ਮਾਝ ਮਹਲਾ ੩ ॥
maajh mahalaa 3 | Ang 110
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Amar Das, Tercer Canal Divino.
ਮੇਰਾ ਪ੍ਰਭੁ ਨਿਰਮਲੁ; ਅਗਮ ਅਪਾਰਾ ॥
meraa prabh niramal; agam apaaraa | Ang 110
Sant Singh KhalsaMy God is Immaculate, Inaccessible and Infinite.
Manmohan SinghMy Lord is immaculate, inaccessible and infinite.
Manmohan Singh (Punjabi)ਮੇਰਾ ਸੁਆਮੀ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Fareedkot Teekaਮੇਰਾ ਪ੍ਰਭੂ ਨਿਰਮਲ ਹੈ ਪੁਨਾ (ਅਗਮ) ਮਨ ਬਾਣੀ ਕਾ ਅਵਿਸ੍ਯ ਅਰੁ ਬੇਅੰਤ ਹੈ॥
Prof. Sahib Singhਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ।ਪਦ ਅਰਥ ਨਿਰਮਲੁ = ਵਿਕਾਰਾਂ ਦੀ ਮੈਲ ਤੋਂ ਰਹਿਤ। ਅਗਮ = ਅਪਹੁੰਚ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।
SikhNet (Spanish)Mi Dios es Inmaculado, Incognoscible e Infinito;
ਬਿਨੁ ਤਕੜੀ; ਤੋਲੈ ਸੰਸਾਰਾ ॥
bin takarree; tolai sansaaraa | Ang 110
Sant Singh KhalsaWithout a scale, He weighs the universe.
Manmohan SinghWithout a balance, He weighs the world.
Manmohan Singh (Punjabi)ਤਰਾਜੂ ਦੇ ਬਗੈਰ ਉਹ ਜਗਤ ਨੂੰ ਜੋਖਦਾ ਹੈ।
Fareedkot Teekaਤਕੜੀ ਸੇ ਬਿਨਾ ਸੰਸਾਰ ਕੋ (ਤੋਲੈ) ਵਿਚਾਰਤਾ ਹੈ, ਅਰਥਾਤ ਅੰਨ੍ਯ ਕੀ ਅਪੇਖਿਆ ਸੇ ਬਿਨਾ ਸਭ ਕੁਛ ਜਾਨ ਰਹਾ ਹੈ॥
Prof. Sahib Singhਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ)।
SikhNet (Spanish)ve, sin balanza, Él sopesa el mundo.
ਗੁਰਮੁਖਿ ਹੋਵੈ ਸੋਈ ਬੂਝੈ; ਗੁਣ ਕਹਿ ਗੁਣੀ ਸਮਾਵਣਿਆ ॥੧॥
guramukh hovai soee boojhai; gun keh gunee samaavaniaa |1| Ang 110
Sant Singh KhalsaOne who becomes Gurmukh, understands. Chanting His Glorious Praises, he is absorbed into the Lord of Virtue. ||1||
Manmohan SinghHe, who is resigned to the Guru's will, understands God By uttering His praises, the mortal is observed in the praise worthy Lord.
Manmohan Singh (Punjabi)ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਹਰੀ ਨੂੰ ਸਮਝ ਲੈਂਦਾ ਹੈ। ਉਸ ਦੀ ਸ਼ਲਾਘਾ ਉਚਾਰਨ ਕਰਨ ਦੁਆਰਾ ਪ੍ਰਾਣੀ ਸ਼ਲਾਘਾ-ਯੋਗ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਰੰਤੂ ਜੋ ਗੁਰਮੁਖ ਹੋਤਾ ਹੈ, ਸੋਈ ਐਸੇ ਜਾਨਤਾ ਹੈ, ਔਰ (ਗੁਣੀ) ਵਾਹਿਗੁਰੂ ਕੇ ਗੁਣ ਕਹਿ ਕੇ ਤਿਸ ਮੇਂ ਮਿਲ ਜਾਤਾ ਹੈ॥੧॥
Prof. Sahib Singh(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਕਹਿ = ਆਖ ਕੇ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੧॥
SikhNet (Spanish)Solamente aquél que enfoca su mente en el Señor, llega a Conocerlo; Alabándolo, uno se inmerge en el Virtuoso Señor.(1)
ਹਉ ਵਾਰੀ ਜੀਉ ਵਾਰੀ; ਹਰਿ ਕਾ ਨਾਮੁ ਮੰਨਿ ਵਸਾਵਣਿਆ ॥
hau vaaree jeeo vaaree; har kaa naam man vasaavaniaa | Ang 110
Sant Singh KhalsaI am a sacrifice, my soul is a sacrifice, to those whose minds are filled with the Name of the Lord.
