ੴ

ਸਿੱਖਬਾਣੀ · SikhBani

ਜੋ ਦੀਸੈ ਸੋ ਏਕੋ ਤੂਹੈ ॥

jo deesai so eko toohai
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1076, 1077 · 50 lines
Translations

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 | Ang 1076

Sant Singh KhalsaMaaroo, Solahas, Fifth Mehl:
Manmohan SinghMaru Solhas.5th Guru.
Manmohan Singh (Punjabi)ਮਾਰੂ ਸੋਲਹੇ ਪੰਜਾਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1076

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਜੋ ਦੀਸੈ; ਸੋ ਏਕੋ ਤੂਹੈ ॥

jo deesai; so eko toohai | Ang 1076

Sant Singh KhalsaWhatever is seen is You, O One Lord.
Manmohan SinghWhatever is seen, that Thou are, O Unique Lord.
Manmohan Singh (Punjabi)ਜਿਹੜਾ ਕੁੱਛ ਦੀਹਦਾ ਹੈ, ਉਹ ਤੂੰ ਹੀ ਹੈਂ, ਹੇ ਅਦੁੱਤੀ ਵਾਹਿਗੁਰੂ।
Fareedkot Teekaਜੋ ਦੇਖੀਤਾ ਹੈ, ਸੋ ਏਕ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ।

ਪਦ ਅਰਥ ਦੀਸੈ = ਦਿੱਸ ਰਿਹਾ ਹੈ। ਏਕੋ ਤੂ ਹੈ = ਸਿਰਫ਼ ਤੂੰ ਹੀ ਤੂੰ ਹੈਂ।

SikhNet (Spanish)Todo eso que parece eres Tú,

ਬਾਣੀ ਤੇਰੀ; ਸ੍ਰਵਣਿ ਸੁਣੀਐ ॥

baanee teree; sravan suneeai | Ang 1076

Sant Singh KhalsaWhat the ears hear is the Word of Your Bani.
Manmohan SinghAll that one hears with his ears is Thine speech.
Manmohan Singh (Punjabi)ਸਾਰਾ ਕੁਝ ਜੋ ਇਨਸਾਨ ਆਪਣਿਆਂ ਕੰਨਾਂ ਨਾਲ ਸੁਣਦਾ ਹੈ, ਉਹ ਤੇਰੀ ਹੀ ਬੋਲ-ਬਾਣੀ ਹੈ।
Fareedkot Teekaਜਉ ਕੰਨਾਂ ਦੁਆਰੇ ਬਾਣੀ ਸੁਣੀਤੀ ਹੈ, ਸੋ ਭੀ ਸਭ ਤੇਰੀ ਹੀ ਹੈ॥
Prof. Sahib Singh(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ।

ਪਦ ਅਰਥ ਬਾਣੀ = ਆਵਾਜ਼। ਸ੍ਰਵਣਿ = ਕੰਨ ਨਾਲ। ਸੁਣੀਐ = ਸੁਣੀ ਜਾ ਰਹੀ ਹੈ।

SikhNet (Spanish)oh Dios y todo lo que escuchamos es Tu Discurso.

ਦੂਜੀ ਅਵਰ. ਨ ਜਾਪਸਿ ਕਾਈ; ਸਗਲ ਤੁਮਾਰੀ ਧਾਰਣਾ ॥੧॥

doojee avar. na jaapas kaaee; sagal tumaaree dhaaranaa |1| Ang 1076

Sant Singh KhalsaThere is nothing else to be seen at all. You give support to all. ||1||
Manmohan SinghThere does not appear to be any other. Thou give support to all.
Manmohan Singh (Punjabi)ਕੋਈ ਹੋਰ ਕੋਈ ਦੂਸਰਾ ਮਲੂਮ ਹੀ ਨਹੀਂ ਹੁੰਦਾ ਤੂੰ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਦੂਸਰੀ ਵਸਤੂ ਔਰ ਕੋਈ ਨਹੀਂ ਜਾਣੀਤੀ, ਸਾਰੀ ਸ੍ਰਿਸ਼ਟੀ ਤੇਰੀ ਧਾਰਣਾ ਵਿਖੇ ਹੈ, ਭਾਵ ਤੂੰਹੀਂ ਸਰਬ ਰੂਪ ਹੈਂ॥੧॥
Prof. Sahib Singhਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ॥੧॥

ਪਦ ਅਰਥ ਅਵਰ = ਹੋਰ। ਕਾਈ = {ਲਫ਼ਜ਼ 'ਕੋਈ' ਪੁਲਿੰਗ ਹੈ, ਅਤੇ 'ਕਾਈ' ਇਸਤ੍ਰੀ-ਲਿੰਗ ਹੈ}। ਸਗਲ = ਸਾਰੀ ਸ੍ਰਿਸ਼ਟੀ। ਧਾਰਣਾ = ਆਸਰਾ ਦਿੱਤਾ ਹੋਇਆ ਹੈ ॥੧॥

SikhNet (Spanish)Sí, no hay lugar en donde Tú no estás y eres Tú, Quien lo sostiene todo. (1)

ਆਪਿ ਚਿਤਾਰੇ ਅਪਣਾ ਕੀਆ ॥

aap chitaare apanaa keea | Ang 1076

Sant Singh KhalsaYou Yourself are conscious of Your Creation.
Manmohan SinghThou Thyself give thought to Thine creation.
Manmohan Singh (Punjabi)ਤੂੰ ਖ਼ੁਦ ਹੀ ਆਪਣੀ ਰਚਨਾ ਦਾ ਖ਼ਿਆਲ ਰਖਦਾ ਹੈਂ।
Fareedkot Teekaਹੇ ਪ੍ਰਭੂ! ਤੇਰਾ ਆਪਣਾ ਕੀਆ ਜੋ ਜਗਤ ਹੈ ਤਿਸ ਕੋ ਤੂੰ ਆਪ ਹੀ ਯਾਦ ਕਰਤਾ ਹੈਂ॥
Prof. Sahib Singhਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ,

ਪਦ ਅਰਥ ਚਿਤਾਰੇ = ਸੰਭਾਲ ਕਰਦਾ ਹੈ, ਖ਼ਿਆਲ ਰੱਖਦਾ ਹੈ। ਕੀਆ = ਪੈਦਾ ਕੀਤਾ ਹੋਇਆ (ਜਗਤ)।

SikhNet (Spanish)Tú Mismo te ocupas y das seguimiento a lo que has creado,

ਆਪੇ ਆਪਿ ਆਪਿ ਪ੍ਰਭੁ ਥੀਆ ॥

aape aap aap prabh theea | Ang 1076

Sant Singh KhalsaYou Yourself established Yourself, O God.
Manmohan SinghAll by Thyself, Thou has come into being, O Lord.
Manmohan Singh (Punjabi)ਤੂੰ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੂੰ ਤਿੰਨਾਂ ਕਾਲਾਂ ਵਿਖੇ ਸਰਬ ਰੂਪ ਆਪ ਹੀ ਹੋਇਆ ਹੈਂ॥
Prof. Sahib Singhਹਰ ਥਾਂ ਪ੍ਰਭੂ ਆਪ ਹੀ ਆਪ ਹੈ।

ਪਦ ਅਰਥ ਆਪੇ = ਆਪ ਹੀ। ਥੀਆ = (ਹਰ ਥਾਂ ਮੌਜੂਦ) ਹੈ।

SikhNet (Spanish)siendo Auto Engendrado Te has creado a Ti Mismo y volviéndote Auto Existente,

ਆਪਿ ਉਪਾਇ ਰਚਿਓਨੁ ਪਸਾਰਾ; ਆਪੇ ਘਟਿ ਘਟਿ ਸਾਰਣਾ ॥੨॥

aap upaae rachion pasaaraa; aape ghatt ghatt saaranaa |2| Ang 1076

Sant Singh KhalsaCreating Yourself, You formed the expanse of the Universe; You Yourself cherish and sustain each and every heart. ||2||
Manmohan SinghBecoming thus self-existent, Thou has created the world and Thyself take care of hearts.
Manmohan Singh (Punjabi)ਇਸ ਤਰ੍ਹਾਂ ਖ਼ੁਦ-ਬ-ਖ਼ੁਦ ਹੋਂਦਵਿਚ ਆ, ਤੂੰ ਸੰਸਾਰ ਨੂੰ ਰੱਚਿਆ ਹੈ ਅਤੇ ਖ਼ੁਦ ਹੀ ਸਾਰਿਆਂ ਦਿਲਾ ਦੀ ਸੰਭਾਲ ਕਰਦਾ ਹੈ।
Fareedkot Teekaਆਪ ਹੀ ਪੰਜਾਂ ਤਤਾਂ ਕੋ ਉਪਾਇ ਕਰ ਜਗਤ ਰੂਪ ਪਸਾਰਾ ਰਚਿਆ ਹੈ ਔ ਆਪੇ ਤੂੰ ਘਟਾਂ ਘਟਾਂ ਕੀ ਸਾਰ ਕੋ ਲੇਤਾ ਹੈਂ, ਭਾਵ ਸੇ ਰਿਜਕ ਪਹੁੰਚਾਵਤਾ ਹੈਂ॥੨॥
Prof. Sahib Singhਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ॥੨॥

ਪਦ ਅਰਥ ਉਪਾਇ = ਪੈਦਾ ਕਰ ਕੇ। ਰਚਿਓਨੁ = ਉਸ (ਪ੍ਰਭੂ) ਨੇ ਰਚਿਆ ਹੈ। ਪਸਾਰਾ = ਜਗਤ-ਖਿਲਾਰਾ। ਘਟਿ ਘਟਿ = ਹਰੇਕ ਘਟ ਵਿਚ। ਸਾਰਣਾ = ਸਾਰ ਲੈਂਦਾ ਹੈ ॥੨॥

