ਮਾਝ ਮਹਲਾ ੩ ॥
maajh mahalaa 3 | Ang 112
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਅੰਦਰਿ; ਹੀਰਾ ਲਾਲੁ ਬਣਾਇਆ ॥
andar; heeraa laal banaaeaa | Ang 112
Sant Singh KhalsaDiamonds and rubies are produced deep within the self.
Manmohan SinghWithin the mortal are produced jewels and rubies.
Manmohan Singh (Punjabi)ਪ੍ਰਾਣੀ ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ।
Fareedkot Teekaਬੁਧੀ ਆਦਿਕੋਂ ਕੇ ਅੰਤਰ (ਹੀਰਾ) ਸੁਧ ਸਰੂਪ (ਲਾਲੁ) ਪਿਆਰਾ ਬਣਿਆ ਹੂਆ ਅਰਥਾਤ ਸ੍ਵਤੇ ਸਿਧ ਸੋਭ ਰਹਾ ਹੈ॥
Prof. Sahib Singhਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ,ਪਦ ਅਰਥ ਅੰਦਰਿ = ਮਨੁੱਖਾ ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Dentro de nosotros están el diamante y el rubí;
ਗੁਰ ਕੈ ਸਬਦਿ; ਪਰਖਿ ਪਰਖਾਇਆ ॥
gur kai sabad; parakh parakhaaeaa | Ang 112
Sant Singh KhalsaThey are assayed and valued through the Word of the Guru's Shabad.
Manmohan SinghBy the Guru's instruction, man assays them the gets them assayed.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਨ੍ਹਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ।
Fareedkot Teekaਪਰੰਤੂ ਗੁਰੋਂ ਕੇ ਸਬਦ ਕੀ ਜਿਨ ਕੋ ਪਰਖ ਹੂਈ ਹੈ, ਤਿਨੋਂ ਨੇ ਸੰਸ੍ਯ ਵਿਪਰਜੇ ਸੇ ਰਹਤ ਸੰਤੋਂ ਸੇ (ਪਰਖਾਇਆ) ਨਿਹਚੇ ਕਰ ਲੀਆ ਹੈ॥
Prof. Sahib Singh(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ।ਪਦ ਅਰਥ ਪਰਖਿ = ਪਰਖ ਕੇ। ਪਰਖਾਇਆ = ਪਰਖ ਕਰਾਈ।
SikhNet (Spanish)pero es solamente a través de la Palabra del Guru que uno los encuentra y aprecia su valor.
ਜਿਨ ਸਚੁ ਪਲੈ. ਸਚੁ ਵਖਾਣਹਿ; ਸਚੁ ਕਸਵਟੀ ਲਾਵਣਿਆ ॥੧॥
jin sach palai. sach vakhaaneh; sach kasavattee laavaniaa |1| Ang 112
Sant Singh KhalsaThose who have gathered Truth, speak Truth; they apply the Touch-stone of Truth. ||1||
Manmohan SinghThey who possess truth, utter the truth and apply the touchstone of truth to everything.
Manmohan Singh (Punjabi)ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਨੂੰ ਲਾਉਂਦੇ ਹਨ।
Fareedkot Teekaਜਿਨ ਕੇ ਰਿਦੇ ਰੂਪੀ ਪਲੈ ਮੇਂ ਸਚੁ ਨਾਮ ਹੈ, ਸੋ ਮੁਖ ਕਰ ਭੀ ਸਚ ਕੋ ਕਥਨ ਕਰਤੇ ਹੈਂ, ਕਿਉਂਕਿ ਤਿਨੋਂ ਕੋ ਗੁਰੋਂ ਨੇ ਸਚੇ ਸਾਧਨੋਂ ਰੂਪੀ ਕਸਵਟੀ ਲਾਈ ਹੈ॥੧॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ ॥੧॥ਪਦ ਅਰਥ ਜਿਨ ਪਲੈ = ਜਿਨ੍ਹਾਂ ਦੇ ਪਾਸ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਸਵਟੀ = ਕੱਸ ਲਾਣ ਵਾਲੀ ਵੱਟੀ (ਪੱਥਰੀ) ॥੧॥
SikhNet (Spanish)Aquél que ha atesorado la Verdad, la recita; y prueba cada cosa en la Piedra Filosofal de la Verdad. (1)
ਹਉ ਵਾਰੀ ਜੀਉ ਵਾਰੀ; ਗੁਰ ਕੀ ਬਾਣੀ. ਮੰਨਿ ਵਸਾਵਣਿਆ ॥
hau vaaree jeeo vaaree; gur kee baanee. man vasaavaniaa | Ang 112
Sant Singh KhalsaI am a sacrifice, my soul is a sacrifice, to those who enshrine the Word of the Guru's Bani within their minds.
