ੴ

ਸਿੱਖਬਾਣੀ · SikhBani

Ang 1082

Sri Guru Granth Sahib · Raag Maaroo · 2 shabads, 47 lines
Translations
Shabad Guru Arjan Dev Ji Raag Maaroo continued from Ang 1081

ਆਪੇ ਸੂਰਾ; ਅਮਰੁ ਚਲਾਇਆ ॥

aape sooraa; amar chalaaeaa |

Sant Singh KhalsaYou Yourself are the hero, exerting Your regal power.
Manmohan SinghBecoming a hero Thou thyself issue commands like a hero.
Manmohan Singh (Punjabi)ਵਰਿਆਮ ਹੋ, ਤੂੰ ਆਪ ਹੀ ਹੁਕਮ ਚਲਾਉਂਦਾ ਹੈਂ।
Fareedkot Teekaਆਪ ਹੀ ਸੂਰਮਾ ਹੋ ਕੇ ਹੁਕਮ ਚਲਾਇਆ ਹੈ॥
Prof. Sahib Singhਉਹ ਸੂਰਮਾ ਪ੍ਰਭੂ ਆਪ ਹੀ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ।

ਪਦ ਅਰਥ ਸੂਰਾ = ਸੂਰਮਾ। ਅਮਰੁ = ਹੁਕਮ।

SikhNet (Spanish)Tú Mismo eres el Héroe, ejerciendo Tu Poder de Realeza.

ਆਪੇ ਸਿਵ ਵਰਤਾਈਅਨੁ ਅੰਤਰਿ; ਆਪੇ ਸੀਤਲੁ ਠਾਰੁ ਗੜਾ ॥੧੩॥

aape siv varataaeean antar; aape seetal tthaar garraa |13|

Sant Singh KhalsaYou Yourself spread peace within; You are cool and icy calm. ||13||
Manmohan SinghThou thyself diffuse the peace within and Thyself are cool like the cool hail.
Manmohan Singh (Punjabi)ਤੂੰ ਆਪ ਅੰਦਰ ਸ਼ਾਂਤੀ ਫੂਕਦਾ ਹੈਂ ਅਤੇ ਆਪ ਹੀ ਠੰਢੇ ਓਲੇ (ਗੜੇ) ਵਰਗਾ ਠੰਢਾ ਹੈਂ।
Fareedkot Teekaਆਪੇ ਹੀ ਭਗਤੋਂ ਕੇ ਅੰਤਰ ਸਾਂਤੀ ਵਰਤਾਈ ਹੈ ਔ ਆਪ ਹੀ ਤੂੰ ਸੀਤਲ ਰੂਪ ਹੂਆ ਹੈਂ, ਜੈਸੇ (ਗੜਾ) ਅਰਥਾਤ ਬਰਫ ਕਾ ਓਲਾ ਠੰਢਾ ਹੋਤਾ ਹੈ॥੧੩॥
Prof. Sahib Singh(ਸਭ ਜੀਵਾਂ ਦੇ) ਅੰਦਰ ਉਸਨੇ ਆਪ ਹੀ ਸੁਖ-ਸ਼ਾਂਤੀ ਵਰਤਾਈ ਹੋਈ ਹੈ, (ਕਿਉਂਕਿ) ਉਹ ਆਪ ਹੀ ਗੜੇ ਵਰਗਾ ਸੀਤਲ ਠੰਢਾ-ਠਾਰ ਹੈ ॥੧੩॥

ਪਦ ਅਰਥ ਸਿਵ = ਸ਼ਿਵ, ਸੁਖ, ਸ਼ਾਂਤੀ। ਵਰਤਾਈਅਨੁ = ਉਸ ਨੇ ਵਰਤਾਈ ਹੋਈ ਹੈ। ਅੰਤਰਿ = (ਸਭ ਦੇ) ਅੰਦਰ। ਠਾਰੁ ਗੜਾ = ਗੜੇ ਵਰਗਾ ਠੰਢਾ-ਠਾਰ ॥੧੩॥

SikhNet (Spanish)La Paz interior la esparces desde Tu Propio Ser y Te conservas siempre Fresco y en Calma. (13)

ਜਿਸਹਿ ਨਿਵਾਜੇ; ਗੁਰਮੁਖਿ ਸਾਜੇ ॥

jiseh nivaaje; guramukh saaje |

Sant Singh KhalsaOne whom You bless and make Gurmukh
Manmohan SinghHe, whom Thou honour and make the Guru-ward,
Manmohan Singh (Punjabi)ਜਿਸ ਨੂੰ ਤੂੰ ਇੱਜ਼ਤ ਬਖ਼ਸ਼ਦਾ ਅਤੇ ਗੁਰੂ ਅਨੁਸਾਰੀ ਬਣਾਉਂਦਾ ਹੈਂ,
Fareedkot Teekaਜਿਸ ਕੋ ਵਡਿਆਈ ਚਾਹੁਤਾ ਹੈ ਤਿਸ ਕੋ ਗੁਰੋਂ ਦ੍ਵਾਰੇ ਸੁਭ ਸਾਧਨ ਸਾਜ ਦੇਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ।

ਪਦ ਅਰਥ ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਨੂੰ। ਨਿਵਾਜੇ = ਬਖ਼ਸ਼ਸ਼ ਕਰਦਾ ਹੈ। ਗੁਰਮੁਖਿ ਸਾਜੇ = ਗੁਰੂ ਦੀ ਸਰਨ ਪਾ ਕੇ ਨਵੀਂ ਆਤਮਕ ਘਾੜਤ ਕਰਦਾ ਹੈ।

SikhNet (Spanish)El Naam habita en quien bendices, y conviertes en Gurmukj a aquél a quien honras,

ਨਾਮੁ ਵਸੈ; ਤਿਸੁ ਅਨਹਦ ਵਾਜੇ ॥

naam vasai; tis anahad vaaje |

Sant Singh Khalsathe Naam abides within him, and the unstruck sound current vibrates for him.
Manmohan Singhwithin him the Name abides and the unstruck music resounds for him.
Manmohan Singh (Punjabi)ਨਾਮ ਉਸ ਦੇ ਅੰਦਰ ਟਿਕ ਜਾਂਦਾ ਹੈ ਅਤੇ ਉਸ ਦੇ ਲਈ ਬਿਨਾ ਬਜਾਏ ਹੋਣ ਵਾਲਾ ਕੀਰਤਨ ਗੂੰਜਦਾ ਹੈ।
Fareedkot Teekaਤਿਸ ਕੇ ਮਨ ਮੇਂ ਨਾਮ ਵਸਤਾ ਹੈ ਪੁਨਃ ਤਿਸ ਕੋ ਇਕ ਰਸ ਪਰਮਾਤਮਾਂ ਪ੍ਰਗਟ ਹੋਤਾ ਹੈ॥
Prof. Sahib Singhਉਸ (ਮਨੁੱਖ) ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਮਾਨੋ) ਉਸ ਦੇ ਅੰਦਰ ਇਕ-ਰਸ ਵਾਜੇ (ਵੱਜ ਪੈਂਦੇ ਹਨ)।

ਪਦ ਅਰਥ ਤਿਸੁ = ਉਸ ਦੇ (ਹਿਰਦੇ ਵਿਚ)। ਅਨਹਦ = ਇਕ-ਰਸ, ਲਗਾਤਾਰ।

SikhNet (Spanish)y bendices con Gloria a través del Guru, y la Melodía Celestial vibra sólo para él.

ਤਿਸ ਹੀ ਸੁਖੁ ਤਿਸ ਹੀ ਠਕੁਰਾਈ; ਤਿਸਹਿ. ਨ ਆਵੈ ਜਮੁ ਨੇੜਾ ॥੧੪॥

tis hee sukh tis hee tthakuraaee; tiseh. na aavai jam nerraa |14|

Sant Singh KhalsaHe is peaceful, and he is the master of all; the Messenger of Death does not even approach him. ||14||
Manmohan SinghHe alone is in peace, he alone the Lord of all and near him comes not the dearth's courier.
Manmohan Singh (Punjabi)ਕੇਵਲ ਉਹ ਹੀ ਆਰਾਮ ਵਿੱਚ ਹੈ, ਕੇਵਲ ਉਹ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਆਉਂਦਾ।
Fareedkot Teekaਤਿਸੀ ਕੋ ਸਭ ਸੁਖ ਔ ਤਿਸੀ ਕੀ ਠਕਰਾਈ ਹੋਈ ਹੈ, ਪੁਨਃ ਤਿਸ ਕੇ ਜਮੁ (ਨੇੜਾ) ਸਮੀਪ ਨਹੀਂ ਆਵਤਾ ਹੈ॥੧੪॥
Prof. Sahib Singhਉਸੇ ਮਨੁੱਖ ਨੂੰ (ਸਦਾ) ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਸੇ ਨੂੰ (ਲੋਕ ਪਰਲੋਕ ਵਿਚ) ਆਤਮਕ ਉੱਚਤਾ ਮਿਲ ਜਾਂਦੀ ਹੈ। ਜਮਰਾਜ ਉਸ ਦੇ ਨੇੜੇ ਨਹੀਂ ਢੁਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਉਤੇ ਅਸਰ ਨਹੀਂ ਪਾ ਸਕਦੀ) ॥੧੪॥

ਪਦ ਅਰਥ ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਠਕੁਰਾਈ = ਸਰਦਾਰੀ, ਉੱਚਤਾ ॥੧੪॥

SikhNet (Spanish)Él vive en Paz y se convierte en el Maestro de todo, el mensajero de la muerte no se le acerca. (14)

ਕੀਮਤਿ ਕਾਗਦ; ਕਹੀ. ਨ ਜਾਈ ॥

keemat kaagad; kahee. na jaaee |

Sant Singh KhalsaHis value cannot be described on paper.
Manmohan SinghHis worth can be (written)or(said) not on paper.
Manmohan Singh (Punjabi)ਉਸ ਦਾ ਮੁਲ ਕਾਗਜ਼ ਉਤੇ ਲਿਖਿਆ ਨਹੀਂ ਜਾ ਸਕਦਾ।
Fareedkot Teekaਜੇ ਕਾਗਦ ਲੈ ਕੇ ਕੀਮਤ ਲਿਖੀਏ ਤਾਂ ਕਹੀ ਨਹੀਂ ਜਾਤੀ, ਬਿਅੰਤਤਾ ਮੇਂ ਭਾਵ ਹੈ॥
Prof. Sahib Singhਕਾਗ਼ਜ਼ਾਂ ਉਤੇ (ਲਿਖ ਕੇ) ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕਾਗਦ = ਕਾਗ਼ਜ਼ਾਂ ਉਤੇ।

SikhNet (Spanish)No, nadie puede evaluarte, oh Dios, por medio de cálculos mentales,

ਕਹੁ ਨਾਨਕ; ਬੇਅੰਤ ਗੁਸਾਈ ॥

kahu naanak; beant gusaaee |

Sant Singh KhalsaSays Nanak, the Lord of the world is infinite.
Manmohan SinghSays Nanak, Infinite is the Lord of the world.
Manmohan Singh (Punjabi)ਗੁਰੂ ਜੀ ਆਖਦੇ ਹਨ, ਅਨੰਤ ਹੈ ਸੰਸਾਰ ਦਾ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਤੂੰ ਬਿਅੰਤ ਹੈਂ॥
Prof. Sahib Singhਨਾਨਕ ਆਖਦਾ ਹੈ- ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਬੇਅੰਤ ਹੈ।

ਪਦ ਅਰਥ ਨਾਨਕ = ਹੇ ਨਾਨਕ! ਗੁਸਾਈ = ਧਰਤੀ ਦਾ ਖਸਮ-ਪ੍ਰਭੂ।

SikhNet (Spanish)pues eres el Infinito Maestro de Nanak, Tu Esclavo.