Manmohan SinghI am a sacrifice, my soul is a sacrifice unto those who abide God's Name in their hearts.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਨ।
Fareedkot Teekaਮੈਂ ਮਨ ਤਨ ਸੇ ਉਨ ਕੇ ਵਾਰਨੇ ਜਾਤਾ ਹੂੰ ਜੋ ਹਰੀ ਕਾ ਨਾਮ ਮਨ ਮੇਂ ਵਸਾਵਣੇ ਵਾਲੇ ਹੈਂ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।ਪਦ ਅਰਥ ਹਉ = ਮੈਂ। ਮੰਨਿ = ਮਨਿ, ਮਨ ਵਿਚ।
SikhNet (Spanish)Ofrezco mi ser en sacrificio, sí, en sacrificio a aquéllos que cosechan el Fruto del Nombre del Señor en su mente.
ਜੋ ਸਚਿ ਲਾਗੇ. ਸੇ ਅਨਦਿਨੁ ਜਾਗੇ; ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
jo sach laage. se anadin jaage; dar sachai sobhaa paavaniaa |1| rahaau | Ang 110
Sant Singh KhalsaThose who are committed to Truth remain awake and aware night and day. They are honored in the True Court. ||1||Pause||
Manmohan SinghThey who are attached to Truth, remain wakeful, night and day, and obtain honour in the True Court. Pause.
Manmohan Singh (Punjabi)ਜਿਹੜੇ ਸੱਚੇ ਨਾਲ ਜੁੜੇ ਹਨ, ਉਹ ਰੈਣ ਦਿਹੁੰ ਖ਼ਬਰਦਾਰ ਰਹਿੰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।
Fareedkot Teekaਸੋ ਪੁਰਸ ਰਾਤ ਦਿਨ ਅਵਿਦਯਾ ਨਿੰਦ੍ਰਾ ਸੇ ਜਾਗੇ ਹੈਂ, ਸੋ ਸਚ ਮੇਂ ਲਗੇ ਹੈਂ, ਔਰ (ਸਚੈ) ਵਾਹਿਗੁਰੂ ਕੀ ਦਰਗਾਹ ਮੇਂ ਸੋਭਾ ਪਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ॥੧॥ ਰਹਾਉ ॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਜਾਗੇ = ਮਾਇਆ ਦੇ ਹੱਲਿਆਂ ਤੋਂ ਸੁਚੇਤ। ਦਰਿ = ਦਰ ਤੇ ॥੧॥ ਰਹਾਉ ॥
SikhNet (Spanish)Ellos gravitan hacia la Verdad, y vigilan noche y día la Puerta del Señor. Así, obtienen la Gloria.(1-Pausa)
ਆਪਿ ਸੁਣੈ; ਤੈ ਆਪੇ ਵੇਖੈ ॥
aap sunai; tai aape vekhai | Ang 110
Sant Singh KhalsaHe Himself hears, and He Himself sees.
Manmohan SinghGod Himself hears and Himself sees.
Manmohan Singh (Punjabi)ਵਾਹਿਗੁਰੂ ਖੁਦ ਸ੍ਰਵਣ ਕਰਦਾ ਹੈ ਤੇ ਖੁਦ ਹੀ ਦੇਖਦਾ ਹੈ।
Fareedkot Teekaਆਪ ਹੀ ਪਰਮੇਸ੍ਵਰ ਸੁਨਤਾ ਹੈ ਪੁਨਾ ਆਪ ਹੀ ਦੇਖਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।ਪਦ ਅਰਥ ਤੈ = ਅਤੇ।
SikhNet (Spanish)Él Mismo ve, Él Mismo escucha,
ਜਿਸ ਨੋ ਨਦਰਿ ਕਰੇ; ਸੋਈ ਜਨੁ ਲੇਖੈ ॥
jis no nadar kare; soee jan lekhai | Ang 110
Sant Singh KhalsaThose, upon whom He casts His Glance of Grace, become acceptable.
Manmohan SinghOn whom He casts His merciful glance, that person becomes acceptable.
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
Fareedkot Teekaਪਰੰਤੂ ਜਿਸ ਪਰ ਕਿਰਪਾ ਦ੍ਰਿਸਟੀ ਕਰਤਾ ਹੈ, ਸੋਈ ਪੁਰਸ ਲੇਖੇ ਲਾਗਤਾ ਹੈ॥
Prof. Sahib Singhਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ।ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਲੇਖੈ = ਲੇਖੇ ਵਿਚ, ਪਰਵਾਨ।
SikhNet (Spanish)aquél sobre quien se posa Su Gracia es el único que tiene auténtico valor.
