ੴ

ਸਿੱਖਬਾਣੀ · SikhBani

ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥

meraa ik khin manooaa reh na sakai nit har har naam ras...
Guru Ramdas Ji ਗੁਰੂ ਰਾਮਦਾਸ ਜੀ · Raag Basant · Ang 1178, 1179 · 11 lines
Translations

ਬਸੰਤੁ ਹਿੰਡੋਲ ਮਹਲਾ ੪ ॥

basant hinddol mahalaa 4 | Ang 1178

Sant Singh KhalsaBasant Hindol, Fourth Mehl:
Manmohan SinghBasant Hindol 4th Guru.
Manmohan Singh (Punjabi)ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
SikhNet (Spanish)Basant Hindol, Mejl Guru Ram Das, Cuarto Canal Divino.

ਮੇਰਾ ਇਕੁ ਖਿਨੁ ਮਨੂਆ ਰਹਿ. ਨ ਸਕੈ; ਨਿਤ ਹਰਿ ਹਰਿ ਨਾਮ ਰਸਿ ਗੀਧੇ ॥

meraa ik khin manooaa reh. na sakai; nit har har naam ras geedhe | Ang 1178

Sant Singh KhalsaMy mind cannot survive, even for an instant, without the Lord. I drink in continually the sublime essence of the Name of the Lord, Har, Har.
Manmohan SinghDomesticated to in-drink daily the Nectar of the Lord Master's Name my soul can live not without it even for an instant.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਅੰਮ੍ਰਿਤ ਨੂੰ ਹਰ ਰੋਜ ਪਾਨ ਕਰਨ ਦੀ ਗਿੱਝੀ ਹੋਈ ਮੇਰੀ ਜਿੰਦੜੀ ਇਸ ਦੇ ਬਗੈਰ ਇਕ ਮੁਹਤ ਭਰ ਭੀ ਰਹਿ ਨਹੀਂ ਸਕਦੀ।
Fareedkot Teekaਮੇਰਾ ਮਨੂਆ ਇਕ ਖਿਨ ਮਾਤ੍ਰ ਭੀ ਰਹਿ ਨਹੀਂ ਸਕਤਾ ਹੈ। ਨਿਤ ਹੇ ਹਰੀ! ਤੇਰੇ ਹਰਿ ਨਾਮ ਰਸ ਮੇਂ ਹਮਾਰੇ ਇੰਦ੍ਰੈ (ਗੀਧੇ) ਗਿਝ ਗਏ ਹੈਂ, ਭਾਵ ਤੇਰੇ ਨਾਮ ਕੋ ਕਹਣੇ ਸੁਨਣੇ ਮੇਂ ਤਤਪਰ ਰਹਤੇ ਹੈਂ॥
Prof. Sahib Singh(ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ;

ਪਦ ਅਰਥ ਮਨੂਆ = ਅੰਞਾਣਾ ਮਨ। ਰਹਿ ਨ ਸਕੈ = ਧੀਰਜ ਨਹੀਂ ਕਰ ਸਕਦਾ। ਨਾਮ ਰਸਿ = ਨਾਮ ਦੇ ਸੁਆਦ ਵਿਚ। ਗੀਧੇ = ਗਿੱਝ ਗਿਆ ਹੈ।

SikhNet (Spanish)Mi mente no puede vivir sin el Señor ni siquiera por un segundo, y así permanece imbuida en el Naam,

