ੴ

ਸਿੱਖਬਾਣੀ · SikhBani

ਕੋਟਿ ਬਿਸਨ ਕੀਨੇ ਅਵਤਾਰ ॥

kott bisan keene avataar
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1156, 1157 · 35 lines
Translations

ਭੈਰਉ ਮਹਲਾ ੫ ॥

bhairau mahalaa 5 | Ang 1156

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਕੋਟਿ ਬਿਸਨ. ਕੀਨੇ ਅਵਤਾਰ ॥

kott bisan. keene avataar | Ang 1156

Sant Singh KhalsaHe created millions of incarnations of Vishnu.
Manmohan SinghHe created millions of incarnations of Vishnu.
Manmohan Singh (Punjabi)ਉਸ ਨੇ ਕ੍ਰੋੜਾਂ ਦੀ ਵਿਸ਼ਨੂੰ ਦੇ ਅਉਤਾਰ ਰਚੇ।
Fareedkot Teekaਕ੍ਰੋੜੋਂ ਹੀ ਤੈਨੇ ਬਿਸਨੁ ਅਵਤਾਰ ਕੀਏ ਹੈਂ॥
Prof. Sahib Singh(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ,

ਪਦ ਅਰਥ ਕੋਟਿ = ਕ੍ਰੋੜ।

SikhNet (Spanish)Aquél que creó millones de Vishnus

ਕੋਟਿ ਬ੍ਰਹਮੰਡ. ਜਾ ਕੇ ਧ੍ਰਮਸਾਲ ॥

kott brahamandd. jaa ke dhramasaal | Ang 1156

Sant Singh KhalsaHe created millions of universes as places to practice righteousness.
Manmohan SinghHe who has millions of solar systems as places to practise virtue.
Manmohan Singh (Punjabi)ਜਿਸ ਦੇ ਕ੍ਰੋੜਾਂ ਹੀ ਸੂਰਜ-ਮੰਡਲ ਨੇਕੀ ਕਮਾਉਣ ਦੇ ਟਿਕਾਉਣੇ ਵਜੋਂ ਹਨ।
Fareedkot Teeka(ਜਾ ਕੇ) ਜਿਸ ਤੇਰੇ ਕ੍ਰੋੜੋਂ ਬ੍ਰਹਮੰਡ ਧਰਮਸਾਲਾ ਵਤ ਹੈਂ; ਵਾ ਕ੍ਰੋੜੋਂ ਹੀ ਜਿਸ ਮੇਂ ਭਾਰਥ ਖੰਡ ਰੂਪ ਧਰਮਸਾਲਾ ਹੈਂ॥
Prof. Sahib Singhਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ,

ਪਦ ਅਰਥ ਧ੍ਰਮਸਾਲ = ਧਰਮ ਕਮਾਣ ਦੇ ਥਾਂ।

SikhNet (Spanish)y millones de Universos para practicar la Virtud,

ਕੋਟਿ ਮਹੇਸ; ਉਪਾਇ ਸਮਾਏ ॥

kott mahes; upaae samaae | Ang 1156

Sant Singh KhalsaHe created and destroyed millions of Shivas.
Manmohan SinghHe created and destroyed millions of Shivas.
Manmohan Singh (Punjabi)ਉਸ ਨੇ ਕ੍ਰੋੜਾਂ ਹੀ ਸ਼ਿਵਜੀ ਪੈਦਾ ਅਤੇ ਲਾਸ ਕੀਤੇ।
Fareedkot Teekaਕ੍ਰੋੜੋਂ ਹੀ ਸਿਵਜੀ ਲ੍ਯਤਾ ਕਰਨ ਵਾਸਤੇ ਉਤਪੰਨ ਕੀਏ ਹੈ॥
Prof. Sahib Singhਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ,

ਪਦ ਅਰਥ ਮਹੇਸ = ਸ਼ਿਵ। ਉਪਾਇ = ਪੈਦਾ ਕਰ ਕੇ। ਸਮਾਏ = ਲੀਨ ਕਰ ਲਏ।

SikhNet (Spanish)creó también millones de Shivas y luego los fundió a todos en Él,

ਕੋਟਿ ਬ੍ਰਹਮੇ; ਜਗੁ ਸਾਜਣ ਲਾਏ ॥੧॥

kott brahame; jag saajan laae |1| Ang 1156

Sant Singh KhalsaHe employed millions of Brahmas to create the worlds. ||1||
Manmohan SinghHe has employed myriads of Brahmas to create the universes.
Manmohan Singh (Punjabi)ਉਸ ਨੇ ਕ੍ਰੋੜਾਂ ਹੀ ਬ੍ਰਹਮੇ ਆਲਮਾਂ ਨੂੰ ਰਚਨ ਲਈ ਲਾਏ ਹੋਏ ਹਨ।
Fareedkot Teekaਪੁਨਹ ਕ੍ਰੋੜੋਂ ਬ੍ਰਹਮੇ ਸ੍ਰਿਸ੍ਟੀ ਕੇ (ਸਾਜਣ) ਰਚਨ ਮੇਂ ਲਗਾਏ ਹੂਏ ਹੈਂ॥੧॥
Prof. Sahib Singhਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ॥੧॥

ਪਦ ਅਰਥ ਬ੍ਰਹਮੇ = {ਲਫ਼ਜ਼ 'ਬ੍ਰਹਮਾ' ਤੋਂ ਬਹੁ-ਵਚਨ}। ਸਾਜਣ = ਪੈਦਾ ਕਰਨ ਦੇ ਕੰਮ ਤੇ ॥੧॥

SikhNet (Spanish)ha utilizado a millones de Brahmas para crear el mundo. (1)