ਆਪੇ ਲਾਇ ਲਏ ਸੋ ਲਾਗੈ; ਗੁਰਮੁਖਿ ਸਚੁ ਕਮਾਵਣਿਆ ॥੨॥
aape laae le so laagai; guramukh sach kamaavaniaa |2| Ang 110
Sant Singh KhalsaThey are attached, whom the Lord Himself attaches; as Gurmukh, they live the Truth. ||2||
Manmohan SinghHe, whom the Lord Himself touches, gets, attached with Him, and through the Guru, practices truth.
Manmohan Singh (Punjabi)ਜਿਸ ਨੂੰ ਸਾਈਂ ਆਪ ਜੋੜਦਾ ਹੈ ਉਹ ਉਸ ਨਾਲ ਜੁੜ ਜਾਂਦਾ ਹੈ ਅਤੇ ਗੁਰਾਂ ਦੁਆਰਾ, ਸੱਚ ਦੀ ਕਮਾਈ ਕਰਦਾ ਹੈ।
Fareedkot Teekaਆਪ ਹੀ ਜਿਸ ਕੋ ਨਾਮ ਮੇਂ ਲਗਾਵਤਾ ਹੈ, ਸੋ ਲਾਗਤਾ ਹੈ ਔਰ ਵਹੀ ਗੁਰਮੁਖ ਸਚੁ ਕਮਾਉਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੨॥ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੨॥
SikhNet (Spanish)Aquél que Dios Mismo bendice, tiende hacia Él, y vive en la Verdad por la Gracia del Guru. (2)
ਜਿਸੁ ਆਪਿ ਭੁਲਾਏ; ਸੁ ਕਿਥੈ ਹਥੁ ਪਾਏ ॥
jis aap bhulaae; su kithai hath paae | Ang 110
Sant Singh KhalsaThose whom the Lord Himself misleads-whose hand can they take?
Manmohan SinghWhose support can seek, he, whom the Lord Himself misleads?
Manmohan Singh (Punjabi)ਉਹ ਕਿਸ ਦਾ ਆਸਰਾ ਲੈ ਸਕਦਾ ਹੈ, ਜਿਸ ਨੂੰ ਪ੍ਰਭੂ ਖੁਦ ਗੁਮਰਾਹ ਕਰਦਾ ਹੈ?
Fareedkot Teekaਔਰ ਜਿਸ ਕੋ ਆਪ ਭੁਲਾਵੇ ਸੋ ਕਹਾਂ ਹਥ ਪਾਵੇ ਅਰਥਾਤ ਕਿਸ ਕਾ ਆਸਰਾ ਲੇਵੈ॥
Prof. Sahib Singh(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ।ਪਦ ਅਰਥ ਭੁਲਾਏ = ਗ਼ਲਤ ਜੀਵਨ-ਰਾਹ ਤੇ ਪਾ ਦੇਵੇ। ਕਿਥੈ ਹਥੁ ਪਾਏ = ਕਿਸ ਦਾ ਪੱਲਾ ਫੜੇ?
SikhNet (Spanish)Aquél que Dios Mismo hace perder el Sendero, ¿en dónde, en dónde encontrará refugio?
ਪੂਰਬਿ ਲਿਖਿਆ; ਸੁ ਮੇਟਣਾ. ਨ ਜਾਏ ॥
poorab likhiaa; su mettanaa. na jaae | Ang 110
Sant Singh KhalsaThat which is pre-ordained, cannot be erased.
Manmohan SinghWhat so pre-prescribed, that can not be erased.
