ੴ

ਸਿੱਖਬਾਣੀ · SikhBani

Ang 115

Sri Guru Granth Sahib · Raag Maajh · 2 shabads, 42 lines
Translations
Shabad Guru Amardas Ji Raag Maajh continued from Ang 114

ਸਤਿਗੁਰੁ ਸੇਵੀ; ਸਬਦਿ ਸੁਹਾਇਆ ॥

satigur sevee; sabad suhaaeaa |

Sant Singh KhalsaI serve the True Guru; the Word of His Shabad is beautiful.
Manmohan SinghI serve the True Guru, whose speech is dear unto me,
Manmohan Singh (Punjabi)ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ,
Fareedkot Teekaਜੋ ਸਤਿਗੁਰੋਂ ਕੋ ਸੇਵਨ ਕਰਨੇ ਵਾਲਾ ਹੈ, ਸੋ ਸਬਦ ਕਰ ਸੁਭਾਇ ਰਹਾ ਹੈ॥☬ਪ੍ਰਸ਼ਨ: ਕੈਸੇ ਸੋਭਤਾ ਹੈ?☬ਉੱਤਰੁ:
Prof. Sahib Singh(ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ,

ਪਦ ਅਰਥ ਸੇਵੀ = ਸੇਵੀਂ, ਮੈਂ ਸੇਂਵਦਾ ਹਾਂ।

SikhNet (Spanish)Sirve al Verdadero Guru a través de la Bella Palabra,

ਜਿਨਿ ਹਰਿ ਕਾ ਨਾਮੁ; ਮੰਨਿ ਵਸਾਇਆ ॥

jin har kaa naam; man vasaaeaa |

Sant Singh KhalsaThrough it, the Name of the Lord comes to dwell within the mind.
Manmohan Singhand who has colonised God's Name within my mind.
Manmohan Singh (Punjabi)ਅਤੇ ਜਿਨ੍ਹਾਂ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਜਿਸ ਨੇ ਹਰਿ ਕਾ ਨਾਮ ਮਨ ਮੇਂ ਦ੍ਰਿੜ ਕੀਆ ਹੈ॥
Prof. Sahib Singhਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮੰਨਿ = ਮਨਿ, ਮਨ ਵਿਚ[

SikhNet (Spanish)sí, a Él que ha labrado el Nombre del Señor en tu mente.

ਹਰਿ ਨਿਰਮਲੁ. ਹਉਮੈ ਮੈਲੁ ਗਵਾਏ; ਦਰਿ ਸਚੈ ਸੋਭਾ ਪਾਵਣਿਆ ॥੨॥

har niramal. haumai mail gavaae; dar sachai sobhaa paavaniaa |2|

Sant Singh KhalsaThe Pure Lord removes the filth of egotism, and we are honored in the True Court. ||2||
Manmohan SinghThe immaculate Lord removes the filth of pride and the mortal receives honour in the True Court.
Manmohan Singh (Punjabi)ਪਵਿੱਤਰ ਪ੍ਰਭੂ ਹੰਕਾਰ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ। ਅਤੇ ਪ੍ਰਾਣੀ ਸੱਚੀ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ।
Fareedkot Teekaਹਰਿ ਜੋ ਨਿਰਮਲ ਹੈ ਜਿਨ ਕੇ ਰਿਦੇ ਸੇ ਅਹੰਤਾ ਮਮਤਾ ਮੈਲ ਗਵਾਵਤਾ ਹੈ, ਸੋ ਸਚੇ ਵਾਹਿਗੁਰੂ ਕੇ ਦੁਆਰੇ ਸੋਭਾ ਪਾਵਤੇ ਹੈਂ॥੨॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। (ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
SikhNet (Spanish)El Señor Inmaculado te purga de la suciedad del ego, y eres aclamado en la Verdadera Puerta. (2)

ਬਿਨੁ ਗੁਰ; ਨਾਮੁ. ਨ ਪਾਇਆ ਜਾਇ ॥

bin gur; naam. na paaeaa jaae |

Sant Singh KhalsaWithout the Guru, the Naam cannot be obtained.
Manmohan SinghWithout the Guru, the Name cannot be obtained.
Manmohan Singh (Punjabi)ਗੁਰਾਂ ਦੇ ਬਾਝੋਂ, ਨਾਮ ਪ੍ਰਾਜਪਤ ਨਹੀਂ ਹੋ ਸਕਦਾ।
Fareedkot Teekaਗੁਰੋਂ ਸੇ ਬਿਨਾਂ ਨਾਮੁ ਨਹੀਂ ਜਪਿਆ ਜਾਤਾ॥
Prof. Sahib Singhਪਰ ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ।

ਪਦ ਅਰਥ ਬਿਨੁ ਗੁਰ = ਗੁਰੂ ਤੋਂ ਬਿਨਾ।

SikhNet (Spanish)Sin el Guru uno no encuentra el Nombre del Señor;

ਸਿਧ ਸਾਧਿਕ; ਰਹੇ ਬਿਲਲਾਇ ॥

sidh saadhik; rahe bilalaae |

Sant Singh KhalsaThe Siddhas and the seekers lack it; they weep and wail.
Manmohan SinghThe perfect persons and strivers miss it and bewail.
Manmohan Singh (Punjabi)ਪੂਰਨ ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ।
Fareedkot Teekaਸਿਧ ਸਾਧਿਕ ਸਭ ਬਿਰਲਾਪ ਕਰ ਰਹੇ ਹੈਂ॥
Prof. Sahib Singhਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ।

SikhNet (Spanish)sin el Guru los adeptos y los buscadores no hacen otra cosa que lamentarse en vano.

