ੴ

ਸਿੱਖਬਾਣੀ · SikhBani

Ang 1179

Sri Guru Granth Sahib · Raag Basant · 4 shabads, 28 lines
Translations
Shabad Guru Ramdas Ji Raag Basant continued from Ang 1178

ਜਨ ਕੇ ਸਾਸ. ਸਾਸ ਹੈ ਜੇਤੇ; ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥

jan ke saas. saas hai jete; har bireh prabhoo har beedhe |

Sant Singh KhalsaEach and every breath of the Lord's humble servant is pierced through with love of the Lord God.
Manmohan SinghAs many as are the breaths of the God's slave, so many are pierced through with the love of the Lord God.
Manmohan Singh (Punjabi)ਜਿੰਨੇ ਭੀ ਸੁਆਸ ਹਨ ਵਾਹਿਗੁਰੂ ਦੇ ਗੋਲੇ ਦੇ ਓਨੇ ਹੀ ਸੁਆਮੀ ਵਾਹਿਗੁਰੂ ਦੀ ਪ੍ਰੀਤ ਨਾਲ ਵਿੰਨ੍ਹੇ ਹੋਏ ਹਨ।
Fareedkot Teekaਦਾਸ ਕੇ ਜਿਤਨੇ ਸ੍ਵਾਸ ਆਵਤੇ ਜਾਤੇ ਹੈਂ, ਸੋ ਹੇ ਹਰਿ ਪ੍ਰਭੂ! ਤੇਰੇ (ਬਿਰਹਿ) ਪ੍ਰੇਮ ਮੇਂ (ਬੀਧੇ) ਮਿਲੇ ਹੂਏ ਹੈਂ। ਕੈਸੇ ਮਿਲੇ ਹੂਏ ਹੈਂ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ।

ਪਦ ਅਰਥ ਜੇਤੇ = ਜਿਤਨੇ ਭੀ। ਹੈ = ਹੈਂ {ਬਹੁ-ਵਚਨ}। ਸਾਸ ਸਾਸ = ਸਾਰੇ ਸਾਹ। ਬਿਰਹਿ = ਬਿਰਹੋਂ ਵਿਚ, ਪਿਆਰ-ਭਰੇ ਵਿਛੋੜੇ ਵਿਚ। ਬੀਧੇ = ਵਿੱਝੇ ਹੋਏ ਹਨ।

SikhNet (Spanish)Oh Dios, cada respiración que hago está saturada de Tu Amor.

ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ; ਬਿਨੁ ਜਲ ਦੇਖੇ, ਸੁਕਲੀਧੇ ॥੨॥

jiau jal kamal preet at bhaaree; bin jal dekhe, sukaleedhe |2|

Sant Singh KhalsaAs the lotus is totally in love with the water and withers away without seeing the water, so am I in love with the Lord. ||2||
Manmohan SinghAs the lotus greatly loves the water, and withers away without seeing the water, so am I without my God.
Manmohan Singh (Punjabi)ਜਿਸ ਤਰ੍ਹਾਂ ਕੰਵਲ ਪਾਣੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਅਤੇ ਪਾਣੀ ਨੂੰ ਵੇਖਣ ਦੇ ਬਗੈਰ ਸੁਕ ਸੜ ਜਾਂਦਾ ਹੈ, ਏਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਬਾਝੋਂ ਹਾਂ।
Fareedkot Teekaਜਿਸ ਪ੍ਰਕਾਰ ਜਲ ਸੇ ਕਮਲ ਕੀ ਅਤਸੇ ਭਾਰੀ ਪ੍ਰੀਤੀ ਹੈ॥ ਔਰ ਜਲ ਦੇਖੇ ਬਿਨਾਂ (ਸੁਕਲੀਧੇ) ਸੂਕ ਜਾਤਾ ਹੈ॥੨॥
Prof. Sahib Singhਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ॥੨॥

ਪਦ ਅਰਥ ਸੁਕਲੀਧੇ = ਸੁੱਕ ਜਾਂਦਾ ਹੈ ॥੨॥

SikhNet (Spanish)Así como el loto sin agua muere, yo me siento morir sin Ti. (2)

ਜਨ ਜਪਿਓ. ਨਾਮੁ ਨਿਰੰਜਨੁ ਨਰਹਰਿ; ਉਪਦੇਸਿ ਗੁਰੂ ਹਰਿ ਪ੍ਰੀਧੇ ॥

jan japio. naam niranjan narahar; upades guroo har preedhe |

Sant Singh KhalsaThe Lord's humble servant chants the Immaculate Naam, the Name of the Lord; through the Guru's Teachings, the Lord reveals Himself.
Manmohan SinghGod's slave utters the immaculate Name of the Lord, the Man-lion, and through the Guru's gospel God reveals Himself to him.
Manmohan Singh (Punjabi)ਰੱਬ ਦਾ ਗੋਲਾ ਮਨੁਸ਼ ਸ਼ੇਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੈ ਅਤੇ ਗੁਰਾਂ ਦੀ ਸਿਖਮਤ ਰਾਹੀਂ ਹਰੀ ਉਸ ਤੇ ਪਰਗਟ ਹੋ ਜਾਂਦਾ ਹੈ।
Fareedkot Teekaਹੇ ਹਰੀ! ਜਿਨੋਂ ਕੋ ਗੁਰੋਂ ਨੇ ਉਪਦੇਸ (ਪ੍ਰੀਧੇ) ਪਰੋਸ ਦੀਆ ਹੈ। ਤਿਨ ਜਨੋਂ ਨੇ ਹੇ ਨਰਸਿੰਘ ਰੂਪ ਨਿਰੰਜਨ! ਤੇਰਾ ਨਾਮੁ ਜਪਿਆ ਹੈ, ਭਾਵ ਸਰਵਣ ਕਰਾ ਦੀਆ ਹੈ॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ। ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ} ਪਵਿੱਤਰ। ਨਰਹਰਿ = ਪਰਮਾਤਮਾ। ਉਪਦੇਸਿ ਗੁਰੂ = ਗੁਰੂ ਨੇ ਆਪਣੇ ਉਪਦੇਸ਼ ਨਾਲ। ਪ੍ਰੀਧੇ = ਪ੍ਰੋਸ ਰੱਖਿਆ, ਸਾਹਮਣੇ ਵਿਖਾ ਦਿੱਤਾ।

SikhNet (Spanish)Los Santos, oh Dios, contemplan Tu Nombre Inmaculado y a través de la Sabiduría del Guru, Te vuelves Manifiesto en ellos.