ਆਦਿ ਮਧਿ ਅੰਤਿ, ਪ੍ਰਭੁ ਸੋਈ; ਹਾਥਿ ਤਿਸੈ ਕੈ ਨੇਬੇੜਾ ॥੧੫॥

aad madh ant, prabh soee; haath tisai kai neberraa |15|

Sant Singh KhalsaIn the beginning, in the middle and in the end, God exists. Judgement is in His Hands alone. ||15||
Manmohan SinghIn the beginning, the middle and the end, only he, the Lord is. The ultimate judgement is in His Hand alone.
Manmohan Singh (Punjabi)ਆਰੰਭ ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਉਹ ਸੁਆਮੀ ਹੀ ਹੈ! ਅਖ਼ੀਰੀ ਫ਼ੈਸਲਾ ਉਸੇ ਦੇ ਹੀ ਹੱਥ ਵਿੱਚ ਹੈ।
Fareedkot Teekaਤੀਨ ਕਾਲ ਮੇਂ ਸੋਈ ਸਮ੍ਰਥ ਹੈ ਅਰ ਤਿਸੇ ਕੇ ਹਾਥ ਮੇਂ ਸਭ ਕਾ ਨਿਬੇੜਾ ਹੈ, ਭਾਵ ਅਨਸਾਫ ਹੈ॥੧੫॥
Prof. Sahib Singhਜਗਤ ਦੇ ਸ਼ੁਰੂ ਵਿਚ, ਹੁਣ ਅੰਤ ਵਿਚ ਭੀ ਉਹੀ ਕਾਇਮ ਰਹਿਣ ਵਾਲਾ ਹੈ। ਜੀਵਾਂ ਦੇ ਕਰਮਾਂ ਦਾ ਫ਼ੈਸਲਾ ਉਸੇ ਦੇ ਹੱਥ ਵਿਚ ਹੈ ॥੧੫॥

ਪਦ ਅਰਥ ਹਾਥਿ = ਹੱਥ ਵਿਚ। ਤਿਸੈ ਕੈ ਹਾਥਿ = ਉਸੇ ਦੇ ਹੱਥ ਵਿਚ। ਨੇਬੇੜਾ = ਫ਼ੈਸਲਾ ॥੧੫॥

SikhNet (Spanish)Tú estás en el comienzo, en el medio y al final; el último juicio está en Tus Manos. (15)

ਤਿਸਹਿ ਸਰੀਕੁ; ਨਾਹੀ ਰੇ ਕੋਈ ॥

tiseh sareek; naahee re koee |

Sant Singh KhalsaNo one is equal to Him.
Manmohan SinghO man, no one is an equal of Him.
Manmohan Singh (Punjabi)ਹੇ ਬੰਦੇ! ਉਸ ਦੇ ਸਮਾਨ ਦਰਜੇ ਵਾਲਾ ਹੋਰ ਕੋਈ ਨਹੀਂ।
Fareedkot Teekaਹੇ ਭਾਈ! ਤਿਸ ਕਾ ਸਰੀਕ ਭੀ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਕੋਈ ਭੀ ਜੀਵ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ।

ਪਦ ਅਰਥ ਰੇ = ਹੇ ਭਾਈ! ਤਿਸਹਿ ਸਰੀਕੁ = ਉਸ (ਪ੍ਰਭੂ) ਦਾ ਸ਼ਰੀਕ (ਬਰਾਬਰ ਦਾ)।

SikhNet (Spanish)Oh seres humanos, no existe nadie que pueda rivalizar con nuestro Dios

ਕਿਸ ਹੀ ਬੁਤੈ; ਜਬਾਬੁ. ਨ ਹੋਈ ॥

kis hee butai; jabaab. na hoee |

Sant Singh KhalsaNo one can stand up against Him by any means.
Manmohan SinghThrough no excuse, one can say 'No unto Him.
Manmohan Singh (Punjabi)ਕਿਸੇ ਬਹਾਨੇ ਬੰਦਾ ਉਸ ਨੂੰ 'ਨਾਹ' ਨਹੀਂ ਕਹਿ ਸਕਦਾ।
Fareedkot Teekaਕਿਸੀ (ਬੁਤੈ) ਪਾਸੋਂ ਪਰਮੇਸਰ ਕੇ ਸਾਥ ਜਬਾਬ ਨਹੀਂ ਹੋਇ ਸਕਤਾ ਹੈ॥
Prof. Sahib Singhਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ।

ਪਦ ਅਰਥ ਬੁਤਾ = ਬੁੱਤਾ, ਕੰਮ। ਬੁਤੈ = ਬੁੱਤੈ, ਕੰਮ ਵਿਚ। ਕਿਸ ਹੀ ਬੁਤੈ = (ਉਸ ਦੇ) ਕਿਸੇ ਭੀ ਕੰਮ ਵਿਚ। ਜਬਾਬੁ = ਉਜ਼ਰ, ਇਨਕਾਰ।

SikhNet (Spanish)y por ningún método o excusa se puede encontrar Su igual.

ਨਾਨਕ ਕਾ ਪ੍ਰਭੁ ਆਪੇ ਆਪੇ; ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥

naanak kaa prabh aape aape; kar kar vekhai choj kharraa |16|1|10|

Sant Singh KhalsaNanak's God is Himself all-in-all. He creates and stages and watches His wondrous plays. ||16||1||10||
Manmohan SinghNanak's Lord is all by Himself. Standing aloof, He enacts and sees His wonderous plays.
Manmohan Singh (Punjabi)ਨਾਨਕ ਦਾ ਸਾਈਂ ਸਾਰਾ ਕੁਛ ਖ਼ੁਦ ਹੀ ਹੈਂ। ਨਕਵੇਲਾ ਖੜਾ ਹੋ, ਉਹ ਆਪਣੀਆਂ ਅਦਭੁਤ ਖੇਡਾਂ ਨੂੰ ਰਟਦਾ ਅਤੇ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਤੋ ਪ੍ਰਭੂ ਆਪ ਹੀ ਆਪ ਸਮਰਥ ਹੈ। ਸੰਸਾਰ ਕੋ ਕਰ ਕਰ ਕੇ ਆਪ ਹੀ ਖੜਾ ਨਿਰਾਲਸ ਹੋ ਕੇ ਕੌਤਕੋਂ ਕੋ ਦੇਖਤਾ ਹੈ॥੧੬॥੧॥੧੦॥☬ਗੁਰੂ ਜੀ ਕੇ ਪਾਸ ਸਿਖੋਂ ਨੇ ਪ੍ਰਾਰਥਨਾ ਕਰੀ: ਹੇ ਭਗਵਨ! ਐਸਾ ਕੋਈ ਸਬਦ ਹਮਾਰੇ ਕੋ ਉਚਾਰ ਕਰ ਦੀਜੀਏ ਜਿਸ ਕੇ ਪਾਠ ਸੇ ਬਿਸਨ ਸਹਸ੍ਰ ਨਾਮ ਕੇ ਪਾਠ ਕਾ ਮਹਾਤਮ ਪ੍ਰਾਪਤਿ ਹੋਵੈ। ਗੁਰੂ ਜੀ ਨੇ ਚੁਨਵੇ ਮੁਖ ਮੁਖ ਨਾਮ ਲੈਕਰ ਇਸ ਸੋਹਲੇ ਮੇਂ ਗੁੰਥਨ ਕੀਏ ਅਰ ਕਹਾ: ਜੋ ਇਸ ਸਬਦ ਦਾ ਪਾਠ ਕਰੇਗਾ ਤਿਸ ਕੋ ਬਿਸਨ ਸਹੰਸ੍ਰ ਨਾਮ ਕੇ ਪਾਠ ਕਾ ਫਲ ਪ੍ਰਾਪਤਿ ਹੋਵੈਗਾ॥ ਅਸਤੋਤ੍ਰ ਰੂਪ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਕਰ ਕੇ ਖੜਾ ਆਪ ਹੀ ਵੇਖ ਰਿਹਾ ਹੈ ॥੧੬॥੧॥੧੦॥

ਪਦ ਅਰਥ ਕਰਿ = ਕਰ ਕੇ। ਚੋਜ = ਤਮਾਸ਼ੇ {ਬਹੁ-ਵਚਨ} ॥੧੬॥੧॥੧੦॥

SikhNet (Spanish)Sí, Él, el Maestro de Nanak, es Todo en Sí Mismo y Él Mismo actúa y observa Sus Maravillas. (16-1-10)

Open this shabad (50 lines, Angs 1081-1082) →

Shabad Guru Arjan Dev Ji Raag Maaroo continues on Ang 1083

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Nanak, Quinto Canal Divino.

