ਮਾਰੂ ਮਹਲਾ ੫ ॥
maaroo mahalaa 5 | Ang 1084
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਪਾਰਬ੍ਰਹਮ; ਸਭ ਊਚ ਬਿਰਾਜੇ ॥
paarabraham; sabh aooch biraaje | Ang 1084
Sant Singh KhalsaThe Abode of the Supreme Lord God is above all.
Manmohan SinghThe highest of all is the abode of the Supreme Lord.
Manmohan Singh (Punjabi)ਸਾਰਿਆਂ ਨਾਲੋਂ ਉੱਚਾ ਹੈ ਨਿਵਾਸ ਅਸਥਾਨ ਸ੍ਰੋਮਣੀ ਸਾਹਿਬ ਦਾ।
Fareedkot Teekaਹੇ ਭਾਈ! ਸਭ ਤੇ ਊਚਾ ਪਾਰਬ੍ਰਹਮ ਬਿਰਾਜਤਾ ਹੈ॥
Prof. Sahib Singhਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,ਪਦ ਅਰਥ ਸਭ ਊਚ = ਸਭਨਾਂ ਤੋਂ ਉੱਚਾ। ਬਿਰਾਜੇ = ਟਿਕਿਆ ਹੋਇਆ ਹੈ।
SikhNet (Spanish)Nuestro Señor Supremo es lo más Alto de lo alto
ਆਪੇ ਥਾਪਿ ਉਥਾਪੇ ਸਾਜੇ ॥
aape thaap uthaape saaje | Ang 1084
Sant Singh KhalsaHe Himself establishes, establishes and creates.
Manmohan SinghHe Himself establishes, disestablishes and creates.
Manmohan Singh (Punjabi)ਉਹ ਆਪ ਹੀ ਟਿਕਾਉਂਦਾ, ਉਖੇੜਦਾ ਅਤੇ ਰਚਦਾ ਹੈ।
Fareedkot Teekaਆਪ ਹੀ ਸਾਜਤਾ ਹੈ, ਆਪ ਹੀ ਇਸਥਿਤ ਕਰਤਾ ਹੈ, ਆਪ ਹੀ ਉਠਾਵਤਾ ਹੈ॥
Prof. Sahib Singhਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।ਪਦ ਅਰਥ ਆਪੇ = ਆਪ ਹੀ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਸਾਜੇ = ਸਾਜਦਾ ਹੈ, ਬਣਾਂਦਾ ਹੈ।
SikhNet (Spanish)y de Sí Mismo establece y desestabiliza todo, para después volverlo a embellecer.
ਪ੍ਰਭ ਕੀ ਸਰਣਿ ਗਹਤ. ਸੁਖੁ ਪਾਈਐ; ਕਿਛੁ ਭਉ. ਨ ਵਿਆਪੈ, ਬਾਲ ਕਾ ॥੧॥
prabh kee saran gehat. sukh paaeeai; kichh bhau. na viaapai, baal kaa |1| Ang 1084
Sant Singh KhalsaHolding tight to the Sanctuary of God, peace is found, and one is not afflicted by the fear of Maya. ||1||
Manmohan SinghGrasping the Lord's protection, peace is obtained and the fear of mammon clings not to the mortal.
Manmohan Singh (Punjabi)ਪ੍ਰਭੂ ਦੀ ਸ਼ਰਣ ਪਕੜਨ ਦੁਆਰਾ, ਆਰਾਮ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਨੂੰ ਮਾਇਆ ਦਾ ਡਰ ਨਹੀਂ ਚਿਮੜਦਾ।
Fareedkot Teekaਐਸੇ ਸਮਰਥ ਕੀ ਸਰਣ ਗ੍ਰਹਣ ਕਰਨੇ ਤੇ ਸੁਖ ਪਾਈਤਾ ਔ (ਬਾਲ ਕਾ) ਮਾਇਆ ਕਾ ਕੁਛ ਭੈ ਨਹੀਂ ਬਿਆਪਤਾ ਹੈ॥੧॥
Prof. Sahib Singhਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ਪਦ ਅਰਥ ਗਹਤ = ਫੜਦਿਆਂ। ਪਾਈਐ = ਪਾਈਦਾ ਹੈ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਬਾਲ = ਬਾਲਾ, ਮਾਇਆ ॥੧॥
SikhNet (Spanish)Sí, entrando a Su Refugio, uno está siempre en Éxtasis, sin tener ningún temor al tipo de Maya que pueda representar una bella y joven mujer. (1)
ਗਰਭ ਅਗਨਿ ਮਹਿ; ਜਿਨਹਿ ਉਬਾਰਿਆ ॥
garabh agan meh; jineh ubaariaa | Ang 1084
Sant Singh KhalsaHe saved you from the fire of the womb,
Manmohan SinghHe who saved thee in the belly's fire,
Manmohan Singh (Punjabi)ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚੋਂ ਬਚਾਇਆ ਸੀ,
Fareedkot Teekaਜਠਰ ਅਗਨ ਬੀਚ ਸੇ ਜਿਸ ਨੇ ਰਖਿਆ ਹੈ॥
Prof. Sahib Singhਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,ਪਦ ਅਰਥ ਜਿਨਹਿ = ਜਿਨਿ ਹੀ, ਜਿਸ ਨੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ 'ਿ' ਉੱਡ ਗਈ ਹੈ}। ਉਬਾਰਿਆ = ਬਚਾਇਆ।
SikhNet (Spanish)Quien nos cuida en el fuego del vientre, sin destruirnos,
ਰਕਤ ਕਿਰਮ ਮਹਿ; ਨਹੀ ਸੰਘਾਰਿਆ ॥
rakat kiram meh; nahee sanghaariaa | Ang 1084
Sant Singh Khalsaand did not destroy you, when you were an egg in your mother's ovary.
Manmohan Singhand destroyed thee not when thou were a mere germ in the mother's ovary.
Manmohan Singh (Punjabi)ਅਤੇ ਤੈਨੂੰ ਮਾਤਾ ਦੇ ਲਹੂ ਵਿੱਚ ਨਾਸ ਨਹੀਂ ਕੀਤਾ ਜਦ ਤੂੰ ਇਕ ਤੁਛ ਕੀੜਾ ਹੀ ਸੈਂ,
Fareedkot Teekaਉਦਰ ਕੇ ਰਕਤ ਔ ਕਿਰਮੋਂ ਮੇਂ ਭੀ ਨਹੀਂ ਮਾਰਿਆ ਹੈ, ਭਾਵ ਸੇ ਤਹਾਂ ਭੀ ਰਖਿਆ ਕਰੀ ਹੈ॥
Prof. Sahib Singhਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,ਪਦ ਅਰਥ ਰਕਤ = ਰੱਤ, ਲਹੂ। ਕਿਰਮ = ਕੀੜੇ। ਨਹੀ ਸੰਘਾਰਿਆ = ਨਹੀਂ ਮਰਨ ਦਿੱਤਾ।
SikhNet (Spanish)cuando apenas somos unos simples gusanos en el útero materno
ਅਪਨਾ ਸਿਮਰਨੁ ਦੇ ਪ੍ਰਤਿਪਾਲਿਆ; ਓਹੁ ਸਗਲ ਘਟਾ ਕਾ ਮਾਲਕਾ ॥੨॥
apanaa simaran de pratipaaliaa; ohu sagal ghattaa kaa maalakaa |2| Ang 1084
Sant Singh KhalsaBlessing you with meditative remembrance upon Himself, He nurtured you and cherished you; He is the Master of all hearts. ||2||
Manmohan SinghAnd blessing thee with His meditation, sustained thee; He is the Master of all the hearts.
Manmohan Singh (Punjabi)ਅਤੇ ਜਿਸ ਨੇ ਆਪਣੀ ਬੰਦਗੀ ਬਖ਼ਸ਼ ਕੇ ਤੇਰੀ ਪਾਲਣਾ-ਪੋਸ਼ਣਾ ਕੀਤੀ; ਉਹ ਹਰੀ ਸਾਰਿਆਂ ਦਿਲਾਂ ਦਾ ਮਾਲਕ ਹੈ।
Fareedkot Teekaਵਹੁ ਜੋ ਸਗਲ ਘਟਾਂ ਕਾ ਮਾਲਕ ਹੈ ਤਿਸ ਸੁਆਮੀ ਨੇ ਤਹਾਂ ਅਪਨਾ ਸਿਮਰਨ ਦੇ ਕੇ ਪ੍ਰਤਿਪਾਲਿਆ ਹੈ॥੨॥
Prof. Sahib Singhਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥ਪਦ ਅਰਥ ਦੇ = ਦੇ ਕੇ। ਪ੍ਰਤਿਪਾਲਿਆ = ਰੱਖਿਆ ਕੀਤੀ। ਘਟ = ਸਰੀਰ ॥੨॥
SikhNet (Spanish)y nos lleva a través de Su Contemplación, es el Verdadero Maestro de los Corazones. (2)
ਚਰਣ ਕਮਲ ਸਰਣਾਈ ਆਇਆ ॥
charan kamal saranaaee aaeaa | Ang 1084
Sant Singh KhalsaI have come to the Sanctuary of His lotus feet.
