ੴ

ਸਿੱਖਬਾਣੀ · SikhBani

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥

aad niranjan prabh nirankaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1075, 1076 · 50 lines
Translations

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 | Ang 1075

Sant Singh KhalsaMaaroo, Solahas, Fifth Mehl:
Manmohan SinghMaru Solhas 5th Guru.
Manmohan Singh (Punjabi)ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1075

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥

aad niranjan prabh nirankaaraa | Ang 1075

Sant Singh KhalsaThe Primal, Immaculate Lord God is formless.
Manmohan SinghMy Immaculate, Primal Lord is Formless.
Manmohan Singh (Punjabi)ਮੇਰਾ ਪਵਿੱਤ੍ਰ ਪਰਾਪੂਰਬਲਾ ਪ੍ਰਭੂ ਸਰੂਪ-ਰਹਿਤ ਹੈ।
Fareedkot Teekaਪ੍ਰਭੂ ਨਿਰੰਕਾਰ ਮਾਇਆ ਰਹਿਤ ਅਰ ਜਗਤ ਕੀ ਆਦਿ ਹੈ॥
Prof. Sahib Singhਉਹ ਪਰਮਾਤਮਾ, ਜੋ ਸਭ ਦਾ ਮੂਲ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,

ਪਦ ਅਰਥ ਆਦਿ = (ਸਭ ਦਾ) ਮੁੱਢ। ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਸੁਰਮਾ, ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਨਿਰੰਕਾਰਾ = ਨਿਰ-ਅਕਾਰ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਾਹ ਜਾ ਸਕੇ।

SikhNet (Spanish)El Señor Inmaculado y Primordial, el Ser Sin Forma,

ਸਭ ਮਹਿ ਵਰਤੈ; ਆਪਿ ਨਿਰਾਰਾ ॥

sabh meh varatai; aap niraaraa | Ang 1075

Sant Singh KhalsaThe Detached Lord is Himself prevailing in all.
Manmohan SinghThe Detached one is Himself contained amongst all.
Manmohan Singh (Punjabi)ਨਿਰਲੇਪ ਪੁਰਖ ਖ਼ੁਦ ਹੀ ਸਾਰਿਆਂ ਅੰਦਰ ਰੱਮ ਰਿਹਾ ਹੈ।
Fareedkot Teekaਸਭਨਾਂ ਕੇ ਵਿਖੇ ਆਪ ਨਿਰਾਰਾ ਵਰਤਤਾ ਹੈ॥
Prof. Sahib Singhਸਭ ਜੀਵਾਂ ਵਿਚ ਮੌਜੂਦ ਹੈ, ਤੇ ਫਿਰ ਭੀ ਨਿਰਲੇਪ ਰਹਿੰਦਾ ਹੈ।

ਪਦ ਅਰਥ ਨਿਰਾਰਾ = ਨਿਰਾਲਾ, ਵੱਖਰਾ।

SikhNet (Spanish)sí, el Ser Desapegado, prevalece en todo.

ਵਰਨੁ ਜਾਤਿ ਚਿਹਨੁ ਨਹੀ ਕੋਈ; ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥

varan jaat chihan nahee koee; sabh hukame srisatt upaaeidaa |1| Ang 1075

Sant Singh KhalsaHe has no race or social class, no identifying mark. By the Hukam of His Will, He created the entire universe. ||1||
Manmohan Singhhe has no colour, caste and mark, By His will, he creates the whole world.
Manmohan Singh (Punjabi)ਉਸ ਦਾ ਕੋਈ ਰੰਗ, ਜਾਤੀ ਅਤੇ ਚਿੰਨ੍ਹ ਨਹੀਂ। ਆਪਣੀ ਰਜ਼ਾ ਦੁਆਰਾ ਉਹ ਸਾਰੀ ਦੁਨੀਆਂ ਨੂੰ ਤਚਦਾ ਹੈ।
Fareedkot Teekaਵਰਨੁ ਔ ਜਾਤੀ ਪੁਨਃ ਜਿਸ ਮੇਂ ਕੋਈ ਚਿੰਨ ਨਹੀਂ ਹੈ, ਸੋ ਅਪਨੇ ਹੁਕਮ ਮੇਂ ਸਭ ਸ੍ਰਿਸ੍ਟੀ ਕੋ ਉਤਪੰਨ ਕਰਤਾ ਹੈ॥੧॥
Prof. Sahib Singhਉਸ ਦਾ ਕੋਈ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਨਹੀਂ, ਕੋਈ ਜਾਤਿ ਨਹੀਂ, ਕੋਈ ਚਿਹਨ ਨਹੀਂ। ਉਹ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ॥੧॥

ਪਦ ਅਰਥ ਵਰਨੁ = ਰੰਗ। ਚਿਹਨੁ = ਨਿਸ਼ਾਨ। ਹੁਕਮੇ = ਹੁਕਮ ਦੀ ਰਾਹੀਂ ਹੀ ॥੧॥

SikhNet (Spanish)Él no tiene ni casta ni color, y la creación completa es generada por Su Voluntad. (1)

ਲਖ ਚਉਰਾਸੀਹ ਜੋਨਿ ਸਬਾਈ ॥

lakh chauraaseeh jon sabaaee | Ang 1075

Sant Singh KhalsaOut of all the 8.4 million species of beings,
Manmohan SinghOut of all the eighty-four lakhs of existences,
Manmohan Singh (Punjabi)ਸਾਰੀਆਂ ਚੁਰਾਸੀ ਲੱਖ ਜੂਨਾਂ ਵਿਚੋਂ,
Fareedkot Teekaਚੌਰਾਸੀ ਲਖ ਜੋਨੀਓਂ ਰੂਪ ਸਬ ਸ੍ਰਿਸ੍ਟੀ ਹੈ॥
Prof. Sahib Singhਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ-

ਪਦ ਅਰਥ ਸਬਾਈ = ਸਾਰੀ।

SikhNet (Spanish)Hay ochenta y cuatro millones de especies, pero el ser humano

ਮਾਣਸ ਕਉ; ਪ੍ਰਭਿ ਦੀਈ ਵਡਿਆਈ ॥

maanas kau; prabh deeee vaddiaaee | Ang 1075

Sant Singh KhalsaGod blessed mankind with glory.
Manmohan Singhthe Lord has blessed man with glory.
Manmohan Singh (Punjabi)ਸੁਆਮੀ ਨੇ ਇਨਸਾਨ ਨੂੰ ਬਜ਼ੁਰਗੀ ਪ੍ਰਦਾਨ ਕੀਤੀ ਹੈ।
Fareedkot Teekaਤਿਨ ਸਭ ਜੂਨੀਓਂ ਵਿਚ ਪ੍ਰਭੂ ਨੇ ਮਾਨਸ ਕੋ ਵਡਿਆਈ ਦਈ ਹੈ॥
Prof. Sahib Singhਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ।

ਪਦ ਅਰਥ ਮਾਣਸ ਕਉ = ਮਾਣਸ ਜੋਨਿ ਕਉ, ਮਨੁੱਖ ਜਨਮ ਨੂੰ। ਪ੍ਰਭਿ = ਪ੍ਰਭੂ ਨੇ। ਦੀਈ = ਦਿੱਤੀ ਹੈ।

SikhNet (Spanish)es bendecido con Gloria por encima de todas ellas y quien sea que pierda la oportunidad en este nacimiento,

ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ॥੨॥

eis paurree te jo nar chookai; so aae jaae dukh paaeidaa |2| Ang 1075

Sant Singh KhalsaThat human who misses this chance, shall suffer the pains of coming and going in reincarnation. ||2||
Manmohan SinghThe man who misses this opportunity, He suffers sorrow of coming and going.
Manmohan Singh (Punjabi)ਜਿਹੜਾ ਇਨਸਾਨ ਇਸ ਮੌਕੇ ਨੂੰ ਗੁਆ ਲੈਂਦਾ ਹੈ; ਉਹ ਆਉਣ ਅਤੇ ਜਾਣ ਦੇ ਕਸ਼ਟ ਨੂੰ ਉਠਾਉਂਦਾ ਹੈ।
Fareedkot Teekaਇਸ ਮਾਨੁਖ ਜਨਮ ਰੂਪ ਪੌੜੀ ਤੇ ਜੋ ਆਦਮੀ ਚੂਕ ਜਾਇਗਾ ਸੋ ਜਨਮ ਮਰਨ ਕਾ ਦੁਖ ਹੀ ਪਾਵਤਾ ਰਹੇਗਾ॥੨॥
Prof. Sahib Singhਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਹੈ ॥੨॥

ਪਦ ਅਰਥ ਤੇ = ਤੋਂ। ਚੂਕੈ = ਖੁੰਝ ਜਾਂਦਾ ਹੈ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ਪੈ ਕੇ ॥੨॥