ਜਨਮ ਜਨਮ ਕੀ ਹਉਮੈ ਮਲੁ ਨਿਕਸੀ; ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥

janam janam kee haumai mal nikasee; har amrit har jal needhe |3|

Sant Singh KhalsaThe filth of egotism which stained me for countless lifetimes has been washed away, by the Ambrosial Water of the Ocean of the Lord. ||3||
Manmohan SinghWith the ocean of Thy Nectar, O Lord God, my filth of self-conceit of many births is washed off.
Manmohan Singh (Punjabi)ਤੇਰੇ ਆਬਿ-ਹਿਯਾਤ ਦੇ ਸਮੁੰਦਰ ਨਾਲ, ਸੁਆਮੀ ਵਾਹਿਗੁਰੂ! ਜਨਮਾਂਤਰਾਂ ਦੀ ਮੇਰੀ ਸਵੈ-ਹੰਗਤਾ ਦੀ ਮੈਲ ਧੋਤੀ ਗਈ ਹੈ।
Fareedkot Teekaਹੇ ਹਰੀ! ਤੇਰਾ ਅੰਮ੍ਰਿਤੁ ਨਾਮ ਜੋ ਨਿਧੀ ਰੂਪੁ ਹੈ ਤਿਸ ਕੇ ਜਪਨੇ ਤੇ ਜਨਮ ਜਨਮ ਕੀ ਹੰਕਾਰ ਮੈਲ ਨਿਕਸ ਗਈ ਹੈ॥੩॥
Prof. Sahib Singh(ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ ॥੩॥

ਪਦ ਅਰਥ ਨਿਕਸੀ = ਨਿਕਲ ਗਈ, ਦੂਰ ਹੋ ਗਈ। ਜਲਿ = ਜਲ ਨਾਲ। ਅੰਮ੍ਰਿਤਿ ਜਲਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਨੀਧੇ = ਨਾਤੇ, ਆਤਮਕ ਇਸ਼ਨਾਨ ਕੀਤਾ ॥੩॥

SikhNet (Spanish)Me he liberado de toda la mugre del ego, acumulada nacimiento tras nacimiento, con el Néctar de Tus Mares, oh Dios. (3)

ਹਮਰੇ ਕਰਮ. ਨ ਬਿਚਰਹੁ ਠਾਕੁਰ; ਤੁਮੑ ਪੈਜ ਰਖਹੁ ਅਪਨੀਧੇ ॥

hamare karam. na bicharahu tthaakur; tuma paij rakhahu apaneedhe |

Sant Singh KhalsaPlease, do not take my karma into account, O my Lord and Master; please save the honor of Your slave.
Manmohan SinghTake not my deeds into account, O Lord, and save Thou the honour of Thy own slave.
Manmohan Singh (Punjabi)ਮੇਰੇ ਅਮਲਾਂ ਵੱਲ ਧਿਆਨ ਨਾਂ ਦੇ, ਹੇ ਸੁਆਮੀ ਅਤੇ ਤੂੰ ਨਿੱਜ ਦੇ ਗੋਲੇ ਦੀ ਇਜਤ ਰੱਖ।
Fareedkot Teekaਹੇ ਠਾਕੁਰ! ਹਮਾਰੇ ਕਰਮੋਂ ਕੋ ਨਾ ਬਿਚਾਰੋ, ਤੁਮ (ਅਪਨੀਧੇ) ਅਪਨੇ ਜਾਨ ਕਰ ਪੈਜ ਰਖੋ॥
Prof. Sahib Singhਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ।

ਪਦ ਅਰਥ ਹਮਰੇ = ਅਸਾਂ ਜੀਵਾਂ ਦੇ। ਠਾਕੁਰ = ਹੇ ਠਾਕੁਰ! ਬਿਚਰਹੁ = ਵਿਚਾਰੋ। ਪੈਜ = ਇੱਜ਼ਤ, ਲਾਜ। ਅਪਨੀਧੇ = ਆਪਣੇ ਦਾਸ ਦੀ।

SikhNet (Spanish)Oh Señor, no tomes el saldo de mis acciones en cuenta y salva el Honor de Tu Propio Nombre.

ਹਰਿ ਭਾਵੈ ਸੁਣਿ ਬਿਨਉ ਬੇਨਤੀ; ਜਨ ਨਾਨਕ. ਸਰਣਿ ਪਵੀਧੇ ॥੪॥੩॥੫॥

har bhaavai sun binau benatee; jan naanak. saran paveedhe |4|3|5|

Sant Singh KhalsaO Lord, if it pleases You, hear my prayer; servant Nanak seeks Your Sanctuary. ||4||3||5||
Manmohan SinghO God, be Thou pleased to hear my prayer and supplication. Slave Nanak has sought Thy refuge,
Manmohan Singh (Punjabi)ਹੇ ਵਾਹਿਗੁਰੂ! ਪ੍ਰਸੰਨ ਹੋ, ਤੂੰ ਮੇਰੀ ਪ੍ਰਾਰਥਨਾਂ ਤੇ ਜੋਦੜੀ ਸ੍ਰਵਣ ਕਰ। ਗੋਲੇ ਨਾਨਕ ਨੇ ਤੇਰੀ ਪਨਾਹ ਲਹੀ ਹੈ।
Fareedkot Teekaਹੇ ਹਰੀ! ਆਪ ਕੋ ਭਾਵੈ ਤੋ ਨਿਮ੍ਰਤਾ ਵਾਲੇ ਕੀ ਬੇਨਤੀ ਸੁਣੋ: ਸ੍ਰੀ ਗਰੂ ਜੀ ਕਹਤੇ ਹੈਂ: ਹਮ ਜਨ ਤੇਰੀ ਸਰਿਣ (ਪਵੀਧੇ) ਪੜੇ ਹੈਂ॥੪॥੩॥੫॥
Prof. Sahib Singhਹੇ ਹਰੀ! ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਦਾਸ ਨਾਨਕ ਤੇਰੀ ਸਰਨ ਪਿਆਂ ਹਾਂ ॥੪॥੩॥੫॥

ਪਦ ਅਰਥ ਹਰਿ = ਹੇ ਹਰੀ! ਭਾਵੈ = ਜੇ ਤੈਨੂੰ ਚੰਗਾ ਲੱਗੇ। ਬਿਨਉ = {विनय} ਬੇਨਤੀ, ਅਰਜ਼ੋਈ। ਪਵੀਧੇ = ਪਿਆ ਹੈ ॥੪॥੩॥੫॥

SikhNet (Spanish)Oh Dios, escucha mi oración, pues he buscado Tu Santuario. (4-3-5)

Open this shabad (11 lines, Angs 1178-1179) →

Shabad Guru Ramdas Ji Raag Basant

ਬਸੰਤੁ ਹਿੰਡੋਲ ਮਹਲਾ ੪ ॥

basant hinddol mahalaa 4 |

Sant Singh KhalsaBasant Hindol, Fourth Mehl:
Manmohan SinghBasant Hindol 4th Guru.
Manmohan Singh (Punjabi)ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
SikhNet (Spanish)Basant Hindol, Mejl Guru Ram Das, Cuarto Canal Divino.

ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ; ਤਿਲੁ ਘਰਿ ਨਹੀ ਵਾਸਾ ਪਾਈਐ ॥

man khin khin bharam bharam bahu dhaavai; til ghar nahee vaasaa paaeeai |

Sant Singh KhalsaEach and every moment, my mind roams and rambles, and runs all over the place. It does not stay in its own home, even for an instant.
Manmohan SinghEvery moment and trice, my mind roams, rambles and greatly runs about. It stays not in its own Home even for an instant.
Manmohan Singh (Punjabi)ਹਰ ਮੁਹਤ ਤੇ ਛਿਨ, ਮੇਰਾ ਮਨੂਆ ਭਟਕਦਾ ਭਊਦਾ ਅਤੇ ਬੜਾ ਭੱਜਿਆ ਫਿਰਦਾ ਹੈ। ਇੱਕ ਨਿਮਖ ਭਰ ਲਈ ਭੀ ਇਹ ਜਨਮ ਨਿੱਜ ਦੇ ਧਾਮ ਵਿੱਚ ਨਹੀਂ ਟਿਕਦਾ।
Fareedkot Teekaਭ੍ਰਮ ਕਰ ਕੇ (ਭਰਮਿ) ਚਕ੍ਰਾਕਾਰ ਹੂਆ ਮਨ ਖਿਨ ਮੇਂ ਬਹੁਤ ਧਾਵਤਾ ਹੈ, ਆਪਨੇ (ਘਰਿ) ਸ੍ਵਰੂਪ ਮੇਂ ਤਿਲ ਮਾਤ੍ਰ ਭੀ ਇਸਥਿਤੀ ਨਹੀਂ ਪਾਵਤਾ॥
Prof. Sahib Singh(ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸ੍ਵੈ ਸਰੂਪ ਵਿਚ) ਟਿਕ ਨਹੀਂ ਸਕਦਾ।

ਪਦ ਅਰਥ ਭਰਮਿ ਭਰਮਿ = ਭਟਕ ਭਟਕ ਕੇ। ਧਾਵੈ = ਦੌੜਦਾ ਫਿਰਦਾ ਹੈ। ਤਿਲੁ = ਰਤਾ ਭਰ ਭੀ। ਘਰਿ = ਘਰ ਵਿਚ, ਸਰੀਰ-ਘਰ ਵਿਚ, ਇਕ ਟਿਕਾਣੇ ਤੇ, ਅਡੋਲਤਾ ਵਿਚ। ਵਾਸਾ = ਨਿਵਾਸ। ਨਹ ਪਾਈਐ = ਨਹੀਂ ਪਾਇਆ ਜਾ ਸਕਦਾ।

SikhNet (Spanish)Mi mente vaga ofuscada por la duda y no se queda en paz en su propio hogar,

ਗੁਰਿ ਅੰਕਸੁ. ਸਬਦੁ ਦਾਰੂ ਸਿਰਿ ਧਾਰਿਓ; ਘਰਿ ਮੰਦਰਿ ਆਣਿ ਵਸਾਈਐ ॥੧॥

gur ankas. sabad daaroo sir dhaario; ghar mandar aan vasaaeeai |1|

Sant Singh KhalsaBut when the bridle of the Shabad, the Word of God, is placed over its head, it returns to dwell in its own home. ||1||
Manmohan SinghWhen the deterrent goad of Guru's gospel is placed over its head, it returns and abides in its own home and mansion.
Manmohan Singh (Punjabi)ਜਦ ਰੋਕ ਰਖਣਹਾਰ ਗੁਰਾਂ ਦੇ ਉਪਦੇਸ਼ ਦਾ ਕੁੰਡਾ ਇਸ ਦੇ ਸਿਰ ਤੇ ਰੱਖਿਆ ਜਾਂਦਾ ਹੈ ਤਾਂ ਆ ਕੇ ਇਹ ਨਿੱਜ ਦੇ ਧਾਮ ਅਤੇ ਮਹਿਲ ਵਿੱਚ ਟਿਕ ਜਾਂਦਾ ਹੈ।
Fareedkot Teekaਮਨ ਹਸਤੀ ਪਰ ਜਬ ਗੁਰ ਸਬਦ ਅੰਕਸ ਧਾਰਿਓ ਤਬ ਵੋਹੀ ਅਗ੍ਯਾਨ ਰੋਗ ਕਾਟਣੇ ਕੋ ਦਾਰੂ ਹੋ ਜਾਵੇਗਾ ਔਰ ਮਨ ਘਰ ਅੰਦਰ ਆਨ ਬਸੇਗਾ॥੧॥
Prof. Sahib Singh(ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ। ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ ॥੧॥

ਪਦ ਅਰਥ ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਲਾ ਲੋਹੇ ਦਾ ਕੁੰਡਾ ਜੋ ਮਹਾਵਤ ਦੇ ਹੱਥ ਵਿਚ ਫੜਿਆ ਹੁੰਦਾ ਹੈ। ਦਾਰੂ = ਦਵਾਈ। ਸਿਰਿ = ਸਿਰ ਉੱਤੇ। ਧਾਰਿਓ = ਧਰਿਆ, ਰੱਖਿਆ। ਘਰਿ = ਘਰ ਵਿਚ। ਮੰਦਰਿ = ਮੰਦਰ ਵਿਚ। ਆਣਿ = ਲਿਆ ਕੇ। ਵਸਾਈਐ = ਵਸਾਇਆ ਜਾ ਸਕਦਾ ਹੈ ॥੧॥

SikhNet (Spanish)pero guiada por la Palabra del Shabd del Guru, regresa a su lugar. (1)

ਗੋਬਿੰਦ ਜੀਉ, ਸਤਸੰਗਤਿ ਮੇਲਿ; ਹਰਿ ਧਿਆਈਐ ॥

gobind jeeo, satasangat mel; har dhiaaeeai |

Sant Singh KhalsaO Dear Lord of the Universe, lead me to join the Sat Sangat, the True Congregation, so that I may meditate on You, Lord.
Manmohan SinghO my Venerable Lord Master unite me Thou with the society of saints, that I may remember Thee.
Manmohan Singh (Punjabi)ਹੇ ਮੇਰੇ ਮਾਣਨੀਯ ਸੁਆਮੀ ਮਾਲਕ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।
Fareedkot Teekaਹੇ ਹਰੀ ਗੋਬਿੰਦ ਜੀਉ! ਮੈਨੂੰ ਵਹੁ ਸਤਸੰਗਤਿ ਮੇਲ ਜਹਾਂ ਤੇਰਾ ਧ੍ਯਾਨੁ ਕਰੀਏ॥
Prof. Sahib Singhਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤ ਵਿਚ ਮਿਲਾ। (ਸਾਧ ਸੰਗਤ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ।

ਪਦ ਅਰਥ ਗੋਬਿੰਦ ਜੀਉ = ਹੇ ਪ੍ਰਭੂ ਜੀ! {ਸੰਬੋਧਨ}। ਮੇਲਿ = ਮਿਲਾ। ਧਿਆਈਐ = ਧਿਆਇਆ ਜਾ ਸਕਦਾ ਹੈ।

SikhNet (Spanish)Oh Dios, guíame hasta Tus Santos, para que Te pueda contemplar y liberándome de mi ego negativo,

