ਮਾਝ ਮਹਲਾ ੩ ॥
maajh mahalaa 3 | Ang 115
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਆਪੁ ਵੰਞਾਏ ਤਾ; ਸਭ ਕਿਛੁ ਪਾਏ ॥
aap vanyaae taa; sabh kichh paae | Ang 115
Sant Singh KhalsaThose who lose their own selves obtain everything.
Manmohan SinghIf man loses his ownself, then does he obtain everything.
Manmohan Singh (Punjabi)ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜਬ ਆਪ ਪ੍ਰਛਿੰਨ ਅਹੰਕਾਰ ਕੋ (ਵੰਞਾਏ) ਗਵਾਇ ਤਬ ਸਰਬ ਗੁਣ ਪ੍ਰਾਪਤਿ ਹੋਤੇ ਹੈਂ॥
Prof. Sahib Singhਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ।ਪਦ ਅਰਥ ਆਪੁ = ਆਪਾ-ਭਾਵ, ਅਪਣੱਤ, ਹਉਮੈ। ਸਭ ਕਿਛੁ = ਉੱਚੇ ਆਤਮਕ ਜੀਵਨ ਵਾਲਾ ਹਰੇਕ ਗੁਣ।
SikhNet (Spanish)Si uno se transciende a sí mismo, logra todo lo que había añorado,
ਗੁਰਸਬਦੀ; ਸਚੀ ਲਿਵ ਲਾਏ ॥
gurasabadee; sachee liv laae | Ang 115
Sant Singh KhalsaThrough the Word of the Guru's Shabad, they enshrine Love for the True one.
Manmohan SinghBy the Guru's teaching he comes to cherish true affection for the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ।
Fareedkot Teekaਵਹੁ ਗੁਰ ਉਪਦੇਸ਼ ਵਾਲੇ ਪੁਰਸ ਸਚੀ ਅਖੰਡਾਕਾਰ ਬ੍ਰਿਤੀ ਲਗਾਵਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ।ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)y por la Palabra del Guru, entra en Verdadera Comunión con el Señor.
ਸਚੁ ਵਣੰਜਹਿ ਸਚੁ ਸੰਘਰਹਿ; ਸਚੁ ਵਾਪਾਰੁ ਕਰਾਵਣਿਆ ॥੧॥
sach vananjeh sach sanghareh; sach vaapaar karaavaniaa |1| Ang 115
Sant Singh KhalsaThey trade in Truth, they gather in Truth, and they deal only in Truth. ||1||
Manmohan SinghTruth he trades in, truth he amasses and in truthfulness he deals.
Manmohan Singh (Punjabi)ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ।
Fareedkot Teekaਔਰ ਸਚੇ ਉਪਦੇਸ਼ ਕੋ ਵਹੁ (ਵਣੰਜਹਿ) ਲੇਤੇ ਹੈਂ ਪੁਨਾ ਤਿਸੀ ਸਚ ਕੋ (ਸੰਘਰਹਿ) ਅਕਠਾ ਅਰਥਾਤ ਨਿਹਚੇ ਕਰਤੇ ਹੈਂ, ਔਰ ਸਚ ਕਾ ਹੀ (ਵਾਪਾਰੁ) ਲੇਨਾਂ ਦੇਨਾਂ ਜਗ੍ਯਾਸੂਓਂ ਸੇ ਕਰਾਵਤੇ ਹੈਂ॥੧॥
Prof. Sahib Singh(ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ) ॥੧॥ਪਦ ਅਰਥ ਵਣੰਜਹਿ = ਵਣਜ ਕਰਦੇ ਹਨ, ਵਿਹਾਝਦੇ ਹਨ। ਸੰਘਰਹਿ = (ਸੰਗ੍ਰਹਿ), ਇਕੱਠਾ ਕਰਦੇ ਹਨ ॥੧॥
SikhNet (Spanish)Es entonces cuando a uno le interesa nada más que la Verdad, y todo lo que hace, lo hace para lograr ese Estado. (1)
ਹਉ ਵਾਰੀ; ਜੀਉ ਵਾਰੀ; ਹਰਿ ਗੁਣ ਅਨਦਿਨੁ ਗਾਵਣਿਆ ॥
hau vaaree; jeeo vaaree; har gun anadin gaavaniaa | Ang 115
Sant Singh KhalsaI am a sacrifice, my soul is a sacrifice, to those who sing the Glorious Praises of the Lord, night and day.
