ਸਾਧਸੰਗਿ ਭਜੁ ਅਚੁਤ ਸੁਆਮੀ; ਦਰਗਹ ਸੋਭਾ ਪਾਵਣਾ ॥੩॥
saadhasang bhaj achut suaamee; daragah sobhaa paavanaa |3|
Sant Singh KhalsaIn the Saadh Sangat, the Company of the Holy, meditate and vibrate upon your imperishable Lord and Master, and you shall be honored in the Court of the Lord. ||3||
Manmohan SinghIn the saints society, contemplate thou thy Imperishable Lord and thou shalt obtain glory in the God's court.
Manmohan Singh (Punjabi)ਸਤਿਸੰਗਤ ਅੰਦਰ ਤੂੰ ਅਬਿਨਾਸ਼ੀ ਪ੍ਰਭੂ ਦਾ ਆਰਾਧਨ ਕਰ ਅਤੇ ਤੈਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਪਾਤ ਹੋਵੇਗੀ।
Fareedkot Teekaਅਗਿੜ ਸ੍ਵਾਮੀ ਕੋ ਸਾਧਸੰਗ ਦੁਆਰਾ ਭਜੁ, ਇਸ ਤੇ ਦਰਗਾਹ ਮੇਂ ਸੋਭਾ ਕੋ ਪਾਵਣਾ ਕਰੇਗਾ॥੩॥
Prof. Sahib Singhਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ ਮਿਲਦੀ ਹੈ ॥੩॥ਪਦ ਅਰਥ ਸੰਗਿ = ਸੰਗਤ ਵਿਚ। ਅਚੁਤ = ਅਚੁੱਤ {अच्युत} ਅਬਿਨਾਸ਼ੀ। ਸੋਭਾ = ਇੱਜ਼ਤ ॥੩॥
SikhNet (Spanish)En la Saad Sangat, la Compañía de los Santos, contempla a Tu Señor Eterno para que así seas bendecido en la Corte del Señor. (3)
ਚਾਰਿ ਪਦਾਰਥ ਅਸਟ ਦਸਾ ਸਿਧਿ ॥
chaar padaarath asatt dasaa sidh |
Sant Singh KhalsaThe four great blessings, and the eighteen miraculous spiritual powers,
Manmohan SinghIf thou seek the four cardinal boons, and eighteen miraculous powers,
Manmohan Singh (Punjabi)ਜੇਕਰ ਤੂੰ ਚਾਰ ਉੱਤਮ ਦਾਤਾਂ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਲੋੜਦਾ ਹੈਂ,
Fareedkot Teekaਚਾਰ ਪਦਾਰਥ ਔ ਅਠਾਰਾਂ ਸਿਧੀਆਂ॥
Prof. Sahib Singhਜੇ ਤੂੰ ਚਾਰ ਪਦਾਰਥ ਲੋੜਦਾ ਹੈਂ, ਜੇ ਤੂੰ ਆਠਾਰਾਂ ਸਿੱਧੀਆਂ ਲੋੜਦਾ ਹੈਂ,ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = ਅਠ ਤੇ ਦਸ, ਅਠਾਰਾਂ। ਸਿਧਿ = ਸਿੱਧੀਆਂ।
SikhNet (Spanish)Los cuatro Regalos y los dieciocho poderes psíquicos residen en la Práctica del Naam,
ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥
naam nidhaan sehaj sukh nau nidh |
Sant Singh Khalsaare found in the treasure of the Naam, which brings celestial peace and poise, and the nine treasures.
Manmohan Singhthen contemplate thou the Name's wealth which shall also bless thee with poise, peace and nine treasures.
Manmohan Singh (Punjabi)ਤਾਂ ਤੂੰ ਨਾਮ ਦੀ ਦੌਲਤ ਦਾ ਆਰਾਧਨ ਕਰ, ਜੋ ਤੈਨੂੰ ਅਡੋਲਤਾ, ਆਰਾਮ ਅਤੇ ਨੌ ਖਜ਼ਾਨੇ ਪ੍ਰਦਾਨ ਕਰ ਦੇਵੇਗੀ।
Fareedkot Teekaਨਾਮ ਨਿਧੀ ਰੂਪ ਜੋ ਪ੍ਰਾਪਤਿ ਹੋਵੈਂ ਤੌ ਸਹਜ ਹੀ ਨਿਧੋਂ ਕੇ ਔਰ ਅਠਾਰੋਂ ਸਿਧੀਓਂ ਕੇ ਸੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਜੇ ਤੂੰ ਦੁਨੀਆ ਦੇ ਨੌ ਹੀ ਖ਼ਜ਼ਾਨੇ ਲੋੜਦਾ ਹੈਂ, ਤਾਂ (ਯਕਰਨ ਕਰ ਕਿ) ਹਰਿ-ਨਾਮ ਹੀ (ਅਸਲ) ਖ਼ਜ਼ਾਨਾ ਹੈ, ਇਹ ਨਾਮ ਹੀ ਆਤਮਕ ਅਡੋਲਤਾ ਦਾ ਸੁਖ ਹੈ। (ਇਹ ਨਾਮ ਹੀ ਚਾਰ ਪਦਾਰਥ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਹੈ)।ਪਦ ਅਰਥ ਨਿਧਾਨੁ = ਖ਼ਜ਼ਾਨਾ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ।
SikhNet (Spanish)Quien instala en nuestra mente los Nueve Tesoros de Éxtasis y Equilibrio.
ਸਰਬ ਕਲਿਆਣ ਜੇ ਮਨ ਮਹਿ ਚਾਹਹਿ; ਮਿਲਿ ਸਾਧੂ ਸੁਆਮੀ ਰਾਵਣਾ ॥੪॥
sarab kaliaan je man meh chaaheh; mil saadhoo suaamee raavanaa |4|
Sant Singh KhalsaIf you yearn in your mind for all joys, then join the Saadh Sangat, and dwell upon your Lord and Master. ||4||
Manmohan SinghIf, in thy mind, thou desire all the joys, then meeting with the saints, dwell thou on thy Lord.
Manmohan Singh (Punjabi)ਆਪਣੇ ਚਿੱਤ ਵਿੱਚ ਜੇਕਰ ਤੂੰ ਸਾਰੀਆਂ ਖ਼ੁਸ਼ੀਆਂ ਚਾਹੁੰਦਾ ਹੈਂ, ਤਾਂ ਸੰਤਾਂ ਨਾਲ ਮਿਲ ਕੇ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਸਰਬ ਮੋਖ ਜੇ ਤੂੰ ਮਨ ਮੇਂ ਚਾਹਤਾ ਹੈਂ ਤੌ ਸੰਤੋਂ ਕੇ ਸਾਥ ਮਿਲ ਕੇ ਸ੍ਵਾਮੀ ਕੇ ਨਾਮ ਕਾ ਉਚਾਰਨ ਕਰ॥੪॥
Prof. Sahib Singhਜੇ ਤੂੰ ਆਪਣੇ ਮਨ ਵਿਚ ਸਾਰੇ ਸੁਖ ਲੋੜਦਾ ਹੈਂ, ਤਾਂ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਦਾ ਸਿਮਰਨ ਕਰਿਆ ਕਰ ॥੪॥ਪਦ ਅਰਥ ਸਰਬ = ਸਾਰੇ। ਕਲਿਆਣ = ਸੁਖ। ਚਾਹਹਿ = ਤੂੰ ਚਾਹੁੰਦਾ ਹੈਂ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਰਾਵਣਾ = ਸਿਮਰਨਾ ਚਾਹੀਦਾ ਹੈ ॥੪॥
SikhNet (Spanish)Sí, si uno busca la Dicha, uno debe habitar en el Señor, en la Saad Sangat. (4)
ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥
saasat sinmrit bed vakhaanee |
Sant Singh KhalsaThe Shaastras, the Simritees and the Vedas proclaim
Manmohan SinghThe Shastras, Simirtis and the Vedas state that,
Manmohan Singh (Punjabi)ਸ਼ਾਸਤਰ, ਸਿੰਮ੍ਰਤੀਆਂ ਅਤੇ ਵੇਦ ਉਚਾਰਨ ਕਰਦੇ ਹਨ,
Fareedkot Teekaਸਾਸਤ੍ਰ, ਸਿੰਮ੍ਰਤੀਆਂ ਔ ਬੇਦ ਕਹਤੇ ਹੈਂ॥
Prof. Sahib Singhਸ਼ਾਸਤ੍ਰਾਂ ਨੇ, ਸਿੰਮ੍ਰਿਤੀਆਂ ਨੇ, ਵੇਦਾਂ ਨੇ ਆਖਿਆ ਹੈ,ਪਦ ਅਰਥ ਵਖਾਣੀ = ਕਿਹਾ ਹੈ ਕਿ।
SikhNet (Spanish)Esto es lo que los Shastras, los Smritis y los Vedas recitan,
ਜਨਮੁ ਪਦਾਰਥੁ ਜੀਤੁ ਪਰਾਣੀ ॥
janam padaarath jeet paraanee |
Sant Singh Khalsathat the mortal must be victorious in this priceless human life.
