ੴ

ਸਿੱਖਬਾਣੀ · SikhBani

Ang 109

Sri Guru Granth Sahib · Raag Maajh · 3 shabads, 43 lines
Translations
Shabad Guru Arjan Dev Ji Raag Maajh

ਮਾਂਝ ਮਹਲਾ ੫ ॥

maanjh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਝੂਠਾ ਮੰਗਣੁ; ਜੇ ਕੋਈ ਮਾਗੈ ॥

jhootthaa mangan; je koee maagai |

Sant Singh KhalsaOne who asks for a false gift,
Manmohan SinghIf some one asks for a false gift,
Manmohan Singh (Punjabi)ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,
Fareedkot Teekaਤੇਰੇ ਨਾਮ ਸੇ ਬਿਨਾ ਜੋ ਪੁਰਸੁ ਝੂਠਾ ਜਾਚਨ ਜਾਚਤਾ ਹੈ, ਭਾਵ ਝੂਠੇ ਪਦਾਰਥੋਂ ਕੋ ਚਾਹੁੰਦਾ ਹੈ॥
Prof. Sahib Singhਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ),

ਪਦ ਅਰਥ ਝੂਠਾ ਮੰਗਣੁ = ਨਿਰੇ ਨਾਸਵੰਤ ਪਦਾਰਥਾਂ ਦੀ ਹੀ ਮੰਗ।

SikhNet (Spanish)Aquél que pide los regalos de Maya,

ਤਿਸ ਕਉ ਮਰਤੇ; ਘੜੀ ਨ ਲਾਗੈ ॥

tis kau marate; gharree na laagai |

Sant Singh Khalsashall not take even an instant to die.
Manmohan Singhhe takes not an instant to die.
Manmohan Singh (Punjabi)ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
Fareedkot Teekaਤਿਸ ਕੋ ਮਰਤੇ ਹੂਏ ਘੜੀ ਨਹੀਂ ਲਾਗਤੀ, ਅਰਥਾਤ ਪੁਨਾ ਪੁਨਾ ਮਰਤਾ ਹੈ॥
Prof. Sahib Singhਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ।

ਪਦ ਅਰਥ ਮਰਤੇ = ਆਤਮਕ ਮੌਤ ਸਹੇੜਦਿਆਂ। ਤਿਸ ਕਉ = {ਨੋਟ:ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਅਕਰਣ'}।

SikhNet (Spanish)se muere en poco tiempo,

ਪਾਰਬ੍ਰਹਮੁ. ਜੋ ਸਦ ਹੀ ਸੇਵੈ; ਸੋ ਗੁਰ ਮਿਲਿ. ਨਿਹਚਲੁ ਕਹਣਾ ॥੧॥

paarabraham. jo sad hee sevai; so gur mil. nihachal kahanaa |1|

Sant Singh KhalsaBut one who continually serves the Supreme Lord God and meets the Guru, is said to be immortal. ||1||
Manmohan SinghHe, who on meeting the Guru, ever serves the Lofty Lord is said to be immortal.
Manmohan Singh (Punjabi)ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।
Fareedkot Teekaਹੇ ਪਾਰਬ੍ਰਹਮ! ਜੋ ਤੁਝ ਕੋ ਸਦਾ ਸੇਵਨ ਕਰਤਾ ਹੈ, ਸੋ ਗੁਰੋਂ ਸਾਥ ਮਿਲ ਕੇ (ਨਿਹਚਲ) ਜਨਮ ਮਰਣ ਸੇ ਰਹਤ ਹੂਆ ਹੈ, ਐਸੇ ਹੀ ਬੇਦ ਸਾਸਤ੍ਰੋਂ ਕਾ ਕਹਣਾ ਹੈ॥੧॥
Prof. Sahib Singhਜੇਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ ॥੧॥

ਪਦ ਅਰਥ ਸਦ = ਸਦਾ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਹਚਲੁ = (ਮਾਇਆ ਦੇ ਹੱਲਿਆਂ ਤੋਂ) ਅਡੋਲ ॥੧॥

SikhNet (Spanish)pero aquél que sirve al Señor Supremo y se encuentra con el Verdadero Guru, su renombre se vuelve inmortal. (1)

ਪ੍ਰੇਮ ਭਗਤਿ; ਜਿਸ ਕੈ ਮਨਿ ਲਾਗੀ ॥

prem bhagat; jis kai man laagee |

Sant Singh KhalsaOne whose mind is dedicated to loving devotional worship
Manmohan SinghHe, whose mind is attached with Lord's affectionate meditation,
Manmohan Singh (Punjabi)ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,
Fareedkot Teekaਜਿਸ ਕੇ ਮਨ ਮੇਂ ਪ੍ਰੇਮਾ ਭਗਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ-ਭਰੀ ਭਗਤੀ (ਦੀ ਲਿਵ) ਲੱਗ ਜਾਂਦੀ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)En la mente de aquél en quien el Amor y la Devoción del Señor están,

ਗੁਣ ਗਾਵੈ ਅਨਦਿਨੁ; ਨਿਤਿ ਜਾਗੀ ॥

gun gaavai anadin; nit jaagee |

Sant Singh Khalsasings His Glorious Praises night and day, and remains forever awake and aware.
Manmohan Singhhe sings His praises night and day and ever remains wakeful.
Manmohan Singh (Punjabi)ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਗੁਣ ਗਾਉਣੇ ਮੇਂ ਰਾਤ ਦਿਨ ਤਿਸ ਕੀ ਬੁਧੀ ਜਾਗੀ ਹੈ॥
Prof. Sahib Singhਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼। ਨਿਤਿ = ਸਦਾ। ਜਾਗੀ = ਜਾਗਿ, ਜਾਗ ਕੇ, ਮਾਇਆਂ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ।

SikhNet (Spanish)día y noche se encuentra despierto a la Realidad de Dios y canta Sus Alabanzas.