Manmohan SinghI am devoted, my soul is devoted unto those, who ever sing God's praises.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
Fareedkot Teekaਮੈਂ ਤਿਨ ਕੇ ਮਨ ਤਨ ਸੇ ਵਾਰਨੇ ਜਾਤਾ ਹੂੰ ਜੋ ਰਾਤ ਦਿਨ ਹਰੀ ਕੇ ਗੁਣ ਗਾਵਤੇ ਹੈਂ॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।
SikhNet (Spanish)Sacrificio, en sacrificio ofrezco mi ser al Señor, y noche y día canto Sus Alabanzas.
ਹਉ ਤੇਰਾ. ਤੂੰ ਠਾਕੁਰੁ ਮੇਰਾ; ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥
hau teraa. toon tthaakur meraa; sabad vaddiaaee devaniaa |1| rahaau | Ang 115
Sant Singh KhalsaI am Yours, You are my Lord and Master. You bestow greatness through the Word of Your Shabad. ||1||Pause||
Manmohan SinghI am Thine thou art my Lord. Thou grantest glory to him who seeks Thy Name's shelter. Pause.
Manmohan Singh (Punjabi)ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ।
Fareedkot Teekaਪੁਨਾ ਐਸੇ ਬੇਨਤੀ ਕਰਤੇ ਹੈਂ ਕਿ ਹੇ ਪਰਮੇਸ੍ਵਰ ਮੈਂ ਤੇਰਾ ਦਾਸ ਹੂੰ ਤੂੰ ਮੇਰਾ ਠਾਕੁਰ ਹੈਂ, ਸਬਦ ਕਰ ਤੂੰ ਹਮ ਦਾਸੋਂ ਕੋ ਵਡਿਆਈ ਦੇਣੇ ਵਾਲਾ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤ ਦੇਹ) ॥੧॥ ਰਹਾਉ ॥ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ) ॥੧॥ ਰਹਾਉ ॥
SikhNet (Spanish)En la Palabra está mi glorificación. (1-Pausa)
ਵੇਲਾ ਵਖਤ; ਸਭਿ ਸੁਹਾਇਆ ॥
velaa vakhat; sabh suhaaeaa | Ang 115
Sant Singh KhalsaThat time, that moment is totally beautiful,
Manmohan SinghThat time and moment are all beauteous,
Manmohan Singh (Punjabi)ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,
Fareedkot Teekaਮਨੁਖ ਜਨਮ ਕਾ ਜੋ ਵੇਲਾ ਹੈ, ਸੋ ਸੰਪੂਰਨ ਤਬ ਸੁਹਾਇਆ ਹੈ॥
Prof. Sahib Singh(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ,ਪਦ ਅਰਥ ਸਭਿ = ਸਾਰੇ। ਸੁਹਾਇਆ = ਸੋਹਣੇ।
SikhNet (Spanish)Bendito, bendito es el momento en que amé al Uno Verdadero.
ਜਿਤੁ ਸਚਾ; ਮੇਰੇ ਮਨਿ ਭਾਇਆ ॥
jit sachaa; mere man bhaaeaa | Ang 115
Sant Singh Khalsawhen the True One becomes pleasing to my mind.
Manmohan Singhwhen the True Lord becomes pleasing to my mind.
Manmohan Singh (Punjabi)ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਵੇਲੇ ਮੇਂ ਸਚਾ ਵਾਹਿਗੁਰੂ ਮੇਰੇ ਮਨ ਮੇਂ ਭਾਇਆ ਹੈ॥
Prof. Sahib Singhਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ।ਪਦ ਅਰਥ ਜਿਤੁ = ਜਿਸ (ਵੇਲੇ) ਵਿਚ। ਮਨਿ = ਮਨ ਵਿਚ।
SikhNet (Spanish)Cuando el Verdadero satisface mis pensamientos.