Manmohan SinghI have sought the refuge of the Lord's lotus feet.
Manmohan Singh (Punjabi)ਮੈਂ ਪ੍ਰਭੂ ਦੇ ਕੰਵਲ ਚਰਨਾਂ ਦੀ ਸ਼ਰਣ ਲਈ ਹੈ।
Fareedkot Teekaਮੈਂ ਤਿਸ ਹਰੀ ਕੇ ਚਰਨ ਕਮਲੋਂ ਕੀ ਸਰਣ ਆਇਆ ਹੂੰ॥
Prof. Sahib Singhਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,ਪਦ ਅਰਥ ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ।
SikhNet (Spanish)Oh Dios, he buscado el Refugio del Loto de Tus Pies
ਸਾਧਸੰਗਿ ਹੈ; ਹਰਿ ਜਸੁ ਗਾਇਆ ॥
saadhasang hai; har jas gaaeaa | Ang 1084
Sant Singh KhalsaIn the Saadh Sangat, the Company of the Holy, I sing the Praises of the Lord.
Manmohan SinghIn the saints society I have sung the Lord's praise.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਇਨ ਕੀਤੀ ਹੈ।
Fareedkot Teekaਪੁਨ: ਸਾਧ ਸੰਗ ਮੇਂ ਮਿਲ ਕੇ ਤਿਸ ਹਰੀ ਕਾ ਜਸੁ ਗਾਇਆ ਹੈ॥
Prof. Sahib Singhਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਜਸੁ = ਸਿਫ਼ਤ-ਸਾਲਾਹ।
SikhNet (Spanish)y asociándome a los Santos, he cantado Tu Alabanza, me he sobrepuesto al dolor del ir y venir y,
ਜਨਮ ਮਰਣ ਸਭਿ ਦੂਖ ਨਿਵਾਰੇ; ਜਪਿ ਹਰਿ ਹਰਿ. ਭਉ ਨਹੀ ਕਾਲ ਕਾ ॥੩॥
janam maran sabh dookh nivaare; jap har har. bhau nahee kaal kaa |3| Ang 1084
Sant Singh KhalsaI have erased all the pains of birth and death; meditating on the Lord, Har, Har, I have no fear of death. ||3||
Manmohan SinghI have shaken off all the pain of birth and death and contemplating the Lord God, I now fear not death.
Manmohan Singh (Punjabi)ਮੈਂ ਜੰਮਣ ਤੇ ਮਰਨ ਦਾ ਸਮੂਹ ਦੁਖੜਾ ਦੂਰ ਕਰ ਦਿੱਤਾ ਹੈ ਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਹੁਣ ਮੌਤ ਤੋਂ ਨਹੀਂ ਡਰਦਾ।
Fareedkot Teekaਉਸ ਹਰੀ ਨੇ ਜਨਮ ਮਰਨ ਆਦਿ ਜੋ ਦੁਖ ਹੈਂ ਸਭ ਨਿਵਾਰਨ ਕੀਏ ਹੈਂ, ਕਿਉਂਕਿ ਹਰੀ ਹਰਿ ਕੇ ਜਾਪ ਮੇਂ ਕਾਲ ਕਾ ਭੈ ਨਹੀਂ ਹੈ॥੩॥
Prof. Sahib Singhਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥ਪਦ ਅਰਥ ਸਭਿ = ਸਾਰੇ। ਜਨਮ ਮਰਨ ਸਭਿ ਦੂਖ = ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ। ਨਿਵਾਰੇ = ਦੂਰ ਕਰਦਾ ਹੈ। ਕਾਲੁ = ਮੌਤ, ਆਤਮਕ ਮੌਤ ॥੩॥
SikhNet (Spanish)Contemplándote, no temo a la muerte. (3)
ਸਮਰਥ ਅਕਥ ਅਗੋਚਰ ਦੇਵਾ ॥
samarath akath agochar devaa | Ang 1084
Sant Singh KhalsaGod is all-powerful, indescribable, unfathomable and divine.
Manmohan SinghAll-powerful, Indescribable and Inapprehensible is my Luminous Lord.
Manmohan Singh (Punjabi)ਸਰਬ-ਸ਼ਕਤੀਵਾਨ, ਅਕਹਿ ਅਤੇ ਸੋਚ ਸਮਝ ਤੋਂ ਪਰੇ ਹੈ ਮੇਰਾ ਪ੍ਰਕਾਸ਼ਵਾਨ ਪ੍ਰਭੂ।
Fareedkot Teekaਸਾਮਰਥ ਅਕਥ ਔ ਅਗੋਚਰ ਜੋ ਪ੍ਰਕਾਸ ਸਰੂਪ ਹੈ॥
Prof. Sahib Singhਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਅਗੋਚਰ = ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
SikhNet (Spanish)Oh Señor Indescriptible, Dios Omnipotente e Imperceptible.
ਜੀਅ ਜੰਤ ਸਭਿ; ਤਾ ਕੀ ਸੇਵਾ ॥
jeea jant sabh; taa kee sevaa | Ang 1084
Sant Singh KhalsaAll beings and creatures serve Him.
Manmohan SinghAll the creatures serve but Him alone.
Manmohan Singh (Punjabi)ਸਾਰੇ ਜੀਵ ਜੰਤੂ ਕੇਵਲ ਉਸ ਦੀ ਹੀ ਘਾਲ ਕਮਾਉਂਦੇ ਹਨ।
Fareedkot Teekaਸਭ ਸੂਖਮ ਅਸਥੂਲ ਜੀਵ ਤਿਸ ਕੀ ਸੇਵਾ ਮੇਂ ਲਗੇ ਹੈਂ॥
Prof. Sahib Singhਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।ਪਦ ਅਰਥ ਸੇਵਾ = ਚਾਨਣ-ਰੂਪ। ਸਭਿ = ਸਾਰੇ। ਤਾ ਕੀ = ਉਸ (ਪਰਮਾਤਮਾ) ਦੀ। ਸੇਵਾ = ਸਰਨ।
SikhNet (Spanish)Todas las Criaturas sólo te sirven a Ti, pues eres Tú Quien sostiene al nacido del huevo,
ਅੰਡਜ ਜੇਰਜ ਸੇਤਜ ਉਤਭੁਜ; ਬਹੁ ਪਰਕਾਰੀ ਪਾਲਕਾ ॥੪॥
anddaj jeraj setaj utabhuj; bahu parakaaree paalakaa |4| Ang 1084
Sant Singh KhalsaIn so many ways, He cherishes those born from eggs, from the womb, from sweat and from the earth. ||4||
Manmohan SinghIn good many ways the Lord cherishes the egg-born, the foetus born, the sweat-born and the earth-born.
