ਤੁਖਾਰੀ ਛੰਤ ਮਹਲਾ ੫ ॥
tukhaaree chhant mahalaa 5 |
Sant Singh KhalsaTukhaari Chhant, Fifth Mehl:
Manmohan SinghTukhari Chhant 5th Guru.
Manmohan Singh (Punjabi)ਤੁਖਾਰੀ ਛੰਤ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਤੁਖਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Canto en Tukhari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਘੋਲਿ ਘੁਮਾਈ ਲਾਲਨਾ; ਗੁਰਿ ਮਨੁ ਦੀਨਾ ॥
ghol ghumaaee laalanaa; gur man deenaa |
Sant Singh KhalsaO my Beloved, I am a sacrifice to You. Through the Guru, I have dedicated my mind to You.
Manmohan SinghO my Beloved, I am a sacrifice unto Thee. Through the Guru, I have surrendered my soul to Thee.
Manmohan Singh (Punjabi)ਹੇ ਮੇਰੇ ਪ੍ਰੀਤਮ! ਮੈਂ ਤੇਰੇ ਉਤੋਂ ਕੁਰਬਾਨ ਜਾਂਦਾ ਹਾਂ। ਗੁਰਾਂ ਦੇ ਰਾਹੀਂ ਮੈਂ ਆਪਣੀ ਜਿੰਦੜੀ ਤੈਨੂੰ ਸਮਰਪਨ ਕਰ ਦਿੱਤੀ ਹੈ।
Fareedkot Teeka(ਲਾਲਨਾ) ਹੇ ਪ੍ਯਾਰੇ! ਮੈਂ ਤੇਰੇ ਪਰ ਵਾਰਨੇ ਸਦਕੇ ਜਾਤਾ ਹੂੰ, ਪੁਨਾ ਗੁਰੋਂ ਕੋ ਮੈਨੇ ਅਪਨਾ ਮਨੁ ਦੀਆ ਹੈ॥
Prof. Sahib Singhਹੇ ਸੋਹਣੇ ਲਾਲ! ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪੈ ਕੇ) ਮੈਂ ਆਪਣਾ ਇਹ) ਮਨ (ਤੈਨੂੰ) ਦੇ ਦਿੱਤਾ ਹੈ, ਮੈਂ ਤੈਥੋਂ ਸਦਕੇ ਜਾਂਦਾ ਹਾਂ।ਪਦ ਅਰਥ ਘੋਲਿ = ਘੋਲੀ, ਮੈਂ ਸਦਕੇ। ਘੁਮਾਈ = ਮੈਂ ਵਾਰਨੇ। ਲਾਲਨਾ = ਹੇ ਲਾਲਨ! ਹੇ ਸੋਹਣੇ ਲਾਲ! ਗੁਰਿ = ਗੁਰੂ ਦੀ ਰਾਹੀਂ।
SikhNet (Spanish)Oh Amor, ofrezco mi ser a Ti; a través del Guru he podido dedicar mi mente a Ti.
ਸੁਣਿ ਸਬਦੁ ਤੁਮਾਰਾ; ਮੇਰਾ ਮਨੁ ਭੀਨਾ ॥
sun sabad tumaaraa; meraa man bheenaa |
Sant Singh KhalsaHearing the Word of Your Shabad, my mind is enraptured.
Manmohan SinghHearing Thine word, my mind is enraptured.
Manmohan Singh (Punjabi)ਤੇਰੀ ਬਾਣੀ ਸੁਣ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਤੁਮਾਰਾ ਉਪਦੇਸੁ ਸੁਨ ਕੇ ਤੁਮਾਰੇ ਵਿਖੇ ਮੇਰਾ ਮਨੁ (ਭੀਨਾ) ਸਨਿਗਧ ਹੂਆ ਹੈ॥
Prof. Sahib Singhਹੇ ਲਾਲ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣ ਕੇ ਮੇਰਾ ਮਨ (ਤੇਰੇ ਨਾਮ-ਰਸ ਨਾਲ) ਭਿੱਜ ਗਿਆ ਹੈ।ਪਦ ਅਰਥ ਸੁਣਿ = ਸੁਣ ਕੇ। ਭੀਨਾ = (ਨਾਮ-ਰਸ ਵਿਚ) ਭਿੱਜ ਗਿਆ ਹੈ।
SikhNet (Spanish)Sí, escuchando Tu Palabra, mi mente se ha embebido de Ti.
ਇਹੁ ਮਨੁ ਭੀਨਾ. ਜਿਉ ਜਲ ਮੀਨਾ; ਲਾਗਾ ਰੰਗੁ ਮੁਰਾਰਾ ॥
eihu man bheenaa. jiau jal meenaa; laagaa rang muraaraa |
Sant Singh KhalsaThis mind is enraptured, like the fish in the water; it is lovingly attached to the Lord.
Manmohan SinghThis mind is happy, like the fish in water and is attached in love to God, the Enemy of ego.
Manmohan Singh (Punjabi)ਮੱਛੀ ਦੇ ਪਾਣੀ ਵਿੱਚ ਹੋਣ ਦੀ ਲਿਆਈ ਇਹ ਚਿੱਤ ਖੁਸ਼ ਹੈ ਅਤੇ ਹੰਕਾਰ ਦੇ ਵੇਰੀ, ਹਰੀ ਨਾਲ ਪ੍ਰੇਮ ਅੰਦਰ ਜੁੜਿਆ ਹੋਇਆ ਹੈ।
Fareedkot Teekaਜਿਸ ਪ੍ਰਕਾਰ ਜਲ ਮੇਂ (ਮੀਨਾ) ਮਛੀ ਸਨਿਗਧ ਰਹਿਤੀ ਹੈ, ਤਿਸੀ ਪ੍ਰਕਾਰ ਮੇਰਾ ਏਹੁ ਮਨੁ ਤੇਰੇ ਮੇਂ ਸਨਿਗਧ ਹੂਆ ਹੈ। ਪੁਨਃ ਹੇ ਮੁਰਾਰੀ! ਤੁਮਾਰਾ ਹੀ ਰੰਗੁ ਪ੍ਰੇਮ ਲਗਾ ਹੈ॥
Prof. Sahib Singhਹੇ ਮੁਰਾਰੀ! (ਮੇਰਾ ਇਹ) ਮਨ (ਤੇਰੇ ਨਾਮ-ਰਸ ਨਾਲ ਇਉਂ) ਭਿੱਜ ਗਿਆ ਹੈ (ਮੇਰੇ ਅੰਦਰ ਤੇਰਾ ਇਤਨਾ) ਪਿਆਰ ਬਣ ਗਿਆ ਹੈ (ਕਿ ਇਸ ਨਾਮ-ਜਲ ਤੋਂ ਬਿਨਾ ਇਹ ਮਨ ਜੀਊ ਹੀ ਨਹੀਂ ਸਕਦਾ) ਜਿਵੇਂ ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ)।ਪਦ ਅਰਥ ਜਲ ਮੀਨਾ = ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਜੀਊਂ ਨਹੀਂ ਸਕਦੀ)। ਰੰਗੁ = ਪ੍ਰੇਮ। ਮੁਰਾਰਾ = ਹੇ ਮੁਰਾਰੀ! {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਹੇ ਪਰਮਾਤਮਾ!