SikhNet (Spanish)has creado la Expansión del Universo y así das Sustento a todos los corazones. (2)

ਇਕਿ ਉਪਾਏ, ਵਡ ਦਰਵਾਰੀ ॥

eik upaae, vadd daravaaree | Ang 1076

Sant Singh KhalsaYou created some to hold great and royal courts.
Manmohan SinghSome Thou has created who hold great courts.
Manmohan Singh (Punjabi)ਕਈ ਤੂੰ ਐਸੇ ਰਚੇ ਹਨ ਜੋ ਭਾਰੇ ਦਰਬਾਰ ਲਾਉਂਦੇ ਹਨ।
Fareedkot Teekaਇਕ ਤੈਨੇ ਬਡੇ ਦਰਬਾਰੀ ਉਤਪਤ ਕੀਏ ਹੈਂ, ਭਾਵ ਰਾਜ ਦਰ ਮੇਂ ਰਹਿਣੇ ਵਾਲੇ॥
Prof. Sahib Singhਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਦਰਵਾਰੀ = ਦਰਬਾਰ ਵਾਲੇ।

SikhNet (Spanish)A algunos has creado que siendo reyes presiden su corte,

ਇਕਿ ਉਦਾਸੀ; ਇਕਿ ਘਰ ਬਾਰੀ ॥

eik udaasee; ik ghar baaree | Ang 1076

Sant Singh KhalsaSome turn away from the world in renunciation, and some maintain their households.
Manmohan SinghSome are renouncers and some who keep the household.
Manmohan Singh (Punjabi)ਕਈ ਤਿਆਗੀ ਹਨ ਅਤੇ ਕਈ ਗ੍ਰਿਹਸਤੀ।
Fareedkot Teekaਇਕ ਉਦਾਸੀ ਔ ਇਕ ਘਰਬਾਰੀ ਅਰਥਾਤ ਗ੍ਰਸਤੀ ਉਤਪਤ ਕੀਏ ਹੈਂ॥
Prof. Sahib Singhਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ।

ਪਦ ਅਰਥ ਉਦਾਸੀ = ਵਿਰਕਤ। ਘਰਬਾਰੀ = ਗ੍ਰਿਹਸਤੀ।

SikhNet (Spanish)mientras que otros se recluyen o se conservan en su hogar.

ਇਕਿ ਭੂਖੇ. ਇਕਿ ਤ੍ਰਿਪਤਿ ਅਘਾਏ; ਸਭਸੈ ਤੇਰਾ ਪਾਰਣਾ ॥੩॥

eik bhookhe. ik tripat aghaae; sabhasai teraa paaranaa |3| Ang 1077

Sant Singh KhalsaSome are hungry and some are satisfied and satiated, but all lean on Your Support. ||3||
Manmohan SinghSome are hungry and some are sated and satiated, but all lean on Thee, O Lord.
Manmohan Singh (Punjabi)ਕਈ ਭੁਖੇ ਹਨ ਅਤੇ ਕਈ ਰੱਜੇ ਤੇ ਧ੍ਰਾਪੇ ਹੋਏ ਹਨ; ਪ੍ਰੰਤੂ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ!
Fareedkot Teekaਇਕ ਭੂਖੇ ਹੀ ਰਹਿਤੇ ਹੈਂ ਔਰ ਇਕ ਐਸੇ ਹੈਂ ਕਿ ਆਪ ਤ੍ਰਿਪਤ ਹੈਂ, ਪੁਨਃ ਔਰੋਂ ਕੋ ਭੀ ਰਜਾਵਤੇ ਹੈਂ, ਪਰੰਤੂ ਸਭ ਕੋ ਤੇਰਾ ਹੀ (ਪਾਰਣਾ) ਆਸਰਾ ਹੈ॥
Prof. Sahib Singhਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ, ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ। ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ ॥੩॥

ਪਦ ਅਰਥ ਭੂਖੇ = ਭੁੱਖੇ, ਤ੍ਰਿਸ਼ਨਾ ਦੇ ਅਧੀਨ। ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜੇ ਹੋਏ। ਸਭਸੈ = ਹਰੇਕ ਜੀਵ ਨੂੰ। ਪਾਰਣਾ = ਪਰਣਾ, ਆਸਰਾ ॥੩॥

SikhNet (Spanish)Algunos tienen hambre, mientras que otros están satisfechos; pero todos se apoyan en Ti. (3)

ਆਪੇ ਸਤਿ ਸਤਿ ਸਤਿ ਸਾਚਾ ॥

aape sat sat sat saachaa | Ang 1077

Sant Singh KhalsaThe True Lord Himself is True, True, True.
Manmohan SinghTrue, true, true is the True Lord Himself.
Manmohan Singh (Punjabi)ਸੱਚਾ, ਸੱਚਾ, ਸੱਚਾ ਹੈ ਖ਼ੁਦ ਸੱਚਾ ਸੁਆਮੀ।
Fareedkot Teekaਆਪ ਹੀ ਤੀਨ ਕਾਲ ਮੇਂ ਤੂੰ ਸਤਿ ਸਰੂਪ ਹੈਂ॥
Prof. Sahib Singhਪਰਮਾਤਮਾ ਸਿਰਫ਼ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਤਿ = {सत्य} ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)El Señor Mismo es Verdad, Verdad, siempre Verdad,

ਓਤਿ ਪੋਤਿ; ਭਗਤਨ ਸੰਗਿ ਰਾਚਾ ॥

ot pot; bhagatan sang raachaa | Ang 1077

Sant Singh KhalsaHe is woven into the essence of His devotees, through and through.
Manmohan SinghLike warp and woof, He is united with His devotees.
Manmohan Singh (Punjabi)ਤਾਣੇ ਪੇਟੇ ਦੀ ਮਾਨੰਦ ਉਹ ਆਪਣੇ ਅਨੁਰਾਗੀਆਂ ਨਾਲ ਜੁੜਿਆ ਹੋਇਆ ਹੈ।
Fareedkot Teekaਇਸੀ ਤੇ ਤੂੰ ਸਾਚਾ ਹੈਂ, ਤੂੰ ਤਾਣਾ ਪੇਟਾ ਰੂਪ ਹੋ ਕੇ ਭਗਤੋਂ ਕੇ ਸਾਥ ਮਿਲਾ ਹੂਆ ਹੈਂ॥
Prof. Sahib Singhਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ-ਮਿਚਿਆ ਰਹਿੰਦਾ ਹੈ।

ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਿਚ {ਓਤ = ਉਣਿਆ ਹੋਇਆ। ਪੋਤ = ਪ੍ਰੋਤ, ਪ੍ਰੋਤਾ ਹੋਇਆ}। ਸੰਗਿ = ਨਾਲ। ਰਾਚਾ = ਰਚਿਆ-ਮਿਚਿਆ, ਮਿਲਿਆ ਹੋਇਆ।

SikhNet (Spanish)y está entretejido, trama y urdimbre en la esencia de Sus Devotos.

ਆਪੇ ਗੁਪਤੁ. ਆਪੇ ਹੈ ਪਰਗਟੁ; ਅਪਣਾ ਆਪੁ ਪਸਾਰਣਾ ॥੪॥

aape gupat. aape hai paragatt; apanaa aap pasaaranaa |4| Ang 1077

Sant Singh KhalsaHe Himself is hidden, and He Himself is revealed. He Himself spreads Himself out. ||4||
Manmohan SinghHe Himself is Unmanifest and Himself manifest and Himself he spreads Himself.
Manmohan Singh (Punjabi)ਉਹ ਆਪ ਪੋਸ਼ੀਦਾ ਅਤੇ ਆਪ ਹੀ ਪ੍ਰਤੱਖ ਹੈ ਅਤੇ ਆਪ ਹੀ ਉਹ ਆਪਣੇ ਆਪ ਨੂੰ ਫੈਲਾਉਂਦਾ ਹੈ।
Fareedkot Teekaਆਪ ਤੂੰ ਗੁਪਤ ਰੂਪ ਔ ਆਪ ਹੀ ਤੂੰ ਪ੍ਰਗਟ ਰੂਪ ਹੈਂ, ਭਾਵ ਸੇ ਨਿਰਗੁਣ ਰੂਪ ਤੂੰ ਆਪ ਹੀ ਹੈਂ। ਇਹ ਜਗਤ ਤੈਨੇ ਆਪਨਾ ਆਪ ਹੀ ਪਸਾਰਾ ਕੀਆ ਹੈ॥੪॥
Prof. Sahib Singh(ਜੀਵਾਤਮਾ ਦੇ ਰੂਪ ਵਿਚ ਹਰੇਕ ਜੀਵ ਦੇ ਅੰਦਰ) ਆਪ ਹੀ ਲੁਕਿਆ ਹੋਇਆ ਹੈ, ਇਹ ਦਿੱਸਦਾ ਪਸਾਰਾ ਭੀ ਉਹ ਆਪ ਹੀ ਹੈ। (ਜਗਤ-ਰੂਪ ਵਿਚ) ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ ॥੪॥

ਪਦ ਅਰਥ ਗੁਪਤੁ = ਲੁਕਿਆ ਹੋਇਆ। ਆਪੁ = ਆਪਣੇ ਆਪ ਨੂੰ। ਪਸਾਰਣਾ = ਖਿਲਾਰਿਆ ਹੋਇਆ ਹੈ ॥੪॥

SikhNet (Spanish)Él mismo es Manifiesto y No Manifiesto y Él Mismo se expande a Sí Mismo. (4)

ਸਦਾ ਸਦਾ ਸਦ ਹੋਵਣਹਾਰਾ ॥

sadaa sadaa sad hovanahaaraa | Ang 1077

Sant Singh KhalsaForever, forever and ever, He shall always exist.
Manmohan SinghEver, ever, ever, to stay is my Lord.
Manmohan Singh (Punjabi)ਹਮੇਸ਼ਾ, ਹਮੇਸ਼ਾ, ਹਮੇਸ਼ਾਂ ਹੀ ਰਹਿਣ ਵਾਲਾ ਹੈ ਮੇਰਾ ਸੁਆਮੀ!
Fareedkot Teekaਤੀਨੋਂ ਕਾਲੋਂ ਮੇਂ ਤੂੰ ਹੋਵਣੇ ਵਾਲਾ ਹੈਂ॥
Prof. Sahib Singhਪਰਮਾਤਮਾ ਸਦਾ ਹੀ ਸਦਾ ਹੀ ਜੀਊਂਦਾ ਰਹਿਣ ਵਾਲਾ ਹੈ,

ਪਦ ਅਰਥ ਸਦ = ਸਦਾ। ਹੋਵਣਹਾਰਾ = ਕਾਇਮ ਰਹਿ ਸਕਣ ਵਾਲਾ।

SikhNet (Spanish)Nuestro Señor, el Dios, es y siempre será, sí, el Ser Sublime, Insondable e Infinito.

