ੴ

ਸਿੱਖਬਾਣੀ · SikhBani

Ang 1180

Sri Guru Granth Sahib · Raag Basant · 3 shabads, 58 lines
Translations
Shabad Guru Arjan Dev Ji Raag Basant

ਬਸੰਤੁ ਮਹਲਾ ੫ ਘਰੁ ੧ ਦੁਤੁਕੇ ॥

basant mahalaa 5 ghar 1 dutuke |

Sant Singh KhalsaBasant, Fifth Mehl, First House, Du-Thukay:
Manmohan SinghBasant 5th Guru. Do-tukey
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
SikhNet (Spanish)Basant Mejl Guru Aryan Dev, Quinto Canal Divino, Do-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਗੁਰੁ ਸੇਵਉ; ਕਰਿ ਨਮਸਕਾਰ ॥

gur sevau; kar namasakaar |

Sant Singh KhalsaI serve the Guru, and humbly bow to Him.
Manmohan SinghI serve my Guru, and pay homage unto Him.
Manmohan Singh (Punjabi)ਮੈਂ ਗੁਰਾਂ ਦੀ ਘਾਲ ਕਮਾਉਂਦਾ ਤੇ ਉਹਨਾਂ ਨੂੰ ਬੰਦਨਾ ਕਰਦਾ ਹਾਂ।
Fareedkot Teekaਨਮਸਕਾਰ ਕਰ ਗੁਰੋਂ ਕੋ ਸੇਵਤੇ ਹੋ॥
Prof. Sahib Singhਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਦੀ ਸੇਵਾ ਕਰਦਾ ਹਾਂ।

ਪਦ ਅਰਥ ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ। ਕਰਿ = ਕਰ ਕੇ।

SikhNet (Spanish)Sirvo a mi Guru y Lo saludo con toda mi Fe, pues el día de hoy

ਆਜੁ ਹਮਾਰੈ; ਮੰਗਲਚਾਰ ॥

aaj hamaarai; mangalachaar |

Sant Singh KhalsaToday is a day of celebration for me.
Manmohan SinghToday is an occasion of festivity for me.
Manmohan Singh (Punjabi)ਅੱਜ ਮੇਰੇ ਲਈ ਖੁਸ਼ੀ ਦਾ ਅਵਸਰ ਹੈ।
Fareedkot Teekaਜਿਨ ਕੀ ਕ੍ਰਿਪਾ ਕਰ ਆਜ ਸਰਬ ਪ੍ਰਕਾਰ ਕਰ ਹਮਾਰੇ ਗ੍ਰਹ ਮੇਂ ਮੰਗਲਚਾਰ ਭਏ ਹੈਂ॥
Prof. Sahib Singhਹੁਣ ਮੇਰੇ ਹਿਰਦੇ ਵਿਚ ਬੜਾ ਆਨੰਦ ਬਣਿਆ ਪਿਆ ਹੈ। (ਇਹ ਸਾਰੀ ਮਿਹਰ ਗੁਰੂ ਦੀ ਹੀ ਹੈ)।

ਪਦ ਅਰਥ ਆਜੁ = ਅੱਜ, ਹੁਣ ਜਦੋਂ ਕਿ ਮੈਂ ਪ੍ਰਭੂ ਦੇ ਗੁਣ ਗਾਏ ਹਨ। ਹਮਾਰੈ = ਮੇਰੇ ਹਿਰਦੇ ਵਿਚ। ਮੰਗਲਚਾਰ = ਮੰਗਲਾਚਾਰ, ਆਨੰਦ ਦਾ ਸਮਾ।

SikhNet (Spanish)es ocasión de festejo para mí,

ਆਜੁ ਹਮਾਰੈ; ਮਹਾ ਅਨੰਦ ॥

aaj hamaarai; mahaa anand |

Sant Singh KhalsaToday I am in supreme bliss.
Manmohan SinghToday I am in supreme bliss.
Manmohan Singh (Punjabi)ਅੱਜ ਮੈਂ ਪਰਮ ਖੁਸ਼ੀ ਵਿੱਚ ਹਾਂ।
Fareedkot Teekaਆਜ ਹਮਾਰੇ ਅਤ੍ਯੰਤ ਅਨੰਦ ਹੂਆ ਹੈ॥
Prof. Sahib Singhਹੁਣ ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।

ਪਦ ਅਰਥ ਮਹਾ = ਬੜਾ।

SikhNet (Spanish)estoy en Total Éxtasis,

ਚਿੰਤ ਲਥੀ; ਭੇਟੇ ਗੋਬਿੰਦ ॥੧॥

chint lathee; bhette gobind |1|

Sant Singh KhalsaMy anxiety is dispelled, and I have met the Lord of the Universe. ||1||
Manmohan SinghMy anxiety has departed and I have met my God, the Master of universe.
Manmohan Singh (Punjabi)ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਆਲਮ ਦੇ ਮਾਲਕ ਵਾਹਿਗੁਰੂ ਨੂੰ ਮਿਲ ਪਿਆ ਹਾਂ।
Fareedkot Teekaਗੋਬਿੰਦ ਪਰਮਾਤਮਾਂ ਕੋ ਮਿਲ ਕੇ ਸਭ ਚਿੰਤਾ ਦੂਰ ਹੋ ਗਈ ਹੈ॥੧॥
Prof. Sahib Singh(ਗੁਣ ਗਾਵਨ ਦੀ ਬਰਕਤਿ ਨਾਲ) ਮੈਨੂੰ ਗੋਬਿੰਦ ਜੀ ਮਿਲ ਪਏ ਹਨ, ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ ॥੧॥

ਪਦ ਅਰਥ ਲਥੀ = ਲਹਿ ਗਈ ਹੈ, ਦੂਰ ਹੋ ਗਈ ਹੈ। ਭੇਟੇ = ਮਿਲ ਪਏ ਹਨ ॥੧॥

SikhNet (Spanish)mis preocupaciones han terminado, pues me he encontrado con Dios. (1)

ਆਜੁ ਹਮਾਰੈ ਗ੍ਰਿਹਿ; ਬਸੰਤ ॥

aaj hamaarai grihi; basant |

Sant Singh KhalsaToday, it is springtime in my household.
Manmohan SinghToday it is spring in my home,
Manmohan Singh (Punjabi)ਅੱਜ ਮੇਰੇ ਘਰ ਵਿੱਚ ਬਹਾਰ ਹੈ,
Fareedkot Teekaਆਜ ਹਮਾਰੇ ਹਿਰਦੇ ਗ੍ਰਿਹ ਮੇਂ (ਬਸੰਤ) ਅਨੰਦ ਹੂਆ ਹੈ॥
Prof. Sahib Singhਹੇ ਬੇਅੰਤ ਪ੍ਰਭੂ! ਤਦੋਂ ਤੋਂ ਹੁਣ ਮੇਰੇ ਹਿਰਦੇ-ਘਰ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਹਮਾਰੈ ਗ੍ਰਿਹਿ = ਮੇਰੇ ਹਿਰਦੇ-ਘਰ ਵਿਚ। ਬਸੰਤ = ਖਿੜਾਉ, ਖ਼ੁਸ਼ੀ, ਆਤਮਕ ਆਨੰਦ।

SikhNet (Spanish)En mi hogar hoy hay Primavera

ਗੁਨ ਗਾਏ ਪ੍ਰਭ; ਤੁਮੑ ਬੇਅੰਤ ॥੧॥ ਰਹਾਉ ॥

gun gaae prabh; tuma beant |1| rahaau |

Sant Singh KhalsaI sing Your Glorious Praises, O Infinite Lord God. ||1||Pause||
Manmohan Singhand I sing Thine praises, O my Infinite Lord. Pause.
Manmohan Singh (Punjabi)ਅਤੇ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਮੇਰੇ ਅਨੰਤ ਠਾਕੁਰ! ਠਹਿਰਾਉ।
Fareedkot Teekaਕਿਉਂਕਿ ਬੇਅੰਤ ਪ੍ਰਭੂ ਕੇ ਗੁਨ ਗਾਏ ਹੈਂ, ਭਾਵ ਸੇ ਗੁਨ ਗਾਵਨੇ ਕਰ ਕੇ ਆਨੰਦ ਹੂਆ ਹੈ। ਯਾਂ ਤੇ ਤੁਮ ਭੀ ਗੁਨ ਗਾਵੋ॥੧॥ ਰਹਾਉ ॥
Prof. Sahib Singhਜਦੋਂ ਤੋਂ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ ॥੧॥ ਰਹਾਉ ॥

ਪਦ ਅਰਥ ਪ੍ਰਭ ਬੇਅੰਤ = ਹੇ ਬੇਅੰਤ ਪ੍ਰਭੂ! ॥੧॥ ਰਹਾਉ ॥

SikhNet (Spanish)y así canto las Alabanzas de mi Dios Infinito. (1-Pausa)