SikhNet (Spanish)Imbuida está mi mente en Tu Palabra, así como el pez está en el agua, pues estoy enamorado de Ti, oh Dios.
ਕੀਮਤਿ ਕਹੀ. ਨ ਜਾਈ ਠਾਕੁਰ; ਤੇਰਾ ਮਹਲੁ ਅਪਾਰਾ ॥
keemat kahee. na jaaee tthaakur; teraa mehal apaaraa |
Sant Singh KhalsaYour Worth cannot be described, O my Lord and Master; Your Mansion is Incomparable and Unrivalled.
Manmohan SinghThy worth, O Lord, can be told not Unrivalled is Thine mansion.
Manmohan Singh (Punjabi)ਤੇਰਾ ਮੁੱਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ। ਲਾਸਾਨੀ ਹੈ ਤੇਰਾ ਮੰਦਰ।
Fareedkot Teekaਹੇ ਠਾਕੁਰ! ਤੇਰੀ ਕੀਮਤਿ ਕਹੀ ਨਹੀਂ ਜਾਤੀ ਔਰ ਤੇਰਾ (ਮਹਲੁ) ਸ੍ਵਰੂਪੁ (ਅਪਾਰਾ) ਬੇਅੰਤੁ ਹੈ॥
Prof. Sahib Singhਹੇ ਮੇਰੇ ਮਾਲਕ! ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਇਵਜ਼ ਮਿਲ ਨਹੀਂ ਸਕਦਾ), ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਠਾਕੁਰ = ਹੇ ਠਾਕੁਰ! ਹੇ ਮਾਲਕ! ਅਪਾਰਾ = ਅ-ਪਾਰ, ਬੇਅੰਤ।
SikhNet (Spanish)No podría ni siquiera comenzar a evaluarte, oh Maestro, pues Tu Trono es Infinitamente Excelso.
ਸਗਲ ਗੁਣਾ ਕੇ ਦਾਤੇ ਸੁਆਮੀ; ਬਿਨਉ ਸੁਨਹੁ ਇਕ ਦੀਨਾ ॥
sagal gunaa ke daate suaamee; binau sunahu ik deenaa |
Sant Singh KhalsaO Giver of all Virtue, O my Lord and Master, please hear the prayer of this humble person.
Manmohan SinghO Lord, the Giver of all virtues, hear Thou the supplication of a meek man.
Manmohan Singh (Punjabi)ਹੇ ਸਾਰੀਆਂ ਨੇਕੀਆਂ ਬਖਸ਼ਣਹਾਰ ਪ੍ਰਭੂ! ਤੂੰ ਇਕ ਮਸਕੀਨ ਮਲੁੱਖ ਦੀ ਪ੍ਰਾਰਥਨਾ ਸੁਣ।
Fareedkot Teekaਹੇ ਸ੍ਵਾਂਮੀ! ਸਰਬ ਗੁਣੋਂ ਕੇ ਦਾਤੇ ਮੁਝ ਦੀਨ ਕੀ ਏਕ ਬੇਨਤੀ ਸ੍ਰਵਣ ਕਰੀਏ॥
Prof. Sahib Singhਹੇ ਸਾਰੇ ਗੁਣ ਦੇਣ ਵਾਲੇ ਮਾਲਕ! ਮੇਰੀ ਗਰੀਬ ਦੀ ਇਕ ਬੇਨਤੀ ਸੁਣ-ਪਦ ਅਰਥ ਦਾਤੇ = ਹੇ ਦੇਣ ਵਾਲੇ! ਸੁਆਮੀ = ਹੇ ਮਾਲਕ! ਬਿਨਉ = {विनय} ਬੇਨਤੀ। ਬਿਨਉ ਦੀਨਾ = ਦੀਨ ਦੀ ਬੇਨਤੀ।
SikhNet (Spanish)Nos bendices con la Virtud, escucha entonces la oración de Nanak,
ਦੇਹੁ ਦਰਸੁ ਨਾਨਕ ਬਲਿਹਾਰੀ; ਜੀਅੜਾ ਬਲਿ ਬਲਿ ਕੀਨਾ ॥੧॥
dehu daras naanak balihaaree; jeearraa bal bal keenaa |1|
Sant Singh KhalsaPlease bless Nanak with the Blessed Vision of Your Darshan. I am a sacrifice, my soul is a sacrifice, a sacrifice to You. ||1||
Manmohan SinghBless Thou Nanak with Thy vision O Lord. He is devoted unto Thee, and his soul too is a sacrifice, a sacrifice unto Thee.
Manmohan Singh (Punjabi)ਤੂੰ ਨਾਨਕ ਨੂੰ ਆਪਣਾ ਦੀਦਾਰ ਬਖਸ਼ ਹੇ ਸੁਆਮੀ! ਉਹ ਤੇਰੇ ਉਤੋਂ ਸਦਕੇ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਭੀ ਤੇਰੇ ਉਤੋਂ ਵਾਰਨੇ ਵਾਰਨੇ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ ਔਰ ਅਪਣਾ ਜੀਉ ਤੁਮਾਰੇ ਪਰ ਬਲਿਹਾਰ ਕੀਆ ਹੈ, ਮੇਰੇ ਕੋ ਦਰਸਨੁ ਦੀਜੀਏ॥੧॥
Prof. Sahib Singh(ਮੈਨੂੰ) ਨਾਨਕ ਨੂੰ ਆਪਣਾ ਦਰਸਨ ਬਖ਼ਸ਼, ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਇਹ ਨਿਮਾਣੀ ਜਿਹੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ ॥੧॥ਪਦ ਅਰਥ ਬਲਿਹਾਰੀ = ਕੁਰਬਾਨ। ਜੀਅੜਾ = ਨਿੱਕੀ ਜਿਹੀ ਜਿੰਦ। ਬਲਿ ਬਲਿ = ਕੁਰਬਾਨ ॥੧॥
SikhNet (Spanish)Tu humilde Sirviente y bendícelo con Tu Visión, pues él ofrece para siempre su ser a Ti. (1)
ਇਹੁ ਤਨੁ ਮਨੁ ਤੇਰਾ; ਸਭਿ ਗੁਣ ਤੇਰੇ ॥
eihu tan man teraa; sabh gun tere |
Sant Singh KhalsaThis body and mind are Yours; all virtues are Yours.