Manmohan Singh (Punjabi)ਘਣੇਰਿਆਂ ਤਰੀਕਿਆਂ ਨਾਲ ਸੁਆਮੀ ਆਂਡੇ ਤੋਂ ਜੰਮਿਆਂ, ਜੇਰ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਉਤਪੰਨ ਹੋਇਆਂ ਅਤੇ ਧਰਤੀ ਤੋਂ ਉੱਵਿਆਂ ਦੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਅੰਡਜ, ਜੇਰਜ, ਸੇਤਜ ਔ ਉਤਭੁਜ ਜੋ ਚਾਰੇ ਖਾਣੀਆਂ ਹੈਂ, ਇਨ ਕੀ ਬਹੁਤ ਪ੍ਰਕਾਰੋਂ ਸੇ ਪਾਲਨਾ ਕਰਤਾ ਹੈ॥੪॥
Prof. Sahib Singhਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥ਪਦ ਅਰਥ ਅੰਡਜ = ਅੰਡ-ਜ, ਅੰਡੇ ਤੋਂ ਪੈਦਾ ਹੋਣ ਵਾਲੇ। ਜੇਰਜ = ਜੇਰ-ਜ, ਜਿਓਰ ਤੋਂ ਜੰਮਣ ਵਾਲੇ। ਸੇਤਜ = ਸੇਤ-ਜ, ਮੁੜ੍ਹਕੇ ਤੋਂ ਜੰਮਣ ਵਾਲੇ। ਉਤਭੁਜ = {उद्भिज्ज = Sprouting, germinating (as a plant)} ਧਰਤੀ ਵਿਚੋਂ ਉੱਗਣ ਵਾਲੇ। ਬਹੁ ਪਰਕਾਰੀ = ਅਨੇਕਾਂ ਤਰੀਕਿਆਂ ਨਾਲ ॥੪॥
SikhNet (Spanish)del vientre, del sudor y de la tierra. (4)
ਤਿਸਹਿ ਪਰਾਪਤਿ ਹੋਇ ਨਿਧਾਨਾ ॥
tiseh paraapat hoe nidhaanaa | Ang 1084
Sant Singh KhalsaHe alone obtains this wealth,
Manmohan SinghHe alone attains to the Lord's wealth,
Manmohan Singh (Punjabi)ਕੇਵਲ ਉਸ ਨੂੰ ਹੀ ਸੁਆਮੀ ਦੀ ਦੌਲਤ ਪ੍ਰਾਪਤ ਹੁੰਦੀ ਹੈ,
Fareedkot Teekaਤਿਸ ਕੋ ਸੁਭ ਗੁਣਾਂ ਕਾ ਖਜਾਨਾ ਹਰੀ ਪ੍ਰਾਪਤਿ ਹੋਤਾ ਹੈ॥
Prof. Sahib Singhਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,ਪਦ ਅਰਥ ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ ਨੂੰ ਹੀ। ਨਿਧਾਨਾ = ਖ਼ਜ਼ਾਨਾ।
SikhNet (Spanish)Sólo llega hasta este Tesoro de Éxtasis,
ਰਾਮ ਨਾਮ ਰਸੁ ਅੰਤਰਿ ਮਾਨਾ ॥
raam naam ras antar maanaa | Ang 1084
Sant Singh Khalsawho savors and enjoys, deep within his mind, the Name of the Lord.
Manmohan Singhwho within his mind enjoys the Nectar of the Lord's Name.
Manmohan Singh (Punjabi)ਜੋ ਆਪਣੇ ਮਨ ਅੰਦਰ ਸੁਆਮੀ ਦੇ ਨਾਮ ਦੇ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਜਿਨੋਂ ਨੇ ਰਾਮ ਨਾਮ ਕਾ ਰਸੁ ਅੰਤਸਕਰਣ ਮੇਂ ਮਾਨਿਆ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,ਪਦ ਅਰਥ ਰਸੁ = ਆਨੰਦ, ਸੁਆਦ। ਮਾਨਾ = ਮਾਣਦਾ ਹੈ।
SikhNet (Spanish)aquél que eleva en su interior la Esencia del Nombre del Señor.
ਕਰੁ ਗਹਿ ਲੀਨੇ ਅੰਧ ਕੂਪ ਤੇ; ਵਿਰਲੇ ਕੇਈ ਸਾਲਕਾ ॥੫॥
kar geh leene andh koop te; virale keee saalakaa |5| Ang 1084
Sant Singh KhalsaGrasping hold of his arm, God lifts him up and pulls him out of the deep, dark pit. Such a devotee of the Lord is very rare. ||5||
Manmohan SinghTaking him by the hand, the Lord pulls him out of the blind well, but rare is such a saint of God.
Manmohan Singh (Punjabi)ਹੱਥੋਂ ਪਕੜ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕਢ ਲੈਂਦਾ ਹੈ; ਪ੍ਰੰਤੂ ਕੋਈ ਇਕ ਅੱਘਾ ਹੀ ਐਹੋ ਜੇਹਾ ਵਾਹਿਗੁਰੂ ਦਾ ਸੰਤ ਹੈ।
Fareedkot Teekaਵਹੁ ਸੰਤੋਂ ਨੇ ਅੰਧੇ ਕੂਪ ਸੰਸਾਰ ਤੇ ਬੁਧੀ ਰੂਪ ਹਾਥ ਸੇ ਪਕੜ ਕੇ ਉਧਾਰ ਲੀਏ ਹੈਂ, ਪਰੰਤੂ ਐਸੇ ਰਸਤੇ ਕੇ ਦੇਖਾਵਨੇ ਵਾਲੇ ਕੋਈ ਵਿਰਲੇ ਹੀ ਗ੍ਯਾਨਵਾਨ ਹੈਂ॥੫॥
Prof. Sahib Singhਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਕੂਪ = ਖੂਹ। ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਸਾਲਕਾ = ਸੰਤ ॥੫॥
SikhNet (Spanish)A él, el Señor lo saca del pozo negro y oscuro con Sus Manos, pero raro, excepcional es ese Devoto de Dios. (5)
ਆਦਿ ਅੰਤਿ ਮਧਿ ਪ੍ਰਭੁ ਸੋਈ ॥
aad ant madh prabh soee | Ang 1085
Sant Singh KhalsaGod exists in the beginning, in the middle and in the end.
Manmohan SinghHe the Lord is in the beginning, the middle and the end.
Manmohan Singh (Punjabi)ਉਹ ਸਾਹਿਬ ਆਰੰਭ, ਦਰਮਿਆਨ ਅਤੇ ਅਖ਼ੀਰ ਵਿੱਚ ਹੈ।
Fareedkot Teekaਤੀਨ ਕਾਲ ਮੇਂ ਸੋਈ ਪ੍ਰਭੂ ਬਿਆਪਕ ਹੈ॥
Prof. Sahib Singhਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ, ਹੁਣ। ਅੰਤਿ = (ਰਚਨਾ ਦੇ) ਅੰਤ ਵਿਚ।
SikhNet (Spanish)El Señor es en el principio, en el medio y en el fin,
ਆਪੇ ਕਰਤਾ ਕਰੇ. ਸੁ ਹੋਈ ॥
aape karataa kare. su hoee | Ang 1085
Sant Singh KhalsaWhatever the Creator Lord Himself does, comes to pass.
Manmohan SinghThat alone comes to pass, what the Creator Himself does.
Manmohan Singh (Punjabi)ਕੇਵਲ ਉਹ ਹੀ ਹੁੰਦਾ ਹੈ ਜਿਹੜਾ ਕਿ ਸਿਰਜਣਹਾਰ ਖ਼ੁਦ ਕਰਦਾ ਹੈ।
Fareedkot Teekaਜੋ ਆਪ ਪਰਮੇਸਰ ਕਰਤਾ ਹੈ, ਸੋਈ ਉਸਦੇ ਭਾਣੇ ਅਨੁਸਾਰ ਹੋਤਾ ਹੈ॥
Prof. Sahib Singh(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,ਪਦ ਅਰਥ ਆਪੇ = ਆਪ ਹੀ।
SikhNet (Spanish)y sólo ocurre lo que el Señor Creador realiza. Asociándose con los Santos uno se libera del miedo y de la duda,
ਭ੍ਰਮੁ ਭਉ ਮਿਟਿਆ. ਸਾਧਸੰਗ ਤੇ; ਦਾਲਿਦ. ਨ ਕੋਈ ਘਾਲਕਾ ॥੬॥
bhram bhau mittiaa. saadhasang te; daalid. na koee ghaalakaa |6| Ang 1085
Sant Singh KhalsaDoubt and fear are erased, in the Saadh Sangat, the Company of the Holy, and then one is not afflicted by deadly pain. ||6||
Manmohan SinghAssociating with the saints society, doubt and dread are effaced and penury destroys not the mortal.