Manmohan Singh (Punjabi)ਜੋ ਧੁਰ ਤੋਂ ਉਕਰਿਆਂ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
Fareedkot Teekaਪੂਰਬਲਾ ਲੇਖ ਲਿਖਾ ਮੇਟਾ ਨਹੀਂ ਜਾਤਾ ਹੈ॥
Prof. Sahib Singhਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ)।ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਲਿਖਿਆ = ਸੰਸਕਾਰ-ਰੂਪ ਲੇਖ।
SikhNet (Spanish)El Decreto de Dios no se puede borrar;
ਜਿਨ ਸਤਿਗੁਰੁ ਮਿਲਿਆ. ਸੇ ਵਡਭਾਗੀ; ਪੂਰੈ ਕਰਮਿ ਮਿਲਾਵਣਿਆ ॥੩॥
jin satigur miliaa. se vaddabhaagee; poorai karam milaavaniaa |3| Ang 110
Sant Singh KhalsaThose who meet the True Guru are very fortunate and blessed; through perfect karma, He is met. ||3||
Manmohan SinghVery fortunate are they, whom the True Guru meets. Through the perfect destiny is the True Guru met.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ, ਉਹ ਜਿਨ੍ਹਾਂ ਨੂੰ ਸੱਚੇ ਗੁਰਦੇਵ ਜੀ ਮਿਲੇ ਹਨ। ਪੂਰਨ ਕਿਸਮਤ ਰਾਹੀਂ ਸੱਚੇ ਗੁਰੂ ਜੀ ਮਿਲਦੇ ਹਨ।
Fareedkot Teekaਜਿਨ ਕੋ ਸਤਿਗੁਰੂ ਮਿਲਾ ਹੈ, ਸੋ ਵੱਡੇ ਭਾਗੋਂ ਵਾਲੇ ਹੈਂ, ਪਰੰਤੂ ਸਤਿਗੁਰੋਂ ਕੋ ਪੂਰੇ ਕਰਮ ਮਿਲਾਵਤੇ ਹੈਂ॥੩॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੩॥ਪਦ ਅਰਥ ਕਰਮਿ = ਮਿਹਰ ਨਾਲ ॥੩॥
SikhNet (Spanish)afortunado es aquél a quien el Guru lo encuentra, pero solamente por un buen Destino el Guru es encontrado. (3)
ਪੇਈਅੜੈ ਧਨ; ਅਨਦਿਨੁ ਸੁਤੀ ॥
peeearrai dhan; anadin sutee | Ang 110
Sant Singh KhalsaThe young bride is fast asleep in her parents' home, night and day.
Manmohan SinghIn her father's home the bride is ever in sleep.
Manmohan Singh (Punjabi)ਆਪਣੇ ਪਿਤਾ ਦੇ ਘਰ ਵਿੱਚ ਵਹੁਟੀ ਹਮੇਸ਼ਾਂ ਨਿੰਦ੍ਰਾਵਲੀ ਵਿਚਰਦੀ ਹੈ।
Fareedkot Teekaਜੋ ਪੇਕੇ ਭਾਵ ਇਸ ਲੋਕ ਮੇਂ ਜੀਵ ਰੂਪ ਇਸਤ੍ਰੀ ਰਾਤ ਦਿਨ ਅਗ੍ਯਾਨ ਨਿਦ੍ਰਾ ਮੇਂ ਸੁਤੀ ਹੈ, ਭਾਵ ਏਹਿ ਕਿ ਵਾਹਿਗੁਰੂ ਸੇ ਬੇਮੁਖ ਹੋ ਰਹੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ,ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਧਨ = (ਜੀਵ-) ਇਸਤ੍ਰੀ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ।
SikhNet (Spanish)La novia está siempre dormida en la casa de sus padres;
ਕੰਤਿ ਵਿਸਾਰੀ; ਅਵਗਣਿ ਮੁਤੀ ॥
kant visaaree; avagan mutee | Ang 110
Sant Singh KhalsaShe has forgotten her Husband Lord; because of her faults and demerits, she is abandoned.
Manmohan SinghHer husband she has forgotten and owing to evil deeds is she forsaken.
Manmohan Singh (Punjabi)ਆਪਣਾ ਖਸਮ ਉਸ ਨੇ ਭੁਲਾ ਛਡਿਆ ਹੈ ਅਤੇ ਮੰਦੇ ਅਮਲਾਂ ਕਾਰਣ ਉਹ ਛੱਡ ਦਿਤੀ ਗਈ ਹੈ।
Fareedkot Teekaਸੋ ਵਾਹਿਗੁਰੂ (ਕੰਤਿ) ਪਤੀ ਨੇ ਭੀ ਭੁਲਾ ਛੋਡੀ ਹੈ। ਜੇ ਕਹੇ ਕਿਉਂ ਵਿਸਾਰੀ ਹੈ? ਤਿਸ ਪਰ ਕਹਤੇ ਹੈਂ: ਅਵਗੁਣੋਂ ਕਰ (ਮੁਤੀ) ਛੁਟੀ ਹੈ॥
Prof. Sahib Singhਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ।ਪਦ ਅਰਥ ਕੰਤਿ = ਕੰਤ ਨੇ। ਵਿਸਾਰੀ = ਭੁਲਾ ਦਿਤੀ। ਅਵਗਣਿ = ਔਗੁਣ ਦੇ ਕਾਰਨ। ਮੁਤੀ = ਛੱਡੀ ਹੋਈ, ਛੁੱਟੜ।
SikhNet (Spanish)olvidando a su Señor, ella se abandona en el error.
ਅਨਦਿਨੁ ਸਦਾ ਫਿਰੈ ਬਿਲਲਾਦੀ; ਬਿਨੁ ਪਿਰ. ਨੀਦ ਨ ਪਾਵਣਿਆ ॥੪॥
anadin sadaa firai bilalaadee; bin pir. need na paavaniaa |4| Ang 110
Sant Singh KhalsaShe wanders around continually, crying out, night and day. Without her Husband Lord, she cannot get any sleep. ||4||
Manmohan SinghNight and day she ever wanders bewailing. Sans her spouse she gets not sleep.
