ਮਾਝ ਮਹਲਾ ੩ ॥
maajh mahalaa 3 | Ang 113
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
amrit baanee gur kee meetthee | Ang 113
Sant Singh KhalsaThe Nectar of the Guru's Bani is very sweet.
Manmohan SinghThe Nectaream Gurbani is sweet.
Manmohan Singh (Punjabi)ਸੁਧਾ ਸਰੂਪ ਗੁਰਬਾਣੀ ਮਿੱਠੀ ਹੈ।
Fareedkot Teekaਗੁਰੋਂ ਕੀ ਅੰਮ੍ਰਿਤ ਰੂਪ ਬਾਣੀ ਮੀਠੀ ਹੈ॥
Prof. Sahib Singhਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ।
SikhNet (Spanish)Dulce es el Nombre del Néctar del Señor,
ਗੁਰਮੁਖਿ ਵਿਰਲੈ ਕਿਨੈ; ਚਖਿ ਡੀਠੀ ॥
guramukh viralai kinai; chakh ddeetthee | Ang 113
Sant Singh KhalsaRare are the Gurmukhs who see and taste it.
Manmohan SinghThrough the Guru, scarcely any one tastes and sees it.
Manmohan Singh (Punjabi)ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ।
Fareedkot Teekaਪਰੰਤੂ ਕਿਸੇ ਵਿਰਲੇ ਨੇ ਹੀ ਗੁਰੋਂ ਦ੍ਵਾਰੇ ਚਖ ਕਰ ਦੇਖੀ ਹੈ ਅਰਥਾਤ ਧਾਰਣ ਕਰੀ ਹੈ॥
Prof. Sahib Singhਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕਿਨੈ = ਕਿਸੇ ਨੇ। ਚਖਿ = ਚੱਖ ਕੇ।
SikhNet (Spanish)pero difícil es aquél que Lo prueba.
ਅੰਤਰਿ ਪਰਗਾਸੁ ਮਹਾ ਰਸੁ ਪੀਵੈ; ਦਰਿ ਸਚੈ ਸਬਦੁ ਵਜਾਵਣਿਆ ॥੧॥
antar paragaas mahaa ras peevai; dar sachai sabad vajaavaniaa |1| Ang 113
Sant Singh KhalsaThe Divine Light dawns within, and the supreme essence is found. In the True Court, the Word of the Shabad vibrates. ||1||
Manmohan SinghHe quaffs the supreme elixir, into him dawns the Divine Light, and at the True Court he sings the Godly Word.
Manmohan Singh (Punjabi)ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ।
Fareedkot Teekaਜਬ ਰਿਦੇ ਮੇਂ ਗ੍ਯਾਨ ਕੋ ਪਰਗਾਸੁ ਹੋਤਾ ਹੈ ਤਬ (ਮਹਾ ਰਸੁ) ਆਤਮਾਨੰਦ ਕੋ ਪਾਨ ਕਰਤੇ ਹੈਂ, ਔਰੁ (ਦਰਿ ਸਚੈ) ਸਤ ਸੰਗ ਮੇਂ ਸਬਦ ਕੋ (ਵਜਾਵਣਿਆ) ਜਪਤੇ ਹੈਂ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥ਪਦ ਅਰਥ ਅੰਤਰਿ = ਅੰਦਰ, ਹਿਰਦੇ ਵਿਚ। ਪਰਗਾਸੁ = ਸਹੀ ਜੀਵਨ ਦੀ ਸੂਝ, ਚਾਨਣ। ਦਰਿ = ਦਰਿ ਤੇ ॥੧॥
SikhNet (Spanish)En él entra la Luz, y bebe de la Gran Esencia, y en la Verdadera Puerta canta la Palabra.(1)
ਹਉ ਵਾਰੀ ਜੀਉ ਵਾਰੀ; ਗੁਰ ਚਰਣੀ ਚਿਤੁ ਲਾਵਣਿਆ ॥
hau vaaree jeeo vaaree; gur charanee chit laavaniaa | Ang 113
Sant Singh KhalsaI am a sacrifice, my soul is a sacrifice, to those who focus their consciousness on the Guru's Feet.
