ੴ

ਸਿੱਖਬਾਣੀ · SikhBani

Ang 1085

Sri Guru Granth Sahib · Raag Maaroo · 2 shabads, 43 lines
Translations
Shabad Guru Arjan Dev Ji Raag Maaroo continued from Ang 1084

ਆਦਿ ਅੰਤਿ ਮਧਿ ਪ੍ਰਭੁ ਸੋਈ ॥

aad ant madh prabh soee |

Sant Singh KhalsaGod exists in the beginning, in the middle and in the end.
Manmohan SinghHe the Lord is in the beginning, the middle and the end.
Manmohan Singh (Punjabi)ਉਹ ਸਾਹਿਬ ਆਰੰਭ, ਦਰਮਿਆਨ ਅਤੇ ਅਖ਼ੀਰ ਵਿੱਚ ਹੈ।
Fareedkot Teekaਤੀਨ ਕਾਲ ਮੇਂ ਸੋਈ ਪ੍ਰਭੂ ਬਿਆਪਕ ਹੈ॥
Prof. Sahib Singhਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,

ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ, ਹੁਣ। ਅੰਤਿ = (ਰਚਨਾ ਦੇ) ਅੰਤ ਵਿਚ।

SikhNet (Spanish)El Señor es en el principio, en el medio y en el fin,

ਆਪੇ ਕਰਤਾ ਕਰੇ. ਸੁ ਹੋਈ ॥

aape karataa kare. su hoee |

Sant Singh KhalsaWhatever the Creator Lord Himself does, comes to pass.
Manmohan SinghThat alone comes to pass, what the Creator Himself does.
Manmohan Singh (Punjabi)ਕੇਵਲ ਉਹ ਹੀ ਹੁੰਦਾ ਹੈ ਜਿਹੜਾ ਕਿ ਸਿਰਜਣਹਾਰ ਖ਼ੁਦ ਕਰਦਾ ਹੈ।
Fareedkot Teekaਜੋ ਆਪ ਪਰਮੇਸਰ ਕਰਤਾ ਹੈ, ਸੋਈ ਉਸਦੇ ਭਾਣੇ ਅਨੁਸਾਰ ਹੋਤਾ ਹੈ॥
Prof. Sahib Singh(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,

ਪਦ ਅਰਥ ਆਪੇ = ਆਪ ਹੀ।

SikhNet (Spanish)y sólo ocurre lo que el Señor Creador realiza. Asociándose con los Santos uno se libera del miedo y de la duda,

ਭ੍ਰਮੁ ਭਉ ਮਿਟਿਆ. ਸਾਧਸੰਗ ਤੇ; ਦਾਲਿਦ. ਨ ਕੋਈ ਘਾਲਕਾ ॥੬॥

bhram bhau mittiaa. saadhasang te; daalid. na koee ghaalakaa |6|

Sant Singh KhalsaDoubt and fear are erased, in the Saadh Sangat, the Company of the Holy, and then one is not afflicted by deadly pain. ||6||
Manmohan SinghAssociating with the saints society, doubt and dread are effaced and penury destroys not the mortal.
Manmohan Singh (Punjabi)ਸਤਿਸੰਗਤ ਨਾਲ ਜੁੜਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਕੰਗਾਲਤਾ ਪ੍ਰਾਣੀ ਨੂੰ ਤਬਾਹ ਨਹੀਂ ਕਰਦੀ।
Fareedkot Teekaਸਾਧ ਸੰਗਤ ਕੀ ਕ੍ਰਿਪਾ ਸੇ ਜਿਸ ਕਾ ਭ੍ਰਮਣਾ ਸੰਸਾਰ ਸੇ ਮਿਟ ਗਿਆ ਹੈ ਤਿਸ ਕੋ ਦਾਰਿਦ੍ਰ ਕਿਸੇ ਪ੍ਰਕਾਰ ਸੇ ਨਸਟ ਨਹੀਂ ਕਰਤਾ ਹੈ; ਵਾ ਕੋ ਦਾਲਿਦ੍ਰ (ਘਾਲਕਾ) ਪਾਵਣੇ ਵਾਲਾ ਨਹੀਂ ਹੈ॥੬॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥

ਪਦ ਅਰਥ ਭ੍ਰਮੁ = ਭਟਕਣਾ। ਸਾਧ ਸੰਗ ਤੇ = ਸਾਧ ਸੰਗਤ ਤੋਂ। ਦਾਲਿਦ = ਦਰਿੱਦ੍ਰ, ਗਰੀਬੀ, ਦੁੱਖ। ਘਾਲਕਾ = ਨਾਸ ਕਰਨ ਵਾਲਾ, ਆਤਮਕ ਮੌਤ ਲਿਆਉਣ ਵਾਲਾ ॥੬॥

SikhNet (Spanish)es así como uno deja de afligirse por terribles dolores. (6)

ਊਤਮ ਬਾਣੀ ਗਾਉ ਗੋੁਪਾਲਾ ॥

aootam baanee gaau guopaalaa |

Sant Singh KhalsaI sing the most Sublime Bani, the Word of the Lord of the Universe.
Manmohan SinghO Word-Cherisher, hymn I the sublime world.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ! ਮੈਂ ਸ਼੍ਰੇਸ਼ਟ ਗੁਰਬਾਣੀ ਗਾਇਨ ਕਰਦਾ ਹਾਂ।
Fareedkot Teekaਤਾਂ ਤੇ ਗੋਪਾਲ ਕੀ ਉਤਮ ਬਾਣੀ ਗਾਇਨ ਕਰਿ॥
Prof. Sahib Singhਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,

ਪਦ ਅਰਥ ਗਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ}।

SikhNet (Spanish)Oh Señor, canto Tu Palabra Sublime,

ਸਾਧਸੰਗਤਿ ਕੀ ਮੰਗਹੁ ਰਵਾਲਾ ॥

saadhasangat kee mangahu ravaalaa |

Sant Singh KhalsaI beg for the dust of the feet of the Saadh Sangat.
Manmohan SinghI ask for the dust of the saints congregation.
Manmohan Singh (Punjabi)ਮੈਂ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ।
Fareedkot Teekaਸਾਧ ਸੰਗਤਿ ਕੇ ਚਰਨੋਂ ਕੀ ਧੂੜੀ ਮਾਂਗੋ॥
Prof. Sahib Singh(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,

ਪਦ ਅਰਥ ਰਵਾਲਾ = ਚਰਨ-ਧੂੜ।

SikhNet (Spanish)añoro ser ungido con el Polvo de los Pies de Tus Santos y controlando el deseo,

ਬਾਸਨ ਮੇਟਿ. ਨਿਬਾਸਨ ਹੋਈਐ; ਕਲਮਲ ਸਗਲੇ ਜਾਲਕਾ ॥੭॥

baasan mett. nibaasan hoeeai; kalamal sagale jaalakaa |7|

Sant Singh KhalsaEradicating desire, I have become free of desire; I have burnt away all my sins. ||7||
Manmohan SinghObliterating my desire I have become desireless and have burnt all my sins.
Manmohan Singh (Punjabi)ਆਪਣੀ ਖ਼ਾਹਿਸ਼ ਨੂੰ ਮੇਟ ਕੇ ਮੈਂ ਖ਼ਾਹਿਸ਼-ਰਹਿਤ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਰੇ ਪਾਪ ਸਾੜ ਸੁੱਟੇ ਹਨ।
Fareedkot Teekaਪੁਨ: ਬਾਸਨਾ ਕੋ ਮੇਟ ਕੇ ਨਿਰਵਾਸਨਾ ਹੋ ਜਾਈਏ, ਇਸ ਤੇ ਪਾਪ ਸਭ ਜਲ ਜਾਵੇਂਗੇ॥੭॥
Prof. Sahib Singh(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥

ਪਦ ਅਰਥ ਬਾਸਨ = ਵਾਸਨਾ। ਮੇਟਿ = ਮਿਟਾ ਕੇ। ਨਿਬਾਸਨ = ਵਾਸਨਾ-ਰਹਿਤ। ਹੋਈਐ = ਹੋ ਜਾਈਦਾ ਹੈ। ਕਲਮਲ = ਪਾਪ। ਸਗਲੇ = ਸਾਰੇ। ਜਾਲਕਾ = ਸਾੜ ਲਈਦੇ ॥੭॥

SikhNet (Spanish)me libero de él, volviendo así nulas las consecuencias de todos mis errores. (7)

ਸੰਤਾ ਕੀ ਇਹ ਰੀਤਿ ਨਿਰਾਲੀ ॥

santaa kee ih reet niraalee |

Sant Singh KhalsaThis is the unique way of the Saints;
Manmohan SinghThis is the strange way of the saints,
Manmohan Singh (Punjabi)ਸਾਧੂਆਂ ਦਾ ਇਹ ਅਨੋਖਾ ਤਰੀਕਾ ਹੈ,
Fareedkot Teekaਸੰਤੋਂ ਕੀ ਤੋ ਇਹ ਰੀਤਿ ਨਿਰਾਲੀ ਹੈ॥
Prof. Sahib Singhਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,

ਪਦ ਅਰਥ ਰੀਤਿ = ਮਰਯਾਦਾ, ਜੀਵਨ-ਚਾਲ। ਨਿਰਾਲੀ = ਵੱਖਰੀ।

SikhNet (Spanish)Tales son las Maravillas de las maneras de los Santos,

ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥

paarabraham kar dekheh naalee |

Sant Singh Khalsathey behold the Supreme Lord God with them.
Manmohan Singhthat they ever see the Transcendent Lord with them.
Manmohan Singh (Punjabi)ਕਿ ਉਹ ਪਰਮ ਪ੍ਰਭੂ ਨੂੰ ਸਦਾ ਆਪਣੇ ਨਾਲ ਵੇਖਦੇ ਹਨ।
Fareedkot Teekaਪਾਰਬ੍ਰਹਮ ਕੋ ਸਾਥ ਕਰ ਦੇਖਤੇ ਹੈਂ॥
Prof. Sahib Singhਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।

ਪਦ ਅਰਥ ਕਰਿ = ਕਰ ਕੇ, ਸਮਝ ਕੇ। ਨਾਲੀ = (ਆਪਣੇ) ਨਾਲ ਹੀ। ਦੇਖਹਿ = ਵੇਖਦੇ ਹਨ {ਬਹੁ-ਵਚਨ}।

SikhNet (Spanish)ellos logran ver a Su Dios en el Interior de Su Ser

ਸਾਸਿ ਸਾਸਿ ਆਰਾਧਨਿ ਹਰਿ ਹਰਿ; ਕਿਉ. ਸਿਮਰਤ ਕੀਜੈ ਆਲਕਾ ॥੮॥

saas saas aaraadhan har har; kiau. simarat keejai aalakaa |8|

Sant Singh KhalsaWith each and every breath, they worship and adore the Lord, Har, Har. How could anyone be too lazy to meditate on Him? ||8||
Manmohan SinghWith every breath, they contemplate their Lord Master, Why does one laze in the Lord's meditation?
Manmohan Singh (Punjabi)ਹਰ ਸੁਆਸ ਨਾਲ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦੇ ਹਨ। ਸਾਹਿਬ ਦੀ ਬੰਦਗੀ ਕਰਨ ਵਿੱਚ ਬੰਦਾ ਕਿਉਂ ਸੁਸਤੀ ਕਰਦਾ ਹੈ।
Fareedkot Teekaਸ੍ਵਾਸ ਸ੍ਵਾਸ ਹਰਿ ਹਰਿ ਨਾਮ ਅਰਾਧਨਾ ਕਰਤੇ ਹੈਂ, ਸੋ ਸਿਮਰਨੇ ਮੇਂ ਕਿਉਂ ਆਲਸ ਕਰੀਏ॥੮॥
Prof. Sahib Singhਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਿਉ ਕੀਜੈ = ਕਿਉਂ ਕੀਤਾ ਜਾਏ? ਨਹੀਂ ਕਰਨਾ ਚਾਹੀਦਾ। ਆਲਕਾ = ਆਲਸ, ਢਿੱਲ-ਮਠ ॥੮॥

SikhNet (Spanish)y Lo contemplan con la mera respiración y sin tardanza. (8)

ਜਹ ਦੇਖਾ; ਤਹ ਅੰਤਰਜਾਮੀ ॥

jeh dekhaa; teh antarajaamee |

Sant Singh KhalsaWherever I look, there I see the Inner-knower, the Searcher of hearts.
Manmohan SinghWherever I see, there I see my Lord, the Searcher of hearts.
Manmohan Singh (Punjabi)ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਦਿਲਾਂ ਦੀਆਂ ਜਾਣਨਹਾਰ ਆਪਣੇ ਸੁਆਮੀ ਨੂੰ ਵੇਖਦਾ ਹਾਂ।
Fareedkot Teekaਜਹਾਂ ਸੰਤੋਂ ਨੇ ਦੇਖਿਆ ਹੈ ਤਹਾ ਅੰਤਰਜਾਮੀ ਬਿਆਪਕ ਹੀ ਦੇਖਿਆ ਹੈ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।

ਪਦ ਅਰਥ ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!

SikhNet (Spanish)A donde sea que veo, ahí veo a mi Dios, el Conocedor de lo íntimo de los corazones.

ਨਿਮਖ. ਨ ਵਿਸਰਹੁ; ਪ੍ਰਭ ਮੇਰੇ ਸੁਆਮੀ ॥

nimakh. na visarahu; prabh mere suaamee |

Sant Singh KhalsaI never forget God, my Lord and Master, even for an instant.
Manmohan SinghEven for an instant, I forget not my Lord Master.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸਾਈਂ ਮਾਲਕ ਨੂੰ ਨਹੀਂ ਭੁਲਾਉਂਦਾ।
Fareedkot Teekaਤਾਂ ਤੇ ਹੇ ਭਾਈ! ਤੂੰ ਭੀ ਮੇਰੇ ਪ੍ਰਭੂ ਸੁਆਮੀ ਕੋ ਏਕ ਨਿਮਖ ਮਾਤ੍ਰ ਨਾ ਵਿਸਰਜਨ ਕਰ॥☬ਐਸੇ ਬੇਨਤੀ ਕਰੋ:
Prof. Sahib Singhਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।

ਪਦ ਅਰਥ ਨਿਮਖ = {निमेश} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ!

