ਸੇਵਾ ਸੁਰਤਿ ਸਬਦਿ ਚਿਤੁ ਲਾਏ ॥
sevaa surat sabad chit laae |
Sant Singh KhalsaCenter your awareness on seva-selfless service-and focus your consciousness on the Word of the Shabad.
Manmohan SinghThen alone does the man apply his attention to the God's service and fix his mind on His Name.
Manmohan Singh (Punjabi)ਕੇਵਲ ਤਦ ਹੀ ਆਦਮੀ ਆਪਣੀ ਬ੍ਰਿਤੀ ਵਾਹਿਗੁਰੂ ਦੀ ਟਹਿਲ ਅੰਦਰ ਲਾਉਂਦਾ ਤੇ ਆਪਣਾ ਮਨ ਉਸ ਦੇ ਨਾਮ ਨਾਲ ਜੋੜਦਾ ਹੈ।
Fareedkot Teekaਔਰ ਮਿਲ ਕਰ ਸੋ ਸੇਵਾ ਮੇਂ (ਸੁਰਤਿ) ਸ੍ਰੇਸਟ ਪ੍ਰੀਤੀ ਕਰ ਸ਼ਬਦ ਮੇਂ ਚਿਤ ਲਾਵਤਾ ਹੈ॥
Prof. Sahib Singh(ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਲਾਏ = ਜੋੜਦਾ ਹੈ।
SikhNet (Spanish)en donde uno aplica su mente al Servicio del Señor y reflexiona en la Palabra del Shabd.
ਹਉਮੈ ਮਾਰਿ ਸਦਾ ਸੁਖੁ ਪਾਇਆ; ਮਾਇਆ ਮੋਹੁ ਚੁਕਾਵਣਿਆ ॥੧॥
haumai maar sadaa sukh paaeaa; maaeaa mohu chukaavaniaa |1|
Sant Singh KhalsaSubduing your ego, you shall find a lasting peace, and your emotional attachment to Maya will be dispelled. ||1||
Manmohan SinghBy stilling his ego, man attains eternal peace and sheds his love of mammon.
Manmohan Singh (Punjabi)ਆਪਣੇ ਹੰਕਾਰ ਨੂੰ ਨਵਿਰਤ ਕਰਕੇ ਬੰਦਾ ਸਦੀਵੀਂ ਆਰਾਮ ਪਾਉਂਦਾ ਹੈ ਅਤੇ ਆਪਣੀ ਧਨ-ਦੌਲਤ ਦੀ ਮਮਤਾ ਨੂੰ ਮਿਟਾ ਦਿੰਦਾ ਹੈ।
Fareedkot Teekaਜਿਨੋਂ ਨੇ ਅਹੰਕਾਰ ਕੋ ਮਾਰਿਆ ਹੈ ਤਿਨੋਂ ਨੇ ਸਦਾ ਸੁਖੁ ਪਾਇਆ ਹੈ, ਔਰ ਮਾਇਆ ਕਾ ਮੋਹੁ ਚੁਕਾਵਣੇ ਵਾਲੇ ਹੂਏ ਹੈਂ॥
Prof. Sahib Singh(ਇਸ ਤਰ੍ਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ ॥੧॥ਪਦ ਅਰਥ ਮਾਰਿ = ਮਾਰ ਕੇ। ਸੁਖੁ = ਆਤਮਕ ਆਨੰਦ। ਚੁਕਾਵਣਿਆ = ਮੁਕਾ ਦਿੱਤਾ ॥੧॥
SikhNet (Spanish)Así uno apacigua su ego, y entrando en la Gran Paz Divina, hace que Maya pierda su atracción.(1)
ਹਉ ਵਾਰੀ ਜੀਉ ਵਾਰੀ; ਸਤਿਗੁਰ ਕੈ ਬਲਿਹਾਰਣਿਆ ॥
hau vaaree jeeo vaaree; satigur kai balihaaraniaa |
Sant Singh KhalsaI am a sacrifice, my soul is a sacrifice, I am totally devoted to the True Guru.