ਐਸੋ ਧਣੀ ਗੁਵਿੰਦੁ ਹਮਾਰਾ ॥

aiso dhanee guvind hamaaraa | Ang 1156

Sant Singh KhalsaSuch is my Lord and Master, the Lord of the Universe.
Manmohan SinghSuch is my Master Lord, O man.
Manmohan Singh (Punjabi)ਇਹੋ ਜਿਹਾ ਹੈ ਮੇਰਾ ਮਾਲਕ ਸੁਆਮੀ, ਹੇ ਬੰਦੇ!
Fareedkot Teekaਤੂੰ ਐਸਾ ਹਮਾਰਾ ਧਣੀ ਗੋਬਿੰਦ ਹੈਂ॥
Prof. Sahib Singhਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ,

ਪਦ ਅਰਥ ਧਣੀ = ਮਾਲਕ।

SikhNet (Spanish)Tal Señor es mi Dios, oh hermanos y hermanas, en verdad no podría enunciar todos Sus Méritos,

ਬਰਨਿ. ਨ ਸਾਕਉ; ਗੁਣ ਬਿਸਥਾਰਾ ॥੧॥ ਰਹਾਉ ॥

baran. na saakau; gun bisathaaraa |1| rahaau | Ang 1156

Sant Singh KhalsaI cannot even describe His Many Virtues. ||1||Pause||
Manmohan SinghHe has good many virtues. I can narrate them not. Pause.
Manmohan Singh (Punjabi)ਉਸ ਵਿੱਚ ਬਹੁਤੀਆਂ ਹੀ ਨੇਕੀਆਂ ਹਨ। ਮੈਂ ਉਨ੍ਹਾਂ ਨੂੰ ਵਰਨਣ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਤੇਰੇ ਗੁਣੋਂ ਕਾ ਬਿਸਥਾਰ ਮੇਂ ਬਰਨਨ ਨਹੀਂ ਕਰ ਸਕਤਾ ਹੂੰ॥੧॥ ਰਹਾਉ ॥
Prof. Sahib Singhਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਬਰਨਿ ਨ ਸਾਕਉ = ਬਰਨਿ ਨ ਸਾਕਉਂ, ਮੈਂ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

SikhNet (Spanish)pues son tan Abundantes e Incontables. (1-Pausa)

ਕੋਟਿ ਮਾਇਆ; ਜਾ ਕੈ ਸੇਵਕਾਇ ॥

kott maaeaa; jaa kai sevakaae | Ang 1156

Sant Singh KhalsaMillions of Mayas are His maid-servants.
Manmohan SinghSuch is the Lord, millions of Lakhshmis are his maids,
Manmohan Singh (Punjabi)ਐਸਾ ਹੈ ਉਹ ਸਾਹਿਬ, ਕ੍ਰੋੜਾਂ ਹੀ ਲਖਸ਼ਮੀਆਂ ਹਨ ਜਿਸ ਦੀਆਂ ਨੌਕਰਾਣੀਆਂ,
Fareedkot Teekaਕ੍ਰੋੜੋਂ ਮਾਯਾ ਜਿਸ ਤੇਰੇ ਆਗੇ ਸੇਵਾ ਕਰਨੇ ਹੇਤ ਦਾਸੀਆਂ ਹੈਂ॥
Prof. Sahib Singh(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿਚ ਦਾਸੀਆਂ ਹਨ,

ਪਦ ਅਰਥ ਜਾ ਕੈ = ਜਿਸ ਦੇ ਦਰ ਤੇ। ਸੇਵਕਾਇ = ਦਾਸੀਆਂ।

SikhNet (Spanish)Aquél en Cuyo Servicio está toda la Maya,

ਕੋਟਿ ਜੀਅ; ਜਾ ਕੀ ਸਿਹਜਾਇ ॥

kott jeea; jaa kee sihajaae | Ang 1156

Sant Singh KhalsaMillions of souls are His beds.
Manmohan Singhand myriads of beings are whose couches.
Manmohan Singh (Punjabi)ਅਤੇ ਕ੍ਰੋੜਾਂ ਹੀ ਜੀਵ ਹਨ ਜਿਸ ਦੀਆਂ ਸੇਜਾਂ।
Fareedkot Teekaਜਿਸ ਤੇਰੀ ਕ੍ਰੋੜੋਂ ਹੀ ਜੀਵੋਂ ਕੇ ਅੰਤਹਕਰਨ ਰੂਪੀ ਸਿਹਜਾ ਹੈ ਜਿਸ ਪਰ ਤੂੰ ਬਿਰਾਜਮਾਨ ਹੈਂ॥
Prof. Sahib Singhਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ।