ਬਿਨੁ ਗੁਰ ਸੇਵੇ. ਸੁਖੁ ਨ ਹੋਵੀ; ਪੂਰੈ ਭਾਗਿ ਗੁਰੁ ਪਾਵਣਿਆ ॥੩॥

bin gur seve. sukh na hovee; poorai bhaag gur paavaniaa |3|

Sant Singh KhalsaWithout serving the True Guru, peace is not obtained; through perfect destiny, the Guru is found. ||3||
Manmohan SinghWithout serving the Guru, peace is not procured. Through perfect good fortune the Guru is obtained.
Manmohan Singh (Punjabi)ਗੁਰਾਂ ਦੀ ਘਾਲ ਘਾਲਣ ਦੇ ਬਗੈਰ ਆਰਾਮ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ।
Fareedkot Teekaਗੁਰੂ ਕੇ ਸੇਵਨ ਕੀਏ ਬਿਨਾ ਸੁਖੁ ਨਹੀਂ ਹੋਤਾ, ਪਰੰਤੂ ਪੂਰਨ ਭਾਗੋਂ ਕਰ ਗੁਰੂ ਪਾਇਆ ਜਾਤਾ ਹੈ ॥੩॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ ॥੩॥

ਪਦ ਅਰਥ ਪੂਰੈ ਭਾਗਿ = ਪੂਰੀ ਕਿਸਮਤਿ ਨਾਲ ॥੩॥

SikhNet (Spanish)Sin el Servicio del Guru uno no obtiene la Paz, uno llega al Guru solamente por un auténtico Destino. (3)

ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥

eihu man aarasee; koee guramukh vekhai |

Sant Singh KhalsaThis mind is a mirror; how rare are those who, as Gurmukh, see themselves in it.
Manmohan SinghThis mind is a mirror. Hardly any saint beholds himself there-in.
Manmohan Singh (Punjabi)ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।
Fareedkot Teekaਇਹੁ ਮਨੁ ਆਰਸੀ ਰੂਪ ਅਰਥਾਤ ਸੀਸਾ ਹੈ, ਪਰੰਤੂ ਗੁਰਮੁਖ ਮਨ ਦਰਪਨ ਮੇਂ ਆਤਮ ਮੁਖ ਕੋ ਦੇਖਤਾ ਹੈ॥
Prof. Sahib Singhਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ।)

ਪਦ ਅਰਥ ਆਰਸੀ = ਮੂੰਹ ਵੇਖਣ ਵਾਲਾ ਸ਼ੀਸ਼ਾ।

SikhNet (Spanish)La mente es el espejo, pero en ella miran solamente los que tornan sus mentes hacia Dios;

ਮੋਰਚਾ ਨ ਲਾਗੈ; ਜਾ ਹਉਮੈ ਸੋਖੈ ॥

morachaa na laagai; jaa haumai sokhai |

Sant Singh KhalsaRust does not stick to those who burn their ego.
Manmohan SinghRust attaches not to it if man burns his self-conceit.
Manmohan Singh (Punjabi)ਜੰਗਾਲ ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਸਾੜ ਦੇਵੇ।
Fareedkot Teekaਜਬ ਹੰਤਾ ਮਮਤਾ ਜਲ ਕੋ ਸੋਖਤਾ ਕਰ ਦੇਵੇ ਤਬ ਰਾਗ ਦ੍ਵੈਖ ਰੂਪੀ ਮਨ ਕੋ (ਮੋਰਚਾ) ਜੰਗਾਲ ਨਹੀਂ ਲਗਤਾ॥
Prof. Sahib Singhਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ)।

ਪਦ ਅਰਥ ਮੋਰਚਾ = ਜੰਗਾਲ। ਸੋਖੈ = ਸੁਕਾ ਦੇਵੇ।

SikhNet (Spanish)el espejo no se oxida si uno logra quitarle de encima el ego.

ਅਨਹਤ ਬਾਣੀ. ਨਿਰਮਲ ਸਬਦੁ ਵਜਾਏ; ਗੁਰਸਬਦੀ ਸਚਿ ਸਮਾਵਣਿਆ ॥੪॥

anahat baanee. niramal sabad vajaae; gurasabadee sach samaavaniaa |4|

Sant Singh KhalsaThe Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
Manmohan SinghThe celestial strain resounds through the pure Name. Through the Guru's instruction the man is absorbed in the True One.
Manmohan Singh (Punjabi)ਇਲਾਹੀ ਕੀਰਤਨ ਗੂੰਜਦਾ ਹੈ, ਪਵਿੱਤਰ ਨਾਮ ਦੇ ਰਾਹੀਂ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਨਾਮ ਬਾਣੀ ਮੈਲ ਸੇ ਰਹਤ ਹੈ ਤਿਸ ਕੋ ਗੁਰ ਸਬਦ ਕਰ ਜੋ ਏਕ ਰਸ ਵਜਾਵਤੇ ਹੈਂ, ਅਰਥਾਤ ਜਪਤੇ ਹੈਂ, ਸੋ (ਗੁਰ ਸਬਦੀ) ਸਚ ਪਰਮੇਸ੍ਵਰ ਮੇਂ ਸਮਾਵਤੇ ਹੈਂ॥੪॥
Prof. Sahib Singh(ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਅਨਹਤ = ਇਕ-ਰਸ, ਲਗਾਤਾਰ {अनाहत = अन्-आहत}। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)A través de la Inmaculada Palabra, la Melodía Celestial reverbera en el silencio de la mente; sí, a través de la Palabra del Guru uno se inmerge en la Verdad del Señor.(4)

ਬਿਨੁ ਸਤਿਗੁਰ; ਕਿਹੁ. ਨ ਦੇਖਿਆ ਜਾਇ ॥

bin satigur; kihu. na dekhiaa jaae |

Sant Singh KhalsaWithout the True Guru, the Lord cannot be seen.
Manmohan SinghSans the Sat Guru, God cannot in any way be seen.
Manmohan Singh (Punjabi)ਸਤਿਗੁਰਾਂ ਦੇ ਬਗੈਰ, ਵਾਹਿਗੁਰੂ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ।
Fareedkot Teekaਸਤਿਗੁਰੋਂ ਸੇ ਬਿਨਾਂ ਪਰਮੇਸ੍ਵਰ ਕਾ ਸਰੂਪੁ ਵਾ ਗੁਣ ਕਿਸੀ ਪ੍ਰਕਾਰ ਕੁਛ ਦੇਖਾ ਨਹੀਂ ਜਾਤਾ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ।

ਪਦ ਅਰਥ ਕਿਹੁ = ਕਿਸੇ ਪਾਸੋਂ।

SikhNet (Spanish)Sin el Guru, uno no percibe al Señor;