ਆਜੁ ਹਮਾਰੈ; ਬਨੇ ਫਾਗ ॥

aaj hamaarai; bane faag |

Sant Singh KhalsaToday, I am celebrating the festival of Phalgun.
Manmohan SinghToday I am celebrating the festival of the month of Phagan.
Manmohan Singh (Punjabi)ਅੱਜ ਮੈਂ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।
Fareedkot Teekaਆਜ ਹਮਾਰੇ (ਫਾਗ) ਹੋਲੇ ਬਨ ਰਹੇ ਹੈਂ॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੇ ਅੰਦਰ (ਮਾਨੋ) ਫੱਗਣ ਦੀ ਹੋਲੀ ਬਣੀ ਪਈ ਹੈ,

ਪਦ ਅਰਥ ਹਮਾਰੈ = ਮੇਰੇ ਹਿਰਦੇ ਵਿਚ। ਫਾਗ = ਫੱਗਣ ਦਾ ਮਹੀਨਾ, ਫੱਗਣ ਮਹੀਨੇ ਦਾ ਤਿਉਹਾਰ, ਹੋਲੀ।

SikhNet (Spanish)Mira, el mes de Falgun ha llegado a mi Alma

ਪ੍ਰਭ ਸੰਗੀ ਮਿਲਿ; ਖੇਲਨ ਲਾਗ ॥

prabh sangee mil; khelan laag |

Sant Singh KhalsaJoining with God's companions, I have begun to play.
Manmohan SinghMeeting with the Lord's companions, I have begun to play.
Manmohan Singh (Punjabi)ਸੁਆਮੀ ਦੇ ਸਾਥੀਆਂ ਦੇ ਨਾਲ ਮਿਲ ਕੇ, ਮੈਂ ਖੇਡਣ ਲੱਗ ਗਿਆ ਹਾਂ।
Fareedkot Teekaਕਿਉਂਕਿ ਪ੍ਰਭੂ ਕੇ ਸੰਗੀ ਜੋ ਸੰਤ ਹੈਂ ਤਿਨ ਕੇ ਸਾਥ ਮਿਲ ਕਰ ਕੇ ਖੇਲਨੇ ਲਗੇ ਹੈਂ, ਭਾਵ ਭਗਤੀ ਕਰਨ ਲਗੇ ਹਾਂ॥
Prof. Sahib Singhਪ੍ਰਭੂ ਦੇ ਸੰਤ ਜਨ (ਸਾਧ ਸੰਗਤ ਵਿਚ) ਮਿਲ ਕੇ (ਇਹ ਹੋਲੀ) ਖੇਡਣ ਲੱਗ ਪਏ ਹਨ।

ਪਦ ਅਰਥ ਪ੍ਰਭ ਸੰਗੀ = ਪ੍ਰਭੂ ਦੇ ਸੰਗੀ = ਸਾਥੀ, ਸੰਤ ਜਨ। ਮਿਲਿ = ਮਿਲ ਕੇ।

SikhNet (Spanish)y me regocijo en mi Dios en la abundancia de la Dicha.

ਹੋਲੀ ਕੀਨੀ; ਸੰਤ ਸੇਵ ॥

holee keenee; sant sev |

Sant Singh KhalsaI celebrate the festival of Holi by serving the Saints.
Manmohan SinghThe service of the saint is my playing the Hindu festival of red powder.
Manmohan Singh (Punjabi)ਸਾਧੂਆਂ ਦੀ ਟਹਿਲ ਸੇਵਾ ਮੇਰਾ ਹੋਲੀ ਖੇਡਣਾ ਹੈ।
Fareedkot Teekaਸੰਤੋਂ ਕੀ ਸੇਵਾ ਰੂਪੀ ਹੋਲੀ ਕਰੀ ਹੈ॥
Prof. Sahib Singh(ਇਹ ਹੋਲੀ ਕੀਹ ਹੈ?) ਸੰਤ ਜਨਾਂ ਦੀ ਸੇਵਾ ਨੂੰ ਮੈਂ ਹੋਲੀ ਬਣਾਇਆ ਹੈ।

ਪਦ ਅਰਥ ਸੰਤ ਸੇਵ = ਸੰਤ ਜਨਾਂ ਦੀ ਸੇਵਾ।

SikhNet (Spanish)Sirvo al Santo, este es mi día de fiesta

ਰੰਗੁ ਲਾਗਾ; ਅਤਿ ਲਾਲ ਦੇਵ ॥੨॥

rang laagaa; at laal dev |2|

Sant Singh KhalsaI am imbued with the deep crimson color of the Lord's Divine Love. ||2||
Manmohan SinghWith the very red colour of the Lord, I am imbued.
Manmohan Singh (Punjabi)ਸੁਆਮੀ ਦਾ ਪਰਮ ਸੂਹਾ ਰੰਗ ਮੈਨੂੰ ਚੜਿ੍ਹਆ ਹੋਇਆ ਹੈ।
Fareedkot Teekaਪੁਨਹ ਅਤਿਸੇ ਕਰ ਕੇ (ਲਾਲ ਦੇਵ) ਪ੍ਯਾਰੇ ਪਰਮਾਤਮ ਦੇਵ ਮੇਂ (ਰੰਗੁ) ਪ੍ਰੇਮ ਲਾਗਾ ਹੈ॥੨॥
Prof. Sahib Singh(ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜ੍ਹਾ (ਆਤਮਕ) ਰੰਗ ਚੜ੍ਹ ਗਿਆ ਹੈ ॥੨॥

ਪਦ ਅਰਥ ਅਤਿ = ਬਹੁਤ ਗੂੜ੍ਹਾ। ਰੰਗੁ ਦੇਵ = ਪ੍ਰਭੂ ਦੇਵ ਦੇ ਪਿਆਰ ਦਾ ਰੰਗ ॥੨॥

SikhNet (Spanish)y me encuentro totalmente fundido en mi Señor, el Dios. (2)

ਮਨੁ ਤਨੁ ਮਉਲਿਓ; ਅਤਿ ਅਨੂਪ ॥

man tan maulio; at anoop |

Sant Singh KhalsaMy mind and body have blossomed forth, in utter, incomparable beauty.
Manmohan SinghMy mind and body have flowered, and very beauteous are they.
Manmohan Singh (Punjabi)ਮੇਰਾ ਚਿੱਤ ਅਤੇ ਦੇਹਿ ਪ੍ਰਫੁਲਤ ਹੋ ਗਏ ਹਨ ਅਤੇ ਉਹ ਨਿਹਾਇਤ ਹੀ ਸੁੰਦਰ ਹਨ।
Fareedkot Teekaਮਨੁ ਜੋ ਹੈ (ਤਨੁ) ਸੂਖਮ ਸੋ ਅਤਿ ਅਨੂਪ, ਭਾਵ ਅਸਚਰਜ ਪ੍ਰਫੁਲਤ ਹੂਆ ਹੈ॥
Prof. Sahib Singh(ਪ੍ਰਭੂ ਦੇ ਗੁਣ ਗਾਵਣ ਦੀ ਬਰਕਤਿ ਨਾਲ) ਮੇਰਾ ਮਨ ਸੋਹਣਾ ਖਿੜ ਪਿਆ ਹੈ ਮੇਰਾ ਤਨ ਬਹੁਤ ਸੋਹਣਾ ਖਿੜ ਪਿਆ ਹੈ।

ਪਦ ਅਰਥ ਮਉਲਿਓ = ਖਿੜ ਪਿਆ ਹੈ, ਆਤਮਕ ਜੀਵਨ ਵਾਲਾ ਬਣ ਗਿਆ ਹੈ। ਅਨੂਪ = ਸੋਹਣਾ।

SikhNet (Spanish)Mi cuerpo y mente han florecido, son de incomparable belleza,

ਸੂਕੈ ਨਾਹੀ ਛਾਵ ਧੂਪ ॥

sookai naahee chhaav dhoop |

Sant Singh KhalsaThey do not dry out in either sunshine or shade;
Manmohan SinghThey wither not in shade or sunshine,
Manmohan Singh (Punjabi)ਉਹ ਛਾਂਵੇ ਜਾਂ ਧੁੱਪੇ ਮੁਰਝਾਉਂਦੇ ਨਹੀਂ,
Fareedkot Teeka(ਸੂਕੇ ਨਾਹੀ) ਇਸਟ ਅਨਿਸਟ ਕੋ ਪਾਇਕੇ ਮਨ ਇਕ ਰਸ ਰਹਿਤਾ ਹੈ, ਭਾਵ ਦੁਖੀ ਸੁਖੀ ਨਹੀਂ ਹੋਤਾ ਹੈ; ਵਾ (ਧੂਪ) ਤਮੋ ਗੁਣ ਕਰ ਮੁਰਝਾਵਤਾ ਨਹੀਂ (ਛਾਵ) ਸਾਂਤੀ ਯੁਕਤਿ ਰਹਤਾ ਹੈ॥੩॥
Prof. Sahib Singhਹੁਣ ਸੁਖ ਹੋਣ ਚਾਹੇ ਦੁੱਖ ਹੋਣ (ਮੇਰੇ ਮਨ ਤਨ ਵਿਚ) ਆਤਮਕ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ।

ਪਦ ਅਰਥ ਸੂਕੈ ਨਾਹੀ = ਆਤਮਕ ਜੀਵਨ ਦੀ ਤਰਾਵਤ ਮੁੱਕਦੀ ਨਹੀਂ। ਛਾਵ ਧੂਪ = ਸੁਖਾਂ ਦੁੱਖਾਂ ਵੇਲੇ।

SikhNet (Spanish)no se alteran ni en el sol ni en la sombra, ni en el placer ni en el dolor.