Manmohan SinghI am a sacrifice, my life is a sacrifice unto those who implant Gurbani in their heart.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਹੈ, ਉਨ੍ਹਾਂ ਉਤੋਂ ਜੋ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
Fareedkot Teekaਮੈਂ ਮਨ ਤਨ ਕਰ ਕੇ ਉਨ ਕੇ ਬਲਿਹਾਰਨੇ ਜਾਤਾ ਹੂੰ ਜਿਨੋਂ ਨੇ ਗੁਰੂ ਕੀ ਬਾਣੀ ਮਨ ਮੇਂ ਵਸਾਈ ਹੈ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ।ਪਦ ਅਰਥ ਹਉ = ਮੈਂ। ਮੰਨਿ = ਮਨਿ, ਮਨ ਵਿਚ।
SikhNet (Spanish)En sacrificio, oh, en sacrificio ofrezco mi ser a quienes vuelven, a sus mentes,
ਅੰਜਨ ਮਾਹਿ. ਨਿਰੰਜਨੁ ਪਾਇਆ; ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
anjan maeh. niranjan paaeaa; jotee jot milaavaniaa |1| rahaau | Ang 112
Sant Singh KhalsaIn the midst of the darkness of the world, they obtain the Immaculate One, and their light merges into the Light. ||1||Pause||
Manmohan SinghIn worldly darkness, they obtain the Pure One and their light is blended with the Lord's. Pause.
Manmohan Singh (Punjabi)ਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਔਰ ਮਾਯਾ ਕੇ ਬੀਚ ਹੀ ਵਾਹਿਗੁਰੂ ਕੋ ਪਾਇਆ ਹੈ ਔਰ ਜੋਤੀ ਰੂਪ ਮੇਂ ਜੋਤਿ ਕੋ ਮਿਲਾਯਾ ਹੈ॥੧॥ ਰਹਾਉ ॥
Prof. Sahib Singhਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ॥੧॥ ਰਹਾਉ ॥ਪਦ ਅਰਥ ਅੰਜਨ = ਕਾਲਖ, ਮਾਇਆ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ! ॥੧॥ ਰਹਾਉ ॥
SikhNet (Spanish)recipientes de la Palabra del Guru, y mientras viven en el mundo, encuentran al Señor Inmaculado, y funden su luz en la Suya. (1-Pausa)
ਇਸੁ ਕਾਇਆ ਅੰਦਰਿ; ਬਹੁਤੁ ਪਸਾਰਾ ॥
eis kaaeaa andar; bahut pasaaraa | Ang 112
Sant Singh KhalsaWithin this body are countless vast vistas;
Manmohan SinghWithin this human body are numberless vistas.
Manmohan Singh (Punjabi)ਏਸ ਮਨੁੱਖੀ ਦੇਹਿ ਵਿੱਚ ਅਣਗਿਣਤ ਦ੍ਰਿਸ਼ਯ ਹਨ।
Fareedkot Teekaਇਸ ਕਾਇਆ ਕੇ ਬੀਚ ਗੁਣੋਂ ਰੂਪੀ ਪਸਾਰਾ ਬਹੁਤ ਹੈ॥
Prof. Sahib Singh(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,ਪਦ ਅਰਥ ਪਸਾਰਾ = ਮਾਇਆ ਦਾ ਖਿਲਾਰਾ।
SikhNet (Spanish)En el interior de su cuerpo hay vastos horizontes;
ਨਾਮੁ ਨਿਰੰਜਨੁ; ਅਤਿ ਅਗਮ ਅਪਾਰਾ ॥
naam niranjan; at agam apaaraa | Ang 112
Sant Singh Khalsathe Immaculate Naam is totally Inaccessible and Infinite.
