ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ. ਪਤਿ ਸਿਉ ਜਾਇਦਾ ॥੬॥
aap tarai sagale kul taare; har daragah. pat siau jaaeidaa |6|
Sant Singh KhalsaYou shall save yourself, and save all your generations as well. You shall go to the Court of the Lord with honor. ||6||
Manmohan SinghThou shall save thyself and save all thy lineage and shall go to the Lord's court with honour.
Manmohan Singh (Punjabi)ਤੂੰ ਆਪ ਬੱਚ ਜਾਵੇਗਾ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲਵੇਗਾਂ ਅਤੇ ਇਜ਼ੱਤ ਆਬਰੂ ਨਾਲ ਪ੍ਰਭੂ ਦੇ ਦਰਬਾਰ ਨੂੰ ਜਾਵੇਗਾਂ।
Fareedkot Teekaਜੋ ਜਪਤਾ ਹੈ, ਸੋ ਆਪ ਤੌ ਤਰਿਆ ਹੈ ਅਰ ਤਿਸ ਨੇ ਸਗਲੇ ਕੁਲ ਤਾਰ ਲੀਏ ਹੈਂ ਔ ਹਰੀ ਕੀ ਦਰਗਾਹ ਮੇਂ ਪਤ ਸੰਜੁਗਤ ਜਾਤਾ ਹੈ॥੬॥
Prof. Sahib Singh(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥ਪਦ ਅਰਥ ਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। ਦਰਗਾਹ = ਹਜ਼ੂਰੀ ਵਿਚ। ਪਤਿ = ਇੱਜ਼ਤ ॥੬॥
SikhNet (Spanish)Y mira, uno es emancipado junto con todo su linaje y va a la Corte del Señor con todo Honor y Gloria. (6)
ਖੰਡ ਪਤਾਲ ਦੀਪ ਸਭਿ ਲੋਆ ॥
khandd pataal deep sabh loaa |
Sant Singh KhalsaAll the continents, nether worlds, islands and worlds
Manmohan SinghAll the continents, under-worlds, islands and the worlds.
Manmohan Singh (Punjabi)ਸਾਰੇ ਮਹਾਂ ਦੀਪ, ਪਾਤਾਲਾਂ, ਜੰਜ਼ੀਰੇ ਅਤੇ ਆਲਮ।
Fareedkot Teekaਖੰਡ, ਪਤਾਲ, ਦੀਪ ਆਦਿ ਜੋ ਸਭ ਲੋਕ ਹੈਂ॥
Prof. Sahib Singhਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,ਪਦ ਅਰਥ ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਲੋਕ, ਮੰਡਲ।
SikhNet (Spanish)El mundo entero, los mundos inferiores, las islas, los continentes,
ਸਭਿ ਕਾਲੈ ਵਸਿ; ਆਪਿ ਪ੍ਰਭਿ ਕੀਆ ॥
sabh kaalai vas; aap prabh keea |
Sant Singh KhalsaGod Himself has made them all subject to death.
Manmohan SinghOf Himself the Lord has made them all subject to death.
Manmohan Singh (Punjabi)ਸੁਆਮੀ ਨੇ ਖ਼ੁਦ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਅਧੀਨ ਕੀਤਾ ਹੈ।
Fareedkot Teekaਪ੍ਰਭੂ ਨੇ ਤਿਨ ਸਭ ਕੋ ਆਪ ਹੀ ਕਾਲ ਕੇ ਵਸਿ ਕੀਆ ਹੈ॥
Prof. Sahib Singhਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।ਪਦ ਅਰਥ ਕਾਲੈ ਵਸਿ = ਕਾਲ ਦੇ ਵੱਸ ਵਿਚ। ਪ੍ਰਭਿ = ਪ੍ਰਭੂ ਨੇ।
SikhNet (Spanish)en todas partes todos están sujetos a la muerte, pues tal es la Voluntad del Señor.
ਨਿਹਚਲੁ ਏਕੁ ਆਪਿ ਅਬਿਨਾਸੀ; ਸੋ ਨਿਹਚਲੁ. ਜੋ ਤਿਸਹਿ ਧਿਆਇਦਾ ॥੭॥
nihachal ek aap abinaasee; so nihachal. jo tiseh dhiaaeidaa |7|
Sant Singh KhalsaThe One Imperishable Lord Himself is unmoving and unchanging. Meditating on Him, one becomes unchanging. ||7||
Manmohan SinghEver moveless is the One imperishable Lord. Himself He who meditates on Him becomes eternal as well.
Manmohan Singh (Punjabi)ਸਦੀਵੀ ਸਥਿਰ ਹੈ, ਖ਼ੁਦ ਉਹ ਅਦੁੱਤੀ ਨਾਸ-ਰਹਿਤ ਸੁਆਮੀ। ਜੋ ਉਸ ਦਾ ਸਿਮਰਨ ਕਰਦਾ ਹੈ, ਉਹ ਭੀ ਅਟੱਲ ਥੀ ਵੰਝਦਾ ਹੈ।
Fareedkot Teekaਨਿਹਚਲ ਤੌ ਏਕ ਆਪ ਹੀ (ਅਬਿਨਾਸੀ) ਪਰਮੇਸਰ ਹੈ, ਓਹ ਭੀ ਨਿਹਚਲ ਹੋ ਜਾਤਾ ਹੈ, ਜੋ ਤਿਸ ਪਰਮੇਸਰ ਕੋ ਧਿਆਵਤਾ ਹੈ॥੭॥
Prof. Sahib Singhਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥ਪਦ ਅਰਥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਅਬਿਨਾਸੀ = ਨਾਸ-ਰਹਿਤ। ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੭॥
SikhNet (Spanish)Eterno sólo es el Dios Inmortal y aquél que habita en Él, se vuelve Inmortal también. (7)
ਹਰਿ ਕਾ ਸੇਵਕੁ; ਸੋ ਹਰਿ ਜੇਹਾ ॥
har kaa sevak; so har jehaa |
Sant Singh KhalsaThe Lord's servant becomes like the Lord.
