maestro es Grandioso y no depende de nadie; voy a habitar contigo tanto cuanto el Señor me lo permita,

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ; ਜਾ ਸਦੇ ਤ ਊਠਿ ਸਿਧਾਸਾ ਹੇ ॥੮॥

jichar raakhai tichar tum sang rahanaa; jaa sade ta aootth sidhaasaa he |8|

Sant Singh KhalsaAs long as He wills, I will remain with you. When He summons me, I shall arise and depart." ||8||
Manmohan SinghAs long as he shall keep, so long I shall bide with thee, when he summons me, then shall I rise up and depart".
Manmohan Singh (Punjabi)ਜਦ ਤਾਂਈਂ ਉਹ ਰੱਖੇਗਾ, ਉਦੋਂ ਤਾਂਈਂ ਮੈਂ ਤੇਰੇ ਨਾਲ ਵਸਾਂਗਾ ਜਦ ਉਹ ਮੈਨੂੰ ਬੁਲਾਵੇਗਾ ਤਦ ਮੈਂ ਉੱਠ ਕੇ ਟੁਰ ਜਾਵਾਂਗਾ।"
Fareedkot Teekaਹੇ ਪ੍ਯਾਰੇ! ਜਿਤਨਾ ਚਿਰੁ ਰਾਖੈਂਗਾ ਮੇਂ ਤਿਤਨਾਂ ਚਿਰ ਤੇਰੇ ਸੰਗ ਰਹਿਣਾ ਹੈ, ਜਾ ਸਦੇਂਗਾ ਤਾਂ ਉਠ ਕਰ ਕੇ ਚਲਾ ਜਾਵਾਂਗਾ॥੮॥
Prof. Sahib Singhਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥

ਪਦ ਅਰਥ ਜਿਚਰੁ = ਜਿਤਨਾ ਚਿਰ। ਸਦੇ = ਸੱਦੇ। ਜਾ = ਜਦੋਂ। ਸਿਧਾਸਾ = ਸਿਧਾਸਾਂ, ਮੈਂ ਚਲਾ ਜਾਵਾਂਗਾ ॥੮॥

SikhNet (Spanish)pero cuando Él me llame de regreso, tendré que irme. (8)

ਜਉ ਪ੍ਰਿਅ ਬਚਨ ਕਹੇ; ਧਨ ਸਾਚੇ ॥

jau pria bachan kahe; dhan saache |

Sant Singh KhalsaThe husband speaks words of Truth to the bride,
Manmohan SinghThough the spouse utters the True words to his bride,
Manmohan Singh (Punjabi)ਭਾਵੇਂ ਪਤੀ ਆਪਣੀ ਪਤਨੀ ਨੂੰ ਸੱਚੀ ਗੱਲਬਾਤ ਦੱਸਦਾ ਹੈ,
Fareedkot Teekaਜਬ ਪਤੀ ਨੇ ਇਸਤ੍ਰੀ ਕੋ ਸਾਚੇ ਬਚਨ ਕਹੇ॥
Prof. Sahib Singhਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,

ਪਦ ਅਰਥ ਜਾ = ਜਦੋਂ। ਕਹੇ = ਆਖਦਾ ਹੈ। ਪ੍ਰਿਅ = ਪਿਆਰਾ (ਜੀਵਾਤਮਾ)।

SikhNet (Spanish)Aunque el esposo le comunica las palabras de Sabiduría a la novia,

ਧਨ ਕਛੂ. ਨ ਸਮਝੈ; ਚੰਚਲਿ ਕਾਚੇ ॥

dhan kachhoo. na samajhai; chanchal kaache |

Sant Singh Khalsabut the bride is restless and inexperienced, and she does not understand anything.
Manmohan Singhbeing restless and inexperienced she understands not anything.
Manmohan Singh (Punjabi)ਚਪਲ ਅਤੇ ਨਾਂ-ਤਜਰਬਾਕਾਰ ਹੋਣ ਕਰਕੇ, ਪਤਨੀ ਬੁਝ ਨਹੀਂ ਸਮਝਦੀ।
Fareedkot Teekaਚੰਚਲ ਇਸਤ੍ਰੀ ਨੇ ਕਾਚੇ ਸੁਭਾਇ ਕਰ ਕੇ ਕੁਛ ਭੀ ਨਾ ਸਮਝੇ॥
Prof. Sahib Singhਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।
SikhNet (Spanish)ella no las entiende, pues su disposición es inestable,

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ; ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥

bahur bahur pir hee sang maagai; ohu baat jaanai kar haasaa he |9|

Sant Singh KhalsaAgain and again, she begs her husband to stay; she thinks that he is just joking when he answers her. ||9||
Manmohan SinghAgain and again, l she asks for the company of her spouse and deems the words as a mere joke.
Manmohan Singh (Punjabi)ਮੁੜ ਮੁੜ ਕੇ, ਉਹ ਆਪਣੇ ਪਤੀ ਦੇ ਮੇਲ ਮਿਲਾਪ ਦੀ ਹੀ ਯਾਚਨਾ ਕਰਦੀ ਹੈ ਅਤੇ ਉਸ ਗੱਲਬਾਤ ਨੂੰ ਠੱਠਾ ਮਖੌਲ ਕਰਕੇ ਹੀ ਜਾਣਦੀ ਹੈ।
Fareedkot Teekaਬਾਰੰਬਾਰ ਪਿਰੀ ਕਾ ਹੀ ਸੰਗ ਮਾਂਗਤੀ ਹੈ, ਉਸ ਬਾਤ ਕੋ ਤੋ ਹਾਸਾ ਕਰ ਜਾਨਤੀ ਹੈ ॥੯॥
Prof. Sahib Singhਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਸੰਗੁ = ਸਾਥ। ਓਹੁ = {ਪੁਲਿੰਗ} ਜੀਵਾਤਮਾ। ਹਾਸਾ = ਮਖ਼ੌਲ ॥੯॥

SikhNet (Spanish)ella le pide su eterna compañía, una y otra vez y él sólo sonríe. (9)