ਹਉਮੈ ਰੋਗੁ ਗਇਆ ਸੁਖੁ ਪਾਇਆ; ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥

haumai rog geaa sukh paaeaa; har sehaj samaadh lagaaeeai |1| rahaau |

Sant Singh KhalsaI am cured of the disease of egotism, and I have found peace; I have intuitively entered into the state of Samaadhi. ||1||Pause||
Manmohan SinghBeing rid of the ailment of ego, I am blessed with bliss and enter into the trance of equipoise, O my God. Pause.
Manmohan Singh (Punjabi)ਹੰਗਤਾ ਦੀ ਬਿਮਾਰੀ ਤੋਂ ਖਲਾਸੀ ਪਾਉਣ ਤੇ ਮੈਨੂੰ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ ਅਤੇ ਮੈਂ ਅਡੋਲਤਾ ਦੀ ਤਾੜੀ ਅੰਦਰ ਟਿਕ ਜਾਂਦਾ ਹਾਂ, ਹੇ ਮੇਰੇ ਵਾਹਿਗੁਰੂ! ਠਹਿਰਾਉ।
Fareedkot Teekaਜਿਨ ਕਾ ਹੰਕਾਰ ਰੋਗ ਦੂਰ ਹੋ ਗ੍ਯਾ ਹੈ ਤਿਨੋਂ ਨੇ ਆਤਮ ਸੁਖ ਕੋ ਪਾਇਆ ਹੈ। ਪੁਨਃ ਹੇ ਹਰੀ! ਵਹੁ ਸਹਿਜੇ ਹੀ ਤੇਰੇ ਵਿਖੇ ਸਮਾਧੀ ਲਗਾਵਣੇ ਵਾਲੇ ਹੂਏ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ = ਜੁੜੀ ਹੋਈ ਸੁਰਤ ॥੧॥ ਰਹਾਉ ॥

SikhNet (Spanish)esté en Éxtasis en el Estado de Equilibrio. (1-Pausa)

ਘਰਿ ਰਤਨ ਲਾਲ ਬਹੁ ਮਾਣਕ ਲਾਦੇ; ਮਨੁ ਭ੍ਰਮਿਆ. ਲਹਿ, ਨ ਸਕਾਈਐ ॥

ghar ratan laal bahu maanak laade; man bhramiaa. leh, na sakaaeeai |

Sant Singh KhalsaThis house is loaded with countless gems, jewels, rubies and emeralds, but the wandering mind cannot find them.
Manmohan SinghThe, House is loaded with many gems, rubies and emeralds, but the wandering mind can find them not.
Manmohan Singh (Punjabi)ਗ੍ਰਹਿ ਘਣੇਰਿਆਂ ਜਵੇਹਰਾਂ, ਹੀਰਿਆਂ ਅਤੇ ਮਣੀਆਂ ਨਾਲ ਲੱਦਿਆ ਪਿਆ ਹੈ ਪ੍ਰੰਤੂ ਭਟਕਦਾ ਹੋਇਆ ਮਨੂਆ ਉਹਨਾਂ ਨੂੰ ਲੱਭ ਨਹੀਂ ਸਕਦਾ।
Fareedkot Teeka(ਰਤਨ) ਵੈਰਾਗ (ਲਾਲ) ਪ੍ਰੇਮ ਔਰ (ਮਾਣਕ) ਪਰਮੇਸ੍ਵਰ ਰੂਪ ਕਾ ਮਨਨ ਐਸੇ ਗੁਣ ਅੰਤਹਕਰਣ ਮੇਂ (ਲਾਦੇ) ਭਰੇ ਹੂਏ ਹੈਂ, ਭ੍ਰਮਕ ਮਨ ਹੋਣੇ ਕਰ ਪਾਇ ਨਹੀਂ ਸਕੀਦੇ॥
Prof. Sahib Singh(ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ। (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਭ੍ਰਮਿਆ = ਭਟਕਦਾ ਰਿਹਾ।

SikhNet (Spanish)Nuestro hogar está saturado de joyas y rubíes, pero la mente, viviendo en la duda, no las logra encontrar.

ਜਿਉ ਓਡਾ, ਕੂਪੁ ਗੁਹਜ ਖਿਨ ਕਾਢੈ; ਤਿਉ. ਸਤਿਗੁਰਿ ਵਸਤੁ ਲਹਾਈਐ ॥੨॥

jiau oddaa, koop guhaj khin kaadtai; tiau. satigur vasat lahaaeeai |2|

Sant Singh KhalsaAs the water-diviner finds the hidden water, and the well is then dug in an instant, so do we find the object of the Name through the True Guru. ||2||
Manmohan SinghAs the water-diviner makes the hidden well dug in an instant, so do we find the Name commodity through the True Guru.
Manmohan Singh (Punjabi)ਜਿਸ ਤਰ੍ਹਾਂ ਸੇਘਾ ਲੁਕੇ ਹੋਏ ਖੂਹ ਨੂੰ ਇੱਕ ਮੁਹਤ ਵਿੱਚ ਖੁਦਵਾ ਦਿੰਦਾ ਹੈ, ਏਸੇ ਤਰ੍ਹਾਂ ਹੀ ਅਸੀਂ ਨਾਮ ਦੀ ਵਸਤੂ ਨੂੰ ਸੱਚੇ ਗੁਰਾਂ ਦੇ ਰਾਹੀਂ ਲੱਭ ਲੈਂਦੇ ਹਾਂ।
Fareedkot Teekaਜੈਸਾ (ਓਡਾ) ਸੂੰਘਾ (ਗੁਹਜ) ਦੱਬੇ ਹੂਏ ਕੂਪ ਕੋ (ਖਿਨ) ਖੁਣ ਅਰਥਾਤ ਪੱਟ ਕੇ ਕਾਢ ਦੇਤਾ ਹੈ। ਤੈਸੇ ਪੂਰਬੋਕਤ ਵਸਤੂਓਂ ਕੋ ਸਤਿਗੁਰ ਪ੍ਰਾਪਤਿ ਕਰ ਦੇਤਾ ਹੈ॥੨॥
Prof. Sahib Singhਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ ॥੨॥

ਪਦ ਅਰਥ ਓਡਾ = ਸੇਂਘਾ ਜੋ ਧਰਤੀ ਨੂੰ ਸੁੰਘ ਕੇ ਹੀ ਦੱਸ ਦੇਂਦਾ ਹੈ ਕਿ ਇਥੇ ਪੁਰਾਣਾ ਖੂਹ ਮਿੱਟੀ ਹੇਠ ਦੱਬਿਆ ਪਿਆ ਹੈ। ਕੂਪੁ = ਖੂਹ। ਗੁਹਜ = ਲੁਕਿਆ ਹੋਇਆ। ਖਿਨ = ਤੁਰਤ। ਸਤਿਗੁਰਿ = ਗੁਰੂ ਦੀ ਰਾਹੀਂ। ਵਸਤੁ = ਨਾਮ-ਪਦਾਰਥ। ਲਹਾਈਐ = ਲੱਭ ਲਈਦਾ ਹੈ ॥੨॥

SikhNet (Spanish)Así como el buscador de agua, la huele escondida en el vientre de la tierra, de la misma forma es que encontramos el Nombre escondido en el seno de nuestro ser, a través del Guru. (2)

ਜਿਨ ਐਸਾ ਸਤਿਗੁਰੁ ਸਾਧੁ. ਨ ਪਾਇਆ; ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥

jin aisaa satigur saadh. na paaeaa; te dhrig dhrig nar jeevaaeeai |

Sant Singh KhalsaThose who do not find such a Holy True Guru - cursed, cursed are the lives of those people.
Manmohan SinghThey, who find not the such saintly True Guru; accursed, accursed is the life of those persons.
Manmohan Singh (Punjabi)ਜੋ ਐਹੋ ਜੇਹੇ ਸੰਤ ਸਰੂਪ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਲਾਨਤਯੋਗ, ਨਾਨਤਯੋਗ ਹੈ ਉਹਨਾਂ ਪੁਰਸ਼ਾਂ ਦਾ ਜੀਵਨ।
Fareedkot Teekaਜਿਨੋਂ ਨੇ ਐਸਾ ਸ੍ਰੇਸਟ ਸਤਿਗੁਰੂ ਨਹੀਂ ਪਾਇਆ ਹੈ, ਤਿਨ ਨਰੋਂ ਕੇ ਜੀਵਣੇ ਕੋ ਬਾਰੰਬਾਰ ਧ੍ਰਿਕਾਰ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ)।

ਪਦ ਅਰਥ ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸਾਧੁ = ਸਾਧੇ ਹੋਏ ਮਨ ਵਾਲਾ। ਤੇ = ਉਹ ਮਨੁੱਖ {ਬਹੁ-ਵਚਨ}। ਧ੍ਰਿਗੁ = ਫਿਟਕਾਰ-ਯੋਗ।

SikhNet (Spanish)Oh, sin esperanza se encuentra ese ser que no tiene la Bendición del Guru.