SikhNet (Spanish)sufrirá los dolores de ir y venir. (2)

ਕੀਤਾ ਹੋਵੈ; ਤਿਸੁ ਕਿਆ ਕਹੀਐ ॥

keetaa hovai; tis kiaa kaheeai | Ang 1075

Sant Singh KhalsaWhat should I say, to one who has been created.
Manmohan SinghWhat out I say unto him, who himself is created?
Manmohan Singh (Punjabi)ਮੈਂ ਉਸ ਨੂੰ ਕੀ ਆਖਾਂ ਜੋ ਖ਼ੁਦ ਹੀ ਰੱਚਿਆ ਹੋਇਆ ਹੈ?
Fareedkot Teekaਕੀਤਾ ਹੋਇਆ ਜੋ ਜੀਵ ਹੈ ਤਿਸ ਪਾਸੋਂ ਕਿਆ ਹੋਤਾ ਹੈ। ਜੋ ਇਸ ਕੋ ਕਹੀਏ ਕੇ ਤੂੰ ਹਮਾਰਾ ਅਮਕਾ ਕਾਮ ਕਰ ਦੇਹ॥
Prof. Sahib Singhਪਰਮਾਤਮਾ ਦੇ ਪੈਦਾ ਕੀਤੇ ਹੋਏ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ)

ਪਦ ਅਰਥ ਕੀਤਾ = ਪ੍ਰਭੂ ਦਾ ਕੀਤਾ ਹੋਇਆ। ਤਿਸੁ ਕਿਆ ਕਹੀਐ = ਉਸ ਦੀ ਵਡਿਆਈ ਕਰਨੀ ਵਿਅਰਥ ਹੈ।

SikhNet (Spanish)Él, Quien se crea a Sí Mismo, oh, ¿cómo podría uno alabarlo?

ਗੁਰਮੁਖਿ ਨਾਮੁ ਪਦਾਰਥੁ ਲਹੀਐ ॥

guramukh naam padaarath laheeai | Ang 1075

Sant Singh KhalsaThe Gurmukh receives the treasure of the Naam, the Name of the Lord.
Manmohan SinghBy the Guru's grace, the Name's wealth is obtained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਦ੍ਵਾਰੇ ਨਾਮ ਪਦਾਰਥ ਕੋ ਲਈਤਾ ਹੈ, ਭਾਵ ਜੀਵ ਸੁਤੰਤ੍ਰ ਨਹੀਂ ਹੈ ਔਰ ਗੁਰੂ ਪਰਮੇਸਰ ਰੂਪ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਕੀਮਤੀ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਹੀਐ = ਹਾਸਲ ਕਰਨਾ ਚਾਹੀਦਾ ਹੈ।

SikhNet (Spanish)Es a través del Guru, que uno es bendecido con el Tesoro del Nombre.

ਜਿਸੁ ਆਪਿ ਭੁਲਾਏ ਸੋਈ ਭੂਲੈ; ਸੋ ਬੂਝੈ. ਜਿਸਹਿ ਬੁਝਾਇਦਾ ॥੩॥

jis aap bhulaae soee bhoolai; so boojhai. jiseh bujhaaeidaa |3| Ang 1075

Sant Singh KhalsaHe alone is confused, whom the Lord Himself confuses. He alone understands, whom the Lord inspires to understand. ||3||
Manmohan SinghHe alone strays, whom the Lord Himself strays and he alone understands whom He instructs.
Manmohan Singh (Punjabi)ਕੇਵਲ ਉਹ ਹੀ ਭੁਲਦਾ ਹੈ, ਜਿਸ ਨੂੰ ਖ਼ੁਦ ਸਾਈਂ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਬੁਝਾਉਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਆਪ ਭੁਲਾਵਤਾ ਹੈ, ਸੋਈ ਭੂਲਾ ਹੈ, ਜਿਸ ਕੋ ਆਪ ਵਾਹਿਗੁਰੂ ਸਮਝਾਵਤਾ ਹੈ, ਸੋਈ ਪੁਰਸ ਸਮਝਤਾ ਹੈ॥੩॥
Prof. Sahib Singh(ਪਰ ਜੀਵ ਦੇ ਵੱਸ ਦੀ ਇਹ ਗੱਲ ਨਹੀਂ ਹੈ) ਜਿਸ ਮਨੁੱਖ ਨੂੰ ਪਰਮਾਤਮਾ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਹੀ ਸਹੀ ਜੀਵਨ-ਰਸਤਾ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ॥੩॥

ਪਦ ਅਰਥ ਭੁਲਾਏ = ਕੁਰਾਹੇ ਪਾ ਦੇਵੇ। ਜਿਸਹਿ = ਜਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ॥੩॥

SikhNet (Spanish)Sí, sólo logra el Conocimiento aquél a quien Dios bendice, y el que se desvía del Sendero, Él lo desvía. (3)

ਹਰਖ ਸੋਗ ਕਾ ਨਗਰੁ ਇਹੁ ਕੀਆ ॥

harakh sog kaa nagar ihu keea | Ang 1075

Sant Singh KhalsaThis body has been made the village of joy and sorrow.
Manmohan SinghThis body is made the township of weal and woe.
Manmohan Singh (Punjabi)ਇਹ ਦੇਹ ਖੁਸ਼ੀ ਤੇ ਗਮੀ ਦਾ ਪਿੰਡ ਬਣਾਇਆ ਗਿਆ ਹੈ।
Fareedkot Teekaਇਹ ਸੰਸਾਰ ਹਰਖ ਸੋਗ ਨਾ ਨਗਰ ਕੀਆ ਹੈ॥
Prof. Sahib Singhਪਰਮਾਤਮਾ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ।

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਨਗਰੁ = ਸਰੀਰ-ਸ਼ਹਰ। ਸੇ = ਉਹ {ਬਹੁ-ਵਚਨ}।

SikhNet (Spanish)La ciudad del cuerpo engendra el placer, pero también el dolor

ਸੇ ਉਬਰੇ. ਜੋ ਸਤਿਗੁਰ ਸਰਣੀਆ ॥

se ubare. jo satigur saraneea | Ang 1075

Sant Singh KhalsaThey alone are emancipated, who seek the Sanctuary of the True Guru.
Manmohan SinghThey alone are emancipated who seek the True Guru's protection.
Manmohan Singh (Punjabi)ਕੇਵਲ ਉਹ ਹੀ ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।
Fareedkot Teekaਹਰਖ ਸੋਗ ਤੇ ਸੋ ਬਚੇ ਹੈਂ, ਜੋ ਸਤਿਗੁਰੋਂ ਕੀ ਸਰਣ ਆਏ ਹੈਂ॥
Prof. Sahib Singhਉਹ ਮਨੁੱਖ ਹੀ (ਇਹਨਾਂ ਦੇ ਪ੍ਰਭਾਵ ਤੋਂ) ਬਚਦੇ ਹਨ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ।

ਪਦ ਅਰਥ ਉਬਰੇ = (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ।

SikhNet (Spanish)y sólo será salvado el que busque el Refugio del Guru.

ਤ੍ਰਿਹਾ ਗੁਣਾ ਤੇ ਰਹੈ ਨਿਰਾਰਾ; ਸੋ ਗੁਰਮੁਖਿ ਸੋਭਾ ਪਾਇਦਾ ॥੪॥

trihaa gunaa te rahai niraaraa; so guramukh sobhaa paaeidaa |4| Ang 1075

Sant Singh KhalsaOne who remains untouched by the three qualities, the three gunas - such a Gurmukh is blessed with glory. ||4||
Manmohan SinghHe who remains detached from the three modes; He is blessed with glory through the Guru's grace.
Manmohan Singh (Punjabi)ਜੋ ਤਿੰਨਾਂ ਅਵਸਥਾਵਾਂ ਤੋਂ ਨਿਰਲੇਪ ਰਹਿੰਦਾ ਹੈ; ਉਹ ਗੁਰਾਂ ਦੀ ਦਇਆ ਦੁਆਰਾ ਬਜ਼ੁਰਗੀ ਪਾ ਲੈਂਦਾ ਹੈ।
Fareedkot Teekaਜੋ ਗੁਰਮੁਖ ਤਿਨਾਂ ਗੁਣਾਂ ਤੇ ਨਿਆਰਾ ਰਹੇ ਸੋਈ ਸੋਭਾ ਪਾਵਤਾ ਹੈ॥੪॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੪॥

ਪਦ ਅਰਥ ਤੇ = ਤੋਂ। ਨਿਰਾਰਾ = ਨਿਰਾਲਾ, ਬਚਿਆ ਹੋਇਆ ॥੪॥

SikhNet (Spanish)Sí, el que permanece desapegado, más allá de las tres modalidades, ese ser con Conciencia de Dios, es bendecido con Gloria. (4)