Manmohan Singhthe mortal should make his invaluable human life fruitful.
Manmohan Singh (Punjabi)ਕਿ ਜੀਵ ਨੂੰ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ।
Fareedkot Teekaਹੇ ਜੀਵ! ਤੂੰ ਜਨਮ ਅਮੋਲਕ ਪਦਾਰਥ ਕੋ ਜੀਤ ਅਰਥਾਤ ਸੁਫਲ ਕਰ॥੫॥
Prof. Sahib Singhਕਿ ਹੇ ਪ੍ਰਾਣੀ! ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਫਲਾ ਕਰ।ਪਦ ਅਰਥ ਪਰਾਣੀ = ਹੇ ਪ੍ਰਾਣੀ!
SikhNet (Spanish)que uno debe ganarse el Mérito del nacimiento humano y hacer a un lado la lujuria,
ਕਾਮੁ ਕ੍ਰੋਧੁ ਨਿੰਦਾ ਪਰਹਰੀਐ; ਹਰਿ ਰਸਨਾ ਨਾਨਕ ਗਾਵਣਾ ॥੫॥
kaam krodh nindaa parahareeai; har rasanaa naanak gaavanaa |5|
Sant Singh KhalsaForsaking sexual desire, anger and slander, sing of the Lord with your tongue, O Nanak. ||5||
Manmohan SinghShedding lust, wrath and slander, utter thou the Lord's Name with thy tongue, O Nanak.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਬਦਖ਼ੋਈ ਨੂੰ ਤਿਆਗ, ਆਪਣੀ ਜੀਭ੍ਹ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਹੇ ਨਾਨਕ!
Fareedkot Teekaਕਾਮ, ਕ੍ਰੋਧ ਔ ਨਿੰਦਾ ਇਨ ਕੋ ਤਿਆਗੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਕੋ ਰਸਨਾ ਦੁਆਰੇ ਗਾਵਣਾ ਕਰਿ॥੫॥
Prof. Sahib Singhਹੇ ਨਾਨਕ! (ਇਹ ਸਫਲਾ ਤਾਂ ਹੀ ਹੋ ਸਕਦਾ ਹੈ ਜੇ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਈ ਜਾਏ। ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ ਕਾਮ ਛੱਡਿਆ ਜਾ ਸਕਦਾ ਹੈ ਕ੍ਰੋਧ ਤਿਆਗਿਆ ਜਾ ਸਕਦਾ ਹੈ ਨਿੰਦਾ ਛੱਡੀ ਜਾ ਸਕਦੀ ਹੈ (ਤੇ ਇਹਨਾਂ ਵਿਕਾਰਾਂ ਨੂੰ ਤਿਆਗਣ ਵਿਚ ਹੀ ਜਨਮ ਦੀ ਸਫਲਤਾ ਹੈ) ॥੫॥ਪਦ ਅਰਥ ਪਰਹਰੀਐ = ਦੂਰ ਕੀਤਾ ਜਾ ਸਕਦਾ ਹੈ। ਰਸਨਾ = ਜੀਭ (ਨਾਲ)। ਨਾਨਕ = ਹੇ ਨਾਨਕ! ॥੫॥
SikhNet (Spanish)el enojo y la calumnia, y con sus labios recitar el Nombre del Señor. (5)
ਜਿਸੁ ਰੂਪੁ ਨ ਰੇਖਿਆ; ਕੁਲੁ ਨਹੀ ਜਾਤੀ ॥
jis roop na rekhiaa; kul nahee jaatee |
Sant Singh KhalsaHe has no form or shape, no ancestry or social class.
Manmohan SinghHe who has neither form, nor outline, nor lineage, nor caste.
Manmohan Singh (Punjabi)ਜਿਸ ਦਾ ਨਾਂ ਕੋਈ ਸਰੂਪ ਹੈ, ਨਾਂ ਹੀ ਨੁਹਾਰ, ਨਾਂ ਹੀ ਵੰਸ਼, ਨਾਂ ਹੀ ਜਾਤ;
Fareedkot Teekaਜਿਸ ਪਰਮੇਸਰ ਕਾ ਨਾ ਰੂਪ ਹੀ ਹੈ ਔ ਨਾ ਕੁਛੁ ਰੇਖਾ ਹੀ ਹੈ; ਪੁਨਃ ਨ ਕੁਛ ਕੁਲ ਹੈ ਔਰ ਨਾ ਜਾਤੀ ਹੈ॥
Prof. Sahib Singhਜਿਸ ਪਰਮਾਤਮਾ ਦਾ (ਕੀਹ) ਰੂਪ, ਰੇਖ, ਕੁਲ ਅਤੇ ਜਾਤਿ (ਹੈ-ਇਹ ਗੱਲ) ਦੱਸੀ ਨਹੀਂ ਜਾ ਸਕਦੀ,ਪਦ ਅਰਥ ਰੇਖਿਆ = ਰੇਖ, ਚਿਹਨ-ਚੱਕ੍ਰ। ਜਾਤੀ = ਜਾਤਿ।
SikhNet (Spanish)Quien sea que habite en Él, en Quien no tiene forma,
ਪੂਰਨ ਪੂਰਿ ਰਹਿਆ; ਦਿਨੁ ਰਾਤੀ ॥
pooran poor rahiaa; din raatee |
Sant Singh KhalsaThe Perfect Lord is perfectly pervading day and night.
Manmohan SinghHe, the Perfect Lord is fully pervading, day and night.
Manmohan Singh (Punjabi)ਉਹ ਪੂਰਾ ਪ੍ਰਭੂ ਦਿਹੁੰ ਅਤੇ ਰੈਣ ਪਰੀਪੂਰਨ ਹੋ ਰਿਹਾ ਹੈ।
Fareedkot Teekaਪੂਰਨ ਪਰਮਾਤਮਾ ਦਿਨ ਰਾਤਿ ਪੂਰਨ ਹੋ ਰਹਾ ਹੈ॥
Prof. Sahib Singhਜਿਹੜਾ ਪਰਮਾਤਮਾ ਦਿਨ ਰਾਤ ਹਰ ਵੇਲੇ ਸਭ ਥਾਈਂ ਮੌਜੂਦ ਹੈ,ਪਦ ਅਰਥ ਪੂਰਨ = ਸਰਬ-ਵਿਆਪਕ।
SikhNet (Spanish)ni signo, ni casta o clan, Está fundido en todo, por todas partes y a todo momento;
ਜੋ ਜੋ ਜਪੈ ਸੋਈ ਵਡਭਾਗੀ; ਬਹੁੜਿ. ਨ ਜੋਨੀ ਪਾਵਣਾ ॥੬॥
jo jo japai soee vaddabhaagee; bahurr. na jonee paavanaa |6|
Sant Singh KhalsaWhoever meditates on Him is very fortunate; he is not consigned to reincarnation again. ||6||
Manmohan SinghWhosoever remember Him, he is very fortunate and he enters not existences again.