ਸਚੇ ਸੇਵਿਐ ਸਚੁ ਵਡਿਆਈ; ਗੁਰ ਕਿਰਪਾ ਤੇ. ਸਚੁ ਪਾਵਣਿਆ ॥੨॥
sache seviai sach vaddiaaee; gur kirapaa te. sach paavaniaa |2| Ang 115
Sant Singh KhalsaServing the True One, true greatness is obtained. By Guru's Grace, the True One is obtained. ||2||
Manmohan SinghBy serving the True one, true magnificence is obtained, and from the Guru's grace the True Lord is met.
Manmohan Singh (Punjabi)ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ।
Fareedkot Teekaਸਚੇ ਕੇ ਸੇਵਨੇ ਸੇ ਸਚੀ ਵਡਿਆਈ ਹੋਤੀ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਸਚ ਰੂਪ ਵਾਹਿਗੁਰੂ ਪਾਈਤਾ ਹੈ॥੨॥
Prof. Sahib Singhਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ॥੨॥ਪਦ ਅਰਥ ਤੇ = ਤੋਂ, ਨਾਲ ॥੨॥
SikhNet (Spanish)Sirviendo la Verdad del Señor, fui glorificado y llegué a la Verdad por la Gracia del Guru. (2)
ਭਾਉ ਭੋਜਨੁ; ਸਤਿਗੁਰਿ ਤੁਠੈ ਪਾਏ ॥
bhaau bhojan; satigur tutthai paae | Ang 115
Sant Singh KhalsaThe food of spiritual love is obtained when the True Guru is pleased.
Manmohan SinghThe food of Divine love is obtained when the True Guru is mightily pleased.
Manmohan Singh (Punjabi)ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।
Fareedkot Teekaਜਬ ਸਤਿਗੁਰੂ (ਤੁਠੈ) ਪ੍ਰਸੰਨ ਹੂਏ ਤਬ (ਭਾਉ ਭੋਜਨੁ) ਗ੍ਯਾਨਾਦਿ ਗੁਨ ਰੂਪੀ ਭੋਜਨ ਹਮ ਨੇ ਪਾਏ ਹੈਂ॥
Prof. Sahib Singhਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ।ਪਦ ਅਰਥ ਭਾਉ = ਪ੍ਰੇਮ। ਸਤਿਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ।
SikhNet (Spanish)Por la Misericordia del Guru a uno le toca alimentarse de este Amor, y uno pierde el gusto por cualquier otro sabor.
ਅਨ ਰਸੁ ਚੂਕੈ; ਹਰਿ ਰਸੁ ਮੰਨਿ ਵਸਾਏ ॥
an ras chookai; har ras man vasaae | Ang 115
Sant Singh KhalsaOther essences are forgotten, when the Lord's Essence comes to dwell in the mind.
Manmohan SinghOne forgets other relishes when he enshrines God's essence in his mind.
Manmohan Singh (Punjabi)ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਹਰੀ ਰਸ ਕੇ ਮਨ ਮੇਂ ਵਸਾਵਣੇ ਕਰ ਇਤ੍ਰ ਰਸ ਭੂਲ ਗਏ ਹੈਂ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ।ਪਦ ਅਰਥ ਅਨ ਰਸੁ = ਹੋਰ ਪਦਾਰਥਾਂ ਦਾ ਚਸਕਾ। ਮੰਨਿ = ਮਨਿ, ਮਨ ਵਿਚ।
SikhNet (Spanish)La Esencia del Señor está enaltecida en la mente,
ਸਚੁ ਸੰਤੋਖੁ ਸਹਜ ਸੁਖੁ ਬਾਣੀ; ਪੂਰੇ ਗੁਰ ਤੇ ਪਾਵਣਿਆ ॥੩॥
sach santokh sehaj sukh baanee; poore gur te paavaniaa |3| Ang 115
Sant Singh KhalsaTruth, contentment and intuitive peace and poise are obtained from the Bani, the Word of the Perfect Guru. ||3||
Manmohan SinghTruthfulness, contentment and eternal peace, the mortal receives from the hymns of the perfect Guru.