Manmohan SinghI am a sacrifice, my soul is a sacrifice unto those who attach their mind to the Guru's feet.
Manmohan Singh (Punjabi)ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਉਤੋਂ ਜੋ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦੇ ਹਨ।
Fareedkot Teekaਮੈਂ ਤਿਨ ਕੇ ਮਨ ਤਨ ਕਰ ਕੇ ਬਲਿਹਾਰੇ ਜਾਤਾ ਹੂੰ, ਜੋ ਗੁਰੋਂ ਕੇ ਚਰਨੋਂ ਮੇਂ ਚਿਤੁ ਲਗਾਵਤੇ ਹੈਂ॥
Prof. Sahib Singhਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।
SikhNet (Spanish)En sacrificio, oh en sacrificio ofrezco mi ser a quienes fijan su mente en los Pies del Guru.
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ; ਮਨੁ ਨਾਵੈ. ਮੈਲੁ ਚੁਕਾਵਣਿਆ ॥੧॥ ਰਹਾਉ ॥
satigur hai amrit sar saachaa; man naavai. mail chukaavaniaa |1| rahaau | Ang 113
Sant Singh KhalsaThe True Guru is the True Pool of Nectar; bathing in it, the mind is washed clean of all filth. ||1||Pause||
Manmohan SinghThe True Guru is the true tank of ambrosia, Bathing there-in the man is washed clean of his sin's filth. Pause.
Manmohan Singh (Punjabi)ਸੱਚਾ ਗੁਰੂ ਆਬਿ-ਹਿਯਾਤ ਦਾ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰ ਕੇ, ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਠਹਿਰਾਉ।
Fareedkot Teekaਕਿਉਂਕਿ ਸਤਿਗੁਰ ਜੋ ਆਤਮਾ ਅਨੰਦ ਜਲ ਕਾ ਸਚਾ ਸਰ ਹੈ, ਜੋ ਪੁਰਸ ਮਨ ਕਰ ਇਸਨਾਨੁ ਕਰਤੇ ਹੈਂ ਤਿਨੋਂ ਨੇ ਰਾਗ ਦ੍ਵੈਖ ਮੈਲ ਕੋ ਉਠਾਇ ਦੀਆ ਹੈ॥
Prof. Sahib Singhਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਅੰਮ੍ਰਿਤ ਸਰੁ = ਅੰਮ੍ਰਿਤ ਦਾ ਕੁੰਡ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦਾ ਹੈ ॥੧॥ ਰਹਾਉ ॥
SikhNet (Spanish)El Verdadero Guru es el tanque del Néctar, porque en él la suciedad de la mente es lavada.(1-Pausa)
ਤੇਰਾ ਸਚੇ; ਕਿਨੈ. ਅੰਤੁ ਨ ਪਾਇਆ ॥
teraa sache; kinai. ant na paaeaa | Ang 113
Sant Singh KhalsaYour limits, O True Lord, are not known to anyone.
Manmohan SinghThine limits, O True Lord no one knows.
Manmohan Singh (Punjabi)ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ।
Fareedkot Teekaਔਰੁ ਵਹੁ ਐਸੇ ਬੇਨਤੀ ਕਰਤੇ ਹੈਂ, ਹੇ ਸਚੇ! ਤੇਰਾ ਕਿਸੀ ਨੇ ਅੰਤ ਨਹੀਂ ਪਾਇਆ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।ਪਦ ਅਰਥ ਸਚੇ = ਹੇ ਸਦਾ-ਥਿਰ ਰਹਿਣ ਵਾਲੇ!
SikhNet (Spanish)Oh Señor Verdadero, Tus Límites nadie los ha encontrado;
ਗੁਰ ਪਰਸਾਦਿ; ਕਿਨੈ ਵਿਰਲੈ. ਚਿਤੁ ਲਾਇਆ ॥
gur parasaad; kinai viralai. chit laaeaa | Ang 113
Sant Singh KhalsaRare are those who, by Guru's Grace, focus their consciousness on You.
