ਜਿਸੁ ਨਾਮੁ ਰਿਦੈ; ਸੋ ਸੀਤਲੁ ਹੂਆ ॥
jis naam ridai; so seetal hooaa |
Sant Singh KhalsaOne who keeps the Naam in his heart becomes cool and calm.
Manmohan SinghHe within whose mind the Name is enshrined; he is rendered calm and cool.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਠੰਡਾ ਠਾਰ ਹੋ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਵਹੁ ਸਾਂਤੀਵਾਨ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ।
SikhNet (Spanish)vive en la Paz del Equilibrio y es confortado en la frescura. Oh, maldita es la vida sin el Naam,
ਨਾਮ ਬਿਨਾ; ਧ੍ਰਿਗੁ ਜੀਵਣੁ ਮੂਆ ॥੨॥
naam binaa; dhrig jeevan mooaa |2|
Sant Singh KhalsaWithout the Naam, both life and death are cursed. ||2||
Manmohan SinghWithout the Name, accursed are both life and death of the mortal.
Manmohan Singh (Punjabi)ਨਾਮ ਦੇ ਬਗੈਰ, ਪ੍ਰਾਣੀ ਦੀਆਂ ਦੋਨੋ ਜਿੰਦਗੀ ਅਤੇ ਮੌਤ ਲਾਨ੍ਹਤ ਮਾਰੀਆਂ ਹਨ।
Fareedkot Teekaਨਾਮ ਸੇ ਬਿਨਾ ਜੀਵਨ ਕੋ ਧ੍ਰਿਕਾਰ ਹੈ ਵਹੁ ਮੂਆ ਹੂਆ ਹੀ ਜਾਨ ਲੇਨਾ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਉਸ ਦਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੨॥ਪਦ ਅਰਥ ਮੂਆ = ਆਤਮਕ ਮੌਤੇ ਮਰਿਆ ਹੋਇਆ ॥੨॥
SikhNet (Spanish)el Nombre del Señor, no es ni siquiera mejor que la muerte. (2)
ਜਿਸੁ ਨਾਮੁ ਰਿਦੈ; ਸੋ ਜੀਵਨ ਮੁਕਤਾ ॥
jis naam ridai; so jeevan mukataa |
Sant Singh KhalsaOne who keeps the Naam in his heart is Jivan-mukta, liberated while yet alive.
Manmohan SinghHe, in whose mind the Name is; he is emancipated in life.
Manmohan Singh (Punjabi)ਜਿਸ ਦੇ ਮਨ ਵਿੱਚ ਨਾਮ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ, ਸੋ ਪੁਰਸ ਜੀਵਤਾ ਹੀ ਮੁਕਤ ਰੂਪ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ।ਪਦ ਅਰਥ ਜੀਵਨ ਮੁਕਤਾ = ਜੀਉਂਦਾ ਮੁਕਤ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਹੋਇਆ।
SikhNet (Spanish)Quien enaltece el Naam, el Nombre del Señor en su corazón, es emancipado en vida.
ਜਿਸੁ ਨਾਮੁ ਰਿਦੈ; ਤਿਸੁ ਸਭ ਹੀ ਜੁਗਤਾ ॥
jis naam ridai; tis sabh hee jugataa |
Sant Singh KhalsaOne who keeps the Naam in his heart knows all ways and means.
Manmohan SinghHe in whose mind the Name is enshrined; he knows all the ways.
Manmohan Singh (Punjabi)ਜਿਸ ਦੇ ਮਨ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਸਾਰੇ ਹੀ ਤਰੀਕੇ ਜਾਣਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮ ਹੈ ਤਿਸ ਕੀ ਸਭੀ ਜੁਗਤ ਸਫਲ ਭਈ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਨੂੰ ਸੁਚੱਜੇ ਜੀਵਨ ਦੀ ਸਾਰੀ ਜਾਚ ਆ ਜਾਂਦੀ ਹੈ।ਪਦ ਅਰਥ ਜੁਗਤਾ = ਸੁਚੱਜੇ ਜੀਵਨ ਦੀ ਜਾਚ।
SikhNet (Spanish)El que enaltece el Nombre en el corazón, conoce todos los caminos y formas.
