ਮਾਝ ਮਹਲਾ ੩ ॥
maajh mahalaa 3 | Ang 114
Sant Singh KhalsaMaajh Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਸਤਿਗੁਰੁ ਸੇਵਿਐ; ਵਡੀ ਵਡਿਆਈ ॥
satigur seviai; vaddee vaddiaaee | Ang 114
Sant Singh KhalsaServing the True Guru is the greatest greatness.
Manmohan SinghBy serving the True Guru, grand glory is procured,
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪਰਮ ਸੋਭਾ ਪ੍ਰਾਪਤ ਹੁੰਦੀ ਹੈ,
Fareedkot Teekaਸਤਿਗੁਰੋਂ ਕੋ ਸੇਵਨੇ ਸੇ ਵੱਡੀ ਵਡਿਆਈ ਮਿਲਤੀ ਹੈ॥
Prof. Sahib Singhਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ,ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਬਣਾਇਆ ਜਾਏ {सेव् = To be take oneself to}।
SikhNet (Spanish)Sirve tú al Verdadero Guru; en eso consiste tu más grandiosa gloria,
ਹਰਿ ਜੀ ਅਚਿੰਤੁ ਵਸੈ. ਮਨਿ ਆਈ ॥
har jee achint vasai. man aaee | Ang 114
Sant Singh KhalsaThe Dear Lord automatically comes to dwell in the mind.
Manmohan Singhand venerable God automatically comes to dwell in the mind.
Manmohan Singh (Punjabi)ਅਤੇ ਪੂਜਯ ਵਾਹਿਗੁਰੂ ਸੁੱਤੇ ਸਿੱਧ ਹੀ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
Fareedkot Teekaਔਰ ਹਰਿ ਜੀ ਅਕਸਮਾਤ ਹੀ ਮਨ ਮੇਂ ਆਇ ਵਸਤਾ ਹੈ॥
Prof. Sahib Singhਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ।ਪਦ ਅਰਥ ਅਚਿੰਤੁ = ਜਿਸ ਨੂੰ ਕੋਈ ਚਿੰਤਾ ਪੋਹ ਨ ਸਕੇ। ਮਨਿ = ਮਨ ਵਿਚ। ਆਈ = ਆਇ, ਆ ਕੇ।
SikhNet (Spanish)y cosecharás en tu mente a tu Amado Señor sin dificultad.
ਹਰਿ ਜੀਉ. ਸਫਲਿਓ ਬਿਰਖੁ ਹੈ ਅੰਮ੍ਰਿਤੁ; ਜਿਨਿ ਪੀਤਾ. ਤਿਸੁ ਤਿਖਾ ਲਹਾਵਣਿਆ ॥੧॥
har jeeo. safalio birakh hai amrit; jin peetaa. tis tikhaa lahaavaniaa |1| Ang 114
Sant Singh KhalsaThe Dear Lord is the fruit-bearing tree; drinking in the Ambrosial Nectar, thirst is quenched. ||1||
Manmohan SinghThe Reverend Lord is the fruit bearing plant. The thirst of him, who quaffs his Nectar is quenched.
Manmohan Singh (Punjabi)ਮਾਣਨੀਯ ਮਾਲਕ ਫਲਦਾਰ ਪੌਦਾ ਹੈ। ਜੋ ਇਸ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।
Fareedkot Teekaਹਰਿ ਜੀਉ ਸਫਲ ਬਿਰਖ ਹੈ ਤਿਸ ਕਾ ਫਲ੍ਹ ਗ੍ਯਾਨ ਅੰਮ੍ਰਿਤ ਰੂਪ ਹੈ, ਜਿਸ ਨੇ ਗੁਰੋਂ ਦ੍ਵਾਰੇ ਗਿਆਨ ਅੰਮ੍ਰਿਤ ਪੀਯਾ ਹੈ ਤਿਸ ਕੀ ਤ੍ਰਿਸ਼ਨਾ ਰੂਪ ਤ੍ਰਿਖਾ ਲਹਾਇ ਦੇਤਾ ਹੈਂ॥੧॥
Prof. Sahib Singh(ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ॥੧॥ਪਦ ਅਰਥ ਸਫਲਿਓ = ਫਲਾਂ ਵਾਲਾ। ਜਿਨਿ = ਜਿਸ (ਮਨੁੱਖ) ਨੇ। ਤਿਸੁ ਤਿਖਾ = ਉਸ ਦੀ ਤ੍ਰੇਹ ॥੧॥
SikhNet (Spanish)El Señor es el Árbol Fructífero; aquél que toma de esta fruta se encuentra satisfecho para siempre. (1)
ਹਉ ਵਾਰੀ; ਜੀਉ ਵਾਰੀ; ਸਚੁ ਸੰਗਤਿ ਮੇਲਿ ਮਿਲਾਵਣਿਆ ॥
hau vaaree; jeeo vaaree; sach sangat mel milaavaniaa | Ang 114
Sant Singh KhalsaI am a sacrifice, my soul is a sacrifice, to the one who leads me to join the True Congregation.