Manmohan Singh (Punjabi)ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ।
Fareedkot Teekaਸਤ ਔਰ ਸੰਤੋਖੁ ਪੁਨਾ ਆਤਮ ਸੁਖੁ (ਬਾਣੀ) ਉਪਦੇਸ ਕਰ ਪ੍ਰਾਪਤਿ ਹੋਤੇ ਹੈਂ, ਸੋ ਬਾਣੀ ਪੂਰੇ ਗੁਰੋਂ ਤੇ ਪਾਈਤੀ ਹੈ॥੩॥
Prof. Sahib Singhਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ ॥੩॥ਪਦ ਅਰਥ ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ ॥੩॥
SikhNet (Spanish)y uno recibe la Verdad, el Contentamiento, y la Gran Paz a través de la Palabra del Perfecto Guru. (3)
ਸਤਿਗੁਰੁ. ਨ ਸੇਵਹਿ; ਮੂਰਖ ਅੰਧ ਗਵਾਰਾ ॥
satigur. na seveh; moorakh andh gavaaraa | Ang 115
Sant Singh KhalsaThe blind and ignorant fools do not serve the True Guru;
Manmohan SinghThe ignorant, blind, fools perform not the service of the True Guru.
Manmohan Singh (Punjabi)ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।
Fareedkot Teekaਜੋ ਸਤਿਗੁਰੋਂ ਕੋ ਨਹੀਂ ਸੇਵਤੇ ਸੋ ਮਨ ਤਨ ਕਰ ਕੇ ਮੂਰਖ ਹੈਂ, ਪੁਨਾ ਗ੍ਯਾਨ ਨੇਤ੍ਰੋਂ ਸੇ ਹੀਨ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ,ਪਦ ਅਰਥ ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ।
SikhNet (Spanish)Aquél que no sirve al Guru Verdadero es un tonto, ignorante y ciego;
ਫਿਰਿ ਓਇ ਕਿਥਹੁ; ਪਾਇਨਿ ਮੋਖ ਦੁਆਰਾ ॥
fir oe kithahu; paaein mokh duaaraa | Ang 115
Sant Singh Khalsahow will they find the gate of salvation?
Manmohan SinghHow will they then obtain the door of deliverance?
Manmohan Singh (Punjabi)ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?
Fareedkot Teekaਫਿਰਿ ਵਹੁ ਕਹਾ ਸੇ (ਮੋਖ ਦੁਆਰਾ) ਗ੍ਯਾਨ ਪਾਵੇਂਗੇ, ਭਾਵ ਏਹਿ ਕਿ ਤਿਨ ਕੋ ਮੋਖ੍ਯ ਕੀ ਪ੍ਰਾਪਤੀ ਕੈਸੇ ਹੋਵੇਗੀ॥
Prof. Sahib Singhਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ।ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਾਇਨਿ = ਪਾਂਦੇ ਹਨ, ਪਾ ਸਕਦੇ ਹਨ।
SikhNet (Spanish)¿Cómo va a llegar a la Puerta de la Liberación así?
ਮਰਿ ਮਰਿ ਜੰਮਹਿ. ਫਿਰਿ ਫਿਰਿ ਆਵਹਿ; ਜਮ ਦਰਿ ਚੋਟਾ ਖਾਵਣਿਆ ॥੪॥
mar mar jameh. fir fir aaveh; jam dar chottaa khaavaniaa |4| Ang 115
Sant Singh KhalsaThey die and die, over and over again, only to be reborn, over and over again. They are struck down at Death's Door. ||4||
Manmohan SinghThey repeatedly die and are reborn and again and again they come. At death's door they suffer the strokes.