ਅਚੁਤ ਪਾਰਬ੍ਰਹਮ; ਪਰਮੇਸੁਰ ਅੰਤਰਜਾਮੀ ॥

achut paarabraham; paramesur antarajaamee |

Sant Singh KhalsaThe Supreme Lord God is imperishable, the Transcendent Lord, the Inner-knower, the Searcher of hearts.
Manmohan SinghMy master is Imperishable, Transcendent Lord, Supreme Master, Inner knower,
Manmohan Singh (Punjabi)ਮੈਡਾ ਮਾਲਕ ਅਬਿਨਾਸੀ, ਪਰਮ ਪ੍ਰਭੂ, ਸ਼੍ਰੋਮਣੀ ਮਾਲਕ, ਅੰਦਰਲੀਆਂ ਜਾਣਨਹਾਰ,
Fareedkot Teekaਹੇ ਅਗਿੜ! ਸਭ ਕਾ ਪਰਾ ਬਿਆਪਕ ਰੂਪ ਪ੍ਰਮ ਈਸਰ, ਪੁਨਃ ਅੰਤਰ ਕੇ ਪ੍ਰੇਰਕ॥
Prof. Sahib Singhਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ।

ਪਦ ਅਰਥ ਅਚੁਤ = {च्यु = to fall = च्युत = fallen} ਨਾਹ ਨਾਸ ਹੋਣ ਵਾਲਾ। ਪਰਮੇਸੁਰ = ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ। ਅੰਤਰਜਾਮੀ = ਸਭ ਦੇ ਦਿਲਾਂ ਵਿਚ ਅੱਪੜਨ ਵਾਲਾ {या = to go}।

SikhNet (Spanish)Eterno es nuestro Dios y Trascendente también, sí, el Conocedor Íntimo, el Dios de dioses,

ਮਧੁਸੂਦਨ ਦਾਮੋਦਰ ਸੁਆਮੀ ॥

madhusoodan daamodar suaamee |

Sant Singh KhalsaHe is the Slayer of demons, our Supreme Lord and Master.
Manmohan Singhthe Slayer of Madh demon and with a string round His belly.
Manmohan Singh (Punjabi)ਮਧ ਰਾਖ਼ਸ਼ ਨੂੰ ਮਾਰਨ ਵਾਲਾ ਅਤੇ ਆਪਣੇ ਢਿੱਡ ਉਦਾਲੇ ਰੱਸੀ-ਸਹਿਤ ਹੈ।
Fareedkot Teekaਹੇ ਮਧੂ ਨਾਮ ਦੈਤ ਕੇ ਮਾਰਨੇਹਾਰੇ! ਉਦ੍ਰ ਮੇਂ ਰਸੀ ਬੰਧਾਵਨਹਾਰੇ ਸ੍ਵਾਮੀ॥
Prof. Sahib Singhਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ।

ਪਦ ਅਰਥ ਮਧੁਸੂਦਨ = ਮਧੂ ਦੈਂਤ ਨੂੰ ਮਾਰਨ ਵਾਲਾ। ਦਾਮੋਦਰ = {ਦਾਮ-ਉਦਰ} ਜਿਸ ਦੇ ਪੇਟ ਦੇ ਦੁਆਲੇ ਰੱਸੀ ਹੈ।

SikhNet (Spanish)Destructor de lo maligno, el Supremo Maestro.

ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥

rikheekes govaradhan dhaaree muralee manohar har rangaa |1|

Sant Singh KhalsaThe Supreme Rishi, the Master of the sensory organs, the uplifter of mountains, the joyful Lord playing His enticing flute. ||1||
Manmohan SinghThe joyful God is the Master of organs, the Uplifter of the mount Goverdhan and the Lord of the Fascinating flute.
Manmohan Singh (Punjabi)ਖ਼ੁਸ਼ਬਾਸ਼ ਵਾਹਿਗੁਰੂ ਇੰਦਰੀਆਂ ਦਾ ਮਾਲਕ ਗੋਵਰਧਨ ਪਹਾੜ ਨੂੰ ਚੁੱਕਣ ਵਾਲਾ ਅਤੇ ਮਨਮੋਹਨੀ ਬੰਸਰੀ ਦਾ ਸੁਆਮੀ ਹੈ।
Fareedkot Teekaਹੇ ਇੰਦ੍ਰੀਓਂ ਕੇ ਸ੍ਵਾਮੀ! ਗੋਵਰਧਨ ਪਰਬਤ ਕੇ ਧਾਰਨਹਾਰੇ ਔ ਮੁਰਲੀ ਬਜਾਵਨਹਾਰੇ ਮਨ ਹਰਨੇਹਾਰ, ਹੇ ਹਰਿ ਰੰਗ ਨਾਥ ਜੀ! ॥੧॥
Prof. Sahib Singhਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ ॥੧॥

ਪਦ ਅਰਥ ਰਿਖੀਕੇਸ = {हृषीक = ਇੰਦ੍ਰੇ। ਈਸ = ਮਾਲਕ} ਜਗਤ ਦੇ ਗਿਆਨ-ਇੰਦ੍ਰਿਆਂ ਦਾ ਮਾਲਕ। ਗੋਵਰਧਨ ਧਾਰੀ = ਗੋਵਰਧਨ ਪਹਾੜ ਨੂੰ ਚੁੱਕਣ ਵਾਲਾ। ਮੁਰਲੀ ਮਨੋਹਰ = ਸੋਹਣੀ ਮੁਰਲੀ (ਬੰਸਰੀ) ਵਾਲਾ। ਰੰਗਾ = ਅਨੇਕਾਂ ਕੌਤਕ-ਤਮਾਸ਼ੇ ॥੧॥

SikhNet (Spanish)El Rishi Supremo, Señor de Todas las Facultades, el que levantó la Montaña Govardhana, el Maravilloso Señor de la Flauta Fascinante. (1)

ਮੋਹਨ ਮਾਧਵ; ਕ੍ਰਿਸ੍ਨ ਮੁਰਾਰੇ ॥

mohan maadhav; krisan muraare |

Sant Singh KhalsaThe Enticer of Hearts, the Lord of wealth, Krishna, the Enemy of ego.
Manmohan SinghThe Lord is the Enticer of hearts, the Lord of wealth and the killer of Mur demon,
Manmohan Singh (Punjabi)ਸੁਆਮੀ ਦਿਲਾਂ ਨੂੰ ਮੋਹਤ ਕਰ ਲੈਣ ਵਾਲਾ, ਮਾਇਆ ਦਾ ਸੁਆਮੀ ਅਤੇ ਮੁਰ ਰਾਖ਼ਸ਼ ਨੂੰ ਮਾਰਨ ਵਾਲਾ ਹੈ।
Fareedkot Teekaਹੇ ਸਰਬ ਕੋ ਮੋਹਨਹਾਰ ਲਛਮੀ ਪਤੀ! ਮਨ ਕੇ ਖੈਂਚਨੇ ਵਾਲੇ ਮੁਰ ਨਾਮੇਂ ਦੈਤ ਕੇ ਸਤਰੂ॥
Prof. Sahib Singh(ਹੇ ਹਰੀ!) ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ।

ਪਦ ਅਰਥ ਮੋਹਨ = ਮਨ ਨੂੰ ਮੋਹ ਲੈਣ ਵਾਲਾ। ਮਾਧਵ = {ਮਾਇਆ ਦਾ ਧਵ} ਮਾਇਆ ਦਾ ਪਤੀ। ਮੁਰਾਰੇ = ਮੁਰ-ਦੈਂਤ ਦਾ ਵੈਰੀ {ਮੁਰ-ਅਰਿ}।

SikhNet (Spanish)Sí, Él es el Seductor de corazones, el Maestro de Maya, de Krishna y Murari.

ਜਗਦੀਸੁਰ ਹਰਿ ਜੀਉ; ਅਸੁਰ ਸੰਘਾਰੇ ॥

jagadeesur har jeeo; asur sanghaare |

Sant Singh KhalsaThe Lord of the Universe, the Dear Lord, the Destroyer of demons.
Manmohan SinghReverend God, the Lord of universe, is the Destroyer of Devils.
Manmohan Singh (Punjabi)ਆਲਮ ਦਾ ਸੁਆਮੀ, ਪੂਜਯ ਵਾਹਿਗੁਰੂ ਭੂਤਨਿਆਂ (ਵਿਕਾਰਾਂ) ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਜਗਤ ਕੇ ਈਸਰ! ਹੇ ਹਰੀ ਜੀ! ਹੇ ਸਰਬ ਦੈਤੋਂ ਕੇ ਸੰਘਾਰਨੇਹਾਰੇ! ॥
Prof. Sahib Singhਹੇ ਹਰੀ ਜੀਉ! ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ।

ਪਦ ਅਰਥ ਜਗਦੀਸੁਰ = ਜਗਤ ਦਾ ਈਸ਼੍ਵਰ। ਅਸੁਰ ਸੰਘਾਰੇ = ਦੈਂਤਾਂ ਦਾ ਨਾਸ ਕਰਨ ਵਾਲਾ।

SikhNet (Spanish)El Señor del Universo, el Aniquilador de la maldad, la Vida de toda vida, el Dios Inmortal,

ਜਗਜੀਵਨ ਅਬਿਨਾਸੀ ਠਾਕੁਰ; ਘਟ ਘਟ ਵਾਸੀ ਹੈ ਸੰਗਾ ॥੨॥

jagajeevan abinaasee tthaakur; ghatt ghatt vaasee hai sangaa |2|

Sant Singh KhalsaThe Life of the World, our eternal and ever-stable Lord and Master dwells within each and every heart, and is always with us. ||2||
Manmohan SinghThe Life of the world and ever stable Lord abides in all the hearts and is ever with us.
Manmohan Singh (Punjabi)ਜਗਤ ਦੀ ਜਿੰਦ ਜਾਨ ਅਤੇ ਸਦੀਵੀ ਸਥਿਰ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ ਅਤੇ ਸਦਾ ਹੀ ਸਾਡੇ ਨਾਲ ਹੈ।
Fareedkot Teekaਹੇ ਜਗਤ ਕੇ ਜੀਵਨ ਰੂਪ ਅਬਿਨਾਸੀ ਸ੍ਵਾਮੀ! ਸਭ ਘਟੋਂ ਘਟੋਂ ਮੇਂ ਬਸ ਕੇ ਸਭ ਕਾ ਸੰਗੀ ਹੋ ਰਹਾ ਹੈ॥੨॥
Prof. Sahib Singhਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ ॥੨॥