ਗੁਰਿ ਕਿਰਪਾ ਕਰਿ; ਆਪੁ ਦਿਤਾ ਦਿਖਾਇ ॥

gur kirapaa kar; aap ditaa dikhaae |

Sant Singh KhalsaGranting His Grace, He Himself has allowed me to see Him.
Manmohan SinghShowing his benediction, the Guru himself has shown me the Lord.
Manmohan Singh (Punjabi)ਆਪਣਾ ਰਹਿਮ ਧਾਰ ਕੇ ਗੁਰਾਂ ਨੇ ਖੁਦ ਹੀ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਔਰੁ ਜਿਸ ਪਰ ਗੁਰੋਂ ਨੇ ਕਿਰਪਾ ਕਰੀ ਹੈ ਤਿਸ ਕੋ ਅਪਨਾ ਸਰੂਪ ਦਿਖਾਇ ਦੀਆ ਹੈ॥
Prof. Sahib Singh(ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ।

ਪਦ ਅਰਥ ਗੁਰਿ = ਗੁਰੂ ਨੇ। ਆਪੁ = ਆਪਾ, ਆਪਣਾ ਆਤਮਕ ਜੀਵਨ।

SikhNet (Spanish)cuando el Guru otorga Su Bendición, hace que uno vea lo Invisible.

ਆਪੇ ਆਪਿ ਆਪਿ ਮਿਲਿ ਰਹਿਆ; ਸਹਜੇ ਸਹਜਿ ਸਮਾਵਣਿਆ ॥੫॥

aape aap aap mil rahiaa; sahaje sehaj samaavaniaa |5|

Sant Singh KhalsaAll by Himself, He Himself is permeating and pervading; He is intuitively absorbed in celestial peace. ||5||
Manmohan SinghAll by Himself the Lord Himself, is pervading everywhere. By Divine knowledge man is easily absorbed in Him.
Manmohan Singh (Punjabi)ਖੁਦ-ਬ-ਖੁਦ ਸਾਹਿਬ ਆਪੇ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਬ੍ਰਹਿਮ ਗਿਆਨ ਦੇ ਦੁਆਰਾ ਬੰਦਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋ ਪਰਮੇਸ੍ਵਰ ਆਪੇ ਆਪ ਹੀ ਜਗਤ ਰੂਪ ਹੋ ਰਹਾ ਹੈ ਔਰ ਤਿਸ ਮੇਂ ਆਪ ਹੀ ਮਿਲ ਰਹਾ ਹੈ, ਜਿਨ ਕਾ ਐਸਾ ਨਿਹਚਾ ਹੈ, ਜੋ ਸੁਭਾਵਕ ਹੀ ਸਹਜ ਪਦ ਮੇਂ ਸਮਾਵਤੇ ਹੈਂ॥੫॥
Prof. Sahib Singh(ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੫॥

SikhNet (Spanish)Él, de Sí, se une con nosotros en Conciencia; y de la manera más sutil, en el perfecto Equilibrio uno se sincroniza con Su Equilibrio. (5)

ਗੁਰਮੁਖਿ ਹੋਵੈ; ਸੁ ਇਕਸੁ ਸਿਉ ਲਿਵ ਲਾਏ ॥

guramukh hovai; su ikas siau liv laae |

Sant Singh KhalsaOne who becomes Gurmukh embraces love for the One.
Manmohan SinghHe, who is pious, embraces affection with the One Lord.
Manmohan Singh (Punjabi)ਜੋ ਪਾਰਸ ਹੈ, ਉਹ ਇੱਕ ਸੁਆਮੀ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਇਕ ਪਰਮੇਸ੍ਵਰ ਕੇ ਸਾਥ ਬ੍ਰਿਤੀ ਲਗਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ।

ਪਦ ਅਰਥ ਇਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਲਿਵ = ਲਗਨ, ਪਿਆਰ।

SikhNet (Spanish)Los fieles de Dios están en Comunión con Él solamente;

ਦੂਜਾ ਭਰਮੁ; ਗੁਰ ਸਬਦਿ ਜਲਾਏ ॥

doojaa bharam; gur sabad jalaae |

Sant Singh KhalsaDoubt and duality are burned away by the Word of the Guru's Shabad.
Manmohan SinghBy the Guru's instruction he burns to ashes this doubt that there is another too.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਹਿਮ ਨੂੰ ਸਾੜ ਸੁੱਟਦਾ ਹੈ ਕਿ ਕੋਈ ਦੂਸਰਾ ਭੀ ਹੈ।
Fareedkot Teekaਔਰੁ ਦ੍ਵੈਤ ਭਰਮ ਗੁਰੋਂ ਕੇ ਉਪਦੇਸ਼ ਕਰ ਕੇ ਜਲਾਇ ਦੇਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)por la Gracia del Guru ellos transcienden el sentido de dualidad.

ਕਾਇਆ ਅੰਦਰਿ ਵਣਜੁ ਕਰੇ ਵਾਪਾਰਾ; ਨਾਮੁ ਨਿਧਾਨੁ ਸਚੁ ਪਾਵਣਿਆ ॥੬॥

kaaeaa andar vanaj kare vaapaaraa; naam nidhaan sach paavaniaa |6|

Sant Singh KhalsaWithin his body, he deals and trades, and obtains the Treasure of the True Name. ||6||
Manmohan SinghWithin his body be trades and traffics and obtains the treasure of the True Name.
Manmohan Singh (Punjabi)ਆਪਣੀ ਦੇਹਿ ਵਿੱਚ ਉਹ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖਜਾਨਾ ਪਾ ਲੈਂਦਾ ਹੈ।
Fareedkot Teekaਸਚਾ ਖਜਾਨਾ ਨਾਮ ਕਾ ਪਾਇ ਕਰ ਔਰੁ ਦੇਹ ਮੇਂ ਰਹ ਕਰ ਨਾਮ ਕਾ ਜਪਨਾ ਜਪਾਉਨਾ ਰੂਪੁ ਵਣਜੁ ਵਾਪਾਰੁ ਕਰਤਾ ਹੈ॥੬॥
Prof. Sahib Singhਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ॥੬॥