Manmohan Singh (Punjabi)ਜਿਹੜਾ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਭਾਰੇ ਨਸੀਬਾਂ ਵਾਲਾ ਹੈ, ਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ।
Fareedkot Teekaਜੋ ਜੋ ਤਿਸ ਵਾਹਿਗੁਰੂ ਕੋ ਜਪੈ ਸੋਈ ਵਡਭਾਗੀ ਹੈ, ਫੇਰ ਉਸ ਕੋ ਜੋਨੀਓਂ ਮੇਂ ਨਹੀਂ ਪਾਵਣਾ ਹੈ॥੬॥
Prof. Sahib Singhਉਸ ਪਰਮਾਤਮਾ ਦਾ ਨਾਮ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੬॥ਪਦ ਅਰਥ ਸੋਈ = ਉਹੀ ਮਨੁੱਖ। ਵਡਭਾਗੀ = ਵੱਡੇ ਭਾਗਾਂ ਵਾਲਾ। ਬਹੁੜਿ = ਮੁੜ, ਫਿਰ ॥੬॥
SikhNet (Spanish)ese ser es afortunado y no es colocado en algún vientre otra vez. (6)
ਜਿਸ ਨੋ ਬਿਸਰੈ; ਪੁਰਖੁ ਬਿਧਾਤਾ ॥
jis no bisarai; purakh bidhaataa |
Sant Singh KhalsaOne who forgets the Primal Lord, the Architect of karma,
Manmohan SinghHe, who forgets his Creator-Lord;
Manmohan Singh (Punjabi)ਜੋ ਆਪਣੇ ਸਿਰਜਣਹਾਰ-ਸੁਆਮੀ ਨੂੰ ਭੁਲਾਉਂਦਾ ਹੈ,
Fareedkot Teekaਜਿਸ ਕੋ ਪੁਰਖੁ ਬਿਧਾਤਾ ਬਿਸਰ ਜਾਏ॥
Prof. Sahib Singhਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ,ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬਿਧਾਤਾ = ਸਿਰਜਣਹਾਰ। ਪੁਰਖੁ = ਸਰਬ-ਵਿਆਪਕ ਪ੍ਰਭੂ।
SikhNet (Spanish)El que abandona al Señor Creador,
ਜਲਤਾ ਫਿਰੈ; ਰਹੈ ਨਿਤ ਤਾਤਾ ॥
jalataa firai; rahai nit taataa |
Sant Singh Khalsawanders around burning, and remains tormented.
Manmohan Singhhe wanders about burning and ever remains fiery-tempered.
Manmohan Singh (Punjabi)ਉਹ ਸੜਦਾ ਮਚਦਾ ਫਿਰਦਾ ਹੈ ਅਤੇ ਸਦਾ ਤੱਤੇ-ਸੁਭਾ ਵਾਲਾ (ਕ੍ਰੋਧੀ) ਰਹਿੰਦਾ ਹੈ।
Fareedkot Teekaਵਹੁ ਜਲਤਾ ਫਿਰਤਾ ਹੈ ਅਰ ਉਸ ਕੋ ਨਿਤ ਇਛਾ ਹੀ ਰਹਿਤੀ ਹੈ॥
Prof. Sahib Singhਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ।ਪਦ ਅਰਥ ਜਲਤਾ = ਸੜਦਾ। ਤਾਤਾ = ਤੱਤਾ, ਕ੍ਰੋਧ ਵਿਚ।
SikhNet (Spanish)vive en el fuego de sus pasiones y se ve acabado, esa piltrafa malagradecida,
ਅਕਿਰਤਘਣੈ ਕਉ ਰਖੈ. ਨ ਕੋਈ; ਨਰਕ ਘੋਰ ਮਹਿ ਪਾਵਣਾ ॥੭॥
akirataghanai kau rakhai. na koee; narak ghor meh paavanaa |7|
Sant Singh KhalsaNo one can save such an ungrateful person; he is thrown into the most horrible hell. ||7||
Manmohan SinghHim, the ungrateful one, no one can save. He is cast into the terrible hell.
Manmohan Singh (Punjabi)ਉਸ ਨਾਂ-ਸ਼ੁਕਰੇ ਨੂੰ ਕੋਈ ਭੀ ਬਚਾ ਨਹੀਂ ਸਕਦਾ। ਉਹ ਭਿਆਨਕ ਦੋਜ਼ਕ ਅੰਦਰ ਸੁੱਟਿਆ ਜਾਂਦਾ ਹੈ।
Fareedkot Teekaਤਿਸ ਅਕ੍ਰਿਤਘਣ ਕੋ ਕੋਈ ਭੀ ਨਹੀਂ ਰਾਖਤਾ। ਉਸ ਕੋ ਤੌ ਨਰਕ ਘੋਰ ਮੇਂ ਪਾਵਣਾ ਕਰੀਤਾ ਹੈ॥੭॥
Prof. Sahib Singhਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿਚ ਪਿਆ ਰਹਿੰਦਾ ਹੈ ॥੭॥ਪਦ ਅਰਥ ਕਉ = ਨੂੰ। ਘੋਰ = ਭਿਆਨਕ ॥੭॥
SikhNet (Spanish)no puede ser salvada y es llevada a las oscuras profundidades de su inconciencia. (7)
ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥
jeeo praan tan dhan jin saajiaa |
Sant Singh KhalsaHe blessed you with your soul, the breath of life, your body and wealth;
Manmohan SinghHe, who has blessed thee with soul, life, body and wealth,
Manmohan Singh (Punjabi)ਜਿਸ ਨੇ ਤੈਨੂੰ ਆਤਮਾ, ਜਿੰਦਜਾਨ, ਦੇਹ ਅਤੇ ਧਨ-ਦੌਲਤ ਬਖਸ਼ੇ ਹਨ,
Fareedkot Teekaਜਿਸ ਨੇ ਜੀਉ, ਪ੍ਰਾਣ, ਤਨ ਅਰ ਧਨ ਬਣਾਇਆ ਹੈ॥
Prof. Sahib Singhਹੇ ਨਾਨਕ! ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਸਰੀਰ ਬਣਾਇਆ, ਧਨ ਦਿੱਤਾ,ਪਦ ਅਰਥ ਜੀਉ = ਜਿੰਦ। ਜਿਨਿ = ਜਿਸ (ਪਰਮਾਤਮਾ) ਨੇ। ਸਾਜਿਆ = ਬਣਾਇਆ।
SikhNet (Spanish)Uno se olvida de Su Amor, de Quien nos bendijo con cuerpo y Alma,
ਮਾਤ ਗਰਭ ਮਹਿ ਰਾਖਿ, ਨਿਵਾਜਿਆ ॥
maat garabh meh raakh, nivaajiaa |
Sant Singh KhalsaHe preserved and nurtured you in your mother's womb.
Manmohan Singhand who has preserved and nurtured thee in thy mother's belly.