ਬਾਹ ਪਕੜਿ. ਤਿਸੁ ਸੁਆਮੀ ਮੇਲੈ; ਜਿਸ ਕੈ ਮਸਤਕਿ ਲਹਣਾ ॥੨॥

baah pakarr. tis suaamee melai; jis kai masatak lahanaa |2|

Sant Singh KhalsaTaking him by the hand, the Lord and Master merges into Himself that person, upon whose forehead such destiny is written. ||2||
Manmohan SinghOn whose brow the receipt of this gift is recorded taking by the arm the Lord blends him with Himself.
Manmohan Singh (Punjabi)ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਪਰੰਤੂ ਹੇ ਸੁਆਮੀ! ਬਾਂਹ ਪਕੜ ਕਰ ਤਿਸੀ ਕੋ ਆਪ ਮਿਲਾਇ ਲੇਤੇ ਹੋ, ਜਿਸ ਕੇ ਮਸਤਿਕ ਮੇਂ ਪ੍ਰਾਪਤਿ ਹੋਨਾ ਆਪਨੇ ਲਿਖ ਦੀਆ ਹੈ॥੨॥
Prof. Sahib Singh(ਉਸ ਦੀ) ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ (ਪਰ ਇਹ ਦਾਤ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਦੇ ਮੱਥੇ ਉਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ (ਭਾਵ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ) ॥੨॥

ਪਦ ਅਰਥ ਮਸਤਕਿ = ਮੱਥੇ ਉਤੇ। ਲਹਣਾ = ਪ੍ਰਾਪਤ ਕਰਨ ਦੇ ਲੇਖ ॥੨॥

SikhNet (Spanish)Si así es su Destino, el Señor lo toma de la mano, y lo une Consigo Mismo. (2)

ਚਰਨ ਕਮਲ; ਭਗਤਾਂ ਮਨਿ ਵੁਠੇ ॥

charan kamal; bhagataan man vutthe |

Sant Singh KhalsaHis Lotus Feet dwell in the minds of His devotees.
Manmohan SinghThe God's lotus feet abide in the heart of His devotees.
Manmohan Singh (Punjabi)ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।
Fareedkot Teekaਤੇਰੇ ਚਰਨ ਕਮਲ ਭਗਤੋਂ ਕੇ ਮਨ ਮੇਂ ਵਸੇ ਹੈਂ॥
Prof. Sahib Singhਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ (ਸਦਾ) ਵੱਸਦੇ ਰਹਿੰਦੇ ਹਨ।

ਪਦ ਅਰਥ ਵੁਠੇ = ਵਸਦੇ ਹਨ।

SikhNet (Spanish)Las mentes de los Devotos están concentradas en los Pies de Loto del Señor.

ਵਿਣੁ ਪਰਮੇਸਰ; ਸਗਲੇ ਮੁਠੇ ॥

vin paramesar; sagale mutthe |

Sant Singh KhalsaWithout the Transcendent Lord, all are plundered.
Manmohan SinghWithout the mercy of the Exalted Lord all are beguiled.
Manmohan Singh (Punjabi)ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
Fareedkot Teekaਹੇ ਪਰਮੇਸ੍ਵਰ! ਤੇਰੇ ਨਾਮ ਸੇ ਬਿਨਾ ਸੰਪੂਰਨ ਠਗੈ ਹੂਏ ਹੈਂ॥
Prof. Sahib Singh(ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ।

ਪਦ ਅਰਥ ਮੁਠੇ = ਮੁੱਠੇ, ਲੁਟੇ ਜਾਂਦੇ ਹਨ।

SikhNet (Spanish)Todos viven en una irrealidad a menos que Dios, por Su Especial Gracia lo saque a uno de ahí.

ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ; ਨਾਮੁ ਸਚੇ ਕਾ ਗਹਣਾ ॥੩॥

sant janaan kee dhoorr nit baanchheh; naam sache kaa gahanaa |3|

Sant Singh KhalsaI long for the dust of the feet of His humble servants. The Name of the True Lord is my decoration. ||3||
Manmohan SinghFor the dust of pious person's feet I ever long for The Name of the True Lord is my ornament.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।
Fareedkot Teekaਹਮ ਤੋ ਨਿਤੰਪ੍ਰਤੀ ਸੰਤ ਜਨੋਂ ਕੀ ਧੂੜਿ ਬਾਛਤੇ ਹੈਂ ਔਰੁ ਹਮ ਕੋ, ਹੇ ਸਚੇ! ਤੇਰੇ ਨਾਮ ਕਾ ਹੀ (ਗਹਣਾ) ਗ੍ਰਹਨ ਕਰਣਾ ਯੋਗ ਵਾ ਭੂਖਨ ਹੈ॥੩॥
Prof. Sahib Singhਜੇਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ ॥੩॥

ਪਦ ਅਰਥ ਬਾਂਛਹਿ = (ਜੋ) ਲੋੜਦੇ ਹਨ ॥੩॥

SikhNet (Spanish)Añoro siempre el Polvo de los Pies de los seres piadosos. El Nombre del Señor es mi adorno; (3)

ਊਠਤ ਬੈਠਤ; ਹਰਿ ਹਰਿ ਗਾਈਐ ॥

aootthat baitthat; har har gaaeeai |

Sant Singh KhalsaStanding up and sitting down, I sing the Name of the Lord, Har, Har.
Manmohan SinghStanding up and sitting down the Lord God's praises do I sing.
Manmohan Singh (Punjabi)ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।
Fareedkot Teekaਹੇ ਹਰੀ ਹਰੇ ਕਰਨੇ ਵਾਲੇ! ਊਠਤੇ ਬੈਠਤੇ ਤੇਰੇ ਗੁਨੋਂ ਕਾ ਗਾਇਨ ਕਰੀਏ॥
Prof. Sahib Singh(ਹੇ ਭਾਈ!) ਉਠਦਿਆਂ ਬਹਿੰਦਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,
SikhNet (Spanish)Parado o sentado, canto las Alabanzas del Señor Dios

ਜਿਸੁ ਸਿਮਰਤ; ਵਰੁ ਨਿਹਚਲੁ ਪਾਈਐ ॥

jis simarat; var nihachal paaeeai |

Sant Singh KhalsaMeditating in remembrance on Him, I obtain my Eternal Husband Lord.
Manmohan SinghBy meditating on whom I obtain the Eternal Groom.
Manmohan Singh (Punjabi)ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।
Fareedkot Teekaਜਿਸ ਤੇਰੇ ਸਿਮਰਨ ਕਰ ਨਿਹਚਲੁ ਵਰ ਪਾਈਤਾ, ਭਾਵ ਏਹਿ ਹੈ ਕਿ ਮੋਖ ਪਦਵੀ ਪ੍ਰਾਪਤਿ ਹੋਤੀ ਹੈ॥
Prof. Sahib Singhਕਿਉਂਕਿ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈ ਜਾਂਦਾ ਹੈ ਜੋ ਸਦਾ ਅਟੱਲ ਰਹਿਣ ਵਾਲਾ ਹੈ।

ਪਦ ਅਰਥ ਵਰੁ = ਖਸਮ। ਨਿਹਚਲੁ = ਸਦਾ-ਥਿਰ ਰਹਿਣ ਵਾਲਾ, ਅਟੱਲ।

SikhNet (Spanish)y en esta Meditación concibo a mi Esposo Eterno.

