ੴ

ਸਿੱਖਬਾਣੀ · SikhBani

Ang 1192

Sri Guru Granth Sahib · Raag Basant · 2 shabads, 57 lines
Translations
Shabad Guru Arjan Dev Ji Raag Basant

ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ॥

basant mahalaa 5 ghar 1 dutukeea |

Sant Singh KhalsaBasant, Fifth Mehl, First House, Du-Tukee:
Manmohan SinghBasant 5th Guru. Do-tukas.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
SikhNet (Spanish)Basant Mejl Guru Aryan Dev, Quinto Canal Divino, Du-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੁਣਿ ਸਾਖੀ ਮਨ ਜਪਿ ਪਿਆਰ ॥

sun saakhee man jap piaar |

Sant Singh KhalsaListen to the stories of the devotees, O my mind, and meditate with love.
Manmohan SinghHear, O mind, the stories of the saints and contemplate thou thy Lord with love.
Manmohan Singh (Punjabi)ਸ੍ਰਵਣ ਕਰ, ਹੇ ਮਨੂਏ! ਸੰਤਾਂ ਦੀਆਂ ਸਾਖੀਆ ਅਤੇ ਤੂੰ ਆਪਣੇ ਪ੍ਰਭੂ ਦਾ ਪ੍ਰੇਮ ਨਾਲ ਸਿਮਰਨ ਕਰ।
Fareedkot Teekaਭਗਤੋਂ ਕੀ ਸਾਖੀਆਂ ਸੁਣ ਕਰ ਮੇਰੇ ਮਨ ਨੇ ਤੇਰੇ ਜਪਣੇ ਮੇਂ ਧ੍ਯਾਰੁ ਕੀਆ ਹੈ॥☬ਜੇ ਕਹੇ ਕੌਣ ਸੀ ਸਾਖੀਆਂ ਸੁਣੀਆਂ? ਸੋ ਕਹਤੇ ਹੈਂ:
Prof. Sahib Singhਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।

ਪਦ ਅਰਥ ਸੁਣਿ = ਸੁਣ ਕੇ। ਸਾਖੀ = (ਗੁਰੂ ਦੀ) ਸਿੱਖਿਆ। ਮਨ = ਹੇ ਮਨ! ਜਪਿ ਪਿਆਰ = ਪਿਆਰ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।

SikhNet (Spanish)Escucha oh mente las historias de los Santos y medita en Tu Dios con Amor.

ਅਜਾਮਲੁ ਉਧਰਿਆ; ਕਹਿ ਏਕ ਬਾਰ ॥

ajaamal udhariaa; keh ek baar |

Sant Singh KhalsaAjaamal uttered the Lord's Name once, and was saved.
Manmohan SinghAjamal was delivered, uttering the Lord's Name but once.
Manmohan Singh (Punjabi)ਕੇਵਲ ਇਕ ਦਫਾ ਪ੍ਰਭੂ ਦਾ ਨਮਾ ਉਚਾਰਨ ਕਰਨ ਦੁਆਰਾ, ਅਜਾਮਲ ਦੀ ਕਲਿਆਣ ਹੋ ਗਈ ਸੀ।
Fareedkot Teekaਅਜਾਮਲ ਪਾਪੀ ਵੇਸਵਾ ਗਾਮੀ ਥਾ, ਏਕ ਵਾਰ ਨਾਰਾਇਣ ਨਾਮ ਉਚਾਰਨੇ ਕਰ ਉਧਰ ਗਿਆ ਹੈ॥
Prof. Sahib Singhਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।

ਪਦ ਅਰਥ ਉਧਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਕਹਿ = ਆਖ ਕੇ, ਸਿਮਰ ਕੇ। ਏਕ ਬਾਰ = ਇਕੋ ਵਾਰੀ, ਸਦਾ ਲਈ।

SikhNet (Spanish)¿Sabes que Ayamal fue liberado cantando el Naam, el Nombre del Señor sólo una vez?

ਬਾਲਮੀਕੈ; ਹੋਆ ਸਾਧਸੰਗੁ ॥

baalameekai; hoaa saadhasang |

Sant Singh KhalsaBaalmeek found the Saadh Sangat, the Company of the Holy.
Manmohan SinghBalmik obtained the society of the saints.
Manmohan Singh (Punjabi)ਬਾਲਮੀਕ ਨੂੰ ਸਤਿਸੰਗਤ ਪਰਾਪਤ ਹੋ ਗਈ।
Fareedkot Teekaਬਾਲਮੀਕ ਕੋ ਭੀ ਸੰਤੋਂ ਕਾ ਸੰਗ ਹੂਆ ਹੈ॥
Prof. Sahib Singhਬਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)।

ਪਦ ਅਰਥ ਸਾਧ ਸੰਗੁ = ਗੁਰੂ ਦੀ ਸੰਗਤ।

SikhNet (Spanish)Balmik, el Chandala fue redimido uniéndose a la Saad Sangat, la Compañía de los Santos

ਧ੍ਰੂ ਕਉ ਮਿਲਿਆ; ਹਰਿ ਨਿਸੰਗ ॥੧॥

dhraoo kau miliaa; har nisang |1|

Sant Singh KhalsaThe Lord definitely met Dhroo. ||1||
Manmohan SinghThe Lord met Dhru unhesitatingly.
Manmohan Singh (Punjabi)ਧਰੂ ਬਿਨਾ ਕਿਸੇ ਝਿਜਕ ਦੇ ਪ੍ਰਭੂ ਨੂੰ ਮਿਲ ਪਿਆ।
Fareedkot Teekaਪੁਨਹ ਧ੍ਰੂ ਭਗਤ ਕੋ ਹਰੀ ਨਿਸੰਕ ਅਰਥਾਤ ਚਤ੍ਰਭੁਜ ਹੋ ਕਰ ਮਿਲਾ ਹੈ॥੧॥
Prof. Sahib Singh(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ॥੧॥

ਪਦ ਅਰਥ ਕਉ = ਨੂੰ। ਨਿਸੰਗ = ਝਾਕਾ ਲਾਹ ਕੇ ॥੧॥

SikhNet (Spanish)y Dhru también obtuvo a Dios sin duda. (1

ਤੇਰਿਆ ਸੰਤਾ ਜਾਚਉ; ਚਰਨ ਰੇਨ ॥

teriaa santaa jaachau; charan ren |

Sant Singh KhalsaI beg for the dust of the feet of Your Saints.
Manmohan SinghI ask for the dust of Thine saints' feet, O Lord,
Manmohan Singh (Punjabi)ਮੈਂ ਤੇਰਿਆਂ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ, ਹੇ ਪ੍ਰਭੂ!
Fareedkot Teekaਹੇ ਭਗਵਨ! ਤੇਰੇ ਸੰਤੋਂ ਕੇ ਚਰਨੋਂ ਕੀ ਧੂਰੀ (ਜਾਚਉ) ਮੰਗਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,

ਪਦ ਅਰਥ ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਚਰਨ ਰੇਨ = ਚਰਨਾਂ ਦੀ ਧੂੜ।

SikhNet (Spanish)Oh Dios, ansío untar el Polvo que pisan Tus Santos,

ਲੇ ਮਸਤਕਿ ਲਾਵਉ; ਕਰਿ ਕ੍ਰਿਪਾ ਦੇਨ ॥੧॥ ਰਹਾਉ ॥

le masatak laavau; kar kripaa den |1| rahaau |

Sant Singh KhalsaPlease bless me with Your Mercy, Lord, that I may apply it to my forehead. ||1||Pause||
Manmohan Singhmercifully, Thou bless me with it, that obtaining it, I may apply it to my forehead. Pause.
Manmohan Singh (Punjabi)ਮਿਹਰ ਧਾਰ, ਤੂੰ ਮੈਨੂੰ ਇਸ ਨੂੰ ਬਖ਼ਸ਼ ਤਾਂ ਜੋ ਇਸ ਨੂੰ ਪਾ ਕੇ, ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂ। ਠਹਿਰਾਉ।
Fareedkot Teekaਕਿਰਪਾ ਕਰ ਕੇ ਉਸੇ ਧੂੜੀ ਕੋ ਦੇਨਾ ਕਰੋ ਜੋ ਤਿਸ ਕੋ ਲੇ ਕਰ ਅਪਨੇ ਮਥੇ ਪਰ ਲਾਵੋਂ॥੧॥ ਰਹਾਉ ॥
Prof. Sahib Singhਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ॥੧॥ ਰਹਾਉ ॥