Manmohan Singh (Punjabi)ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।
Fareedkot Teekaਵਾਰੰਵਾਰ ਜਨਮਤੇ ਮਰਤੇ ਹੈਂ ਪੁਨਾ ਪੁਨਾ ਜਨਮਾਂ ਮੇਂ ਆਵੇਂਗੇ ਅਰੁ ਜਮ ਦੁਆਰੇ ਮੇਂ ਚੋਟਾ ਖਾਵੈਂਗੇ॥੪॥☬ਜੇ ਕਹੇ ਜੀਵ ਜਮ ਕੀ ਚੋਟਾਂ ਸੇ ਕੈਸੇ ਰਹਤ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥ਪਦ ਅਰਥ ਮਰਿ = ਆਤਮਕ ਮੌਤ ਸਹੇੜ ਕੇ। ਦਰਿ = ਦਰ ਤੇ ॥੪॥
SikhNet (Spanish)Ha nacido sólo para morir, para ir, venir y sufrir en la puerta de la muerte. (4)
ਸਬਦੈ ਸਾਦੁ ਜਾਣਹਿ; ਤਾ ਆਪੁ ਪਛਾਣਹਿ ॥
sabadai saad jaaneh; taa aap pachhaaneh | Ang 115
Sant Singh KhalsaThose who know the essence of the Shabad, understand their own selves.
Manmohan SinghIf they realise the relish of God's Name, then alone can they under-stand themselves.
Manmohan Singh (Punjabi)ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ।
Fareedkot Teekaਜੋ ਗੁਰ ਉਪਦੇਸੁ ਕਾ ਰਸੁ ਜਾਣੇ ਤੋ ਅਪਨੇ ਸਰੂਪ ਕੋ ਪਛਾਣੇ॥
Prof. Sahib Singhਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ)।ਪਦ ਅਰਥ ਸਬਦੈ ਸਾਦੁ = ਸ਼ਬਦ ਦਾ ਸੁਆਦ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।
SikhNet (Spanish)Aquél que reconoce el Sabor de la Palabra, se conoce a sí mismo;
ਨਿਰਮਲ ਬਾਣੀ; ਸਬਦਿ ਵਖਾਣਹਿ ॥
niramal baanee; sabad vakhaaneh | Ang 115
Sant Singh KhalsaImmaculate is the speech of those who chant the Word of the Shabad.
Manmohan SinghUnblemished is the speech of those who recite Gurbani.
Manmohan Singh (Punjabi)ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।
Fareedkot Teekaਔਰੁ ਗੁਰੋਂ ਕਾ ਉਪਦੇਸੁ ਜੋ ਨਿਰਮਲ ਬਾਣੀ ਹੈ ਤਿਸ ਕੋ ਕਥਨ ਕਰੇ॥
Prof. Sahib Singhਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਰਹਿੰਦੇ ਹਨ।ਪਦ ਅਰਥ ਵਖਾਣਹਿ = ਨਾਮ ਸਿਮਰਦੇ ਹਨ।
SikhNet (Spanish)y reconoce también que solamente la Palabra del Señor es Pura.
ਸਚੇ ਸੇਵਿ ਸਦਾ ਸੁਖੁ ਪਾਇਨਿ; ਨਉ ਨਿਧਿ ਨਾਮੁ. ਮੰਨਿ ਵਸਾਵਣਿਆ ॥੫॥
sache sev sadaa sukh paaein; nau nidh naam. man vasaavaniaa |5| Ang 115
Sant Singh KhalsaServing the True One, they find a lasting peace; they enshrine the nine treasures of the Naam within their minds. ||5||
Manmohan SinghBy serving the True Lord, they attain to the eternal peace and enshrine in their mind the nine treasures of the Lord's Name.
Manmohan Singh (Punjabi)ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ।
Fareedkot Teekaਜੋ ਸਚੇ ਕੋ ਸੇਵਤੇ ਹੈਂ, ਸੋ ਸਦਾ ਸੁਖ ਕੋ ਪਾਵਤੇ ਹੈਂ, ਪੁਨਾ ਨਉ ਨਿਧਿ ਰੂਪ ਨਾਮੁ ਮਨ ਮੇਂ ਵਸਾਵਤੇ ਹੈਂ॥੫॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ॥੫॥ਪਦ ਅਰਥ ਸੇਵਿ = ਸੇਵਾ ਕਰ ਕੇ, ਸਿਮਰ ਕੇ। ਨਉ ਨਿਧਿ = ਨੌ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ ॥੫॥
SikhNet (Spanish)Sirviendo al Uno Verdadero, obtiene la Paz Eterna, y se deleita con los Nueve Tesoros del Nombre en su mente. (5)
ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥
so thaan suhaaeaa; jo har man bhaaeaa | Ang 115
Sant Singh KhalsaBeautiful is that place, which is pleasing to the Lord's Mind.