Manmohan SinghThis body and mind are Thine, O Lord and all the virtues vest in Thee.
Manmohan Singh (Punjabi)ਇਹ ਦੇਹਿ ਤੇ ਆਤਮਾ ਤੇਰੀਆਂ ਹਨ, ਹੇ ਪ੍ਰਭੂ! ਅਤੇ ਸਮੁਹ ਨੇਕੀਆਂ ਭੀ ਤੇਰੇ ਵਿੱਚ ਹੀ ਹਨ।
Fareedkot Teekaਇਹ ਸਰੀਰੁ ਅਰ ਮਨੁ ਤੇਰਾ ਹੀ ਹੈ ਅਰ ਸਭ ਗੁਣ ਭੀ ਆਪ ਕੇ ਹੀ ਹੈਂ॥
Prof. Sahib Singhਹੇ ਮੇਰੇ ਪ੍ਰਭੂ! (ਮੇਰਾ) ਇਹ ਸਰੀਰ ਤੇਰਾ (ਦਿੱਤਾ ਹੋਇਆ ਹੈ), (ਮੇਰਾ) ਇਹ ਮਨ ਤੇਰਾ (ਬਖ਼ਸ਼ਿਆ ਹੋਇਆ ਹੈ), ਸਾਰੇ ਗੁਣ ਭੀ ਤੇਰੇ ਹੀ ਬਖ਼ਸ਼ੇ ਮਿਲਦੇ ਹਨ।ਪਦ ਅਰਥ ਸਭਿ ਗੁਣ = ਸਾਰੇ ਗੁਣ।
SikhNet (Spanish)Este cuerpo y esta mente pertenecen a Ti, oh Dios, todas la Virtudes están contenidas en Ti.
ਖੰਨੀਐ ਵੰਞਾ ਦਰਸਨ; ਤੇਰੇ ॥
khaneeai vanyaa darasan; tere |
Sant Singh KhalsaI am a sacrifice, every little bit, to Your Darshan.
Manmohan SinghI am each bit a sacrifice unto Thine vision.
Manmohan Singh (Punjabi)ਤੇਰੇ ਦੀਦਾਰ ਉਤੋਂ ਮੇਰਾ ਅੰਗ ਅੰਗ ਕੁਰਬਾਨ ਜਾਂਦਾ ਹੈ।
Fareedkot Teekaਮੈਂ ਆਪ ਕੇ ਦਰਸਨ ਸੇ (ਖੰਨੀਐ) ਟੁਕੜੇ ਹੋ ਜਾਤਾ ਹੂੰ॥
Prof. Sahib Singhਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਵੰਞਾ = ਵੰਞਾਂ, ਮੈਂ (ਸਦਕੇ) ਜਾਂਦਾ ਹਾਂ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ।
SikhNet (Spanish)Oh, cada pizca de mi ser la postro en sacrificio para poder tener Tu Visión, oh Señor.
ਦਰਸਨ ਤੇਰੇ. ਸੁਣਿ ਪ੍ਰਭ ਮੇਰੇ; ਨਿਮਖ ਦ੍ਰਿਸਟਿ ਪੇਖਿ ਜੀਵਾ ॥
darasan tere. sun prabh mere; nimakh drisatt pekh jeevaa |
Sant Singh KhalsaPlease hear me, O my Lord God; I live only by seeing Your Vision, even if only for an instant.
Manmohan SinghHear Thou, O my Lord, I live, if with mine eyes I see Thy sight even for an instant.
Manmohan Singh (Punjabi)ਤੂੰ ਸੁਣ ਹੇ ਮੇਰੇ ਮਾਲਕ! ਜੇਕਰ ਆਪਣੀਆਂ ਅੱਖਾਂ ਨਾਲ ਮੈਂ ਤੇਰੇ ਦੀਦਾਰ ਨੂੰ ਇਕ ਮੁਹਤ ਭਰ ਲਈ ਭੀ ਵੇਖ ਲਵਾਂ ਤਦ ਹੀ ਮੈਂ ਜੀਉਂਦੀ ਰਹਿੰਦੀ ਹਾਂ।
Fareedkot Teekaਹੇ ਮੇਰੇ ਪ੍ਰਭੂ ਸੁਣੋਂ! ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ, ਜੋ ਤੁਮ ਨਿਮਖ ਮਾਤ੍ਰ ਕ੍ਰਿਪਾ ਦ੍ਰਿਸ੍ਟੀ ਕਰ ਕੇ ਦੇਖਹੁਗੇ ਤੌ ਮੈਂ ਜੀਵੋਂਗਾ॥
Prof. Sahib Singhਹੇ ਮੇਰੇ ਪ੍ਰਭੂ! (ਮੈਂ) ਤੇਰੇ ਦਰਸਨ (ਤੋਂ ਸਦਕੇ ਜਾਂਦਾ ਹਾਂ)। ਅੱਖ ਝਮਕਣ ਜਿਤਨੇ ਸਮੇ ਲਈ ਹੀ (ਮੇਰੇ ਵਲ) ਨਿਗਾਹ ਕਰ। (ਤੈਨੂੰ) ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।ਪਦ ਅਰਥ ਪ੍ਰਭ ਮੇਰੇ = ਹੇ ਮੇਰੇ ਪ੍ਰਭੂ! ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦ੍ਰਿਸਟਿ = ਨਿਗਾਹ, ਨਜ਼ਰ। ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
SikhNet (Spanish)Escucha, oh mi Dios, vivo sólo si me bendices con Tu Visión aunque sea por un segundo.