ਜਨਮੁ ਪਦਾਰਥੁ ਪੁੰਨਿ ਫਲੁ ਪਾਇਆ; ਕਉਡੀ ਬਦਲੈ ਜਾਈਐ ॥੩॥

janam padaarath pun fal paaeaa; kauddee badalai jaaeeai |3|

Sant Singh KhalsaThe treasure of this human life is obtained when one's virtues bear fruit, but it is lost in exchange for a mere shell. ||3||
Manmohan SinghThe wealth of human life is attained when the virtues bear fruit, but it is lost in exchange for a shell.
Manmohan Singh (Punjabi)ਜਦ ਨੇਕੀਆਂ ਫਲ ਲਿਆਉਂਦੀਆਂ ਹਨ, ਤਦ ਹੀ ਮਨੁਖੀ ਜੀਵਨ ਦੀ ਦੌਲਤ ਪ੍ਰਾਪਤ ਹੁੰਦੀ ਹੈ, ਪ੍ਰੰਤੂ ਇਹ ਇੱਕ ਕੌਡੀ ਦੇ ਤਬਾਦਲੇ ਵਿੱਚ ਚਲੀ ਜਾਂਦੀ ਹੈ।
Fareedkot Teekaਜਨਮੁ ਪਦਾਰਥੁ ਬਡੇ ਪੁਨ ਕਾ ਫਲੁ ਪ੍ਰਾਪਤਿ ਹੂਆ ਹੈ। ਮਨਮੁਖੋਂ ਕਾ ਮਾਇਆ ਕੇ ਵਾਸਤੇ ਬਯਰਥ ਹੀ ਚਲਾ ਜਾਤਾ ਹੈ॥੩॥
Prof. Sahib Singh(ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ ॥੩॥

ਪਦ ਅਰਥ ਪੁੰਨਿ = ਕੀਤੇ ਹੋਏ ਭਲੇ ਕੰਮ ਦੇ ਕਾਰਨ। ਬਦਲੈ = ਦੀ ਖ਼ਾਤਰ ॥੩॥

SikhNet (Spanish)Cuando nuestros actos dan fruto, logramos tener el nacimiento humano, pero lo desperdiciamos inconscientemente en lo fútil. (3)

ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ; ਕਰਿ ਕਿਰਪਾ ਗੁਰੂ ਮਿਲਾਈਐ ॥

madhusoodan har dhaar prabh kirapaa; kar kirapaa guroo milaaeeai |

Sant Singh KhalsaO Lord God, please be merciful to me; be merciful, and lead me to meet the Guru.
Manmohan SinghMy Lord Master, the Lover of Nectar, show Thou mercy unto me, and mercifully make me meet the Guru.
Manmohan Singh (Punjabi)ਮੇਰੇ ਅੰਮ੍ਰਿਤ ਦੇ ਪਿਆਰੇ ਸੁਆਮੀ ਮਾਲਕ ਤੂੰ ਮੇਰੇ ਉਤੇ ਮਿਹਰ ਕਰ ਅਤੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ।
Fareedkot Teekaਹੇ ਮਧਸੂਦਨ ਹਰੀ ਪ੍ਰਭੂ! ਹਮਾਰੇ ਪਰ ਏਹ ਕ੍ਰਿਪਾ ਧਾਰੋ, ਜੋ ਕਿਰਪਾ ਦ੍ਰਿਸਟੀ ਕਰ ਮੈਨੂੰ ਸੋ ਗੁਰੂ ਮਿਲਾਇ ਦੀਜੀਏ॥
Prof. Sahib Singhਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ। ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ।

ਪਦ ਅਰਥ ਮਧੁ ਸੂਦਨ = {'ਮਧੁ' ਰਾਖ਼ਸ਼ ਨੂੰ ਮਾਰਨ ਵਾਲਾ} ਹੇ ਦੁਸ਼ਟ-ਦਮਨ ਪਰਮਾਤਮਾ! ਕਰਿ = ਕਰ ਕੇ।

SikhNet (Spanish)Oh Dios, ten Compasión de mí y guíame hasta mi Guru.

ਜਨ ਨਾਨਕ. ਨਿਰਬਾਣ ਪਦੁ ਪਾਇਆ; ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥

jan naanak. nirabaan pad paaeaa; mil saadhoo har gun gaaeeai |4|4|6|

Sant Singh KhalsaServant Nanak has attained the state of Nirvaanaa; meeting with the Holy people, he sings the Glorious Praises of the Lord. ||4||4||6||
Manmohan SinghServant Nanak bas attained the Imperishable rank, and meeting with the saints, he hymns the God's praise.
Manmohan Singh (Punjabi)ਨੌਕਰ ਨਾਨਕ ਨੂੰ ਅਬਿਨਾਸ਼ੀ ਮਰਤਬਾ ਪ੍ਰਾਪਤ ਹੋ ਗਿਆ ਹੈ ਅਤੇ ਸੰਤਾਂ ਨਾਲ ਮਿਲ ਕੇ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸਾਧੂਓਂ ਨੇ ਮੋਖੁ ਪਦੁ ਪਾਇਆ ਹੈ ਤਿਨੋਂ ਕੇ ਸਾਥ ਮਿਲ ਕਰ, ਹੇ ਹਰੀ! ਤੇਰੇ ਗੁਣੋਂ ਕੋ ਗਾਇਨ ਕਰੀਏ॥੪॥੪॥੬॥☬ਪੁਨਹ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ- (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੪॥੪॥੬॥

ਪਦ ਅਰਥ ਨਿਰਬਾਣ ਪਦੁ = ਉਹ ਆਤਮਕ ਅਵਸਥਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ਆਤਮਕ ਦਰਜਾ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ ॥੪॥੪॥੬॥

SikhNet (Spanish)Nanak ha obtenido el Estado de Nirvana y estando en Compañía de los Santos canta la Alabanza del Señor. (4-4-6)

Open this shabad →

Shabad Guru Ramdas Ji Raag Basant

ਬਸੰਤੁ ਹਿੰਡੋਲ ਮਹਲਾ ੪ ॥

basant hinddol mahalaa 4 |

Sant Singh KhalsaBasant Hindol, Fourth Mehl:
Manmohan SinghBasant Hindol 4th Guru.
Manmohan Singh (Punjabi)ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
SikhNet (Spanish)Basant Hindol, Mejl Guru Ram Das, Cuarto Canal Divino.