ਊਚਾ ਅਗਮੁ ਅਥਾਹੁ ਅਪਾਰਾ ॥

aoochaa agam athaahu apaaraa | Ang 1077

Sant Singh KhalsaHe is lofty, inaccessible, unfathomable and infinite.
Manmohan SinghHe is lofty, Unapproachable, Unfathomable and Infinite.
Manmohan Singh (Punjabi)ਉਹ ਬੁਲੰਦ, ਪਹੁੰਚ ਤੋਂ ਪਰੇ, ਬੇਥਾਹ ਅਤੇ ਬੇਅੰਤ ਹੈ।
Fareedkot Teekaਸਭ ਸੇ ਊਚਾ ਔ ਮਨ ਬਾਣੀ ਕਾ ਪਰਾ, ਇਸੀ ਤੇ ਅਥਾਹ ਔ ਅਪਾਰ ਸਰੂਪ ਹੈਂ॥
Prof. Sahib Singh(ਆਤਮਕ ਅਵਸਥਾ ਵਿਚ) ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ।

ਪਦ ਅਰਥ ਅਗਮੁ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)Él vacía a los que están llenos y a los que están vacíos los colma con Sus Bienes,

ਊਣੇ ਭਰੇ. ਭਰੇ ਭਰਿ ਊਣੇ; ਏਹਿ ਚਲਤ ਸੁਆਮੀ ਕੇ ਕਾਰਣਾ ॥੫॥

aoone bhare. bhare bhar aoone; ehi chalat suaamee ke kaaranaa |5| Ang 1077

Sant Singh KhalsaHe fills the empty, and empties out the filled; such are the plays and dramas of my Lord and Master. ||5||
Manmohan SinghThe empty, He fills and the fully-filled, he empties These are the wondrous play and doings of my Lord.
Manmohan Singh (Punjabi)ਖ਼ਾਲੀਆਂ ਨੂੰ ਉਹ ਪੂਰਨ ਕਰ ਦਿੰਦਾ ਹੈ ਅਤੇ ਪਰੀਪੂਰਨਾਂ ਨੂੰ ਉਹ ਖਾਲੀ ਕਰ ਦਿੰਦਾ ਹੈ। ਇਹ ਹਨ ਅਸਚਰਜ ਖੇਡਾਂ ਅਤੇ ਕੌਤਕ, ਮੇਰੇ ਪ੍ਰਭੂ ਦੇ।
Fareedkot Teekaਚਾਹੇ ਤਾਂ ਖਾਲੀਆਂ ਕੋ (ਭਰਿ) ਪੂਰਨ ਕਰ ਕੇ ਭਰ ਦੇਤਾ ਹੈਂ ਔ ਚਾਹੇ ਤੋ ਭਰਿਆਂ ਕੋ ਖਾਲੀ ਕਰ ਦੇਤਾ ਹੈਂ। ਹੇ ਸੁਆਮੀ! ਇਹ ਚਲਿਤ੍ਰ ਸਭ ਤੇਰੇ ਹੀ (ਕਾਰਣਾ) ਕਰੇ ਹੂਏ ਹੈਂ॥੫॥
Prof. Sahib Singhਉਸ ਮਾਲਕ-ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸੱਖਣੇ (ਭਾਂਡੇ) ਭਰ ਦੇਂਦਾ ਹੈ, ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ ॥੫॥

ਪਦ ਅਰਥ ਊਣੇ = ਸੱਖਣੇ। ਭਰਿ = ਭਰ ਕੇ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਚਲਤ = {ਬਹੁ-ਵਚਨ} ਕੌਤਕ ॥੫॥

SikhNet (Spanish)oh, tales son las Maravillas de nuestro Maestro. (5)

ਮੁਖਿ ਸਾਲਾਹੀ ਸਚੇ ਸਾਹਾ ॥

mukh saalaahee sache saahaa | Ang 1077

Sant Singh KhalsaWith my mouth, I praise my True Lord King.
Manmohan SinghWithin my mouth, praise I the True Lord.
Manmohan Singh (Punjabi)ਆਪਣੇ ਮੂੰਹ ਨਾਲ ਮੈਂ ਸੱਚੇ ਸੁਆਮੀ ਦੀ ਕੀਰਤੀ ਕਰਦਾ ਹਾਂ।
Fareedkot Teekaਹੇ ਸਚੇ ਪਾਤਿਸਾਹੁ! ਤੇਰੇ ਕੋ ਮੁਖ ਕਰ ਕੇ ਮੈਂ ਸਾਲਾਹੋਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮਿਹਰ ਕਰ) ਮੈਂ ਮੂੰਹੋਂ ਤੇਰੀ ਸਿਫ਼ਤ-ਕਰਦਾ ਰਹਾਂ।

ਪਦ ਅਰਥ ਮੁਖਿ = ਮੂੰਹ ਨਾਲ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤ-ਸਾਲਾਹ ਕਰਾਂ। ਸਚੇ ਸਾਹਾ = ਹੇ ਸਦਾ-ਥਿਰ ਸ਼ਾਹ!

SikhNet (Spanish)Con mis labios entono siempre Su Alabanza, sí, a Él, Insondable y Sin Fronteras,

ਨੈਣੀ ਪੇਖਾ. ਅਗਮ ਅਥਾਹਾ ॥

nainee pekhaa. agam athaahaa | Ang 1077

Sant Singh KhalsaWith my eyes, I behold the inaccessible and unfathomable Lord.
Manmohan SinghWith mine eyes I see the Boundless and Unfathomable Lord.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਹੱਦਬੰਨਾ-ਰਹਿਤ ਅਤੇ ਬੇਥਾਹ ਸੁਆਮੀ ਨੂੰ ਦੇਖਦਾ ਹਾਂ।
Fareedkot Teekaਹੇ ਅਗਮ ਅਥਾਹ! ਤੇਰੇ ਕੋ ਨੇਤ੍ਰ ਕਰ ਕੇ ਦੋਖੋਂ॥
Prof. Sahib Singhਹੇ ਅਪਹੁੰਚ ਤੇ ਅਥਾਹ ਪ੍ਰਭੂ! (ਕਿਰਪਾ ਕਰ, ਹਰ ਥਾਂ) ਮੈਂ (ਤੈਨੂੰ) ਅੱਖਾਂ ਨਾਲ ਵੇਖਾਂ।

ਪਦ ਅਰਥ ਨੈਣੀ = ਨੈਣੀਂ, ਅੱਖਾਂ ਨਾਲ। ਪੇਖਾ = ਪੇਖਾਂ, ਮੈਂ ਵੇਖਾਂ।

SikhNet (Spanish)Lo veo con mis propios ojos y escuchando de Él con mis propios oídos,

ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ; ਮੇਰੇ ਸਾਹਿਬ ਸਗਲ ਉਧਾਰਣਾ ॥੬॥

karanee sun sun man tan hariaa; mere saahib sagal udhaaranaa |6| Ang 1077

Sant Singh KhalsaListening, listening with my ears, my mind and body are rejuvenated; my Lord and Master saves all. ||6||
Manmohan SinghHearing and listening to Thine praise with my ears, my soul and body are in bloom My Master emancipates one and all.
Manmohan Singh (Punjabi)ਆਪਣਿਆਂ ਕੰਨਾਂ ਨਾਲ ਤੇਰੀ ਸਿਫ਼ਤ ਸੁਣ ਅਤੇ ਸ੍ਰਵਣ ਕਰ, ਮੇਰੀ ਆਤਮਾ ਤੇ ਤੇਹ ਪ੍ਰਫੁੱਲਤਾ ਹੋ ਗਏ ਹਨ। ਮੇਰਾ ਮਾਲਕ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਹੇ ਮੇਰੇ ਸ੍ਵਾਮੀ! ਸਗਲ ਕੇ ਉਧਾਰਨਹਾਰੇ ਤੇਰੇ ਨਾਮ ਕੋ ਕੰਨੀ ਸੁਣ ਸੁਣ ਕੇ ਮਨ ਤਨ ਹਰਿਆ ਹੋਵੈ॥੬॥
Prof. Sahib Singhਕੰਨਾਂ ਨਾਲ ਤੇਰੀ ਸਿਫ਼ਤ-ਸਾਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ (ਆਤਮਕ ਜੀਵਨ ਨਾਲ) ਹਰਿਆ-ਭਰਿਆ ਹੋਇਆ ਰਹੇ। ਹੇ ਮੇਰੇ ਮਾਲਕ! ਤੂੰ ਸਭਨਾਂ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈਂ ॥੬॥