Manmohan Singh (Punjabi)ਅਤੇ ਜਿਸ ਨੇ ਤੈਨੂੰ, ਤੇਰੀ ਮਾਂ ਦੇ ਪੇਟ ਵਿੱਚ ਰੱਖਿਆ ਕਰਕੇ ਪਾਲਿਆ-ਪੋਸਿਆ ਹੈ;
Fareedkot Teekaਪੁਨ: ਮਾਤਾ ਕੇ ਗਰਭ ਮੇਂ ਰਖ ਕੇ ਜਿਸ ਨੇ ਵਡਿਆਇਆ ਹੈ॥
Prof. Sahib Singhਮਾਂ ਦੇ ਪੇਟ ਵਿਚ ਰੱਖਿਆ ਕਰ ਕੇ ਬੜੀ ਦਇਆ ਕੀਤੀ,ਪਦ ਅਰਥ ਮਾਤ = ਮਾਂ। ਰਾਖਿ = ਰੱਖ ਕੇ, ਰੱਖਿਆ ਕਰ ਕੇ। ਨਿਵਾਜਿਆ = ਨਿਵਾਜ਼ਸ਼ ਕੀਤੀ, ਮਿਹਰਬਾਨੀ ਕੀਤੀ।
SikhNet (Spanish)con la respiración vital y con todo tipo de riquezas en la tierra,
ਤਿਸ ਸਿਉ ਪ੍ਰੀਤਿ ਛਾਡਿ. ਅਨ ਰਾਤਾ; ਕਾਹੂ ਸਿਰੈ. ਨ ਲਾਵਣਾ ॥੮॥
tis siau preet chhaadd. an raataa; kaahoo sirai. na laavanaa |8|
Sant Singh KhalsaForsaking His Love, you are imbued with another; you shall never achieve your goals like this. ||8||
Manmohan SinghForsaking His love, thou are imbued with another, This-wise, no end shalt thou reach.
Manmohan Singh (Punjabi)ਉਸ ਦੇ ਪ੍ਰੇਮ ਨੂੰ ਤਿਆਗ, ਤੂੰ ਹੋਰਸ ਨਾਲ ਰੰਗਿਆ ਹੋਇਆ ਹੈਂ। ਇਸ ਤਰ੍ਹਾਂ ਤੂੰ ਕਿਸੇ ਕਿਨਾਰੇ ਭੀ ਨਹੀਂ ਲਗਣਾ।
Fareedkot Teekaਤਿਸ ਸਾਥ ਤੌ ਪ੍ਰੀਤੀ ਛੋਡ ਦਈ ਹੈ ਔ ਹੋਰ ਮੇਂ ਤੂੰ ਰਾਤਾ ਹੈਂ। ਇਸ ਪ੍ਰੀਤੀ ਨੇ ਤੇਰੇ ਕੋ ਕਿਸੇ ਸਿਰੇ ਨਹੀਂ ਲਾਵਣਾ ਅਰਥਾਤ ਨਹੀਂ ਪਹੁਚਾਵਣਾ ਹੈ, ਭਾਵ ਤੂੰ ਦੋਨੋ (ਸਿਰੈ) ਦੀਨ ਦੁਨੀ ਤੇ ਗਿਆ ਹੈਂ॥੮॥
Prof. Sahib Singhਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਪਿਆਰ ਛੱਡ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਕਿਸੇ ਪਾਸੇ ਭੀ ਨੇਪਰੇ ਨਹੀਂ ਚੜ੍ਹਦਾ ॥੮॥ਪਦ ਅਰਥ ਛਾਡਿ = ਛੱਡ ਕੇ। ਅਨ = {अन्य} ਹੋਰ ਹੋਰ (ਪਦਾਰਥਾਂ ਦੇ ਮੋਹ ਵਿਚ)। ਰਾਤਾ = ਰੱਤਾ, ਮਸਤ। ਕਾਹੂ ਸਿਰੈ = ਕਿਸੇ (ਕੰਮ ਦੇ) ਸਿਰੇ ਤੇ। ਕਾਹੂ...ਲਾਵਣਾ = ਕਿਸੇ ਕੰਮ ਵਿਚ ਸਫਲਤਾ ਨਹੀਂ ਹੁੰਦੀ ॥੮॥
SikhNet (Spanish)de Quien nos salvó y nos nutrió en el vientre materno. Entonces ¿quién nos va a llevar a través? (8)
ਧਾਰਿ ਅਨੁਗ੍ਰਹੁ; ਸੁਆਮੀ ਮੇਰੇ ॥
dhaar anugrahu; suaamee mere |
Sant Singh KhalsaPlease shower me with Your Merciful Grace, O my Lord and Master.
Manmohan SinghShow Thou mercy unto me, O my Lord.
Manmohan Singh (Punjabi)ਤੂੰ ਮੇਰੇ ਉਤੇ ਮਿਹਰ ਕਰ, ਹੇ ਮੈਂਡੇ ਸੁਆਮੀ!
Fareedkot Teekaਐਸੇ ਪ੍ਰਾਰਥਨਾ ਕਰ: ਕਿ ਹੇ ਸ੍ਵਾਮੀ! ਮੇਰੇ ਪਰ (ਅਨੁਗ੍ਰਹੁ) ਕ੍ਰਿਪਾ ਧਾਰਿ ਕਰਿ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! (ਅਸਾਂ ਜੀਵਾਂ ਉੱਤੇ) ਦਇਆ ਕਰੀ ਰੱਖ,ਪਦ ਅਰਥ ਅਨੁਗ੍ਰਹੁ = ਮਿਹਰ, ਕਿਰਪਾ {ਪੁਲਿੰਗ}। ਸੁਆਮੀ = ਹੇ ਸੁਆਮੀ!
SikhNet (Spanish)Oh Maestro mío, ten Compasión de mí. Tú,
ਘਟਿ ਘਟਿ ਵਸਹਿ; ਸਭਨ ਕੈ ਨੇਰੇ ॥
ghatt ghatt vaseh; sabhan kai nere |
Sant Singh KhalsaYou dwell in each and every heart, and are near everyone.
Manmohan SinghThou abide in all the hearts and are near everyone.
Manmohan Singh (Punjabi)ਤੂੰ ਸਾਰਿਆਂ ਦਿਲਾਂ ਅੰਦਰ ਅਤੇ ਹਰ ਇੱਕ ਦੇ ਨੇੜੇ ਰਹਿੰਦਾ ਹੈਂ।
Fareedkot Teekaਘਟੋਂ ਘਟੋਂ ਮੇਂ ਤੂੰ ਵਸਤਾ ਹੈਂ ਇਸੀ ਤੇ ਸਰਬ ਕੇ ਨੇੜੇ ਹੈਂ॥
Prof. Sahib Singhਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਵਸਹਿ = ਤੂੰ ਵੱਸਦਾ ਹੈਂ।
SikhNet (Spanish)Quien prevaleces en los corazones, estás cerca, pero muy cerca, nada está en mis manos.
ਹਾਥਿ ਹਮਾਰੈ ਕਛੂਐ ਨਾਹੀ; ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥
haath hamaarai kachhooai naahee; jis janaaeihi tisai janaavanaa |9|
Sant Singh KhalsaNothing is in my hands; he alone knows, whom You inspire to know. ||9||
Manmohan SinghNothing lies in my hands. He alone knows Thee, whom Thou Thyself instruct.