ਆਈ ਆਗਿਆ; ਪਿਰਹੁ ਬੁਲਾਇਆ ॥

aaee aagiaa; pirahu bulaaeaa |

Sant Singh KhalsaThe Order comes, and the husband-soul is called.
Manmohan SinghThe order arrives and the groom is called back.
Manmohan Singh (Punjabi)ਹੁਕਮ ਆ ਜਾਂਦਾ ਹੈ ਅਤੇ ਪਤੀ ਵਾਪਸ ਬੁਲਾ ਲਿਆ ਜਾਂਦਾ ਹੈ।
Fareedkot Teekaਜਬ ਆਗ੍ਯਾ ਆਈ ਤਬ (ਪਿਰਹੁ) ਪਤੀ ਬੁਲਾਇ ਲੀਆ॥
Prof. Sahib Singhਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,

ਪਦ ਅਰਥ ਆਗਿਆ ਪਿਰਹੁ = ਪ੍ਰਭੂ-ਪਤੀ ਵਲੋਂ ਹੁਕਮ।

SikhNet (Spanish)Cuando tal es la Voluntad del Señor, llama de regreso al marido,

ਨਾ ਧਨ ਪੁਛੀ; ਨ ਮਤਾ ਪਕਾਇਆ ॥

naa dhan puchhee; na mataa pakaaeaa |

Sant Singh KhalsaHe does not consult with his bride, and does not ask her opinion.
Manmohan SinghHe consults not his bride nor asks her opinion.
Manmohan Singh (Punjabi)ਉਹ ਆਪਣੀ ਪਤਨੀ ਨਾਲ ਮਸ਼ਵਰਾ ਨਹੀਂ ਕਰਦਾ, ਨਾਂ ਹੀ ਉਸ ਦੀ ਰਾਇ ਲੈਂਦਾ ਹੈ।
Fareedkot Teekaਨਾ ਇਸਤ੍ਰੀ ਨੂੰ ਪੁਛਿਆ, ਨ ਪਤੀ ਨੇ ਕਛੁ ਮਤਾ ਪਕਾਇਆ, ਭਾਵ ਕਛੁ ਸਲਾਹ ਭੀ ਨ ਕਰੀ॥
Prof. Sahib Singhਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ।

ਪਦ ਅਰਥ ਮਤਾ = ਸਲਾਹ।

SikhNet (Spanish)sin consultar con la esposa, ni pedirle su opinión y mira,

ਊਠਿ ਸਿਧਾਇਓ ਛੂਟਰਿ ਮਾਟੀ; ਦੇਖੁ ਨਾਨਕ. ਮਿਥਨ ਮੋਹਾਸਾ ਹੇ ॥੧੦॥

aootth sidhaaeo chhoottar maattee; dekh naanak. mithan mohaasaa he |10|

Sant Singh KhalsaHe gets up and marches off, and the discarded body-bride mingles with dust. O Nanak, behold the illusion of emotional attachment and hope. ||10||
Manmohan SinghHe gets up and marches off and the discarded bride mingles with dust, See, O Nanak, the falsity of worldly-love and hope.
Manmohan Singh (Punjabi)ਉਹ ਖੜ੍ਹਾ ਹੋ ਟਰ ਵੰਝਦਾ ਹੈ ਅਤੇ ਛੁੱਟੜ ਪਤਨੀ ਮਿੱਟੀ ਨਾਲ ਮਿਲ ਜਾਂਦੀ ਹੈ। ਤੱਕ, ਹੇ ਨਾਨਕ! ਸੰਸਾਰੀ ਮਮਤਾ ਅਤੇ ਉਮੈਦ ਦਾ ਝੂਠਾਪਣ।
Fareedkot Teekaਜਬ ਜੀਉ ਉਠ ਕੇ ਚਲਾ ਗਿਆ ਤਬ ਦੇਹ ਛੁਟੜ ਹੋਇਕੈ ਮਾਟੀ ਮੇਂ ਮਿਲੀ। ਸ੍ਰੀ ਗੁਰੂ ਜੀ ਕਹਤੇ ਹੈਂ: ਪਦਾਰਥੋਂ ਕੀ ਆਸਾ ਔ ਸਬੰਧੀਓਂ ਕਾ ਮੋਹ ਮਿਥ੍ਯਾ ਹੀ ਦੇਖ੍ਯਾ ਹੈ॥੧੦॥☬ਦੇਹ ਅਰ ਜੀਵ ਕੇ ਵਵੇਚਨ ਕਰ ਮਨ ਪ੍ਰਤੀ ਉਪਦੇਸੁ ਕਰਤੇ ਹੈਂ:
Prof. Sahib Singhਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥

ਪਦ ਅਰਥ ਊਠਿ = ਉੱਠ ਕੇ। ਛੂਟਰਿ = ਛੁੱਟੜ। ਮਿਥਨ ਮੋਹਾਸਾ = ਮੋਹ ਦਾ ਝੂਠਾ ਪਸਾਰਾ ॥੧੦॥

SikhNet (Spanish)él se marcha, dejando a la viuda llena de polvo atrás, y Nanak pregunta: ¿Fue amor o ilusión? (10)

ਰੇ ਮਨ ਲੋਭੀ; ਸੁਣਿ ਮਨ ਮੇਰੇ ॥

re man lobhee; sun man mere |

Sant Singh KhalsaO greedy mind - listen, O my mind!
Manmohan SinghO my avaricious soul, hearken unto me, O my soul.
Manmohan Singh (Punjabi)ਹੇ ਮੇਰੀ ਲਾਲਚੀ ਜਿੰਦੜੀਏ! ਮੇਰੀ ਗੱਲ ਸੁਣ ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨ ਲੋਭੀ! ਤੂੰ ਸੁਣ ਅਰੁ (ਮਨ) ਮੰਨਨ ਕਰੁ॥
Prof. Sahib Singhਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!
SikhNet (Spanish)Escucha, oh mente avara, escúchame, sirve al Guru Verdadero siempre,