ਪਦ ਅਰਥ ਜੀਅ = ਜੀਵ {ਬਹੁ-ਵਚਨ}। ਸਿਹਜਾਇ = ਸੇਜ।

SikhNet (Spanish)en Cuyo Aposento se apoyan millones de criaturas,

ਕੋਟਿ ਉਪਾਰਜਨਾ; ਤੇਰੈ ਅੰਗਿ ॥

kott upaarajanaa; terai ang | Ang 1156

Sant Singh KhalsaMillions of universes are the limbs of His Being.
Manmohan SinghMillions of universes are in Thy Being, O Lord.
Manmohan Singh (Punjabi)ਕ੍ਰੋੜਾਂ ਹੀ ਆਲਮ, ਤੇਰੇ ਸਰੂਪ ਅੰਦਰ ਹਨ, ਹੇ ਸੁਆਮੀ!
Fareedkot Teekaਕ੍ਰੋੜੋਂ ਹੀ ਜੀਵ ਤੇਰੇ (ਉਪਾਰਜਨਾ) ਉਤਪਤਿ ਕੀਏ ਹੂਏ ਹੈਂ, ਸੋ ਹੇ ਭਗਵਨ! ਤੇਰੇ ਅੰਗ ਹੈਂ॥
Prof. Sahib Singhਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿਚ ਸਮਾ ਜਾਂਦੀਆਂ ਹਨ।

ਪਦ ਅਰਥ ਉਪਾਰਜਨਾ = ਉਤਪੱਤੀਆਂ। ਤੇਰੈ ਅੰਗਿ = ਤੇਰੇ ਅੰਗ ਵਿਚ, ਤੇਰੇ ਆਪੇ ਵਿਚ।

SikhNet (Spanish)Cuyos Brazos acarician millones de Universos

ਕੋਟਿ ਭਗਤ, ਬਸਤ ਹਰਿ ਸੰਗਿ ॥੨॥

kott bhagat, basat har sang |2| Ang 1156

Sant Singh KhalsaMillions of devotees abide with the Lord. ||2||
Manmohan SinghMyriads of devotees abide with the Lord.
Manmohan Singh (Punjabi)ਕ੍ਰੋੜਾਂ ਹੀ ਸ਼ਰਧਾਲੂ ਸੁਆਮੀ ਦੇ ਨਾਲ ਵਸਦੇ ਹਨ।
Fareedkot Teekaਕ੍ਰੋੜੋਂ ਹੀ ਭਗਤ ਹੈਂ, ਜੋ ਹੇ ਹਰੀ! ਤੇਰੇ ਸੰਗ ਬਸ ਰਹੇ ਹੈਂ॥੨॥
Prof. Sahib Singhਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿਚ ਵੱਸਦੇ ਹਨ ॥੨॥

ਪਦ ਅਰਥ ਸੰਗਿ = ਨਾਲ ॥੨॥

SikhNet (Spanish)y en el Cual habitan millones de Devotos, sólo ese Ser es mi Dios. (2)

ਕੋਟਿ ਛਤ੍ਰਪਤਿ; ਕਰਤ ਨਮਸਕਾਰ ॥

kott chhatrapat; karat namasakaar | Ang 1156

Sant Singh KhalsaMillions of kings with their crowns and canopies bow before Him.
Manmohan SinghMillions of Lords of throne and crown make obeisance unto Him.
Manmohan Singh (Punjabi)ਕ੍ਰੋੜਾਂ ਹੀ ਤਖਤ ਤੇ ਤਾਜ ਦੇ ਪਤੀ ਉਸ ਨੂੰ ਪ੍ਰਣਾਮ ਕਰਦੇ ਹਨ।
Fareedkot Teekaਕ੍ਰੋੜੋਂ ਹੀ (ਛਤ੍ਰਪਤਿ) ਚਕ੍ਰਵਰਤੀ ਰਾਜੇ ਤੇਰੇ ਕੋ ਨਿਮਸਕਾਰ ਕਰਤੇ ਹੈਂ॥
Prof. Sahib Singh(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ,

ਪਦ ਅਰਥ ਛਤ੍ਰਪਤਿ = ਰਾਜੇ।

SikhNet (Spanish)Sí, Aquél a Quien millones de reyes de grandes canopes dan homenaje y obediencia,

ਕੋਟਿ ਇੰਦ੍ਰ; ਠਾਢੇ ਹੈ ਦੁਆਰ ॥

kott indr; tthaadte hai duaar | Ang 1156

Sant Singh KhalsaMillions of Indras stand at His Door.
Manmohan SinghMillion of Indras stand at His door.
Manmohan Singh (Punjabi)ਕ੍ਰੋੜਾਂ ਹੀ ਇੰਦ੍ਰ ਉਸ ਦੇ ਬੂਹੇ ਤੇ ਖੜ੍ਹੇ ਹਨ।
Fareedkot Teekaਕ੍ਰੋੜੋਂ ਹੀ ਇੰਦ੍ਰ ਆਪ ਕੇ ਦ੍ਵਾਰੇ ਪਰ ਖੜੇ ਹੋ ਰਹੇ ਹੈਂ॥
Prof. Sahib Singhਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ,

ਪਦ ਅਰਥ ਠਾਢੇ = ਖਲੋਤੇ ਹੋਏ।

SikhNet (Spanish)Quien a Su Puerta tocan millones de Indras,

ਕੋਟਿ ਬੈਕੁੰਠ; ਜਾ ਕੀ ਦ੍ਰਿਸਟੀ ਮਾਹਿ ॥

kott baikuntth; jaa kee drisattee maeh | Ang 1156

Sant Singh KhalsaMillions of heavenly paradises are within the scope of His Vision.
Manmohan SinghSuch is He, whose vision are millions of paradises.
Manmohan Singh (Punjabi)ਐਸਾ ਹੈ ਉਸ ਜਿਸ ਦਸੀ ਨਿਗ੍ਹਾ ਅੰਦਰ ਕ੍ਰੋੜਾ ਹੀ ਸਵਰਗ ਹਨ।
Fareedkot Teekaਕ੍ਰੋੜੋਂ ਹੀ ਬੈਕੁੰਠ ਜਿਸ ਤੇਰੀ ਦ੍ਰਿਸ੍ਟੀ ਮੇਂ ਹੈਂ॥
Prof. Sahib Singhਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿਚ ਹਨ,