ਆਵਣ ਜਾਣੁ ਭਇਆ ਦੁਖੁ ਬਿਖਿਆ; ਦੇਹ ਮਨਮੁਖ ਸੁੰਞੀ ਸੁੰਞੁ ॥

aavan jaan bheaa dukh bikhiaa; deh manamukh sunyee suny |

Sant Singh KhalsaComing and going, he suffers the pains of vice and corruption; the body of the self-willed manmukh is desolate and vacant.
Manmohan SinghThe body of the egocentric is forlorn and desolate. Afflicted with the sorrow of sins he comes and goes.
Manmohan Singh (Punjabi)ਆਪ ਹੁਦਰੇ ਦੀ ਕਾਇਆ ਸੁੰਨਸਾਨ ਤੇ ਉਜੜੀ ਹੋਈ ਹੈ। ਪਾਪਾਂ ਦੇ ਗਮਾਂ ਦਾ ਸਤਾਇਆ ਹੋਇਆ ਉਹ ਆਉਂਦਾ ਤੇ ਜਾਂਦਾ ਹੈ।
Fareedkot Teekaਬਿਖ੍ਯੋਂ ਕੀ ਬਾਸਨਾ ਕਰ ਮਨਮੁਖ ਸੁੰਞੇ ਕੋ ਜਨਮ ਮਰਣ ਕਾ ਦੁਖੁ ਪ੍ਰਾਪਤਿ ਭਯਾ ਹੈ ਔ ਦੇਹ ਤਿਸ ਕੀ ਸੁੰਞੀ ਹੈ, ਭਾਵ ਭਗਤੀ ਸੇ ਰਹਿਤ ਹੈ॥
Prof. Sahib Singhਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ।

ਪਦ ਅਰਥ ਆਵਣ ਜਾਣੁ = ਜਨਮ ਮਰਨ ਦਾ ਗੇੜ। ਬਿਖਿਆ = ਮਾਇਆ (ਦੇ ਮੋਹ ਦੇ ਕਾਰਨ)। ਦੇਹ = ਸਰੀਰ। ਮਨਮੁਖ ਦੇਹ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਸਰੀਰ। ਸੁੰਞੀ = (ਕਾਇਆਂ ਨਾਮ ਤੋਂ) ਸੱਖਣੀ। ਸੁੰਞੁ = (ਨਾਮ ਵਲੋਂ) ਸੱਖਣਾ-ਪਨ।

SikhNet (Spanish)El cuerpo del arrogante Manmukj está vacío e incesantemente va y viene, llevando a rastras los sufrimientos de las traiciones a su propia conciencia.

ਰਾਮ ਨਾਮੁ. ਖਿਨੁ ਪਲੁ, ਨਹੀ ਚੇਤਿਆ; ਜਮਿ ਪਕਰੇ, ਕਾਲਿ ਸਲੁੰਞੁ ॥੧॥

raam naam. khin pal, nahee chetiaa; jam pakare, kaal saluny |1|

Sant Singh KhalsaHe does not dwell on the Lord's Name, even for an instant, and so the Messenger of Death seizes him by his hair. ||1||
Manmohan SinghHe contemplates not the Lord's Name even for a moment and trice. The death's courier seizes him by the hair.
Manmohan Singh (Punjabi)ਇਕ ਮੁਹਤ ਅਤੇ ਛਿੰਨ ਭਰ ਲਈ ਭੀ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਮੌਤ ਦਾ ਫਰਿਸ਼ਤਾ ਉਸ ਨੂੰ ਕੇਸਾਂ ਤੋਂ ਪਕੜ ਲੈਂਦਾ ਹੈ।
Fareedkot Teekaਕਿਉਂਕਿ ਰਾਮ ਨਾਮ ਤਿਸ ਨੇ ਇਕ ਖਿਨ ਤਿਲ ਮਾਤ੍ਰ ਭੀ ਨਹੀਂ ਚੇਤਿਆ। ਜਮ ਕਾਲਿ ਤਿਸ ਕੋ (ਸਲੁੰਞੁ) ਸਹਤ ਕੇਸੋਂ ਕੇ ਪਕੜੇਗਾ, ਭਾਵ ਸਿਰੋਂ ਫੜੇਗਾ॥੧॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ। ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ ॥੧॥

ਪਦ ਅਰਥ ਜਮਿ = ਜਮ ਨੇ। ਕਾਲਿ = ਕਾਲ ਨੇ, ਮੌਤ ਨੇ, ਆਤਮਕ ਮੌਤ ਨੇ। ਸਲੁੰਞੁ = ਕੇਸਾਂ ਸਮੇਤ, ਕੇਸਾਂ ਤੋਂ ॥੧॥

SikhNet (Spanish)Él no ocupa ni un momento para elevar en su mente el Naam, el Nombre del Señor, y Yama, el mensajero de la muerte lo arrastra del cabello. (1)

ਗੋਬਿੰਦ ਜੀਉ; ਬਿਖੁ ਹਉਮੈ ਮਮਤਾ ਮੁੰਞੁ ॥

gobind jeeo; bikh haumai mamataa muny |

Sant Singh KhalsaO Dear Lord of the Universe, please rid me of the poison of egotism and attachment.
Manmohan SinghO my Venerable Lord, abolish Thou the poison of my ego and worldly love.
Manmohan Singh (Punjabi)ਹੇ ਮੇਰੇ ਪੂਜਨੀਯ ਪ੍ਰਭੂ! ਤੂੰ ਮੇਰੀ ਹੰਗਤਾ ਅਤੇ ਸੰਸਾਰੀ ਮੋਹ ਦੀ ਜਹਿਰ ਨੂੰ ਕੱਟ ਦੇ।
Fareedkot Teekaਹੇ ਗੋਬਿੰਦ ਜੀਉ! ਹੰਤਾ, ਮਮਤਾ ਜੋ ਬਿਖ ਰੂਪ ਹੈ ਤਿਸ ਕੋ (ਮੁੰਞੁ) ਮੁਚ ਅਰਥਾਤ ਕਾਟ ਦੇਹੁ॥
Prof. Sahib Singhਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ।

ਪਦ ਅਰਥ ਗੋਬਿੰਦ ਜੀਉ = ਹੇ ਗੋਬਿੰਦ ਜੀ! {ਸੰਬੋਧਨ}। ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਮਮਤਾ = ਅਪਣੱਤ। ਮੁੰਞੁ = ਦੂਰ ਕਰ।