ਸਤਿਗੁਰੁ ਸੇਵਿ; ਦਿਨੁ ਰਾਤਿ ਸਦੇਰੇ ॥

satigur sev; din raat sadere |

Sant Singh KhalsaServe the True Guru day and night forever.
Manmohan SinghDay and night ever serve thou thy True Guru.
Manmohan Singh (Punjabi)ਦਿਹੁੰ ਤੇ ਰੈਣ, ਤੂੰ ਸਦਾ ਹੀ ਆਪਦੇ ਸੱਚੇ ਗੁਰਾਂ ਦੀ ਸੇਵਾ ਕਰ।
Fareedkot Teekaਦਿਨ ਰਾਤਿ ਵਾ ਸਵਖਤੇ ਹੀ, ਭਾਵ ਸੇ ਜੁਬਾ ਅਵਸਥਾ ਮੇਂ ਸਤਿਗੁਰੋਂ ਕੋ ਸੇਵਿ॥
Prof. Sahib Singhਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ।

ਪਦ ਅਰਥ ਸੇਵਿ = ਸਰਨ ਪਿਆ ਰਹੁ। ਸਦੇਰੇ = ਸਦਾ ਹੀ।

SikhNet (Spanish)día y noche, pues sin el Guru Verdadero, el amante de Maya es destruido,

ਬਿਨੁ ਸਤਿਗੁਰ. ਪਚਿ ਮੂਏ ਸਾਕਤ; ਨਿਗੁਰੇ ਗਲਿ ਜਮ ਫਾਸਾ ਹੇ ॥੧੧॥

bin satigur. pach mooe saakat; nigure gal jam faasaa he |11|

Sant Singh KhalsaWithout the True Guru, the faithless cynics rot away and die. The noose of Death is around the necks of those who have no guru. ||11||
Manmohan SinghWithout the Guru, the mammon worshippers putrefy and die. Round the Neck of the Guruless one is the Death's noose.
Manmohan Singh (Punjabi)ਗੁਰਾਂ ਦੇ ਬਗ਼ੈਰ ਮਾਇਆ ਦੇ ਪੁਜਾਰੀ ਗਲ ਸੜ ਕੇ ਮਰ ਜਾਂਦੇ ਹਨ। ਗੁਰੂ-ਵਿਹੂਣ ਦੀ ਗਰਦਨ ਉਦਾਲੇ ਮੌਲ ਦੀ ਫਾਹੀ ਹੈ।
Fareedkot Teekaਮਨਮੁਖ ਸਤਿਗੁਰੋਂ ਕੇ ਉਪਦੇਸ ਬਿਨਾਂ ਜਲ ਮੂਏ ਹੈਂ, ਤਿਨ ਨਿਗੁਰਿਓਂ ਕੇ ਗਲ ਮੇਂ ਜਮ ਫਾਹਾ ਪਾਵਤਾ ਹੈ॥੧੧॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥

ਪਦ ਅਰਥ ਪਚਿ = (ਵਿਕਾਰਾਂ ਦੀ ਅੱਗ ਵਿਚ) ਸੜ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ। ਸਾਕਤ ਗਲਿ = ਸਾਕਤ ਦੇ ਗਲ ਵਿਚ, ਪਰਮਾਤਮਾ ਤੋਂ ਟੁੱਟੇ ਮਨੁੱਖ ਦੇ ਗਲ ਵਿਚ। ਜਮ ਫਾਸਾ = ਜਮ ਦਾ ਫਾਹਾ ॥੧੧॥

SikhNet (Spanish)pues cae atrapado en las garras de Yama. (11)

ਮਨਮੁਖਿ ਆਵੈ; ਮਨਮੁਖਿ ਜਾਵੈ ॥

manamukh aavai; manamukh jaavai |

Sant Singh KhalsaThe self-willed manmukh comes, and the self-willed manmukh goes.
Manmohan SinghThe egocentric comes and the egocentric goes.
Manmohan Singh (Punjabi)ਮਨਮੱਤੀਆ ਆਉਂਦਾ ਹੈ ਤੇ ਮਨਮੱਤੀਆ ਹੀ ਜਾਂਦਾ ਹੈ।
Fareedkot Teekaਮਨਮੁਖ ਆਵਤਾ ਹੈ ਅਰ ਮਨਮੁਖ ਜਾਤਾ ਹੈ, ਭਾਵ ਜਨਮਤਾ ਮਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਵੈ = ਜੰਮਦਾ ਹੈ। ਜਾਵੈ = ਮਰਦਾ ਹੈ।

SikhNet (Spanish)El ególatra va y viene sin cesar, sufre dolor una y otra vez,

ਮਨਮੁਖਿ; ਫਿਰਿ ਫਿਰਿ ਚੋਟਾ ਖਾਵੈ ॥

manamukh; fir fir chottaa khaavai |

Sant Singh KhalsaThe manmukh suffers beatings again and again.
Manmohan SinghThe egocentric suffers strokes again and again.
Manmohan Singh (Punjabi)ਮਨਮੱਤੀਆ ਮੁੜ ਮੁੜ ਕੇ ਸੱਟਾਂ ਸਹਾਰਦਾ ਹੈ।
Fareedkot Teekaਸੋ ਮਨਮੁਖ ਜਮਾਦਿਕੋਂ ਕੀ ਚੋਟਾਂ ਖਾਤਾ ਹੈ॥
Prof. Sahib Singhਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।

ਪਦ ਅਰਥ ਖਾਵੈ = ਖਾਂਦਾ ਰਹਿੰਦਾ ਹੈ।

SikhNet (Spanish)y tantos cuantos sean los dolores de la oscuridad de su conciencia,

