ੴ

ਸਿੱਖਬਾਣੀ · SikhBani

Ang 1193

Sri Guru Granth Sahib · Raag Basant · 5 shabads, 48 lines
Translations
Shabad Guru Arjan Dev Ji Raag Basant continued from Ang 1192

ਜਾ ਕੈ ਕੀਨੑੈ; ਹੋਤ ਬਿਕਾਰ ॥

jaa kai keenai; hot bikaar |

Sant Singh KhalsaHe gathers up that which brings corruption;
Manmohan SinghThe goods amassing which sins well up;
Manmohan Singh (Punjabi)ਜਿਨ੍ਹਾਂ ਪਦਾਰਥਾਂ ਨੂੰ ਇਕੱਤਰ ਕੀਤਿਆਂ ਪਾਪ ਉਤਪੰਨ ਹੁੰਦੇ ਹਨ,
Fareedkot Teekaਜਿਨ ਸੰਬੰਧੀਓਂ ਕੇ ਪ੍ਰਸੰਨ ਕਰਨੇ ਹੇਤ ਇਸ ਜੀਵ ਤੇ ਬਿਕਾਰ ਹੋਤੇ ਹੈਂ॥
Prof. Sahib Singhਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ,

ਪਦ ਅਰਥ ਜਾ ਕੈ ਕੀਨ੍ਹ੍ਹੈ = ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕੀਤਿਆਂ। ਹੋਤ = (ਪੈਦਾ) ਹੁੰਦੇ ਹਨ।

SikhNet (Spanish)la traición a su Conciencia. Atesorar bienes de la tierra,

ਸੇ ਛੋਡਿ ਚਲਿਆ; ਖਿਨ ਮਹਿ ਗਵਾਰ ॥੫॥

se chhodd chaliaa; khin meh gavaar |5|

Sant Singh Khalsaleaving them, the fool must depart in an instant. ||5||
Manmohan Singhleaving them off, the ignorant one departs in a moment.
Manmohan Singh (Punjabi)ਇਕ ਮੁਹਤ ਵਿੱਚ ਉਨ੍ਹਾਂ ਨੂੰ ਤਿਆਗ ਕੇ ਬੇਸਮਝ ਬੰਦਾ ਟੁਰ ਜਾਂਦਾ ਹੈ।
Fareedkot Teekaਸੋ ਸਨਬੰਧੀ ਮੂਰਖ ਜੀਵ ਛਿਨ ਮੇਂ ਛੋਡ ਕਰ ਚਲਾ ਜਾਤਾ ਹੈ॥੫॥
Prof. Sahib Singh(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੫॥

ਪਦ ਅਰਥ ਸੇ = ਉਹ ਪਦਾਰਥ {ਬਹੁ-ਵਚਨ}। ਗਵਾਰ = ਮੂਰਖ ਮਨੁੱਖ ॥੫॥

SikhNet (Spanish)lo conducen a uno al error, todas las posesiones las deja uno en un instante. (5)

ਮਾਇਆ ਮੋਹਿ; ਬਹੁ ਭਰਮਿਆ ॥

maaeaa mohi; bahu bharamiaa |

Sant Singh KhalsaHe wanders in attachment to Maya.
Manmohan SinghOne greatly wanders in the love of riches.
Manmohan Singh (Punjabi)ਜੀਵ ਧਨ-ਦੌਲਤ ਦੇ ਪਿਆਰ ਅੰਦਰ ਬਹੁਤ ਭਟਕਦਾ ਹੈ।
Fareedkot Teekaਮਾਯਾ ਕੇ ਮੋਹ ਵਿਖੇ ਜੀਵ ਬਹੁਤਾ ਭਰਮਿਆ ਹੈ॥
Prof. Sahib Singh(ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ,

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)। ਭਰਮਿਆ = ਭਟਕਦਾ ਹੈ।

SikhNet (Spanish)Uno es desviado del Sendero por el amor a la ilusión

ਕਿਰਤ ਰੇਖ; ਕਰਿ ਕਰਮਿਆ ॥

kirat rekh; kar karamiaa |

Sant Singh KhalsaHe acts in accordance with the karma of his past actions.
Manmohan SinghHe does deeds as is the writ of his past actions.
Manmohan Singh (Punjabi)ਉਹ ਵੈਸੇ ਅਮਲ ਕਮਾਉਂਦਾ ਹੈ, ਜੇਹੋ ਜੇਹੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਾਕਾਰ ਹੈ।
Fareedkot Teekaਜੈਸੇ (ਕਿਰਤ) ਪੂਰਬ ਕਰਮੋਂ ਕੀ ਰੇਖ ਪੜ ਗਈ ਹੈ, ਤਿਸੀ ਅਨੁਸਾਰ ਕਰਮੋਂ ਕੋ ਕਰਤਾ ਹੈ॥
Prof. Sahib Singh(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ।

ਪਦ ਅਰਥ ਕਿਰਤ = ਕੀਤੇ ਹੋਏ ਕਰਮ। ਕਿਰਤ ਰੇਖ = (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਕਰਿ = ਕਰੇ, ਕਰਦਾ ਹੈ। ਕਰਮਿਆ = (ਹੋਰ ਉਹੋ ਜਿਹੇ ਹੀ) ਕਰਮ।

SikhNet (Spanish)y actúa de acuerdo al escrito del Karma.