ਜਿਉ ਬਾਰਿਕੁ. ਰਸਕਿ ਪਰਿਓ ਥਨਿ ਮਾਤਾ; ਥਨਿ ਕਾਢੇ ਬਿਲਲ ਬਿਲੀਧੇ ॥੧॥

jiau baarik. rasak pario than maataa; than kaadte bilal bileedhe |1| Ang 1178

Sant Singh KhalsaIt is like a baby, who joyfully sucks at his mother's breast; when the breast is withdrawn, he weeps and cries. ||1||
Manmohan SinghMy soul is like the child, who joyfully sucks his mother's teats, and shrieks and wails when the teats are withdrawn from his mouth.
Manmohan Singh (Punjabi)ਮੇਰੀ ਜਿੰਦੜੀ ਉਸ ਬੱਚੇ ਵਰਗੀ ਹੈ, ਜੋ ਖੁਸ਼ੀ ਨਾਲ ਆਪਣੀ ਅਮੜੀ ਦੇ ਥਣ ਨੂੰ ਚੁੰਘਦਾ ਹੈ ਅਤੇ ਜਦ ਦੁੱਧ ਉਸ ਦੇ ਮੂੰਹ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਉਹ ਚੀਕਦਾ ਤੇ ਰੋਂਦਾ ਹੈ।
Fareedkot Teekaਜੈਸਾ ਬਾਲਕ ਮਾਤਾ ਕੇ ਥਨੋਂ ਮੇਂ ਰਸਕ ਹੋ ਕਰ ਧਾਇ ਪੜਾ ਹੈ ਅਰ ਜਬ ਮਾਤਾ ਥਨ ਕੋ ਪੁਤ੍ਰ ਕੇ ਮੁਖ ਬੀਚ ਸੇ ਨਿਕਾਸਤੀ ਹੈ ਤਬ ਵਹੁ ਅਤੀ ਬ੍ਰਿਲਾਪ ਕਰਤਾ, ਭਾਵ ਪ੍ਰਿਥਵੀ ਪਰ (ਬਿਲੀਧੇ) ਲੋਟਣੀਆਂ ਖਾਤਾ ਹੈ॥੧॥
Prof. Sahib Singhਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ ॥੧॥

ਪਦ ਅਰਥ ਬਾਰਿਕੁ = ਛੋਟਾ ਬਾਲ। ਰਸਕਿ = ਸੁਆਦ ਨਾਲ। ਥਨਿ ਮਾਤਾ = ਮਾਂ ਦੇ ਥਣ ਉੱਤੇ। ਥਨਿ ਕਾਢੇ = ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਿਆ ਜਾਏ। ਬਿਲਲ ਬਿਲੀਧੇ = ਵਿਲਕਣ ਲੱਗ ਪੈਂਦਾ ਹੈ ॥੧॥

SikhNet (Spanish)el Nombre del Señor, así como el niño chupa del pecho de su madre con toda alegría, y se deprime cuando se le retira de su boca. (1)

ਗੋਬਿੰਦ ਜੀਉ; ਮੇਰੇ ਮਨ ਤਨ ਨਾਮ ਹਰਿ ਬੀਧੇ ॥

gobind jeeo; mere man tan naam har beedhe | Ang 1178

Sant Singh KhalsaO Dear Lord of the Universe, my mind and body are pierced through by the Name of the Lord.
Manmohan SinghMy Venerable Lord, my soul and body are pierced through with the God's Name.
Manmohan Singh (Punjabi)ਮੇਰੇ ਪੂਜਨੀਯ ਪ੍ਰਭੂ, ਮੇਰੀ ਜਿੰਦੜੀ ਤੇ ਦੇਹਿ ਵਾਹਿਗੁਰੂ ਦੇ ਨਾਮ ਨਾਲ ਵਿੰਨ੍ਹੇ ਗਏ ਹਨ।
Fareedkot Teekaਹੇ ਹਰੀ ਗੋਬਿੰਦ ਜੀਉ! ਮੇਰੇ ਮਨ ਅਰੁ ਤਨੁ ਤੇਰੇ ਨਾਮ ਮੇਂ ਹੀ (ਬੀਧੇ) ਮਿਲੇ ਹੈਂ॥
Prof. Sahib Singhਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ।