Manmohan Singh (Punjabi)ਰੈਣ ਦਿਹੁੰ, ਉਹ ਸਦੀਵ ਹੀ ਰੌਦੀ ਪਿਟਦੀ ਫਿਰਦੀ ਹੈ। ਆਪਣੇ ਪਤੀ ਦੇ ਬਗੈਰ ਉਸ ਨੂੰ ਨੀਦਰ ਨਹੀਂ ਪੈਦੀ।
Fareedkot Teekaਰਾਤ ਦਿਨ ਸਦੀਵ ਚੌਰਾਸੀ ਲਾਖ ਜੂਨ ਮੇਂ ਬਿਰਲਾਪ ਕਰਤੀ ਫਿਰਤੀ ਹੈ, ਕਿਉਂਕਿ ਪਤੀ ਕੀ ਪ੍ਰਾਪਤੀ ਬਿਨਾ ਸਾਂਤੀ ਰੂਪੀ ਨੀਂਦ ਕੋ ਨਹੀਂ ਪਾਵਤੀ ॥੪॥
Prof. Sahib Singhਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ॥੪॥ਪਦ ਅਰਥ ਨੀਂਦ = ਆਤਮਕ ਸ਼ਾਂਤੀ ॥੪॥
SikhNet (Spanish)Noche y día vaga sin sentido y no logra conciliar el sueño sin su Esposo. (4)
ਪੇਈਅੜੈ; ਸੁਖਦਾਤਾ ਜਾਤਾ ॥
peeearrai; sukhadaataa jaataa | Ang 110
Sant Singh KhalsaIn this world of her parents' home, she may come to know the Giver of peace,
Manmohan SinghOne comes to realise her Lord, the giver of peace.
Manmohan Singh (Punjabi)ਉਹ ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ,
Fareedkot Teekaਔਰ ਜਿਸ ਨੇ ਪੇਕੇ, ਭਾਵ ਇਸ ਲੋਕ ਮੇਂ ਸੁਖ ਦਾਤਾ ਵਾਹਿਗੁਰੂ ਕੋ ਜਾਨਯਾ ਹੈ॥☬ਪ੍ਰਸ਼ਨ: ਕੈਸੇ ਜਾਣਿਆਂ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ,ਪਦ ਅਰਥ ਸੁਖਦਾਤਾ = ਸੁਖ ਦੇਣ ਵਾਲਾ ਪ੍ਰਭੂ। ਜਾਤਾ = ਪਛਾਣਿਆ।
SikhNet (Spanish)En este mundo, aquélla que controla su ego, entiende la Veracidad de la Palabra del Guru,
ਹਉਮੈ ਮਾਰਿ; ਗੁਰ ਸਬਦਿ ਪਛਾਤਾ ॥
haumai maar; gur sabad pachhaataa | Ang 110
Sant Singh Khalsaif she subdues her ego, and recognizes the Word of the Guru's Shabad.
Manmohan Singhwho in this world, subduing her ego, understand the verity of the Gurbani.
Manmohan Singh (Punjabi)ਜੋ ਇਸ ਜਹਾਨ ਅੰਦਰ ਜਿਹੜੀ ਆਪਣੀ ਹੰਗਤਾ ਨੂੰ ਨਵਿਰਤ ਕਰਕੇ ਗੁਰਬਾਣੀ ਦੀ ਸਚਾਈ ਨੂੰ ਸਮਝਦੀ ਹੈ।
Fareedkot Teekaਅਹੰਕਾਰ ਕੋ ਮਾਰ ਕਰ ਕੇ ਗੁਰੋਂ ਕੇ ਉਪਦੇਸ਼ ਸੇ ਪਛਾਣਿਆਂ ਹੈ॥
Prof. Sahib Singhਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ,ਪਦ ਅਰਥ ਸਬਦਿ = ਸ਼ਬਦ ਵਿਚ ਜੁੜ ਕੇ।
SikhNet (Spanish)y llega a concebir a su Señor, el Dador de Paz.
ਸੇਜ ਸੁਹਾਵੀ. ਸਦਾ ਪਿਰੁ ਰਾਵੇ; ਸਚੁ ਸੀਗਾਰੁ ਬਣਾਵਣਿਆ ॥੫॥
sej suhaavee. sadaa pir raave; sach seegaar banaavaniaa |5| Ang 110
Sant Singh KhalsaHer bed is beautiful; she ravishes and enjoys her Husband Lord forever. She is adorned with the Decorations of Truth. ||5||
Manmohan SinghBeautiful is her couch, she ever enjoys her beloved and makes the ornamentation of truthfulness.