Manmohan Singh (Punjabi)ਸਤਿਸੰਗਤ ਨਾਲ ਜੁੜਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਕੰਗਾਲਤਾ ਪ੍ਰਾਣੀ ਨੂੰ ਤਬਾਹ ਨਹੀਂ ਕਰਦੀ।
Fareedkot Teekaਸਾਧ ਸੰਗਤ ਕੀ ਕ੍ਰਿਪਾ ਸੇ ਜਿਸ ਕਾ ਭ੍ਰਮਣਾ ਸੰਸਾਰ ਸੇ ਮਿਟ ਗਿਆ ਹੈ ਤਿਸ ਕੋ ਦਾਰਿਦ੍ਰ ਕਿਸੇ ਪ੍ਰਕਾਰ ਸੇ ਨਸਟ ਨਹੀਂ ਕਰਤਾ ਹੈ; ਵਾ ਕੋ ਦਾਲਿਦ੍ਰ (ਘਾਲਕਾ) ਪਾਵਣੇ ਵਾਲਾ ਨਹੀਂ ਹੈ॥੬॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥ਪਦ ਅਰਥ ਭ੍ਰਮੁ = ਭਟਕਣਾ। ਸਾਧ ਸੰਗ ਤੇ = ਸਾਧ ਸੰਗਤ ਤੋਂ। ਦਾਲਿਦ = ਦਰਿੱਦ੍ਰ, ਗਰੀਬੀ, ਦੁੱਖ। ਘਾਲਕਾ = ਨਾਸ ਕਰਨ ਵਾਲਾ, ਆਤਮਕ ਮੌਤ ਲਿਆਉਣ ਵਾਲਾ ॥੬॥
SikhNet (Spanish)es así como uno deja de afligirse por terribles dolores. (6)
ਊਤਮ ਬਾਣੀ ਗਾਉ ਗੋੁਪਾਲਾ ॥
aootam baanee gaau guopaalaa | Ang 1085
Sant Singh KhalsaI sing the most Sublime Bani, the Word of the Lord of the Universe.
Manmohan SinghO Word-Cherisher, hymn I the sublime world.
Manmohan Singh (Punjabi)ਹੇ ਸੰਸਾਰ ਦੇ ਪਾਲਣ-ਪੋਸਣਹਾਰ! ਮੈਂ ਸ਼੍ਰੇਸ਼ਟ ਗੁਰਬਾਣੀ ਗਾਇਨ ਕਰਦਾ ਹਾਂ।
Fareedkot Teekaਤਾਂ ਤੇ ਗੋਪਾਲ ਕੀ ਉਤਮ ਬਾਣੀ ਗਾਇਨ ਕਰਿ॥
Prof. Sahib Singhਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,ਪਦ ਅਰਥ ਗਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ}।
SikhNet (Spanish)Oh Señor, canto Tu Palabra Sublime,
ਸਾਧਸੰਗਤਿ ਕੀ ਮੰਗਹੁ ਰਵਾਲਾ ॥
saadhasangat kee mangahu ravaalaa | Ang 1085
Sant Singh KhalsaI beg for the dust of the feet of the Saadh Sangat.
Manmohan SinghI ask for the dust of the saints congregation.
Manmohan Singh (Punjabi)ਮੈਂ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ।
Fareedkot Teekaਸਾਧ ਸੰਗਤਿ ਕੇ ਚਰਨੋਂ ਕੀ ਧੂੜੀ ਮਾਂਗੋ॥
Prof. Sahib Singh(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,ਪਦ ਅਰਥ ਰਵਾਲਾ = ਚਰਨ-ਧੂੜ।
SikhNet (Spanish)añoro ser ungido con el Polvo de los Pies de Tus Santos y controlando el deseo,
ਬਾਸਨ ਮੇਟਿ. ਨਿਬਾਸਨ ਹੋਈਐ; ਕਲਮਲ ਸਗਲੇ ਜਾਲਕਾ ॥੭॥
baasan mett. nibaasan hoeeai; kalamal sagale jaalakaa |7| Ang 1085
Sant Singh KhalsaEradicating desire, I have become free of desire; I have burnt away all my sins. ||7||
Manmohan SinghObliterating my desire I have become desireless and have burnt all my sins.
Manmohan Singh (Punjabi)ਆਪਣੀ ਖ਼ਾਹਿਸ਼ ਨੂੰ ਮੇਟ ਕੇ ਮੈਂ ਖ਼ਾਹਿਸ਼-ਰਹਿਤ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਰੇ ਪਾਪ ਸਾੜ ਸੁੱਟੇ ਹਨ।
Fareedkot Teekaਪੁਨ: ਬਾਸਨਾ ਕੋ ਮੇਟ ਕੇ ਨਿਰਵਾਸਨਾ ਹੋ ਜਾਈਏ, ਇਸ ਤੇ ਪਾਪ ਸਭ ਜਲ ਜਾਵੇਂਗੇ॥੭॥
Prof. Sahib Singh(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥ਪਦ ਅਰਥ ਬਾਸਨ = ਵਾਸਨਾ। ਮੇਟਿ = ਮਿਟਾ ਕੇ। ਨਿਬਾਸਨ = ਵਾਸਨਾ-ਰਹਿਤ। ਹੋਈਐ = ਹੋ ਜਾਈਦਾ ਹੈ। ਕਲਮਲ = ਪਾਪ। ਸਗਲੇ = ਸਾਰੇ। ਜਾਲਕਾ = ਸਾੜ ਲਈਦੇ ॥੭॥
SikhNet (Spanish)me libero de él, volviendo así nulas las consecuencias de todos mis errores. (7)
ਸੰਤਾ ਕੀ ਇਹ ਰੀਤਿ ਨਿਰਾਲੀ ॥
santaa kee ih reet niraalee | Ang 1085
Sant Singh KhalsaThis is the unique way of the Saints;
Manmohan SinghThis is the strange way of the saints,
Manmohan Singh (Punjabi)ਸਾਧੂਆਂ ਦਾ ਇਹ ਅਨੋਖਾ ਤਰੀਕਾ ਹੈ,
Fareedkot Teekaਸੰਤੋਂ ਕੀ ਤੋ ਇਹ ਰੀਤਿ ਨਿਰਾਲੀ ਹੈ॥
Prof. Sahib Singhਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,ਪਦ ਅਰਥ ਰੀਤਿ = ਮਰਯਾਦਾ, ਜੀਵਨ-ਚਾਲ। ਨਿਰਾਲੀ = ਵੱਖਰੀ।
SikhNet (Spanish)Tales son las Maravillas de las maneras de los Santos,
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥
paarabraham kar dekheh naalee | Ang 1085
Sant Singh Khalsathey behold the Supreme Lord God with them.
Manmohan Singhthat they ever see the Transcendent Lord with them.
Manmohan Singh (Punjabi)ਕਿ ਉਹ ਪਰਮ ਪ੍ਰਭੂ ਨੂੰ ਸਦਾ ਆਪਣੇ ਨਾਲ ਵੇਖਦੇ ਹਨ।
Fareedkot Teekaਪਾਰਬ੍ਰਹਮ ਕੋ ਸਾਥ ਕਰ ਦੇਖਤੇ ਹੈਂ॥
Prof. Sahib Singhਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।ਪਦ ਅਰਥ ਕਰਿ = ਕਰ ਕੇ, ਸਮਝ ਕੇ। ਨਾਲੀ = (ਆਪਣੇ) ਨਾਲ ਹੀ। ਦੇਖਹਿ = ਵੇਖਦੇ ਹਨ {ਬਹੁ-ਵਚਨ}।
SikhNet (Spanish)ellos logran ver a Su Dios en el Interior de Su Ser
ਸਾਸਿ ਸਾਸਿ ਆਰਾਧਨਿ ਹਰਿ ਹਰਿ; ਕਿਉ. ਸਿਮਰਤ ਕੀਜੈ ਆਲਕਾ ॥੮॥
saas saas aaraadhan har har; kiau. simarat keejai aalakaa |8| Ang 1085
Sant Singh KhalsaWith each and every breath, they worship and adore the Lord, Har, Har. How could anyone be too lazy to meditate on Him? ||8||
Manmohan SinghWith every breath, they contemplate their Lord Master, Why does one laze in the Lord's meditation?
Manmohan Singh (Punjabi)ਹਰ ਸੁਆਸ ਨਾਲ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦੇ ਹਨ। ਸਾਹਿਬ ਦੀ ਬੰਦਗੀ ਕਰਨ ਵਿੱਚ ਬੰਦਾ ਕਿਉਂ ਸੁਸਤੀ ਕਰਦਾ ਹੈ।
Fareedkot Teekaਸ੍ਵਾਸ ਸ੍ਵਾਸ ਹਰਿ ਹਰਿ ਨਾਮ ਅਰਾਧਨਾ ਕਰਤੇ ਹੈਂ, ਸੋ ਸਿਮਰਨੇ ਮੇਂ ਕਿਉਂ ਆਲਸ ਕਰੀਏ॥੮॥
Prof. Sahib Singhਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਿਉ ਕੀਜੈ = ਕਿਉਂ ਕੀਤਾ ਜਾਏ? ਨਹੀਂ ਕਰਨਾ ਚਾਹੀਦਾ। ਆਲਕਾ = ਆਲਸ, ਢਿੱਲ-ਮਠ ॥੮॥
SikhNet (Spanish)y Lo contemplan con la mera respiración y sin tardanza. (8)
ਜਹ ਦੇਖਾ; ਤਹ ਅੰਤਰਜਾਮੀ ॥
jeh dekhaa; teh antarajaamee | Ang 1085
Sant Singh KhalsaWherever I look, there I see the Inner-knower, the Searcher of hearts.