ਨਾਨਕ ਕਉ. ਪ੍ਰਭ ਹੋਇ ਦਇਆਲਾ; ਤੇਰਾ ਕੀਤਾ ਸਹਣਾ ॥੪॥੪੩॥੫੦॥

naanak kau. prabh hoe deaalaa; teraa keetaa sahanaa |4|43|50|

Sant Singh KhalsaGod has become merciful to Nanak. I cheerfully accept Your Will. ||4||43||50||
Manmohan SinghUnto Nanak the Lord has become merciful. What Thou dost O Master! I willingly endure.
Manmohan Singh (Punjabi)ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਪਰ ਕ੍ਰਿਪਾ ਕਰਨੇ ਵਾਲਾ ਹੋ, ਤੇਰਾ ਜੋ ਕੀਆ ਹੂਆ ਸੁਖੁ ਵਾ ਦੁਖੁ ਹੈ, ਸੋ ਸਹਾਰੂੰ॥੪॥੪੩॥੭॥੫੦॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ) ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ ॥੪॥੪੩॥੫੦॥

ਪਦ ਅਰਥ ਸਹਣਾ = ਸਹਾਰਨਾ ॥੪॥

SikhNet (Spanish)Dios ha otorgado su compasión al Nanak. Humildemente acepto tu voluntad.

Open this shabad →

Shabad Guru Nanak Dev Ji Raag Maajh

ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ॥

raag maajh asattapadeea mahalaa 1 ghar 1 |

Sant Singh KhalsaRaag Maajh, Ashtpadheeyaa: First Mehl, First House:
Manmohan SinghMajh Rag, Canto, First Guru.
Manmohan Singh (Punjabi)ਰਾਗ ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ।
SikhNet (Spanish)Rag Mall, Ashtapadis, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸਬਦਿ ਰੰਗਾਏ; ਹੁਕਮਿ ਸਬਾਏ ॥

sabad rangaae; hukam sabaae |

Sant Singh KhalsaBy His Command, all are attuned to the Word of the Shabad,
Manmohan SinghAll are imbued with Gurbani by the Lord's order,
Manmohan Singh (Punjabi)ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,
Fareedkot Teekaਹੇ ਵਾਹਿਗੁਰੂ! ਜੋ ਗੁਰੋਂ ਕੇ ਉਪਦੇਸ ਕਰਤੈ ਅਪਨੇ ਹੁਕਮ ਮੇਂ ਰੰਗਾਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰੰਗਾਏ = (ਜਿਨ੍ਹਾਂ ਨੇ ਆਪਣੇ ਮਨ ਨਾਮ-ਰੰਗ ਵਿਚ) ਰੰਗਾ ਲਏ। ਸਬਾਏ = ਉਹ ਸਾਰੇ।

SikhNet (Spanish)Si es Tu Voluntad, uno está imbuido con la Palabra,

ਸਚੀ ਦਰਗਹ; ਮਹਲਿ ਬੁਲਾਏ ॥

sachee daragah; mehal bulaae |

Sant Singh Khalsaand all are called to the Mansion of His Presence, the True Court of the Lord.
Manmohan Singhand are called to the True Court in His presence.
Manmohan Singh (Punjabi)ਅਤੇ ਸਚੇ ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ।
Fareedkot Teekaਸੋ (ਸਬਾਏ) ਸੰਪੂਰਨ ਹੀ (ਸਚੀ ਦਰਗਹ) ਸਤਸੰਗ ਦੁਆਰੇ ਤੈਨੇ ਅਪਨੇ (ਮਹਲਿ) ਸਰੂਪ ਮੇਂ ਬੁਲਾਏ ਹੈਂ, ਭਾਵ ਏਹ ਕਿ ਅਪਨੇ ਮੇਂ ਮਿਲਾਇ ਲੀਏ ਹੈਂ॥
Prof. Sahib Singhਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।

ਪਦ ਅਰਥ ਮਹਲਿ (ਪਰਮਾਤਮਾ ਦੀ) ਹਜ਼ੂਰੀ ਵਿਚ।

SikhNet (Spanish)y es llamado a la Mansión Divina, de la Corte del Señor.

ਸਚੇ ਦੀਨ ਦਇਆਲ, ਮੇਰੇ ਸਾਹਿਬਾ; ਸਚੇ ਮਨੁ ਪਤੀਆਵਣਿਆ ॥੧॥

sache deen deaal, mere saahibaa; sache man pateeaavaniaa |1|

Sant Singh KhalsaO my True Lord and Master, Merciful to the meek, my mind is pleased and appeased by the Truth. ||1||
Manmohan SinghO Merciful to the poor, my True Master! by Thy truth my mind is appeased.
Manmohan Singh (Punjabi)ਹੇ ਗਰੀਬਾਂ ਤੇ ਮਾਇਆਵਾਨ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ।
Fareedkot Teekaਹੇ ਮੇਰੇ ਸਚੇ ਸਾਹਿਬਾ ਮਾਲਕ ਦੀਨ ਦਿਆਲ! ਤੂੰ ਸਚੇ ਨਾਮ ਕੇ ਜਪਣ ਵਾਲਿਓਂ ਪਰ ਮਨ ਸੇ (ਪਤੀਆਵਣਿਆ) ਮਨ ਕਾ ਨਿਸਚਾ ਕਰਨੇ ਵਾਲਾ ਹੈ॥੧॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਉਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ ॥੧॥