ਕਰਣੈਹਾਰੁ ਅਲਿਪਤੁ ਆਪਿ ॥

karanaihaar alipat aap |

Sant Singh KhalsaOnly the Creator Himself remains detached.
Manmohan SinghThe Creator, of Himself remains detached.
Manmohan Singh (Punjabi)ਸਿਰਜਣਹਾਰ, ਖੁਦ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰਿਸ੍ਟੀ ਕੇ ਕਰਨਹਾਰ ਪ੍ਰਭੂ ਆਪ (ਅਲਿਪਤੁ) ਅਸੰਗ ਰਹਿਤਾ ਹੈ॥
Prof. Sahib Singhਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।

ਪਦ ਅਰਥ ਕਰਣੈਹਾਰੁ = ਸਭੁ ਕੁਝ ਕਰ ਸਕਣ ਵਾਲਾ। ਅਲਿਪਤੁ = ਨਿਰਲੇਪ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।

SikhNet (Spanish)Pero mira, el Señor Creador lo conserva en el desapego

ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥

nahee lep prabh pun paap |6|

Sant Singh KhalsaGod is not affected by virtue or vice. ||6||
Manmohan SinghVirtue and sin affect not the Lord.
Manmohan Singh (Punjabi)ਨੇਕੀ ਤੇ ਬਦੀ ਪ੍ਰਭੂ ਤੇ ਕੋਈ ਅਸਰ ਨਹੀਂ ਰੱਖਦੇ।
Fareedkot Teekaਉਸ ਪ੍ਰਭੂ ਕੋ ਪੁੰਨ ਪਾਪ ਕਾ ਲੇਪੁ ਨਹੀਂ ਹੈ॥੬॥
Prof. Sahib Singhਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ॥੬॥

ਪਦ ਅਰਥ ਲੇਪੁ = ਅਸਰ, ਪ੍ਰਭਾਵ। ਪੁੰਨ = (ਮਿਥੇ ਹੋਏ) ਪੁੰਨਾਂ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੬॥

SikhNet (Spanish)y así el error y la Virtud no le afectan. (6)

ਰਾਖਿ ਲੇਹੁ ਗੋਬਿੰਦ ਦਇਆਲ ॥

raakh lehu gobind deaal |

Sant Singh KhalsaPlease save me, O Merciful Lord of the Universe!
Manmohan SinghSave Thou me, O Merciful Master of the world.
Manmohan Singh (Punjabi)ਤੂੰ ਮੇਰੀ ਰੱਖਿਆ ਕਰ, ਹੇ ਜਗ ਦੇ ਮਿਹਰਬਾਨ ਮਾਲਕ!
Fareedkot Teekaਤਾਂ ਤੇ ਤਿਸ ਨਿਰਲੇਪੁ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੋ: ਹੇ ਗੋਬਿੰਦ! ਹੇ ਦਯਾਲ! ਹਮਾਰੀ ਰਖ੍ਯਾ ਕਰੁ॥
Prof. Sahib Singhਹੇ ਦਇਆ ਦੇ ਸੋਮੇ ਗੋਬਿੰਦ! ਮੇਰੀ ਰੱਖਿਆ ਕਰ।

ਪਦ ਅਰਥ ਗੋਬਿੰਦ = ਹੇ ਗੋਬਿੰਦ!

SikhNet (Spanish)Oh Dios Bondadoso, sálvame y concédeme la Liberación.

ਤੇਰੀ ਸਰਣਿ ਪੂਰਨ ਕ੍ਰਿਪਾਲ ॥

teree saran pooran kripaal |

Sant Singh KhalsaI seek Your Sanctuary, O Perfect Compassionate Lord.
Manmohan SinghO my perfectly compassionate Lord, I have sought Thine refuge.
Manmohan Singh (Punjabi)ਹੇ ਮੇਰੇ ਮੁਕੰਮਲ ਮਇਆਵਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪੂਰਣ! ਹੇ ਕਿਰਪਾਲ! ਮੈਂ ਤੇਰੀ ਸਰਣ ਪ੍ਰਾਪਤਿ ਹੂੰ॥
Prof. Sahib Singhਹੇ ਸਰਬ-ਵਿਆਪਕ! ਹੇ ਕਿਰਪਾਲ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਕ੍ਰਿਪਾਲ = ਹੇ ਕਿਰਪਾਲ!

SikhNet (Spanish)Oh Señor Perfecto y Compasivo, he buscado sólo Tu Santuario,

ਤੁਝ ਬਿਨੁ ਦੂਜਾ; ਨਹੀ ਠਾਉ ॥

tujh bin doojaa; nahee tthaau |

Sant Singh KhalsaWithout You, I have no other place of rest.
Manmohan SinghWithout Thee, I have, no other place of rest.
Manmohan Singh (Punjabi)ਤੇਰੇ ਬਗੈਰ ਮੇਰੀ ਹੋਰ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਤੇਰੇ ਬਿਨਾਂ ਮੈਨੂੰ ਔਰ ਦੂਸਰਾ ਥਾਉਂ ਨਹੀਂ ਹੈ॥
Prof. Sahib Singhਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ।

ਪਦ ਅਰਥ ਠਾਉ = ਥਾਂ।

SikhNet (Spanish)sin Ti, oh Dios, no tengo nada.