SikhNet (Spanish)Oh mi Dios Todopoderoso, no me abandones ni por un segundo y déjame a mí,

ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ; ਬਨਿ ਜਲਿ ਪੂਰਨ ਥਾਲਕਾ ॥੯॥

simar simar jeeveh tere daasaa; ban jal pooran thaalakaa |9|

Sant Singh KhalsaYour slaves live by meditating, meditating in remembrance on the Lord; You are permeating the woods, the water and the land. ||9||
Manmohan SinghThine slaves live by contemplating and remembering Thee, O God. Thou are pervading the woods, the water and the dry-land.
Manmohan Singh (Punjabi)ਤੇਰੇ ਗੋਲੇ ਤੇਰਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਜੀਉਂਦੇ ਹਨ, ਹੇ ਵਾਹਿਗੁਰੂ! ਤੂੰ ਜੰਗਲਾਂ, ਪਾਣੀ ਅਤੇ ਸੁਕੀ ਧਰਤੀ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਹੇ ਹਰੀ! ਤੇਰੇ ਦਾਸ ਸਿਮਰਿ ਸਿਮਰਿ ਕੇ ਜੀਵਤੇ ਹੈਂ, ਤੂੰ ਬਨੋ ਔ ਜਲੋਂ ਮੇਂ, ਪ੍ਰਿਥੀ ਅਸਥਲੋਂ ਮੇਂ ਪੂਰਨ ਹੂਆ ਹੂਆ ਹੈਂ॥੯॥
Prof. Sahib Singhਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥

ਪਦ ਅਰਥ ਸਿਮਰਿ = ਸਿਮਰ ਕੇ। ਜੀਵਹਿ = ਜਿਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਬਨਿ = ਜੰਗਲ ਵਿਚ। ਜਲਿ = ਜਲ ਵਿਚ। ਥਾਲਕਾ = ਥਲ ਵਿਚ। ਪੂਰਨ ਵਿਆਪਕ ॥੯॥

SikhNet (Spanish)que soy Tu Sirviente, vivir meditando sólo en Ti. Oh Tú, Quien impregna de Tu Ser los bosques, las aguas y la Tierra. (9)

ਤਤੀ ਵਾਉ. ਨ ਤਾ ਕਉ ਲਾਗੈ ॥

tatee vaau. na taa kau laagai |

Sant Singh KhalsaEven the hot wind does not touch one
Manmohan SinghEven the hot wind brushes him not,
Manmohan Singh (Punjabi)ਉਸ ਨੂੰ ਤੱਤੀ ਹਵਾ ਤੱਕ ਨਹੀਂ ਲਗਦੀ,
Fareedkot Teekaਤਿਸ ਕੋ ਤਤੀ ਵਾਉ ਭੀ ਨਹੀਂ ਲਾਗਤੀ॥
Prof. Sahib Singhਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,

ਪਦ ਅਰਥ ਵਾਉ = ਹਵਾ। ਤਤੀ ਵਾਉ = ਤੱਤੀ ਹਵਾ, ਰਤਾ ਭੀ ਦੁੱਖ। ਤਾ ਕਉ = ਉਸ (ਮਨੁੱਖ) ਨੂੰ।

SikhNet (Spanish)No lo toca ni siquiera el viento caliente

ਸਿਮਰਤ ਨਾਮੁ; ਅਨਦਿਨੁ ਜਾਗੈ ॥

simarat naam; anadin jaagai |

Sant Singh Khalsawho remains awake in meditative remembrance, night and day.
Manmohan Singhwho night and day remains awake in the meditation of the Name,
Manmohan Singh (Punjabi)ਜੋ ਨਾਮ ਦੇ ਆਰਾਧਨ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।
Fareedkot Teekaਜੋ ਇਕ ਰਸ ਜਾਗ ਕੇ ਨਾਮੁ ਸਿਮਰਤੇ ਹੈਂ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = ਜਾਗਦਾ ਰਹਿੰਦਾ ਹੈ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।

SikhNet (Spanish)a quien está siempre despierto en la Contemplación de Dios,

ਅਨਦ ਬਿਨੋਦ ਕਰੇ ਹਰਿ ਸਿਮਰਨੁ; ਤਿਸੁ ਮਾਇਆ ਸੰਗਿ. ਨ ਤਾਲਕਾ ॥੧੦॥

anad binod kare har simaran; tis maaeaa sang. na taalakaa |10|

Sant Singh KhalsaHe delights and enjoys meditative remembrance on the Lord; he has no attachment to Maya. ||10||
Manmohan Singhenjoys and revels in God's meditation he has no attachment to mammon;
Manmohan Singh (Punjabi)ਵਾਹਿਗੁਰੂ ਦੀ ਬੰਦਗੀ ਅੰਦਰ ਉਹ ਖ਼ੁਸ਼ੀ ਤੇ ਰੰਗ-ਰਲੀਆਂ ਕਰਦਾ ਹੈ ਅਤੇ ਮੋਹਨੀ ਮਾਇਆ ਨਾਲ ਉਸ ਦੀ ਕੋਈ ਲਗਨ ਨਹੀਂ;
Fareedkot Teekaਹਰੀ ਸਿਮਰਨੇ ਕਰ ਕੇ ਅਨੰਦ ਬਿਨੋਦ ਕਰਤਾ ਹੈ, ਤਿਨ ਕੋ ਮਾਇਆ ਸਾਥ ਭੀ ਕੁਛ ਤਲਕ ਅਰਥਾਤ ਪ੍ਰੋਜਨ ਨਹੀਂ ਹੈ॥੧੦॥
Prof. Sahib Singhਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥

ਪਦ ਅਰਥ ਅਨਦ ਬਿਨੋਦ = ਆਤਮਕ ਆਨੰਦ-ਖ਼ੁਸ਼ੀਆਂ। ਸੰਗਿ = ਨਾਲ। ਤਾਲਕਾ = ਤਅੱਲੁਕ, ਵਾਹ, ਮੇਲ-ਜੋਲ ॥੧੦॥

SikhNet (Spanish)que disfruta y se regocija en su Dedicación a Dios, sin conservar el apego a Maya. (10)

ਰੋਗ ਸੋਗ ਦੂਖ; ਤਿਸੁ ਨਾਹੀ ॥

rog sog dookh; tis naahee |

Sant Singh KhalsaDisease, sorrow and pain do not affect him;
Manmohan Singhthe disease, sorrow and distress cling to him not,
Manmohan Singh (Punjabi)ਬੀਮਾਰੀ, ਸ਼ੋਕ ਅਤੇ ਤਕਲਫ਼ਿ ਉਸ ਨੂੰ ਨਹੀਂ ਚਿਮੜਦੀਆਂ,
Fareedkot Teekaਰੋਗ ਔ ਸੋਗ ਪੁਨਃ ਦੁਖ ਭੀ ਤਿਸ ਕੋ ਨਹੀਂ ਹੈ॥
Prof. Sahib Singhਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,