Manmohan Singh (Punjabi)ਮੇਰੇ ਹੱਥ ਵਿੱਚ ਕੁਝ ਭੀ ਨਹੀਂ। ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸ ਨੂੰ ਤੂੰ ਖ਼ੁਦ ਦਰਸਾਉਂਦਾ ਹੈਂ।
Fareedkot Teekaਹਮਾਰੇ ਹਾਥ ਮੇਂ ਕਛੁ ਭੀ ਨਹੀਂ ਹੈ, ਜਿਸ ਕੋ ਤੂੰ ਜਣਾਇਆ ਚਾਹੇਂ ਤਿਸ ਕੋ ਤੂੰ ਅਪਨਾ ਆਪ ਜਣਾਵਣਾ ਕਰਤਾ ਹੈਂ॥੯॥
Prof. Sahib Singhਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ। ਜਿਸ ਮਨੁੱਖ ਨੂੰ ਤੂੰ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈਂ, ਉਹੀ ਮਨੁੱਖ ਇਹ ਸਮਝ ਹਾਸਲ ਕਰਦਾ ਹੈ ॥੯॥ਪਦ ਅਰਥ ਹਾਥਿ = ਹੱਥ ਵਿਚ, ਵੱਸ ਵਿਚ। ਕਛੂਐ = ਕੁਝ ਭੀ। ਜਣਾਇਹਿ = ਤੂੰ ਸਮਝ ਬਖ਼ਸ਼ਦਾ ਹੈਂ ॥੯॥
SikhNet (Spanish)A quien sea que le revelas Tu Ser, sólo ese ser Te puede conocer. (9)
ਜਾ ਕੈ ਮਸਤਕਿ; ਧੁਰਿ ਲਿਖਿ ਪਾਇਆ ॥
jaa kai masatak; dhur likh paaeaa |
Sant Singh KhalsaOne who has such pre-ordained destiny inscribed upon his forehead,
Manmohan SinghUpon whose forehead my Primal Lord has made this writ,
Manmohan Singh (Punjabi)ਜਿਸ ਦੇ ਮੱਥੇ ਉੱਤੇ ਆਦੀ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ,
Fareedkot Teekaਜਿਸ ਕੇ ਮਸਤਕ ਪਰ ਤੈਂ ਆਦਿ ਹੀ ਲੇਖ ਲਿਖ ਪਾਇਆ ਹੈ॥
Prof. Sahib Singhਧੁਰ ਹਜ਼ੂਰੀ ਵਿਚੋਂ ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ ਨੇ ਚੰਗੇ ਭਾਗਾਂ ਦਾ ਲੇਖ) ਲਿਖ ਕੇ ਪਾਇਆ ਹੁੰਦਾ ਹੈ,ਪਦ ਅਰਥ ਮਸਤਕਿ = ਮੱਥੇ ਉੱਤੇ। ਕੈ ਮਸਤਕਿ = ਦੇ ਮੱਥੇ ਉੱਤੇ। ਧੁਰਿ = ਧੁਰ ਤੋਂ, ਪਰਮਾਤਮਾ ਵਲੋਂ ਹੀ। ਲਿਖਿ = ਲਿਖ ਕੇ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
SikhNet (Spanish)Aquél que tiene en su frente Tu Inscripción, oh Dios,
ਤਿਸ ਹੀ ਪੁਰਖ. ਨ ਵਿਆਪੈ ਮਾਇਆ ॥
tis hee purakh. na viaapai maaeaa |
Sant Singh Khalsathat person is not afflicted by Maya.
Manmohan Singhthe mammon clings not to that person.
Manmohan Singh (Punjabi)ਮੋਹਨੀ ਉਸ ਪੁਰਸ਼ ਨੂੰ ਨਹੀਂ ਚਿਮੜਦੀ।
Fareedkot Teekaਤਿਸ ਪੁਰਖ ਕੋ ਮਾਇਆ ਨਹੀਂ ਵਿਆਪਤੀ॥
Prof. Sahib Singhਸਿਰਫ਼ ਉਸ ਮਨੁੱਖ ਉਤੇ ਹੀ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।ਪਦ ਅਰਥ ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ।
SikhNet (Spanish)no puede ser afectado ni controlado por Maya.
ਨਾਨਕ ਦਾਸ ਸਦਾ ਸਰਣਾਈ; ਦੂਸਰ ਲਵੈ. ਨ ਲਾਵਣਾ ॥੧੦॥
naanak daas sadaa saranaaee; doosar lavai. na laavanaa |10|
Sant Singh KhalsaSlave Nanak seeks Your Sanctuary forever; there is no other equal to You. ||10||
Manmohan SinghSlave Nanak, ever seeks Thine protection, O Lord, and the he deems none else equal to Thee.
Manmohan Singh (Punjabi)ਗੋਲਾ ਨਾਨਕ ਹਮੇਸ਼ਾਂ ਤੇਰੀ ਪਨਾਹ ਲੋੜਦਾ ਹੈ, ਹੇ ਪ੍ਰਭੂ! ਅਤੇ ਉਹ ਹੋਰ ਕਿਸੇ ਨੂੰ ਤੇਰੇ ਬਰਾਬਰ ਨਹੀਂ ਸਮਝਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੇਰੀ ਸਦਾ ਸਰਣ ਹੈਂ ਤੇਰੇ ਸਮਾਨ ਦੂਸਰਾ ਕੋਈ (ਲਾਵਣਾ) ਕਰੀਤਾ ਨਹੀਂ॥੧੦॥
Prof. Sahib Singhਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹ ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦੇ ॥੧੦॥ਪਦ ਅਰਥ ਨਾਨਕ = ਹੇ ਨਾਨਕ! ਦਾਸ = {ਬਹੁ-ਵਚਨ} ਪਰਮਾਤਮਾ ਦੇ ਭਗਤ। ਲਵੈ ਨ ਲਾਵਣਾ = ਬਰਾਬਰ ਨਹੀਂ ਸਮਝਦੇ ॥੧੦॥
SikhNet (Spanish)Oh Dios, Nanak busca sólo Tu Refugio, pues no hay nadie que Te iguale. (10)
ਆਗਿਆ; ਦੂਖ ਸੂਖ ਸਭਿ ਕੀਨੇ ॥
aagiaa; dookh sookh sabh keene |
Sant Singh KhalsaIn His Will, He made all pain and pleasure.
Manmohan SinghIn His will, the Lord has make all weal and woe.
Manmohan Singh (Punjabi)ਆਪਣੀ ਰਜ਼ਾ ਅੰਦਰ ਪ੍ਰਭੂ ਨੇ ਸਮੂਹ ਖ਼ੁਸ਼ੀਆਂ ਅਤੇ ਗ਼ਮੀਆਂ ਰਚੀਆਂ ਹਨ।
Fareedkot Teekaਦੁਖ ਔ ਸੁਖ ਸਭ ਤੈਨੇ ਅਪਨੀ ਆਗਿਆ ਮੇਂ ਕੀਏ ਹੂਏ ਹੈਂ॥
Prof. Sahib Singh(ਜਗਤ ਦੇ) ਸਾਰੇ ਦੁੱਖ ਸਾਰੇ ਸੁਖ (ਪਰਮਾਤਮਾ ਨੇ ਆਪਣੇ) ਹੁਕਮ ਵਿਚ (ਆਪ ਹੀ) ਬਣਾਏ ਹਨ।ਪਦ ਅਰਥ ਆਗਿਆ = ਹੁਕਮ ਵਿਚ। ਸਭਿ = ਸਾਰੇ।
SikhNet (Spanish)Todo placer y todo dolor están en Tu Voluntad. Oh Señor,
ਅੰਮ੍ਰਿਤ ਨਾਮੁ; ਬਿਰਲੈ ਹੀ ਚੀਨੇ ॥
amrit naam; biralai hee cheene |
Sant Singh KhalsaHow rare are those who remember the Ambrosial Naam, the Name of the Lord.
Manmohan SinghHardly any one panders over the ambrosial Name.