Manmohan SinghWherever I see, there I see my Lord, the Searcher of hearts.
Manmohan Singh (Punjabi)ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਦਿਲਾਂ ਦੀਆਂ ਜਾਣਨਹਾਰ ਆਪਣੇ ਸੁਆਮੀ ਨੂੰ ਵੇਖਦਾ ਹਾਂ।
Fareedkot Teekaਜਹਾਂ ਸੰਤੋਂ ਨੇ ਦੇਖਿਆ ਹੈ ਤਹਾ ਅੰਤਰਜਾਮੀ ਬਿਆਪਕ ਹੀ ਦੇਖਿਆ ਹੈ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।ਪਦ ਅਰਥ ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!
SikhNet (Spanish)A donde sea que veo, ahí veo a mi Dios, el Conocedor de lo íntimo de los corazones.
ਨਿਮਖ. ਨ ਵਿਸਰਹੁ; ਪ੍ਰਭ ਮੇਰੇ ਸੁਆਮੀ ॥
nimakh. na visarahu; prabh mere suaamee | Ang 1085
Sant Singh KhalsaI never forget God, my Lord and Master, even for an instant.
Manmohan SinghEven for an instant, I forget not my Lord Master.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸਾਈਂ ਮਾਲਕ ਨੂੰ ਨਹੀਂ ਭੁਲਾਉਂਦਾ।
Fareedkot Teekaਤਾਂ ਤੇ ਹੇ ਭਾਈ! ਤੂੰ ਭੀ ਮੇਰੇ ਪ੍ਰਭੂ ਸੁਆਮੀ ਕੋ ਏਕ ਨਿਮਖ ਮਾਤ੍ਰ ਨਾ ਵਿਸਰਜਨ ਕਰ॥☬ਐਸੇ ਬੇਨਤੀ ਕਰੋ:
Prof. Sahib Singhਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।ਪਦ ਅਰਥ ਨਿਮਖ = {निमेश} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ!
SikhNet (Spanish)Oh mi Dios Todopoderoso, no me abandones ni por un segundo y déjame a mí,
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ; ਬਨਿ ਜਲਿ ਪੂਰਨ ਥਾਲਕਾ ॥੯॥
simar simar jeeveh tere daasaa; ban jal pooran thaalakaa |9| Ang 1085
Sant Singh KhalsaYour slaves live by meditating, meditating in remembrance on the Lord; You are permeating the woods, the water and the land. ||9||
Manmohan SinghThine slaves live by contemplating and remembering Thee, O God. Thou are pervading the woods, the water and the dry-land.
Manmohan Singh (Punjabi)ਤੇਰੇ ਗੋਲੇ ਤੇਰਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਜੀਉਂਦੇ ਹਨ, ਹੇ ਵਾਹਿਗੁਰੂ! ਤੂੰ ਜੰਗਲਾਂ, ਪਾਣੀ ਅਤੇ ਸੁਕੀ ਧਰਤੀ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਹੇ ਹਰੀ! ਤੇਰੇ ਦਾਸ ਸਿਮਰਿ ਸਿਮਰਿ ਕੇ ਜੀਵਤੇ ਹੈਂ, ਤੂੰ ਬਨੋ ਔ ਜਲੋਂ ਮੇਂ, ਪ੍ਰਿਥੀ ਅਸਥਲੋਂ ਮੇਂ ਪੂਰਨ ਹੂਆ ਹੂਆ ਹੈਂ॥੯॥
Prof. Sahib Singhਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥ਪਦ ਅਰਥ ਸਿਮਰਿ = ਸਿਮਰ ਕੇ। ਜੀਵਹਿ = ਜਿਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਬਨਿ = ਜੰਗਲ ਵਿਚ। ਜਲਿ = ਜਲ ਵਿਚ। ਥਾਲਕਾ = ਥਲ ਵਿਚ। ਪੂਰਨ ਵਿਆਪਕ ॥੯॥
SikhNet (Spanish)que soy Tu Sirviente, vivir meditando sólo en Ti. Oh Tú, Quien impregna de Tu Ser los bosques, las aguas y la Tierra. (9)
ਤਤੀ ਵਾਉ. ਨ ਤਾ ਕਉ ਲਾਗੈ ॥
tatee vaau. na taa kau laagai | Ang 1085
Sant Singh KhalsaEven the hot wind does not touch one
Manmohan SinghEven the hot wind brushes him not,
Manmohan Singh (Punjabi)ਉਸ ਨੂੰ ਤੱਤੀ ਹਵਾ ਤੱਕ ਨਹੀਂ ਲਗਦੀ,
Fareedkot Teekaਤਿਸ ਕੋ ਤਤੀ ਵਾਉ ਭੀ ਨਹੀਂ ਲਾਗਤੀ॥
Prof. Sahib Singhਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,ਪਦ ਅਰਥ ਵਾਉ = ਹਵਾ। ਤਤੀ ਵਾਉ = ਤੱਤੀ ਹਵਾ, ਰਤਾ ਭੀ ਦੁੱਖ। ਤਾ ਕਉ = ਉਸ (ਮਨੁੱਖ) ਨੂੰ।
SikhNet (Spanish)No lo toca ni siquiera el viento caliente
ਸਿਮਰਤ ਨਾਮੁ; ਅਨਦਿਨੁ ਜਾਗੈ ॥
simarat naam; anadin jaagai | Ang 1085
Sant Singh Khalsawho remains awake in meditative remembrance, night and day.
Manmohan Singhwho night and day remains awake in the meditation of the Name,
Manmohan Singh (Punjabi)ਜੋ ਨਾਮ ਦੇ ਆਰਾਧਨ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।
Fareedkot Teekaਜੋ ਇਕ ਰਸ ਜਾਗ ਕੇ ਨਾਮੁ ਸਿਮਰਤੇ ਹੈਂ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = ਜਾਗਦਾ ਰਹਿੰਦਾ ਹੈ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
SikhNet (Spanish)a quien está siempre despierto en la Contemplación de Dios,
ਅਨਦ ਬਿਨੋਦ ਕਰੇ ਹਰਿ ਸਿਮਰਨੁ; ਤਿਸੁ ਮਾਇਆ ਸੰਗਿ. ਨ ਤਾਲਕਾ ॥੧੦॥
anad binod kare har simaran; tis maaeaa sang. na taalakaa |10| Ang 1085
Sant Singh KhalsaHe delights and enjoys meditative remembrance on the Lord; he has no attachment to Maya. ||10||
Manmohan Singhenjoys and revels in God's meditation he has no attachment to mammon;
Manmohan Singh (Punjabi)ਵਾਹਿਗੁਰੂ ਦੀ ਬੰਦਗੀ ਅੰਦਰ ਉਹ ਖ਼ੁਸ਼ੀ ਤੇ ਰੰਗ-ਰਲੀਆਂ ਕਰਦਾ ਹੈ ਅਤੇ ਮੋਹਨੀ ਮਾਇਆ ਨਾਲ ਉਸ ਦੀ ਕੋਈ ਲਗਨ ਨਹੀਂ;
Fareedkot Teekaਹਰੀ ਸਿਮਰਨੇ ਕਰ ਕੇ ਅਨੰਦ ਬਿਨੋਦ ਕਰਤਾ ਹੈ, ਤਿਨ ਕੋ ਮਾਇਆ ਸਾਥ ਭੀ ਕੁਛ ਤਲਕ ਅਰਥਾਤ ਪ੍ਰੋਜਨ ਨਹੀਂ ਹੈ॥੧੦॥
Prof. Sahib Singhਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥ਪਦ ਅਰਥ ਅਨਦ ਬਿਨੋਦ = ਆਤਮਕ ਆਨੰਦ-ਖ਼ੁਸ਼ੀਆਂ। ਸੰਗਿ = ਨਾਲ। ਤਾਲਕਾ = ਤਅੱਲੁਕ, ਵਾਹ, ਮੇਲ-ਜੋਲ ॥੧੦॥
SikhNet (Spanish)que disfruta y se regocija en su Dedicación a Dios, sin conservar el apego a Maya. (10)
ਰੋਗ ਸੋਗ ਦੂਖ; ਤਿਸੁ ਨਾਹੀ ॥
rog sog dookh; tis naahee | Ang 1085
Sant Singh KhalsaDisease, sorrow and pain do not affect him;
Manmohan Singhthe disease, sorrow and distress cling to him not,
Manmohan Singh (Punjabi)ਬੀਮਾਰੀ, ਸ਼ੋਕ ਅਤੇ ਤਕਲਫ਼ਿ ਉਸ ਨੂੰ ਨਹੀਂ ਚਿਮੜਦੀਆਂ,
Fareedkot Teekaਰੋਗ ਔ ਸੋਗ ਪੁਨਃ ਦੁਖ ਭੀ ਤਿਸ ਕੋ ਨਹੀਂ ਹੈ॥
Prof. Sahib Singhਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,ਪਦ ਅਰਥ ਤਿਸੁ = ਉਸ (ਉਸ) ਮਨੁੱਖ ਨੂੰ।
SikhNet (Spanish)Sí, él no es afligido por penas ni sufrimientos,
ਸਾਧਸੰਗਿ; ਹਰਿ ਕੀਰਤਨੁ ਗਾਹੀ ॥
saadhasang; har keeratan gaahee | Ang 1085
Sant Singh Khalsahe sings the Kirtan of the Lord's Praises in the Saadh Sangat, the Company of the Holy.