ਜਿਤਨੇ ਨਰਕ. ਸੇ ਮਨਮੁਖਿ ਭੋਗੈ; ਗੁਰਮੁਖਿ ਲੇਪੁ. ਨ ਮਾਸਾ ਹੇ ॥੧੨॥

jitane narak. se manamukh bhogai; guramukh lep. na maasaa he |12|

Sant Singh KhalsaThe manmukh endures as many hells as there are; the Gurmukh is not even touched by them. ||12||
Manmohan SinghAs many as are the hells, in so many the perverse person suffers pain, while the Guru-ward is affected not even a bit by them.
Manmohan Singh (Punjabi)ਜਿੰਨੇ ਭੀ ਦੋਜ਼ਕ ਹਨ ਉਨਿਆਂ ਵਿੱਚ ਹੀ ਮਨਮੱਤੀ ਪੁਰਸ਼ ਦੁਖ ਉਠਾਉਂਦਾ ਹੈ, ਜਦ ਕਿ ਗੁਰੂ-ਅਨੁਸਾਰੀ ਉਤੇ ਉਨ੍ਹਾਂ ਦਾ ਇਕ ਭੋਰਾ ਭਰ ਭੀ ਅਸਰ ਨਹੀਂ ਹੁੰਦਾ।
Fareedkot Teekaਜਿਤ ਨੇ ਨਰਕ ਹੈਂ, ਸੋ ਮਨਮੁਖ ਸਭ ਭੋਗਤਾ ਹੈ, ਗੁਰਮੁਖੋਂ ਕੋ ਤੋ ਮਾਸਾ ਪਰ ਭੀ ਲੇਪੁ ਨਹੀਂ ਹੈ॥੧੨॥
Prof. Sahib Singhਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥

ਪਦ ਅਰਥ ਸੇ = ਉਹ {ਬਹੁ-ਵਚਨ}। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲੇਪੁ = ਲਬੇੜ, ਅਸਰ। ਮਾਸਾ = ਰਤਾ ਭੀ ॥੧੨॥

SikhNet (Spanish)tanto es lo que sufre. Mientras que el que vive en la Conciencia de Dios no es afectado en absoluto. (12)

ਗੁਰਮੁਖਿ ਸੋਇ; ਜਿ ਹਰਿ ਜੀਉ ਭਾਇਆ ॥

guramukh soe; ji har jeeo bhaaeaa |

Sant Singh KhalsaHe alone is Gurmukh, who is pleasing to the Dear Lord.
Manmohan SinghHe alone is the holyman, who is Pleasing to the Reverend Lord.
Manmohan Singh (Punjabi)ਕੇਵਲ ਉਹ ਹੀ ਨੇਕ ਬੰਦਾ ਹੈ, ਜੋ ਪੂਜਯ ਪ੍ਰਭੂ ਨੂੰ ਚੰਗਾ ਲਗਦਾ ਹੈ।
Fareedkot Teekaਗੁਰਮੁਖ ਤੋ ਸੋ ਹੈ, ਜੋ ਹਰੀ ਜੀ ਕੋ ਭਾਇਆ ਹੈ॥
Prof. Sahib Singhਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ।

ਪਦ ਅਰਥ ਸੋਇ = ਉਹੀ ਮਨੁੱਖ। ਜਿ = ਜਿਹੜਾ। ਭਾਇਆ = ਚੰਗਾ ਲੱਗਾ।

SikhNet (Spanish)Sí, aquél a quien Dios ama, entona su atención en Dios,

ਤਿਸੁ ਕਉਣੁ ਮਿਟਾਵੈ; ਜਿ ਪ੍ਰਭਿ ਪਹਿਰਾਇਆ ॥

tis kaun mittaavai; ji prabh pahiraaeaa |

Sant Singh KhalsaWho can destroy anyone who is robed in honor by the Lord?
Manmohan SinghWho can efface his glory, whom the Lord robes?
Manmohan Singh (Punjabi)ਉਸ ਦੀ ਪ੍ਰਭਤਾ ਨੂੰ ਕੌਣ ਮੇਟ ਸਕਦਾ ਹੈ, ਜਿਸ ਨੂੰ ਸੁਆਮੀ ਖਿੱਲਤ ਬਖ਼ਸ਼ਦਾ ਹੈ।
Fareedkot Teekaਜੋ ਪ੍ਰਭੂ ਨੇ ਪਹਿਰਾਇਆ ਹੈ, ਭਾਵ ਭਗਤੀ ਜੁਗਤ ਕੀਆ ਹੈ ਤਿਸ ਕੋ ਕੌਣ ਦੂਰ ਕਰਤਾ ਹੈ॥
Prof. Sahib Singhਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾਉ ਦਿੱਤਾ, ਸਤਿਕਾਰਿਆ।

SikhNet (Spanish)y aquél a quien Dios Mismo da investidura, ¿quién puede subestimar su Gloria?

ਸਦਾ ਅਨੰਦੁ ਕਰੇ ਆਨੰਦੀ; ਜਿਸੁ ਸਿਰਪਾਉ ਪਇਆ, ਗਲਿ ਖਾਸਾ ਹੇ ॥੧੩॥

sadaa anand kare aanandee; jis sirapaau peaa, gal khaasaa he |13|

Sant Singh KhalsaThe blissful one is forever in bliss; he is dressed in robes of honor. ||13||
Manmohan SinghHe, The enjoyer, who is dressed with the good robe of honour, ever makes merry.
Manmohan Singh (Punjabi)ਉਹ ਖ਼ੁਸ਼ਬਾਸ਼, ਜਿਸ ਨੇ ਐਨ ਵਧੀਆ ਇੱਜ਼ਤ ਦੀ ਪੁਸ਼ਾਕ ਪਹਿਨੀ ਹੋਈ ਹੈ, ਹਮੇਸ਼ਾਂ ਮੌਜਾਂ ਮਾਣਦਾ ਹੈ।
Fareedkot Teekaਜਿਸ ਕੇ ਗਲਿ, ਭਾਵ ਰਿਦੇ ਮੇਂ ਪ੍ਰੇਮ ਰੂਪ ਵਾ ਗ੍ਯਾਨ ਰੂਪ (ਖਾਸਾ) ਚੰਗਾ ਸਿਰੋਪਾਇ ਪੜਾ ਹੈ, ਵਹੁ ਸਦਾ ਹੀ ਅਨੰਦ ਕਾ ਭੋਗੁ ਕਰਤਾ ਹੂਆ ਅਨੰਦ ਹੀ ਰਹਤਾ ਹੈ॥੧੩॥
Prof. Sahib Singhਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥

ਪਦ ਅਰਥ ਆਨੰਦੀ = ਆਨੰਦ-ਦਾਤੇ ਨੂੰ (ਮਿਲ ਕੇ)। ਜਿਸੁ ਗਲਿ = ਜਿਸ ਦੇ ਗਲ ਵਿਚ। ਸਿਰਪਾਉ ਖਾਸਾ = ਵਧੀਆ ਸਿਰੋਪਾਉ ॥੧੩॥

SikhNet (Spanish)Él está siempre en Éxtasis, siendo bendecido por Dios Mismo con la Túnica de Honor. (13)

ਹਉ ਬਲਿਹਾਰੀ ਸਤਿਗੁਰ ਪੂਰੇ ॥

hau balihaaree satigur poore |

Sant Singh KhalsaI am a sacrifice to the Perfect True Guru.
Manmohan SinghI am a sacrifice unto my Perfect True Guru,
Manmohan Singh (Punjabi)ਮੈਂ ਆਪਣੇ ਪੂਰਨ ਸੱਚੇ ਗੁਰਾਂ ਤੋਂ ਘੋਲੀ ਵੰਝਦਾ ਹਾਂ,
Fareedkot Teekaਮੈਂ ਪੂਰੇ ਸਤਿਗੁਰੋਂ ਕੇ ਊਪਰ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਹਉ = ਮੈਂ।

SikhNet (Spanish)Oh, mi ser lo ofrezco en sacrificio al Perfecto y Verdadero Guru,

ਸਰਣਿ ਕੇ ਦਾਤੇ; ਬਚਨ ਕੇ ਸੂਰੇ ॥

saran ke daate; bachan ke soore |

Sant Singh KhalsaHe is the Giver of Sanctuary, the Heroic Warrior who keeps His Word.
Manmohan Singhwho is the giver of protection and the man of word.
Manmohan Singh (Punjabi)ਜੋ ਪਨਾਹ ਦੇਣਹਾਰ ਅਤੇ ਕੌਲ-ਕਰਾਰ ਪਾਲਣ ਵਾਲੇ ਹਨ।
Fareedkot Teekaਜੋ ਆਸਰੇ ਕੇ ਦਾਤੇ ਹੈਂ ਔ ਬਚਨੋਂ ਕੇ ਸੂਰਮੇਂ ਹੈਂ, ਭਾਵ ਜੋ ਵਰ ਸ੍ਰਾਪ ਦੇਵੇ ਸੋ ਸਭ ਸਫਲਾ ਹੈ॥
Prof. Sahib Singhਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ।

ਪਦ ਅਰਥ ਸੂਰੇ = ਸੂਰਮੇ। ਬਚਨ ਕੇ ਸੂਰੇ = ਸੂਰਮਿਆਂ ਵਾਂਗ ਆਪਣੇ ਬਚਨ ਉੱਤੇ ਕਾਇਮ ਰਹਿਣ ਵਾਲੇ।

SikhNet (Spanish)Quien me ofrece Su Refugio y honra Su Palabra para redimirme, ahora he encontrado al Dios Dador de Éxtasis,

ਐਸਾ ਪ੍ਰਭੁ ਮਿਲਿਆ ਸੁਖਦਾਤਾ; ਵਿਛੁੜਿ. ਨ ਕਤ ਹੀ ਜਾਸਾ ਹੇ ॥੧੪॥

aisaa prabh miliaa sukhadaataa; vichhurr. na kat hee jaasaa he |14|

Sant Singh KhalsaSuch is the Lord God, the Giver of peace, whom I have met; He shall never leave me or go anywhere else. ||14||
Manmohan SinghI have met with such Peace-giving Lord, who forsaking me goes not any where.
Manmohan Singh (Punjabi)ਮੈਂ ਐਹੋ ਜੇਹਹੇ ਸੁਖ ਆਰਾਮ-ਬਖ਼ਸ਼ਣਹਾਰ ਸੁਆਮੀ ਨੂੰ ਮਿਲ ਪਿਆ ਹਾਂ ਜੋ ਮੈਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਜਿਨ ਕੋ ਐਸਾ ਪ੍ਰਭੂ ਸੁਖੋਂ ਕਾ ਦਾਤਾ ਮਿਲਿਆ ਹੈ, ਸੋ ਕਿਤੇ ਬੀ ਵਿਛੁੜ ਕੇ ਨਹੀਂ ਜਾਤਾ ਹੈ॥੧੪॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥
SikhNet (Spanish)el Cuál no me abandona. (14)

ਗੁਣ ਨਿਧਾਨ; ਕਿਛੁ ਕੀਮ. ਨ ਪਾਈ ॥

gun nidhaan; kichh keem. na paaee |

Sant Singh KhalsaHe is the treasure of virtue; His value cannot be estimated.
Manmohan SinghThe Lord is the Treasure of virtues. No worth of His can be appraised.
Manmohan Singh (Punjabi)ਪ੍ਰਭੂ ਨੇਕੀਆਂ ਦਾ ਖ਼ਜ਼ਾਨਾ ਹੈ। ਉਸ ਦਾ ਕੁਝ ਭੀ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਵਹੁ ਪ੍ਰਭੂ ਕੈਸਾ ਹੈ? ਗੁਣੋਂ ਕਾ ਖਜਾਨਾ ਹੈ, ਕੁਛ ਉਸ ਕੀ ਕੀਮਤਿ ਨਹੀਂ ਪਾਈ ਜਾਤੀ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ।

ਪਦ ਅਰਥ ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਕੀਮ = ਕੀਮਤ, ਕਦਰ।

SikhNet (Spanish)El Señor es el Tesoro de Virtud, no Lo podría ni tratar de evaluar,

ਘਟਿ ਘਟਿ ਪੂਰਿ ਰਹਿਓ ਸਭ ਠਾਈ ॥

ghatt ghatt poor rahio sabh tthaaee |

Sant Singh KhalsaHe is perfectly permeating each and every heart, prevailing everywhere.
Manmohan SinghHe is fully filling all the hearts and all the places.
Manmohan Singh (Punjabi)ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸਭ ਠਾਈ ਜੋ ਪੂਰਨ ਪ੍ਰਮਾਤਮਾ ਹੈ ਓਹੀ ਘਟੋਂ ਘਟੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ।

SikhNet (Spanish)pero mira, Él prevalece en todos los corazones y por todas partes.