Manmohan SinghI am a sacrifice, my life is a sacrifice unto him, who unites me in the union of the saints' congregation.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਸ ਉਤੋਂ ਜਿਹੜਾ ਮੈਨੂੰ ਸਾਧ ਸਮਾਗਮ ਦੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ ਜੋ ਸਚ ਰੂਪ ਸੰਗਤ ਕੇ ਮੇਲ ਮੇਂ ਆਪ ਕੋ ਮਿਲਾਵਤੇ ਹੈਂ॥
Prof. Sahib Singhਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮੇਲਿ = ਮਿਲਾ ਕੇ।
SikhNet (Spanish)En sacrificio, oh en sacrificio ofrezco mi ser al Señor, Quien me ha traído a la Compañía de los Santos.
ਹਰਿ ਸਤਸੰਗਤਿ ਆਪੇ ਮੇਲੈ; ਗੁਰਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥
har satasangat aape melai; gurasabadee har gun gaavaniaa |1| rahaau | Ang 114
Sant Singh KhalsaThe Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||
Manmohan SinghGod Himself unites the mortal with the society of the righteous. Under the Guru's instruction man sings God's praises. Pause.
Manmohan Singh (Punjabi)ਵਾਹਿਗੁਰੂ ਖੁਦ ਪ੍ਰਾਣੀ ਨੂੰ ਸਚਿਆਰਾਂ ਦੀ ਸਭਾ ਨਾਲ ਜੋੜਦਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਬੰਦਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਪਰੰਤੂ ਹਰੀ ਆਪੇ ਸਤਸੰਗਤ ਮੇਂ ਮੇਲਤਾ ਹੈ ਔਰ ਜਿਨ ਕੋ ਮੇਲਤਾ ਹੈ ਵਹੁ ਗੁਰ ਉਪਦੇਸ਼ ਵਾਲੇ ਹਰੀ ਕੇ ਗੁਨ ਗਾਵਤੇ ਹੈਂ॥੧॥ਰਹਾਉ ॥
Prof. Sahib Singhਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
SikhNet (Spanish)El Señor me une con los Santos, y así articulo las Alabanzas del Señor.
ਸਤਿਗੁਰੁ ਸੇਵੀ; ਸਬਦਿ ਸੁਹਾਇਆ ॥
satigur sevee; sabad suhaaeaa | Ang 115
Sant Singh KhalsaI serve the True Guru; the Word of His Shabad is beautiful.
Manmohan SinghI serve the True Guru, whose speech is dear unto me,
Manmohan Singh (Punjabi)ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ,
Fareedkot Teekaਜੋ ਸਤਿਗੁਰੋਂ ਕੋ ਸੇਵਨ ਕਰਨੇ ਵਾਲਾ ਹੈ, ਸੋ ਸਬਦ ਕਰ ਸੁਭਾਇ ਰਹਾ ਹੈ॥☬ਪ੍ਰਸ਼ਨ: ਕੈਸੇ ਸੋਭਤਾ ਹੈ?☬ਉੱਤਰੁ:
Prof. Sahib Singh(ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ,ਪਦ ਅਰਥ ਸੇਵੀ = ਸੇਵੀਂ, ਮੈਂ ਸੇਂਵਦਾ ਹਾਂ।
SikhNet (Spanish)Sirve al Verdadero Guru a través de la Bella Palabra,
ਜਿਨਿ ਹਰਿ ਕਾ ਨਾਮੁ; ਮੰਨਿ ਵਸਾਇਆ ॥
jin har kaa naam; man vasaaeaa | Ang 115
Sant Singh KhalsaThrough it, the Name of the Lord comes to dwell within the mind.