ਜਿਸੁ ਨਾਮੁ ਰਿਦੈ; ਤਿਨਿ ਨਉ ਨਿਧਿ ਪਾਈ ॥
jis naam ridai; tin nau nidh paaee |
Sant Singh KhalsaOne who keeps the Naam in his heart obtains the nine treasures.
Manmohan SinghHe, within whose mind the Name dwells; he obtains the nine treasures.
Manmohan Singh (Punjabi)ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਨੌ ਖਜਾਨੇ ਪਰਾਪਤ ਕਰ ਲੈਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਨੇ ਭਗਤੀ ਰੂਪੀ ਨਉ ਨਿਧੀ ਪਾਈ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਮਨੁੱਖ ਨੇ (ਮਾਨੋ, ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ਪ੍ਰਾਪਤ ਕਰ ਲਏ ਹੁੰਦੇ ਹਨ।ਪਦ ਅਰਥ ਤਿਨਿ = ਉਸ ਨੇ। ਨਉਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ।
SikhNet (Spanish)Quien enaltece el Naam, es bendecido con los Nueve Tesoros de Éxtasis,
ਨਾਮ ਬਿਨਾ; ਭ੍ਰਮਿ ਆਵੈ ਜਾਈ ॥੩॥
naam binaa; bhram aavai jaaee |3|
Sant Singh KhalsaWithout the Naam, the mortal wanders, coming and going in reincarnation. ||3||
Manmohan SinghWithout the Name, one wanders in coming and going.
Manmohan Singh (Punjabi)ਨਾਮ ਦੇ ਬਾਝੋਂ, ਬੰਦਾ ਆਵਾਗਉਣ ਅੰਦਰ ਭਟਕਦਾ ਹੈ।
Fareedkot Teekaਨਾਮ ਸੇ ਬਿਨਾ ਜੀਵ ਭਰਮ ਕਰ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥ਪਦ ਅਰਥ ਭ੍ਰਮਿ = ਭਟਕਣਾ ਵਿਚ (ਪੈ ਕੇ) ॥੩॥
SikhNet (Spanish)sí, sin el Nombre, la mente de uno vacila, afligida por la duda uno va y viene sin reposo. (3)
ਜਿਸੁ ਨਾਮੁ ਰਿਦੈ; ਸੋ ਵੇਪਰਵਾਹਾ ॥
jis naam ridai; so veparavaahaa |
Sant Singh KhalsaOne who keeps the Naam in his heart is carefree and independent.
Manmohan SinghCare-free is he, within whose mind the Name is.
Manmohan Singh (Punjabi)ਮੁਛੰਦਗੀ-ਰਹਿਤ ਹੈ ਉਹ, ਜਿਸ ਦੇ ਮਨ ਅੰਦਰ ਨਾਮ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ, ਸੋ ਪੁਰਸ ਬੇਪਰਵਾਹ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਬੇ-ਮੁਥਾਜ ਟਿਕਿਆ ਰਹਿੰਦਾ ਹੈ।
SikhNet (Spanish)Quien en su corazón deja que habite el Naam, el Nombre del Señor, vive sin preocupación.
ਜਿਸੁ ਨਾਮੁ ਰਿਦੈ; ਤਿਸੁ ਸਦ ਹੀ ਲਾਹਾ ॥
jis naam ridai; tis sad hee laahaa |
Sant Singh KhalsaOne who keeps the Naam in his heart always earns a profit.
Manmohan SinghHe, within whose mind the Lord's Name abides, ever reaps profit.
Manmohan Singh (Punjabi)ਜਿਸ ਦੇ ਅੰਤਸ਼ਕਰਨ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਮੇਸ਼ਾਂ ਹੀ ਨਫਾ ਉਠਾਉਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਕੋ ਸਦਾ ਹੀ ਲਾਭੁ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਹ ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ), ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਰਹਿੰਦੀ ਹੈ।ਪਦ ਅਰਥ ਸਦ = ਸਦਾ। ਲਾਹਾ = ਲਾਭ, ਆਤਮਕ ਜੀਵਨ ਦੀ ਖੱਟੀ।
SikhNet (Spanish)Quien en su corazón deja que habite el Naam, cosecha siempre su fruto.