ਪਦ ਅਰਥ ਜਗ ਜੀਵਨ = ਜਗਤ ਦਾ ਜੀਵਨ-ਆਸਰਾ। ਘਟ ਘਟ ਵਾਸੀ = ਸਭਨਾਂ ਸਰੀਰਾਂ ਵਿਚ ਵੱਸਣ ਵਾਲਾ। ਸੰਗਾ = ਸੰਗਿ, ਨਾਲ ॥੨॥

SikhNet (Spanish)Quien habita en todos los corazones y está siempre con nosotros. (2)

ਧਰਣੀਧਰ ਈਸ ਨਰਸਿੰਘ ਨਾਰਾਇਣ ॥

dharaneedhar ees narasingh naaraaein |

Sant Singh KhalsaThe Support of the Earth, the man-lion, the Supreme Lord God.
Manmohan SinghThe Lord is the support of the earth, the man-lion and Primal being.
Manmohan Singh (Punjabi)ਸੁਆਮੀ ਧਰਤੀ ਦਾ ਆਸਰਾ, ਮਨੁੱਖ-ਸ਼ੇਰ ਅਤੇ ਪ੍ਰਿਥਮ ਪੁਰਖ ਹੈ।
Fareedkot Teekaਹੇ ਧਰਤੀ ਕੇ ਆਸਰਾ ਰੂਪ! ਈਸਰ, ਨਰਸਿੰਘ ਰੂਪ ਨਰੋਂ ਮੇਂ ਘਰ ਕਰਨੇਹਾਰੇ ਵਾ ਜਲ ਮੇਂ ਘਰ ਕਰਨੇਹਾਰੇ, ਭਾਵ ਸੇਸ ਸਾਂਈ॥
Prof. Sahib Singhਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ।

ਪਦ ਅਰਥ ਧਰਣੀ ਧਰ = ਧਰਤੀ ਦਾ ਸਹਾਰਾ। ਈਸ = ਈਸ਼, ਮਾਲਕ। ਨਾਰਾਇਣ = {ਨਾਰ = ਜਲ। ਅਯਨ = ਘਰ} ਜਿਸ ਦਾ ਘਰ ਪਾਣੀ (ਸਮੁੰਦਰ) ਵਿਚ ਹੈ।

SikhNet (Spanish)Él es el Sostenedor de la Tierra, el Dios, el Hombre León, Quien habita en los mares.

ਦਾੜਾ ਅਗ੍ਰੇ; ਪ੍ਰਿਥਮਿ ਧਰਾਇਣ ॥

daarraa agre; pritham dharaaein |

Sant Singh KhalsaThe Protector who tears apart demons with His teeth, the Upholder of the earth.
Manmohan SinghThou, O Lord, are the Upholder of the earth with Thine for teeth.
Manmohan Singh (Punjabi)ਤੂੰ ਹੇ ਸੁਆਮੀ! ਆਪਣੀਆਂ ਮੂਹਰਲੀਆਂ ਹੁੱਡਾਂ ਨਾਲ ਧਰਤੀ ਨੂੰ ਚੁਕਣਹਾਰ ਹੈਂ।
Fareedkot Teekaਹੇ ਸੂਕਰ ਰੂਪ ਰੋਕੇ ਦਾੜ ਕੇ ਅਗ੍ਰ ਭਾਗ ਪ੍ਰਿਥਵੀ ਕੇ ਧਾਰਨਹਾਰੇ! ॥
Prof. Sahib Singh(ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ।

ਪਦ ਅਰਥ ਦਾੜਾ ਅਗ੍ਰੇ = ਦਾੜ੍ਹਾਂ ਦੇ ਉੱਤੇ। ਪ੍ਰਿਥਮਿ = ਧਰਤੀ। ਧਰਾਇਣ = ਚੁੱਕਣ ਵਾਲਾ।

SikhNet (Spanish)Él, Quien destrozó a los seres malignos con los dientes, para salvar la tierra y a Bavana el pigmeo también. Oh, Él es el Buen Dios de todos.

ਬਾਵਨ ਰੂਪੁ ਕੀਆ ਤੁਧੁ ਕਰਤੇ; ਸਭ ਹੀ ਸੇਤੀ ਹੈ ਚੰਗਾ ॥੩॥

baavan roop keea tudh karate; sabh hee setee hai changaa |3|

Sant Singh KhalsaO Creator, You assumed the form of the pygmy to humble the demons; You are the Lord God of all. ||3||
Manmohan SinghThou, O creator, assumed the form of a pigmy and are the sublime Lord of all.
Manmohan Singh (Punjabi)ਤੂੰ, ਹੇ ਸਿਰਜਣਹਾਰ ਗਿਠਮੁੱਠੀਏ ਦਾ ਸਰੂਪ ਧਾਰਨ ਕੀਤਾ ਅਤੇ ਤੂੰ ਸਾਰਿਆਂ ਦਾ ਸ੍ਰੇਸ਼ਟ ਸੁਆਮੀ ਹੈਂ।
Fareedkot Teekaਬਲ ਕੇ ਛਲਨੇ ਕੋ ਬਾਮਨ ਰੂਪ ਭੀ ਤੁਮਨੇ ਹੀ ਕੀਆ ਹੈ, ਸਭਕੇ ਕਰਨਹਾਰ ਪੁਨਾ ਤੂੰ ਹੀ ਸਭ ਕੇ ਸਾਥ ਚੰਗਾ ਹੋ ਕੇ ਵਰਤ ਰਹਾ ਹੈ, ਭਾਵ ਸਭ ਕੀ ਪਾਲਣਾ ਕਰਤਾ ਹੈ॥੩॥
Prof. Sahib Singhਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ ॥੩॥

ਪਦ ਅਰਥ ਬਾਵਨ ਰੂਪੁ = ਵਾਮਨ (ਵਉਣਾ) ਅਵਤਾਰ। ਕਰਤੇ = ਹੇ ਕਰਤਾਰ! ਸੇਤੀ = ਨਾਲ ॥੩॥

SikhNet (Spanish)Él es Ramachandra, Quien no tiene forma, ni signo, el Dios Floral, en cuyas Manos está el Sudarshan Chakra, de Belleza Sin Paralelo. (3)

ਸ੍ਰੀ ਰਾਮਚੰਦ; ਜਿਸੁ ਰੂਪੁ ਨ ਰੇਖਿਆ ॥

sree raamachand; jis roop na rekhiaa |

Sant Singh KhalsaYou are the Great Raam Chand, who has no form or feature.
Manmohan SinghThou alone are sire Ramchand, who has no form and outline.
Manmohan Singh (Punjabi)ਕੇਵਲ ਤੂੰ ਹੀ ਮਹਾਰਾਜ ਰਾਮ ਚੰਦ ਹੈਂ, ਜਿਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।
Fareedkot Teekaਸ੍ਰੀ ਰਾਮਚੰਦ੍ਰ ਹੋ ਕਰ ਰਾਵਣਾਦਿਕਾਂ ਕੋ ਮਾਰਨੇਹਾਰਾ ਹੈਂ। ਜੋ ਵਾਸਤਵ ਤੇ ਵੀਚਾਰੀਏ ਤੋ ਤੇਰਾ ਰੂਪ ਰੇਖਾ ਹੀ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ।

ਪਦ ਅਰਥ ਰੇਖਿਆ = ਚਿਹਨ-ਚੱਕ੍ਰ।

SikhNet (Spanish)Sí, el Ser de los Mil Ojos,

ਬਨਵਾਲੀ ਚਕ੍ਰਪਾਣਿ; ਦਰਸਿ ਅਨੂਪਿਆ ॥

banavaalee chakrapaan; daras anoopiaa |

Sant Singh KhalsaAdorned with flowers, holding the chakra in Your hand, Your form is incomparably beautiful.
Manmohan SinghThou, O flower-gift God, of fascinating sight, has a quoit in Thy hand.
Manmohan Singh (Punjabi)ਤੇਰੇ, ਹੇ ਮਨਮੋਹਨੇ ਦੀਦਾਰ ਖਾਲੇ ਫੁੱਲਾਂ ਨਾਲ ਗੁੰਦੇ ਹੋਏ ਹਰੀ! ਹੱਥ ਵਿੱਚ ਚੱਕਰ ਹੈ।
Fareedkot Teekaਸੰਸਾਰ ਬਨ ਵਾਲਾ ਸੁਵਾਮੀ ਹੈਂ ਔ ਚਕ੍ਰ ਤੇਰੇ ਹਾਥ ਮੇਂ ਹੈ, ਤੇਰਾ ਦਰਸਨ ਉਪਮਾ ਰਹਿਤ ਹੈ॥
Prof. Sahib Singhਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ।

ਪਦ ਅਰਥ ਬਨਵਾਲੀ = ਬਨ ਹੈ ਮਾਲਾ ਜਿਸ ਦੀ। ਚਕ੍ਰਪਾਣਿ = {ਪਾਣਿ = ਹੱਥ} ਜਿਸ ਦੇ ਹੱਥ ਵਿਚ (ਸੁਦਰਸ਼ਨ) ਚੱਕ੍ਰ ਹੈ। ਦਰਸਿ ਅਨੂਪਿਆ = ਉਪਮਾ-ਰਹਿਤ ਦਰਸਨ ਵਾਲਾ।

SikhNet (Spanish)de las Mil Formas, el Dador,

ਸਹਸ ਨੇਤ੍ਰ. ਮੂਰਤਿ ਹੈ ਸਹਸਾ; ਇਕੁ ਦਾਤਾ. ਸਭ ਹੈ ਮੰਗਾ ॥੪॥

sehas netr. moorat hai sahasaa; ik daataa. sabh hai mangaa |4|

Sant Singh KhalsaYou have thousands of eyes, and thousands of forms. You alone are the Giver, and all are beggars of You. ||4||
Manmohan SinghThou has thousands of forms. Thou alone are the Giver and all others are beggars.
Manmohan Singh (Punjabi)ਤੇਰੀ ਹਜ਼ਾਰਾਂ ਹੀ ਅੱਖਾਂ ਹਨ ਅਤੇ ਹਜ਼ਾਰਾਂ ਹੀ ਸਰੂਪ। ਕੇਵਲ ਤੂੰ ਹੀ ਦਾਤਾਰ ਹੈਂ ਅਤੇ ਹੋਰ ਸਾਰੇ ਮੰਗਤੇ ਹਨ।
Fareedkot Teekaਹਜਾਰਾਂ ਹੀ ਤੇਰੇ ਨੇਤ੍ਰ ਹੈਂ ਔ ਮੂਰਤੀ ਭੀ ਤੇਰੀਆਂ ਹਜਾਰਾਂ ਹੀ ਹੈ, ਭਾਵ ਸਰਗੁਣ ਰੂਪ ਅਵਤਾਰ ਵ ਸਰਬਾ ਮੂਰਤੀ ਤੂੰਹੀ ਹੈਂ। ਅਰੁ ਤੂੰਹੀ ਏਕ ਦਾਤਾ ਹੈਂ ਹੋਰ ਸਭ ਤੇਰੇ ਹੀ ਮੰਗਤੇ ਹੈਂ॥੪॥
Prof. Sahib Singhਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ ॥੪॥

