ੴ

ਸਿੱਖਬਾਣੀ · SikhBani

Ang 1118

Sri Guru Granth Sahib · Raag Kaydaaraa · 2 shabads, 18 lines
Translations
Shabad Guru Ramdas Ji Raag Kaydaaraa

ਕੇਦਾਰਾ ਮਹਲਾ ੪ ਘਰੁ ੧ ॥

kedaaraa mahalaa 4 ghar 1 |

Sant Singh KhalsaKaydaaraa, Fourth Mehl, First House:
Manmohan SinghKedara 4th Guru.
Manmohan Singh (Punjabi)ਕੇਦਾਰਾ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Kedara, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਮੇਰੇ ਮਨ; ਰਾਮ ਨਾਮ ਨਿਤ ਗਾਵੀਐ ਰੇ ॥

mere man; raam naam nit gaaveeai re |

Sant Singh KhalsaO my mind, sing continually the Name of the Lord.
Manmohan SinghO my soul, ever sing thou the praise of the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰ।
Fareedkot Teekaਹੇ ਮੇਰੇ ਮਨ ਵਾ ਪਿਆਰੇ! ਰਾਮ ਨਾਮ ਕੋ ਨਿਤਾਪ੍ਰਤਿ ਗਾਵਣਾ ਕਰੀਏ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।

ਪਦ ਅਰਥ ਰੇ ਮੇਰੇ ਮਨ = ਹੇ ਮੇਰੇ ਮਨ! ਨਿਤ = ਸਦਾ। ਗਾਵੀਐ = ਗਾਵਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ।

SikhNet (Spanish)Canta el Nombre del Señor, oh mi mente, aún sabiendo que el Señor es Insondable e Imperceptible,

ਅਗਮ ਅਗੋਚਰੁ. ਨ ਜਾਈ ਹਰਿ ਲਖਿਆ; ਗੁਰੁ ਪੂਰਾ ਮਿਲੈ. ਲਖਾਵੀਐ ਰੇ ॥ ਰਹਾਉ ॥

agam agochar. na jaaee har lakhiaa; gur pooraa milai. lakhaaveeai re | rahaau |

Sant Singh KhalsaThe Inaccessible, Unfathomable Lord cannot be seen; meeting with the Perfect Guru, He is seen. ||Pause||
Manmohan SinghInaccessible and Inapprehensible Lord can be seen not. Meeting with the Perfect Guru, He is seen. Pause.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚਾਰਾ ਸਾਈਂ ਵੇਖਿਆ ਨਹੀਂ ਜਾ ਸਕਦਾ। ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਉਹ ਵੇਖਿਆ ਜਾਂਦਾ ਹੈ। ਠਹਿਰਾਉ।
Fareedkot Teekaਹਰੀ ਅਗਮ ਹੈ ਔਰ (ਅਗੋਚਰ) ਇੰਦ੍ਰਯੋਂ ਕਾ ਅਵਿਸ੍ਯ ਹੈ, ਇਸੀ ਤੇ ਲਖਾ ਨਹੀਂ ਜਾਤਾ। ਹੇ ਭਾਈ! ਜੇਕਰ ਪੂਰਾ ਸਤਿਗੁਰੂ ਮਿਲੈ ਤੋ ਲਖਾਇ ਦੇਤਾ ਹੈ॥ ਰਹਾਉ ॥
Prof. Sahib Singhਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥

ਪਦ ਅਰਥ ਅਗਮ = {अगम्य} ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਨ ਜਾਈ ਲਖਿਆ = ਸਮਝਿਆ ਨਹੀਂ ਜਾ ਸਕਦਾ। ਲਖਾਵੀਐ = ਸਮਝਿਆ ਜਾ ਸਕਦਾ ਹੈ ॥ ਰਹਾਉ॥

SikhNet (Spanish)encontrando al Guru Perfecto, Él es revelado. (Pausa)

ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ; ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥

jis aape kirapaa kare meraa suaamee; tis jan kau har liv laaveeai re |

Sant Singh KhalsaThat person, upon whom my Lord and Master showers His Mercy - the Lord attunes that one to Himself.
Manmohan SinghOn whomsoever my Lord showers His benediction, That man, He attunes to Himself.
Manmohan Singh (Punjabi)ਜਿਸ ਕਿਸੇ ਉਤੇ ਮੇਰਾ ਮਾਲਕ ਆਪਣੀ ਰਹਿਮਤ ਧਾਰਦਾ ਹੈ, ਉਸ ਮਨੁੱਖ ਨੂੰ ਉਹ ਆਪਣੇ ਪ੍ਰੇਮ ਅੰਦਰ ਜੋੜ ਲੈਂਦਾ ਹੈ।
Fareedkot Teekaਮੇਰਾ ਸੁਆਮੀ ਜਿਸ ਕੋ ਆਪ ਕ੍ਰਿਪਾ ਦ੍ਰਿਸਟੀ ਕਰਤਾ ਹੈ, ਤਿਸ ਪੁਰਸ ਕੋ ਹਰੀ ਆਪਣੇ ਵਿਖੇ ਬ੍ਰਿਤੀ ਲਗਵਾਇ ਦੇਤਾ ਹੈ॥
Prof. Sahib Singhਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ।

ਪਦ ਅਰਥ ਆਪੇ = ਆਪ ਹੀ। ਕਉ = ਨੂੰ। ਲਿਵ = ਲਗਨ, ਪ੍ਰੀਤ। ਲਾਵੀਐ = ਲਾਈ ਜਾਂਦੀ ਹੈ, ਲੱਗਦੀ ਹੈ।

SikhNet (Spanish)Aquél que tiene la Gracia de Dios, se conoce a sí mismo, todos se sienten devotos de Dios,

ਸਭੁ ਕੋ ਭਗਤਿ ਕਰੇ ਹਰਿ ਕੇਰੀ; ਹਰਿ ਭਾਵੈ. ਸੋ ਥਾਇ ਪਾਵੀਐ ਰੇ ॥੧॥

sabh ko bhagat kare har keree; har bhaavai. so thaae paaveeai re |1|

Sant Singh KhalsaEveryone worships the Lord, but only that person who is pleasing to the Lord is accepted. ||1||
Manmohan SinghEveryone performs the Lord's service, but he alone, who is pleasing to the Lord, becomes acceptable.
Manmohan Singh (Punjabi)ਹਰ ਕੋਈ ਸੁਆਮੀ ਦੀ ਸੇਵਾ ਕਮਾਉਂਦਾ ਹੈ, ਪ੍ਰੰਤੂ ਕੇਵਲ ਉਹ ਹੀ ਕਬੂਲ ਪੈਦਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।
Fareedkot Teekaਸਭ ਕੋਈ ਹਰੀ ਕੀ ਭਗਤੀ ਕਰਤਾ ਹੈ, ਪਰੰਤੂ ਜੋ ਪੁਰਸ਼ ਹਰੀ ਕੋ ਭਾਵਤਾ ਹੈ ਤਿਸ ਕੀ ਭਗਤੀ (ਥਾਇ) ਪ੍ਰਵਾਨ ਪਾਵੀਤੀ ਹੈ॥੧॥
Prof. Sahib Singhਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥

ਪਦ ਅਰਥ ਸਭੁ ਕੋ = ਹਰੇਕ ਜੀਵ। ਕੇਰੀ = ਦੀ। ਹਰਿ ਭਾਵੈ = (ਜਿਹੜਾ ਮਨੁੱਖ) ਹਰੀ ਨੂੰ ਚੰਗਾ ਲੱਗਦਾ ਹੈ। ਥਾਇ ਪਾਵੀਐ = ਥਾਂ ਤੇ ਪਾਇਆ ਜਾਂਦਾ ਹੈ, ਕਬੂਲ ਹੁੰਦਾ ਹੈ ॥੧॥

