ੴ

ਸਿੱਖਬਾਣੀ · SikhBani

Ang 1116

Sri Guru Granth Sahib · Raag Tukhaari · 2 shabads, 32 lines
Translations
Shabad Guru Ramdas Ji Raag Tukhaari continued from Ang 1115

ਬਿਨੁ ਭੈ ਕਿਨੈ, ਨ ਪ੍ਰੇਮੁ ਪਾਇਆ; ਬਿਨੁ ਭੈ ਪਾਰਿ, ਨ ਉਤਰਿਆ ਕੋਈ ॥

bin bhai kinai, na prem paaeaa; bin bhai paar, na utariaa koee |

Sant Singh KhalsaWithout the Fear of God, His Love is not obtained. Without the Fear of God, no one is carried across to the other side.
Manmohan SinghWithout the Lord's fear, no one is blessed with His love and without fearing the Lord no one ferries across.
Manmohan Singh (Punjabi)ਪ੍ਰਭੂ ਦੇ ਡਰ ਦੇ ਬਗੇਰ ਕਿਸੇ ਨੂੰ ਭੀ ਉਸ ਦਾ ਪਿਆਰ ਪਰਦਾਨ ਨਹੀਂ ਹੁੰਦਾ ਅਤੇ ਪ੍ਰਭੂ ਤੋਂ ਡਰਨ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਭੈ ਸੇ ਬਿਨਾਂ ਤੀਨੋਂ ਕਾਲ ਮੇਂ ਕਿਸੀ ਨੇ ਤੇਰਾ ਪ੍ਰੇਮ ਨਹੀਂ ਪਾਯਾ ਹੈ ਅਰ ਭ੍ਯ ਸੇ ਬਿਨਾਂ ਸੰਸਾਰ ਸਮੁੰਦਰ ਸੇ ਕੋਈ ਭੀ ਪਾਰ ਨਹੀਂ ਉਤਰਾ ਹੈ॥
Prof. Sahib Singhਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ। ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ)।

ਪਦ ਅਰਥ ਬਿਨੁ ਭੈ = ਡਰ-ਅਦਬ ਤੋਂ ਬਿਨਾ {ਸੰਬੰਧਕ ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਜਾਂਦਾ ਹੈ}।

SikhNet (Spanish)Sin el Temor Reverencial por el Señor uno no es bendecido con Su Amor, sin Temor Reverencial nadie puede nadar a través.

ਭਉ ਭਾਉ ਪ੍ਰੀਤਿ ਨਾਨਕ. ਤਿਸਹਿ ਲਾਗੈ; ਜਿਸੁ ਤੂ ਆਪਣੀ ਕਿਰਪਾ ਕਰਹਿ ॥

bhau bhaau preet naanak. tiseh laagai; jis too aapanee kirapaa kareh |

Sant Singh KhalsaO Nanak, he alone is blessed with the Fear of God, and God's Love and Affection, whom You, Lord, bless with Your Mercy.
Manmohan SinghSays Nanak, O Lord, he alone is blest with Thy fear, love and affection, on whom is Thine grace.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਕੇਵਲ ਉਸ ਨੂੰ ਹੀ ਤੇਰੇ ਡਰ, ਪਿਆਰ ਅਤੇ ਪ੍ਰੇਮ ਦੀ ਦਾਤ ਮਿਲਦੀ ਹੈ, ਜਿਸ ਉਤੇ ਤੇਰੀ ਰਹਿਮਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਭਉ ਮਨ ਵਿਖੇ, ਭਾਉ ਸਰੀਰ ਵਿਖੇ ਪ੍ਰੀਤੀ ਬਾਣੀ ਕਰ ਤਿਸ ਕੋ ਲਾਗਤੀ ਹੈ ਜਿਸ ਕੋ ਤੂੰ ਆਪਣੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈਂ॥
Prof. Sahib Singhਹੇ ਨਾਨਕ! ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ।

ਪਦ ਅਰਥ ਨਾਨਕ = ਹੇ ਨਾਨਕ! ਤਿਸਹਿ = ਉਸ (ਮਨੁੱਖ) ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}

SikhNet (Spanish)Oh Señor, sólo será bendecido con Tu Amor y Reverencia, el que cuenta con Tu Misericordia.

ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ ਮੇਰੇ ਸੁਆਮੀ, ਤਿਸੁ ਮਿਲਹਿ ॥੪॥੩॥

teree bhagat bhanddaar asankh; jis too deveh mere suaamee, tis mileh |4|3|

Sant Singh KhalsaThe treasures of devotional worship to You are countless; he alone is blessed with Them, O my Lord and Master, whom You bless. ||4||3||
Manmohan SinghInnumerable are the treasures of thine devotional service, O My Lord. He alone is blest with them, whom Thou bless.
Manmohan Singh (Punjabi)ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਹੇ ਸ੍ਵਾਮੀ! ਤੇਰੀ ਭਗਤੀ ਕੇ ਅਸੰਖ੍ਯਾਤ ਭੰਡਾਰੇ ਭਰੇ ਹੂਏ ਹੈਂ, ਪਰੰਤੂ ਜਿਸ ਕੋ ਤੂੰ ਦੇਤਾ ਹੈਂ ਤਿਸ ਕੋ ਮਿਲਤੇ ਹੈਂ॥੪॥੩॥☬ਏਕ ਸਮ੍ਯ ਬ੍ਰਹਮਣੋਂ ਨੇ ਗੁਰੂ ਅਰਮਦਾਸ ਸਾਹਿਬ ਜੀ ਉਪਰ ਲਾਹੌਰ ਮੇਂ ਅਕਬਰ ਪਾਤਿਸਾਹ ਪਾਸ ਜਾਕਰ ਪੁਕਾਰ ਕਰੀ: ਗੁਰੂ ਅਮਰਦਾਸ ਜੀ ਨੇ ਛਤ੍ਰੀ ਜਨਮ ਹੋ ਕਰ ਤੀਰਥ, ਬ੍ਰਤ ਸਭ ਛੋਡ ਦੀਏ ਹੈਂ ਔਰ ਇਸੀ ਤਰਾਂ ਔਰ ਹਿੰਦੂਓਂ ਨੇ ਭੀ ਕਰਮ ਛੋਡ ਦੀਏ ਹੈਂ। ਗੰਗਾਦਿਕ ਤੀਰਥ ਕਬੀ ਭੀ ਪਰਸੇ ਨਹੀਂ ਹੈ। ਪਹਿਲੇ ਤੀਰਥ ਜਾਤ੍ਰਾ ਕਰਤੇ ਥੇ ਅਬ ਨਹੀਂ ਜਾਤੇ। ਉਨ ਕੋ ਦੇਖ ਔਰ ਹਿੰਦੂਓਂ ਨੇ ਭੀ ਤੀਰਥੋਂ ਪਰ ਜਾਣਾ ਛੋਡਿ ਦੀਆ ਹੈ। ਤਾਂ ਤੇ ਆਪ ਉਨ ਕੋ ਕਹੀਏ ਕਿ ਤੀਰਥ ਪਰਸਾ ਕਰੇਂ। ਬਾਦਸਾਹਿ ਨੇ ਉਨ ਕਾ ਚਿਤ ਪ੍ਰਸੰਨ ਕਰਨੇ ਵਾਸਤੇ ਯਦਪਿ ਮਹਾਰਾਜ ਜੀ ਕੇ ਊਪਰ ਸ੍ਰਧਾ ਭੀ ਰਖਤਾ ਥਾ ਤਾਂ ਵੀ ਗੁਰੂ ਜੀ ਕੋ ਬੁਲਾਇ ਭੇਜਾ: ਆਪ ਲਾਹੌਰ ਮੇਂ ਆਇਕਰ ਦਰਸਨ ਦੀਜੀਏ। ਤਬ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਕੋ ਕਹਾ: ਕਿ ਤੁਮ ਲਾਹੌਰ ਜਾਵੋ। ਤਬ ਗੁਰੂ ਰਾਮਦਾਸ ਜੀ ਨੇ ਕਹਾ: ਮੈਂ ਤੋ ਬੇਦ ਸਾਸਤ੍ਰ ਕੁਛ ਨਹੀਂ ਪੜਾ, ਪੰਡਤੋਂ ਕੋ ਉਤਰ ਕੈਸੇ ਦੇਵੋਂਗਾ? ਤਬ ਗੁਰੂ ਜੀ ਨੇ ਕਹਾ: ਜਬ ਤੁਮ ਅਪਨੀ ਭੁਜਾ ਦੇਖੋਗੇ ਤਬ ਬੇਦ ਮੂਰਤੀ ਧਾਰ ਕਰ ਸਭ ਤੁਮਾਰੇ ਦਾਹਨੇ ਖੜੇ ਹੋਵਹਿਗੇ। ਤਬ ਗੁਰੂ ਜੀ ਗਏ ਤੋ ਬਾਦਸਾਹ ਨੇ ਕਹਾ: ਬ੍ਰਾਹਮਣ ਕਿਆ ਕਹਤੇ ਹੈਂ, ਜੋ ਹਿੰਦੂਓਂ ਕਾ ਕਰਮ ਸਭ ਛੋਡ ਦੀਆ ਹੈ। ਤਬ ਗੁਰੂ ਜੀ ਨੇ ਦੇਖਾ ਦਾਹਨੇ ਬੇਦ ਸਾਸਤ੍ਰ ਰੂਪ ਧਾਰ ਕਰ ਖੜੇ ਹੈਂ। ਤਬ ਬ੍ਰਹਮਣੋਂ ਨੇ
Prof. Sahib Singhਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ॥੪॥੩॥
SikhNet (Spanish)Inagotable e Infinito es el Tesoro de Tu Devoción, y sólo será bendecido con Él, aquél a quien Tú Bendigas. (4-3)

Open this shabad (25 lines, Angs 1115-1116) →

Shabad Guru Ramdas Ji Raag Tukhaari continues on Ang 1117

ਤੁਖਾਰੀ ਮਹਲਾ ੪ ॥

tukhaaree mahalaa 4 |

Sant Singh KhalsaTukhaari, Fourth Mehl:
Manmohan SinghTukhari 4th Guru.
Manmohan Singh (Punjabi)ਤੁਖਾਰੀ ਚੋਥੀ ਪਾਤਿਸ਼ਾਹੀ।
SikhNet (Spanish)Tukhari, Mejl Guru Ram Das, Cuarto Canal Divino.

ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ, ਦਰਸੁ ਭਇਆ ॥

naavan purab abheech; gur satigur, daras bheaa |

Sant Singh KhalsaTo receive the Blessed Vision of the Darshan of the Guru, the True Guru, is to truly bathe at the Abhaijit festival.
Manmohan SinghSeeing the sight of the great True Guru, is the real bathing of the Abhaijit festival.
Manmohan Singh (Punjabi)ਵਡੇ ਸੱਚੇ ਗੁਰਾਂ ਦਾ ਦਰਸ਼ਨ ਦੇਖਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ।
Fareedkot Teekaਕੁਰਛੇਤ੍ਰ ਵਿਖੇ (ਅਭੀਚੁ) ਅਮਾਵਸ ਮੇਂ ਸੂਰਜ ਗ੍ਰਹਣ ਅਭਜਿਤੁ ਨਛਤ੍ਰ ਹੋਵੈ ਤਿਸ ਕੋ ਅਭੀਚੁ ਕਹਤੇ ਹੈਂ। ਤਿਸ ਪਰਬ ਕਾ ਇਸਨਾਨ ਥਾ, ਤਿਸ ਸਮ੍ਯ (ਗੁਰ) ਪੂਜਣੇ ਜੋਗ ਸ੍ਰੀ ਸਤਿਗੁਰੂ ਅਮਰਦਾਸ ਜੀ ਕਾ ਦਰਸਨੁ ਤ੍ਰਿਲੋਕੀ ਕੀ ਸੰਗਤੋਂ ਕੋ ਹੋਤਾ ਭਯਾ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ, (ਇਹ ਗੁਰ-ਦਰਸ਼ਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ।

ਪਦ ਅਰਥ ਨਾਵਣੁ = {ਨਾਵ, ਕਰਤਾ ਕਾਰਕ, ਇਕ-ਵਚਨ} ਇਸ਼ਨਾਨ, ਤੀਰਥ-ਇਸ਼ਨਾਨ। ਪੁਰਬੁ = {पर्वन्} ਪਵਿੱਤਰ ਦਿਨ, ਚਾਨਣੇ ਪੱਖ ਦੀ ਪਹਿਲੀ, ਪੂਰਨਮਾਸ਼ੀ। ਅਭੀਚੁ = {अभिजित् = ਪੂਰਨ ਜਿੱਤ ਦੇਣ ਵਾਲਾ} ਉਹ ਲਗਨ ਜੋ ਕਿਤੇ ਪੈਂਡੇ ਪੈਣ ਵਾਸਤੇ ਸ਼ੁਭ ਸਮਝਿਆ ਜਾਂਦਾ ਹੈ। ਪੁਰਬੁ ਅਭੀਚੁ = ਉਹ ਪਵਿੱਤਰ ਦਿਨ ਜਦੋਂ ਤੀਰਥ-ਇਸ਼ਨਾਨ ਵੈਰੀਆਂ ਉੱਤੇ ਜਿੱਤ ਦੇਣ ਵਾਲਾ ਮੰਨਿਆ ਜਾਂਦਾ ਹੈ। ਗੁਰ ਸਤਿਗੁਰ ਦਰਸੁ = ਗੁਰੂ ਦਾ ਸਤਿਗੁਰੂ ਦਾ ਦਰਸਨ।

SikhNet (Spanish)Logrando la Visión del Guru Verdadero, el Mérito de haberse bañado en la auspiciosa ocasión,

ਦੁਰਮਤਿ ਮੈਲੁ ਹਰੀ; ਅਗਿਆਨੁ ਅੰਧੇਰੁ ਗਇਆ ॥

duramat mail haree; agiaan andher geaa |

Sant Singh KhalsaThe filth of evil-mindedness is washed off, and the darkness of ignorance is dispelled.
Manmohan SinghThe filth of evil inclinations is washed off and dispelled is the darkness of ignorance.
Manmohan Singh (Punjabi)ਮੰਦੀਆਂ ਰੁਚੀਆਂ ਦੀ ਗੰਦਗੀ ਧੋਤੀ ਗਹੀ ਹੈ। ਅਤੇ ਦੂਰ ਹੋ ਗਿਆ ਹੈ ਅਨ੍ਹੇਰਾ ਬੇ-ਸਮਝੀ ਦਾ।
Fareedkot Teekaਤਿਨ ਕੀ ਖੋਟੀ ਮਤਿ ਰੂਪੀ ਮੈਲੁ ਗੁਰੋਂ ਕੇ ਦਰਸਨੁ ਨੇ ਹਿਰ ਲਈ ਔਰ ਤਿਨ ਕਾ ਅਗ੍ਯਾਨੁ ਅੰਧੇਰਾ ਦੂਰ ਹੋ ਗ੍ਯਾ॥
Prof. Sahib Singh(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਦੀ) ਖੋਟੀ ਮੱਤ ਦੀ ਮੈਲ ਕੱਟੀ ਜਾਂਦੀ ਹੈ, (ਉਸ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਦੁਰਮਤਿ ਮੈਲੁ = ਖੋਟੀ ਮੱਤ ਦੀ ਮੈਲ। ਹਰੀ = {Taken away} ਦੂਰ ਹੋ ਗਈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰੁ = ਹਨੇਰਾ।

SikhNet (Spanish)fue obtenido por los peregrinos, y la mugre de sus vicios fue lavada y disipada la oscuridad de su ignorancia.

ਗੁਰ ਦਰਸੁ ਪਾਇਆ. ਅਗਿਆਨੁ ਗਵਾਇਆ; ਅੰਤਰਿ ਜੋਤਿ ਪ੍ਰਗਾਸੀ ॥

gur daras paaeaa. agiaan gavaaeaa; antar jot pragaasee |

Sant Singh KhalsaBlessed by the Guru's Darshan, spiritual ignorance is dispelled, and the Divine Light illuminates the inner being.
Manmohan SinghHaving the Guru's vision, spiritual ignorance is dispelled and the light becomes manifest in the mind.
Manmohan Singh (Punjabi)ਗੁਰਾਂ ਦਾ ਦੀਦਾਰ ਪਾਉਣ ਦੁਆਰਾ, ਆਤਮਕ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਮਨ ਅੰਦਰ ਪ੍ਰਕਾਸ਼ ਪਰਗਟ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਸ੍ਰਧਾ ਕਰ ਕੇ ਗੁਰੋਂ ਕਾ ਦਰਸਨੁ ਪਾਇਆ ਤਿਨ ਕਾ ਅਗ੍ਯਾਨੁ ਗੁਰੋਂ ਨੇ ਗਵਾਇ ਦੀਆ ਔਰ ਤਿਨ ਕੇ ਅੰਤਰ ਵਾਹਗੁਰੂ ਕੀ ਗ੍ਯਾਤ ਪ੍ਰਗਟ ਹੋ ਗਈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦਾ ਦਰਸਨ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਅਗਿਆਨ (-ਹਨੇਰਾ) ਦੂਰ ਕਰ ਲਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਨੇ ਆਪਣਾ ਪਰਕਾਸ਼ ਕਰ ਦਿੱਤਾ।

ਪਦ ਅਰਥ ਅੰਤਰਿ = ਅੰਦਰ। ਪ੍ਰਗਾਸੀ = ਪਰਗਟ ਹੋ ਗਈ। ਜੋਤਿ ਪ੍ਰਗਾਸੀ = ਜੋਤਿ ਨੇ ਪਰਕਾਸ਼ ਕੀਤਾ।

SikhNet (Spanish)Sí, teniendo la Visión del Guru, su ignorancia fue erradicada, su interior fue iluminado,