Manmohan SinghIn it is the extremely immaculate Name of the inaccessible and infinite Lord.
Manmohan Singh (Punjabi)ਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ।
Fareedkot Teekaਨਾਮ ਜਿਸ ਕਾ ਨਿਰੰਜਨ ਹੈ ਪੁਨਾਂ ਅਤੀ ਅਗਮ ਅਪਾਰ ਹੈ, ਸੋ ਭੀ ਇਸ ਕੇ ਅੰਤਰ ਹੈ॥
Prof. Sahib Singh(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।ਪਦ ਅਰਥ ਅਗਮ = ਅਪਹੁੰਚ। ਅਪਾਰਾ = ਬੇਅੰਤ।
SikhNet (Spanish)en ellos está el Nombre Inmaculado, Infinito e Insondable.
ਗੁਰਮੁਖਿ ਹੋਵੈ. ਸੋਈ ਪਾਏ; ਆਪੇ ਬਖਸਿ ਮਿਲਾਵਣਿਆ ॥੨॥
guramukh hovai. soee paae; aape bakhas milaavaniaa |2| Ang 112
Sant Singh KhalsaHe alone becomes Gurmukh and obtains it, whom the Lord forgives, and unites with Himself. ||2||
Manmohan SinghHe alone, who is resigned to Guru's will, obtains it, Him the Lord pardons and unites with Himself.
Manmohan Singh (Punjabi)ਕੇਵਲ ਓਹੀ, ਜੋ ਗੁਰੂ ਅਨੁਸਾਰੀ ਹੈ, ਇਸ ਨੂੰ ਪਾਉਂਦਾ ਹੈ। ਮਾਫੀ ਦੇ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਪਰੰਤੂ ਜੋ (ਗੁਰਮੁਖਿ) ਗ੍ਯਾਨੀ ਹੋਤਾ ਹੈ, ਸੋਈ ਉਸ ਕੋ ਪਾਵਤਾ ਹੈ, ਪੁਨਾਂ ਆਪ ਹੀ ਗ੍ਯਾਨ ਬਖਸ ਕਰ ਮਿਲਾਇ ਲੇਤਾ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੨॥
SikhNet (Spanish)Sin embargo, sólo los Sirvientes de Dios Lo ven, y el Señor, por Su Gracia, los une Consigo. (2)
ਮੇਰਾ ਠਾਕੁਰੁ; ਸਚੁ ਦ੍ਰਿੜਾਏ ॥
meraa tthaakur; sach drirraae | Ang 112
Sant Singh KhalsaMy Lord and Master implants the Truth.
Manmohan SinghMy master impresses nothing but truth.
Manmohan Singh (Punjabi)ਮੇਰਾ ਮਾਲਕ ਨਿਰੋਲ ਸੱਚ ਨੂੰ ਦਿਲ ਵਿੱਚ ਬਿਠਾਉਂਦਾ ਹੈ।
Fareedkot Teekaਜਿਨ ਕੋ ਮੇਰਾ ਠਾਕੁਰ ਸਚ ਦ੍ਰਿੜ ਕਰਾਵਤਾ ਹੈ॥
Prof. Sahib Singhਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ,ਪਦ ਅਰਥ ਦ੍ਰਿੜਾਏ = ਪੱਕਾ ਟਿਕਾਂਦਾ ਹੈ।
SikhNet (Spanish)Mi Maestro insiste en la Verdad,
ਗੁਰ ਪਰਸਾਦੀ; ਸਚਿ ਚਿਤੁ ਲਾਏ ॥
gur parasaadee; sach chit laae | Ang 112
Sant Singh KhalsaBy Guru's Grace, one's consciousness is attached to the Truth.
Manmohan SinghBy the Guru's grace, man attaches his mind with truth.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ।
Fareedkot Teekaਸੋ ਗੁਰੋਂ ਕੀ ਕਿਰਪਾ ਸੇ ਸਚ ਮੇਂ ਚਿਤ ਕੋ ਲਗਾਵਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ।ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।
SikhNet (Spanish)y por la Gracia del Guru, la mente se apega a la Verdad.