ਕਰਿ ਕਿਰਪਾ; ਪ੍ਰਭ ਦੇਹੁ ਨਾਉ ॥੭॥

kar kirapaa; prabh dehu naau |7|

Sant Singh KhalsaPlease take pity on me, God, and bless me with Your Name. ||7||
Manmohan SinghShow Thou mercy unto me and bless me with Thy Name.
Manmohan Singh (Punjabi)ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਆਪਣਾ ਨਾਮ ਬਖਸ਼।
Fareedkot Teekaਹੇ ਪ੍ਰਭੂ! ਕਿਰਪਾ ਕਰ ਕੇ ਆਪਣਾ ਨਾਮੁ ਦੀਜੀਏ॥੭॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੭॥

ਪਦ ਅਰਥ ਕਰਿ = ਕਰ ਕੇ ॥੭॥

SikhNet (Spanish)Ten Compasión de mí y bendíceme con Tu Nombre. (7)

ਤੂ ਕਰਤਾ. ਤੂ ਕਰਣਹਾਰੁ ॥

too karataa. too karanahaar |

Sant Singh KhalsaYou are the Creator, and You are the Doer.
Manmohan SinghO Lord, Thou are the Creator and Thou the Doer.
Manmohan Singh (Punjabi)ਹੇ ਸੁਆਮੀ! ਤੂੰ ਸਿਰਜਣਹਾਰ ਹੈ ਅਤੇ ਤੂੰ ਹੀ ਕਰਨ ਵਾਲਾ।
Fareedkot Teekaਸਰਬ ਸ੍ਰਿਸ੍ਟੀ ਕੀ ਉਤਪਤਿ ਪਾਲਣਾਦਿ ਤੂਹੀ ਕਰਤਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ,

ਪਦ ਅਰਥ ਕਰਣਹਾਰੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।

SikhNet (Spanish)Eres el Único Señor Creador, el Único Hacedor,

ਤੂ ਊਚਾ; ਤੂ ਬਹੁ ਅਪਾਰੁ ॥

too aoochaa; too bahu apaar |

Sant Singh KhalsaYou are High and Exalted, and You are totally Infinite.
Manmohan SinghThou, Thou are high and greatly Infinite.
Manmohan Singh (Punjabi)ਤੂੰ ਤੂੰ ਬੁਲੰਦ ਅਤੇ ਬੜਾ ਹੀ ਬੇਅੰਤ ਹੈ।
Fareedkot Teekaਤੂੰ ਸਭ ਤੇ ਬਹੁਤ ਉਚਾ ਹੈਂ ਪੁਨਹ ਤੂੰ ਅਪਾਰੁ ਹੈਂ॥
Prof. Sahib Singhਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ,

ਪਦ ਅਰਥ ਅਪਾਰੁ = ਬੇਅੰਤ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ {ਅ-ਪਾਰੁ}।

SikhNet (Spanish)sí eres Infinito y Sin Fronteras, lo más Elevado de lo elevado.

ਕਰਿ ਕਿਰਪਾ; ਲੜਿ ਲੇਹੁ ਲਾਇ ॥

kar kirapaa; larr lehu laae |

Sant Singh KhalsaPlease be merciful, and attach me to the hem of Your robe.
Manmohan SinghMercifully attach me to Thy skirt, O Lord.
Manmohan Singh (Punjabi)ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਪ੍ਰਭੂ!
Fareedkot Teekaਕ੍ਰਿਪਾ ਦ੍ਰਿਸ੍ਟੀ ਕਰ ਕੇ ਆਪਣੇ ਲੜ ਲਾਇ ਲੀਜੀਏ॥
Prof. Sahib Singhਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ।

ਪਦ ਅਰਥ ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।

SikhNet (Spanish)Ten Compasión y toma posesión de mí, oh Dios de Dioses,

ਨਾਨਕ ਦਾਸ; ਪ੍ਰਭ ਕੀ ਸਰਣਾਇ ॥੮॥੨॥

naanak daas; prabh kee saranaae |8|2|

Sant Singh KhalsaSlave Nanak has entered the Sanctuary of God. ||8||2||
Manmohan SinghSlave Nanak has entered Thy sanctuary, O Lord.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਨਹੀਂ ਹੇ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੀ ਸਰਣ ਆਯਾ ਹੂੰ॥੮॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਅਤੇ ਇਉਂ ਅਰਜ਼ੋਈ ਕਰਦੇ ਰਹਿੰਦੇ ਹਨ) ॥੮॥੨॥

ਪਦ ਅਰਥ ਨਾਨਕ = ਹੇ ਨਾਨਕ! ॥੮॥੨॥

SikhNet (Spanish)pues Nanak, ha buscado Tu Santuario, oh Señor. (8-2)