ਪਦ ਅਰਥ ਲੇ = ਲੈ ਕੇ। ਮਸਤਕਿ = ਮੱਥੇ ਉੱਤੇ। ਲਾਵਉ = ਲਾਵਉਂ, ਮੈਂ ਲਾਵਾਂ। ਕਰਿ ਕ੍ਰਿਪਾ ਦੇਨ = ਦੇਣ ਦੀ ਕਿਰਪਾ ਕਰ ॥੧॥ ਰਹਾਉ ॥

SikhNet (Spanish)si me bendices con esto por Misericordia, me lo aplico en mi frente. (1-Pausa)

ਗਨਿਕਾ ਉਧਰੀ; ਹਰਿ ਕਹੈ ਤੋਤ ॥

ganikaa udharee; har kahai tot |

Sant Singh KhalsaGanika the prostitute was saved, when her parrot uttered the Lord's Name.
Manmohan SinghUttering the Lord's Name, like her parrot, the prostitute was emancipated.
Manmohan Singh (Punjabi)ਆਪਣੇ ਤੋਤੇ ਦੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰਨ ਦੁਆਰਾ, ਵੇਸਵਾ ਦਾ ਪਾਰ ਉਤਾਰਾ ਹੋ ਗਿਆ।
Fareedkot Teekaਵੇਸਵਾ ਤੋਤੇ ਕੋ ਹਰਿ ਹਰਿ ਕਹਾ ਉਨ ਸੇ ਉਧਰ ਗਈ॥
Prof. Sahib Singhਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।

ਪਦ ਅਰਥ ਗਨਿਕਾ = ਵੇਸੁਆ। ਉਧਰੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ। ਕਹੈ = ਉਚਾਰਦਾ ਹੈ। ਤੋਤ = ਤੋਤਾ।

SikhNet (Spanish)Ganika fue salvado recitando como pájaro el Naam,

ਗਜਇੰਦ੍ਰ ਧਿਆਇਓ; ਹਰਿ ਕੀਓ ਮੋਖ ॥

gajeindr dhiaaeo; har keeo mokh |

Sant Singh KhalsaThe elephant meditated on the Lord, and was saved.
Manmohan SinghThe great elephant remembered. God and He did deliver him.
Manmohan Singh (Punjabi)ਵਡੇ ਹਾਥੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਉਸ ਨੇ ਉਸ ਨੂੰ ਮੁਕਤ ਕਰ ਦਿੱਤਾ।
Fareedkot Teekaਗਜ ਰਾਜ ਨੇ ਜਬ ਤੰਦੂਏ ਕੇ ਗ੍ਰਸਣੇ ਕਰ ਧ੍ਯਾਨੁ ਕੀਆ, ਤੋ ਹੇ ਹਰੀ! ਤੈਨੇ ਤਿਸ ਕੋ ਮੋਖ ਕੀਆ॥
Prof. Sahib Singh(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ।

ਪਦ ਅਰਥ ਗਜ = ਹਾਥੀ। ਗਜ ਇੰਦ੍ਰ = ਵੱਡਾ ਹਾਥੀ। ਕੀਓ = ਕਰ ਦਿੱਤਾ। ਮੋਖ = ਬੰਧਨਾਂ ਤੋਂ ਆਜ਼ਾਦ।

SikhNet (Spanish)el Nombre del Señor y mira, cuando Dayandra, el cantante que se volvió elefante, habitó en Dios, él también fue liberado.

ਬਿਪ੍ਰ ਸੁਦਾਮੇ; ਦਾਲਦੁ ਭੰਜ ॥

bipr sudaame; daalad bhanj |

Sant Singh KhalsaHe delivered the poor Brahmin Sudama out of poverty.
Manmohan SinghHe rid Brahman Sudama of his poverty.
Manmohan Singh (Punjabi)ਬ੍ਰਹਮਣ ਸੁਦਾਮੇ ਦੀ ਉਸ ਨੇ ਕੰਗਾਲਤਾ ਦੂਰ ਕਰ ਦਿੱਤੀ।
Fareedkot Teekaਸੁਦਾਮੇ ਬ੍ਰਹਮਣ ਕਾ ਦਰਿਦ੍ਰ ਤੋੜ ਦੀਆ ਹੈ॥
Prof. Sahib Singhਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ।

ਪਦ ਅਰਥ ਬਿਪ੍ਰ = ਬ੍ਰਾਹਮਣ। ਦਾਲਦੁ = ਗਰੀਬੀ। ਭੰਜ = ਨਾਸ (ਕੀਤਾ)।

SikhNet (Spanish)Él liberó a Sudhan el pobre brahmán, de toda su terrible pobreza,

ਰੇ ਮਨ; ਤੂ ਭੀ ਭਜੁ ਗੋਬਿੰਦ ॥੨॥

re man; too bhee bhaj gobind |2|

Sant Singh KhalsaO my mind, you too must meditate and vibrate on the Lord of the Universe. ||2||
Manmohan SinghO my mind, thou too meditate on the Lord.
Manmohan Singh (Punjabi)ਹੇ ਮੇਰੇ ਮਨੂਏ! ਤੂੰ ਭੀ ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਤੂੰ ਭੀ ਗੋਬਿੰਦ ਕੋ ਭਜੁ॥੨॥
Prof. Sahib Singhਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ॥੨॥

ਪਦ ਅਰਥ ਭਜੁ = ਜਪਿਆ ਕਰ ॥੨॥

SikhNet (Spanish)contempla entonces tú también a Dios, oh mi mente. (2)

ਬਧਿਕੁ ਉਧਾਰਿਓ; ਖਮਿ ਪ੍ਰਹਾਰ ॥

badhik udhaario; kham prahaar |

Sant Singh KhalsaEven the hunter who shot an arrow at Krishna was saved.
Manmohan SinghThe hunter who struck Krishana with an arrow was delivered.
Manmohan Singh (Punjabi)ਸ਼ਿਕਾਰੀ, ਜਿਸ ਨੇ ਕ੍ਰਿਸ਼ਨ ਨੂੰ ਤੀਰ ਮਾਰਿਆ ਸੀ, ਦਾ ਭੀ ਪਾਰ ਉਤਾਰਾ ਹੋ ਗਿਆ।
Fareedkot Teekaਬਧਕ (ਖਮਿ) ਤੀਰ ਕੇ ਪ੍ਰਹਾਰ ਕਰਨਹਾਰੇ ਕੋ ਕ੍ਰਿਸ਼ਨ ਜੀ ਨੇ ਉਧਾਰਯਾ ਹੈ॥
Prof. Sahib Singhਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਬਧਿਕੁ = ਸ਼ਿਕਾਰੀ। ਉਧਾਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। ਖਮਿ = ਤੀਰ ਨਾਲ। ਖਮਿ ਪ੍ਰਹਾਰ = (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲਾ।

SikhNet (Spanish)El cazador que le apunto a Krishna con su arco fue emancipado también,

ਕੁਬਿਜਾ ਉਧਰੀ; ਅੰਗੁਸਟ ਧਾਰ ॥

kubijaa udharee; angusatt dhaar |

Sant Singh KhalsaKubija the hunchback was saved, when God placed His Feet on her thumb.
Manmohan SinghPlacing the foot on the thumb, the hunch-back was saved.
Manmohan Singh (Punjabi)ਅੰਗੂਠੇ ਉਤੇ ਪੈਰ ਧਰ ਕੇ, ਕੁੱਬੀ ਤਾਰ ਦਿੱਤੀ ਗਈ।
Fareedkot Teeka(ਅੰਗੁਸਟ ਧਾਰ) ਚਰਨ ਕਾ ਅੰਗੂਠਾ ਧਾਰਨੇ ਸੇ ਕੁਬਜਾ ਭੀ ਉਧਰ ਗਈ ਹੈ॥
Prof. Sahib Singh(ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ।

ਪਦ ਅਰਥ ਕੁਬਿਜਾ = ਕੁੱਬੇ ਲੱਕ ਵਾਲੀ। ਅੰਗੁਸਟ = ਅੰਗੂਠਾ। ਅੰਗੁਸਟ ਧਾਰ = (ਕ੍ਰਿਸ਼ਨ ਜੀ ਦੇ) ਅੰਗੂਠੇ ਦੇ ਛੁਹਣ ਨਾਲ।

SikhNet (Spanish)y Kubra, el de la joroba, fue recuperado cuando Geisha le pisó el pulgar con sus pies.

