ੴ

ਸਿੱਖਬਾਣੀ · SikhBani

Ang 113

Sri Guru Granth Sahib · Raag Maajh · 3 shabads, 45 lines
Translations
Shabad Guru Amardas Ji Raag Maajh continued from Ang 112

ਤੂੰ ਆਪੇ ਹੀ ਘੜਿ ਭੰਨਿ ਸਵਾਰਹਿ; ਨਾਨਕ ਨਾਮਿ ਸੁਹਾਵਣਿਆ ॥੮॥੫॥੬॥

toon aape hee gharr bhan savaareh; naanak naam suhaavaniaa |8|5|6|

Sant Singh KhalsaYou Yourself create, destroy and adorn. O Nanak, we are adorned and embellished with the Naam. ||8||5||6||
Manmohan SinghThou Thyself createst, destroyest and be-deekest Nanak with Thy Name the mortal is embellished.
Manmohan Singh (Punjabi)ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ।
Fareedkot Teekaਤੂੰ ਆਪ ਹੀ ਪ੍ਰਪੰਚ ਕੋ (ਘੜਿ) ਰਚਤਾ ਹੈਂ ਪੁਨਾ (ਸਵਾਰਹਿ) ਪਾਲਤਾ ਹੈਂ ਔਰੁ (ਭੰਨਿ) ਪ੍ਰਲਯ ਕਰਤਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਪਰਮਾਰਥ ਸੇ ਹੇ ਨਾਮੀ! ਤੂੰ ਅਸੰਗ ਹੂਆ ਸੋਭ ਰਹਾ ਹੈਂ॥੮॥੫॥੬॥☬ਸਿਖ ਕੇ ਪ੍ਰਸ਼ਨ ਅਨੁਸਾਰ ਪਰਮੇਸ੍ਵਰ ਕਾ ਸਰੂਪ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ ॥੮॥੫॥੬॥

ਪਦ ਅਰਥ ਘੜਿ = ਘੜ ਕੇ, ਸਾਜ ਕੇ। ਭੰਨਿ = ਤੋੜ ਕੇ, ਨਾਸ ਕਰ ਕੇ। ਨਾਮਿ = ਨਾਮ ਵਿਚ ॥੮॥

SikhNet (Spanish)Tú Mismo creas, destruyes y adornas todo; dice Nanak, oh Señor, ¡Bellísimo es Tu Nombre! (8-5-6)

Open this shabad (27 lines, Angs 112-113) →

Shabad Guru Amardas Ji Raag Maajh

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਸਭ ਘਟ ਆਪੇ ਭੋਗਣਹਾਰਾ ॥

sabh ghatt aape bhoganahaaraa |

Sant Singh KhalsaHe is the Enjoyer of all hearts.
Manmohan SinghOf all the hearts, the Lord Himself is the enjoyer.
Manmohan Singh (Punjabi)ਸਾਰਿਆਂ ਦਿਲਾਂ ਦਾ ਸੁਆਮੀ ਖੁਦ ਹੀ ਅਨੰਦ ਮਾਨਣਹਾਰ ਹੈ।
Fareedkot Teekaਹੇ ਭਾਈ! ਸਰਬ ਘਟੋਂ ਮੇਂ ਹਰੀ ਆਪ ਹੀ ਭੋਗਨੇ ਵਾਲਾ ਹੈ॥
Prof. Sahib Singh(ਹੇ ਭਾਈ!) ਸਾਰੇ ਸਰੀਰਾਂ ਵਿਚ (ਵਿਆਪਕ ਹੋ ਕੇ ਪ੍ਰਭੂ) ਆਪ ਹੀ (ਜਗਤ ਦੇ ਸਾਰੇ ਪਦਾਰਥ) ਭੋਗ ਰਿਹਾ ਹੈ।

ਪਦ ਅਰਥ ਸਭ ਘਟ = ਸਾਰੇ ਸਰੀਰ। ਆਪੇ = ਪ੍ਰਭੂ ਆਪ ਹੀ।

SikhNet (Spanish)El es el que llena todo corazón

ਅਲਖੁ ਵਰਤੈ ਅਗਮ ਅਪਾਰਾ ॥

alakh varatai agam apaaraa |

Sant Singh KhalsaThe Invisible, Inaccessible and Infinite is pervading everywhere.
Manmohan SinghThe unseen, unapproachable and unlimited Lord is pervading every where.
Manmohan Singh (Punjabi)ਅਦ੍ਰਿਸ਼ਟ, ਅਪਹੁੰਚ ਤੇ ਬੇਹੱਦ ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਵਹੁ ਬੇਅੰਤ ਅਲਖ ਅਗਮ ਆਪ ਹੀ ਸਰਵਤ੍ਰ ਵਰਤ ਰਹਾ ਹੈ॥
Prof. Sahib Singh(ਫਿਰ ਭੀ ਉਹ) ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ।

ਪਦ ਅਰਥ ਅਲਖੁ = {अलक्ष्य = Invisible, Unobserved} ਅਦ੍ਰਿਸ਼ਟ। ਅਗਮ = ਅਪਹੁੰਚ।

SikhNet (Spanish)El Invisible, Infinito, Inaccesible que esta en todas partes.

ਗੁਰ ਕੈ ਸਬਦਿ. ਮੇਰਾ ਹਰਿ ਪ੍ਰਭੁ ਧਿਆਈਐ; ਸਹਜੇ ਸਚਿ ਸਮਾਵਣਿਆ ॥੧॥

gur kai sabad. meraa har prabh dhiaaeeai; sahaje sach samaavaniaa |1|

Sant Singh KhalsaMeditating on my Lord God, through the Word of the Guru's Shabad, I am intuitively absorbed in the Truth. ||1||
Manmohan SinghUnder the Guru's guidance, by remembering my Lord God, man is easily absorbed in the True Master.
Manmohan Singh (Punjabi)ਗੁਰਾਂ ਦੀ ਅਗਵਾਈ ਤਾਬੇ, ਮੇਰੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸੁਖੈਨ ਹੀ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੇ ਉਪਦੇਸ ਕਰ ਕੇ ਐਸਾ ਮੇਰਾ ਹਰੀ ਪ੍ਰਭੂ ਧਿਆਈਤਾ ਹੈ, ਔਰ ਜਿਨੋਂ ਨੇ ਧਿਆਇਆ ਹੈ, ਸੋ ਨਿਰਜਤਨ ਹੀ ਸਚ ਮੇਂ ਸਮਾਇ ਗਏ ਹੈਂ॥੧॥
Prof. Sahib Singhਉਸ ਪਿਆਰੇ ਹਰਿ-ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਿਮਰਨਾ ਚਾਹੀਦਾ ਹੈ। (ਜੇਹੜੇ ਮਨੁੱਖ ਸਿਮਰਦੇ ਹਨ ਉਹ) ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥

ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥

SikhNet (Spanish)Meditando en el Señor mi Dios, mediante la palabra y mensaje del Guru, Soy intuitivamente absorbido por la verdad (3)

ਹਉ ਵਾਰੀ; ਜੀਉ ਵਾਰੀ; ਗੁਰਸਬਦੁ ਮੰਨਿ ਵਸਾਵਣਿਆ ॥

hau vaaree; jeeo vaaree; gurasabad man vasaavaniaa |

Sant Singh KhalsaI am a sacrifice, my soul is a sacrifice, to those who implant the Word of the Guru's Shabad in their minds.
Manmohan SinghI am sacrifice and my soul is a sacrifice unto those who implant the Guru's hymns in their mind.
Manmohan Singh (Punjabi)ਮੈਂ ਬਲਿਹਾਰਨੇ ਹਾਂ, ਮੇਰੀ ਜਿੰਦੜੀ ਬਲਿਹਾਰਨੇ ਹੈ ਉਨ੍ਹਾ ਉਤੋਂ ਜੋ ਗੁਰਾਂ ਦੀ ਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਜੋ ਗੁਰੋਂ ਕਾ ਉਪਦੇਸੁ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਪਰ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Yo soy sacrificio , mi alma es sacrificio, para aquellos que implantan el espíritu de la palabra del Guru en sus mentes.