ਪਦ ਅਰਥ ਗੋਬਿੰਦ ਜੀਉ = ਹੇ ਗੋਬਿੰਦ ਜੀ! {ਸੰਬੋਧਨ}। ਬੀਧੇ = ਵਿੱਝ ਗਏ ਹਨ।

SikhNet (Spanish)Oh Dios, mi ser íntegro está imbuido en Ti y por una muy buena fortuna,

ਵਡੈ ਭਾਗਿ ਗੁਰੁ ਸਤਿਗੁਰੁ ਪਾਇਆ; ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥

vaddai bhaag gur satigur paaeaa; vich kaaeaa nagar har seedhe |1| rahaau | Ang 1178

Sant Singh KhalsaBy great good fortune, I have found the Guru, the True Guru, and in the body-village, the Lord has revealed Himself. ||1||Pause||
Manmohan SinghBy great good fortune, I have met with my great True Guru, and in the township of my body, the Lord has become manifest. Pause.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਦੇਹਿ ਦੇ ਸ਼ਹਿਰ ਅੰਦਰ ਹੀ ਪ੍ਰਭੂ ਪ੍ਰਗਟ ਹੋ ਗਿਆ ਹੈ। ਠਹਿਰਾਉ।
Fareedkot Teekaਵੱਡੇ ਭਾਗੋਂ ਕਰ ਪੂਰਾ ਸਤਿਗੁਰੂ ਪਾਯਾ ਹੈ ਔਰ ਹੇ ਹਰੀ! ਆਪ ਕਾਯਾਂ ਰੂਪ ਨਗਰੀ ਮੇਂ (ਸੀਧੇ) ਸਿਧ ਭਏ ਹੈਂ, ਭਾਵ ਸੇ ਤੇਰੇ ਕੋ ਦੇਹ ਨਗਰ ਮੇਂ ਪਾਇ ਲੀਆ ਹੈ॥੧॥ ਰਹਾਉ ॥
Prof. Sahib Singhਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ। (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੧॥ ਰਹਾਉ ॥

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਸੀਧੇ = ਸਿੱਧ ਹੋ ਗਿਆ ਹੈ, ਲੱਭ ਪਿਆ ਹੈ ॥੧॥ ਰਹਾਉ ॥

SikhNet (Spanish)uno encuentra al Guru Verdadero, ahí, en el pueblo del cuerpo es que uno encuentra a Dios. (1-Pausa)

ਜਨ ਕੇ ਸਾਸ. ਸਾਸ ਹੈ ਜੇਤੇ; ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥

jan ke saas. saas hai jete; har bireh prabhoo har beedhe | Ang 1179

Sant Singh KhalsaEach and every breath of the Lord's humble servant is pierced through with love of the Lord God.
Manmohan SinghAs many as are the breaths of the God's slave, so many are pierced through with the love of the Lord God.
Manmohan Singh (Punjabi)ਜਿੰਨੇ ਭੀ ਸੁਆਸ ਹਨ ਵਾਹਿਗੁਰੂ ਦੇ ਗੋਲੇ ਦੇ ਓਨੇ ਹੀ ਸੁਆਮੀ ਵਾਹਿਗੁਰੂ ਦੀ ਪ੍ਰੀਤ ਨਾਲ ਵਿੰਨ੍ਹੇ ਹੋਏ ਹਨ।
Fareedkot Teekaਦਾਸ ਕੇ ਜਿਤਨੇ ਸ੍ਵਾਸ ਆਵਤੇ ਜਾਤੇ ਹੈਂ, ਸੋ ਹੇ ਹਰਿ ਪ੍ਰਭੂ! ਤੇਰੇ (ਬਿਰਹਿ) ਪ੍ਰੇਮ ਮੇਂ (ਬੀਧੇ) ਮਿਲੇ ਹੂਏ ਹੈਂ। ਕੈਸੇ ਮਿਲੇ ਹੂਏ ਹੈਂ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ।