Manmohan SinghGod's slave he is like unto the Lord.
Manmohan Singh (Punjabi)ਜੋ ਰੱਬ ਦਾ ਗੋਲਾ; ਉਹ ਰੱਬ ਵਰਗਾ ਹੀ ਹੈ।
Fareedkot Teekaਹਰੀ ਕਾ ਜੋ ਸੇਵਕ ਹੈ, ਸੋ ਹਰੀ ਜੈਸਾ ਹੀ ਸਾਮਰਥ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।ਪਦ ਅਰਥ ਸੇਵਕੁ = ਭਗਤ।
SikhNet (Spanish)El Sirviente del Señor es como el Señor. Sí,
ਭੇਦੁ. ਨ ਜਾਣਹੁ; ਮਾਣਸ ਦੇਹਾ ॥
bhed. na jaanahu; maanas dehaa |
Sant Singh KhalsaDo not think that, because of his human body, he is different.
Manmohan SinghDue to his human body deem him not distinct from the Lord.
Manmohan Singh (Punjabi)ਉਸ ਦੀ ਮਨੁੱਖੀ ਦੇਹ ਦੇ ਕਾਰਣ ਉਸ ਨੂੰ ਸਾਹਿਬ ਨਾਲੋਂ ਭਿੰਨ ਖ਼ਿਆਲ ਨਾਂ ਕਰ।
Fareedkot Teekaਚਾਹੋ ਉਸ ਕੀ ਮਾਨੁਖ ਦੇਹ ਹੀ ਹੈ ਪਰੰਤੂ ਉਸ ਕੇ ਵਾਸਤਵ ਸਰੂਪ ਮੇਂ ਭੇਦ ਕੁਛ ਨਾ ਜਾਨੋ॥
Prof. Sahib Singhਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।ਪਦ ਅਰਥ ਭੇਦੁ = ਫ਼ਰਕ, ਵਿੱਥ। ਮਾਣਸੁ ਦੇਹਾ = ਮਨੁੱਖਾ ਸਰੀਰ।
SikhNet (Spanish)no pienses ni por un instante que es distinto sólo por tener la forma humana, como olas del mar,
ਜਿਉ ਜਲ ਤਰੰਗ ਉਠਹਿ ਬਹੁ ਭਾਤੀ; ਫਿਰਿ ਸਲਲੈ ਸਲਲ ਸਮਾਇਦਾ ॥੮॥
jiau jal tarang uttheh bahu bhaatee; fir salalai salal samaaeidaa |8|
Sant Singh KhalsaThe waves of the water rise up in various ways, and then the water merges again in water. ||8||
Manmohan SinghAs water waves rise in various ways, but water merges in water again.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਅਨੇਕਾਂ ਤਰੀਕਿਆਂ ਨਾਲ ਉਤਪੰਨ ਹੁੰਦੀਆਂ ਹਨ, ਪ੍ਰੰਤੂ ਮੁੜ ਕੇ ਪਾਣੀ, ਪਾਣੀ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜੈਸੇ ਜਲ ਮੇਂ ਸੇ ਤਰੰਗ ਬਹੁਤ ਪ੍ਰਕਾਰ ਕੇ ਉਠਤੇ ਹੈਂ, ਫੇਰ ਜਬ ਉਨ ਕਾ ਸੰਬੂਹ ਜਲ ਮੇਂ ਸਮਾਵਤਾ ਹੈ ਤੌ ਫਿਰ ਜਲ ਸਰੂਪ ਹੀ ਹੈ; ਤੈਸੇ ਵਹੁ ਦੇਹ ਹੋਤੇ ਭੀ ਬ੍ਰਹਮ ਰੂਪ ਹੈ, ਦੇਹ ਤ੍ਯਾਗ ਕਰ ਪੁਨਾ ਨਿਰਉਪਾਧ ਹੋ ਕਰ ਬ੍ਰਹਮ ਸਾਥ ਅਭੇਦ ਹੋ ਜਾਤਾ ਹੈ ॥੮॥
Prof. Sahib Singh(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥ਪਦ ਅਰਥ ਜਲ ਤਰੰਗ = ਪਾਣੀ ਦੀਆਂ ਲਹਰਾਂ। ਉਠਹਿ = ਉੱਠਦੀਆਂ ਹਨ {ਬਹੁ-ਵਚਨ}। ਸਲਲੈ = ਪਾਣੀ ਵਿਚ। ਸਲਲ = ਪਾਣੀ ॥੮॥
SikhNet (Spanish)él se inmerge en su igual, el Dios. (8)
ਇਕੁ ਜਾਚਿਕੁ. ਮੰਗੈ ਦਾਨੁ ਦੁਆਰੈ ॥
eik jaachik. mangai daan duaarai |
Sant Singh KhalsaA beggar begs for charity at His Door.
Manmohan SinghA beggar asks for alms at Thy door, O Lord.
Manmohan Singh (Punjabi)ਇਕ ਮੰਗਤਾ ਤੇਰੇ ਬੂਹੇ ਉੱਤੇ ਖੈਰ ਮੰਗਦਾ ਹੈ, ਹੇ ਸੁਆਮੀ!