ਸਚੋ ਸਚੁ ਵਰਤੈ ਸਭਨੀ ਥਾਈ; ਸਚੇ ਸਚਿ ਸਮਾਵਣਿਆ ॥੩॥
sacho sach varatai sabhanee thaaee; sache sach samaavaniaa |3| Ang 112
Sant Singh KhalsaThe Truest of the True is pervading everywhere; the true ones merge in Truth. ||3||
Manmohan SinghThe Truest of the true, pervades everywhere. The True persons merge with the True.
Manmohan Singh (Punjabi)ਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਔਰ ਤਿਨ ਕੇ (ਸਚੁ) ਨਿਸਚੇ ਕਰ ਕੇ ਸਰਬ ਅਸਥਾਨ ਮੇਂ ਸਚ ਹੀ ਵਰਤ ਰਹਾ ਹੈ, ਪੁਨਾਂ ਸਚ ਮੇਂ ਸਚ ਰੂਪ ਹੋ ਕਰ ਸਮਾਏ ਹੈਂ॥੩॥☬ਗੁਰਮੁਖਾਂ ਕਾ ਨਿਸਚ੍ਯ ਕਹਤੇ ਹੈਂ:
Prof. Sahib Singh(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥ਪਦ ਅਰਥ ਸਚੋ ਸਚੁ = ਸਚ ਹੀ ਸਚ, ਸਦਾ-ਥਿਰ ਪ੍ਰਭੂ ਹੀ। ਸਚੇ ਸਚਿ = ਸਚਿ ਹੀ ਸਚਿ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ॥੩॥
SikhNet (Spanish)Sí, la Verdad prevalece en todo, en todas partes, y los auténticos discípulos se funden en Ella. (3)
ਵੇਪਰਵਾਹੁ ਸਚੁ; ਮੇਰਾ ਪਿਆਰਾ ॥
veparavaahu sach; meraa piaaraa | Ang 112
Sant Singh KhalsaThe True Carefree Lord is my Beloved.
Manmohan SinghThe True Master is my care-free Beloved.
Manmohan Singh (Punjabi)ਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ।
Fareedkot Teekaਮੇਰਾ ਪਿਆਰਾ ਸਚਾ ਵੇਪਰਵਾਹ ਹੈ॥
Prof. Sahib Singh(ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
SikhNet (Spanish)El Uno Verdadero es mi Alegre Bienamado;
ਕਿਲਵਿਖ ਅਵਗਣ; ਕਾਟਣਹਾਰਾ ॥
kilavikh avagan; kaattanahaaraa | Ang 112
Sant Singh KhalsaHe cuts out our sinful mistakes and evil actions;
Manmohan SinghHe is the extirpator of sins and evil deeds.
Manmohan Singh (Punjabi)ਉਹ ਗੁਨਾਹਾਂ ਤੇ ਮੰਦ-ਅਮਲ ਨੂੰ ਕੱਟਣ ਵਾਲਾ ਹੈ।
Fareedkot Teekaਅਵਗੁਣੋਂ ਕੋ ਤਥਾ ਪਾਪੋਂ ਕੋ ਕਾਟਣੇ ਵਾਲਾ ਹੈ॥
Prof. Sahib Singhਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ।ਪਦ ਅਰਥ ਕਿਲਵਿਖ = ਪਾਪ।
SikhNet (Spanish)Él nos purga de todos nuestros deméritos y faltas.