ਪਦ ਅਰਥ ਨਿਧਾਨੁ = ਖ਼ਜ਼ਾਨਾ ॥੬॥

SikhNet (Spanish)Dentro del cuerpo el mercader hace sus transacciones, y gana el Tesoro del Verdadero Nombre.(6)

ਗੁਰਮੁਖਿ ਕਰਣੀ; ਹਰਿ ਕੀਰਤਿ ਸਾਰੁ ॥

guramukh karanee; har keerat saar |

Sant Singh KhalsaThe life-style of the Gurmukh is sublime; he sings the Praises of the Lord.
Manmohan SinghThe Guruward's exalted daily routine is to sing God's praises.
Manmohan Singh (Punjabi)ਗੁਰੂ ਸਮਰਪਣ ਦਾ ਉਤਕ੍ਰਿਸ਼ਟਤ ਨਿੱਤ ਕਰਮ ਵਾਹਿਗੁਰੂ ਦਾ ਜੱਸ ਗਾਉਣਾ ਹੈ।
Fareedkot Teekaਗੁਰਮੁਖੋਂ ਕੀ ਏਹੀ ਕਰਣੀ ਹੈ, ਜੋ ਹਰੀ ਕੀ ਕੀਰਤੀ ਕੋ (ਸਾਰੁ) ਸਮਾਲਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ।

ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਕਰਣੀ = ਕਰਨ-ਯੋਗ ਕੰਮ {करणीय}। ਸਾਰੁ = ਸ੍ਰੇਸ਼ਟ।

SikhNet (Spanish)Los Sirvientes de Dios se dedican a la más pura acción de alabar al Señor,

ਗੁਰਮੁਖਿ ਪਾਏ; ਮੋਖ ਦੁਆਰੁ ॥

guramukh paae; mokh duaar |

Sant Singh KhalsaThe Gurmukh finds the gate of salvation.
Manmohan SinghThe true Sikh of the Guru obtains the gate of salvation.
Manmohan Singh (Punjabi)ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਸੋ ਗੁਰਮੁਖ (ਮੋਖ ਦੁਆਰੁ) ਮੋਖ ਕਾ ਦਰਵਾਜਾ ਗ੍ਯਾਨੁ ਪਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।

ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ।

SikhNet (Spanish)y así logran entrar por la puerta de la Liberación.

ਅਨਦਿਨੁ ਰੰਗਿ ਰਤਾ ਗੁਣ ਗਾਵੈ; ਅੰਦਰਿ ਮਹਲਿ ਬੁਲਾਵਣਿਆ ॥੭॥

anadin rang rataa gun gaavai; andar mehal bulaavaniaa |7|

Sant Singh KhalsaNight and day, he is imbued with the Lord's Love. He sings the Lord's Glorious Praises, and he is called to the Mansion of His Presence. ||7||
Manmohan SinghImbued with Lord's love, he, night and day, sings His praises, and is called unto His palace.
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰੈਣ ਦਿਹੁੰ, ਉਸ ਦੀ ਕੀਰਤੀ ਗਾਇਨ ਕਰਦਾ ਹੈ, ਅਤੇ ਊਸ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ।
Fareedkot Teekaਜੋ ਪ੍ਰੇਮ ਮੇਂ ਰਤਾ ਹੂਆ ਨਿਰੰਤਰ ਗੁਣ ਗਾਵਤਾ ਹੈ, ਸੋ ਸਰੂਪ ਮੇਂ ਬੁਲਾ ਲਈਤਾ ਹੈ, ਭਾਵ ਯਹਿ ਕਿ ਪ੍ਰਾਪਤਿ ਹੋਤਾ ਹੈ॥੭॥
Prof. Sahib Singhਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) ॥੭॥

ਪਦ ਅਰਥ ਅਨਦਿਨੁ = {अनुदिन} ਹਰ ਰੋਜ਼। ਮਹਲਿ = ਪ੍ਰਭੂ ਦੇ ਮਹਲ ਵਿਚ ॥੭॥

SikhNet (Spanish)Noche y día están imbuidos en Su Amor y cantan Sus Virtudes, y el Señor los llama a Su Presencia. (7)

ਸਤਿਗੁਰੁ ਦਾਤਾ; ਮਿਲੈ ਮਿਲਾਇਆ ॥

satigur daataa; milai milaaeaa |

Sant Singh KhalsaThe True Guru, the Giver, is met when the Lord leads us to meet Him.
Manmohan SinghTrue Guru, the gives, is met when God causes man to meet him.
Manmohan Singh (Punjabi)ਜਦ ਵਾਹਿਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ।
Fareedkot Teekaਸਤਿਗੁਰੂ ਦਾਤਾ ਪਰਮੇਸ੍ਵਰ ਕਾ ਮਿਲਾਇਆ ਹੂਆ ਮਿਲਤਾ ਹੈ॥
Prof. Sahib Singhਗੁਰੂ ਹੀ (ਸਿਫ਼ਤ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ।
SikhNet (Spanish)Encontramos al Guru Verdadero por la Gracia del Señor;

ਪੂਰੈ ਭਾਗਿ; ਮਨਿ ਸਬਦੁ ਵਸਾਇਆ ॥

poorai bhaag; man sabad vasaaeaa |

Sant Singh KhalsaThrough perfect destiny, the Shabad is enshrined in the mind.
Manmohan SinghBy perfect destiny, God's Name is enshrined in the man's mind.
Manmohan Singh (Punjabi)ਪੂਰਨ ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ।
Fareedkot Teekaਪਰੰਤੂ ਪੂਰੇ ਭਾਗੋਂ ਵਾਲੋਂ ਨੇ ਗੁਰੋਂ ਕਾ ਸਬਦੁ ਮਨ ਮੇਂ ਵਸਾਇਆ ਹੈ॥
Prof. Sahib Singh(ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ।
SikhNet (Spanish)es por el Destino dado por Dios que enaltecemos la Palabra del Shabd en nuestra mente.