Manmohan SinghI am a sacrifice, my soul is a sacrifice and I am devoted unto my True Guru.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦ-ਜਾਨ ਕੁਰਬਾਨ ਹੈ ਅਤੇ ਮੈਂ ਸਦਕੇ ਹਾਂ, ਆਪਣੇ ਸੰਚੇ ਗੁਰਾਂ ਉਤੋਂ।
Fareedkot Teekaਸਤਿਗੁਰੋਂ ਕੇ ਊਪਰ ਸੇ ਮੇਂ ਮਨ ਤਨ ਬਾਣੀ ਕਰ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ।ਪਦ ਅਰਥ ਹਉ = ਮੈਂ। ਵਾਰੀ = ਸਦਕੇ। ਬਲਿਹਾਰਣਿਆ = ਕੁਰਬਾਨ।
SikhNet (Spanish)En sacrificio, en sacrificio ofrezco mi ser al Guru;
ਗੁਰਮਤੀ ਪਰਗਾਸੁ ਹੋਆ ਜੀ; ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
guramatee paragaas hoaa jee; anadin har gun gaavaniaa |1| rahaau |
Sant Singh KhalsaThrough the Guru's Teachings, the Divine Light has dawned; I sing the Glorious Praises of the Lord, night and day. ||1||Pause||
Manmohan SinghBy the Guru's instructions, Divine light has shone on me, and night and day, I sing God's praises. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਚਾਨਣ ਮੇਰੇ ਉਤੇ ਪ੍ਰਕਾਸ਼ਿਆ ਹੈ ਅਤੇ ਰੈਣ ਦਿਹੁੰ ਮੈਂ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਗੁਰੋਂ ਕੀ ਸਿਖਿਆ ਕਰ ਕੇ ਜੀਵ ਕੇ ਰਿਦੇ ਮੇਂ ਪਰਗਾਸ ਹੂਆ ਹੈ, ਪੁਨਾ ਹਮ ਰਾਤ ਦਿਨ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਮਤਿ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਪਰਗਾਸੁ = ਆਤਮਕ ਜੀਵਨ ਦੇਣ ਵਾਲੀ ਰੌਸ਼ਨੀ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥
SikhNet (Spanish)por la Palabra del Guru la Luz brilló en mí, y contemplé la Grandeza del Señor día y noche. (1-Pausa)
ਤਨੁ ਮਨੁ ਖੋਜੇ; ਤਾ ਨਾਉ ਪਾਏ ॥
tan man khoje; taa naau paae |
Sant Singh KhalsaSearch your body and mind, and find the Name.
Manmohan SinghIf man searches his body and soul, then, does he find God's Name.
Manmohan Singh (Punjabi)ਜੇਕਰ ਬੰਦਾ ਆਪਣੀ ਦੇਹਿ ਤੇ ਆਰਾਮ ਦੀ ਢੂੰਡ ਭਾਲ ਕਰੇ, ਤਦ ਹੀ ਉਹ ਰੱਬ ਦੇ ਨਾਮ ਨੂੰ ਪਾਉਂਦਾ ਹੈ।
Fareedkot Teekaਜੋ (ਤਨੁ) ਸੂਖਮ ਮਨ ਮੇਂ ਤਿਸ ਕੋ ਵਿਚਾਰੇ ਕਿ ਇਹ ਮਨ ਕਿਸ ਕੀ ਸਤਾ ਕਰ ਸਫੁਰਨ ਹੋਤਾ ਹੈ, ਤੌ ਨਾਮ ਜਪਣੇ ਕਾ ਫਲੁ ਜੋ ਹੈ ਆਤਮਾਨੰਦੁ ਸੋ ਪਾਵਤਾ ਹੈ॥☬ਕੈਸੇ ਪਾਵਤਾ ਹੈ? ਸੋ ਦੇਖਾਵਤੇ ਹੈਂ:
Prof. Sahib Singhਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ), ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਤਾ = ਤਦੋਂ।
SikhNet (Spanish)Aquél que busca en su cuerpo y en su mente, encuentra al Señor dentro de sí mismo;
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae |
Sant Singh KhalsaRestrain your wandering mind, and keep it in check.
Manmohan SinghHe restrains his wandering mind and keeps it under control.
Manmohan Singh (Punjabi)ਉਹ ਆਪਣੇ ਭਟਕਦੇ ਮਨੂਏ ਨੂੰ ਹੋੜਦਾ ਹੈ ਅਤੇ ਇਸਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
Fareedkot Teekaਵਿਖਯੋਂ ਮੇਂ ਜੋ ਇੰਦ੍ਰੇ (ਧਾਵਤੁ) ਦੌੜਤੇ ਹੈਂ ਤਿਨ ਕੋ (ਰਾਖੈ) ਰੋਕੇ ਔਰ ਮਨ ਕੋ ਸੰਕਲਪੋਂ ਸੇ (ਠਾਕਿ) ਰੋਕ ਕਰ ਰਖੇ॥
Prof. Sahib Singh(ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।ਪਦ ਅਰਥ ਧਾਵਤੁ = ਮਾਇਆ ਵਲ ਦੌੜਦਾ ਮਨ। ਰਾਖੈ = ਕਾਬੂ ਕਰੇ। ਠਾਕਿ = ਰੋਕ ਕੇ। ਰਹਾਏ = ਰੱਖੇ।
SikhNet (Spanish)al Encontrarlo se vuelve autónomo, completo en sí mismo, y la mente no se distrae más en otras cosas.
