ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਮਨੁ ਤਨੁ ਰਤਾ; ਰਾਮ ਪਿਆਰੇ ॥
man tan rataa; raam piaare |
Sant Singh KhalsaMy mind and body are imbued with love for the Lord.
Manmohan SinghMy soul and body are dyed with the beloved pervading God.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਪ੍ਰੀਤਮ ਵਿਆਪਕ ਵਾਹਿਗੁਰੂ ਦੇ ਨਾਲ ਰੰਗੇ ਹੋਏ ਹਨ।
Fareedkot Teekaਜਿਨ ਕਾ ਮਨ ਤਨ ਰਾਮ ਪਿਆਰੇ ਸੇ ਰਤਾ ਹੈ॥
Prof. Sahib Singh(ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ,
SikhNet (Spanish)Deja que tu mente y cuerpo estén imbuidos en el Amor del Señor,
ਸਰਬਸੁ ਦੀਜੈ; ਅਪਨਾ ਵਾਰੇ ॥
sarabas deejai; apanaa vaare |
Sant Singh KhalsaI sacrifice everything for Him.
Manmohan SinghAll that is mine, I sacrifice unto Him.
Manmohan Singh (Punjabi)ਸਾਰਾ ਕੁਛ ਜੋ ਮੇਰਾ ਹੈ, ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
Fareedkot Teekaਤਿਨ ਕੇ ਊਪਰ ਸੇ ਅਪਨਾ ਸਰਬੰਸੁ ਵਾਰ ਦੇਈਏ॥
Prof. Sahib Singh(ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ।ਪਦ ਅਰਥ ਸਰਬਸੁ = {सर्वस्व। सर्व = ਸਰਬ, ਸਾਰਾ। स्व = ਸ੍ਵ, ਧਨ} ਸਾਰਾ ਧਨ, ਸਭ ਕੁਛ।
SikhNet (Spanish)y sacrifícalo todo por Él.
ਆਠ ਪਹਰ ਗੋਵਿੰਦ ਗੁਣ ਗਾਈਐ; ਬਿਸਰੁ ਨ. ਕੋਈ ਸਾਸਾ ਜੀਉ ॥੧॥
aatth pehar govind gun gaaeeai; bisar na. koee saasaa jeeo |1|
Sant Singh KhalsaTwenty-four hours a day, sing the Glorious Praises of the Lord of the Universe. Do not forget Him, for even one breath. ||1||
Manmohan SinghAll long day sing thou the praises of the world-Lord and forget Him not even for the duration of a breath.
Manmohan Singh (Punjabi)ਸਮੂਹ ਦਿਹੂੰ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਤੂੰ ਜੱਸ ਗਾਹਿਨ ਕਰ ਅਤੇ ਇਕ ਸੁਆਸ ਦੇ ਸਮੇ ਲਈ ਭੀ ਉਸ ਨੂੰ ਨਾਂ ਭੁੱਲ।
Fareedkot Teekaਹੇ ਭਾਈ! ਤਿਨ ਕੇ ਸੰਗ ਕਰ ਆਠ ਪਹਰ ਗੋਬਿੰਦ ਕੇ ਗੁਣ ਗਾਇਨ ਕਰੀਏ ਕੋਈ ਸ੍ਵਾਸੁ ਭੀ ਨਹੀਂ ਬਿਸਰੈ॥੧॥
Prof. Sahib Singhਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। (ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ॥੧॥ਪਦ ਅਰਥ ਸਾਸ = ਸਾਹ ॥੧॥
SikhNet (Spanish)Noche y día, alaba al Señor, y no Lo olvides ni por un instante, oh amigo.(1)
ਸੋਈ ਸਾਜਨ ਮੀਤੁ ਪਿਆਰਾ ॥
soee saajan meet piaaraa |
Sant Singh KhalsaHe is a companion, a friend, and a beloved of mine,
Manmohan SinghHe alone is friend intimate and beloved,
Manmohan Singh (Punjabi)ਉਹੀ ਮਿੱਤ੍ਰ ਯਾਰ ਤੇ ਪਿਆਰਾ ਹੈ,
Fareedkot Teekaਸੋਈ ਮੇਰਾ ਮਨ ਤਨ ਬਾਣੀ ਕਾ ਮਿਤ੍ਰ ਹੈ॥
Prof. Sahib Singhਉਹੋ ਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ,
SikhNet (Spanish)Él, el Señor es el Verdadero Amigo y el Verdadero Amado.