ਪਦ ਅਰਥ ਸਚੇ = ਹੇ ਸਦਾ-ਥਿਰ! ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਪਤੀਆਵਣਿਆ = ਜਿਨ੍ਹਾਂ ਨੇ ਗਿਝਾ ਲਿਆ ॥੧॥

SikhNet (Spanish)Oh Tú, Señor Verdadero y Bondadoso con los pobres, por Tu Verdad nuestra mente es saciada.(1)

ਹਉ ਵਾਰੀ ਜੀਉ ਵਾਰੀ; ਸਬਦਿ ਸੁਹਾਵਣਿਆ ॥

hau vaaree jeeo vaaree; sabad suhaavaniaa |

Sant Singh KhalsaI am a sacrifice, my soul is a sacrifice, to those who are adorned with the Word of the Shabad.
Manmohan SinghI am a sacrifice my soul is a sacrifice unto those who are adorned with God's Name.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਨਾਮ ਨਾਲ ਸੁਭਾਇਮਾਨ ਹੋਏ ਹਨ।
Fareedkot Teekaਹੇ ਮਹਾਰਾਜ! ਮੈਂ ਤਿਨ ਕੇ ਊਪਰ ਸੇ ਵਾਰਨੇ ਬਲਿਹਾਰਨੇ ਜਾਤਾ ਹੂੰ, ਜੋ (ਸਬਦਿ) ਗੁਰ ਉਪਦੇਸ ਕਰ ਸੋਭਾਇਮਾਨ ਹੋ ਰਹੇ ਹੈਂ॥
Prof. Sahib Singhਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ,

ਪਦ ਅਰਥ ਹਉ = ਮੈਂ। ਵਾਰੀ = ਕੁਰਬਾਨ।

SikhNet (Spanish)Ofrezco mi ser en sacrificio a Tu Bella Palabra, oh Señor;

ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥

amrit naam sadaa sukhadaataa; guramatee man vasaavaniaa |1| rahaau |

Sant Singh KhalsaThe Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
Manmohan SinghThe Nectarean Name is ever the peace-giver. By Guru's instruction it abides in man's mind. Pause.
Manmohan Singh (Punjabi)ਸੁਧਾ-ਸਰੂਪ ਨਾਮ ਸਦਾ ਹੀ ਆਰਾਮ-ਬਖਸ਼ਣਹਾਰ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Fareedkot Teekaਨਾਮ ਰੂਪੀ ਅੰਮ੍ਰਿਤ ਸਦਾ ਸੁਖ ਕੇ ਦੇਣੇ ਵਾਲਾ ਹੈ, ਪਰੰਤੂ ਗੁਰਮਤੀਓਂ ਨੇ ਮਨ ਮੇਂ ਵਸਾਇਆ ਹੈ॥੧॥ ਰਹਾਉ ॥
Prof. Sahib Singhਅਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਮੰਨਿ = ਮਨਿ, ਮਨ ਵਿਚ ॥੧॥ ਰਹਾਉ ॥

SikhNet (Spanish)Tu Nombre Ambrosial siempre trae la Paz Divina. El Bello Nombre viene a mi mente a través de la Palabra del Guru. (1-Pausa)

ਨਾ ਕੋ ਮੇਰਾ; ਹਉ ਕਿਸੁ ਕੇਰਾ ॥

naa ko meraa; hau kis keraa |

Sant Singh KhalsaNo one is mine, and I am no one else's.
Manmohan SinghNone is mine, nor am I of any one.
Manmohan Singh (Punjabi)ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
Fareedkot Teekaਨਾ ਕੋਈ ਮੇਰਾ ਹੈ ਨਾ ਮੈਂ ਕਿਸੀ ਕਾ ਹੂੰ॥
Prof. Sahib Singh(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ।

ਪਦ ਅਰਥ ਕਿਸੁ ਕੇਰਾ = ਕਿਸ ਦਾ?

SikhNet (Spanish)No pertenezco a nadie, ni nadie me pertenece a mí;

ਸਾਚਾ ਠਾਕੁਰੁ ਤ੍ਰਿਭਵਣਿ; ਮੇਰਾ ॥

saachaa tthaakur tribhavan; meraa |

Sant Singh KhalsaThe True Lord and Master of the three worlds is mine.
Manmohan SinghThe True Lord of the three worlds is mine.
Manmohan Singh (Punjabi)ਤਿੰਨਾਂ ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ।
Fareedkot Teekaਹੇ ਸਚੇ ਤ੍ਰਿਲੋਕੀ ਕੇ ਮਾਲਕ! ਮੇਰਾ ਤੋ ਤੂੰ ਹੀ ਹੈਂ॥
Prof. Sahib Singhਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।

ਪਦ ਅਰਥ ਠਾਕੁਰੁ = ਪਾਲਣ ਵਾਲਾ ਪ੍ਰਭੂ। ਤ੍ਰਿਭਵਣਿ = ਤਿੰਨਾਂ ਭਵਨਾਂ ਵਿਚ ਵਿਆਪਕ।

SikhNet (Spanish)pertenezco al Maestro Verdadero de los tres mundos.

ਹਉਮੈ ਕਰਿ ਕਰਿ ਜਾਇ ਘਣੇਰੀ; ਕਰਿ ਅਵਗਣ ਪਛੋਤਾਵਣਿਆ ॥੨॥

haumai kar kar jaae ghaneree; kar avagan pachhotaavaniaa |2|

Sant Singh KhalsaActing in egotism, so very many have died. After making mistakes, they later repent and regret. ||2||
Manmohan SinghBy taking pride good many have died. By doing evil deeds the mortal has to repent.
Manmohan Singh (Punjabi)ਹੰਕਾਰ ਕਰਕੇ ਘਣੇ ਹੀ ਮਰ ਗਏ ਹਨ। ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ।
Fareedkot Teekaਅਹੰਕਾਰ ਕਰ ਕੇ ਘਣੀ ਸ੍ਰਿਸਟੀ ਚਲੀ ਜਾਤੀ ਹੈ, ਕਿਉਂਕਿ ਔਗਣ ਕਰ ਕੇ ਜੀਵ ਪਸਚਾਤਾਪ ਕਰਨੇ ਵਾਲਾ ਹੋਤਾ ਹੈ॥੨॥
Prof. Sahib Singh'ਮੈ ਵੱਡਾ ਹਾਂ, ਮੈਂ ਵੱਡਾ ਹਾਂ'-ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ ॥੨॥