ਜਿਸੁ ਨਾਮੁ ਰਿਦੈ; ਤਿਸੁ ਵਡ ਪਰਵਾਰਾ ॥
jis naam ridai; tis vadd paravaaraa |
Sant Singh KhalsaOne who keeps the Naam in his heart has a large family.
Manmohan SinghA large family has he within whose mind the Lord's Name is enshrined.
Manmohan Singh (Punjabi)ਭਾਰਾ ਪਰਵਾਰ ਹੈ ਉਸ ਦਾ ਜਿਸ ਦੇ ਅੰਤਸ਼ਕਰਨ ਅੰਦਰ ਸਾਈਂ ਦਾ ਨਾਮ ਟਿਕਿਆ ਹੋਇਆ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਕੇ ਦੈਵੀ ਗੁਣੋਂ ਕਾ ਵੱਡਾ (ਪਰਵਾਰਾ) ਕੁਟੰਬ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਮਨੁੱਖ ਦਾ ਵੱਡਾ ਪਰਵਾਰ ਬਣ ਜਾਂਦਾ ਹੈ (ਭਾਵ, ਸਾਰਾ ਜਗਤ ਹੀ ਉਸ ਨੂੰ ਆਪਣਾ ਦਿੱਸਦਾ ਹੈ)।
SikhNet (Spanish)Quien en su corazón deja que habite el Naam, cuenta con una enorme familia de Devotos de Dios,
ਨਾਮ ਬਿਨਾ; ਮਨਮੁਖ ਗਾਵਾਰਾ ॥੪॥
naam binaa; manamukh gaavaaraa |4|
Sant Singh KhalsaWithout the Naam, the mortal is just an ignorant, self-willed manmukh. ||4||
Manmohan SinghWithout the Name, one is an unwise apostate.
Manmohan Singh (Punjabi)ਨਾਮ ਦੇ ਬਾਝੋਂ ਜੀਵ ਬੇਸਮਝ ਆਧਰਮੀ ਹੈ।
Fareedkot Teekaਜੋ ਨਾਮ ਸੇ ਰਹਿਤ ਹੈਂ, ਸੋ ਗਵਾਰ ਮਨੁਮੁਖ ਹੈਂ॥੪॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਪਣੇ ਮਨ ਦਾ ਮੁਰੀਦ ਬਣ ਜਾਂਦਾ ਹੈ, (ਜੀਵਨ-ਜਾਚ ਵਲੋਂ) ਮੂਰਖ ਹੀ ਰਹਿ ਜਾਂਦਾ ਹੈ ॥੪॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਗਾਵਾਰਾ = ਮੂਰਖ ॥੪॥
SikhNet (Spanish)sí, sin el Nombre, uno permanece sin Sabiduría y afligido por su propio egocentrismo. (4)
ਜਿਸੁ ਨਾਮੁ ਰਿਦੈ; ਤਿਸੁ ਨਿਹਚਲ ਆਸਨੁ ॥
jis naam ridai; tis nihachal aasan |
Sant Singh KhalsaOne who keeps the Naam in his heart has a permanent position.
Manmohan SinghImmovable is the seat of him, in whose mind the Name abides.
Manmohan Singh (Punjabi)ਅਹਿੱਲ ਹੈ ਉਸ ਦਾ ਟਿਕਾਣਾ, ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਕਾ ਆਸਨੁ ਅਬਚਲੁ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਹਿਰਦਾ-ਤਖ਼ਤ ਮਾਇਆ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ।ਪਦ ਅਰਥ ਜਿਸੁ ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਨਿਹਚਲ = ਨਾਹ ਡੋਲਣ ਵਾਲਾ, (ਮਾਇਆ ਦੇ ਹੱਲਿਆਂ ਵੱਲੋਂ) ਅਡੋਲ। ਆਸਨੁ = ਹਿਰਦਾ-ਤਖ਼ਤ।
SikhNet (Spanish)Quien en su corazón aprecia el Naam, vive en el centro de su ser.