ਪਦ ਅਰਥ ਸਹਸ ਨੇਤ੍ਰ = ਹਜ਼ਾਰਾਂ ਅੱਖਾਂ ਵਾਲਾ। ਸਹਸਾ = ਹਜ਼ਾਰਾਂ। ਮੰਗਾ = ਮੰਗਣ ਵਾਲੇ ॥੪॥

SikhNet (Spanish)Quien es buscado por todos. (4)

ਭਗਤਿ ਵਛਲੁ; ਅਨਾਥਹ ਨਾਥੇ ॥

bhagat vachhal; anaathah naathe |

Sant Singh KhalsaYou are the Lover of Your devotees, the Master of the masterless.
Manmohan SinghThou, O Lord, are the lover of Thine devotees and the Patron of the patronless.
Manmohan Singh (Punjabi)ਤੂੰ ਹੇ ਸੁਆਮੀ! ਆਪਣੇ ਪ੍ਰੇਮੀਆਂ ਦਾ ਆਸ਼ਕ ਅਤੇ ਨਿਖ਼ਸਮਿਆਂ ਦਾ ਖ਼ਸਮ ਹੈਂ।
Fareedkot Teekaਪੁਨ: ਭਗਤਾਂ ਕਾ ਤੂੰ ਪਿਆਰਾ ਹੈਂ ਅਰੁ ਗਰੀਬੋਂ ਕਾ ਤੂੰ ਸੁਆਮੀ ਹੈਂ॥
Prof. Sahib Singhਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ।

ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਅਨਾਥਹ ਨਾਥੇ = ਹੇ ਅਨਾਥਾਂ ਦੇ ਨਾਥ!

SikhNet (Spanish)El Amante de Sus Devotos, el Soporte de quien no lo tiene, el Maestro de Gopis, Quien está con todos y cada uno.

ਗੋਪੀ ਨਾਥੁ; ਸਗਲ ਹੈ ਸਾਥੇ ॥

gopee naath; sagal hai saathe |

Sant Singh KhalsaThe Lord and Master of the milk-maids, You are the companion of all.
Manmohan SinghThe Lord of milk-maids is ever with every one.
Manmohan Singh (Punjabi)ਗੁਆਲਣਾ ਦਾ ਸੁਆਮੀ ਸਦਾ ਹੀ ਸਾਰਿਆਂ ਦੇ ਨਾਲ ਹੈ।
Fareedkot Teekaਹੇ ਗੋਪੀਆਂ ਕੇ ਸੁਆਮੀ! ਤੂੰ ਸਭ ਕੇ ਸਾਥ ਹੈਂ॥
Prof. Sahib Singhਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ।

ਪਦ ਅਰਥ ਗੋਪੀ ਨਾਥੁ = ਗੋਪੀਆਂ ਦਾ ਨਾਥ।

SikhNet (Spanish)Vashudev, el Bondadoso, el Inmaculado Dios,

ਬਾਸੁਦੇਵ ਨਿਰੰਜਨ ਦਾਤੇ; ਬਰਨਿ. ਨ ਸਾਕਉ, ਗੁਣ ਅੰਗਾ ॥੫॥

baasudev niranjan daate; baran. na saakau, gun angaa |5|

Sant Singh KhalsaO Lord, Immacuate Great Giver, I cannot describe even an iota of Your Glorious Virtues. ||5||
Manmohan SinghO my beneficent and Immaculate Luminous Lord. I can describe not thine Praise even a bit.
Manmohan Singh (Punjabi)ਹੇ ਮੇਰੇ ਦਾਤਾਰ ਅਤੇ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ! ਤੇਰੀ ਵਡਿਆਈ ਮੈਂ ਇਕ ਭੋਰਾ ਭਰ ਭੀ ਬਿਆਨ ਨਹੀਂ ਕਰ ਸਕਦਾ।
Fareedkot Teekaਤੂੰ ਬਾਸਦੇਵ ਕਾ ਪੁਤ੍ਰ ਕਹਾਇਆ ਹੈਂ, ਮਾਇਆ ਰਹਿਤ ਹੈਂ। ਹੇ ਦਾਤੇ! ਤੇਰੇ ਗੁਣ ਮੈਂ ਕਹਿ ਨਹੀਂ ਸਕਤਾ ਹੂੰ, ਤੂੰ ਸਭ ਕਾ ਪਿਆਰਾ ਹੈਂ॥੫॥
Prof. Sahib Singhਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ॥੫॥

ਪਦ ਅਰਥ ਬਾਸੁਦੇਵ = ਵਾਸੁਦੇਵ ਦਾ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ। ਦਾਤੇ = ਹੇ ਦਾਤਾਰ! ਸਾਕਉ = ਸਾਕਉਂ। ਬਰਨਿ ਨ ਸਾਕਉਂ = ਮੈਂ ਬਿਆਨ ਨਹੀਂ ਕਰ ਸਕਦਾ ॥੫॥

SikhNet (Spanish)de Quien ni siquiera una partícula de Su Alabanza, la puede uno hacer sonar. (5)

ਮੁਕੰਦ ਮਨੋਹਰ ਲਖਮੀ ਨਾਰਾਇਣ ॥

mukand manohar lakhamee naaraaein |

Sant Singh KhalsaLiberator, Enticing Lord, Lord of Lakshmi, Supreme Lord God.
Manmohan SinghMy Beauteous Lord is the Giver of salvation and the spouse of wealth.
Manmohan Singh (Punjabi)ਮੇਰਾ ਸੁੰਦਰ ਸੁਆਮੀ ਮੁਕਤੀ ਦੇਣ ਵਾਲਾ ਅਤੇ ਧਨ-ਦੌਲਤ ਦਾ ਪਤੀ ਹੈ।
Fareedkot Teekaਹੇ ਮੁਕਤੀ ਕੇ ਦੇਨਹਾਰ! ਔ ਮਨ ਹਰਨੇਹਾਰਾ, ਲਖਮੀ ਕੇ ਪਤੀ ਨਾਰਾਇਣ॥
Prof. Sahib Singhਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ!

ਪਦ ਅਰਥ ਮੁਕੰਦ = {मुकुंदाति इति} ਮੁਕਤੀ ਦੇਣ ਵਾਲਾ। ਲਖਮੀ ਨਾਰਾਇਣ = ਲੱਛਮੀ ਦਾ ਪਤੀ ਨਾਰਾਇਣ।

SikhNet (Spanish)Él es el Emancipador, el Señor de fascinante Belleza, el Maestro de Lakshmi.

ਦ੍ਰੋਪਤੀ ਲਜਾ ਨਿਵਾਰਿ; ਉਧਾਰਣ ॥

dropatee lajaa nivaar; udhaaran |

Sant Singh KhalsaSavior of Dropadi's honor.
Manmohan SinghHe, the Lord, is the Saviour of Daropadi, from the clutches of the destroyers of her honour.
Manmohan Singh (Punjabi)ਉਹ ਸੁਆਮੀ ਦ੍ਰੋਪਦੀ ਨੂੰ ਉਸ ਦੀ ਪੱਤ ਆਬਰੂ ਨਾਸ ਕਰਨ ਵਾਲਿਆਂ ਦੇ ਪੰਜੇ ਵਿਚੋਂ ਬਚਾਉਣ ਵਾਲਾ ਹੈ।
Fareedkot Teekaਦ੍ਰੋਪਦੀ ਕੀ ਸੰਕਾ ਦੂਰ ਕਰ ਕੇ ਤੂੰ ਰਖ੍ਯਾ ਕਰਨੇਹਾਰਾ ਹੂਆ ਹੈਂ; ਵਾ ਦ੍ਰੋਪਤੀ ਕੀ ਲਜ੍ਯਾ ਕੋ (ਨਿਵਾਰ) ਹਰਨੇਵਾਲੇ ਸੋ ਦੁਰਯੋਧਨ ਆਦਿ ਥੇ, ਤਿਨ ਸੇ ਦ੍ਰੋਪਤੀ ਕੋ ਉਧਾਰਨੇ ਵਾਲੇ ਹੂਏ ਹੋ॥
Prof. Sahib Singhਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ!