Manmohan Singhand who has colonised God's Name within my mind.
Manmohan Singh (Punjabi)ਅਤੇ ਜਿਨ੍ਹਾਂ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਜਿਸ ਨੇ ਹਰਿ ਕਾ ਨਾਮ ਮਨ ਮੇਂ ਦ੍ਰਿੜ ਕੀਆ ਹੈ॥
Prof. Sahib Singhਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮੰਨਿ = ਮਨਿ, ਮਨ ਵਿਚ[
SikhNet (Spanish)sí, a Él que ha labrado el Nombre del Señor en tu mente.
ਹਰਿ ਨਿਰਮਲੁ. ਹਉਮੈ ਮੈਲੁ ਗਵਾਏ; ਦਰਿ ਸਚੈ ਸੋਭਾ ਪਾਵਣਿਆ ॥੨॥
har niramal. haumai mail gavaae; dar sachai sobhaa paavaniaa |2| Ang 115
Sant Singh KhalsaThe Pure Lord removes the filth of egotism, and we are honored in the True Court. ||2||
Manmohan SinghThe immaculate Lord removes the filth of pride and the mortal receives honour in the True Court.
Manmohan Singh (Punjabi)ਪਵਿੱਤਰ ਪ੍ਰਭੂ ਹੰਕਾਰ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ। ਅਤੇ ਪ੍ਰਾਣੀ ਸੱਚੀ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ।
Fareedkot Teekaਹਰਿ ਜੋ ਨਿਰਮਲ ਹੈ ਜਿਨ ਕੇ ਰਿਦੇ ਸੇ ਅਹੰਤਾ ਮਮਤਾ ਮੈਲ ਗਵਾਵਤਾ ਹੈ, ਸੋ ਸਚੇ ਵਾਹਿਗੁਰੂ ਕੇ ਦੁਆਰੇ ਸੋਭਾ ਪਾਵਤੇ ਹੈਂ॥੨॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। (ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
SikhNet (Spanish)El Señor Inmaculado te purga de la suciedad del ego, y eres aclamado en la Verdadera Puerta. (2)
ਬਿਨੁ ਗੁਰ; ਨਾਮੁ. ਨ ਪਾਇਆ ਜਾਇ ॥
bin gur; naam. na paaeaa jaae | Ang 115
Sant Singh KhalsaWithout the Guru, the Naam cannot be obtained.
Manmohan SinghWithout the Guru, the Name cannot be obtained.
Manmohan Singh (Punjabi)ਗੁਰਾਂ ਦੇ ਬਾਝੋਂ, ਨਾਮ ਪ੍ਰਾਜਪਤ ਨਹੀਂ ਹੋ ਸਕਦਾ।
Fareedkot Teekaਗੁਰੋਂ ਸੇ ਬਿਨਾਂ ਨਾਮੁ ਨਹੀਂ ਜਪਿਆ ਜਾਤਾ॥
Prof. Sahib Singhਪਰ ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ।ਪਦ ਅਰਥ ਬਿਨੁ ਗੁਰ = ਗੁਰੂ ਤੋਂ ਬਿਨਾ।
SikhNet (Spanish)Sin el Guru uno no encuentra el Nombre del Señor;
ਸਿਧ ਸਾਧਿਕ; ਰਹੇ ਬਿਲਲਾਇ ॥
sidh saadhik; rahe bilalaae | Ang 115
Sant Singh KhalsaThe Siddhas and the seekers lack it; they weep and wail.
Manmohan SinghThe perfect persons and strivers miss it and bewail.
