ੴ

ਸਿੱਖਬਾਣੀ · SikhBani

Ang 1157

Sri Guru Granth Sahib · Raag Bhairao · 4 shabads, 54 lines
Translations
Shabad Guru Arjan Dev Ji Raag Bhairao continued from Ang 1156

ਕੋਟਿ ਮੁਨੀਸਰ; ਮੋੁਨਿ ਮਹਿ ਰਹਤੇ ॥੭॥

kott muneesar; muon meh rahate |7|

Sant Singh KhalsaMillions of silent sages dwell in silence. ||7||
Manmohan SinghMillions of silent sages abides in silence.
Manmohan Singh (Punjabi)ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।
Fareedkot Teekaਕ੍ਰੋੜੋਂ ਹੀ ਮੁਨੀਸ੍ਵਰ ਮੌਨ ਧਾਰੀ ਰਹਿ ਕਰ ਤੇਰੇ ਨਾਮ ਕੋ ਜਪਤੇ ਹੈਂ॥੭॥
Prof. Sahib Singhਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ ॥੭॥

ਪਦ ਅਰਥ ਮੁਨੀਸਰ = ਮੁਨੀ-ਈਸਰ, ਵੱਡੇ ਵੱਡੇ ਮੁਨੀ। ਮਨਿ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਮੋਨਿ'। ਇਥੇ 'ਮੁਨਿ' ਪੜ੍ਹਨਾ ਹੈ} ਚੁੱਪ ॥੭॥

SikhNet (Spanish)y por Quien millones de videntes se conservan en el silencio, sólo Él es mi Dios. (7)

ਅਵਿਗਤ ਨਾਥੁ. ਅਗੋਚਰ ਸੁਆਮੀ ॥

avigat naath. agochar suaamee |

Sant Singh KhalsaOur Eternal, Imperishable, Incomprehensible Lord and Master,
Manmohan SinghThe Imperishable and Incomprehensible Lord Master,
Manmohan Singh (Punjabi)ਅਬਿਨਾਸ਼ੀ ਅਤੇ ਅਗਾਧ ਸੁਆਮੀ,
Fareedkot Teekaਹੇ ਅਵਗਤ! ਹੇ ਨਾਥ! ਹੇ ਅਗੋਚਰ! ਹੇ ਸ੍ਵਾਮੀ!
Prof. Sahib Singhਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,

ਪਦ ਅਰਥ ਅਵਿਗਤ = {अव्यत्तत्र्} ਅਦ੍ਰਿਸ਼ਟ। ਨਾਥੁ = ਖਸਮ-ਪ੍ਰਭੂ। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)Él es mi Señor Eterno, mi Esposo, el Maestro Imperceptible,

ਪੂਰਿ ਰਹਿਆ ਘਟ; ਅੰਤਰਜਾਮੀ ॥

poor rahiaa ghatt; antarajaamee |

Sant Singh KhalsaThe Inner-knower, the Searcher of hearts, is permeating all hearts.
Manmohan Singhthe Inner-knower, is fully filling all the hearts.
Manmohan Singh (Punjabi)ਅੰਦਰਲੀਆਂ ਜਾਣਨਹਾਰ, ਮਾਲਕ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਹੇ ਅੰਤਰਜਾਮੀ! ਤੂੰ ਚੇਤਨਸਤਾ ਕਰ ਸਰਬ ਕੇ ਅੰਤਰ ਬ੍ਯਾਪਕ ਹੋ ਰਹਾ ਹੈਂ॥
Prof. Sahib Singhਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿਚ ਮੌਜੂਦ ਹੈ।

ਪਦ ਅਰਥ ਘਟ = ਸਰੀਰ {ਬਹੁ-ਵਚਨ}। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)sí, ese Quien lo penetra todo, el Conocedor Intimo de los corazones.

ਜਤ ਕਤ ਦੇਖਉ; ਤੇਰਾ ਵਾਸਾ ॥

jat kat dekhau; teraa vaasaa |

Sant Singh KhalsaWherever I look, I see Your Dwelling, O Lord.
Manmohan SinghWheresoever I see, I see Thy abode, O Lord.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਤੇਰਾ ਟਿਕਾਣਾ ਵੇਖਦਾ ਹਾਂ, ਹੇ ਸਾਈਂ!
Fareedkot Teekaਅਬ ਮੈਂ ਜਹਾਂ ਕਹੀਂ ਦੇਖਤਾ ਹੂੰ ਤਹਾਂ ਹੀ ਤੇਰਾ ਵਾਸਾ ਦੇਖਤਾ ਹੂੰ, ਭਾਵ ਸਰਬ ਰੂਪ ਤੇਰੇ ਕੋ ਦੇਖਤਾ ਹੂੰ॥☬ਜੇ ਕਹੇ ਤੁਮ ਕੋ ਇਹ ਅਨਭਵ ਕਹਾਂ ਸੇ ਪ੍ਰਾਪਤਿ ਭ੍ਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ।

ਪਦ ਅਰਥ ਜਤ ਕਤ = ਜਿੱਥੇ ਕਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।

SikhNet (Spanish)A donde sea que volteo a ver, ahí solamente Lo veo a Él.

ਨਾਨਕ ਕਉ; ਗੁਰਿ ਕੀਓ ਪ੍ਰਗਾਸਾ ॥੮॥੨॥੫॥

naanak kau; gur keeo pragaasaa |8|2|5|

Sant Singh KhalsaThe Guru has blessed Nanak with enlightenment. ||8||2||5||
Manmohan SinghNanak, the slave, the Guru has illumined.
Manmohan Singh (Punjabi)ਗੋਲੇ ਨਾਨਕ ਨੂੰ ਗੁਰਦੇਵ ਜੀ ਨੇ ਰੌਸ਼ਨ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਗੁਰੋਂ ਨੇ ਗ੍ਯਾਨ ਰੂਪ ਪ੍ਰਕਾਸੁ ਕੀਆ ਹੈ॥੮॥੨॥੫॥
Prof. Sahib Singh(ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ॥੮॥੨॥੫॥

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸਾ = ਆਤਮਕ ਚਾਨਣ ॥੮॥੨॥੫॥

SikhNet (Spanish)Así es como el Guru ha iluminado mi mente. (8-2-5)

Open this shabad (35 lines, Angs 1156-1157) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸਤਿਗੁਰਿ; ਮੋ ਕਉ ਕੀਨੋ ਦਾਨੁ ॥

satigur; mo kau keeno daan |

Sant Singh KhalsaThe True Guru has blessed me with this gift.
Manmohan SinghThe True Guru, has blessed me with the boon.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਦਾਤ ਪਰਦਾਨ ਕੀਤੀ ਹੈ।
Fareedkot Teekaਸਤਿਗੁਰੋਂ ਨੇ ਮੇਰੇ ਕੋ ਇਹੁ ਦਾਨ ਕੀਆ ਹੈ॥
Prof. Sahib Singhਗੁਰੂ ਨੇ ਮੈਨੂੰ (ਇਹ) ਦਾਤ ਬਖ਼ਸ਼ੀ ਹੈ,

ਪਦ ਅਰਥ ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ।

SikhNet (Spanish)Mira, el Guru Verdadero me ha bendecido con Su Regalo.

ਅਮੋਲ ਰਤਨੁ ਹਰਿ ਦੀਨੋ ਨਾਮੁ ॥

amol ratan har deeno naam |

Sant Singh KhalsaHe has given me the Priceless Jewel of the Lord's Name.
Manmohan SinghHe has blest me with the invaluable jewel of the God's Name.
Manmohan Singh (Punjabi)ਉਨ੍ਹਾਂ ਨੇ ਮੈਨੂੰ ਹਰੀ ਨਾਮ ਦਾ ਅਣਮੁੱਲਾ ਹੀਰਾ ਬਖਸ਼ਿਆ ਹੈ।
Fareedkot Teekaਅਮੋਲਕ ਰਤਨ ਜੋ ਹਰੀ ਕਾ ਨਾਮੁ ਹੈ, ਸੋ ਮੇਰੇ ਕੋ ਦੀਆ ਹੈ॥
Prof. Sahib Singh(ਗੁਰੂ ਨੇ ਮੈਨੂੰ ਉਹ) ਨਾਮ-ਰਤਨ ਦਿੱਤਾ ਹੈ ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ।

ਪਦ ਅਰਥ ਅਮੋਲ = ਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ।

SikhNet (Spanish)Sí, Él me ha bendecido con la Maravilla del Naam, el Nombre del Señor.