ਗੁਰ ਕੀ ਬਾਣੀ ਅਨਦਿਨੁ ਗਾਵੈ; ਸਹਜੇ ਭਗਤਿ ਕਰਾਵਣਿਆ ॥੨॥
gur kee baanee anadin gaavai; sahaje bhagat karaavaniaa |2|
Sant Singh KhalsaNight and day, sing the Songs of the Guru's Bani; worship the Lord with intuitive devotion. ||2||
Manmohan SinghGurbani he sings night and day and is naturally engaged in Lord's devotional service.
Manmohan Singh (Punjabi)ਗੁਰਬਾਣੀ ਉਹ ਰੈਣ ਦਿਹੂੰ ਗਾਇਨ ਕਰਦਾ ਹੈ ਅਤੇ ਸੁਤੇ ਸਿਧ ਹੀ ਸਾਈਂ ਦੀ ਪ੍ਰੇਮ-ਮਈ ਸੇਵਾ ਅੰਦਰ ਜੁਟ ਜਾਂਦਾ ਹੈ।
Fareedkot Teekaਆਪ ਤੋ ਗੁਰੋਂ ਕੀ ਬਾਣੀ (ਸਹਜੇ) ਸੁਤੇ ਹੀ ਦਿਨ ਰਾਤ ਗਾਵਤਾ ਹੈ ਅਰੁ ਔਰੋਂ ਸੇ ਭਗਤੀ ਕਰਾਵਤਾ ਹੈ॥੨॥☬ਕਦਾਚਿਤ ਐਸੀ ਅਸੰਕਾ ਹੈ ਕਿ ਜਿਸ ਕੀ ਭਗਤੀ ਕਰਤੇ ਕਰਾਵਤੇ ਹੋ ਵਹੁ ਪਰਮੇਸ੍ਵਰ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ॥੨॥ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੨॥
SikhNet (Spanish)Él canta la Palabra del Guru sin cesar, y alaba al Señor con toda naturalidad.(2)
ਇਸੁ ਕਾਇਆ ਅੰਦਰਿ; ਵਸਤੁ ਅਸੰਖਾ ॥
eis kaaeaa andar; vasat asankhaa |
Sant Singh KhalsaWithin this body are countless objects.
Manmohan SinghIn this body are countless articles.
Manmohan Singh (Punjabi)ਇਸ ਦੇਹਿ ਦੇ ਵਿੱਚ ਅਣਗਿਣਤ ਚੀਜਾਂ ਹਨ।
Fareedkot Teekaਇਸ ਸਰੀਰ ਕੇ ਬੀਚ ਹੀ ਵਸਤੁ ਰੂਪ (ਅਸੰਖਾ) ਗਿਣਤੀ ਸੇ ਰਹਤ ਵਾਹਿਗੁਰੂ ਹੈ॥
Prof. Sahib Singhਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ।ਪਦ ਅਰਥ ਕਾਇਆ = ਸਰੀਰ। ਅਸੰਖਾ = ਬੇਅੰਤ ਗੁਣਾਂ ਵਾਲਾ ਪ੍ਰਭੂ।
SikhNet (Spanish)En tu propio cuerpo hay millones de maravillas,
ਗੁਰਮੁਖਿ ਸਾਚੁ ਮਿਲੈ; ਤਾ ਵੇਖਾ ॥
guramukh saach milai; taa vekhaa |
Sant Singh KhalsaThe Gurmukh attains Truth, and comes to see them.
Manmohan SinghThrough the Guru, if I attain to Truth, then alone I can see them.
Manmohan Singh (Punjabi)ਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ।
Fareedkot Teekaਗੁਰੋਂ ਦ੍ਵਾਰੇ ਸਚਾ ਨਾਮੁ ਮਿਲੇ ਤੌ ਦੇਖਾ ਜਾਤਾ ਹੈ॥ ਜੇ ਕਹੇ ਸਰੀਰ ਬੀਚ ਹੈ ਤੌ ਸਭ ਕਿਉਂ ਨਹੀਂ ਦੇਖ ਲੇਤੇ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)pero uno las ve solamente al concebir la Verdad a través del Guru.
ਨਉ ਦਰਵਾਜੇ. ਦਸਵੈ ਮੁਕਤਾ; ਅਨਹਦ ਸਬਦੁ ਵਜਾਵਣਿਆ ॥੩॥
nau daravaaje. dasavai mukataa; anahad sabad vajaavaniaa |3|
Sant Singh KhalsaBeyond the nine gates, the Tenth Gate is found, and liberation is obtained. The Unstruck Melody of the Shabad vibrates. ||3||
Manmohan SinghHe, who soars above the nine gates, hears the playing of celestial strain of the tenth one and is emancipated.