ਬਿਦਰੁ ਉਧਾਰਿਓ; ਦਾਸਤ ਭਾਇ ॥

bidar udhaario; daasat bhaae |

Sant Singh KhalsaBidar was saved by his attitude of humility.
Manmohan SinghBidur was redeemed through the servants sentiments.
Manmohan Singh (Punjabi)ਸੇਵਕ ਦੇ ਜਜ਼ਬਿਆਂ ਰਾਹੀਂ ਬਿਦਰ ਦਾ ਪਾਰ ਉਤਾਰਾ ਹੋ ਗਿਆ।
Fareedkot Teekaਦਾਸ ਭਾਵ ਧਾਰਨੇ ਕਰ ਬਿਦਰ ਕਾ ਉਧਾਰ ਕਰ ਦੀਆ॥
Prof. Sahib Singhਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ।

ਪਦ ਅਰਥ ਦਾਸ = ਸੇਵਕ। ਦਾਸਤ ਭਾਇ = ਸੇਵਾ ਦੇ ਭਾਵ ਨਾਲ।

SikhNet (Spanish)Vidura también fue redimido, debido a su sentido de humildad,

ਰੇ ਮਨ; ਤੂ ਭੀ ਹਰਿ ਧਿਆਇ ॥੩॥

re man; too bhee har dhiaae |3|

Sant Singh KhalsaO my mind, you too must meditate on the Lord. ||3||
Manmohan SinghO my soul, thou too contemplate thy God.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਭੀ ਆਪਣੇ ਵਾਹਿਗੁਰੂ ਦਾ ਭਜਨ ਕਰ।
Fareedkot Teekaਹੇ ਮੇਰੇ ਮਨ! ਤੂੰ ਭੀ ਐਸੇ ਭਗਤ ਵਛਲ ਹਰੀ ਕਾ ਧ੍ਯਾਵਨਾ ਕਰੁ॥੩॥
Prof. Sahib Singhਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ॥੩॥
SikhNet (Spanish)así que ponte a meditar en tu Dios, oh mi mente. (3)

ਪ੍ਰਹਲਾਦ ਰਖੀ; ਹਰਿ ਪੈਜ ਆਪ ॥

prahalaad rakhee; har paij aap |

Sant Singh KhalsaThe Lord Himself saved the honor of Prahlaad.
Manmohan SinghGod, of Himself, saved the honour of Prahlad.
Manmohan Singh (Punjabi)ਵਾਹਿਗੁਰੂ ਨੇ ਆਪੇ ਹੀ ਪ੍ਰਹਿਲਾਦ ਦੀ ਲੱਜਿਆ ਰੱਖੀ।
Fareedkot Teekaਪ੍ਰਹਲਾਦ ਭਗਤ ਕੀ ਹਰਿ ਨੇ ਆਪ (ਪੈਜ) ਪਤਿ ਰਖੀ ਹੈ॥
Prof. Sahib Singhਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ।

ਪਦ ਅਰਥ ਪੈਜ = ਲਾਜ, ਇੱਜ਼ਤ।

SikhNet (Spanish)A Prehlad, el Señor Mismo le salvó el honor y a Dropadi,

ਬਸਤ੍ਰ ਛੀਨਤ; ਦ੍ਰੋਪਤੀ ਰਖੀ ਲਾਜ ॥

basatr chheenat; dropatee rakhee laaj |

Sant Singh KhalsaEven when she was being disrobed in court, Dropatee's honor was preserved.
Manmohan SinghWhen being disrobed, the Lord preserved Daropadi's honour.
Manmohan Singh (Punjabi)ਜਦ ਕੱਪੜੇ ਲਾਹੇ ਜਾ ਰਹੇ ਸਨ, ਸੁਆਮੀ ਨੇ ਦਰੋਪਤੀ ਦੀ ਇਜ਼ਤ ਬਚਾ ਲਈ।
Fareedkot Teekaਬਸਤ੍ਰ ਉਤਾਰਨੇ ਸਮੇਂ ਦ੍ਰੋਪਦੀ ਕੀ ਲਜਾ ਰਾਖੀ ਹੈ॥
Prof. Sahib Singh(ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ।

ਪਦ ਅਰਥ ਬਸਤ੍ਰ = ਕੱਪੜੇ। ਬਸਤ੍ਰ ਛੀਨਤ = ਬਸਤ੍ਰ ਖੋਹੇ ਜਾਣ ਵੇਲੇ।

SikhNet (Spanish)a quien estaban desprendiendo de su investidura en la corte, mira, su total dignidad fue sostenida por Dios.

ਜਿਨਿ ਜਿਨਿ ਸੇਵਿਆ; ਅੰਤ ਬਾਰ ॥

jin jin seviaa; ant baar |

Sant Singh KhalsaThose who have served the Lord, even at the very last instant of their lives, are saved.
Manmohan SinghThey, who remembered God, at the last moment; all of them were saved.
Manmohan Singh (Punjabi)ਜਿਨ੍ਹਾਂ ਜਿਨ੍ਹਾਂ ਨੇ ਅਖੀਰ ਦੇ ਵੇਲੇ ਰੱਬ ਨੂੰ ਯਾਦ ਕੀਤਾ, ਉਹ ਸਾਰੇ ਹੀ ਪਾਰ ਉਤਰ ਗਏ।
Fareedkot Teekaਜਿਨਿ ਜਿਨਿ ਭਗਤੋਂ ਨੇ ਅੰਤ ਵੇਰ ਭੀ ਹਰੀ ਕੋ ਸੇਵਿਆ ਹੈ, ਤਿਨ ਕੀ ਭੀ ਹਰੀ ਨੇ ਰਖ੍ਯਾ ਕਰੀ ਹੈ॥
Prof. Sahib Singhਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ)।

ਪਦ ਅਰਥ ਜਿਨਿ = ਜਿਸ ਨੇ। ਜਿਨਿ ਜਿਨਿ = ਜਿਸ ਜਿਸ ਨੇ। ਸੇਵਿਆ = ਸਰਨ ਲਈ, ਆਸਰਾ ਲਿਆ, ਭਗਤੀ ਕੀਤੀ। ਅੰਤ ਬਾਰ = ਅਖ਼ੀਰਲੇ ਸਮੇ।

SikhNet (Spanish)Sí los que han habitado en Él, aún en el último instante de sus vidas han sido salvados.

ਰੇ ਮਨ ਸੇਵਿ; ਤੂ ਪਰਹਿ ਪਾਰ ॥੪॥

re man sev; too pareh paar |4|

Sant Singh KhalsaO my mind, serve Him, and you shall be carried across to the other side. ||4||
Manmohan SinghServe Thou the Lord, O my soul, that thou too may cross over.
Manmohan Singh (Punjabi)ਤੂੰ ਸੁਆਮੀ ਦੀ ਸੇਵਾ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੇਰਾ ਵੀ ਪਾਰ ਉਤਾਰਾ ਹੋ ਜਾਵੇ।
Fareedkot Teekaਰੇ ਮਨਾ! ਤੂੰ ਭੀ ਤਿਸ ਕੋ ਸੇਵਨਾ ਕਰ, ਜੋ ਸੰਸਾਰ ਸਮੁੰਦ੍ਰ ਸੇ ਪਾਰ ਪੜ ਜਾਵੈ॥੪॥
Prof. Sahib Singhਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥

ਪਦ ਅਰਥ ਪਰਹਿ ਪਾਰ = ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥

SikhNet (Spanish)Habita entonces en Él, oh mi mente para que también seas llevada hasta el otro lado. (4)

ਧੰਨੈ ਸੇਵਿਆ; ਬਾਲ ਬੁਧਿ ॥

dhanai seviaa; baal budh |

Sant Singh KhalsaDhanna served the Lord, with the innocence of a child.
Manmohan SinghDhanna served God, through the innocence of a child.
Manmohan Singh (Punjabi)ਧਨੇ ਨੇ ਬਾਲ ਦੇ ਭੋਲੇਪਨ ਰਾਹੀਂ ਹੀ ਹਰੀ ਦੀ ਸੇਵਾ ਕਮਾਈ।
Fareedkot Teekaਧੰਨੇ ਭਗਤ ਨੇ (ਬਾਲ ਬੁਧਿ) ਭੋਲੇ ਭਾਵ ਸੇ ਸੇਵਿਆ ਥਾ॥
Prof. Sahib Singhਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ।