ਜਿਸੁ ਨਾਮੁ ਰਿਦੈ; ਤਿਸੁ ਤਖਤਿ ਨਿਵਾਸਨੁ ॥
jis naam ridai; tis takhat nivaasan |
Sant Singh KhalsaOne who keeps the Naam in his heart is seated on the throne.
Manmohan SinghHe alone is seated on the throne, within whose heart the Lord's Name is enshrined.
Manmohan Singh (Punjabi)ਕੇਵਲ ਉਹੀ ਰਾਜ-ਸਿੰਘਾਸਣ ਤੇ ਬੈਠਦਾ ਹੈ, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਇਸਥਿਤ ਹੋਇਆ ਹੋਇਆ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਕਾ (ਤਖਤਿ) ਸ੍ਵਰੂਪ ਮੇਂ ਨਿਵਾਸ ਭ੍ਯਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਆਤਮਕ ਅਡੋਲਤਾ ਦੇ ਉੱਚੇ) ਤਖ਼ਤ ਉੱਤੇ ਉਸ ਦਾ (ਸਦਾ ਲਈ) ਨਿਵਾਸ ਹੋ ਜਾਂਦਾ ਹੈ।ਪਦ ਅਰਥ ਤਖਤਿ = ਤਖ਼ਤ ਉਤੇ। ਤਿਸੁ ਨਿਵਾਸਨੁ = ਉਸ (ਮਨੁੱਖ) ਦਾ ਆਤਮਕ ਟਿਕਾਣਾ।
SikhNet (Spanish)Quien en su corazón aprecia el Naam, se sienta en el Trono de Dios.
ਜਿਸੁ ਨਾਮੁ ਰਿਦੈ; ਸੋ ਸਾਚਾ ਸਾਹੁ ॥
jis naam ridai; so saachaa saahu |
Sant Singh KhalsaOne who keeps the Naam in his heart is the true king.
Manmohan SinghHe alone is the true king, within whose heart the Name is.
Manmohan Singh (Punjabi)ਕੇਵਲ ਉਹ ਹੀ ਸੱਚਾ ਪਾਤਿਸ਼ਾਹ ਹੈ, ਜਿਸ ਦੇ ਦਿਲ ਅੰਦਰ ਨਾਮ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ, ਸੋ ਸਚਾ ਸਾਹੂਕਾਰ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਨਾਮ-ਧਨ ਦਾ ਸਾਹੂਕਾਰ।
SikhNet (Spanish)Quien en su corazón aprecia el Naam, es el Verdadero Mercader,
ਨਾਮਹੀਣ; ਨਾਹੀ ਪਤਿ ਵੇਸਾਹੁ ॥੫॥
naamaheen; naahee pat vesaahu |5|
Sant Singh KhalsaWithout the Naam, no one has any honor or respect. ||5||
Manmohan SinghBereft of the Lord's Name, one has no honour and trust.
Manmohan Singh (Punjabi)ਨਾਮ ਦੇ ਬਗੇਰ, ਜੀਵ ਦੀ ਕੋਈ ਇੱਜ਼ਤ ਆਬਰੂ ਅਤੇ ਇਤਬਾਰ ਨਹੀਂ।
Fareedkot Teekaਜੋ ਨਾਮ ਸੇ ਰਹਿਤ ਹੈ ਤਿਸ ਕੀ ਨਾ ਤੋ (ਪਤਿ) ਪਤਿਸ੍ਟਾ ਹੈ ਔਰ ਨਾ ਤਿਸ ਕਾ (ਵੇਸਾਹੁ) ਭਰੋਸਾ ਹੀ ਹੈ॥੫॥
Prof. Sahib Singhਨਾਮ ਤੋਂ ਸੱਖਣੇ ਮਨੁੱਖ ਦੀ ਨਾਹ ਕਿਤੇ ਇੱਜ਼ਤ ਹੁੰਦੀ ਹੈ, ਨਾਹ ਕਿਤੇ ਇਤਬਾਰ ਬਣਦਾ ਹੈ ॥੫॥ਪਦ ਅਰਥ ਪਤਿ = ਇੱਜ਼ਤ। ਵੇਸਾਹੁ = ਇਤਬਾਰ ॥੫॥
SikhNet (Spanish)pues sin el Nombre, uno no es honrado y ni Dios le confía. (5)
ਜਿਸੁ ਨਾਮੁ ਰਿਦੈ; ਸੋ ਸਭ ਮਹਿ ਜਾਤਾ ॥
jis naam ridai; so sabh meh jaataa |
Sant Singh KhalsaOne who keeps the Naam in his heart is famous everywhere.