ਅਨਿਕ ਕਰਮ ਕੀਏ; ਬਹੁਤੇਰੇ ॥

anik karam kee; bahutere | Ang 1075

Sant Singh KhalsaYou can do anything, but whatever you do,
Manmohan SinghOne does various and good many deeds.
Manmohan Singh (Punjabi)ਇਨਸਾਨ ਅਨੇਕਾਂ ਅਤੇ ਘਣੇਰੇ ਅਮਲ ਕਮਾਉਂਦਾ ਹੈ।
Fareedkot Teekaਅਨੇਕ ਬਿਧੀ ਸੇ ਬਹੁਤ ਹੀ ਕਰਮ ਕੀਏ॥
Prof. Sahib Singh(ਨਾਮ-ਸਿਮਰਨ ਤੋਂ ਬਿਨਾ ਤੀਰਥ-ਇਸ਼ਨਾਨ ਆਦਿਕ ਭਾਵੇਂ) ਅਨੇਕਾਂ ਬਥੇਰੇ (ਮਿਥੇ ਹੋਏ ਧਾਰਮਿਕ) ਕਰਮ ਕੀਤੇ ਜਾਣ,
SikhNet (Spanish)Uno realiza miles de actos, pero mientras más hace,

ਜੋ ਕੀਜੈ; ਸੋ ਬੰਧਨੁ ਪੈਰੇ ॥

jo keejai; so bandhan paire | Ang 1075

Sant Singh KhalsaOnly serves to tie your feet.
Manmohan SinghWhatever he does, that proves fetters For His feet,
Manmohan Singh (Punjabi)ਜਿਹੜਾ ਕੁੱਛ ਭੀ ਉਹ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਬੇੜੀਆਂ ਸਾਬਤ ਹੁੰਦਾ ਹੈ।
Fareedkot Teekaਜੋ ਕਰਤੇ ਰਹੇ ਸੋ ਬੁਧੀ ਰੂਪ ਪੈਰ ਕੋ ਬੰਧ ਨਹੀਂ ਪੜੇ ਹੈਂ॥
Prof. Sahib Singhਜਿਹੜਾ ਭੀ ਅਜਿਹਾ ਕਰਮ ਕੀਤਾ ਜਾਂਦਾ ਹੈ, ਉਹ ਇਸ ਜੀਵਨ-ਸਫ਼ਰ ਵਿਚ ਮਨੁੱਖ ਦੇ ਪੈਰਾਂ ਵਿਚ ਫਾਹੀ ਬਣਦਾ ਹੈ।

ਪਦ ਅਰਥ ਜੋ = ਜਿਹੜਾ (ਭੀ ਕਰਮ)। ਕੀਜੈ = ਕੀਤਾ ਜਾਏ। ਬੰਧਨੁ = ਫਾਹੀ। ਪੈਰੇ = ਪੈਰਾਂ ਵਿਚ।

SikhNet (Spanish)más se involucra,

ਕੁਰੁਤਾ ਬੀਜੁ ਬੀਜੇ. ਨਹੀ ਜੰਮੈ; ਸਭੁ ਲਾਹਾ. ਮੂਲੁ ਗਵਾਇਦਾ ॥੫॥

kurutaa beej beeje. nahee jamai; sabh laahaa. mool gavaaeidaa |5| Ang 1075

Sant Singh KhalsaThe seed which is planted out of season does not sprout, and all one's capital and profits are lost. ||5||
Manmohan SinghThe seed, sown, out of season germinates not and the man loses all his capital and profit.
Manmohan Singh (Punjabi)ਬੇਮੋਸਮਾਂ ਬੋਇਆ ਹੋਇਆ ਭੀ ਉਗਦਾ ਨਹੀਂ ਅਤੇ ਬੰਦਾ ਆਪਣਾ ਸਾਰਾ ਅਸਲ ਧਨ ਤੇ ਨਫ਼ਾ ਗੁਆ ਲੈਂਦਾ ਹੈ।
Fareedkot Teekaਜੋ (ਕੁਰੁਤਾ) ਔਰ ਰੁਤ ਮੇਂ ਬੀਜ ਬੀਜਤਾ ਹੈ, ਸੋ ਨਹੀਂ ਜਮਤਾ, ਵਹੁ ਪੁਰਸ ਤੋ ਸਭ ਲਾਹਾ ਔ ਮੂਲੁ ਗਵਾਇ ਲੇਤਾ ਹੈ। ਭਾਵ ਅਬ ਕਲਿਜੁਗ ਕੀ ਰੁਤ ਨਾਮ ਬੀਜਨੇ ਕੀ ਹੈ। ਜੋ ਨਾਮ ਸੇ ਬਿਨਾਂ ਔਰ ਕਰਮ ਕਰਤੇ ਹੈਂ, ਸੋ ਆਤਮ ਸੁਖ ਲਾਭ ਔ ਸਰੀਰ ਵਾ ਪਦਾਰਥ ਮੂਲ ਸਭ ਗਵਾਇ ਲੇਤੇ ਹੈਂ॥੫॥
Prof. Sahib Singh(ਮਨੁੱਖ ਦੇ ਆਤਮਕ ਜੀਵਨ ਵਾਸਤੇ ਹਰਿ-ਨਾਮ ਦੇ ਸਿਮਰਨ ਦੀ ਲੋੜ ਹੈ। ਹੋਰ ਹੋਰ ਕਰਮ ਇਉਂ ਹੀ ਵਿਅਰਥ ਹਨ, ਜਿਵੇਂ,) ਬੇ-ਬਹਾਰਾ ਬੀਜਿਆ ਹੋਇਆ ਬੀਜ ਉੱਗਦਾ ਨਹੀਂ। ਮਨੁੱਖ ਖੱਟੀ ਭੀ ਗਵਾਂਦਾ ਹੈ ਤੇ ਰਾਸ-ਪੂੰਜੀ ਭੀ ਗਵਾਂਦਾ ਹੈ ॥੫॥

ਪਦ ਅਰਥ ਕੁਰੁਤਾ = ਬੇ-ਬਾਹਾਰਾ। ਜੰਮੈ = ਉੱਗਦਾ। ਲਾਹਾ = ਖੱਟੀ। ਮੂਲ = ਰਾਸ-ਪੂੰਜੀ ॥੫॥

SikhNet (Spanish)y las cadenas se le van enredando en los pies y se comprueba que, fuera de estación, lo que sea que siembra, no crece y las ganancias las pierde uno junto con todo el capital. (5)

ਕਲਜੁਗ ਮਹਿ ਕੀਰਤਨੁ ਪਰਧਾਨਾ ॥

kalajug meh keeratan paradhaanaa | Ang 1075

Sant Singh KhalsaIn this Dark Age of Kali Yuga, the Kirtan of the Lord's Praises are most sublime and exalted.
Manmohan SinghThe most exalted is the celebration of the Lord's praise in this Darkage.
Manmohan Singh (Punjabi)ਪਰਮ ਉੱਤਮ ਹੈ ਪ੍ਰਭੂ ਦਾ ਜੱਸ ਗਾਇਨ ਕਰਨਾ ਇਸ ਕਾਲੇ ਯੁੱਗ ਅੰਦਰ।
Fareedkot Teekaਕਿਉਂਕਿ ਕਲਿਯੁਗ ਬੀਚ ਤੌ ਕੀਰਤਨ ਹੀ ਪ੍ਰਧਾਨ ਹੈ॥
Prof. Sahib Singh(ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਭੀ) ਕਲਜੁਗ ਵਿਚ ਕੀਰਤਨ ਹੀ ਪਰਧਾਨ ਕਰਮ ਹੈ।

ਪਦ ਅਰਥ ਪਰਧਾਨਾ = ਸਭ ਤੋਂ ਸ੍ਰੇਸ਼ਟ ਕਰਮ।

SikhNet (Spanish)En la era oscura de Kali Yug, el Kirtan de las Alabanzas del Señor,

ਗੁਰਮੁਖਿ ਜਪੀਐ; ਲਾਇ ਧਿਆਨਾ ॥

guramukh japeeai; laae dhiaanaa | Ang 1075

Sant Singh KhalsaBecome Gurmukh, chant and focus your meditation.
Manmohan SinghSo through the Guru, attentively contemplate thou the Lord's Name.
Manmohan Singh (Punjabi)ਇਸ ਲਈ, ਬਿਰਤੀ ਜੋੜ ਕੇ, ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਇਸ ਤੇ ਗੁਰੋਂ ਦ੍ਵਾਰੇ ਧਿਆਨ ਲਾਇਕੇ ਨਾਮ ਹੀ ਜਪੀਏ॥
Prof. Sahib Singh(ਉਂਞ ਤਾਂ ਸਦਾ ਹੀ) ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਇ ਧਿਆਨਾ = ਸੁਰਤ ਜੋੜ ਕੇ।

SikhNet (Spanish)son lo más Sublime y Excelso, vuélvete Gurmukj, canta y enfoca tu meditación.

ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ. ਪਤਿ ਸਿਉ ਜਾਇਦਾ ॥੬॥

aap tarai sagale kul taare; har daragah. pat siau jaaeidaa |6| Ang 1076

Sant Singh KhalsaYou shall save yourself, and save all your generations as well. You shall go to the Court of the Lord with honor. ||6||
Manmohan SinghThou shall save thyself and save all thy lineage and shall go to the Lord's court with honour.
Manmohan Singh (Punjabi)ਤੂੰ ਆਪ ਬੱਚ ਜਾਵੇਗਾ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲਵੇਗਾਂ ਅਤੇ ਇਜ਼ੱਤ ਆਬਰੂ ਨਾਲ ਪ੍ਰਭੂ ਦੇ ਦਰਬਾਰ ਨੂੰ ਜਾਵੇਗਾਂ।
Fareedkot Teekaਜੋ ਜਪਤਾ ਹੈ, ਸੋ ਆਪ ਤੌ ਤਰਿਆ ਹੈ ਅਰ ਤਿਸ ਨੇ ਸਗਲੇ ਕੁਲ ਤਾਰ ਲੀਏ ਹੈਂ ਔ ਹਰੀ ਕੀ ਦਰਗਾਹ ਮੇਂ ਪਤ ਸੰਜੁਗਤ ਜਾਤਾ ਹੈ॥੬॥
Prof. Sahib Singh(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥

ਪਦ ਅਰਥ ਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। ਦਰਗਾਹ = ਹਜ਼ੂਰੀ ਵਿਚ। ਪਤਿ = ਇੱਜ਼ਤ ॥੬॥

SikhNet (Spanish)Y mira, uno es emancipado junto con todo su linaje y va a la Corte del Señor con todo Honor y Gloria. (6)

ਖੰਡ ਪਤਾਲ ਦੀਪ ਸਭਿ ਲੋਆ ॥

khandd pataal deep sabh loaa | Ang 1076

Sant Singh KhalsaAll the continents, nether worlds, islands and worlds
Manmohan SinghAll the continents, under-worlds, islands and the worlds.
Manmohan Singh (Punjabi)ਸਾਰੇ ਮਹਾਂ ਦੀਪ, ਪਾਤਾਲਾਂ, ਜੰਜ਼ੀਰੇ ਅਤੇ ਆਲਮ।
Fareedkot Teekaਖੰਡ, ਪਤਾਲ, ਦੀਪ ਆਦਿ ਜੋ ਸਭ ਲੋਕ ਹੈਂ॥
Prof. Sahib Singhਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,

ਪਦ ਅਰਥ ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਲੋਕ, ਮੰਡਲ।

SikhNet (Spanish)El mundo entero, los mundos inferiores, las islas, los continentes,

ਸਭਿ ਕਾਲੈ ਵਸਿ; ਆਪਿ ਪ੍ਰਭਿ ਕੀਆ ॥

sabh kaalai vas; aap prabh keea | Ang 1076

Sant Singh KhalsaGod Himself has made them all subject to death.
Manmohan SinghOf Himself the Lord has made them all subject to death.
Manmohan Singh (Punjabi)ਸੁਆਮੀ ਨੇ ਖ਼ੁਦ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਅਧੀਨ ਕੀਤਾ ਹੈ।
Fareedkot Teekaਪ੍ਰਭੂ ਨੇ ਤਿਨ ਸਭ ਕੋ ਆਪ ਹੀ ਕਾਲ ਕੇ ਵਸਿ ਕੀਆ ਹੈ॥
Prof. Sahib Singhਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।

ਪਦ ਅਰਥ ਕਾਲੈ ਵਸਿ = ਕਾਲ ਦੇ ਵੱਸ ਵਿਚ। ਪ੍ਰਭਿ = ਪ੍ਰਭੂ ਨੇ।

SikhNet (Spanish)en todas partes todos están sujetos a la muerte, pues tal es la Voluntad del Señor.

ਨਿਹਚਲੁ ਏਕੁ ਆਪਿ ਅਬਿਨਾਸੀ; ਸੋ ਨਿਹਚਲੁ. ਜੋ ਤਿਸਹਿ ਧਿਆਇਦਾ ॥੭॥

nihachal ek aap abinaasee; so nihachal. jo tiseh dhiaaeidaa |7| Ang 1076

Sant Singh KhalsaThe One Imperishable Lord Himself is unmoving and unchanging. Meditating on Him, one becomes unchanging. ||7||
Manmohan SinghEver moveless is the One imperishable Lord. Himself He who meditates on Him becomes eternal as well.
Manmohan Singh (Punjabi)ਸਦੀਵੀ ਸਥਿਰ ਹੈ, ਖ਼ੁਦ ਉਹ ਅਦੁੱਤੀ ਨਾਸ-ਰਹਿਤ ਸੁਆਮੀ। ਜੋ ਉਸ ਦਾ ਸਿਮਰਨ ਕਰਦਾ ਹੈ, ਉਹ ਭੀ ਅਟੱਲ ਥੀ ਵੰਝਦਾ ਹੈ।
Fareedkot Teekaਨਿਹਚਲ ਤੌ ਏਕ ਆਪ ਹੀ (ਅਬਿਨਾਸੀ) ਪਰਮੇਸਰ ਹੈ, ਓਹ ਭੀ ਨਿਹਚਲ ਹੋ ਜਾਤਾ ਹੈ, ਜੋ ਤਿਸ ਪਰਮੇਸਰ ਕੋ ਧਿਆਵਤਾ ਹੈ॥੭॥
Prof. Sahib Singhਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥

ਪਦ ਅਰਥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਅਬਿਨਾਸੀ = ਨਾਸ-ਰਹਿਤ। ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੭॥

SikhNet (Spanish)Eterno sólo es el Dios Inmortal y aquél que habita en Él, se vuelve Inmortal también. (7)

ਹਰਿ ਕਾ ਸੇਵਕੁ; ਸੋ ਹਰਿ ਜੇਹਾ ॥

har kaa sevak; so har jehaa | Ang 1076

Sant Singh KhalsaThe Lord's servant becomes like the Lord.
Manmohan SinghGod's slave he is like unto the Lord.
Manmohan Singh (Punjabi)ਜੋ ਰੱਬ ਦਾ ਗੋਲਾ; ਉਹ ਰੱਬ ਵਰਗਾ ਹੀ ਹੈ।
Fareedkot Teekaਹਰੀ ਕਾ ਜੋ ਸੇਵਕ ਹੈ, ਸੋ ਹਰੀ ਜੈਸਾ ਹੀ ਸਾਮਰਥ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।

ਪਦ ਅਰਥ ਸੇਵਕੁ = ਭਗਤ।

SikhNet (Spanish)El Sirviente del Señor es como el Señor. Sí,

ਭੇਦੁ. ਨ ਜਾਣਹੁ; ਮਾਣਸ ਦੇਹਾ ॥

bhed. na jaanahu; maanas dehaa | Ang 1076

Sant Singh KhalsaDo not think that, because of his human body, he is different.
Manmohan SinghDue to his human body deem him not distinct from the Lord.
Manmohan Singh (Punjabi)ਉਸ ਦੀ ਮਨੁੱਖੀ ਦੇਹ ਦੇ ਕਾਰਣ ਉਸ ਨੂੰ ਸਾਹਿਬ ਨਾਲੋਂ ਭਿੰਨ ਖ਼ਿਆਲ ਨਾਂ ਕਰ।
Fareedkot Teekaਚਾਹੋ ਉਸ ਕੀ ਮਾਨੁਖ ਦੇਹ ਹੀ ਹੈ ਪਰੰਤੂ ਉਸ ਕੇ ਵਾਸਤਵ ਸਰੂਪ ਮੇਂ ਭੇਦ ਕੁਛ ਨਾ ਜਾਨੋ॥
Prof. Sahib Singhਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।

ਪਦ ਅਰਥ ਭੇਦੁ = ਫ਼ਰਕ, ਵਿੱਥ। ਮਾਣਸੁ ਦੇਹਾ = ਮਨੁੱਖਾ ਸਰੀਰ।

SikhNet (Spanish)no pienses ni por un instante que es distinto sólo por tener la forma humana, como olas del mar,