ਪਦ ਅਰਥ ਨਿਵਾਰਿ = ਬੇ-ਪਤੀ ਤੋਂ ਬਚਾ ਕੇ। ਉਧਾਰਣ = ਬਚਾਣ ਵਾਲਾ।

SikhNet (Spanish)Sí, es Él, Quien salvó el Honor de Daropadi y la emancipó, el Maestro de Maya,

ਕਮਲਾਕੰਤ. ਕਰਹਿ ਕੰਤੂਹਲ; ਅਨਦ ਬਿਨੋਦੀ ਨਿਹਸੰਗਾ ॥੬॥

kamalaakant. kareh kantoohal; anad binodee nihasangaa |6|

Sant Singh KhalsaLord of Maya, miracle-worker, absorbed in delightful play, unattached. ||6||
Manmohan SinghThe Detached Lord of mammon does the wondrous deeds, sports and makes merry.
Manmohan Singh (Punjabi)ਮਾਇਆ ਦਾ ਨਿਰਲੇਪ ਸੁਆਮੀ ਅਸਚਰਜ ਕੌਤਕ ਕਰਦਾ, ਖੋਲ੍ਹਦਾ ਮੱਲ੍ਹਦਾ ਅਤੇ ਮੌਜਾਂ ਮਾਣਦਾ ਹੈ।
Fareedkot Teekaਹੇ ਲਖਮੀ ਕੇ ਸਵਾਮੀ! ਤੂੰ (ਕੰਤੂਹਲ) ਕੌਤਕੋਂ ਕੋ ਕਰਤਾ ਹੈਂ ਤੁਮ ਹੀ ਅਨੰਦ ਕਰਨੇ ਵਾਲਾ ਕੌਤਕੀ ਹੈਂ। ਪੁਨਃ ਕੈਸਾ ਹੈਂ? ਨਿਸੰਗ ਹੈਂ ਅਰਥਾਤ ਤੇਰੇ ਕੋ ਕਿਸੀ ਕੀ ਸੰਕਾ ਨਹੀਂ ਹੈ॥
Prof. Sahib Singhਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ ॥੬॥

ਪਦ ਅਰਥ ਕਮਲਾ ਕੰਤ = ਹੇ ਮਾਇਆ ਦੇ ਪਤੀ! ਕਰਹਿ = ਤੂੰ ਕਰਦਾ ਹੈਂ। ਕੰਤੂਹਲ = ਕੌਤਕ ਤਮਾਸ਼ੇ। ਬਿਨੋਦੀ = ਆਨੰਦ ਮਾਣਨ ਵਾਲਾ। ਨਿਸੰਗਾ = ਨਿਰਲੇਪ ॥੬॥

SikhNet (Spanish)Quien realiza una Obra Maravillosa, el Relajado Dios de Dicha y al mismo tiempo Desapegado. (6)

ਅਮੋਘ ਦਰਸਨ; ਆਜੂਨੀ ਸੰਭਉ ॥

amogh darasan; aajoonee sanbhau |

Sant Singh KhalsaThe Blessed Vision of His Darshan is fruitful and rewarding; He is not born, He is self-existent.
Manmohan SinghFruitful is His sight and Immortal His form,
Manmohan Singh (Punjabi)ਫਲਦਾਇਕ ਹੈ ਉਸ ਦਾ ਦੀਦਾਰ ਅਤੇ ਅਮਰ ਉਸ ਦਾ ਸਰੂਪ,
Fareedkot Teekaਤੇਰਾ ਸਫਲ ਦਰਸਨ ਹੈ ਪੁਨਃ ਜੂਨੀਆਂ ਤੇ ਰਹਿਤ ਹੈਂ ਅਰ ਸੁਤੇ ਪ੍ਰਕਾਸ ਹੈਂ॥
Prof. Sahib Singhਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ!

ਪਦ ਅਰਥ ਅਮੋਘ = ਫਲ ਦੇਣ ਵਾਲਾ, ਕਦੇ ਖ਼ਾਲੀ ਨਾਹ ਜਾਣ ਵਾਲਾ। ਆਜੂਨੀ = ਜੂਨਾਂ ਤੋਂ ਰਹਿਤ। ਸੰਭਉ = {स्वयंभु } ਆਪਣੇ ਆਪ ਤੋਂ ਪਰਗਟ ਹੋਣ ਵਾਲਾ।

SikhNet (Spanish)Él, Cuya Mirada es fructífera, Quien no es puesto en ningún vientre y es Auto Existente,

ਅਕਾਲ ਮੂਰਤਿ; ਜਿਸੁ ਕਦੇ. ਨਾਹੀ ਖਉ ॥

akaal moorat; jis kade. naahee khau |

Sant Singh KhalsaHis form is undying; it is never destroyed.
Manmohan Singhwhich perishes not ever, he is unborn and self-illumined.
Manmohan Singh (Punjabi)ਜੋ ਕਦਾਚਿਤ ਨਾਸ ਨਹੀਂ ਹੁੰਦਾ ਤੇ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ।
Fareedkot Teekaਤੇਰੀ ਮੂਰਤੀ, ਭਾਵ ਸਰੂਪ ਕਾਲ ਰਹਿਤ ਹੈ ਜਿਸ ਕਾ ਕਬੀ ਨਾਸ ਨਹੀਂ ਹੈ॥
Prof. Sahib Singhਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ!

ਪਦ ਅਰਥ ਅਕਾਲ ਮੂਰਤਿ = ਜਿਸ ਦੀ ਹਸਤੀ ਕਾਲ ਤੋਂ ਰਹਿਤ ਹੈ। ਖਉ = ਨਾਸ।

SikhNet (Spanish)el Ser más allá del tiempo, Quien nunca es destruido, Eterno,

ਅਬਿਨਾਸੀ ਅਬਿਗਤ ਅਗੋਚਰ; ਸਭੁ ਕਿਛੁ ਤੁਝ ਹੀ ਹੈ ਲਗਾ ॥੭॥

abinaasee abigat agochar; sabh kichh tujh hee hai lagaa |7|

Sant Singh KhalsaO imperishable, eternal, unfathomable Lord, everything is attached to You. ||7||
Manmohan SinghO my Imperishable, Eternal and Inapprehensible, Lord, Everything is attached to Thee.
Manmohan Singh (Punjabi)ਹੇ ਮੇਰੇ ਨਾਮ-ਰਹਿਤ, ਅਮਰ ਅਗਾਧ ਸੁਆਮੀ ਹਰ ਵਸਤੂ ਤੇਰੇ ਨਾਲ ਹੀ ਜੁੜੀ ਹੋਈ ਹੈ।
Fareedkot Teekaਇਸੀ ਤੇ ਤੂੰ ਅਬਨਾਸੀ ਕਹਾਇਆ ਹੈ, ਤੇਰੀ ਗਤੀ ਕੋਈ ਨਹੀਂ ਪਾਇ ਸਕਤਾ, ਪੁਨਾ ਤੂੰ ਇੰਦ੍ਰੀਓਂ ਸੇ ਰਹਿਤ ਔ ਸਭ ਕੁਛ ਤੇਰੇ ਕੋ ਹੀ ਲਗਾ ਹੂਆ ਹੈ, ਭਾਵ ਸਭ ਇੰਦ੍ਰੇ ਭੀ ਤੇਰੇ ਆਸਰੇ ਹੈਂ॥੭॥
Prof. Sahib Singhਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ ॥੭॥

ਪਦ ਅਰਥ ਅਬਗਤ = {अव्यक्त} ਅਦ੍ਰਿਸ਼ਟ। ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ! ਲਗਾ = ਆਸਰੇ ॥੭॥

SikhNet (Spanish)Inmortal e Imperceptible, oh todos estos Méritos son solamente de Él. (7)

ਸ੍ਰੀਰੰਗ; ਬੈਕੁੰਠ ਕੇ ਵਾਸੀ ॥

sreerang; baikuntth ke vaasee |

Sant Singh KhalsaThe Lover of greatness, who dwells in heaven.
Manmohan SinghGod, the lover of eminence, abides in Heaven,
Manmohan Singh (Punjabi)ਉਤਕ੍ਰਿਸ਼ਿਟਤਾ ਦਾ ਪਿਆਰਾ ਹਰੀ, ਬ੍ਰਹਮਲੋਕ ਵਿੱਚ ਵਸਦਾ ਹੈ।
Fareedkot Teekaਹੇ ਲਛਮੀ ਕੋ ਅਨੰਦ ਦੇਨੇਹਾਰ ਬੈਕੁੰਠ ਕੇ ਬਸਨ ਵਾਰੇ! ॥
Prof. Sahib Singhਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ!

ਪਦ ਅਰਥ ਸ੍ਰੀ ਰੰਗ = ਹੇ ਲਛਮੀ ਦੇ ਪਤੀ!

SikhNet (Spanish)Es Él Quien disfruta con Lakshmi, Quien vive en la Luz de la Conciencia y Quien llega por Su Voluntad,

ਮਛੁ ਕਛੁ ਕੂਰਮੁ; ਆਗਿਆ ਅਉਤਰਾਸੀ ॥

machh kachh kooram; aagiaa aautaraasee |

Sant Singh KhalsaBy the Pleasure of His Will, He took incarnation as the great fish and the tortoise.
Manmohan SinghIn His will, the Lord came in the from of the Big Fish and the Tortoise.
Manmohan Singh (Punjabi)ਆਪਣੀ ਰਜ਼ਾ ਅੰਦਰ, ਸੁਆਮੀ ਵੱਡੀ ਮੱਛੀ ਅਤੇ ਕਛੂਕੰਮੇ ਦੇ ਸਰੂਪ ਅੰਦਰ ਉਤਰਿਆ।
Fareedkot Teekaਮਛ, ਕਛ, ਕੂਰਮਾਦਿ ਸਭ ਤੇਰੀ ਆਗ੍ਯਾ ਮੇਂ ਹੀ ਔਤਾਰ ਹੂਏ ਹੈਂ। ਕੂਰਮ ਰੂਪ ਹੋ ਕਰ ਪ੍ਰਿਥਵੀ ਉਠਾਈ ਹੈ। ਕਛੂ ਰੂਪ ਹੋ ਕੇ ਮੰਦਰਾਚਲ ਉਠਾਇਆ ਹੈ; ਵਾ ਏਕ ਕਛੂ ਮੰਦਰਾਚਲ ਕੇ ਹੇਠ ਬੈਠਾ ਅਰੁ ਏਕ ਕੂਰਮ ਨੇ ਊਪਰ ਮਧਾਣੀ ਕੋ ਰੋਕ ਰਖ੍ਯਾ ਹੈ॥
Prof. Sahib Singhਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ।

ਪਦ ਅਰਥ ਕੂਰਮੁ = ਕਛੂਕੁੰਮਾ। ਆਗਿਆ = ਤੇਰੇ ਹੁਕਮ ਵਿਚ। ਅਉਤਰਾਸੀ = ਉਤਰਿਆ, ਅਵਤਾਰ ਲਿਆ।

SikhNet (Spanish)como pez o tortuga. El Señor de Precioso Cabello y de Misteriosas Maravillas, y mira,