Manmohan SinghHe in whose mind the Name abides; he is renowned all over.
Manmohan Singh (Punjabi)ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਸਾਰੇ ਹੀ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ, ਸੋ ਸਭੀ ਪ੍ਰਿਥ੍ਵੀ ਪਰ (ਜਾਤਾ) ਪ੍ਰਸਿਧ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਸਭ ਲੋਕਾਂ ਵਿਚ ਸੋਭਾ ਖੱਟਦਾ ਹੈ।ਪਦ ਅਰਥ ਜਾਤਾ = ਜਾਣਿਆ ਜਾਂਦਾ ਹੈ, ਪਰਗਟ ਹੋ ਜਾਂਦਾ ਹੈ, ਸੋਭਾ ਪ੍ਰਾਪਤ ਕਰਦਾ ਹੈ।
SikhNet (Spanish)Quien en su corazón deja que habite el Naam, el Nombre del Señor, es conocido por todas partes.
ਜਿਸੁ ਨਾਮੁ ਰਿਦੈ; ਸੋ ਪੁਰਖੁ ਬਿਧਾਤਾ ॥
jis naam ridai; so purakh bidhaataa |
Sant Singh KhalsaOne who keeps the Naam in his heart is the Embodiment of the Creator Lord.
Manmohan SinghHe, in whose heart abides the Name; he is the embodiment of the creator Lord.
Manmohan Singh (Punjabi)ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਿਰਜਣਹਾਰ-ਸੁਆਮੀ ਦਾ ਹੀ ਸਰੂਪ ਹੈ।
Fareedkot Teekaਜਿਸ ਕੇ ਰਿਦੈ ਮੇਂ ਨਾਮੁ ਹੈ, ਸੋ ਪੁਰਸ਼ ਬਿਧਾਤਾ ਪੁਰਖ ਕਾ ਸ੍ਵਰੂਪ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ।ਪਦ ਅਰਥ ਪੁਰਖੁ = ਸਰਬ-ਵਿਆਪਕ ਪ੍ਰਭੂ (ਦਾ ਰੂਪ)। ਬਿਧਾਤਾ = ਸਿਰਜਣਹਾਰ (ਦਾ ਰੂਪ)।
SikhNet (Spanish)Quien en su corazón aprecia el Naam, es la Encarnación del Señor Creador.
ਜਿਸੁ ਨਾਮੁ ਰਿਦੈ; ਸੋ ਸਭ ਤੇ ਊਚਾ ॥
jis naam ridai; so sabh te aoochaa |
Sant Singh KhalsaOne who keeps the Naam in his heart is the highest of all.
Manmohan SinghHe, within whose heart the Name abides; he is the highest of all.
Manmohan Singh (Punjabi)ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਾਰਿਆਂ ਨਾਲੋ ਬੁਲੰਦ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ, ਸੋ ਪੁਰਸ਼ ਸਭ ਤੇ ਊਚਾ ਅਰਥਾਤ ਜਸ ਵਾਲਾ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਸਭ ਤੋਂ ਉੱਚੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।ਪਦ ਅਰਥ ਤੇ = ਤੋਂ। ਊਚਾ = ਉੱਚੇ ਆਤਮਕ ਜੀਵਨ ਵਾਲਾ।
SikhNet (Spanish)Quien en su corazón aprecia el Naam, es lo más Alto de lo alto,
ਨਾਮ ਬਿਨਾ; ਭ੍ਰਮਿ ਜੋਨੀ ਮੂਚਾ ॥੬॥
naam binaa; bhram jonee moochaa |6|
Sant Singh KhalsaWithout the Naam, the mortal wanders in reincarnation. ||6||
Manmohan SinghWithout the Name, one wanders in many existences.