Fareedkot Teekaਮੈਂ ਜਾਚੁਕ ਹੋਇਕੇ ਏਕ ਆਪ ਕੇ ਦੁਆਰੇ ਸੇ ਦਾਨ ਮਾਂਗਤਾ ਹੂੰ॥
Prof. Sahib Singh(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।ਪਦ ਅਰਥ ਜਾਚਿਕੁ = ਮੰਗਤਾ {ਇਕ-ਵਚਨ}। ਦੁਆਰੈ = ਦਰ ਤੇ (ਖੜਾ)।
SikhNet (Spanish)El buscador pide caridad a Tu Puerta,
ਜਾ ਪ੍ਰਭ ਭਾਵੈ; ਤਾ ਕਿਰਪਾ ਧਾਰੈ ॥
jaa prabh bhaavai; taa kirapaa dhaarai |
Sant Singh KhalsaWhen God pleases, He takes pity on him.
Manmohan SinghWhen the Lord wills, then takes he pity one him.
Manmohan Singh (Punjabi)ਜਦ ਸਾਈਂ ਨੂੰ ਚੰਗਾ ਲਗਦਾ ਹੈ, ਤਦ ਉਹ ਉਸ ਉੱਤੇ ਮਿਹਰ ਕਰਦਾ ਹੈ।
Fareedkot Teekaਹੇ ਪ੍ਰਭੂ ਜੀ! ਤੇਰੇ ਕੋ ਭਾਵੈ ਤਾਂ ਕ੍ਰਿਪਾ ਧਾਰ ਕੈ ਦੇਹ॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।ਪਦ ਅਰਥ ਜਾ = ਜਾਂ, ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।
SikhNet (Spanish)oh Señor, y cuando así es Tu Voluntad, le muestras Tu Compasión.
ਦੇਹੁ ਦਰਸੁ. ਜਿਤੁ ਮਨੁ ਤ੍ਰਿਪਤਾਸੈ; ਹਰਿ ਕੀਰਤਨਿ ਮਨੁ ਠਹਰਾਇਦਾ ॥੯॥
dehu daras. jit man tripataasai; har keeratan man tthaharaaeidaa |9|
Sant Singh KhalsaPlease bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
Manmohan SinghBless Thou me with Thy vision, O Lord, wherewith my mind is satiated, It is through Thine praise that my mind is restrained.
Manmohan Singh (Punjabi)ਤੂੰ ਮੈਨੂੰ ਆਪਣਾ ਦੀਦਾਰ ਬਖ਼ਸ਼, ਹੇ ਸੁਆਮੀ। ਜਿਸ ਨਾਲ ਮੇਰਾ ਚਿੱਤ ਰੱਜ ਜਾਵੇ। ਤੇਰੀ ਸਿਫ਼ਤ-ਸਲਾਹ ਰਾਹੀਂ ਹੀ ਮੇਰਾ ਮਨੂਆ ਟਿਕਦਾ ਹੈ।
Fareedkot Teekaਜੋ ਦਰਸਨ ਦੇਹੁ ਜਿਸ ਕਰਿ ਮਨ ਤ੍ਰਿਪਤ ਹੋਵੈ, ਅਬ ਤੋ ਮੈਂ ਹੇ ਹਰੀ! ਤੇਰੇ ਕੀਰਤਨ ਮੇਂ ਮਨ ਲਾਇਕੈ ਠਹਿਰਾਵਤਾ ਹੂੰ॥੯॥
Prof. Sahib Singh(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥ਪਦ ਅਰਥ ਜਿਤੁ = ਜਿਸ (ਦਰਸਨ) ਦੀ ਰਾਹੀਂ। ਤ੍ਰਿਪਤਾਸੈ = ਰੱਜ ਜਾਂਦਾ ਹੈ। ਕੀਰਤਨਿ = ਕੀਰਤਨ ਵਿਚ ॥੯॥
SikhNet (Spanish)Oh Dios, bendíceme con Tu Visión para que mi mente sea confortada, es a través de Tu Alabanza que permanece íntegra. (9)
ਰੂੜੋ ਠਾਕੁਰੁ; ਕਿਤੈ ਵਸਿ. ਨ ਆਵੈ ॥
roorro tthaakur; kitai vas. na aavai |
Sant Singh KhalsaThe Beauteous Lord and Master is not controlled in any way.
Manmohan SinghThe beauteous Lord is controlled not by any wise.
Manmohan Singh (Punjabi)ਸੁੰਦਰ ਸੁਆਮੀ ਕਿਸੇ ਤਰ੍ਹਾਂ ਭੀ ਵੱਸ ਵਿੱਚ ਨਹੀਂ ਆਉਂਦਾ।
Fareedkot Teekaਤੂੰ ਸੁੰਦਰ ਸ੍ਵਾਮੀ ਕਿਸੇ ਪ੍ਰਕਾਰ ਵਸ ਨਹੀਂ ਆਵਤਾ ਹੈਂ॥
Prof. Sahib Singhਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,ਪਦ ਅਰਥ ਰੂੜੋ = ਸੁੰਦਰ। ਕਿਤੈ = ਕਿਸੇ ਤਰੀਕੇ ਨਾਲ। ਵਸਿ = ਵੱਸ ਵਿਚ।
SikhNet (Spanish)Nadie puede gobernar o dirigir al Bello Señor de ninguna forma,
ਹਰਿ ਸੋ ਕਿਛੁ ਕਰੇ; ਜਿ ਹਰਿ ਕਿਆ ਸੰਤਾ ਭਾਵੈ ॥
har so kichh kare; ji har kiaa santaa bhaavai |
Sant Singh KhalsaThe Lord does that which pleases the Saints of the Lord.