ਨਾਨਕ. ਨਾਮੁ ਮਿਲੈ ਵਡਿਆਈ; ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥

naanak. naam milai vaddiaaee; har sache ke gun gaavaniaa |8|9|10|

Sant Singh KhalsaO Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
Manmohan SinghNanak, the greatness of God's Name is obtained by chanting the excellences of the True Lord.
Manmohan Singh (Punjabi)ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਬਜੁਰਗੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਸਚੇ ਕੇ ਗੁਣ ਗਾਵਤਾ ਹੈ ਤਿਸ ਕੋ ਨਾਮ ਕਰ ਵਡਿਆਈ ਮਿਲਤੀ ਹੈ॥੮॥੯॥੧੦॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੯॥੧੦॥

ਪਦ ਅਰਥ ਵਡਿਆਈ = ਇੱਜ਼ਤ। ਸਚੇ ਕੇ = ਸਦਾ-ਥਿਰ ਰਹਿਣ ਵਾਲੇ ਦੇ ॥੮॥

SikhNet (Spanish)Bendecidos con la Gloria del Nombre, cantamos Su Grandeza.(8-9-10)

Open this shabad (27 lines, Angs 114-115) →

Shabad Guru Amardas Ji Raag Maajh continues on Ang 116

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਆਪੁ ਵੰਞਾਏ ਤਾ; ਸਭ ਕਿਛੁ ਪਾਏ ॥

aap vanyaae taa; sabh kichh paae |

Sant Singh KhalsaThose who lose their own selves obtain everything.
Manmohan SinghIf man loses his ownself, then does he obtain everything.
Manmohan Singh (Punjabi)ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਬ ਆਪ ਪ੍ਰਛਿੰਨ ਅਹੰਕਾਰ ਕੋ (ਵੰਞਾਏ) ਗਵਾਇ ਤਬ ਸਰਬ ਗੁਣ ਪ੍ਰਾਪਤਿ ਹੋਤੇ ਹੈਂ॥
Prof. Sahib Singhਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ, ਅਪਣੱਤ, ਹਉਮੈ। ਸਭ ਕਿਛੁ = ਉੱਚੇ ਆਤਮਕ ਜੀਵਨ ਵਾਲਾ ਹਰੇਕ ਗੁਣ।

SikhNet (Spanish)Si uno se transciende a sí mismo, logra todo lo que había añorado,

ਗੁਰਸਬਦੀ; ਸਚੀ ਲਿਵ ਲਾਏ ॥

gurasabadee; sachee liv laae |

Sant Singh KhalsaThrough the Word of the Guru's Shabad, they enshrine Love for the True one.
Manmohan SinghBy the Guru's teaching he comes to cherish true affection for the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ।
Fareedkot Teekaਵਹੁ ਗੁਰ ਉਪਦੇਸ਼ ਵਾਲੇ ਪੁਰਸ ਸਚੀ ਅਖੰਡਾਕਾਰ ਬ੍ਰਿਤੀ ਲਗਾਵਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ।

ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ।

SikhNet (Spanish)y por la Palabra del Guru, entra en Verdadera Comunión con el Señor.

ਸਚੁ ਵਣੰਜਹਿ ਸਚੁ ਸੰਘਰਹਿ; ਸਚੁ ਵਾਪਾਰੁ ਕਰਾਵਣਿਆ ॥੧॥

sach vananjeh sach sanghareh; sach vaapaar karaavaniaa |1|

Sant Singh KhalsaThey trade in Truth, they gather in Truth, and they deal only in Truth. ||1||
Manmohan SinghTruth he trades in, truth he amasses and in truthfulness he deals.
Manmohan Singh (Punjabi)ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ।
Fareedkot Teekaਔਰ ਸਚੇ ਉਪਦੇਸ਼ ਕੋ ਵਹੁ (ਵਣੰਜਹਿ) ਲੇਤੇ ਹੈਂ ਪੁਨਾ ਤਿਸੀ ਸਚ ਕੋ (ਸੰਘਰਹਿ) ਅਕਠਾ ਅਰਥਾਤ ਨਿਹਚੇ ਕਰਤੇ ਹੈਂ, ਔਰ ਸਚ ਕਾ ਹੀ (ਵਾਪਾਰੁ) ਲੇਨਾਂ ਦੇਨਾਂ ਜਗ੍ਯਾਸੂਓਂ ਸੇ ਕਰਾਵਤੇ ਹੈਂ॥੧॥
Prof. Sahib Singh(ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ) ॥੧॥

ਪਦ ਅਰਥ ਵਣੰਜਹਿ = ਵਣਜ ਕਰਦੇ ਹਨ, ਵਿਹਾਝਦੇ ਹਨ। ਸੰਘਰਹਿ = (ਸੰਗ੍ਰਹਿ), ਇਕੱਠਾ ਕਰਦੇ ਹਨ ॥੧॥

SikhNet (Spanish)Es entonces cuando a uno le interesa nada más que la Verdad, y todo lo que hace, lo hace para lograr ese Estado. (1)

ਹਉ ਵਾਰੀ; ਜੀਉ ਵਾਰੀ; ਹਰਿ ਗੁਣ ਅਨਦਿਨੁ ਗਾਵਣਿਆ ॥

hau vaaree; jeeo vaaree; har gun anadin gaavaniaa |

Sant Singh KhalsaI am a sacrifice, my soul is a sacrifice, to those who sing the Glorious Praises of the Lord, night and day.
Manmohan SinghI am devoted, my soul is devoted unto those, who ever sing God's praises.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
Fareedkot Teekaਮੈਂ ਤਿਨ ਕੇ ਮਨ ਤਨ ਸੇ ਵਾਰਨੇ ਜਾਤਾ ਹੂੰ ਜੋ ਰਾਤ ਦਿਨ ਹਰੀ ਕੇ ਗੁਣ ਗਾਵਤੇ ਹੈਂ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।
SikhNet (Spanish)Sacrificio, en sacrificio ofrezco mi ser al Señor, y noche y día canto Sus Alabanzas.