Manmohan SinghBeautiful is that place which is pleasing to God's mind.
Manmohan Singh (Punjabi)ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਸੋ (ਥਾਨੁ) ਸਰੀਰੁ ਸੁਹਾਇਆ ਹੈ ਅਰਥਾਤ ਸਫਲਾ ਹੈ, ਜੋ ਹਰਿ ਕੇ ਮਨ ਮੇਂ ਭਾਯਾ ਹੈ॥☬ਪ੍ਰਸ਼ਨ: ਵਹੁ ਸਰੀਰ ਕੌਨੁ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ,ਪਦ ਅਰਥ ਥਾਨੁ = ਹਿਰਦਾ। ਮਨਿ = ਮਨ ਵਿਚ।
SikhNet (Spanish)Bendito es el lugar que te gusta a Ti, oh Señor.
ਸਤਸੰਗਤਿ ਬਹਿ; ਹਰਿ ਗੁਣ ਗਾਇਆ ॥
satasangat beh; har gun gaaeaa | Ang 115
Sant Singh KhalsaThere, sitting in the Sat Sangat, the True Congregation, the Glorious Praises of the Lord are sung.
Manmohan SinghThat alone is the congregation of the saints, seated where-in, one sings God's praises.
Manmohan Singh (Punjabi)ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।
Fareedkot Teekaਜਿਸ ਨੇ ਸਤਸੰਗਤ ਮੇਂ ਬੈਠ ਕਰ ਹਰੀ ਕੇ ਗੁਣਾਂ ਕੋ ਗਾਇਆ ਹੈ॥
Prof. Sahib Singh(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।ਪਦ ਅਰਥ ਬਹਿ = ਬੈਠ ਕੇ।
SikhNet (Spanish)La Saad Sangat está en donde Tus Alabanzas son cantadas;
ਅਨਦਿਨੁ ਹਰਿ ਸਾਲਾਹਹਿ ਸਾਚਾ; ਨਿਰਮਲ ਨਾਦੁ ਵਜਾਵਣਿਆ ॥੬॥
anadin har saalaaheh saachaa; niramal naad vajaavaniaa |6| Ang 115
Sant Singh KhalsaNight and day, the True One is praised; the Immaculate Sound-current of the Naad resounds there. ||6||
Manmohan SinghThe immaculate heavenly music plays for them who night and day eulogise the True God.
Manmohan Singh (Punjabi)ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ।
Fareedkot Teekaਪੁਨਾ ਸੋ ਰਾਤ ਦਿਨ ਹਰੀ ਸਚੇ ਕੋ ਸਲਾਹਤੇ ਹੈਂ ਔਰ (ਨਿਰਮਲ ਨਾਦੁ) ਗੁਰ ਉਪਦੇਸ ਕੋ ਵਜਾਵਤੇ ਅਰਥਾਤ ਜਪਤੇ ਹੈਂ॥੬॥
Prof. Sahib Singhਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਸਿਫ਼ਤ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ ॥੬॥ਪਦ ਅਰਥ ਨਾਦੁ = ਵਾਜਾ ॥੬॥
SikhNet (Spanish)sí, en donde Tú, oh Señor Verdadero, eres alabado y se escucha Tu Melodía Celestial.(6)
ਮਨਮੁਖ ਖੋਟੀ ਰਾਸਿ; ਖੋਟਾ ਪਾਸਾਰਾ ॥
manamukh khottee raas; khottaa paasaaraa | Ang 116
Sant Singh KhalsaThe wealth of the self-willed manmukhs is false, and false is their ostentatious display.
Manmohan SinghFalse is the capital and false the ostentation of apostates.