Open this shabad (35 lines, Angs 1192-1193) →

Shabad Guru Arjan Dev Ji Raag Basant

ਬਸੰਤ ਕੀ ਵਾਰ ਮਹਲੁ ੫ ॥

basant kee vaar mehal 5 |

Sant Singh KhalsaBasant Kee Vaar, Fifth Mehl:
Manmohan SinghVar of Basant. 5th Guru.
Manmohan Singh (Punjabi)ਬਸੰਤ ਕੀ ਵਾਰ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
SikhNet (Spanish)Var de Rag Basant Mejl Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ॥

har kaa naam dhiaae kai; hohu hariaa bhaaee |

Sant Singh KhalsaMeditate on the Lord's Name, and blossom forth in green abundance.
Manmohan SinghContemplating God's Name, flower thou, O my brother.
Manmohan Singh (Punjabi)ਵਾਹਿਗੁਰੂ ਦਾ ਨਾਮ ਆਰਾਧਨ ਕਰਨ ਦੁਆਰਾ, ਤੂੰ ਪ੍ਰਫੁਲਤ ਹੋ, ਹੇ ਵੀਰ!
Fareedkot Teekaਹੇ ਭਾਈ! ਹਰੀ ਕੇ ਨਾਮ ਕੋ (ਧਿਆਇ) ਜਪ ਕਰ ਕੇ ਹਰਿਆ ਹੋਹੁ, ਭਾਵ ਗੁਣੋਂ ਸਹਤ ਹੋਹੁ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।

ਪਦ ਅਰਥ ਮਹਲੁ = ਸਰੀਰ {ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ}। ਮਹਲੁ ੫ = ਸਰੀਰ ਪੰਜਵਾਂ, ਗੁਰੂ ਨਾਨਕ ਪੰਜਵਾਂ ਸਰੀਰ, ਭਾਵ, ਗੁਰੂ ਅਰਜਨ। ਹਰਿਆ = ਆਤਮਕ ਜੀਵਨ ਵਾਲਾ।

SikhNet (Spanish)Contempla el Naam, el Nombre del Señor y florece para siempre, pues has sido bendecida con esa auspiciosa estación de Primavera,

ਕਰਮਿ ਲਿਖੰਤੈ ਪਾਈਐ; ਇਹ ਰੁਤਿ ਸੁਹਾਈ ॥

karam likhantai paaeeai; ih rut suhaaee |

Sant Singh KhalsaBy your high destiny, you have been blessed with this wondrous spring of the soul.
Manmohan SinghIn accordance with the writ of destiny, thou are blessed with this beauteous season.
Manmohan Singh (Punjabi)ਪ੍ਰਾਲਬੰਧ ਦੀ ਲਿਖਤਾਕਾਰ ਅਨੁਸਾਰ ਤੈਨੂੰ ਇਹ ਸੁੰਦਰ ਮੌਸਮ ਪਰਾਪਤ ਹੋਇਆ ਹੈ।
Fareedkot Teekaਪਰੰਤੂ ਸੁਭ ਕਰਮ ਲਿਖੇ ਹੂਏ ਹੋਵੈਂ ਤੌ ਹਰੀ ਕਾ ਧ੍ਯਾਵਨਾ ਪਾਈਤਾ ਹੈ। ਨਾਮ ਜਪਣੇ ਕੋ ਏਹ ਮਾਨੁਖ ਦੇਹੀ ਰੂਪੀ (ਰੁਤਿ) ਸੁਹਾਈ ਸੋਭਨੀਕ ਹੈ॥
Prof. Sahib Singh(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।

ਪਦ ਅਰਥ ਕਰਮਿ = ਬਖ਼ਸ਼ਸ਼ ਦੇ ਲੇਖ ਰਾਹੀਂ। ਇਹ ਰੁਤਿ = ਨਾਮ ਜਪਣ ਲਈ ਇਹ ਮਨੁੱਖਾ ਸਰੀਰ ਦੀ ਰੁਤਿ। ਸੁਹਾਈ = ਸੋਹਣੀ।

SikhNet (Spanish)con el nacimiento humano, debido a tu Elevado Destino.

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ; ਅੰਮ੍ਰਿਤ ਫਲੁ ਪਾਈ ॥

van trin tribhavan mauliaa; amrit fal paaee |

Sant Singh KhalsaSee all the three worlds in bloom, and obtain the Fruit of Ambrosial Nectar.
Manmohan SinghObtaining the ambrosial fruit of the Name the woods, grass and the three worlds have bloomed.
Manmohan Singh (Punjabi)ਨਾਮ ਦੇ ਅੰਮ੍ਰਿਤ-ਮਈ ਮੇਵੇ ਨੂੰ ਪਾ ਕੇ, ਜੰਗਲ, ਘਾਅ ਅਤੇ ਤਿੰਨ ਜਹਾਨ ਪ੍ਰਫੁਲਤ ਹੋ ਗਏ ਹਨ।
Fareedkot Teekaਜਿਸ ਸਤਾ ਕਰ ਵਣ, ਤ੍ਰਿਣ ਅਰ ਤ੍ਰਿਭਵਣ ਰੂਪ ਬ੍ਰਹਮਾਂਡ ਪ੍ਰਫੁਲਤ ਹੋ ਰਹਾ ਹੈ, ਸੋ ਅੰਮ੍ਰਿਤ ਫਲ ਰੂਪ ਚੇਤਨ ਸਤਾ ਪਾਈ ਹੈ॥
Prof. Sahib Singh(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਮਉਲਿਆ = ਖਿੜਿਆ।

SikhNet (Spanish)Voltea alrededor y ve los tres mundos en flor y la vegetación toda dando sus frutos de Néctar,