ਪ੍ਰੇਮ ਪ੍ਰੀਤਿ ਸਦਾ ਧਿਆਈਐ; ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
prem preet sadaa dhiaaeeai; bhai bhaae bhagat drirraavaniaa |4| Ang 112
Sant Singh Khalsawith love and affection, meditate forever on Him. He implants the Fear of God and loving devotional worship within us. ||4||
Manmohan SinghWith love and affection ever remember the Lord. His fear and devotional service, He implants in man
Manmohan Singh (Punjabi)ਪਿਆਰ ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਦਾ ਅਰਾਧਨ ਕਰ। ਆਪਣਾ ਡਰ ਤੇ ਅਨੁਰਾਗੀ ਸੇਵਾ ਉਹ ਬੰਦੇ ਅੰਦਰ ਪੱਕੀ ਕਰਦਾ ਹੈ।
Fareedkot Teekaਅਤੀ ਪ੍ਰੇਮ ਕਰ ਕੇ ਸਦੀਵ ਤਿਸ ਕੋ ਧਿਆਈਏ ਜਿਨ ਕੋ ਪ੍ਰੇਮਾ ਭਗਤੀ ਪ੍ਰਾਪਤਿ ਭਈ ਹੈ, ਸੋ ਆਪ ਦ੍ਰਿੜ ਕਰਤੇ ਹੈਂ ਔਰੋਂ ਕੋ ਕਰਾਵਤੇ ਹੈਂ॥੪॥☬ਪੁਨਾਂ ਐਸੇ ਬੇਨਤੀ ਕਰਤੇ ਹੈਂ:
Prof. Sahib Singhਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ ॥੪॥ਪਦ ਅਰਥ ਭੈ = ਡਰ-ਅਦਬ ਵਿਚ ਰਹਿ ਕੇ। ਭਾਇ = ਪ੍ਰੇਮ ਵਿਚ ॥੪॥
SikhNet (Spanish)Con Amor Préstale Devoción y Alábalo con extremada Reverencia. (4)
ਤੇਰੀ ਭਗਤਿ ਸਚੀ; ਜੇ ਸਚੇ ਭਾਵੈ ॥
teree bhagat sachee; je sache bhaavai | Ang 112
Sant Singh KhalsaDevotional worship is True, if it pleases the True Lord.
Manmohan SinghTrue is thy worship O man! if it pleases the True One.
Manmohan Singh (Punjabi)ਸੱਚੀ ਹੈ ਤੇਰੀ ਉਪਾਸਨਾ ਹੇ ਬੰਦੇ! ਜੇਕਰ ਇਹ ਸਤਿਪੁਰਖ ਨੂੰ ਚੰਗੀ ਲੱਗੇ।
Fareedkot Teekaਹੇ ਸਚੇ! ਤੇਰੀ ਭਗਤੀ ਸਚੀ ਹੈ ਪ੍ਰਾਪਤਿ ਤੌ ਹੋਤੀ ਹੈ ਜੇ ਕਰ ਜੀਵ ਕਾ ਕਰਤਬ ਤੇਰੇ ਕੋ ਭਾਵੈ॥
Prof. Sahib Singhਹੇ ਸਦਾ-ਥਿਰ ਪ੍ਰਭੂ! ਤੇਰੀ ਸਦਾ-ਥਿਰ ਰਹਿਣ ਵਾਲੀ ਭਗਤੀ (ਦੀ ਦਾਤ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਸਚੇ = ਹੇ ਸਦਾ-ਥਿਰ ਪ੍ਰਭੂ!
SikhNet (Spanish)Verdadera sería nuestra Devoción, oh Señor, si Tú, el Uno Verdadero, estuvieras Complacido.
ਆਪੇ ਦੇਇ; ਨ ਪਛੋਤਾਵੈ ॥
aape dee; na pachhotaavai | Ang 112
Sant Singh KhalsaHe Himself bestows it; He does not regret it later.
Manmohan SinghThe Lord Himself grants it and regrets not afterwards.
Manmohan Singh (Punjabi)ਵਾਹਿਗੁਰੂ ਆਪ ਇਸ ਦੀ ਦਾਤ ਦਿੰਦਾ ਹੈ ਅਤੇ ਮਗਰੋਂ ਪਸਚਾਤਾਪ ਨਹੀਂ ਕਰਦਾ।
Fareedkot Teekaਜਿਸ ਕੋ ਆਪ ਦੇਤਾ ਹੈਂ ਵਹੁ ਪਸਚਾਤਾਪ ਨਹੀਂ ਕਰਤਾ॥
Prof. Sahib Singh(ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ।ਪਦ ਅਰਥ ਦੇਇ = ਦੇਂਦਾ ਹੈ।
SikhNet (Spanish)Tú das de Ti Mismo, y no Te arrepientes después; eres el Benévolo Señor de todos.
ਸਭਨਾ ਜੀਆ ਕਾ ਏਕੋ ਦਾਤਾ; ਸਬਦੇ ਮਾਰਿ ਜੀਵਾਵਣਿਆ ॥੫॥
sabhanaa jeea kaa eko daataa; sabade maar jeevaavaniaa |5| Ang 112
Sant Singh KhalsaHe alone is the Giver of all beings. The Lord kills with the Word of His Shabad, and then revives. ||5||
Manmohan SinghTo all the beings, Lord alone is the bestower, Smiting man with His Divine word, he Lord revives him again.