ਸਹਜ ਬਿਨੋਦ ਚੋਜ ਆਨੰਤਾ ॥

sehaj binod choj aanantaa |

Sant Singh KhalsaNow, I intuitively enjoy endless pleasures and wondrous play.
Manmohan SinghI, now, easily enjoy infinite revelments and wondrous plays.
Manmohan Singh (Punjabi)ਮੈਂ ਹੁਣ ਬੇਅੰਤ ਰੰਗਰਲੀਆਂ ਅਤੇ ਅਸਚਰਜ ਖੇਡਾਂ ਸੁਖੈਨ ਹੀ ਮਾਣਦਾ ਹਾਂ।
Fareedkot Teekaਸੁਭਾਵਕ ਹੀ (ਚੋਜ) ਕੌਤਕ ਅਰ ਅਨੰਤ ਹੀ ਬਿਲਾਸ ਪ੍ਰਾਪਤਿ ਹੂਏ ਹੈਂ॥
Prof. Sahib Singh(ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਬੇਅੰਤ ਆਨੰਦ-ਤਮਾਸ਼ੇ ਬਣੇ ਰਹਿੰਦੇ ਹਨ।

ਪਦ ਅਰਥ ਸਹਜ ਬਿਨੋਦ = ਆਤਮਕ ਅਡੋਲਤਾ ਦੇ ਆਨੰਦ। ਆਨੰਤਾ = ਬੇਅੰਤ।

SikhNet (Spanish)Infinitas son las Dichas de Equilibrio que da,

ਨਾਨਕ ਕਉ; ਪ੍ਰਭੁ ਮਿਲਿਓ ਅਚਿੰਤਾ ॥੧॥

naanak kau; prabh milio achintaa |1|

Sant Singh KhalsaGod has spontaneously met with Nanak. ||1||
Manmohan SinghThe Lord has spontaneously met with Nanak.
Manmohan Singh (Punjabi)ਪ੍ਰਭੂ ਆਪਣੇ ਆਪ ਹੀ ਨਾਨਕ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਚਿੰਤਾ ਪਦ ਕਾ ਅਰਥੁ ਅਕਸ ਮਾਤ੍ਰ ਅਰਥਾਤ ਸ੍ਵਤੇ ਸਿਧ ਹਮ ਕੋ ਪਰਮੇਸ੍ਵਰੁ ਮਿਲਤਾ ਹੈ॥੧॥
Prof. Sahib Singh(ਮੈਨੂੰ) ਨਾਨਕ ਨੂੰ (ਗੁਰੂ ਦੀ ਕਿਰਪਾ ਨਾਲ) ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ ॥੧॥

ਪਦ ਅਰਥ ਅਚਿੰਤਾ = (ਜੀਵਾਂ ਦੇ ਮਨ ਦੀ) ਚਿੰਤਾ ਦੂਰ ਕਰਨ ਵਾਲਾ ॥੧॥

SikhNet (Spanish)pues de forma espontánea me encontró. (1)

ਕਹੁ ਨਾਨਕ; ਕੀਰਤਿ ਹਰਿ ਸਾਚੀ ॥

kahu naanak; keerat har saachee |

Sant Singh KhalsaSays Nanak, True is the Kirtan of the Lord's Praise.
Manmohan SinghSays Nanak, True is the praise of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸੱਚੀ ਹੈ ਸਿਫ਼ਤ ਸ਼ਲਾਘਾ ਸੁਆਮੀ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰੀ ਕੀ ਕੀਰਤੀ ਸਾਚੀ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ।

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਕੀਰਤਿ = ਸਿਫ਼ਤ-ਸਾਲਾਹ। ਸਾਚੀ = ਸਦਾ-ਥਿਰ ਰਹਿਣ ਵਾਲੀ।

SikhNet (Spanish)Dice Nanak, Verdadera, Verdadera es la Alabanza de Dios,

ਬਹੁਰਿ ਬਹੁਰਿ; ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥

bahur bahur; tis sang man raachee |1| rahaau |

Sant Singh KhalsaAgain and again, my mind remains immersed in it. ||1||Pause||
Manmohan SinghAgain and again my mind remain attached with that. Pause.
Manmohan Singh (Punjabi)ਮੁੜ ਮੁੜ ਕੇ ਮੇਰਾ ਚਿੱਤ ਉਸ ਨਾਲ ਜੁੜਿਆ ਰਹਿੰਦਾ ਹੈ। ਠਹਿਰਾਉ।
Fareedkot Teekaਇਸੀ ਵਾਸਤੇ ਪੁਨਹ ਪੁਨਹ ਤਿਸ ਕੀਰਤੀ ਕੇ ਸੰਗ ਮੇਰੇ ਮਨ ਕੀ ਬ੍ਰਿਤੀ ਰਚੀ ਹੈ॥੧॥ ਰਹਾਉ॥
Prof. Sahib Singhਆਪਣੇ ਮਨ ਨੂੰ ਮੁੜ ਮੁੜ ਉਸ (ਸਿਫ਼ਤ-ਸਾਲਾਹ) ਨਾਲ ਜੋੜੀ ਰੱਖ ॥੧॥ ਰਹਾਉ ॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਤਿਸੁ ਸੰਗਿ = ਉਸ (ਸਿਫ਼ਤ-ਸਾਲਾਹ) ਨਾਲ। ਰਾਚੀ = ਜੋੜੀ ਰੱਖ ॥੧॥ ਰਹਾਉ ॥

SikhNet (Spanish)sólo si uno se entonara en Ella por siempre y para siempre. (1-Pausa)

ਅਚਿੰਤ ਹਮਾਰੈ. ਭੋਜਨ ਭਾਉ ॥

achint hamaarai. bhojan bhaau |

Sant Singh KhalsaSpontaneously, I feed on the Love of God.
Manmohan SinghEffortlessly feed I on the Lord's love.
Manmohan Singh (Punjabi)ਨਿਰਯਤਨ ਹੀ ਮੈਂ ਪ੍ਰਭੂ ਦੀ ਪ੍ਰੀਤ ਦਾ ਖਾਣਾ ਖਾਂਦਾ ਹਾਂ।
Fareedkot Teeka(ਅਚਿੰਤ) ਵਾਹਿਗੁਰੂ ਕਾ (ਭਾਉ) ਪ੍ਰੇਮ ਹੀ ਹਮਾਰੇ ਕੋ ਭੋਜਨ ਵਤ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੁਣ) ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ (ਆਤਮਕ ਜੀਵਨ ਦੀ) ਖ਼ੁਰਾਕ ਹੈ,

ਪਦ ਅਰਥ ਅਚਿੰਤ ਭਾਉ = ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਪਿਆਰ।

SikhNet (Spanish)De manera espontánea me alimento del Amor de Dios,

ਅਚਿੰਤ ਹਮਾਰੈ. ਲੀਚੈ ਨਾਉ ॥

achint hamaarai. leechai naau |

Sant Singh KhalsaSpontaneously, I take God's Name.
Manmohan SinghEffortlessly take I the Lord's Name.
Manmohan Singh (Punjabi)ਨਿਰਯਤਨ ਹੀ ਮੈਂ ਸੁਆਮੀ ਦਾ ਨਾਮ ਲੈਂਦਾ ਹਾਂ।
Fareedkot Teeka(ਅਚਿੰਤ) ਪਰਮੇਸ੍ਵਰ ਕਾ ਹੀ ਹਮਾਰੇ ਨਾਮ (ਲੀਚੈ) ਜਪੀਤਾ ਹੈ॥
Prof. Sahib Singhਮੇਰੇ ਅੰਦਰ ਅਚਿੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ,

ਪਦ ਅਰਥ ਹਮਾਰੈ = ਮੇਰੇ ਵਾਸਤੇ। ਲੀਚੈ = ਲਈਦਾ ਹੈ। ਅਚਿੰਤ ਨਾਉ = ਅਚਿੰਤ ਪ੍ਰਭੂ ਦਾ ਨਾਮ।

SikhNet (Spanish)así el Nombre se edifica en mi corazón.