Manmohan SinghBy the Guru's grace, some rare person fixes his mind on Thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
Fareedkot Teekaਔਰੁ ਗੁਰੋਂ ਕੀ ਕ੍ਰਿਪਾ ਸੇ ਕਿਸੀ ਵਿਰਲੇ ਨੇ ਤੇਰੇ ਵਿਖੇ ਚਿਤੁ ਲਾਇਆ ਹੈ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ।
SikhNet (Spanish)extraordinario es aquél que entona su mente en Ti, por la Gracia del Guru.
ਤੁਧੁ ਸਾਲਾਹਿ. ਨ ਰਜਾ ਕਬਹੂੰ; ਸਚੇ ਨਾਵੈ ਕੀ ਭੁਖ ਲਾਵਣਿਆ ॥੨॥
tudh saalaeh. na rajaa kabahoon; sache naavai kee bhukh laavaniaa |2| Ang 113
Sant Singh KhalsaPraising You, I am never satisfied; such is the hunger I feel for the True Name. ||2||
Manmohan SinghBy praising Thee I am never satiated, so much hunger do I feel for the True Name.
Manmohan Singh (Punjabi)ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ।
Fareedkot Teekaਮੈਂ ਤੇਰੇ ਕੋ ਸਲਾਹਿ ਕਰ ਕੇ ਕਬੀ ਤ੍ਰਿਪਤਿ ਨਹੀਂ ਹੋਤਾ ਹੂੰ ਹੇ ਸਚੇ ਆਪਨੇ ਨਾਮ ਕੀ ਚਾਹ ਲਾਵਣੇ ਵਾਲ ਤੂੰਹੀ ਹੈਂ॥੨॥
Prof. Sahib Singh(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥ਪਦ ਅਰਥ ਨ ਰਜਾ = ਨ ਰੱਜਾਂ, ਮੈਂ ਨਹੀਂ ਰੱਜਦਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਕਬ ਹੂੰ = ਕਬ ਹੀ, ਕਦੇ ਭੀ। ਨਾਵੈ ਕੀ = ਨਾਮ ਦੀ ॥੨॥
SikhNet (Spanish)Nunca se acaba mi deleite en Tu Alabanza; tal es mi apetito por Tu Verdadero Nombre. (2)
ਏਕੋ ਵੇਖਾ; ਅਵਰੁ ਨ ਬੀਆ ॥
eko vekhaa; avar na beea | Ang 113
Sant Singh KhalsaI see only the One, and no other.
Manmohan SinghI see but one Lord and no other second.
Manmohan Singh (Punjabi)ਮੈਂ ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ।
Fareedkot Teekaਤਿਨੋਂ ਨੇ ਏਕ ਹੀ ਦੇਖਾ ਹੈ ਤਿਨੋਂ ਕੇ ਨਿਸਚੇ ਮੇਂ ਔਰੁ ਦੂਸਰਾ ਕੋਈ ਨਹੀਂ॥
Prof. Sahib Singh(ਹੇ ਭਾਈ!) ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ)।ਪਦ ਅਰਥ ਵੇਖਾ = ਵੇਖਾਂ, ਮੈਂ ਵੇਖਦਾ ਹਾਂ। ਬੀਆ = ਦੂਜਾ।
SikhNet (Spanish)Es sólo al Uno a Quien veo, a ningún otro;
ਗੁਰ ਪਰਸਾਦੀ; ਅੰਮ੍ਰਿਤੁ ਪੀਆ ॥
gur parasaadee; amrit peea | Ang 113
Sant Singh KhalsaBy Guru's Grace, I drink in the Ambrosial Nectar.
Manmohan SinghBy the Guru's favour I drink the Name, Nactar.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਨਾਮ ਦਾ ਆਬਿ-ਹਿਯਾਤ ਪਾਨ ਕਰਦਾ ਹਾਂ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਕਰ ਕੇ ਉਪਦੇਸੁ ਰੂਪੀ ਅੰਮ੍ਰਿਤ ਪੀਆ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ।
SikhNet (Spanish)y por la Gracia del Guru, bebo Su Néctar.