ਕੇਸਵ ਚਲਤ ਕਰਹਿ ਨਿਰਾਲੇ; ਕੀਤਾ ਲੋੜਹਿ ਸੋ ਹੋਇਗਾ ॥੮॥

kesav chalat kareh niraale; keetaa lorreh so hoeigaa |8|

Sant Singh KhalsaThe Lord of beauteous hair, the Worker of miraculous deeds, whatever He wishes, comes to pass. ||8||
Manmohan SinghThe Lord of Beauteous hair, does wondrous deeds and what He wishes to do, that alone comes to pass.
Manmohan Singh (Punjabi)ਸੁੰਦਰ ਵਾਲਾਂ ਵਾਲਾ ਸੁਆਮੀ, ਅਲੋਕਿਕ ਖੇਡਾਂ ਖੇਡਦਾ ਹੈ ਅਤੇ ਜੋ ਕੁਛ ਉਹ ਕਰਨਾ ਚਾਹੁੰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਹੇ ਕੇਸਵ! ਤੂੰ ਔਰ ਜੀਵੋਂ ਸੇ ਨਿਆਰੇ ਚਰਤ੍ਰਿ ਕਰਤਾ ਹੈਂ। ਜੋ ਕੀਤਾ ਚਾਹਤਾ ਹੈਂ, ਸੋ ਤੀਨ ਕਾਲ ਮੇਂ ਹੋਤਾ ਹੈ॥੮॥
Prof. Sahib Singhਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ ॥੮॥

ਪਦ ਅਰਥ ਕੇਸਵ = (केशा प्रशस्या सन्ति अस्य} ਹੇ ਸੋਹਣੇ ਲੰਮੇ ਕੇਸਾਂ ਵਾਲੇ! ਨਿਰਾਲੇ = ਅਨੋਖੇ। ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ ॥੮॥

SikhNet (Spanish)todo lo que desea hacer, eso viene a suceder. (8)

ਨਿਰਾਹਾਰੀ ਨਿਰਵੈਰੁ ਸਮਾਇਆ ॥

niraahaaree niravair samaaeaa |

Sant Singh KhalsaHe is beyond need of any sustenance, free of hate and all-pervading.
Manmohan SinghThe non-eating, Uninimical and pervading God,
Manmohan Singh (Punjabi)ਨਿਰ-ਅਹਾਰੀ, ਦੁਸ਼ਮਨੀ-ਰਹਿਤ ਅਤੇ ਵਿਆਪਕ ਵਾਹਿਗੁਰੂ ਨੇ,
Fareedkot Teekaਖਾਣੇ ਸੇ ਰਹਿਤ ਔਰ ਵੈਰ ਰਹਿਤ ਹੋਇ ਕੇ ਤੂੰ ਸਾਰੇ ਹੀ ਬਿਆਪਕ ਹੋ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ।

ਪਦ ਅਰਥ ਨਿਰਾਹਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ}, ਅੰਨ ਤੋਂ ਬਿਨਾ ਜੀਊਂਦਾ ਰਹਿਣ ਵਾਲਾ। ਸਮਾਇਆ = ਸਭ ਵਿਚ ਵਿਆਪਕ।

SikhNet (Spanish)Él es alimentado sin comida, sí, Él no siente envidia.

ਧਾਰਿ ਖੇਲੁ; ਚਤੁਰਭੁਜੁ ਕਹਾਇਆ ॥

dhaar khel; chaturabhuj kahaaeaa |

Sant Singh KhalsaHe has staged His play; He is called the four-armed Lord.
Manmohan Singhhas established the world-play and he is called the four-armed Lord.
Manmohan Singh (Punjabi)ਸੰਸਾਰ ਦੀ ਖੇਡ ਅਸਥਾਪਨ ਕੀਤੀ ਹੈ ਅਤੇ ਉਹ ਚੌਂਹ-ਬਾਹਾਂ ਵਾਲਾ ਪ੍ਰਭੂ ਆਖਿਆ ਜਾਂਦਾ ਹੈ।
Fareedkot Teekaਸੰਸਾਰ ਰੂਪ ਖੇਲ ਕੋ ਧਾਰਨੇਵਾਲਾ ਹੈਂ ਔਰ ਤੈਨੇ ਹੀ ਚਤਰਭੁਜ ਕਹਾਇਆ ਹੈ॥
Prof. Sahib Singhਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ।

ਪਦ ਅਰਥ ਧਾਰਿ = ਧਾਰ ਕੇ, ਰਚ ਕੇ। ਖੇਲੁ = ਜਗਤ-ਤਮਾਸ਼ਾ। ਚਤੁਰਭੁਜ = ਚਾਰ ਬਾਹਾਂ ਵਾਲਾ, ਬ੍ਰਹਮਾ।

SikhNet (Spanish)Es Omnipresente, la maravilla es que es llamado el Dios de los Cuatro Brazos, Brahma.

ਸਾਵਲ ਸੁੰਦਰ ਰੂਪ ਬਣਾਵਹਿ; ਬੇਣੁ ਸੁਨਤ ਸਭ ਮੋਹੈਗਾ ॥੯॥

saaval sundar roop banaaveh; ben sunat sabh mohaigaa |9|

Sant Singh KhalsaHe assumed the beautiful form of the blue-skinned Krishna; hearing His flute, all are fascinated and enticed. ||9||
Manmohan SinghHe has assumed the black and beauteous form and hearing His flute all are fascinated.
Manmohan Singh (Punjabi)ਉਸ ਨੇ ਕਾਲਾ ਤੇ ਸੋਹਣਾ ਸਰੂਪ ਧਾਰਨ ਕਰ ਲਿਆ ਹੈ, ਅਤੇ ਉਸ ਦੀ ਬੰਸਰੀ ਸੁਣ ਕੇ ਸਾਰੇ ਮੋਹੇ ਗਏ ਹਨ।
Fareedkot Teekaਤੂੰਹੀ ਸਾਵਲੇ ਰੰਗ ਕਾ ਸੁੰਦ੍ਰ ਰੂਪ ਬਨਾਵਤਾ, ਭਾਵ ਸਰਗੁਣ ਰੂਪ ਧਾਰਤਾ ਹੈਂ। ਤੇਰੀ ਬੰਸਰੀ ਕੋ ਸੁਣ ਕੇ ਸਭ ਕੋਈ ਮੋਹਤ ਹੋਤਾ ਹੈ ਐਸਾ ਤੂੰ (ਗਾ) ਗਾਇਕ ਹੈਂ॥੯॥
Prof. Sahib Singhਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ ॥੯॥

ਪਦ ਅਰਥ ਸਾਵਲ = ਸਾਂਵਲੇ ਰੰਗ ਵਾਲਾ। ਬਣਾਵਹਿ = ਤੂੰ ਬਣਾਂਦਾ ਹੈਂ। ਬੇਣੁ = ਬੰਸਰੀ। ਸੁਨਤ = ਸੁਣਦਿਆਂ। ਸਭ = ਸਾਰੀ ਸ੍ਰਿਸ਼ਟੀ ॥੯॥

SikhNet (Spanish)Sí, es él Quien asume la Forma de Belleza Azul, el Señor Krishna, Quien fascina a todos con Su Flauta. (9)

ਬਨਮਾਲਾ ਬਿਭੂਖਨ ਕਮਲ ਨੈਨ ॥

banamaalaa bibhookhan kamal nain |

Sant Singh KhalsaHe is adorned with garlands of flowers, with lotus eyes.
Manmohan SinghThe Lord is decked with the garland of forest flowers and has lotus like eyes.
Manmohan Singh (Punjabi)ਸਾਈਂ ਜੰਗਲ ਦੇ ਫੁਲਾਂ ਦੇ ਹਾਰ ਨਾਲ ਸਜਿਆ ਫੱਬਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਕੰਵਲ ਵਰਗੀਆਂ ਹਨ।
Fareedkot Teekaਹੇ ਬਨਮਾਲਾ ਆਦਿ ਬਿਭੂਸਨ ਪਹਿਰਨੇ ਵਾਲੇ! ਪੁਨਃ ਕਮਲ ਵਤ ਨੇਤ੍ਰੋਂ ਵਾਲੇ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ!

ਪਦ ਅਰਥ ਬਨਮਾਲਾ = ਗਿੱਟਿਆਂ ਤਕ ਲਟਕਣ ਵਾਲੀ ਜਾਂਗਲੀ ਫੁੱਲਾਂ ਦੀ ਮਾਲਾ, ਵੈਜਯੰਤੀ ਮਾਲਾ। ਬਿਭੂਖਨ = ਗਹਿਣੇ। ਨੈਨ = ਅੱਖਾਂ।

SikhNet (Spanish)Él está adornado con guirnaldas, tiene Ojos de Loto,

ਸੁੰਦਰ ਕੁੰਡਲ ਮੁਕਟ ਬੈਨ ॥

sundar kunddal mukatt bain |

Sant Singh KhalsaHis ear-rings, crown and flute are so beautiful.
Manmohan SinghBeautiful are His ear-rings, crown and pipe.
Manmohan Singh (Punjabi)ਖੂਬਸੂਰਤ ਹਨ ਉਸ ਦੀਆਂ ਕੰਨਾਂ ਦੇ ਕੁੰਡਲ, ਤਾਜ ਅਤੇ ਮੁਰਲੀ।
Fareedkot Teekaਪੁਨ: ਤੂੰ ਕੈਸਾ ਹੈਂ? ਜਿਸ ਤੇਰੇ ਕੁੰਡਲ ਅਰ ਮੁਕਟ ਅਰ (ਬੈਨ) ਵਾਕ ਸੁੰਦ੍ਰ ਹੈਂ॥
Prof. Sahib Singhਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ!