ਅਚਿੰਤ ਹਮਾਰੈ. ਸਬਦਿ ਉਧਾਰ ॥

achint hamaarai. sabad udhaar |

Sant Singh KhalsaSpontaneously, I am saved by the Word of the Shabad.
Manmohan SinghSpontaneously does the Name emancipate me.
Manmohan Singh (Punjabi)ਆਪਣੇ ਆਪ ਹੀ ਨਾਮ ਮੇਰਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਉਧਾਰ ਕਰਨੇ ਵਾਲਾ ਸਬਦ ਅਕਸ ਮਾਤ੍ਰ ਤੇ ਹਮਾਰੇ ਰਿਦੇ ਮੇਂ ਪ੍ਰਾਪਤਿ ਭ੍ਯਾ ਹੈ॥
Prof. Sahib Singhਅਚਿੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਮੇਰਾ ਬਚਾਉ ਹੋ ਰਿਹਾ ਹੈ।

ਪਦ ਅਰਥ ਅਚਿੰਤ ਸਬਦਿ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਰਾਹੀਂ। ਉਧਾਰ = ਪਾਰ-ਉਤਾਰਾ।

SikhNet (Spanish)De forma espontánea la Alabanza lo libera a uno.

ਅਚਿੰਤ ਹਮਾਰੈ. ਭਰੇ ਭੰਡਾਰ ॥੨॥

achint hamaarai. bhare bhanddaar |2|

Sant Singh KhalsaSpontaneously, my treasures are filled to overflowing. ||2||
Manmohan SinghSpontaneously my treasures remain brimful with the Name.
Manmohan Singh (Punjabi)ਮੇਰੇ ਖਜਾਨੇ ਆਪਣੇ ਆਪ ਹੀ ਨਾਮ ਨਾਲ ਪਰੀਪੂਰਨ ਰਹਿੰਦੇ ਹਨ।
Fareedkot Teekaਅਕਸ ਮਾਤ੍ਰ ਤੇ ਹੀ ਹਮਾਰੇ ਭੰਡਾਰ ਭਰ ਗਏ ਹੈਂ, ਭਾਵ ਸੁਭ ਗੁਣੋ ਨੇ ਹਮਾਰੇ ਰਿਦੇ ਮੇਂ ਨਿਵਾਸੁ ਕੀਆ ਹੈ॥੨॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਭਰੇ ਗਏ ਹਨ ॥੨॥
SikhNet (Spanish)De forma espontánea el Tesoro de Dios llena mi mente. (2)

ਅਚਿੰਤ ਹਮਾਰੈ. ਕਾਰਜ ਪੂਰੇ ॥

achint hamaarai. kaaraj poore |

Sant Singh KhalsaSpontaneously, my works are perfectly accomplished.
Manmohan SinghMine tasks are spontaneously accomplished.
Manmohan Singh (Punjabi)ਮੇਰੇ ਕੰਮ ਕਾਜ ਆਪਣੇ ਆਪ ਹੀ ਸੰਪੂਰਨ ਹੋ ਜਾਂਦੇ ਹਨ।
Fareedkot Teekaਅਚਿੰਤ ਹੀ ਹਮਾਰੇ ਕਾਰਜ ਸਿਧ ਹੂਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ,

ਪਦ ਅਰਥ ਪੂਰੇ = ਸਫਲ ਹੁੰਦੇ ਹਨ।

SikhNet (Spanish)De forma espontánea todas mis tareas son realizadas.

ਅਚਿੰਤ ਹਮਾਰੈ. ਲਥੇ ਵਿਸੂਰੇ ॥

achint hamaarai. lathe visoore |

Sant Singh KhalsaSpontaneously, I am rid of sorrow.
Manmohan SinghSpontaneously am I rid of my sorrows.
Manmohan Singh (Punjabi)ਮੇਰੇ ਝੁਰੇਵੇ ਆਪਣੇ ਆਪ ਹੀ ਦੂਰ ਹੋ ਗਏ ਹਨ।
Fareedkot Teekaਅਚਿੰਤ ਹਮਾਰੇ (ਵਿਸੂਰੇ) ਝੋਰੇ ਲਹਿ ਗਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਮੇਰੇ ਅੰਦਰੋਂ ਸਾਰੇ) ਚਿੰਤਾ-ਝੋਰੇ ਮੁੱਕ ਗਏ ਹਨ,

ਪਦ ਅਰਥ ਵਿਸੂਰੇ = ਚਿੰਤਾ-ਝੋਰੇ।

SikhNet (Spanish)De forma espontánea me quito de todos mis sufrimientos.

ਅਚਿੰਤ ਹਮਾਰੈ. ਬੈਰੀ ਮੀਤਾ ॥

achint hamaarai. bairee meetaa |

Sant Singh KhalsaSpontaneously, my enemies have become friends.
Manmohan SinghSpontaneously my enemies have turned friends.
Manmohan Singh (Punjabi)ਮੇਰੇ ਦੁਸ਼ਮਨ ਆਪਣੇ ਆਪ ਹੀ ਮਿੱਤ੍ਰ ਬਣ ਗਏ ਹਨ।
Fareedkot Teekaਜੋ ਹਮਾਰੇ ਬੈਰੀ ਥੇ, ਸੋ ਅਚਿੰਤ ਹੀ ਮਿਤ੍ਰ ਹੋ ਗਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਹੁਣ ਮੈਨੂੰ ਵੈਰੀ ਭੀ ਮਿੱਤਰ ਦਿੱਸ ਰਹੇ ਹਨ।

ਪਦ ਅਰਥ ਮੀਤਾ = ਮਿੱਤਰ।

SikhNet (Spanish)De forma espontánea mis enemigos se vuelven mis amigos,

ਅਚਿੰਤੋ ਹੀ; ਇਹੁ ਮਨੁ ਵਸਿ ਕੀਤਾ ॥੩॥

achinto hee; ihu man vas keetaa |3|

Sant Singh KhalsaSpontaneously, I have brought my mind under control. ||3||
Manmohan SinghAutomatically have I conquered this mind of mine.
Manmohan Singh (Punjabi)ਸੁਤੇ ਸਿਧ ਹੀ ਮੈਂ ਆਪਣਾ ਇਹ ਮਨੂਆ ਕਾਬੂ ਕਰ ਲਿਆ ਹੈ।
Fareedkot Teekaਸੁਭਾਵਕ ਹੀ ਏਹ ਮਨੁ ਵਸ ਕਰ ਲੀਆ ਹੈ॥੩॥
Prof. Sahib Singhਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵੱਸ ਵਿਚ ਕਰ ਲਿਆ ਹੈ ॥੩॥

ਪਦ ਅਰਥ ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲਾ ਹਰਿ ਨਾਮ ਲੈ ਕੇ ਹੀ। ਵਸਿ = ਕਾਬੂ ਵਿਚ ॥੩॥

SikhNet (Spanish)sí, de manera espontánea he conquistado a mi mente. (3)

ਅਚਿੰਤ ਪ੍ਰਭੂ; ਹਮ ਕੀਆ ਦਿਲਾਸਾ ॥

achint prabhoo; ham keea dilaasaa |

Sant Singh KhalsaSpontaneously, God has comforted me.
Manmohan SinghThe Lord has spontaneously consoled me.
Manmohan Singh (Punjabi)ਸੁਆਮੀ ਨੇ ਖੁਦ-ਬ-ਖੁਦ ਹੀ ਮੈਨੂੰ ਧੀਰਜ ਦਿੱਤਾ ਹੈ।
Fareedkot Teekaਅਚਿੰਤ ਪ੍ਰਭੂ ਨੇ ਹਮ ਕੋ ਦਿਲਾਸਾ ਕੀਆ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਹੌਸਲਾ ਬਖ਼ਸ਼ਿਆ ਹੈ।

ਪਦ ਅਰਥ ਹਮ = ਸਾਨੂੰ, ਮੈਨੂੰ। ਦਿਲਾਸਾ = ਹੌਸਲਾ।

SikhNet (Spanish)De forma espontánea mi Señor ha acariciado mi Alma.

ਅਚਿੰਤ ਹਮਾਰੀ. ਪੂਰਨ ਆਸਾ ॥

achint hamaaree. pooran aasaa |

Sant Singh KhalsaSpontaneously, my hopes have been fulfilled.
Manmohan SinghMy hope has automatically been fulfilled.
Manmohan Singh (Punjabi)ਮੇਰੀ ਉਮੈਦ ਸੁਤੇ ਸਿਧ ਹੀ ਪੂਰੀ ਹੋ ਗਈ ਹੈ।
Fareedkot Teekaਅਚਿੰਤ ਹੀ ਹਮਾਰੀ ਆਸਾ ਪੂਰਨ ਭਈ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ (ਦੀ ਕ੍ਰਿਪਾ ਦੁਆਰਾ) ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ।
SikhNet (Spanish)De forma espontánea encuentro la Satisfacción, oh hermanos.