ਰਾਮ ਨਾਮੁ; ਸਾਧਸੰਗਿ ਬੀਚਾਰਾ ॥
raam naam; saadhasang beechaaraa |
Sant Singh Khalsawho reflects upon the Lord's Name, in the Company of the Holy.
Manmohan Singhwho meditates on Lord's Name in the society of saints.
Manmohan Singh (Punjabi)ਜੋ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਨੇ ਰਾਮ ਕਾ ਨਾਮ ਸੰਤੋਂ ਕੇ ਸੰਗ ਕਰ ਮੁਕਤਿ ਦਾਤਾ ਵੀਚਾਰਾ ਹੈ॥
Prof. Sahib Singhਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ।
SikhNet (Spanish)Reflexiona tú en el Nombre del Señor en la Saad Sangat, la Sociedad de los Santos.
ਸਾਧੂ ਸੰਗਿ. ਤਰੀਜੈ ਸਾਗਰੁ; ਕਟੀਐ. ਜਮ ਕੀ ਫਾਸਾ ਜੀਉ ॥੨॥
saadhoo sang. tareejai saagar; katteeai. jam kee faasaa jeeo |2|
Sant Singh KhalsaIn the Saadh Sangat, the Company of the Holy, cross over the world-ocean, and the noose of death shall be cut away. ||2||
Manmohan SinghIn the congregation of the righteous thou shalt cross the world-ocean and cut death's noose.
Manmohan Singh (Punjabi)ਸਚਿਆਰਾ ਦੀ ਸੰਗਤ ਵਿੱਚ ਤੂੰ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ ਅਤੇ ਮੌਤ ਦੀ ਫਾਹੀ ਨੂੰ ਵਢ ਸੁਟੇਗਾਂ।
Fareedkot Teekaਸੰਤੋਂ ਕੀ ਸੰਗਤ ਕਰ ਸੰਸਾਰ ਸਮੁੰਦ੍ਰ ਤਰਿਆ ਜਾਤਾ ਹੈ, ਪੁਨਾਂ ਜਮ ਕੀ ਫਾਸੀ ਕਾਟੀ ਜਾਤੀ ਹੈ॥੨॥☬ਕਦਾਚਿਤ ਐਸੀ ਆਸੰਕਾ ਹੋ ਕਿ ਹਰੀ ਕੀ ਸੇਵਾ ਸੇ ਕਿਆ ਲਾਭੁ ਹੋਤਾ ਹੈ? ਤਿਸ ਕਾ ਸਮਾਂਧਾਨੁ:
Prof. Sahib Singhਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥ਪਦ ਅਰਥ ਤਰੀਜੈ = ਤਰੀਦਾ ਹੈ। ਸਾਗਰੁ = ਸਮੁੰਦਰ। ਫਾਸਾ = ਫਾਹੀ ॥੨॥
SikhNet (Spanish)Así cruzarás a través del mar de las existencias, y destrozarás la soga del ángel de la muerte, oh amigo. (2)
ਚਾਰਿ ਪਦਾਰਥ; ਹਰਿ ਕੀ ਸੇਵਾ ॥
chaar padaarath; har kee sevaa |
Sant Singh KhalsaThe four cardinal blessings are obtained by serving the Lord.
Manmohan SinghThe four cardinal boons are obtained by God's service.