ਹਉ ਤੇਰਾ. ਤੂੰ ਠਾਕੁਰੁ ਮੇਰਾ; ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥

hau teraa. toon tthaakur meraa; sabad vaddiaaee devaniaa |1| rahaau |

Sant Singh KhalsaI am Yours, You are my Lord and Master. You bestow greatness through the Word of Your Shabad. ||1||Pause||
Manmohan SinghI am Thine thou art my Lord. Thou grantest glory to him who seeks Thy Name's shelter. Pause.
Manmohan Singh (Punjabi)ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ।
Fareedkot Teekaਪੁਨਾ ਐਸੇ ਬੇਨਤੀ ਕਰਤੇ ਹੈਂ ਕਿ ਹੇ ਪਰਮੇਸ੍ਵਰ ਮੈਂ ਤੇਰਾ ਦਾਸ ਹੂੰ ਤੂੰ ਮੇਰਾ ਠਾਕੁਰ ਹੈਂ, ਸਬਦ ਕਰ ਤੂੰ ਹਮ ਦਾਸੋਂ ਕੋ ਵਡਿਆਈ ਦੇਣੇ ਵਾਲਾ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤ ਦੇਹ) ॥੧॥ ਰਹਾਉ ॥

ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ) ॥੧॥ ਰਹਾਉ ॥

SikhNet (Spanish)En la Palabra está mi glorificación. (1-Pausa)

ਵੇਲਾ ਵਖਤ; ਸਭਿ ਸੁਹਾਇਆ ॥

velaa vakhat; sabh suhaaeaa |

Sant Singh KhalsaThat time, that moment is totally beautiful,
Manmohan SinghThat time and moment are all beauteous,
Manmohan Singh (Punjabi)ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,
Fareedkot Teekaਮਨੁਖ ਜਨਮ ਕਾ ਜੋ ਵੇਲਾ ਹੈ, ਸੋ ਸੰਪੂਰਨ ਤਬ ਸੁਹਾਇਆ ਹੈ॥
Prof. Sahib Singh(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ,

ਪਦ ਅਰਥ ਸਭਿ = ਸਾਰੇ। ਸੁਹਾਇਆ = ਸੋਹਣੇ।

SikhNet (Spanish)Bendito, bendito es el momento en que amé al Uno Verdadero.

ਜਿਤੁ ਸਚਾ; ਮੇਰੇ ਮਨਿ ਭਾਇਆ ॥

jit sachaa; mere man bhaaeaa |

Sant Singh Khalsawhen the True One becomes pleasing to my mind.
Manmohan Singhwhen the True Lord becomes pleasing to my mind.
Manmohan Singh (Punjabi)ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਵੇਲੇ ਮੇਂ ਸਚਾ ਵਾਹਿਗੁਰੂ ਮੇਰੇ ਮਨ ਮੇਂ ਭਾਇਆ ਹੈ॥
Prof. Sahib Singhਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ।

ਪਦ ਅਰਥ ਜਿਤੁ = ਜਿਸ (ਵੇਲੇ) ਵਿਚ। ਮਨਿ = ਮਨ ਵਿਚ।

SikhNet (Spanish)Cuando el Verdadero satisface mis pensamientos.

ਸਚੇ ਸੇਵਿਐ ਸਚੁ ਵਡਿਆਈ; ਗੁਰ ਕਿਰਪਾ ਤੇ. ਸਚੁ ਪਾਵਣਿਆ ॥੨॥

sache seviai sach vaddiaaee; gur kirapaa te. sach paavaniaa |2|

Sant Singh KhalsaServing the True One, true greatness is obtained. By Guru's Grace, the True One is obtained. ||2||
Manmohan SinghBy serving the True one, true magnificence is obtained, and from the Guru's grace the True Lord is met.
Manmohan Singh (Punjabi)ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ।
Fareedkot Teekaਸਚੇ ਕੇ ਸੇਵਨੇ ਸੇ ਸਚੀ ਵਡਿਆਈ ਹੋਤੀ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਸਚ ਰੂਪ ਵਾਹਿਗੁਰੂ ਪਾਈਤਾ ਹੈ॥੨॥
Prof. Sahib Singhਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ॥੨॥

ਪਦ ਅਰਥ ਤੇ = ਤੋਂ, ਨਾਲ ॥੨॥

SikhNet (Spanish)Sirviendo la Verdad del Señor, fui glorificado y llegué a la Verdad por la Gracia del Guru. (2)

ਭਾਉ ਭੋਜਨੁ; ਸਤਿਗੁਰਿ ਤੁਠੈ ਪਾਏ ॥

bhaau bhojan; satigur tutthai paae |

Sant Singh KhalsaThe food of spiritual love is obtained when the True Guru is pleased.
Manmohan SinghThe food of Divine love is obtained when the True Guru is mightily pleased.
Manmohan Singh (Punjabi)ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।
Fareedkot Teekaਜਬ ਸਤਿਗੁਰੂ (ਤੁਠੈ) ਪ੍ਰਸੰਨ ਹੂਏ ਤਬ (ਭਾਉ ਭੋਜਨੁ) ਗ੍ਯਾਨਾਦਿ ਗੁਨ ਰੂਪੀ ਭੋਜਨ ਹਮ ਨੇ ਪਾਏ ਹੈਂ॥
Prof. Sahib Singhਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ।

ਪਦ ਅਰਥ ਭਾਉ = ਪ੍ਰੇਮ। ਸਤਿਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ।

SikhNet (Spanish)Por la Misericordia del Guru a uno le toca alimentarse de este Amor, y uno pierde el gusto por cualquier otro sabor.