ਸਬਦੁ ਸੂਝੈ. ਤਾ ਮਨ ਸਿਉ ਲੂਝੈ; ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥

sabad soojhai. taa man siau loojhai; manasaa maar samaavaniaa |1| rahaau |

Sant Singh KhalsaWhen someone understands the Shabad, then he wrestles with his own mind; subduing his desires, he merges with the Lord. ||1||Pause||
Manmohan SinghIf man understands Gurbani, he, then grapples with his mind and stilling his desire the man merges in the Lord. Pause.
Manmohan Singh (Punjabi)ਜੇਕਰ ਇਨਸਾਨ ਗੁਰਬਾਣੀ ਨੂੰ ਸਮਝੇ, ਤਦ ਉਹ ਆਪਣੇ ਮਨੂਏ ਨਾਲ ਯੁੱਧ ਕਰਦਾ ਹੈ ਅਤੇ ਆਪਣੀ ਖਾਹਿਸ਼ ਨੂੰ ਨਵਿਰਤ ਕਰਕੇ ਬੰਦਾ ਸਾਹਿਬ ਅੰਦਰ ਸਮਾਂ ਜਾਂਦਾ ਹੈ। ਠਹਿਰਾਉ।
Fareedkot Teekaਹੇ ਭਾਈ! ਘੁਰ ਉਪਦੇਸ ਕਰ ਕੇ ਜਿਸ ਕੋ ਪਰਲੋਕ ਕੀ ਸੋਝੀ ਹੋਈ ਹੈ, ਸੋ ਮਨ ਕੇ ਸਾਥ (ਲੁਝੈ) ਝਗੜਤਾ ਹੈ ਅਰਥਾਤ ਵਿਕਾਰੋਂ ਸੇ ਮਨ ਕੋ ਹਟਾਵਤਾ ਹੈ, ਪੁਨਾਂ ਵਾਸਨਾ ਕੋ ਮਾਰ ਕਰ ਵਾਹਿਗੁਰੂ ਮੇਂ ਸਮਾਵਤਾ ਹੈ॥
Prof. Sahib Singhਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੂਝੈ = ਸੁੱਝ ਪੈਂਦਾ ਹੈ, ਅੰਤਰ-ਆਤਮੇ ਟਿਕਾਂਦਾ ਹੈ। ਸਿਉ = ਨਾਲ। ਲੂਝੈ = ਲੜਦਾ ਹੈ, ਟਾਕਰਾ ਕਰਦਾ ਹੈ। ਮਨਸਾ = {मनीषा} ਕਾਮਨਾ ॥੧॥ ਰਹਾਉ ॥

SikhNet (Spanish)Calmando sus deseos, aquél que se pone de acuerdo por completo con su mente, se inmerge en el Señor.(1-Pausa)

ਪੰਚ ਦੂਤ; ਮੁਹਹਿ ਸੰਸਾਰਾ ॥

panch doot; muheh sansaaraa |

Sant Singh KhalsaThe five enemies are plundering the world.
Manmohan SinghThe blind apostate has no knowledge or hint world.
Manmohan Singh (Punjabi)ਪੰਜ ਕੱਟੜ ਵੈਰੀ ਜਗਤ ਨੂੰ ਠੱਗ ਰਹੇ ਹਨ।
Fareedkot Teekaਕਾਮਾਦਿ ਜੋ ਪੰਚ ਹੈਂ, ਸੋ ਮਾਨੋਂ ਜਮ ਕੇ ਦੂਤ ਹੈਂ ਕਿਉਂਕਿ ਇਨ ਕੇ ਸੰਗ ਕਰ ਜੀਵ ਜਮਪੁਰੀ ਮੇਂ ਜਾਤਾ ਹੈ, ਸੋ ਸੰਸਾਰ ਕੋ (ਮੁਹਹਿ) ਮੁਸੀ ਅਰਥਾਤ ਲੂਟੀ ਜਾਤੇ ਹੈਂ॥
Prof. Sahib Singh(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ,

ਪਦ ਅਰਥ ਮੁਹਹਿ = ਠੱਗ ਰਹੇ ਹਨ।

SikhNet (Spanish)Los cinco enemigos malvados han atontado al mundo;

ਮਨਮੁਖ ਅੰਧੇ; ਸੁਧਿ ਨ ਸਾਰਾ ॥

manamukh andhe; sudh na saaraa |

Sant Singh KhalsaThe blind, self-willed manmukhs do not understand or appreciate this.
Manmohan SinghThe blind apostate has no knowledge or him of it.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਇਸ ਦੀ ਕੋਈ ਗਿਆਤ ਜਾਂ ਖਬਰ ਨਹੀਂ।
Fareedkot Teekaਪਰੰਤੂ ਜੋ ਗ੍ਯਾਨ ਵੈਰਾਗ ਨੇਤ੍ਰੋਂ ਸੇ ਰਹਤ ਮਨਮੁਖ ਹੈਂ ਤਿਨ ਕੋ ਲੂਟਨੇ ਕੀ (ਸਾਰਾ) ਸ੍ਰੇਸਟ ਖਬਰ ਨਹੀਂ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ।

ਪਦ ਅਰਥ ਅੰਧੇ = ਮਾਇਆ ਵਿਚ ਅੰਨ੍ਹੇ ਹੋਏ ਜੀਵ ਨੂੰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਸੁਧਿ = {सुधी = Intelligence} ਅਕਲ। ਸਾਰ = ਖ਼ਬਰ।

SikhNet (Spanish)los necios están ciegos; ellos no conocen la Esencia del Señor.

ਗੁਰਮੁਖਿ ਹੋਵੈ. ਸੁ ਅਪਣਾ ਘਰੁ ਰਾਖੈ; ਪੰਚ ਦੂਤ. ਸਬਦਿ ਪਚਾਵਣਿਆ ॥੨॥

guramukh hovai. su apanaa ghar raakhai; panch doot. sabad pachaavaniaa |2|

Sant Singh KhalsaThose who become Gurmukh-their houses are protected. The five enemies are destroyed by the Shabad. ||2||
Manmohan SinghHe, who gets resigned to Guru's will, protects his home. The five arch adversaries are destroyed with the Guru's instruction.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਗ੍ਰਹਿ ਨੂੰ ਬਚਾ ਲੈਂਦਾ ਹੈ। ਪੰਜੇ ਕੱਟੜ ਦੁਸ਼ਮਨ ਗੁਰਾਂ ਦੇ ਉਪਦੇਸ਼ ਨਾਲ ਨਾਸ ਕੀਤੇ ਜਾਂਦੇ ਹਨ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਅਪਨਾ (ਘਰੁ) ਅੰਤਹਕਰਨ ਲੂਟਨੇ ਸੇ ਰਾਖ ਲੇਤਾ ਹੈ, ਭਾਵ ਯਹਿ ਕਿ ਸਭ ਗੁਣ ਸੰਜੁਗਤ ਤਿਨ ਕਾ ਅੰਤਹਕਰਨ ਰਹਤਾ ਹੈ, ਪੁਨਾ ਪਾਚੋਂ ਦੂਤ ਤਿਸ ਨੇ ਗੁਰ ਸਬਦ ਕਰ (ਪਚਾਵਣਿਆ) ਜਲਾਏ ਹੈਂ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਆਪਣਾ ਘਰ ਬਚਾ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਪਚਾਵਣਿਆ = ਸਾੜ ਦੇਂਦਾ ਹੈ, ਮਾਰ ਲੈਂਦਾ ਹੈ ॥੨॥

SikhNet (Spanish)Aquél que tiene su mente despierta en Dios, conserva su hogar, y a través de la Palabra, destruye a los cinco enemigos. (2)