Manmohan Singhand he hymns God's praise in the saints society.
Manmohan Singh (Punjabi)ਅਤੇ ਉਹ ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮ ਗਾਇਨ ਕਰਦਾ ਹੈ।
Fareedkot Teekaਜੋ ਸੰਤੋਂ ਕੇ ਸੰਗ ਮਿਲ ਕੇ ਹਰੀ ਕੇ ਕੀਰਤਨ ਕੋ ਗਾਵਤਾ ਹੈ॥☬ਸੋ ਐਸੇ ਬੇਨਤੀ ਕਰਤਾ ਹੈ:
Prof. Sahib Singhਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਗਾਹੀ = ਗਾਹਿ, ਗਾਂਦੇ ਹਨ। ਸਾਧ ਸੰਗਿ = ਸਾਧ ਸੰਗਤ ਵਿਚ।
SikhNet (Spanish)canta las Alabanzas del Señor,
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ; ਸੁਣਿ ਬੇਨੰਤੀ ਖਾਲਕਾ ॥੧੧॥
aapanaa naam dehi prabh preetam; sun benantee khaalakaa |11| Ang 1085
Sant Singh KhalsaPlease bless me with Your Name, O my Beloved Lord God; please listen to my prayer, O Creator. ||11||
Manmohan SinghO Creator, my Loved Lord, hear Thou my supplication and bless me with Thine Name.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ। ਸਿਰਜਣਹਾਰ ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਹੇ ਪ੍ਰਭੂ ਪ੍ਰੀਤਮ! (ਪਾਲਕਾ) ਸ੍ਰਿਸ੍ਟੀ ਕੇ ਕਰਤਾ ਤੂੰ ਹਮਾਰੀ ਬੇਨਤੀ ਸੁਣ ਕੇ ਅਪਨਾ ਨਾਮ ਦੇਹ॥੧੧॥
Prof. Sahib Singhਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥ਪਦ ਅਰਥ ਪ੍ਰਭ = ਹੇ ਪ੍ਰਭੂ! ਖਾਲਕਾ = ਹੇ ਖ਼ਲਕਤ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! ॥੧੧॥
SikhNet (Spanish)Por favor bendiceme con tu nombre , Oh Señor amado, escucha mis oraciones , Oh Creador. (11)
ਨਾਮ ਰਤਨੁ ਤੇਰਾ ਹੈ ਪਿਆਰੇ ॥
naam ratan teraa hai piaare | Ang 1085
Sant Singh KhalsaYour Name is a jewel, O my Beloved Lord.
Manmohan SinghO my Beloved, jewel-like is Thy Name.
Manmohan Singh (Punjabi)ਹੇ ਮੇਰੇ ਪਿਆਰੇ ਪ੍ਰੀਤਮਾ, ਜਵੇਹਰ ਵਰਗਾ ਹੈ ਤੈਡਾਂ ਨਾਮ।
Fareedkot Teekaਹੇ ਪ੍ਯਾਰੇ ਪਰਮੇਸਰ! ਤੇਰਾ ਨਾਮ (ਰਤਨੁ) ਅਮੋਲਕ ਹੈ॥
Prof. Sahib Singhਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।ਪਦ ਅਰਥ ਪਿਆਰੇ = ਹੇ ਪਿਆਰੇ! ਰਤਨੁ = ਬਹੁਤ ਕੀਮਤੀ ਪਦਾਰਥ।
SikhNet (Spanish)Oh Amor, preciosa es la Joya de Tu Nombre
ਰੰਗਿ ਰਤੇ ਤੇਰੈ ਦਾਸ ਅਪਾਰੇ ॥
rang rate terai daas apaare | Ang 1085
Sant Singh KhalsaYour slaves are imbued with Your Infinite Love.
Manmohan SinghWith Thy Infinite love Thine slaves are imbued.
Manmohan Singh (Punjabi)ਤੇਰੇ ਬੇਅੰਤ ਪਿਆਰ ਨਾਲ ਤੇਰੇ ਗੋਲੇ ਰੰਗੇ ਹੋਏ ਹਨ।
Fareedkot Teekaਤੇਰੇ ਅਪਾਰ ਪ੍ਰੇਮ ਮੇਂ ਦਾਸ ਰੰਗੇ ਹੈਂ॥
Prof. Sahib Singhਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਤੇਰੈ ਰੰਗਿ = ਤੇਰੇ ਪਿਆਰ-ਰੰਗ ਵਿਚ ਰੱਤੇ ਹੋਏ। ਅਪਾਰੇ = ਹੇ ਬੇਅੰਤ!
SikhNet (Spanish)y Tus Sirvientes están imbuidos en Tu Amor Infinito,
ਤੇਰੈ ਰੰਗਿ ਰਤੇ ਤੁਧੁ ਜੇਹੇ; ਵਿਰਲੇ ਕੇਈ ਭਾਲਕਾ ॥੧੨॥
terai rang rate tudh jehe; virale keee bhaalakaa |12| Ang 1085
Sant Singh KhalsaThose who are imbued with Your Love, become like You; it is so rare that they are found. ||12||
Manmohan SinghThey, who are imbued with Thy love, are like Thee. Rarely is such a person found.