ਨਾਨਕ ਸਰਣਿ ਦੀਨ ਦੁਖ ਭੰਜਨ; ਹਉ ਰੇਣ. ਤੇਰੇ ਜੋ ਦਾਸਾ ਹੇ ॥੧੫॥੧॥੨॥

naanak saran deen dukh bhanjan; hau ren. tere jo daasaa he |15|1|2|

Sant Singh KhalsaNanak seeks the Sanctuary of the Destroyer of the pains of the poor; I am the dust of the feet of Your slaves. ||15||1||2||
Manmohan SinghNanak seek the refuse of Him, who is the Destroyer of the sorrow of the poor. O Lord I am the dust of the feet of Thine slaves.
Manmohan Singh (Punjabi)ਨਾਨਕ ਉਸ ਦੀ ਪਨਾਹ ਲੋੜਦਾ ਹੈ ਜੋ ਗ਼ਰੀਬਾਂ ਦੇ ਦੁਖੜੇ ਨਾਸ ਕਰਨਹਾਰ ਹੈ। ਹੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਚਰਨਾਂ ਦੀ ਧੂੜ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦੀਨੋਂ ਕੇ ਦੁਖ ਭੰਜਨਹਾਰੇ ਪਰਮੇਸਰ! ਹਮ ਆਪ ਕੀ ਸਰਣ ਹੂਏ ਹੈਂ ਅਰ ਏਹੀ ਪ੍ਰਾਰਥਨਾ ਕਰਤੇ ਹੈਂ: ਹੇ ਸ੍ਵਾਮੀ! ਜੋ ਤੇਰੇ ਦਾਸ ਹੈਂ ਤਿਨ ਕੀ ਹਮ ਧੂੜ ਹੋ ਰਹੀਏ॥੧੫॥੧॥੨॥
Prof. Sahib Singhਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥

ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਹਉ = ਮੈਂ। ਰੇਣ = ਚਰਨ-ਧੂੜ ॥੧੫॥੧॥੨॥

SikhNet (Spanish)Nanak busca siempre el Refugio del Señor, Quien destruye las penas del pobre. Oh Dios, me he vuelto el polvo sobre el cual Tus Sirvientes pisan. (15-1-2)

Open this shabad (47 lines, Angs 1072-1073) →

Shabad Guru Arjan Dev Ji Raag Maaroo continues on Ang 1074

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 |

Sant Singh KhalsaMaaroo, Solahas, Fifth Mehl:
Manmohan SinghMaru Solhas 5th Guru.
Manmohan Singh (Punjabi)ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo. El Eterno, el Iluminador

ਕਰੈ ਅਨੰਦੁ ਅਨੰਦੀ ਮੇਰਾ ॥

karai anand anandee meraa |

Sant Singh KhalsaMy Blissful Lord is forever in bliss.
Manmohan SinghMy Blissful Lord makes merry.
Manmohan Singh (Punjabi)ਮੈਡਾਂ ਖ਼ੁਸ਼ਬਾਸ਼ ਮਾਲਕ ਮੌਜਾਂ ਮਾਣਦਾ ਹੈ।
Fareedkot Teekaਹੇ ਭਾਈ! ਮੇਰਾ ਸ੍ਵਾਮੀ ਜੋ ਅਨੰਦੀ ਹੈ, ਸੋ ਅਨੰਦ ਹੀ ਕਰਤਾ ਹੈ॥
Prof. Sahib Singhਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ।

ਪਦ ਅਰਥ ਕਰੈ ਅਨੰਦੁ = ਖ਼ੁਸ਼ ਹੋ ਰਿਹਾ ਹੈ। ਅਨੰਦੀ = ਆਨੰਦ ਦਾ ਮਾਲਕ ਪਰਮਾਤਮਾ।

SikhNet (Spanish)El Señor de Éxtasis esta siempre en ese Estado.

ਘਟਿ ਘਟਿ ਪੂਰਨੁ; ਸਿਰ ਸਿਰਹਿ ਨਿਬੇਰਾ ॥

ghatt ghatt pooran; sir sireh niberaa |

Sant Singh KhalsaHe fills each and every heart, and judges each and everyone.
Manmohan SinghHe is filling all the hearts and adjudges every one according to his deeds.
Manmohan Singh (Punjabi)ਉਹ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ ਅਤੇ ਉਸ ਦੇ ਕਰਮਾਂ ਅਨੁਸਾਰ ਹਰ ਇਕਸ ਦਾ ਫ਼ੈਸਲਾ ਕਰਦਾ ਹੈ।
Fareedkot Teekaਘਟੋਂ ਘਟੋਂ ਮੇਂ ਪੂਰਨ ਹੈ ਔ ਭਿੰਨ ਭਿੰਨ ਇਨਸਾਫ ਕਰਤਾ ਹੈ॥
Prof. Sahib Singhਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਪੂਰਨੁ = ਵਿਆਪਕ। ਸਿਰ ਸਿਰਹਿ = ਹਰੇਕ ਦੇ ਸਿਰ ਉੱਤੇ, ਹਰੇਕ ਦੇ ਕੀਤੇ ਕਰਮਾਂ ਅਨੁਸਾਰ। ਨਿਬੇਰਾ = ਫ਼ੈਸਲਾ, ਨਿਬੇੜਾ।

SikhNet (Spanish)Él lo llena todo y ajusta todo de acuerdo a las acciones de cada uno.