ਪਦ ਅਰਥ ਜੇਤੇ = ਜਿਤਨੇ ਭੀ। ਹੈ = ਹੈਂ {ਬਹੁ-ਵਚਨ}। ਸਾਸ ਸਾਸ = ਸਾਰੇ ਸਾਹ। ਬਿਰਹਿ = ਬਿਰਹੋਂ ਵਿਚ, ਪਿਆਰ-ਭਰੇ ਵਿਛੋੜੇ ਵਿਚ। ਬੀਧੇ = ਵਿੱਝੇ ਹੋਏ ਹਨ।

SikhNet (Spanish)Oh Dios, cada respiración que hago está saturada de Tu Amor.

ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ; ਬਿਨੁ ਜਲ ਦੇਖੇ, ਸੁਕਲੀਧੇ ॥੨॥

jiau jal kamal preet at bhaaree; bin jal dekhe, sukaleedhe |2| Ang 1179

Sant Singh KhalsaAs the lotus is totally in love with the water and withers away without seeing the water, so am I in love with the Lord. ||2||
Manmohan SinghAs the lotus greatly loves the water, and withers away without seeing the water, so am I without my God.
Manmohan Singh (Punjabi)ਜਿਸ ਤਰ੍ਹਾਂ ਕੰਵਲ ਪਾਣੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਅਤੇ ਪਾਣੀ ਨੂੰ ਵੇਖਣ ਦੇ ਬਗੈਰ ਸੁਕ ਸੜ ਜਾਂਦਾ ਹੈ, ਏਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਬਾਝੋਂ ਹਾਂ।
Fareedkot Teekaਜਿਸ ਪ੍ਰਕਾਰ ਜਲ ਸੇ ਕਮਲ ਕੀ ਅਤਸੇ ਭਾਰੀ ਪ੍ਰੀਤੀ ਹੈ॥ ਔਰ ਜਲ ਦੇਖੇ ਬਿਨਾਂ (ਸੁਕਲੀਧੇ) ਸੂਕ ਜਾਤਾ ਹੈ॥੨॥
Prof. Sahib Singhਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ॥੨॥

ਪਦ ਅਰਥ ਸੁਕਲੀਧੇ = ਸੁੱਕ ਜਾਂਦਾ ਹੈ ॥੨॥

SikhNet (Spanish)Así como el loto sin agua muere, yo me siento morir sin Ti. (2)

ਜਨ ਜਪਿਓ. ਨਾਮੁ ਨਿਰੰਜਨੁ ਨਰਹਰਿ; ਉਪਦੇਸਿ ਗੁਰੂ ਹਰਿ ਪ੍ਰੀਧੇ ॥

jan japio. naam niranjan narahar; upades guroo har preedhe | Ang 1179

Sant Singh KhalsaThe Lord's humble servant chants the Immaculate Naam, the Name of the Lord; through the Guru's Teachings, the Lord reveals Himself.
Manmohan SinghGod's slave utters the immaculate Name of the Lord, the Man-lion, and through the Guru's gospel God reveals Himself to him.
Manmohan Singh (Punjabi)ਰੱਬ ਦਾ ਗੋਲਾ ਮਨੁਸ਼ ਸ਼ੇਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੈ ਅਤੇ ਗੁਰਾਂ ਦੀ ਸਿਖਮਤ ਰਾਹੀਂ ਹਰੀ ਉਸ ਤੇ ਪਰਗਟ ਹੋ ਜਾਂਦਾ ਹੈ।
Fareedkot Teekaਹੇ ਹਰੀ! ਜਿਨੋਂ ਕੋ ਗੁਰੋਂ ਨੇ ਉਪਦੇਸ (ਪ੍ਰੀਧੇ) ਪਰੋਸ ਦੀਆ ਹੈ। ਤਿਨ ਜਨੋਂ ਨੇ ਹੇ ਨਰਸਿੰਘ ਰੂਪ ਨਿਰੰਜਨ! ਤੇਰਾ ਨਾਮੁ ਜਪਿਆ ਹੈ, ਭਾਵ ਸਰਵਣ ਕਰਾ ਦੀਆ ਹੈ॥
Prof. Sahib Singhਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ। ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ} ਪਵਿੱਤਰ। ਨਰਹਰਿ = ਪਰਮਾਤਮਾ। ਉਪਦੇਸਿ ਗੁਰੂ = ਗੁਰੂ ਨੇ ਆਪਣੇ ਉਪਦੇਸ਼ ਨਾਲ। ਪ੍ਰੀਧੇ = ਪ੍ਰੋਸ ਰੱਖਿਆ, ਸਾਹਮਣੇ ਵਿਖਾ ਦਿੱਤਾ।