ਪਦ ਅਰਥ ਤਿਸੁ = ਉਸ (ਉਸ) ਮਨੁੱਖ ਨੂੰ।

SikhNet (Spanish)Sí, él no es afligido por penas ni sufrimientos,

ਸਾਧਸੰਗਿ; ਹਰਿ ਕੀਰਤਨੁ ਗਾਹੀ ॥

saadhasang; har keeratan gaahee |

Sant Singh Khalsahe sings the Kirtan of the Lord's Praises in the Saadh Sangat, the Company of the Holy.
Manmohan Singhand he hymns God's praise in the saints society.
Manmohan Singh (Punjabi)ਅਤੇ ਉਹ ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮ ਗਾਇਨ ਕਰਦਾ ਹੈ।
Fareedkot Teekaਜੋ ਸੰਤੋਂ ਕੇ ਸੰਗ ਮਿਲ ਕੇ ਹਰੀ ਕੇ ਕੀਰਤਨ ਕੋ ਗਾਵਤਾ ਹੈ॥☬ਸੋ ਐਸੇ ਬੇਨਤੀ ਕਰਤਾ ਹੈ:
Prof. Sahib Singhਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਪਦ ਅਰਥ ਗਾਹੀ = ਗਾਹਿ, ਗਾਂਦੇ ਹਨ। ਸਾਧ ਸੰਗਿ = ਸਾਧ ਸੰਗਤ ਵਿਚ।

SikhNet (Spanish)canta las Alabanzas del Señor,

ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ; ਸੁਣਿ ਬੇਨੰਤੀ ਖਾਲਕਾ ॥੧੧॥

aapanaa naam dehi prabh preetam; sun benantee khaalakaa |11|

Sant Singh KhalsaPlease bless me with Your Name, O my Beloved Lord God; please listen to my prayer, O Creator. ||11||
Manmohan SinghO Creator, my Loved Lord, hear Thou my supplication and bless me with Thine Name.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ। ਸਿਰਜਣਹਾਰ ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਹੇ ਪ੍ਰਭੂ ਪ੍ਰੀਤਮ! (ਪਾਲਕਾ) ਸ੍ਰਿਸ੍ਟੀ ਕੇ ਕਰਤਾ ਤੂੰ ਹਮਾਰੀ ਬੇਨਤੀ ਸੁਣ ਕੇ ਅਪਨਾ ਨਾਮ ਦੇਹ॥੧੧॥
Prof. Sahib Singhਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਖਾਲਕਾ = ਹੇ ਖ਼ਲਕਤ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! ॥੧੧॥

SikhNet (Spanish)Por favor bendiceme con tu nombre , Oh Señor amado, escucha mis oraciones , Oh Creador. (11)

ਨਾਮ ਰਤਨੁ ਤੇਰਾ ਹੈ ਪਿਆਰੇ ॥

naam ratan teraa hai piaare |

Sant Singh KhalsaYour Name is a jewel, O my Beloved Lord.
Manmohan SinghO my Beloved, jewel-like is Thy Name.
Manmohan Singh (Punjabi)ਹੇ ਮੇਰੇ ਪਿਆਰੇ ਪ੍ਰੀਤਮਾ, ਜਵੇਹਰ ਵਰਗਾ ਹੈ ਤੈਡਾਂ ਨਾਮ।
Fareedkot Teekaਹੇ ਪ੍ਯਾਰੇ ਪਰਮੇਸਰ! ਤੇਰਾ ਨਾਮ (ਰਤਨੁ) ਅਮੋਲਕ ਹੈ॥
Prof. Sahib Singhਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।

ਪਦ ਅਰਥ ਪਿਆਰੇ = ਹੇ ਪਿਆਰੇ! ਰਤਨੁ = ਬਹੁਤ ਕੀਮਤੀ ਪਦਾਰਥ।

SikhNet (Spanish)Oh Amor, preciosa es la Joya de Tu Nombre

ਰੰਗਿ ਰਤੇ ਤੇਰੈ ਦਾਸ ਅਪਾਰੇ ॥

rang rate terai daas apaare |

Sant Singh KhalsaYour slaves are imbued with Your Infinite Love.
Manmohan SinghWith Thy Infinite love Thine slaves are imbued.
Manmohan Singh (Punjabi)ਤੇਰੇ ਬੇਅੰਤ ਪਿਆਰ ਨਾਲ ਤੇਰੇ ਗੋਲੇ ਰੰਗੇ ਹੋਏ ਹਨ।
Fareedkot Teekaਤੇਰੇ ਅਪਾਰ ਪ੍ਰੇਮ ਮੇਂ ਦਾਸ ਰੰਗੇ ਹੈਂ॥
Prof. Sahib Singhਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਤੇਰੈ ਰੰਗਿ = ਤੇਰੇ ਪਿਆਰ-ਰੰਗ ਵਿਚ ਰੱਤੇ ਹੋਏ। ਅਪਾਰੇ = ਹੇ ਬੇਅੰਤ!

SikhNet (Spanish)y Tus Sirvientes están imbuidos en Tu Amor Infinito,

ਤੇਰੈ ਰੰਗਿ ਰਤੇ ਤੁਧੁ ਜੇਹੇ; ਵਿਰਲੇ ਕੇਈ ਭਾਲਕਾ ॥੧੨॥

terai rang rate tudh jehe; virale keee bhaalakaa |12|

Sant Singh KhalsaThose who are imbued with Your Love, become like You; it is so rare that they are found. ||12||
Manmohan SinghThey, who are imbued with Thy love, are like Thee. Rarely is such a person found.
Manmohan Singh (Punjabi)ਜੋ ਤੇਰੇ ਪਿਆਰ ਨਾਲ ਰੰਗੀਜੇ ਹਨ ਉਹ ਤੇਰੇ ਵਰਗੇ ਹੀ ਹਨ। ਪ੍ਰੰਤੂ, ਕੋਈ ਟਾਂਵਾਂ ਟੱਲਾ ਹੀ ਐਹੋ ਜੇਹਾ ਪੁਰਸ਼ ਲਭਦਾ ਹੈ।
Fareedkot Teekaਜੋ ਤੇਰੇ ਪ੍ਰੇਮ ਮੇਂ ਰੰਗੇ ਹੈਂ, ਸੋ ਤੋ ਤੇਰੇ ਜੈਸੇ ਹੀ ਹੈਂ, ਪਰੰਤੂ ਖੋਜੀਏ ਤੋ ਕੋਈ ਵਿਰਲੇ ਹੀ ਹੋਤੇ ਹੈਂ ॥੧੨॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥

ਪਦ ਅਰਥ ਜੇਹੇ = ਵਰਗੇ। ਭਾਲਕਾ = ਲੱਭਦੇ ਹਨ ॥੧੨॥

SikhNet (Spanish)pero difícil es encontrar a los que están imbuidos en ese Infinito Amor por Ti. (12)

ਤਿਨ ਕੀ ਧੂੜਿ, ਮਾਂਗੈ ਮਨੁ ਮੇਰਾ ॥

tin kee dhoorr, maangai man meraa |

Sant Singh KhalsaMy mind longs for the dust of the feet of those
Manmohan SinghMy soul craves for the dust of their feet,
Manmohan Singh (Punjabi)ਮੇਰੀ ਜਿੰਦੜੀ ਉਨ੍ਹਾਂ ਦੇ ਚਰਨਾਂ ਦੀ ਖਾਕ ਨੂੰ ਲੋੜਦੀ ਹੈ,
Fareedkot Teekaਤਿਨੋਂ ਕੀ ਚਰਨ ਧੂੜ ਮੇਰਾ ਮਨੁ ਮਾਂਗਤਾ ਹੈ॥
Prof. Sahib Singhਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,