ਪਦ ਅਰਥ ਜਾ ਕੀ = ਜਿਸ ਪਰਮਾਤਮਾ ਦੀ। ਦ੍ਰਿਸਟੀ ਮਾਹਿ = ਨਿਗਾਹ ਵਿਚ।

SikhNet (Spanish)Quien cuida y controla millones de Universos,

ਕੋਟਿ ਨਾਮ; ਜਾ ਕੀ ਕੀਮਤਿ ਨਾਹਿ ॥੩॥

kott naam; jaa kee keemat naeh |3| Ang 1156

Sant Singh KhalsaMillions of His Names cannot even be appraised. ||3||
Manmohan SinghMyriads are the Lord's Names, whose worth can be appraised not.
Manmohan Singh (Punjabi)ਕ੍ਰੋੜਾਂ ਹੀ ਹਨ ਉਸ ਦੇ ਨਾਮ ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਕ੍ਰੋੜੋਂ ਹੀ ਤੇਰੇ ਨਾਮ ਹੈਂ ਜਿਨ ਕੀ ਕੀਮਤਿ ਨਹੀਂ ਪਾਈ ਜਾਤੀ॥੩॥
Prof. Sahib Singhਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
SikhNet (Spanish)ese Quien no tiene precio y está más allá de todo valor y tiene millones de Nombres, Sólo Él es mi Dios. (3)

ਕੋਟਿ ਪੂਰੀਅਤ ਹੈ; ਜਾ ਕੈ ਨਾਦ ॥

kott pooreeat hai; jaa kai naad | Ang 1156

Sant Singh KhalsaMillions of celestial sounds resound for Him.
Manmohan SinghSuch is He, at whose door millions of conches are sounded.
Manmohan Singh (Punjabi)ਐਸਾ ਹੈ ਉਹ, ਜਿਸ ਦੇ ਦੁਆਰੇ ਤੇ ਕ੍ਰੋੜਾਂ ਹੀ ਸੰਖ ਪੂਰੇ ਜਾਂਦੇ ਹਨ।
Fareedkot Teekaਜਿਸ ਤੇਰੇ ਦ੍ਵਾਰੇ ਪੁਰ ਕ੍ਰੋੜੋਂ ਹੀ ਨਾਦ ਪੁਰੀਤੇ ਹੈਂ॥
Prof. Sahib Singh(ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ,

ਪਦ ਅਰਥ ਜਾ ਕੈ = ਜਿਸ ਦੇ ਦਰ ਤੇ।

SikhNet (Spanish)Aquél a Quien le cantan en millones de tonos sutiles,

ਕੋਟਿ ਅਖਾਰੇ ਚਲਿਤ ਬਿਸਮਾਦ ॥

kott akhaare chalit bisamaad | Ang 1156

Sant Singh KhalsaHis Wondrous Plays are enacted on millions of stages.
Manmohan SinghMillions are His arenas and wondrous plays.
Manmohan Singh (Punjabi)ਕ੍ਰੋੜਾਂ ਹੀ ਹਨ ਉਸ ਦੇ ਅਖਾੜੇ ਤੇ ਅਸਚਰਜ ਖੇਡਾਂ।
Fareedkot Teekaਹੇ (ਬਿਸਮਾਦ) ਅਸਚਰਜ ਰੂਪ ਪਰਮੇਸ੍ਵਰ! ਕਰੋੜਾਂ (ਅਖਾਰੇ) ਚਲਿਤ੍ਰ ਰੂਪੁ ਬਨੇ ਹੂਏ ਹੈਂ॥
Prof. Sahib Singhਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ।

ਪਦ ਅਰਥ ਅਖਾਰੇ = ਜਗਤ-ਅਖਾੜੇ। ਚਲਿਤ = ਤਮਾਸ਼ੇ। ਬਿਸਮਾਦ = ਹੈਰਾਨ ਕਰਨ ਵਾਲੇ।

SikhNet (Spanish)Quien tiene millones de lugares de reposo en donde desplegar Sus Maravillas,

ਕੋਟਿ ਸਕਤਿ ਸਿਵ; ਆਗਿਆਕਾਰ ॥

kott sakat siv; aagiaakaar | Ang 1156

Sant Singh KhalsaMillions of Shaktis and Shivas are obedient to Him.
Manmohan SinghHe has myriads of obedient Laksmis and Shivas.
Manmohan Singh (Punjabi)ਉਸ ਦੀਆਂ ਕ੍ਰੋੜਾਂ ਹੀ ਫਰਮਾਂਬਰਦਾਰ ਲਖਸ਼ਮੀਆਂ ਅਤੇ ਮਹਾਂਦੇਵ ਹਨ।
Fareedkot Teekaਕ੍ਰੋੜੋਂ ਹੀ ਸਕਤੀਆਂ ਔ ਸਿਵ ਤੇਰੇ ਆਗ੍ਯਾਕਾਰ ਹੈਂ॥
Prof. Sahib Singhਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿਚ ਤੁਰਨ ਵਾਲੇ ਹਨ।