ਮਿਲਿ ਸਾਧੂ ਸੁਖੁ ਊਪਜੈ; ਲਥੀ ਸਭ ਛਾਈ ॥

mil saadhoo sukh aoopajai; lathee sabh chhaaee |

Sant Singh KhalsaMeeting with the Holy Saints, peace wells up, and all sins are erased.
Manmohan SinghMeeting with the saints bliss wells up and all the darkness of sins is dispelled.
Manmohan Singh (Punjabi)ਸੰਤਾਂ ਨਾਲ ਮਿਲ ਕੇ ਪਸੰਨਤਾ ਉਤਪੰਨ ਹੁੰਦੀ ਹੈ ਅਤੇ ਪਾਪਾਂ ਦਾ ਸਾਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਸਾਧੂ ਕੇ ਮਿਲਾਪ ਸੇ ਸੁਖੁ ਉਤਪਤ ਹੁੰਦਾ ਹੈ, ਇਸੀ ਕਰ ਸਤਸੰਗ ਦ੍ਵਾਰਾ ਹਮ ਕੋ ਸੁਖ ਹੂਆ ਹੈ ਔਰੁ ਅੰਤਹਕਰਨ ਸੇ ਅਵਿਦਿਆ ਰੂਪ ਫਾਈ ਉਤਰ ਗਈ ਹੈ॥
Prof. Sahib Singhਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।

ਪਦ ਅਰਥ ਛਾਈ = ਕਾਲਖ਼, ਮੈਲ।

SikhNet (Spanish)sí, encontrando al Santo, eres bendecido con Éxtasis y liberado de la consecuencia de tus acciones.

ਨਾਨਕੁ ਸਿਮਰੈ ਏਕੁ ਨਾਮੁ; ਫਿਰਿ. ਬਹੁੜਿ. ਨ ਧਾਈ ॥੧॥

naanak simarai ek naam; fir. bahurr. na dhaaee |1|

Sant Singh KhalsaO Nanak, remember in meditation the One Name, and you shall never again be consigned to the womb of reincarnation.. ||1||
Manmohan SinghNanak utters but the One Lord's Name, and he shall wander not in existences again.
Manmohan Singh (Punjabi)ਨਾਨਕ ਕੇਵਲ ਇਕ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ, ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਨਾਮ ਕੇ ਸਿਮਰਨੇ ਕਰ ਕੇ ਫਿਰਿ ਫਿਰਿ ਚੌਰਾਸੀ ਮੇਂ ਨਹੀਂ ਦੌੜੀਤਾ, ਭਾਵ ਜਨਮ ਮਰਨ ਸੇ ਰਹਿਤ ਹੋਵੀਤਾ ਹੈ॥੧॥
Prof. Sahib Singhਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥

ਪਦ ਅਰਥ ਧਾਈ = ਭਟਕਣਾ ॥੧॥

SikhNet (Spanish)Nanak medita sólo en el Nombre de Dios, él no será puesto otra vez en ningún otro vientre. (1)

ਪੰਜੇ ਬਧੇ ਮਹਾਬਲੀ; ਕਰਿ ਸਚਾ ਢੋਆ ॥

panje badhe mahaabalee; kar sachaa dtoaa |

Sant Singh KhalsaThe five powerful desires are bound down, when you lean on the True Lord.
Manmohan SinghObtaining the support of the True Name, I have chained the five very powerful demons.
Manmohan Singh (Punjabi)ਸੱਚੇ ਨਾਮ ਦਾ ਆਸਰਾ ਲੈ ਕੇ, ਮੈਂ ਪਰਮ ਬਲਵਾਨ ਪੰਜਾਂ ਭੂਤਨਿਆਂ ਨੂੰ ਨਰੜ ਲਿਆ ਹੈ।
Fareedkot Teekaਸਚਾ ਜੋ ਪਰਮੇਸ੍ਵਰ ਹੈ, ਤਿਸ ਕਾ (ਢੋਆ) ਆਸਰਾ ਵਾ ਮਿਲਾਪ ਕਰ ਕੇ ਜਿਸ ਨੇ ਪੰਜ ਕਾਮਾਦਿਕ ਬਿਕਾਰ ਬਾਂਧੇ ਹੈਂ॥
Prof. Sahib Singhਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,

ਪਦ ਅਰਥ ਪੰਜੇ = ਕਾਮ ਆਦਿਕ ਪੰਜ ਹੀ ਵਿਕਾਰ। ਬਲੀ = ਬਲਵਾਨ। ਢੋਆ = ਭੇਟਾ।

SikhNet (Spanish)Apoyándose en el Uno Verdadero, uno controla a las cinco pasiones,

ਆਪਣੇ ਚਰਣ ਜਪਾਇਅਨੁ; ਵਿਚਿ ਦਯੁ ਖੜੋਆ ॥

aapane charan japaaeian; vich day kharroaa |

Sant Singh KhalsaThe Lord Himself leads us to dwell at His Feet. He stands right in our midst.
Manmohan SinghStanding within my mind, the Lord has made me meditate on His feet.
Manmohan Singh (Punjabi)ਮੇਰੇ ਮਨ ਅੰਦਰ ਖਲੋ ਸੁਆਮੀ ਨੇ ਮੇਰੇ ਪਾਸੋਂ ਆਪਣੇ ਪੈਰਾਂ ਦਾ ਸਿਮਰਨ ਕਰਵਾਇਆ ਹੈ।
Fareedkot Teekaਤਿਸ ਕੇ ਬੀਚ (ਦਯੁ) ਵਾਹਿਗੁਰੂ ਆਪ ਖੜਾ ਹੋ ਕਰ ਅਰਥਾਤ ਰਖ੍ਯਕ ਹੋ ਕੇ ਅਪਣੇ ਚਰਨ ਜਪਾਏ ਹੈਂ, ਭਾਵ ਅਪਣੇ ਚਰਨੋਂ ਕਾ ਧ੍ਯਾਨੁ ਕਰਾਯਾ ਹੈ॥
Prof. Sahib Singhਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,