Manmohan Singh (Punjabi)ਜੋ ਨਵਾਂ ਦੁਆਰਿਆਂ ਤੋਂ ਉਚੇਰੇ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਅਤੇ ਮੁਕਤ ਹੋ ਜਾਂਦਾ ਹੈ।
Fareedkot Teekaਜੋ (ਅਨਹਦ) ਨਿਰੰਤ੍ਰ ਗੁਰੋਂ ਕੇ (ਸਬਦੁ) ਉਪਦੇਸ ਕਾ ਵਜਾਵਣੇ ਵਾਲਾ ਅਰਥਾਤ ਉਚਾਰਣੇ ਵਾਲਾ ਹੂਆ ਹੈ, ਸੋ ਨੌ ਗੋਲਕ ਉਪਲਖਤ ਦਸੇ ਇੰਦ੍ਰਯ ਰੋਕ ਕੇ ਦਸਵੇਂ ਪਰਮੇਸ੍ਵਰ ਕੋ ਪਾਇ ਕਰ ਮੁਕਤਾ ਹੂਆ ਹੈ॥੩॥
Prof. Sahib Singhਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ ॥੩॥ਪਦ ਅਰਥ ਨਉ ਦਰਵਾਜੇ = ਨੌ ਗੋਲਕਾਂ {ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਗੁਦਾ, ਲਿੰਗ}। ਦਸਵੈ = ਦਸਵੇ ਦਰਵਾਜ਼ੇ ਦੀ ਰਾਹੀਂ, ਦਿਮਾਗ਼ ਦੀ ਰਾਹੀਂ ਵਿਚਾਰ ਕਰ ਕੇ। ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ। ਅਨਹਦ = {अनाहत = अन् आहत, ਬਿਨਾ ਵਜਾਏ} ਇਕ-ਰਸ, ਲਗਾਤਾਰ ॥੩॥
SikhNet (Spanish)Cerrando sus nueve puertas, uno entra por la Décima Puerta, y es liberado escuchando la Melodía Espontánea de la Palabra.(3)
ਸਚਾ ਸਾਹਿਬੁ; ਸਚੀ ਨਾਈ ॥
sachaa saahib; sachee naaee |
Sant Singh KhalsaTrue is the Master, and True is His Name.
Manmohan SinghTrue is the Lord and True is his Name.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਜੋ ਹਰੀ ਸਚਾ ਸਾਹਿਬੁ ਹੈ ਤਿਸ ਕੀ (ਨਾਈ) ਵਡਿਆਈ ਭੀ ਸਚੀ ਹੈ॥
Prof. Sahib Singhਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਾਹਿਬੁ = ਮਾਲਕ। ਨਾਈ = {स्ना = ਅਰਬੀ ਲਫ਼ਜ਼} ਵਡਿਆਈ।
SikhNet (Spanish)Verdad es el Señor, y Verdad también es Su Nombre
ਗੁਰ ਪਰਸਾਦੀ; ਮੰਨਿ ਵਸਾਈ ॥
gur parasaadee; man vasaaee |
Sant Singh KhalsaBy Guru's Grace, He comes to dwell within the mind.
Manmohan SinghBy the Guru's grace I place Him in my mind.
Manmohan Singh (Punjabi)ਗੁਰਾਂ ਦੀ ਰਹਿਮਤ ਦਾ ਸਦਕਾ ਮੈਂ ਉਸ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Fareedkot Teekaਜਿਸ ਨੇ ਗੁਰੋਂ ਕੀ ਕ੍ਰਿਪਾ ਸੇ ਵਡਿਆਈ ਮਨ ਮੇਂ ਵਸਾਈ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)que viene a la mente por la Gracia del Guru.
ਅਨਦਿਨੁ ਸਦਾ ਰਹੈ ਰੰਗਿ ਰਾਤਾ; ਦਰਿ ਸਚੈ ਸੋਝੀ ਪਾਵਣਿਆ ॥੪॥
anadin sadaa rahai rang raataa; dar sachai sojhee paavaniaa |4|
Sant Singh KhalsaNight and day, remain attuned to the Lord's Love forever, and you shall obtain understanding in the True Court. ||4||
Manmohan SinghHe, who night and day every remains imbued with Lord's love, obtains the Knowledge of the True Court.