ਪਦ ਅਰਥ ਸਕਤਿ = ਮਾਇਆ, ਲੱਛਮੀ। ਸਿਵ = ਸ਼ਿਵ, ਜੀਵ।

SikhNet (Spanish)en Cuyo Servicio se encuentran millones de Shivas y Shaktis y Quien da sustento a millones de vidas,

ਕੋਟਿ ਜੀਅ; ਦੇਵੈ ਆਧਾਰ ॥੪॥

kott jeea; devai aadhaar |4| Ang 1156

Sant Singh KhalsaHe gives sustenance and support to millions of beings. ||4||
Manmohan SinghTo millions of beings, the Lord gives sustenance.
Manmohan Singh (Punjabi)ਕ੍ਰੋੜਾਂ ਹੀ ਜੀਵਾਂ ਨੂੰ ਸੁਆਮੀ ਰੋਜ਼ੀ ਦਿੰਦਾ ਹੈ।
Fareedkot Teekaਕ੍ਰੋੜੋਂ ਹੀ ਜੀਵੋਂ ਕੋ ਤੂੰ (ਆਧਾਰ) ਆਸਰਾ ਦੇਤਾ ਹੈਂ॥੪॥
Prof. Sahib Singhਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ ॥੪॥

ਪਦ ਅਰਥ ਜੀਅ = ਜੀਵ {ਬਹੁ-ਵਚਨ}। ਆਧਾਰ = ਆਸਰਾ ॥੪॥

SikhNet (Spanish)sólo Ese Ser es mi Dios. (4)

ਕੋਟਿ ਤੀਰਥ; ਜਾ ਕੇ ਚਰਨ ਮਝਾਰ ॥

kott teerath; jaa ke charan majhaar | Ang 1156

Sant Singh KhalsaIn His Feet are millions of sacred shrines of pilgrimage.
Manmohan SinghMillions of pilgrim stations are in whose feet.
Manmohan Singh (Punjabi)ਕ੍ਰੋੜਾਂ ਹੀ ਯਾਤਰਾ ਅਸਥਾਨ ਜਿਸ ਦੇ ਪੈਰਾਂ ਵਿੱਚ ਹਨ।
Fareedkot Teekaਕ੍ਰੋੜੋਂ ਹੀ ਤੀਰਥ ਜਿਸ ਤੇਰੇ ਚਰਨੋਂ ਮੇਂ ਬਸ ਰਹੇ ਹੈਂ॥
Prof. Sahib Singh(ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿਚ ਹਨ (ਉਸ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ),

ਪਦ ਅਰਥ ਮਝਾਰ = ਵਿਚ।

SikhNet (Spanish)Aquél en Cuyos Pies están millones de lugares de peregrinaje,

ਕੋਟਿ ਪਵਿਤ੍ਰ ਜਪਤ ਨਾਮ ਚਾਰ ॥

kott pavitr japat naam chaar | Ang 1156

Sant Singh KhalsaMillions chant His Sacred and Beautiful Name.
Manmohan SinghMillions utter the immaculate and beauteous Name of the Lord.
Manmohan Singh (Punjabi)ਕ੍ਰੋੜਾਂ ਹੀ ਸੁਆਮੀ ਦੇ ਪਾਵਨ ਅਤੇ ਸੁੰਦਰ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਕ੍ਰੋੜੋਂ ਹੀ ਤੇਰੇ ਪਵਿਤ੍ਰ ਨਾਮ ਕੋ ਜਪਤੇ ਹੈਂ, ਜੋ ਚਾਰ ਬੇਦੋਂ ਕਰ ਪ੍ਰਤਿਪਾਦ੍ਯ ਹੈਂ ਅਥਵਾ ਕ੍ਰੋੜੋਂ ਹੀ ਸੁੰਦ੍ਰ ਤੇਰੇ ਨਾਮ ਕੋ ਜਪ ਰਹੇ ਹੈਂ॥
Prof. Sahib Singhਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਪਵਿਤ੍ਰ = ਸੁੱਚੇ ਜੀਵਨ ਵਾਲੇ ਜੀਵ।

SikhNet (Spanish)Cuyo Sólo y Maravilloso Nombre purifica millones de Almas,

ਕੋਟਿ ਪੂਜਾਰੀ ਕਰਤੇ ਪੂਜਾ ॥

kott poojaaree karate poojaa | Ang 1156

Sant Singh KhalsaMillions of worshippers worship Him.
Manmohan SinghMillions of worshippers worship the Lord.
Manmohan Singh (Punjabi)ਕ੍ਰੋੜਾਂ ਹੀ ਉਪਾਸ਼ਕ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ।
Fareedkot Teekaਕ੍ਰੋੜ ਹੀ ਪੁਜਾਰੀ ਹੋ ਕੇ ਤੇਰੀ ਪੂਜਾ ਕਰ ਰਹੇ ਹੈਂ॥
Prof. Sahib Singhਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ।
SikhNet (Spanish)a Quien millones de Devotos alaban con todo su ser,