Manmohan Singh (Punjabi)ਕੋਈ ਟਾਂਵਾਂ ਜਣਾ ਹੀ ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਕੋਈ ਵਿਰਲੇ ਨਾਮ ਅੰਮ੍ਰਿਤ ਕੋ ਪਹਿਚਾਨਤੇ ਹੈਂ॥
Prof. Sahib Singh(ਇਹਨਾਂ ਦੁੱਖਾਂ ਤੋਂ ਬਚਣ ਲਈ) ਕਿਸੇ ਵਿਰਲੇ ਮਨੁੱਖ ਨੇ ਹੀ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਸਾਂਝ ਪਾਈ ਹੈ।ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਬਿਰਲੈ ਹੀ = ਕਿਸੇ ਵਿਰਲੇ ਨੇ ਹੀ। ਚੀਨੇ = ਪਛਾਣਿਆ ਹੈ।
SikhNet (Spanish)extraordinario es aquél que conoce el Misterio del Néctar de Tu Nombre.
ਤਾ ਕੀ ਕੀਮਤਿ ਕਹਣੁ. ਨ ਜਾਈ; ਜਤ ਕਤ ਓਹੀ ਸਮਾਵਣਾ ॥੧੧॥
taa kee keemat kehan. na jaaee; jat kat ohee samaavanaa |11|
Sant Singh KhalsaHis value cannot be described. He is prevailing everywhere. ||11||
Manmohan SinghHis worth can be told not. Every-where, He, the Lord is pervading.
Manmohan Singh (Punjabi)ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਉਹ ਸੁਆਮੀ ਹਰ ਥਾਂ ਰਮ ਰਿਹਾ ਹੈ।
Fareedkot Teekaਤਿਸ ਤੇਰੀ ਕੀਮਤ ਕਹੀ ਨਹੀਂ ਜਾਤੀ, ਜਹਾਂ ਕਹਾਂ ਓਹੀ ਤੂੰ ਸਮਾਵਣਾ ਕਰਿ ਰਹਿਆ ਹੈਂ॥੧੧॥
Prof. Sahib Singhਉਸ ਪਰਮਾਤਮਾ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਉਹ ਪਰਮਾਤਮਾ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ, ਉਂਞ) ਹਰ ਥਾਂ ਉਹ ਆਪ ਹੀ ਸਮਾਇਆ ਹੋਇਆ ਹੈ ॥੧੧॥ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ। ਜਤ ਕਤ = ਹਰ ਥਾਂ। ਓਹੀ = ਉਹ ਪਰਮਾਤਮਾ ਹੀ ॥੧੧॥
SikhNet (Spanish)Oh Dios, nunca podré terminar de recitar toda Tu Alabanza, sí, Tú prevaleces tanto aquí como allá. (11)
ਸੋਈ ਭਗਤੁ ਸੋਈ ਵਡ ਦਾਤਾ ॥
soee bhagat soee vadd daataa |
Sant Singh KhalsaHe is the devotee; He is the Great Giver.
Manmohan SinghHe alone is the Saint, He the Great Giver.
Manmohan Singh (Punjabi)ਕੇਵਲ ਉਹ ਹੀ ਸੰਤ ਹੈ, ਓਹੀ ਵੱਡਾ ਦਾਤਾਰ।
Fareedkot Teekaਸੋਈ ਭਗਤ ਹੈ ਔ ਸੋਈ ਵਡਦਾਤਾ ਹੈ॥
Prof. Sahib Singhਉਹ ਪਰਮਾਤਮਾ ਆਪ ਹੀ (ਆਪਣੇ ਸੇਵਕ ਵਿਚ ਬੈਠਾ ਆਪਣੀ) ਭਗਤੀ ਕਰਨ ਵਾਲਾ ਹੈ, ਉਹ ਆਪ ਹੀ ਸਭ ਤੋਂ ਵੱਡਾ ਦਾਤਾਰ ਹੈ,ਪਦ ਅਰਥ ਸੋਈ = ਉਹ (ਪਰਮਾਤਮਾ ਆਪ) ਹੀ। ਭਗਤੁ = ਭਗਤੀ ਕਰਨ ਵਾਲਾ।
SikhNet (Spanish)Sólo Él es el Gran Devoto, sólo Él es el Dios Munificente,
ਸੋਈ ਪੂਰਨ ਪੁਰਖੁ ਬਿਧਾਤਾ ॥
soee pooran purakh bidhaataa |
Sant Singh KhalsaHe is the Perfect Primal Lord, the Architect of karma.
Manmohan SinghHe the Perfect Creator Lord,
Manmohan Singh (Punjabi)ਓਹੀ ਮੁਕੰਮਲ ਸਿਰਜਣਹਾਰ ਸੁਆਮੀ ਹੈ,
Fareedkot Teekaਵਹੀ ਪੂਰਨ ਪੁਰਖ ਔ ਕਰਮ ਫਲ ਪ੍ਰਦਾਤਾ ਹੈ॥
Prof. Sahib Singhਉਹ ਆਪ ਹੀ ਸਭ ਵਿਚ ਵਿਆਪਕ ਸਿਰਜਣਹਾਰ ਹੈ।ਪਦ ਅਰਥ ਬਿਧਾਤਾ = ਸਿਰਜਣਹਾਰ।
SikhNet (Spanish)sí, sólo Él es nuestro Perfecto Señor Creador.
ਬਾਲ ਸਹਾਈ ਸੋਈ ਤੇਰਾ; ਜੋ ਤੇਰੈ ਮਨਿ ਭਾਵਣਾ ॥੧੨॥
baal sahaaee soee teraa; jo terai man bhaavanaa |12|
Sant Singh KhalsaHe is your help and support, since infancy; He fulfills your mind's desires. ||12||
Manmohan Singhthy Succourer since thy infancy, fulfils thy mind's desires.
Manmohan Singh (Punjabi)ਅਤੇ ਉਹ ਹੀ ਤੈਂਡੇ ਬਚਪਣੇ ਤੋਂ ਤੈਡਾਂ ਸਹਾਇਕ ਤੇਰੇ ਚਿੱਤ ਦੀਆਂ ਖ਼ਾਹਿਸ਼ਾ ਪੂਰੀਆਂ ਕਰਦਾ ਹੈ।
Fareedkot Teekaਬਾਲ ਅਵਸਥਾ ਤੇ ਸੋਈ ਤੇਰਾ ਸਹਾਈ ਹੈ, ਜੋ ਤੇਰੇ ਮਨ ਕੀਆਂ ਭਾਵਣਾਂ ਪੂਰੀਆਂ ਕਰਤਾ ਹੈ॥੧੨॥
Prof. Sahib Singhਹੇ ਪ੍ਰਭੂ! ਜਿਹੜਾ (ਤੇਰਾ ਭਗਤ) ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ, ਉਹੀ ਤੇਰਾ ਬਾਲ-ਸਖਾਈ ਹੈ (ਉਹੀ ਤੈਨੂੰ ਇਉਂ ਪਿਆਰਾ ਹੈ ਜਿਵੇਂ ਛੋਟੀ ਉਮਰ ਤੋਂ ਇਕੱਠੇ ਰਹਿਣ ਵਾਲੇ ਬਾਲਕ ਇਕ ਦੂਜੇ ਨੂੰ ਸਾਰੀ ਉਮਰ ਪਿਆਰ ਕਰਨ ਵਾਲੇ ਹੁੰਦੇ ਹਨ) ॥੧੨॥ਪਦ ਅਰਥ ਬਾਲ ਸਹਾਈ = ਬਾਲ ਉਮਰ ਤੋਂ ਹੀ ਸਾਥੀ। ਸਹਾਈ = ਸਖਾਈ, ਮਿੱਤਰ, ਸਾਥੀ। ਤੇਰੈ ਮਨਿ = (ਹੇ ਪ੍ਰਭੂ!) ਤੇਰੇ ਮਨ ਵਿਚ। ਭਾਵਣਾ = ਚੰਗਾ ਲੱਗਾ ਹੈ ॥੧੨॥
SikhNet (Spanish)Sólo Él, nos protege en nuestra infancia, sí, el Dios que complace nuestra mente. (12)
ਮਿਰਤੁ ਦੂਖ ਸੂਖ ਲਿਖਿ ਪਾਏ ॥
mirat dookh sookh likh paae |
Sant Singh KhalsaDeath, pain and pleasure are ordained by the Lord.