SikhNet (Spanish)pero esa Devoción será aprobada sólo si el Señor les muestra Su Amor. (1)

ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ; ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥

har har naam amolak har peh; har devai taa naam dhiaaveeai re |

Sant Singh KhalsaThe Name of the Lord, Har, Har, is priceless. It rests with the Lord. If the Lord bestows it, then we meditate on the Naam.
Manmohan SinghThe Lord God's priceless Name is with the Lord. If the Lord blesses us with it, then alone can we contemplate the Name.
Manmohan Singh (Punjabi)ਸੁਆਮੀ ਵਾਹਿਗੁਰੁ ਦਾ ਅਣਮੁੱਲਾ ਨਾਮ ਸੁਆਮੀ ਦੇ ਪਾਸ ਹੈ। ਜੇਕਰ ਉਹ ਸਾਨੂੰ ਇਸ ਦੀ ਬਖਸ਼ਸ਼ ਕਰੇ, ਕੇਵਲ ਤਦ ਹੀ ਅਸੀਂ ਨਾਮ ਦਾ ਸਿਮਰਨ ਕਰ ਸਕਦੇ ਹਾਂ।
Fareedkot Teekaਹਰਿ ਕਾ ਹਰਿ ਨਾਮ ਜੋ ਅਮੋਲਕ ਹੈ, ਸੋ ਹਰੀ ਕੇ ਪਾਸ ਹੀ ਹੈ, ਸੋ ਹਰੀ ਆਪ ਦੇਵੇ ਤੋ ਨਾਮ ਕਾ ਧਿਆਵਨਾ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।

ਪਦ ਅਰਥ ਅਮੋਲਕੁ = ਜੋ ਕਿਸੇ (ਦੁਨੀਆਵੀ) ਮੁੱਲ ਤੋਂ ਨਹੀਂ ਮਿਲ ਸਕਦਾ। ਪਹਿ = ਪਾਸ, ਕੋਲ। ਦੇਵੈ = ਦੇਂਦਾ ਹੈ। ਤਾ = ਤਦੋਂ। ਧਿਆਵੀਐ = ਸਿਮਰਿਆ ਜਾ ਸਕਦਾ ਹੈ।

SikhNet (Spanish)El Preciado Nombre del Señor está con el Señor y Lo podremos contemplar sólo si logramos la Bendición del Señor.

ਜਿਸ ਨੋ ਨਾਮੁ ਦੇਇ ਮੇਰਾ ਸੁਆਮੀ; ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥

jis no naam dee meraa suaamee; tis lekhaa sabh chhaddaaveeai re |2|

Sant Singh KhalsaThat person, whom my Lord and Master blesses with His Name - his entire account is forgiven. ||2||
Manmohan SinghTo whomsoever, my Lord gives His Name: His entire account is settled.
Manmohan Singh (Punjabi)ਜਿਸ ਕਿਸੇ ਨੂੰ ਮੇਰਾ ਮਾਲਕ ਆਪਣਾ ਨਾਮ ਦਿੰਦਾ ਹੈ, ਉਸ ਦਾ ਸਾਰਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਿਸ ਪੁਰਸ ਕੋ ਮੇਰਾ ਸ੍ਵਾਮੀ ਆਪਣਾ ਨਾਮ ਦੇਤਾ ਹੈ, ਤਿਸ ਕੇ ਕਰਮੋਂ ਕਾ ਲੇਖਾ ਸਭ ਛੁਡਾਇ ਦੇਤਾ ਹੈ॥੨॥
Prof. Sahib Singhਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ। ਤਿਸੁ ਲੇਖਾ = ਉਸ (ਦੇ ਕਰਮਾਂ) ਦਾ ਲੇਖਾ। ਸਭੁ = ਸਾਰਾ। ਛਡਾਵੀਐ = ਛਡਾਇਆ ਜਾਂਦਾ ਹੈ, ਮੁਕਾਇਆ ਜਾਂਦਾ ਹੈ ॥੨॥