ਪਦ ਅਰਥ ਬੈਨ = ਬੇਨ, ਬੰਸਰੀ।

SikhNet (Spanish)lleva una Corona sobre Su Cabeza, es de Belleza Incomparable, sí, sólo Él es el Señor de la Flauta,

ਸੰਖ ਚਕ੍ਰ ਗਦਾ ਹੈ ਧਾਰੀ; ਮਹਾ ਸਾਰਥੀ ਸਤਸੰਗਾ ॥੧੦॥

sankh chakr gadaa hai dhaaree; mahaa saarathee satasangaa |10|

Sant Singh KhalsaHe carries the conch, the chakra and the war club; He is the Great Charioteer, who stays with His Saints. ||10||
Manmohan SinghThe Lord is equipped with conch, quoit and bludgeon. He is the great charioteer and the saints comrade.
Manmohan Singh (Punjabi)ਸੁਆਮੀ ਨੇ ਸੰਖ, ਚਕਰ ਅਤੇ ਗੁਰਜ ਧਾਰਨ ਕੀਤੇ ਹੋਏ ਹਨ। ਉਹ ਭਾਰਾ ਰਥਬਾਣ ਅਤੇ ਸੰਤਾਂ ਦਾ ਸੰਗੀ ਹੈ।
Fareedkot Teekaਹਾਥੋਂ ਮੇਂ ਸੰਖ ਚਕ੍ਰ ਗਦਾ ਆਦਿ ਸਸਤ੍ਰ ਧਾਰਨੇ ਵਾਲਾ ਹੈਂ ਔ ਅਰਜਨ ਕਾ ਅਤੀ ਬਲ ਵਾਲਾ ਰਥਵਾਹੀ ਹੂਆ ਹੈ ਪੁਨਃ ਤੇਰਾ ਸੰਗ ਸ੍ਰੇਸਟ ਹੈ॥੧੦॥
Prof. Sahib Singhਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ ॥੧੦॥

ਪਦ ਅਰਥ ਗਦਾ = ਗੁਰਜ। ਸਾਰਥੀ = ਰਥਵਾਹੀ {ਕ੍ਰਿਸ਼ਨ ਅਰਜਨ ਦਾ ਰਥਵਾਹੀ ਸੀ} ॥੧੦॥

SikhNet (Spanish)Quien lleva una Concha, un Aro de acero y un Marro, el Gran Conductor del Carruaje, Quien está siempre con Sus Santos. (10)

ਪੀਤ ਪੀਤੰਬਰ ਤ੍ਰਿਭਵਣ ਧਣੀ ॥

peet peetanbar tribhavan dhanee |

Sant Singh KhalsaThe Lord of yellow robes, the Master of the three worlds.
Manmohan SinghYellow and Yellow-robed is the Lord of three worlds.
Manmohan Singh (Punjabi)ਪੀਲਾ ਤੇ ਪੀਲੇ ਬਸਤਰਾਂ ਵਾਲਾ ਹੈ ਤਿੰਨਾਂ ਜਹਾਨਾਂ ਦਾ ਸੁਆਮੀ।
Fareedkot Teeka(ਪੀਤ) ਪ੍ਰੀਤੀ ਪੀਤ ਬਸਤ੍ਰੋਂ ਮੇਂ ਹੈ ਔ ਤ੍ਰੈ ਭਵਨੋਂ ਕਾ ਧਨੀ ਹੈਂ ਅਰਥਾਤ ਮਾਲਕ ਹੈਂ॥
Prof. Sahib Singhਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ!

ਪਦ ਅਰਥ ਪੀਤ = ਪੀਲਾ। ਪੀਤੰਬਰ = {ਪੀਅੰਬਰ} ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ)। ਧਣੀ = ਮਾਲਕ।

SikhNet (Spanish)Él es el Señor de la Túnica amarilla, el Maestro de los tres mundos,

ਜਗੰਨਾਥੁ ਗੋਪਾਲੁ ਮੁਖਿ ਭਣੀ ॥

jaganaath gopaal mukh bhanee |

Sant Singh KhalsaThe Lord of the Universe, the Lord of the world; with my mouth, I chant His Name.
Manmohan SinghWith my mouth, utter I the name of the Lord of universe and the Word cherisher.
Manmohan Singh (Punjabi)ਆਪਣੇ ਮੂੰਹ ਨਾਲ ਮੈਂ ਆਲਮ ਦੇ ਸੁਆਮੀ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਜਗਤ ਸੁਆਮੀ ਔਰ ਪ੍ਰਿਥੀ ਕਾ ਪਾਲਕ ਐਸੇ ਮੁਖ ਜੋ ਬ੍ਰਹਮਾਦੀ ਹੈਂ, ਸੋ ਤੇਰੇ ਕੋ ਕਹਤੇ ਹੈਂ ਵਾ ਤੂੰ ਮੁਖ ਰੂਪ ਕਹੀਤਾ ਹੈਂ॥
Prof. Sahib Singhਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ।

ਪਦ ਅਰਥ ਮੁਖਿ = ਮੂੰਹ ਨਾਲ। ਭਣੀ = ਭਣੀਂ, ਮੈਂ ਉਚਾਰਦਾ ਹਾਂ।

SikhNet (Spanish)el Dios del Universo, el Soporte de la Tierra. Recita Su Nombre por siempre y para siempre.

ਸਾਰਿੰਗਧਰ ਭਗਵਾਨ ਬੀਠੁਲਾ; ਮੈ ਗਣਤ. ਨ ਆਵੈ, ਸਰਬੰਗਾ ॥੧੧॥

saaringadhar bhagavaan beetthulaa; mai ganat. na aavai, sarabangaa |11|

Sant Singh KhalsaThe Archer who draws the bow, the Beloved Lord God; I cannot count all His limbs. ||11||
Manmohan SinghThe Loved Illustrious Lord is the Wielder of bow. I can count not all His parts.
Manmohan Singh (Punjabi)ਪਿਆਰਾ ਪ੍ਰਤਾਪਵਾਨ ਪ੍ਰਭੂ ਕਮਾਣ ਧਾਰਨ ਕਰਨ ਵਾਲਾ ਹੈ। ਮੈਂ ਉਸ ਦੇ ਸਾਰਿਆਂ ਅੰਗਾਂ ਨੂੰ ਗਿਣ ਨਹੀਂ ਸਕਦਾ।
Fareedkot Teekaਸਾਰੰਗ ਨਾਮ ਧਨਖ ਕੇ ਧਾਰਨੇਵਾਲਾ ਹੈਂ, ਜੋ ਖਟ ਭਗ ਸ੍ਵਰਜ ਆਦਿ ਹੈਂ ਤਿਨੋਂ ਕੇ ਸੰਜੁਗਤ ਹੈਂ। ਉਤਪਤੀ, ਇਸਥਤੀ ਔ ਲੈ ਤੇਰੇ ਹਾਥ ਮੇਂ ਹੈ। ਮੇਰੇ ਪਾਸੋਂ ਤੇਰੇ ਸਰਬ ਅੰਗ ਰੂਪ ਜੋ ਅਵਤਾਰ ਹੈ, ਤਿਨ ਕੇ ਨਾਮੋਂ ਕੀ ਗਣਤੀ ਨਹੀਂ ਆਵਤੀ ਹੈ॥੧੧॥
Prof. Sahib Singhਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੧੧॥

ਪਦ ਅਰਥ ਸਾਰਿੰਗਧਰ = ਧਨੁਖ-ਧਾਰੀ {ਸਾਰਿੰਗ = ਧਨੁਖ}। ਬੀਠੁਲਾ = {वि = स्थल, ਵਿਸ਼ਠਲ, ਵਿੱਠਲ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਸਰਬੰਗਾ = ਸਰਬ ਅੰਗਾ, ਸਾਰੇ ਗੁਣ ॥੧੧॥

SikhNet (Spanish)Sí, Él es Quien tensa el arco, el Señor Todopoderoso, Vithala, oh, no podría ni empezar a Describirlo. (11)

ਨਿਹਕੰਟਕੁ ਨਿਹਕੇਵਲੁ ਕਹੀਐ ॥

nihakanttak nihakeval kaheeai |

Sant Singh KhalsaHe is said to be free of anguish, and absolutely immaculate.
Manmohan SinghHe, the Lord is said to be anguish free and Immaculate.
Manmohan Singh (Punjabi)ਉਹ ਸੁਆਮੀ ਪੀੜ-ਰਹਿਤ ਅਤੇ ਪਾਵਨ ਪੁਨੀਤ ਆਖਿਆ ਜਾਂਦਾ ਹੈ।
Fareedkot Teekaਦੁਖ ਰਹਿਤ ਸੁਧ ਸਰੂਪ ਕਹੀਤਾ ਹੈਂ॥
Prof. Sahib Singhਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ,

ਪਦ ਅਰਥ ਨਿਹਕੰਟਕੁ = {ਕੰਟਕੁ = ਕੰਡਾ, ਵੈਰੀ} ਜਿਸ ਦਾ ਕੋਈ ਵੈਰੀ ਨਹੀਂ। ਨਿਹਕੇਵਲੁ = ਵਾਸਨਾ-ਰਹਿਤ। ਕਹੀਐ = ਆਖਿਆ ਜਾਂਦਾ ਹੈ।

SikhNet (Spanish)Él no está sujeto al dolor, al sufrimiento ni a la angustia;

ਧਨੰਜੈ; ਜਲਿ ਥਲਿ ਹੈ ਮਹੀਐ ॥

dhananjai; jal thal hai maheeai |

Sant Singh KhalsaThe Lord of prosperity, pervading the water, the land and the sky.
Manmohan SinghThe Conqueror of riches is contained in the water, dry land and in between the two.
Manmohan Singh (Punjabi)ਧਨ-ਦੌਲਤ ਨੂੰ ਜਿੱਤਣ ਵਾਲਾ, ਪਾਣੀ, ਸੁੱਕੀ-ਧਰਤੀ ਅਤੇ ਦੋਨਾਂ ਦੇ ਵਿਚਕਾਰ ਰਵਿ ਰਿਹਾ ਹੈ।
Fareedkot Teeka(ਧਨੰਜੈ) ਅਰਜਨ ਰੂਪ ਕੇ ਧਾਰਨੇ ਵਾਲਾ ਤੂੰ ਹੀ ਹੈਂ; ਵਾ ਸਭ ਧਨ ਕੋ ਜੈ ਕਰਨੇ ਵਾਲਾ ਧਨ ਧਾਰੀ ਰਾਜਿਓਂ ਕੋ ਜੀਤਣੇ ਵਾਲਾ ਚਕ੍ਰ ਵਰਤੀ ਤੂੰਹੀ ਹੈਂ ਔਰ ਤੂੰ ਜਲ ਥਲ ਪ੍ਰਿਥਵੀ ਮੇਂ ਪੂਰਨ ਹੈਂ॥
Prof. Sahib Singhਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ।

ਪਦ ਅਰਥ ਧਨੰਜੈ = {धनांजय = Name of Arjun सर्वान् जनपदान् जित्वा, वित्तमादाय कद्धवलं ॥ मध्ये धनस्य तिष्ठामि, तेनाहुर्मां धनंजय ॥} ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਐ = ਧਰਤੀ ਉੱਤੇ {ਮਹੀ = ਧਰਤੀ}।

SikhNet (Spanish)absolutamente Inmaculado es el Señor de la Prosperidad;

Open this shabad (64 lines, Angs 1082-1083) →

Ang 1082 of 1430