ਅਚਿੰਤ ਹਮੑਾ ਕਉ; ਸਗਲ ਸਿਧਾਂਤੁ ॥

achint hamaa kau; sagal sidhaant |

Sant Singh KhalsaSpontaneously, I have totally realized the essence of reality.
Manmohan SinghAutomatically have I understood all the quintessence.
Manmohan Singh (Punjabi)ਸੁਤੇ ਸਿਧ ਹੀ ਮੈਂ ਤਮਾਮ ਅਸਲੀਅਤ ਨੂੰ ਸਮਝ ਲਿਆ ਹੈ।
Fareedkot Teekaਸੁਭਾਵਕ ਹੀ ਹਮ ਕੋ ਸੰਪੂਰਨ ਸਿਧਾਂਤ ਪ੍ਰਾਪਤਿ ਭ੍ਯਾ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ।

ਪਦ ਅਰਥ ਹਮ੍ਹ੍ਹਾ ਕਉ = ਮੇਰੇ ਵਾਸਤੇ। ਸਿਧਾਂਤੁ = ਸਿੱਧਾਂਤੁ, ਧਰਮ ਦਾ ਨਿਚੋੜ।

SikhNet (Spanish)De forma espontánea me lleno del Conocimiento de la Quintaesencia de Dios.

ਅਚਿੰਤੁ ਹਮ ਕਉ; ਗੁਰਿ ਦੀਨੋ ਮੰਤੁ ॥੪॥

achint ham kau; gur deeno mant |4|

Sant Singh KhalsaSpontaneously, I have been blessed with the Guru's Mantra. ||4||
Manmohan SinghThe Guru has spontaneously blessed me with the Lord's Name.
Manmohan Singh (Punjabi)ਆਪਣੇ ਆਪ ਹੀ ਗੁਰਾਂ ਨੇ ਮੈਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ।
Fareedkot Teeka(ਅਚਿੰਤੁ) ਵਾਹਿਗੁਰੂ ਕਾ ਗੁਰੋਂ ਨੇ ਹਮ ਕੋ ਮੰਤ੍ਰ ਦੀਆ ਹੈ॥੪॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ ਗੁਰੂ ਨੇ ਦਿੱਤਾ ਹੈ ॥੪॥

ਪਦ ਅਰਥ ਅਚਿੰਤੁ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ। ਗੁਰਿ = ਗੁਰੂ ਨੇ। ਮੰਤੁ = ਉਪਦੇਸ਼ ॥੪॥

SikhNet (Spanish)De forma espontánea soy bendecido con el Mantra del Guru. (4)

ਅਚਿੰਤ ਹਮਾਰੇ. ਬਿਨਸੇ ਬੈਰ ॥

achint hamaare. binase bair |

Sant Singh KhalsaSpontaneously, I am rid of hatred.
Manmohan SinghEffortlessly am I rid of the animosities.
Manmohan Singh (Punjabi)ਨਿਰਯਤਨ ਹੀ ਮੈਂ ਦੁਸ਼ਮਨੀਆਂ ਤੋਂ ਛੁਟਕਾਰਾ ਪਾ ਗਿਆ ਹਾਂ।
Fareedkot Teekaਹਮਾਰੇ ਅਚਾਨਕ ਹੀ ਬੈਰ ਬਿਨਸ ਗਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ ਸਾਰੇ) ਵੈਰ-ਵਿਰੋਧ ਨਾਸ ਹੋ ਗਏ ਹਨ,

ਪਦ ਅਰਥ ਬੈਰ = ਵੈਰ-ਵਿਰੋਧ {ਬਹੁ-ਵਚਨ}।

SikhNet (Spanish)De forma espontánea soy liberado de todas mis envidias y celos.

ਅਚਿੰਤ ਹਮਾਰੇ. ਮਿਟੇ ਅੰਧੇਰ ॥

achint hamaare. mitte andher |

Sant Singh KhalsaSpontaneously, my darkness has been dispelled.
Manmohan SinghEffortlessly has my darkness been dispelled.
Manmohan Singh (Punjabi)ਨਿਰਯਤਨ ਹੀ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਅਚਿੰਤ ਹੀ ਹਮਾਰੇ ਅਗ੍ਯਾਨ ਜਨ੍ਯ ਅੰਧੇਰ ਨਿਬ੍ਰਿਤ ਭਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ (ਮੇਰੇ ਅੰਦਰੋਂ) ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ।

ਪਦ ਅਰਥ ਅੰਧੇਰ = ਮਾਇਆ ਦੇ ਮੋਹ ਦੇ ਹਨੇਰੇ।

SikhNet (Spanish)De forma espontánea la oscuridad de la ignorancia es disipada en mi interior.

ਅਚਿੰਤੋ ਹੀ; ਮਨਿ ਕੀਰਤਨੁ ਮੀਠਾ ॥

achinto hee; man keeratan meetthaa |

Sant Singh KhalsaSpontaneously, the Kirtan of the Lord's Praise seems so sweet to my mind.
Manmohan SinghSpontaneously the Lord's praise sweet unto my mind.
Manmohan Singh (Punjabi)ਆਪਣੇ ਆਪ ਹੀ ਸੁਆਮੀ ਦੀ ਸਿਫ਼ਤ-ਸਲਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
Fareedkot Teekaਸੁਭਾਵਕ ਹੀ ਪਰਮੇਸ੍ਵਰ ਕਾ ਕੀਰਤਨੁ ਮਨ ਮੇਂ ਲਗਾ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਰਹੀ ਹੈ,

ਪਦ ਅਰਥ ਅਚਿੰਤੋ ਹੀ = ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ (ਜਪ ਕੇ) ਹੀ। ਮਨਿ = ਮਨ ਵਿਚ।

SikhNet (Spanish)De forma espontánea la Alabanza de Dios se hace Dulce para mí.

ਅਚਿੰਤੋ ਹੀ; ਪ੍ਰਭੁ ਘਟਿ ਘਟਿ ਡੀਠਾ ॥੫॥

achinto hee; prabh ghatt ghatt ddeetthaa |5|

Sant Singh KhalsaSpontaneously, I behold God in each and every heart. ||5||
Manmohan SinghAutomatically see I the Lord amidst all the hearts.
Manmohan Singh (Punjabi)ਸੁਤੇ ਸਿਧ ਹੀ ਮੈਂ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖਦਾ ਹਾਂ।
Fareedkot Teekaਅਕਸ ਮਾਤ੍ਰ ਤੇ ਹੀ ਘਟੋਂ ਘਟੋਂ ਮੇਂ ਪ੍ਰਭੂ ਕੋ ਦੇਖਾ ਹੈ॥੫॥
Prof. Sahib Singhਅਤੇ ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ ॥੫॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ ॥੫॥

SikhNet (Spanish)Oh, de forma espontánea he podido ver a Dios en cada corazón. (5)

ਅਚਿੰਤ ਮਿਟਿਓ ਹੈ; ਸਗਲੋ ਭਰਮਾ ॥

achint mittio hai; sagalo bharamaa |

Sant Singh KhalsaSpontaneously, all my doubts have been dispelled.
Manmohan SinghAutomatically has all my doubts been dispelled.
Manmohan Singh (Punjabi)ਸੁਤੇ ਸਿਧ ਹੀ ਮੇਰਾ ਸਾਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਸੁਭਾਵਕ ਹੀ ਹਮਾਰਾ ਸਭ ਭਰਮੁ ਨਿਬ੍ਰਿਤ ਹੋ ਗਯਾ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ,

ਪਦ ਅਰਥ ਸਗਲੋ = ਸਾਰਾ।

SikhNet (Spanish)Espontáneamente, me libero de toda ilusión.