ਪਦ ਅਰਥ ਕਰਨੀ = ਕਰਨੀਂ, ਕੰਨਾਂ ਨਾਲ। ਸੁਣਿ = ਸੁਣ ਕੇ। ਸਾਹਿਬ = ਹੇ ਸਾਹਿਬ! ਸਗਲ = ਸਾਰੇ ਜੀਵ ॥੬॥

SikhNet (Spanish)mi cuerpo y mi mente están siempre en flor. Mira, mi Maestro emancipa a todos. (6)

ਕਰਿ ਕਰਿ ਵੇਖਹਿ; ਕੀਤਾ ਅਪਣਾ ॥

kar kar vekheh; keetaa apanaa | Ang 1077

Sant Singh KhalsaHe created the creation, and gazes upon what He has created.
Manmohan SinghCreating the creation, the Lord sees what he has created.
Manmohan Singh (Punjabi)ਰਚਨਾ ਨੂੰ ਰਚ ਕੇ, ਸੁਆਮੀ ਆਪਣੇ ਰੱਚਿਆਂ ਹੋਇਆਂ ਨੂੰ ਦੇਖਦਾ ਹੈ।
Fareedkot Teekaਤੇਰਾ ਅਪਣਾ ਕੀਤਾ ਹੋਯਾ ਜੋ ਸੰਸਾਰ ਹੈ ਤਿਸ ਕੋ ਦੇਖਤਾ ਹੈਂ ਅਰਥਾਤ ਜਥਾ ਜੋਗ ਰਿਜਕ ਪਹੁੰਚਾਵਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰ ਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈਂ।

ਪਦ ਅਰਥ ਵੇਖਹਿ = ਤੂੰ ਵੇਖਦਾ ਹੈਂ, ਸੰਭਾਲ ਕਰਦਾ ਹੈਂ। ਕਰਿ = (ਪੈਦਾ) ਕਰ ਕੇ।

SikhNet (Spanish)El Señor crea y luego supervisa lo que ha creado,

ਜੀਅ ਜੰਤ; ਸੋਈ ਹੈ ਜਪਣਾ ॥

jeea jant; soee hai japanaa | Ang 1077

Sant Singh KhalsaAll beings and creatures meditate on Him.
Manmohan SinghAll the creatures meditate on Him, the Lord.
Manmohan Singh (Punjabi)ਸਾਰੇ ਜੀਵ ਜੰਤੂ ਉੋਸ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਸੂਖਮ ਅਸਥੂਲ ਜੀਵ (ਸੋਈ) ਤਿਸੀ ਤੇਰੇ ਕੋ ਜਪਨਾ ਕਰਤੇ ਹੈਂ॥
Prof. Sahib Singhਸਾਰੇ ਜੀਅ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ।

ਪਦ ਅਰਥ ਸੋਈ = ਉਸ ਪਰਮਾਤਮਾ ਨੂੰ ਹੀ।

SikhNet (Spanish)así todas Sus Criaturas habitan sólo en Él, su Único Dios,

ਅਪਣੀ ਕੁਦਰਤਿ ਆਪੇ ਜਾਣੈ; ਨਦਰੀ ਨਦਰਿ ਨਿਹਾਲਣਾ ॥੭॥

apanee kudarat aape jaanai; nadaree nadar nihaalanaa |7| Ang 1077

Sant Singh KhalsaHe Himself knows His creative power; He blesses with His Glance of Grace. ||7||
Manmohan SinghHis Omnipotence, He Himself knows, Through His grace, the Gracious Lord is seen.
Manmohan Singh (Punjabi)ਆਪਣੀ ਅਪਾਰ ਸ਼ਕਤੀ ਨੂੰ ਉਹ ਆਪੇ ਹੀ ਜਾਣਦਾ ਹੈ। ਉਸ ਦੀ ਦਇਆਲਤਾ ਰਾਹੀਂ ਦਇਆਲੂ ਪ੍ਰਭੂ ਦੇਖਿਆ ਜਾਂਦਾ ਹੈ।
Fareedkot Teekaਹੇ (ਨਦਰੀ) ਵਾਹਿਗੁਰੂ! ਅਪਣੀ ਸਕਤੀ ਤੂੰ ਆਪ ਹੀ ਜਾਣਤਾ ਹੈਂ। ਜਿਸ ਪਰ ਤੇਰੀ ਕ੍ਰਿਪਾ ਦ੍ਰਿਸਟ ਹੋ ਜਾਵੈ ਸੋ ਤੇਰਾ (ਨਿਹਾਲਣਾ) ਦੇਖਣਾ ਕਰਤਾ ਹੈ॥੭॥
Prof. Sahib Singhਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ। ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵਲ ਤੱਕਦਾ ਹੈ ॥੭॥

ਪਦ ਅਰਥ ਆਪੇ = ਆਪ ਹੀ। ਨਦਰੀ = ਮਿਹਰ ਦੀ ਨਿਗਾਹ ਵਾਲਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਣਾ = ਵੇਖਦਾ ਹੈ ॥੭॥

SikhNet (Spanish)pues es sólo Él Quien conoce Sus Propios Poderes y Él, el Ser Bondadoso, bendice a todos con Su Mirada de Gracia. (7)

ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥

sant sabhaa jeh baiseh prabh paase | Ang 1077

Sant Singh KhalsaWhere the Saints gather together and sit, God dwells close at hand.
Manmohan SinghWhere sits the saints 'congregation; Near there is my Lord.
Manmohan Singh (Punjabi)ਜਿਥੇ ਸਤਿਸੰਗਤ ਬਹਿੰਦੀ ਹੈ, ਓਥੇ ਨੇੜੇ ਹੀ ਮੇਰਾ ਸੁਆਮੀ ਹੁੰਦਾ ਹੈ।
Fareedkot Teekaਸੰਤੋਂ ਕੀ ਸਭਾ ਜਹਾਂ ਬੈਸਤੀ ਹੈ, ਹੇ ਪ੍ਰਭੂ! ਤੂੰ ਸਭਾ ਕੇ ਪਾਸ ਹੀ ਹੋਤਾ ਹੈਂ॥
Prof. Sahib Singhਜਿਸ ਸਾਧ ਸੰਗਤ ਵਿਚ (ਸੰਤ ਜਨ) ਪ੍ਰਭੂ ਦੇ ਚਰਨਾਂ ਵਿਚ ਬੈਠਦੇ ਹਨ,

ਪਦ ਅਰਥ ਸੰਤ ਸਭਾ = ਸੰਤਾਂ ਦੀ ਸਭਾ, ਸਾਧ ਸੰਗਤ। ਜਹ = ਜਿੱਥੇ। ਬੈਸਹਿ = ਬੈਠਦੇ ਹਨ {ਬਹੁ-ਵਚਨ}। ਪ੍ਰਭ ਪਾਸੇ = ਪ੍ਰਭੂ ਦੇ ਪਾਸ, ਪ੍ਰਭੂ-ਚਰਨਾਂ ਵਿਚ।

SikhNet (Spanish)Oh Dios, donde sea que los Santos se congregan,

ਅਨੰਦ ਮੰਗਲ ਹਰਿ ਚਲਤ ਤਮਾਸੇ ॥

anand mangal har chalat tamaase | Ang 1077

Sant Singh KhalsaThey abide in bliss and joy, beholding the Lord's wondrous play.
Manmohan SinghSeeing the Lord's wondrous deeds and plays, the saints revel and make merry.
Manmohan Singh (Punjabi)ਸੁਆਮੀ ਦੇ ਅਦਭੁੱਤ ਕੌਤਕ ਅਤੇ ਖੇਡਾਂ ਦੇਖ, ਸੰਤ ਮੌਜ ਬਹਾਰ ਕਰਦੇ ਹਨ।
Fareedkot Teekaਹੇ ਹਰੀ! ਤੁਮਾਰੇ ਰੂਪ ਸੰਸਾਰ ਮੇਂ ਤੇਰੇ ਚਲਿਤ੍ਰ ਅਨੰਦ ਮੰਗਲਦਾਇਕ ਹੈਂ॥
Prof. Sahib Singhਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰ ਕੇ ਆਤਮਕ ਆਨੰਦ ਖ਼ੁਸ਼ੀਆਂ ਮਾਣਦੇ ਹਨ,

ਪਦ ਅਰਥ ਮੰਗਲ = ਖ਼ੁਸ਼ੀਆਂ।

SikhNet (Spanish)ahí también estás Tú, ellos se regocijan en la Dicha, disfrutando de Tus Maravillas,

ਗੁਣ ਗਾਵਹਿ ਅਨਹਦ ਧੁਨਿ ਬਾਣੀ; ਤਹ ਨਾਨਕ ਦਾਸੁ ਚਿਤਾਰਣਾ ॥੮॥

gun gaaveh anahad dhun baanee; teh naanak daas chitaaranaa |8| Ang 1077

Sant Singh KhalsaThey sing the Glories of the Lord, and the unstruck sound current of His Bani; O Nanak, His slaves remain conscious of Him. ||8||
Manmohan SinghO Nanak, there the Lord's slaves meditate on Him and sing His praise, through the unstruck melody of the Guru's Bani.
Manmohan Singh (Punjabi)ਹੇ ਨਾਨਕ! ਓਥੇ ਪ੍ਰਭੂ ਦੇ ਗੋਲੇ, ਉਸ ਨੂੰ ਸਿਮਰਦੇ ਅਤੇ ਗੁਰਬਾਣੀ ਦੇ ਸੁਤੇ-ਸਿਧ ਹੋ ਰਹੇ ਕੀਰਤਨ ਰਾਹੀਂ ਉਸ ਦੀ ਮਹਿਮਾ ਗਾਇਨ ਕਰਦੇ ਹਨ।
Fareedkot Teekaਜਹਾਂ ਏਕ ਰਸ ਬਾਣੀ ਕੀ ਧੁਨੀ ਕਰ ਕੇ ਸੰਤ ਜਨ ਤੇਰੇ ਗੁਣ ਗਾਵਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਹਾਂ ਮੈਂ ਦਾਸ ਭੀ ਤੇਰੇ ਕੋ ਯਾਦ ਕਰਤਾ ਰਹੋਂ॥੮॥
Prof. Sahib Singhਅਤੇ ਇਕ-ਰਸ ਸੁਰ ਵਿਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਹਨ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਸ ਸਾਧ ਸੰਗਤ ਵਿਚ ਦਾਸ ਨਾਨਕ ਭੀ ਉਸ ਦੇ ਗੁਣ ਆਪਣੇ ਹਿਰਦੇ ਵਿਚ ਵਸਾਏ ॥੮॥