ਸਗਲੀ ਰੂਤੀ; ਹਰਿਆ ਹੋਇ ॥

sagalee rootee; hariaa hoe |

Sant Singh Khalsathey flourish in all seasons.
Manmohan Singhand flourish they in all the seasons.
Manmohan Singh (Punjabi)ਅਤੇ ਉਹ ਸਾਰਿਆਂ ਮੌਸਮਾਂ ਅੰਦਰ ਸਰਸਬਜ ਰਹਿੰਦੇ ਹਨ।
Fareedkot Teekaਸਭ ਰੁਤੋਂ ਮੇਂ ਮਨੁ (ਹਰਿਆ) ਅਨੰਦੁ ਹੋ ਰਹਾ ਹੈ॥
Prof. Sahib Singh(ਹੁਣ ਮੇਰਾ ਮਨ) ਸਾਰੇ ਸਮਿਆਂ ਵਿਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ।

ਪਦ ਅਰਥ ਸਗਲੀ ਰੂਤੀ = ਸਾਰੀਆਂ ਰੁੱਤਾਂ ਵਿਚ, ਹਰ ਸਮੇ। ਹਰਿਆ = ਆਤਮਕ ਜੀਵਨ ਵਾਲਾ।

SikhNet (Spanish)Ahora cada segundo es Primavera para mí,

ਸਦ ਬਸੰਤ; ਗੁਰ ਮਿਲੇ ਦੇਵ ॥੩॥

sad basant; gur mile dev |3|

Sant Singh KhalsaIt is always springtime, when I meet with the Divine Guru. ||3||
Manmohan SinghMeeting with my Guru-God, I am ever abode in bloom.
Manmohan Singh (Punjabi)ਆਪਣੇ ਗੁਰੂ ਪ੍ਰਮੇਸ਼ਵਰ ਨਾਂ ਮਿਲ ਕੇ ਮੈਂ ਹਮੇਸ਼ਾਂ ਖਿੜਾਓ ਅੰਦਰ ਵੱਸਦਾ ਹਾਂ।
Fareedkot Teeka(ਦੇਵ) ਪ੍ਰਕਾਸ ਰੂਪ ਗੁਰੂ ਮਿਲੇ ਹੈਂ ਅਰੁ ਸਦਾ ਕਾ ਅਨੰਦ ਪ੍ਰਾਪਤ ਭਯਾ ਹੈ॥੩॥
Prof. Sahib Singhਮੈਨੂੰ ਗੁਰਦੇਵ ਜੀ ਮਿਲ ਪਏ ਹਨ, ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਗੁਰ ਮਿਲੇ ਦੇਵ = ਗੁਰਦੇਵ ਜੀ ਮਿਲ ਪਏ ਹਨ। ਸਦ ਬਸੰਤ = ਸਦਾ ਆਤਮਕ ਖਿੜਾਉ ॥੩॥

SikhNet (Spanish)pues he encontrado a mi Dios-Guru, Quien siempre está en Flor. (3)

ਬਿਰਖੁ ਜਮਿਓ ਹੈ; ਪਾਰਜਾਤ ॥

birakh jamio hai; paarajaat |

Sant Singh KhalsaThe wish-fulfilling Elysian Tree has sprouted and grown.
Manmohan SinghThe elysian tree has sprung for me.
Manmohan Singh (Punjabi)ਮੇਰੇ ਲਈ ਸਵਰਗੀ ਬਿਰਛ ਲੈਂਦਾ ਹੋ ਗਿਆ ਹੈ।
Fareedkot Teekaਅੰਤਹਕਰਨ ਰੂਪੀ ਭੂਮੀ ਮੇਂ ਨਾਮ ਰੂਪੀ ਕਲਪ ਬ੍ਰਿਛੁ ਉਤੰਪਨ ਹੂਆ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮੇਰੇ ਅੰਦਰੋਂ, ਮਾਨੋ, ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ,

ਪਦ ਅਰਥ ਬਿਰਖੁ = ਰੁੱਖ। ਜਮਿਓ ਹੈ = ਉੱਗ ਪਿਆ ਹੈ। ਪਾਰਜਾਤ ਬਿਰਖੁ = ਪਾਰਜਾਤ ਰੁੱਖ, ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗ ਦਾ ਰੁੱਖ।

SikhNet (Spanish)En mi interior ha nacido el Verdadero Árbol Eliseo,

ਫੂਲ ਲਗੇ; ਫਲ ਰਤਨ ਭਾਂਤਿ ॥

fool lage; fal ratan bhaant |

Sant Singh KhalsaIt bears flowers and fruits, jewels of all sorts.
Manmohan SinghIt bears flowers and gem like fruits of various sorts.
Manmohan Singh (Punjabi)ਇਸ ਨੂੰ ਫੁਲ ਅਤੇ ਕਈ ਕਿਸਮਾਂ ਦੇ ਜਵੇਹਰ ਵਰਗੇ ਮੇਵੇ ਲੱਗੇ ਹੋਏ ਹਨ।
Fareedkot Teekaਫੂਲ ਰਤਨ ਕਿਆ ਵੈਰਾਗਾਦਿ ਸਾਧਨ (ਭਾਂਤਿ) ਪ੍ਰਕਾਸੁ ਗ੍ਯਾਨ ਰੂਪੁ ਫਲੁ ਲਾਗਾ ਹੈ॥
Prof. Sahib Singhਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ।

ਪਦ ਅਰਥ ਭਾਂਤਿ = ਕਈ ਕਿਸਮਾਂ ਦੇ।

SikhNet (Spanish)que concede todos los deseos y su fruto es la Joya del Nombre.

ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ ॥

tripat aghaane; har gunah gaae |

Sant Singh KhalsaI am satisfied and fulfilled, singing the Glorious Praises of the Lord.
Manmohan SinghI am sated and satiated, singing God's praises.
Manmohan Singh (Punjabi)ਮੈਂ ਹਰੀ ਦੀਆਂ ਸਿਫਤਾਂ ਗਾਇਨ ਕਰ ਰਜ ਅਤੇ ਧ੍ਰਾਪਾਂ ਗਿਆ ਹਾਂ।
Fareedkot Teekaਹਰੀ ਕੇ ਗੁਣੋਂ ਕੋ ਗਾਇ ਕਰ ਹਮ ਅਘਾਇ ਕਰ ਤ੍ਰਿਪਤ ਭਏ ਹੈਂ॥
Prof. Sahib Singhਸਦਾ ਹਰੀ ਦੇ ਗੁਣ ਗਾ ਗਾ ਕੇ (ਮਨੁੱਖ ਮਾਇਆ ਦੇ ਮੋਹ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ।

ਪਦ ਅਰਥ ਤ੍ਰਿਪਤਿ ਅਘਾਨੇ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਗਾਇ = ਗਾ ਕੇ।

SikhNet (Spanish)Estoy pletórico en mi Amor, oh, Gloria para mi Señor,

ਜਨ ਨਾਨਕ; ਹਰਿ ਹਰਿ ਹਰਿ ਧਿਆਇ ॥੪॥੧॥

jan naanak; har har har dhiaae |4|1|

Sant Singh KhalsaServant Nanak meditates on the Lord, Har, Har, Har. ||4||1||
Manmohan SinghOn God, God, meditates slave Nanak.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੋਲਾ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਮਨ, ਤਨ, ਬਾਣੀ ਕਰ ਹਰੀ ਕੋ ਧ੍ਯਾਵਤੇ ਹਾਂ॥੪॥੧॥☬ਦ੍ਰਿਸ੍ਟਾਂਤੋਂ ਕਰ ਹਰੀ ਜਨੋਂ ਕੀ ਪ੍ਰੀਤੀ ਦਿਖਾਵਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ- ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰ ਕੇ (ਮਾਇਆ ਦਾ ਮੋਹ ਦੂਰ ਹੁੰਦਾ ਹੈ) ॥੪॥੧॥

ਪਦ ਅਰਥ ਧਿਆਇ = ਸਿਮਰ ਕੇ ॥੪॥੧॥

SikhNet (Spanish)sí, medito por siempre y para siempre en las Alabanzas de mi Señor, el Sirviente Nanak medita en el Señor, Jar, Jar, Jar. (4-1)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਹਟਵਾਣੀ ਧਨ ਮਾਲ, ਹਾਟੁ ਕੀਤੁ ॥

hattavaanee dhan maal, haatt keet |

Sant Singh KhalsaThe shopkeeper deals in merchandise for profit.
Manmohan SinghThey shopkeeper deals in goods to earn wealth.
Manmohan Singh (Punjabi)ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।
Fareedkot Teekaਜੈਸੇ ਬਾਣੀਆਂ ਧਨ (ਮਾਲ) ਸਮਗ੍ਰੀ ਕੀ ਹਟੀ (ਕੀਤੁ) ਕਰਤਾ ਹੈ॥
Prof. Sahib Singh(ਜਿਵੇਂ ਕੋਈ) ਦੁਕਾਨਦਾਰ (ਆਪਣੇ ਮਨ-ਪਸੰਦ ਦੇ) ਮਾਲ-ਧਨ ਦੀ ਦੁਕਾਨ ਚਲਾਂਦਾ ਹੈ,