ਗੁਰ ਕੈ ਸਬਦਿ ਤਿਖਾ ਨਿਵਾਰੀ; ਸਹਜੇ ਸੂਖਿ ਸਮਾਵਣਿਆ ॥੩॥
gur kai sabad tikhaa nivaaree; sahaje sookh samaavaniaa |3| Ang 113
Sant Singh KhalsaMy thirst is quenched by the Word of the Guru's Shabad; I am absorbed in intuitive peace and poise. ||3||
Manmohan SinghWith Gurbani my thirst is quenched, and I am naturally absorbed in Eternal peace.
Manmohan Singh (Punjabi)ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ ਅਤੇ ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਜਿਨੋਂ ਨੇ ਗੁਰ ਉਪਦੇਸ ਕਰ ਤ੍ਰਿਸ਼ਨਾਂ ਨਿਵਿਰਤ ਕਰੀ ਹੈ, ਸੋ ਪੁਰਸੁ ਸੁਤੇ ਹੀ ਸੁਖ ਮੇਂ ਸਮਾਏ ਹੈਂ॥੩॥☬ਅਬ ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ ॥੩॥ਪਦ ਅਰਥ ਤਿਖਾ = (ਮਾਇਆ ਦੀ) ਤ੍ਰੇਹ, ਤ੍ਰਿਸ਼ਨਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੩॥
SikhNet (Spanish)Por la Palabra del Guru, sacio mi sed, y me fundo en la Paz Divina con toda facilidad. (3)
ਰਤਨੁ ਪਦਾਰਥੁ; ਪਲਰਿ ਤਿਆਗੈ ॥
ratan padaarath; palar tiaagai | Ang 113
Sant Singh KhalsaThe Priceless Jewel is discarded like straw;
Manmohan SinghThe invaluable wealth of God's Name he discards deeming it as straw
Manmohan Singh (Punjabi)ਹਰੀ ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਪਰਾਲੀ ਸਮਝ ਕੇ ਛੱਡ ਦਿੰਦਾ ਹੈ।
Fareedkot Teekaਮਨਮੁਖ ਨੇ (ਰਤਨੁ) ਅਮੋਲਕ ਨਾਮੁ ਪਦਾਰਥ ਕੋ (ਪਲਰਿ) ਪਰਾਲੀ ਕੀ ਤਰਾਂ ਖਾਲੀ ਜਾਨ ਕਰ ਤਿਆਗ ਛੋਡਾ ਹੈ॥
Prof. Sahib Singh(ਗ਼ਾਫਲ ਮਨੁੱਖ) ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ।ਪਦ ਅਰਥ ਪਲਰਿ = ਤੋਰੀਏ ਦਾ ਨਾੜ।
SikhNet (Spanish)Muchos ignoran y tiran la Joya como si fuera paja,
ਮਨਮੁਖੁ ਅੰਧਾ; ਦੂਜੈ ਭਾਇ ਲਾਗੈ ॥
manamukh andhaa; doojai bhaae laagai | Ang 113
Sant Singh Khalsathe blind self-willed manmukhs are attached to the love of duality.
Manmohan SinghThe blind perverse person is attached with another's love.
Manmohan Singh (Punjabi)ਅੰਨ੍ਹਾ ਪ੍ਰਤੀਕੂਲ ਪੁਰਸ਼ ਹੋਰਸ ਦੇ ਪਿਆਰ ਨਾਲ ਚਿਮੜਿਆ ਹੋਇਆ ਹੈ।
Fareedkot Teekaਮਨਮੁਖ ਗ੍ਯਾਨ ਨੇਤ੍ਰੋਂ ਸੇ ਹੀਨ ਦੂਜੈ ਭਾਵ ਮੇਂ ਲਾਗੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।ਪਦ ਅਰਥ ਦੂਜੈ ਭਾਇ = ਦੂਜੇ ਦੇ ਪਿਆਰ ਵਿਚ, ਪ੍ਰਭੂ ਤੋਂ ਬਿਨਾ ਹੋਰ ਦੇ ਪ੍ਰੇਮ ਵਿਚ।
SikhNet (Spanish)porque los tontos arrogantes Manmukjs están cegados por su apego a la dualidad.