ਅਚਿੰਤ ਵਸਿਓ; ਮਨਿ ਸੁਖ ਬਿਸ੍ਰਾਮਾ ॥

achint vasio; man sukh bisraamaa |

Sant Singh KhalsaSpontaneously, peace and celestial harmony fill my mind.
Manmohan SinghMy mind, now, effortlessly abides in peace and pleasure.
Manmohan Singh (Punjabi)ਮੇਰਾ ਚਿੱਤ ਹੁਣ ਨਿਰਯਤਨ ਹੀ ਆਰਾਮ ਅਤੇ ਅਨੰਦ ਅੰਦਰ ਵਸਦਾ ਹੈ।
Fareedkot Teeka(ਅਚਿੰਤ) ਪਰਮੇਸ੍ਵਰ ਮਨ ਮੇਂ ਬਸਾ ਹੈ ਇਸੀ ਤੇ ਹਮਨੇ ਸੁਖ ਸ੍ਵਰੂਪ ਮੇਂ ਬਿਸ੍ਰਾਮੁ ਕੀਆ ਹੈ॥
Prof. Sahib Singh(ਜਦੋਂ ਤੋਂ) ਅਚਿੰਤ ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ, ਮੇਰੇ ਅੰਦਰ ਆਤਮਕ ਆਨੰਦ ਦਾ (ਪੱਕਾ) ਟਿਕਾਣਾ ਬਣ ਗਿਆ ਹੈ।

ਪਦ ਅਰਥ ਬਿਸ੍ਰਾਮਾ = ਟਿਕਾਣਾ।

SikhNet (Spanish)Espontáneamente mi mente ahora vive en Éxtasis.

ਅਚਿੰਤ ਹਮਾਰੈ. ਅਨਹਤ ਵਾਜੈ ॥

achint hamaarai. anahat vaajai |

Sant Singh KhalsaSpontaneously, the Unstruck Melody of the Sound-current resounds within me.
Manmohan SinghSpontaneously the unstruck melody resounds within me.
Manmohan Singh (Punjabi)ਖੁਦ-ਬ-ਖੁਦ ਹੋਣ ਵਾਲਾ ਕੀਰਤਨ, ਆਪਣੇ ਆਪ ਹੀ ਮੇਰੇ ਅੰਦਰ ਗੂੰਜਦਾ ਹੈ।
Fareedkot Teeka(ਅਚਿੰਤ) ਹੀ ਹਮਾਰੇ ਏਕ ਰਸ ਦਸਵੇਂ ਦ੍ਵਾਰ ਮੇਂ ਬਾਜੇ ਬਾਜ ਰਹੇ ਹੈਂ॥
Prof. Sahib Singhਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦਾ ਇੱਕ-ਰਸ ਵਾਜਾ ਵੱਜ ਰਿਹਾ ਹੈ,

ਪਦ ਅਰਥ ਅਨਹਤ = ਇਕ-ਰਸ, ਲਗਾਤਾਰ, ਬਿਨਾ ਸਾਜ਼ ਵਜਾਇਆਂ। ਵਾਜੈ = ਵੱਜ ਰਿਹਾ ਹੈ, ਰਾਗ ਹੋ ਰਿਹਾ ਹੈ।

SikhNet (Spanish)Espontáneamente la Melodía Divina resuena en mi interior.

ਅਚਿੰਤ ਹਮਾਰੈ. ਗੋਬਿੰਦੁ ਗਾਜੈ ॥੬॥

achint hamaarai. gobind gaajai |6|

Sant Singh KhalsaSpontaneously, the Lord of the Universe has revealed Himself to me. ||6||
Manmohan SinghThe Lord of the world, has spontaneously become manifest unto me.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ ਆਪਣੇ ਆਪ ਹੀ ਮੇਰੇ ਤੇ ਪਰਗਟ ਹੋ ਗਿਆ ਹੈ।
Fareedkot Teekaਅਕਸ ਮਾਤ੍ਰ ਤੇ ਹਮਾਰੇ ਰਿਦੇ ਮੇਂ ਗੋਬਿੰਦ ਜੀ (ਗਾਜੈ) ਪ੍ਰਗਟ ਹੂਏ ਹੈਂ॥੬॥
Prof. Sahib Singhਅਤੇ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਗੋਬਿੰਦ ਦਾ ਨਾਮ ਹੀ ਹਰ ਵੇਲੇ ਗੱਜ ਰਿਹਾ ਹੈ ॥੬॥

ਪਦ ਅਰਥ ਗਾਜੈ = ਗੱਜ ਰਿਹਾ ਹੈ, ਪੂਰਾ ਪ੍ਰਭਾਵ ਪਾ ਰਿਹਾ ਹੈ ॥੬॥

SikhNet (Spanish)Oh, de manera espontánea, Dios se ha manifestado en mí. (6)

ਅਚਿੰਤ ਹਮਾਰੈ. ਮਨੁ ਪਤੀਆਨਾ ॥

achint hamaarai. man pateeaanaa |

Sant Singh KhalsaSpontaneously, my mind has been pleased and appeased.
Manmohan SinghSpontaneously has my mind been pleased with the Lord.
Manmohan Singh (Punjabi)ਆਪਣੇ ਆਪ ਹੀ ਮੇਰਾ ਚਿੱਤ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਸੁਭਾਵਕ ਹੀ ਹਮਾਰੇ ਮਨ ਤੇ ਪਤੀਆਵਨਾ ਕੀਆ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਬਰਕਤਿ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ,

ਪਦ ਅਰਥ ਪਤੀਆਨਾ = ਪਤੀਜ ਗਿਆ ਹੈ, ਭਟਕਣੋਂ ਹਟ ਗਿਆ ਹੈ।

SikhNet (Spanish)De manera espontánea mi mente está complacida con Dios

ਨਿਹਚਲ ਧਨੀ; ਅਚਿੰਤੁ ਪਛਾਨਾ ॥

nihachal dhanee; achint pachhaanaa |

Sant Singh KhalsaI have spontaneously realized the Eternal, Unchanging Lord.
Manmohan SinghThe Moveless Lord have I effortlessly realised.
Manmohan Singh (Punjabi)ਅਹਿੱਲ ਪ੍ਰਭੂ ਨੂੰ ਮੈਂ ਨਿਰਯਤਨ ਹੀ ਅਨੁਭਵ ਕਰ ਲਿਆ ਹੈ।
Fareedkot Teekaਨਿਹਚਲ ਧਨੀ ਪਰਮੇਸ੍ਵਰ ਕੋ ਸੁਤੇ ਸਿਧ ਹੀ ਪਛਾਣ ਲੀਆ ਹੈ॥
Prof. Sahib Singhਅਚਿੰਤ ਹਰਿ-ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪਾ ਲਈ ਹੈ।

ਪਦ ਅਰਥ ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ। ਪਛਾਨਾ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ।

SikhNet (Spanish)y así realizo a mi Dios Libre de Preocupaciones, a mi Maestro Eterno.

ਅਚਿੰਤੋ ਉਪਜਿਓ; ਸਗਲ ਬਿਬੇਕਾ ॥

achinto upajio; sagal bibekaa |

Sant Singh KhalsaSpontaneously, all wisdom and knowledge has welled up within me.
Manmohan SinghSpontaneously has all wisdom welled up in me.
Manmohan Singh (Punjabi)ਆਪਣੇ ਆਪ ਹੀ ਸਾਰੀ ਸਿਆਣਪ ਮੇਰੇ ਅੰਦਰ ਉਤਪੰਨ ਹੋ ਆਈ ਹੈ।
Fareedkot Teekaਸੁਭਾਵਕ ਹੀ ਹਮ ਕੋ ਸੰਪੂਰਨ ਬਬੇਕ ਉਤਪਤ ਹੂਆ ਹੈ॥
Prof. Sahib Singhਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ।

ਪਦ ਅਰਥ ਬਿਬੇਕਾ = ਚੰਗੇ ਮਾੜੇ ਕੰਮ ਦੀ ਪਰਖ।

SikhNet (Spanish)De forma espontánea la Sabiduría se ha edificado en mí.