ਪਦ ਅਰਥ ਹਟਵਾਣੀ = ਹੱਟੀ ਵਾਲਾ, ਦੁਕਾਨਦਾਰ। ਹਾਟੁ = ਹੱਟ। ਕੀਤੁ = ਕਰਦਾ ਹੈ।

SikhNet (Spanish)Así como el tendero comercia sus bienes para incrementar su riqueza,

ਜੂਆਰੀ; ਜੂਏ ਮਾਹਿ ਚੀਤੁ ॥

jooaaree; jooe maeh cheet |

Sant Singh KhalsaThe gambler's consciousness is focused on gambling.
Manmohan SinghAs the gambler's mind is fixed on the gambling,
Manmohan Singh (Punjabi)ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,
Fareedkot Teekaਪੁਨਹ ਜੁਆਰੀ ਜੂਏ ਵਿਖੇ ਚਿਤ ਕੋ ਧਾਰਤਾ ਹੈ॥
Prof. Sahib Singh(ਜਿਵੇਂ ਕਿਸੇ) ਜੁਆਰੀਏ ਦਾ ਮਨ ਜੂਏ ਵਿਚ ਮਗਨ ਰਹਿੰਦਾ ਹੈ,

ਪਦ ਅਰਥ ਮਾਹਿ = ਵਿਚ।

SikhNet (Spanish)como el jugador tiene su concentración completa en el juego,

ਅਮਲੀ ਜੀਵੈ; ਅਮਲੁ ਖਾਇ ॥

amalee jeevai; amal khaae |

Sant Singh KhalsaThe opium addict lives by consuming opium.
Manmohan Singhan opium-addict lives by eating opium,
Manmohan Singh (Punjabi)ਅਫੀਮੀ ਫੀਮ ਖਾ ਕੇ ਜੀਉਂਦਾ ਹੈ,
Fareedkot Teekaਜੈਸੇ ਅਮਲੀ ਅਮਲ ਕੋ ਖਾਇ ਕਰ ਜੀਵਤਾ ਹੈ॥
Prof. Sahib Singhਜਿਵੇਂ ਕੋਈ ਅਫੀਮੀ ਅਫੀਮ ਖਾ ਕੇ ਸੁਖ ਪ੍ਰਤੀਤ ਕਰਦਾ ਹੈ,

ਪਦ ਅਰਥ ਅਮਲੀ = ਅਫੀਮੀ। ਖਾਇ = ਖਾ ਕੇ।

SikhNet (Spanish)y la vida del adicto depende de sus intoxicantes, así el ser que está entonado en Dios,

ਤਿਉ ਹਰਿ ਜਨੁ ਜੀਵੈ; ਹਰਿ ਧਿਆਇ ॥੧॥

tiau har jan jeevai; har dhiaae |1|

Sant Singh KhalsaIn the same way, the humble servant of the Lord lives by meditating on the Lord. ||1||
Manmohan SinghSo does the God's slave live by remembering God.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਕਾ ਜਨ ਹਰੀ ਕੋ ਜਪ ਕਰ ਜੀਵਤਾ ਹੈ॥੧॥
Prof. Sahib Singhਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੧॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਸਿਮਰ ਕੇ ॥੧॥

SikhNet (Spanish)vive sólo para contemplar el Naam, el Nombre del Señor, (1)

ਅਪਨੈ ਰੰਗਿ; ਸਭੁ ਕੋ ਰਚੈ ॥

apanai rang; sabh ko rachai |

Sant Singh KhalsaEveryone is absorbed in his own pleasures.
Manmohan SinghEvery man is absorbed in his own enjoyment.
Manmohan Singh (Punjabi)ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।
Fareedkot Teekaਅਪਨੇ ਅਪਨੇ ਰੰਗ ਮੇਂ ਸਭ ਕੋਈ ਰਚ ਰਹਾ ਹੈ॥
Prof. Sahib Singhਹਰੇਕ ਜੀਵ ਆਪੋ ਆਪਣੇ ਮਨ-ਭਾਉਂਦੇ ਸੁਆਦ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਅਪਨੈ ਰੰਗਿ = ਆਪਣੇ ਮਨ-ਭਾਉਂਦੇ ਸੁਆਦ ਵਿਚ। ਸਭੁ ਕੋ = ਹਰੇਕ ਜੀਵ। ਰਚੈ = ਮਸਤ ਰਹਿੰਦਾ ਹੈ।

SikhNet (Spanish)Cada quien vive apegado a los amores de su propia mente

ਜਿਤੁ ਪ੍ਰਭਿ ਲਾਇਆ; ਤਿਤੁ ਤਿਤੁ ਲਗੈ ॥੧॥ ਰਹਾਉ ॥

jit prabh laaeaa; tith tit lagai |1| rahaau |

Sant Singh KhalsaHe is attached to whatever God attaches him to. ||1||Pause||
Manmohan SinghWithersoever the Lord attaches him, thither is he attached. Pause.
Manmohan Singh (Punjabi)ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।
Fareedkot Teekaਕਿਉਂਕਿ ਪ੍ਰਭੂ ਨੇ ਜੀਵ ਕੋ ਜਹਾਂ ਵਾ ਜਿਸ ਰੰਗ ਮੇਂ ਲਗਾਇਆ ਹੈ ਤਹਾਂ ਤਹਾਂ, ਭਾਵ ਤਿਸ ਤਿਸ ਕਾਮ ਮੇਂ ਹਰਿ ਕੋਈ ਲਗੇ ਹੈਂ॥੧॥ ਰਹਾਉ ॥
Prof. Sahib Singh(ਪਰ) ਪ੍ਰਭੂ ਨੇ (ਹੀ) ਜਿਸ (ਸੁਆਦ) ਵਿਚ ਲਾਇਆ ਹੈ, ਉਸ ਉਸ (ਸੁਆਦ) ਵਿਚ (ਹਰੇਕ ਜੀਵ) ਲੱਗਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ (ਰੰਗ) ਵਿਚ। ਪ੍ਰਭਿ = ਪ੍ਰਭੂ ਨੇ। ਤਿਤੁ = ਉਸ (ਰੰਗ) ਵਿਚ ॥੧॥ ਰਹਾਉ ॥

SikhNet (Spanish)y así como el Señor lo maneja, así él desarrolla su vida. (1-Pausa)

ਮੇਘ ਸਮੈ; ਮੋਰ ਨਿਰਤਿਕਾਰ ॥

megh samai; mor niratikaar |

Sant Singh KhalsaWhen the clouds and the rain come, the peacocks dance.
Manmohan SinghAs the peacock dances during cloudy weather,
Manmohan Singh (Punjabi)ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,
Fareedkot Teekaਮੇਘ ਬਦਲ ਗਰਜਨੇ ਕੇ ਸਮੇਂ ਮੇਂ ਜੈਸੇ ਮੋਰ ਨ੍ਰਿਤਕਾਰੀ ਕਰਤਾ ਹੈ॥
Prof. Sahib Singhਘਟਾਂ ਚੜ੍ਹਦੀਆਂ ਹਨ ਤਾਂ ਮੋਰ ਪੈਲਾਂ ਪਾਂਦੇ ਹਨ,

ਪਦ ਅਰਥ ਮੇਘ = ਬੱਦਲ। ਨਿਰਤਿਕਾਰ = {नृत् = to dance} ਨਾਚ, ਪੈਲ।

SikhNet (Spanish)Y cuando las lluvias llegan, el pavo real danza

ਚੰਦ ਦੇਖਿ; ਬਿਗਸਹਿ ਕਉਲਾਰ ॥

chand dekh; bigaseh kaulaar |

Sant Singh KhalsaSeeing the moon, the lotus blossoms.
Manmohan Singhand as the lotus blossoms in moon light,
Manmohan Singh (Punjabi)ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,
Fareedkot Teekaਚੰਦ੍ਰਮਾਂ ਕੋ ਦੇਖ ਕਰ (ਕਉਲਾਰ) ਕਵੀਆ ਖਿੜਤੀਆਂ ਹੈਂ॥
Prof. Sahib Singhਚੰਦ ਨੂੰ ਵੇਖ ਕੇ ਕੰਮੀਆਂ ਖਿੜਦੀਆਂ ਹਨ,