Manmohan Singh (Punjabi)ਨਾਮ ਦੇ ਬਾਝੋਂ, ਬੰਦਾ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਨਾਮ ਸੇ ਬਿਨਾਂ ਪ੍ਰਾਣੀ ਜੋਨੀਓਂ ਮੇਂ (ਮੂਚਾ) ਬਹੁਤ ਹੀ ਭ੍ਰਮਤਾ ਹੈ॥੬॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੬॥ਪਦ ਅਰਥ ਭ੍ਰਮਿ = ਭ੍ਰਮੈ, ਭਟਕਦਾ ਹੈ। ਮੂਚਾ = ਬਹੁਤ। ਜੋਨੀ ਮੂਚਾ = ਬਹੁਤ ਜੂਨਾਂ ਵਿਚ ॥੬॥
SikhNet (Spanish)pues sin el Nombre, uno tiene que vagar de vientre en vientre. (6)
ਜਿਸੁ ਨਾਮੁ ਰਿਦੈ; ਤਿਸੁ ਪ੍ਰਗਟਿ ਪਹਾਰਾ ॥
jis naam ridai; tis pragatt pahaaraa |
Sant Singh KhalsaOne who keeps the Naam in his heart sees the Lord manifested in His Creation.
Manmohan SinghHe, within whose mind abides the Name; he sees the Lord manifested in His creation.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਨਾਮ ਵਸਦਾ ਹੈ, ਉਹ ਪ੍ਰਭੂ ਨੂੰ ਆਪਣੀ ਰਚਨਾ ਅੰਦਰ ਪ੍ਰਤੱਖ ਹੀ ਵੇਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਪਰਮੇਸ੍ਵਰ ਕਾ ਨਾਮੁ ਹੈ ਤਿਸ ਕਾ (ਪਹਾਰਾ) ਸੰਸਾਰ ਮੇਂ ਜਸ ਪ੍ਰਗਟ ਹੀ ਹੈ; ਵਾ ਤਿਸ ਕੀ ਦੁਕਾਨ ਪ੍ਰਗਟ ਹੀ ਹੈ ਔਰ ਤਿਸਦੀ ਸੰਗਤਿ ਸ੍ਰੇਸ੍ਟ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦੀ ਆਤਮਕ ਜੀਵਨ ਦੀ ਘਾੜਤ ਦੀ ਮਿਹਨਤ (ਸਭ ਥਾਂ) ਪਰਗਟ ਹੋ ਜਾਂਦੀ ਹੈ।ਪਦ ਅਰਥ ਪਹਾਰਾ = ਦੁਕਾਨ, ਲੁਹਾਰ ਦੀ ਦੁਕਾਨ ਜਿਸ ਵਿਚ ਲੋਹੇ ਆਦਿਕ ਤੋਂ ਕੁਝ ਘੜੀਦਾ ਹੈ, ਆਤਮਕ ਜੀਵਨ ਦੀ ਘਾੜਤ ਦੀ ਮਿਹਨਤ। ਪ੍ਰਗਟਿ = ਪ੍ਰਗਟੈ, ਪਰਗਟ ਹੋ ਜਾਂਦੀ ਹੈ।
SikhNet (Spanish)Quien en su corazón se aferra al Naam, el Nombre del Señor, ve al Señor manifestado en toda Su Creación.
ਜਿਸੁ ਨਾਮੁ ਰਿਦੈ; ਤਿਸੁ ਮਿਟਿਆ ਅੰਧਾਰਾ ॥
jis naam ridai; tis mittiaa andhaaraa |
Sant Singh KhalsaOne who keeps the Naam in his heart - his darkness is dispelled.
Manmohan SinghHe, within whose heart abides the Lord's Name; his darkness is dispelled.
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਦਾ ਨਾਮ ਵਸਦਾ ਹੈ, ਉਸ ਦਾ ਅਨ੍ਹੇਰਾ ਦੁਰ ਹੋ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਨਾਮੁ ਹੈ ਤਿਸ ਕਾ ਅਗ੍ਯਾਨ ਰੂਪੀ ਅੰਧੇਰਾ ਮਿਟ ਗ੍ਯਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ।ਪਦ ਅਰਥ ਅੰਧਾਰਾ = ਮਾਇਆ ਦੇ ਮੋਹ ਦਾ ਹਨੇਰਾ।
SikhNet (Spanish)Quien en su corazón se aferra al Naam, su oscuridad es disipada.