ਪਦ ਅਰਥ ਘਣੇਰੀ = ਬਹੁਤ ਲੋਕਾਈ ॥੨॥

SikhNet (Spanish)Aquél que pasa sus días en su total ego y comete errores, se arrepiente al final.(2)

ਹੁਕਮੁ ਪਛਾਣੈ; ਸੁ. ਹਰਿ ਗੁਣ ਵਖਾਣੈ ॥

hukam pachhaanai; su. har gun vakhaanai |

Sant Singh KhalsaThose who recognize the Hukam of the Lord's Command chant the Glorious Praises of the Lord.
Manmohan SinghHe, who recognises Lord's command utters His praises,
Manmohan Singh (Punjabi)ਜੋ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ, ਉਹ ਉਸ ਦਾ ਜੱਸ ਉਚਾਰਨ ਕਰਦਾ ਹੈ,
Fareedkot Teekaਹੇ ਹਰੀ! ਜੋ ਤੇਰੇ ਹੁਕਮ ਕੋ ਪਛਾਣਤਾ ਹੈ, ਸੋ ਤੇਰੇ ਗੁਣ (ਵਖਾਣੈ) ਕਥਨ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।

ਪਦ ਅਰਥ ਵਖਾਣੈ = ਆਖਦਾ ਹੈ।

SikhNet (Spanish)Si uno concibe la Voluntad del Señor, uno canta Sus Alabanzas.

ਗੁਰ ਕੈ ਸਬਦਿ; ਨਾਮਿ ਨੀਸਾਣੈ ॥

gur kai sabad; naam neesaanai |

Sant Singh KhalsaThrough the Word of the Guru's Shabad, they are glorified with the Naam.
Manmohan Singhand through Guru's hymns gets glorified with His Name.
Manmohan Singh (Punjabi)ਅਤੇ ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਨਾਮਵਰ ਹੋ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ਼ ਕਰ ਕੇ, ਹੇ (ਨਾਮਿ) ਨਾਮੋਂ ਵਾਲਾ ਵਾਹਿਗੁਰੂ! ਤੂੰ (ਨੀਸਾਣੈ) ਪਰਗਟ ਹੋਇਆ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ)।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ (ਜੁੜ ਕੇ)। ਨੀਸਾਣੈ = ਨੀਸਾਣ ਨਾਲ, ਰਾਹਦਾਰੀ ਲੈ ਕੇ (ਜਾਂਦਾ ਹੈ)।

SikhNet (Spanish)Mediante la Palabra del espíritu del Guru, son glorificados con su nombre.

ਸਭਨਾ ਕਾ. ਦਰਿ ਲੇਖਾ ਸਚੈ; ਛੂਟਸਿ. ਨਾਮਿ ਸੁਹਾਵਣਿਆ ॥੩॥

sabhanaa kaa. dar lekhaa sachai; chhoottas. naam suhaavaniaa |3|

Sant Singh KhalsaEveryone's account is kept in the True Court, and through the Beauty of the Naam, they are saved. ||3||
Manmohan SinghEveryone's account is at the True Court, and one is exonerated through the beauteous Name.
Manmohan Singh (Punjabi)ਹਰ ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ। ਸੁੰਦਰ ਨਾਮ ਰਾਹੀਂ ਹੀ ਇਨਸਾਨ ਸੁਰਖਰੂ ਹੁੰਦਾ ਹੈ।
Fareedkot Teekaਹੇ ਸਚੇ! ਸਭ ਕਾ ਲੇਖਾ ਤੇਰੀ ਦਰਗਹਿ ਮੇਂ ਹੈ, ਜੋ ਨਾਮੁ ਜਪ ਕਰ ਸੋਭਤੇ ਹੈਂ, ਸੋ ਜਮ ਕੇ ਲੇਖੇ ਸੇ ਛੂਟ ਜਾਤੇ ਹੈਂ॥੪॥
Prof. Sahib Singhਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ॥੩॥

ਪਦ ਅਰਥ ਦਰਿ = ਦਰ ਤੇ। ਸਚੈ ਦਰਿ = ਪਰਮਾਤਮਾ ਦੇ ਦਰ ਤੇ। ਛੂਟਸਿ = ਲੇਖੇ ਤੋਂ ਸੁਰਖ਼ਰੂ ਹੁੰਦਾ ਹੈ ॥੩॥

SikhNet (Spanish)Todos dejan este mundo entregando cuentas de sus acciones; uno es emancipado solamente a través del Bello Nombre. (3)

ਮਨਮੁਖੁ ਭੂਲਾ; ਠਉਰੁ ਨ ਪਾਏ ॥

manamukh bhoolaa; tthaur na paae |

Sant Singh KhalsaThe self-willed manmukhs are deluded; they find no place of rest.
Manmohan SinghThe mistaken apostate finds no place of rest.
Manmohan Singh (Punjabi)ਘੁਸੇ ਹੋਏ ਅਧਰਮੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਮਨਮੁਖ ਰੂਪ ਸੇ ਭੂਲਾ ਹੂਆ (ਠਉਰੁ) ਇਸਥਿਤੀ ਨਹੀਂ ਪਾਵਤਾ॥
Prof. Sahib Singhਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ।
SikhNet (Spanish)Los arrogantes Manmukjs ignorantes no encuentran refugio, ninguno de ellos,

ਜਮ ਦਰਿ ਬਧਾ; ਚੋਟਾ ਖਾਏ ॥

jam dar badhaa; chottaa khaae |

Sant Singh KhalsaBound and gagged at Death's Door, they are brutally beaten.
Manmohan SinghBound at death's door he bears the brunt.
Manmohan Singh (Punjabi)ਮੌਤ ਦੇ ਬੂਹੇ ਤੇ ਬੰਨ੍ਹਿਆ ਹੋਇਆ ਉਹ ਸਟਾਂ ਸਹਾਰਦਾ ਹੈ।
Fareedkot Teekaਜਮ ਕੇ ਦਰ ਮੇਂ ਬਾਧਾ ਹੂਆ ਚੋਟਾਂ ਖਾਤਾ ਹੈ॥
Prof. Sahib Singh(ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ।
SikhNet (Spanish)y sufren de forma terrible en la puerta de la muerte.