ਪਦ ਅਰਥ ਦੇਖਿ = ਵੇਖ ਕੇ। ਬਿਗਸਹਿ = ਖਿੜਦੀਆਂ ਹਨ। ਕਉਲਾਰ = ਕੰਮੀਆਂ।

SikhNet (Spanish)y el loto sonríe en dicha viendo la luna

ਮਾਤਾ; ਬਾਰਿਕ ਦੇਖਿ ਅਨੰਦ ॥

maataa; baarik dekh anand |

Sant Singh KhalsaWhen the mother sees her infant, she is happy.
Manmohan Singhand the Mother is pleased to see her child;
Manmohan Singh (Punjabi)ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,
Fareedkot Teekaਜੈਸੇ ਮਾਤਾ (ਬਾਰਿਕ) ਪੁਤ੍ਰ ਕੋ ਦੇਖ ਕਰ ਅਨੰਦ ਹੋਤੀ ਹੈ॥
Prof. Sahib Singh(ਆਪਣੇ) ਬੱਚੇ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ ਹੈ,
SikhNet (Spanish)y la madre está en éxtasis viendo a su bebé,

ਤਿਉ ਹਰਿ ਜਨ ਜੀਵਹਿ; ਜਪਿ ਗੋਬਿੰਦ ॥੨॥

tiau har jan jeeveh; jap gobind |2|

Sant Singh KhalsaIn the same way, the humble servant of the Lord lives by meditating on the Lord of the Universe. ||2||
Manmohan Singhsimilarly, the man of God, lives by contemplating his Lord.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਜਨ ਗੋਬਿੰਦ ਜੀ ਕੋ ਜਪ ਕਰ ਜੀਵਤੇ ਹੈਂ॥੨॥
Prof. Sahib Singhਤਿਵੇਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਭਗਤ ਆਤਮਕ ਹੁਲਾਰੇ ਵਿਚ ਆਉਂਦੇ ਹਨ ॥੨॥

ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}। ਜਪਿ = ਜਪ ਕੇ ॥੨॥

SikhNet (Spanish)así el ser humano entonado en Dios vive sólo si puede contemplar a Dios. (2)

ਸਿੰਘ ਰੁਚੈ; ਸਦ ਭੋਜਨੁ ਮਾਸ ॥

singh ruchai; sad bhojan maas |

Sant Singh KhalsaThe tiger always wants to eat meat.
Manmohan SinghThe tiger ever desires the meat diet.
Manmohan Singh (Punjabi)ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।
Fareedkot Teekaਸਿੰਘ ਕੋ ਜੈਸੇ ਮਾਸ ਕੇ ਭੋਜਨ ਕੀ ਸਦੀਵ (ਰੁਚੈ) ਚਾਹ ਰਹਿਤੀ ਹੈ॥
Prof. Sahib Singhਮਾਸ ਦਾ ਭੋਜਨ ਮਿਲੇ ਤਾਂ ਸ਼ੇਰ ਸਦਾ ਖ਼ੁਸ਼ ਹੁੰਦਾ ਹੈ,

ਪਦ ਅਰਥ ਸਿੰਘ = ਸ਼ੇਰ। ਰੁਚੈ = ਖ਼ੁਸ਼ ਹੁੰਦਾ ਹੈ। ਸਦ = ਸਦਾ।

SikhNet (Spanish)El león está complacido si se le alimenta siempre de carne,

ਰਣੁ ਦੇਖਿ; ਸੂਰੇ ਚਿਤ ਉਲਾਸ ॥

ran dekh; soore chit ulaas |

Sant Singh KhalsaGazing upon the battlefield, the warrior's mind is exalted.
Manmohan SinghBeholding the battlefield the warrior's mind is thrilled.
Manmohan Singh (Punjabi)ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
Fareedkot Teeka(ਰਣ) ਜੁਧ ਭੂਮੀ ਕੋ ਦੇਖ ਕਰ ਜੈਸੇ ਸੂਰਮੇਂ ਕੇ ਚਿਤ ਕੋ (ਉਲਾਸ) ਅਨੰਦ ਹੋਤਾ ਹੈ॥
Prof. Sahib Singhਜੁੱਧ ਵੇਖ ਕੇ ਸੂਰਮੇ ਦੇ ਚਿੱਤ ਨੂੰ ਜੋਸ਼ ਆਉਂਦਾ ਹੈ,

ਪਦ ਅਰਥ ਰਣੁ = ਜੁੱਧ। ਸੂਰ = ਸੂਰਮਾ। ਉਲਾਸ = ਹੁਲਾਰਾ, ਜੋਸ਼।

SikhNet (Spanish)el guerrero vive fascinado en el campo de batalla,

ਕਿਰਪਨ ਕਉ; ਅਤਿ ਧਨ ਪਿਆਰੁ ॥

kirapan kau; at dhan piaar |

Sant Singh KhalsaThe miser is totally in love with his wealth.
Manmohan SinghThe miser immensely loves his riches.
Manmohan Singh (Punjabi)ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।
Fareedkot Teekaਜੈਸੇ ਕਿਰਪਨ ਕੋ ਅਤਿਸੇ ਕਰ ਕੇ ਧਨ ਕੇ ਸਾਥ ਪ੍ਯਾਰ ਹੋਤਾ ਹੈ॥
Prof. Sahib Singhਸ਼ੂਮ ਨੂੰ ਧਨ ਦਾ ਬਹੁਤ ਲੋਭ ਹੁੰਦਾ ਹੈ।

ਪਦ ਅਰਥ ਕਿਰਪਨ = ਕੰਜੂਸ, ਸ਼ੂਮ।

SikhNet (Spanish)y el miserable vive inmensamente engolosinado observando y contando sus monedas.

ਹਰਿ ਜਨ ਕਉ; ਹਰਿ ਹਰਿ ਆਧਾਰੁ ॥੩॥

har jan kau; har har aadhaar |3|

Sant Singh KhalsaThe humble servant of the Lord leans on the Support of the Lord, Har, Har. ||3||
Manmohan SinghThe God's slave leans only on his Love of the Lord.
Manmohan Singh (Punjabi)ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।
Fareedkot Teekaਤਿਸ ਪ੍ਰਕਾਰ ਹਰੀ ਜਨੋਂ ਕੋ ਹਰਿ ਹਰਿ ਨਾਮ ਕਾ ਹੀ ਅਧਾਰੁ ਹੋਤਾ ਹੈ॥੩॥
Prof. Sahib Singh(ਤਿਵੇਂ) ਪਰਮਾਤਮਾ ਦੇ ਭਗਤ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੁੰਦਾ ਹੈ ॥੩॥

ਪਦ ਅਰਥ ਆਧਾਰੁ = ਆਸਰਾ ॥੩॥

SikhNet (Spanish)Así el ser entonado en Dios se apoya sólo en su Señor. (3)

ਸਰਬ ਰੰਗ; ਇਕ ਰੰਗ ਮਾਹਿ ॥

sarab rang; ik rang maeh |

Sant Singh KhalsaAll love is contained in the Love of the One Lord.
Manmohan SinghAll loves are contained in one love of the Lord.
Manmohan Singh (Punjabi)ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।
Fareedkot Teekaਸੰਪੂਰਨ ਪ੍ਰੇਮ ਇਕ ਪਰਮੇਸ੍ਵਰ ਕੇ ਪ੍ਰੇਮ ਕੇ ਅੰਤਰ ਹੈ॥
Prof. Sahib Singhਪਰ, (ਦੁਨੀਆ ਦੇ) ਸਾਰੇ ਸੁਆਦ ਪਰਮਾਤਮਾ ਦੇ ਨਾਮ ਦੇ ਸੁਆਦ ਦੇ ਵਿਚ ਹੀ ਆ ਜਾਂਦੇ ਹਨ (ਨਾਮ-ਰਸ ਨਾਲੋਂ ਘਟੀਆ ਹਨ)।

ਪਦ ਅਰਥ ਸਰਬ = ਸਾਰੇ। ਇਕ ਰੰਗ ਮਾਹਿ = ਇਕ ਨਾਮ ਰੰਗ ਵਿਚ।

SikhNet (Spanish)Todos los amores están contenidos en el Amor de Dios,

ਸਰਬ ਸੁਖਾ ਸੁਖ; ਹਰਿ ਕੈ ਨਾਇ ॥

sarab sukhaa sukh; har kai naae |

Sant Singh KhalsaAll comforts are contained in the Comfort of the Lord's Name.
Manmohan SinghAll comforts are contained in the comfort of the Lord's Name.
Manmohan Singh (Punjabi)ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।
Fareedkot Teekaਹਰੀ ਨਾਮ ਕੇ ਸੁਖ ਕੇ ਅੰਤਰ ਸਮਗ੍ਰ ਸੁਖ ਹੈਂ॥
Prof. Sahib Singhਸਾਰੇ ਵੱਡੇ ਤੋਂ ਵੱਡੇ ਸੁਖ ਪਰਮਾਤਮਾ ਦੇ ਨਾਮ ਵਿਚ ਹੀ ਹਨ।

ਪਦ ਅਰਥ ਨਾਇ = ਨਾਮ ਵਿਚ। ਹਰਿ ਕੇ ਨਾਇ = ਹਰੀ ਦੇ ਨਾਮ ਵਿਚ।

SikhNet (Spanish)todas las dichas están contenidas en la Dicha del Naam, el Nombre del Señor.

ਤਿਸਹਿ ਪਰਾਪਤਿ; ਇਹੁ ਨਿਧਾਨੁ ॥

tiseh paraapat; ihu nidhaan |

Sant Singh KhalsaHe alone receives this treasure,
Manmohan SinghHe alone obtains this treasure,
Manmohan Singh (Punjabi)ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,
Fareedkot Teekaਪ੍ਰੰਤੂ ਏਹੁ ਹਰੀ ਨਿਧਾਨੁ ਤਿਸ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ,

ਪਦ ਅਰਥ ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਮਨੁੱਖ) ਨੂੰ ਹੀ। ਨਿਧਾਨੁ = (ਨਾਮ-) ਖ਼ਜ਼ਾਨਾ।

SikhNet (Spanish)Sí, sólo es bendecido con el Tesoro del Nombre,

ਨਾਨਕ ਗੁਰੁ; ਜਿਸੁ ਕਰੇ ਦਾਨੁ ॥੪॥੨॥

naanak gur; jis kare daan |4|2|

Sant Singh KhalsaO Nanak, unto whom the Guru gives His gift. ||4||2||
Manmohan Singhwhom the Guru gives this gift, O Nanak!
Manmohan Singh (Punjabi)ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰੂ ਦਾਨੁ ਕਰਤਾ ਹੈ॥੪॥੨॥
Prof. Sahib Singhਹੇ ਨਾਨਕ! ਜਿਸ ਨੂੰ ਗੁਰੂ ਦੇਂਦਾ ਹੈ ॥੪॥੨॥

ਪਦ ਅਰਥ ਕਰੇ ਦਾਨ = ਖੈਰ ਪਾਂਦਾ ਹੈ ॥੪॥੨॥

SikhNet (Spanish)aquél a quien el Guru así bendice. (4-2)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Sólo quien lleva la Gracia del Señor, vive en Eterna Primavera.

ਤਿਸੁ ਬਸੰਤੁ; ਜਿਸੁ ਪ੍ਰਭੁ ਕ੍ਰਿਪਾਲੁ ॥

tis basant; jis prabh kripaal |

Sant Singh KhalsaHe alone experiences this springtime of the soul, unto whom God grants His Grace.
Manmohan SinghHe alone is in bliss, on whom the Lord is merciful.
Manmohan Singh (Punjabi)ਕੇਵਲ ਉਹ ਹੀ ਖੁਸ਼ੀ ਵਿੱਚ ਹੈ, ਜਿਸ ਤੇ ਸਾਈਂ ਮਿਹਰਬਾਨ ਹੈ।
Fareedkot Teekaਤਿਸ ਕੋ ਅਨੰਦੁ ਹੈ ਜਿਸੁ ਪਰ ਪ੍ਰਭੂ ਕ੍ਰਿਪਾਲ ਹੂਆ ਹੈ॥
Prof. Sahib Singhਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ,

ਪਦ ਅਰਥ ਬਸੰਤੁ = ਖਿੜਾਉ।

SikhNet (Spanish)Sí, sólo florece quien tiene la Compasión del Guru,

ਤਿਸੁ ਬਸੰਤੁ; ਜਿਸੁ ਗੁਰੁ ਦਇਆਲੁ ॥

tis basant; jis gur deaal |

Sant Singh KhalsaHe alone experiences this springtime of the soul, unto whom the Guru is merciful.
Manmohan SinghHe alone is in spring, to whom the Guru is kind.
Manmohan Singh (Punjabi)ਕੇਵਲ ਉਹ ਹੀ ਬਹਾਰ ਅੰਦਰ ਹੈ, ਜਿਸ ਤੇ ਗੁਰਦੇਵ ਮਾਇਵਾਨ ਹਨ।
Fareedkot Teekaਤਿਸੀ ਕੋ ਅਨੰਦੁ ਹੈ ਜਿਸ ਪਰ ਗੁਰੂ ਦ੍ਯਾਲੁ ਹੂਏ ਹੈਂ॥
Prof. Sahib Singhਆਤਮਕ ਖਿੜਾਉ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ।
SikhNet (Spanish)sólo trae la Dicha quien está dedicado a tal Tarea. Sí,

ਮੰਗਲੁ ਤਿਸ ਕੈ; ਜਿਸੁ ਏਕੁ ਕਾਮੁ ॥

mangal tis kai; jis ek kaam |

Sant Singh KhalsaHe alone is joyful, who works for the One Lord.
Manmohan SinghHe alone is in joy, who is dedicated to the sole service of his Lord.
Manmohan Singh (Punjabi)ਹੁਲਾਸ ਕੇਵਲ ਉਸ ਅੰਦਰ ਹੈ, ਜੋ ਸੁਆਮੀ ਦੀ ਸੇਵਾ ਦੇ ਹੀ ਸਮਰਪਨ ਹੋਇਆ ਹੈ।
Fareedkot Teekaਅਨੰਦ ਤਿਸੀ ਕੋ ਹੈ ਜਿਸ ਕੋ ਇਕ ਪਰਮੇਸਵਰ ਕੇ ਨਾਮੁ ਜਪਣ ਕਾ ਹੀ ਕਾਮੁ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਇਕ ਹਰਿ-ਨਾਮ ਸਿਮਰਨ ਦਾ ਸਦਾ ਆਹਰ ਰਹਿੰਦਾ ਹੈ।

ਪਦ ਅਰਥ ਮੰਗਲੁ = ਆਨੰਦ, ਖ਼ੁਸ਼ੀ। ਤਿਸ ਕੈ = ਉਸ (ਮਨੁੱਖ) ਦੇ ਹਿਰਦੇ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕਾਮੁ = ਕੰਮ।

SikhNet (Spanish)para aquél en cuyo corazón vive el Naam,

ਤਿਸੁ ਸਦ ਬਸੰਤੁ; ਜਿਸੁ ਰਿਦੈ ਨਾਮੁ ॥੧॥

tis sad basant; jis ridai naam |1|

Sant Singh KhalsaHe alone experiences this eternal springtime of the soul, within whose heart the Naam, the Name of the Lord, abides. ||1||
Manmohan SinghFor him there is ever the spring season, within whose mind the abides
Manmohan Singh (Punjabi)ਉਸ ਲਈ ਹਮੇਸ਼ਾਂ ਹੀ ਬਹਾਰ ਦੀ ਰੁਤ ਹੈ, ਜਿਸ ਦੇ ਹਿਰਦੇ ਅੰਦਰ ਨਾਮ ਵੱਸਦਾ ਹੈ।
Fareedkot Teekaਤਿਸ ਕੋ ਸਦਾ ਹੀ ਅਨੰਦੁ ਹੈ ਜਿਸ ਕੇ ਰਿਦੇ ਮੇਂ ਨਾਮੁ ਬਸਤਾ ਹੈ॥੧॥
Prof. Sahib Singhਉਸ ਮਨੁੱਖ ਨੂੰ ਖਿੜਾਉ ਸਦਾ ਹੀ ਮਿਲਿਆ ਰਹਿੰਦਾ ਹੈ ਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥

ਪਦ ਅਰਥ ਸਦ = ਸਦਾ। ਰਿਦੈ = ਹਿਰਦੇ ਵਿਚ ॥੧॥

SikhNet (Spanish)el Nombre del Señor, cada instante es Primavera. (1)

ਗ੍ਰਿਹਿ ਤਾ ਕੇ; ਬਸੰਤੁ ਗਨੀ ॥

grihi taa ke; basant ganee |

Sant Singh KhalsaThis spring comes only to those homes,
Manmohan SinghIn his home alone is accounted the spring.
Manmohan Singh (Punjabi)ਕੇਵਲ ਉਸ ਦੇ ਘਰ ਅੰਦਰ ਹੀ ਬਹਾਰ ਗਿਣੀ ਜਾਂਦੀ ਹੈ।
Fareedkot Teekaਤਿਸ ਕੇ ਗ੍ਰਿਹਿ ਮੇਂ (ਬਸੰਤੁ) ਅਨੰਦੁ ਗਿਨਾ ਜਾਤਾ ਹੈ॥
Prof. Sahib Singhਮੈਂ ਤਾਂ ਉਸ ਮਨੁੱਖ ਦੇ ਹਿਰਦੇ ਵਿਚ ਖਿੜਾਉ (ਪੈਦਾ ਹੋਇਆ) ਸਮਝਦਾ ਹਾਂ,

ਪਦ ਅਰਥ ਗ੍ਰਿਹਿ ਤਾ ਕੇ = ਉਸ ਮਨੁੱਖ ਦੇ ਹਿਰਦੇ ਵਿਚ। ਗਨੀ = ਗਨੀਂ, ਮੈਂ ਗਿਣਦਾ ਹਾਂ, ਮੈਂ ਸਮਝਦਾ ਹਾਂ।

SikhNet (Spanish)En el hogar de aquél que resuena la Melodía Celestial,

ਜਾ ਕੈ ਕੀਰਤਨੁ; ਹਰਿ ਧੁਨੀ ॥੧॥ ਰਹਾਉ ॥

jaa kai keeratan; har dhunee |1| rahaau |

Sant Singh Khalsain which the melody of the Kirtan of the Lord's Praises resounds. ||1||Pause||
Manmohan SinghWithin whose mind resounds the melody of the Lord's praise. Pause.
Manmohan Singh (Punjabi)ਜਿਸ ਦੇ ਮਨ ਵਿੱਚ ਪ੍ਰਭੂ ਦੇ ਜੱਸ ਦਾ ਰਾਗ ਗੂੰਜਦਾ ਹੈ। ਠਹਿਰਾਉ।
Fareedkot Teekaਜਿਸ ਕੇ ਹਰੀ ਕੇ ਕੀਰਤਨੁ ਕੀ ਧੁਨੀ ਹੋ ਰਹੀ ਹੈ॥੧॥ ਰਹਾਉ ॥
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਹੋਈ ਹੈ, ਜਿਸ ਦੇ ਹਿਰਦੇ ਵਿਚ ਪਰਮਾਤਮਾ (ਦੇ ਨਾਮ) ਦੀ ਲਗਨ ਹੈ ॥੧॥ ਰਹਾਉ ॥

ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ। ਕੀਰਤਨੁ = ਸਿਫ਼ਤ-ਸਾਲਾਹ। ਧੁਨੀ = ਧੁਨਿ, ਲਗਨ, ਪਿਆਰ ॥੧॥ ਰਹਾਉ ॥

SikhNet (Spanish)hay Primavera Eterna. (1-Pausa)

ਪ੍ਰੀਤਿ ਪਾਰਬ੍ਰਹਮ; ਮਉਲਿ ਮਨਾ ॥

preet paarabraham; maul manaa |

Sant Singh KhalsaO mortal, let your love for the Supreme Lord God blossom forth.
Manmohan SinghO my soul, flower thou in the love of thy Transcendent Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪਰਮ ਪ੍ਰਭੂ ਦੀ ਪਿਰਹੜੀ ਅੰਦਰ ਪ੍ਰਫੁਲਤ ਹੋ।
Fareedkot Teekaਤਾਂ ਤੇ ਹੇ ਮੇਰੇ ਮਨ! ਪਾਰਬ੍ਰਹਮ ਕੀ ਪ੍ਰੀਤੀ ਮੇਂ (ਮਉਲਿ) ਮਿਲੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤ ਪਾ ਕੇ ਸਦਾ ਖਿੜਿਆ ਰਹੁ।

ਪਦ ਅਰਥ ਮਉਲਿ = ਖਿੜਿਆ ਰਹੁ। ਮਨਾ = ਹੇ ਮਨ!

SikhNet (Spanish)Oh mente, florece en el Amor de tu Dios

ਗਿਆਨੁ ਕਮਾਈਐ; ਪੂਛਿ ਜਨਾਂ ॥

giaan kamaaeeai; poochh janaan |

Sant Singh KhalsaPractice spiritual wisdom, and consult the humble servants of the Lord.
Manmohan SinghConsulting the Lord's slaves, practise thou the divine knowledge.
Manmohan Singh (Punjabi)ਸਾਹਿਬ ਦੇ ਗੋਲਿਆਂ ਦੀ ਸਲਾਹ ਲੈ ਕੇ ਤੂੰ ਬ੍ਰਹਮ ਗਿਆਤ ਦੀ ਕਮਾਈ ਕਰ।
Fareedkot Teekaਸੰਤ ਜਨਾ ਕੋ ਪੂਛ ਕਰ ਗ੍ਯਾਨ ਕਮਾਈਏ ਅਰਥਾਤ ਗ੍ਯਾਨ ਕੇ ਸਾਧਨ ਕਮਾਈਏ॥
Prof. Sahib Singhਹੇ ਮਨ! ਸੰਤ ਜਨਾਂ ਨੂੰ ਪੁੱਛ ਕੇ ਆਤਮਕ ਜੀਵਨ ਦੀ ਸੂਝ ਹਾਸਲ ਕਰੀਦੀ ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਪੂਛਿ ਜਨਾਂ = ਸੰਤ ਜਨਾਂ ਤੋਂ ਪੁੱਛ ਕੇ।

SikhNet (Spanish)y déjate instruir por los Santos en la Sabiduría de tu Señor.

ਸੋ ਤਪਸੀ; ਜਿਸੁ ਸਾਧਸੰਗੁ ॥

so tapasee; jis saadhasang |

Sant Singh KhalsaHe alone is an ascetic, who joins the Saadh Sangat, the Company of the Holy.
Manmohan SinghHe alone is the penitent who associates with the saints.
Manmohan Singh (Punjabi)ਕੇਵਲ ਉਹ ਹੀ ਤਪੀਸ਼ਰ ਹੈ ਜੋ ਸੰਤਾਂ ਦੀ ਸੰਗਤ ਕਰਦਾ ਹੈ।
Fareedkot Teekaਜਿਸ ਕੋ ਸੰਤੋਂ ਕਾ ਸੰਗੁ ਪ੍ਰਾਪਤਿ ਹੈ, ਸੋ ਤਪਸ੍ਵੀ ਹੈ॥
Prof. Sahib Singh(ਅਸਲ) ਤਪਸ੍ਵੀ ਉਹ ਮਨੁੱਖ ਹੈ ਜਿਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,

ਪਦ ਅਰਥ ਸਾਧ ਸੰਗੁ = ਗੁਰੂ ਦਾ ਸੰਗ।

SikhNet (Spanish)Sólo será asceta quien se asocia con los Santos.

ਸਦ ਧਿਆਨੀ; ਜਿਸੁ ਗੁਰਹਿ ਰੰਗੁ ॥੨॥

sad dhiaanee; jis gureh rang |2|

Sant Singh KhalsaHe alone dwells in deep, continual meditation, who loves his Guru. ||2||
Manmohan SinghHe is ever the knower of God, who loves his Guru.
Manmohan Singh (Punjabi)ਉਹ ਸਦੀਵ ਹੀ ਬ੍ਰਹਮ ਬੇਤਾ ਹੈ ਜੋ ਗੁਰਾਂ ਨੂੰ ਪਿਆਰ ਕਰਦਾ ਹੈ।
Fareedkot Teekaਵਹੁ ਪੁਰਸ ਸਦਾ ਧ੍ਯਾਨੀ ਹੈ ਜਿਸ ਕਾ ਗੁਰੂ ਕੇ ਸਾਥ ਪ੍ਰੇਮੁ ਹੈ॥੨॥
Prof. Sahib Singhਉਹ ਮਨੁੱਖ ਸਦਾ ਜੁੜੀ ਸੁਰਤ ਵਾਲਾ ਜਾਣੋ, ਜਿਸ ਦੇ ਅੰਦਰ ਗੁਰ (-ਚਰਨਾਂ) ਦਾ ਪਿਆਰ ਹੈ ॥੨॥

ਪਦ ਅਰਥ ਧਿਆਨੀ = ਜੁੜੇ ਮਨ ਵਾਲਾ। ਗੁਰਹਿ ਰੰਗੁ = ਗੁਰੂ ਦਾ ਪਿਆਰ ॥੨॥

SikhNet (Spanish)Sí, sólo aquél que está imbuido en el Amor del Guru es el verdadero asceta. (2)

ਸੇ ਨਿਰਭਉ; ਜਿਨੑ ਭਉ ਪਇਆ ॥

se nirbhau; jina bhau peaa |

Sant Singh KhalsaHe alone is fearless, who has the Fear of God.
Manmohan SinghHe alone is fear-free, who fears his Lord.
Manmohan Singh (Punjabi)ਕੇਵਲ ਉਹ ਹੀ ਡਰ ਰਹਿਤ ਹੈ, ਜੋ ਆਪਣੇ ਪ੍ਰਭੂ ਤੋਂ ਡਰਦਾ ਹੈ।
Fareedkot Teekaਸੋਈ ਨਿਰਭਉ ਹੈ ਜਿਸ ਕੇ ਰਿਦੇ ਮੇਂ ਪਰਮੇਸ੍ਵਰ ਕਾ ਭਉ ਪੜਾ ਹੂਆ ਹੈ॥
Prof. Sahib Singhਉਹ ਬੰਦੇ (ਦੁਨੀਆ ਦੇ) ਡਰਾਂ ਤੋਂ ਉਤਾਂਹ ਹਨ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਵੱਸਦਾ ਹੈ।

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}। ਭਉ = (ਪਰਮਾਤਮਾ ਦਾ) ਡਰ।

SikhNet (Spanish)Sólo vivirá sin miedo aquél que siente en su corazón el Temor Reverencial a Dios.

ਸੋ ਸੁਖੀਆ; ਜਿਸੁ ਭ੍ਰਮੁ ਗਇਆ ॥

so sukheea; jis bhram geaa |

Sant Singh KhalsaHe alone is peaceful, whose doubts are dispelled.
Manmohan SinghHe alone is comfortable whose doubt is dispelled.
Manmohan Singh (Punjabi)ਕੇਵਲ ਉਹ ਹੀ ਸੁਖੀ ਹੈ, ਜਿਸ ਦਾ ਵਹਿਮ ਦੂਰ ਹੋ ਗਿਆ ਹੈ।
Fareedkot Teekaਸੋਈ ਪੁਰਸੁ ਸੁਖੀਆ ਹੂਆ ਹੈ ਜਿਸ ਕਾ ਭ੍ਰਮੁ ਨਿਬ੍ਰਤਿ ਹੋ ਗਿਆ ਹੈ॥
Prof. Sahib Singhਉਹ ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ।

ਪਦ ਅਰਥ ਸੋ = ਉਹ ਮਨੁੱਖ {ਇਕ-ਵਚਨ}। ਭ੍ਰਮੁ = ਭਟਕਣਾ।

SikhNet (Spanish)Sí, sólo vive en Paz, quien se ha liberado de sus ilusiones.

ਸੋ ਇਕਾਂਤੀ; ਜਿਸੁ ਰਿਦਾ ਥਾਇ ॥

so ikaantee; jis ridaa thaae |

Sant Singh KhalsaHe alone is a hermit, who heart is steady and stable.
Manmohan SinghHe alone is the solitarian, whose mind is stable.
Manmohan Singh (Punjabi)ਕੇਵਲ ਉਹ ਹੀ ਗੋਸ਼ਾ ਨਸ਼ੀਨ ਹੈ, ਜਿਸ ਦਾ ਮਨ ਸਥਿਰ ਹੈ।
Fareedkot Teekaਸੋ ਪੁਰਸ਼ (ਇਕਾਂਤੀ) ਇਕਾਂਤ ਰਹਿਣੇ ਵਾਲਾ ਹੈ ਜਿਸ ਕਾ ਰਿਦਾ ਅਚਲ ਹੋ ਗਿਆ ਹੈ॥
Prof. Sahib Singhਸਿਰਫ਼ ਉਹ ਮਨੁੱਖ ਇਕਾਂਤ ਥਾਂ ਵਿਚ ਰਹਿੰਦਾ ਹੈ ਜਿਸ ਦਾ ਹਿਰਦਾ ਸ਼ਾਂਤ ਹੈ (ਇਕ ਥਾਂ ਟਿਕਿਆ ਹੋਇਆ ਹੈ)।

ਪਦ ਅਰਥ ਇਕਾਂਤੀ = ਇਕਾਂਤ ਥਾਂ ਵਿਚ ਰਹਿਣ ਵਾਲਾ। ਰਿਦਾ = ਹਿਰਦਾ। ਥਾਇ = ਇਕ ਥਾਂ ਤੇ, ਸ਼ਾਂਤ।

SikhNet (Spanish)Sólo está solo, quien vive en su corazón,

ਸੋਈ ਨਿਹਚਲੁ; ਸਾਚ ਠਾਇ ॥੩॥

soee nihachal; saach tthaae |3|

Sant Singh KhalsaHe alone is steady and unmoving, who has found the true place. ||3||
Manmohan SinghHe alone is the solitarian, whose mind is stable.
Manmohan Singh (Punjabi)ਕੇਵਲ ਉਹ ਹੀ ਅਹਿੱਲ ਹੈ, ਜਿਸ ਨੂੰ ਸੱਚਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
Fareedkot Teekaਸੋਈ ਨਿਹਚਲ ਹੈ, ਜੋ ਸਾਚੇ ਠਾਇ ਅਰਥਾਤ ਨਿਜ ਸ੍ਵਰੂਪ ਕੋ ਪ੍ਰਾਪਤਿ ਹੂਆ ਹੈ॥੩॥
Prof. Sahib Singhਉਹੀ ਮਨੁੱਖ ਅਡੋਲ ਚਿੱਤ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੩॥

ਪਦ ਅਰਥ ਨਿਹਚਲੁ = ਅਡੋਲ-ਚਿੱਤ। ਸਾਚ ਠਾਇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ ਵਿਚ। ਠਾਇ = ਥਾਂ ਵਿਚ ॥੩॥

SikhNet (Spanish)oh, sólo es inamovible, aquél que habita en la Verdad. (3)

ਏਕਾ ਖੋਜੈ; ਏਕ ਪ੍ਰੀਤਿ ॥

ekaa khojai; ek preet |

Sant Singh KhalsaHe seeks the One Lord, and loves the One Lord.
Manmohan SinghWhosoever searches and loves the One alone.
Manmohan Singh (Punjabi)ਜੋ ਕੋਈ ਕੇਵਲ ਇੱਕ ਨੂੰ ਹੀ ਲੱਭਦਾ ਹੈ ਤੇ ਪਿਆਰ ਕਰਦਾ ਹੈ।
Fareedkot Teekaਏਕਾ ਏਕੀ ਪਰਮੇਸ੍ਵਰ ਕੋ ਜੋ ਪ੍ਰੀਤੀ ਕਰ ਕੇ ਖੋਜਤਾ ਹੈ॥
Prof. Sahib Singhਜਿਹੜਾ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਭਾਲਦਾ ਹੈ,

ਪਦ ਅਰਥ ਖੋਜੈ = ਭਾਲਦਾ ਹੈ।

SikhNet (Spanish)Sí, uno busca y ama al Uno Solo

ਦਰਸਨ ਪਰਸਨ; ਹੀਤ ਚੀਤਿ ॥

darasan parasan; heet cheet |

Sant Singh KhalsaHe loves to gaze upon the Blessed Vision of the Lord's Darshan.
Manmohan SinghWhosoever heartily loves to see the Lord's vision,
Manmohan Singh (Punjabi)ਜੋ ਕੋਈ ਸਾਈਂ ਦੇ ਦੀਦਾਰ ਦੇਖਣ ਨੂੰ ਦਿਲੋਂ ਪਿਆਰ ਕਰਦਾ ਹੈ,
Fareedkot Teekaਦਰਸਨ ਕੇ ਪਰਸਨ ਕਾ ਚਿਤ ਮੇਂ ਹਿਤੁ ਹੈ॥
Prof. Sahib Singhਜਿਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ ਹੈ, ਜਿਸ ਦੇ ਚਿੱਤ ਵਿਚ ਇਕ ਪ੍ਰਭੂ ਦੇ ਦਰਸਨ ਦੀ ਛੁਹ ਦੀ ਤਾਂਘ ਹੈ,

ਪਦ ਅਰਥ ਪਰਸਨ = ਛੁਹ। ਹੀਤ = ਹਿਤ, ਤਾਂਘ, ਪਿਆਰ। ਚੀਤਿ = ਚਿੱਤ ਵਿਚ।

SikhNet (Spanish)y en su corazón lo único que desea es tener la Visión de su Dios.

ਹਰਿ ਰੰਗ ਰੰਗਾ; ਸਹਜਿ ਮਾਣੁ ॥

har rang rangaa; sehaj maan |

Sant Singh KhalsaHe intuitively enjoys the Love of the Lord.
Manmohan Singhand whosoever out of all loves, spontaneously enjoys his God's Love;
Manmohan Singh (Punjabi)ਅਤੇ ਜੋ ਕੋਈ ਭੀ ਸਾਰੀਆਂ ਮੁਹੱਬਤਾਂ ਵਿਚੋਂ ਵਾਹਿਗੁਰੂ ਦੀ ਮੁਹੱਬਤ ਦਾ ਸੁਤੇ ਸਿਧ ਹੀ ਅਨੰਦ ਲੈਂਦਾ ਹੈ;
Fareedkot Teekaਪੁਨਹ ਰੰਗੋਂ ਮੇਂ ਸੇ ਹਰੀ ਰੰਗ ਕੋ ਸਹਜੇ ਹੀ ਮਾਣ ਰਹਾ ਹੈ॥
Prof. Sahib Singhਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਮਾਣਦਾ ਹੈ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Viviendo imbuido en el Amor del Señor,

ਨਾਨਕ ਦਾਸ; ਤਿਸੁ ਜਨ ਕੁਰਬਾਣੁ ॥੪॥੩॥

naanak daas; tis jan kurabaan |4|3|

Sant Singh KhalsaSlave Nanak is a sacrifice to that humble being. ||4||3||
Manmohan SinghSlave Nanak is a sacrifice unto that person.
Manmohan Singh (Punjabi)ਗੋਲਾ ਨਾਨਕ ਉਸ ਪੁਰਸ਼ ਉਤੋਂ ਬਲਿਹਾਰਨੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾਸ ਕੇ ਊਪਰ ਸੇ ਮੈਂ ਦਾਸ ਕੁਰਬਾਨ ਜਾਤਾ ਹੂੰ॥੪॥੩॥☬ਪਰਮੇਸਰ ਕੇ ਸਨਮੁਖ ਬੇਨਤੀ:
Prof. Sahib Singhਦਾਸ ਨਾਨਕ ਆਖਦਾ ਹੈ- ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੪॥੩॥

ਪਦ ਅਰਥ ਕੁਰਬਾਣੁ = ਸਦਕੇ ॥੪॥੩॥

SikhNet (Spanish)Nanak, el Esclavo del Señor, ofrece su ser en sacrificio a Él. (4-3)

Open this shabad →

Ang 1180 of 1430