Manmohan Singh (Punjabi)ਕੂੜੀ ਹੈ ਪੂੰਜੀ ਤੇ ਕੂੜਾ ਹੀ ਅਡੰਬਰ ਅਧਰਮੀਆਂ ਦਾ।
Fareedkot Teekaਮਨਮੁਖੋਂ ਕੀ ਸਰਧਾ ਰੂਪੀ ਪੂੰਜੀ ਖੋਟੀ ਹੈ, ਤਿਸ ਸਰਧਾ ਕਰ ਜੋ ਕਰਮੋਂ ਕਾ ਪਸਾਰਾ ਕਰਤੇ ਹੈਂ, ਸੋ ਭੀ ਖੋਟਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ।ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਖੋਟੀ = ਜੇਹੜੀ ਸਰਕਾਰੀ ਖ਼ਜ਼ਾਨੇ ਵਿਚ ਦਾਖ਼ਲ ਨਾਹ ਕੀਤੀ ਜਾਏ। ਪਾਸਾਰਾ = ਖਿਲਾਰਾ।
SikhNet (Spanish)Los arrogantes Manmukjs trabajan con capital falso; ellos ponen una buena apariencia,
ਕੂੜੁ ਕਮਾਵਨਿ; ਦੁਖੁ ਲਾਗੈ ਭਾਰਾ ॥
koorr kamaavan; dukh laagai bhaaraa | Ang 116
Sant Singh KhalsaThey practice falsehood, and suffer terrible pain.
Manmohan SinghThey practise falsehood and suffer great agony.
Manmohan Singh (Punjabi)ਉਹ ਝੂਠ ਕਮਾਉਂਦੇ ਹਨ ਤੇ ਧਣਾ ਕਸ਼ਟ ਸਹਾਰਦੇ ਹਨ।
Fareedkot Teekaਪੁਨਾ ਕੂੜ ਹੀ ਕਮਾਵਤੇ ਹੈਂ ਅਰਥਾਤ ਮੰਦ ਕਰਮ ਕਰਤੇ ਹੈਂ, ਯਾਂ ਤੇ ਭਾਰੀ ਦੁਖ ਨਰਕ ਪ੍ਰਾਪਤਿ ਹੋਤਾ ਹੈ॥
Prof. Sahib Singhਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।
SikhNet (Spanish)pero en la falsedad sufren agonía.
ਭਰਮੇ ਭੂਲੇ ਫਿਰਨਿ ਦਿਨ ਰਾਤੀ; ਮਰਿ ਜਨਮਹਿ ਜਨਮੁ ਗਵਾਵਣਿਆ ॥੭॥
bharame bhoole firan din raatee; mar janameh janam gavaavaniaa |7| Ang 116
Sant Singh KhalsaDeluded by doubt, they wander day and night; through birth and death, they lose their lives. ||7||
Manmohan SinghDeluded by doubt they wander day and night and lose their life in going and coming.
Manmohan Singh (Punjabi)ਸੰਦੇਹ ਦੇ ਕੁਰਾਹੇ ਪਏ ਹੋਏ ਉਹ ਦਿਹੁੰ ਰੈਣ ਭਟਕਦੇ ਹਨ ਅਤੇ ਜਾਣ ਤੇ ਆਉਣ ਵਿੰਚ ਆਪਣਾ ਜੀਵਨ ਗੁਆ ਲੈਂਦੇ ਹਨ।
Fareedkot Teekaਔਰ ਰਾਤ ਦਿਨੇ ਭਰਮ ਮੇਂ ਭੂਲੇ ਫਿਰਤੇ ਹੈਂ, ਪੁਨਾ ਜਨਮ ਕੋ ਗਵਾਇ ਕਰ ਜਨਮਤੇ ਮਰਤੇ ਹੈਂ॥੭॥
Prof. Sahib Singhਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥ਪਦ ਅਰਥ ਭਰਮੇ = ਭਰਮਿ, ਭਟਕਣਾ ਵਿਚ ਪੈ ਕੇ। ਭੂਲੈ = ਕੁਰਾਹੇ ਪਏ ਹੋਏ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ॥੭॥
SikhNet (Spanish)Engañados por la ilusión, su mente se dispersa, y pierden sus vidas yendo y viniendo. (7)
ਸਚਾ ਸਾਹਿਬੁ; ਮੈ ਅਤਿ ਪਿਆਰਾ ॥
sachaa saahib; mai at piaaraa | Ang 116
Sant Singh KhalsaMy True Lord and Master is very dear to me.