ਕੋਟਿ ਬਿਸਥਾਰਨੁ; ਅਵਰੁ. ਨ ਦੂਜਾ ॥੫॥

kott bisathaaran; avar. na doojaa |5| Ang 1156

Sant Singh KhalsaMillions of expanses are His; there is no other at all. ||5||
Manmohan SinghMillion are His expanses. There is not any other save Him.
Manmohan Singh (Punjabi)ਕ੍ਰੋੜਾਂ ਹੀ ਹਨ ਉਸ ਦੇ ਫੈਲਾਉ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਕ੍ਰੋੜੋਂ ਬ੍ਰਹਮੰਡੋਂ ਕਾ ਬਿਸਥਾਰ ਕਰਨੇ ਵਾਲਾ ਤੂੰਹੀ ਹੈਂ ਔਰ ਦੂਸਰਾ ਕੋਈ ਨਹੀਂ॥੫॥
Prof. Sahib Singhਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ॥੫॥

ਪਦ ਅਰਥ ਬਿਸਥਾਰਨੁ = ਖਿਲਾਰਾ। ਅਵਰੁ = ਹੋਰ। ਚਾਰ = ਸੁੰਦਰ ॥੫॥

SikhNet (Spanish)Cuya Expansión es Ilimitada y sin el Cuál no hay nadie más, sólo Él es mi Dios. (5)

ਕੋਟਿ ਮਹਿਮਾ; ਜਾ ਕੀ ਨਿਰਮਲ ਹੰਸ ॥

kott mahimaa; jaa kee niramal hans | Ang 1156

Sant Singh KhalsaMillions of swan-souls sing His Immaculate Praises.
Manmohan SinghWhose pure praise is sung by millions of swan-souls.
Manmohan Singh (Punjabi)ਜਿਸ ਦਾ ਪਵਿੱਤਰ ਜੱਸ ਕ੍ਰੋੜਾ ਹੀ ਰਾਜਹੰਸ ਰੂਹਾਂ ਗਾਉਂਦੀਆਂ ਹਨ।
Fareedkot Teekaਕ੍ਰੋੜ ਪ੍ਰਕਾਰ ਕੀ ਜੋ ਤੇਰੀ ਮਹਿਮਾ ਸੂਰਜ ਵਤ ਨਿਰਮਲ ਹੈ॥
Prof. Sahib Singh(ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ,

ਪਦ ਅਰਥ ਨਿਰਮਲ ਹੰਸ = ਪਵਿੱਤਰ ਜੀਵਨ ਵਾਲੇ ਜੀਵ।

SikhNet (Spanish)Aquél Cuyas Alabanzas son cantadas por millones de Almas graciosas,

ਕੋਟਿ ਉਸਤਤਿ ਜਾ ਕੀ; ਕਰਤ ਬ੍ਰਹਮੰਸ ॥

kott usatat jaa kee; karat brahamans | Ang 1156

Sant Singh KhalsaMillions of Brahma's sons sing His Praises.
Manmohan SinghMyriads of whose praises are hymned by the sons of Brahma.
Manmohan Singh (Punjabi)ਜਿਸ ਦੀਆਂ ਕ੍ਰੋੜਾਂ ਹੀ ਸਿਫਤਾਂ ਬ੍ਰਹਮਾਂ ਦੇ ਪੁਤ੍ਰ ਗਾਇਣ ਕਰਦੇ ਹਨ।
Fareedkot Teekaਪੁਨਾ ਜਿਸੁ ਤੇਰੀ ਮਹਿਮਾਂ ਕਰੋੜ (ਬ੍ਰਹਮੰਸ) ਸਨਕਾਦਿਕ, ਭ੍ਰਿਗੂ ਆਦਕ ਕਰਤੇ ਹੈਂ॥
Prof. Sahib Singhਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ,

ਪਦ ਅਰਥ ਬ੍ਰਹਮੰਸ = (ਸਨਕ, ਸਨੰਦਨ, ਸਨਾਤਨ, ਸਨਤਕੁਮਾਰ) ਬ੍ਰਹਮਾ ਦੇ ਪੁੱਤਰ।

SikhNet (Spanish)Cuyas Alabanzas son entonadas aún por los hijos de Brahma,

ਕੋਟਿ ਪਰਲਉ ਓਪਤਿ; ਨਿਮਖ ਮਾਹਿ ॥

kott parlau opat; nimakh maeh | Ang 1156

Sant Singh KhalsaHe creates and destroys millions, in an instant.
Manmohan SinghMyriads of destructions and creations, the Lord affects in an instant.
Manmohan Singh (Punjabi)ਕ੍ਰੋੜਾਂ ਹੀ ਖਪਤਾਂ ਅਤੇ ਉਤਪਤੀਆਂ ਪ੍ਰਭੂ ਇਕ ਮੁਹਤ ਵਿੱਚ ਕਰ ਦਿੰਦਾ ਹੈ।
Fareedkot Teekaਹੇ ਭਗਵਨ! ਤੂੰ ਨਿਮਖ ਮਾਤ੍ਰ ਮੇਂ ਕ੍ਰੋੜੋਂ ਉਤਪਤਿ ਪਰਲ੍ਯ ਕਰਨੇ ਕੌ ਸਮਰਥ ਹੈਂ॥
Prof. Sahib Singhਉਹ ਗੋਬਿੰਦ ਅੱਖ ਦੇ ਇਕ ਫੋਰ ਵਿਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ।

ਪਦ ਅਰਥ ਪਰਲਉ = ਨਾਸ। ਓਪਤਿ = ਉਤਪੱਤੀ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।

SikhNet (Spanish)Quien destruye y da vida en un instante, oh, ese Ser es mi Dios.