Manmohan Singh (Punjabi)ਪੂਰਨ ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ।
Fareedkot Teekaਸਿਧ ਸਾਧਿਕ ਸਭ ਬਿਰਲਾਪ ਕਰ ਰਹੇ ਹੈਂ॥
Prof. Sahib Singhਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ।ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ।
SikhNet (Spanish)sin el Guru los adeptos y los buscadores no hacen otra cosa que lamentarse en vano.
ਬਿਨੁ ਗੁਰ ਸੇਵੇ. ਸੁਖੁ ਨ ਹੋਵੀ; ਪੂਰੈ ਭਾਗਿ ਗੁਰੁ ਪਾਵਣਿਆ ॥੩॥
bin gur seve. sukh na hovee; poorai bhaag gur paavaniaa |3| Ang 115
Sant Singh KhalsaWithout serving the True Guru, peace is not obtained; through perfect destiny, the Guru is found. ||3||
Manmohan SinghWithout serving the Guru, peace is not procured. Through perfect good fortune the Guru is obtained.
Manmohan Singh (Punjabi)ਗੁਰਾਂ ਦੀ ਘਾਲ ਘਾਲਣ ਦੇ ਬਗੈਰ ਆਰਾਮ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ।
Fareedkot Teekaਗੁਰੂ ਕੇ ਸੇਵਨ ਕੀਏ ਬਿਨਾ ਸੁਖੁ ਨਹੀਂ ਹੋਤਾ, ਪਰੰਤੂ ਪੂਰਨ ਭਾਗੋਂ ਕਰ ਗੁਰੂ ਪਾਇਆ ਜਾਤਾ ਹੈ ॥੩॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ ॥੩॥ਪਦ ਅਰਥ ਪੂਰੈ ਭਾਗਿ = ਪੂਰੀ ਕਿਸਮਤਿ ਨਾਲ ॥੩॥
SikhNet (Spanish)Sin el Servicio del Guru uno no obtiene la Paz, uno llega al Guru solamente por un auténtico Destino. (3)
ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ॥
eihu man aarasee; koee guramukh vekhai | Ang 115
Sant Singh KhalsaThis mind is a mirror; how rare are those who, as Gurmukh, see themselves in it.
Manmohan SinghThis mind is a mirror. Hardly any saint beholds himself there-in.
Manmohan Singh (Punjabi)ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।
Fareedkot Teekaਇਹੁ ਮਨੁ ਆਰਸੀ ਰੂਪ ਅਰਥਾਤ ਸੀਸਾ ਹੈ, ਪਰੰਤੂ ਗੁਰਮੁਖ ਮਨ ਦਰਪਨ ਮੇਂ ਆਤਮ ਮੁਖ ਕੋ ਦੇਖਤਾ ਹੈ॥
Prof. Sahib Singhਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ।)ਪਦ ਅਰਥ ਆਰਸੀ = ਮੂੰਹ ਵੇਖਣ ਵਾਲਾ ਸ਼ੀਸ਼ਾ।
SikhNet (Spanish)La mente es el espejo, pero en ella miran solamente los que tornan sus mentes hacia Dios;
ਮੋਰਚਾ ਨ ਲਾਗੈ; ਜਾ ਹਉਮੈ ਸੋਖੈ ॥
morachaa na laagai; jaa haumai sokhai | Ang 115
Sant Singh KhalsaRust does not stick to those who burn their ego.
Manmohan SinghRust attaches not to it if man burns his self-conceit.
Manmohan Singh (Punjabi)ਜੰਗਾਲ ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਸਾੜ ਦੇਵੇ।
Fareedkot Teekaਜਬ ਹੰਤਾ ਮਮਤਾ ਜਲ ਕੋ ਸੋਖਤਾ ਕਰ ਦੇਵੇ ਤਬ ਰਾਗ ਦ੍ਵੈਖ ਰੂਪੀ ਮਨ ਕੋ (ਮੋਰਚਾ) ਜੰਗਾਲ ਨਹੀਂ ਲਗਤਾ॥
Prof. Sahib Singhਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ)।ਪਦ ਅਰਥ ਮੋਰਚਾ = ਜੰਗਾਲ। ਸੋਖੈ = ਸੁਕਾ ਦੇਵੇ।
SikhNet (Spanish)el espejo no se oxida si uno logra quitarle de encima el ego.