ਅਚਿੰਤ ਚਰੀ ਹਥਿ; ਹਰਿ ਹਰਿ ਟੇਕਾ ॥੭॥

achint charee hath; har har ttekaa |7|

Sant Singh KhalsaSpontaneously, the Support of the Lord, Har, Har, has come into my hands. ||7||
Manmohan SinghSpontaneously has the Lord Master's support come to my hand.
Manmohan Singh (Punjabi)ਆਪਣੇ ਆਪ ਹੀ ਸੁਆਮੀ-ਮਾਲਕ ਦਾ ਆਸਰਾ ਮੇਰੇ ਹੱਥ ਚੜ੍ਹ ਗਿਆ ਹੈ।
Fareedkot Teekaਅਚਿੰਤ ਹੀ ਹਮਾਰੇ ਰਿਦੇ ਰੂਪੀ ਹਥ ਮੇਂ ਹਰਿ ਹਰਿ ਕੀ (ਟੇਕਾ) ਸਰਨ (ਚਰੀ) ਚੜੀ ਹੈ॥੭॥
Prof. Sahib Singhਇਸ ਅਚਿੰਤ ਹਰਿ-ਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ ॥੭॥

ਪਦ ਅਰਥ ਚਰੀ = ਚੜ੍ਹੀ ਹੈ। ਹਥਿ = ਹੱਥ ਵਿਚ। ਟੇਕ = ਆਸਰਾ ॥੭॥

SikhNet (Spanish)De forma espontánea mi Dios me bendijo con Su Soporte. (7)

ਅਚਿੰਤ ਪ੍ਰਭੂ; ਧੁਰਿ ਲਿਖਿਆ ਲੇਖੁ ॥

achint prabhoo; dhur likhiaa lekh |

Sant Singh KhalsaSpontaneously, God has recorded my pre-ordained destiny.
Manmohan SinghThe care-free Lord has preordained my destiny.
Manmohan Singh (Punjabi)ਚਿੰਤਾ-ਰਹਿਤ ਸੁਆਮੀ ਨੇ ਮੁੱਢ ਤੋਂ ਹੀ ਮੇਰੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਅਚਿੰਤ ਪ੍ਰਭੂ ਨੇ ਆਦਿ ਸੇ ਹੀ ਹਮਾਰੇ ਮਸਤਕ ਪੁਰ ਸ੍ਰੇਸ੍ਟ ਲੇਖ ਲਿਖਾ ਹੂਆ ਥਾ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਿ-ਨਾਮ ਦੀ ਪ੍ਰਾਪਤੀ ਦਾ ਲੇਖ ਧੁਰ ਦਰਗਾਹ ਤੋਂ ਲਿਖ ਦਿੱਤਾ ਹੈ,

ਪਦ ਅਰਥ ਧੁਰਿ = ਧੁਰ ਦਰਗਾਹ ਤੋਂ।

SikhNet (Spanish)De forma espontánea Dios escribió mi destino.

ਅਚਿੰਤ ਮਿਲਿਓ; ਪ੍ਰਭੁ ਠਾਕੁਰੁ ਏਕੁ ॥

achint milio; prabh tthaakur ek |

Sant Singh KhalsaSpontaneously, the One Lord and Master God has met me.
Manmohan SinghThe One Lord Master, has spontaneously met me.
Manmohan Singh (Punjabi)ਇਕ ਸੁਆਮੀ ਮਾਲਕ, ਆਪਣੇ ਆਪ ਹੀ ਮੈਨੂੰ ਮਿਲ ਪਿਆ ਹੈ।
Fareedkot Teekaਯਾਂ ਤੇ ਅਚਿੰਤ ਹੀ (ਏਕੁ) ਅਦ੍ਵਤੀ ਸਮਰਥ ਠਾਕੁਰ ਹਮ ਕੋ ਮਿਲਾ ਹੈ॥
Prof. Sahib Singhਉਸ ਨੂੰ ਉਹ ਚਿੰਤਾ ਦੂਰ ਕਰਨ ਵਾਲਾ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ।
SikhNet (Spanish)Oh, de forma espontánea me encontré con mi Señor.

ਚਿੰਤ ਅਚਿੰਤਾ; ਸਗਲੀ ਗਈ ॥

chint achintaa; sagalee gee |

Sant Singh KhalsaSpontaneously, all my cares and worries have been taken away.
Manmohan SinghAutomatically am I rid off all care.
Manmohan Singh (Punjabi)ਸੁਤੇ ਸਿਧ ਹੀ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।
Fareedkot Teekaਚਿੰਤਾ ਔ ਅਚਿੰਤ ਏਹ ਜੋ ਕਲਪਨਾ ਥੀ ਸੋ ਹਮਾਰੀ ਸਭ ਚਲੀ ਗਈ ਹੈ, ਭਾਵ ਦੁੰਦ ਰਹਿਤ ਹੂਏ ਹੈਂ॥
Prof. Sahib Singhਚਿੰਤਾ ਦੂਰ ਕਰਨ ਵਾਲਾ ਹਰਿ-ਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ,

ਪਦ ਅਰਥ ਅਚਿੰਤਾ = ਚਿੰਤਾ ਦੂਰ ਕਰਨ ਵਾਲਾ ਹਰਿ-ਨਾਮ। ਚਿੰਤ ਸਗਲੀ = ਸਾਰੀ ਚਿੰਤਾ।

SikhNet (Spanish)De forma espontánea me liberé de mis angustias, oh hermanos,

ਪ੍ਰਭ ਨਾਨਕ ਨਾਨਕ; ਨਾਨਕ ਮਈ ॥੮॥੩॥੬॥

prabh naanak naanak; naanak mee |8|3|6|

Sant Singh KhalsaNanak, Nanak, Nanak, has merged into the Image of God. ||8||3||6||
Manmohan SinghNanak Nanak, Nanak has become the Lord's embodiment.
Manmohan Singh (Punjabi)ਨਾਨਕ, ਨਾਨਕ, ਨਾਨਕ ਸੁਆਮੀ ਦਾ ਸਰੂਪ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਮਰਥ ਜੋ ਵਾਹਿਗੁਰੂ ਹੈ ਜਿਸ ਮੇਂ ਅਨਿਕਤਾ ਨਹੀਂ ਹੈ ਅਰਥਾਤ ਜੋ ਦ੍ਵੈਤ ਭਾਵ ਰਹਿਤ ਹੈ, ਸੋ ਦੁਖੋਂ ਸੇ ਰਹਤ ਹੀ ਮੇਰਾ ਸ੍ਵਰੂਪੁ ਹੈ॥੮॥੩॥੬॥☬ਕਬੀਰ ਜੀ ਕੋ ਏਕ ਰਾਜਾ ਨੇ ਆਕਰ ਕਹਾ: ਹਮਾਰੇ ਸੇ ਜਿਤਨਾ ਰੁਚ ਹੋ ਧਨ ਲੀਜੀਏ ਅਰ ਨਾਮ ਕਾ ਉਪਦੇਸੁ ਕੀਜੀਏ। ਤਿਸੁ ਪ੍ਰਤੀ ਉਪਦੇਸੁ ਅਰੁ ਪਰਮੇਸ੍ਵਰ ਦੇ ਸਨਮੁਖ ਕਹਤੇ ਹੈਂ:
Prof. Sahib Singhਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੮॥੩॥੬॥

ਪਦ ਅਰਥ ਪ੍ਰਭ ਮਈ = ਪ੍ਰਭੂ ਦਾ ਰੂਪ ॥੮॥੩॥੬॥

* ਅੰਕਾਂ ਦਾ ਵੇਰਵਾ: ਅਸਟਪਦੀਆ ਮਹਲਾ ੧ = ੧। ਅਸਟਪਦੀਆ ਮਹਲਾ ੩ = ੨। ਅਸਟਪਦੀਆ ਮਹਲਾ ੫ = ੩। ਜੋੜ = ੬।

SikhNet (Spanish)y así Nanak se ha fundido en su Señor, el Dios. (8-3-6)

Open this shabad →

Shabad Bhagat Kabir Ji Raag Bhairao

ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧ ॥

bhairau baanee bhagataa kee | kabeer jeeo ghar 1 |

Sant Singh KhalsaBhairao, The Word Of The Devotees, Kabeer Jee, First House:
Manmohan SinghBhairo, Hymns of the saints. Kabir Ji.
Manmohan Singh (Punjabi)ਭੈਰਉ ਸੰਤਾਂ ਦੇ ਸ਼ਬਦ। ਕਬੀਰ ਜੀ।
Prof. Sahib Singhਰਾਗ ਭੈਰਉ ਵਿੱਚ ਭਗਤਾਂ ਦੀ ਬਾਣੀ। (ਰਾਗ ਭੈਰਉ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Bhairo, Palabras de los Bhaktas, Kabir yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, by the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਇਹੁ ਧਨੁ ਮੇਰੇ; ਹਰਿ ਕੋ ਨਾਉ ॥

eihu dhan mere; har ko naau |

Sant Singh KhalsaThe Name of the Lord - this alone is my wealth.
Manmohan SinghThe Name of God; this alone is my wealth.
Manmohan Singh (Punjabi)ਰੱਬ ਦਾ ਨਾਮ, ਕੇਵਲ ਇਹ ਹੀ ਮੇਰੀ ਦੌਲਤ ਹੈ।
Fareedkot Teekaਹੇ ਹਰੀ! ਆਪ ਕਾ ਜੋ ਨਾਮੁ ਹੈ ਏਹ ਮੇਰੇ ਪਾਸ ਧਨੁ ਹੈ॥
Prof. Sahib Singhਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ, ਪਰ)