ਕੋਟਿ ਗੁਣਾ ਤੇਰੇ; ਗਣੇ. ਨ ਜਾਹਿ ॥੬॥

kott gunaa tere; gane. na jaeh |6| Ang 1156

Sant Singh KhalsaMillions are Your Virtues, Lord - they cannot even be counted. ||6||
Manmohan SinghMillions are Thine virtues, which can be counted not, O Lord.
Manmohan Singh (Punjabi)ਕ੍ਰੋੜਾਂ ਹਨ ਤੇਰੀਆਂ ਨੇਕੀਆਂ, ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਹੇ ਸੁਆਮੀ!
Fareedkot Teekaਜਿਸ ਤੇਰੇ ਕ੍ਰੋੜੋਂ ਗੁਣ ਗਿਣਤੀ ਮੇਂ ਨਹੀਂ ਆਵਤੇ ਹੈਂ॥੬॥
Prof. Sahib Singhਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ ॥੬॥
SikhNet (Spanish)Millones de Sus Alabanzas uno no podría ni recordarlas. (6)

ਕੋਟਿ ਗਿਆਨੀ. ਕਥਹਿ ਗਿਆਨੁ ॥

kott giaanee. katheh giaan | Ang 1156

Sant Singh KhalsaMillions of spiritual teachers teach His spiritual wisdom.
Manmohan SinghMillions of theologians expound gnosis.
Manmohan Singh (Punjabi)ਕ੍ਰੋੜਾਂ ਹੀ ਬ੍ਰਹਮ ਬੇਤੇ ਬ੍ਰਹਮ ਵਿਚਾਰ ਦੀ ਵਿਆਖਿਆ ਕਰਦੇ ਹਨ।
Fareedkot Teekaਕ੍ਰੋੜੋਂ ਗਿਆਨੀ ਗ੍ਯਾਨ ਸਹਿਤ ਹੋ ਕੇ ਤੇਰੇ ਸ੍ਵਰੂਪ ਕੋ ਕਥਨ ਕਰਤੇ ਹੈਂ॥
Prof. Sahib Singh(ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ,

ਪਦ ਅਰਥ ਗਿਆਨੀ = ਸਿਆਣੇ ਮਨੁੱਖ, ਆਤਮਕ ਜੀਵਨ ਦੀ ਸੂਝ ਰੱਖਣ ਵਾਲੇ। ਗਿਆਨੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ।

SikhNet (Spanish)Aquél en Cuya Sabiduría habitan millones de Sabios,

ਕੋਟਿ ਧਿਆਨੀ. ਧਰਤ ਧਿਆਨੁ ॥

kott dhiaanee. dharat dhiaan | Ang 1156

Sant Singh KhalsaMillions of meditators focus on His meditation.
Manmohan SinghMillions of contemplators contemplate Him.
Manmohan Singh (Punjabi)ਕ੍ਰੋੜਾਂ ਹੀ ਚਿੰਤਨ ਕਰਨ ਵਾਲੇ ਉਸ ਦਾ ਚਿੰਤਨ ਕਰਦੇ ਹਨ।
Fareedkot Teekaਕ੍ਰੋੜੋਂ ਹੀ ਧਿਆਨੀ ਹੋ ਕੇ ਤੇਰੇ ਵਿਖੇ ਧ੍ਯਾਨ ਕੋ (ਧਰਤ) ਲਗਾਵਤੇ ਹੈਂ॥
Prof. Sahib Singhਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤ ਜੋੜੀ ਰੱਖਦੇ ਹਨ,

ਪਦ ਅਰਥ ਧਿਆਨੀ = ਸਮਾਧੀ ਲਾਣ ਵਾਲੇ।

SikhNet (Spanish)Quien es contemplado por millones de meditadores,

ਕੋਟਿ ਤਪੀਸਰ; ਤਪ ਹੀ ਕਰਤੇ ॥

kott tapeesar; tap hee karate | Ang 1156

Sant Singh KhalsaMillions of austere penitents practice austerities.
Manmohan SinghMillions of penitents just practise penitence.
Manmohan Singh (Punjabi)ਕ੍ਰੋੜਾਂ ਹੀ ਤਪੀ ਤਪੱਸਿਆ ਕਰਦੇ ਹਨ।
Fareedkot Teekaਕ੍ਰੋੜੋਂ ਹੀ ਤਪੀਸ੍ਵਰ ਹੋ ਕੇ ਤੇਰੀ ਪ੍ਰਾਪਤੀ ਨਮਿਤ ਤਪ ਕੋ ਕਰਤੇ ਹੈਂ॥
Prof. Sahib Singh(ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ,

ਪਦ ਅਰਥ ਤਪੀਸਰ = ਤਪੀ-ਈਸਰ, ਵੱਡੇ ਵੱਡੇ ਤਪੀ।

SikhNet (Spanish)por Quien millones de fakires se laceran el cuerpo,

ਕੋਟਿ ਮੁਨੀਸਰ; ਮੋੁਨਿ ਮਹਿ ਰਹਤੇ ॥੭॥

kott muneesar; muon meh rahate |7| Ang 1157

Sant Singh KhalsaMillions of silent sages dwell in silence. ||7||
Manmohan SinghMillions of silent sages abides in silence.
Manmohan Singh (Punjabi)ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।
Fareedkot Teekaਕ੍ਰੋੜੋਂ ਹੀ ਮੁਨੀਸ੍ਵਰ ਮੌਨ ਧਾਰੀ ਰਹਿ ਕਰ ਤੇਰੇ ਨਾਮ ਕੋ ਜਪਤੇ ਹੈਂ॥੭॥
Prof. Sahib Singhਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ ॥੭॥