Manmohan Singh (Punjabi)ਚਾਰੋਂ ਹੀ ਉਤਮ ਦਾਤਾਂ ਵਾਹਿਗੁਰੂ ਦੀ ਸੇਵਾ ਟਹਿਲ ਦੁਆਰਾ ਪਰਾਪਤ ਹੁੰਦੀਆਂ ਹਨ।
Fareedkot Teekaਧਰਮੁ, ਅਰਥ, ਕਾਮ, ਮੋਖ, ਏਹ ਚਾਰੋਂ ਪਦਾਰਥ ਹਰਿ ਕੀ ਸੇਵਾ ਸੇ ਪ੍ਰਾਪਤਿ ਹੋਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ।ਪਦ ਅਰਥ ਚਾਰਿ ਪਦਾਰਥ = {ਧਰਮ, ਅਰਥ, ਕਾਮ, ਮੋਖ}।
SikhNet (Spanish)Los cuatro dones están al Servicio del Señor.
ਪਾਰਜਾਤੁ; ਜਪਿ ਅਲਖ ਅਭੇਵਾ ॥
paarajaat; jap alakh abhevaa |
Sant Singh KhalsaThe Elysian Tree, the source of all blessings, is meditation on the Unseen and Unknowable Lord.
Manmohan SinghThe elysian tree is the meditation of the unseen and inscrutable Lord.
Manmohan Singh (Punjabi)ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਹੀ ਕਲਪ ਬ੍ਰਿਛ ਹੈ।
Fareedkot Teeka(ਪਾਰਜਾਤੁ) ਕਲਪ ਬ੍ਰਿਛ ਕੇ ਸਮ ਅਲਖ ਅਭੇਵ ਵਾਹਿਗੁਰੁ ਕਾ ਜਾਪੁ ਹੈ, ਭਾਵ ਏਹਿ ਕਿ ਸਰਬ ਕਾਮਨਾ ਕੇ ਦੇਣੇ ਵਾਲਾ ਹੈ॥
Prof. Sahib Singh(ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ।ਪਦ ਅਰਥ ਪਾਰਜਾਤੁ = ਸੁਰਗ ਦਾ ਰੁੱਖ ਜੋ ਮਨੋਕਾਮਨਾ ਪੂਰੀ ਕਰਦਾ ਹੈ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਹੋ ਸਕੇ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ।
SikhNet (Spanish)Habitar en el Incognoscible y Misterioso Señor,
ਕਾਮੁ ਕ੍ਰੋਧੁ ਕਿਲਬਿਖ. ਗੁਰਿ ਕਾਟੇ; ਪੂਰਨ ਹੋਈ ਆਸਾ ਜੀਉ ॥੩॥
kaam krodh kilabikh. gur kaatte; pooran hoee aasaa jeeo |3|
Sant Singh KhalsaThe Guru has cut out the sinful mistakes of sexual desire and anger, and my hopes have been fulfilled. ||3||
Manmohan SinghMy Sins of lust and wrath the Guru has cut off and my hopes have been fulfilled.
Manmohan Singh (Punjabi)ਮੇਰੇ ਵਿਸ਼ੇ-ਭੋਗ ਅਤੇ ਗੁੱਸੇ ਦੇ ਪਾਪ ਗੁਰਾਂ ਨੇ ਕੱਟ ਸੁਟੇ ਹਨ ਅਤੇ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਕਾਮੁ ਕ੍ਰੋਧੁ ਪੁਨਾਂ ਪਾਪ ਗੁਰੋਂ ਨੇ ਕਾਟ ਦੀਏ ਹੈ, ਯਾਂ ਤੇ ਸੰਪੂਰਨ ਆਸਾ ਪੂਰਨ ਹੋਈ ਹੈ॥੩॥☬ਪ੍ਰਸ਼ਨ: ਜਬ ਐਸਾ ਫਲੁ ਵਾਹਿਗੁਰੂ ਕੀ ਪ੍ਰਾਪਤੀ ਸੇ ਹੈ ਤਬ ਸਭ ਕੋਈ ਤਿਸ ਕੋ ਕਿਉਂ ਨਹੀਂ ਮਿਲਤਾ, ਔਰ ਆਪ ਕੇ ਮਤ ਮੇਂ ਗ੍ਰਿਸਤੁ ਪਰਵਾਨੁ ਹੈ ਵਾ ਤਿਆਗ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ ॥੩॥ਪਦ ਅਰਥ ਕਿਲਬਿਖ = ਪਾਪ। ਗੁਰਿ = ਗੁਰੂ ਨੇ ॥੩॥
SikhNet (Spanish)es poseer el árbol del Eliseo. Por la Gracia del Guru, los errores, la lujuria y el enojo se alejan, y tú estarás satisfecho, oh amigo. (3)