ਅਨਹਤ ਬਾਣੀ. ਨਿਰਮਲ ਸਬਦੁ ਵਜਾਏ; ਗੁਰਸਬਦੀ ਸਚਿ ਸਮਾਵਣਿਆ ॥੪॥
anahat baanee. niramal sabad vajaae; gurasabadee sach samaavaniaa |4| Ang 115
Sant Singh KhalsaThe Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
Manmohan SinghThe celestial strain resounds through the pure Name. Through the Guru's instruction the man is absorbed in the True One.
Manmohan Singh (Punjabi)ਇਲਾਹੀ ਕੀਰਤਨ ਗੂੰਜਦਾ ਹੈ, ਪਵਿੱਤਰ ਨਾਮ ਦੇ ਰਾਹੀਂ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਨਾਮ ਬਾਣੀ ਮੈਲ ਸੇ ਰਹਤ ਹੈ ਤਿਸ ਕੋ ਗੁਰ ਸਬਦ ਕਰ ਜੋ ਏਕ ਰਸ ਵਜਾਵਤੇ ਹੈਂ, ਅਰਥਾਤ ਜਪਤੇ ਹੈਂ, ਸੋ (ਗੁਰ ਸਬਦੀ) ਸਚ ਪਰਮੇਸ੍ਵਰ ਮੇਂ ਸਮਾਵਤੇ ਹੈਂ॥੪॥
Prof. Sahib Singh(ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥ਪਦ ਅਰਥ ਅਨਹਤ = ਇਕ-ਰਸ, ਲਗਾਤਾਰ {अनाहत = अन्-आहत}। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥
SikhNet (Spanish)A través de la Inmaculada Palabra, la Melodía Celestial reverbera en el silencio de la mente; sí, a través de la Palabra del Guru uno se inmerge en la Verdad del Señor.(4)
ਬਿਨੁ ਸਤਿਗੁਰ; ਕਿਹੁ. ਨ ਦੇਖਿਆ ਜਾਇ ॥
bin satigur; kihu. na dekhiaa jaae | Ang 115
Sant Singh KhalsaWithout the True Guru, the Lord cannot be seen.
Manmohan SinghSans the Sat Guru, God cannot in any way be seen.
Manmohan Singh (Punjabi)ਸਤਿਗੁਰਾਂ ਦੇ ਬਗੈਰ, ਵਾਹਿਗੁਰੂ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ।
Fareedkot Teekaਸਤਿਗੁਰੋਂ ਸੇ ਬਿਨਾਂ ਪਰਮੇਸ੍ਵਰ ਕਾ ਸਰੂਪੁ ਵਾ ਗੁਣ ਕਿਸੀ ਪ੍ਰਕਾਰ ਕੁਛ ਦੇਖਾ ਨਹੀਂ ਜਾਤਾ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ।ਪਦ ਅਰਥ ਕਿਹੁ = ਕਿਸੇ ਪਾਸੋਂ।
SikhNet (Spanish)Sin el Guru, uno no percibe al Señor;
ਗੁਰਿ ਕਿਰਪਾ ਕਰਿ; ਆਪੁ ਦਿਤਾ ਦਿਖਾਇ ॥
gur kirapaa kar; aap ditaa dikhaae | Ang 115
Sant Singh KhalsaGranting His Grace, He Himself has allowed me to see Him.
Manmohan SinghShowing his benediction, the Guru himself has shown me the Lord.
Manmohan Singh (Punjabi)ਆਪਣਾ ਰਹਿਮ ਧਾਰ ਕੇ ਗੁਰਾਂ ਨੇ ਖੁਦ ਹੀ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਔਰੁ ਜਿਸ ਪਰ ਗੁਰੋਂ ਨੇ ਕਿਰਪਾ ਕਰੀ ਹੈ ਤਿਸ ਕੋ ਅਪਨਾ ਸਰੂਪ ਦਿਖਾਇ ਦੀਆ ਹੈ॥
Prof. Sahib Singh(ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ।ਪਦ ਅਰਥ ਗੁਰਿ = ਗੁਰੂ ਨੇ। ਆਪੁ = ਆਪਾ, ਆਪਣਾ ਆਤਮਕ ਜੀਵਨ।
SikhNet (Spanish)cuando el Guru otorga Su Bendición, hace que uno vea lo Invisible.