Manmohan Singh (Punjabi)ਜੋ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਹਮੇਸ਼ਾਂ ਰੰਗਿਆ ਰਹਿੰਦਾ ਹੈ ਉਹ ਸੱਚੇ ਦਰਬਾਰ ਦੀ ਗਿਆਤ ਪਾ ਲੈਂਦਾ ਹੈ।
Fareedkot Teekaਸੋ ਪੁਰਸ ਰਾਤਿ ਦਿਨ ਸਦੀਵਕਾਲ (ਰੰਗਿ) ਅਨੰਦ ਮੇਂ (ਰਾਤਾ) ਮਸਤ ਰਹਿਤਾ ਹੈ, ਔਰ ਸਰੀਰ ਕੇ ਬੀਚ ਹੀ ਸਚੇ ਪ੍ਰਮਾਤਮਾਂ ਕੀ ਸੋਝੀ ਪਾਈ ਹੈ॥੪॥☬ਊਪਰ ਚਾਰ ਪੌੜੀ ਮੇਂ ਗੁਰਮੁਖੋਂ ਕੀ ਦਸਾ ਕਹੀ ਹੈ ਅਬ ਮਨਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singh(ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ ॥੪॥ਪਦ ਅਰਥ ਰੰਗਿ = ਪ੍ਰੇਮ ਨਾਲ। ਰਾਤਾ = ਮਸਤ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਸੋਝੀ = ਆਤਮਕ ਜੀਵਨ ਦੀ ਸਮਝ ॥੪॥
SikhNet (Spanish)Uno está imbuido, día y noche, con el Amor del Señor, y sabe la Verdad del Señor en el Recinto de la Verdad.(4)
ਪਾਪ ਪੁੰਨ ਕੀ ਸਾਰ; ਨ ਜਾਣੀ ॥
paap pun kee saar; na jaanee |
Sant Singh KhalsaThose who do not understand the nature of sin and virtue
Manmohan SinghShe who understands not the significance of virtue and sin,
Manmohan Singh (Punjabi)ਜੋ ਨੇਕੀ ਤੇ ਬਦੀ ਦੀ ਵੁੱਕਅਤ ਨੂੰ ਨਹੀਂ ਸਮਝਦੀ,
Fareedkot Teekaਜੋ ਮਨਮੁਖ ਹੈਂ ਤਿਨੋਂ ਨੇ ਪਾਪ ਪੁੰਨ ਕੀ ਖਬਰ ਨਹੀਂ ਜਾਣੀ, ਭਾਵ ਏਹ ਕਿ ਧਰਮ ਅਧਰਮ ਸੇ ਸੂਨਯ ਹੈਂ॥
Prof. Sahib Singhਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ),ਪਦ ਅਰਥ ਸਾਰ = ਤਮੀਜ਼, ਪਛਾਣ। ਪੁੰਨ = ਭਲਾ ਕੰਮ।
SikhNet (Spanish)Aquél que no distingue entre la virtud
ਦੂਜੈ ਲਾਗੀ ਭਰਮਿ ਭੁਲਾਣੀ ॥
doojai laagee bharam bhulaanee |
Sant Singh Khalsaare attached to duality; they wander around deluded.
Manmohan Singhis attached with duality, is lost in illusion.
Manmohan Singh (Punjabi)ਅਤੇ ਦਵੈਤ-ਭਾਵ ਨਾਲ ਜੁੜੀ ਹੋਈ ਹੈ, ਉਹ ਵਹਿਮ ਅੰਦਰ ਗੁਮਰਾਹ ਹੋਈ ਹੋਈ ਹੈ।
Fareedkot Teekaਕਿਉਂਕਿ ਅਗ੍ਯਾਨੀਓਂ ਕੀ ਬੁਧੀ ਪਰਮੇਸ੍ਵਰ ਸੇ ਭਿੰਨ ਸੰਸਾਰ ਮੇਂ ਲਗੀ ਹੂਈ ਹੈ, ਯਾਂ ਤੇ ਭਰਮ ਕਰ ਭੂਲੀ ਹੂਈ ਹੈ॥
Prof. Sahib Singhਜਿਸ ਮਨੁੱਖ ਦੀ ਸੁਰਤ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,ਪਦ ਅਰਥ ਦੂਜੈ = ਮਾਇਆ ਦੇ ਮੋਹ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀ = ਕੁਰਾਹੇ ਪਈ।
SikhNet (Spanish)y el vicio y se apega a Maya, vive ofuscado por la ilusión.
ਅਗਿਆਨੀ ਅੰਧਾ. ਮਗੁ ਨ ਜਾਣੈ; ਫਿਰਿ ਫਿਰਿ ਆਵਣ ਜਾਵਣਿਆ ॥੫॥
agiaanee andhaa. mag na jaanai; fir fir aavan jaavaniaa |5|
Sant Singh KhalsaThe ignorant and blind people do not know the way; they come and go in reincarnation over and over again. ||5||
Manmohan SinghThe ignorant, blind man knows not the right path, and come and goes again to again and again.