ਅਨ ਰਸੁ ਚੂਕੈ; ਹਰਿ ਰਸੁ ਮੰਨਿ ਵਸਾਏ ॥

an ras chookai; har ras man vasaae |

Sant Singh KhalsaOther essences are forgotten, when the Lord's Essence comes to dwell in the mind.
Manmohan SinghOne forgets other relishes when he enshrines God's essence in his mind.
Manmohan Singh (Punjabi)ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਹਰੀ ਰਸ ਕੇ ਮਨ ਮੇਂ ਵਸਾਵਣੇ ਕਰ ਇਤ੍ਰ ਰਸ ਭੂਲ ਗਏ ਹੈਂ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ।

ਪਦ ਅਰਥ ਅਨ ਰਸੁ = ਹੋਰ ਪਦਾਰਥਾਂ ਦਾ ਚਸਕਾ। ਮੰਨਿ = ਮਨਿ, ਮਨ ਵਿਚ।

SikhNet (Spanish)La Esencia del Señor está enaltecida en la mente,

ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ ਪਾਵਣਿਆ ॥੩॥

sach santokh sehaj sukh baanee; poore gur te paavaniaa |3|

Sant Singh KhalsaTruth, contentment and intuitive peace and poise are obtained from the Bani, the Word of the Perfect Guru. ||3||
Manmohan SinghTruthfulness, contentment and eternal peace, the mortal receives from the hymns of the perfect Guru.
Manmohan Singh (Punjabi)ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ।
Fareedkot Teekaਸਤ ਔਰ ਸੰਤੋਖੁ ਪੁਨਾ ਆਤਮ ਸੁਖੁ (ਬਾਣੀ) ਉਪਦੇਸ ਕਰ ਪ੍ਰਾਪਤਿ ਹੋਤੇ ਹੈਂ, ਸੋ ਬਾਣੀ ਪੂਰੇ ਗੁਰੋਂ ਤੇ ਪਾਈਤੀ ਹੈ॥੩॥
Prof. Sahib Singhਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ ॥੩॥

ਪਦ ਅਰਥ ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ ॥੩॥

SikhNet (Spanish)y uno recibe la Verdad, el Contentamiento, y la Gran Paz a través de la Palabra del Perfecto Guru. (3)

ਸਤਿਗੁਰੁ. ਨ ਸੇਵਹਿ; ਮੂਰਖ ਅੰਧ ਗਵਾਰਾ ॥

satigur. na seveh; moorakh andh gavaaraa |

Sant Singh KhalsaThe blind and ignorant fools do not serve the True Guru;
Manmohan SinghThe ignorant, blind, fools perform not the service of the True Guru.
Manmohan Singh (Punjabi)ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।
Fareedkot Teekaਜੋ ਸਤਿਗੁਰੋਂ ਕੋ ਨਹੀਂ ਸੇਵਤੇ ਸੋ ਮਨ ਤਨ ਕਰ ਕੇ ਮੂਰਖ ਹੈਂ, ਪੁਨਾ ਗ੍ਯਾਨ ਨੇਤ੍ਰੋਂ ਸੇ ਹੀਨ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ,

ਪਦ ਅਰਥ ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ।

SikhNet (Spanish)Aquél que no sirve al Guru Verdadero es un tonto, ignorante y ciego;

ਫਿਰਿ ਓਇ ਕਿਥਹੁ; ਪਾਇਨਿ ਮੋਖ ਦੁਆਰਾ ॥

fir oe kithahu; paaein mokh duaaraa |

Sant Singh Khalsahow will they find the gate of salvation?
Manmohan SinghHow will they then obtain the door of deliverance?
Manmohan Singh (Punjabi)ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?
Fareedkot Teekaਫਿਰਿ ਵਹੁ ਕਹਾ ਸੇ (ਮੋਖ ਦੁਆਰਾ) ਗ੍ਯਾਨ ਪਾਵੇਂਗੇ, ਭਾਵ ਏਹਿ ਕਿ ਤਿਨ ਕੋ ਮੋਖ੍ਯ ਕੀ ਪ੍ਰਾਪਤੀ ਕੈਸੇ ਹੋਵੇਗੀ॥
Prof. Sahib Singhਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਾਇਨਿ = ਪਾਂਦੇ ਹਨ, ਪਾ ਸਕਦੇ ਹਨ।

SikhNet (Spanish)¿Cómo va a llegar a la Puerta de la Liberación así?

ਮਰਿ ਮਰਿ ਜੰਮਹਿ. ਫਿਰਿ ਫਿਰਿ ਆਵਹਿ; ਜਮ ਦਰਿ ਚੋਟਾ ਖਾਵਣਿਆ ॥੪॥

mar mar jameh. fir fir aaveh; jam dar chottaa khaavaniaa |4|

Sant Singh KhalsaThey die and die, over and over again, only to be reborn, over and over again. They are struck down at Death's Door. ||4||
Manmohan SinghThey repeatedly die and are reborn and again and again they come. At death's door they suffer the strokes.
Manmohan Singh (Punjabi)ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।
Fareedkot Teekaਵਾਰੰਵਾਰ ਜਨਮਤੇ ਮਰਤੇ ਹੈਂ ਪੁਨਾ ਪੁਨਾ ਜਨਮਾਂ ਮੇਂ ਆਵੇਂਗੇ ਅਰੁ ਜਮ ਦੁਆਰੇ ਮੇਂ ਚੋਟਾ ਖਾਵੈਂਗੇ॥੪॥☬ਜੇ ਕਹੇ ਜੀਵ ਜਮ ਕੀ ਚੋਟਾਂ ਸੇ ਕੈਸੇ ਰਹਤ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥

ਪਦ ਅਰਥ ਮਰਿ = ਆਤਮਕ ਮੌਤ ਸਹੇੜ ਕੇ। ਦਰਿ = ਦਰ ਤੇ ॥੪॥

SikhNet (Spanish)Ha nacido sólo para morir, para ir, venir y sufrir en la puerta de la muerte. (4)

ਸਬਦੈ ਸਾਦੁ ਜਾਣਹਿ; ਤਾ ਆਪੁ ਪਛਾਣਹਿ ॥

sabadai saad jaaneh; taa aap pachhaaneh |

Sant Singh KhalsaThose who know the essence of the Shabad, understand their own selves.
Manmohan SinghIf they realise the relish of God's Name, then alone can they under-stand themselves.
Manmohan Singh (Punjabi)ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ।
Fareedkot Teekaਜੋ ਗੁਰ ਉਪਦੇਸੁ ਕਾ ਰਸੁ ਜਾਣੇ ਤੋ ਅਪਨੇ ਸਰੂਪ ਕੋ ਪਛਾਣੇ॥
Prof. Sahib Singhਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ)।