Manmohan Singh (Punjabi)ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ।
Fareedkot Teekaਸਰਬ ਜੀਵੋਂ ਕਾ ਦਾਤਾ ਏਕ ਤੂੰ ਹੀ ਹੈਂ, ਪਰੰਤੂ ਗੁਰ (ਸਬਦੇ) ਉਪਦੇਸ਼ ਸੇ ਸੰਸਾਰ ਕੀ ਤਰਫ ਸੇ ਮਾਰ ਕਰ ਅਪਨੀ ਤਰਫ ਜੀਵਾਇ ਲੇਤਾ ਹੈਂ॥੫॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ॥੫॥ਪਦ ਅਰਥ ਸਬਦੇ = ਸਬਦਿ, ਸ਼ਬਦ ਵਿਚ ਜੋੜ ਕੇ। ਮਾਰਿ = (ਵਿਕਾਰਾਂ ਵਲੋਂ) ਮਾਰ ਕੇ ॥੫॥
SikhNet (Spanish)Sí, aquél que se muere en la Palabra del Shabd, vive para siempre. (5)
ਹਰਿ ਤੁਧੁ ਬਾਝਹੁ; ਮੈ ਕੋਈ ਨਾਹੀ ॥
har tudh baajhahu; mai koee naahee | Ang 112
Sant Singh KhalsaOther than You, Lord, nothing is mine.
Manmohan SinghWithout Thee, O God! none is mine.
Manmohan Singh (Punjabi)ਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ।
Fareedkot Teekaਹੇ ਹਰੀ! ਤੇਰੇ ਬਿਨਾ ਮੇਰਾ ਕੋਈ ਨਹੀਂ ਹੈ॥
Prof. Sahib Singhਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।ਪਦ ਅਰਥ ਤੁਧੈ = ਤੈਨੂੰ ਹੀ।
SikhNet (Spanish)Sin Ti, oh Señor, no hay nadie más;
ਹਰਿ ਤੁਧੈ ਸੇਵੀ, ਤੈ ਤੁਧੁ ਸਾਲਾਹੀ ॥
har tudhai sevee, tai tudh saalaahee | Ang 112
Sant Singh KhalsaI serve You, Lord, and I praise You.
Manmohan SinghMy God, Thee I serve and Thee I praise.
Manmohan Singh (Punjabi)ਮੇਰੇ ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ।
Fareedkot Teekaਤਾਂ ਤੇ ਤੇਰੀ ਸੇਵਾ ਕਰਾਂ ਔਰ ਤੇਰੀ ਹੀ ਉਸਤਤੀ ਕਰਾਂ॥
Prof. Sahib Singhਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।ਪਦ ਅਰਥ ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਤੈ = ਅਤੇ। ਸਾਲਾਹੀ = ਮੈਂ ਸਲਾਹੁੰਦਾ ਹਾਂ।
SikhNet (Spanish)yo Te sirvo y no alabo a nadie más que a Ti.
ਆਪੇ ਮੇਲਿ ਲੈਹੁ ਪ੍ਰਭ ਸਾਚੇ; ਪੂਰੈ ਕਰਮਿ ਤੂੰ ਪਾਵਣਿਆ ॥੬॥
aape mel laihu prabh saache; poorai karam toon paavaniaa |6| Ang 112
Sant Singh KhalsaYou unite me with Yourself, O True God. Through perfect good karma You are obtained. ||6||
Manmohan SinghThyself unite me with Thee, O True Lord! Through perfect destiny Thou art obtained.