ਜਿਸੁ ਨਾਮੁ ਰਿਦੈ; ਸੋ ਪੁਰਖੁ ਪਰਵਾਣੁ ॥
jis naam ridai; so purakh paravaan |
Sant Singh KhalsaOne who keeps the Naam in his heart is approved and accepted.
Manmohan SinghApproved is the person, within whose heart abodes the Lord's Name.
Manmohan Singh (Punjabi)ਪਰਮਾਣੀਕ ਹੈ ਉਹ ਪੁਰਸ਼, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਹਰੀ ਨਾਮੁ ਹੈ, ਸੋਈ ਪੁਰਸ ਪਰਵਾਣ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।ਪਦ ਅਰਥ ਪਰਵਾਣੁ = ਕਬੂਲ।
SikhNet (Spanish)Quien en su corazón se aferra al Naam, es aprobado por Dios,
ਨਾਮ ਬਿਨਾ; ਫਿਰਿ ਆਵਣ ਜਾਣੁ ॥੭॥
naam binaa; fir aavan jaan |7|
Sant Singh KhalsaWithout the Naam, the mortal continues coming and going in reincarnation. ||7||
Manmohan SinghWithout the Name, one continues coming going again and again.
Manmohan Singh (Punjabi)ਨਾਮ ਦੇ ਬਗੈਰ, ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਨਾਮ ਸੇ ਬਿਨਾਂ (ਫਿਰਿ) ਬਾਰ ਬਾਰ ਆਵਣਾ ਜਾਣਾ ਅਰਥਾਤ ਜਨਮ ਮਰਨ ਬਨਾ ਰਹਿਤਾ ਹੈ॥੭॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੭॥ਪਦ ਅਰਥ ਫਿਰਿ = ਮੁੜ ਮੁੜ। ਆਵਣ ਜਾਣੁ = ਜਨਮ ਮਰਨ ਦਾ ਗੇੜ ॥੭॥
SikhNet (Spanish)sí, sin el Nombre uno solamente va y viene. (7)
ਤਿਨਿ ਨਾਮੁ ਪਾਇਆ; ਜਿਸੁ ਭਇਓ ਕ੍ਰਿਪਾਲ ॥
tin naam paaeaa; jis bheo kripaal |
Sant Singh KhalsaHe alone receives the Naam, who is blessed by the Lord's Mercy.
Manmohan SinghHe alone is blessed with the Name, on whom the Lord becomes merciful.
Manmohan Singh (Punjabi)ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ।
Fareedkot Teekaਜਿਸ ਪੁਰਸ ਪਰ ਪਰਮੇਸ੍ਵਰ ਕ੍ਰਿਪਾਲ ਭ੍ਯਾ ਹੈ ਤਿਸ ਨੇ ਨਾਮ ਪਾਇਆ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਗਿਆ, ਉਸ ਨੇ ਹਰਿ-ਨਾਮ ਹਾਸਲ ਕਰ ਲਿਆ।ਪਦ ਅਰਥ ਤਿਨਿ = ਉਸ (ਮਨੁੱਖ) ਨੇ। ਜਿਸੁ = ਜਿਸ (ਮਨੁੱਖ) ਉੱਤੇ।
SikhNet (Spanish)Sólo será Bendecido con el Naam, el Nombre del Señor, el que lleva la Gracia del Señor,
ਸਾਧਸੰਗਤਿ ਮਹਿ ਲਖੇ ਗੋੁਪਾਲ ॥
saadhasangat meh lakhe guopaal |
Sant Singh KhalsaIn the Saadh Sangat, the Company of the Holy, the Lord of the World is understood.
Manmohan SinghThrough the society of saints, Lord, the Cherisher of the world is comprehended.