ਪਦ ਅਰਥ ਧੰਨੈ = ਧੰਨੇ (ਭਗਤ) ਨੇ। ਸੇਵਿਆ = ਭਗਤੀ ਕੀਤੀ। ਬਾਲ ਬੁਧਿ = ਬਾਲਕਾਂ ਵਾਲੀ ਬੁੱਧੀ ਪ੍ਰਾਪਤ ਕਰ ਕੇ, ਵੈਰ-ਵਿਰੋਧ ਵਾਲਾ ਸੁਭਾਉ ਮਿਟਾ ਕੇ {ਛੋਟੇ ਬਾਲਾਂ ਦੇ ਅੰਦਰ ਇਹੀ ਖ਼ਾਸ ਸਿਫ਼ਤ ਹੈ ਕਿ ਉਹਨਾਂ ਦੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੁੰਦਾ}।

SikhNet (Spanish)Dhanna Lo sirvió con la inocencia de un niño

ਤ੍ਰਿਲੋਚਨ; ਗੁਰ ਮਿਲਿ ਭਈ ਸਿਧਿ ॥

trilochan; gur mil bhee sidh |

Sant Singh KhalsaMeeting with the Guru, Trilochan attained the perfection of the Siddhas.
Manmohan SinghMeeting with the Guru, Tirlochan attained perfection.
Manmohan Singh (Punjabi)ਗੁਰਾਂ ਨਾਲ ਮਿਲ ਕੇ ਤ੍ਰਿਲੋਚਨ ਨੂੰ ਪੂਰਨਤਾ ਪਰਾਪਤ ਹੋ ਗਈ।
Fareedkot Teekaਤ੍ਰਿਲੋਚਨ ਜੀ ਕੋ ਭੀ ਗੁਰੂ ਮਿਲਨੇ ਸੇ ਸਿਧੀ ਹੋਤੀ ਭਈ॥
Prof. Sahib Singhਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਿਧਿ = (ਆਤਮਕ ਜੀਵਨ ਵਿਚ) ਸਫਲਤਾ।

SikhNet (Spanish)y Trilochan también encontró la Plenitud,

ਬੇਣੀ ਕਉ; ਗੁਰਿ ਕੀਓ ਪ੍ਰਗਾਸੁ ॥

benee kau; gur keeo pragaas |

Sant Singh KhalsaThe Guru blessed Baynee with His Divine Illumination.
Manmohan SinghThe Guru blessed Baini with the Divine light.
Manmohan Singh (Punjabi)ਗਰਾਂ ਨੇ ਬੇਣੀ ਨੂੰ ਰੱਬੀ ਨੂਰ ਬਖਸ਼ ਦਿੱਤਾ।
Fareedkot Teekaਬੇਣੀ ਭਗਤ ਕੋ ਗੁਰੋਂ ਨੇ ਜਿਸ ਹਰੀ ਕਾ (ਪ੍ਰਗਾਸੁ) ਗ੍ਯਾਨ ਕੀਆ ਹੈ॥
Prof. Sahib Singhਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ।

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸੁ = ਆਤਮਕ ਜੀਵਨ ਦਾ ਚਾਨਣ।

SikhNet (Spanish)encontrando al Guru, el Señor iluminó la mente de Beni,

ਰੇ ਮਨ; ਤੂ ਭੀ ਹੋਹਿ ਦਾਸੁ ॥੫॥

re man; too bhee hohi daas |5|

Sant Singh KhalsaO my mind, you too must be the Lord's slave. ||5||
Manmohan SinghO my mind, be thou too the Lord's servant.
Manmohan Singh (Punjabi)ਹੇ ਮੇਰੇ ਮਨੂਏ! ਤੂੰ ਭੀ ਪ੍ਰਭੂ ਦਾ ਸੇਵਕ ਹੋ ਜਾ।
Fareedkot Teekaਹੇ ਮਨ! ਤੂੰ ਭੀ ਤਿਸ ਕਾ ਦਾਸੁ ਹੋਹੁ॥੫॥
Prof. Sahib Singhਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ॥੫॥

ਪਦ ਅਰਥ ਹੋਹਿ = ਹੋ ਜਾ। ਦਾਸੁ = (ਪਰਮਾਤਮਾ ਦਾ) ਸੇਵਕ ॥੫॥

SikhNet (Spanish)el Devoto de Dios, sé entonces tú también el Esclavo de Dios, oh mi mente. (5)

ਜੈਦੇਵ; ਤਿਆਗਿਓ ਅਹੰਮੇਵ ॥

jaidev; tiaagio ahamev |

Sant Singh KhalsaJai Dayv gave up his egotism.
Manmohan SinghJaidev abandoned his self-conceit.
Manmohan Singh (Punjabi)ਜੈ ਦੇਵ ਨੇ ਆਪਣੀ ਸਵੈ-ਹੰਗਤਾ ਛਡ ਦਿੱਤੀ।
Fareedkot Teekaਜੈ ਦੇਵ ਨੇ ਅਹੰਤਾ, ਮਮਤਾ ਕੋ ਤ੍ਯਾਗਿਆ ਹੈ॥
Prof. Sahib Singhਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ।

ਪਦ ਅਰਥ ਅਹੰਮੇਵ = ਹਉਮੈ, ਅਹੰਕਾਰ।

SikhNet (Spanish)Yaidev dejó atrás su sentido de “yo y lo mío” y fue liberado,

ਨਾਈ ਉਧਰਿਓ; ਸੈਨੁ ਸੇਵ ॥

naaee udhario; sain sev |

Sant Singh KhalsaSain the barber was saved through his selfless service.
Manmohan SinghThrough service, Sain, the barber, was saved.
Manmohan Singh (Punjabi)ਸੇਵਾ ਟਹਿਲ ਦੇ ਰਾਹੀਂ, ਸੈਨ, ਹਜਾਮ ਤਰ ਗਿਆ।
Fareedkot Teekaਸੈਨ ਨਾਈ ਭੀ ਸੇਵਾ ਕਰ ਕੇ ਉਧਰ ਜਾਤਾ ਭ੍ਯਾ ਹੈ॥
Prof. Sahib Singhਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,

ਪਦ ਅਰਥ ਉਧਰਿਓ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਸੇਵ = ਭਗਤੀ (ਕਰ ਕੇ)।

SikhNet (Spanish)y Sain, el peluquero, fue también salvado sirviendo a su Señor desinteresadamente.

ਮਨੁ ਡੀਗਿ ਨ ਡੋਲੈ ਕਹੂੰ ਜਾਇ ॥

man ddeeg na ddolai kahoon jaae |

Sant Singh KhalsaDo not let your mind waver or wander; do not let it go anywhere.
Manmohan SinghMy mind, wavers and wabbles not, nor does it go anywhere.
Manmohan Singh (Punjabi)ਮੇਰਾ ਮਨੂਆ ਝਿਜਕਦਾ ਅਤੇ ਥਿੜਕਦਾ ਨਹੀਂ, ਨਾਂ ਹੀ ਇਹ ਕਿਧਰੇ ਜਾਂਦਾ ਹੈ।
Fareedkot Teekaਮਨ ਤਿਨ ਕਾ ਡਾਵਾਂਡੋਲ ਹੋ ਕੇ ਕਿਸੀ (ਜਾ) ਜਾਗਾ ਨਹੀਂ ਗ੍ਯਾ; ਵਾ ਵਿੰਗੇ ਰਸਤੋਂ ਮੇਂ ਡੋਲ ਕਰ ਕਹੀਂ ਨਹੀਂ ਜਾਹੁ॥
Prof. Sahib Singh(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ।

ਪਦ ਅਰਥ ਮਨੁ = (ਸੈਣ ਦਾ) ਮਨ। ਡੀਗਿ = ਡਿੱਗ ਕੇ। ਕਹੂੰ ਜਾਇ = ਕਿਸੇ ਭੀ ਥਾਂ।

SikhNet (Spanish)Oh mente mía, no vaciles ni tambalees, consérvate íntegra,

ਮਨ ਤੂ ਭੀ ਤਰਸਹਿ; ਸਰਣਿ ਪਾਇ ॥੬॥

man too bhee taraseh; saran paae |6|

Sant Singh KhalsaO my mind, you too shall cross over; seek the Sanctuary of God. ||6||
Manmohan SinghO my soul, thou too shall cross over. Seek thou the Lord's protection.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਭੀ ਪਾਰ ਉਤਰ ਜਾਵੇਗੀ। ਤੂੰ ਪ੍ਰਭੂ ਦੀ ਪਨਾਹ ਲੈ।
Fareedkot Teekaਹੇ ਮੇਰੇ ਮਨ! ਤੂੰ ਹਰੀ ਕੀ ਸਰਣ ਕੋ ਪਾਇ, ਭਾਵ ਲਭੁ। ਹੇ ਮਨ! ਤੂੰ ਭੀ ਤਰੇਂਗਾ, ਐਸੇ ਬੇਨਤੀ ਕਰੁ॥੬॥
Prof. Sahib Singhਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੬॥