ਇਕਿ ਗੁਰਮੁਖਿ; ਸਦਾ ਸਚੈ ਰੰਗਿ ਰਾਤੇ ॥

eik guramukh; sadaa sachai rang raate |

Sant Singh KhalsaThe Gurmukhs are forever imbued with love for the True One.
Manmohan SinghSome pious persons are ever imbued in the love of the True Lord.
Manmohan Singh (Punjabi)ਕਈ ਪਵਿੱਤਰ ਪੁਰਸ਼ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰੀਤ ਅੰਦਰ ਰੰਗੇ ਹਨ।
Fareedkot Teekaਏਕ ਗੁਰਮੁਖ ਜਨ ਹੈਂ, ਸੋ ਸਦਾ ਸਚੇ ਕੇ ਪ੍ਰੇਮ ਮੇਂ ਰੰਗੇ ਰਹਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ,

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਰੰਗਿ = ਪ੍ਰੇਮ ਵਿਚ।

SikhNet (Spanish)Los que están en vigilia de Dios, están imbuidos siempre en el Amor del Verdadero Señor;

ਸਹਜੇ ਪ੍ਰਭੁ ਸੇਵਹਿ; ਅਨਦਿਨੁ ਮਾਤੇ ॥

sahaje prabh seveh; anadin maate |

Sant Singh KhalsaThey serve God with intuitive ease. Night and day, they are intoxicated with His Love.
Manmohan SinghInstinctively they serve their Lord, and night and day are intoxicated with His love.
Manmohan Singh (Punjabi)ਸੁਭਾਵਕ ਹੀ ਉਹ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਨ ਉਸ ਦੀ ਪ੍ਰੀਤ ਅੰਦਰ ਮਤਵਾਲੇ ਰਹਿੰਦੇ ਹਨ।
Fareedkot Teekaਔਰ ਰਾਤ ਦਿਨ ਮਸਤ ਹੂਏ ਸੁਭਾਵਕ ਹੀ ਪ੍ਰਭੂ ਕੋ ਸੇਵਤੇ ਹੈਂ॥
Prof. Sahib Singhਉਹ ਆਤਮਕ ਅਡੋਲਤਾ ਵਿਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ।

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਅਨਦਿਨੁ = ਹਰ ਰੋਜ਼। ਮਾਤੇ = ਮਸਤ।

SikhNet (Spanish)ellos alaban al Maestro de manera natural. Son saciados por Él, día y noche;

ਮਿਲਿ ਪ੍ਰੀਤਮ ਸਚੇ ਗੁਣ ਗਾਵਹਿ; ਹਰਿ ਦਰਿ ਸੋਭਾ ਪਾਵਣਿਆ ॥੩॥

mil preetam sache gun gaaveh; har dar sobhaa paavaniaa |3|

Sant Singh KhalsaMeeting with their Beloved, they sing the Glorious Praises of the True one; they are honored in the Court of the Lord. ||3||
Manmohan SinghThey, who meeting the beloved Guru, sing the praises of the True Lord, obtain honour in God's Court.
Manmohan Singh (Punjabi)ਜੋ ਪਿਆਰੇ ਗੁਰਾਂ ਨੂੰ ਮਿਲ ਕੇ, ਸੱਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਉਹ ਰੱਬ ਦੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ।
Fareedkot Teekaਔਰ ਪ੍ਰੀਤਮ ਪਿਆਰੇ ਗੁਰੋਂ ਸੇ ਮਿਲ ਕਰ ਸਚੇ ਕੇ ਗੁਣ ਗਾਵਤੇ ਹੈਂ, ਯਾਂ ਤੇ ਹਰੀ ਦਰਗਾਹ ਮੇਂ ਸੋਭਾ ਪਾਵਤੇ ਹੈਂ ॥੩॥☬ਜੇ ਕਹੈ ਗੁਰਮੁਖ ਕੌਨ ਸਮਝ ਕਰ ਹਰੀ ਕੇ ਦਰ ਮੇਂ ਸੋਭਾ ਪਾਵਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਉਹ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ ॥੩॥

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਦੇ ॥੩॥

SikhNet (Spanish)en el Amor de su Esposo, alaban al Uno Verdadero y son glorificados en la Puerta del Señor. (3)

ਏਕਮ; ਏਕੈ ਆਪੁ ਉਪਾਇਆ ॥

ekam; ekai aap upaaeaa |

Sant Singh KhalsaFirst, the One created Himself;
Manmohan SinghFirstly the One Lord created His own-self,
Manmohan Singh (Punjabi)ਪਹਿਲਾਂ ਇੱਕ ਸੁਆਮੀ ਨੇ ਆਪਣੇ ਆਪ ਨੂੰ ਰਚਿਆ,
Fareedkot Teeka(ਏਕਮ ਏਕੈ) ਅਦੁਤੀਯ ਵਾਹਿਗੁਰੂ ਨੇ ਆਪ ਹੀ ਜਗਤੁ ਉਤਪਤ ਕੀਆ ਹੈ॥
Prof. Sahib Singhਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ।

ਪਦ ਅਰਥ ਏਕਮ = ਪਹਿਲਾਂ ਪਹਿਲ। ਏਕੈ = ਇਕ ਨੇ ਹੀ, ਇਕ ਨਿਰਗੁਣ-ਰੂਪ ਨੇ ਹੀ। ਆਪੁ = ਆਪਣੇ ਆਪ ਨੂੰ। ਉਪਾਇਆ = ਪਰਗਟ ਕੀਤਾ।

SikhNet (Spanish)Primero el Único Señor se creó a Sí Mismo;

ਦੁਬਿਧਾ ਦੂਜਾ; ਤ੍ਰਿਬਿਧਿ ਮਾਇਆ ॥

dubidhaa doojaa; tribidh maaeaa |

Sant Singh Khalsasecond, the sense of duality; third, the three-phased Maya.
Manmohan Singhsecondly the sense of duality and thirdly the three phased mammon.
Manmohan Singh (Punjabi)ਦੂਸਰੇ ਵੈਤ-ਭਾਵ ਦੀ ਸੂਝ ਨੂੰ ਅਤੇ ਤੀਸਰੇ ਤਿੰਨ ਤਰ੍ਹਾਂ ਦੀ ਮੋਹਨੀ ਨੂੰ।
Fareedkot Teekaਤਿਸ ਜਗਤ ਮੇਂ ਜਿਨ ਕੋ (ਦੁਬਿਧਾ) ਦ੍ਵੈਤ ਭਾਵਨਾ ਹੂਈ ਹੈ, ਤਿਨ ਕੋ (ਦੂਜਾ) ਆਪ ਸੇ ਭਿੰਨ ਪਰਮੇਸ੍ਵਰ ਪਰਤੀਤ ਹੂਆ ਹੈ, ਪੁਨਾ (ਤ੍ਰਿਬਿਧਿ) ਰਜੋ ਤਮੋ ਰੂਪ ਮਾਇਆ ਬਿਆਪ ਗਈ ਹੈ, ਯਾਂ ਤੇ ਸੰਸਾਰੀ ਭਏ ਹੈਂ। ਵਾ ਏਕ ਪ੍ਰਮਾਤਮਾ ਨੇ ਆਪ ਜੋ ਸੰਸਾਰੁ ਉਪਾਯਾ ਹੈ ਏਹੁ ਕੈਸਾ ਹੈ? ਏਹੁ ਕਮ ਭਾਵ ਤੁਛ ਹੈ। ਪੁਨਾ ਕੈਸਾ ਹੈ? (ਦੁਬਿਧਾ) ਦੋ ਪ੍ਰਕਾਰ ਕਾ ਭਲਾ ਬੁਰਾ ਵਾ ਜੜ ਚੈਤਨ, ਭਾਵ ਦੁੰਦ ਸਰੂਪ ਹੈ। ਪੁਨਾ ਕੈਸਾ ਹੈ? (ਦੂਜਾ) ਬ੍ਰਹਮ ਚੇਤਨ ਤੇ ਭਿੰਨ ਭਾਵ ਜੜ ਹੈ। ਪੁਨਾ ਕੈਸਾ ਹੈ? (ਤ੍ਰਿਬਿਧ) ਤੀਨ ਪ੍ਰਕਾਰ ਕਾ ਕਿਆ ਸਤੋ ਰਜੋ ਤਮੋ ਰੂਪੁ ਹੈ। ਪੁਨਾ ਕੈਸਾ ਹੈ? (ਮਾਯਾ) ਛਲ ਰੂਪੁ ਅਰਥਾਤ ਮਿਥਿਆ ਹੈ॥
Prof. Sahib Singhਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ।

ਪਦ ਅਰਥ ਦੁਬਿਧਾ = ਦੁ-ਕਿਸਮਾ, ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ। ਦੂਜਾ = ਦੂਜਾ (ਕੰਮ ਉਸ ਨੇ ਇਹ ਕੀਤਾ)। ਤ੍ਰਿਬਿਧਿ = ਤਿੰਨ ਗੁਣਾਂ ਵਾਲੀ।

SikhNet (Spanish)segundo, creó el sentido de dualidad; tercero, las tres fases de Maya.