ਜੋ ਬੀਜੈ ਸੋਈ ਫਲੁ ਪਾਏ; ਸੁਪਨੈ. ਸੁਖੁ ਨ ਪਾਵਣਿਆ ॥੪॥
jo beejai soee fal paae; supanai. sukh na paavaniaa |4| Ang 113
Sant Singh KhalsaAs they plant, so do they harvest. They shall not obtain peace, even in their dreams. ||4||
Manmohan SinghAs he sows so is the fruit he obtains. Even in dream he shall not obtain peace.
Manmohan Singh (Punjabi)ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ।
Fareedkot Teekaਜੋ ਮੰਦ ਕਰਮ ਰੂਪੀ ਬੀਜੁ ਬੀਜਤੇ ਹੈਂ ਦੁਖ ਫਲ ਪਾਵਤੇ ਹੈਂ, ਪੁਨਾਂ ਸੁਪਨੇ ਮੇਂ ਅਰਥਾਤ ਕਬੀ ਸੁਖ ਨਹੀਂ ਪਾਵਤੇ ਹੈਂ॥੪॥
Prof. Sahib Singhਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
SikhNet (Spanish)Están sujetos a las consecuencias de sus acciones, y no conocen la Paz, ni siquiera imaginándola.(4)
ਅਪਨੀ ਕਿਰਪਾ ਕਰੇ; ਸੋਈ ਜਨੁ ਪਾਏ ॥
apanee kirapaa kare; soee jan paae | Ang 113
Sant Singh KhalsaThose who are blessed with His Mercy find the Lord.
Manmohan SinghThe person to whom the Lord shows His mercy attains to Him.
Manmohan Singh (Punjabi)ਜਿਸ ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਓਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਿਸ ਪਰ ਅਪਨੀ ਕਿਰਪਾ ਕਰਤਾ ਹੈ, ਸੋ ਪੁਰਸ ਗੁਰੋਂ ਕੋ ਪਾਵਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ,
SikhNet (Spanish)Aquél que recibe Su Especial Regalo,
ਗੁਰ ਕਾ ਸਬਦੁ; ਮੰਨਿ ਵਸਾਏ ॥
gur kaa sabad; man vasaae | Ang 113
Sant Singh KhalsaThe Word of the Guru's Shabad abides in the mind.
Manmohan SinghThe Guru's hymns he places within his mind.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਔਰ ਗੁਰੋਂ ਕਾ ਉਪਦੇਸ਼ ਮਨ ਮੇਂ ਵਸਾਵਤਾ ਹੈ॥
Prof. Sahib Singh(ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)a Él Lo alcanza, y la Palabra del Guru vive en su mente.
ਅਨਦਿਨੁ ਸਦਾ ਰਹੈ ਭੈ ਅੰਦਰਿ; ਭੈ ਮਾਰਿ. ਭਰਮੁ ਚੁਕਾਵਣਿਆ ॥੫॥
anadin sadaa rahai bhai andar; bhai maar. bharam chukaavaniaa |5| Ang 114
Sant Singh KhalsaNight and day, they remain in the Fear of God; conquering their fears, their doubts are dispelled. ||5||
Manmohan SinghNight and day he ever abides in the Lord's fear, and destroying other fears he dispels his doubt.
Manmohan Singh (Punjabi)ਦਿਨ ਰਾਤ ਉਹ ਸਦਾ ਹੀ ਸਾਈਂ ਦੇ ਡਰ ਵਿੱਚ ਵਿਚਰਦਾ ਹੈ ਅਤੇ ਹੋਰ ਡਰਾਂ ਨੂੰ ਮੇਸ ਕੇ ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
Fareedkot Teekaਔਰ ਵਹੁ ਪੁਰਸ ਸਦੀਵ ਪਰਮੇਸ੍ਵਰ ਕੇ ਭੈ ਅੰਦਰਿ ਰਹਿਤਾ ਹੈ, ਇਸੀ ਤੇ ਜਮੋਂ ਕਾ ਭੈ ਮਾਰ ਕਰ ਭਰਮ ਕੋ ਚੁਕਾਯਾ ਹੈ॥੫॥☬ਭਰਮ ਨਿਬ੍ਰਤੀ ਕਾ ਫਲੁ ਕਹਤੇ ਹੈਂ:
Prof. Sahib Singhਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥ਪਦ ਅਰਥ ਅਨਦਿਨੁ = ਹੋਰ ਰੋਜ਼। ਭੈ ਅੰਦਰਿ = {ਲਫ਼ਜ਼ 'ਭਉ' ਸੰਬੰਧਕ 'ਅੰਦਰਿ' ਦੇ ਕਾਰਨ 'ਭੈ' ਬਣ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਭੈ = ਭਉ ਦੀ ਰਾਹੀਂ। ਮਾਰਿ = (ਮਨ ਨੂੰ) ਮਾਰ ਕੇ ॥੫॥
SikhNet (Spanish)Noche y día, él habita en la Extrema Reverencia del Señor, esta Reverencia desplaza todos sus temores y la ilusión se pierde.(5)
ਭਰਮੁ ਚੁਕਾਇਆ; ਸਦਾ ਸੁਖੁ ਪਾਇਆ ॥
bharam chukaaeaa; sadaa sukh paaeaa | Ang 114
Sant Singh KhalsaDispelling their doubts, they find a lasting peace.