ਪਦ ਅਰਥ ਮੁਨੀਸਰ = ਮੁਨੀ-ਈਸਰ, ਵੱਡੇ ਵੱਡੇ ਮੁਨੀ। ਮਨਿ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਮੋਨਿ'। ਇਥੇ 'ਮੁਨਿ' ਪੜ੍ਹਨਾ ਹੈ} ਚੁੱਪ ॥੭॥

SikhNet (Spanish)y por Quien millones de videntes se conservan en el silencio, sólo Él es mi Dios. (7)

ਅਵਿਗਤ ਨਾਥੁ. ਅਗੋਚਰ ਸੁਆਮੀ ॥

avigat naath. agochar suaamee | Ang 1157

Sant Singh KhalsaOur Eternal, Imperishable, Incomprehensible Lord and Master,
Manmohan SinghThe Imperishable and Incomprehensible Lord Master,
Manmohan Singh (Punjabi)ਅਬਿਨਾਸ਼ੀ ਅਤੇ ਅਗਾਧ ਸੁਆਮੀ,
Fareedkot Teekaਹੇ ਅਵਗਤ! ਹੇ ਨਾਥ! ਹੇ ਅਗੋਚਰ! ਹੇ ਸ੍ਵਾਮੀ!
Prof. Sahib Singhਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,

ਪਦ ਅਰਥ ਅਵਿਗਤ = {अव्यत्तत्र्} ਅਦ੍ਰਿਸ਼ਟ। ਨਾਥੁ = ਖਸਮ-ਪ੍ਰਭੂ। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)Él es mi Señor Eterno, mi Esposo, el Maestro Imperceptible,

ਪੂਰਿ ਰਹਿਆ ਘਟ; ਅੰਤਰਜਾਮੀ ॥

poor rahiaa ghatt; antarajaamee | Ang 1157

Sant Singh KhalsaThe Inner-knower, the Searcher of hearts, is permeating all hearts.
Manmohan Singhthe Inner-knower, is fully filling all the hearts.
Manmohan Singh (Punjabi)ਅੰਦਰਲੀਆਂ ਜਾਣਨਹਾਰ, ਮਾਲਕ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਹੇ ਅੰਤਰਜਾਮੀ! ਤੂੰ ਚੇਤਨਸਤਾ ਕਰ ਸਰਬ ਕੇ ਅੰਤਰ ਬ੍ਯਾਪਕ ਹੋ ਰਹਾ ਹੈਂ॥
Prof. Sahib Singhਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿਚ ਮੌਜੂਦ ਹੈ।

ਪਦ ਅਰਥ ਘਟ = ਸਰੀਰ {ਬਹੁ-ਵਚਨ}। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)sí, ese Quien lo penetra todo, el Conocedor Intimo de los corazones.

ਜਤ ਕਤ ਦੇਖਉ; ਤੇਰਾ ਵਾਸਾ ॥

jat kat dekhau; teraa vaasaa | Ang 1157

Sant Singh KhalsaWherever I look, I see Your Dwelling, O Lord.
Manmohan SinghWheresoever I see, I see Thy abode, O Lord.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਤੇਰਾ ਟਿਕਾਣਾ ਵੇਖਦਾ ਹਾਂ, ਹੇ ਸਾਈਂ!
Fareedkot Teekaਅਬ ਮੈਂ ਜਹਾਂ ਕਹੀਂ ਦੇਖਤਾ ਹੂੰ ਤਹਾਂ ਹੀ ਤੇਰਾ ਵਾਸਾ ਦੇਖਤਾ ਹੂੰ, ਭਾਵ ਸਰਬ ਰੂਪ ਤੇਰੇ ਕੋ ਦੇਖਤਾ ਹੂੰ॥☬ਜੇ ਕਹੇ ਤੁਮ ਕੋ ਇਹ ਅਨਭਵ ਕਹਾਂ ਸੇ ਪ੍ਰਾਪਤਿ ਭ੍ਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ।

ਪਦ ਅਰਥ ਜਤ ਕਤ = ਜਿੱਥੇ ਕਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।

SikhNet (Spanish)A donde sea que volteo a ver, ahí solamente Lo veo a Él.

ਨਾਨਕ ਕਉ; ਗੁਰਿ ਕੀਓ ਪ੍ਰਗਾਸਾ ॥੮॥੨॥੫॥

naanak kau; gur keeo pragaasaa |8|2|5| Ang 1157

Sant Singh KhalsaThe Guru has blessed Nanak with enlightenment. ||8||2||5||
Manmohan SinghNanak, the slave, the Guru has illumined.
Manmohan Singh (Punjabi)ਗੋਲੇ ਨਾਨਕ ਨੂੰ ਗੁਰਦੇਵ ਜੀ ਨੇ ਰੌਸ਼ਨ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਗੁਰੋਂ ਨੇ ਗ੍ਯਾਨ ਰੂਪ ਪ੍ਰਕਾਸੁ ਕੀਆ ਹੈ॥੮॥੨॥੫॥
Prof. Sahib Singh(ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ॥੮॥੨॥੫॥

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸਾ = ਆਤਮਕ ਚਾਨਣ ॥੮॥੨॥੫॥

SikhNet (Spanish)Así es como el Guru ha iluminado mi mente. (8-2-5)
Answers quote the Granth verbatim with Ang citations. AI commentary is not Gurbani and not a religious ruling.