ਚਉਥੀ ਪਉੜੀ. ਗੁਰਮੁਖਿ ਊਚੀ; ਸਚੋ ਸਚੁ ਕਮਾਵਣਿਆ ॥੪॥

chauthee paurree. guramukh aoochee; sacho sach kamaavaniaa |4|

Sant Singh KhalsaThe fourth state, the highest, is obtained by the Gurmukh, who practices Truth, and only Truth. ||4||
Manmohan SinghThe most high fourth stage is reached by the Guruwards, who practise nothing but Truth.
Manmohan Singh (Punjabi)ਪਰਮ-ਬੁਲੰਦ ਚੌਥੀ ਮੰਜਲ ਨੂੰ ਨਿਰੋਲ ਸੱਚ ਦੀ ਕਮਾਈ ਕਰਨ ਵਾਲੇ ਗੁਰੂ ਸਮਰਪਣ ਹੀ ਪਹੁੰਚਦੇ ਹਨ।
Fareedkot Teeka(ਚਉਥੀ ਪਉੜੀ) ਊਚੀ ਜੋ ਤ੍ਰਰੀਆ ਪਦੁ ਹੈ, ਸੋ ਉਸ ਮੇਂ ਗੁਰਮੁਖਿ ਅਰੂੜ ਹੂਏ ਹੈ, ਕਿਉਂਕਿ ਤਿਨੋਂ ਨੇ ਮਨ ਤਨ ਸੇ ਸਚੁ ਹੀ ਕਮਾਵਣਾ ਕੀਆ ਹੈ॥੪॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ। ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ॥੪॥

ਪਦ ਅਰਥ ਪਉੜੀ = ਦਰਜਾ, ਟਿਕਾਣਾ। ਚਉਥੀ = ਤਿੰਨ ਗੁਣਾਂ ਤੋਂ ਉਤਲੀ ॥੪॥

SikhNet (Spanish)El Cuarto Estado, el más elevado, es de Éxtasis, y es alcanzado por los vigías de Dios, porque ellos practican solamente la Verdad. (4)

ਸਭੁ ਹੈ ਸਚਾ; ਜੇ ਸਚੇ ਭਾਵੈ ॥

sabh hai sachaa; je sache bhaavai |

Sant Singh KhalsaEverything which is pleasing to the True Lord is true.
Manmohan SinghAll which is pleasing to the True Lord, is true,
Manmohan Singh (Punjabi)ਸਾਰਾ ਕੁਝ ਜਿਹੜਾ ਸੱਚੇ ਸਾਈਂ ਨੂੰ ਚੰਗਾ ਲੱਗਦਾ ਹੈ, ਸੱਚ ਹੈ।
Fareedkot Teekaਹੇ ਭਾਈ! ਜੇ ਸਚੇ ਨੂੰ ਭਾਵੈ ਤੋ ਸਭ ਕਰਤਬੁ ਪੁਰਸ ਦਾ (ਸਚਾ) ਸਫਲਾ ਹੈ॥
Prof. Sahib Singhਜੇ ਸਦਾ-ਥਿਰ ਪ੍ਰਭੂ ਦੀ ਰਜ਼ਾ ਹੋਵੇ (ਤਾਂ ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਸਦਾ-ਥਿਰ ਪਰਮਾਤਮਾ ਹਰ ਥਾਂ ਮੌਜੂਦ ਹੈ।

ਪਦ ਅਰਥ ਸਭੁ = ਹਰ ਥਾਂ। ਸਚੇ = ਸਦਾ-ਥਿਰ ਪ੍ਰਭੂ ਨੂੰ। ਭਾਵੈ = ਚੰਗਾ ਲੱਗੇ।

SikhNet (Spanish)Todo lo que Le complace al Verdadero Uno es Verdad;

ਜਿਨਿ ਸਚੁ ਜਾਤਾ; ਸੋ ਸਹਜਿ ਸਮਾਵੈ ॥

jin sach jaataa; so sehaj samaavai |

Sant Singh KhalsaThose who know the Truth merge in intuitive peace and poise.
Manmohan SinghHe who recognises Truth, merge in the Lord.
Manmohan Singh (Punjabi)ਜੋ ਸੱਚ ਨੂੰ ਸਿੰਞਾਣਦਾ ਹੈ, ਉਹ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰੁ ਜਿਸ ਨੇ ਸਚ ਕੋ ਜਾਣਿਆ ਹੈ, ਸੋ (ਸਹਜਿ) ਬ੍ਰਹਮ ਮੇਂ ਸਮਾਵਤਾ ਹੈ॥
Prof. Sahib Singh(ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਜਾਤਾ = ਡੂੰਘੀ ਸਾਂਝ ਪਾ ਲਈ।

SikhNet (Spanish)aquéllos que realizan la Verdad, se funden en Ella.

ਗੁਰਮੁਖਿ ਕਰਣੀ ਸਚੇ ਸੇਵਹਿ; ਸਾਚੇ ਜਾਇ ਸਮਾਵਣਿਆ ॥੫॥

guramukh karanee sache seveh; saache jaae samaavaniaa |5|

Sant Singh KhalsaThe life-style of the Gurmukh is to serve the True Lord. He goes and blends with the True Lord. ||5||
Manmohan SinghThe Guruward's life-routine is the True One's service. He goes and blends with the True One.
Manmohan Singh (Punjabi)ਗੁਰੂ ਸਮਰਪਣ ਦੀ ਜੀਵਨ ਮਰਿਆਦਾ ਸਤਿਪੁਰਖ ਦੀ ਜੀਵਨ ਮਰਿਆਦਾ ਸਤਿਪੁਰਖ ਅੰਦਰ ਸਮਾਂ ਜਾਂਦੇ ਹਨ।
Fareedkot Teekaਗੁਰਮੁਖੋਂ ਕੀ ਏਹੀ ਕਰਣੀ ਹੈ, ਸੋ ਸਚੇ ਕੋ ਸੇਵਤੇ ਹੈਂ, ਇਸੀ ਤੇ ਸਚ ਮੇਂ ਸਮਾਇ ਜਾਤੇ ਹੈਂ॥੫॥
Prof. Sahib Singh(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਕਰਤੱਵ ਹੀ ਇਹ ਹੈ, ਕਿ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ, ਤੇ ਸਦਾ-ਥਿਰ ਪ੍ਰਭੂ ਵਿਚ ਹੀ ਜਾ ਕੇ ਲੀਨ ਹੋ ਜਾਂਦੇ ਹਨ ॥੫॥

ਪਦ ਅਰਥ ਕਰਣੀ = ਕਰਤੱਵ ॥੫॥

SikhNet (Spanish)Los fieles de Dios sirven al Uno Verdadero, y se funden en Su Verdad.(5)