ਪਦ ਅਰਥ ਜਪਾਇਅਨੁ = ਉਸ ਨੇ ਜਪਾਏ। ਵਿਚਿ = ਉਸ ਦੇ ਹਿਰਦੇ ਵਿਚ। ਦਯੁ = ਦਿਆਲ ਪ੍ਰਭੂ।

SikhNet (Spanish)ahí Dios se para en medio de uno y lo trae a habitar a Sus Pies.

ਰੋਗ ਸੋਗ ਸਭਿ ਮਿਟਿ ਗਏ; ਨਿਤ ਨਵਾ ਨਿਰੋਆ ॥

rog sog sabh mitt ge; nit navaa niroaa |

Sant Singh KhalsaAll sorrows and sicknesses are eradicated, and you become ever-fresh and rejuvenated.
Manmohan SinghI am rid of all the ailments and sorrow, and am ever hale and hearty.
Manmohan Singh (Punjabi)ਮੇਰੀਆਂ ਸਾਰੀਆਂ ਬੀਮਾਰੀਆਂ ਤੇ ਅਫਸੋਸ ਦੂਰ ਹੋ ਗਹੇ ਹਨ ਅਤੇ ਮੈਂ ਹਮੇਸ਼ਾਂ ਨੌ-ਬਰ-ਨੌ ਹਾਂ।
Fareedkot Teekaਤਿਸ ਕੇ ਰੋਗ ਔਰ ਸੋਗ ਸਭ ਦੂਰ ਹੋ ਗਏ ਹੈਂ ਔਰ ਵਹੁ ਨਿਤ ਹੀ (ਨਵਾ) ਨਵੀਨ ਅਰਥਾਤ ਖੁਸੀ ਔ (ਨਿਰੋਆ) ਅਰੋਗ ਹੂਆ ਹੈ, ਭਾਵ ਹੰਕਾਰ ਰੋਗ ਸੇ ਰਹਿਤ ਹੂਆ ਹੈ॥
Prof. Sahib Singh(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।

ਪਦ ਅਰਥ ਸਭਿ = ਸਾਰੇ। ਨਿਰੋਆ = ਰੋਗ ਰਹਿਤ, ਅਰੋਗ।

SikhNet (Spanish)Uno se libera de sus tristezas y males, estando siempre fresco

ਦਿਨੁ ਰੈਣਿ ਨਾਮੁ ਧਿਆਇਦਾ; ਫਿਰਿ ਪਾਇ. ਨ ਮੋਆ ॥

din rain naam dhiaaeidaa; fir paae. na moaa |

Sant Singh KhalsaNight and day, meditate on the Naam, the Name of the Lord. You shall never again die.
Manmohan SinghContemplating the Lord's Name day and night I shall die not again.
Manmohan Singh (Punjabi)ਦਿਨ ਤੇ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਮੁੜ ਕੇ ਨਹੀਂ ਮਰਾਂਗਾ।
Fareedkot Teekaਸੋ ਰਾਤਿ ਦਿਨ ਨਾਮ ਕੋ ਧ੍ਯਾਵਤਾ ਹੈ ਫਿਰ ਵਹੁ ਮੁਰਝਾਵਣਾ ਨਹੀਂ ਪਾਵਤਾ ਹੈ, ਭਾਵ ਸੋਕਵਾਨ ਨਹੀਂ ਹੋਤਾ; ਵਾ (ਮੋਆ) ਮਰਣੁ ਨਹੀਂ ਪਾਵਤਾ ਹੈ॥
Prof. Sahib Singhਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।

ਪਦ ਅਰਥ ਰੈਣਿ = ਰਾਤ। ਮੋਆ = ਮੌਤ, ਜਨਮ ਮਰਨ ਦਾ ਗੇੜ।

SikhNet (Spanish)y renovado para habitar en el Naam, el Nombre del Señor, día y noche y no morir nunca más.

ਜਿਸ ਤੇ ਉਪਜਿਆ ਨਾਨਕਾ; ਸੋਈ ਫਿਰਿ ਹੋਆ ॥੨॥

jis te upajiaa naanakaa; soee fir hoaa |2|

Sant Singh KhalsaAnd the One, from whom we came, O Nanak, into Him we merge once again. ||2||
Manmohan SinghO Nanak, I have ultimately become He, from whom I had issued forth.
Manmohan Singh (Punjabi)ਹੇ ਨਾਨਕ! ਮੈਂ ਓੜਕ ਨੂੰ ਉਹੀ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਹਾਂ ਸੇ ਜੀਉ ਉਤਪੰਨ੍ਯ ਹੂਆ ਥਾ ਵਹੀ ਫਿਰ ਹੂਆ, ਭਾਵ ਪਰਮੇਸ੍ਵਰ ਸਾਥ ਅਭੇਦ ਹੂਆ ਹੈ॥੨॥☬ਪ੍ਰਸ਼ਨ:
Prof. Sahib Singhਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥
SikhNet (Spanish)El ser se convierte en Lo Mismo de donde vino. (2)