ਪਦ ਅਰਥ ਮਾਂਗੈ = ਮੰਗਦਾ ਹੈ {ਨੋਟ: ਇਥੇ (ਂ) ਵਰਤੀ ਗਈ ਹੈ। ਸਿਰਲੇਖ ਦੇ ਲਫ਼ਜ਼ 'ਮਹਲਾ' ਦੇ ਨਾਲ ਵਰਤੇ ਹੋਏ ਅੰਕ ੧, ੨, ੩, ੪, ੫, ੯ ਨੂੰ ਕਿਵੇਂ ਪੜ੍ਹਨਾ ਹੈ: ਇਸ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਤਿੰਨ ਚਾਰ ਵਾਰੀ ਹੀ ਹਿਦਾਇਤ ਹੈ। ਬਾਕੀ ਹਰੇਕ ਥਾਂ ਉਸ ਹਿਦਾਇਤ ਨੂੰ ਵਰਤਣਾ ਹੈ ਕਿ ਇਹਨਾਂ = ਅੰਕਾਂ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨਾਵਾਂ ਪੜ੍ਹਨਾ ਹੈ। ਇਸੇ ਤਰ੍ਹਾਂ (ਂ) ਦੀ ਵਰਤੋਂ ਭੀ ਬਹੁਤ ਥੋੜੀ ਥਾਈਂ ਹੈ, ਸਿਰਫ਼ ਹਿਦਾਇਤ = ਮਾਤ੍ਰ ਹੀ। ਲੋੜ ਅਨੁਸਾਰ ਹੋਰ ਥਾਈਂ ਭੀ ਪਾਠ ਵੇਲੇ ਇਹ (ਂ) ਪੜ੍ਹਨੀ ਹੈ}।

SikhNet (Spanish)Mi mente busca sólo el Polvo de Sus Pies,

ਜਿਨ ਵਿਸਰਹਿ ਨਾਹੀ, ਕਾਹੂ ਬੇਰਾ ॥

jin visareh naahee, kaahoo beraa |

Sant Singh Khalsawho never forget the Lord.
Manmohan Singhwho do not forget their Lord at any time.
Manmohan Singh (Punjabi)ਜੋ ਆਪਣੇ ਸਾਹਿਬ ਨੂੰ ਕਿਸੇ ਵੇਲੇ ਭੀ ਨਹੀਂ ਭੁਲਾਉਂਦੇ।
Fareedkot Teekaਜਿਨ ਕੋ ਤੂੰ ਕਿਸੇ ਵੇਲੇ ਨਹੀਂ ਭੁਲਤਾ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।

ਪਦ ਅਰਥ ਕਾਹੂ ਬੇਰਾ = ਕਿਸੇ ਭੀ ਵੇਲੇ। ਵਿਸਰਹਿ = ਤੂੰ ਵਿਸਰਦਾ।

SikhNet (Spanish)sí, de aquellos que Te alaban siempre y nunca Te hacen a un lado y Te olvidan.

ਤਿਨ ਕੈ ਸੰਗਿ ਪਰਮ ਪਦੁ ਪਾਈ; ਸਦਾ ਸੰਗੀ ਹਰਿ ਨਾਲਕਾ ॥੧੩॥

tin kai sang param pad paaee; sadaa sangee har naalakaa |13|

Sant Singh KhalsaAssociating with them, I obtain the supreme status; the Lord, my Companion, is always with me. ||13||
Manmohan SinghIn their association, obtain I the supreme status and God, my companion, ever remains with me.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਮੈਂ ਮਹਾਨ ਮਰਤਬੇ ਨੂੰ ਪਾਉਂਦਾ ਹਾਂ ਅਤੇ ਮੇਰਾ ਸਾਥੀ, ਵਾਹਿਗੁਰੂ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ।
Fareedkot Teekaਤਿਨ ਕੀ ਸੰਗਤ ਸੇ ਪਰਮ ਪਦ (ਧਾਈ) ਪਾਵਾ, ਕਿਉਂਕਿ ਹੇ ਹਰੀ! ਤੇਰੇ ਸਾਥ ਵਹੁ ਸਦਾ ਸੰਗੀ ਹੈ॥੧੩॥
Prof. Sahib Singh(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥

ਪਦ ਅਰਥ ਕੈ ਸੰਗਿ = ਦੀ ਸੰਗਤ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਪਾਈਂ, ਮੈਂ ਪਾ ਸਕਾਂ। ਸੰਗੀ = ਸਾਥੀ। ਨਾਲਕਾ = ਨਾਲ ॥੧੩॥

SikhNet (Spanish)En su compañía, alcanzo el Estado Sublime de Éxtasis, y mira, el Señor está para siempre conmigo. (13)

ਸਾਜਨੁ ਮੀਤੁ ਪਿਆਰਾ ਸੋਈ ॥

saajan meet piaaraa soee |

Sant Singh KhalsaHe alone is my beloved friend and companion,
Manmohan SinghHe alone is my loved friend and intimate,
Manmohan Singh (Punjabi)ਕੇਵਲ ਉਹ ਹੀ ਮੇਰਾ ਪਿਆਰਾ ਦੋਸਤ ਅਤੇ ਯਾਰ ਹੈ,
Fareedkot Teekaਸਜਨ ਮੀਤ ਪੁਨਃ ਪਿਆਰਾ ਭੀ ਸੋਈ ਹੈ॥
Prof. Sahib Singhਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,

ਪਦ ਅਰਥ ਸੋਈ = ਉਹੀ ਮਨੁੱਖ।

SikhNet (Spanish)Sólo él es nuestro amado Amigo, el Santo,

ਏਕੁ ਦ੍ਰਿੜਾਏ; ਦੁਰਮਤਿ ਖੋਈ ॥

ek drirraae; duramat khoee |

Sant Singh Khalsawho implants the Name of the One Lord within, and eradicates evil-mindedness.
Manmohan Singhwho implants the One Lord within me and rids me of my evil-intellect.
Manmohan Singh (Punjabi)ਜੋ ਮੇਰੇ ਅੰਦਰ ਇਕ ਸੁਆਮੀ ਨੂੰ ਪੱਕਾ ਕਰਦਾ ਹੈ ਅਤੇ ਮੰਦੀ ਅਕਲ ਤੋਂ ਮੇਰਾ ਖਹਿੜਾ ਛੁਡਾਉਂਦਾ ਹੈ।
Fareedkot Teekaਜੋ ਖੋਟੀ ਮਤ ਕੋ ਖਇਕੈ ਏਕ ਦ੍ਰਿੜ ਕਰਾਵੈ॥
Prof. Sahib Singhਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,

ਪਦ ਅਰਥ ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰ ਦੇਵੇ। ਦੁਰਮਤਿ = ਖੋਟੀ ਮੱਤ। ਖੋਈ = ਦੂਰ ਕਰ ਕੇ, ਖੋਇ।