ਜਨਮ ਮਰਣ ਦੁਖ ਖਿਨ ਮਹਿ ਬਿਨਸੇ; ਹਰਿ ਪਾਇਆ ਪ੍ਰਭੁ ਅਬਿਨਾਸੀ ॥

janam maran dukh khin meh binase; har paaeaa prabh abinaasee |

Sant Singh KhalsaThe pains of birth and death vanish in an instant, and the Eternal, Imperishable Lord God is found.
Manmohan SinghThe pain of birth and death is stilled in an instant and the Imperishable God Lord is obtained.
Manmohan Singh (Punjabi)ਜੰਮਣ ਅਤੇ ਮਰਣ ਦੀ ਪੀੜ ਇਕ ਮੁਹਤ ਵਿੱਚ ਨਵਿਰਤ ਹੋ ਜਾਂਦੀ ਹੈ ਅਤੇ ਕਾਲ-ਰਹਿਤ ਵਾਹਿਗੁਰੂ ਸੁਆਮੀ ਪਰਾਪਤ ਹੋ ਜਾਂਦਾ ਹੈ।
Fareedkot Teekaਤਿਨੋਂ ਕੇ ਜਨਮ ਮਰਨ ਆਦਿਕ ਦੁਖ ਖਿਨ ਵਿਖੇ ਨਸ੍ਟ ਹੋ ਜਾਤੇ ਭਏ ਔਰ ਹਰਿ ਅਬਿਨਾਸੀ ਪ੍ਰਭੂ ਕੋ ਤਿਨੋਂ ਨੇ ਪਾਇ ਲੀਆ ਹੈ॥
Prof. Sahib Singh(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਨੇ) ਅਬਿਨਾਸ਼ੀ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਸ ਮਨੁੱਖ ਦੇ ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਗਏ।

ਪਦ ਅਰਥ ਜਨਮ ਮਰਣ ਦੁਖ = ਜਨਮ ਮਰਨ ਦੇ ਦੁੱਖ। ਬਿਨਸੇ = ਨਾਸ ਹੋ ਗਏ। ਅਬਿਨਾਸੀ = ਨਾਸ-ਰਹਿਤ।

SikhNet (Spanish)el dolor de nacimientos y muertes acalló instantáneamente y ellos obtuvieron al Señor Eterno.

ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ. ਕੁਲਖੇਤਿ ਨਾਵਣਿ ਗਇਆ ॥

har aap karatai, purab keea; satiguroo. kulakhet naavan geaa |

Sant Singh KhalsaThe Creator Lord God Himself created the festival, when the True Guru went to bathe at the festival in Kuruk-shaytra.
Manmohan SinghThe Creator-Lord Himself created the auspicious occasion, when the True Guru went to Kaurukashetra at the time of the bathing fair.
Manmohan Singh (Punjabi)ਸਿਰਜਣਹਾਰ-ਸੁਆਮੀ ਨੇ ਖੁਦ ਹੀ ਸੁਭਾਗ ਅਵਸਰ ਰਚਿਆ ਜਦ ਸੱਚੇ ਗੁਰੂ ਜੀ ਨ੍ਹਾਉਣ ਦੇ ਮੇਲੇ ਸਮੇ ਕੁਰਖੇਤਰ ਗਏ।
Fareedkot Teekaਯਿਹ ਪੁਰਬ ਜਬ ਆਪਿ ਹਰੀ ਕਰਤੇ ਨੇ ਕੀਆ ਹੈ ਤਬ ਸਤਿਗੁਰੂ ਜੋ ਕੁਰਖੇਤ੍ਰ ਮੇਂ ਇਸ੍ਨਾਨ ਹੇਤ ਜਾਤੇ ਭਏ॥
Prof. Sahib Singhਗੁਰੂ (ਅਮਰਦਾਸ ਅਭੀਚ ਪੁਰਬ ਦੇ) ਤੀਰਥ-ਇਸ਼ਨਾਨ (ਦੇ ਸਮੇ) ਤੇ ਕੁਲਖੇਤ ਤੇ ਗਿਆ, ਹਰੀ ਨੇ ਕਰਤਾਰ ਨੇ ਆਪ (ਗੁਰੂ ਦੇ ਜਾਣ ਦੇ ਇਸ ਉੱਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ) ਪਵਿੱਤਰ ਦਿਹਾੜਾ ਬਣਾ ਦਿੱਤਾ।

ਪਦ ਅਰਥ ਆਪਿ ਕਰਤੈ = ਕਰਤਾਰ ਨੇ ਆਪ। ਕੀਆ = ਕੀਤਾ। ਕੁਲਖੇਤਿ = ਕੁਲਖੇਤ ਤੇ। ਨਾਵਣਿ = {ਲਫ਼ਜ਼ 'ਨਾਵਣ' ਤੋਂ ਅਧਿਕਰਣ ਕਾਰਕ, ਇਕ-ਵਚਨ} ਨਾਵਣ ਤੇ, ਨਾਵਣ (ਦੇ ਮੌਕੇ) ਤੇ, ਤੀਰਥ-ਇਸ਼ਨਾਨ ਦੇ ਸਮੇ ਤੇ।

SikhNet (Spanish)La ocasión fue dada por el Mismo Guru, pues fue a bañarse al Kuruk-sheytra.

ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥

naavan purab abheech; gur satigur daras bheaa |1|

Sant Singh KhalsaTo receive the Blessed Vision of the Darshan of the Guru, the True Guru, is to truly bathe at the Abhaijit festival. ||1||
Manmohan SinghHaving the sight of the Great True, is the real bathing of the Abhaijit festival.
Manmohan Singh (Punjabi)ਵਡੇ ਸੱਚੇ ਗੁਰਾਂ ਦਾ ਦਰਸ਼ਨ ਪਾਉਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ।
Fareedkot Teekaਕੁਰਖੇਤ੍ਰ ਮੇਂ (ਅਭੀਚੁ) ਅਭਜਿਤ ਨਿਛਤ੍ਰ ਕੇ ਪਰਬ ਕੇ ਇਸਨਾਨ ਕੇ ਸਮ੍ਯ (ਗੁਰ) ਪੂਜ੍ਯ ਸਤਗੁਰੂ ਅਮਰਦਾਸ ਜੀ ਕਾ ਤ੍ਰਿਲੋਕੀ ਕੀ ਸੰਗਤੋਂ ਕੋ ਦਰਸਨੁ ਹੋਤਾ ਭਯਾ॥੧॥☬ਪਹਿਲੇ ਤੋ ਸਮੁਚ੍ਯ ਕਹਿ ਦੀਆ ਹੈ ਅਬ ਰਸਤੇ ਕਾ ਪ੍ਰਸੰਗੁ ਕਹਤੇ ਹੈਂ:
Prof. Sahib Singh(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸਨ ਹੋ ਗਿਆ, (ਇਹ ਗੁਰ-ਦਰਸਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ ॥੧॥
SikhNet (Spanish)Sí, teniendo la Visión del Guru Verdadero, el Mérito de haberse bañado en el auspiciosa ocasión de Abaiyit fue obtenido por los peregrinos. (1)

ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥

maarag panth chale gur; satigur sang sikhaa |

Sant Singh KhalsaThe Sikhs travelled with the Guru, the True Guru, on the path, along the road.
Manmohan SinghThe Sikhs traveled with the Great True Guru along the high way road.
Manmohan Singh (Punjabi)ਸਿੱਖ ਵੱਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ।
Fareedkot Teekaਕੁਲਖੇਤ੍ਰ ਕੇ ਮਾਰਗ ਮੇਂ ਪੂਜਣੇ ਜੋਗ ਸਤਿਗੁਰੂ ਚਲੇ ਹੈਂ, ਤਿਸੀ ਪੰਥਿ ਮੇਂ ਪਿਛੇ ਸਿਖੋਂ ਕੇ (ਸੰਗਿ) ਸਮਦਾਇ ਚਲਤੇ ਭਏ॥
Prof. Sahib Singhਅਨੇਕਾਂ ਸਿੱਖ ਗੁਰੂ (ਅਮਰਦਾਸ ਜੀ) ਦੇ ਨਾਲ ਉਸ ਲੰਮੇ ਪੈਂਡੇ ਵਿਚ ਗਏ।

ਪਦ ਅਰਥ ਮਾਰਗਿ = ਮਾਰਗ ਉਤੇ, ਰਸਤੇ ਤੇ। ਪੰਥਿ = ਰਸਤੇ ਤੇ, ਰਾਹ ਤੇ। ਗੁਰ ਸੰਗਿ = ਗੁਰੂ ਦੇ ਨਾਲ। ਸਿਖਾ = ਅਨੇਕਾਂ ਸਿੱਖ।

SikhNet (Spanish)A lo largo de sus rutas muchos Lo siguieron y en cada momento alabaron a su Dios.

ਅਨਦਿਨੁ ਭਗਤਿ ਬਣੀ; ਖਿਨੁ ਖਿਨੁ ਨਿਮਖ ਵਿਖਾ ॥

anadin bhagat banee; khin khin nimakh vikhaa |

Sant Singh KhalsaNight and day, devotional worship services were held, each and every instant, with each step.
Manmohan SinghNight and day, every moment and hourly at each step, the Lord's worship was performed.
Manmohan Singh (Punjabi)ਰਾਤ ਦਿਨ, ਹਰ ਮੁਹਤ ਤੇ ਹਰ ਘੜੀ ਹਰ ਇਕ ਕਦਮ ਤੇ ਪ੍ਰਭੂ ਦੀ ਉਪਾਸ਼ਨਾ ਹੁੰਦੀ ਸੀ।
Fareedkot Teeka(ਨਿਮਖ ਵਿਖਾ) ਚਰਨ ਚਰਨ ਮੇਂ ਔਰ ਖਿਨ ਖਿਨ ਮਾਤ੍ਰ ਮੇਂ ਰਸਤੇ ਮੇਂ (ਅਨਦਿਨ) ਇਕ ਰਸ ਵਾ ਰਾਤ੍ਰਿ ਦਿਨ ਭਗਤੀ ਬਣ ਰਹੀ ਹੈ ਅਰਥਾਤ ਕਥਾ ਕੀਰਤਨ ਹੋਤਾ ਜਾਤਾ ਹੈ॥
Prof. Sahib Singhਹਰੇਕ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ (ਦਾ ਅਵਸਰ) ਬਣਿਆ ਰਹਿੰਦਾ ਸੀ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਬਣੀ = ਬਣੀ ਰਹਿੰਦੀ ਸੀ। ਖਿਨੁ ਖਿਨੁ = ਹਰੇਕ ਖਿਨ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਿਖਾ = ਕਦਮ। ਨਿਮਖ ਨਿਮਖ = ਹਰੇਕ ਨਿਮਖ ਵਿਚ। ਵਿਖਾ ਵਿਖਾ = ਹਰੇਕ ਕਦਮ ਤੇ।

SikhNet (Spanish)Mira, alabaron a su Único Dios y como en un enjambre, el mundo entero fue a verlos.

ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ; ਸਭੁ ਲੋਕੁ ਵੇਖਣਿ ਆਇਆ ॥

har har bhagat banee prabh keree; sabh lok vekhan aaeaa |

Sant Singh KhalsaDevotional worship services to the Lord God were held, and all the people came to see the Guru.
Manmohan SinghThe Lord Master God's Divine service was held and all the people came to behind the Guru.
Manmohan Singh (Punjabi)ਸੁਆਮੀ ਮਾਲਕ ਵਾਹਿਗੁਰੂ ਦੀ ਇਲਾਹੀ ਉਪਾਸ਼ਨਾ ਹੁੰਦੀ ਸੀ ਅਤੇ ਸਾਰੇ ਜਣੇ ਗੁਰਾਂ ਨੂੰ ਵੇਖਣ ਲਹੀ ਆਏ।
Fareedkot Teekaਹਰਿ ਹਰਿ ਪ੍ਰਭੂ ਕੀ ਭਗਤੀ ਬਣੀ ਹੈ ਸਭੀ ਲੋਕ ਦੇਖਣੇ ਕੋ ਆਇਆ ਕਰੇਂ॥
Prof. Sahib Singh(ਉਸ ਸਾਰੇ ਪੈਂਡੇ ਵਿਚ) ਸਦਾ ਪਰਮਾਤਮਾ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਬਹੁਤ ਲੁਕਾਈ (ਗੁਰੂ ਦਾ) ਦਰਸਨ ਕਰਨ ਆਉਂਦੀ ਸੀ।

ਪਦ ਅਰਥ ਕੇਰੀ = ਦੀ। ਸਭੁ ਲੋਕ = ਸਾਰੀ ਲੁਕਾਈ, ਬਹੁਤ ਲੁਕਾਈ।

SikhNet (Spanish)Quien sea que fue a ver al Guru,

ਜਿਨ ਦਰਸੁ ਸਤਿਗੁਰ ਗੁਰੂ ਕੀਆ; ਤਿਨ ਆਪਿ ਹਰਿ ਮੇਲਾਇਆ ॥

jin daras satigur guroo keea; tin aap har melaaeaa |

Sant Singh KhalsaWhoever was blessed with the Darshan of the Guru, the True Guru, the Lord united with Himself.
Manmohan SinghWhosoever had the vision of the Guru, the True Guru, him the Lord blended with Himself.
Manmohan Singh (Punjabi)ਜਿਸ ਕਿਸੇ ਨੇ ਗੁਰਾਂ, ਸੱਚੇ ਗੁਰਾਂ ਦਾ ਦਰਸ਼ਨ ਪਾ ਲਿਆ, ਉਸ ਨੂੰ ਸੁਆਮੀ ਨੇ ਆਪਦੇ ਆਪ ਨਾਲ ਅਭੇਦ ਕਰ ਲਿਆ।
Fareedkot Teekaਜਿਨੋਂ ਨੇ ਪੂਜ੍ਯ ਸਤਿਗੁਰੂ ਕਾ ਦਰਸਨੁ ਕੀਆ ਤਿਨ ਕੋ ਆਪ ਹਰੀ ਨੇ ਆਪਨੇ ਸਾਥ ਮਿਲਾਇ ਲੀਆ ਹੈ॥☬ਜੇ ਕਹੈਂ ਗੁਰੂ ਜੀ ਤੋ ਆਪ ਸਮਰਥ ਤੀਰਥ ਰੂਪ ਥੇ ਤੀਰਥੋਂ ਪਰ ਕਿਉਂ? ਗਏ ਸੋ ਕਹਤੇ ਹੈਂ:
Prof. Sahib Singhਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਗੁਰੂ ਦਾ ਦਰਸਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ (ਭਾਵ, ਜਿਹੜੇ ਮਨੁੱਖ ਗੁਰੂ ਦਾ ਦਰਸਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ)।
SikhNet (Spanish)a ese ser el Guru lo unió con su Señor.

ਤੀਰਥ. ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥

teerath. udam satiguroo keea; sabh lok udharan arathaa |

Sant Singh KhalsaThe True Guru made the pilgrimage to the sacred shrines, for the sake of saving all the people.
Manmohan SinghThe True Guru made the effort of visiting the pilgrim stations for the sake of saving all people.
Manmohan Singh (Punjabi)ਸਾਰੇ ਜੀਵਾਂ ਦਾ ਪਾਰ ਉਤਾਰਾ ਕਰਨ ਦੀ ਖਾਤਰ ਸੱਚੇ ਗੁਰਾਂ ਨੇ ਯਾਤ੍ਰਾ ਅਸਥਾਨ ਤੇ ਪੁਜਣ ਦਾ ਉਪਰਾਲਾ ਕੀਤਾ।
Fareedkot Teekaਤੀਰਥ ਜਾਤ੍ਰਾ ਕਾ ਉਦਮੁ ਜੋ ਸਤਿਗੁਰੋਂ ਨੇ ਕੀਆ ਥਾ, ਸੋ ਕੇਵਲ ਲੋਕੋਂ ਕੇ ਉਧਾਰ ਨਮਿਤ ਕੀਆ ਥਾ॥
Prof. Sahib Singh(ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ।

ਪਦ ਅਰਥ ਤੀਰਥ ਉਦਮੁ = ਤੀਰਥਾਂ ਤੇ ਜਾਣ ਦਾ ਉੱਦਮ। ਅਰਥਾ = ਵਾਸਤੇ। ਉਧਰਣ ਅਰਥਾ = ਬਚਾਣ ਵਾਸਤੇ, ਕੁਰਾਹੇ ਪਏ ਰਹਿਣ ਤੋਂ ਬਚਾਣ ਲਈ।

SikhNet (Spanish)El Guru fue a un peregrinaje a los lugares santos para salvar al mundo entero

ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥੨॥

maarag panth chale gur; satigur sang sikhaa |2|

Sant Singh KhalsaThe Sikhs travelled with the Guru, the True Guru, on the path, along the road. ||2||
Manmohan SinghThe Sikhs traveled with the Great True Guru, along the high way road.
Manmohan Singh (Punjabi)ਸਿੱਖ ਵਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ!
Fareedkot Teekaਕੁਰਖੇਤ੍ਰ ਕੇ ਮਾਰਗ ਮੇਂ ਪੂਜਣੇ ਜੋਗ ਜੋ ਸਤਿਗੁਰੂ ਚਲੇ ਹੈਂ, ਤਿਸੀ ਪੰਥ ਮੇਂ ਪਿਛੇ ਸਿਖੋਂ ਕੇ ਸੰਗਿ, ਭਾਵ ਸਮਦਾਇ ਚਲਤੇ ਭਏ॥੨॥
Prof. Sahib Singhਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ) ॥੨॥
SikhNet (Spanish)y a Su Regreso se le unieron muchos de Sus seguidores. (2)

ਪ੍ਰਥਮ. ਆਏ ਕੁਲਖੇਤਿ ਗੁਰ; ਸਤਿਗੁਰ ਪੁਰਬੁ ਹੋਆ ॥

pratham. aae kulakhet gur; satigur purab hoaa |

Sant Singh KhalsaWhen the Guru, the True Guru, first arrived at Kuruk-shaytra, it was a very auspicious time.
Manmohan SinghIt was an auspicious time, when the Great True Guru first arrived at Kurukashetra.
Manmohan Singh (Punjabi)ਉਹ ਸੁਲੱਖਣਾ ਸਮਾਂ ਸੀ, ਜਦ ਵਡੇ ਸੱਚੇ ਗੁਰੂ ਜੀ ਪਹਿਲੇ ਪਹਿਲ ਕੁਰਖੇਤਰ ਪੁਜੇ।
Fareedkot Teekaਔਰ ਤੀਰਥੋਂ ਕੇ (ਪ੍ਰਥਮ) ਪਹਿਲੇ ਕੁਰਖੇਤ੍ਰ ਮੇਂ ਆਵਤੇ ਭਏ, ਪੂਜਣੇ ਜੋਗ ਸਤਿਗੁਰੂ ਕਰ ਕੇ ਬਡਾ ਪੁਰਬ ਹੂਆ॥
Prof. Sahib Singhਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ।

ਪਦ ਅਰਥ ਪ੍ਰਥਮ = ਪਹਿਲਾਂ। ਕੁਲਖੇਤਿ = ਕੁਲਖੇਤ ਤੇ। ਗੁਰ ਪੁਰਬੁ = ਗੁਰੂ ਦਾ ਪਵਿੱਤਰ ਦਿਹਾੜਾ, ਗੁਰੁ ਦੇ ਕੁਲਖੇਤ ਆਉਣ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ। ਹੋਆ = ਹੋ ਗਿਆ, ਬਣ ਗਿਆ।

SikhNet (Spanish)Primero fueron a Kuruk-sheytra y ésta visita fue celebrada por muchos.

ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ ॥

khabar bhee sansaar; aae trai loaa |

Sant Singh KhalsaThe news spread throughout the world, and the beings of the three worlds came.
Manmohan SinghThe news spread through the worlds and the beings of the three worlds came to behold the Guru.
Manmohan Singh (Punjabi)ਕਣਸੋ ਜਗਤ ਵਿੱਚ ਫੈਲ ਗਈ ਅਤੇ ਤਿੰਨਾਂ ਜਹਾਨਾਂ ਦੇ ਜੀਵ ਗੁਰਾਂ ਨੂੰ ਵੇਖਣ ਲਈ ਆਏ।
Fareedkot Teekaਜਬ ਗੁਰੂ ਮਹਾਰਾਜ ਜੀ ਕੇ ਆਵਣੇ ਕੀ ਸੰਸਾਰ ਮੇਂ ਖਬਰ ਹੂਈ ਤਬ ਤ੍ਰਿਲੋਕੀ ਕੇ ਜੀਵ ਦਰਸਨ ਹੇਤ ਆਵਤੇ ਭਏ॥
Prof. Sahib Singhਸੰਸਾਰ ਵਿਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ।

ਪਦ ਅਰਥ ਸੰਸਾਰਿ = ਸੰਸਾਰ ਵਿਚ। ਤ੍ਰੈ ਲੋਆ = ਤਿੰਨੇ ਲੋਕ, ਤਿੰਨਾਂ ਲੋਕਾਂ ਦੇ ਜੀਵ, ਬੇਅੰਤ ਲੋਕ।

SikhNet (Spanish)De esto, el mundo se enteró, no, los tres mundos vinieron a verlo.

ਦੇਖਣਿ ਆਏ ਤੀਨਿ ਲੋਕ; ਸੁਰਿ ਨਰ ਮੁਨਿ ਜਨ, ਸਭਿ ਆਇਆ ॥

dekhan aae teen lok; sur nar mun jan, sabh aaeaa |

Sant Singh KhalsaThe angelic beings and silent sages from all the three worlds came to see Him.
Manmohan SinghThe gods, men, silent sages and all of the three words came to behold him.
Manmohan Singh (Punjabi)ਤਿੰਨੇ ਜਹਾਨ ਦੇ ਦੇਵਤੇ ਮਨੁੱਖ, ਖਾਮੋਸ਼ ਰਿਸੀ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਲਈ ਆਏ।
Fareedkot Teekaਤੀਨ ਲੋਕ ਕੇ ਜੀਵ ਦੇਖਣੇ ਵਾਸਤੇ ਆਵਤੈ ਭਏ ਪੁਨਾ ਦੇਵਤਾ, ਮਾਨੁਖ ਔਰ ਸਭੀ ਮੁਨੀ ਜਨੋਂ ਕਾ ਸਮਦਾਇ ਆਵਤਾ ਭ੍ਯਾ॥
Prof. Sahib Singh(ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ। ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ।

ਪਦ ਅਰਥ ਤੀਨਿ ਲੋਕ = (ਧਰਤੀ ਆਕਾਸ਼ ਪਾਤਾਲ) ਤਿੰਨੇ ਲੋਕ, ਬੇਅੰਤ ਲੋਕ। ਸੁਰਿ ਨਰ = ਦੈਵੀ ਸੁਭਾਵ ਵਾਲੇ ਮਨੁੱਖ। ਮੁਨਿ ਜਨ = ਅਨੇਕਾਂ ਰਿਸ਼ੀ-ਸੁਭਾਵ ਬੰਦੇ। ਸਭਿ = ਸਾਰੇ।

SikhNet (Spanish)Vinieron los seres angelicales, los videntes, sí, todos, de todas partes de los tres mundos y aquéllos que vieron al Guru,

ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ; ਤਿਨ ਕੇ ਕਿਲਵਿਖ ਨਾਸ ਗਵਾਇਆ ॥

jin parasiaa gur satiguroo pooraa; tin ke kilavikh naas gavaaeaa |

Sant Singh KhalsaThose who are touched by the Guru, the True Guru - all their sins and mistakes were erased and dispelled.
Manmohan SinghThey, who obtained the touch of the Perfect Guru, the True Guru, their sins were effaced and dispelled.
Manmohan Singh (Punjabi)ਜਿਨ੍ਹਾਂ ਨੂੰ ਪੁਰਨ ਗੁਰਾਂ, ਸੱਚੇ ਗੁਰਾਂ ਦੀ ਛੋਹ ਪਰਾਪਤ ਹੋ ਗਈ, ਉਨ੍ਹਾਂ ਦੇ ਪਾਪ ਨਸ਼ਟ ਅਤੇ ਦੂਰ ਹੋ ਗਏ।
Fareedkot Teekaਜਿਨ ਪੁਰਸੋਂ ਨੇ ਪੂਰੇ ਪੂਜਣੇ ਜੋਗ ਸਤਿਗੁਰੂ ਕਾ ਪਰਸਣ ਕੀਆ ਤਿਨ ਕੇ ਨਾਸ ਕਰਨੇ ਵਾਲੇ (ਕਿਲਵਿਖ) ਪਾਪੋਂ ਕੋ ਗਵਾਇ ਦੀਆ॥
Prof. Sahib Singhਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ।

ਪਦ ਅਰਥ ਪਰਸਿਆ = (ਦਰਸਨ) ਪਰਸਿਆ, ਦਰਸਨ ਕੀਤਾ। ਕਿਲਵਿਖ = ਪਾਪ।

SikhNet (Spanish)se liberaron de la carga de sus errores de forma instantánea. Vinieron los Yoguis,

ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ; ਕਰਿ ਗਏ ਗੋਸਟਿ ਢੋਆ ॥

jogee diganbar saniaasee khatt darasan; kar ge gosatt dtoaa |

Sant Singh KhalsaThe Yogis, the nudists, the Sannyaasees and those of the six schools of philosophy spoke with Him, and then bowed and departed.
Manmohan SinghThe Yogis, the nudes, the solitarians and the men of six system held divine discourse with the Guru and departed after paying obeisance unto him.
Manmohan Singh (Punjabi)ਯੋਗੀਆਂ, ਨਾਗਿਆਂ, ਇਕਾਂਤੀਆਂ ਅਤੇ ਛਿਆਂ ਭੇਖਾਂ ਦਿਆਂ ਬੰਦਿਆਂ ਨੇ ਗੁਰਾਂ ਨਾਲ ਗਿਆਨ ਚਰਚਾ ਕੀਤੀ ਅਤੇ ਨਮਸ਼ਕਾਰ ਕਰ ਕੇ ਚਲੇ ਗਏ।
Fareedkot Teekaਜੋਗੀ ਅਰੁ (ਦਿਗੰਬਰ) ਨਗਨ ਰਹਿਣੇ ਵਾਲੇ ਸੰਨਿਆਸੀ ਆਦਿ ਖਟ ਦਰਸਨੀ (ਢੋਆ) ਢੁਕ ਕਰ ਕੇ ਵਾ ਢੋਆਂ ਅਰਥਾਤ ਭੇਟਾ ਦੇ ਕੇ (ਗੋਸਟਿ) ਬਚਨ ਬਿਲਾਸ ਕਰ ਕੇ ਚਲੇ ਗਏ॥
Prof. Sahib Singhਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ)। ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ।

ਪਦ ਅਰਥ ਦਿਗੰਬਰ = {ਦਿਗ = ਦਿਸ਼ਾ। ਅੰਬਰ = ਬਸਤ੍ਰ, ਕੱਪੜੇ। ਚਾਰੇ ਹੀ ਦਿਸ਼ਾ ਜਿਨ੍ਹਾਂ ਦੇ ਪਹਿਨਣ ਵਾਲੇ ਕੱਪੜੇ ਹਨ} ਨਾਂਗੇ। ਖਟੁ = ਛੇ। ਦਰਸਨ = ਭੇਖ। ਖਟੁ ਦਰਸਨੁ = ਛੇ ਭੇਖ, (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ, ਬੈਰਾਗੀ) ਛਿਆਂ ਭੇਖਾਂ ਦੇ ਸਾਧੂ। ਗੋਸਟਿ = ਚਰਚਾ, ਵਿਚਾਰ। ਢੋਆ = ਭੇਟਾ।

SikhNet (Spanish)los que andan desnudos, los Sanyasas, los cinco tipos de videntes, completando el cuadro, los budistas,