ਆਪੇ ਆਪਿ ਆਪਿ ਮਿਲਿ ਰਹਿਆ; ਸਹਜੇ ਸਹਜਿ ਸਮਾਵਣਿਆ ॥੫॥
aape aap aap mil rahiaa; sahaje sehaj samaavaniaa |5| Ang 115
Sant Singh KhalsaAll by Himself, He Himself is permeating and pervading; He is intuitively absorbed in celestial peace. ||5||
Manmohan SinghAll by Himself the Lord Himself, is pervading everywhere. By Divine knowledge man is easily absorbed in Him.
Manmohan Singh (Punjabi)ਖੁਦ-ਬ-ਖੁਦ ਸਾਹਿਬ ਆਪੇ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਬ੍ਰਹਿਮ ਗਿਆਨ ਦੇ ਦੁਆਰਾ ਬੰਦਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋ ਪਰਮੇਸ੍ਵਰ ਆਪੇ ਆਪ ਹੀ ਜਗਤ ਰੂਪ ਹੋ ਰਹਾ ਹੈ ਔਰ ਤਿਸ ਮੇਂ ਆਪ ਹੀ ਮਿਲ ਰਹਾ ਹੈ, ਜਿਨ ਕਾ ਐਸਾ ਨਿਹਚਾ ਹੈ, ਜੋ ਸੁਭਾਵਕ ਹੀ ਸਹਜ ਪਦ ਮੇਂ ਸਮਾਵਤੇ ਹੈਂ॥੫॥
Prof. Sahib Singh(ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੫॥
SikhNet (Spanish)Él, de Sí, se une con nosotros en Conciencia; y de la manera más sutil, en el perfecto Equilibrio uno se sincroniza con Su Equilibrio. (5)
ਗੁਰਮੁਖਿ ਹੋਵੈ; ਸੁ ਇਕਸੁ ਸਿਉ ਲਿਵ ਲਾਏ ॥
guramukh hovai; su ikas siau liv laae | Ang 115
Sant Singh KhalsaOne who becomes Gurmukh embraces love for the One.
Manmohan SinghHe, who is pious, embraces affection with the One Lord.
Manmohan Singh (Punjabi)ਜੋ ਪਾਰਸ ਹੈ, ਉਹ ਇੱਕ ਸੁਆਮੀ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਇਕ ਪਰਮੇਸ੍ਵਰ ਕੇ ਸਾਥ ਬ੍ਰਿਤੀ ਲਗਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ।ਪਦ ਅਰਥ ਇਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਲਿਵ = ਲਗਨ, ਪਿਆਰ।
SikhNet (Spanish)Los fieles de Dios están en Comunión con Él solamente;
ਦੂਜਾ ਭਰਮੁ; ਗੁਰ ਸਬਦਿ ਜਲਾਏ ॥
doojaa bharam; gur sabad jalaae | Ang 115
Sant Singh KhalsaDoubt and duality are burned away by the Word of the Guru's Shabad.
Manmohan SinghBy the Guru's instruction he burns to ashes this doubt that there is another too.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਹਿਮ ਨੂੰ ਸਾੜ ਸੁੱਟਦਾ ਹੈ ਕਿ ਕੋਈ ਦੂਸਰਾ ਭੀ ਹੈ।
Fareedkot Teekaਔਰੁ ਦ੍ਵੈਤ ਭਰਮ ਗੁਰੋਂ ਕੇ ਉਪਦੇਸ਼ ਕਰ ਕੇ ਜਲਾਇ ਦੇਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)por la Gracia del Guru ellos transcienden el sentido de dualidad.