SikhNet (Spanish)Oh Dios, libérame del veneno del ego y del apego,

ਸਤਸੰਗਤਿ ਗੁਰ ਕੀ ਹਰਿ ਪਿਆਰੀ; ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥

satasangat gur kee har piaaree; mil sangat har ras bhuny |1| rahaau |

Sant Singh KhalsaThe Sat Sangat, Guru's True Congregation is so dear to the Lord. So join the Sangat, and taste the sublime essence of the Lord. ||1||Pause||
Manmohan SinghThe Guru's congregation seems sweet unto the Lord. Meeting with that society partake thou the Lord's elixir. Pause.
Manmohan Singh (Punjabi)ਗੁਰਾਂ ਦੀ ਸਾਧ ਸੰਗਤ ਪ੍ਰਭੂ ਨੂੰ ਮਿਠੜੀ ਲੱਗਦੀ ਹੈ। ਉਸ ਸਭਾ ਨਾਲ ਜੁੜ ਕੇ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ। ਠਹਿਰਾਉ।
Fareedkot Teekaਹੇ ਹਰੀ! ਗੁਰੋਂ ਕੀ ਜੋ ਸੰਗਤ ਹੈ (ਸਤ) ਸ੍ਰੇਸਟ ਹੈ, ਸੋ ਤੇਰੀ ਪ੍ਯਾਰੀ ਹੈ। ਤਿਨ ਕੀ ਸੰਗਤ ਮੇਂ ਮਿਲ ਕਰ, ਹੇ ਹਰੀ! ਤੇਰੇ ਰਸ ਕੋ ਮੈਂ (ਭੁੰਞੁ) ਭੋਗੋਂ॥੧॥ ਰਹਾਉ ॥
Prof. Sahib Singhਹੇ ਹਰੀ! ਸਾਧ ਸੰਗਤ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ। (ਮਿਹਰ ਕਰ) ਮੈਂ ਸਾਧ ਸੰਗਤ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਭੁੰਞੁ = ਮੈਂ ਭੁੰਚਾਂ, ਮੈਂ ਮਾਣਾਂ ॥੧॥ ਰਹਾਉ ॥

SikhNet (Spanish)y ya que Tus Sirvientes son tan queridos por Ti, yo me voy con ellos para participar de Tu Esencia. (1-Pausa)

ਸਤਸੰਗਤਿ ਸਾਧ ਦਇਆ ਕਰਿ ਮੇਲਹੁ; ਸਰਣਾਗਤਿ ਸਾਧੂ ਪੰਞੁ ॥

satasangat saadh deaa kar melahu; saranaagat saadhoo pany |

Sant Singh KhalsaPlease be kind to me, and unite me with the Sat Sangat, the True Congregation of the Holy; I seek the Sanctuary of the Holy.
Manmohan SinghMercifully, O Lord, unite Thou me with the society of the saints. I have sought the refuge of Thine saints.
Manmohan Singh (Punjabi)ਦਇਆ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਸੰਛਾਂ ਦੇ ਸਮਾਗਮ ਨਾਲ ਮਿਲਾ ਦੇ। ਮੈਂ ਤੇਰੇ ਸੰਤਾਂ ਦੀ ਸ਼ਰਣੀ ਪਿਆ ਹਾਂ।
Fareedkot Teekaਮੁਝ ਕੋ ਦਯਾ ਕਰ ਕੇ ਸਾਧੂ ਕੀ ਸੰਗਤਿ ਮੇਲੀਏ, ਜੋ ਮੈਂ ਸਾਧੂ ਕੀ ਸਰਣ (ਪੰਞੁ) ਪੜੋਂ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ।

ਪਦ ਅਰਥ ਸਤ ਸੰਗਤਿ ਸਾਧ = ਗੁਰੂ ਦੀ ਸਤ ਸੰਗਤ। ਕਰਿ = ਕਰ ਕੇ। ਸਾਧੂ = ਗੁਰੂ। ਪੰਞੁ = ਮੈਂ ਪਿਆ ਰਹਾਂ।

SikhNet (Spanish)Oh Dios, llévame a donde Tus Santos, por Misericordia, pues yo sólo busco Su Santuario.

ਹਮ ਡੁਬਦੇ ਪਾਥਰ. ਕਾਢਿ ਲੇਹੁ ਪ੍ਰਭ; ਤੁਮੑ ਦੀਨ ਦਇਆਲ ਦੁਖ ਭੰਞੁ ॥੨॥

ham ddubade paathar. kaadt lehu prabh; tuma deen deaal dukh bhany |2|

Sant Singh KhalsaI am a heavy stone, sinking down - please lift me up and pull me out! O God, Merciful to the meek, You are the Destroyer of sorrow. ||2||
Manmohan SinghThou, O Lord, are Merciful to the meek, and the Destroyer of sorrow. Pull Thou me, the sinking stone out of the world ocean.
Manmohan Singh (Punjabi)ਤੂੰ, ਹੇ ਪ੍ਰਭੂ! ਮਸਕੀਨਾਂ ਤੇ ਮਿਹਰਬਾਨ ਅਤੇ ਰੰਜ ਗਮ ਨਾਸ ਕਰਨ ਵਾਲਾ ਹੈ। ਮੈਂ ਡੁਬਦੇ ਹੋਏ ਪੱਥਰ! ਤੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈ।
Fareedkot Teekaਹੇ ਪ੍ਰਭੂ! ਹਮ ਪਾਪਾਂ ਕਰ ਪਥਰ ਵਤ ਭਾਰੇ ਹੂਏ ਡੂਬਤੇ ਜਾਤੇ ਹੈਂ ਹਮ ਕੋ ਸੰਸਾਰ ਸਮੁੰਦ੍ਰ ਸੇ ਕਾਢ ਲੀਜੀਏ। ਕਿਉਂ ਕਿ ਤੁਮ ਦੀਨੋਂ ਪੁਰ ਦਯਾਲਤਾ ਕਰਨਹਾਰੇ ਔਰ ਦੁਖੋਂ ਕੋ (ਭੰਞੁ) ਨਸ਼ਟ ਕਰਨਹਾਰੇ ਹੋ॥੨॥
Prof. Sahib Singhਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ। ਹੇ ਪ੍ਰਭੂ ਜੀ! ਤੁਸੀਂ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀਂ ਸਾਡੇ ਦੁੱਖ ਨਾਸ ਕਰਨ ਵਾਲੇ ਹੋ ॥੨॥

ਪਦ ਅਰਥ ਪ੍ਰਭ = ਹੇ ਪ੍ਰਭੂ! ਦੁਖ ਭੰਞੁ = ਦੁੱਖਾਂ ਦਾ ਨਾਸ ਕਰਨ ਵਾਲਾ ॥੨॥

SikhNet (Spanish)Oh Tú, Disipador de las penas, oh Tú, Compasivo con el pobre y el débil, soy la piedra que se hunde, sálvame, pues sólo vivo traicionando mi Conciencia. (2)

ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ; ਸਤਸੰਗਤਿ ਮਿਲਿ ਬੁਧਿ ਲੰਞੁ ॥

har usatat dhaarahu rid antar suaamee; satasangat mil budh lany |

Sant Singh KhalsaI enshrine the Praises of my Lord and Master within my heart; joining the Sat Sangat, my intellect is enlightened.
Manmohan SinghThe Lord God's praise, enshrine I within my mind and meeting with the saints society my intellect is illumined.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਮਹਿਮਾ ਮੈਂ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਸਾਧ ਸੰਗਤ ਨਾਲ ਮਿਲ ਕੇ ਮੇਰੀ ਅਕਲ ਪ੍ਰਕਾਸ਼ਵਾਨ ਹੋ ਗਈ ਹੈ।
Fareedkot Teekaਹੇ ਹਰੀ ਸ੍ਵਾਂਮੀ! ਅਪਨੀ ਉਸਤਤੀ ਹਮਾਰੇ ਰਿਦੇ ਅੰਤਰ ਧਾਰਨ ਕਰ, ਸਤਿਸੰਗਤਿ ਮੇਂ ਮਿਲ ਕਰ ਐਸੀ ਬੁਧੀ (ਲੰਞੁ) ਲੇਵੋ॥
Prof. Sahib Singhਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ। (ਮਿਹਰ ਕਰ) ਤੇਰੀ ਸਾਧ ਸੰਗਤ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ।

ਪਦ ਅਰਥ ਉਸਤਤਿ = ਸਿਫ਼ਤ-ਸਾਲਾਹ। ਰਿਦ ਅੰਤਰਿ = (ਮੇਰੇ) ਹਿਰਦੇ ਵਿਚ। ਸੁਆਮੀ = ਹੇ ਸੁਆਮੀ! ਬੁਧਿ = (ਮੇਰੀ) ਅਕਲ। ਲੰਞੁ = ਰੌਸ਼ਨ ਹੋ ਜਾਏ।

SikhNet (Spanish)Oh Dios grava Tu Alabanza en mi corazón, para que encontrándome con los Santos, mi intelecto pueda despertar.