ਜਿਉ ਜਲ ਤਰੰਗ ਉਠਹਿ ਬਹੁ ਭਾਤੀ; ਫਿਰਿ ਸਲਲੈ ਸਲਲ ਸਮਾਇਦਾ ॥੮॥

jiau jal tarang uttheh bahu bhaatee; fir salalai salal samaaeidaa |8| Ang 1076

Sant Singh KhalsaThe waves of the water rise up in various ways, and then the water merges again in water. ||8||
Manmohan SinghAs water waves rise in various ways, but water merges in water again.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਅਨੇਕਾਂ ਤਰੀਕਿਆਂ ਨਾਲ ਉਤਪੰਨ ਹੁੰਦੀਆਂ ਹਨ, ਪ੍ਰੰਤੂ ਮੁੜ ਕੇ ਪਾਣੀ, ਪਾਣੀ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜੈਸੇ ਜਲ ਮੇਂ ਸੇ ਤਰੰਗ ਬਹੁਤ ਪ੍ਰਕਾਰ ਕੇ ਉਠਤੇ ਹੈਂ, ਫੇਰ ਜਬ ਉਨ ਕਾ ਸੰਬੂਹ ਜਲ ਮੇਂ ਸਮਾਵਤਾ ਹੈ ਤੌ ਫਿਰ ਜਲ ਸਰੂਪ ਹੀ ਹੈ; ਤੈਸੇ ਵਹੁ ਦੇਹ ਹੋਤੇ ਭੀ ਬ੍ਰਹਮ ਰੂਪ ਹੈ, ਦੇਹ ਤ੍ਯਾਗ ਕਰ ਪੁਨਾ ਨਿਰਉਪਾਧ ਹੋ ਕਰ ਬ੍ਰਹਮ ਸਾਥ ਅਭੇਦ ਹੋ ਜਾਤਾ ਹੈ ॥੮॥
Prof. Sahib Singh(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥

ਪਦ ਅਰਥ ਜਲ ਤਰੰਗ = ਪਾਣੀ ਦੀਆਂ ਲਹਰਾਂ। ਉਠਹਿ = ਉੱਠਦੀਆਂ ਹਨ {ਬਹੁ-ਵਚਨ}। ਸਲਲੈ = ਪਾਣੀ ਵਿਚ। ਸਲਲ = ਪਾਣੀ ॥੮॥

SikhNet (Spanish)él se inmerge en su igual, el Dios. (8)

ਇਕੁ ਜਾਚਿਕੁ. ਮੰਗੈ ਦਾਨੁ ਦੁਆਰੈ ॥

eik jaachik. mangai daan duaarai | Ang 1076

Sant Singh KhalsaA beggar begs for charity at His Door.
Manmohan SinghA beggar asks for alms at Thy door, O Lord.
Manmohan Singh (Punjabi)ਇਕ ਮੰਗਤਾ ਤੇਰੇ ਬੂਹੇ ਉੱਤੇ ਖੈਰ ਮੰਗਦਾ ਹੈ, ਹੇ ਸੁਆਮੀ!
Fareedkot Teekaਮੈਂ ਜਾਚੁਕ ਹੋਇਕੇ ਏਕ ਆਪ ਕੇ ਦੁਆਰੇ ਸੇ ਦਾਨ ਮਾਂਗਤਾ ਹੂੰ॥
Prof. Sahib Singh(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।

ਪਦ ਅਰਥ ਜਾਚਿਕੁ = ਮੰਗਤਾ {ਇਕ-ਵਚਨ}। ਦੁਆਰੈ = ਦਰ ਤੇ (ਖੜਾ)।

SikhNet (Spanish)El buscador pide caridad a Tu Puerta,

ਜਾ ਪ੍ਰਭ ਭਾਵੈ; ਤਾ ਕਿਰਪਾ ਧਾਰੈ ॥

jaa prabh bhaavai; taa kirapaa dhaarai | Ang 1076

Sant Singh KhalsaWhen God pleases, He takes pity on him.
Manmohan SinghWhen the Lord wills, then takes he pity one him.
Manmohan Singh (Punjabi)ਜਦ ਸਾਈਂ ਨੂੰ ਚੰਗਾ ਲਗਦਾ ਹੈ, ਤਦ ਉਹ ਉਸ ਉੱਤੇ ਮਿਹਰ ਕਰਦਾ ਹੈ।
Fareedkot Teekaਹੇ ਪ੍ਰਭੂ ਜੀ! ਤੇਰੇ ਕੋ ਭਾਵੈ ਤਾਂ ਕ੍ਰਿਪਾ ਧਾਰ ਕੈ ਦੇਹ॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।

ਪਦ ਅਰਥ ਜਾ = ਜਾਂ, ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।

SikhNet (Spanish)oh Señor, y cuando así es Tu Voluntad, le muestras Tu Compasión.

ਦੇਹੁ ਦਰਸੁ. ਜਿਤੁ ਮਨੁ ਤ੍ਰਿਪਤਾਸੈ; ਹਰਿ ਕੀਰਤਨਿ ਮਨੁ ਠਹਰਾਇਦਾ ॥੯॥

dehu daras. jit man tripataasai; har keeratan man tthaharaaeidaa |9| Ang 1076

Sant Singh KhalsaPlease bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
Manmohan SinghBless Thou me with Thy vision, O Lord, wherewith my mind is satiated, It is through Thine praise that my mind is restrained.
Manmohan Singh (Punjabi)ਤੂੰ ਮੈਨੂੰ ਆਪਣਾ ਦੀਦਾਰ ਬਖ਼ਸ਼, ਹੇ ਸੁਆਮੀ। ਜਿਸ ਨਾਲ ਮੇਰਾ ਚਿੱਤ ਰੱਜ ਜਾਵੇ। ਤੇਰੀ ਸਿਫ਼ਤ-ਸਲਾਹ ਰਾਹੀਂ ਹੀ ਮੇਰਾ ਮਨੂਆ ਟਿਕਦਾ ਹੈ।
Fareedkot Teekaਜੋ ਦਰਸਨ ਦੇਹੁ ਜਿਸ ਕਰਿ ਮਨ ਤ੍ਰਿਪਤ ਹੋਵੈ, ਅਬ ਤੋ ਮੈਂ ਹੇ ਹਰੀ! ਤੇਰੇ ਕੀਰਤਨ ਮੇਂ ਮਨ ਲਾਇਕੈ ਠਹਿਰਾਵਤਾ ਹੂੰ॥੯॥
Prof. Sahib Singh(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥

ਪਦ ਅਰਥ ਜਿਤੁ = ਜਿਸ (ਦਰਸਨ) ਦੀ ਰਾਹੀਂ। ਤ੍ਰਿਪਤਾਸੈ = ਰੱਜ ਜਾਂਦਾ ਹੈ। ਕੀਰਤਨਿ = ਕੀਰਤਨ ਵਿਚ ॥੯॥

SikhNet (Spanish)Oh Dios, bendíceme con Tu Visión para que mi mente sea confortada, es a través de Tu Alabanza que permanece íntegra. (9)

ਰੂੜੋ ਠਾਕੁਰੁ; ਕਿਤੈ ਵਸਿ. ਨ ਆਵੈ ॥

roorro tthaakur; kitai vas. na aavai | Ang 1076

Sant Singh KhalsaThe Beauteous Lord and Master is not controlled in any way.
Manmohan SinghThe beauteous Lord is controlled not by any wise.
Manmohan Singh (Punjabi)ਸੁੰਦਰ ਸੁਆਮੀ ਕਿਸੇ ਤਰ੍ਹਾਂ ਭੀ ਵੱਸ ਵਿੱਚ ਨਹੀਂ ਆਉਂਦਾ।
Fareedkot Teekaਤੂੰ ਸੁੰਦਰ ਸ੍ਵਾਮੀ ਕਿਸੇ ਪ੍ਰਕਾਰ ਵਸ ਨਹੀਂ ਆਵਤਾ ਹੈਂ॥
Prof. Sahib Singhਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,

ਪਦ ਅਰਥ ਰੂੜੋ = ਸੁੰਦਰ। ਕਿਤੈ = ਕਿਸੇ ਤਰੀਕੇ ਨਾਲ। ਵਸਿ = ਵੱਸ ਵਿਚ।

SikhNet (Spanish)Nadie puede gobernar o dirigir al Bello Señor de ninguna forma,

ਹਰਿ ਸੋ ਕਿਛੁ ਕਰੇ; ਜਿ ਹਰਿ ਕਿਆ ਸੰਤਾ ਭਾਵੈ ॥

har so kichh kare; ji har kiaa santaa bhaavai | Ang 1076

Sant Singh KhalsaThe Lord does that which pleases the Saints of the Lord.
Manmohan SinghThe Lord God does that what is pleasing to his saints.
Manmohan Singh (Punjabi)ਸੁਆਮੀ ਵਾਹਿਗੁਰੂ ਉਹੀ ਕੁਝ ਕਰਦਾ ਹੈ ਜੋ ਉਸ ਦੇ ਭਗਤਾਂ ਨੂੰ ਚੰਗਾ ਲਗਦਾ ਹੈ।
Fareedkot Teekaਹੇ ਹਰੀ! ਤੂੰ ਸੋ ਕੁਛ ਕਰਤਾ ਹੈਂ, ਜੋ ਤੇਰਿਆਂ ਸੰਤਾਂ ਕੋ ਭਾਵਤਾ ਹੈ॥
Prof. Sahib Singhਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।

ਪਦ ਅਰਥ ਜਿ = ਜੋ ਕੁਝ।

SikhNet (Spanish)y lo que sea que hace, con eso Sus Santos están siempre complacidos.