ਅੰਮ੍ਰਿਤ ਨਾਮੁ ਸੁਨੀਜੈ ਤੇਰਾ; ਕਿਰਪਾ ਕਰਹਿ ਤ ਪੀਵਾ ॥
amrit naam suneejai teraa; kirapaa kareh ta peevaa |
Sant Singh KhalsaI have heard that Your Name is the most Ambrosial Nectar; please bless me with Your Mercy, that I may drink it in.
Manmohan SinghI hear, Thy Name is Nectar. If Thou show mercy unto me, then alone can I drink it.
Manmohan Singh (Punjabi)ਮੈਂ ਸੁਣਦੀ ਹਾਂ ਤੇਰਾ ਨਾਮ ਆਬਿ-ਹਿਯਾਤ ਹੈ। ਜੇਕਰ ਤੂੰ ਮੇਰੇ ਤੇ ਰਹਿਮਤ ਘਾਰੇ ਕੇਵਲ ਤਦ ਹੀ ਮੈਂ ਇਸ ਨੂੰ ਪਾਨ ਕਰ ਸਕਦੀ ਹਾਂ।
Fareedkot Teekaਹੇ ਮਹਾਰਾਜ! ਸਾਸਤ੍ਰੋਂ ਦ੍ਵਾਰੇ ਤੇਰਾ ਨਾਮੁ ਅੰਮ੍ਰਿਤ ਸੁਨੀਤਾ ਹੈ, ਸੋ ਜੇਕਰ ਆਪ ਕ੍ਰਿਪਾ ਦ੍ਰਿਸ੍ਟੀ ਕਰੋ ਤੋ ਪੀਵੋਂ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਸੁਣੀਂਦਾ ਹੈ। ਜੇ ਤੂੰ (ਮੇਰੇ ਉਤੇ) ਮਿਹਰ ਕਰੇਂ ਤਾਂ ਹੀ ਮੈਂ (ਤੇਰਾ ਨਾਮ ਜਲ) ਪੀ ਸਕਦਾ ਹਾਂ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਨੀਜੈ = ਸੁਣਿਆ ਜਾਂਦਾ ਹੈ। ਕਰਹਿ = ਜੇ ਤੂੰ ਕਰੇਂ। ਤ = ਤਾਂ। ਪੀਵਾ = ਪੀਵਾਂ, ਮੈਂ ਪੀ ਸਕਦਾ ਹਾਂ।
SikhNet (Spanish)Escucho que Tu Nombre es como el Néctar, pero bebo de Él sólo si me muestras Tu Compasión,
ਆਸ ਪਿਆਸੀ. ਪਿਰ ਕੈ ਤਾਈ; ਜਿਉ ਚਾਤ੍ਰਿਕੁ ਬੂੰਦੇਰੇ ॥
aas piaasee. pir kai taaee; jiau chaatrik boondere |
Sant Singh KhalsaMy hopes and desires rest in You, O my Husband Lord; like the rainbird, I long for the rain-drop.
Manmohan SinghLike the sparrow hawk for the rain-drop I hope and thirst for Thee, O my Groom.
Manmohan Singh (Punjabi)ਪਪੀਹੇ ਦੀ ਮੀਂਹ ਦੀ ਕਣੀ ਦੇ ਲਿਆਈ ਮੇਰੀ ਤੇਰੇ ਲਈ ਉਮੀਦ ਅਤੇ ਤਰੇਹ ਹੈ, ਹੈ ਮੇਰੇ ਕੰਤ!
Fareedkot Teekaਹੇ (ਪਿਰ) ਪਤੀ! ਤੇਰੇ ਦਰਸਨ ਕੇ (ਤਾਈ) ਵਾਸਤੇ ਆਸਾ ਕਰਤਾ ਹੂੰ। ਮੈਂ ਜੈਸੇ ਪਪੀਹਾ ਸ੍ਵਾਂਤਿ ਬੂੰਦ ਕੋ ਚਾਹਤਾ ਹੈ, ਤੈਸੇ ਤ੍ਰਿਖਾਤਰ ਹੋ ਰਹੀ ਹੂੰ॥
Prof. Sahib Singhਹੇ ਮੇਰੇ ਪ੍ਰਭੂ-ਪਤੀ! ਤੇਰੇ ਦਰਸਨ ਦੀ ਖ਼ਾਤਰ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਉਸ ਤਾਂਘ ਦੀ (ਮਾਨੋ) ਪਿਆਸ ਲੱਗੀ ਹੋਈ ਹੈ (ਦਰਸਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ) ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਨੂੰ ਤਾਂਘਦਾ ਰਹਿੰਦਾ ਹੈ।ਪਦ ਅਰਥ ਪਿਆਸੀ = ਤਿਹਾਈ। ਆਸ ਪਿਆਸੀ = (ਪ੍ਰਭੂ-ਪਤੀ ਦੇ ਦਰਸਨ ਦੀ) ਆਸ ਨਾਲ ਤਿਹਾਈ। ਕੈ ਤਾਈ = ਕੈ ਤਾਈਂ, ਦੀ ਖ਼ਾਤਰ। ਪਿਰ ਕੈ ਤਾਈ = ਪ੍ਰਭੂ-ਪਤੀ (ਦੇ ਦਰਸਨ) ਦੀ ਖ਼ਾਤਰ। ਚਾਤ੍ਰਿਕੁ = ਪਪੀਹਾ। ਬੂੰਦੇਰੇ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਵਾਸਤੇ।
SikhNet (Spanish)tengo sed de Ti, oh Amor, así como el Chatrik añora la gota Svanti.
ਕਹੁ ਨਾਨਕ. ਜੀਅੜਾ ਬਲਿਹਾਰੀ; ਦੇਹੁ ਦਰਸੁ ਪ੍ਰਭ ਮੇਰੇ ॥੨॥
kahu naanak. jeearraa balihaaree; dehu daras prabh mere |2|
Sant Singh KhalsaSays Nanak, my soul is a sacrifice to You; please bless me with Your Darshan, O my Lord God. ||2||
Manmohan SinghSays Nanak, my soul is a sacrifice unto Thee, bless me Thou with Thy vision, O Lord.
Manmohan Singh (Punjabi)ਗੁਰੂ ਜੀ ਆਖਦੇ ਹਨ ਮੇਰੀ ਜਿੰਦੜੀ ਤੇਰੇ ਉਤੋਂ ਘੋਲੀ ਜਾਂਦੀ ਹੈ, ਤੂੰ ਮੈਨੂੰ ਆਪਦਾ ਦੀਦਾਰ ਬਖਸ਼, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਆਪ ਕੇ ਊਪਰ ਸੇ ਜੀਉ ਵਾਰਨੇ ਕੀਆ ਹੈ, ਹੇ ਮੇਰੇ ਪ੍ਰਭੂ! ਮੇਰੇ ਕੋ ਦਰਸਨੁ ਦੀਜੀਏ॥੨॥
Prof. Sahib Singhਨਾਨਕ ਆਖਦਾ ਹੈ- ਹੇ ਮੇਰੇ ਪ੍ਰਭੂ! ਮੈਨੂੰ (ਆਪਣਾ) ਦਰਸਨ ਦੇਹ, ਮੈਂ ਆਪਣੀ ਇਹ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ ॥੨॥
SikhNet (Spanish)Reza Nanak, bendíceme con Tu Visión, pues yo ofrezco mi ser en sacrificio a Ti. (2)
ਤੂ ਸਾਚਾ ਸਾਹਿਬੁ; ਸਾਹੁ ਅਮਿਤਾ ॥
too saachaa saahib; saahu amitaa |
Sant Singh KhalsaYou are my True Lord and Master, O Infinite King.
Manmohan SinghThou are the True Lord and the limitless sovereign.
Manmohan Singh (Punjabi)ਤੂੰ ਸੱਚਾ ਸੁਆਮੀ ਅਤੇ ਹੱਦ ਬੰਨਾ-ਰਹਿਤ ਸੁਲਤਾਨ ਹੈ।
Fareedkot Teekaਹੇ ਸਾਹਿਬ! ਤੂੰ ਸਾਚਾ ਹੈਂ ਔਰ (ਅਮਿਤਾ) ਬੇਅੰਤ ਪਾਤਸਾਹੁ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਬੇਅੰਤ ਵੱਡਾ ਸ਼ਾਹ ਹੈਂ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ। ਅਮਿਤਾ = ਅਮਿੱਤਾ, ਹੱਦ-ਬੰਨੇ ਤੋਂ ਪਰੇ।
SikhNet (Spanish)Eres mi Verdadero Dios, Infinito y Sin Fronteras.
ਤੂ ਪ੍ਰੀਤਮੁ ਪਿਆਰਾ; ਪ੍ਰਾਨ ਹਿਤ ਚਿਤਾ ॥
too preetam piaaraa; praan hit chitaa |
Sant Singh KhalsaYou are my Dear Beloved, so dear to my life and consciousness.
Manmohan SinghThou are my Loved Beloved and dear unto my life and mind.
Manmohan Singh (Punjabi)ਤੂੰ ਮੇਰਾ ਪ੍ਰੀਤਵਾਨ ਦਿਲਬਰ ਹੈ ਅਤੇ ਮੇਰੀ ਜਿੰਦ ਜਾਨ ਤੇ ਮਨ ਨੂੰ ਪਿਆਰਾ ਲਗਦਾ ਹੈ।
Fareedkot Teekaਤੂੰ ਮਨ ਕਾ ਪ੍ਰੀਤਮੁ ਹੈਂ ਔਰ ਪ੍ਰਾਣੋਂ ਸੇ ਪ੍ਯਾਰਾ ਹੈਂ, ਮੈਂ ਤੇਰਾ ਹਿਤ ਕਰ ਕੇ ਚਿੰਤਨ ਕਰਤਾ ਰਹਾ ਹੂੰ॥
Prof. Sahib Singhਹੇ ਪ੍ਰਭੂ! ਤੂੰ (ਸਾਡਾ) ਪ੍ਰੀਤਮ ਹੈਂ, (ਸਾਡਾ) ਪਿਆਰਾ ਹੈਂ। ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈਂ, ਤੂੰ ਸਾਡੀ ਜਿੰਦ ਦਾ ਰਾਖਾ ਹੈਂ।ਪਦ ਅਰਥ ਪ੍ਰਾਨ ਹਿਤ = ਮੇਰੇ ਪ੍ਰਾਣਾਂ ਦਾ ਹਿਤੂ। ਹਿਤ ਚਿਤਾ = ਹਿਤ ਚਿੱਤਾ, ਮੇਰੇ ਚਿੱਤ ਦਾ ਹਿਤੂ, ਮੇਰੀ ਜਿੰਦ ਦਾ ਹਿਤੂ।
SikhNet (Spanish)Sí, eres mi Amado Maestro, al Cual alabo con mi respiración vital y mi mente íntegra.
ਪ੍ਰਾਨ ਸੁਖਦਾਤਾ. ਗੁਰਮੁਖਿ ਜਾਤਾ; ਸਗਲ ਰੰਗ ਬਨਿ ਆਏ ॥
praan sukhadaataa. guramukh jaataa; sagal rang ban aae |
Sant Singh KhalsaYou bring peace to my soul; You are known to the Gurmukh. All are blessed by Your Love.
Manmohan SinghThou give peace to my soul and are known by the Guru's grace. To love Thee behoves everyone.
Manmohan Singh (Punjabi)ਤੂੰ ਮੇਰੀ ਜਿੰਦੜੀ ਨੂੰ ਆਰਾਮ ਬਖਸ਼ਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ। ਤੰੇਨੂੰ ਪਿਆਰ ਕਰਨਾ ਹਰ ਇਕ ਲਈ ਯੋਗ ਹੈ।
Fareedkot Teekaਹੇ ਪ੍ਰਾਣੋਂ ਕੇ ਸੁਖ ਦੇਣੇ ਵਾਲੇ! ਜਿਸ ਨੇ (ਗੁਰਮੁਖਿ) ਗੁਰਉਪਦੇਸ ਦ੍ਵਾਰੇ ਤੇਰੇ ਕੋ ਜਾਤਾ ਹੈ ਤਿਸ ਕੋ ਸਰਬ ਆਨੰਦ ਆਨ ਕਰ ਪ੍ਰਾਪਤਿ ਹੂਏ ਹੈਂ, ਭਾਵ ਇਹ ਕਿ ਤੇਰੇ ਅਨੰਦ ਕੇ ਅੰਤਰੀਵ ਸਭ ਅਨੰਦ ਹੈਂ॥
Prof. Sahib Singhਹੇ ਪ੍ਰਭੂ! ਤੂੰ (ਸਾਨੂੰ) ਜਿੰਦ ਦੇਣ ਵਾਲਾ ਹੈਂ, ਸਾਰੇ ਸੁਖ ਦੇਣ ਵਾਲਾ ਹੈਂ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਜਾਂਦੇ ਹਨ।ਪਦ ਅਰਥ ਸੁਖ ਦਾਤਾ = ਸੁਖ ਦੇਣ ਵਾਲਾ। ਪ੍ਰਾਨ ਦਾਤਾ = ਜਿੰਦ ਦੇਣ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਜਾਤਾ = ਪਛਾਣਦਾ ਹੈ, ਸਾਂਝ ਪਾਂਦਾ ਹੈ। ਸਗਲ = ਸਾਰੇ। ਰੰਗ = ਆਤਮਕ ਆਨੰਦ।
SikhNet (Spanish)Das Paz a mi vida, revelada a través del Guru.
ਸੋਈ ਕਰਮੁ ਕਮਾਵੈ ਪ੍ਰਾਣੀ; ਜੇਹਾ ਤੂ ਫੁਰਮਾਏ ॥
soee karam kamaavai praanee; jehaa too furamaae |
Sant Singh KhalsaThe mortal does only those deeds which You ordain, Lord.
Manmohan SinghThe mortal does the deeds, as Thou, O Lord wills.
Manmohan Singh (Punjabi)ਜੀਵ ਉਹੀ ਕੰਮ ਕਰਦਾ ਹੈ ਜਿਹੋ ਜਿਹੇ ਤੂੰ ਹੁਕਮ ਕਰਦਾ ਹੈ, ਹੇ ਸੁਆਮੀ!
Fareedkot Teekaਹੇ ਭਗਵਨ! ਤੂੰ ਜੈਸਾ ਕਰਮ ਫੁਰਮਾਵਤਾ ਹੈਂ ਪ੍ਰਾਨੀ ਤੈਸਾ ਹੀ ਕਰਮੁ ਕਮਾਵਤਾ ਹੈ॥
Prof. Sahib Singhਹੇ ਪ੍ਰਭੂ! ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ, ਜੀਵ ਉਹੀ ਕੰਮ ਕਰਦਾ ਹੈ।ਪਦ ਅਰਥ ਕਰਮੁ = ਕੰਮ। ਫੁਰਮਾਏ = ਫ਼ੁਰਮਾਇਆ, ਹੁਕਮ ਕੀਤਾ ਹੁੰਦਾ ਹੈ।
SikhNet (Spanish)Tu Amor es para todos y cada uno, y el ser humano actúa sólo si Tu Misericordia está presente,
ਜਾ ਕਉ ਕ੍ਰਿਪਾ ਕਰੀ ਜਗਦੀਸੁਰਿ; ਤਿਨਿ ਸਾਧਸੰਗਿ ਮਨੁ ਜਿਤਾ ॥
jaa kau kripaa karee jagadeesur; tin saadhasang man jitaa |
Sant Singh KhalsaOne who is blessed by Your Grace, O Lord of the Universe, conquers his mind in the Saadh Sangat, the Company of the Holy.
Manmohan SinghHe, on whom is thy mercy, O Lord of the world, conquers his mind in the world, conquers his mind in the society of the saints
Manmohan Singh (Punjabi)ਜਿਸ ਉਤੇ ਤੇਰੀ ਮਿਹਰ ਹੈ, ਹੇ ਸ਼ਿ੍ਹਸ਼ਟੀ ਦੇ ਸੁਆਮੀ! ਉਹ ਸਤਿਸੰਗਤ ਅੰਦਰ ਆਪਣੇ ਮਨੂਏ ਤੇ ਕਾਬੂ ਪਾ ਲੈਂਦਾ ਹੈ।
Fareedkot Teekaਹੇ ਜਗਤ ਕੇ ਈਸਰ! ਜਿਸ ਕੋ ਆਪ ਨੇ ਕਿਰਪਾ ਦ੍ਰਿਸਟੀ ਕਰੀ ਹੈ, ਤਿਸ ਨੇ ਸਾਧੂ ਸੰਗ ਕਰ ਅਪਨੇ ਮਨ ਕੋ ਜੀਤਾ ਹੈ॥
Prof. Sahib Singhਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਨੇ ਗੁਰੂ ਦੀ ਸੰਗਤ ਵਿਚ (ਰਹਿ ਕੇ ਆਪਣੇ) ਮਨ ਨੂੰ ਵੱਸ ਵਿਚ ਕਰ ਲਿਆ।ਪਦ ਅਰਥ ਜਾ ਕਉ = ਜਿਸ (ਮਨੁੱਖ) ਉੱਤੇ। ਜਗਦੀਸੁਰਿ = ਜਗਤ ਦੇ ਈਸਰ ਨੇ, ਜਗਤ ਦੇ ਮਾਲਕ ਨੇ। ਤਿਨਿ = ਉਸ (ਮਨੁੱਖ) ਨੇ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਜਿਤਾ = ਜਿੱਤਾ, ਜਿੱਤ ਲਿਆ।
SikhNet (Spanish)y así le gana la batalla a su mente, asociándose con los Santos.
ਕਹੁ ਨਾਨਕ ਜੀਅੜਾ ਬਲਿਹਾਰੀ; ਜੀਉ ਪਿੰਡੁ ਤਉ ਦਿਤਾ ॥੩॥
kahu naanak jeearraa balihaaree; jeeo pindd tau ditaa |3|
Sant Singh KhalsaSays Nanak, my soul is a sacrifice to You; You gave me my soul and body. ||3||
Manmohan SinghSays Nanak, my soul is a sacrifice unto Thee. Thou, O my God, has blessed me with life and body,
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਜਿੰਦੜੀ! ਤੇਰੇ ਉਤੋਂ ਕੁਰਬਾਨ ਹੈ। ਹੇ ਮੇਰੇ ਵਾਹਿਗੁਰੂ! ਤੂੰ ਮੈਨੂੰ ਜਿੰਦਜਾਨ ਅਤੇ ਦੇਹਿ ਪਰਦਾਨ ਕੀਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਜੀਉ ਅਰ ਸਰੀਰੁ ਤੇਰੇ ਪਰ ਸੇ ਵਾਰਨੇ ਅਰਥਾਤ ਕੁਰਬਾਨ ਕਰ ਦੀਆ ਹੈ ਵਾ ਮੈਂ ਬਲਿਹਾਰੇ ਜਾਤਾ ਹੂੰ, ਕ੍ਯੋਂਕਿ ਜੀਉ ਅਰ ਸਰੀਰ ਮੇਰਾ ਤੈਨੇ ਦੀਆ ਹੈ॥੩॥☬ਅਬ ਪਰਮੇਸ੍ਵਰ ਕੀ ਕਿਰਪਾ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ! ਮੇਰੀ ਇਹ) ਨਿਮਾਣੀ ਜਿੰਦ ਤੈਥੋਂ ਸਦਕੇ ਹੈ। ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ॥੩॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਉ ਦਿਤਾ = ਤਉ ਦਿੱਤਾ, ਤੇਰਾ ਦਿੱਤਾ ਹੋਇਆ ॥੩॥
SikhNet (Spanish)Oh Dios, Te entrego mi cuerpo y mente, sí, mi vida la postro en sacrificio a Tus Pies. (3)
ਨਿਰਗੁਣੁ ਰਾਖਿ ਲੀਆ; ਸੰਤਨ ਕਾ ਸਦਕਾ ॥
niragun raakh leea; santan kaa sadakaa |
Sant Singh KhalsaI am unworthy, but He has saved me, for the sake of the Saints.
Manmohan SinghMe, the virtueless one, the Lord has saved for the sake of his saints.
Manmohan Singh (Punjabi)ਮੈਂ ਨੇਕੀ-ਵਿਹੁਣ ਦੀ ਪ੍ਰਭੂ ਨੇ ਆਪਣੇ ਸਾਧੂਆਂ ਦੀ ਖਾਤਰ ਰੱਖਿਆ ਕੀਤੀ ਹੈ।
Fareedkot Teekaਹੇ ਭਗਵਨ! ਸੰਤੋਂ ਕੇ ਨਮਿਤ ਕਰ ਆਪ ਨੇ ਮੁਝ ਨਿਰਗੁਣ ਕੋ ਸੰਸਾਰ ਦੁਖੋਂ ਸੇ ਰਾਖ ਲੀਆ ਹੈ॥
Prof. Sahib Singhਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ।ਪਦ ਅਰਥ ਨਿਰਗੁਣੁ = ਗੁਣ-ਹੀਨ। ਕਾ ਸਦਕਾ = ਦੀ ਬਰਕਤਿ ਨਾਲ। ਸੰਤਨ ਕਾ ਸਦਕਾ = ਸੰਤਾਂ ਦੀ ਸਰਨ ਪੈਣ ਦੀ ਬਰਕਤਿ ਨਾਲ।
SikhNet (Spanish)A mí, un ser sin mérito, Dios me ha salvado por el bien de Sus Santos.
ਸਤਿਗੁਰਿ ਢਾਕਿ ਲੀਆ; ਮੋਹਿ ਪਾਪੀ ਪੜਦਾ ॥
satigur dtaak leea; mohi paapee parradaa |
Sant Singh KhalsaThe True Guru has covered my faults; I am such a sinner.
Manmohan SinghThe True Guru has covered up the shame of me, the sinner.
Manmohan Singh (Punjabi)ਸੱਚੇ ਗੁਰਾਂ ਨੇ ਮੈਂ ਗੁਨਾਹਗਾਰ ਦੇ ਐਬ ਕੱਜ ਲਏ ਹਨ।
Fareedkot Teekaਸਤਿਗੁਰੋਂ ਨੇ ਮੁਝ ਪਾਪੀ ਕਾ ਸਰਬ ਪ੍ਰਕਾਰ ਪੜਦਾ ਢਾਕ ਲੀਆ ਹੈ॥
Prof. Sahib Singhਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ)।ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਮੋਹਿ ਪਾਪੀ = ਮੇਰਾ ਪਾਪੀ ਦਾ।
SikhNet (Spanish)Mira, el Verdadero Guru ha cubierto mi vergüenza,
ਢਾਕਨਹਾਰੇ ਪ੍ਰਭੂ ਹਮਾਰੇ; ਜੀਅ ਪ੍ਰਾਨ ਸੁਖਦਾਤੇ ॥
dtaakanahaare prabhoo hamaare; jeea praan sukhadaate |
Sant Singh KhalsaGod has covered for me; He is the Giver of the soul, life and peace.
Manmohan SinghMy Lord covers up my shame, He is the Giver of soul, life and peace.
Manmohan Singh (Punjabi)ਮੇਰਾ ਸੁਆਮੀ ਮੇਰੇ ਐਬ ਕਜਦਾ ਹੈ। ਉਹ ਮੇਰੀ ਜਿੰਦੜੀ ਜਿੰਦ ਜਾਨ ਅਤੇ ਆਰਾਮ ਬਖਸ਼ਣਹਾਰ ਹੈ।
Fareedkot Teekaਹੇ ਹਮਾਰੇ ਪ੍ਰਭੂ! ਮੇਰਾ ਪੜਦਾ ਢਾਕਨਹਾਰੇ ਜੀਉ, ਆਪ ਪ੍ਰਾਨੋ ਅਰ ਸੁਖੋਂ ਕੇ ਦਾਤੇ ਹੋ॥
Prof. Sahib Singhਹੇ ਅਸਾਂ ਜੀਵਾਂ ਦੇ ਮਾਲਕ! ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰਥਾ ਵਾਲੇ! ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ!ਪਦ ਅਰਥ ਢਾਕਨਹਾਰੇ = ਹੇ (ਸਾਡੇ ਪਰਦੇ) ਢੱਕਣ ਦੀ ਸਮਰੱਥਾ ਵਾਲੇ! ਜੀਅ ਦਾਤੇ = ਹੇ ਜਿੰਦ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ!
SikhNet (Spanish)pues Él bendice nuestra respiración vital y nuestra Alma con Éxtasis.
ਅਬਿਨਾਸੀ ਅਬਿਗਤ ਸੁਆਮੀ; ਪੂਰਨ ਪੁਰਖ ਬਿਧਾਤੇ ॥
abinaasee abigat suaamee; pooran purakh bidhaate |
Sant Singh KhalsaMy Lord and Master is Eternal and Unchanging, Ever-present; He is the Perfect Creator, the Architect of Destiny.
Manmohan SinghEver-stable, Ever-present, All-pervading and Omnipotent is my Creator-Lord.