ਪ੍ਰਥਮ ਆਏ ਕੁਲਖੇਤਿ; ਗੁਰ ਸਤਿਗੁਰ ਪੁਰਬੁ ਹੋਆ ॥੩॥

pratham aae kulakhet; gur satigur purab hoaa |3|

Sant Singh KhalsaWhen the Guru, the True Guru, first arrived at Kuruk-shaytra, it was a very auspicious time. ||3||
Manmohan SinghIt was an auspicious time, when the Great True Guru at first arrived at Kurkshetra.
Manmohan Singh (Punjabi)ਉਹ ਸੁਲੱਖਣਾ ਸਮਾਂ ਸੀ, ਜਦ ਵਿਸ਼ਾਲ ਸੱਚੇ ਗੁਰੂ ਜੀ ਪਹਿਲੋ ਪਹਿਲ ਕੁਰਖੇਤਰ ਪੁਜੇ।
Fareedkot Teekaਔਰ ਤੀਰਥੋਂ ਸੇ ਪਹਿਲੇ ਪੂਜ੍ਯ ਸਤਿਗੁਰੂ ਕੁਰਛੇਤ੍ਰ ਮੇਂ ਆਏ ਇਸੀ ਤੇ ਵੱਡਾ ਪੁਰਬ ਹੂਆ ॥੩॥
Prof. Sahib Singhਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ॥੩॥
SikhNet (Spanish)los Yains y los Vairaguis, quienes conversaron y dieron homenaje al Guru. Sí, el Guru primero fue a Kuruk-sheytra, y la ocasión fue celebrada por muchos. (3)

ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥

duteea. jamun ge gur; har har japan keea |

Sant Singh KhalsaSecond, the Guru went to the river Jamunaa, where He chanted the Name of the Lord, Har, Har.
Manmohan SinghSecondly the Guru went to Jamna where he uttered the Lord God's Name.
Manmohan Singh (Punjabi)ਦੁਸਰੇ ਗੁਰੂ ਜੀ ਜਮਨਾ ਗਹੇ, ਜਿਥੇ ਉਨ੍ਹਾਂ ਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
Fareedkot Teekaਗੁਰੂ ਜੀ (ਦੁਤੀਆ) ਦੂਸਰੇ ਜਮਨਾ ਤੀਰਥ ਪਰ ਜਾਤੇ ਭਏ, ਤਹਾਂ ਸਭ ਸੰਗਤ ਨੇ ਹਰਿ ਹਰਿ ਨਾਮ ਕਾ ਜਾਪ ਕੀਆ॥
Prof. Sahib Singhਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ।

ਪਦ ਅਰਥ ਦੁਤੀਆ = ਦੂਜੇ ਥਾਂ, ਫਿਰ। ਜਮੁਨ = ਜਮੁਨਾ (ਨਦੀ) ਤੇ। ਗੁਰਿ = ਗੁਰੂ (ਅਮਰਦਾਸ ਜੀ) ਨੇ।

SikhNet (Spanish)De ahí el Guru se fue a Yamuna y meditó en Su Dios.

ਜਾਗਾਤੀ ਮਿਲੇ. ਦੇ ਭੇਟ; ਗੁਰ ਪਿਛੈ. ਲੰਘਾਇ ਦੀਆ ॥

jaagaatee mile. de bhett; gur pichhai. langhaae deea |

Sant Singh KhalsaThe tax collectors met the Guru and gave Him offerings; they did not impose the tax on His followers.
Manmohan SinghThe tax-gatherers met the Guru with offerings and allowed his followers to cross over.
Manmohan Singh (Punjabi)ਮਸੂਲੀਏ ਭੇਟਾ ਲੈ ਕੇ ਗੁਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਮੁਰੀਦਾਂ ਨੂੰ ਾਪਰ ਕਰ ਦਿਤਾ।
Fareedkot Teekaਤਹਾਂ ਕੇ (ਜਾਗਾਤੀ) ਮਸੂਲੀਏ ਗੁਰੂ ਜੀ ਕੋ ਭੇਟ ਦੇ ਕਰ ਮਿਲੇ। ਕਿਯੋਂਕਿ ਤਿਨ ਕੋ ਪਾਤਿਸ਼ਾਹ ਕਾ ਹੁਕਮੁ ਥਾ ਕਿ ਗੁਰੂ ਜੀ ਸੇ ਅਰ ਤਿਨ ਕੇ ਸਿਖੋਂ ਸੇ ਮਸੂਲ ਨਹੀਂ ਲੈਣਾ। ਇਸ ਵਾਸਤੇ ਵਹੁ ਰਪਯਾ ਪੈਸੇ ਪ੍ਰਸਾਦ ਆਦਿ ਭੇਟਾ ਦੇਤੇ ਭਏ ਔਰ ਗੁਰੂ ਜੀ ਕੇ ਪੀਛੇ ਸਭੀ ਸੰਗਤੋਂ ਕੋ ਨਦੀ ਸੇ ਪਾਰ ਕਰ ਦੀਆ। ਤਾਤਪਰਜ ਇਹ ਕਿ ਜਿਸ ਪਾਸੋਂ ਜਾਗਾਤੀਏ ਮਸੂਲ ਮਾਂਗਤੇ ਥੇ ਵਹੀ ਕਹ ਦੇਤਾ ਥਾ ਕਿ ਮੈਂ ਗੁਰੂ ਜੀ ਕਾ ਸਿਖ ਹੂੰ॥
Prof. Sahib Singh(ਜਾਤ੍ਰੀਆਂ ਪਾਸੋਂ) ਸਰਕਾਰੀ ਮਸੂਲ ਉਗਰਾਹੁਣ ਵਾਲੇ ਭੀ ਭੇਟਾ ਰੱਖ ਕੇ (ਸਤਿਗੁਰੂ ਜੀ ਨੂੰ) ਮਿਲੇ। ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖਣ ਵਾਲੇ ਸਭਨਾਂ ਨੂੰ (ਉਹਨਾਂ ਮਸੂਲੀਆਂ ਨੇ ਬਿਨਾ ਮਸੂਲ ਲਏ) ਪਾਰ ਲੰਘਾ ਦਿੱਤਾ।

ਪਦ ਅਰਥ ਜਾਗਾਤੀ = ਮਸੂਲੀਏ, ਸਰਕਾਰੀ ਮਸੂਲ ਉਗਰਾਹੁਣ ਵਾਲੇ। ਦੇ = ਦੇ ਕੇ। ਗੁਰ ਪਿਛੈ = ਗੁਰੂ ਦੇ ਅਨੁਸਾਰ ਤੁਰਨ ਵਾਲਿਆਂ ਨੂੰ।

SikhNet (Spanish)Aún los recolectores de impuestos dieron ofrendas al Guru y permitieron que la demás gente lo acompañara.

ਸਭ ਛੁਟੀ ਸਤਿਗੁਰੂ ਪਿਛੈ; ਜਿਨਿ ਹਰਿ ਹਰਿ ਨਾਮੁ ਧਿਆਇਆ ॥

sabh chhuttee satiguroo pichhai; jin har har naam dhiaaeaa |

Sant Singh KhalsaAll the True Guru's followers were excused from the tax; they meditated on the Name of the Lord, Har, Har.
Manmohan SinghAll those in the True Guru's train who contemplated the Lord God's Name were exempted from toll.
Manmohan Singh (Punjabi)ਉਹ ਸਾਰੇ ਜੋ ਸੱਚੇ ਗੁਰਾਂ ਦੇ ਮਗਰ ਸਨ ਤੇ ਸਾਈਂ ਹਰੀ ਦੇ ਨਾਮ ਨੂੰ ਸਿਮਰਦੇ ਸਨ ਮਸੂਲ ਦੇਣੋ ਬਚ ਗਏ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਕਾ ਧਿਆਵਣਾ ਕੀਆ ਥਾ ਇਸ ਪ੍ਰਕਾਰ ਸਭ ਸੰਗਤ ਗੁਰੂ ਜੀ ਕੇ ਪੀਛੇ ਛੂਟ ਜਾਤੀ ਭਈ। ਸਿਖ ਕੀ ਨਿਸ਼ਾਨੀ ਯਹੀ ਜਾਨੀ ਸੋ ਨਾਮ ਜਪਦਾ ਜਾਵੇ ਤਿਸ ਕੋ ਗੁਰੂ ਕਾ ਸਿਖ ਸਮਝ ਕੇ ਜਗਾਤੀ ਪੂਛਤੇ ਨਹੀਂ ਥੇ। ਜੋ ਨਾਮ ਲੈਣੇ ਸੇ ਜਾਗਾਤੀਏ ਨਜੀਕ ਨਹੀਂ ਆਏ ਯਿਹ ਕੌਨਸੀ ਬਡੀ ਬਾਤ ਹੈ?
Prof. Sahib Singhਗੁਰੂ ਦੇ ਪਿੱਛੇ ਤੁਰਨ ਵਾਲੀ ਸਾਰੀ ਲੁਕਾਈ ਮਸੂਲ ਭਰਨ ਤੋਂ ਬਚ ਗਈ। (ਇਸੇ ਤਰ੍ਹਾਂ) ਜਿਸ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ,

ਪਦ ਅਰਥ ਸਭ = ਸਾਰੀ ਲੁਕਾਈ। ਛੁਟੀ = (ਮਸੂਲ ਦੇਣ ਤੋਂ) ਬਚ ਗਈ। ਜਿਨਿ = ਜਿਸ (ਜਿਸ) ਨੇ।

SikhNet (Spanish)Sí, todos los que siguieron al Guru, habitando en Dios, fueron perdonados.