Manmohan Singh (Punjabi)ਸੁੰਦਰ ਹੈ ਉਸ ਦਾ ਪਲੰਘ, ਉਹ ਹਮੇਸ਼ਾਂ ਆਪਣੇ ਦਿਲਬਰ ਨੂੰ ਮਾਣਦੀ ਹੈ ਅਤੇ ਰਾਸਤੀ ਦਾ ਹਾਰ-ਸ਼ਿੰਗਾਰ ਲਾਉਂਦੀ ਹੈ।
Fareedkot Teekaਤਿਸ ਕੀ ਅੰਤਹਕਰਣ ਰੂਪੀ ਸੇਜ ਸੋਭਨੀਕ ਹੈ ਔਰ ਨਿਰੰਤ੍ਰ ਪਤੀ ਕੇ ਅਨੰਦ ਕੋ ਭੋਗ ਰਹੀ ਹੈ, ਕਿਉਂਕਿ ਤਿਸ ਨੇ ਸਚਾ ਸੀਗਾਰੁ ਬਣਾਇਆ ਹੈ॥੫॥☬ਜੇ ਕਹੇ ਸਭ ਜੀਵ ਗੁਰੋਂ ਕੇ ਸਾਥ ਮਿਲ ਕਰ ਤਿਸ ਕੇ ਅਨੰਦ ਕੋ ਕਿਉਂ ਨਹੀਂ ਭੋਗਤੇ? ਤਿਸ ਪਰ ਕਹਤੇ ਹੈਂ:
Prof. Sahib Singhਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ॥੫॥ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਾਵੇ = ਮਾਣਦੀ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ॥੫॥
SikhNet (Spanish)El aposento de ella es bello y goza de su Esposo, adornada está con la Belleza de la Verdad. (5)
ਲਖ ਚਉਰਾਸੀਹ ਜੀਅ ਉਪਾਏ ॥
lakh chauraaseeh jeea upaae | Ang 111
Sant Singh KhalsaHe created the 8.4 million species of beings.
Manmohan SinghThe Lord has created eighty four lakhs of species of living beings.
Manmohan Singh (Punjabi)ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ।
Fareedkot Teekaਪਰਮੇਸ੍ਵਰ ਨੇ ਚਉਰਾਸੀ ਲੱਖ ਜੀਵ ਉਤਪਤ ਕੀਏ ਹੈਂ॥
Prof. Sahib Singhਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ,ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।
SikhNet (Spanish)El Señor ha creado 8.4 millones de especies de vida,
ਜਿਸ ਨੋ ਨਦਰਿ ਕਰੇ; ਤਿਸੁ ਗੁਰੂ ਮਿਲਾਏ ॥
jis no nadar kare; tis guroo milaae | Ang 111
Sant Singh KhalsaThose, upon whom He casts His Glance of Grace, come to meet the Guru.
Manmohan SinghOn whom He casts His merciful glance, him He causes to meet the Guru.
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਪਰੰਤੂ ਜਿਸ ਪਰ ਦਯਾ ਕੀ ਨਜਰ ਕਰਤਾ ਹੈ ਤਿਸ ਕੋ ਗੁਰੂ ਸਾਥ ਮਿਲਾਵਤਾ ਹੈ॥
Prof. Sahib Singhਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ।
SikhNet (Spanish)pero sólo aquella criatura que encuentra al Guru,
ਕਿਲਬਿਖ ਕਾਟਿ. ਸਦਾ ਜਨ ਨਿਰਮਲ; ਦਰਿ ਸਚੈ ਨਾਮਿ ਸੁਹਾਵਣਿਆ ॥੬॥
kilabikh kaatt. sadaa jan niramal; dar sachai naam suhaavaniaa |6| Ang 111
Sant Singh KhalsaShedding their sins, His servants are forever pure; at the True Court, they are beautified by the Naam, the Name of the Lord. ||6||
Manmohan SinghWashing off his sins, His slave is ever pure, and at the True Court looks illustrious with the Name.