Manmohan Singh (Punjabi)ਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ।
Fareedkot Teekaਹੇ ਪ੍ਰਭ ਸਾਚੇ! ਆਪ ਅਪਨੇ ਸਾਥ ਮੇਰੇ ਕੋ ਮੇਲ ਲਓਂ, ਪੂਰੇ ਕਰਮ ਵਾਲਿਓਂ ਨੇ ਤੇਰੇ ਕੋ ਪਾਇਆ ਹੈ॥੬॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੬॥ਪਦ ਅਰਥ ਪ੍ਰਭੂ = ਹੇ ਪ੍ਰਭੂ। ਪੂਰੈ ਕਰਮਿ = ਤੇਰੀ ਪੂਰੀ ਬਖ਼ਸ਼ਸ਼ ਨਾਲ। ਤੂੰ = ਤੈਨੂੰ ॥੬॥
SikhNet (Spanish)Úneme con Tu Ser, oh mi Verdadero Maestro, concédeme el Perfecto Destino uniéndome Contigo. (6)
ਮੈ. ਹੋਰੁ ਨ ਕੋਈ; ਤੁਧੈ ਜੇਹਾ ॥
mai. hor na koee; tudhai jehaa | Ang 112
Sant Singh KhalsaFor me, there is no other like You.
Manmohan SinghFor me, there is none else like Thee.
Manmohan Singh (Punjabi)ਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ।
Fareedkot Teekaਤੇਰੇ ਜੈਸਾ ਮੇਰੇ ਕੋ ਔਰ ਕੋਈ ਪ੍ਰਤੀਤ ਨਹੀਂ ਹੋਤਾ॥
Prof. Sahib Singhਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।ਪਦ ਅਰਥ ਜੇਹਾ = ਵਰਗਾ।
SikhNet (Spanish)Para mí no hay nadie como Tú;
ਤੇਰੀ ਨਦਰੀ; ਸੀਝਸਿ ਦੇਹਾ ॥
teree nadaree; seejhas dehaa | Ang 112
Sant Singh KhalsaBy Your Glance of Grace, my body is blessed and sanctified.
Manmohan SinghBy Thine gracious glance is my body blessed.
Manmohan Singh (Punjabi)ਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ।
Fareedkot Teekaਹੇ (ਨਦਰੀ) ਨਦਰ ਕੇ ਕਰਨੇ ਵਾਲੇ! ਤੇਰੀ ਕਿਰਪਾ ਦ੍ਰਿਸਟੀ ਕਰ ਕੇ (ਦੇਹਾ) ਸਰੀਰ ਕੇ ਸਹਿਤ (ਸੀਝਸਿ) ਕਲ੍ਯਾਨ ਹੋਤਾ ਹੈ, ਭਾਵ ਏਹਿ ਕਿ ਜੀਵਨ ਮੁਕਤਿ ਹੋਤਾ ਹੈ॥
Prof. Sahib Singhਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਨਾਲ। ਸੀਝਸਿ = ਸਫਲ ਹੁੰਦੀ ਹੈ। ਦੇਹਾ = ਕਾਇਆਂ, ਸਰੀਰ।
SikhNet (Spanish)por Tu Gracia mi cuerpo es bendecido.
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ; ਗੁਰਮੁਖਿ ਸਹਜਿ ਸਮਾਵਣਿਆ ॥੭॥
anadin saar samaal har raakheh; guramukh sehaj samaavaniaa |7| Ang 112
Sant Singh KhalsaNight and day, the Lord takes care of us and protects us. The Gurmukhs are absorbed in intuitive peace and poise. ||7||
Manmohan SinghNight and day, God takes care and protects us, Through the Guru we are absorbed in the Lord.
Manmohan Singh (Punjabi)ਰਾਤ੍ਰੀ ਤੇ ਦਿਨ ਵਾਹਿਗੁਰੂ ਸਾਡੀ ਨਿਗਾਹਬਾਨੀ ਤੇ ਰੱਖਿਆ ਕਰਦਾ ਹੈ। ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ।
Fareedkot Teekaਰਾਤ ਦਿਨ (ਹਰਿ) ਸਰਬ ਜੀਵੋਂ ਕੀ ਸ੍ਰੇਸਟ ਸਮਾਲ ਰਖਤਾ ਹੈ, ਯਾਂ ਤੇ ਗੁਰਮੁਖ ਸੁਭਾਵਕ ਹੀ ਤੇਰੇ ਮੇਂ ਸਮਾਏ ਹੈਂ॥੭॥
Prof. Sahib Singhਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੭॥ਪਦ ਅਰਥ ਸਾਰਿ = ਸਾਰ ਲੈ ਕੇ। ਸਮਾਲਿ = ਸੰਭਾਲ ਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ ॥੭॥
SikhNet (Spanish)Tú nos cuidas día y noche, y por la Gracia del Guru entramos en una Paz Grandiosa. (7)
ਤੁਧੁ ਜੇਵਡੁ; ਮੈ ਹੋਰੁ. ਨ ਕੋਈ ॥
tudh jevadd; mai hor. na koee | Ang 112
Sant Singh KhalsaFor me, there is no other as Great as You.