SikhNet (Spanish)Quien inscribe a Dios en nuestra mente, Quien nos libera de las malas intenciones,

ਕਾਮੁ ਕ੍ਰੋਧੁ ਅਹੰਕਾਰੁ ਤਜਾਏ; ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥

kaam krodh ahankaar tajaae; tis jan kau upades niramaalakaa |14|

Sant Singh KhalsaImmaculate are the teachings of that humble servant of the Lord, who casts out sexual desire, anger and egotism. ||14||
Manmohan SinghImmaculate is the instruction of the man, who purges me of lust, wrath and self-conceit.
Manmohan Singh (Punjabi)ਪਵਿੱਤਰ ਹੈ ਉਸ ਪੁਰਸ਼ ਦੀ ਸਿੱਖਮਤ ਜੋ ਵਿਸ਼ੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਪਾਸੋਂ ਮੇਰੀ ਖ਼ਲਾਸੀਂ ਕਰਾਉਂਦਾ ਹੈ।
Fareedkot Teekaਪੁਨ: ਜੋ ਕਾਮ, ਕ੍ਰੋਧ ਔ ਹੰਕਾਰ ਕੋ ਤਜਾਇ ਦੇਵੇ, ਤਿਸ ਸੰਤ ਜਨ ਕਾ ਉਪਦੇਸ ਨਿਰਮਾਲਕਾ, ਭਾਵ ਬਿਨਾਂ ਮੈਲ ਅਰਥਾਤ ਸੁਧ ਕਰਨੇ ਵਾਲਾ ਹੈ॥੧੪॥☬ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥

ਪਦ ਅਰਥ ਤਜਾਏ = ਛਡਾ ਦੇਵੇ। ਕਉ = ਨੂੰ। ਨਿਰਮਾਲਕਾ = ਪਵਿੱਤਰ ਕਰਨ ਵਾਲਾ ॥੧੪॥

SikhNet (Spanish)nos purga de la lujuria del enojo y del ego. Oh, pura es la Instrucción de tal ser. (14)

ਤੁਧੁ ਵਿਣੁ. ਨਾਹੀ ਕੋਈ ਮੇਰਾ ॥

tudh vin. naahee koee meraa |

Sant Singh KhalsaOther than You, O Lord, no one is mine.
Manmohan SinghWithout Thee, O Lord, no one is mine.
Manmohan Singh (Punjabi)ਤੇਰੇ ਬਗ਼ੈਰ, ਹੇ ਸੁਆਮੀ! ਮੈਡਾਂ ਕੋਈ ਨਹੀਂ।
Fareedkot Teekaਤੇਰੇ ਬਿਨਾਂ ਮੇਰਾ ਕੋਈ ਰਖਕੁ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।
SikhNet (Spanish)No hay nada en este Universo que no Te pertenezca,

ਗੁਰਿ ਪਕੜਾਏ; ਪ੍ਰਭ ਕੇ ਪੈਰਾ ॥

gur pakarraae; prabh ke pairaa |

Sant Singh KhalsaThe Guru has led me to grasp the feet of God.
Manmohan SinghThe Guru has make me grasp the Lord feet.
Manmohan Singh (Punjabi)ਗੁਰਾਂ ਨੇ ਮੈਨੂੰ ਸੁਆਮੀ ਦੇ ਚਰਣ ਫੜਾਏ ਹਨ।
Fareedkot Teekaਹੇ ਪ੍ਰਭੂ! ਆਪ ਕੇ ਚਰਨ ਸਤਿਗੁਰੋਂ ਨੇ ਪਕੜਾਏ ਹੈਂ॥
Prof. Sahib Singhਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)yo soy Tuyo. Sí, mi Guru me ha inspirado a aferrarme sólo a Tus Pies y así,

ਹਉ ਬਲਿਹਾਰੀ ਸਤਿਗੁਰ ਪੂਰੇ; ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥

hau balihaaree satigur poore; jin khanddiaa bharam anaalakaa |15|

Sant Singh KhalsaI am a sacrifice to the Perfect True Guru, who has destroyed the illusion of duality. ||15||
Manmohan SinghI am a sacrifice unto my Perfect True Guru, who has rid me of the doubt of another.
Manmohan Singh (Punjabi)ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਹੋਰਸ (ਮਾਇਆ) ਦਾ ਸੰਸਾ ਦੂਰ ਕਰ ਦਿੱਤਾ ਹੈ।
Fareedkot Teekaਮੈਂ ਪੂਰੇ ਸਤਿਗੁਰੋਂ ਪਰ ਬਲਿਹਾਰ ਜਾਤਾ ਹੂੰ ਜਿਨੋਂ ਨੇ ਜੋ ਪਰਮੇਸਰ ਸੇ ਭ੍ਰਮ ਭਿੰਨ ਕਰਨ ਵਾਲਾ ਥਾ; ਵਾ ਅਨਾਦਿ ਕਾਲਕਾ ਭ੍ਰਮ ਥਾ, ਸੋ ਖੰਡਿਆ ਹੈ ॥੧੫॥
Prof. Sahib Singhਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥

ਪਦ ਅਰਥ ਹਉ = ਹਉਂ, ਮੈਂ। ਜਿਨਿ = ਜਿਸ (ਗੁਰੂ) ਨੇ। ਖੰਡਿਆ = ਨਾਸ ਕਰ ਦਿੱਤਾ। ਅਨਾਲਕਾ = ਅਨਲ, ਹਵਾ, ਝੱਖੜ (ਵਿਕਾਰਾਂ ਦਾ ਝੱਖੜ) ॥੧੫॥

SikhNet (Spanish)ofrezco mi vida en sacrificio al Guru Verdadero, Quien ha diluido de mi mente la idea del otro. (15)

ਸਾਸਿ ਸਾਸਿ ਪ੍ਰਭੁ. ਬਿਸਰੈ ਨਾਹੀ ॥

saas saas prabh. bisarai naahee |

Sant Singh KhalsaWith each and every breath, I never forget God.
Manmohan SinghI forget not my Lord during any breath,
Manmohan Singh (Punjabi)ਕਿਸੇ ਸਾਹ ਨਾਲ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦਾ,
Fareedkot Teekaਹੇ ਪ੍ਰਭੂ! ਹਮ ਕੋ ਸਾਸ ਸਾਸ ਤੇਰਾ ਨਾਮ ਨਾ ਬਿਸਰੈ॥
Prof. Sahib Singh(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)Oh Señor no permitas que me olvide de Ti ni siquiera en el lapso de una respiración,

ਆਠ ਪਹਰ; ਹਰਿ ਹਰਿ ਕਉ ਧਿਆਈ ॥

aatth pehar; har har kau dhiaaee |

Sant Singh KhalsaTwenty-four hours a day, I meditate on the Lord, Har, Har.
Manmohan Singhand throughout the eight watches I remember my Lord Master.
Manmohan Singh (Punjabi)ਤੇ ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਮਾਲਕ ਨੂੰ ਯਾਦ ਕਰਦਾ ਹਾਂ।
Fareedkot Teekaਪੁਨ: ਅਠੇ ਪਹਰ ਹੇ ਹਰੀ! ਤੇਰੇ ਨਾਮ ਕੋ ਹੀ ਧਿਆਵਾਂ॥
Prof. Sahib Singhਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।

ਪਦ ਅਰਥ ਧਿਆਈ = ਧਿਆਈਂ, ਮੈਂ ਧਿਆਵਾਂ।

SikhNet (Spanish)y déjame Contemplarte siempre noche y día y aun mucho más.