ਸਿਰਿ ਸਾਹਾ ਕੈ ਸਚਾ ਸਾਹਿਬੁ; ਅਵਰੁ. ਨਾਹੀ ਕੋ ਦੂਜਾ. ਹੇ ॥੧॥

sir saahaa kai sachaa saahib; avar. naahee ko doojaa. he |1|

Sant Singh KhalsaThe True Lord and Master is above the heads of all kings; there is none other than Him. ||1||
Manmohan SinghThe True Lord is over the head of all the kings, Without Him, There is not another.
Manmohan Singh (Punjabi)ਸਾਰਿਆਂ ਪਾਤਸ਼ਾਹਾਂ ਦੇ ਸੀਸ ਉਤੇ ਸੱਚਾ ਸੁਆਮੀ ਹੈ। ਉਸ ਦੇ ਬਗ਼ੈਰ ਹੋਰ ਕੋਈ ਹੈ ਹੀ ਨਹੀਂ।
Fareedkot Teekaਸਾਹਾ ਕੇ ਸਿਰ ਪਰ ਸਾਚਾ ਸਾਹਿਬੁ ਹੈ, ਹੇ ਭਾਈ! ਉਸ ਕੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ॥੧॥
Prof. Sahib Singh(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥

ਪਦ ਅਰਥ ਸਿਰਿ ਸਾਹਾ ਕੈ = ਸ਼ਾਹਾਂ ਕੈ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਚਾ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ ॥੧॥

SikhNet (Spanish)Sí, el Maestro Verdadero es el Rey de reyes, no, no hay nada ni nadie sin Él. (1)

ਹਰਖਵੰਤ; ਆਨੰਤ ਦਇਆਲਾ ॥

harakhavant; aanant deaalaa |

Sant Singh KhalsaHe is joyful, blissful and merciful.
Manmohan SinghHe is joyful and infinitely compassionate.
Manmohan Singh (Punjabi)ਉਹ ਪ੍ਰਸੰਨ ਅਤੇ ਬੇਅੰਤ ਮਿਹਰਵਾਨ ਹੈ।
Fareedkot Teekaਪਰਸੰਨਤਾ ਵਾਲਾ ਬਿਅੰਤ ਜੋ ਦਿਆਲੂ ਹੈ॥
Prof. Sahib Singhਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ।

ਪਦ ਅਰਥ ਹਰਖ = ਖ਼ੁਸ਼ੀ। ਹਰਖਵੰਤ = ਖ਼ੁਸ਼ੀ ਦਾ ਮਾਲਕ। ਆਨੰਤ = ਅਨੰਤ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।

SikhNet (Spanish)Él es Infinitamente Compasivo, siempre está en Dicha y Su Luz es manifiesta,

ਪ੍ਰਗਟਿ ਰਹਿਓ; ਪ੍ਰਭੁ ਸਰਬ ਉਜਾਲਾ ॥

pragatt rahio; prabh sarab ujaalaa |

Sant Singh KhalsaGod's Light is manifest everywhere.
Manmohan SinghThe Lord's light is manifest all over.
Manmohan Singh (Punjabi)ਸਾਹਿਬ ਦਾ ਪ੍ਰਕਾਸ਼ ਸਾਰੇ ਹੀ ਪ੍ਰਤੱਖ ਹੈ।
Fareedkot Teekaਤਿਸੁ ਪ੍ਰਭੂ ਕਾ ਸਾਰੇ ਹੀ ਪ੍ਰਕਾਸ ਪ੍ਰਗਟ ਹੋ ਰਹਿਆ ਹੈ॥
Prof. Sahib Singhਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ।

ਪਦ ਅਰਥ ਉਜਾਲਾ = ਰੌਸ਼ਨੀ, ਚਾਨਣ। ਪ੍ਰਗਟਿ ਰਹਿਓ = ਪਰਗਟ ਹੋ ਰਿਹਾ ਹੈ।

SikhNet (Spanish)pues Él da Luz a todos y a todo.

ਰੂਪ ਕਰੇ ਕਰਿ ਵੇਖੈ ਵਿਗਸੈ; ਆਪੇ ਹੀ ਆਪਿ ਪੂਜਾ ਹੇ ॥੨॥

roop kare kar vekhai vigasai; aape hee aap poojaa he |2|

Sant Singh KhalsaHe creates forms, and gazing upon them, He enjoys them; He Himself worships Himself. ||2||
Manmohan SinghHe creates forms and creating enjoys their sight. Himself He worships Himself.
Manmohan Singh (Punjabi)ਉਹ ਸਰੂਪ ਰਚਦਾ ਹੈ ਅਤੇ ਰੱਚ ਕੇ ਉਸ ਨੂੰ ਦੇਖ ਪ੍ਰਸੰਨ ਹੁੰਦਾ ਹੈ। ਖ਼ੁਦ ਹੀ ਉਹ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।
Fareedkot Teekaਸੂਰਤਾਂ ਕੋ ਆਪ ਹੀ ਕਰ ਕਰ ਕੇ ਦੇਖਤਾ ਹੈ ਪੁਨਾ ਪ੍ਰਸੰਨ ਹੋਤਾ ਹੈ। ਆਪਨੇ ਆਪ ਕੇ ਬਰਾਬਰ ਆਪ ਹੀ ਪਹੁੰਚਤਾ ਹੈ ਵਾ ਅਪਨੀ ਪੂਜਾ ਆਪ ਹੀ ਕਰਤਾ ਹੈ॥
Prof. Sahib Singhਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥

ਪਦ ਅਰਥ ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਵਿਗਸੈ = ਖਿੜ ਰਿਹਾ ਹੈ, ਖ਼ੁਸ਼ ਹੋ ਰਿਹਾ ਹੈ ॥੨॥

SikhNet (Spanish)Él crea formas y disfruta de ellas, Él Mismo se alaba a Sí Mismo. (2)

ਆਪੇ ਕੁਦਰਤਿ ਕਰੇ ਵੀਚਾਰਾ ॥

aape kudarat kare veechaaraa |

Sant Singh KhalsaHe contemplates His own creative power.
Manmohan SinghHe Himself creates nature and gives attention to it.
Manmohan Singh (Punjabi)ਉਹ ਆਪ ਹੀ ਰੱਬੀ ਬੰਧਾਨ ਨੂੰ ਰਚਦਾ ਤੇ ਇਸ ਵਲ ਧਿਆਨ ਦਿੰਦਾ ਹੈ।
Fareedkot Teekaਆਪ ਹੀ ਕੁਦਰਤੀ ਤਿਸ ਕਾ ਬੀਚਾਰੁ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ।

ਪਦ ਅਰਥ ਕਰੇ = ਕਰਿ, ਰਚ ਕੇ। ਵੀਚਾਰਾ = ਖ਼ਿਆਲ, ਸੰਭਾਲ।

SikhNet (Spanish)Él crea la Naturaleza y entonces Él Mismo le pone atención.