Manmohan SinghThe Lord God does that what is pleasing to his saints.
Manmohan Singh (Punjabi)ਸੁਆਮੀ ਵਾਹਿਗੁਰੂ ਉਹੀ ਕੁਝ ਕਰਦਾ ਹੈ ਜੋ ਉਸ ਦੇ ਭਗਤਾਂ ਨੂੰ ਚੰਗਾ ਲਗਦਾ ਹੈ।
Fareedkot Teekaਹੇ ਹਰੀ! ਤੂੰ ਸੋ ਕੁਛ ਕਰਤਾ ਹੈਂ, ਜੋ ਤੇਰਿਆਂ ਸੰਤਾਂ ਕੋ ਭਾਵਤਾ ਹੈ॥
Prof. Sahib Singhਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।ਪਦ ਅਰਥ ਜਿ = ਜੋ ਕੁਝ।
SikhNet (Spanish)y lo que sea que hace, con eso Sus Santos están siempre complacidos.
ਕੀਤਾ ਲੋੜਨਿ. ਸੋਈ ਕਰਾਇਨਿ; ਦਰਿ ਫੇਰੁ. ਨ ਕੋਈ ਪਾਇਦਾ ॥੧੦॥
keetaa lorran. soee karaaein; dar fer. na koee paaeidaa |10|
Sant Singh KhalsaHe does whatever they wish to be done; nothing blocks their way at His Door. ||10||
Manmohan SinghWhat the saints wish to be done, that the Lord does, no request of theirs is left ungranted at the Lord's door.
Manmohan Singh (Punjabi)ਜਿਹੜਾ ਕੁਛ ਸਾਧੂ ਕਰਾਉਣਾ ਚਾਹੁੰਦੇ ਹਨ, ਉਹ ਹੀ ਸੁਆਮੀ ਕਰਦਾ ਹੈ। ਉਨ੍ਹਾਂ ਦੀ ਕੋਈ ਪ੍ਰਾਰਥਨਾ ਭੀ ਸੁਆਮੀ ਦੇ ਬੂਹੇ ਉੱਤੇ ਅਪਰਵਾਨ ਨਹੀਂ ਹੁੰਦੀ।
Fareedkot Teekaਜੋ ਓਹ ਕੀਤਾ ਚਾਹਤੇ ਹੈਂ ਸੋਈ ਤੇਰੇ ਪਾਸੋਂ ਕਰਾਵਤੇ ਹੈਂ, ਉਨ ਸੰਤਾਂ ਕਾ ਕਹਣਾ ਤੇਰੇ ਦਰ ਸੇ ਕੋਈ ਮੋੜਨਾ ਨਹੀਂ ਪਾਵਤਾ ਹੈ, ਭਾਵ ਉਨ ਕੀ ਬਾਤ ਤੂੰ ਸਤਿ ਕਰ ਦੇਤਾ ਹੈਂ॥੧੦॥
Prof. Sahib Singh(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥ਪਦ ਅਰਥ ਕੀਤਾ ਲੋੜਨਿ = ਕਰਨਾ ਚਾਹੁੰਦੇ ਹਨ। ਕਹਾਇਨਿ = ਕਰਾ ਲੈਂਦੇ ਹਨ। ਦਰਿ = ਦਰ ਤੇ। ਫੇਰੁ = ਰੁਕਾਵਟ ॥੧੦॥
SikhNet (Spanish)Pero aquéllo que los Santos quieren que el Señor haga, eso Él hace, y nadie puede, a Su Puerta preguntar, ¿por qué? (10)
ਜਿਥੈ; ਅਉਘਟੁ ਆਇ ਬਨਤੁ ਹੈ ਪ੍ਰਾਣੀ ॥
jithai; aaughatt aae banat hai praanee |
Sant Singh KhalsaWherever the mortal is confronted with difficulty,
Manmohan SinghWherever the mortal is faced with difficulty,
Manmohan Singh (Punjabi)ਜਿੱਥੇ ਜੀਵ ਨੂੰ ਮੁਸ਼ਕਲ ਆ ਬਣਦੀ ਹੈ,
Fareedkot Teekaਜਿਥੈ ਪ੍ਰਾਣੀ ਕੋ (ਅਉਘਟੁ) ਔਖੁ ਆਇ ਬਨਤਾ ਹੈ॥
Prof. Sahib Singhਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,ਪਦ ਅਰਥ ਅਉਘਟੁ = ਔਖਿਆਈ।
SikhNet (Spanish)Donde sea que el ser humano se encuentre en dolor,
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥
tithai har dhiaaeeai saaringapaanee |
Sant Singh Khalsathere he should meditate on the Lord of the Universe.
Manmohan Singhthere he should contemplate his God, the world sustainer.
Manmohan Singh (Punjabi)ਉੱਥੇ ਉਸ ਨੂੰ ਧਰਤੀ ਨੂੰ ਥੰਮਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
Fareedkot Teekaਤਿਥੇ ਹੇ ਹਰੀ! ਸਾਰੰਗ ਪਾਣੀ ਤੇਰੇ ਕੋ ਧਿਆਵਤੇ ਹੈਂ॥
Prof. Sahib Singhਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਸਾਰਿੰਗਪਾਣੀ = ਧਨੁਖ-ਧਾਰੀ ਪ੍ਰਭੂ {ਸਾਰਿੰਗ = ਧਨੁਖ। ਪਾਣੀ = ਹੱਥ}।
SikhNet (Spanish)él debería contemplar a su Dios, el Soporte de la Tierra,
ਜਿਥੈ ਪੁਤ੍ਰੁ ਕਲਤ੍ਰੁ. ਨ ਬੇਲੀ ਕੋਈ; ਤਿਥੈ ਹਰਿ ਆਪਿ ਛਡਾਇਦਾ ॥੧੧॥
jithai putru kalatru. na belee koee; tithai har aap chhaddaaeidaa |11|
Sant Singh KhalsaWhere there are no children, spouse or friends, there the Lord Himself comes to the rescue. ||11||
Manmohan SinghWhere the sons, wife and friends are not, there God. Himself rescues the mortal.