ਸਚੇ ਬਾਝਹੁ; ਕੋ ਅਵਰੁ ਨ ਦੂਆ ॥

sache baajhahu; ko avar na dooaa |

Sant Singh KhalsaWithout the True One, there is no other at all.
Manmohan SinghWithout the True Lord there is no other second.
Manmohan Singh (Punjabi)ਸੱਚੇ ਸੁਆਮੀ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਕਿਉਂਕਿ ਸਚੇ ਸੇ ਬਿਨਾ ਅਵਰੁ ਦੂਜਾ ਕੋਈ ਸਤ ਨਹੀਂ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ)।

ਪਦ ਅਰਥ ਦੂਆ = ਦੂਜਾ, ਉਸ ਵਰਗਾ।

SikhNet (Spanish)Sin el Uno Verdadero, no hay nadie más;

ਦੂਜੈ ਲਾਗਿ ਜਗੁ; ਖਪਿ ਖਪਿ ਮੂਆ ॥

doojai laag jag; khap khap mooaa |

Sant Singh KhalsaAttached to duality, the world is distracted and distressed to death.
Manmohan SinghAttached with secular love, the world is greatly distracted to death.
Manmohan Singh (Punjabi)ਸੰਸਾਰੀ ਮਮਤਾ ਨਾਲ ਚਿਮੜ ਕੇ ਦੁਨੀਆਂ, ਘਣੀ ਵਿਆਕੁਲ ਹੋ ਮਰਦੀ ਹੈ।
Fareedkot Teekaਔਰੁ ਦੂਜੇ ਭਾਵ ਮੇਂ ਲਗ ਕਰ ਜਗਤੁ ਖਪਿ ਖਪਿ ਮੂਆ ਹੈ॥
Prof. Sahib Singhਜਗਤ (ਉਸ ਨੂੰ ਵਿਸਾਰ ਕੇ ਤੇ ਸੁਖ ਦੀ ਖ਼ਾਤਰ) ਮਾਇਆ ਦੇ ਮੋਹ ਵਿਚ ਫਸ ਕੇ ਦੁਖੀ ਹੋ ਕੇ ਆਤਮਕ ਮੌਤ ਸਹੇੜਦਾ ਹੈ।

ਪਦ ਅਰਥ ਦੂਜੈ = ਮਾਇਆ ਦੇ ਮੋਹ ਵਿਚ। ਲਾਗਿ = ਲੱਗ ਕੇ। ਖਪਿ ਖਪਿ = ਦੁਖੀ ਹੋ ਹੋ ਕੇ। ਮੂਆ = ਆਤਮਕ ਮੌਤ ਸਹੇੜਦਾ ਹੈ।

SikhNet (Spanish)en amor a la dualidad, el mundo es destruido.

ਗੁਰਮੁਖਿ ਹੋਵੈ. ਸੁ ਏਕੋ ਜਾਣੈ; ਏਕੋ ਸੇਵਿ ਸੁਖੁ ਪਾਵਣਿਆ ॥੬॥

guramukh hovai. su eko jaanai; eko sev sukh paavaniaa |6|

Sant Singh KhalsaOne who becomes Gurmukh knows only the One. Serving the One, peace is obtained. ||6||
Manmohan SinghHe, who gets resigned to the Guru's will knows but one Lord, and by serving the One procures peace.
Manmohan Singh (Punjabi)ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ ਤੇ ਇਕਸ ਦੀ ਘਾਲ ਘਾਲ ਕੇ ਆਰਾਮ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤੇ ਹੈਂ, ਸੋ ਏਕ ਹੀ ਜਾਣਤੇ ਹੈਂ, ਪੁਨਾ ਏਕ ਕੋ ਹੀ ਸੇਵ ਕਰ ਸੁਖ ਪਾਵਤੇ ਹੈਂ॥੬॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ, ਉਹ ਇਕ ਪਰਮਾਤਮਾ ਦਾ ਹੀ ਸਿਮਰਨ ਕਰ ਕੇ ਆਤਮਕ ਆਨੰਦ ਮਾਣਦਾ ਹੈ ॥੬॥
SikhNet (Spanish)Aquél, cuya mente está entonada en el Guru, conoce al Uno y se extasía en Él. (6)

ਜੀਅ ਜੰਤ ਸਭਿ; ਸਰਣਿ ਤੁਮਾਰੀ ॥

jeea jant sabh; saran tumaaree |

Sant Singh KhalsaAll beings and creatures are in the Protection of Your Sanctuary.
Manmohan SinghAll the men and other living beings are under Thine protection.
Manmohan Singh (Punjabi)ਸਾਰੇ ਇਨਸਾਨ ਤੇ ਹੋਰ ਪ੍ਰਾਣਧਾਰੀ ਜੀਵ ਤੇਰੀ ਪਨਾਹ ਹੇਠਾਂ ਹਨ।
Fareedkot Teekaਜਿਤਨੇ ਜੀਅ ਜੰਤ ਹੈਂ, ਸਭ ਹੇ ਵਾਹਿਗੁਰੂ! ਤੇਰੀ ਸਰਣ ਹੈਂ॥
Prof. Sahib Singh(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ।

ਪਦ ਅਰਥ ਸਭਿ = ਸਾਰੇ।

SikhNet (Spanish)Toda Tu Creación, oh Señor, busca Tu Santuario;

ਆਪੇ ਧਰਿ ਦੇਖਹਿ; ਕਚੀ ਪਕੀ ਸਾਰੀ ॥

aape dhar dekheh; kachee pakee saaree |

Sant Singh KhalsaYou place the chessmen on the board; You see the imperfect and the perfect as well.
Manmohan SinghPlacing the chessmen on the chessboard, Thou Thyself seest the imperfect and perfect ones.
Manmohan Singh (Punjabi)ਨਰਦਾਂ ਨੂੰ ਸ਼ਤਰੰਜ ਦੇ ਤਖਤੇ ਤੇ ਰੱਖ ਕੇ, ਤੂੰ ਆਪ ਹੀ ਨਾਂ-ਮੁਕੰਮਲ ਤੇ ਮੁਕੰਮਲਾਂ ਨੂੰ ਵੇਖਦਾ ਹੈ।
Fareedkot Teekaਤੂੰ ਆਪ ਹੀ ਸ੍ਰਿਸਟੀ ਕੋ ਧਾਰਨ ਕਰ ਕੇ ਕਚੀ ਪਕੀ (ਸਾਰੀ) ਨਰਦ ਕੌ ਦੇਖਤਾ ਹੈਂ, ਅਰਥਾਤ ਭਲੇ ਬੁਰੇ ਕੋ ਪਛਾਨਤਾ ਹੈਂ॥
Prof. Sahib Singh(ਹੇ ਪ੍ਰਭੂ! ਇਹ ਤੇਰਾ ਰਚਿਆ ਜਗਤ, ਮਾਨੋ, ਚਉਪੜ ਦੀ ਖੇਡ ਹੈ), ਤੂੰ ਆਪ ਹੀ (ਇਸ ਚਉਪੜ ਉੱਤੇ) ਕੱਚੀਆਂ ਪੱਕੀਆਂ ਨਰਦਾਂ (ਭਾਵ, ਉੱਚੇ ਤੇ ਕੱਚੇ ਜੀਵਨ ਵਾਲੇ ਜੀਵ) ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈਂ।

ਪਦ ਅਰਥ ਧਰਿ = ਰੱਖ ਕੇ।

SikhNet (Spanish)y poniendo a Tus criaturas en la mesa de ajedrez, distingues de entre todas, la pieza perfecta y la imperfecta.