Manmohan Singh (Punjabi)ਜੋ ਤੇਰੇ ਪਿਆਰ ਨਾਲ ਰੰਗੀਜੇ ਹਨ ਉਹ ਤੇਰੇ ਵਰਗੇ ਹੀ ਹਨ। ਪ੍ਰੰਤੂ, ਕੋਈ ਟਾਂਵਾਂ ਟੱਲਾ ਹੀ ਐਹੋ ਜੇਹਾ ਪੁਰਸ਼ ਲਭਦਾ ਹੈ।
Fareedkot Teekaਜੋ ਤੇਰੇ ਪ੍ਰੇਮ ਮੇਂ ਰੰਗੇ ਹੈਂ, ਸੋ ਤੋ ਤੇਰੇ ਜੈਸੇ ਹੀ ਹੈਂ, ਪਰੰਤੂ ਖੋਜੀਏ ਤੋ ਕੋਈ ਵਿਰਲੇ ਹੀ ਹੋਤੇ ਹੈਂ ॥੧੨॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥ਪਦ ਅਰਥ ਜੇਹੇ = ਵਰਗੇ। ਭਾਲਕਾ = ਲੱਭਦੇ ਹਨ ॥੧੨॥
SikhNet (Spanish)pero difícil es encontrar a los que están imbuidos en ese Infinito Amor por Ti. (12)
ਤਿਨ ਕੀ ਧੂੜਿ, ਮਾਂਗੈ ਮਨੁ ਮੇਰਾ ॥
tin kee dhoorr, maangai man meraa | Ang 1085
Sant Singh KhalsaMy mind longs for the dust of the feet of those
Manmohan SinghMy soul craves for the dust of their feet,
Manmohan Singh (Punjabi)ਮੇਰੀ ਜਿੰਦੜੀ ਉਨ੍ਹਾਂ ਦੇ ਚਰਨਾਂ ਦੀ ਖਾਕ ਨੂੰ ਲੋੜਦੀ ਹੈ,
Fareedkot Teekaਤਿਨੋਂ ਕੀ ਚਰਨ ਧੂੜ ਮੇਰਾ ਮਨੁ ਮਾਂਗਤਾ ਹੈ॥
Prof. Sahib Singhਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,ਪਦ ਅਰਥ ਮਾਂਗੈ = ਮੰਗਦਾ ਹੈ {ਨੋਟ: ਇਥੇ (ਂ) ਵਰਤੀ ਗਈ ਹੈ। ਸਿਰਲੇਖ ਦੇ ਲਫ਼ਜ਼ 'ਮਹਲਾ' ਦੇ ਨਾਲ ਵਰਤੇ ਹੋਏ ਅੰਕ ੧, ੨, ੩, ੪, ੫, ੯ ਨੂੰ ਕਿਵੇਂ ਪੜ੍ਹਨਾ ਹੈ: ਇਸ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਤਿੰਨ ਚਾਰ ਵਾਰੀ ਹੀ ਹਿਦਾਇਤ ਹੈ। ਬਾਕੀ ਹਰੇਕ ਥਾਂ ਉਸ ਹਿਦਾਇਤ ਨੂੰ ਵਰਤਣਾ ਹੈ ਕਿ ਇਹਨਾਂ = ਅੰਕਾਂ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨਾਵਾਂ ਪੜ੍ਹਨਾ ਹੈ। ਇਸੇ ਤਰ੍ਹਾਂ (ਂ) ਦੀ ਵਰਤੋਂ ਭੀ ਬਹੁਤ ਥੋੜੀ ਥਾਈਂ ਹੈ, ਸਿਰਫ਼ ਹਿਦਾਇਤ = ਮਾਤ੍ਰ ਹੀ। ਲੋੜ ਅਨੁਸਾਰ ਹੋਰ ਥਾਈਂ ਭੀ ਪਾਠ ਵੇਲੇ ਇਹ (ਂ) ਪੜ੍ਹਨੀ ਹੈ}।
SikhNet (Spanish)Mi mente busca sólo el Polvo de Sus Pies,
ਜਿਨ ਵਿਸਰਹਿ ਨਾਹੀ, ਕਾਹੂ ਬੇਰਾ ॥
jin visareh naahee, kaahoo beraa | Ang 1085
Sant Singh Khalsawho never forget the Lord.
Manmohan Singhwho do not forget their Lord at any time.
Manmohan Singh (Punjabi)ਜੋ ਆਪਣੇ ਸਾਹਿਬ ਨੂੰ ਕਿਸੇ ਵੇਲੇ ਭੀ ਨਹੀਂ ਭੁਲਾਉਂਦੇ।
Fareedkot Teekaਜਿਨ ਕੋ ਤੂੰ ਕਿਸੇ ਵੇਲੇ ਨਹੀਂ ਭੁਲਤਾ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।ਪਦ ਅਰਥ ਕਾਹੂ ਬੇਰਾ = ਕਿਸੇ ਭੀ ਵੇਲੇ। ਵਿਸਰਹਿ = ਤੂੰ ਵਿਸਰਦਾ।
SikhNet (Spanish)sí, de aquellos que Te alaban siempre y nunca Te hacen a un lado y Te olvidan.
ਤਿਨ ਕੈ ਸੰਗਿ ਪਰਮ ਪਦੁ ਪਾਈ; ਸਦਾ ਸੰਗੀ ਹਰਿ ਨਾਲਕਾ ॥੧੩॥
tin kai sang param pad paaee; sadaa sangee har naalakaa |13| Ang 1085
Sant Singh KhalsaAssociating with them, I obtain the supreme status; the Lord, my Companion, is always with me. ||13||
Manmohan SinghIn their association, obtain I the supreme status and God, my companion, ever remains with me.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਮੈਂ ਮਹਾਨ ਮਰਤਬੇ ਨੂੰ ਪਾਉਂਦਾ ਹਾਂ ਅਤੇ ਮੇਰਾ ਸਾਥੀ, ਵਾਹਿਗੁਰੂ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ।
Fareedkot Teekaਤਿਨ ਕੀ ਸੰਗਤ ਸੇ ਪਰਮ ਪਦ (ਧਾਈ) ਪਾਵਾ, ਕਿਉਂਕਿ ਹੇ ਹਰੀ! ਤੇਰੇ ਸਾਥ ਵਹੁ ਸਦਾ ਸੰਗੀ ਹੈ॥੧੩॥
Prof. Sahib Singh(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥ਪਦ ਅਰਥ ਕੈ ਸੰਗਿ = ਦੀ ਸੰਗਤ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਪਾਈਂ, ਮੈਂ ਪਾ ਸਕਾਂ। ਸੰਗੀ = ਸਾਥੀ। ਨਾਲਕਾ = ਨਾਲ ॥੧੩॥
SikhNet (Spanish)En su compañía, alcanzo el Estado Sublime de Éxtasis, y mira, el Señor está para siempre conmigo. (13)
ਸਾਜਨੁ ਮੀਤੁ ਪਿਆਰਾ ਸੋਈ ॥
saajan meet piaaraa soee | Ang 1085
Sant Singh KhalsaHe alone is my beloved friend and companion,
Manmohan SinghHe alone is my loved friend and intimate,
Manmohan Singh (Punjabi)ਕੇਵਲ ਉਹ ਹੀ ਮੇਰਾ ਪਿਆਰਾ ਦੋਸਤ ਅਤੇ ਯਾਰ ਹੈ,
Fareedkot Teekaਸਜਨ ਮੀਤ ਪੁਨਃ ਪਿਆਰਾ ਭੀ ਸੋਈ ਹੈ॥
Prof. Sahib Singhਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,ਪਦ ਅਰਥ ਸੋਈ = ਉਹੀ ਮਨੁੱਖ।
SikhNet (Spanish)Sólo él es nuestro amado Amigo, el Santo,
ਏਕੁ ਦ੍ਰਿੜਾਏ; ਦੁਰਮਤਿ ਖੋਈ ॥
ek drirraae; duramat khoee | Ang 1085
Sant Singh Khalsawho implants the Name of the One Lord within, and eradicates evil-mindedness.
Manmohan Singhwho implants the One Lord within me and rids me of my evil-intellect.
Manmohan Singh (Punjabi)ਜੋ ਮੇਰੇ ਅੰਦਰ ਇਕ ਸੁਆਮੀ ਨੂੰ ਪੱਕਾ ਕਰਦਾ ਹੈ ਅਤੇ ਮੰਦੀ ਅਕਲ ਤੋਂ ਮੇਰਾ ਖਹਿੜਾ ਛੁਡਾਉਂਦਾ ਹੈ।
Fareedkot Teekaਜੋ ਖੋਟੀ ਮਤ ਕੋ ਖਇਕੈ ਏਕ ਦ੍ਰਿੜ ਕਰਾਵੈ॥
Prof. Sahib Singhਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,ਪਦ ਅਰਥ ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰ ਦੇਵੇ। ਦੁਰਮਤਿ = ਖੋਟੀ ਮੱਤ। ਖੋਈ = ਦੂਰ ਕਰ ਕੇ, ਖੋਇ।
SikhNet (Spanish)Quien inscribe a Dios en nuestra mente, Quien nos libera de las malas intenciones,
ਕਾਮੁ ਕ੍ਰੋਧੁ ਅਹੰਕਾਰੁ ਤਜਾਏ; ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥
kaam krodh ahankaar tajaae; tis jan kau upades niramaalakaa |14| Ang 1085
Sant Singh KhalsaImmaculate are the teachings of that humble servant of the Lord, who casts out sexual desire, anger and egotism. ||14||
Manmohan SinghImmaculate is the instruction of the man, who purges me of lust, wrath and self-conceit.