ਕੀਤਾ ਲੋੜਨਿ. ਸੋਈ ਕਰਾਇਨਿ; ਦਰਿ ਫੇਰੁ. ਨ ਕੋਈ ਪਾਇਦਾ ॥੧੦॥

keetaa lorran. soee karaaein; dar fer. na koee paaeidaa |10| Ang 1076

Sant Singh KhalsaHe does whatever they wish to be done; nothing blocks their way at His Door. ||10||
Manmohan SinghWhat the saints wish to be done, that the Lord does, no request of theirs is left ungranted at the Lord's door.
Manmohan Singh (Punjabi)ਜਿਹੜਾ ਕੁਛ ਸਾਧੂ ਕਰਾਉਣਾ ਚਾਹੁੰਦੇ ਹਨ, ਉਹ ਹੀ ਸੁਆਮੀ ਕਰਦਾ ਹੈ। ਉਨ੍ਹਾਂ ਦੀ ਕੋਈ ਪ੍ਰਾਰਥਨਾ ਭੀ ਸੁਆਮੀ ਦੇ ਬੂਹੇ ਉੱਤੇ ਅਪਰਵਾਨ ਨਹੀਂ ਹੁੰਦੀ।
Fareedkot Teekaਜੋ ਓਹ ਕੀਤਾ ਚਾਹਤੇ ਹੈਂ ਸੋਈ ਤੇਰੇ ਪਾਸੋਂ ਕਰਾਵਤੇ ਹੈਂ, ਉਨ ਸੰਤਾਂ ਕਾ ਕਹਣਾ ਤੇਰੇ ਦਰ ਸੇ ਕੋਈ ਮੋੜਨਾ ਨਹੀਂ ਪਾਵਤਾ ਹੈ, ਭਾਵ ਉਨ ਕੀ ਬਾਤ ਤੂੰ ਸਤਿ ਕਰ ਦੇਤਾ ਹੈਂ॥੧੦॥
Prof. Sahib Singh(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥

ਪਦ ਅਰਥ ਕੀਤਾ ਲੋੜਨਿ = ਕਰਨਾ ਚਾਹੁੰਦੇ ਹਨ। ਕਹਾਇਨਿ = ਕਰਾ ਲੈਂਦੇ ਹਨ। ਦਰਿ = ਦਰ ਤੇ। ਫੇਰੁ = ਰੁਕਾਵਟ ॥੧੦॥

SikhNet (Spanish)Pero aquéllo que los Santos quieren que el Señor haga, eso Él hace, y nadie puede, a Su Puerta preguntar, ¿por qué? (10)

ਜਿਥੈ; ਅਉਘਟੁ ਆਇ ਬਨਤੁ ਹੈ ਪ੍ਰਾਣੀ ॥

jithai; aaughatt aae banat hai praanee | Ang 1076

Sant Singh KhalsaWherever the mortal is confronted with difficulty,
Manmohan SinghWherever the mortal is faced with difficulty,
Manmohan Singh (Punjabi)ਜਿੱਥੇ ਜੀਵ ਨੂੰ ਮੁਸ਼ਕਲ ਆ ਬਣਦੀ ਹੈ,
Fareedkot Teekaਜਿਥੈ ਪ੍ਰਾਣੀ ਕੋ (ਅਉਘਟੁ) ਔਖੁ ਆਇ ਬਨਤਾ ਹੈ॥
Prof. Sahib Singhਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,

ਪਦ ਅਰਥ ਅਉਘਟੁ = ਔਖਿਆਈ।

SikhNet (Spanish)Donde sea que el ser humano se encuentre en dolor,

ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥

tithai har dhiaaeeai saaringapaanee | Ang 1076

Sant Singh Khalsathere he should meditate on the Lord of the Universe.
Manmohan Singhthere he should contemplate his God, the world sustainer.
Manmohan Singh (Punjabi)ਉੱਥੇ ਉਸ ਨੂੰ ਧਰਤੀ ਨੂੰ ਥੰਮਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
Fareedkot Teekaਤਿਥੇ ਹੇ ਹਰੀ! ਸਾਰੰਗ ਪਾਣੀ ਤੇਰੇ ਕੋ ਧਿਆਵਤੇ ਹੈਂ॥
Prof. Sahib Singhਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਸਾਰਿੰਗਪਾਣੀ = ਧਨੁਖ-ਧਾਰੀ ਪ੍ਰਭੂ {ਸਾਰਿੰਗ = ਧਨੁਖ। ਪਾਣੀ = ਹੱਥ}।

SikhNet (Spanish)él debería contemplar a su Dios, el Soporte de la Tierra,

ਜਿਥੈ ਪੁਤ੍ਰੁ ਕਲਤ੍ਰੁ. ਨ ਬੇਲੀ ਕੋਈ; ਤਿਥੈ ਹਰਿ ਆਪਿ ਛਡਾਇਦਾ ॥੧੧॥

jithai putru kalatru. na belee koee; tithai har aap chhaddaaeidaa |11| Ang 1076

Sant Singh KhalsaWhere there are no children, spouse or friends, there the Lord Himself comes to the rescue. ||11||
Manmohan SinghWhere the sons, wife and friends are not, there God. Himself rescues the mortal.
Manmohan Singh (Punjabi)ਜਿਥੇ ਲੜਕੇ, ਵਹੁਟੀ ਅਤੇ ਮਿੱਤ੍ਰ ਨਹੀਂ ਉੱਥੇ ਵਾਹਿਗੁਰੂ ਖ਼ੁਦ ਪ੍ਰਾਣੀ ਨੂੰ ਬੰਦਖ਼ਲਾਸ ਕਰਾਉਂਦਾ ਹੈ।
Fareedkot Teekaਜਿਥੈ ਪੁਤ੍ਰ, ਇਸਤ੍ਰੀ, ਕੋਈ ਭੀ ਬੇਲੀ ਨਹੀਂ ਬਨਤਾ। ਹੇ ਹਰੀ! ਤਿਥੈ ਤੂੰ ਆਪ ਹੀ ਆਪਨੇ ਪਿਆਰਿਆਂ ਕੋ ਛੁਡਾਵਤਾ ਹੈਂ॥੧੧॥
Prof. Sahib Singhਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥

ਪਦ ਅਰਥ ਕਲਤ੍ਰੁ = ਇਸਤ੍ਰੀ ॥੧੧॥

SikhNet (Spanish)pues ahí donde la esposa, los hijos y los amigos no pueden ayudar, ahí sólo Dios llega a nuestro rescate. (11)

ਵਡਾ ਸਾਹਿਬੁ ਅਗਮ ਅਥਾਹਾ ॥

vaddaa saahib agam athaahaa | Ang 1076

Sant Singh KhalsaThe Great Lord and Master is inaccessible and unfathomable.
Manmohan SinghThe great Lord is Unapproachable and Unfathomable.
Manmohan Singh (Punjabi)ਵਿਸ਼ਾਲ ਸੁਆਮੀ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ।
Fareedkot Teekaਤੂੰ ਵੱਡਾ ਸੁਆਮੀ ਅਗਮ ਔ ਅਥਾਹ ਹੈਂ॥
Prof. Sahib Singhਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।

ਪਦ ਅਰਥ ਅਗਮ = ਅਪਹੁੰਚ। ਅਥਾਹਾ = ਡੂੰਘਾ।

SikhNet (Spanish)El Señor es Grandioso, Insondable e Infinito.

ਕਿਉ ਮਿਲੀਐ; ਪ੍ਰਭ ਵੇਪਰਵਾਹਾ ॥

kiau mileeai; prabh veparavaahaa | Ang 1076

Sant Singh KhalsaHow can anyone meet with God, the self-suficient One?
Manmohan SinghHow can one meet the care-free Lord?
Manmohan Singh (Punjabi)ਮੁਛੰਦਗੀ ਰਹਿਤ ਸੁਆਮੀ ਨੂੰ ਬੰਦਾ ਕਿਸ ਤਰ੍ਹਾਂ ਮਿਲ ਸਕਦਾ ਹੈ?
Fareedkot Teekaਹੇ ਪ੍ਰਭੂ ਵੇਪਰਵਾਹਿ! ਤੇਰੇ ਕੋ ਕਿਸ ਪ੍ਰਕਾਰ ਮਿਲੀਐ?
Prof. Sahib Singhਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।

ਪਦ ਅਰਥ ਵੇਪਰਵਾਹ = ਬੇ-ਮੁਥਾਜ।

SikhNet (Spanish)Oh ¿cómo es que uno puede encontrar a su Dios Autosuficiente y Sin Preocupaciones?