Manmohan Singh (Punjabi)ਸਦੀਵੀ-ਸਥਿਰ, ਸਦਾ-ਹਾਜ਼ਰ ਨਾਜ਼ਰ ਸਰਬ-ਵਿਆਪਕ ਅਤੇ ਸਰਬ-ਸ਼ਕਤੀਵਾਨ ਹੈ ਮੇਰਾ ਸਿਰਜਣਹਾਰ-ਸਾਹਿਬ।
Fareedkot Teekaਹੇ ਸ੍ਵਾਂਮੀ! ਤੁਮ ਅਬਿਨਾਸੀ ਹੋ, ਅਬਗਤ ਹੋ, ਪੁਨਾ ਹੇ ਪੁਰਖ ਬਿਧਾਤੇ! ਤੁਮ ਸਰਬ ਅਸਥਾਨੋਂ ਮੇਂ ਪੂਰਨ ਹੋ॥
Prof. Sahib Singhਹੇ ਨਾਸ-ਰਹਿਤ ਸੁਆਮੀ! ਹੇ ਅਦ੍ਰਿਸ਼ਟ ਸੁਆਮੀ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!ਪਦ ਅਰਥ ਅਬਿਗਤ = ਹੇ ਅਵਿਅਕਤ! ਹੇ ਅਦ੍ਰਿਸ਼ਟ! ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ!
SikhNet (Spanish)Maestro Eterno e Inmortal es Él, el Creador y el Ser Perfecto.
ਉਸਤਤਿ ਕਹਨੁ. ਨ ਜਾਇ, ਤੁਮਾਰੀ; ਕਉਣੁ ਕਹੈ. ਤੂ ਕਦ ਕਾ ॥
ausatat kehan. na jaae, tumaaree; kaun kahai. too kad kaa |
Sant Singh KhalsaYour Praise cannot be described; who can say where You are?
Manmohan SinghThine whole praise, O Lord, can be uttered not. Who can say, whence are Thou?
Manmohan Singh (Punjabi)ਤੇਰੀ ਸਾਰੀ ਮਹਿਮਾ, ਹੇ ਸੁਆਮੀ! ਉਚਾਰਨ ਕੀਤੀ ਨਹੀਂ ਜਾ ਸਕਦੀ। ਕੌਣ ਆਖ ਸਕਦਾ ਹੈ ਤੂੰ ਕਦੋਕ ਦਾ ਹੈ?
Fareedkot Teekaਤੁਮਾਰੀ ਉਸਤਤੀ ਕਥਨ ਮੇਂ ਨਹੀਂ ਆਵਤੀ ਹੈ ਔਰ ਯਹ ਬਾਤ ਕੌਨ ਕਹਿ ਸਕਤਾ ਹੈ ਕਿ ਤੂੰ ਕਬ ਸੇ ਹੈਂ, ਭਾਵ ਤੇਰਾ ਆਦਿ ਅੰਤ ਕੋਈ ਨਹੀਂ ਜਾਨਤਾ॥
Prof. Sahib Singhਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈਂ।ਪਦ ਅਰਥ ਉਸਤਤਿ = ਵਡਿਆਈ। ਕਉਣੁ ਕਹੈ = ਕੌਣ ਦੱਸ ਸਕਦਾ ਹੈ? ਕੋਈ ਨਹੀਂ ਦੱਸ ਸਕਦਾ। ਕਦ ਕਾ = ਕਦੋਂ ਦਾ?
SikhNet (Spanish)Oh Dios, no podría ni empezar a decir de tu Alabanza, ni dónde estás.
ਨਾਨਕ ਦਾਸੁ ਤਾ ਕੈ ਬਲਿਹਾਰੀ; ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
naanak daas taa kai balihaaree; milai naam har nimakaa |4|1|11|
Sant Singh KhalsaSlave Nanak is a sacrifice to the one who blesses him with the Lord's Name, even for an instant. ||4||1||11||
Manmohan SinghSlave Nanak is a sacrifice unto him, through whom he is blessed with even a particle of Thy Name, O God.
Manmohan Singh (Punjabi)ਗੋਲਾ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ, ਜਿਸ ਦੇ ਰਾਹੀਂ ਉਸ ਨੂੰ ਹੈ ਵਾਹਿਗੁਰੂ! ਤੇਰੇ ਨਾਮ ਦੇ ਕਿਣਕੇ ਮਾਤਰ ਦੀ ਦਾਤ ਪਰਦਾਨ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੈਂ (ਤਾਕੈ) ਤਿਸ ਗੁਰਦੇਵ ਕੇ ਬਲਿਹਾਰਨੇ ਜਾਤਾ ਹੂੰ ਜਿਨੋਂ ਦ੍ਵਾਰੇ ਸਰਬ ਸਾਧਨੋ ਕਾ (ਨਿਮਕਾ) ਲੂਣ ਸਮ ਰਸ ਰੂਪ ਤੇਰਾ ਹਰਿ ਨਾਮ ਮਿਲਤਾ ਹੈ, ਵਾ ਤੇਰਾ ਨਾਮ ਨਿਮਖ ਮਾਤ੍ਰ ਮੇਰੇ ਕੋ ਮਿਲੇ॥੪॥੧॥੧੧॥
Prof. Sahib Singhਦਾਸ ਨਾਨਕ ਉਸ (ਗੁਰੂ) ਤੋਂ ਕੁਰਬਾਨ ਹੈ (ਜਿਸ ਦੀ ਕਿਰਪਾ ਨਾਲ) ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਿਲ ਜਾਂਦਾ ਹੈ ॥੪॥੧॥੧੧॥ਪਦ ਅਰਥ ਤਾ ਕੈ = ਉਸ (ਗੁਰੂ) ਤੋਂ। ਨਿਮਕਾ = ਨਿਮਖ-ਮਾਤ੍ਰ, ਅੱਖ ਝਮਕਣ ਜਿਤਨੇ ਸਮੇ ਲਈ ॥੪॥੧॥੧੧॥
* ਗਿਣਤੀ ਦਾ ਵੇਰਵਾ: ਛੰਤ ਮ: ੧ = ੬। ਛੰਤ ਮ: ੪ = ੪। ਛੰਤ ਮ: ੫ = ੧। ਜੋੜ = ੧੧।
SikhNet (Spanish)Nanak, Tu Sirviente ofrece su ser en sacrificio a aquél ser que es bendecido con Tu Nombre aunque sea por un instante. (4-1-11)