Manmohan Singh (Punjabi)ਬੇਸਮਝ, ਅੰਨ੍ਹਾ ਬੰਦਾ ਠੀਕ ਰਸਤੇ ਨੂੰ ਨਹੀਂ ਜਾਂਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
Fareedkot Teekaਯਾਂ ਤੇ ਅਗ੍ਯਾਨੀ ਜੀਵ ਅੰਧਾ ਹੈ, ਭਾਵ ਗ੍ਯਾਨ ਰੂਪ ਨੇਤ੍ਰੋਂ ਸੇ ਰਹਿਤ ਹੈ ਵਾਹਿਗੁਰੂ ਕੇ ਮਾਰਗ ਕੋ ਜਾਨਤਾ ਨਹੀਂ, ਪੁਨਾ ਬਾਰੰਬਾਰ ਜਨਮਤਾ ਮਰਤਾ ਹੈ॥੫॥☬ਪੁਨਾ ਗੁਰਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singhਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥ਪਦ ਅਰਥ ਮਗੁ = (ਜੀਵਨ ਦਾ ਸਹੀ) ਰਸਤਾ ॥੫॥
SikhNet (Spanish)Ciego y tonto, no conoce el Sendero, y así, va y viene una y otra vez.(5)
ਗੁਰ ਸੇਵਾ ਤੇ; ਸਦਾ ਸੁਖੁ ਪਾਇਆ ॥
gur sevaa te; sadaa sukh paaeaa |
Sant Singh KhalsaServing the Guru, I have found eternal peace;
Manmohan SinghFrom the Guru's service, I have obtained everlasting peace,
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਤੋਂ ਮੈਂ ਸਦੀਵੀ ਆਰਾਮ ਹਾਸਲ ਕੀਤਾ ਹੈ।
Fareedkot Teekaਗੁਰਮੁਖੋਂ ਨੇ ਗੁਰੋਂ ਕੀ ਸੇਵਾ ਕਰਨੇ ਸੇ ਸਦੀਵ ਸੁਖ ਪਾਯਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਤੇ = ਤੋਂ, ਨਾਲ।
SikhNet (Spanish)En el Servicio del Guru, encontré para siempre la Paz,
ਹਉਮੈ ਮੇਰਾ; ਠਾਕਿ ਰਹਾਇਆ ॥
haumai meraa; tthaak rahaaeaa |
Sant Singh Khalsamy ego has been silenced and subdued.
Manmohan Singhand my egotism and egoism are stopped and stayed.
Manmohan Singh (Punjabi)ਮੇਰੀ ਹੰਗਤਾ ਤੇ ਅਪਣੱਤ ਰੋਕ ਤੇ ਵਰਜ ਦਿਤੇ ਹਨ।
Fareedkot Teekaਪੁਨਾ ਹਉਮੈ ਮੇਰਾ ਆਦਿ ਸੰਕਲਪੋਂ ਕੋ ਰੋਕ ਰਖਾ ਹੈ॥
Prof. Sahib Singhਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ।ਪਦ ਅਰਥ ਮੇਰਾ = ਮਮਤਾ।
SikhNet (Spanish)y mi ego se tranquilizó.
ਗੁਰ ਸਾਖੀ. ਮਿਟਿਆ ਅੰਧਿਆਰਾ; ਬਜਰ ਕਪਾਟ ਖੁਲਾਵਣਿਆ ॥੬॥
gur saakhee. mittiaa andhiaaraa; bajar kapaatt khulaavaniaa |6|
Sant Singh KhalsaThrough the Guru's Teachings, the darkness has been dispelled, and the heavy doors have been opened. ||6||
Manmohan SinghBy Guru's instructions, my darkness is dispelled and the adamantine shutters are opened.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ ਅਤੇ ਭਾਰੇ ਕਰਡੇ ਤਖਤੇ ਖੁਲ੍ਹ ਗਹੈ ਹਨ।
Fareedkot Teekaਗੁਰੋਂ ਕੀ ਸਿਖਯਾ ਲੇਨੇ ਸੇ ਅਗ੍ਯਾਨ ਰੂਪੀ ਅੰਧਕਾਰ ਮਿਟਿਆ ਹੈ, ਔਰ ਬਜਰ ਕੀ ਨਿਆਈ ਜੋ ਜੜਤਾ ਰੂਪ ਵਾ ਪੰਚ ਕੋਸ ਰੂਪੀ (ਕਪਾਟ) ਤਖਤੇ ਥੇ, ਸੋ ਖੁਲ ਗਏ ਹੈਂ॥੬॥
Prof. Sahib Singhਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤ ਜਕੜੀ ਪਈ ਸੀ) ॥੬॥ਪਦ ਅਰਥ ਸਾਖੀ = ਸਿੱਖਿਆ ਦੀ ਰਾਹੀਂ। ਬਜਰ = {वज्र} ਬੱਜਰ ਵਰਗੇ ਕਰੜੇ। ਕਪਾਟ = {कपाट} ਦਰਵਾਜ਼ੇ ਦੇ ਭਿੱਤ ॥੬॥
SikhNet (Spanish)Por la Instrucción del Guru, mi mente opaca fue alumbrada, y el cristal adamantino de mi mente reverberó en Luz.(6)
ਹਉਮੈ ਮਾਰਿ; ਮੰਨਿ ਵਸਾਇਆ ॥
haumai maar; man vasaaeaa |
Sant Singh KhalsaSubduing my ego, I have enshrined the Lord within my mind.
Manmohan SinghStilling my self-conceit, I have placed God in my mind.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਮੈਂ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਜਿਸ ਨੇ ਅੰਹਕਾਰ ਕੋ ਮਾਰ ਕਰ ਕੇ ਵਾਹਿਗੁਰੂ ਕੋ ਮਨ ਮੇਂ ਵਸਾਯਾ ਹੈ॥
Prof. Sahib Singhਉਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ,ਪਦ ਅਰਥ ਮਾਰਿ = ਮਾਰ ਕੇ। ਮੰਨਿ = ਮਨਿ, ਮਨ ਵਿਚ।
SikhNet (Spanish)Venciendo a mi ego, el Señor, poco a poco, fue ganando lugar en mi mente,
ਗੁਰ ਚਰਣੀ; ਸਦਾ ਚਿਤੁ ਲਾਇਆ ॥
gur charanee; sadaa chit laaeaa |
Sant Singh KhalsaI focus my consciousness on the Guru's Feet forever.
Manmohan SinghOn Guru's feet, I have ever fixed my mind.
Manmohan Singh (Punjabi)ਗੁਰਾਂ ਦੇ ਪੈਰਾਂ ਵਿੱਚ ਮੈਂ ਹਮੇਸ਼ਾਂ ਹੀ ਆਪਣਾ ਮਨ ਜੋੜਿਆ ਹੈ।
Fareedkot Teekaਤਿਸ ਪੁਰਸ ਨੇ ਸਦੀਵ ਗੁਰੋਂ ਕੇ ਚਰਨੋਂ ਮੇਂ ਚਿਤ ਲਾਇਆ ਹੈ॥
Prof. Sahib Singhਅਤੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ।
SikhNet (Spanish)y ahora mi mente está enfocada para siempre en los Pies del Guru.
ਗੁਰ ਕਿਰਪਾ ਤੇ. ਮਨੁ ਤਨੁ ਨਿਰਮਲੁ; ਨਿਰਮਲ ਨਾਮੁ ਧਿਆਵਣਿਆ ॥੭॥
gur kirapaa te. man tan niramal; niramal naam dhiaavaniaa |7|
Sant Singh KhalsaBy Guru's Grace, my mind and body are immaculate and pure; I meditate on the Immaculate Naam, the Name of the Lord. ||7||
Manmohan SinghOn Guru's favour, my soul and body are rendered pure, and the immaculate Name do I meditate upon.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰੀ ਆਤਮਾ ਤੇ ਦੇਹਿ ਸ਼ੁਧ ਹੋ ਗਏ ਹਨ ਅਤੇ ਪਵਿੱਤ੍ਰ ਨਾਮ ਦਾ ਹੀ ਮੈਂ ਅਰਾਧਨ ਕਰਦਾ ਹਾਂ।
Fareedkot Teekaਗੁਰੋਂ ਕੀ ਕਿਰਪਾ ਸੇ ਤਿਸ ਕਾ ਮਨ ਤਨ ਨਿਰਮਲ ਹੂਆ ਹੈ ਔਰ ਨਿਰਮਲ ਨਾਮ ਕੋ ਧਿਆਇਆ ਹੈ॥੭॥☬ਜਬ ਗੁਰੋਂ ਕੀ ਕਿਰਪਾ ਸੇ ਚਿਤ ਸੁਧ ਹੂਆ, ਤਬ ਐਸੇ ਬੇਨਤੀ ਕਰਤਾ ਹੈ:
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ॥੭॥ਪਦ ਅਰਥ ਤੇ = ਨਾਲ, ਤੋਂ ॥੭॥
SikhNet (Spanish)Por la Gracia del Guru, mi cuerpo y mi mente fueron purgados, y ahora medito en el Nombre Inmaculado del Señor. (7)
ਜੀਵਣੁ ਮਰਣਾ; ਸਭੁ ਤੁਧੈ ਤਾਈ ॥
jeevan maranaa; sabh tudhai taaee |
Sant Singh KhalsaFrom birth to death, everything is for You.