ਹੁਕਮੁ ਬੂਝੈ; ਸੋ ਸੇਵਕੁ ਕਹੀਐ ॥

hukam boojhai; so sevak kaheeai | Ang 1076

Sant Singh KhalsaOne who realizes the Hukam of the Lord's Command is said to be His servant.
Manmohan SinghHe, who understands the Lord's will, is said to be His slave.
Manmohan Singh (Punjabi)ਜੋ ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ, ਉਹ ਉਸ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਜੋ ਹੁਕਮ ਸਮਝੈ ਸੋ ਸੇਵਕ ਕਹੀਤਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,

ਪਦ ਅਰਥ ਬੂਝੈ = (ਜਿਹੜਾ ਮਨੁੱਖ) ਸਮਝ ਲੈਂਦਾ ਹੈ। ਕਹੀਐ = ਆਖਿਆ ਜਾਂਦਾ ਹੈ।

SikhNet (Spanish)Sólo el que conoce la Voluntad, es el Sirviente de Dios.

ਬੁਰਾ ਭਲਾ ਦੁਇ; ਸਮਸਰਿ ਸਹੀਐ ॥

buraa bhalaa due; samasar saheeai | Ang 1076

Sant Singh KhalsaHe endures both bad and good equally.
Manmohan SinghBoth bad and good bears he alike.
Manmohan Singh (Punjabi)ਉਹ ਮਾੜੇ ਅਤੇ ਚੰਗੇ, ਦੋਨਾਂ ਨੂੰ, ਇਕ ਸਮਾਨ ਸਹਾਰਦਾ ਹੈ।
Fareedkot Teekaਤਾਂ ਤੇ ਇਹੁ ਦ੍ਯਾਕਰੁ ਅਸੀਂ ਬੁਰਾ ਔਰੁ ਭਲਾ ਦੋਵੇਂ ਸਮਾਨ ਹੀ ਕਰ ਕੇ ਸਹਾਰੀਏ, ਭਾਵ ਸਭ ਤੇਰੇ ਹੁਕਮ ਮੇਂ ਜਾਣੀਏ॥
Prof. Sahib Singh(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।

ਪਦ ਅਰਥ ਦੁਇ = ਦੋਵੇਂ। ਸਮਸਰਿ = ਬਰਾਬਰ, ਇਕੋ ਜਿਹੇ। ਸਹੀਐ = ਸਹਾਰਨਾ ਚਾਹੀਦਾ ਹੈ।

SikhNet (Spanish)Él toma tanto lo malo como lo bueno, pues cuando es purgado de su ego, es cuando conoce al Uno Solo,

ਹਉਮੈ ਜਾਇ ਤ ਏਕੋ ਬੂਝੈ; ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥

haumai jaae ta eko boojhai; so guramukh sehaj samaaeidaa |13| Ang 1076

Sant Singh KhalsaWhen egotism is silenced, then one comes to know the One Lord. Such a Gurmukh intuitively merges in the Lord. ||13||
Manmohan SinghWhen ego is stilled, then knows he the One Lord, such a Guru-ward merges in the Lord.
Manmohan Singh (Punjabi)ਜਦ ਹੰਕਾਰ ਮਿੱਟ ਜਾਂਦਾ ਹੈ, ਤਦ ਉਹ ਇੱਕ ਸੁਆਮੀ ਨੂੰ ਜਾਣ ਲੈਂਦਾ ਹੈ। ਐੲੋ ਜੇਹਾ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੰਤਾ, ਮਮਤਾ ਜਾਏ ਤਉ ਏਕ ਕੋ ਸਮਝਤਾ ਹੈ, ਜੋ ਸਮਝਤਾ ਹੈ, ਸੋ ਗੁਰਮੁਖ ਸਹਜ ਪਦ ਮੇਂ ਸਮਾਵਤਾ ਹੈ॥੧੩॥
Prof. Sahib Singhਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥

ਪਦ ਅਰਥ ਜਾਇ = ਜਾਂਦੀ ਹੈ। ਤ = ਤਦੋਂ। ਏਕੋ ਬੂਝੈ = ਇਕ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ ॥੧੩॥

SikhNet (Spanish)y por la Gracia del Guru se inmerge en el Equilibrio de Dios. (13)

ਹਰਿ ਕੇ ਭਗਤ; ਸਦਾ ਸੁਖਵਾਸੀ ॥

har ke bhagat; sadaa sukhavaasee | Ang 1076

Sant Singh KhalsaThe devotees of the Lord dwell forever in peace.
Manmohan SinghGod's devotees ever abide in peace.
Manmohan Singh (Punjabi)ਵਾਹਿਗੁਰੂ ਦੇ ਸਰਧਾਲੂ ਹਮੇਸ਼ਾਂ ਆਰਾਮ ਵਿੱਚ ਵੱਸਦੇ ਹਲ।
Fareedkot Teekaਹਰਿ ਕੇ ਜੋ ਭਗਤ ਹੈਂ, ਸੋ ਅਚੁਤ ਸੁਖ ਕੇ ਵਾਸੀ ਹੈਂ॥
Prof. Sahib Singhਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਸੁਖ ਵਾਸੀ = ਆਤਮਕ ਆਨੰਦ ਵਿਚ ਟਿਕੇ ਰਹਿਣ ਵਾਲੇ।

SikhNet (Spanish)Los Devotos del Señor están siempre en Éxtasis.

ਬਾਲ ਸੁਭਾਇ; ਅਤੀਤ ਉਦਾਸੀ ॥

baal subhaae; ateet udaasee | Ang 1076

Sant Singh KhalsaWith a child-like, innocent nature, they remain detached, turning away from the world.
Manmohan SinghThey have a child's nature and remain detached despondent.
Manmohan Singh (Punjabi)ਉਨ੍ਹਾਂ ਦਾ ਇੱਕ ਬੱਚੇ ਵਰਗਾ ਸੁਭਾਅ ਹੈ ਅਤੇ ਉਹ ਨਿਰਲੇਪ ਤੇ ਉਪਰਾਮ ਹਨ।
Fareedkot Teekaਬਾਲ ਅਵਸਥਾ ਤੇ ਹੀ ਸੁਭਾਵਕ ਵਾ ਬਾਲਕ ਸਮ ਸਰਲ ਸੁਭਾਉ ਹੈਂ, ਸੰਸਾਰ ਮੇਂ ਅਤੀਤ ਹੋ ਕੇ ਉਦਾਸੀਨ ਰਹਿਤੇ ਹੈਂ॥
Prof. Sahib Singhਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।

ਪਦ ਅਰਥ ਬਾਲ ਸੁਭਾਇ = ਬਾਲਕ ਵਾਲੇ ਸੁਭਾਉ ਵਿਚ, ਵੈਰ-ਵਿਰੋਧ ਤੋਂ ਪਰੇ ਰਹਿ ਕੇ। ਅਤੀਤ = ਵਿਰਕਤ।

SikhNet (Spanish)Sí, nuestro Señor tiene mente de niño, es Desapegado y no tiene preocupaciones.