ਪਦ ਅਰਥ ਮਨ = ਹੇ ਮਨ! ਤਰਸਹਿ = ਪਾਰ ਲੰਘ ਜਾਹਿਂਗਾ। ਪਾਇ = ਪਾ ਕੇ, ਪੈ ਕੇ ॥੬॥

SikhNet (Spanish)pues también tú serás salvada, postrándote en el Santuario del Señor. (6)

ਜਿਹ ਅਨੁਗ੍ਰਹੁ; ਠਾਕੁਰਿ ਕੀਓ ਆਪਿ ॥

jih anugrahu; tthaakur keeo aap |

Sant Singh KhalsaO my Lord and Master, You have shown Your Mercy to them.
Manmohan SinghThey, to whom Thou Thyself show mercy, O Lord,
Manmohan Singh (Punjabi)ਜਿਨ੍ਹਾਂ ਉਤੇ ਤੂੰ ਹੇ ਸੁਆਮੀ! ਆਪਣੀ ਮਿਹਰ ਧਾਰਦਾ ਹੈ,
Fareedkot Teekaਹੇ ਠਾਕੁਰ! ਜਿਨ ਪੁਰ ਤੈਨੇ ਆਪ ਅਨੁਗ੍ਰਹੁ ਕੀਆ ਹੈ ਅਰਥਾਤ ਕ੍ਰਿਪਾਲ ਹੂਆ ਹੈ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,

ਪਦ ਅਰਥ ਜਿਹ = ਜਿਨ੍ਹਾਂ ਉੱਤੇ। ਅਨੁਗ੍ਰਹੁ = ਕਿਰਪਾ। ਠਾਕੁਰਿ = ਤੈਂ ਠਾਕੁਰ ਨੇ।

SikhNet (Spanish)Los que llevan Tu Gracia, oh Dios, los Devotos Tuyos,

ਸੇ ਤੈਂ ਲੀਨੇ; ਭਗਤ ਰਾਖਿ ॥

se tain leene; bhagat raakh |

Sant Singh KhalsaYou saved those devotees.
Manmohan SinghThou Thyself emancipate those saints.
Manmohan Singh (Punjabi)ਉਨ੍ਹਾਂ ਸਾਧੂਆਂ ਨੂੰ ਤੂੰ ਖੁਦ ਮੁਕਤ ਕਰ ਦਿੰਦਾ ਹੈ।
Fareedkot Teekaਸੋ ਭਗਤ ਤੈਨੇ ਰਾਖ ਲੀਏ ਹੈਂ, ਭਾਵ ਜਨਮ ਮਰਨ ਤੇ ਰਹਤਿ ਕੀਏ ਹੈਂ॥
Prof. Sahib Singhਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ।

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}। ਰਾਖਿ ਲੀਨੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ।

SikhNet (Spanish)son salvados y emancipados de forma instantánea.

ਤਿਨ ਕਾ ਗੁਣੁ; ਅਵਗਣੁ. ਨ ਬੀਚਾਰਿਓ ਕੋਇ ॥

tin kaa gun; avagan. na beechaario koe |

Sant Singh KhalsaYou do not take their merits and demerits into account.
Manmohan SinghTheir merits and demerits, Thou, O Lord, takes not into account.
Manmohan Singh (Punjabi)ਉਹਨਾਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਤੂੰ ਧਿਆਨ ਨਹੀਂ ਦਿੰਦਾ, ਹੇ ਸੁਆਮੀ!
Fareedkot Teekaਤੈਨੇ ਤਿਨ ਕਾ ਗੁਣ ਔਰ ਔਗੁਣੁ ਕੋਈ ਨਹੀਂ ਬੀਚਾਰਿਆ॥
Prof. Sahib Singhਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ।
SikhNet (Spanish)De ellos no tomas en cuenta su mérito o demérito y, viendo yo Tus Maneras,

ਇਹ ਬਿਧਿ ਦੇਖਿ; ਮਨੁ ਲਗਾ ਸੇਵ ॥੭॥

eih bidh dekh; man lagaa sev |7|

Sant Singh KhalsaSeeing these ways of Yours, I have dedicated my mind to Your service. ||7||
Manmohan SinghSeeing these ways of Thine, my mind is dedicated to Thy service.
Manmohan Singh (Punjabi)ਤੇਰੇ ਇਹ ਮਾਰਗ ਵੇਖ ਕੇ, ਮੇਰਾ ਮਨੂਆ ਤੇਰੀ ਸੇਵਾ ਟਹਿਲ ਦੇ ਸਮਰਪਣ ਹੋ ਗਿਆ ਹੈ।
Fareedkot Teekaਇਸ ਪ੍ਰਕਾਰ ਕੀ ਭਗਤ ਵਤਸਲਤਾ ਦੇਖ ਕਰ ਮੇਰਾ ਮਨੁ ਭੀ ਤੇਰੀ ਸੇਵਾ ਮੇਂ ਲਾਗਾ ਹੈ॥੭॥
Prof. Sahib Singhਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ॥੭॥

ਪਦ ਅਰਥ ਇਹ ਬਿਧਿ = ਇਹ ਤਰੀਕਾ। ਦੇਖਿ = ਵੇਖ ਕੇ ॥੭॥

SikhNet (Spanish)también me dedico a Tu Servicio, oh Señor. (7)

ਕਬੀਰਿ ਧਿਆਇਓ; ਏਕ ਰੰਗ ॥

kabeer dhiaaeo; ek rang |

Sant Singh KhalsaKabeer meditated on the One Lord with love.
Manmohan SinghKabir contemplated, God attuned to His love with single mind.
Manmohan Singh (Punjabi)ਕਬੀਰ ਨੇ ਇਕ ਚਿੱਤ ਉਸ ਦੇ ਪਿਆਰ ਅੰਦਰ ਜੁੜ ਕੇ ਉਸ ਦਾ ਭਜਨ ਕੀਤਾ।
Fareedkot Teekaਕਬੀਰ ਜੀ ਨੇ ਤੇਰੇ ਕੋ (ਏਕ ਰੰਗ) ਇਕ ਪ੍ਰੇਮ ਕਰ ਧ੍ਯਾਯਾ ਹੈ॥
Prof. Sahib Singhਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ।

ਪਦ ਅਰਥ ਏਕ ਰੰਗ = ਇੱਕ ਦੇ ਪਿਆਰ ਵਿਚ ਟਿਕ ਕੇ।

SikhNet (Spanish)Kabir, quien habitó en Ti, se entonó en Tu Amor

ਨਾਮਦੇਵ; ਹਰਿ ਜੀਉ ਬਸਹਿ ਸੰਗਿ ॥

naamadev; har jeeo baseh sang |

Sant Singh KhalsaNaam Dayv lived with the Dear Lord.
Manmohan SinghNamdev abided with the Sire Master.
Manmohan Singh (Punjabi)ਨਾਮ ਦੇਵ ਮਹਾਰਾਜ ਮਾਲਕ ਦੇ ਨਾਲ ਰਹਿੰਦਾ ਸੀ।
Fareedkot Teekaਹੇ ਹਰਿ ਜੀਉ! ਤੂੰ ਨਾਮਦੇਵ ਕੇ ਸੰਗ ਬਸਤਾ ਭ੍ਯਾ ਹੈ, ਭਾਵ ਸੇ ਜਹਾਂ ਸਿਮਰਾ ਹੈ ਤਹਾਂ ਹੀ ਤੈਨੇ ਦਰਸਨ ਦੀਆ ਹੈ॥
Prof. Sahib Singhਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ।

ਪਦ ਅਰਥ ਬਸਹਿ = (ਹਰਿ ਜੀ) ਵੱਸਦੇ ਹਨ। ਸੰਗਿ = ਨਾਲ।

SikhNet (Spanish)con una mente simple, Namdev, quien habitó en Ti, también fue salvado.