SikhNet (Spanish)Los Santos, oh Dios, contemplan Tu Nombre Inmaculado y a través de la Sabiduría del Guru, Te vuelves Manifiesto en ellos.

ਜਨਮ ਜਨਮ ਕੀ ਹਉਮੈ ਮਲੁ ਨਿਕਸੀ; ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥

janam janam kee haumai mal nikasee; har amrit har jal needhe |3| Ang 1179

Sant Singh KhalsaThe filth of egotism which stained me for countless lifetimes has been washed away, by the Ambrosial Water of the Ocean of the Lord. ||3||
Manmohan SinghWith the ocean of Thy Nectar, O Lord God, my filth of self-conceit of many births is washed off.
Manmohan Singh (Punjabi)ਤੇਰੇ ਆਬਿ-ਹਿਯਾਤ ਦੇ ਸਮੁੰਦਰ ਨਾਲ, ਸੁਆਮੀ ਵਾਹਿਗੁਰੂ! ਜਨਮਾਂਤਰਾਂ ਦੀ ਮੇਰੀ ਸਵੈ-ਹੰਗਤਾ ਦੀ ਮੈਲ ਧੋਤੀ ਗਈ ਹੈ।
Fareedkot Teekaਹੇ ਹਰੀ! ਤੇਰਾ ਅੰਮ੍ਰਿਤੁ ਨਾਮ ਜੋ ਨਿਧੀ ਰੂਪੁ ਹੈ ਤਿਸ ਕੇ ਜਪਨੇ ਤੇ ਜਨਮ ਜਨਮ ਕੀ ਹੰਕਾਰ ਮੈਲ ਨਿਕਸ ਗਈ ਹੈ॥੩॥
Prof. Sahib Singh(ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ ॥੩॥

ਪਦ ਅਰਥ ਨਿਕਸੀ = ਨਿਕਲ ਗਈ, ਦੂਰ ਹੋ ਗਈ। ਜਲਿ = ਜਲ ਨਾਲ। ਅੰਮ੍ਰਿਤਿ ਜਲਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਨੀਧੇ = ਨਾਤੇ, ਆਤਮਕ ਇਸ਼ਨਾਨ ਕੀਤਾ ॥੩॥

SikhNet (Spanish)Me he liberado de toda la mugre del ego, acumulada nacimiento tras nacimiento, con el Néctar de Tus Mares, oh Dios. (3)