Manmohan Singh (Punjabi)ਜਿਥੇ ਲੜਕੇ, ਵਹੁਟੀ ਅਤੇ ਮਿੱਤ੍ਰ ਨਹੀਂ ਉੱਥੇ ਵਾਹਿਗੁਰੂ ਖ਼ੁਦ ਪ੍ਰਾਣੀ ਨੂੰ ਬੰਦਖ਼ਲਾਸ ਕਰਾਉਂਦਾ ਹੈ।
Fareedkot Teekaਜਿਥੈ ਪੁਤ੍ਰ, ਇਸਤ੍ਰੀ, ਕੋਈ ਭੀ ਬੇਲੀ ਨਹੀਂ ਬਨਤਾ। ਹੇ ਹਰੀ! ਤਿਥੈ ਤੂੰ ਆਪ ਹੀ ਆਪਨੇ ਪਿਆਰਿਆਂ ਕੋ ਛੁਡਾਵਤਾ ਹੈਂ॥੧੧॥
Prof. Sahib Singhਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥ਪਦ ਅਰਥ ਕਲਤ੍ਰੁ = ਇਸਤ੍ਰੀ ॥੧੧॥
SikhNet (Spanish)pues ahí donde la esposa, los hijos y los amigos no pueden ayudar, ahí sólo Dios llega a nuestro rescate. (11)
ਵਡਾ ਸਾਹਿਬੁ ਅਗਮ ਅਥਾਹਾ ॥
vaddaa saahib agam athaahaa |
Sant Singh KhalsaThe Great Lord and Master is inaccessible and unfathomable.
Manmohan SinghThe great Lord is Unapproachable and Unfathomable.
Manmohan Singh (Punjabi)ਵਿਸ਼ਾਲ ਸੁਆਮੀ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ।
Fareedkot Teekaਤੂੰ ਵੱਡਾ ਸੁਆਮੀ ਅਗਮ ਔ ਅਥਾਹ ਹੈਂ॥
Prof. Sahib Singhਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।ਪਦ ਅਰਥ ਅਗਮ = ਅਪਹੁੰਚ। ਅਥਾਹਾ = ਡੂੰਘਾ।
SikhNet (Spanish)El Señor es Grandioso, Insondable e Infinito.
ਕਿਉ ਮਿਲੀਐ; ਪ੍ਰਭ ਵੇਪਰਵਾਹਾ ॥
kiau mileeai; prabh veparavaahaa |
Sant Singh KhalsaHow can anyone meet with God, the self-suficient One?
Manmohan SinghHow can one meet the care-free Lord?
Manmohan Singh (Punjabi)ਮੁਛੰਦਗੀ ਰਹਿਤ ਸੁਆਮੀ ਨੂੰ ਬੰਦਾ ਕਿਸ ਤਰ੍ਹਾਂ ਮਿਲ ਸਕਦਾ ਹੈ?
Fareedkot Teekaਹੇ ਪ੍ਰਭੂ ਵੇਪਰਵਾਹਿ! ਤੇਰੇ ਕੋ ਕਿਸ ਪ੍ਰਕਾਰ ਮਿਲੀਐ?
Prof. Sahib Singhਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।ਪਦ ਅਰਥ ਵੇਪਰਵਾਹ = ਬੇ-ਮੁਥਾਜ।
SikhNet (Spanish)Oh ¿cómo es que uno puede encontrar a su Dios Autosuficiente y Sin Preocupaciones?
ਕਾਟਿ ਸਿਲਕ ਜਿਸੁ ਮਾਰਗਿ ਪਾਏ; ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥
kaatt silak jis maarag paae; so vich sangat vaasaa paaeidaa |12|
Sant Singh KhalsaThose who have had the noose cut away from around their necks, whom God has set back upon the Path, obtain a place in the Sangat, the Congregation. ||12||
Manmohan SinghSnapping the noose, he whom the Lord puts on the right road; He obtains an abide in the saints society.
Manmohan Singh (Punjabi)ਫਾਹੀ ਕੱਟ ਕੇ ਜਿਸ ਨੂੰ ਸੁਆਮੀ ਠੀਕ ਰਸਤੇ ਉੱਤੇ ਪਾਉਂਦਾ ਹੈ; ਉਸ ਨੂੰ ਸਾਧ ਸੰਗਤ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਵਾਸਨਾ ਰੂਪ ਫਾਸੀ ਕਾਟ ਕੇ ਜਿਸ ਕੋ ਤੂੰ ਮਾਰਗ ਮੇਂ ਪਾਵਤਾ ਹੈਂ, ਸੋ ਸੰਗਤਿ ਮੇਂ ਵਾਸਾ ਪਾਵਤਾ ਹੈ॥੧੨॥
Prof. Sahib Singhਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥ਪਦ ਅਰਥ ਕਾਟਿ = ਕੱਟ ਕੇ। ਸਿਲਕ = ਫਾਹੀ। ਮਾਰਗਿ = (ਸਹੀ) ਰਸਤੇ ਉਤੇ ॥੧੨॥
SikhNet (Spanish)Sí, Él, Quien rompe nuestras ataduras y nos muestra el Camino, Él habita en el Seno de la Sociedad de los Santos. (12)
ਹੁਕਮੁ ਬੂਝੈ; ਸੋ ਸੇਵਕੁ ਕਹੀਐ ॥
hukam boojhai; so sevak kaheeai |
Sant Singh KhalsaOne who realizes the Hukam of the Lord's Command is said to be His servant.