ਗੁਰ ਬਚਨਿ ਮਾਰਗਿ. ਜੋ ਪੰਥਿ ਚਾਲੇ; ਤਿਨ ਜਮੁ ਜਾਗਾਤੀ ਨੇੜਿ. ਨ ਆਇਆ ॥

gur bachan maarag. jo panth chaale; tin jam jaagaatee nerr. na aaeaa |

Sant Singh KhalsaThe Messenger of Death does not even approach those who have walked on the path, and followed the Guru's Teachings.
Manmohan SinghThey, who follow the way and path of the Guru's word, death's courier, the tax-gatherer comes not near them.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੇ ਰਾਹੇ ਅਤੇ ਰਸਤੇ ਤੁਰਦੇ ਹਨ, ਮੌਤ ਦਾ ਦੂਤ ਮਸੂਲੀਆ, ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।
Fareedkot Teekaਜੋ ਪੁਰਸ਼ ਸੰਸਾਰ ਮਾਰਗ ਮੇਂ ਗੁਰੋਂ ਕੇ ਬਚਨੋਂ ਰੂਪੀ ਰਸਤੇ ਮੇਂ ਚਲੇ ਹੈਂ ਤਿਨ ਕੇ ਜਮ ਰੂਪ ਜਗਾਤੀ ਸਮੀਪ ਨਹੀਂ ਆਯਾ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਬਚਨ ਉੱਤੇ ਤੁਰਦੇ ਹਨ, ਗੁਰੂ ਦੇ ਦੱਸੇ ਰਸਤੇ ਉਤੇ ਤੁਰਦੇ ਹਨ, ਜਮਰਾਜ ਮਸੂਲੀਆ (ਵੀ) ਉਹਨਾਂ ਦੇ ਨੇੜੇ ਨਹੀਂ ਆਉਂਦਾ। (ਜਿਹੜੀ) ਲੁਕਾਈ ਗੁਰੂ ਦਾ ਆਸਰਾ ਲੈਂਦੀ ਹੈ, (ਜਮਰਾਜ ਮਸੂਲੀਆ ਉਸ ਦੇ ਨੇੜੇ ਨਹੀਂ ਆਉਂਦਾ)।

ਪਦ ਅਰਥ ਗੁਰ ਬਚਨਿ = ਗੁਰੂ ਦੇ ਹੁਕਮ ਉਤੇ। ਗੁਰ ਮਾਰਗਿ = ਗੁਰੂ ਦੇ ਦੱਸੇ ਰਸਤੇ ਉਤੇ। ਗੁਰ ਪੰਥਿ = ਗੁਰੂ ਦੇ ਰਾਹ ਉਤੇ। ਜੋ ਚਾਲੇ = ਜਿਹੜੇ (ਮਨੁੱਖ) ਤੁਰੇ। ਤਿਨ ਨੇੜਿ = ਉਹਨਾਂ ਦੇ ਨੇੜੇ। ਜਮੁ ਜਾਗਾਤੀ = ਮਸੂਲੀਆ ਜਮਰਾਜ।

SikhNet (Spanish)Pues mira, los que siguieron el Sendero de la Palabra del Shabd del Guru, a ellos Yama, el colector de impuestos,

ਸਭ ਗੁਰੂ ਗੁਰੂ ਜਗਤੁ ਬੋਲੈ; ਗੁਰ ਕੈ ਨਾਇ ਲਇਐ. ਸਭਿ ਛੁਟਕਿ ਗਇਆ ॥

sabh guroo guroo jagat bolai; gur kai naae leiai. sabh chhuttak geaa |

Sant Singh KhalsaAll the world said, "Guru! Guru! Guru!" Uttering the Guru's Name, they were all emancipated.
Manmohan SinghThe whole world said 'Guru, Guru', and by uttering the Guru's Name they were all emancipated.
Manmohan Singh (Punjabi)ਸਾਰਾ ਜਗ "ਗੁਰੂ, ਗੁਰੂ" ਉਚਾਰਨ ਕਰਦਾ ਸੀ ਅਤੇ ਗੁਰਾਂ ਦਾ ਨਾਮ ਲੈਣ ਦੁਆਰਾ ਉਹ ਸਾਰੇ ਹੀ ਮੁਕਤ ਹੋ ਗਏ।
Fareedkot Teekaਸਭੀ ਸੰਸਾਰ ਗੁਰੂ ਗੁਰੂ ਧੰਨ ਗੁਰੂ ਐਸੇ ਉਚਾਰਨ ਕਰਤਾ ਭਇਆ, ਗੁਰੋਂ ਕੇ ਨਾਮ ਲੈਣੇ ਸੇ ਸਭ ਸੰਸਾਰ ਜਾਗਾਤੀਓਂ ਸੇ ਛੂਟ ਜਾਤਾ ਭਇਆ॥
Prof. Sahib Singhਜੇ ਗੁਰੂ ਦਾ ਨਾਮ ਲਿਆ ਜਾਏ (ਜੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ ਜਾਏ) ਤਾਂ (ਨਾਮ ਲੈਣ ਵਾਲੇ) ਸਾਰੇ (ਜਮ ਜਾਗਾਤੀ ਦੀ ਧੌਂਸ ਤੋਂ) ਬਚ ਜਾਂਦੇ ਹਨ।

ਪਦ ਅਰਥ ਸਭ ਜਗਤੁ = ਸਾਰੀ ਦੁਨੀਆ, ਸਾਰੀ ਲੁਕਾਈ। ਨਾਇ ਲਇਐ = ਜੇ ਨਾਮ ਲਿਆ ਜਾਏ। ਸਭਿ = ਸਾਰੇ ਜੀਵ। ਛੁਟਕਿ ਗਇਆ = (ਜਮ ਜਾਗਾਤੀ ਦੀ ਧੌਂਸ ਤੋਂ) ਬਚ ਗਏ।

SikhNet (Spanish)no los tocó. Todos recitaban Guru, Guru, Guru, y recitando Su Nombre así, fueron emancipados.

ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥੪॥

duteea. jamun ge gur; har har japan keea |4|

Sant Singh KhalsaSecond, the Guru went to the river Jamunaa, where He chanted the Name of the Lord, Har, Har. ||4||
Manmohan SinghIn the second place, the Guru, went to Jamna, where he uttered the Lord God's Name.
Manmohan Singh (Punjabi)ਦੂਜੀ ਥਾਂ ਤੇ ਗੁਰੂ ਜੀ ਜਮਨਾ ਗਏ, ਜਿਥੇ ਉਨ੍ਰਾਂ ਲੇ ਸਾਈਂ ਹਰੀ ਦੇ ਨਾਮ ਦਾ ਉਚਾਰਨ ਕੀਤਾ।
Fareedkot Teekaਗੁਰੂ ਜੀ ਦੂਸਰੇ ਜਮਨਾ ਤੀਰਥ ਪੁਰ ਜਾਤੇ ਭਏ, ਤਹਾਂ ਸਭ ਸੰਗਤ ਨੇ ਹਰਿ ਹਰਿ ਕਾ ਜਾਪ ਕੀਆ॥੪॥
Prof. Sahib Singhਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ ॥੪॥
SikhNet (Spanish)Así es como el Guru fue a Yamuna donde canto el Nombre del Señor, Jar, Jar. (4)

ਤ੍ਰਿਤੀਆ. ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ ॥

triteea. aae surasaree; teh kautak chalat bheaa |

Sant Singh KhalsaThird, He went to the Ganges, and a wonderful drama was played out there.
Manmohan SinghThirdly, the Guru went to the Ganges and a marvellous scene did occur there.
Manmohan Singh (Punjabi)ਤੀਸਰੇ ਗੁਰੂ ਜੀ ਗੰਗਾ ਗਹੈ ਅਤੇ ਓਥੇ ਇਕ ਅਦਭੁਤ ਨਜ਼ਾਰਾ ਹੋਇਆ।
Fareedkot Teekaਤ੍ਰਿਤੀਆ ਤੀਸਰੇ ਤੀਰਥ (ਸੁਰਸਰੀ) ਗੰਗਾ ਜੀ ਪਰ ਆਵਤੇ ਭਏ, ਤਹਾਂ (ਕਉਤਕੁ) ਤਮਾਸ਼ਾ (ਚਲਤੁ) ਅਸਚਰਜ ਰੂਪ ਹੋਤਾ ਭਯਾ॥
Prof. Sahib Singh(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਕ ਅਜਬ ਤਮਾਸ਼ਾ ਹੋਇਆ।

ਪਦ ਅਰਥ ਤ੍ਰਿਤੀਆ = (ਦੋ ਥਾਵਾਂ ਤੇ ਹੋ ਕੇ) ਤੀਜੇ ਥਾਂ। ਸੁਰਸਰੀ = ਗੰਗਾ। ਤਹ = ਉਥੇ (ਗੰਗਾ ਤੇ)। ਕਉਤਕੁ = ਤਮਾਸ਼ਾ। ਚਲਤੁ = ਅਜਬ ਖੇਡ।

SikhNet (Spanish)Después llegaron a las orillas del Ganges, y mira, la Maravilla de maravillas,