ਪਦ ਅਰਥ ਮੇਰੇ = ਮੇਰੇ ਕੋਲ। ਕੋ = ਦਾ।

SikhNet (Spanish)Mira, he reunido las Riquezas del Señor,

ਗਾਂਠਿ. ਨ ਬਾਧਉ; ਬੇਚਿ. ਨ ਖਾਉ ॥੧॥ ਰਹਾਉ ॥

gaantth. na baadhau; bech. na khaau |1| rahaau |

Sant Singh KhalsaI do not tie it up to hide it, nor do I sell it to make my living. ||1||Pause||
Manmohan SinghI tie it not in a knot, nor do I sell it for my livelihood. Pause.
Manmohan Singh (Punjabi)ਮੈਂ ਇਸ ਦੀ ਗੰਢ ਨਹੀਂ ਬੰਨ੍ਹਦਾ, ਨਾਂ ਹੀ ਮੈਂ ਆਪਣੀ ਉਪਜੀਵਕ ਲਈ ਇਸ ਨੂੰ ਵੇਚਦਾ ਹਾਂ। ਠਹਿਰਾਉ।
Fareedkot Teekaਇਸ ਕੋ ਨਾ ਤੋ ਗੰਢ ਬਾਂਧ ਕਰ ਅਰਥਾਤ ਛਪਾ ਕਰ ਕੇ ਰਖਤਾ ਹੂੰ ਔਰ ਨਾ ਬੇਚ ਕਰ ਖਾਤਾ ਹੂੰ, ਭਾਵ ਯਹਿ ਕਿ ਅਧਿਕਾਰੀ ਕੋ ਨਾਮ ਧਨ ਦੇਣੇ ਮੇਂ ਮੁਝ ਕੋ ਕ੍ਰਿਪਨਤਾ ਨਹੀਂ ਔਰ ਅਨ ਅਧਿਕਾਰੀ ਕੋ ਧਨ ਕੇ ਲੋਭ ਕਰ ਕੇ ਦੇਤਾ ਨਹੀਂ ਹੂੰ॥੧॥ ਰਹਾਉ ॥
Prof. Sahib Singhਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ ॥੧॥ ਰਹਾਉ ॥

ਪਦ ਅਰਥ ਗਾਂਠਿ = ਗੰਢ-ਪੱਲੇ। ਗਾਂਠਿ ਨ ਬਾਧਉ = ਮੈਂ ਪੱਲੇ ਨਹੀਂ ਬੰਨ੍ਹਦਾ, ਮੈਂ ਸ਼ੂਮਾਂ ਵਾਂਗ ਲੁਕਾ ਨਹੀਂ ਰੱਖਦਾ। ਬੇਚਿ ਨ ਖਾਉ = ਮੈਂ ਇਸ ਨੂੰ ਵੇਚ ਕੇ ਭੀ ਨਹੀਂ ਖਾਂਦਾ, ਮੈਂ ਇਸ ਧਨ ਨੂੰ ਫ਼ਜ਼ੂਲ ਭੀ ਨਹੀਂ ਖ਼ਰਚਦਾ, ਮੈਂ ਇਸ ਧਨ ਦਾ ਵਿਖਾਵਾ ਭੀ ਨਹੀਂ ਕਰਦਾ ॥੧॥ ਰਹਾਉ ॥

SikhNet (Spanish)sí, no las conservo para mí, ni las tiro a la basura. (1-Pausa)

ਨਾਉ ਮੇਰੇ ਖੇਤੀ; ਨਾਉ ਮੇਰੇ ਬਾਰੀ ॥

naau mere khetee; naau mere baaree |

Sant Singh KhalsaThe Name is my crop, and the Name is my field.
Manmohan SinghThe Name is my crop and the Name my orchard.
Manmohan Singh (Punjabi)ਨਾਮ ਹੀ ਮੇਰੀ ਫਸਲ ਹੈ ਅਤੇ ਨਾਮ ਹੀ ਮੇਰੀ ਬਗੀਚੀ।
Fareedkot Teekaਹੇ ਭਗਵਨ! ਤੇਰਾ ਨਾਮ ਹੀ ਮੇਰੇ ਕੋ ਖੇਤੀ ਹੈ ਔਰ ਨਾਮੁ ਹੀ ਜਿਸ ਮੇਂ ਫੂਲ ਤਰਕਾਰੀ ਨਿਪਜੈ ਸੋ (ਬਾਰੀ) ਬਗੀਚੀ ਹੈ॥
Prof. Sahib Singh(ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ।

ਪਦ ਅਰਥ ਬਾਰੀ = ਵਾੜੀ, ਬਗ਼ੀਚੀ।

SikhNet (Spanish)Solamente el Señor es mi Granja, oh Dios soy Devoto sólo de Ti,

ਭਗਤਿ ਕਰਉ; ਜਨੁ ਸਰਨਿ ਤੁਮੑਾਰੀ ॥੧॥

bhagat krau; jan saran tumaaree |1|

Sant Singh KhalsaAs Your humble servant, I perform devotional worship to You; I seek Your Sanctuary. ||1||
Manmohan SinghI, Thine slave, O Lord, perform Thy service and seek Thy protection.
Manmohan Singh (Punjabi)ਹੇ ਸੁਆਮੀ! ਮੈਂ ਤੇਰਾ ਗੋਲਾ ਤੇਰੀ ਘਾਲ ਕਮਾਉਂਦਾ ਅਤੇ ਤੇਰੀ ਪਨਾਹ ਲੋੜਦਾ ਹਾਂ।
Fareedkot Teekaਮੈਂ ਦਾਸ ਤੁਮਾਰੀ ਹੀ ਭਗਤੀ ਕਰੂੰ ਔਰ ਤੁਮਾਰੀ ਹੀ ਸਰਨਾਗਤ ਰਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਜਨੁ = (ਮੈਂ) ਦਾਸ ॥੧॥

SikhNet (Spanish)sí, busco únicamente Tu Santuario. (1)

ਨਾਉ ਮੇਰੇ ਮਾਇਆ; ਨਾਉ ਮੇਰੇ ਪੂੰਜੀ ॥

naau mere maaeaa; naau mere poonjee |

Sant Singh KhalsaThe Name is Maya and wealth for me; the Name is my capital.
Manmohan SinghThy Name is my riches and Thy Name my capital.
Manmohan Singh (Punjabi)ਤੇਰਾ ਨਾਮ ਹੀ ਮੇਰਾ ਮਾਲ ਮਿਲਖ ਹੈ ਅਤੇ ਤੇਰਾ ਨਾਮ ਹੀ ਮੇਰੀ ਰਾਸ।
Fareedkot Teekaਨਾਮ ਹੀ ਮੇਰੇ ਪਾਸ ਮਾਇਆ ਹੈ ਅਰ ਨਾਮ ਕੀ ਹੀ ਮੇਰੇ ਪਾਸ (ਪੂੰਜੀ) ਰਾਸ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ। ਭਾਵ, ਵਪਾਰ ਸਰੀਰਕ ਨਿਰਬਾਹ ਵਾਸਤੇ ਹੈ, ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ)।

ਪਦ ਅਰਥ ਮਾਇਆ = ਧਨ। ਪੂੰਜੀ = ਰਾਸ।

SikhNet (Spanish)Tu Nombre es mi Capital y toda mi Riqueza, oh Dios,

ਤੁਮਹਿ ਛੋਡਿ; ਜਾਨਉ ਨਹੀ ਦੂਜੀ ॥੨॥

tumeh chhodd; jaanau nahee doojee |2|

Sant Singh KhalsaI do not forsake You; I do not know any other at all. ||2||
Manmohan SinghI abandon Thee not, nor know I another.
Manmohan Singh (Punjabi)ਮੈਂ ਤੈਨੂੰ ਨਹੀਂ ਤਿਆਗਦਾ, ਨਾਂ ਹੀ ਮੈਂ ਹੋਰ ਕਿਸੇ ਨੂੰ ਜਾਣਦਾ ਹਾਂ।
Fareedkot Teekaਤੇਰੇ ਕੋ ਛੋਡ ਕਰ ਔਰ ਦੂਸਰੀ ਬਾਤ ਕੋ ਨਹੀਂ ਜਾਨਤਾ ਹੂੰ॥੨॥
Prof. Sahib Singhਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ ॥੨॥