Manmohan SinghBy annulling his illusion he obtains the eternal peace.
Manmohan Singh (Punjabi)ਆਪਣੇ ਵਹਿਮ ਨੂੰ ਨਵਿਰਤ ਕਰ ਕੇ ਉਹ ਸਦੀਵ ਹੀ ਸਥਿਰ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਨੇ ਭਰਮ ਚੁਕਾਇਆ ਹੈ, ਉਸ ਨੇ ਸਦਾ ਸੁਖ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।ਪਦ ਅਰਥ ਭਰਮੁ = ਭਟਕਣਾ।
SikhNet (Spanish)Aquél que transciende la ilusión, obtiene la Paz Eterna,
ਗੁਰ ਪਰਸਾਦਿ; ਪਰਮ ਪਦੁ ਪਾਇਆ ॥
gur parasaad; param pad paaeaa | Ang 114
Sant Singh KhalsaBy Guru's Grace, the supreme status is attained.
Manmohan SinghBy the Guru's grace he attains to the Supreme Status.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਔਰ ਗੁਰੋਂ ਕੀ ਕਿਰਪਾ ਸੇ ਮੋਖ ਪਦ ਕੋ ਪਾਯਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।ਪਦ ਅਰਥ ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।
SikhNet (Spanish)y por la Gracia del Guru, logra el Estado de Éxtasis.
ਅੰਤਰੁ ਨਿਰਮਲੁ. ਨਿਰਮਲ ਬਾਣੀ; ਹਰਿ ਗੁਣ ਸਹਜੇ ਗਾਵਣਿਆ ॥੬॥
antar niramal. niramal baanee; har gun sahaje gaavaniaa |6| Ang 114
Sant Singh KhalsaDeep within, they are pure, and their words are pure as well; intuitively, they sing the Glorious Praises of the Lord. ||6||
Manmohan SinghHis heart is pure and pure is his speech. God's praises he instinctively sings.
Manmohan Singh (Punjabi)ਉਸ ਦਾ ਦਿਲ ਪਵਿੱਤਰ ਹੈ ਤੇ ਉਸ ਦੀ ਬੋਲ-ਬਾਣੀ। ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ।
Fareedkot Teekaਜੋ ਸਹਜੇ ਹੀ ਹਰੀ ਕੇ ਗੁਣ ਗਾਵਤਾ ਹੈ ਤਿਸ ਕਾ ਰਿਦਾ ਭੀ ਨਿਰਮਲ ਹੈ, ਪੁਨਾਂ ਬਾਣੀ ਭੀ ਨਿਰਮਲ ਹੈ॥੬॥☬ਜਿਨ ਕਾ ਭਰਮ ਨਹੀਂ ਉਠਾ ਤਿਨ ਕਾ ਹਾਲ ਕਹਤੇ ਹੈਂ:
Prof. Sahib Singhਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥ਪਦ ਅਰਥ ਅੰਤਰੁ = ਅੰਦਰਲਾ, ਮਨ {ਨੋਟ: ਲਫ਼ਜ਼ 'ਅੰਤਰਿ' ਸੰਬੰਧਕ ਹੈ, ਲਫ਼ਜ਼ 'ਅੰਤਰੁ' ਨਾਂਵ ਹੈ} ॥੬॥
SikhNet (Spanish)Su ser interior es puro; pura es su palabra, y canta la Alabanza del Señor de manera natural. (6)
ਸਿਮ੍ਰਿਤਿ ਸਾਸਤ ਬੇਦ ਵਖਾਣੈ ॥
simrit saasat bed vakhaanai | Ang 114
Sant Singh KhalsaThey recite the Simritees, the Shaastras and the Vedas,
Manmohan SinghMan recites Hindu mythical books, treatises on philosophy and vedas.