ਪਦ ਅਰਥ ਗਾਵਹਿ = ਗਾਂਦੇ ਹਨ। ਅਨਹਦ ਧੁਨਿ = ਇਕ-ਰਸ ਸੁਰ ਨਾਲ। ਤਹ = ਉਥੇ। ਚਿਤਾਰਣਾ = ਚੇਤੇ ਕਰਦਾ ਹੈ ॥੮॥

SikhNet (Spanish)Te alaban a través de la Melodía Celestial de la Palabra y ahí, Nanak, Tu Esclavo, también habita en Ti. (8)

ਆਵਣੁ ਜਾਣਾ; ਸਭੁ ਚਲਤੁ ਤੁਮਾਰਾ ॥

aavan jaanaa; sabh chalat tumaaraa | Ang 1077

Sant Singh KhalsaComing and going is all Your wondrous play.
Manmohan SinghComing and going is all a wondrous play of Thine, O Lord.
Manmohan Singh (Punjabi)ਆਉਣਾ ਅਤੇ ਜਾਣਾ ਸਮੂਹ ਤੇਰੀ ਇੱਕ ਅਲੌਕਿਕ ਖੇਡ ਹੈ।
Fareedkot Teekaਜਮਣਾ ਮਰਣਾ ਭੀ ਸਭ ਤੁਮਾਰਾ ਹੀ ਚਰਿਤ੍ਰ ਹੈ॥
Prof. Sahib Singhਹੇ ਪ੍ਰਭੂ! (ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਸਾਰਾ ਤੇਰਾ (ਰਚਿਆ) ਖੇਲ ਹੈ।

ਪਦ ਅਰਥ ਆਵਣੁ ਜਾਣਾ = (ਜੀਵਾਂ ਦਾ) ਜੰਮਣਾ ਤੇ ਮਰਨਾ। ਚਲਤੁ = ਤਮਾਸ਼ਾ, ਖੇਲ।

SikhNet (Spanish)Este ir y venir es Tu Maravilla, oh Dios,

ਕਰਿ ਕਰਿ ਦੇਖੈ; ਖੇਲੁ ਅਪਾਰਾ ॥

kar kar dekhai; khel apaaraa | Ang 1077

Sant Singh KhalsaCreating the Creation, You gaze upon Your infinite play.
Manmohan SinghCreating the creation, Thou see Thy beauteous play.
Manmohan Singh (Punjabi)ਰਚਨਾ ਨੂੰ ਰਚ, ਤੂੰ ਆਪਣੀ ਸੁੰਦਰ ਖੇਡ ਨੂੰ ਵੇਖਦਾ ਹੈਂ।
Fareedkot Teekaਤੂੰ ਆਪ ਹੀ ਅਪਾਰ ਖੇਲ ਕਰ ਕਰ ਕੇ ਦੇਖਤਾ ਹੈਂ॥
Prof. Sahib Singhਬੇਅੰਤ ਪ੍ਰਭੂ ਇਹ ਖੇਲ ਕਰ ਕਰ ਕੇ ਵੇਖ ਰਿਹਾ ਹੈ।

ਪਦ ਅਰਥ ਕਰਿ = ਪੈਦਾ ਕਰ ਕੇ। ਅਪਾਰਾ = ਬੇਅੰਤ ਪ੍ਰਭੂ।

SikhNet (Spanish)Infinita es Tu Obra, la cual, Tú haces funcionar y la observas.

ਆਪਿ ਉਪਾਏ ਉਪਾਵਣਹਾਰਾ; ਅਪਣਾ ਕੀਆ ਪਾਲਣਾ ॥੯॥

aap upaae upaavanahaaraa; apanaa keea paalanaa |9| Ang 1077

Sant Singh KhalsaCreating the Creation, You Yourself cherish and nurture it. ||9||
Manmohan SinghOf Himself the Creator-Lord creates and nurtures His creation.
Manmohan Singh (Punjabi)ਖੁਦ ਹੀ ਸਿਰਜਣਹਾਰ-ਸੁਆਮੀ ਰਚਦਾ ਹੈ ਅਤੇ ਆਪਣੀ ਰਚਨਾ ਦੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਹੇ ਉਪਾਵਣੇਹਾਰੇ! ਤੂੰ ਆਪ ਹੀ ਉਤਪਤ ਕਰਤਾ ਹੈਂ, ਪੁਨਃ ਆਪਣਾ ਕੀਆ ਹੂਆ ਜੋ ਸੰਸਾਰ ਹੈ ਤਿਸ ਕੀ ਤੂੰ ਪਾਲਣਾ ਭੀ ਆਪ ਹੀ ਕਰਤਾ ਹੈਂ॥੯॥
Prof. Sahib Singhਪੈਦਾ ਕਰਨ ਦੀ ਸਮਰਥਾ ਵਾਲਾ ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ। ਆਪਣੇ ਪੈਦਾ ਕੀਤੇ (ਜੀਵਾਂ) ਨੂੰ (ਆਪ ਹੀ) ਪਾਲਦਾ ਹੈ ॥੯॥

ਪਦ ਅਰਥ ਉਪਾਵਣਹਾਰਾ = ਪੈਦਾ ਕਰਨ ਦੀ ਸਮਰਥਾ ਵਾਲਾ। ਕੀਆ = ਪੈਦਾ ਕੀਤੇ ਹੋਏ ਨੂੰ ॥੯॥

SikhNet (Spanish)Sí, Tú, el Señor Creador, creas todo y después das sustento a todo lo que has creado. (9)

ਸੁਣਿ ਸੁਣਿ ਜੀਵਾ; ਸੋਇ ਤੁਮਾਰੀ ॥

sun sun jeevaa; soe tumaaree | Ang 1077

Sant Singh KhalsaListening, listening to Your Glory, I live.
Manmohan SinghI live by hearing and listening to Thy glory.
Manmohan Singh (Punjabi)ਮੈਂ ਤੇਰੀ ਸੋਭਾ ਸੁਣ ਸੁਣ ਕੇ ਜੀਉਂਦਾ ਹਾਂ।
Fareedkot Teekaਮੈਂ ਤਾਂ ਤੇਰੀ ਸੋਭਾ ਸੁਣ ਸੁਣ ਕੇ ਜੀਵਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ,

ਪਦ ਅਰਥ ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਸੋਇ = ਖ਼ਬਰ, ਸੋਭਾ।

SikhNet (Spanish)Vivo sólo si logro escuchar de Ti, oh Dios, ofrezco mi ser en sacrificio a Ti.

ਸਦਾ ਸਦਾ ਜਾਈ ਬਲਿਹਾਰੀ ॥

sadaa sadaa jaaee balihaaree | Ang 1077

Sant Singh KhalsaForever and ever, I am a sacrifice to You.
Manmohan SinghEver, ever am I a sacrifice unto Thee.
Manmohan Singh (Punjabi)ਸਦੀਵ, ਸਦੀਵ ਹੀ ਮੈਂ ਤੇਰੇ ਉਤੋਂ ਕੁਰਬਾਨ ਵੰਝਦਾ ਹਾਂ।
Fareedkot Teekaਇਸੀ ਤੇ ਮੇਂ ਸਦੀਵਕਾਲ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ।

ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ।

SikhNet (Spanish)Oh mi Maestro Infinito e Insondable,

ਦੁਇ ਕਰ ਜੋੜਿ. ਸਿਮਰਉ ਦਿਨੁ ਰਾਤੀ; ਮੇਰੇ ਸੁਆਮੀ ਅਗਮ ਅਪਾਰਣਾ ॥੧੦॥

due kar jorr. simrau din raatee; mere suaamee agam apaaranaa |10| Ang 1077

Sant Singh KhalsaWith my palms pressed together, I meditate in remembrance on You, day and night, O my inaccessible, infinite Lord and Master. ||10||
Manmohan SinghO my Boundless and Infinite Lord, by clasping both of my hands, meditate I on Thee, day and night.
Manmohan Singh (Punjabi)ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸਾਹਿਬ! ਆਪਦੇ ਦੋਨੋਂ ਹੱਥ ਬੰਨ੍ਹ ਕੇ ਦਿਹੁੰ ਅਤੇ ਰੈਣ ਮੈਂ ਤੇਰੇ ਆਰਾਧਨ ਕਰਦਾ ਹਾਂ।
Fareedkot Teekaਹੇ ਮੇਰੇ ਸੁਆਮੀ ਅਗਮ ਅਪਾਰ! ਮੈਂ ਦਿਨ ਰਾਤ ਦੋ ਹਥ ਜੋੜਕੇ ਤੇਰੇ ਨਾਮ ਕੋ ਸਿਮਰਾਂ॥੧੦॥
Prof. Sahib Singhਹੇ ਮੇਰੇ ਅਪਹੁੰਚ ਤੇ ਬੇਅੰਤ ਮਾਲਕ! (ਜਦੋਂ ਤੇਰੀ ਮਿਹਰ ਹੁੰਦੀ ਹੈ) ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ ॥੧੦॥