Manmohan Singh (Punjabi)ਸਤਿ ਸੰਗਤ ਦੇ ਰਾਹੀਂ ਠ ਜਗਤ ਦਾ ਪਾਲਣ-ਪੋਸਣਹਾਰ ਪ੍ਰਭੂ, ਜਾਣਿਆ ਜਾਂਦਾ ਹੈ।
Fareedkot Teekaਸੋ ਪੁਰਸ ਸਾਧਸੰਗਤਿ ਮੇਂ ਪ੍ਰਾਪਤਿ ਹੋ ਕੇ ਗੋਪਾਲ ਕੋ (ਲਖੇ) ਜਾਨ ਲੇਤਾ ਹੈ॥
Prof. Sahib Singhਸਾਧ ਸੰਗਤ ਵਿਚ (ਟਿਕ ਕੇ) ਉਸ ਨੇ ਸ੍ਰਿਸ਼ਟੀ ਦੇ ਪਾਲਣਹਾਰ ਦਾ ਦਰਸਨ ਕਰ ਲਿਆ।ਪਦ ਅਰਥ ਲਖੇ = ਸਮਝ ਲੈਂਦਾ ਹੈ, ਵੇਖ ਲੈਂਦਾ ਹੈ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ}।
SikhNet (Spanish)a ese ser el Señor se le revela cuando se asocia con los Santos,
ਆਵਣ ਜਾਣ ਰਹੇ; ਸੁਖੁ ਪਾਇਆ ॥
aavan jaan rahe; sukh paaeaa |
Sant Singh KhalsaComing and going in reincarnation ends, and peace is found.
Manmohan SinghMy comings and goings have ceased, and I have obtained peace.
Manmohan Singh (Punjabi)ਮੇਰੇ ਆਉਣੇ ਅਤੇ ਜਾਣੇ ਮੁਕ ਗਏ ਹਨ ਅਤੇ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਜਨਮ ਮਰਨ ਤਿਸ ਕਾ ਰਹਿ ਚੁਕਾ ਹੈ ਔਰ ਆਤਮ ਸੁਖੁ ਤਿਸ ਨੇ ਪਾਇਆ ਹੈ॥
Prof. Sahib Singhਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ।ਪਦ ਅਰਥ ਰਹੇ = ਮੁੱਕ ਜਾਂਦੇ ਹਨ।
SikhNet (Spanish)él ya no va ni viene, logrando el Éxtasis, y mira, oh, dice Nanak,
ਕਹੁ ਨਾਨਕ; ਤਤੈ ਤਤੁ ਮਿਲਾਇਆ ॥੮॥੧॥੪॥
kahu naanak; tatai tat milaaeaa |8|1|4|
Sant Singh KhalsaSays Nanak, my essence has merged in the Essence of the Lord. ||8||1||4||
Manmohan SinghSays Nanak, my quintessence has merged in the Lord's quintessence.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਅਸਲੀਅਤ ਸੁਆਮੀ ਦੀ ਅਸਲੀਅਤ ਅੰਦਰ ਲੀਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਨੇ ਤਤੁ ਜੋ ਪਰਮੇਸ੍ਵਰ ਹੈ ਤਿਸ ਕੇ ਸਾਥ (ਤਤੁ) ਸੋਈ ਸ੍ਵਰੂਪ ਕਰ ਕੇ ਜੀਵ ਕੋ (ਮਿਲਾਇਆ) ਅਭੇਦ ਕਰ ਦੀਆ ਹੈ॥੮॥੧॥੪॥☬ਪਰਮੇਸ੍ਵਰ ਕੀ ਬਿਭੂਤੀ ਬਰਨਨ ਕਰਤੇ ਹੂਏ ਉਸਤਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਦੀ ਜਿੰਦ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਗਈ ॥੮॥੧॥੪॥ਪਦ ਅਰਥ ਨਾਨਕ = ਹੇ ਨਾਨਕ! ਤਤੈ = ਜਗਤ ਦੇ ਮੂਲ ਪਰਮਾਤਮਾ ਵਿਚ। ਤਤੁ = ਜੀਵਾਤਮਾ ॥੮॥੧॥੪॥
SikhNet (Spanish)su Quintaesencia se funde con la Esencia de Dios. (8-1-4)