ਆਪੇ ਹੀ ਸਚੁ ਕਰੇ ਪਸਾਰਾ ॥

aape hee sach kare pasaaraa |

Sant Singh KhalsaThe True Lord Himself creates the expanse of the Universe.
Manmohan SinghHe, the True Lord Himself creates the universe.
Manmohan Singh (Punjabi)ਸੱਚਾ ਸੁਆਮੀ ਖ਼ੁਦ ਹੀ ਸ਼੍ਰਿਸ਼ਟੀ ਨੂੰ ਰਚਦਾ ਹੈ।
Fareedkot Teekaਆਪ ਹੀ ਸਚਾ ਪਰਮੇਸਰ ਪਸਾਰਾ ਕਰਤਾ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਪਸਾਰਾ = ਜਗਤ-ਖਿਲਾਰਾ।

SikhNet (Spanish)Sí, Él, el Uno Verdadero, es Quien crea toda la expansión.

ਆਪੇ ਖੇਲ ਖਿਲਾਵੈ ਦਿਨੁ ਰਾਤੀ; ਆਪੇ ਸੁਣਿ ਸੁਣਿ ਭੀਜਾ ਹੇ ॥੩॥

aape khel khilaavai din raatee; aape sun sun bheejaa he |3|

Sant Singh KhalsaHe Himself stages the play, day and night; He Himself listens, and hearing, rejoices. ||3||
Manmohan SinghHe Himself makes men play the game day and night and Himself rejoices by listening to and hearing His praise.
Manmohan Singh (Punjabi)ਉਹ ਬੰਦਿਆਂ ਨੂੰ ਦਿਨ ਰਾਤ ਖੇਡ ਖਿਡਾਉਂਦਾ ਹੈ ਅਤੇ ਆਪ ਹੀ ਆਪਣੇ ਜੱਸ ਨੂੰ ਸ੍ਰਵਣ ਕਰ ਅਤੇ ਸੁਣ ਕੇ ਪ੍ਰਸੰਨ ਹੁੰਦਾ ਹੈ।
Fareedkot Teekaਆਪ ਹੀ ਦਿਨ ਰਾਤ ਜੀਵੋਂ ਕੋ ਖੇਲ ਖਿਲਾਵਤਾ ਹੈ, ਭਾਵ ਚੇਸਟਾ ਕਰਾਵਤਾ ਹੈ ਔ ਆਪੇ ਹੀ ਉਸਤਤ ਕੋ ਸੁਣਿ ਸੁਣਿ ਪ੍ਰਸੰਨ ਹੋਤਾ ਹੈ॥੩॥
Prof. Sahib Singhਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥

ਪਦ ਅਰਥ ਸੁਣਿ = ਸੁਣ ਕੇ। ਭੀਜਾ = ਪ੍ਰਸੰਨ ਹੁੰਦਾ ਹੈ ॥੩॥

SikhNet (Spanish)Él hace que Sus Criaturas participen, día y noche. Él Mismo está complacido con su canto. (3)

ਸਾਚਾ ਤਖਤੁ ਸਚੀ ਪਾਤਿਸਾਹੀ ॥

saachaa takhat sachee paatisaahee |

Sant Singh KhalsaTrue is His throne, and True is His kingdom.
Manmohan SinghTrue is His throne and true His sovereignty.
Manmohan Singh (Punjabi)ਸੱਚਾ ਹੈ ਉਸ ਦਾ ਰਾਜਸਿੰਘਾਸਣ ਅਤੇ ਸੱਚਾ ਉਸ ਦਾ ਰਾਜਭਾਗ।
Fareedkot Teekaਸਾਚਾ ਤਖਤ ਬੈਕੁੰਠ ਵਾ ਸਤਸੰਗ ਤਿਸ ਮੇਂ ਸਚੀ (ਪਾਤਿਸਾਹੀ) ਹੁਕਮ ਹੈ॥
Prof. Sahib Singhਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ।

SikhNet (Spanish)Verdad es Su Trono, Verdad es Su Reino,

ਸਚੁ ਖਜੀਨਾ ਸਾਚਾ ਸਾਹੀ ॥

sach khajeenaa saachaa saahee |

Sant Singh KhalsaTrue is the treasure of the True Banker.
Manmohan SinghTrue is the treasure of the true Banker.
Manmohan Singh (Punjabi)ਸੱਚਾ ਹੈ ਖ਼ਜਾਨਾ ਸੱਚੇ ਸ਼ਾਹੂਕਾਰ ਦਾ।
Fareedkot Teekaਸਚਾ ਖਜਾਨਾ ਸੰਤੋਂ ਕੇ ਰਿਦੇ ਔਰ ਵਹ ਸਚਾ ਸਚੀ ਹੀ (ਸਾਹੀ) ਬਿਭੂਤੀ ਵਾਲਾ ਹੈ॥
Prof. Sahib Singhਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਖਜੀਨਾ = ਖ਼ਜ਼ਾਨਾ। ਸਾਹੀ = ਸ਼ਾਹ।

SikhNet (Spanish)sí, Verdad es Su Tesoro.

Open this shabad (53 lines, Angs 1073-1074) →

Ang 1073 of 1430