ਪਦ ਅਰਥ ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਅਪਾਰਣਾ = ਹੇ ਅਪਾਰ! ॥੧੦॥

SikhNet (Spanish)día y noche Te rezo con mis palmas juntas. (10)

ਤੁਧੁ ਬਿਨੁ; ਦੂਜੇ ਕਿਸੁ ਸਾਲਾਹੀ ॥

tudh bin; dooje kis saalaahee | Ang 1077

Sant Singh KhalsaOther than You, who else should I praise?
Manmohan SinghWithout Thee, whom else should I praise?
Manmohan Singh (Punjabi)ਤੇਰੇ ਬਗ਼ੈਰ ਮੈਂ ਹੋਰ ਕੀਹਦੀ ਉਪਮਾ ਕਰਾਂ?
Fareedkot Teekaਤੇਰੇ ਬਿਨਾਂ ਕਿਸ ਦੂਜੇ ਕੋ ਸਲਾਹੋਂ॥
Prof. Sahib Singhਹੇ ਪ੍ਰਭੂ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫ਼ਤ-ਸਾਲਾਹ ਨਹੀਂ ਕਰ ਸਕਦਾ।

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਾਲਾਹਾਂ।

SikhNet (Spanish)No existe nadie más a quien le cante o alabe, sólo a Ti,

ਏਕੋ ਏਕੁ ਜਪੀ. ਮਨ ਮਾਹੀ ॥

eko ek japee. man maahee | Ang 1077

Sant Singh KhalsaI meditate on the One and Only Lord within my mind.
Manmohan SinghI remember but one Lord, within my mind.
Manmohan Singh (Punjabi)ਮੈਂ ਕੇਵਲ ਇੱਕ ਸੁਆਮੀ ਨੂੰ ਹੀ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ।
Fareedkot Teekaਹੇ ਅਦੁਤੀ! ਮੈਂ ਤਾਂ ਮਨ ਮੇਂ ਏਕ ਤੇਰਾ ਨਾਮ ਹੀ ਜਪਤਾ ਹੂੰ॥
Prof. Sahib Singhਮੈਂ ਆਪਣੇ ਮਨ ਵਿਚ ਸਿਰਫ਼ ਇਕ ਤੈਨੂੰ ਹੀ ਜਪਦਾ ਹਾਂ।

ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਮਾਹੀ = ਮਾਹਿ, ਵਿਚ।

SikhNet (Spanish)mi Único Señor y Maestro, y conociendo Tu Voluntad he sido emancipado,

ਹੁਕਮੁ ਬੂਝਿ. ਜਨ ਭਏ ਨਿਹਾਲਾ; ਇਹ ਭਗਤਾ ਕੀ ਘਾਲਣਾ ॥੧੧॥

hukam boojh. jan bhe nihaalaa; ih bhagataa kee ghaalanaa |11| Ang 1077

Sant Singh KhalsaRealizing the Hukam of Your Will, Your humble servants are enraptured; this is the achievement of Your devotees. ||11||
Manmohan SinghRealising Thy will Thine slaves are enraptured. This is the service that Thy devotees perform.
Manmohan Singh (Punjabi)ਤੇਰੀ ਰਜ਼ਾ ਨੂੰ ਅਨੂਭਵ ਕਰ, ਤੇਰੇ ਗੋਲੇ ਪ੍ਰਸੰਨ ਥੀ ਗਏ ਹਨ। ਇਹੀ ਸੇਵਾ ਤੇਰੇ ਸ਼ਰਧਾਲੂ ਕਮਾਉਂਦੇ ਹਨ।
Fareedkot Teekaਹੁਕਮ ਸੁਣ ਕੇ ਦਾਸ ਨਿਹਾਲ ਹੂਏ ਹੈਂ, ਇਹ ਤੇਰੇ ਭਗਤੋਂ ਕੀ ਕਮਾਈ ਹੈ॥੧੧॥
Prof. Sahib Singhਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ-ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ ॥੧੧॥

ਪਦ ਅਰਥ ਬੂਝਿ = ਸਮਝ ਕੇ। ਜਨ = ਪ੍ਰਭੂ ਦੇ ਸੇਵਕ। ਨਿਹਾਲਾ = ਪ੍ਰਸੰਨ। ਘਾਲਣਾ = ਮਿਹਨਤ, ਕਮਾਈ ॥੧੧॥

SikhNet (Spanish)pues esto es lo que los Devotos practican. (11)

ਗੁਰ ਉਪਦੇਸਿ. ਜਪੀਐ ਮਨਿ ਸਾਚਾ ॥

gur upades. japeeai man saachaa | Ang 1077

Sant Singh KhalsaFollowing the Guru's Teachings, I meditate on the True Lord within my mind.
Manmohan SinghBy the Guru's instruction, contemplate I the True Lord, in my mind.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ ਆਪਣੇ ਚਿੱਤ ਅੰਦਰ ਮੈਂ ਸੱਚੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਗੁਰੋਂ ਕਾ ਉਪਦੇਸ ਧਾਰ ਕੇ ਮਨ ਮੇਂ ਤੇਰਾ ਸਾਚਾ ਨਾਮੁ ਜਪੀਏ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ।

ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ। ਜਪੀਐ = ਜਪਣਾ ਚਾਹੀਦਾ ਹੈ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ।

SikhNet (Spanish)Déjame entonces contemplar la Verdadera Sabiduría del Guru,

ਗੁਰ ਉਪਦੇਸਿ; ਰਾਮ ਰੰਗਿ ਰਾਚਾ ॥

gur upades; raam rang raachaa | Ang 1077

Sant Singh KhalsaFollowing the Guru's Teachings, I am immersed in the Lord's Love.
Manmohan SinghBy the Guru's instruction I am absorbed in the Lord's love.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ, ਮੈਂ ਪ੍ਰਭੂ ਦੇ ਪਿਆਰ ਅੰਦਰ ਲੀਨ ਹੋ ਗਿਆ ਹਾਂ।
Fareedkot Teekaਤਾਂ ਗੁਰ ਉਪਦੇਸ ਕਰ ਹੀ, ਹੇ ਰਾਮ! ਮਨ ਤੇ ਰੰਗ ਮੇਂ ਰਚਤਾ ਹੈ॥
Prof. Sahib Singhਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਿਚਿਆ ਰਹਿੰਦਾ ਹੈ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਚਾ = ਰਚ-ਮਿਚ ਜਾਂਦਾ ਹੈ।

SikhNet (Spanish)pues es a través de Su Sabiduría que uno se imbuye en el Amor de Dios.

ਗੁਰ ਉਪਦੇਸਿ. ਤੁਟਹਿ ਸਭਿ ਬੰਧਨ; ਇਹੁ ਭਰਮੁ ਮੋਹੁ ਪਰਜਾਲਣਾ ॥੧੨॥

gur upades. tutteh sabh bandhan; ihu bharam mohu parajaalanaa |12| Ang 1077

Sant Singh KhalsaFollowing the Guru's Teachings, all bonds are broken, and this doubt and emotional attachment are burnt away. ||12||
Manmohan SinghBy the Guru's instruction, all the bonds are snapped and this doubt and worldly love are wholly burnt.
Manmohan Singh (Punjabi)ਗੁਰਾਂ ਦੀ ਸਿੱਖਮਤ ਦੁਆਰਾ, ਸਾਰੇ ਜੂੜ ਵੱਢੇ ਜਾਂਦੇ ਹਨ ਅਤੇ ਇਹ ਸੰਦੇਹ ਤੇ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਕਰ ਸਭ ਬੰਧਨ ਤੂਟਤੇ ਹੈਂ ਔ ਭਰਮ, ਮੋਹ ਇਨ ਕਾ ਭੀ ਭਲੀ ਪ੍ਰਕਾਰ ਜਾਲਣਾਂ ਹੋਤਾ ਹੈ॥੧੨॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ) ਸਾਰੇ ਬੰਧਨ ਟੁੱਟ ਜਾਂਦੇ ਹਨ। ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ ॥੧੨॥

ਪਦ ਅਰਥ ਤੂਟਹਿ = ਟੁੱਟ ਜਾਂਦੇ ਹਨ {ਬਹੁ-ਵਚਨ}। ਸਭਿ = ਸਾਰੇ। ਪਰਜਾਲਣਾ = ਚੰਗੀ ਤਰ੍ਹਾਂ ਸੜ ਜਾਂਦਾ ਹੈ ॥੧੨॥

SikhNet (Spanish)Sí, a través de la Sabiduría del Guru, todas nuestras amarras son quitadas y nuestros apegos y dudas interiores desaparecen. (12)

ਜਹ ਰਾਖੈ; ਸੋਈ ਸੁਖ ਥਾਨਾ ॥

jeh raakhai; soee sukh thaanaa | Ang 1077

Sant Singh KhalsaWherever He keeps me, is my place of rest.
Manmohan SinghWherever the Lord keeps me, that alone is the seat of peace.
Manmohan Singh (Punjabi)ਜਿੱਥੇ ਕਿਤੇ ਭੀ ਸੁਆਮੀ ਮੈਨੂੰ ਰਖਦਾ ਹੈ, ਕੇਵਲ ਉਹ ਹੀ ਮੇਰੇ ਲਈ ਆਰਾਮ ਦਾ ਟਿਕਾਣਾ ਹੈ।
Fareedkot Teekaਜਹਾਂ ਤੂੰ ਰਾਖੈਂ ਸੋਈ ਥਾਂਨ ਸੁਖੁ ਸੰਜੁਗਤ ਹੈ॥
Prof. Sahib Singh('ਐਸਾ ਕੋ ਵਡਭਾਗੀ ਆਇਆ' ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ) ਜਿੱਥੇ (ਪਰਮਾਤਮਾ ਸਾਨੂੰ) (ਸਾਡੇ ਵਾਸਤੇ) ਸੁਖ ਦੇਣ ਵਾਲਾ ਥਾਂ ਹੈ,