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ; ਨਾਮੁ ਨਿਧਾਨੁ ਸਚੁ ਪਾਵਣਿਆ ॥੬॥
kaaeaa andar vanaj kare vaapaaraa; naam nidhaan sach paavaniaa |6| Ang 115
Sant Singh KhalsaWithin his body, he deals and trades, and obtains the Treasure of the True Name. ||6||
Manmohan SinghWithin his body be trades and traffics and obtains the treasure of the True Name.
Manmohan Singh (Punjabi)ਆਪਣੀ ਦੇਹਿ ਵਿੱਚ ਉਹ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖਜਾਨਾ ਪਾ ਲੈਂਦਾ ਹੈ।
Fareedkot Teekaਸਚਾ ਖਜਾਨਾ ਨਾਮ ਕਾ ਪਾਇ ਕਰ ਔਰੁ ਦੇਹ ਮੇਂ ਰਹ ਕਰ ਨਾਮ ਕਾ ਜਪਨਾ ਜਪਾਉਨਾ ਰੂਪੁ ਵਣਜੁ ਵਾਪਾਰੁ ਕਰਤਾ ਹੈ॥੬॥
Prof. Sahib Singhਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ॥੬॥ਪਦ ਅਰਥ ਨਿਧਾਨੁ = ਖ਼ਜ਼ਾਨਾ ॥੬॥
SikhNet (Spanish)Dentro del cuerpo el mercader hace sus transacciones, y gana el Tesoro del Verdadero Nombre.(6)
ਗੁਰਮੁਖਿ ਕਰਣੀ; ਹਰਿ ਕੀਰਤਿ ਸਾਰੁ ॥
guramukh karanee; har keerat saar | Ang 115
Sant Singh KhalsaThe life-style of the Gurmukh is sublime; he sings the Praises of the Lord.
Manmohan SinghThe Guruward's exalted daily routine is to sing God's praises.
Manmohan Singh (Punjabi)ਗੁਰੂ ਸਮਰਪਣ ਦਾ ਉਤਕ੍ਰਿਸ਼ਟਤ ਨਿੱਤ ਕਰਮ ਵਾਹਿਗੁਰੂ ਦਾ ਜੱਸ ਗਾਉਣਾ ਹੈ।
Fareedkot Teekaਗੁਰਮੁਖੋਂ ਕੀ ਏਹੀ ਕਰਣੀ ਹੈ, ਜੋ ਹਰੀ ਕੀ ਕੀਰਤੀ ਕੋ (ਸਾਰੁ) ਸਮਾਲਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ।ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਕਰਣੀ = ਕਰਨ-ਯੋਗ ਕੰਮ {करणीय}। ਸਾਰੁ = ਸ੍ਰੇਸ਼ਟ।
SikhNet (Spanish)Los Sirvientes de Dios se dedican a la más pura acción de alabar al Señor,
ਗੁਰਮੁਖਿ ਪਾਏ; ਮੋਖ ਦੁਆਰੁ ॥
guramukh paae; mokh duaar | Ang 115
Sant Singh KhalsaThe Gurmukh finds the gate of salvation.
Manmohan SinghThe true Sikh of the Guru obtains the gate of salvation.
Manmohan Singh (Punjabi)ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਸੋ ਗੁਰਮੁਖ (ਮੋਖ ਦੁਆਰੁ) ਮੋਖ ਕਾ ਦਰਵਾਜਾ ਗ੍ਯਾਨੁ ਪਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ।
SikhNet (Spanish)y así logran entrar por la puerta de la Liberación.
ਅਨਦਿਨੁ ਰੰਗਿ ਰਤਾ ਗੁਣ ਗਾਵੈ; ਅੰਦਰਿ ਮਹਲਿ ਬੁਲਾਵਣਿਆ ॥੭॥
anadin rang rataa gun gaavai; andar mehal bulaavaniaa |7| Ang 115
Sant Singh KhalsaNight and day, he is imbued with the Lord's Love. He sings the Lord's Glorious Praises, and he is called to the Mansion of His Presence. ||7||
Manmohan SinghImbued with Lord's love, he, night and day, sings His praises, and is called unto His palace.