Manmohan SinghHe, who understands the Lord's will, is said to be His slave.
Manmohan Singh (Punjabi)ਜੋ ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ, ਉਹ ਉਸ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਜੋ ਹੁਕਮ ਸਮਝੈ ਸੋ ਸੇਵਕ ਕਹੀਤਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,ਪਦ ਅਰਥ ਬੂਝੈ = (ਜਿਹੜਾ ਮਨੁੱਖ) ਸਮਝ ਲੈਂਦਾ ਹੈ। ਕਹੀਐ = ਆਖਿਆ ਜਾਂਦਾ ਹੈ।
SikhNet (Spanish)Sólo el que conoce la Voluntad, es el Sirviente de Dios.
ਬੁਰਾ ਭਲਾ ਦੁਇ; ਸਮਸਰਿ ਸਹੀਐ ॥
buraa bhalaa due; samasar saheeai |
Sant Singh KhalsaHe endures both bad and good equally.
Manmohan SinghBoth bad and good bears he alike.
Manmohan Singh (Punjabi)ਉਹ ਮਾੜੇ ਅਤੇ ਚੰਗੇ, ਦੋਨਾਂ ਨੂੰ, ਇਕ ਸਮਾਨ ਸਹਾਰਦਾ ਹੈ।
Fareedkot Teekaਤਾਂ ਤੇ ਇਹੁ ਦ੍ਯਾਕਰੁ ਅਸੀਂ ਬੁਰਾ ਔਰੁ ਭਲਾ ਦੋਵੇਂ ਸਮਾਨ ਹੀ ਕਰ ਕੇ ਸਹਾਰੀਏ, ਭਾਵ ਸਭ ਤੇਰੇ ਹੁਕਮ ਮੇਂ ਜਾਣੀਏ॥
Prof. Sahib Singh(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।ਪਦ ਅਰਥ ਦੁਇ = ਦੋਵੇਂ। ਸਮਸਰਿ = ਬਰਾਬਰ, ਇਕੋ ਜਿਹੇ। ਸਹੀਐ = ਸਹਾਰਨਾ ਚਾਹੀਦਾ ਹੈ।
SikhNet (Spanish)Él toma tanto lo malo como lo bueno, pues cuando es purgado de su ego, es cuando conoce al Uno Solo,
ਹਉਮੈ ਜਾਇ ਤ ਏਕੋ ਬੂਝੈ; ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥
haumai jaae ta eko boojhai; so guramukh sehaj samaaeidaa |13|
Sant Singh KhalsaWhen egotism is silenced, then one comes to know the One Lord. Such a Gurmukh intuitively merges in the Lord. ||13||
Manmohan SinghWhen ego is stilled, then knows he the One Lord, such a Guru-ward merges in the Lord.
Manmohan Singh (Punjabi)ਜਦ ਹੰਕਾਰ ਮਿੱਟ ਜਾਂਦਾ ਹੈ, ਤਦ ਉਹ ਇੱਕ ਸੁਆਮੀ ਨੂੰ ਜਾਣ ਲੈਂਦਾ ਹੈ। ਐੲੋ ਜੇਹਾ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੰਤਾ, ਮਮਤਾ ਜਾਏ ਤਉ ਏਕ ਕੋ ਸਮਝਤਾ ਹੈ, ਜੋ ਸਮਝਤਾ ਹੈ, ਸੋ ਗੁਰਮੁਖ ਸਹਜ ਪਦ ਮੇਂ ਸਮਾਵਤਾ ਹੈ॥੧੩॥
Prof. Sahib Singhਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥ਪਦ ਅਰਥ ਜਾਇ = ਜਾਂਦੀ ਹੈ। ਤ = ਤਦੋਂ। ਏਕੋ ਬੂਝੈ = ਇਕ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ ॥੧੩॥
SikhNet (Spanish)y por la Gracia del Guru se inmerge en el Equilibrio de Dios. (13)
ਹਰਿ ਕੇ ਭਗਤ; ਸਦਾ ਸੁਖਵਾਸੀ ॥
har ke bhagat; sadaa sukhavaasee |
Sant Singh KhalsaThe devotees of the Lord dwell forever in peace.
Manmohan SinghGod's devotees ever abide in peace.
Manmohan Singh (Punjabi)ਵਾਹਿਗੁਰੂ ਦੇ ਸਰਧਾਲੂ ਹਮੇਸ਼ਾਂ ਆਰਾਮ ਵਿੱਚ ਵੱਸਦੇ ਹਲ।
Fareedkot Teekaਹਰਿ ਕੇ ਜੋ ਭਗਤ ਹੈਂ, ਸੋ ਅਚੁਤ ਸੁਖ ਕੇ ਵਾਸੀ ਹੈਂ॥
Prof. Sahib Singhਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।ਪਦ ਅਰਥ ਸੁਖ ਵਾਸੀ = ਆਤਮਕ ਆਨੰਦ ਵਿਚ ਟਿਕੇ ਰਹਿਣ ਵਾਲੇ।
SikhNet (Spanish)Los Devotos del Señor están siempre en Éxtasis.
ਬਾਲ ਸੁਭਾਇ; ਅਤੀਤ ਉਦਾਸੀ ॥
baal subhaae; ateet udaasee |
Sant Singh KhalsaWith a child-like, innocent nature, they remain detached, turning away from the world.