ਬਿਨੁ ਨਾਵੈ. ਕੋ ਸੰਗਿ ਨ ਸਾਥੀ; ਮੁਕਤੇ. ਨਾਮੁ ਧਿਆਵਣਿਆ ॥੪॥

bin naavai. ko sang na saathee; mukate. naam dhiaavaniaa |4|

Sant Singh KhalsaWithout the Name, there are no companions or friends. Liberation comes only by meditating on the Naam. ||4||
Manmohan SinghWithout the Name man has no companion or comrade. He is saved only by remembering the Name.
Manmohan Singh (Punjabi)ਨਾਮ ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਬੰਦ ਖਲਾਸ ਹੁੰਦਾ ਹੈ।
Fareedkot Teekaਨਾਮ ਬਿਨਾ ਇਸ ਲੋਕ ਮੇਂ ਸੰਗੀ ਔਰ ਪ੍ਰਲੋਕ ਮੇਂ ਸਾਥੀ ਕੋਈ ਨਹੀਂ ਹੋਵੇਗਾ, ਔਰ ਜੋ ਨਾਮ ਕੇ ਧਿਆਵਣੇ ਵਾਲੇ ਹੈਂ, ਸੋ ਮੁਕਤ ਹੂਏ ਹੈਂ॥੪॥
Prof. Sahib Singh(ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ ॥੪॥

ਪਦ ਅਰਥ ਮੁਕਤੇ = ਜਮ ਦੀਆਂ ਚੋਟਾਂ ਤੋਂ ਬਚੇ ਹੋਏ ॥੪॥

SikhNet (Spanish)¡Sin el Nombre del Señor, nada te acompaña, oh mi mente! Uno es salvado solamente reflexionando en el Nombre.(4)

ਸਾਕਤ ਕੂੜੇ; ਸਚੁ ਨ ਭਾਵੈ ॥

saakat koorre; sach na bhaavai |

Sant Singh KhalsaThe false shaaktas, the faithless cynics, do not like the Truth.
Manmohan SinghThe false mammon-worshipper likes not the Truth.
Manmohan Singh (Punjabi)ਝੂਠੇ ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ।
Fareedkot Teekaਸਾਕਤ ਝੂਠੇ ਨੂੰ ਸਚੁ ਨਾਮ ਨਹੀਂ ਭਾਵਤਾ ਹੈ॥
Prof. Sahib Singhਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ।

ਪਦ ਅਰਥ ਸਾਕਤ ਕੂੜੈ = ਝੂਠੇ ਮੋਹ ਵਿਚ ਫਸੇ ਹੋਏ ਤੇ ਪ੍ਰਭੂ ਨਾਲੋਂ ਵਿੱਛੁੜੇ ਹੋਏ ਨੂੰ।

SikhNet (Spanish)Aquél que se mantiene en el encanto de la ilusión en la que vive, no ama la Verdad.

ਦੁਬਿਧਾ ਬਾਧਾ; ਆਵੈ ਜਾਵੈ ॥

dubidhaa baadhaa; aavai jaavai |

Sant Singh KhalsaBound by duality, they come and go in reincarnation.
Manmohan SinghBound to duality he comes and goes.
Manmohan Singh (Punjabi)ਦਵੈਤ-ਭਾਵ ਨਾਲ ਬੱਝਿਆ ਹੋਇਆ, ਉਹ ਆਉਂਦਾ ਤੇ ਜਾਂਦਾ ਹੈ।
Fareedkot Teekaਇਸੀ ਤੇ ਦ੍ਵੈਤ ਮੇਂ ਬਾਧਾ ਅਰਥਾਤ ਲਗਾ ਹੂਆ ਜਨਮਤਾ ਮਰਤਾ ਹੈ॥
Prof. Sahib Singh(ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।

ਪਦ ਅਰਥ ਦੁਬਿਧਾ = ਮੇਰ ਤੇਰ, ਦੁ-ਚਿੱਤਾ-ਪਨ।

SikhNet (Spanish)Atado a la dualidad, viene y va;

ਲਿਖਿਆ ਲੇਖੁ. ਨ ਮੇਟੈ ਕੋਈ; ਗੁਰਮੁਖਿ. ਮੁਕਤਿ ਕਰਾਵਣਿਆ ॥੫॥

likhiaa lekh. na mettai koee; guramukh. mukat karaavaniaa |5|

Sant Singh KhalsaNo one can erase pre-recorded destiny; the Gurmukhs are liberated. ||5||
Manmohan SinghThe scribed writ no one can erase Through the Guru is one emancipated.
Manmohan Singh (Punjabi)ਉਕਰੀ ਹੋਈ ਲਿਖਤਾਕਾਰ ਕੋਈ ਮੇਸ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਮਨੁੱਖ ਮੋਖਸ਼ ਹੁੰਦਾ ਹੈ।
Fareedkot Teekaਲੇਖ ਲਿਖੇ ਹੂਏ ਕੋ ਕੋਈ ਮੇਟ ਨਹੀਂ ਸਕਤਾ, ਭਾਵ ਏਹਿ ਕਿ ਮਨਮੁਖੋਂ ਕੇ ਖੋਟੇ ਭਾਗ ਕੌਨ ਮੇਟੇ, ਔਰ ਜੋ ਗੁਰਮੁਖ ਹੈਂ ਤਿਨ ਕੀ ਤੂੰ ਗੁਰੋਂ ਸੇ ਮੁਕਤੀ ਕਰਾਵਤਾ ਹੈਂ॥੫॥
Prof. Sahib Singh(ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
SikhNet (Spanish)nadie puede cambiar el hado que le ha puesto el Mismo Dios, pero si Dios quiere, la Liberación se vive a través del Guru. (5)