Manmohan Singh (Punjabi)ਪਵਿੱਤਰ ਹੈ ਉਸ ਪੁਰਸ਼ ਦੀ ਸਿੱਖਮਤ ਜੋ ਵਿਸ਼ੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਪਾਸੋਂ ਮੇਰੀ ਖ਼ਲਾਸੀਂ ਕਰਾਉਂਦਾ ਹੈ।
Fareedkot Teekaਪੁਨ: ਜੋ ਕਾਮ, ਕ੍ਰੋਧ ਔ ਹੰਕਾਰ ਕੋ ਤਜਾਇ ਦੇਵੇ, ਤਿਸ ਸੰਤ ਜਨ ਕਾ ਉਪਦੇਸ ਨਿਰਮਾਲਕਾ, ਭਾਵ ਬਿਨਾਂ ਮੈਲ ਅਰਥਾਤ ਸੁਧ ਕਰਨੇ ਵਾਲਾ ਹੈ॥੧੪॥☬ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥ਪਦ ਅਰਥ ਤਜਾਏ = ਛਡਾ ਦੇਵੇ। ਕਉ = ਨੂੰ। ਨਿਰਮਾਲਕਾ = ਪਵਿੱਤਰ ਕਰਨ ਵਾਲਾ ॥੧੪॥
SikhNet (Spanish)nos purga de la lujuria del enojo y del ego. Oh, pura es la Instrucción de tal ser. (14)
ਤੁਧੁ ਵਿਣੁ. ਨਾਹੀ ਕੋਈ ਮੇਰਾ ॥
tudh vin. naahee koee meraa | Ang 1085
Sant Singh KhalsaOther than You, O Lord, no one is mine.
Manmohan SinghWithout Thee, O Lord, no one is mine.
Manmohan Singh (Punjabi)ਤੇਰੇ ਬਗ਼ੈਰ, ਹੇ ਸੁਆਮੀ! ਮੈਡਾਂ ਕੋਈ ਨਹੀਂ।
Fareedkot Teekaਤੇਰੇ ਬਿਨਾਂ ਮੇਰਾ ਕੋਈ ਰਖਕੁ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।
SikhNet (Spanish)No hay nada en este Universo que no Te pertenezca,
ਗੁਰਿ ਪਕੜਾਏ; ਪ੍ਰਭ ਕੇ ਪੈਰਾ ॥
gur pakarraae; prabh ke pairaa | Ang 1085
Sant Singh KhalsaThe Guru has led me to grasp the feet of God.
Manmohan SinghThe Guru has make me grasp the Lord feet.
Manmohan Singh (Punjabi)ਗੁਰਾਂ ਨੇ ਮੈਨੂੰ ਸੁਆਮੀ ਦੇ ਚਰਣ ਫੜਾਏ ਹਨ।
Fareedkot Teekaਹੇ ਪ੍ਰਭੂ! ਆਪ ਕੇ ਚਰਨ ਸਤਿਗੁਰੋਂ ਨੇ ਪਕੜਾਏ ਹੈਂ॥
Prof. Sahib Singhਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)yo soy Tuyo. Sí, mi Guru me ha inspirado a aferrarme sólo a Tus Pies y así,
ਹਉ ਬਲਿਹਾਰੀ ਸਤਿਗੁਰ ਪੂਰੇ; ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥
hau balihaaree satigur poore; jin khanddiaa bharam anaalakaa |15| Ang 1085
Sant Singh KhalsaI am a sacrifice to the Perfect True Guru, who has destroyed the illusion of duality. ||15||
Manmohan SinghI am a sacrifice unto my Perfect True Guru, who has rid me of the doubt of another.
Manmohan Singh (Punjabi)ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਹੋਰਸ (ਮਾਇਆ) ਦਾ ਸੰਸਾ ਦੂਰ ਕਰ ਦਿੱਤਾ ਹੈ।
Fareedkot Teekaਮੈਂ ਪੂਰੇ ਸਤਿਗੁਰੋਂ ਪਰ ਬਲਿਹਾਰ ਜਾਤਾ ਹੂੰ ਜਿਨੋਂ ਨੇ ਜੋ ਪਰਮੇਸਰ ਸੇ ਭ੍ਰਮ ਭਿੰਨ ਕਰਨ ਵਾਲਾ ਥਾ; ਵਾ ਅਨਾਦਿ ਕਾਲਕਾ ਭ੍ਰਮ ਥਾ, ਸੋ ਖੰਡਿਆ ਹੈ ॥੧੫॥
Prof. Sahib Singhਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥ਪਦ ਅਰਥ ਹਉ = ਹਉਂ, ਮੈਂ। ਜਿਨਿ = ਜਿਸ (ਗੁਰੂ) ਨੇ। ਖੰਡਿਆ = ਨਾਸ ਕਰ ਦਿੱਤਾ। ਅਨਾਲਕਾ = ਅਨਲ, ਹਵਾ, ਝੱਖੜ (ਵਿਕਾਰਾਂ ਦਾ ਝੱਖੜ) ॥੧੫॥
SikhNet (Spanish)ofrezco mi vida en sacrificio al Guru Verdadero, Quien ha diluido de mi mente la idea del otro. (15)
ਸਾਸਿ ਸਾਸਿ ਪ੍ਰਭੁ. ਬਿਸਰੈ ਨਾਹੀ ॥
saas saas prabh. bisarai naahee | Ang 1085
Sant Singh KhalsaWith each and every breath, I never forget God.
Manmohan SinghI forget not my Lord during any breath,
Manmohan Singh (Punjabi)ਕਿਸੇ ਸਾਹ ਨਾਲ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦਾ,
Fareedkot Teekaਹੇ ਪ੍ਰਭੂ! ਹਮ ਕੋ ਸਾਸ ਸਾਸ ਤੇਰਾ ਨਾਮ ਨਾ ਬਿਸਰੈ॥
Prof. Sahib Singh(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।
SikhNet (Spanish)Oh Señor no permitas que me olvide de Ti ni siquiera en el lapso de una respiración,
ਆਠ ਪਹਰ; ਹਰਿ ਹਰਿ ਕਉ ਧਿਆਈ ॥
aatth pehar; har har kau dhiaaee | Ang 1085
Sant Singh KhalsaTwenty-four hours a day, I meditate on the Lord, Har, Har.
Manmohan Singhand throughout the eight watches I remember my Lord Master.
Manmohan Singh (Punjabi)ਤੇ ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਮਾਲਕ ਨੂੰ ਯਾਦ ਕਰਦਾ ਹਾਂ।
Fareedkot Teekaਪੁਨ: ਅਠੇ ਪਹਰ ਹੇ ਹਰੀ! ਤੇਰੇ ਨਾਮ ਕੋ ਹੀ ਧਿਆਵਾਂ॥
Prof. Sahib Singhਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।ਪਦ ਅਰਥ ਧਿਆਈ = ਧਿਆਈਂ, ਮੈਂ ਧਿਆਵਾਂ।
SikhNet (Spanish)y déjame Contemplarte siempre noche y día y aun mucho más.
ਨਾਨਕ ਸੰਤ ਤੇਰੈ ਰੰਗਿ ਰਾਤੇ; ਤੂ ਸਮਰਥੁ ਵਡਾਲਕਾ ॥੧੬॥੪॥੧੩॥
naanak sant terai rang raate; too samarath vaddaalakaa |16|4|13| Ang 1085
Sant Singh KhalsaO Nanak, the Saints are imbued with Your Love; You are the great and all-powerful Lord. ||16||4||13||
Manmohan SinghNanak, the saints are dyed with Thy love. Thou are the greatly Omnipotent Lord of mine.
Manmohan Singh (Punjabi)ਨਾਨਕ, ਸਾਧੂ ਤੈਂਡੀ ਪ੍ਰੀਤ ਦੇ ਨਾਲ ਰੰਗੇ ਹੋਏ ਹਨ। ਤੂੰ ਮੇਰਾ ਵੱਡਾ ਸਰਬ-ਸ਼ਕਤੀਵਾਨ ਸੁਆਮੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਤੇਰੇ ਅਨੰਦ ਮੇਂ ਰੰਗੇ ਹੈਂ, ਤੂੰ ਸਾਮਰਥ ਸੰਤੋਂ ਕਾ ਵੱਡਾ ਰਖ੍ਯਕ ਹੈਂ॥੧੬॥੪॥੧੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥ਪਦ ਅਰਥ ਨਾਨਕ = ਹੇ ਨਾਨਕ! ਰਾਤੇ = ਰੰਗੇ ਹੋਏ। ਵਡਾਲਕਾ = ਵੱਡਾ। ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ ॥੧੬॥੪॥੧੩॥
SikhNet (Spanish)Oh Señor, Tus Santos están totalmente imbuidos en Tu Amor, qué Poderoso y Magnificente eres Tú, oh Señor. (16-4-13)