Manmohan SinghThey have a child's nature and remain detached despondent.
Manmohan Singh (Punjabi)ਉਨ੍ਹਾਂ ਦਾ ਇੱਕ ਬੱਚੇ ਵਰਗਾ ਸੁਭਾਅ ਹੈ ਅਤੇ ਉਹ ਨਿਰਲੇਪ ਤੇ ਉਪਰਾਮ ਹਨ।
Fareedkot Teekaਬਾਲ ਅਵਸਥਾ ਤੇ ਹੀ ਸੁਭਾਵਕ ਵਾ ਬਾਲਕ ਸਮ ਸਰਲ ਸੁਭਾਉ ਹੈਂ, ਸੰਸਾਰ ਮੇਂ ਅਤੀਤ ਹੋ ਕੇ ਉਦਾਸੀਨ ਰਹਿਤੇ ਹੈਂ॥
Prof. Sahib Singhਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।ਪਦ ਅਰਥ ਬਾਲ ਸੁਭਾਇ = ਬਾਲਕ ਵਾਲੇ ਸੁਭਾਉ ਵਿਚ, ਵੈਰ-ਵਿਰੋਧ ਤੋਂ ਪਰੇ ਰਹਿ ਕੇ। ਅਤੀਤ = ਵਿਰਕਤ।
SikhNet (Spanish)Sí, nuestro Señor tiene mente de niño, es Desapegado y no tiene preocupaciones.
ਅਨਿਕ ਰੰਗ ਕਰਹਿ ਬਹੁ ਭਾਤੀ; ਜਿਉ ਪਿਤਾ ਪੂਤੁ ਲਾਡਾਇਦਾ ॥੧੪॥
anik rang kareh bahu bhaatee; jiau pitaa poot laaddaaeidaa |14|
Sant Singh KhalsaThey enjoy various pleasures in many ways; God caresses them, like a father caressing his son. ||14||
Manmohan SinghThey enjoy various merriments in many ways and the Lord caresses them as father does his son.
Manmohan Singh (Punjabi)ਉਹ ਘਦੇਰਿਆਂ ਤਰੀਕਿਆਂ ਨਾਲ ਅਨੇਕਾਂ ਅਨੰਦ ਮਾਣਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਐਉਂ ਲਾਡ ਲਡਾਉਂਦਾ ਹੈ ਜਿਸ ਤਰ੍ਹਾਂ ਪਿਉ ਆਪਦੇ ਪੁੱਤ ਨੂੰ।
Fareedkot Teekaਦਿਨ ਰਾਤ ਅਨੇਕ ਤਰਾਂ ਸੇ ਆਨੰਦ ਭੋਗਣੇ ਕਰਤੇ ਹੈਂ। ਜੈਸੇ ਪਿਤਾ ਪੁਤਰ ਕੋ ਲਾਡ ਕਰਾਵਤਾ ਹੈ, ਤੈਸੇ ਤਿਨ ਭਗਤੋਂ ਕੋ, ਹੇ ਪਰਮੇਸਰ! ਤੂੰ ਲਾਡ ਲਡਾਵਤਾ ਹੈਂ॥੧੪॥
Prof. Sahib Singhਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥ਪਦ ਅਰਥ ਕਰਹਿ = ਕਰਦੇ ਹਨ। ਲਾਡਾਇਦਾ = ਲਾਡ ਕਰਾਂਦਾ ਹੈ ॥੧੪॥
SikhNet (Spanish)Él juguetea con nosotros y nos mima así como un padre amoroso con su hijo. (14)
ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥
agam agochar; keemat. nahee paaee |
Sant Singh KhalsaHe is inaccessible and unfathomable; His value cannot be estimated.
Manmohan SinghThe Lord is boundless and Imperceptible, His worth can be ascertained not.
Manmohan Singh (Punjabi)ਸੁਆਮੀ ਹਦਬੰਨਾ-ਰਹਿਤ ਅਤੇ ਅਦ੍ਰਿਸ਼ਟ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਮਨ ਬਾਣੀ ਕਾ ਅਵਿਸ਼ਾ ਹੈ, ਤੇਰੀ ਕੀਮਤਿ ਕਿਸੇ ਨੇ ਨਹੀਂ ਪਾਈ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
SikhNet (Spanish)El Señor es Insondable, Imperceptible e Invaluable,
ਤਾ ਮਿਲੀਐ; ਜਾ ਲਏ ਮਿਲਾਈ ॥
taa mileeai; jaa le milaaee |
Sant Singh KhalsaWe meet Him, only when He causes us to meet.
Manmohan SinghThen alone man meets Him, when He makes him meet.