ਪੇਈਅੜੈ; ਪਿਰੁ ਜਾਤੋ ਨਾਹੀ ॥

peeearrai; pir jaato naahee |

Sant Singh KhalsaIn this world of her parents' house, the young bride did not know her Husband.
Manmohan SinghIn her mother's home the bride recognises not her Bridegroom.
Manmohan Singh (Punjabi)ਆਪਣੀ ਮਾਂ ਦੇ ਘਰ, ਲਾੜੀ ਨੇ ਆਪਣੇ ਲਾੜੇ ਦੀ ਸਿੰਞਾਣ ਨਹੀਂ ਕੀਤੀ,
Fareedkot Teekaਜਿਸ ਜੀਵ ਰੂਪੀ ਇਸਤ੍ਰੀ ਨੇ, ਹੇ ਪਤੀ! ਤੇਰੇ ਕੋ (ਪੇਈਅੜੈ) ਇਸ ਲੋਕ ਮੇਂ ਜਾਣਿਆਂ ਨਹੀਂ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ।

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ।

SikhNet (Spanish)En la casa de su madre, la señorita virgen no conoce a su Esposo;

ਝੂਠਿ ਵਿਛੁੰਨੀ; ਰੋਵੈ ਧਾਹੀ ॥

jhootth vichhunee; rovai dhaahee |

Sant Singh KhalsaThrough falsehood, she has been separated from Him, and she cries out in misery.
Manmohan SinghThrough falsehood separated she bewails loudly.
Manmohan Singh (Punjabi)ਕੂੜ ਦੇ ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ।
Fareedkot Teekaਸੋ ਝੂਠ ਰੂਪੁ ਸੰਸਾਰ ਮੇਂ ਲਗ ਕਰ ਕੇ ਤੇਰੇ ਸੇ ਵਿਛੜੀ ਹੂਈ ਧਾਹਾਂ ਮਾਰ ਕਰ ਰੋਤੀ ਹੈ॥
Prof. Sahib Singhਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ।

ਪਦ ਅਰਥ ਝੂਠਿ = ਝੂਠੇ ਮੋਹ ਵਿਚ (ਫਸੇ ਰਹਿਣ ਕਰਕੇ)। ਧਾਹੀ = ਧਾਹਾਂ ਮਾਰ ਮਾਰ ਕੇ।

SikhNet (Spanish)por la ilusión está separada, y llora y se lamenta.

ਅਵਗਣਿ ਮੁਠੀ. ਮਹਲੁ ਨ ਪਾਏ; ਅਵਗਣ ਗੁਣਿ ਬਖਸਾਵਣਿਆ ॥੬॥

avagan mutthee. mehal na paae; avagan gun bakhasaavaniaa |6|

Sant Singh KhalsaDefrauded by demerits, she does not find the Mansion of the Lord's Presence. But through virtuous actions, her demerits are forgiven. ||6||
Manmohan SinghDefrauded by demerits her Lord's audience she obtains not. Through virtues are the sins forgiven.
Manmohan Singh (Punjabi)ਮੰਦੇ ਅਮਲਾਂ ਦੀ ਠਗੀ ਹੋਈ ਉਹ ਆਪਣੇ ਸਾਈਂ ਦੀ ਹਜੂਰੀ ਨੂੰ ਪਰਾਪਤ ਨਹੀਂ ਹੁੰਦੀ। ਨੇਕੀਆਂ ਦੇ ਰਾਹੀਂ ਪਾਪ ਮਾਫ ਹੋ ਜਾਂਦੇ ਹਨ।
Fareedkot Teekaਅਵਗੁਣੋਂ ਕਰ (ਮੁਠੀ) ਠਗੀ ਹੂਈ (ਮਹਲੁ) ਸਰੂਪ ਕੋ ਨਹੀਂ ਪਾਵਤੀ ਹੈ, ਆਪ ਕੈਸੇ ਹੋ ਕਿ ਗੁਰੋਂ ਦ੍ਵਾਰੇ ਸੁਭ ਗੁਣ ਦੇ ਕਰ ਅਵਗੁਣ ਭੀ ਬਖਸਾਇ ਦੇਤੇ ਹੋ॥੬॥
Prof. Sahib Singhਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ ॥੬॥

ਪਦ ਅਰਥ ਅਵਗਣਿ ਮੁਠੀ = ਜਿਸ ਨੂੰ ਵਿਕਾਰ ਨੇ ਲੁੱਟ ਲਿਆ। ਗੁਣਿ = ਗੁਣ ਦੀ ਰਾਹੀਂ ॥੬॥

SikhNet (Spanish)Engañada por su falta de mérito, ella no se eleva al lecho de su Señor; pero si ella demostrara virtudes, sus faltas serían borradas.(6)

ਪੇਈਅੜੈ; ਜਿਨਿ ਜਾਤਾ ਪਿਆਰਾ ॥

peeearrai; jin jaataa piaaraa |

Sant Singh KhalsaShe, who knows her Beloved in her parents' house,
Manmohan SinghShe, who knows her Beloved in her parent's home,
Manmohan Singh (Punjabi)ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,
Fareedkot Teekaਔਰ ਜਿਸ ਨੇ ਇਸ ਲੋਕ ਮੇਂ, ਹੇ ਪਿਆਰੇ ਵਾਹਿਗੁਰ!ੂ ਤੇਰੇ ਕੋ ਜਾਣਿਆ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ।

SikhNet (Spanish)Aquélla que conoció a su Esposo en la casa de sus padres,

ਗੁਰਮੁਖਿ ਬੂਝੈ; ਤਤੁ ਬੀਚਾਰਾ ॥

guramukh boojhai; tat beechaaraa |

Sant Singh Khalsaas Gurmukh, comes to understand the essence of reality; she contemplates her Lord.
Manmohan Singhthrough the Guru comes to understand the reality and meditates on her Lord.
Manmohan Singh (Punjabi)ਉਹ ਗੁਰਾਂ ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ ਅਤੇ ਆਪਣੇ ਸਾਈਂ ਦਾ ਸਿਮਰਣ ਕਰਦੀ ਹੈ।
Fareedkot Teekaਸੋ ਪੁਰਸ ਗੁਰੋਂ ਦ੍ਵਾਰੇ ਤਤ ਮਿਥ੍ਯਾ ਕਾ ਵੀਚਾਰ ਕਰ ਕੇ ਤੇਰੇ ਕੋ ਸਮਝਤਾ ਹੈ॥
Prof. Sahib Singhਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)y a través del Guru encontró la realidad de lo Real, se inmergió en el Verdadero Nombre,