ਪੂਰਨ ਭਾਗ ਭਏ ਜਿਸੁ ਪ੍ਰਾਣੀ ॥
pooran bhaag bhe jis praanee |
Sant Singh KhalsaThat mortal who is blessed by perfect destiny meets the Lord,
Manmohan SinghThe mortal who is blessed with the perfect Good fortune,
Manmohan Singh (Punjabi)ਜਿਹੜੇ ਜੀਵ ਨੂੰ ਮੁਕੰਮਲ ਚੰਗੇ ਨਸੀਬਾਂ ਦੀ ਦਾਤ ਪਰਾਪਤ ਹੋਈ ਹੈ,
Fareedkot Teekaਜਿਸ ਪ੍ਰਾਣੀ ਕੇ ਪੂਰਨ ਭਾਗ ਭਏ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ,ਪਦ ਅਰਥ ਭਾਗ = ਕਿਸਮਤ।
SikhNet (Spanish)Ese mortal que es bendecido por el destino perfecto encuentra al Señor,
ਸਾਧਸੰਗਿ; ਮਿਲੇ ਸਾਰੰਗਪਾਣੀ ॥
saadhasang; mile saarangapaanee |
Sant Singh KhalsaThe Sustainer of the Universe, in the Company of the Holy.
Manmohan Singhmeets the world -sustainer in the guild of the saints.
Manmohan Singh (Punjabi)ਉਹ ਸਤਿਸੰਗਤ ਅੰਦਰ ਜਗਤ-ਥੰਮਣਹਾਰ ਨੂੰ ਮਿਲ ਪੈਦਾ ਹੈ।
Fareedkot Teekaਸੋ ਪੁਰਸ ਸਤਸੰਗ ਦੁਆਰੇ (ਸਾਰੰਗਪਾਣੀ) ਬਿਸਨੂੰ ਮੇਂ ਮਿਲਾ ਹੈ॥
Prof. Sahib Singhਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ।ਪਦ ਅਰਥ ਸਾਰੰਗ ਪਾਣੀ = {ਸਾਰੰਗ = ਧਨੁਖ। ਪਾਣੀ = ਹੱਥ} ਧਨੁੱਖਧਾਰੀ ਪ੍ਰਭੂ।
SikhNet (Spanish)El Sostenedor del Universo, en la Compañía del Santo.
ਨਾਨਕ. ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
naanak. naam vasiaa jis antar; paravaan girasat udaasaa jeeo |4|40|47|
Sant Singh KhalsaO Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
Manmohan SinghNanak he within whose mind the Name abides is acceptable whether he is a householder or an anchoret.
Manmohan Singh (Punjabi)ਨਾਨਕ, ਜਿਸ ਦੇ ਮਨ ਅੰਦਰ ਨਾਮ ਨੇ ਨਿਵਾਸ ਕੀਤਾ ਹੈ, ਉਹ ਕਬੂਲ ਪੈ ਜਾਂਦਾ ਹੈ ਭਾਵੇਂ ਉਹ ਘਰਬਾਰੀ ਹੈ ਜਾਂ ਤਿਆਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਨਾਮ ਵਸਿਆ ਹੈ, ਸੋਈ ਪਰਵਾਣੁ ਹੈ ਚਾਹੇ ਗ੍ਰਹਸਤੀ ਹੋ ਵਾ ਤਿਆਗੀ ਹੋ॥੪॥੪੦॥੪੭॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ ॥੪॥੪੦॥੪੭॥ਪਦ ਅਰਥ ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ। ਉਦਾਸ = ਮਾਇਆ ਦੇ ਮੋਹ ਤੋਂ ਉਪਰਾਮ ॥੪॥
SikhNet (Spanish)Dice Nanak, quien es sostenido por el Nombre del Señor, ya sea en la opulencia o como anacoreta, manteniéndose desapegado en medio de todo, ese hombre ha recibido la Aprobación de Dios. (4-40-47)