Manmohan Singh (Punjabi)ਇਨਸਾਨ ਹਿੰਦੂ ਵਾਰਕ ਪੁਸਤਕਾਂ ਫਲਸਫੇ ਦੇ ਗ੍ਰੰਥ ਤੇ ਵੇਦਾਂ ਨੂੰ ਉਚਾਰਦਾ ਹੈ।
Fareedkot Teekaਬੇਦ ਸਾਸਤ੍ਰ ਸਿੰਮ੍ਰਿਤੀਆਂ ਕਥਨ ਕਰਤਾ ਹੈ॥
Prof. Sahib Singh(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,ਪਦ ਅਰਥ ਵਖਾਣੈ = ਉਚਾਰਦਾ ਹੈ, ਹੋਰਨਾਂ ਨੂੰ ਸੁਣਾਂਦਾ ਹੈ।
SikhNet (Spanish)Si uno lee los Smritis, los Shastras y los Vedas,
ਭਰਮੇ ਭੂਲਾ; ਤਤੁ ਨ ਜਾਣੈ ॥
bharame bhoolaa; tat na jaanai | Ang 114
Sant Singh Khalsabut deluded by doubt, they do not understand the essence of reality.
Manmohan SinghDeluded by doubt he understands not the reality.
Manmohan Singh (Punjabi)ਸ਼ੱਕ-ਸ਼ੁਬ੍ਹੇ ਦਾ ਗੁਮਰਾਹ ਕੀਤਾ ਹੋਇਆ ਉਹ ਅਸਲੀਅਤ ਨੂੰ ਨਹੀਂ ਸਮਝਦਾ।
Fareedkot Teekaਪਰੰਤੂ ਭਰਮ ਕਰ ਭੂਲਾ ਹੂਆ ਮਨਮੁਖ ਸਾਰ ਵਸਤੂ ਕੋ ਨਹੀਂ ਜਾਣਤਾ ਹੈ॥
Prof. Sahib Singhਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।ਪਦ ਅਰਥ ਭਰਮੇ = ਭਰਮਿ ਹੀ, ਭਟਕਣਾ ਵਿਚ ਹੀ। ਭਲਾ = ਕੁਰਾਹੇ ਪਿਆ ਰਹਿੰਦਾ ਹੈ। ਤਤੁ = ਅਸਲੀਅਤ {तत्वं = The real nature of the human soul or the meterial world as being identical with the Supreme Being}
SikhNet (Spanish)pero continúa ofuscado por la ilusión, no conocerá la Esencia.
ਬਿਨੁ ਸਤਿਗੁਰ ਸੇਵੇ. ਸੁਖੁ ਨ ਪਾਏ; ਦੁਖੋ ਦੁਖੁ ਕਮਾਵਣਿਆ ॥੭॥
bin satigur seve. sukh na paae; dukho dukh kamaavaniaa |7| Ang 114
Sant Singh KhalsaWithout serving the True Guru, they find no peace; they earn only pain and misery. ||7||
Manmohan SinghSans serving the Sat Guru he obtains not peace, and misery upon misery he earns.
Manmohan Singh (Punjabi)ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ, ਅਤੇ ਉਹ ਤਕਲੀਫ ਉਤੇ ਤਕਲੀਫ ਹੀ ਖੱਟਦਾ ਹੈ।
Fareedkot Teekaਔਰ ਸਤਿਗੁਰੋਂ ਕੇ ਸੇਵੇ ਬਿਨਾਂ ਸੁਖ ਨਹੀਂ ਪਾਵਤਾ ਤਾਂ ਤੇ ਦੁਖ ਹੀ ਦੁਖ ਕਮਾਵਤਾ ਹੈ॥੭॥
Prof. Sahib Singhਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
SikhNet (Spanish)No llegará a la Paz, sin el Servicio del Verdadero Guru, y no ganará más que problemas. (7)
ਆਪਿ ਕਰੇ; ਕਿਸੁ ਆਖੈ ਕੋਈ ॥
aap kare; kis aakhai koee | Ang 114
Sant Singh KhalsaThe Lord Himself acts; unto whom should we complain?