ਆਵਣੁ ਜਾਣਾ ਠਾਕਿ ਰਹਾਏ; ਸਚੈ ਨਾਮਿ ਸਮਾਵਣਿਆ ॥੭॥

aavan jaanaa tthaak rahaae; sachai naam samaavaniaa |7|

Sant Singh KhalsaHer comings and goings cease, and she is absorbed in the True Name. ||7||
Manmohan SinghHer coming and going is inhibited and annulled and she is absorbed in the True Name.
Manmohan Singh (Punjabi)ਉਸ ਦਾ ਆਉਣਾ ਤੇ ਜਾਣਾ ਵਰਜਿਤ ਤੇ ਮੇਸ ਦਿਤਾ ਜਾਂਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਪੁਨਾਂ ਵਹੁ ਤੈਨੇ ਜਨਮ ਮਰਣ ਉਸ ਸੇ (ਠਾਕਿ ਰਹਾਏ) ਰੋਕ ਰਖੇ ਹੈਂ, ਔਰ ਹੇ ਸਚੇ ਨਾਮੀ ਵਾਹਿਗੁਰੂ! ਸੋ ਤੇਰੇ ਮੇਂ ਸਮਾਇ ਗਯਾ ਹੈ॥੭॥
Prof. Sahib Singhਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ ॥੭॥

ਪਦ ਅਰਥ ਠਾਕਿ ਰਹਾਏ = ਰੋਕ ਰਖਦਾ ਹੈ ॥੭॥

SikhNet (Spanish)y sus idas y venidas cesaron. (7)

ਗੁਰਮੁਖਿ ਬੂਝੈ; ਅਕਥੁ ਕਹਾਵੈ ॥

guramukh boojhai; akath kahaavai |

Sant Singh KhalsaThe Gurmukhs understand and describe the Indescribable.
Manmohan SinghThrough the Guru man realises the Lord and describes the indescribable one.
Manmohan Singh (Punjabi)ਗੁਰਾਂ ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਅਤੇ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕਰਦਾ ਹੈ।
Fareedkot Teekaਆਪ ਗੁਰਮੁਖੋਂ ਨੇ ਜਾਣਿਆਂ ਹੈ, ਔਰ ਹੇ (ਅਕਥੁ) ਬਾਣੀ ਕਾ ਪਰਾ ਰੂਪ ਵਾਹਿਗੁਰੂ! ਔਰੌਂ ਸੇ ਤੇਰਾ ਨਾਮ ਉਚਾਰਣ ਕਰਾਵਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤ-ਸਾਲਾਹ ਵਾਸਤੇ ਪ੍ਰੇਰਦਾ ਹੈ।

ਪਦ ਅਰਥ ਅਕਥੁ = ਜਿਸ ਦੇ ਗੁਣ ਬਿਆਨ ਨ ਹੋ ਸਕਣ।

SikhNet (Spanish)A través del Guru, uno toma Conciencia del Señor y habla de lo inexpresable,

ਸਚੇ ਠਾਕੁਰ; ਸਾਚੋ ਭਾਵੈ ॥

sache tthaakur; saacho bhaavai |

Sant Singh KhalsaTrue is our Lord and Master; He loves the Truth.
Manmohan SinghThe True Lord likes but truth fullness.
Manmohan Singh (Punjabi)ਸਚਾ ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ।
Fareedkot Teekaਹੇ ਸਚੇ ਠਾਕੁਰ! ਤੇਰੇ ਕੋ ਸਚੁ ਨਾਮ ਲੇਨੇ ਵਾਲਾ ਭਾਵਤਾ ਹੈ॥
Prof. Sahib Singhਸਦਾ-ਥਿਰ ਠਾਕੁਰ ਨੂੰ (ਸਿਫ਼ਤ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ।

ਪਦ ਅਰਥ ਠਾਕੁਰ = ਠਾਕੁਰ ਨੂੰ।

SikhNet (Spanish)el Verdadero Señor ama la Verdad solamente.

ਨਾਨਕ. ਸਚੁ ਕਹੈ ਬੇਨੰਤੀ; ਸਚੁ ਮਿਲੈ ਗੁਣ ਗਾਵਣਿਆ ॥੮॥੧॥

naanak. sach kahai benantee; sach milai gun gaavaniaa |8|1|

Sant Singh KhalsaNanak offers this true prayer: singing His Glorious Praises, I merge with the True One. ||8||1||
Manmohan SinghNanak makes the true supplication. The True Lord is met by chanting His glories.
Manmohan Singh (Punjabi)ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ ਵਾਹਿਗੁਰੂ! ਮੈਂ ਆਪ ਕੇ ਪਾਸ ਬੇਨਤੀ ਕਰਤਾ ਹੂੰ, ਤੇਰੇ ਸਚੇ ਜੋ ਗੁਣ ਹੈਂ ਤਿਨ ਕਾ ਗਾਵਣਾ ਮੇਰੇ ਕੋ ਪ੍ਰਾਪਤਿ ਹੋਵੇ॥੮॥੧॥☬ਅਬ ਸ੍ਰੀ ਗੁਰੂ ਅਮਰਦਾਸ ਜੀ ਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
SikhNet (Spanish)Dice Nanak, oh humano, conoce la Verdad, y canta las Alabanzas del Señor. (8-1)

Open this shabad →

Shabad Guru Amardas Ji Raag Maajh continues on Ang 110

ਮਾਝ ਮਹਲਾ ੩ ਘਰੁ ੧ ॥

maajh mahalaa 3 ghar 1 |

Sant Singh KhalsaMaajh, Third Mehl, First House:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਕਰਮੁ ਹੋਵੈ; ਸਤਿਗੁਰੂ ਮਿਲਾਏ ॥

karam hovai; satiguroo milaae |

Sant Singh KhalsaBy His Mercy, we meet the True Guru.
Manmohan SinghBy the Lord's grace, is the True Guru met.
Manmohan Singh (Punjabi)ਸਾਹਿਬ ਦੀ ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ।
Fareedkot Teekaਜੇ ਕਰ ਉਤਮ ਕਰਮ ਹੋਵੈ ਤੋ ਪਰਮੇਸ੍ਵਰ ਸਤਿਗੁਰੂ ਕੇ ਸਾਥ ਮਿਲਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Por la Gracia del Señor uno viene a encontrar al Verdadero Guru,

Open this shabad (27 lines, Angs 109-110) →

Ang 109 of 1430