SikhNet (Spanish)Sí, aquél a quien el Señor bendice con Su Nombre, logra que todos sus errores sean borrados. (2)

ਹਰਿ ਨਾਮੁ ਅਰਾਧਹਿ. ਸੇ ਧੰਨੁ ਜਨ ਕਹੀਅਹਿ; ਤਿਨ ਮਸਤਕਿ ਭਾਗੁ. ਧੁਰਿ ਲਿਖਿ ਪਾਵੀਐ ਰੇ ॥

har naam araadheh. se dhan jan kaheeeh; tin masatak bhaag. dhur likh paaveeai re |

Sant Singh KhalsaThose humble beings who worship and adore the Lord's Name, are said to be blessed. Such is the good destiny written on their foreheads.
Manmohan SinghBlessed are said to be the persons, who mediate on the Lord's Name. On their brow, good destiny is pre-ordained.
Manmohan Singh (Punjabi)ਮੁਬਾਰਕ ਆਖੇ ਜਾਂਦੇ ਹਨ, ਉਹ ਪੁਰਸ਼ ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਉਨ੍ਹਾਂ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਮੁੱਢ ਤੋਂ ਹੀ ਲਿਖੀ ਹੋਈ ਹੈ।
Fareedkot Teekaਹੇ ਭਾਈ! ਜੋ ਪੁਰਸ਼ ਹਰਿ ਨਾਮ ਕਾ ਅਰਾਧਨ ਕਰਤੇ ਹੈਂ, ਸੋ ਪੁਰਸ਼ ਧੰਨ੍ਯਤਾ ਯੋਗ ਕਹੀਤੇ ਹੈਂ, ਤਿਨ ਕੇ ਮਸਤਕ ਕਾ ਧੁਰੋਂ ਹੀ ਉਤਮ ਭਾਗ ਲਿਖ ਪਾਇਆ ਹੈ॥
Prof. Sahib Singhਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਅਰਾਧਹਿ = ਆਰਾਧਦੇ ਹਨ {ਬਹੁ-ਵਚਨ}। ਸੇ = ਉਹ ਮਨੁੱਖ {ਬਹੁ-ਵਚਨ}। ਧੰਨੁ ਜਨ = {धन्य} ਭਾਗਾਂ ਵਾਲੇ ਮਨੁੱਖ। ਕਹੀਅਹਿ = ਆਖੇ ਜਾਂਦੇ ਹਨ। ਮਸਤਕਿ = ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਭਾਗੁ ਲਿਖਿ ਪਾਵੀਐ = ਚੰਗੀ ਕਿਸਮਤ ਲਿਖ ਕੇ ਪਾਈ ਜਾਂਦੀ ਹੈ।

SikhNet (Spanish)Benditos son los que habitan en el Nombre del Señor, sobre su frente Dios inscribe su Grandioso Destino.

ਤਿਨ ਦੇਖੇ ਮੇਰਾ ਮਨੁ ਬਿਗਸੈ; ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

tin dekhe meraa man bigasai; jiau sut mil maat gal laaveeai re |3|

Sant Singh KhalsaGazing upon them, my mind blossoms forth, like the mother who meets with her son and hugs him close. ||3||
Manmohan SinghSeeing them my heart blooms, Like that of the mother, who meeting her son, hugs him to her bosom.
Manmohan Singh (Punjabi)ਉਨ੍ਹਾਂ ਨੂੰ ਵੇਖ ਕੇ ਮੇਰਾ ਦਿਲ ਐਓ ਖਿੜ ਜਾਂਦਾ ਹੈ, ਜਿਸ ਤਰ੍ਹਾਂ ਆਪਣੇ ਪੁੱਤ੍ਰ ਨੂੰ ਮਿਲ ਕੇ ਆਪਣੀ ਹਿੱਕ ਨਾਲ ਲਾਉਣ ਨਾਲ ਅੰਮੜੀ ਦਾ।
Fareedkot Teekaਤਿਨ ਕੋ ਦੇਖ ਕਰ ਮੇਰਾ ਮਨ ਪ੍ਰਫੁਲਤ ਹੋਤਾ ਹੈ, ਜਿਸ ਤਰਾਂ ਪੁਤ੍ਰ ਕੋ ਮਾਤਾ ਮਿਲ ਕਰ ਗਲ ਮੇਂ ਲਗਾਇ ਲੇਤੀ ਹੈ ਅਰ ਅਨੰਦ ਹੋਤੀ ਹੈ॥੩॥☬ਤਾਂ ਤੇ ਐਸੇ ਪ੍ਰਾਰਥਨਾ ਕਰੀਏ:
Prof. Sahib Singhਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥

ਪਦ ਅਰਥ ਤਿਨ ਦੇਖੇ = ਉਹਨਾਂ ਨੂੰ ਵੇਖਿਆਂ। ਬਿਗਸੈ = ਖਿੜ ਆਉਂਦਾ ਹੈ, ਖ਼ੁਸ਼ ਹੁੰਦਾ ਹੈ। ਸੁਤੁ = ਪੁੱਤਰ। ਮਿਲਿ ਮਾਤ = ਮਾਂ ਨੂੰ ਮਿਲ ਕੇ। ਗਲਿ = ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ ॥੩॥

SikhNet (Spanish)Viéndolos, mi mente florece, así como se siente la madre que lleva a su hijo a su pecho. (3)

ਹਮ ਬਾਰਿਕ. ਹਰਿ ਪਿਤਾ ਪ੍ਰਭ ਮੇਰੇ; ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥

ham baarik. har pitaa prabh mere; mo kau dehu matee jit har paaveeai re |

Sant Singh KhalsaI am a child, and You, O my Lord God, are my Father; please bless me with such understanding, that I may find the Lord.
Manmohan SinghI am a child, and Thou, O God Lord are my Father. Impart Thou such understanding unto me, by which I may obtain my God.
Manmohan Singh (Punjabi)ਮੈਂ ਬੱਚਾ ਹਾਂ ਅਤੇ ਤੂੰ ਹੇ ਵਾਹਿਗੁਰੂ ਸੁਆਮੀ! ਮੇਰਾ ਬਾਬਲ ਹੈ। ਮੈਨੂੰ ਤੂੰ ਐਸੀ ਸਿਖ-ਮਤ ਜਿਸ ਦੁਆਰਾ ਮੈਂ ਆਪਦੇ ਵਾਹਿਗੁਰੂ ਨੂੰ ਪਾ ਲਵਾ।
Fareedkot Teekaਹੇ ਹਰੀ ਪ੍ਰਭੂ ਮੇਰੇ ਪਿਤਾ ਰੂਪ! ਹਮ ਆਪ ਕੇ ਬੱਚੇ ਹੈਂ, ਹੇ ਹਰੀ! ਮੇਰੇ ਕੋ ਯਹ ਮਤ ਦੀਜੀਏ ਜਿਸ ਕਰ ਤੇਰੇ ਕੋ ਪ੍ਰਾਪਤ ਹੋ ਜਾਵੇਂ॥
Prof. Sahib Singhਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।

ਪਦ ਅਰਥ ਬਾਰਿਕ = ਬੱਚੇ, ਬਾਲਕ {ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਮਤੀ = ਸਿੱਖਿਆ। ਜਿਤੁ = ਜਿਸ (ਮੱਤ) ਦੀ ਰਾਹੀਂ। ਪਾਵੀਐ = ਲੱਭਿਆ ਜਾ ਸਕਦਾ ਹੈ।

SikhNet (Spanish)Somos Tus niños, oh Padre, danos la Sabiduría para llegar hasta Ti.

ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ; ਤਿਉ ਨਾਨਕ. ਹਰਿ ਗਲਿ ਲਾਵੀਐ ਰੇ ॥੪॥੧॥

jiau bachhuraa dekh gaoo sukh maanai; tiau naanak. har gal laaveeai re |4|1|

Sant Singh KhalsaLike the cow, which is happy upon seeing her calf, O Lord, please hug Nanak close in Your Embrace. ||4||1||
Manmohan SinghAs the cow, seeing her calf, is pleased, so Thou, O Lord, hug Nanak to Thy bosom.
Manmohan Singh (Punjabi)ਜਿਸ ਤਰ੍ਹਾਂ ਆਪਣੇ ਵਛੇ ਨੂੰ ਵੇਖ ਕੇ ਗਾਂ ਪ੍ਰਸੰਨ ਹੁੰਦੀ ਹੈ, ਏਸੇ ਤਰ੍ਹਾਂ ਹੀ ਤੂੰ, ਹੇ ਸੁਆਮੀ! ਨਾਨਕ ਨੂੰ ਆਪਣੀ ਛਾਤੀ ਨਾਲ ਲਾ ਲੈ।
Fareedkot Teekaਜਿਸ ਪ੍ਰਕਾਰ ਬਛਰੇ ਕੋ ਦੇਖ ਕਰ ਕੇ ਗਊ (ਸੁਖੁ) ਅਨੰਦੁ ਮਾਨਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪ੍ਰਕਾਰ ਹਮਾਰੇ ਕੋ ਅਪਨੇ ਗਲੇ ਲਗਾਇ ਲੀਜੀਏ, ਭਾਵ ਅਭੇਦ ਕਰ ਲੀਜੀਏ। ਦੇਹ ਪਦ ਮੂਰਤੀ ਵਾਸਤੇ ਭੀ ਹੈ॥੪॥੧॥
Prof. Sahib Singhਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥

ਪਦ ਅਰਥ ਬਛੁਰਾ = ਵੱਛਾ। ਦੇਖਿ = ਵੇਖ ਕੇ। ਗਊ ਸੁਖੁ ਮਾਨੈ = ਗਾਂ ਸੁਖ ਮੰਨਦੀ ਹੈ, ਗਾਂ ਖ਼ੁਸ਼ ਹੁੰਦੀ ਹੈ। ਹਰਿ ਗਲਿ = ਹਰੀ ਦੇ ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ ॥੪॥੧॥

SikhNet (Spanish)Así como la vaca al ver a su becerro, está complacida, así hazme Tuyo. (4-1)

Open this shabad →

Shabad Guru Ramdas Ji Raag Kaydaaraa continues on Ang 1119

ਕੇਦਾਰਾ ਮਹਲਾ ੪ ਘਰੁ ੧ ॥

kedaaraa mahalaa 4 ghar 1 |

Sant Singh KhalsaKaydaaraa, Fourth Mehl, First House:
Manmohan SinghKedara 4th Guru.
Manmohan Singh (Punjabi)ਕੇਦਾਰਾ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Kedara, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਮੇਰੇ ਮਨ; ਹਰਿ ਹਰਿ ਗੁਨ ਕਹੁ ਰੇ ॥

mere man; har har gun kahu re |

Sant Singh KhalsaO my mind, chant the Glorious Praises of the Lord, Har, Har.
Manmohan SinghO my soul utter thou the praises of thy Lord God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਦੇ ਸੁਆਮੀ ਵਾਹਿਗੁਰੂ ਦੀਆਂ ਮਹਿਮਾਂ ਉਚਾਰਨ ਕਰ।
Fareedkot Teekaਹੇ ਮੇਰੇ (ਮਨ) ਪ੍ਯਾਰੇ ਵਾ ਮਨ! ਤੂੰ ਹਰਿ ਹਰਿ ਕੇ ਗੁਣੋਂ ਕੋ ਕਥਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ।

ਪਦ ਅਰਥ ਰੇ ਮੇਰੇ ਮਨ = ਹੇ ਮੇਰੇ ਮਨ! ਕਹੁ = ਉਚਾਰਿਆ ਕਰ।

SikhNet (Spanish)Recita las Alabanzas de Dios, oh mi mente.

ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ; ਇਨ ਬਿਧਿ. ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥

satiguroo ke charan dhoe dhoe poojahu; in bidh. meraa har prabh lahu re | rahaau |

Sant Singh KhalsaWash the Feet of the True Guru, and worship them. In this way, you shall find my Lord God. ||Pause||
Manmohan SinghWashing and bathing the True Guru's feet, worship thou them. In this way thou shall obtain my Lord Master. Pause.
Manmohan Singh (Punjabi)ਸੱਜੇ ਗੁਰਾਂ ਦੇ ਪੈਰਾ ਨੂੰ ਧੋ ਕੇ ਸਾਫ ਕਰ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ। ਇਸ ਤਰੀਕੇ ਨਾਲ ਤੂੰ ਮੇਰੇ ਸੁਆਮੀ ਮਾਲਕ ਨੂੰ ਪਾ ਲਵੇਗਾ। ਠਹਿਰਾਉ।
Fareedkot Teekaਸਤਿਗੁਰੋਂ ਕੇ ਚਰਨ ਧੋਇ ਧੋਇ ਕਰ ਪੂਜਨ ਕਰ ਅਰ ਇਨ ਬਿਧੀਓਂ ਕਰ, ਹੇ ਭਾਈ! ਮੇਰੇ ਹਰੀ ਪ੍ਰਭੂ ਕੋ (ਲਹੁ) ਪ੍ਰਾਪਤ ਹੋ॥ ਰਹਾਉ ॥
Prof. Sahib Singhਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ)। ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ॥

ਪਦ ਅਰਥ ਧੋਇ = ਧੋ ਕੇ। ਇਨ ਬਿਧਿ = ਇਸ ਤਰ੍ਹਾਂ। ਲਹੁ = ਲੱਭ ਲੈ ॥ ਰਹਾਉ॥

SikhNet (Spanish)Sí, lava y alaba los Pies del Guru, y así llega hasta tu Dios. (Pausa)

ਕਾਮੁ ਕ੍ਰੋਧੁ ਲੋਭੁ ਮੋਹੁ, ਅਭਿਮਾਨੁ ਬਿਖੈ ਰਸ; ਇਨ ਸੰਗਤਿ ਤੇ, ਤੂ ਰਹੁ ਰੇ ॥

kaam krodh lobh mohu, abhimaan bikhai ras; in sangat te, too rahu re |

Sant Singh KhalsaSexual desire, anger, greed, attachment, egotism and corrupt pleasures - stay away from these.
Manmohan SinghLust, wrath, avarice, worldly love, self-conceit and sinful relishes, from their association escape thou, O man.
Manmohan Singh (Punjabi)ਮਿਥਨ-ਹੁਲਾਸ, ਗੁੱਸਾ, ਲਾਲਚ, ਸੰਸਾਰੀ ਮੰਮਤਾ, ਸਵੈ-ਹੰਗਤਾ ਅਤੇ ਪਾਪਾਂ ਭਰੇ ਸੁਆਦਾ ਇਨ੍ਹਾਂ ਦੀ ਸੁਹਬਤ ਤੋਂ ਤੂੰ ਬਚ ਹੇ ਬੰਦੇ!
Fareedkot Teekaਪੁਨਾ ਕਾਮ, ਕ੍ਰੋਧ, ਲੋਭ, ਮੋਹੁ, ਅਭਿਮਾਨ ਅਰ ਬਿਸ੍ਯੋਂ ਕੇ ਰਸ ਜੋ ਹੈਂ, ਹੇ ਭਾਈ! ਇਨ ਕੀ ਸੰਗਤ ਤੇ ਬਚ ਰਹੁ॥
Prof. Sahib Singhਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ।

ਪਦ ਅਰਥ ਅਭਿਮਾਨੁ = ਅਹੰਕਾਰ। ਬਿਖੈ ਰਸ = ਵਿਸ਼ਿਆਂ ਦੇ ਸੁਆਦ। ਇਨ ਸੰਗਤਿ ਤੇ = ਇਹਨਾਂ ਦੀ ਸੰਗਤ ਤੋਂ। ਰਹੁ = ਹਟ ਜਾਹ।