ਪਦ ਅਰਥ ਜਹ = ਜਿੱਥੇ। ਰਾਖੈ = (ਪਰਮਾਤਮਾ ਸਾਨੂੰ) ਰੱਖਦਾ ਹੈ। ਸੁਖ ਥਾਨਾ = ਸੁਖ ਦੇਣ ਵਾਲਾ ਥਾਂ।

SikhNet (Spanish)Donde sea que el Señor me pone, ahí encuentro el cielo de Paz y eso que me llega de forma espontánea de Dios,

ਸਹਜੇ ਹੋਇ; ਸੋਈ ਭਲ ਮਾਨਾ ॥

sahaje hoe; soee bhal maanaa | Ang 1077

Sant Singh KhalsaWhatever naturally happens, I accept that as good.
Manmohan SinghWhatever naturally happens, that I accept as good.
Manmohan Singh (Punjabi)ਜਿਹੜਾ ਕੁਛ ਭੀ ਕੁਦਰਤੀ ਤੌਰ ਤੇ ਹੁੰਦਾ ਹੈ, ਉਸ ਨੂੰ ਮੈਂ ਚੰਗਾ ਜਾਣ ਕਬੂਲ ਕਰਦਾ ਹਾਂ।
Fareedkot Teekaਜੋ ਸੁਤੇ ਹੀ ਹੋਵੇ ਹੈ ਤਿਸਮੈਂ ਭਗਤੋਂ ਨੇ ਭਲਾ ਮਾਨਾ ਹੈ॥
Prof. Sahib Singh(ਜਿਹੜਾ ਮਨੁੱਖ) ਜੋ ਕੁਝ ਰਜ਼ਾ ਵਿਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ,

ਪਦ ਅਰਥ ਸਹਜ = ਪ੍ਰਭੂ ਦੀ ਰਜ਼ਾ ਵਿਚ ਹੀ। ਭਲ = ਭਲਾ। ਮਾਨਾ = ਮੰਨਦਾ ਹੈ।

SikhNet (Spanish)sólo eso es lo que me complace. Me he liberado de mis envidias y ahora nadie es mi enemigo,

ਬਿਨਸੇ ਬੈਰ. ਨਾਹੀ ਕੋ ਬੈਰੀ; ਸਭੁ ਏਕੋ ਹੈ ਭਾਲਣਾ ॥੧੩॥

binase bair. naahee ko bairee; sabh eko hai bhaalanaa |13| Ang 1077

Sant Singh KhalsaHatred is gone - I have no hatred at all; I see the One Lord in all. ||13||
Manmohan SinghI am rid of my enmity and have no enemy, Amongst all, see I now the One Lord.
Manmohan Singh (Punjabi)ਮੇਰੀ ਦੁਸ਼ਮਨੀ ਮਿੱਟ ਗਈ ਹੈ ਤੇ ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ। ਸਾਰਿਆਂ ਅੰਦਰ ਮੈਂ ਹੁਣ ਇੱਕ ਸਾਈਂ ਨੂੰ ਹੀ ਦੇਖਦਾ ਹਾਂ।
Fareedkot Teekaਅਪਨੇ ਰਿਦੇ ਤੇ ਬੈਰ ਬਿਨਸ ਜਾਏ ਤੌ ਫੇਰ ਕੋਈ ਬੈਰੀ ਪ੍ਰਤੀਤ ਨਹੀਂ ਹੋਤਾ ਹੈ; ਪੁਨਃ ਸਭ ਏਕੋ ਹੀ ਭਾਲਣਾ ਕਰਤਾ ਹੈ ਅਰਥਾਤ ਪਰਮੇਸੁਰ ਰੂਪ ਹੀ ਦੇਖਤਾ ਹੈ॥੧੩॥
Prof. Sahib Singh(ਜਿਸ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਮਿਟ ਜਾਂਦੇ ਹਨ, (ਜਿਸ ਨੂੰ ਜਗਤ ਵਿਚ) ਕੋਈ ਵੈਰੀ ਨਹੀਂ ਦਿੱਸਦਾ, (ਜਿਹੜਾ) ਹਰ ਥਾਂ ਸਿਰਫ਼ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੩॥

ਪਦ ਅਰਥ ਬੈਰ = (ਸਾਰੇ) ਵੈਰ। ਸਭੁ = ਹਰ ਥਾਂ। ਏਕੋ = ਇਕ ਪਰਮਾਤਮਾ ਨੂੰ ਹੀ ॥੧੩॥

SikhNet (Spanish)pues puedo ver a Dios en todo. (13)

ਡਰ ਚੂਕੇ ਬਿਨਸੇ ਅੰਧਿਆਰੇ ॥

ddar chooke binase andhiaare | Ang 1077

Sant Singh KhalsaFear has been removed, and darkness has been dispelled.
Manmohan SinghMy fear is removed and my darkness is dispelled
Manmohan Singh (Punjabi)ਮੇਰਾ ਭੈ ਮਿਟ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,
Fareedkot Teekaਜਬ ਅੰਧੇਰਾ ਦੂਰ ਹੋਤਾ ਹੈ, ਭਾਵ ਅਗ੍ਯਾਨ ਕੇ ਦੂਰ ਹੋਨ ਸੇ ਜਮੋਂ ਕਾ ਡਰ ਦੂਰ ਹੂਆ ਹੈ॥
Prof. Sahib Singh('ਐਸਾ ਕੋ ਵਡਭਾਗੀ ਆਇਆ', ਜਿਸ ਦੇ ਅੰਦਰੋਂ) ਸਾਰੇ ਡਰ ਮੁੱਕ ਜਾਂਦੇ ਹਨ, ਆਤਮਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ,

ਪਦ ਅਰਥ ਚੂਕੇ = ਮੁੱਕ ਗਏ। ਅੰਧਿਆਰੇ = (ਆਤਮਕ ਜੀਵਨ ਦੇ ਰਾਹ ਦੇ) ਹਨੇਰੇ।

SikhNet (Spanish)Uno se libera de sus miedos y su oscuridad es iluminada.

ਪ੍ਰਗਟ ਭਏ; ਪ੍ਰਭ ਪੁਰਖ ਨਿਰਾਰੇ ॥

pragatt bhe; prabh purakh niraare | Ang 1077

Sant Singh KhalsaThe all-powerful, primal, detached Lord God has been revealed.
Manmohan Singhas unique Lord has become manifest unto me.
Manmohan Singh (Punjabi)ਬਲਵਾਨ ਤੇ ਨਿਰਲੇਪ ਸੁਆਮੀ ਮੇਰੇ ਤੇ ਜ਼ਾਹਰ ਹੋ ਗਿਆ ਹੈ।
Fareedkot Teekaਪ੍ਰਭੂ ਪੁਰਖ ਜੋ ਨਿਆਰੇ ਹੈਂ, ਸੋ ਪ੍ਰਗਟ ਭਏ ਹੈਂ, ਭਾਵ ਸਾਖ੍ਯਾਤਕਾਰ ਹੂਏ ਹੈਂ॥
Prof. Sahib Singh(ਜਿਸ ਦੇ ਅੰਦਰ) ਨਿਰਲੇਪ ਪ੍ਰਭੂ ਪਰਗਟ ਹੋ ਜਾਂਦਾ ਹੈ,

ਪਦ ਅਰਥ ਨਿਰਾਰੇ = ਨਿਰਾਲਾ, ਨਿਰਲੇਪ।

SikhNet (Spanish)El Señor Desapegado se vuelve Manifiesto para uno,

ਆਪੁ ਛੋਡਿ ਪਏ ਸਰਣਾਈ; ਜਿਸ ਕਾ ਸਾ ਤਿਸੁ ਘਾਲਣਾ ॥੧੪॥

aap chhodd pe saranaaee; jis kaa saa tis ghaalanaa |14| Ang 1077

Sant Singh KhalsaForsaking self-conceit, I have entered His Sanctuary, and I work for Him. ||14||
Manmohan SinghSilencing my self conceit, I have entered the sanctuary of Him to whom I belong, It is His service, that I perform now.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਉਸ ਦੀ ਪਨਾਹ ਲਈ ਹੈ, ਜਿਸ ਦਾ ਕਿ ਮੈਂ ਹਾਂ। ਮੈਂ ਹੁਣ ਉਸ ਦੀ ਸੇਵਾ ਹੀ ਕਮਾਉਂਦਾ ਹਾਂ।
Fareedkot Teekaਜਬ ਆਪਾ ਭਾਵ ਛੋਡ ਕੈ ਸਰਨ ਆਇ ਪਏ ਤਬ ਜਿਸ ਕਾ ਇਹ ਜੀਵ ਥਾ ਤਿਸ ਕੋ ਅਪਨੇ ਮੇਂ (ਘਾਲਣਾ) ਪਾਇ ਲੀਆ ਹੈ, ਭਾਵ ਮੈਂ ਜੀਵ ਕੋ ਮਿਲਾਇ ਲੀਆ ਹੈ॥੧੪॥
Prof. Sahib Singh(ਜਿਹੜਾ ਮਨੁੱਖ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸਰਨੀਂ ਪੈਂਦਾ ਹੈ, ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ (ਦੇ ਸਿਮਰਨ) ਦੀ ਘਾਲ-ਕਮਾਈ ਕਰਦਾ ਹੈ ॥੧੪॥

ਪਦ ਅਰਥ ਆਪੁ = ਆਪਾ-ਭਾਵ। ਛੋਡਿ = ਤਿਆਗ ਕੇ। ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪ੍ਰਭੂ) ਦਾ। ਸਾ = ਸੀ, ਹੈ। ਤਿਸੁ ਘਾਲਣਾ = ਉਸ (ਪ੍ਰਭੂ ਦੇ ਨਾਮ) ਦੀ ਘਾਲ-ਕਮਾਈ ॥੧੪॥