Manmohan SinghAs great as Thou, I see none else.
Manmohan Singh (Punjabi)ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ।
Fareedkot Teekaਤੇਰੇ ਜੈਸੇ ਵੱਡਾ ਮੇਰੇ ਕੋ ਔਰ ਕੋਈ ਨਹੀਂ ਦ੍ਰਿਸਟਿ ਆਵਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।
SikhNet (Spanish)Nadie se encuentra tan elevado como Tú, mi Señor;
ਤੁਧੁ ਆਪੇ ਸਿਰਜੀ; ਆਪੇ ਗੋਈ ॥
tudh aape sirajee; aape goee | Ang 112
Sant Singh KhalsaYou Yourself create, and You Yourself destroy.
Manmohan SinghThou Thyself didst create the world and Thyself shalt destroy it.
Manmohan Singh (Punjabi)ਤੂੰ ਖੁਦ ਸ੍ਰਿਸ਼ਟੀ ਸਾਜੀ ਹੈ ਅਤੇ ਖੁਦ ਹੀ ਸ਼ਹਸ ਨੂੰ ਲੈ ਕਰੇਂਗਾ।
Fareedkot Teekaਤੈਨੇ ਆਪ ਹੀ ਸ੍ਰਿਸਟੀ ਰਚੀ ਹੈ ਤੈਂ ਆਪ ਹੀ (ਗੋਈ) ਸਮਾਇ ਲਈ ਹੈ॥
Prof. Sahib Singhਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ।ਪਦ ਅਰਥ ਸਿਰਜੀ = ਪੈਦਾ ਕੀਤੀ। ਗੋਈ = ਲੀਨ ਕਰ ਲਈ।
SikhNet (Spanish)Tú Mismo creaste el Universo, Tú Mismo lo disuelves absorbiéndolo otra vez en Tu Ser.
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ; ਨਾਨਕ ਨਾਮਿ ਸੁਹਾਵਣਿਆ ॥੮॥੫॥੬॥
toon aape hee gharr bhan savaareh; naanak naam suhaavaniaa |8|5|6| Ang 113
Sant Singh KhalsaYou Yourself create, destroy and adorn. O Nanak, we are adorned and embellished with the Naam. ||8||5||6||
Manmohan SinghThou Thyself createst, destroyest and be-deekest Nanak with Thy Name the mortal is embellished.
Manmohan Singh (Punjabi)ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ।
Fareedkot Teekaਤੂੰ ਆਪ ਹੀ ਪ੍ਰਪੰਚ ਕੋ (ਘੜਿ) ਰਚਤਾ ਹੈਂ ਪੁਨਾ (ਸਵਾਰਹਿ) ਪਾਲਤਾ ਹੈਂ ਔਰੁ (ਭੰਨਿ) ਪ੍ਰਲਯ ਕਰਤਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਪਰਮਾਰਥ ਸੇ ਹੇ ਨਾਮੀ! ਤੂੰ ਅਸੰਗ ਹੂਆ ਸੋਭ ਰਹਾ ਹੈਂ॥੮॥੫॥੬॥☬ਸਿਖ ਕੇ ਪ੍ਰਸ਼ਨ ਅਨੁਸਾਰ ਪਰਮੇਸ੍ਵਰ ਕਾ ਸਰੂਪ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ ॥੮॥੫॥੬॥ਪਦ ਅਰਥ ਘੜਿ = ਘੜ ਕੇ, ਸਾਜ ਕੇ। ਭੰਨਿ = ਤੋੜ ਕੇ, ਨਾਸ ਕਰ ਕੇ। ਨਾਮਿ = ਨਾਮ ਵਿਚ ॥੮॥
SikhNet (Spanish)Tú Mismo creas, destruyes y adornas todo; dice Nanak, oh Señor, ¡Bellísimo es Tu Nombre! (8-5-6)