Manmohan SinghHimself the Lord does everything. With whom can say one lodge a complaint?
Manmohan Singh (Punjabi)ਆਪੇ ਹੀ ਸਾਹਿਬ ਸਾਰਾ ਕੁਝ ਕਰਦਾ ਹੈ। ਕੀਹਦੇ ਕੋਲ ਕੋਈ ਜਣਾ ਸ਼ਿਕਾਇਤ ਕਰ ਸਕਦਾ ਹੈ?
Fareedkot Teekaਸਭ ਕਿਛੁ ਆਪਿ ਵਾਹਿਗੁਰੂ ਕਰਤਾ ਹੈ ਕਿਸ ਕੋ ਕੋਈ ਕਹੇ ਇਉਂ ਨਹੀਂ ਇਉਂ ਕਰ॥
Prof. Sahib Singh(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
SikhNet (Spanish)Si Él, el Señor, es Responsable de todo, ¿a quién acudiremos para presentar alguna queja?
ਆਖਣਿ ਜਾਈਐ; ਜੇ ਭੂਲਾ ਹੋਈ ॥
aakhan jaaeeai; je bhoolaa hoee | Ang 114
Sant Singh KhalsaHow can anyone complain that the Lord has made a mistake?
Manmohan SinghThe mortal may grumble if he were to err.
Manmohan Singh (Punjabi)ਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ।
Fareedkot Teekaਆਖਣ ਤੌ ਜਾਈਐ ਜੇ ਕਰ ਭੂਲ ਕਰ ਕਰਤਾ ਹੋਵੇ॥
Prof. Sahib Singhਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
SikhNet (Spanish)Las quejas se justificarían únicamente si alguna vez el Señor estuviera en el error.
ਨਾਨਕ. ਆਪੇ ਕਰੇ ਕਰਾਏ; ਨਾਮੇ ਨਾਮਿ ਸਮਾਵਣਿਆ ॥੮॥੭॥੮॥
naanak. aape kare karaae; naame naam samaavaniaa |8|7|8| Ang 114
Sant Singh KhalsaO Nanak, the Lord Himself does, and causes things to be done; chanting the Naam, we are absorbed in the Naam. ||8||7||8||
Manmohan SinghNanak, Himself the Lord does and causes to be done everything. Repeating His Name man merges in the Name.
Manmohan Singh (Punjabi)ਨਾਨਕ, ਆਪੇ ਹੀ ਸਾਈਂ ਹਰ ਸ਼ੈਅ ਕਰਦਾ ਹੈ ਤੇ ਕਰਾਉਂਦਾ ਹੈ। ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਜੀਵੋਂ ਕੋ ਕਰਤਾ ਹੈ ਆਪ ਹੀ ਤਿਨ ਸੇ ਕਰਮ ਕਰਾਵਤਾ ਹੈ, ਪਰੰਤੂ ਜੋ ਨਾਮ ਕੋ ਜਪਤਾ ਹੈ, ਸੋ ਨਾਮੀ ਮੇਂ ਸਮਾ ਜਾਤਾ ਹੈ॥੮॥੭॥੮॥☬ਜੋ ਨਾਮ ਜਪ ਕਰ ਨਾਮੀ ਮੇਂ ਸਮਾਏ ਹੈਂ ਤਿਨ ਕੀ ਦਸਾ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥ਪਦ ਅਰਥ ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਵਿਚ ਹੀ ਨਾਮ ਵਿਚ ਹੀ ॥੮॥
SikhNet (Spanish)Sin embargo, Él Mismo hace todo y causa que todo se haga según Su Voluntad; entonces, oh dice Nanak, Contemplándolo, inmérgete en Su Nombre. (8-7-8)