ਕਿਥਹੁ ਉਪਜੈ. ਕਹ ਰਹੈ; ਕਹ ਮਾਹਿ ਸਮਾਵੈ ॥

kithahu upajai. keh rahai; keh maeh samaavai |

Sant Singh KhalsaWhere do we come from? Where do we live? Where do we go in the end?
Manmohan SinghWhere from springs the man, where lives he, and in what does he merge?
Manmohan Singh (Punjabi)ਬੰਦਾ ਕਿਥੋਂ ਉਤਪੰਨ ਹੁੰਦਾ ਹੈ, ਕਿਥੇ ਉਹ ਰਹਿੰਦਾ ਹੈ ਅਤੇ ਕਾਹਦੇ ਵਿੱਚ ਉਹ ਲੀਨ ਹੋ ਜਾਂਦਾ ਹੈ।
Fareedkot Teekaਕਹਾਂ ਸੇ ਜਗਤ ਉਤਪਤ ਹੋਤਾ ਹੈ ਔਰ ਕਹਾਂ ਇਸਥਿਤ ਰਹਿਤਾ ਹੈ ਔਰ ਅੰਤ ਕੋ ਕਿਸ ਮੇਂ ਸਮਾਵਤਾ ਹੈ?☬ਇਸ ਕਾ ਉੱਤ੍ਰ: ਜਿਸ ਤੇ ਜਿਸ ਪਰਮੇਸ੍ਵਰ ਸੇ ਜਗਤ ਉਤਪਤ ਹੂਆ ਹੈ, ਤਿਸੀ ਮੇਂ ਇਸਥਤ ਹੈ। ਪੁਨਹ ਅੰਤ ਕੋ ਭੀ ਸੋਈ ਰੂਪ ਹੂਆ ਹੈ, ਭਾਵ ਸੇ ਕਲਪਤਿ ਵਸਤੂ ਅਧਿਸਠਾਨ ਸੇ ਭਿੰਨ ਨਹੀਂ ਹੋਤੀ ਹੈ। ਇਸ ਮੇਂ ਜਗ੍ਯਾਸੂ ਕੇ ਚਿੰਤਨ ਕਾ ਪ੍ਰਕਾਰੁ ਹੈ, ਭਾਵ ਐਸੇ ਚਿੰਤਨ ਕਰੋ ਵਾ ਪ੍ਰਸ੍ਨ ਪਖ ਮੇਂ ਏਹੁ ਉੱਤਰ ਹੈ॥
Prof. Sahib Singh(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।

ਪਦ ਅਰਥ ਕਹ ਮਾਹਿ = ਕਾਹਦੇ ਵਿਚ? ਸਮਾਵੈ = ਲੀਨ ਹੋ ਜਾਂਦਾ ਹੈ।

SikhNet (Spanish)¿De dónde viene el ser humano, en dónde vive y a dónde va?

ਜੀਅ ਜੰਤ ਸਭਿ. ਖਸਮ ਕੇ; ਕਉਣੁ ਕੀਮਤਿ ਪਾਵੈ ॥

jeea jant sabh. khasam ke; kaun keemat paavai |

Sant Singh KhalsaAll creatures belong to God, our Lord and Master. Who can place a value on Him?
Manmohan SinghMen and all other beings belong to the Lord. Who can appraise their worth?
Manmohan Singh (Punjabi)ਇਨਸਾਨ ਤੇ ਹੋਰ ਸਾਰੇ ਜੀਵ ਮਾਲਕ ਦੀ ਮਲਕੀਅਤ ਹਨ। ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਛੋਟੇ ਬਡੇ ਜੋ ਜੀਵ ਸਭ (ਖਸਮ) ਪਰਮੇਸ੍ਵਰ ਕੇ ਹੈਂ ਔਰ ਕੀਮਤ ਪਾਵਣੇ ਵਾਲਾ ਕੌਣ ਹੈ? ਭਾਵ ਸੇ ਵੋਹੀ ਖਸਮੁ ਕੀਮਤਿ ਪਾਉਣੇ ਵਾਲਾ ਹੈ। ਹੋਰੁ ਕੋਈ ਜਾਣ ਨਹੀਂ ਸਕਤਾ ਹੈ, ਭਾਵ ਈਸਰ ਕੇ ਸੰਕਲਪ ਅੰਦਰ ਸ੍ਰਿਸ੍ਟੀ ਇਸਥਿਤੀ ਲੈਤਾ ਹੈ॥
Prof. Sahib Singhਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।
SikhNet (Spanish)Todas las criaturas pertenecen a Dios, ¿quién podría Evaluarlo?