ਅਨਿਕ ਰੰਗ ਕਰਹਿ ਬਹੁ ਭਾਤੀ; ਜਿਉ ਪਿਤਾ ਪੂਤੁ ਲਾਡਾਇਦਾ ॥੧੪॥

anik rang kareh bahu bhaatee; jiau pitaa poot laaddaaeidaa |14| Ang 1076

Sant Singh KhalsaThey enjoy various pleasures in many ways; God caresses them, like a father caressing his son. ||14||
Manmohan SinghThey enjoy various merriments in many ways and the Lord caresses them as father does his son.
Manmohan Singh (Punjabi)ਉਹ ਘਦੇਰਿਆਂ ਤਰੀਕਿਆਂ ਨਾਲ ਅਨੇਕਾਂ ਅਨੰਦ ਮਾਣਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਐਉਂ ਲਾਡ ਲਡਾਉਂਦਾ ਹੈ ਜਿਸ ਤਰ੍ਹਾਂ ਪਿਉ ਆਪਦੇ ਪੁੱਤ ਨੂੰ।
Fareedkot Teekaਦਿਨ ਰਾਤ ਅਨੇਕ ਤਰਾਂ ਸੇ ਆਨੰਦ ਭੋਗਣੇ ਕਰਤੇ ਹੈਂ। ਜੈਸੇ ਪਿਤਾ ਪੁਤਰ ਕੋ ਲਾਡ ਕਰਾਵਤਾ ਹੈ, ਤੈਸੇ ਤਿਨ ਭਗਤੋਂ ਕੋ, ਹੇ ਪਰਮੇਸਰ! ਤੂੰ ਲਾਡ ਲਡਾਵਤਾ ਹੈਂ॥੧੪॥
Prof. Sahib Singhਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥

ਪਦ ਅਰਥ ਕਰਹਿ = ਕਰਦੇ ਹਨ। ਲਾਡਾਇਦਾ = ਲਾਡ ਕਰਾਂਦਾ ਹੈ ॥੧੪॥

SikhNet (Spanish)Él juguetea con nosotros y nos mima así como un padre amoroso con su hijo. (14)

ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥

agam agochar; keemat. nahee paaee | Ang 1076

Sant Singh KhalsaHe is inaccessible and unfathomable; His value cannot be estimated.
Manmohan SinghThe Lord is boundless and Imperceptible, His worth can be ascertained not.
Manmohan Singh (Punjabi)ਸੁਆਮੀ ਹਦਬੰਨਾ-ਰਹਿਤ ਅਤੇ ਅਦ੍ਰਿਸ਼ਟ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਮਨ ਬਾਣੀ ਕਾ ਅਵਿਸ਼ਾ ਹੈ, ਤੇਰੀ ਕੀਮਤਿ ਕਿਸੇ ਨੇ ਨਹੀਂ ਪਾਈ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।

ਪਦ ਅਰਥ ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)El Señor es Insondable, Imperceptible e Invaluable,

ਤਾ ਮਿਲੀਐ; ਜਾ ਲਏ ਮਿਲਾਈ ॥

taa mileeai; jaa le milaaee | Ang 1076

Sant Singh KhalsaWe meet Him, only when He causes us to meet.
Manmohan SinghThen alone man meets Him, when He makes him meet.
Manmohan Singh (Punjabi)ਕੇਵਲ ਤਦ ਹੀ ਇਨਸਾਨ ਉਸ ਨਾਲ ਮਿਲਦਾ ਹੈ, ਜਦ ਉਹ ਮਿਲਾਉਂਦਾ ਹੈ।
Fareedkot Teekaਤੇਰੇ ਮੇਂ ਤਾਂ ਮਿਲੀਤਾ ਹੈ ਜੌ ਤੂੰ ਆਪ ਮਿਲਾਇ ਲਏ॥
Prof. Sahib Singhਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।

ਪਦ ਅਰਥ ਜਾ = ਜਾਂ, ਜਦੋਂ।

SikhNet (Spanish)y mira, uno lo puede encontrar sólo si Él se encuentra con nosotros y,

ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ; ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥

guramukh pragatt bheaa tin jan kau; jin dhur masatak lekh likhaaeidaa |15| Ang 1076

Sant Singh KhalsaThe Lord is revealed to those humble Gurmukhs, who have such pre-ordained destiny inscribed upon their foreheads. ||15||
Manmohan SinghBy the Guru's grace, the Lord becomes manifest unto the persons, who from the beginning have such a writ, recorded on their forehead.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਉਨ੍ਹਾਂ ਪੁਰਸ਼ਾਂ ਨੂੰ ਪ੍ਰਤੱਖ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਆਰੰਭ ਤੋਂ ਐਸੀ ਲਿਖਤਕਾਰ ਲਿਖੀ ਹੋਈ ਹੈ।
Fareedkot Teekaਤੂੰ ਤਿਨ ਪੁਰਸ਼ੋਂ ਕੋ ਗੁਰੋਂ ਦੁਆਰੇ ਪ੍ਰਗਟ ਹੂਆ ਹੈਂ ਜਿਨ ਕੇ ਆਦੋਂ ਹੀ ਮਸਤਕ ਪਰ ਬ੍ਰਹਮਾਂ ਪਾਸੋਂ ਸੁਭ ਲੇਖ ਲਿਖਾਇ ਦੇਤਾ ਭਇਆ ਹੈਂ॥੧੫॥
Prof. Sahib Singhਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ। ਲੇਖੁ = ਕੀਤੇ ਕਰਮਾਂ ਅਨੁਸਾਰ ਭਾਗਾਂ ਵਿਚ ਲਿਖਿਆ ਲੇਖ ॥੧੫॥

SikhNet (Spanish)por la Gracia del Guru, se les manifiesta a aquéllos que lo tienen así inscrito en su Destino por Él, el Dios. (15)

ਤੂ ਆਪੇ ਕਰਤਾ; ਕਾਰਣ ਕਰਣਾ ॥

too aape karataa; kaaran karanaa | Ang 1076

Sant Singh KhalsaYou Yourself are the Creator Lord, the Cause of causes.
Manmohan SinghMy Creator Lord, thou thyself are the Doer of deeds.
Manmohan Singh (Punjabi)ਮੇਰੇ ਸਿਰਜਣਹਾਰ-ਸੁਆਮੀ, ਤੂੰ ਖ਼ੁਦ ਹੀ ਹੀ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਹੇ ਕਰਤਾਰ! ਤੂੰ ਆਪ ਹੀ ਸਭ ਕਰਣੋਂ ਕੇ ਕਰਨਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।

ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਕਰਣਾ = ਕਰਣ, ਜਗਤ। ਕਾਰਣ = ਮੂਲ।

SikhNet (Spanish)Oh Dios, sólo Tú eres el Hacedor y la Causa.

ਸ੍ਰਿਸਟਿ ਉਪਾਇ, ਧਰੀ ਸਭ ਧਰਣਾ ॥

srisatt upaae, dharee sabh dharanaa | Ang 1076

Sant Singh KhalsaYou created the Universe, and You support the whole earth.
Manmohan SinghThou has created the entire creation and upheld the earth.
Manmohan Singh (Punjabi)ਤੂੰ ਸਾਰੀ ਰਚਨਾ ਰਚੀ ਹੈ ਅਤੇ ਧਰਤੀ ਨੂੰ ਥੰਮਿ੍ਹਆ ਹੋਇਆ।
Fareedkot Teekaਧਰਤੀ ਪਰ ਸਭ ਸ੍ਰਿਸ਼ਟੀ ਉਪਾਇ ਰਖੀ ਹੈ॥
Prof. Sahib Singhਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।

ਪਦ ਅਰਥ ਧਰੀ = ਆਸਰਾ ਦਿੱਤਾ ਹੋਇਆ ਹੈ। ਧਰਣਾ = ਧਰਤੀ।

SikhNet (Spanish)Creando al mundo también le das sustento.

ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ; ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥

jan naanak saran peaa har duaarai; har bhaavai laaj rakhaaeidaa |16|1|5| Ang 1076

Sant Singh KhalsaServant Nanak seeks the Sanctuary of Your Door, O Lord; if it is Your Will, please preserve his honor. ||16||1||5||
Manmohan SinghMy Lord Master, slave Nanak seeks the refuge of Thy door. If Thou so will, save thou his honour.
Manmohan Singh (Punjabi)ਮੇਰੇ ਸੁਆਮੀ ਮਾਲਕ, ਗੋਲਾ ਨਾਨਕ ਤੇਰੇ ਦਰ ਦੀ ਪਨਾਹ ਲੋੜਦਾ ਹੈ। ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇਂ ਤੂੰ ਉਸ ਦੀ ਇੱਜ਼ਤ ਆਬਰੂ ਰੱਚ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਹੇ ਹਰੀ! ਤੇਰੇ ਦੁਆਰੇ ਕੀ ਸ਼ਰਣ ਪੜਾ ਹਾਂ। ਜੈਸੇ ਤੇਰੇ ਕੋ ਭਾਵੇ ਤੈਸੇ ਤੂੰ ਲਾਜ ਰਖਾਇਤਾ ਆਇਆ ਹੈਂ ਇਸ ਤੇ ਹਮਾਰੀ ਲਾਜ ਰਾਖ ਲੈ॥੧੬॥੧॥੫॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥

ਪਦ ਅਰਥ ਹਰਿ ਦੁਆਰੈ = ਹਰੀ ਦੇ ਦਰ ਤੇ। ਹਰਿ ਭਾਵੈ = ਜੇ ਹਰੀ ਨੂੰ ਚੰਗਾ ਲੱਗੇ। ਲਾਜ = ਇੱਜ਼ਤ ॥੧੬॥੧॥੫॥

SikhNet (Spanish)Oh Señor, Nanak busca Tu Refugio y si así es Tu Voluntad, salva su honor. (16-1-5)
Answers quote the Granth verbatim with Ang citations. AI commentary is not Gurbani and not a religious ruling.