ਨਾਨਕ ਸੰਤ ਤੇਰੈ ਰੰਗਿ ਰਾਤੇ; ਤੂ ਸਮਰਥੁ ਵਡਾਲਕਾ ॥੧੬॥੪॥੧੩॥

naanak sant terai rang raate; too samarath vaddaalakaa |16|4|13|

Sant Singh KhalsaO Nanak, the Saints are imbued with Your Love; You are the great and all-powerful Lord. ||16||4||13||
Manmohan SinghNanak, the saints are dyed with Thy love. Thou are the greatly Omnipotent Lord of mine.
Manmohan Singh (Punjabi)ਨਾਨਕ, ਸਾਧੂ ਤੈਂਡੀ ਪ੍ਰੀਤ ਦੇ ਨਾਲ ਰੰਗੇ ਹੋਏ ਹਨ। ਤੂੰ ਮੇਰਾ ਵੱਡਾ ਸਰਬ-ਸ਼ਕਤੀਵਾਨ ਸੁਆਮੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਤੇਰੇ ਅਨੰਦ ਮੇਂ ਰੰਗੇ ਹੈਂ, ਤੂੰ ਸਾਮਰਥ ਸੰਤੋਂ ਕਾ ਵੱਡਾ ਰਖ੍ਯਕ ਹੈਂ॥੧੬॥੪॥੧੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥

ਪਦ ਅਰਥ ਨਾਨਕ = ਹੇ ਨਾਨਕ! ਰਾਤੇ = ਰੰਗੇ ਹੋਏ। ਵਡਾਲਕਾ = ਵੱਡਾ। ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ ॥੧੬॥੪॥੧੩॥

SikhNet (Spanish)Oh Señor, Tus Santos están totalmente imbuidos en Tu Amor, qué Poderoso y Magnificente eres Tú, oh Señor. (16-4-13)

Open this shabad (49 lines, Angs 1084-1085) →

Shabad Guru Arjan Dev Ji Raag Maaroo continues on Ang 1086

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Maru, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਚਰਨ ਕਮਲ ਹਿਰਦੈ ਨਿਤ ਧਾਰੀ ॥

charan kamal hiradai nit dhaaree |

Sant Singh KhalsaI enshrine the Lord's lotus feet continually within my heart.
Manmohan SinghThe Lord's lotus feet, ever enshrine I within my mind.
Manmohan Singh (Punjabi)ਪ੍ਰਭੂ ਦੇ ਕੰਵਲ ਚਰਨ ਮੈਂ ਸਦੀਵ ਹੀ ਆਪਦੇ ਮਨ ਅੰਦਰ ਟਿਕਾਉਂਦਾ ਹਾਂ।
Fareedkot Teekaਹੇ ਭਾਈ! ਤੂੰ ਭਗਵੰਤ ਕੇ ਚਰਨ ਕਮਲ ਰਿਦੇ ਮੇਂ ਨਿਤ ਹੀ ਧਾਰਨ ਕਰ॥
Prof. Sahib Singh(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,

ਪਦ ਅਰਥ ਹਿਰਦੈ = ਹਿਰਦੇ ਵਿਚ। ਨਿਤ = ਸਦਾ। ਧਾਰੀ = ਧਾਰੀਂ, ਮੈਂ ਟਿਕਾਈ ਰੱਖਾਂ।

SikhNet (Spanish)Busco enaltecer el Loto de los Pies del Señor en mi corazón,

ਗੁਰੁ ਪੂਰਾ; ਖਿਨੁ ਖਿਨੁ ਨਮਸਕਾਰੀ ॥

gur pooraa; khin khin namasakaaree |

Sant Singh KhalsaEach and every moment, I humbly bow to the Perfect Guru.
Manmohan SinghEvery moment, I make obeisance unto my Perfect Guru.
Manmohan Singh (Punjabi)ਹਰ ਮੁਹਤ, ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teekaਪੁਰਾ ਜੋ ਗੁਰੂ ਹੈ ਤਿਸ ਕੋ ਖਿਨ ਖਿਨ ਮੇਂ ਨਮਸਕਾਰ ਕਰਿ॥
Prof. Sahib Singhਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,

ਪਦ ਅਰਥ ਖਿਨੁ ਖਿਨੁ = ਹਰੇਕ ਖਿਨ। ਨਮਸਕਾਰੀ = ਨਮਸਕਾਰੀਂ, ਮੈਂ ਨਮਸਕਾਰ ਕਰਦਾ ਰਹਾਂ।

SikhNet (Spanish)dar obediencia a cada momento a mi Guru Perfecto

ਤਨੁ ਮਨੁ ਅਰਪਿ ਧਰੀ ਸਭੁ ਆਗੈ; ਜਗ ਮਹਿ ਨਾਮੁ ਸੁਹਾਵਣਾ ॥੧॥

tan man arap dharee sabh aagai; jag meh naam suhaavanaa |1|

Sant Singh KhalsaI dedicate my body, mind and everything, and place it in offering before the Lord. His Name is the most beautiful in this world. ||1||
Manmohan SinghDedicating my body, soul and everything I place them before the Lord. Beauteous is His Name in this world.
Manmohan Singh (Punjabi)ਆਪਣੀ ਦੇਹ, ਜਿੰਦੜੀ ਤੇ ਹਰ ਸ਼ੈ ਨੂੰ ਸਮਰਪਨ ਕਰ ਕੇ, ਮੈਂ ਆਪਣੇ ਸੁਆਮੀ ਮੂਹਰੇ ਰਖਦਾ ਹਾਂ। ਸੁੰਦਰ ਹੈ ਉਸ ਦਾ ਨਾਮ ਇਸ ਜਹਾਨ ਅੰਦਰ।
Fareedkot Teekaਪੁਨ: ਤਨ ਮਨ ਸਭ ਆਗੇ ਅਰਪਨ ਕਰ ਧਰੀ, ਤੇਰਾ ਜਗਤ ਮੇਂ ਨਾਮ ਸੁਹਾਵਣਾ ਹੋਵੈਗਾ; ਵਾ ਨਾਮ ਜਪ ਕਰ ਕੇ ਤੂੰ ਜਗਤ ਮੇਂ ਸੋਭਾਇਮਾਨ ਹੋਵੈਗਾ॥੧॥
Prof. Sahib Singhਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥

ਪਦ ਅਰਥ ਅਰਪਿ = ਭੇਟਾ ਕਰ ਕੇ। ਸਭੁ = ਸਭ ਕੁਝ। ਧਰੀ ਆਗੈ = ਧਰੀਂ (ਗੁਰ) ਆਗੈ, ਗੁਰੂ ਦੇ ਅੱਗੇ ਰੱਖ ਦਿਆਂ। ਸੁਹਾਵਣਾ = ਸੋਹਣਾ (ਬਣਾਂਦਾ ਹੈ) ॥੧॥