SikhNet (Spanish)Haz a un lado tu avaricia, tu rabia, lujuria, ego y ese vicioso sabor de la maldad, y postrándote a los Pies de la Saad Sangat,

ਮਿਲਿ ਸਤਸੰਗਤਿ, ਕੀਜੈ ਹਰਿ ਗੋਸਟਿ; ਸਾਧੂ ਸਿਉ ਗੋਸਟਿ; ਹਰਿ ਪ੍ਰੇਮ ਰਸਾਇਣੁ, ਰਾਮ ਨਾਮੁ ਰਸਾਇਣੁ; ਹਰਿ ਰਾਮ ਨਾਮ, ਰਾਮ ਰਮਹੁ ਰੇ ॥੧॥

mil satasangat, keejai har gosatt; saadhoo siau gosatt; har prem rasaaein, raam naam rasaaein; har raam naam, raam ramahu re |1|

Sant Singh KhalsaJoin the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||
Manmohan SinghO man, associating with the society of saints discourse thou on God and discourse thou with the saints. God's love is the panacea of all the ills. The Lord's Name if the home of elixir. Utter thou the Name of God, the Lord Master.
Manmohan Singh (Punjabi)ਹੇ ਬੰਦੇ! ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਸੰਬਧੀ ਗਿਆਨ ਚਰਚਾ ਕਰ ਅਤੇ ਤੂੰ ਸੰਤਾਂ ਨਾਲ ਗਿਆਨ ਚਰਚਾ ਕਰ। ਵਾਹਿਗੁਰੂ ਦਾ ਪਿਆਰ ਸਾਰਿਆਂ ਰੰਗਾਂ ਦੀ ਦਵਾਈ ਹੈ। ਸੁਆਮੀ ਦਾ ਨਾਮ ਅੰਮ੍ਰਿਤ ਦਾ ਘਰ ਹੈ। ਤੂੰ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਸਾਧੂ ਕੀ ਸਤਸੰਗਤ ਸੇ ਮਿਲ ਕਰ ਗੋਸਟ ਮੇਂ ਜੋ ਹਰੀ ਕੀ ਗੋਸਟ ਔਰ ਰਸਾਇਣੋਂ ਮੇਂ ਜੋ ਰਾਮ ਨਾਮ ਕਾ ਪ੍ਰੇਮ ਉਤਮ ਰਸਾਯਣ ਹੈ, ਸੋ ਮਨ ਕਰ ਕੇ ਕਰੋ ਅਰ ਬਾਣੀ ਕਰ ਕੇ ਭੀ ਤਿਸ ਰਾਮ ਨਾਮ ਕੋ, ਹੇ ਭਾਈ! (ਰਮਹੁ) ਉਚਾਰਨ ਕਰੋ॥੧॥
Prof. Sahib Singhਹੇ ਮਨ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥

ਪਦ ਅਰਥ ਮਿਲਿ = ਮਿਲ ਕੇ। ਕੀਜੈ = ਕਰਨੀ ਚਾਹੀਦੀ ਹੈ। ਗੋਸਟਿ = ਵਿਚਾਰ। ਹਰਿ ਗੋਸਟਿ = ਪਰਮਾਤਮਾ ਦੇ ਗੁਣਾਂ ਦੀ ਵਿਚਾਰ। ਸਾਧੂ ਸਿਉ = ਗੁਰੂ ਨਾਲ, ਗੁਰਸਿੱਖ ਨਾਲ। ਰਸਾਇਣੁ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਮਹੁ = ਸਿਮਰੋ ॥੧॥

SikhNet (Spanish)habla de Dios y siéntete bendecido con la Panacea del Nombre del Señor. Sí, recita Su Nombre, Ram, Ram, por siempre. (1)

Open this shabad (8 lines, Angs 1118-1119) →

Ang 1118 of 1430