ਹਰਿ ਨਾਮੈ. ਹਮ ਪ੍ਰੀਤਿ ਲਗਾਨੀ; ਹਮ ਹਰਿ ਵਿਟਹੁ ਘੁਮਿ ਵੰਞੁ ॥੩॥

har naamai. ham preet lagaanee; ham har vittahu ghum vany |3|

Sant Singh KhalsaI have fallen in love with the Lord's Name; I am a sacrifice to the Lord. ||3||
Manmohan SinghI have imbibed affection for God's Name and am a sacrifice unto the Lord.
Manmohan Singh (Punjabi)ਵਾਹਿਗੁਰੂ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ ਅਤੇ ਮੈਂ ਪ੍ਰਭੂ ਊਤੋ ਘੋਲੀ ਜਾਂਦਾ ਹਾਂ।
Fareedkot Teekaਹੇ ਹਰੀ! ਤੇਰੇ ਨਾਮ ਮੇਂ ਹਮਾਰੀ ਪ੍ਰੀਤੀ ਲਗੀ ਹੈ। ਹਮ ਤੇਰੇ (ਵਿਟਹੁ) ਉਪਰ ਸੇ ਹਰ ਪ੍ਰਕਾਰ ਸੇ (ਘੁਮਿ ਵੰਞੁ) ਬਲਿਹਾਰਨੇ ਜਾਤੇ ਹੈਂ॥੩॥
Prof. Sahib Singhਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ ॥੩॥

ਪਦ ਅਰਥ ਹਰਿ ਨਾਮੈ = ਹਰਿ-ਨਾਮ ਵਿਚ। ਵਿਟਹੁ = ਤੋਂ। ਘੁਮਿ ਵੰਞੁ = ਮੈਂ ਸਦਕੇ ਜਾਂਦਾ ਹਾਂ ॥੩॥

SikhNet (Spanish)Estoy apegado a Tu Nombre, oh Señor y ofrezco mi ser en sacrificio a Tu Nombre. (3)

ਜਨ ਕੇ ਪੂਰਿ ਮਨੋਰਥ ਹਰਿ ਪ੍ਰਭ; ਹਰਿ ਨਾਮੁ ਦੇਵਹੁ ਹਰਿ ਲੰਞੁ ॥

jan ke poor manorath har prabh; har naam devahu har lany |

Sant Singh KhalsaO Lord God, please fulfill the desires of Your humble servant; please bless me with Your Name, O Lord.
Manmohan SinghMy God Lord, fulfil Thou the desires of Thy slave. To illumine his mind, bless Thou me with Thy Name, O Lord Master.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ, ਤੂੰ ਗੋਲੇ ਦੀਆਂ ਸੱਧਰਾਂ ਪੂਰਨ ਕਰ। ਉਸ ਦੇ ਹਿਰਦੇ ਨੂੰ ਰੌਸ਼ਨ ਕਰਨ ਲਈ ਤੂੰ ਉਸ ਨੂੰ ਆਪਣਾ ਨਾਮ ਬਖਸ਼ ਹੇ ਸਾਈਂ ਮਾਲਕ!
Fareedkot Teekaਹੇ ਹਰੀ ਪ੍ਰਭੂ! ਅਪਣੇ ਜਨ ਕੇ ਮਨੋਰਥ ਪੂਰਨ ਕੀਜੀਏ, ਆਪਨਾ ਹਰਿ ਹਰਿ ਨਾਮ ਦੇਵੋ ਸੋ ਮੈਂ (ਲੰਞੁ) ਲਵੋਂਗਾ॥
Prof. Sahib Singhਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ)।

ਪਦ ਅਰਥ ਪੂਰਿ = ਪੂਰੇ ਕਰ। ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਲੰਞੁ = (ਆਤਮਕ) ਚਾਨਣ।

SikhNet (Spanish)Oh Señor, satisface mi ser e ilumina mi mente con Tu Nombre.

Open this shabad →

Shabad Guru Ramdas Ji Raag Basant

ਜਨ ਨਾਨਕ. ਮਨਿ ਤਨਿ ਅਨਦੁ ਭਇਆ ਹੈ; ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥

jan naanak. man tan anad bheaa hai; gur mantru deeo har bhany |4|5|7|12|18|7|37|

Sant Singh KhalsaServant Nanak's mind and body are filled with ecstasy; the Guru has blessed him with the Mantra of the Lord's Name. ||4||5||7||12||18||7||37||
Manmohan SinghWithin the mind and body of slave Nanak is bliss, and the Guru has blessed him with the meditation of the God's Name.
Manmohan Singh (Punjabi)ਗੋਲੇ ਨਾਨਕ ਦੇ ਚਿੱਤ ਅਤੇ ਦੇਹਿ ਅੰਦਰ ਖੁਸ਼ੀ ਹੈ ਅਤੇ ਗੁਰਾਂ ਨੇ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਭਜਨ ਬਖਸ਼ਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਬੇਨਤੀ ਕਰਨੇ ਤੇ ਗੁਰੋਂ ਨੇ ਮੰਤ੍ਰ ਦੀਆ, ਤਬ (ਹਰਿ ਭੰਵੁ) ਹੇ ਹਰੀ! ਆਪ ਕੇ ਭਝਨ ਸੇ ਤਨ ਮਨ ਮੇਂ ਅਨੰਦ ਪ੍ਰਾਪਤਿ ਭਯਾ ਹੈ॥੪॥੫॥੭॥੩੭॥☬ਅਪਨੀ ਦਸਾ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ॥੪॥੫॥੭॥੧੨॥੧੮॥੭॥੩੭॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਗੁਰਿ = ਗੁਰੂ ਨੇ। ਹਰਿ ਭੰਞੁ = ਹਰਿ-ਭਜਨ, ਹਰਿ-ਨਾਮ ॥੪॥੫॥੭॥੧੨॥੧੮॥੭॥੩੭॥

* ਵੇਰਵਾ ਸ਼ਬਦਾਂ ਦਾ: ਮਹਲਾ ੧ = ੧੨। ਮਹਲਾ ੩ = ੧੮। ਮਹਲਾ ੪ = ੭। ਜੋੜ = ੩੭।

SikhNet (Spanish)En el ser íntegro de Nanak hay Éxtasis, pues el Guru lo ha bendecido con la Contemplación de la Palabra del Shabd del Señor. (4-5-7-12-18-7-37)

Open this shabad →

Ang 1179 of 1430