ਅਨਦਿਨੁ ਆਪੇ ਕਾਰ ਕਰਾਏ; ਆਪੇ ਮੇਲਿ ਮਿਲਾਵਣਿਆ ॥੭॥

anadin aape kaar karaae; aape mel milaavaniaa |7|

Sant Singh KhalsaNight and day, You cause people to act; You unite them in Union with Yourself. ||7||
Manmohan SinghThou Thyself makest men do various deeds night and day and Thyself unitest them with saints' congregation.
Manmohan Singh (Punjabi)ਤੂੰ ਖੁਦ ਹੀ ਬੰਦਿਆਂ ਤੋਂ ਰਾਤ ਦਿਨ ਮੁਖਤਲਿਫ ਕੰਮ ਕਰਵਾਉਂਦਾ ਹੈਂ ਤੇ ਖੁਦ ਹੀ ਉਨ੍ਹਾਂ ਨੂੰ ਸਤਿਸੰਗਤ ਨਾਲ ਜੋੜਦਾ ਹੈਂ।
Fareedkot Teekaਰਾਤ ਦਿਨ ਆਪ ਹੀ ਕਾਰ ਕਰਾਵਤਾ ਹੈਂ ਆਪ ਹੀ ਸਤਸੰਗ ਕੇ ਮੇਲ ਮੇਂ ਮਿਲਾਵਤਾ ਹੈਂ॥੭॥
Prof. Sahib Singh(ਹੇ ਭਾਈ!) ਹਰ ਰੋਜ਼ (ਹਰ ਵੇਲੇ) ਪ੍ਰਭੂ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜੀਵਾਂ ਪਾਸੋਂ) ਕਾਰ ਕਰਾਂਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਂਦਾ ਹੈ ॥੭॥

ਪਦ ਅਰਥ ਸਾਰੀ = ਨਰਦ ॥੭॥

SikhNet (Spanish)Tú Mismo nos encauzas a todos en Tu Labor, y Tú Mismo nos unes en Tu Ser. (7)

ਤੂੰ ਆਪੇ ਮੇਲਹਿ; ਵੇਖਹਿ ਹਦੂਰਿ ॥

toon aape meleh; vekheh hadoor |

Sant Singh KhalsaYou Yourself unite, and You see Yourself close at hand.
Manmohan SinghThou Thyself unitest and beholdest just close at hand.
Manmohan Singh (Punjabi)ਤੂੰ ਆਪ ਹੀ ਮਿਲਾਉਂਦਾ ਹੈਂ ਤੇ ਐਨ ਲਾਗੇ ਹੀ ਦੇਖਦਾ ਹੈਂ।
Fareedkot Teekaਜਿਨ ਕੋ ਤੂੰ ਆਪ ਸਤਸੰਗ ਮੇਂ ਮੇਲਤਾ ਹੈਂ, ਸੋ ਤੇਰੇ ਕੋ ਨਿਕਟ ਹੀ ਦੇਖ ਲੇਤੇ ਹੈਂ॥
Prof. Sahib Singh(ਹੇ ਭਾਈ!) ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ।

ਪਦ ਅਰਥ ਹਦੂਰਿ = ਅੰਗ-ਸੰਗ ਰਹਿ ਕੇ। ਵੇਖਹਿ = ਸੰਭਾਲ ਕਰਦਾ ਹੈ।

SikhNet (Spanish)Tú Mismo unes y Tú Mismo ves Tu Presencia en nosotros;

ਸਭ ਮਹਿ ਆਪਿ; ਰਹਿਆ ਭਰਪੂਰਿ ॥

sabh meh aap; rahiaa bharapoor |

Sant Singh KhalsaYou Yourself are totally pervading amongst all.
Manmohan SinghThyself Thou art fully contained amongst all.
Manmohan Singh (Punjabi)ਆਪੇ ਹੀ ਤੂੰ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
Fareedkot Teekaਪੁਨਾ ਆਪ ਹੀ ਸਰਬ ਮੇਂ ਪੂਰਨ ਹੋ ਰਹਾ ਹੈਂ॥
Prof. Sahib Singh(ਹੇ ਭਾਈ!) ਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ।
SikhNet (Spanish)Tú Mismo prevaleces en todo.

ਨਾਨਕ. ਆਪੇ ਆਪਿ ਵਰਤੈ; ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥

naanak. aape aap varatai; guramukh sojhee paavaniaa |8|6|7|

Sant Singh KhalsaO Nanak, God Himself is pervading and permeating everywhere; only the Gurmukhs understand this. ||8||6||7||
Manmohan SinghNanak, Thou art pervading all by Thyself. The Guruwards obtain this understanding.
Manmohan Singh (Punjabi)ਨਾਨਕ, ਤੂੰ ਆਪਣੇ ਆਪ ਤੋਂ ਹੀ ਵਿਆਪਕ ਹੋ ਰਿਹਾ ਹੈਂ। ਗੁਰੂ ਸਮਰਪਣ ਹੀ ਇਸ ਸਮਝ ਨੂੰ ਪ੍ਰਾਪਤ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਆਪ ਹੀ ਸਰਬ ਅਸਥਾਨੋਂ ਮੇਂ ਵਰਤ ਰਹਾ ਹੈਂ, ਪਰੰਤੂ ਗੁਰਮੁਖੋਂ ਕੋ ਸੋਝੀ ਪਾਵਤਾ ਹੈਂ॥੮॥੬॥੭॥☬ਅਬ ਤਿਨ ਗੁਰਮੁਖੋਂ ਕੀ ਬਾਣੀ ਕਾ ਫਲ੍ਹ ਅਰ ਸਰੂਪ ਕਹਤੇ ਹੈਂ:
Prof. Sahib Singhਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ ॥੮॥੬॥੭॥
SikhNet (Spanish)Tú Mismo haces todo, pero esto solamente el vigía de Dios lo sabe. (8-6-7)

Open this shabad →

Shabad Guru Amardas Ji Raag Maajh continues on Ang 114

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥

amrit baanee gur kee meetthee |

Sant Singh KhalsaThe Nectar of the Guru's Bani is very sweet.
Manmohan SinghThe Nectaream Gurbani is sweet.
Manmohan Singh (Punjabi)ਸੁਧਾ ਸਰੂਪ ਗੁਰਬਾਣੀ ਮਿੱਠੀ ਹੈ।
Fareedkot Teekaਗੁਰੋਂ ਕੀ ਅੰਮ੍ਰਿਤ ਰੂਪ ਬਾਣੀ ਮੀਠੀ ਹੈ॥
Prof. Sahib Singhਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ।

SikhNet (Spanish)Dulce es el Nombre del Néctar del Señor,

ਗੁਰਮੁਖਿ ਵਿਰਲੈ ਕਿਨੈ; ਚਖਿ ਡੀਠੀ ॥

guramukh viralai kinai; chakh ddeetthee |

Sant Singh KhalsaRare are the Gurmukhs who see and taste it.
Manmohan SinghThrough the Guru, scarcely any one tastes and sees it.
Manmohan Singh (Punjabi)ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ।
Fareedkot Teekaਪਰੰਤੂ ਕਿਸੇ ਵਿਰਲੇ ਨੇ ਹੀ ਗੁਰੋਂ ਦ੍ਵਾਰੇ ਚਖ ਕਰ ਦੇਖੀ ਹੈ ਅਰਥਾਤ ਧਾਰਣ ਕਰੀ ਹੈ॥
Prof. Sahib Singhਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕਿਨੈ = ਕਿਸੇ ਨੇ। ਚਖਿ = ਚੱਖ ਕੇ।

SikhNet (Spanish)pero difícil es aquél que Lo prueba.