ਕਹਨਿ ਧਿਆਇਨਿ ਸੁਣਨਿ ਨਿਤ; ਸੇ ਭਗਤ ਸੁਹਾਵੈ ॥

kehan dhiaaein sunan nit; se bhagat suhaavai |

Sant Singh KhalsaThose who meditate, listen and chant, those devotees are blessed and beautified.
Manmohan SinghBeauteous are the saints, who ever utter, contemplate and hear the Lord's Name.
Manmohan Singh (Punjabi)ਸੋਹਣੇ ਸੁਨੱਖੇ ਹਨ ਸਾਧੂ, ਜੋ ਸੁਆਮੀ ਦੇ ਨਾਮ ਨੂੰ ਸਦਾ ਉਚਾਰਦੇ, ਸਿਮਰਦੇ ਅਤੇ ਸ੍ਰਵਣ ਕਰਦੇ ਹਨ।
Fareedkot Teekaਜੋ ਬਾਣੀ ਕਰ ਕੇ ਹਰੀ ਨਾਮ ਕੋ ਕਹਤੇ ਹੈਂ ਔਰ ਮਨ ਕਰ ਕੇ ਧ੍ਯਾਵਤੇ ਹੈਂ ਔਰ ਨਿਤਾਪ੍ਰਤਿ ਹਰੀ ਜਸ ਕੋ ਸੁਣਤੇ ਹੈਂ ਸੇ ਭਗਤ ਸੋਭਨੀਕ ਹੈਂ॥
Prof. Sahib Singhਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।

ਪਦ ਅਰਥ ਕਹਨਿ = ਕਹਿੰਦੇ ਹਨ। ਸੁਹਾਵੈ = ਸੋਹਣੇ ਲੱਗਦੇ ਹਨ।

SikhNet (Spanish)Los que recitan, escuchan y meditan en Dios, oh benditos, benditos son esos Devotos.

ਅਗਮੁ ਅਗੋਚਰੁ ਸਾਹਿਬੋ; ਦੂਸਰੁ. ਲਵੈ ਨ ਲਾਵੈ ॥

agam agochar saahibo; doosar. lavai na laavai |

Sant Singh KhalsaThe Lord God is Inaccessible and Unfathomable; there is no other equal to Him.
Manmohan SinghInaccessible and Inapprehensible is the Lord. None else can equal Him.
Manmohan Singh (Punjabi)ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰਾ ਹੈ ਸਾਹਿਬ। ਹੋਰ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਵਹੁ (ਸਾਹਿਬੋ) ਵਾਹਿਗੁਰੂ ਅਗਮ ਹੈ, ਅਗੋਚਰੁ ਹੈ, ਦੂਸਰਾ ਕੋਈ ਉਸ ਕੇ (ਲਵੈ) ਸਦ੍ਰਸ ਨਹੀਂ ਲਾਈਤਾ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਪਦ ਅਰਥ ਲਵੈ ਨ ਲਾਵੈ = ਬਰਾਬਰੀ ਨਹੀਂ ਕਰ ਸਕਦਾ। ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ

SikhNet (Spanish)Dios es Infinito e Imperceptible y no hay nada ni nadie que Lo puede igualar.

ਸਚੁ ਪੂਰੈ ਗੁਰਿ ਉਪਦੇਸਿਆ; ਨਾਨਕੁ ਸੁਣਾਵੈ ॥੩॥੧॥

sach poorai gur upadesiaa; naanak sunaavai |3|1|

Sant Singh KhalsaThe Perfect Guru has taught this Truth. Nanak proclaims it to the world. ||3||1||
Manmohan SinghThe perfect Guru has instructed Nanak in Truth and this is what he preaches into the world.
Manmohan Singh (Punjabi)ਪੂਰਨ ਗੁਰਾਂ ਨੇ ਨਾਨਕ ਨੂੰ ਸੱਚ ਦੀ ਸਿਖ-ਮਤ ਦਿੱਤੀ ਹੈ ਅਤੇ ਇਹ ਹੀ ਸੰਸਾਰ ਨੂੰ ਪਰਚਾਰਦਾ ਹੈ।
Fareedkot Teekaਪੂਰੇ ਸ੍ਰੀ ਗੁਰੂ ਰਾਮਦਾਸ ਜੀ ਨੇ ਏਹ ਸਚਾ ਉਪਦੇਸ ਕੀਆ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਅਧਿਕਾਰੀਓਂ ਕੋ ਸੁਣਾਵਤਾ ਹੂੰ ਏਕ ਪਰਮੇਸ੍ਵਰ ਸੇ ਬਿਨਾਂ ਦੂਜਾ ਕੋਈ ਨਹੀਂ ਹੈ॥੩॥੧॥☬ਸਮਾਨ ਬ੍ਯਾਪਕਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥

ਪਦ ਅਰਥ ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ਹੈ। ਸਚੁ = ਸਦਾ-ਥਿਰ ਪ੍ਰਭੂ।॥੩॥੧॥

SikhNet (Spanish)El Guru Perfecto ha instruido a Nanak en Su Verdad y éste es Su Mensaje al ser humano. (3-1)

Open this shabad →

Shabad Bhagat Kabir Ji Raag Basant

ਬਸੰਤੁ ਬਾਣੀ ਭਗਤਾਂ ਕੀ ॥ ਕਬੀਰ ਜੀ ਘਰੁ ੧ ॥

basant baanee bhagataan kee | kabeer jee ghar 1 |

Sant Singh KhalsaBasant, The Word Of The Devotees, Kabeer Jee, First House:
Manmohan SinghBasant Hymns of the saints. kabir Ji.
Manmohan Singh (Punjabi)ਬਸੰਤ ਸੰਤਾਂ ਦੇ ਸ਼ਬਦ। ਕਬੀਰ ਜੀ।
Prof. Sahib Singhਰਾਗ ਬਸੰਤੁ ਵਿੱਚ ਭਗਤਾਂ ਦੀ ