ੴ

ਸਿੱਖਬਾਣੀ · SikhBani

Ang 1115

Sri Guru Granth Sahib · Raag Tukhaari · 2 shabads, 31 lines
Translations
Shabad Guru Ramdas Ji Raag Tukhaari continued from Ang 1114

ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ; ਜਿਨ ਗੁਰ ਬਚਨੀ ਸਚੁ ਭਾਖਿਆ ॥

tin kaa janam safalio sabh keea karatai; jin gur bachanee sach bhaakhiaa |

Sant Singh KhalsaThe Creator makes fruitful the lives of all those who, through the Guru's Word, chant the True Name.
Manmohan SinghFruitful is made by the Creator, the life of those, who through the Guru's word, utter the True Name.
Manmohan Singh (Punjabi)ਫਲਦਾਇਕ ਬਣਾ ਦਿੰਦਾ ਹੈ, ਸਿਰਜਣਹਾਰ ਜੀਵਨ ਉਹਨਾਂ ਦਾ, ਜੋ ਗੁਰਾਂ ਦੇ ਸ਼ਬਦ ਰਾਹੀਂ ਸੱਚੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜਿਨੋਂ ਨੇ ਗੁਰ ਬਚਨੋਂ ਕਰ ਸਚ ਕੋ ਉਚਾਰਨ ਕੀਆ ਹੈ, ਹੇ ਕਰਤੇ! ਤਿਨ ਕਾ ਜਨਮੁ ਸਭੀ ਆਪ ਨੇ ਸਫਲੁ ਕਰ ਦੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ।

ਪਦ ਅਰਥ ਸਫਲਿਓ = ਕਾਮਯਾਬ। ਸਭ = ਸਾਰਾ। ਕਰਤੈ = ਕਰਤਾਰ ਨੇ। ਬਚਨੀ = ਬਚਨਾਂ ਦੀ ਰਾਹੀਂ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਾਖਿਆ = ਉਚਾਰਿਆ, ਜਪਿਆ।

SikhNet (Spanish)Benditos, benditos sean tales seres humildes, esa gente grandiosa que siguen la Enseñanza del Guru,

ਤੇ ਧੰਨੁ ਜਨ ਵਡ ਪੁਰਖ ਪੂਰੇ; ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥

te dhan jan vadd purakh poore; jo guramat har jap bhau bikham tare |

Sant Singh KhalsaBlessed are those humble beings, those great and perfect people, who follow the Guru's Teachings and meditate on the Lord; they cross over the terrifying and treacherous world-ocean.
Manmohan SinghBlessed are the men and great and perfect the persons, who contemplating God, by Guru's instruction cross the terrible and arduous world-ocean.
Manmohan Singh (Punjabi)ਮੁਬਾਰਕ ਹਨ ਉਹ ਇਨਸਾਨ ਅਤੇ ਵਡੇ ਤੇ ਪੂਰਨ ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਸਿਮਰ ਕੇ ਭਿਆਨਕ ਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
Fareedkot Teekaਤੇ ਜਨ ਧੰਨ੍ਯਤਾ ਜੋਗ ਹੈਂ ਅਰ ਵਹੁ ਵੱਡੇ ਪੂਰਨ ਪੁਰਖ ਹੈਂ, ਜੋ ਗੁਰਮਤਿ ਸੋ ਹੇ ਹਰੀ! ਤੇਰੇ ਕੋ ਜਪ ਕਰ ਕਠਨ ਸੰਸਾਰ ਸਮੁੰਦ੍ਰ ਸੇ ਤਰੇ ਹੈਂ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਮਹਾ ਪੁਰਖ ਹਨ, ਗੁਣਾਂ ਦੇ ਭਾਂਡੇ ਹਨ, ਜਿਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਧੰਨੁ = ਭਾਗਾਂ ਵਾਲੇ। ਪੂਰੇ = ਸਭ ਗੁਣਾਂ ਵਾਲੇ। ਜਪਿ = ਜਪ ਕੇ। ਭਉ = ਭਉ ਸਾਗਰ, ਸੰਸਾਰ-ਸਮੁੰਦਰ। ਬਿਖਮੁ = ਔਖਾ ਤਰਿਆ ਜਾਣ ਵਾਲਾ। ਤਰੇ = ਪਾਰ ਲੰਘ ਗਏ।

SikhNet (Spanish)y medita en el Señor. Ellos logran cruzar el traicionero e infranqueable mar de las existencias.

ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥੩॥

sevak jan seveh te paravaan; jin seviaa guramat hare |3|

Sant Singh KhalsaThose humble servants who serve are accepted. They follow the Guru's Teachings, and serve the Lord. ||3||
Manmohan SinghThe servants, who serve God and who serve Him under Guru's instruction, they become acceptable.
Manmohan Singh (Punjabi)ਦਾਸਰੇ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਅਨੁਸਾਰ ਸੇਵਾ ਕਰਦੇ ਹਨ ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ ਸੇਵਕ ਜਨ ਤੇਰੇ ਕੋ ਸੇਵਨ ਕਰਤੇ ਹੈਂ ਸੇ ਪਰਵਾਨ ਹੂਏ ਹੈਂ, ਪਰੰਤੂ ਪ੍ਰਵਾਨ ਵਹੁ ਹੂਏ ਹੈਂ, ਹੇ ਹਰੀ! ਜਿਨੋਂ ਨੇ ਗੁਰਮਤਿ ਲੈਕਰ ਤੇਰੇ ਕੋ ਸੇਵਨ ਕੀਆ ਹੈ॥੩॥
Prof. Sahib Singhਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ (ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ) ॥੩॥
SikhNet (Spanish)Aprobados son tales sirvientes que Te sirven, ellos siguen la Enseñanza del Guru y sirven al Señor. (3)

ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥

too antarajaamee har aap; jiau too chalaaveh piaare. hau tivai chalaa |

Sant Singh KhalsaYou Yourself, Lord, are the Inner-knower, the Searcher of hearts; as You make me walk, O my Beloved, so do I walk.
Manmohan SinghThou Thyself, O my loved God, are the searcher of hearts. As Thou Thyself, of hearts. As Thou make me walk, so do walk I.
Manmohan Singh (Punjabi)ਤੂੰ ਆਪੇ ਹੀ ਹੇ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੇਨੂੰ ਟੋਰਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਹੇ ਹਰੀ! ਤੂੰ ਆਪ ਅੰਤਰਜਾਮੀ ਹੈਂ। ਹੇ ਪ੍ਯਾਰੇ! ਮੇਰੇ ਕੋ ਜਿਸ ਤਰਾਂ ਤੂੰ ਚਲਾਵਤਾ ਹੈਂ, ਤਿਸੀ ਤਰਾਂ ਚਲਤਾ ਹੂੰ॥
Prof. Sahib Singhਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੁਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ।

ਪਦ ਅਰਥ ਅੰਤਰਜਾਮੀ = {अन्तर् = या} ਅੰਦਰ ਤਕ ਪਹੁੰਚ ਵਾਲਾ, ਅੰਦਰ ਦੀ ਜਾਣਨ ਵਾਲਾ। ਜਿਉ = ਜਿਉਂ, ਜਿਵੇਂ, ਜਿਸ ਤਰ੍ਹਾਂ। ਚਲਾਵਹਿ = ਜੀਵਨ-ਰਾਹ ਤੇ ਤੂੰ ਤੋਰਦਾ ਹੈਂ। ਹਉ = ਹਉਂ, ਮੈਂ। ਚਲਾ = ਚੱਲਾਂ, ਮੈਂ ਚੱਲਦਾ ਹਾਂ।

SikhNet (Spanish)Eres el Conocedor Íntimo de mi corazón, oh Dios, y yo actúo así como es Tu Voluntad.

ਹਮਰੈ ਹਾਥਿ ਕਿਛੁ ਨਾਹਿ; ਜਾ ਤੂ ਮੇਲਹਿ. ਤਾ ਹਉ ਆਇ ਮਿਲਾ ॥

hamarai haath kichh naeh; jaa too meleh. taa hau aae milaa |

Sant Singh KhalsaNothing is in my hands; when You unite me, then I come to be united.
Manmohan SinghNothing is in my hand. When Thou unite, then I come and unite with Thee.
Manmohan Singh (Punjabi)ਮੈਰੇ ਹੱਥ ਵਸ ਕੁਝ ਭੀ ਨਹੀਂ। ਜਦ ਤੂੰ ਮਿਲਾਉਂਦਾ ਹੈ, ਤਦ ਮੈਂ ਆ ਕੇ ਤੇਰੇ ਨਾਲ ਮਿਲ ਜਾਂਦਾ ਹਾਂ।
Fareedkot Teekaਹਮਾਰੇ ਹਾਥ ਕੁਛ ਨਹੀਂ ਹੈ ਜੌ ਤੂੰ ਆਪ ਹਮਾਰੇ ਕੋ ਆਪਣੇ ਸਾਥ ਮੇਲ ਲੇਵੇ ਤੌ ਮੈਂ ਤੇਰੇ ਕੋ ਆਇ ਕਰ ਮਿਲੋਂ॥
Prof. Sahib Singhਹੇ ਹਰੀ! ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਜਦੋਂ ਤੂੰ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ, ਤਦੋਂ (ਹੀ) ਮੈਂ ਆ ਕੇ ਮਿਲਦਾ ਹਾਂ।

ਪਦ ਅਰਥ ਹਾਥਿ = ਹੱਥ ਵਿਚ। ਜਾ = ਜਦੋਂ। ਆਇ = ਆ ਕੇ। ਮਿਲਾ = ਮਿਲਾਂ, ਮੈਂ ਮਿਲਦਾ ਹਾਂ।

SikhNet (Spanish)No hay nada que esté en mis manos, y sólo cuando me unes, me uno a Ti.

ਜਿਨ ਕਉ ਤੂ ਹਰਿ ਮੇਲਹਿ ਸੁਆਮੀ; ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥

jin kau too har meleh suaamee; sabh tin kaa lekhaa chhuttak geaa |

Sant Singh KhalsaThose whom You unite with Yourself, O my Lord and Master - all their accounts are settled.
Manmohan SinghThey whom Thou unite with Thyself, O Lord God, all their account is finally settled.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੈ ਪ੍ਰਭੂ ਪ੍ਰਮੇਸ਼ਰ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।
Fareedkot Teekaਜਿਨ ਕੋ ਹੇ ਹਰੀ! ਸ੍ਵਾਂਮੀ ਤੂੰ ਮੇਲਤਾ ਹੈਂ ਤਿਨ ਕੇ ਕਰਮੋਂ ਕਾ ਲੇਖਾ ਸਭ ਛੁਟ ਜਾਤਾ ਭ੍ਯਾ ਹੈ ਅਰ ਧਰਮ ਰਾਜ ਅਪਨੇ ਦੂਤੋਂ ਕੋ ਐਸੇ ਕਹਿਤਾ ਹੈ:
Prof. Sahib Singhਹੇ ਹਰੀ! ਹੇ ਸੁਆਮੀ! ਜਿਨ੍ਹਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜਦਾ ਹੈਂ, ਉਹਨਾਂ ਦੇ (ਪਿਛਲੇ ਕੀਤੇ ਕਰਮਾਂ ਦਾ) ਸਾਰਾ ਲੇਖ ਮੁੱਕ ਜਾਂਦਾ ਹੈ। (ਉਹਨਾਂ ਦੇ ਅੰਦਰੋਂ ਪਿਛਲੇ ਕੀਤੇ ਸਾਰੇ ਮੰਦ ਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ)।

ਪਦ ਅਰਥ ਕਉ = ਨੂੰ। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਸਭੁ = ਸਾਰਾ। ਛੁਟਕਿ ਗਇਆ = ਮੁੱਕ ਗਿਆ, ਮੁੱਕ ਜਾਂਦਾ ਹੈ।

SikhNet (Spanish)Sí, las cuentas de quienes son unidos por Ti en Tu Ser, son finalmente saldadas; esas acciones ya no pesan sobre ellos.

ਤਿਨ ਕੀ ਗਣਤ. ਨ ਕਰਿਅਹੁ, ਕੋ ਭਾਈ; ਜੋ ਗੁਰ ਬਚਨੀ ਹਰਿ ਮੇਲਿ ਲਇਆ ॥

tin kee ganat. na kariahu, ko bhaaee; jo gur bachanee har mel leaa |

Sant Singh KhalsaNo one can go through the accounts of those, O Siblings of Destiny, who through the Word of the Guru's Teachings are united with the Lord.
Manmohan SinghNo one, O brother, should go into the account of those, whom through the Guru's instruction, God has united with Himself.
Manmohan Singh (Punjabi)ਕੋਈ ਜਣਾ, ਹੇ ਭਰਾਵਾ, ਉਸ ਦਾ ਲੇਖਾ ਪੱਤਾ ਨਾਂ ਕਰੇ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜਿਨ ਪੁਰਸੋਂ ਕੋ ਗੁਰ ਬਚਨੋਂ ਦ੍ਵਾਰਾ ਹਰੀ ਨੇ ਆਪਣੇ ਸਾਥ ਮੇਲ ਲੀਆ ਹੈ, ਹੇ ਭਾਈ! ਤਿਨ ਕੀ ਕੋਈ ਗਿਣਤੀ ਮਤਿ ਕਰੋ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਬਚਨਾਂ ਉਤੇ ਤੋਰ ਕੇ (ਆਪਣੇ ਨਾਲ) ਮਿਲਾਂਦਾ ਹੈ, ਕੋਈ ਭੀ ਧਿਰ ਉਹਨਾਂ ਦੇ (ਪਿਛਲੇ ਕਰਮਾਂ ਦੀ) ਵਿਚਾਰ ਨਾਹ ਕਰਿਓ (ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਹਨ)।

ਪਦ ਅਰਥ ਗਣਤ = ਦੰਦ-ਕਥਾ, ਨੁਕਤਾ-ਚੀਨੀ, ਕਰਮਾਂ ਦੀ ਗਿਣਤੀ-ਵਿਚਾਰ। ਕੋ = ਕੋਈ ਧਿਰ। ਭਾਈ = ਹੇ ਭਾਈ! ਗੁਰ ਬਚਨੀ = ਗੁਰ ਬਚਨੀਂ, ਗੁਰੂ ਦੇ ਬਚਨਾਂ ਦੀ ਰਾਹੀਂ।

SikhNet (Spanish)Escuchen oh seres humanos, ellos han sido unidos en su ser por Dios.

ਨਾਨਕ ਦਇਆਲੁ ਹੋਆ ਤਿਨ ਊਪਰਿ; ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥

naanak deaal hoaa tin aoopar; jin gur kaa bhaanaa maniaa bhalaa |

Sant Singh KhalsaO Nanak, the Lord shows Mercy to those who accept the Guru's Will as good.
Manmohan SinghThe Lord becomes merciful into those, who accept the Guru's will as good, O Nanak.
Manmohan Singh (Punjabi)ਪ੍ਰਭੂ ਉਹਨਾਂ ਉਤੇ ਮਾਇਆਵਾਨ ਹੋ ਜਾਂਦਾ ਹੈ, ਜੋ ਗੁਰਾਂ ਦੀ ਰਜਾ ਨੂੰ ਚੰਗਾ ਜਾਣ ਕਬੂਲ ਕਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਨੇ ਗੁਰੋਂ ਕਾ ਭਾਣਾ ਭਲਾ ਕਰ ਕੇ ਮਾਨਾ ਹੈ, ਤਿਨ ਕੇ ਉਪਰ ਵਾਹਿਗੁਰੂ ਦਯਾਲ ਹੂਆ ਹੈ॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ, ਪਰਮਾਤਮਾ ਉਹਨਾਂ ਉੱਤੇ ਆਪ ਦਇਆਵਾਨ ਹੁੰਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਭਲਾ = ਭਲਾ ਜਾਣ ਕੇ। ਭਾਣਾ = ਰਜ਼ਾ, ਹੁਕਮ।

SikhNet (Spanish)Dice Nanak, el Señor es Compasivo con aquéllos que aceptan la Voluntad del Guru con Gracia.

ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥੪॥੨॥

too antarajaamee har aap; jiau too chalaaveh piaare. hau tivai chalaa |4|2|

Sant Singh KhalsaYou Yourself, Lord, are the Inner-knower, the Searcher of hearts; as You make me walk, O my Beloved, so do I walk. ||4||2||
Manmohan SinghThou Thyself, O my beloved God, are the Searcher of hearts. As Thou make me walk, so do walk I.
Manmohan Singh (Punjabi)ਤੂੰ ਆਪੇ ਹੀ, ਹੈ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੈਨੂੰ ਟੋਰਦਾ ਹੈ ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਤਾਂ ਤੇ ਹੇ ਹਰੀ ਪਿਆਰੇ! ਤੂੰ ਆਪ ਅੰਤਰਜਾਮੀ ਹੈਂ, ਜਿਸ ਤਰਹ ਤੂੰ ਚਲਾਵਤਾ ਹੈਂ, ਮੈਂ ਤਿਸੀ ਤਰਾਂ ਚਲਤਾ ਹੂੰ॥੪॥੨॥
Prof. Sahib Singhਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ॥੪॥੨॥
SikhNet (Spanish)Oh Dios, eres el Conocedor Íntimo de mi corazón y yo actúo así como es Tu Voluntad. (4-2)

Open this shabad (25 lines, Angs 1114-1115) →

Shabad Guru Ramdas Ji Raag Tukhaari continues on Ang 1116

ਤੁਖਾਰੀ ਮਹਲਾ ੪ ॥

tukhaaree mahalaa 4 |

Sant Singh KhalsaTukhaari, Fourth Mehl:
Manmohan SinghTukhari 4th Guru.
Manmohan Singh (Punjabi)ਭੁਖਾਰੀ ਚੋਥੀ ਪਾਤਿਸ਼ਾਹੀ।
SikhNet (Spanish)Tukhari, Mejl Guru Ram Das, Cuarto Canal Divino.

ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥

too jagajeevan jagadees; sabh karataa srisatt naath |

Sant Singh KhalsaYou are the Life of the World, the Lord of the Universe, our Lord and Master, the Creator of all the Universe.
Manmohan SinghThou, O God, are the Life of the world, the Master of the universe and the Creator-Lord of all the creation.
Manmohan Singh (Punjabi)ਤੂੰ ਹੇ ਵਾਹਿਗੁਰੂ! ਜਗਤ ਦੀ ਜਿੰਦ ਜਾਨ ਸੰਸਾਰ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ ਸੁਆਮੀ ਹੈ।
Fareedkot Teekaਤੂੰ ਜਗਤ ਕਾ ਜੀਵਨ ਰੂਪ ਅਰ ਸ੍ਵਾਂਮੀ ਔ ਸਰਬ ਕਾ ਕਰਤਾ ਸ੍ਰਿਸਟੀ ਕਾ ਮਾਲਕੁ ਹੈਂ॥
Prof. Sahib Singhਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ।

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ। ਜਗਦੀਸੁ = ਜਗਤ ਦਾ ਈਸ਼, ਜਗਤ ਦਾ ਮਾਲਕ। ਨਾਥੁ = ਖਸਮ।

SikhNet (Spanish)Oh Señor, eres la Vida de toda vida, el Creador de la creación y sólo habitan en Ti,

ਤਿਨ ਤੂ ਧਿਆਇਆ ਮੇਰਾ ਰਾਮੁ; ਜਿਨ ਕੈ ਧੁਰਿ ਲੇਖੁ ਮਾਥੁ ॥

tin too dhiaaeaa meraa raam; jin kai dhur lekh maath |

Sant Singh KhalsaThey alone meditate on You, O my Lord, who have such destiny recorded on their foreheads.
Manmohan SinghThey alone mediate on Thee, O my Lord, on whose brow there is such a primal writ.
Manmohan Singh (Punjabi)ਕੇਵਲ ਉਹ ਹੀ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਮਾਲਕ ਜਿਨ੍ਰਾਂ ਦੇ ਮਥੇ ਉਤੇ ਇਹੋ ਜਹੀ ਆਦੀ ਲਿਖਤਾਕਾਰ ਹੈ।
Fareedkot Teekaਹੇ ਮੇਰਾ ਸ੍ਵਾਂਮੀ ਰਾਮ! ਤਿਨ ਪੁਰਸੋਂ ਨੇ ਤੇਰੇ ਕੋ ਧ੍ਯਾਯਾ ਹੈ ਜਿਨ ਕੇ ਮਸਤਕ ਮੇਂ ਆਦਿ ਸੇ ਉਤਮ ਕਰਮ ਕਾ ਲੇਖੁ ਹੈ॥
Prof. Sahib Singhਹੇ ਪ੍ਰਭੂ! ਧੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਵਿਚ (ਹਰਿ-ਸਿਮਰਨ ਦੇ ਸੰਸਕਾਰਾਂ ਦਾ) ਲੇਖ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਮੱਥਾ ਭਾਗਾਂ ਵਾਲਾ ਹੈ, ਉਹਨਾਂ ਨੇ ਤੈਨੂੰ ਸਿਮਰਿਆ ਹੈ।

ਪਦ ਅਰਥ ਤੂ = ਤੈਨੂੰ। ਜਿਨ ਕੈ = ਜਿਨ੍ਹਾਂ ਦੇ ਭਾਗ ਵਿਚ। ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਲੇਖੁ = (ਸਿਮਰਨ ਦੇ ਸੰਸਕਾਰਾਂ ਦਾ) ਲੇਖ। ਮਾਥੁ = ਮੱਥਾ।

SikhNet (Spanish)aquéllos en cuyas frentes está así escrito por Ti. Sí, aquél cuyo Destino está inscrito así por Ti,

ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ; ਤਿਨ ਹਰਿ ਹਰਿ ਨਾਮੁ ਅਰਾਧਿਆ ॥

jin kau dhur har likhiaa suaamee; tin har har naam araadhiaa |

Sant Singh KhalsaThose who are so pre-destined by their Lord and Master, worship and adore the Name of the Lord, Har, Har.
Manmohan SinghThey, who by Guru's word dwell on God, all their sins are eradicated in a moment.
Manmohan Singh (Punjabi)ਜਿਨ੍ਹਾਂ ਲਈ ਵਾਹਿਗੁਰੂ ਸਾਈਂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ, ਕੇਵਲ ਉਹ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੀ ਸ੍ਵਾਂਮੀ! ਜਿਨ ਕੋ ਆਪ ਨੇ ਆਦਿ ਸੇ ਉਤਮ ਲੇਖੁ ਲਿਖਾ ਹੈ ਤਿਨੋਂ ਨੇ ਤੇਰਾ ਹਰਿ ਹਰਿ ਨਾਮ ਅਰਾਧਨ ਕੀਆ ਹੈ॥
Prof. Sahib Singhਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ, ਮਾਲਕ-ਹਰੀ ਨੇ ਜਿਨ੍ਹਾਂ ਦੇ ਭਾਗਾਂ ਵਿਚੋਂ ਧੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ, ਉਹ (ਸਦਾ) ਹਰਿ-ਨਾਮ ਦਾ ਸਿਮਰਨ ਕਰਦੇ ਹਨ।

ਪਦ ਅਰਥ ਜਿਨ ਕਉ = ਜਿਨ੍ਹਾਂ ਵਾਸਤੇ।

SikhNet (Spanish)contempla Tu Nombre, todas sus faltas y errores son erradicados en un instante y,

ਤਿਨ ਕੇ ਪਾਪ. ਇਕ ਨਿਮਖ ਸਭਿ ਲਾਥੇ; ਜਿਨ. ਗੁਰ ਬਚਨੀ ਹਰਿ ਜਾਪਿਆ ॥

tin ke paap. ik nimakh sabh laathe; jin. gur bachanee har jaapiaa |

Sant Singh KhalsaAll sins are erased in an instant, for those who meditate on the Lord, through the Guru's Teachings.
Manmohan SinghThey, who by Guru's word dwell on God, all their sins are eradicated in a moment.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੁਆਰਾ ਆਪਦੇ ਹਰੀ ਨੂੰ ਸਿਮਰਦੇ ਹਨ, ਉਨ੍ਹਾਂ ਦੇ ਸਾਰੇ ਗੁਨਾਹ ਇਕ ਮੁਹਤ ਵਿੱਚ ਨਸ਼ਟ ਹੋ ਜਾਂਦੇ ਹਨ!
Fareedkot Teekaਤਿਨ ਕੇ ਸਭੀ ਪਾਪ ਇਕ ਨਿਮਖ ਮੇਂ ਉਤਰ ਗਏ ਹੈਂ, ਹੇ ਹਰੀ! ਜਿਨੋਂ ਨੇ ਗੁਰੋਂ ਕੇ ਬਚਨੋਂ ਕਰ ਤੇਰੇ ਕੋ ਜਪਾ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਪਾਪ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਦੂਰ ਹੋ ਜਾਂਦੇ ਹਨ।

ਪਦ ਅਰਥ ਨਿਮਖ = {निमेष} ਅੱਖ ਫਰਕਣ ਜਿਤਨਾ ਸਮਾ। ਸਭਿ ਪਾਪ = ਸਾਰੇ ਪਾਪ। ਗੁਰਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ। ਜਾਪਿਆ = ਜਪਿਆ।

SikhNet (Spanish)a través de la Palabra del Guru, habita en Ti. Benditos son los que contemplan Tu Nombre,

ਧਨੁ ਧੰਨੁ ਤੇ ਜਨ. ਜਿਨ ਹਰਿ ਨਾਮੁ ਜਪਿਆ; ਤਿਨ ਦੇਖੇ. ਹਉ ਭਇਆ ਸਨਾਥੁ ॥

dhan dhan te jan. jin har naam japiaa; tin dekhe. hau bheaa sanaath |

Sant Singh KhalsaBlessed, blessed are those humble beings who meditate on the Lord's Name. Seeing them, I am uplifted.
Manmohan SinghBlessed, blessed are the persons, who mediate on the Lord's Name. Seeing them I have been accredited.
Manmohan Singh (Punjabi)ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਦਾ ਅਰਾਧਨ ਕਰਦੇ ਹਨ। ਉਨ੍ਹਾਂ ਨੂੰ ਵੇਖ ਕੇ ਮੈਂ ਕਿਰਤਾਰਥ ਹੋ ਗਿਆ ਹਾਂ।
Fareedkot Teekaਵਹੁ ਪੁਰਸ ਧੰਨ ਹੈਂ ਜਿਨੋਂ ਨੇ ਹਰਿ ਹਰਿ ਨਾਮੁ ਕੋ ਮਨ ਬਾਣੀ ਕਰ ਜਪਾ ਹੈ, ਤਿਨ ਕੇ ਦੇਖਣੇ ਕਰ ਮੈਂ (ਸਨਾਥੁ) ਕ੍ਰਿਤਾਰਥ ਭ੍ਯਾ ਹੂੰ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਮੁਬਾਰਿਕ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ। ਉਹਨਾਂ ਦਾ ਦਰਸਨ ਕਰ ਕੇ ਮੈਂ (ਭੀ) ਖਸਮ ਵਾਲਾ (ਅਖਵਾਣ ਜੋਗਾ) ਹੋ ਗਿਆ ਹਾਂ (ਕਿਉਂਕਿ ਮੈਂ ਭੀ ਖਸਮ-ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਾਂ)।

ਪਦ ਅਰਥ ਤੇ ਜਨ = {ਬਹੁ-ਵਚਨ} ਉਹ ਬੰਦੇ। ਤਿਨ ਦੇਖੇ = ਉਹਨਾਂ ਨੂੰ ਵੇਖ ਕੇ, ਉਹਨਾਂ ਦਾ ਦਰਸਨ ਕਰ ਕੇ। ਹਉ = ਮੈਂ। ਸਨਾਥੁ = ਨਾਥ ਵਾਲਾ, ਖਸਮ ਵਾਲਾ।

SikhNet (Spanish)viéndolos también me considero Tuyo.

ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥੧॥

too jagajeevan jagadees; sabh karataa srisatt naath |1|

Sant Singh KhalsaYou are the Life of the World, the Lord of the Universe, our Lord and Master, the Creator of all the Universe. ||1||
Manmohan SinghThou, O God, are the Life of the world, the Master of the Universe, and the Creator-Lord of all the creation.
Manmohan Singh (Punjabi)ਤੂੰ ਹੇ ਵਾਹਿਗੁਰੂ ਜਗਤ ਦੀ ਜਿੰਦ ਜਾਨ, ਆਲਮ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ-ਸੁਆਮੀ ਹੈ।
Fareedkot Teekaਤੂੰ ਜਗਤ ਕਾ ਪ੍ਰਾਣ ਰੂਪ ਹੈਂ ਅਰ ਜਗਤ ਕਾ ਪ੍ਰੇਰੁਕ ਹੈਂ, ਸਭ ਸ੍ਰਿਸ੍ਟੀ ਕਾ ਸੁਆਮੀ ਹੈਂ॥੧॥
Prof. Sahib Singhਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ ॥੧॥
SikhNet (Spanish)Oh Dios, eres la Vida, el Maestro del Universo, el Señor Creador de la Tierra. (1)

ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥

too jal thal maheeal bharapoor; sabh aoopar saach dhanee |

Sant Singh KhalsaYou are totally pervading the water, the land and the sky. O True Lord, You are the Master of all.
Manmohan SinghThou are fully contained in ocean, land and sky. Thou, O True Master are the over Lord of all.
Manmohan Singh (Punjabi)ਤੂੰ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਪਰੀਪੁਰਨ ਹੈ। ਤੂੰ ਹੈ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ।
Fareedkot Teekaਤੂੰ ਜਲ, ਥਲ, ਪ੍ਰਿਥ੍ਵੀ, ਆਕਾਸ ਮੇਂ ਭਰਪੂਰ ਹੋ ਰਹਾ ਹੈਂ ਔਰ ਸਭ ਕੇ ਊਪਰ ਤੂੰ ਸਚਾ ਧਣੀ ਮਾਲਕੁ ਹੈਂ॥
Prof. Sahib Singhਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ {ਮਹੀ = ਧਰਤੀ। ਤਲਿ = ਤਲ ਉਤੇ} ਧਰਤੀ ਦੇ ਤਲ ਉਤੇ, ਪੁਲਾੜ ਵਿਚ। ਭਰਪੂਰਿ = ਵਿਆਪਕ। ਸਾਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ।

SikhNet (Spanish)Oh Maestro Verdadero, estás compenetrado en la tierra, el agua y los espacios inferiores, eres el Amo y Señor de todo.

ਜਿਨ ਜਪਿਆ ਹਰਿ ਮਨਿ ਚੀਤਿ; ਹਰਿ ਜਪਿ ਜਪਿ ਮੁਕਤੁ ਘਣੀ ॥

jin japiaa har man cheet; har jap jap mukat ghanee |

Sant Singh KhalsaThose who meditate on the Lord in their conscious minds - all those who chant and meditate on the Lord are liberated.
Manmohan SinghMany, who with their mind and heart mediate on the Lord Master, and who remember and contemplate Him, are emancipated.
Manmohan Singh (Punjabi)ਅਨੇਕਾਂ ਹੀ ਜੋ ਆਪਣੇ ਹਿਰਦੇ ਅਤੇ ਦਿਲ ਨਾਲ ਸੁਆਮੀ ਮਾਲਕ ਨੂੰ ਸਿਮਰਦੇ ਹਨ ਅਤੇ ਜੋ ਉਸ ਨੂੰ ਯਾਦ ਤੇ ਚੇਤੇ ਕਰਦੇ ਹਨ, ਮੁਕਤ ਹੋ ਜਾਂਦੇ ਹਨ।
Fareedkot Teekaਹੇ ਹਰੀ! ਜਿਸ ਨੇ ਤੇਰੇ ਕੋ ਮਨ ਕਰ ਕੇ ਜਪਾ ਹੈ ਤਿਸ ਏਕ ਕੀ ਤੋ ਕਿਆ ਕਹੇਂ, ਹੇ ਹਰੀ! ਤੇਰੇ ਨਾਮ ਕੋ ਜਪ ਜਪ ਕੇ (ਘਣੀ) ਬਹੁਤੀ ਸ੍ਰਿਸਟੀ ਮੁਕਤਿ ਭਈ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਪਰਮਾਤਮਾ ਦਾ ਨਾਮ (ਸਦਾ) ਜਪਿਆ (ਉਹ ਵਿਕਾਰਾਂ ਤੋਂ ਬਚ ਗਏ)।

ਪਦ ਅਰਥ ਮਨਿ = ਮਨ ਵਿਚ। ਚੀਤਿ = ਚਿੱਤ ਵਿਚ। ਜਪਿ ਜਪਿ = ਮੁੜ ਮੁੜ ਜਪ ਕੇ। ਘਣੀ = ਬਹੁਤ ਲੁਕਾਈ।

SikhNet (Spanish)Sí, millones de aquéllos que Te contemplan con toda su Conciencia, viven emancipados.

ਜਿਨ ਜਪਿਆ ਹਰਿ. ਤੇ ਮੁਕਤ ਪ੍ਰਾਣੀ; ਤਿਨ ਕੇ ਊਜਲ ਮੁਖ. ਹਰਿ ਦੁਆਰਿ ॥

jin japiaa har. te mukat praanee; tin ke aoojal mukh. har duaar |

Sant Singh KhalsaThose mortal beings who meditate on the Lord are liberated; their faces are radiant in the Court of the Lord.
Manmohan SinghThe mortals, who remember God, they are delivered. Their faces sparkle in God's court.
Manmohan Singh (Punjabi)ਜੀਵ ਜੋ ਹਰੀ ਨੂੰ ਯਾਦ ਕਰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ।
Fareedkot Teekaਹੇ ਹਰੀ! ਜਿਨੋਂ ਨੇ ਤੇਰੇ ਕੋ ਜਪਾ ਹੈ ਤੇ ਪ੍ਰਾਣੀ ਮੁਕਤਿ ਭਏ ਹੈਂ, ਪੁਨਾ ਹੇ ਹਰੀ! ਤੇਰੇ ਦ੍ਵਾਰੇ ਮੇਂ ਤਿਨ ਕੇ ਮੁਖ ਉਜਲੇ ਭਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ। ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ (ਪ੍ਰਭੂ-ਦਰ ਤੇ ਉਹ ਆਦਰ-ਸਤਕਾਰ ਪ੍ਰਾਪਤ ਕਰਦੇ ਹਨ)।

ਪਦ ਅਰਥ ਤੇ = ਉਹ {ਬਹੁ-ਵਚਨ}। ਮੁਕਤ = ਵਿਕਾਰਾਂ ਤੋਂ ਸੁਤੰਤਰ। ਤਿਨ ਕੇ ਮੁਖ = ਉਹਨਾਂ ਦੇ ਮੂੰਹ। ਊਜਲ = ਰੌਸ਼ਨ। ਦੁਆਰਿ = ਦੁਆਰੇ ਤੇ, ਦਰ ਤੇ।

SikhNet (Spanish)Sí, liberados están tales seres y sus semblantes resplandecen en la Puerta del Señor.

ਓਇ ਹਲਤਿ ਪਲਤਿ ਜਨ ਭਏ ਸੁਹੇਲੇ; ਹਰਿ ਰਾਖਿ ਲੀਏ ਰਖਨਹਾਰਿ ॥

oe halat palat jan bhe suhele; har raakh lee rakhanahaar |

Sant Singh KhalsaThose humble beings are exalted in this world and the next; the Savior Lord saves them.
Manmohan SinghThese persons become illustrious both in this world and the next one. The Saviour Lord saves them.
Manmohan Singh (Punjabi)ਉਹ ਪੁਰਸ਼ ਇਸ ਲੋਕ ਅਤੇ ਪ੍ਰਲੋਕ ਦੋਨਾ ਵਿੱਚ ਕੀਰਤੀਮਾਨ ਹੋ ਜਾਂਦੇ ਹਨ। ਰੱਖਿਆ ਕਰਨ ਵਾਲਾ ਸਾਈਂ ਉਹਨਾਂ ਦੀ ਰੱਖਿਆ ਕਰਦਾ ਹੈ।
Fareedkot Teekaਵਹੁ ਪੁਰਸ਼ (ਹਲਤਿ ਪਲਤਿ) ਲੋਕ ਪਰਲੋਕ ਮੇਂ (ਸੁਹੇਲੇ) ਸੁਖੀ ਭਏ ਹੈਂ, ਹੇ ਹਰੀ ਰਾਖਨਹਾਰੇ! ਤਿਨ ਕੋ ਆਪ ਨੇ ਰਾਖ ਲੀਆ ਹੈ॥
Prof. Sahib Singhਉਹ ਬੰਦੇ ਇਸ ਲੋਕ ਵਿਚ ਤੇ ਪਰਲੋਕ ਵਿਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ। ਬਚਾਣ ਦੀ ਸਮਰਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ (ਵਿਕਾਰਾਂ ਤੋਂ) ਬਚਾ ਲਿਆ ਹੁੰਦਾ ਹੈ।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ} ਉਹ ਬੰਦੇ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਸੁਹੇਲੇ = ਸੁਖੀ। ਰਖਨਹਾਰਿ = ਰਖਨਹਾਰ ਨੇ, ਬਚਾਣ ਦੀ ਸਮਰਥਾ ਵਾਲੇ ਨੇ।

SikhNet (Spanish)Son bendecidos aquí y aquí después, y entonces el Señor Mismo los salva.