Manmohan SinghDeath, pain and pleasure are writ by the Lord.
Manmohan Singh (Punjabi)ਮੌਤ, ਪੀੜ ਤੇ ਪ੍ਰਸੰਨਤਾ ਸੁਆਮੀ ਨੇ (ਧੁਰੋਂ) ਲਿਖੀਆਂ ਹਨ।
Fareedkot Teekaਦੁਖ ਔ ਸੁਖ ਪੁਨਃ ਮ੍ਰਿਤੂ ਤਿਸ ਨੇ ਲਿਖ ਪਾਏ ਹੈ॥
Prof. Sahib Singhਮੌਤ ਦੁੱਖ ਸੁਖ ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ।ਪਦ ਅਰਥ ਮਿਰਤੁ = ਮੌਤ (मृत्यु}। ਲਿਖਿ = (ਹਰੇਕ ਜੀਵ ਦੇ ਭਾਗਾਂ ਵਿਚ) ਲਿਖ ਕੇ।
SikhNet (Spanish)El dolor y el placer están inscritos en nuestro Destino.
ਤਿਲੁ ਨਹੀ ਬਧਹਿ; ਘਟਹਿ ਨ. ਘਟਾਏ ॥
til nahee badheh; ghatteh na. ghattaae |
Sant Singh KhalsaThey do not increase or decrease by anyone's efforts.
Manmohan SinghThey increase not a bit, not decrease by decreasing.
Manmohan Singh (Punjabi)ਉਹ ਭੋਰਾ ਭਰ ਨਹੀਂ ਵਧਦੇ, ਨਾਂ ਹੀ ਘਟਾਇਆ ਘਟ ਹੁੰਦੇ ਹਨ।
Fareedkot Teekaਤਿਲ ਮਾਤ੍ਰ ਭੀ ਨਹੀਂ ਬਧਤੇ ਔ ਕਿਸੇ ਕੇ ਘਟਾਏ ਹੋਏ ਘਟਤੇ ਭੀ ਨਹੀਂ ॥
Prof. Sahib Singhਨਾਹ ਇਹ ਵਧਾਇਆਂ ਰਤਾ ਭੀ ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ।ਪਦ ਅਰਥ ਤਿਲੁ = ਰਤਾ ਭਰ ਭੀ। ਬਧਹਿ = ਵਧਦੇ {ਬਹੁ-ਵਚਨ}।
SikhNet (Spanish)Nada se incrementa, ni disminuye de lo que Él ha escrito, pues sólo ocurre lo que es la Voluntad del Señor Creador,
ਸੋਈ ਹੋਇ ਜਿ ਕਰਤੇ ਭਾਵੈ; ਕਹਿ ਕੈ ਆਪੁ ਵਞਾਵਣਾ ॥੧੩॥
soee hoe ji karate bhaavai; keh kai aap vayaavanaa |13|
Sant Singh KhalsaThat alone happens, which is pleasing to the Creator; speaking of himself, the mortal ruins himself. ||13||
Manmohan SinghThat alone happens, what pleases the Creator. Man ruins himself by saying that he does some thing.
Manmohan Singh (Punjabi)ਕੇਵਲ ਉਹ ਹੀ ਹੁੰਦਾ ਹੈ ਜੋ ਸਿਰਜਣਹਾਰ ਨੂੰ ਚੰਗਾ ਲਗਦਾ ਹੈ। ਇਹ ਆਖਣ ਦੁਆਰਾ ਕਿ ਉਹ (ਬੰਦਾ) ਕੁਛ ਕਰਦਾ ਹੈ, ਉਹ ਆਪਦੇ ਆਪ ਨੂੰ ਬਰਬਾਦ ਕਰ ਲੈਂਦਾ ਹੈ।
Fareedkot Teekaਹੇ ਕਰਤੇ! ਸੋਈ ਹੋਤਾ ਹੈ, ਜੋ ਤੇਰੇ ਕੋ ਭਾਵਤਾ ਹੈ, ਪਰੰਤੂ ਹਮ ਕੋ ਸੁਖ ਦੇਹੁ ਏਹ ਕਹਿ ਕੇ ਆਪਣਾ ਆਪ ਹੀ ਗਵਾਵਣਾ ਹੋਤਾ ਹੈ॥੧੩॥
Prof. Sahib Singhਜੋ ਕੁਝ ਕਰਤਾਰ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀਂ ਆਪਣੇ ਆਪ ਕੁਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ ਕਰਨਾ ਹੁੰਦਾ ਹੈ ॥੧੩॥ਪਦ ਅਰਥ ਹੋਇ = ਹੁੰਦਾ ਹੈ। ਕਰਤੇ ਭਾਵੈ = ਕਰਤਾਰ ਨੂੰ ਚੰਗਾ ਲੱਗਦਾ ਹੈ। ਕਹਿ ਕੈ = ਆਖ ਕੇ। ਆਪੁ = ਆਪਣੇ ਆਪ ਨੂੰ। ਵਞਾਵਣਾ = ਗਵਾਣਾ ਹੁੰਦਾ ਹੈ ॥੧੩॥
SikhNet (Spanish)y totalmente vano es clamar que el ser humano puede hacer algo por sí mismo. (13)
ਅੰਧ ਕੂਪ ਤੇ. ਸੇਈ ਕਾਢੇ ॥
andh koop te. seee kaadte |
Sant Singh KhalsaHe lifts us up and pulls us out of the deep dark pit;
Manmohan SinghThose the Lord pulls out of mental blindness,
Manmohan Singh (Punjabi)ਕੇਵਲ ਉਨ੍ਹਾਂ ਨੂੰ ਹੀ ਸੁਆਮੀ ਅੰਨ੍ਹੇ ਖੂਹ ਵਿਚੋਂ ਕੱਢਦਾ ਹੈ,
Fareedkot Teekaਅੰਧੇ ਸੰਸਾਰ ਕੂਪ ਤੇ ਸੇ ਪੁਰਸ ਕਾਢੇ ਹੈਂ॥
Prof. Sahib Singhਉਹਨਾਂ ਮਨੁੱਖਾਂ ਨੂੰ ਪਰਮਾਤਮਾ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈਂਦਾ ਹੈ,ਪਦ ਅਰਥ ਅੰਧ ਕੂਪ = (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਖੂਹ। ਤੇ = ਤੋਂ। ਸੇਈ = ਉਹੀ ਮਨੁੱਖ {ਬਹੁ-ਵਚਨ}।
SikhNet (Spanish)Él, el Dios, nos saca del pozo oscuro
ਜਨਮ ਜਨਮ ਕੇ ਟੂਟੇ ਗਾਂਢੇ ॥
janam janam ke ttootte gaandte |
Sant Singh KhalsaHe unites with Himself, those who were separated for so many incarnations.