Manmohan SinghFrom birth to death I have decided my entire life for Thine service, O Lord!
Manmohan Singh (Punjabi)ਪੈਦਾਇਸ਼ ਤੋਂ ਮੌਤ ਤੱਕ ਮੈਂ ਆਪਣੀ ਸਾਰੀ ਜਿੰਦਗੀ ਤੇਰੀ ਸੇਵਾ ਲਈ ਅਰਪਣ ਕੀਤੀ ਹੈ, ਹੇ ਸੁਆਮੀ!
Fareedkot Teekaਹੇ ਪਰਮੇਸ੍ਵਰ! ਜੀਵਣ ਮਰਣਾ ਸਭ ਤੇਰੇ ਤਾਂਈ ਅਰਪਣ ਕੀਆ ਹੂਆ ਹੈ, ਭਾਵ ਇਹਿ ਕਿ ਜਬ ਤਕ ਹਮ ਜੀਵਤੇ ਹਾਂ ਮਰਣ ਪ੍ਰਯੰਤ ਤੇਰਾ ਹੀ ਸਿਮਰਣ ਕਰੇਂਗੇ॥
Prof. Sahib Singh(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ।ਪਦ ਅਰਥ ਤੁਧੈ ਤਾਈ = ਤੇਰੇ ਵੱਸ ਹੈ।
SikhNet (Spanish)La vida y la muerte están en Tus Manos, oh Señor;
ਜਿਸੁ ਬਖਸੇ; ਤਿਸੁ ਦੇ ਵਡਿਆਈ ॥
jis bakhase; tis de vaddiaaee |
Sant Singh KhalsaYou bestow greatness upon those whom You have forgiven.
Manmohan SinghThou givest glory to him, whom Thou forgivest.
Manmohan Singh (Punjabi)ਤੂੰ ਉਸ ਨੂੰ ਪ੍ਰਭਤਾ ਦਿੰਦਾ ਹੈ, ਜਿਸ ਨੂੰ ਤੂੰ ਮਾਫ ਕਰਦਾ ਹੈ।
Fareedkot Teekaਹੇ ਮਹਾਰਾਜ! ਜਿਸ ਕੋ ਤੁਮ ਬਖਸਿਆ ਚਾਹਤੇ ਹੋ ਤਿਸ ਕੋ ਅਪਨੇ ਨਾਮ ਕੀ ਵਡਿਆਈ ਦੇਤੇ ਹੋ॥
Prof. Sahib Singh(ਹੇ ਭਾਈ!) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤ ਦੇ ਕੇ) ਵਡਿਆਈ ਬਖ਼ਸ਼ਦਾ ਹੈ।ਪਦ ਅਰਥ ਦੇ = ਦੇਂਦਾ ਹੈ।
SikhNet (Spanish)Tú otorgas la Gloria a quien sea que Tú escoges.
ਨਾਨਕ ਨਾਮੁ ਧਿਆਇ ਸਦਾ ਤੂੰ; ਜੰਮਣੁ ਮਰਣੁ ਸਵਾਰਣਿਆ ॥੮॥੧॥੨॥
naanak naam dhiaae sadaa toon; jaman maran savaaraniaa |8|1|2|
Sant Singh KhalsaO Nanak, meditating forever on the Naam, you shall be blessed in both birth and death. ||8||1||2||
Manmohan SinghO Nanak! do Thou ever contemplate over the Lord's Name shall bedeck thy birth and death.
Manmohan Singh (Punjabi)ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਤੇਰੀ ਪੈਦਾਇਸ਼ ਤੇ ਮੌਤ ਨੂੰ ਸ਼ਿੰਗਾਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਤੇਰਾ ਨਾਮ ਧਿਆਇਆ ਹੈ, ਤਿਨ ਕਾ ਜੰਮਣੁ ਮਰਣੁ ਤੂੰ ਸਫਲਾ ਕਰ ਲੇਤਾ ਹੈਂ॥੮॥੧॥੨॥
Prof. Sahib Singhਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ ॥੮॥੧॥੨॥* ਨੋਟ: ਅੰਕ ਨੰ: ੨ ਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਰਲਾ ਕੇ ਸਾਰਾ ਜੋੜ ੨ ਬਣਿਆ ਹੈ।
SikhNet (Spanish)Dice Nanak, habita siempre en el Nombre para que seas bendecido aquí y aquí después. (8-1-12)