SikhNet (Spanish)y entregarme en cuerpo y mente a mi Dios. Oh, en el mundo, sólo es Bello el Nombre del Señor. (1)

ਸੋ ਠਾਕੁਰੁ; ਕਿਉ. ਮਨਹੁ ਵਿਸਾਰੇ ॥

so tthaakur; kiau. manahu visaare |

Sant Singh KhalsaWhy forget the Lord and Master from your mind?
Manmohan SinghWhy thou forget from mind that Lord,
Manmohan Singh (Punjabi)ਆਪਣੇ ਚਿੱਤ ਵਿਚੋਂ ਤੂੰ ਉਸ ਸਾਈਂ ਨੂੰ ਕਿਉਂ ਭੁਲਾਉਂਦਾ ਹੈਂ,
Fareedkot Teekaਤਿਸ ਠਾਕੁਰ ਕੋ ਮਨ ਮੇਂ ਕਿਉਂ ਬਿਸਾਰਤਾ ਹੈਂ॥
Prof. Sahib Singhਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,

ਪਦ ਅਰਥ ਮਨਹੁ = ਮਨ ਤੋਂ। ਵਿਸਾਰੇ = ਵਿਸਾਰੇਂ, ਤੂੰ ਵਿਸਾਰਦਾ ਹੈਂ।

SikhNet (Spanish)¿Por qué abandonar al Señor y Maestro?, Quien nos bendice con cuerpo y Alma,

ਜੀਉ ਪਿੰਡੁ ਦੇ ਸਾਜਿ ਸਵਾਰੇ ॥

jeeo pindd de saaj savaare |

Sant Singh KhalsaHe blessed you with body and soul, creating and embellishing you.
Manmohan Singhwho blessing thee with soul and body has created and embellished thee.
Manmohan Singh (Punjabi)ਜਿਸ ਨੇ ਤੈਨੂੰ ਆਤਮਾ ਤੇ ਦੇਹ ਬਖ਼ਸ਼ ਕੇ ਰਚਿਆ ਅਤੇ ਸ਼ਸ਼ੋਭਤ ਕੀਤਾ ਹੈ।
Fareedkot Teekaਜੋ ਸਰੀਰ ਬਣਾਇ ਕੇ ਸਵਾਰਤਾ ਹੈ ਪੁਨਃ ਸਰੀਰ ਮੇਂ ਜੀਉ ਦੇਤਾ ਹੈ॥
Prof. Sahib Singhਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ ਪੈਦਾ ਕਰ ਕੇ। ਸਵਾਰੇ = ਸੋਹਣਾ ਬਣਾਂਦਾ ਹੈ।

SikhNet (Spanish)nos embellece de mil maneras, nos alimenta y nos protege a cada momento,

ਸਾਸਿ ਗਰਾਸਿ ਸਮਾਲੇ ਕਰਤਾ; ਕੀਤਾ ਅਪਣਾ ਪਾਵਣਾ ॥੨॥

saas garaas samaale karataa; keetaa apanaa paavanaa |2|

Sant Singh KhalsaWith every breath and morsel of food, the Creator takes care of His beings, who receive according to what they have done. ||2||
Manmohan SinghWith every breath and morsel, the Creator Lord takes care of man and he reaps the fruit of his actions.
Manmohan Singh (Punjabi)ਹਰ ਸੁਆਸ ਅਤੇ ਬੁਰਕੀ ਨਾਲ (ਹਰ ਸਮੇਂ) ਸਿਰਜਣਹਾਰ-ਸੁਆਮੀ ਬੰਦੇ ਦੀ ਰਖਵਾਲੀ ਕਰਦਾ ਹੈ ਅਤੇ ਉਹ ਆਪਣੇ ਅਮਲਾਂ ਦਾ ਫਲ ਭੁਗਤਦਾ ਹੈ।
Fareedkot Teekaਸੋ ਕਰਤਾ ਸਾਸ ਸਾਸ ਜੀਵੋਂ ਕੋ ਯਾਦ ਕਰਤਾ, ਭਾਵ ਖਾਨ ਪਾਨ ਦੇਤਾ ਹੈ ਅਰ ਜਿਸ ਦਾ ਦੀਆ ਹੂਆ ਅਪਨਾ ਜੋ ਕਰਮ ਹੈ, ਜੀਉ ਤਿਸ ਦਾ ਫਲ੍ਹ ਪਾਵਣਾ ਕਰਤਾ ਹੈ, ਭਾਵ ਈਸ੍ਵਰ ਕਰਮ ਫਲਪ੍ਰਦਾਤਾ ਹੈ॥੨॥
Prof. Sahib Singhਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥

ਪਦ ਅਰਥ ਸਾਸਿ = ਸਾਹ ਦੇ ਨਾਲ। ਗਰਾਸਿ = ਗਿਰਾਹੀ ਦੇ ਨਾਲ। ਸਮਾਲੇ = ਸਮਾਲਿ, ਸੰਭਾਲ, ਯਾਦ ਰੱਖ। ਕਰਤਾ = ਕਰਤਾਰ ਨੂੰ। ਕੀਤਾ = ਕੀਤੀ ਹੋਈ ਕਮਾਈ ॥੨॥

SikhNet (Spanish)pero mira, uno cosecha sólo lo que uno siembra. (2)

ਜਾ ਤੇ ਬਿਰਥਾ; ਕੋਊ ਨਾਹੀ ॥

jaa te birathaa; koaoo naahee |

Sant Singh KhalsaNo one returns empty-handed from Him;
Manmohan SinghNone returns empty-handed from whose door;
Manmohan Singh (Punjabi)ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ-ਹੱਥੀਂ ਨਹੀਂ ਮੁੜਦਾ;
Fareedkot Teekaਜਿਸ ਪਰਮੇਸਰ ਤੇ ਬਿਅਰਥ ਕੋਈ ਨਹੀਂ ਰਹਤਾ, ਭਾਵ ਸੇ ਸਭ ਕੀ ਪ੍ਰਤਿਪਾਲ ਕਰਤਾ ਹੈ॥
Prof. Sahib Singhਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,

ਪਦ ਅਰਥ ਜਾ ਤੇ = ਇਸ (ਪਰਮਾਤਮਾ ਦੇ ਦਰ) ਤੋਂ। ਬਿਰਥਾ = ਖ਼ਾਲੀ।

SikhNet (Spanish)Sí, nadie sale con las manos vacías del Recinto del Señor.

ਆਠ ਪਹਰ; ਹਰਿ ਰਖੁ ਮਨ ਮਾਹੀ ॥

aatth pehar; har rakh man maahee |

Sant Singh Khalsatwenty-four hours a day, keep the Lord in your mind.
Manmohan Singhcherish thou that God in thy mind throughout the eight watches of the day.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
Fareedkot Teekaਤਿਸ ਹਰੀ ਕੋ ਅਠੇ ਪਹਰ ਮਨ ਮੇਂ ਰਾਖ॥
Prof. Sahib Singhਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।

ਪਦ ਅਰਥ ਮਾਹੀ = ਵਿਚ।

SikhNet (Spanish)En las ocho rondas del día y de la noche, alaba entonces a Tu Dios,

Open this shabad (47 lines, Angs 1085-1086) →

Ang 1085 of 1430