ਪਦ ਅਰਥ ਸਬਦੈ ਸਾਦੁ = ਸ਼ਬਦ ਦਾ ਸੁਆਦ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)Aquél que reconoce el Sabor de la Palabra, se conoce a sí mismo;

ਨਿਰਮਲ ਬਾਣੀ; ਸਬਦਿ ਵਖਾਣਹਿ ॥

niramal baanee; sabad vakhaaneh |

Sant Singh KhalsaImmaculate is the speech of those who chant the Word of the Shabad.
Manmohan SinghUnblemished is the speech of those who recite Gurbani.
Manmohan Singh (Punjabi)ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।
Fareedkot Teekaਔਰੁ ਗੁਰੋਂ ਕਾ ਉਪਦੇਸੁ ਜੋ ਨਿਰਮਲ ਬਾਣੀ ਹੈ ਤਿਸ ਕੋ ਕਥਨ ਕਰੇ॥
Prof. Sahib Singhਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਰਹਿੰਦੇ ਹਨ।

ਪਦ ਅਰਥ ਵਖਾਣਹਿ = ਨਾਮ ਸਿਮਰਦੇ ਹਨ।

SikhNet (Spanish)y reconoce también que solamente la Palabra del Señor es Pura.

ਸਚੇ ਸੇਵਿ ਸਦਾ ਸੁਖੁ ਪਾਇਨਿ; ਨਉ ਨਿਧਿ ਨਾਮੁ. ਮੰਨਿ ਵਸਾਵਣਿਆ ॥੫॥

sache sev sadaa sukh paaein; nau nidh naam. man vasaavaniaa |5|

Sant Singh KhalsaServing the True One, they find a lasting peace; they enshrine the nine treasures of the Naam within their minds. ||5||
Manmohan SinghBy serving the True Lord, they attain to the eternal peace and enshrine in their mind the nine treasures of the Lord's Name.
Manmohan Singh (Punjabi)ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ।
Fareedkot Teekaਜੋ ਸਚੇ ਕੋ ਸੇਵਤੇ ਹੈਂ, ਸੋ ਸਦਾ ਸੁਖ ਕੋ ਪਾਵਤੇ ਹੈਂ, ਪੁਨਾ ਨਉ ਨਿਧਿ ਰੂਪ ਨਾਮੁ ਮਨ ਮੇਂ ਵਸਾਵਤੇ ਹੈਂ॥੫॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ॥੫॥

ਪਦ ਅਰਥ ਸੇਵਿ = ਸੇਵਾ ਕਰ ਕੇ, ਸਿਮਰ ਕੇ। ਨਉ ਨਿਧਿ = ਨੌ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ ॥੫॥

SikhNet (Spanish)Sirviendo al Uno Verdadero, obtiene la Paz Eterna, y se deleita con los Nueve Tesoros del Nombre en su mente. (5)

ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥

so thaan suhaaeaa; jo har man bhaaeaa |

Sant Singh KhalsaBeautiful is that place, which is pleasing to the Lord's Mind.
Manmohan SinghBeautiful is that place which is pleasing to God's mind.
Manmohan Singh (Punjabi)ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਸੋ (ਥਾਨੁ) ਸਰੀਰੁ ਸੁਹਾਇਆ ਹੈ ਅਰਥਾਤ ਸਫਲਾ ਹੈ, ਜੋ ਹਰਿ ਕੇ ਮਨ ਮੇਂ ਭਾਯਾ ਹੈ॥☬ਪ੍ਰਸ਼ਨ: ਵਹੁ ਸਰੀਰ ਕੌਨੁ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ,

ਪਦ ਅਰਥ ਥਾਨੁ = ਹਿਰਦਾ। ਮਨਿ = ਮਨ ਵਿਚ।

SikhNet (Spanish)Bendito es el lugar que te gusta a Ti, oh Señor.

ਸਤਸੰਗਤਿ ਬਹਿ; ਹਰਿ ਗੁਣ ਗਾਇਆ ॥

satasangat beh; har gun gaaeaa |

Sant Singh KhalsaThere, sitting in the Sat Sangat, the True Congregation, the Glorious Praises of the Lord are sung.
Manmohan SinghThat alone is the congregation of the saints, seated where-in, one sings God's praises.
Manmohan Singh (Punjabi)ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।
Fareedkot Teekaਜਿਸ ਨੇ ਸਤਸੰਗਤ ਮੇਂ ਬੈਠ ਕਰ ਹਰੀ ਕੇ ਗੁਣਾਂ ਕੋ ਗਾਇਆ ਹੈ॥
Prof. Sahib Singh(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।

ਪਦ ਅਰਥ ਬਹਿ = ਬੈਠ ਕੇ।

SikhNet (Spanish)La Saad Sangat está en donde Tus Alabanzas son cantadas;

ਅਨਦਿਨੁ ਹਰਿ ਸਾਲਾਹਹਿ ਸਾਚਾ; ਨਿਰਮਲ ਨਾਦੁ ਵਜਾਵਣਿਆ ॥੬॥

anadin har saalaaheh saachaa; niramal naad vajaavaniaa |6|

Sant Singh KhalsaNight and day, the True One is praised; the Immaculate Sound-current of the Naad resounds there. ||6||
Manmohan SinghThe immaculate heavenly music plays for them who night and day eulogise the True God.
Manmohan Singh (Punjabi)ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ।
Fareedkot Teekaਪੁਨਾ ਸੋ ਰਾਤ ਦਿਨ ਹਰੀ ਸਚੇ ਕੋ ਸਲਾਹਤੇ ਹੈਂ ਔਰ (ਨਿਰਮਲ ਨਾਦੁ) ਗੁਰ ਉਪਦੇਸ ਕੋ ਵਜਾਵਤੇ ਅਰਥਾਤ ਜਪਤੇ ਹੈਂ॥੬॥
Prof. Sahib Singhਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਸਿਫ਼ਤ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ ॥੬॥

ਪਦ ਅਰਥ ਨਾਦੁ = ਵਾਜਾ ॥੬॥

SikhNet (Spanish)sí, en donde Tú, oh Señor Verdadero, eres alabado y se escucha Tu Melodía Celestial.(6)

Open this shabad (27 lines, Angs 115-116) →

Ang 115 of 1430