ਹਮਰੇ ਕਰਮ. ਨ ਬਿਚਰਹੁ ਠਾਕੁਰ; ਤੁਮੑ ਪੈਜ ਰਖਹੁ ਅਪਨੀਧੇ ॥

hamare karam. na bicharahu tthaakur; tuma paij rakhahu apaneedhe | Ang 1179

Sant Singh KhalsaPlease, do not take my karma into account, O my Lord and Master; please save the honor of Your slave.
Manmohan SinghTake not my deeds into account, O Lord, and save Thou the honour of Thy own slave.
Manmohan Singh (Punjabi)ਮੇਰੇ ਅਮਲਾਂ ਵੱਲ ਧਿਆਨ ਨਾਂ ਦੇ, ਹੇ ਸੁਆਮੀ ਅਤੇ ਤੂੰ ਨਿੱਜ ਦੇ ਗੋਲੇ ਦੀ ਇਜਤ ਰੱਖ।
Fareedkot Teekaਹੇ ਠਾਕੁਰ! ਹਮਾਰੇ ਕਰਮੋਂ ਕੋ ਨਾ ਬਿਚਾਰੋ, ਤੁਮ (ਅਪਨੀਧੇ) ਅਪਨੇ ਜਾਨ ਕਰ ਪੈਜ ਰਖੋ॥
Prof. Sahib Singhਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ।

ਪਦ ਅਰਥ ਹਮਰੇ = ਅਸਾਂ ਜੀਵਾਂ ਦੇ। ਠਾਕੁਰ = ਹੇ ਠਾਕੁਰ! ਬਿਚਰਹੁ = ਵਿਚਾਰੋ। ਪੈਜ = ਇੱਜ਼ਤ, ਲਾਜ। ਅਪਨੀਧੇ = ਆਪਣੇ ਦਾਸ ਦੀ।

SikhNet (Spanish)Oh Señor, no tomes el saldo de mis acciones en cuenta y salva el Honor de Tu Propio Nombre.

ਹਰਿ ਭਾਵੈ ਸੁਣਿ ਬਿਨਉ ਬੇਨਤੀ; ਜਨ ਨਾਨਕ. ਸਰਣਿ ਪਵੀਧੇ ॥੪॥੩॥੫॥

har bhaavai sun binau benatee; jan naanak. saran paveedhe |4|3|5| Ang 1179

Sant Singh KhalsaO Lord, if it pleases You, hear my prayer; servant Nanak seeks Your Sanctuary. ||4||3||5||
Manmohan SinghO God, be Thou pleased to hear my prayer and supplication. Slave Nanak has sought Thy refuge,
Manmohan Singh (Punjabi)ਹੇ ਵਾਹਿਗੁਰੂ! ਪ੍ਰਸੰਨ ਹੋ, ਤੂੰ ਮੇਰੀ ਪ੍ਰਾਰਥਨਾਂ ਤੇ ਜੋਦੜੀ ਸ੍ਰਵਣ ਕਰ। ਗੋਲੇ ਨਾਨਕ ਨੇ ਤੇਰੀ ਪਨਾਹ ਲਹੀ ਹੈ।
Fareedkot Teekaਹੇ ਹਰੀ! ਆਪ ਕੋ ਭਾਵੈ ਤੋ ਨਿਮ੍ਰਤਾ ਵਾਲੇ ਕੀ ਬੇਨਤੀ ਸੁਣੋ: ਸ੍ਰੀ ਗਰੂ ਜੀ ਕਹਤੇ ਹੈਂ: ਹਮ ਜਨ ਤੇਰੀ ਸਰਿਣ (ਪਵੀਧੇ) ਪੜੇ ਹੈਂ॥੪॥੩॥੫॥
Prof. Sahib Singhਹੇ ਹਰੀ! ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਦਾਸ ਨਾਨਕ ਤੇਰੀ ਸਰਨ ਪਿਆਂ ਹਾਂ ॥੪॥੩॥੫॥

ਪਦ ਅਰਥ ਹਰਿ = ਹੇ ਹਰੀ! ਭਾਵੈ = ਜੇ ਤੈਨੂੰ ਚੰਗਾ ਲੱਗੇ। ਬਿਨਉ = {विनय} ਬੇਨਤੀ, ਅਰਜ਼ੋਈ। ਪਵੀਧੇ = ਪਿਆ ਹੈ ॥੪॥੩॥੫॥

SikhNet (Spanish)Oh Dios, escucha mi oración, pues he buscado Tu Santuario. (4-3-5)
Answers quote the Granth verbatim with Ang citations. AI commentary is not Gurbani and not a religious ruling.