Manmohan Singhand separation since myriads of births,
Manmohan Singh (Punjabi)ਤੇ ਉਨ੍ਹਾਂ ਨੂੰ ਹੀ ਜੋ ਕ੍ਰੋੜਾਂ ਜਨਮਾਂ ਤੋਂ ਵਿਛੁੜੇ ਹੋਏ ਹਨ,
Fareedkot Teekaਜਨਮਾਂ ਜਨਮਾਂ ਕੇ ਟੂਟੇ ਹੂਏ ਆਪਨੇ ਸਾਥ (ਗਾਂਢੇ) ਮਿਲਾਏ ਹੈਂ॥
Prof. Sahib Singhਤੇ, ਕਈ ਜਨਮਾਂ ਦੇ (ਆਪਣੇ ਨਾਲੋਂ) ਟੁੱਟਿਆਂ ਹੋਇਆਂ ਨੂੰ (ਮੁੜ ਆਪਣੇ ਨਾਲ) ਜੋੜ ਲੈਂਦਾ ਹੈ,
SikhNet (Spanish)y profundo y corta las cadenas que nos atan a miles de nacimientos-
ਕਿਰਪਾ ਧਾਰਿ ਰਖੇ ਕਰਿ ਅਪੁਨੇ; ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥
kirapaa dhaar rakhe kar apune; mil saadhoo gobind dhiaavanaa |14|
Sant Singh KhalsaShowering them with His Mercy, He protects them with His own hands. Meeting with the Holy Saints, they meditate on the Lord of the Universe. ||14||
Manmohan Singhand unites with Himself and saves with His own hands by showering His mercy; who contemplate the World-Lord on meeting with the saints.
Manmohan Singh (Punjabi)ਆਪਣੇ ਨਾਲ ਮਿਲਾਉਂਦਾ ਹੈ ਅਤੇ ਆਪਣੀ ਮਿਹਰ ਕਰਕੇ ਆਪਣੇ ਹੱਥਾਂ ਨਾਲ ਕੇਵਲ ਉਨ੍ਹਾਂ ਦੀ ਹੀ ਰੱਖਿਆ ਕਪਦਾ ਹੈ, ਜੋ ਸੰਤਾਂ ਨਾਲ ਮਿਲ ਕੇ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਸਾਧੂਓਂ ਕੇ ਸਾਥ ਮਿਲ ਕੇ ਪਰਮੇਸਰ ਕਾ ਧਿਆਵਣਾ ਕੀਆ ਹੈ ਵਹੁ ਕ੍ਰਿਪਾ ਧਾਰਕੈ ਅਪਨੇ ਕਰਿ ਰਾਖੇ ਹੈਂ॥੧੪॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਬਣਾ ਲੈਂਦਾ ਹੈ, ਜਿਹੜੇ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੧੪॥ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਕਰਿ = ਬਣਾ ਕੇ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ ॥੧੪॥
SikhNet (Spanish)En Su Misericordia nos da Su Mano y nos salva, sí, asociándonos con los Santos cantamos Su Alabanza. (14)
ਤੇਰੀ ਕੀਮਤਿ; ਕਹਣੁ. ਨ ਜਾਈ ॥
teree keemat; kehan. na jaaee |
Sant Singh KhalsaYour worth cannot be described.
Manmohan SinghThy worth, O Lord, can be told not.
Manmohan Singh (Punjabi)ਤੇਰਾ ਮੁਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ।
Fareedkot Teekaਹੇ ਭਗਵਨ! ਤੇਰੀ ਕੀਮਤਿ ਕਹੀ ਨਹੀਂ ਜਾਤੀ॥
Prof. Sahib Singh(ਹੇ ਪ੍ਰਭੂ) ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।
SikhNet (Spanish)Oh Dios, uno no puede pronunciar Toda Tu Alabanza,
ਅਚਰਜ ਰੂਪੁ ਵਡੀ ਵਡਿਆਈ ॥
acharaj roop vaddee vaddiaaee |
Sant Singh KhalsaWondrous is Your form, and Your glorious greatness.
Manmohan SinghWondrous is Thine form and great is Thy greatness.
Manmohan Singh (Punjabi)ਅਦਭੁੱਤ ਹੈ ਤੇਰਾ ਸਰੂਪ ਅਤੇ ਵਿਸ਼ਾਲ ਹੈ ਤੇਰੀ ਵਿਸ਼ਾਲਤਾ।
Fareedkot Teekaਹੇ ਅਸਚਰਜ ਸਰੂਪ! ਤੇਰੀ ਵਡੀ ਵਡਿਆਈ ਹੈ॥
Prof. Sahib Singhਤੇਰਾ ਸਰੂਪ ਹੈਰਾਨ ਕਰ ਦੇਣ ਵਾਲਾ ਹੈ, ਤੇ ਵਡਿਆਈ ਵੱਡੀ ਹੈ।
SikhNet (Spanish)Maravillosa es Tu Forma, Grandiosa es Tu Grandeza.
ਭਗਤਿ ਦਾਨੁ ਮੰਗੈ ਜਨੁ ਤੇਰਾ; ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥
bhagat daan mangai jan teraa; naanak bal bal jaavanaa |15|1|14|22|24|2|14|62|
Sant Singh KhalsaYour humble servant begs for the gift of devotional worship. Nanak is a sacrifice, a sacrifice to You. ||15||1||14||22||24||2||14||62||
Manmohan SinghThe slave begs for the alms of Thine devotional service, O Lord. Nanak is a sacrifice a sacrifice unto Thee.
Manmohan Singh (Punjabi)ਤੈਡਾਂ ਗੋਲਾ, ਤੈਂਡੀ ਪ੍ਰੇਮਮਈ ਸੇਵਾ ਦੀ ਖ਼ੈਰ ਮੰਗਦਾ ਹੈ, ਹੇ ਸੁਆਮੀ! ਨਾਨਕ ਤੇਰੇ ਉਤੋਂ ਘੋਲੀ, ਘੋਲੀ ਵੰਝਦਾ ਹੈ।
Fareedkot Teekaਮੈਂ ਤੇਰਾ ਦਾਸ ਹਾਂ ਔ ਭਗਤੀ ਕਾ ਦਾਨ ਮਾਂਗਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਊਪਰ ਸੇ ਮੈਂ ਮਨ ਬਾਣੀ ਕਰ ਕੇ ਬਲਿਹਾਰ ਜਾਵਣਾ ਕਰਤਾ ਹੂੰ॥੧੫॥੧॥੧੪॥੨੨॥੨੪॥੨॥੧੪॥੬੨॥☬ਅਨਅਧਿਕਾਰੀ ਕੇ ਉਪਦੇਸ ਕੀ ਨਿਸਫਲਤਾ ਔ ਅਧਕਾਰੀ ਕੋ ਸਫਲਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਤੇਰਾ ਸੇਵਕ (ਤੇਰੇ ਦਰ ਤੋਂ) ਤੇਰੀ ਭਗਤੀ ਦਾ ਖ਼ੈਰ ਮੰਗਦਾ ਹੈ, ਤੇ ਤੈਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੧੫॥੧॥੧੪॥੨੨॥੨੪॥੨॥੧੪॥੬੨॥ਪਦ ਅਰਥ ਦਾਨੁ = ਖ਼ੈਰ। ਜਨੁ = ਦਾਸ। ਨਾਨਕ = ਹੇ ਨਾਨਕ! ਬਲਿ ਬਲਿ = ਸਦਕੇ ॥੧੫॥੧॥੧੪॥੨੨॥੨੪॥੨॥੧੪॥੬੨॥
* ਅੰਕਾਂ ਦਾ ਵੇਰਵਾ: ਸੋਲਹੇ ਮ: ੧ = ੨੨। ਸੋਲਹੇ ਮ: ੩ = ੨੪। ਸੋਲਹੇ ਮ: ੪ = ੨। ਸੋਲਹੇ ਮ: ੫ = ੧੪। ਕੁੱਲ ਜੋੜ = ੬੨।
SikhNet (Spanish)Nanak, tu Esclavo, ruega que le otorgues el Regalo de la Devoción y ofrece siempre su ser en sacrificio a Ti. (15-1-14-22-24-2-14-62)