Manmohan Singh (Punjabi)ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ।
Fareedkot Teekaਵਹੁ ਪੁਰਸ ਪਾਪੋਂ ਕੋ ਕਾਟ ਕਰ ਸਦਾ ਨਿਰਮਲ ਹੈਂ ਔਰੁ ਨਾਮ ਕਰ ਸਚੇ ਕੇ ਦਰ ਮੇਂ ਸੋਭਾ ਪਾਵਤੇ ਹੈਂ, ਵਾ ਅੰਤਹਕਰਣ ਮੇਂ (ਨਾਮਿ) ਪਰਮੇਸ੍ਵਰ ਕੋ ਪਾਇ ਕਰ ਸੋਭਾ ਪਾਵਤੇ ਹੈਂ॥੬॥
Prof. Sahib Singh(ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ ॥੬॥ਪਦ ਅਰਥ ਕਿਲਬਿਖ = ਪਾਪ। ਕਾਟਿ = ਕੱਟ ਕੇ। ਨਾਮਿ = ਨਾਮ ਵਿਚ। (ਜੁੜੇ ਰਹਿਣ ਦੇ ਕਾਰਨ) ॥੬॥
SikhNet (Spanish)se abre para que la Especial Gracia del Señor se pose. Sus faltas son lavadas y purificadas, y ante la Puerta Verdadera, ella es beatificada por el Nombre del Señor. (6)
ਲੇਖਾ ਮਾਗੈ; ਤਾ ਕਿਨਿ ਦੀਐ ॥
lekhaa maagai; taa kin deeai | Ang 111
Sant Singh KhalsaWhen they are called to settle their accounts, who will answer then?
Manmohan SinghWhen account is called, O who would then answer?
Manmohan Singh (Punjabi)ਜਦ ਹਿਸਾਬ-ਕਿਤਾਬ ਮੰਗਿਆ ਗਿਆ, ਉਹ ਉਦੋਂ ਕੌਣ ਦੇ ਸਕੇਗਾ?
Fareedkot Teekaਜੇ ਕਰ ਵਾਹਿਗੁਰੂ ਜੀਵੋਂ ਸੇ ਕਰਮੋਂ ਕਾ ਹਿਸਾਬ ਮਾਂਗੈ ਤੌ ਕਿਸ ਸੇ ਦੀਆ ਜਾਤਾ ਹੈ॥
Prof. Sahib Singh(ਅਸੀਂ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ)।ਪਦ ਅਰਥ ਕਿਨਿ = ਕਿਸ ਨੇ? ਕਿਨਿ ਦੀਐ = ਕਿਸ ਨੇ ਦਿੱਤਾ ਹੈ? ਕੋਈ ਨਹੀਂ ਦੇ ਸਕਦਾ।
SikhNet (Spanish)Si el Señor nos pide cuentas, ¿quién de nosotros las puede entregar?
ਸੁਖੁ ਨਾਹੀ; ਫੁਨਿ ਦੂਐ ਤੀਐ ॥
sukh naahee; fun dooai teeai | Ang 111
Sant Singh KhalsaThere shall be no peace then, from counting out by twos and threes.
Manmohan SinghNo solace shall then accrue counting two and three (by rendering the account).
Manmohan Singh (Punjabi)ਤਦੋਂ ਦੋ ਤੇ ਤਿੰਨ ਗਿਣ (ਹਿਸਾਬ ਦੇਣ) ਨਾਲ ਕੋਈ ਠੰਢ-ਚੈਨ ਪਰਾਪਤ ਨਹੀਂ ਹੋਣੀ।
Fareedkot Teekaਜੀਵੋਂ ਕੋ ਦ੍ਵੈਤ ਮੇਂ ਪੁਨਾਂ (ਤੀਐ) ਤੀਨ ਗੁਨੋਂ ਮੇਂ ਸੁਖ ਨਹੀਂ ਹੋਤਾ ਹੈ। ਵਾ ਮੈਨੇ ਏਕ ਯਗ ਕੀਆ, ਦੂਸਰੇ ਬਰਤ ਰਾਖੇ ਹੈਂ, ਤੀਜੇ ਤੀਰਥ ਜਾਤ੍ਰਾ ਕਰੀ ਹੈ, ਇਸ ਲੇਖੇ ਕਰ ਸੁਖ ਨਹੀਂ ਹੋਤਾ ਹੈ॥
Prof. Sahib Singh(ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ।ਪਦ ਅਰਥ ਫੁਨਿ = ਮੁੜ। ਦੂਐ ਤੀਐ = ਗਿਣਤੀ ਕਰਨ ਵਿਚ, ਲੇਖਾ ਦੇਣ ਵਿਚ।
SikhNet (Spanish)Y si alguno de nosotros las entregara, sería en vano contarlas de dos en tres.
ਆਪੇ ਬਖਸਿ ਲਏ ਪ੍ਰਭੁ ਸਾਚਾ; ਆਪੇ ਬਖਸਿ ਮਿਲਾਵਣਿਆ ॥੭॥
aape bakhas le prabh saachaa; aape bakhas milaavaniaa |7| Ang 111
Sant Singh KhalsaThe True Lord God Himself forgives, and having forgiven, He unites them with Himself. ||7||
Manmohan SinghThe True Lord Himself grants pardon, and having forgiven blends with his ownself.