ਅੰਤਰਿ ਪਰਗਾਸੁ ਮਹਾ ਰਸੁ ਪੀਵੈ; ਦਰਿ ਸਚੈ ਸਬਦੁ ਵਜਾਵਣਿਆ ॥੧॥

antar paragaas mahaa ras peevai; dar sachai sabad vajaavaniaa |1|

Sant Singh KhalsaThe Divine Light dawns within, and the supreme essence is found. In the True Court, the Word of the Shabad vibrates. ||1||
Manmohan SinghHe quaffs the supreme elixir, into him dawns the Divine Light, and at the True Court he sings the Godly Word.
Manmohan Singh (Punjabi)ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ।
Fareedkot Teekaਜਬ ਰਿਦੇ ਮੇਂ ਗ੍ਯਾਨ ਕੋ ਪਰਗਾਸੁ ਹੋਤਾ ਹੈ ਤਬ (ਮਹਾ ਰਸੁ) ਆਤਮਾਨੰਦ ਕੋ ਪਾਨ ਕਰਤੇ ਹੈਂ, ਔਰੁ (ਦਰਿ ਸਚੈ) ਸਤ ਸੰਗ ਮੇਂ ਸਬਦ ਕੋ (ਵਜਾਵਣਿਆ) ਜਪਤੇ ਹੈਂ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥

ਪਦ ਅਰਥ ਅੰਤਰਿ = ਅੰਦਰ, ਹਿਰਦੇ ਵਿਚ। ਪਰਗਾਸੁ = ਸਹੀ ਜੀਵਨ ਦੀ ਸੂਝ, ਚਾਨਣ। ਦਰਿ = ਦਰਿ ਤੇ ॥੧॥

SikhNet (Spanish)En él entra la Luz, y bebe de la Gran Esencia, y en la Verdadera Puerta canta la Palabra.(1)

ਹਉ ਵਾਰੀ ਜੀਉ ਵਾਰੀ; ਗੁਰ ਚਰਣੀ ਚਿਤੁ ਲਾਵਣਿਆ ॥

hau vaaree jeeo vaaree; gur charanee chit laavaniaa |

Sant Singh KhalsaI am a sacrifice, my soul is a sacrifice, to those who focus their consciousness on the Guru's Feet.
Manmohan SinghI am a sacrifice, my soul is a sacrifice unto those who attach their mind to the Guru's feet.
Manmohan Singh (Punjabi)ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਉਤੋਂ ਜੋ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦੇ ਹਨ।
Fareedkot Teekaਮੈਂ ਤਿਨ ਕੇ ਮਨ ਤਨ ਕਰ ਕੇ ਬਲਿਹਾਰੇ ਜਾਤਾ ਹੂੰ, ਜੋ ਗੁਰੋਂ ਕੇ ਚਰਨੋਂ ਮੇਂ ਚਿਤੁ ਲਗਾਵਤੇ ਹੈਂ॥
Prof. Sahib Singhਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।
SikhNet (Spanish)En sacrificio, oh en sacrificio ofrezco mi ser a quienes fijan su mente en los Pies del Guru.

ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ; ਮਨੁ ਨਾਵੈ. ਮੈਲੁ ਚੁਕਾਵਣਿਆ ॥੧॥ ਰਹਾਉ ॥

satigur hai amrit sar saachaa; man naavai. mail chukaavaniaa |1| rahaau |

Sant Singh KhalsaThe True Guru is the True Pool of Nectar; bathing in it, the mind is washed clean of all filth. ||1||Pause||
Manmohan SinghThe True Guru is the true tank of ambrosia, Bathing there-in the man is washed clean of his sin's filth. Pause.
Manmohan Singh (Punjabi)ਸੱਚਾ ਗੁਰੂ ਆਬਿ-ਹਿਯਾਤ ਦਾ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰ ਕੇ, ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਠਹਿਰਾਉ।
Fareedkot Teekaਕਿਉਂਕਿ ਸਤਿਗੁਰ ਜੋ ਆਤਮਾ ਅਨੰਦ ਜਲ ਕਾ ਸਚਾ ਸਰ ਹੈ, ਜੋ ਪੁਰਸ ਮਨ ਕਰ ਇਸਨਾਨੁ ਕਰਤੇ ਹੈਂ ਤਿਨੋਂ ਨੇ ਰਾਗ ਦ੍ਵੈਖ ਮੈਲ ਕੋ ਉਠਾਇ ਦੀਆ ਹੈ॥
Prof. Sahib Singhਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ ਸਰੁ = ਅੰਮ੍ਰਿਤ ਦਾ ਕੁੰਡ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦਾ ਹੈ ॥੧॥ ਰਹਾਉ ॥

SikhNet (Spanish)El Verdadero Guru es el tanque del Néctar, porque en él la suciedad de la mente es lavada.(1-Pausa)

ਤੇਰਾ ਸਚੇ; ਕਿਨੈ. ਅੰਤੁ ਨ ਪਾਇਆ ॥

teraa sache; kinai. ant na paaeaa |

Sant Singh KhalsaYour limits, O True Lord, are not known to anyone.
Manmohan SinghThine limits, O True Lord no one knows.
Manmohan Singh (Punjabi)ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ।
Fareedkot Teekaਔਰੁ ਵਹੁ ਐਸੇ ਬੇਨਤੀ ਕਰਤੇ ਹੈਂ, ਹੇ ਸਚੇ! ਤੇਰਾ ਕਿਸੀ ਨੇ ਅੰਤ ਨਹੀਂ ਪਾਇਆ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।

ਪਦ ਅਰਥ ਸਚੇ = ਹੇ ਸਦਾ-ਥਿਰ ਰਹਿਣ ਵਾਲੇ!

SikhNet (Spanish)Oh Señor Verdadero, Tus Límites nadie los ha encontrado;

ਗੁਰ ਪਰਸਾਦਿ; ਕਿਨੈ ਵਿਰਲੈ. ਚਿਤੁ ਲਾਇਆ ॥

gur parasaad; kinai viralai. chit laaeaa |

Sant Singh KhalsaRare are those who, by Guru's Grace, focus their consciousness on You.
Manmohan SinghBy the Guru's grace, some rare person fixes his mind on Thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
Fareedkot Teekaਔਰੁ ਗੁਰੋਂ ਕੀ ਕ੍ਰਿਪਾ ਸੇ ਕਿਸੀ ਵਿਰਲੇ ਨੇ ਤੇਰੇ ਵਿਖੇ ਚਿਤੁ ਲਾਇਆ ਹੈ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।

ਪਦ ਅਰਥ ਪਰਸਾਦਿ = ਕਿਰਪਾ ਨਾਲ।

SikhNet (Spanish)extraordinario es aquél que entona su mente en Ti, por la Gracia del Guru.

ਤੁਧੁ ਸਾਲਾਹਿ. ਨ ਰਜਾ ਕਬਹੂੰ; ਸਚੇ ਨਾਵੈ ਕੀ ਭੁਖ ਲਾਵਣਿਆ ॥੨॥

tudh saalaeh. na rajaa kabahoon; sache naavai kee bhukh laavaniaa |2|

Sant Singh KhalsaPraising You, I am never satisfied; such is the hunger I feel for the True Name. ||2||
Manmohan SinghBy praising Thee I am never satiated, so much hunger do I feel for the True Name.
Manmohan Singh (Punjabi)ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ।
Fareedkot Teekaਮੈਂ ਤੇਰੇ ਕੋ ਸਲਾਹਿ ਕਰ ਕੇ ਕਬੀ ਤ੍ਰਿਪਤਿ ਨਹੀਂ ਹੋਤਾ ਹੂੰ ਹੇ ਸਚੇ ਆਪਨੇ ਨਾਮ ਕੀ ਚਾਹ ਲਾਵਣੇ ਵਾਲ ਤੂੰਹੀ ਹੈਂ॥੨॥
Prof. Sahib Singh(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥

ਪਦ ਅਰਥ ਨ ਰਜਾ = ਨ ਰੱਜਾਂ, ਮੈਂ ਨਹੀਂ ਰੱਜਦਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਕਬ ਹੂੰ = ਕਬ ਹੀ, ਕਦੇ ਭੀ। ਨਾਵੈ ਕੀ = ਨਾਮ ਦੀ ॥੨॥

SikhNet (Spanish)Nunca se acaba mi deleite en Tu Alabanza; tal es mi apetito por Tu Verdadero Nombre. (2)

ਏਕੋ ਵੇਖਾ; ਅਵਰੁ ਨ ਬੀਆ ॥

eko vekhaa; avar na beea |

Sant Singh KhalsaI see only the One, and no other.
Manmohan SinghI see but one Lord and no other second.
Manmohan Singh (Punjabi)ਮੈਂ ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ।
Fareedkot Teekaਤਿਨੋਂ ਨੇ ਏਕ ਹੀ ਦੇਖਾ ਹੈ ਤਿਨੋਂ ਕੇ ਨਿਸਚੇ ਮੇਂ ਔਰੁ ਦੂਸਰਾ ਕੋਈ ਨਹੀਂ॥
Prof. Sahib Singh(ਹੇ ਭਾਈ!) ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ)।