ਹਰਿ ਸੰਤਸੰਗਤਿ ਜਨ ਸੁਣਹੁ ਭਾਈ; ਗੁਰਮੁਖਿ ਹਰਿ ਸੇਵਾ ਸਫਲ ਬਣੀ ॥

har santasangat jan sunahu bhaaee; guramukh har sevaa safal banee |

Sant Singh KhalsaListen to the Lord's Name in the Society of the Saints, O humble Siblings of Destiny. The Gurmukh's service to the Lord is fruitful.
Manmohan SinghO men, my brethren, hear ye God's praise in the saints society. By the Guru's grace, fruitful becomes the Lord's service.
Manmohan Singh (Punjabi)ਹੇ ਪੁਰਸ਼ੋ! ਮੇਰੇ ਭਰਾਓ! ਤੁਸੀਂ ਸਾਧ ਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰੋ। ਗੁਰਾਂ ਦੀ ਦਇਆ ਦੁਆਰਾ ਫਲਦਾਇਕ ਹੋ ਜਾਂਦੀ ਹੈ ਪ੍ਰਭੂ ਦੀ ਘਾਲ।
Fareedkot Teekaਹਰਿ ਜਨੋਂ ਕੀ ਜੋ ਸਤਸੰਗਤ ਹੈ ਤਿਸ ਮੇਂ, ਹੇ ਭਾਈ! ਭਾਵਤ ਰੂਪ ਵਾਹਿਗੁਰੂ ਆਪ ਕਾ ਜਸ ਸੁਨਾ ਜਾਤਾ ਹੈ। ਜਿਨੋਂ ਨੇ ਸੁਨਾ ਹੈ, ਤਿਨ ਗੁਰਮੁਖੋਂ ਕੀ ਸੇਵਾ, ਹੇ ਹਰਿ! ਤੇਰੇ ਮੇਂ ਸਹਿਤ ਫਲੋਂ ਕੇ ਹੋ ਕਰ ਕੇ ਬਨਤੀ ਭਈ ਹੈ॥
Prof. Sahib Singhਹੇ ਹਰੀ ਦੇ ਸੰਤ ਜਨੋਂ! ਹੇ ਸਾਧ ਸੰਗਤ! ਸੁਣੋ-ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਕਾਮਯਾਬ ਹੁੰਦੀ ਹੈ।

ਪਦ ਅਰਥ ਭਾਈ = ਹੇ ਭਾਈ! ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਸਫਲ = ਫਲ ਵਾਲੀ, ਕਾਮਯਾਬ।

SikhNet (Spanish)Escuchen, oh Santos, el Servicio de Dios es Fructífero.

ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥੨॥

too jal thal maheeal bharapoor; sabh aoopar saach dhanee |2|

Sant Singh KhalsaYou are totally pervading the water, the land and the sky. O True Lord, You are the Master of all. ||2||
Manmohan SinghThou are fully-filling ocean, land and sky, Thou, O True Master, are the over Lord of all.
Manmohan Singh (Punjabi)ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ। ਤੂੰ ਹੇ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ।
Fareedkot Teekaਤੂੰ ਜਲ, ਥਲ, ਪ੍ਰਿਥਵੀ, ਅਕਾਸ ਮੇਂ ਭਰਪੂਰ ਹੈਂ ਔਰ ਸਭ ਕੇ ਊਪਰ ਤੂੰ ਸਚਾ ਧਨੀ ਹੈਂ॥੨॥
Prof. Sahib Singhਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ॥੨॥
SikhNet (Spanish)Sí, Tú compenetras la tierra, el agua y los espacios inferiores, oh Dios, el Amo y Señor de todo, mi Maestro Verdadero. (2)

ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥

too thaan thanantar har ek; har eko ek raviaa |

Sant Singh KhalsaYou are the One Lord, the One and Only Lord, pervading all places and interspaces.
Manmohan SinghThou, O One Lord, but one Lord, are pervading places and inter-spaces.
Manmohan Singh (Punjabi)ਤੂੰ ਹੈ ਅਦੁੱਤੀ ਪ੍ਰਭੂ! ਕੇਵਲ ਕਲਮਕੱਲੇ ਪ੍ਰਭੂ ਥਾਵਾਂ ਤੇ ਵਿਚਕਾਰਲੀਆਂ ਵਿੱਥਾਂ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਹੇ ਹਰੀ! ਤੂੰ ਥਾਨ ਥਨੰਤਰੋਂ ਮੇਂ ਏਕ ਹੀ ਹੈਂ। ਹੇ ਹਰੀ! ਤੂੰ ਏਕ ਹੀ ਏਕ ਸਰਬ ਥਾਂ ਜਾਨ ਕਰ ਜਪਾ ਹੈ॥
Prof. Sahib Singhਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ।

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਰਵਿਆ = ਵਿਆਪਕ, ਮੌਜੂਦ।

SikhNet (Spanish)Estás en todas partes, oh Dios, Tú, Uno, prevaleces en todo.

ਵਣਿ ਤ੍ਰਿਣਿ ਤ੍ਰਿਭਵਣਿ, ਸਭ ਸ੍ਰਿਸਟਿ; ਮੁਖਿ. ਹਰਿ ਹਰਿ ਨਾਮੁ ਚਵਿਆ ॥

van trin tribhavan, sabh srisatt; mukh. har har naam chaviaa |

Sant Singh KhalsaThe forests and fields, the three worlds and the entire Universe, chant the Name of the Lord, Har, Har.
Manmohan SinghThe forests, the vegetation, the three words and entire creation, with their mouth utter the Lord God's Name.
Manmohan Singh (Punjabi)ਜੰਗਲ, ਬਨਾਸਪਤੀ, ਤਿੰਨੇ ਜਹਾਨ ਅਤੇ ਸਮੂਹ ਰਚਨਾ, ਆਪਦੇ ਮੂੰਹ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਹੇ ਹਰੇ ਕਰਨੇ ਵਾਲੇ ਹਰੀ! ਬਨ, ਤ੍ਰਿਣ ਤੀਨੋਂ ਭਵਣ ਰੂਪ ਸਭ ਸ੍ਰਿਸਟਿ ਨੇ ਤੇਰੇ ਨਾਮ ਕੋ ਮੁਖ ਸੇ ਉਚਾਰਨ ਕੀਆ ਹੈ॥
Prof. Sahib Singhਹੇ ਪ੍ਰਭੂ! ਜੰਗਲ ਵਿਚ, ਘਾਹ ਦੇ ਤੀਲੇ ਵਿਚ, ਤ੍ਰਿਭਵਣੀ-ਜਗਤ ਵਿਚ-ਹਰ ਥਾਂ ਤੂੰ ਹੀ ਤੂੰ ਵੱਸ ਰਿਹਾ ਹੈਂ। ਸਾਰੀ ਸ੍ਰਿਸ਼ਟੀ (ਭਾਵ, ਸਾਰੀ ਸ੍ਰਿਸ਼ਟੀ ਦੇ ਜੀਵ) ਆਪਣੇ ਮੂੰਹ ਨਾਲ ਹਰਿ-ਨਾਮ ਹੀ ਉਚਾਰ ਰਹੀ ਹੈ।

ਪਦ ਅਰਥ ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ, ਘਾਹ ਦੇ ਤੀਲੇ ਵਿਚ। ਤ੍ਰਿਭਵਣਿ = ਤਿੰਨ-ਭਵਨੀ ਜਗਤ ਵਿਚ। ਮੁਖਿ = ਮੂੰਹ ਨਾਲ। ਚਵਿਆ = ਉਚਾਰਿਆ।

SikhNet (Spanish)Tu Nombre es recitado por los humanos, el reino vegetal también clama Tu Nombre.

ਸਭਿ ਚਵਹਿ ਹਰਿ ਹਰਿ ਨਾਮੁ ਕਰਤੇ; ਅਸੰਖ ਅਗਣਤ ਹਰਿ ਧਿਆਵਏ ॥

sabh chaveh har har naam karate; asankh aganat har dhiaave |

Sant Singh KhalsaAll chant the Name of the Creator Lord, Har, Har; countless, uncountable beings meditate on the Lord.
Manmohan SinghEverything utters the Name of the Creator-Lord Master. Myriads and numberless beings mediate on God.
Manmohan Singh (Punjabi)ਹਰ ਵਸਤੂ ਸਿਰਜਣਹਾਰ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ। ਕ੍ਰੋੜਾਂ ਹੀ ਅਤੇ ਅਣਗਿਣਤ ਜੀਵ ਵਾਹਿਗੁਰੂ ਨੂੰ ਆਰਾਧਦੇ ਹਨ।
Fareedkot Teekaਹੇ ਕਰਤੇ! ਸਭੀ ਤੇਰੇ ਹਰਿ ਹਰਿ ਨਾਮ ਕੋ ਉਚਾਰਨ ਕਰਤੇ ਹੈਂ, ਪੁਨਃ ਹੇ ਅਸੰਖ! ਅਗਿਣਤ ਹੀ ਜੀਵ ਤੇਰੇ ਹਰਿ ਨਾਮ ਕੋ ਧਿਆਵਤੇ ਹੈਂ॥
Prof. Sahib Singhਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ। (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ।

ਪਦ ਅਰਥ ਸਭਿ = ਸਾਰੇ ਜੀਵ। ਚਵਹਿ = ਉਚਾਰਦੇ ਹਨ। ਕਰਤੇ = ਕਰਤਾਰ ਦਾ। ਅਸੰਖ = ਜਿਨ੍ਹਾਂ ਦੀ ਸੰਖਿਆ ਨਹੀਂ ਹੋ ਸਕਦੀ, ਅਣ-ਗਿਣਤ। ਧਿਆਵਏ = ਧਿਆਵੈ, ਧਿਆਉਂਦੀ ਹੈ {ਇਕ-ਵਚਨ}।

SikhNet (Spanish)Oh Señor Creador, todo lo que existe recita Tu Nombre, sí, millones te contemplan y habitan en Ti.

ਸੋ ਧੰਨੁ ਧਨੁ ਹਰਿ ਸੰਤੁ ਸਾਧੂ; ਜੋ ਹਰਿ ਪ੍ਰਭ ਕਰਤੇ ਭਾਵਏ ॥

so dhan dhan har sant saadhoo; jo har prabh karate bhaave |

Sant Singh KhalsaBlessed, blessed are those Saints and Holy People of the Lord, who are pleasing to the Creator Lord God.
Manmohan SinghBlessed, blessed are the saints end holymen of God, who are pleasing to the Creator-Lord Master.
Manmohan Singh (Punjabi)ਮੁਬਾਰਕ, ਮੁਬਾਰਕ ਹਨ ਰਬ ਦੇ ਉਹ ਧਰਮਾਤਮਾ ਅਤੇ ਨੇਕ ਬੰਦੇ ਜੋ ਸਿਰਜਣਹਾਰ-ਸੁਆਮੀ ਮਾਲਕ ਨੂੰ ਚੰਗੇ ਲਗਦੇ ਹਨ।
Fareedkot Teekaਹੇ ਹਰੀ! ਸੋ ਸੰਤ ਸਾਧੂ ਤੇਰਾ ਧੰਨ੍ਯਤਾ ਜੋਗ ਧੰਨ ਹੈ, ਜੋ ਹੇ ਹਰੀ ਕਰਤੇ ਪ੍ਰਭੂ! ਤੇਰੇ ਕੋ ਭਾਵਤਾ ਹੈ॥
Prof. Sahib Singhਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ, ਜਿਹੜਾ ਹਰਿ-ਪ੍ਰਭੂ ਨੂੰ ਜਿਹੜਾ ਕਰਤਾਰ ਨੂੰ ਪਿਆਰਾ ਲੱਗਦਾ ਹੈ।

ਪਦ ਅਰਥ ਕਰਤੇ ਭਾਵਏ = ਕਰਤਾਰ ਨੂੰ ਪਿਆਰਾ ਲੱਗਦਾ ਹੈ।

SikhNet (Spanish)Benditos, benditos son los Santos, con quienes Estás complacido.

ਸੋ ਸਫਲੁ ਦਰਸਨੁ ਦੇਹੁ ਕਰਤੇ; ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥

so safal darasan dehu karate; jis har hiradai naam sad chaviaa |

Sant Singh KhalsaO Creator, please bless me with the Fruitful Vision, the Darshan, of those who chant the Lord's Name in their hearts forever.
Manmohan SinghO my Creator, bless me Thou with the fruitful vision of him, who in his mind ever utters the Lord's Name.
Manmohan Singh (Punjabi)ਹੈ ਮੇਰੇ ਕਰਤਾਰ, ਤੂੰ ਮੈਨੂੰ ਉਸ ਦਾ ਫਲਦਾਇਕ ਦੀਦਾਰ ਪਰਦਾਨ ਕਰ ਜੋ ਆਪਦੇ ਮਨ ਅੰਦਰ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਹੇ ਕਰਤੇ! ਸੋ ਸਫਲ ਦਰਸਨ ਮੇਰੇ ਕੋ ਦੀਜੀਏ, ਜਿਸ ਕਰ ਕੇ ਹੇ ਹਰੀ! ਹਿਰਦੇ ਮੇਂ ਧ੍ਯਾਨ ਕਰ ਸਦੀਵ ਤੇਰੇ ਨਾਮ ਕੋ ਉਚਾਰਨ ਕੀਆ ਜਾਵੇ॥
Prof. Sahib Singhਹੇ ਕਰਤਾਰ! ਜਿਸ ਦੇ ਹਿਰਦੇ ਵਿਚ (ਤੂੰ ਵੱਸਦਾ ਹੈਂ), ਜੋ ਸਦਾ (ਤੇਰਾ) ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ (ਜੀਵਨ ਵਾਲਾ) ਹੈ, (ਮੈਨੂੰ ਉਸ ਦਾ) ਦਰਸਨ ਬਖ਼ਸ਼।

ਪਦ ਅਰਥ ਸਫਲੁ = ਕਾਮਯਾਬ। ਸੋ = ਉਹ ਮਨੁੱਖ। ਦਰਸਨੁ = (ਉਸ ਮਨੁੱਖ ਦਾ) ਦਰਸਨ। ਕਰਤੇ = ਹੇ ਕਰਤਾਰ! ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ। ਸਦ = ਸਦਾ। ਚਵਿਆ = ਉਚਾਰਿਆ।

SikhNet (Spanish)Oh Dios, bendíceme con esa Visión fructífera de aquél que recita Tu Nombre siempre con todo su corazón.

ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥੩॥

too thaan thanantar har ek; har eko ek raviaa |3|

Sant Singh KhalsaYou are the One Lord, the One and Only Lord, pervading all places and interspaces. ||3||
Manmohan SinghThou, O One Lord, but one Lord, are pervading all the spaces and inter-spaces.
Manmohan Singh (Punjabi)ਤੂੰ ਹੈ ਅਦੁੱਤੀ ਪ੍ਰਭੂ! ਨਿਰੋਲ ਅਦੁੱਤੀ ਪ੍ਰਭੂ, ਥਾਵਾਂ ਤੇ ਵਿਚਕਾਰਲੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਹੇ ਹਰੀ! ਤੂੰ ਥਾਨ ਥਨੰਤਰੋਂ ਮੇਂ ਏਕ ਹੀ ਹੈਂ। ਹੇ ਹਰੀ! ਤੂੰ ਏਕ ਹੀ ਏਕ ਸਰਬ ਥਾਂ ਜਾਨ ਕਰ ਜਪਾ ਹੈ॥੩॥
Prof. Sahib Singhਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ ॥੩॥
SikhNet (Spanish)Tú, mi Maestro, prevaleces en todo, por todas partes. Sí, Tú, el Uno Solo. (3)

ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ. ਮੇਰੇ ਸੁਆਮੀ, ਤਿਸੁ ਮਿਲਹਿ ॥

teree bhagat bhanddaar asankh; jis too deveh. mere suaamee, tis mileh |

Sant Singh KhalsaThe treasures of devotional worship to You are countless; he alone is blessed with them, O my Lord and Master, whom You bless.
Manmohan SinghInnumerable are the treasures of Thine devotional service, O my Lord. He alone is blest with them, whom Thou bless.
Manmohan Singh (Punjabi)ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ।
Fareedkot Teekaਹੇ ਸ੍ਵਾਮੀ! ਤੇਰੀ ਭਗਤੀ ਕੇ ਭੰਡਾਰ ਅਸੰਖ੍ਯਾਤ ਭਰੇ ਹੂਏ ਹੈਂ, ਪਰੰਤੂ ਜਿਸ ਕੋ ਤੂੰ ਦੇਤਾ ਹੈਂ ਤਿਸ ਕੋ ਮਿਲਤੇ ਹੈਂ॥
Prof. Sahib Singhਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ।

ਪਦ ਅਰਥ ਭੰਡਾਰ = ਖ਼ਜ਼ਾਨੇ। ਅਸੰਖ = ਬੇਅੰਤ। ਸੁਆਮੀ = ਹੇ ਸੁਆਮੀ! ਜਿਸ ਕੈ ਮਸਤਕਿ = ਜਿਸ ਦੇ ਮੱਥੇ ਉੱਤੇ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

SikhNet (Spanish)Inaccesible e Infinito es el Tesoro de Tu Devoción, oh Dios, pero sólo será bendecido con ese Tesoro aquél a quien le otorgues Tu Bendición.

ਜਿਸ ਕੈ ਮਸਤਕਿ. ਗੁਰ ਹਾਥੁ; ਤਿਸੁ ਹਿਰਦੈ ਹਰਿ ਗੁਣ ਟਿਕਹਿ ॥

jis kai masatak. gur haath; tis hiradai har gun ttikeh |

Sant Singh KhalsaThe Lord's Glorious Virtues abide within the heart of that person, whose forehead the Guru has touched.
Manmohan SinghGod's virtues dwell within the mind of him, on whose forehead is the hand of the Guru.
Manmohan Singh (Punjabi)ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਅੰਦਰ ਵਸਦੀਆਂ ਹਨ, ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ।
Fareedkot Teekaਜਿਸ ਪੁਰਸ਼ ਕੇ ਮਸਤਕ ਪਰ ਗੁਰੋਂ ਕਾ ਹਾਥ ਹੋਤਾ ਹੈ ਤਿਸ ਕੇ ਹਿਰਦੇ ਮੇਂ, ਹੇ ਹਰੀ! ਤੇਰੇ ਗੁਣ (ਟਿਕਹਿ) ਠਹਿਰਤੇ ਹੈਂ॥
Prof. Sahib Singhਜਿਸ (ਮਨੁੱਖ) ਦੇ ਮੱਥੇ ਉਤੇ ਗੁਰੂ ਦਾ ਹੱਥ ਹੋਵੇ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।

ਪਦ ਅਰਥ ਗੁਰ ਹਾਥੁ = ਗੁਰੂ ਦਾ ਹੱਥ। ਟਿਕਹਿ = ਟਿਕ ਜਾਂਦੇ ਹਨ।

SikhNet (Spanish)Aquél a quien la Palma del Guru dé sobre su frente, en su corazón se encontrará enaltecida Tu Virtud.

ਹਰਿ ਗੁਣ ਹਿਰਦੈ ਟਿਕਹਿ ਤਿਸ ਕੈ; ਜਿਸੁ ਅੰਤਰਿ. ਭਉ ਭਾਵਨੀ ਹੋਈ ॥

har gun hiradai ttikeh tis kai; jis antar. bhau bhaavanee hoee |

Sant Singh KhalsaThe Glorious Virtues of the Lord dwell in the heart of that person, whose inner being is filled with the Fear of God, and His Love.
Manmohan SinghGod's virtues dwell in his mind, within whom is the Lord's fear and Love.
Manmohan Singh (Punjabi)ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਵਿੱਚ ਵਸਦੀਆਂ ਹਨ, ਜਿਸ ਦੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਹੈ।
Fareedkot Teekaਹੇ ਹਰੀ! ਤੇਰੇ ਗੁਣ ਤਿਸ ਕੇ ਹਿਰਦੇ ਮੇਂ ਟਿਕਤੇ ਹੈਂ ਜਿਸ ਕੇ ਹਿਰਦੇ ਮੇਂ ਤੇਰਾ ਭੈ ਅਰ ਭਾਵਨੀ ਹੋਤੀ ਹੈ॥
Prof. Sahib Singhਜਿਸ (ਮਨੁੱਖ) ਦੇ ਅੰਦਰ (ਪਰਮਾਤਮਾ ਦਾ) ਡਰ ਅਦਬ ਹੈ (ਪਰਮਾਤਮਾ ਵਾਸਤੇ) ਸਰਧਾ-ਪਿਆਰ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ।

ਪਦ ਅਰਥ ਤਿਸ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਭਉ = ਡਰ-ਅਦਬ। ਭਾਵਨੀ = ਸਰਧਾ, ਪਿਆਰ।

SikhNet (Spanish)Las Virtudes del Señor son enaltecidas en el corazón de aquél que goza del Amor del Temor Reverencial del Señor y de Su Amor.

Open this shabad (25 lines, Angs 1115-1116) →

Ang 1115 of 1430