ਪਦ ਅਰਥ ਦੂਜੀ = ਕੋਈ ਹੋਰ ਰਾਸ-ਪੂੰਜੀ ॥੨॥

SikhNet (Spanish)no Te hago a un lado, ni tampoco me voy con el otro. (2)

ਨਾਉ ਮੇਰੇ ਬੰਧਿਪ; ਨਾਉ ਮੇਰੇ ਭਾਈ ॥

naau mere bandhip; naau mere bhaaee |

Sant Singh KhalsaThe Name is my family, the Name is my brother.
Manmohan SinghThy Name is my kindred and Thy Name my brother,
Manmohan Singh (Punjabi)ਤੇਰਾ ਨਾਮ ਮੇਰਾ ਸਨਬੰਧੀ ਹੈ ਅਤੇ ਤੇਰਾ ਨਾਮ ਹੀ ਮੇਰਾ ਵੀਰ।
Fareedkot Teekaਮੇਰੇ ਕੋ ਨਾਮ ਹੀ ਸਨਬੰਧੀ ਰੂਪੁ ਹੈ ਔਰ ਨਾਮ ਹੀ ਮੇਰੇ ਕੋ ਭ੍ਰਾਤਾ ਵਤ ਪਯਾਰਾ ਹੈ॥
Prof. Sahib Singhਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ;

ਪਦ ਅਰਥ ਬੰਧਿਪ = ਸੰਬੰਧੀ। ਭਾਈ = ਭਰਾ।

SikhNet (Spanish)Tu Nombre es mi Pariente, es mi Hermano,

ਨਾਉ ਮੇਰੇ ਸੰਗਿ; ਅੰਤਿ ਹੋਇ ਸਖਾਈ ॥੩॥

naau mere sang; ant hoe sakhaaee |3|

Sant Singh KhalsaThe Name is my companion, who will help me in the end. ||3||
Manmohan SinghThy Name is my associate, that will succour me in the end.
Manmohan Singh (Punjabi)ਤੇਰਾ ਨਾਮ ਮੇਰਾ ਸੰਗੀ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰੇਗਾ।
Fareedkot Teekaਨਾਮ ਹੀ ਹਮਾਰੇ ਸੰਗ ਹੋ ਕੇ ਅੰਤ ਕੋ (ਸਖਾਈ) ਮਿਤ੍ਰਤਾਈ ਕਰਨਹਾਰਾ ਹੈ॥੩॥
Prof. Sahib Singhਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ॥੩॥

ਪਦ ਅਰਥ ਸੰਗਿ = ਨਾਲ। ਸਖਾਈ = ਸਹਾਈ, ਸਹਾਇਤਾ ਕਰਨ ਵਾਲਾ ॥੩॥

SikhNet (Spanish)sí, sólo Tu Nombre me guardará Compañía en el final. (3)

ਮਾਇਆ ਮਹਿ; ਜਿਸੁ ਰਖੈ ਉਦਾਸੁ ॥

maaeaa meh; jis rakhai udaas |

Sant Singh KhalsaOne whom the Lord keeps detached from Maya
Manmohan SinghHe whom the Lord keeps detached in the midst of worldly valuables;
Manmohan Singh (Punjabi)ਜਿਸ ਨੂੰ ਸੁਆਮੀ ਸੰਸਾਰੀ ਪਦਾਰਥਾਂ ਅੰਦਰ ਨਿਰਲੇਪ ਰਖਦਾ ਹੈ,
Fareedkot Teekaਮਾਯਾ ਵਿਖੇ ਹੇ ਭਗਵਨ! ਜਿਸ ਕੋ ਤੂੰ (ਉਦਾਸੁ) ਤਯਾਗੀ ਰਾਖਤਾ ਹੈਂ॥
Prof. Sahib Singhਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ,

ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਉਦਾਸੁ = ਨਿਰਲੇਪ।

SikhNet (Spanish)Aquél a quien conservas en el Desapego en medio de la Maya,

ਕਹਿ ਕਬੀਰ; ਹਉ ਤਾ ਕੋ ਦਾਸੁ ॥੪॥੧॥

keh kabeer; hau taa ko daas |4|1|

Sant Singh Khalsa- says Kabeer, I am his slave. ||4||1||
Manmohan Singhof him I am a slave, says Kabir.
Manmohan Singh (Punjabi)ਉਸ ਦਾ ਮੈਂ ਗੋਲਾ ਹਾਂ, ਕਬੀਰ ਜੀ ਆਖਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕਾ ਦਾਸ ਹੂੰ॥੪॥੨॥
Prof. Sahib Singhਕਬੀਰ ਆਖਦਾ ਹੈ ਕਿ ਮੈਂ ਉਸ ਮਨੁੱਖ ਦਾ ਸੇਵਕ ਹਾਂ ॥੪॥੧॥

ਪਦ ਅਰਥ ਤਾ ਕੋ = ਉਸ ਦਾ ॥੪॥੧॥

* ਨੋਟ: ਮਨੁੱਖ ਜੀਵਨ-ਨਿਰਬਾਹ ਵਾਸਤੇ ਧਨ ਕਮਾਉਣਾ ਸ਼ੁਰੂ ਕਰਦਾ ਹੈ। ਸਹਿਜੇ ਸਹਿਜੇ ਇਸ ਨਾਲ ਇਤਨਾ ਮੋਹ ਬਣ ਜਾਂਦਾ ਹੈ ਕਿ ਧਨ ਹੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਆਪਣੇ ਸਰੀਰ ਦੇ ਨਿਰਬਾਹ ਲਈ ਆਪਣੀ ਹੱਥੀਂ ਹੀ ਕਮਾਈ ਕਰਨੀ ਹੈ, ਕਿਸੇ ਹੋਰ ਉੱਤੇ ਆਪਣਾ ਭਾਰ ਨਹੀਂ ਪਾਣਾ, ਪਰ ਧਨ ਨੂੰ ਜ਼ਿੰਦਗੀ ਦਾ ਮਨੋਰਥ ਨਹੀਂ ਬਣਾ ਲੈਣਾ-ਇਹ ਹੈ ਉਪਦੇਸ਼ ਇਸ ਸ਼ਬਦ ਵਿਚ।

SikhNet (Spanish)de ese ser, oh Dios, Kabir es su esclavo. (4-1)

Open this shabad →

Shabad Bhagat Kabir Ji Raag Bhairao continues on Ang 1158

ਨਾਂਗੇ ਆਵਨੁ. ਨਾਂਗੇ ਜਾਨਾ ॥

naange aavan. naange jaanaa |

Sant Singh KhalsaNaked we come, and naked we go.
Manmohan SinghNaked man comes and naked goes he.
Manmohan Singh (Punjabi)ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਜਾਂਦਾ ਹੈ।
Fareedkot Teekaਹੇ ਭਾਈ! ਪ੍ਰਾਣੀ ਕਾ (ਨਾਂਗੇ) ਨਗਨ ਹੀ ਸੰਸਾਰ ਮੇਂ ਆਵਨਾ ਹੂਆ ਹੈ ਔਰ ਨਗਨ ਹੀ ਸਭ ਚਲੇ ਜਾਨਾ ਹੈ॥
Prof. Sahib Singh(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ।
SikhNet (Spanish)El ser humano llega a este mundo desnudo, y desnudo se va, pues no,

ਕੋਇ. ਨ ਰਹਿਹੈ; ਰਾਜਾ ਰਾਨਾ ॥੧॥

koe. na rahihai; raajaa raanaa |1|

Sant Singh KhalsaNo one, not even the kings and queens, shall remain. ||1||
Manmohan SinghOf the kings and rulers, no one shall remain.
Manmohan Singh (Punjabi)ਪਾਤਿਸ਼ਾਹਾਂ ਅਤੇ ਰਾਣਿਆਂ ਵਿਚੋਂ ਕਿਸੇ ਨੇ ਨਹੀਂ ਰਹਿਣਾ।
Fareedkot Teekaਸੰਸਾਰ ਮੇਂ ਕੋਈ ਰਾਜਾ ਸਿਥਰ ਨਹੀਂ ਰਹੇਗਾ॥੧॥
Prof. Sahib Singhਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ॥੧॥

ਪਦ ਅਰਥ ਨ ਰਹਿ ਹੈ = ਨਹੀਂ ਰਹੇਗਾ ॥੧॥

SikhNet (Spanish)nadie permanece cuando llaga el fin, ni los reyes, ni siquiera el rey de reyes. (1)

Open this shabad (10 lines, Angs 1157-1158) →

Ang 1157 of 1430