Manmohan Singh (Punjabi)ਕੇਵਲ ਤਦ ਹੀ ਇਨਸਾਨ ਉਸ ਨਾਲ ਮਿਲਦਾ ਹੈ, ਜਦ ਉਹ ਮਿਲਾਉਂਦਾ ਹੈ।
Fareedkot Teekaਤੇਰੇ ਮੇਂ ਤਾਂ ਮਿਲੀਤਾ ਹੈ ਜੌ ਤੂੰ ਆਪ ਮਿਲਾਇ ਲਏ॥
Prof. Sahib Singhਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।ਪਦ ਅਰਥ ਜਾ = ਜਾਂ, ਜਦੋਂ।
SikhNet (Spanish)y mira, uno lo puede encontrar sólo si Él se encuentra con nosotros y,
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ; ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥
guramukh pragatt bheaa tin jan kau; jin dhur masatak lekh likhaaeidaa |15|
Sant Singh KhalsaThe Lord is revealed to those humble Gurmukhs, who have such pre-ordained destiny inscribed upon their foreheads. ||15||
Manmohan SinghBy the Guru's grace, the Lord becomes manifest unto the persons, who from the beginning have such a writ, recorded on their forehead.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਉਨ੍ਹਾਂ ਪੁਰਸ਼ਾਂ ਨੂੰ ਪ੍ਰਤੱਖ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਆਰੰਭ ਤੋਂ ਐਸੀ ਲਿਖਤਕਾਰ ਲਿਖੀ ਹੋਈ ਹੈ।
Fareedkot Teekaਤੂੰ ਤਿਨ ਪੁਰਸ਼ੋਂ ਕੋ ਗੁਰੋਂ ਦੁਆਰੇ ਪ੍ਰਗਟ ਹੂਆ ਹੈਂ ਜਿਨ ਕੇ ਆਦੋਂ ਹੀ ਮਸਤਕ ਪਰ ਬ੍ਰਹਮਾਂ ਪਾਸੋਂ ਸੁਭ ਲੇਖ ਲਿਖਾਇ ਦੇਤਾ ਭਇਆ ਹੈਂ॥੧੫॥
Prof. Sahib Singhਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ। ਲੇਖੁ = ਕੀਤੇ ਕਰਮਾਂ ਅਨੁਸਾਰ ਭਾਗਾਂ ਵਿਚ ਲਿਖਿਆ ਲੇਖ ॥੧੫॥
SikhNet (Spanish)por la Gracia del Guru, se les manifiesta a aquéllos que lo tienen así inscrito en su Destino por Él, el Dios. (15)
ਤੂ ਆਪੇ ਕਰਤਾ; ਕਾਰਣ ਕਰਣਾ ॥
too aape karataa; kaaran karanaa |
Sant Singh KhalsaYou Yourself are the Creator Lord, the Cause of causes.
Manmohan SinghMy Creator Lord, thou thyself are the Doer of deeds.
Manmohan Singh (Punjabi)ਮੇਰੇ ਸਿਰਜਣਹਾਰ-ਸੁਆਮੀ, ਤੂੰ ਖ਼ੁਦ ਹੀ ਹੀ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਹੇ ਕਰਤਾਰ! ਤੂੰ ਆਪ ਹੀ ਸਭ ਕਰਣੋਂ ਕੇ ਕਰਨਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਕਰਣਾ = ਕਰਣ, ਜਗਤ। ਕਾਰਣ = ਮੂਲ।
SikhNet (Spanish)Oh Dios, sólo Tú eres el Hacedor y la Causa.
ਸ੍ਰਿਸਟਿ ਉਪਾਇ, ਧਰੀ ਸਭ ਧਰਣਾ ॥
srisatt upaae, dharee sabh dharanaa |
Sant Singh KhalsaYou created the Universe, and You support the whole earth.
Manmohan SinghThou has created the entire creation and upheld the earth.
Manmohan Singh (Punjabi)ਤੂੰ ਸਾਰੀ ਰਚਨਾ ਰਚੀ ਹੈ ਅਤੇ ਧਰਤੀ ਨੂੰ ਥੰਮਿ੍ਹਆ ਹੋਇਆ।
Fareedkot Teekaਧਰਤੀ ਪਰ ਸਭ ਸ੍ਰਿਸ਼ਟੀ ਉਪਾਇ ਰਖੀ ਹੈ॥
Prof. Sahib Singhਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।ਪਦ ਅਰਥ ਧਰੀ = ਆਸਰਾ ਦਿੱਤਾ ਹੋਇਆ ਹੈ। ਧਰਣਾ = ਧਰਤੀ।
SikhNet (Spanish)Creando al mundo también le das sustento.
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ; ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥
jan naanak saran peaa har duaarai; har bhaavai laaj rakhaaeidaa |16|1|5|
Sant Singh KhalsaServant Nanak seeks the Sanctuary of Your Door, O Lord; if it is Your Will, please preserve his honor. ||16||1||5||
Manmohan SinghMy Lord Master, slave Nanak seeks the refuge of Thy door. If Thou so will, save thou his honour.
Manmohan Singh (Punjabi)ਮੇਰੇ ਸੁਆਮੀ ਮਾਲਕ, ਗੋਲਾ ਨਾਨਕ ਤੇਰੇ ਦਰ ਦੀ ਪਨਾਹ ਲੋੜਦਾ ਹੈ। ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇਂ ਤੂੰ ਉਸ ਦੀ ਇੱਜ਼ਤ ਆਬਰੂ ਰੱਚ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਹੇ ਹਰੀ! ਤੇਰੇ ਦੁਆਰੇ ਕੀ ਸ਼ਰਣ ਪੜਾ ਹਾਂ। ਜੈਸੇ ਤੇਰੇ ਕੋ ਭਾਵੇ ਤੈਸੇ ਤੂੰ ਲਾਜ ਰਖਾਇਤਾ ਆਇਆ ਹੈਂ ਇਸ ਤੇ ਹਮਾਰੀ ਲਾਜ ਰਾਖ ਲੈ॥੧੬॥੧॥੫॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥ਪਦ ਅਰਥ ਹਰਿ ਦੁਆਰੈ = ਹਰੀ ਦੇ ਦਰ ਤੇ। ਹਰਿ ਭਾਵੈ = ਜੇ ਹਰੀ ਨੂੰ ਚੰਗਾ ਲੱਗੇ। ਲਾਜ = ਇੱਜ਼ਤ ॥੧੬॥੧॥੫॥
SikhNet (Spanish)Oh Señor, Nanak busca Tu Refugio y si así es Tu Voluntad, salva su honor. (16-1-5)