ਸਭ ਮੋਹੀ ਦੇਖਿ ਦਰਸਨੁ, ਗੁਰ ਸੰਤ; ਕਿਨੈ ਆਢੁ. ਨ ਦਾਮੁ ਲਇਆ ॥

sabh mohee dekh darasan, gur sant; kinai aadt. na daam leaa |

Sant Singh KhalsaAll were fascinated, gazing upon the Blessed Vision of the Saintly Guru's Darshan; no tax at all was imposed upon anyone.
Manmohan SinghAll were bewitched on seeing the vision of the saintly Guru and no one gathered even half a shell as a tax from any one.
Manmohan Singh (Punjabi)ਸਾਰੇ ਸਾਧ ਸਰੂਪ ਗੁਰਾਂ ਦਾ ਦੀਦਾਰ ਦੇਖ ਕੇ ਫਰੇਫਤਾ ਹੋ ਗਏ ਅਤੇ ਕਿਸੇ ਨੇ ਅੱਧੀ ਕੌਡੀ ਭੀ ਮਸੂਲ ਵਜੋ ਕਿਸੇ ਕੋਲੋ ਨਾਂ ਲਈ।
Fareedkot Teekaਸਤਗੁਰੂ ਜੀ ਕਾ ਦਰਸਨ ਕਰ ਕੇ ਸਭ ਸ੍ਰਿਸਟੀ ਮੋਹਤ ਹੋ ਗਈ, ਕਿਸੀ ਜਾਗਾਤੀਏ ਨੇ ਕਿਸੀ ਸੇ (ਆਢੁ) ਕੌਡੀ (ਦਾਮੁ) ਦੋ ਕੌਡੀਆਂ ਕੁਛ ਭੀ ਮਸੂਲ ਨ ਲੀਆ॥
Prof. Sahib Singhਸੰਤ-ਗੁਰੂ (ਅਮਰਦਾਸ ਜੀ) ਦਾ ਦਰਸਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ। ਕਿਸੇ (ਭੀ ਮਸੂਲੀਏ) ਨੇ (ਕਿਸੇ ਭੀ ਜਾਤ੍ਰੂ ਪਾਸੋਂ) ਅੱਧੀ ਕੌਡੀ (ਮਸੂਲ ਭੀ) ਵਸੂਲ ਨਾਹ ਕੀਤਾ।

ਪਦ ਅਰਥ ਸਭ = ਸਾਰੀ ਲੁਕਾਈ। ਮੋਹੀ = ਮਸਤ ਹੋ ਗਈ। ਦੇਖਿ = ਵੇਖ ਕੇ। ਦਰਸਨੁ ਗੁਰ ਸੰਤ = ਗੁਰੂ-ਸੰਤ ਦਾ ਦਰਸਨ। ਕਿਨੈ = ਕਿਸੇ (ਭੀ ਮਸੂਲੀਏ) ਨੇ।

SikhNet (Spanish)todos los que vieron al Guru fueron cautivados y nadie llegó a cobrarles ningún tipo de impuesto.

ਆਢੁ ਦਾਮੁ ਕਿਛੁ ਪਇਆ ਨ, ਬੋਲਕ; ਜਾਗਾਤੀਆ. ਮੋਹਣ ਮੁੰਦਣਿ ਪਈ ॥

aadt daam kichh peaa na, bolak; jaagaateea. mohan mundan pee |

Sant Singh KhalsaNo tax at all was collected, and the mouths of the tax collectors were sealed.
Manmohan SinghNot even half a shell got into the toll-tax and the mouth of the toll-collectors got sealed.
Manmohan Singh (Punjabi)ਅੱਧੀ ਦਮੜੀ ਭੀ ਗੋਲਕ ਵਿੱਚ ਨਾਂ ਪਈ, ਅਤੇ ਮਸੂਲ ਇਕੱਤਰ ਕਰਨ ਵਾਲਿਆਂ ਦਾ ਮੂੰਹ ਬੰਦ ਹੋ ਗਿਆ।
Fareedkot Teekaਪੈਸੇ ਕੇ ਚੌਦਸਵੇਂ ਹਿਸੇ ਕਾ ਨਾਮ ਦਾਮ ਹੈ (ਆਢੁ ਦਾਮੁ) ਆਧਾ ਦਾਮ ਅਰਥਾਤ ਏਕ ਕੌਡੀ ਭੀ ਗੋਲਕ ਮੇਂ ਨਾ ਪੜੀ ਔਰ ਜਗਾਤੀਆਂ ਕੇ ਮੋਹਨਤਾ ਰੂਪੀ ਮੁੰਦਣ ਪੜ ਜਾਤੀ ਭਈ; ਵਾ ਮੁੰਹ ਮੰਦੜ ਪੜ ਗਈ, ਭਾਵ ਗੁਰੋਂ ਕਾ ਦਰਸਨ ਦੇਖ ਕਰ ਮੋਹਤ ਹੋ ਗਏ ਔਰ ਆਪਸ ਮੇਂ ਇਹ ਕਹ ਕਰ ਬਾਤਾਂ ਕਰਨੇ ਲਗੇ॥
Prof. Sahib Singh(ਮਸੂਲੀਆਂ ਦੀਆਂ) ਗੋਲਕਾਂ ਵਿਚ ਅੱਧੀ ਕੌਡੀ ਭੀ ਮਸੂਲ ਨਾਹ ਪਿਆ। ਮਸੂਲੀਏ ਇਉਂ ਹੈਰਾਨ ਜਿਹੇ ਹੋ ਕੇ ਬੋਲਣ ਜੋਗੇ ਨਾਹ ਰਹੇ,

ਪਦ ਅਰਥ ਆਢੁ ਦਾਮੁ = ਅੱਧੀ ਕੌਡੀ। ਬੋਲਕ = (ਮਸੂਲੀਆਂ ਦੀਆਂ) ਗੋਲਕਾਂ ਵਿਚ। ਮੁੰਦਣਿ = (ਦੰਦਣ ਵਾਂਗ) ਮੂੰਹ ਬੰਦ ਹੋ ਜਾਣਾ। ਮੋਹਣ ਮੁੰਦਣਿ = ਇਉਂ ਮੋਹੇ ਗਏ ਕਿ ਮੂੰਹੋਂ ਬੋਲਣ ਜੋਗੇ ਨਾਹ ਰਹੇ।

SikhNet (Spanish)Ni un centavo se le cargó a ese Tesoro, pues los recolectores de impuestos se quedaron atónitos y maravillados,

ਭਾਈ ਹਮ ਕਰਹ ਕਿਆ. ਕਿਸੁ ਪਾਸਿ ਮਾਂਗਹ; ਸਭ ਭਾਗਿ ਸਤਿਗੁਰ ਪਿਛੈ ਪਈ ॥

bhaaee ham karah kiaa. kis paas maangah; sabh bhaag satigur pichhai pee |

Sant Singh KhalsaThey said, "O brothers, what should we do? Who should we ask? Everyone is running after the True Guru."
Manmohan SinghThey said, "brethren, what should we do? Of whom should we ask? Everyone is hastily following the True Guru".
Manmohan Singh (Punjabi)ਉਨ੍ਹਾਂ ਆਖਿਆ, "ਭਰਾਵੋ! ਅਸੀਂ ਕੀ ਕਰੀਏ? ਕੀਹਦੇ ਕੋਲੋਂ ਕੁਛ ਮੰਗੀਏ? ਹਰ ਜਣਾ ਸੱਚੇ ਗੁਰਾਂ ਦੇ ਮਗਰ ਨੱਸ ਕੇ ਲੰਘ ਰਿਹਾ ਹੈ।
Fareedkot Teekaਹੇ ਭਾਈ! ਹਮ ਕਿਆ ਕਰੇਂ ਜਗਾਤੀ ਕਿਸ ਸੇ ਮਾਂਗੇ। ਸਭ ਸ੍ਰਿਸਟੀ ਸਤਿਗੁਰੋਂ ਪੀਛੇ ਭਾਗ ਕਰ ਪੈ ਕੇ ਗਈ ਹੈ, ਭਾਵ ਸਭ ਗੁਰੂ ਕੇ ਸਿਖ ਕਹਾਵਣ ਲਗ ਗਏ ਹੈਂ॥
Prof. Sahib Singh(ਆਖਣ ਲੱਗੇ)- ਹੇ ਭਾਈ! ਅਸੀਂ (ਹੁਣ) ਕੀਹ ਕਰੀਏ? ਅਸੀਂ ਕਿਸ ਪਾਸੋਂ (ਮਸੂਲ) ਮੰਗੀਏ? ਇਹ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਦੀ ਸਰਨ ਜਾ ਪਈ ਹੈ (ਤੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸ ਰਹੇ ਹਨ, ਉਹਨਾਂ ਪਾਸੋਂ ਅਸੀਂ ਮਸੂਲ ਲੈ ਨਹੀਂ ਸਕਦੇ)।

ਪਦ ਅਰਥ ਹਮ ਕਿਆ ਕਰਹ = ਅਸੀਂ ਕੀਹ ਕਰੀਏ? ਮਾਂਗਹ = ਅਸੀਂ ਮੰਗੀਏ। ਸਭ = ਸਾਰੀ ਲੁਕਾਈ। ਭਾਗਿ = ਭੱਜ ਕੇ। ਸਤਿਗੁਰ ਪਿਛੈ ਪਈ = ਗੁਰੂ ਦੀ ਸਰਨ ਜਾ ਪਈ ਹੈ।

SikhNet (Spanish)diciendo: ¿A quien podemos cobrar impuestos cuando todo mundo aquí es seguidor del Guru?

Open this shabad (37 lines, Angs 1116-1117) →

Ang 1116 of 1430