ਰਵਿਦਾਸ ਧਿਆਏ; ਪ੍ਰਭ ਅਨੂਪ ॥

ravidaas dhiaae; prabh anoop |

Sant Singh KhalsaRavi Daas meditated on God, the Incomparably Beautiful.
Manmohan SinghRavidass meditated on the beauteous Lord.
Manmohan Singh (Punjabi)ਰਵਿਦਾਸ ਨੇ ਸੁੰਦਰ ਸੁਆਮੀ ਦਾ ਸਿਮਰਨ ਕੀਤਾ।
Fareedkot Teekaਪੁਨਹ ਰਵਿਦਾਸ ਜੀ, ਹੇ ਪ੍ਰਭੂ! ਤੇਰੇ ਅਨੂਪਮ ਚਰਨ ਧ੍ਯਾਵਤੇ ਭਏ॥
Prof. Sahib Singhਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ।

ਪਦ ਅਰਥ ਅਨੂਪ = ਉਪਮਾ-ਰਹਿਤ, ਸੋਹਣਾ, ਸੁੰਦਰ।

SikhNet (Spanish)Ravidas Te contempló, oh Dios, de Belleza Incomparable,

ਗੁਰ ਨਾਨਕ ਦੇਵ; ਗੋਵਿੰਦ ਰੂਪ ॥੮॥੧॥

gur naanak dev; govind roop |8|1|

Sant Singh KhalsaGuru Nanak Dayv is the Embodiment of the Lord of the Universe. ||8||1||
Manmohan SinghGuru Nanak Dev is the very embodiment of the Master of the universe.
Manmohan Singh (Punjabi)ਗੁਰੂ ਨਾਨਕ ਦੇਵ ਜੀ, ਆਲਮ ਦੇ ਮਾਲਕ ਦਾ ਹੀ ਸਰੂਪ ਹਨ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਹੇ ਗੋਬਿੰਦ! ਸ੍ਰੀ ਗੁਰੂ ਨਾਨਕ ਦੇਵ ਜੀ ਆਪ ਕਾ ਰੂਪ ਹੈਂ॥੮॥੧॥☬ਉਪਦੇਸ਼:
Prof. Sahib Singh(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ॥੮॥੧॥

ਪਦ ਅਰਥ ਨਾਨਕ = ਹੇ ਨਾਨਕ! ਗੁਰਦੇਵ = ਸਤਿਗੁਰੂ ॥੮॥੧॥

SikhNet (Spanish)y así yo también medito en Nanak, el Guru, Quien es la mera Manifestación de Dios. (8-1)

Open this shabad →

Shabad Guru Arjan Dev Ji Raag Basant continues on Ang 1193

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥

anik janam bhrame jon maeh |

Sant Singh KhalsaThe mortal wanders in reincarnation through countless lifetimes.
Manmohan SinghFor many births, the mortal wandered in the existences.
Manmohan Singh (Punjabi)ਅਨੇਕਾਂ ਜਨਮ, ਪ੍ਰਾਣੀ ਜੂਨੀਆਂ ਅੰਦਰ ਭਟਕਦਾ ਰਿਹਾ।
Fareedkot Teekaਹੇ ਭਾਈ! ਜੀਵ ਅਨੇਕ ਹੀ ਜਨਮ ਜੋਨੀਓਂ ਮੇਂ ਭ੍ਰਮੇ ਹੈਂ॥
Prof. Sahib Singhਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ।

ਪਦ ਅਰਥ ਭ੍ਰਮੇ = ਭਟਕਦੇ ਹਨ। ਮਾਹਿ = ਵਿਚ।

SikhNet (Spanish)He vagado por millones de nacimientos, pero sin meditar en el Señor,

ਹਰਿ ਸਿਮਰਨ ਬਿਨੁ; ਨਰਕਿ ਪਾਹਿ ॥

har simaran bin; narak paeh |

Sant Singh KhalsaWithout meditating in remembrance on the Lord, he falls into hell.
Manmohan SinghWithout God's meditation he falls into hell.
Manmohan Singh (Punjabi)ਰੱਬ ਦੀ ਬੰਦਗੀ ਦੇ ਬਗੈਰ ਉਹ ਦੋਜ਼ਖ਼ ਵਿੱਚ ਪੈਦਾ ਹੈ।
Fareedkot Teekaਹਰੀ ਕੇ ਸਿਮਰਨ ਬਿਨਾਂ ਨਰਕ ਮੇਂ ਪੜਤੇ ਹੈਂ॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ।

ਪਦ ਅਰਥ ਨਰਕਿ = ਨਰਕ ਵਿਚ। ਪਾਹਿ = ਪੈਂਦੇ ਹਨ।

SikhNet (Spanish)uno se queda consumiendo el fuego de sus propias pasiones.

ਭਗਤਿ ਬਿਹੂਨਾ; ਖੰਡ ਖੰਡ ॥

bhagat bihoonaa; khandd khandd |

Sant Singh KhalsaWithout devotional worship, he is cut apart into pieces.
Manmohan SinghWithout the Lord's devotion one is cut into bite.
Manmohan Singh (Punjabi)ਪ੍ਰਭੂ ਦੇ ਵੈਰਾਗ ਦੇ ਬਗੈਰ, ਬੰਦਾ ਟੋਟੇ ਟੋਟੇ ਕੀਤਾ ਜਾਂਦਾ ਹੈ।
Fareedkot Teekaਭਗਤਿ ਹੀਨ ਪੁਰਸ (ਖੰਡ ਖੰਡ) ਟੁਕੜੇ ਟੁਕੜੇ ਹੋਤਾ ਹੈ, ਭਾਵ ਸੇ ਜਮ ਕੀ ਤਾੜਨਾ ਸਹਾਰਤਾ ਹੈ॥
Prof. Sahib Singhਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ।

ਪਦ ਅਰਥ ਬਿਹੂਨਾ = ਸੱਖਣਾ। ਖੰਡ ਖੰਡ = ਟੋਟੇ ਟੋਟੇ।

SikhNet (Spanish)Privado de la Devoción a Dios, uno es cortado en pedazos.

ਬਿਨੁ ਬੂਝੇ; ਜਮੁ ਦੇਤ ਡੰਡ ॥੧॥

bin boojhe; jam det ddandd |1|

Sant Singh KhalsaWithout understanding, he is punished by the Messenger of Death. ||1||
Manmohan SinghWithout realisation of the Lord, one is punished by Yama.
Manmohan Singh (Punjabi)ਸਾਈਂ ਨੂੰ ਅਨੁਭਵ ਕਰਨ ਦੇ ਬਾਝੋਂ, ਯਮ ਬੰਦੇ ਨੂੰ ਸਜ਼ਾ ਦਿੰਦਾ ਹੈ।
Fareedkot Teekaਪਰਮੇਸਰ ਕੇ ਬੁਝੇ ਬਿਨਾਂ ਤਿਨ ਕੋ ਜਮੁ ਦੰਢ ਦੇਤਾ ਹੈ॥੧॥
Prof. Sahib Singhਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥

ਪਦ ਅਰਥ ਡੰਡ = ਸਜ਼ਾ ॥੧॥

SikhNet (Spanish)Sí, sin el Conocimiento uno cae en la garras de Yama. (1)

ਗੋਬਿੰਦ ਭਜਹੁ; ਮੇਰੇ ਸਦਾ ਮੀਤ ॥

gobind bhajahu; mere sadaa meet |

Sant Singh KhalsaMeditate and vibrate forever on the Lord of the Universe, O my friend.
Manmohan SinghO my friend, ever remember thou thy Lord,
Manmohan Singh (Punjabi)ਹੈ ਮੇਰੇ ਮਿੱਤਰ! ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਿਤ੍ਰੋ! ਗੋਬਿੰਦ ਕੋ ਸਦੀਵ ਭਜਹੁ॥
Prof. Sahib Singhਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ।

ਪਦ ਅਰਥ ਮੇਰੇ ਮੀਤ = ਹੇ ਮੇਰੇ ਮਿੱਤਰ!