Manmohan SinghThe True Lord is exceedingly dear unto me.
Manmohan Singh (Punjabi)ਸੱਚਾ ਸੁਆਮੀ ਮੈਨੂੰ ਖਰਾ ਹੀ ਮਿੱਠੜਾ ਲੱਗਦਾ ਹੈ।
Fareedkot Teekaਜੋ ਸਚਾ ਸਾਹਿਬੁ ਮੇਰੇ ਕੋ ਅਤੀ ਪਿਆਰਾ ਹੈ॥
Prof. Sahib Singh(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ।ਪਦ ਅਰਥ ਮੈ = ਮੈਨੂੰ।
SikhNet (Spanish)Mi Verdadero Maestro es muy querido para mí;
ਪੂਰੇ ਗੁਰ ਕੈ ਸਬਦਿ ਅਧਾਰਾ ॥
poore gur kai sabad adhaaraa | Ang 116
Sant Singh KhalsaThe Shabad of the Perfect Guru is my Support.
Manmohan SinghThe hymns of the perfect Guru are my main-stay.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਮੇਰਾ ਆਸਰਾ ਹੈ।
Fareedkot Teekaਪੂਰੇ ਗੁਰੋਂ ਕੇ ਉਪਦੇਸੁ ਕਰ ਤਿਸ ਕਾ ਆਸਰਾ ਲੀਆ ਹੈ॥
Prof. Sahib Singhਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।ਪਦ ਅਰਥ ਕੈ ਸਬਦਿ = ਦੇ ਸਬਦ ਦੀ ਰਾਹੀਂ। ਅਧਾਰਾ = ਆਸਰਾ।
SikhNet (Spanish)esto me ha enseñado la Palabra del Perfecto Guru.
ਨਾਨਕ. ਨਾਮਿ ਮਿਲੈ ਵਡਿਆਈ; ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥
naanak. naam milai vaddiaaee; dukh sukh sam kar jaananiaa |8|10|11| Ang 116
Sant Singh KhalsaO Nanak, one who obtains the Greatness of the Naam, looks upon pain and pleasure as one and the same. ||8||10||11||
Manmohan SinghNanak, they who obtain the greatness of God's Name, deem pain and pleasure alike.
Manmohan Singh (Punjabi)ਨਾਨਕ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ ਹਾਸਲ ਹੁੰਦੀ ਹੈ, ਉਹ ਤਕਲੀਫ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮਿ) ਨਾਮੀ ਵਾਹਗੁਰੂ ਸੇ ਜਿਨ ਕੋ ਵਡਿਆਈ ਮਿਲਤੀ ਹੈ, ਸੋ ਸੁਖ ਦੁਖ ਕੋ ਸਮ ਕਰ ਸਹਾਰਤੇ ਹੈਂ, ਭਾਵ ਏਹਿ ਕਿ ਕਰਮੋਂ ਕਾ ਫਲ੍ਹ ਜਾਨ ਕਰ ਹਰਖ ਸੋਗ ਸੇ ਰਹਿਤ ਹੋਤੇ ਹੈਂ॥੮॥੧੦॥੧੧॥☬ਸਨਮੁਖ ਉਸਤਤੀ ਕਰਤੇ ਹੂਏ ਜੀਵੋਂ ਕੋ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥ਪਦ ਅਰਥ ਨਾਮਿ = ਨਾਮ ਵਿਚ (ਜੁੜਿਆਂ)। ਸਮ = ਬਰਾਬਰ, ਇਕੋ ਜਿਹਾ ॥੮॥
SikhNet (Spanish)Dice Nanak, aquél que se ha elevado en la Gloria del Nombre, considera igual el dolor y el placer. (8-10-11)