SikhNet (Spanish)sólo si uno se aleja de la influencia de su ego negativo y entrega su ser a Su Amparo, pero el Señor, a Quien uno pertenece, por Sí Mismo nos conduce hasta Su Refugio. (14)

ਐਸਾ ਕੋ ਵਡਭਾਗੀ ਆਇਆ ॥

aisaa ko vaddabhaagee aaeaa | Ang 1077

Sant Singh KhalsaRare are those few, very blessed people, who come into the world,
Manmohan SinghRare is any such very fortunate person,
Manmohan Singh (Punjabi)ਕੋਈ ਵਿਰਲਾ ਹੀ ਐਹੋ ਜੇਹਾ ਭਾਰੇ ਨਸੀਬਾਂ ਵਾਲਾ ਪੁਰਸ਼ ਹੈ,
Fareedkot Teekaਐਸਾ ਵਡਭਾਗੀ ਕੋਈ ਜਗਤ ਮੇਂ ਆਇਆ ਹੈ?
Prof. Sahib Singhਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਹੈ,

ਪਦ ਅਰਥ ਕੋ = ਕੋਈ (ਵਿਰਲਾ) ਮਨੁੱਖ।

SikhNet (Spanish)Extraordinario es el afortunado,

ਆਠ ਪਹਰ; ਜਿਨਿ ਖਸਮੁ ਧਿਆਇਆ ॥

aatth pehar; jin khasam dhiaaeaa | Ang 1077

Sant Singh Khalsaand meditate on their Lord and Master, twenty-four hours a day.
Manmohan Singhwho having been born in this world, contemplates his Lord, the eight watches through.
Manmohan Singh (Punjabi)ਜੋ ਇਸ ਜਹਾਨ ਵਿੱਚ ਪੈਦਾ ਹੋ, ਦਿਨ ਦੇ ਅੱਠੇ ਪਹਿਰ ਹੀ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਜਿਸਨੇ ਅਠੇ ਪਹਿਰ ਅਪਨੇ ਖਸਮ ਕੋ ਧਿਆਇਆ ਹੈ?
Prof. Sahib Singhਜਿਹੜਾ ਅੱਠੇ ਪਹਰ ਮਾਲਕ-ਪ੍ਰਭੂ ਦਾ ਨਾਮ ਯਾਦ ਕਰਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)que contempla a su Maestro las ocho rondas del día y de la noche,

ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ; ਸੋ ਪਰਵਾਰ ਸਧਾਰਣਾ ॥੧੫॥

tis jan kai sang tarai sabh koee; so paravaar sadhaaranaa |15| Ang 1077

Sant Singh KhalsaAssociating with such humble people, all are saved, and their families are saved as well. ||15||
Manmohan SinghIn that person's company, every one is emancipated and be redeems his family as well.
Manmohan Singh (Punjabi)ਉਸ ਪੁਰਸ਼ ਦੀ ਸੰਗਤ ਅੰਦਰ ਸਾਰੇ ਹੀ ਪਾਰ ਉੱਤਰ ਜਾਂਦੇ ਹਨ ਅਤੇ ਉਹ ਆਪਣੇ ਅੱਬਰ ਕਬੀਲੇ ਨੂੰ ਭੀ ਤਾਰ ਦਿੰਦਾ ਹੈ।
Fareedkot Teekaਤਿਸ ਸੰਤ ਜਨ ਕੇ ਸੰਗ ਸਭ ਕੋਈ ਤਰ ਜਾਤਾ ਹੈ ਔ ਸੋ ਅਪਨੇ ਪਰਵਾਰ ਕੋ ਭੀ ਸੁਧਾਰ ਲੇਤਾ ਹੈ॥੧੫॥
Prof. Sahib Singhਉਸ ਮਨੁੱਖ ਦੀ ਸੰਗਤ ਵਿਚ (ਰਹਿ ਕੇ) ਹਰੇਕ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਆਪਣੇ ਪਰਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ ॥੧੫॥

ਪਦ ਅਰਥ ਕੈ ਸੰਗਿ = ਦੇ ਨਾਲ, ਦੀ ਸੰਗਤ ਵਿਚ। ਸਭੁ ਕੋਈ = ਹਰੇਕ ਜੀਵ। ਸਧਾਰਣਾ = ਆਸਰਾ ਦੇਣ ਵਾਲਾ ॥੧੫॥

SikhNet (Spanish)Él emancipa a todos sus asociados y redime a toda su generación. (15)

ਇਹ ਬਖਸੀਸ; ਖਸਮ ਤੇ ਪਾਵਾ ॥

eih bakhasees; khasam te paavaa | Ang 1077

Sant Singh KhalsaThis is the blessing which I have received from my Lord and Master.
Manmohan SinghThis gift, receive I from my Lord.
Manmohan Singh (Punjabi)ਇਹ ਦਾਤ ਮੈਂ ਆਪਣੇ ਪ੍ਰਭੂ ਪਾਸੋਂ ਪ੍ਰਾਪਤ ਕਰਦਾ ਹਾਂ।
Fareedkot Teekaਹੇ ਸੁਆਮੀ! ਇਹ ਬਖਸਸ ਤੇਰੇ ਸੇ ਪਾਵੋਂ॥
Prof. Sahib Singh(ਜੇ ਮੇਰੇ ਮਾਲਕ ਦੀ ਮੇਰੇ ਉਤੇ ਮਿਹਰ ਹੋਵੇ ਤਾਂ) ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਿਲ ਕਰਾਂ

ਪਦ ਅਰਥ ਬਖਸੀਸ = ਬਖ਼ਸ਼ਸ਼, ਦਾਤਿ। ਤੇ = ਤੋਂ। ਪਾਵਾ = ਪਾਵਾਂ, ਮੈਂ ਹਾਸਲ ਕਰਾਂ।

SikhNet (Spanish)Este Tesoro es recibido de mi Señor, el Dios,

ਆਠ ਪਹਰ; ਕਰ ਜੋੜਿ ਧਿਆਵਾ ॥

aatth pehar; kar jorr dhiaavaa | Ang 1077

Sant Singh KhalsaTwenty-four hours a day, with my palms pressed together, I meditate on Him.
Manmohan SinghWith joined hands, remember I my Lord through out eight watches of the day and night.
Manmohan Singh (Punjabi)ਹੱਥ ਬੰਨ੍ਹ ਕੇ ਮੈਂ ਦਿਨ ਤੇ ਰਾਤ ਦੇ ਅੱਠੇ ਪਹਿਰ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ।
Fareedkot Teekaਜੋ ਅਠੋਂ ਪਹਿਰ ਮੇਂ ਕਰ ਜੋੜ ਅਰਥਾਤ ਨਿੰਮ੍ਰਤਾ ਧਾਰ ਕੇ ਤੇਰੇ ਕੋ ਧਿਆਵੋਂ॥
Prof. Sahib Singhਕਿ ਅੱਠੇ ਪਹਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ,

ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਾ = ਧਿਆਵਾਂ, ਮੈਂ ਸਿਮਰਦਾ ਰਹਾਂ।

SikhNet (Spanish)para que habite en Él día y noche con mis palmas juntas y así cante y medite siempre en el Nombre,

ਨਾਮੁ ਜਪੀ ਨਾਮਿ ਸਹਜਿ ਸਮਾਵਾ; ਨਾਮੁ ਨਾਨਕ. ਮਿਲੈ ਉਚਾਰਣਾ ॥੧੬॥੧॥੬॥

naam japee naam sehaj samaavaa; naam naanak. milai uchaaranaa |16|1|6| Ang 1077

Sant Singh KhalsaI chant the Naam, and through the Naam, I intuitively merge into the Lord; O Nanak, may I be blessed with the Naam, and ever repeat it. ||16||1||6||
Manmohan SinghI contemplate the Name and through the Name, merge I in the Lord. May Nanak continue uttering the Lord's Name.
Manmohan Singh (Punjabi)ਮੈਂ ਨਾਮ ਦਾ ਆਰਾਧਨ ਕਰਦਾ ਹਾਂ ਅਤੇ ਨਾਮ ਦੇ ਰਾਹੀਂ ਹੀ ਸਾਈਂ ਅੰਦਰ ਲੀਨ ਹੁੰਦਾ ਹਾਂ। ਰੱਬ ਕਰੇ, ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਰਹੇ।
Fareedkot Teekaਹੇ ਨਾਮੀ! ਮੈਂ ਤੇਰੇ ਨਾਮ ਕੋ ਹੀ ਜਪੋਂ ਤੇਰੇ ਵਿਖੇ ਸਹਜੇ ਸਮਾ ਜਾਵੋਂਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਮੈਨੂੰ ਨਾਮ (ਉਚਾਰਣਾ) ਜਪਣਾ ਮਿਲੇ॥੧੬॥੧॥੬॥
Prof. Sahib Singhਹੇ ਨਾਨਕ! (ਆਖ-) ਉਸ ਦਾ ਨਾਮ ਜਪਦਾ ਰਹਾਂ, ਉਸ ਦੇ ਨਾਮ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਾਂ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ ॥੧੬॥੧॥੬॥

ਪਦ ਅਰਥ ਜਪੀ = ਜਪੀਂ, ਮੈਂ ਜਪਾਂ। ਨਾਮਿ = ਨਾਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵਾ = ਸਮਾਵਾਂ, ਸਮਾਇਆ ਰਹਾਂ ॥੧੬॥੧॥੬॥

SikhNet (Spanish)pues a través de Él me inmerjo en el Equilibrio. (16-1-6)
Answers quote the Granth verbatim with Ang citations. AI commentary is not Gurbani and not a religious ruling.