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰੈਣ ਦਿਹੁੰ, ਉਸ ਦੀ ਕੀਰਤੀ ਗਾਇਨ ਕਰਦਾ ਹੈ, ਅਤੇ ਊਸ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ।
Fareedkot Teekaਜੋ ਪ੍ਰੇਮ ਮੇਂ ਰਤਾ ਹੂਆ ਨਿਰੰਤਰ ਗੁਣ ਗਾਵਤਾ ਹੈ, ਸੋ ਸਰੂਪ ਮੇਂ ਬੁਲਾ ਲਈਤਾ ਹੈ, ਭਾਵ ਯਹਿ ਕਿ ਪ੍ਰਾਪਤਿ ਹੋਤਾ ਹੈ॥੭॥
Prof. Sahib Singhਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) ॥੭॥ਪਦ ਅਰਥ ਅਨਦਿਨੁ = {अनुदिन} ਹਰ ਰੋਜ਼। ਮਹਲਿ = ਪ੍ਰਭੂ ਦੇ ਮਹਲ ਵਿਚ ॥੭॥
SikhNet (Spanish)Noche y día están imbuidos en Su Amor y cantan Sus Virtudes, y el Señor los llama a Su Presencia. (7)
ਸਤਿਗੁਰੁ ਦਾਤਾ; ਮਿਲੈ ਮਿਲਾਇਆ ॥
satigur daataa; milai milaaeaa | Ang 115
Sant Singh KhalsaThe True Guru, the Giver, is met when the Lord leads us to meet Him.
Manmohan SinghTrue Guru, the gives, is met when God causes man to meet him.
Manmohan Singh (Punjabi)ਜਦ ਵਾਹਿਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ।
Fareedkot Teekaਸਤਿਗੁਰੂ ਦਾਤਾ ਪਰਮੇਸ੍ਵਰ ਕਾ ਮਿਲਾਇਆ ਹੂਆ ਮਿਲਤਾ ਹੈ॥
Prof. Sahib Singhਗੁਰੂ ਹੀ (ਸਿਫ਼ਤ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ।
SikhNet (Spanish)Encontramos al Guru Verdadero por la Gracia del Señor;
ਪੂਰੈ ਭਾਗਿ; ਮਨਿ ਸਬਦੁ ਵਸਾਇਆ ॥
poorai bhaag; man sabad vasaaeaa | Ang 115
Sant Singh KhalsaThrough perfect destiny, the Shabad is enshrined in the mind.
Manmohan SinghBy perfect destiny, God's Name is enshrined in the man's mind.
Manmohan Singh (Punjabi)ਪੂਰਨ ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ।
Fareedkot Teekaਪਰੰਤੂ ਪੂਰੇ ਭਾਗੋਂ ਵਾਲੋਂ ਨੇ ਗੁਰੋਂ ਕਾ ਸਬਦੁ ਮਨ ਮੇਂ ਵਸਾਇਆ ਹੈ॥
Prof. Sahib Singh(ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ।
SikhNet (Spanish)es por el Destino dado por Dios que enaltecemos la Palabra del Shabd en nuestra mente.
ਨਾਨਕ. ਨਾਮੁ ਮਿਲੈ ਵਡਿਆਈ; ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
naanak. naam milai vaddiaaee; har sache ke gun gaavaniaa |8|9|10| Ang 115
Sant Singh KhalsaO Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
Manmohan SinghNanak, the greatness of God's Name is obtained by chanting the excellences of the True Lord.
Manmohan Singh (Punjabi)ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਬਜੁਰਗੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਸਚੇ ਕੇ ਗੁਣ ਗਾਵਤਾ ਹੈ ਤਿਸ ਕੋ ਨਾਮ ਕਰ ਵਡਿਆਈ ਮਿਲਤੀ ਹੈ॥੮॥੯॥੧੦॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੯॥੧੦॥ਪਦ ਅਰਥ ਵਡਿਆਈ = ਇੱਜ਼ਤ। ਸਚੇ ਕੇ = ਸਦਾ-ਥਿਰ ਰਹਿਣ ਵਾਲੇ ਦੇ ॥੮॥
SikhNet (Spanish)Bendecidos con la Gloria del Nombre, cantamos Su Grandeza.(8-9-10)