SikhNet (Spanish)Oh amigo mío, contempla para siempre a tu Dios

ਸਾਚ ਸਬਦ; ਕਰਿ ਸਦਾ ਪ੍ਰੀਤਿ ॥੧॥ ਰਹਾਉ ॥

saach sabad; kar sadaa preet |1| rahaau |

Sant Singh KhalsaLove forever the True Word of the Shabad. ||1||Pause||
Manmohan Singhand embrace thou ever love for the True Name. Pause.
Manmohan Singh (Punjabi)ਅਤੇ ਤੁੰ ਸੱਚੇ ਨਾਮ ਨਾਲ ਹਮੇਸ਼ਾਂ ਹੀ ਪਿਰਹੜੀ ਪਾ। ਠਹਿਰਾਉ।
Fareedkot Teekaਸਚੇ ਉਪਦੇਸ ਮੇਂ ਪ੍ਰੀਤ ਕਰੋ॥੧॥ ਰਹਾਉ ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ ॥

ਪਦ ਅਰਥ ਸਾਚ ਸਬਦ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ॥੧॥ ਰਹਾਉ ॥

SikhNet (Spanish)y ama siempre la Palabra del Shabd Verdadera del Guru. (1-Pausa)

ਸੰਤੋਖੁ. ਨ ਆਵਤ; ਕਹੂੰ ਕਾਜ ॥

santokh. na aavat; kahoon kaaj |

Sant Singh KhalsaContentment does not come by any endeavors.
Manmohan SinghBy no avocation, contentment comes to one.
Manmohan Singh (Punjabi)ਕਿਸੇ ਕਾਰਵਿਹਾਰ ਦੁਆਰਾ ਭੀ ਜੀਵ ਨੂੰ ਸੰਤੁਸ਼ਟਤਾ ਨਹੀਂ ਆਉਂਦੀ।
Fareedkot Teekaਬਿਨਾਂ ਪ੍ਰੀਤਿ (ਕਾਹੂ) ਕਿਸੀ ਕਾਰਜ ਮੇਂ ਭੀ ਜੀਵ ਕੋ ਸੰਤੋਖ ਨਹੀਂ ਆਵਤਾ ਹੈ॥
Prof. Sahib Singhਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ।

ਪਦ ਅਰਥ ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਕਹੂੰ ਕਾਜ = ਕਿਸੇ ਭੀ ਕੰਮਾਂ ਵਿਚ।

SikhNet (Spanish)No hay otra forma sabia de lograr el Contentamiento,

ਧੂੰਮ ਬਾਦਰ; ਸਭਿ ਮਾਇਆ ਸਾਜ ॥

dhoonm baadar; sabh maaeaa saaj |

Sant Singh KhalsaAll the show of Maya is just a cloud of smoke.
Manmohan SinghAll the makes of wealth are the clouds of smoke.
Manmohan Singh (Punjabi)ਧੰਨ-ਦੌਲਤ ਦੀਆਂ ਸਮੂਹ ਬਨਾਵਟਾਂ ਧੂੰਏ ਦੇ ਬੱਦਲ ਹਨ।
Fareedkot Teekaਮਾਯਾ ਕਾ (ਸਾਜ) ਬਣਾਉ ਸਭ ਧੂਏ ਕੇ ਬਾਦਰ ਸਾਦਰਸ ਹੈ॥
Prof. Sahib Singh(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)।

ਪਦ ਅਰਥ ਧੂੰਮ ਬਾਦਰ = ਧੂੰਏਂ ਦੇ ਬੱਦਲ। ਸਭਿ ਸਾਜ = ਸਾਰੇ ਤਮਾਸ਼ੇ।

SikhNet (Spanish)pues todo lo que Maya construye son simples nubes de humo.

ਪਾਪ ਕਰੰਤੌ; ਨਹ ਸੰਗਾਇ ॥

paap karantau; neh sangaae |

Sant Singh KhalsaThe mortal does not hesitate to commit sins.
Manmohan SinghOne shirks not from committing sins.
Manmohan Singh (Punjabi)ਗੁਨਾਹ ਕਰਨ ਤੋਂ ਬੰਦਾ ਝਿਜਕਦਾ ਨਹੀਂ।
Fareedkot Teekaਪਾਪੋਂ ਕੋ ਕਰਤਾ ਹੂਆ ਇਹ ਜੀਉ ਸੰਕਾ ਨਹੀਂ ਕਰਤਾ॥
Prof. Sahib Singh(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।

ਪਦ ਅਰਥ ਸੰਗਾਇ = ਸੰਗਦਾ, ਸ਼ਰਮ ਕਰਦਾ।

SikhNet (Spanish)El que no constriñe sus errores,

ਬਿਖੁ ਕਾ ਮਾਤਾ; ਆਵੈ ਜਾਇ ॥੨॥

bikh kaa maataa; aavai jaae |2|

Sant Singh KhalsaIntoxicated with poison, he comes and goes in reincarnation. ||2||
Manmohan SinghIntoxicated with poison, one comes and goes.
Manmohan Singh (Punjabi)ਜਹਿਰ ਨਾਲ ਮਤਵਾਲਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ।
Fareedkot Teekaਵਿਖੇ ਰੂਪ ਜਹਰ ਕਾ ਮਸਤ ਕੀਆ ਹੂਆ (ਆਵੈ ਜਾਇ) ਜਨਮਤਾ ਮਰਤਾ ਹੈ॥੨॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਮਾਤਾ = ਮਸਤ। ਆਵੈ ਜਾਇ = ਜੰਮਦਾ ਮਰਦਾ ਰਹਿੰਦਾ ਹੈ ॥੨॥

SikhNet (Spanish)vive del veneno, y así va y viene. (2)

ਹਉ ਹਉ ਕਰਤ; ਬਧੇ ਬਿਕਾਰ ॥

hau hau karat; badhe bikaar |

Sant Singh KhalsaActing in egotism and self-conceit, his corruption only increases.
Manmohan SinghPractising ego and pride evils increase ever.
Manmohan Singh (Punjabi)ਹੰਗਤਾ ਤੇ ਹੰਕਾਰ ਕਰਨ ਨਾਲ ਬਦੀਆਂ ਸਦਾ ਵਧਦੀਆਂ ਹਨ।
Fareedkot Teekaਮੈਂ ਧਨੀ ਹੂੰ ਵਾ ਰੂਪਵੰਤ ਹੂੰ। ਇਸ ਪ੍ਰਕਾਰ ਹੰਤਾ ਕਰਤੇ ਹੂਏ ਬਿਕਾਰ ਹੀ ਬਸਤੇ ਹੈਂ॥
Prof. Sahib Singhਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,

ਪਦ ਅਰਥ ਹਉ ਹਉ = ਮੈਂ ਮੈਂ। ਕਰਤ = ਕਰਦਿਆਂ। ਬਧੇ = ਵਧਦੇ ਜਾਂਦੇ ਹਨ।

SikhNet (Spanish)Con ego, las maldades de uno se incrementan,

ਮੋਹ ਲੋਭ ਡੂਬੌ ਸੰਸਾਰ ॥

moh lobh ddoobau sansaar |

Sant Singh KhalsaThe world is drowning in attachment and greed.
Manmohan SinghIn worldly love and greed the world is drowned.
Manmohan Singh (Punjabi)ਸੰਸਾਰੀ ਮਮਤਾ ਤੇ ਲਾਲਚ ਅੰਦਰ ਜੱਗ ਡੁੱਬ ਗਿਆ ਹੈ।
Fareedkot Teekaਮੋਹ ਔਰ ਲੋਭ ਮੇਂ ਸੰਸਾਰ ਡੂਬਾ ਹੂਆ ਹੈ॥
Prof. Sahib Singhਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,
SikhNet (Spanish)día con día, y apegado a la avaricia y al deseo, uno es ahogado.

ਕਾਮਿ ਕ੍ਰੋਧਿ; ਮਨੁ ਵਸਿ ਕੀਆ ॥

kaam krodh; man vas keea |

Sant Singh KhalsaSexual desire and anger hold the mind in its power.
Manmohan SinghLust and wrath sway man's mind.
Manmohan Singh (Punjabi)ਸ਼ਹਿਵਤ ਤੇ ਗੁੱਸਾ ਬੰਦੇ ਦੇ ਮਨੂਏ ਉਤੇ ਰਾਜ ਕਰਦੇ ਹਨ।
Fareedkot Teekaਕਾਮ ਔਰ ਕ੍ਰੋਧ ਨੇ ਜੀਵੋਂ ਕਾ ਮਨੁ ਬਸੁ ਕੀਆ ਹੂਆ ਹੈ॥
Prof. Sahib Singhਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ,

ਪਦ ਅਰਥ ਕਾਮਿ = ਕਾਮ-ਵਾਸਨਾ ਨੇ। ਕ੍ਰੋਧਿ = ਕ੍ਰੋਧ ਨੇ। ਵਸਿ = ਵੱਸ ਵਿਚ, ਕਾਬੂ ਵਿਚ।

SikhNet (Spanish)La mente es engañada por la lujuria y el enojo, y uno no se concentra en el Naam,

ਸੁਪਨੈ ਨਾਮੁ ਨ ਹਰਿ ਲੀਆ ॥੩॥

supanai naam na har leea |3|

Sant Singh KhalsaEven in his dreams, he does not chant the Lord's Name. ||3||
Manmohan SinghEven in dream, he utters not the Lord's Name.
Manmohan Singh (Punjabi)ਸੁਫਨੇ ਵਿੱਚ ਭੀ, ਉਹ ਸਾਈਂ ਦੇ ਨਾਮ ਨੂੰ ਨਹੀਂ ਉਚਾਰਦਾ।
Fareedkot Teekaਸੁਪਨੇ ਮੇਂ ਭੀ ਤਿਨੋਂ ਨੇ ਹਰੀ ਕਾ ਨਾਮ ਨਹੀਂ ਲੀਆ ਹੈ॥੩॥
Prof. Sahib Singhਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥

ਪਦ ਅਰਥ ਸੁਪਨੈ = ਸੁਪਨੇ ਵਿਚ, ਕਦੇ ਭੀ ॥੩॥

SikhNet (Spanish)el Nombre del Señor, ni aún en sueños. (3)

ਕਬ ਹੀ ਰਾਜਾ; ਕਬ ਮੰਗਨਹਾਰੁ ॥

kab hee raajaa; kab manganahaar |

Sant Singh KhalsaSometimes he is a king, and sometimes he is a beggar.
Manmohan SinghSometimes one is a king and sometimes a beggar.
Manmohan Singh (Punjabi)ਕਦੇ ਬੰਦਾ ਪਾਤਿਸ਼ਾਹ ਹੁੰਦਾ ਹੈ ਅਤੇ ਕਦੇ ਮੰਗਤਾ।
Fareedkot Teekaਮਨੋਰਾਜ ਵਾ ਕਰਮਾਨੁਸਾਰ ਪ੍ਰਤਖ ਕਬੀ ਰਾਜਾ ਹੋ ਜਾਤਾ ਹੈ ਔਰ ਕਬੀ ਭਿਛਕ ਹੋ ਜਾਤਾ ਹੈ॥
Prof. Sahib Singh(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,

ਪਦ ਅਰਥ ਕਬ ਹੀ = ਕਦੇ। ਮੰਗਨਹਾਰੁ = ਮੰਗਤਾ।

SikhNet (Spanish)Así uno es un rey y después un pordiosero y,

ਦੂਖ ਸੂਖ ਬਾਧੌ ਸੰਸਾਰ ॥

dookh sookh baadhau sansaar |

Sant Singh KhalsaThe world is bound by pleasure and pain.
Manmohan SinghTo pain and pleasure the world is bound.
Manmohan Singh (Punjabi)ਪੀੜ ਤੇ ਪ੍ਰਸੰਨਤਾ ਨਾਲ ਦੁਨੀਆਂ ਬੱਧੀ ਹੋਈ ਹੈ।
Fareedkot Teekaਦੁਖ ਔਰ ਸੁਖ ਕਰ ਸਾਰਾ ਸੰਸਾਰੁ ਬਾਂਧਾ ਹੂਆ ਹੈ॥
Prof. Sahib Singhਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ।

ਪਦ ਅਰਥ ਬਾਧੌ = ਬੱਝਾ ਹੋਇਆ।

SikhNet (Spanish)estando determinado por el placer y el dolor,

ਮਨ ਉਧਰਣ ਕਾ; ਸਾਜੁ ਨਾਹਿ ॥

man udharan kaa; saaj naeh |

Sant Singh KhalsaThe mortal makes no arrangements to save himself.
Manmohan SinghTo emancipate himself man makes no preparation.
Manmohan Singh (Punjabi)ਆਪਣੇ ਆਪ ਨੂੰ ਮੁਕਤ ਕਰਨ ਦੀ ਇਨਸਾਨ ਕੋਈ ਤਿਆਰੀ ਨਹੀਂ ਕਰਦਾ।
Fareedkot Teekaਮਨ ਕੇ ਉਧਾਰ ਕਰਨੇ ਕਾ ਜੀਵ ਨੇ ਕੋਈ (ਸਾਜ) ਬਨਾਉ ਅਰਥਾਤ ਉਪਾਉ ਨਹੀਂ ਕੀਆ॥
Prof. Sahib Singhਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ।

ਪਦ ਅਰਥ ਉਧਰਣ ਕਾ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾਣ ਦਾ। ਸਾਜੁ = ਉੱਦਮ।

SikhNet (Spanish)no llega a conocer su Destino al no saber cómo emancipar su propia mente,

ਪਾਪ ਬੰਧਨ; ਨਿਤ ਪਉਤ ਜਾਹਿ ॥੪॥

paap bandhan; nit paut jaeh |4|

Sant Singh KhalsaThe bondage of sin continues to hold him. ||4||
Manmohan SinghThe fetters of sin, ever continue loading him.
Manmohan Singh (Punjabi)ਗੁਨਾਹਾਂ ਦੀਆਂ ਜ਼ੰਜੀਰਾਂ ਸਦਾ ਉਸ ਨੂੰ ਪੈਦੀਆਂ ਜਾਂਦੀਆਂ ਹਨ।
Fareedkot Teekaਪਾਪ ਰੂਪ ਬੰਧਨ ਨਿਤਾਪ੍ਰਤਿ ਪੜਤੇ ਜਾਤੇ ਹੈਂ, ਭਾਵ ਵਧਤੇ ਜਾਤੇ ਹੈਂ॥੪॥
Prof. Sahib Singhਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥

ਪਦ ਅਰਥ ਬੰਧਨ = ਫਾਹੀਆਂ। ਪਉਤ ਜਾਹਿ = ਪੈਂਦੇ ਜਾਂਦੇ ਹਨ ॥੪॥

SikhNet (Spanish)y las redes de sus propios errores lo enredan cada vez, más y más. (4)

ਈਠ ਮੀਤ ਕੋਊ ਸਖਾ ਨਾਹਿ ॥

eetth meet koaoo sakhaa naeh |

Sant Singh KhalsaHe has no beloved friends or companions.
Manmohan SinghMan has no loved friend an comrade.
Manmohan Singh (Punjabi)ਬੰਦੇ ਦਾ ਕੋਈ ਪਿਆਰਾ ਮਿੱਤਰ ਤੇ ਸਾਥੀ ਨਹੀਂ।
Fareedkot Teekaਪਰਮੇਸ੍ਵਰ ਸੇ ਬਿਨਾਂ ਇਸ ਲੋਕ ਮੇਂ (ਈਠ ਮੀਤ) ਪ੍ਯਾਰਾ ਮਿਤ੍ਰ ਔ ਪ੍ਰਲੋਕ ਮੇਂ ਸਖਾ ਕੋਈ ਨਹੀਂ ਹੈ॥
Prof. Sahib Singhਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ।

ਪਦ ਅਰਥ ਈਠ = ਇਸ਼ਟ, ਪਿਆਰੇ। ਸਖਾ = ਸਾਥੀ।

SikhNet (Spanish)Él no cuenta con amigos que lo amen, ni compañeros,

ਆਪਿ ਬੀਜਿ; ਆਪੇ ਹੀ ਖਾਂਹਿ ॥

aap beej; aape hee khaanhi |

Sant Singh KhalsaHe himself eats what he himself plants.
Manmohan SinghHe Himself sows and Himself eats.
Manmohan Singh (Punjabi)ਉਹ ਖੁਦ ਬੀਜਦਾ ਹੈ, ਅਤੇ ਖੁਦ ਹੀ ਖਾਂਦਾ ਹੈ।
Fareedkot Teekaਜੀਵ ਆਪ ਬੀਜ ਕਰ ਆਪੇ ਹੀ ਖਾਤੇ ਹੈਂ, ਭਾਵ ਆਪਣੇ ਕਰਮ ਕੀਏ ਕਾ ਫਲੁ ਦੁਖੁ ਅਥਵਾ ਸੁਖੁ ਆਪ ਹੀ ਭੋਗਤੇ ਹੈਂ॥
Prof. Sahib Singh(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)।

ਪਦ ਅਰਥ ਬੀਜਿ = ਬੀਜ ਕੇ, (ਚੰਗੇ ਮੰਦੇ) ਕਰਮ ਕਰ ਕੇ। ਆਪੇ = ਆਪ ਹੀ। ਖਾਂਹਿ = (ਜੀਵ ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ।

SikhNet (Spanish)y así cosecha sólo el dolor que sembró,

Open this shabad (35 lines, Angs 1192-1193) →

Ang 1192 of 1430