Manmohan Singh (Punjabi)ਸੱਚਾ ਸੁਆਮੀ ਖੁਦ ਮਾਫੀ ਦਿੰਦਾ ਹੈ ਅਤੇ ਮਾਫ ਕਰਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
Fareedkot Teekaਜਬ ਆਪੇ ਸਚਾ ਪ੍ਰਭੂ ਬਖਸਿ ਲਏ ਔਰ ਬਖਸ ਕਰ ਅਪਨੇ ਸਾਥ ਮਿਲਾਇ ਲਵੇ ਤਬ ਸੁਖੁ ਹੋਤਾ ਹੈ॥੭॥
Prof. Sahib Singhਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੭॥ਪਦ ਅਰਥ ਬਖਸਿ = ਬਖ਼ਸ਼ ਕੇ ॥੭॥
SikhNet (Spanish)Es por ello, que uno debería orar por Su Gracia, porque de Su Gracia, el Uno Verdadero nos perdona a todos, y nos une Consigo Mismo. (7)
ਆਪਿ ਕਰੇ; ਤੈ ਆਪਿ ਕਰਾਏ ॥
aap kare; tai aap karaae | Ang 111
Sant Singh KhalsaHe Himself does, and He Himself causes all to be done.
Manmohan SinghHe Himself does and Himself causes to be done.
Manmohan Singh (Punjabi)ਉਹ ਆਪੇ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ।
Fareedkot Teekaਹਰੀ ਨੇ ਆਪ ਹੀ ਜੀਵ ਉਤਪਤਿ ਕੀਏ ਹੈਂ, ਪੁਨਾ ਆਪ ਹੀ ਜੀਵੋਂ ਸੇ ਕਰਮ ਕਰਾਵਤਾ ਹੈ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ।ਪਦ ਅਰਥ ਤੈ = ਅਤੇ।
SikhNet (Spanish)Él Mismo es la Causa de causas,
ਪੂਰੇ ਗੁਰ ਕੈ; ਸਬਦਿ ਮਿਲਾਏ ॥
poore gur kai; sabad milaae | Ang 111
Sant Singh KhalsaThrough the Shabad, the Word of the Perfect Guru, He is met.
Manmohan SinghThrough the perfect Guru's instruction, He is met.
Manmohan Singh (Punjabi)ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਉਹ ਮਿਲਦਾ ਹੈ।
Fareedkot Teekaਔਰ ਪੂਰੇ ਗੁਰੋਂ ਕੇ ਉਪਦੇਸ ਦੁਆਰਾ ਅਪਨੇ ਸਾਥ ਮਿਲਾਇ ਲੇਤਾ ਹੈ॥
Prof. Sahib Singhਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਵਿਚ।
SikhNet (Spanish)y es conocido a través de la Palabra del Perfecto Guru.
ਨਾਨਕ. ਨਾਮੁ ਮਿਲੈ ਵਡਿਆਈ; ਆਪੇ ਮੇਲਿ ਮਿਲਾਵਣਿਆ ॥੮॥੨॥੩॥
naanak. naam milai vaddiaaee; aape mel milaavaniaa |8|2|3| Ang 111
Sant Singh KhalsaO Nanak, through the Naam, greatness is obtained. He Himself unites in His Union. ||8||2||3||
Manmohan SinghNanak through the Name greatness is obtained. The Lord Himself unites in His union.
Manmohan Singh (Punjabi)ਨਾਨਕ ਨਾਮ ਨਾਲ ਬਜੁਰਗੀ ਪ੍ਰਾਪਤ ਹੁੰਦੀ ਹੈ। ਮਾਲਕ ਖੁਦ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਨਾਮ ਕਰ ਜੀਵੋਂ ਕੋ ਵਡਿਆਈ ਮਿਲਤੀ ਹੈ, ਜੇ ਕਹੇ ਨਾਮ ਕਿਸ ਕੋ ਮਿਲਤਾ ਹੈ? ਤਿਸ ਪਰ ਕਹਤੇ ਹੈਂ: ਆਪੇ ਸਤਸੰਗ ਰੂਪੀ ਮੇਲ ਮੇਂ ਜਿਨ ਕੋ ਮਿਲਾਵਤਾ ਹੈ, ਤਿਨ ਕੋ ਨਾਮੁ ਮਿਲਤਾ ਹੈ॥੮॥੨॥੩॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੮॥੨॥੩॥ਪਦ ਅਰਥ ਮੇਲਿ = ਮਿਲਾਪ ਵਿਚ, ਚਰਨਾਂ ਵਿਚ ॥੮॥
SikhNet (Spanish)Dice Nanak, a través del Nombre el Señor, uno es glorificado, y Él, el Señor de Sí, viene a unirnos con Él. (8-2-3)