ਪਦ ਅਰਥ ਵੇਖਾ = ਵੇਖਾਂ, ਮੈਂ ਵੇਖਦਾ ਹਾਂ। ਬੀਆ = ਦੂਜਾ।

SikhNet (Spanish)Es sólo al Uno a Quien veo, a ningún otro;

ਗੁਰ ਪਰਸਾਦੀ; ਅੰਮ੍ਰਿਤੁ ਪੀਆ ॥

gur parasaadee; amrit peea |

Sant Singh KhalsaBy Guru's Grace, I drink in the Ambrosial Nectar.
Manmohan SinghBy the Guru's favour I drink the Name, Nactar.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਨਾਮ ਦਾ ਆਬਿ-ਹਿਯਾਤ ਪਾਨ ਕਰਦਾ ਹਾਂ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਕਰ ਕੇ ਉਪਦੇਸੁ ਰੂਪੀ ਅੰਮ੍ਰਿਤ ਪੀਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ।
SikhNet (Spanish)y por la Gracia del Guru, bebo Su Néctar.

ਗੁਰ ਕੈ ਸਬਦਿ ਤਿਖਾ ਨਿਵਾਰੀ; ਸਹਜੇ ਸੂਖਿ ਸਮਾਵਣਿਆ ॥੩॥

gur kai sabad tikhaa nivaaree; sahaje sookh samaavaniaa |3|

Sant Singh KhalsaMy thirst is quenched by the Word of the Guru's Shabad; I am absorbed in intuitive peace and poise. ||3||
Manmohan SinghWith Gurbani my thirst is quenched, and I am naturally absorbed in Eternal peace.
Manmohan Singh (Punjabi)ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ ਅਤੇ ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਜਿਨੋਂ ਨੇ ਗੁਰ ਉਪਦੇਸ ਕਰ ਤ੍ਰਿਸ਼ਨਾਂ ਨਿਵਿਰਤ ਕਰੀ ਹੈ, ਸੋ ਪੁਰਸੁ ਸੁਤੇ ਹੀ ਸੁਖ ਮੇਂ ਸਮਾਏ ਹੈਂ॥੩॥☬ਅਬ ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ ॥੩॥

ਪਦ ਅਰਥ ਤਿਖਾ = (ਮਾਇਆ ਦੀ) ਤ੍ਰੇਹ, ਤ੍ਰਿਸ਼ਨਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੩॥

SikhNet (Spanish)Por la Palabra del Guru, sacio mi sed, y me fundo en la Paz Divina con toda facilidad. (3)

ਰਤਨੁ ਪਦਾਰਥੁ; ਪਲਰਿ ਤਿਆਗੈ ॥

ratan padaarath; palar tiaagai |

Sant Singh KhalsaThe Priceless Jewel is discarded like straw;
Manmohan SinghThe invaluable wealth of God's Name he discards deeming it as straw
Manmohan Singh (Punjabi)ਹਰੀ ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਪਰਾਲੀ ਸਮਝ ਕੇ ਛੱਡ ਦਿੰਦਾ ਹੈ।
Fareedkot Teekaਮਨਮੁਖ ਨੇ (ਰਤਨੁ) ਅਮੋਲਕ ਨਾਮੁ ਪਦਾਰਥ ਕੋ (ਪਲਰਿ) ਪਰਾਲੀ ਕੀ ਤਰਾਂ ਖਾਲੀ ਜਾਨ ਕਰ ਤਿਆਗ ਛੋਡਾ ਹੈ॥
Prof. Sahib Singh(ਗ਼ਾਫਲ ਮਨੁੱਖ) ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ।

ਪਦ ਅਰਥ ਪਲਰਿ = ਤੋਰੀਏ ਦਾ ਨਾੜ।

SikhNet (Spanish)Muchos ignoran y tiran la Joya como si fuera paja,

ਮਨਮੁਖੁ ਅੰਧਾ; ਦੂਜੈ ਭਾਇ ਲਾਗੈ ॥

manamukh andhaa; doojai bhaae laagai |

Sant Singh Khalsathe blind self-willed manmukhs are attached to the love of duality.
Manmohan SinghThe blind perverse person is attached with another's love.
Manmohan Singh (Punjabi)ਅੰਨ੍ਹਾ ਪ੍ਰਤੀਕੂਲ ਪੁਰਸ਼ ਹੋਰਸ ਦੇ ਪਿਆਰ ਨਾਲ ਚਿਮੜਿਆ ਹੋਇਆ ਹੈ।
Fareedkot Teekaਮਨਮੁਖ ਗ੍ਯਾਨ ਨੇਤ੍ਰੋਂ ਸੇ ਹੀਨ ਦੂਜੈ ਭਾਵ ਮੇਂ ਲਾਗੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਦੂਜੈ ਭਾਇ = ਦੂਜੇ ਦੇ ਪਿਆਰ ਵਿਚ, ਪ੍ਰਭੂ ਤੋਂ ਬਿਨਾ ਹੋਰ ਦੇ ਪ੍ਰੇਮ ਵਿਚ।

SikhNet (Spanish)porque los tontos arrogantes Manmukjs están cegados por su apego a la dualidad.

ਜੋ ਬੀਜੈ ਸੋਈ ਫਲੁ ਪਾਏ; ਸੁਪਨੈ. ਸੁਖੁ ਨ ਪਾਵਣਿਆ ॥੪॥

jo beejai soee fal paae; supanai. sukh na paavaniaa |4|

Sant Singh KhalsaAs they plant, so do they harvest. They shall not obtain peace, even in their dreams. ||4||
Manmohan SinghAs he sows so is the fruit he obtains. Even in dream he shall not obtain peace.
Manmohan Singh (Punjabi)ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ।
Fareedkot Teekaਜੋ ਮੰਦ ਕਰਮ ਰੂਪੀ ਬੀਜੁ ਬੀਜਤੇ ਹੈਂ ਦੁਖ ਫਲ ਪਾਵਤੇ ਹੈਂ, ਪੁਨਾਂ ਸੁਪਨੇ ਮੇਂ ਅਰਥਾਤ ਕਬੀ ਸੁਖ ਨਹੀਂ ਪਾਵਤੇ ਹੈਂ॥੪॥
Prof. Sahib Singhਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
SikhNet (Spanish)Están sujetos a las consecuencias de sus acciones, y no conocen la Paz, ni siquiera imaginándola.(4)

ਅਪਨੀ ਕਿਰਪਾ ਕਰੇ; ਸੋਈ ਜਨੁ ਪਾਏ ॥

apanee kirapaa kare; soee jan paae |

Sant Singh KhalsaThose who are blessed with His Mercy find the Lord.
Manmohan SinghThe person to whom the Lord shows His mercy attains to Him.
Manmohan Singh (Punjabi)ਜਿਸ ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਓਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਿਸ ਪਰ ਅਪਨੀ ਕਿਰਪਾ ਕਰਤਾ ਹੈ, ਸੋ ਪੁਰਸ ਗੁਰੋਂ ਕੋ ਪਾਵਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ,
SikhNet (Spanish)Aquél que recibe Su Especial Regalo,

ਗੁਰ ਕਾ ਸਬਦੁ; ਮੰਨਿ ਵਸਾਏ ॥

gur kaa sabad; man vasaae |

Sant Singh KhalsaThe Word of the Guru's Shabad abides in the mind.
Manmohan SinghThe Guru's hymns he places within his mind.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਔਰ ਗੁਰੋਂ ਕਾ ਉਪਦੇਸ਼ ਮਨ ਮੇਂ ਵਸਾਵਤਾ ਹੈ॥
Prof. Sahib Singh(ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)a Él Lo alcanza, y la Palabra del Guru vive en su mente.

Open this shabad (27 lines, Angs 113-114) →

Ang 113 of 1430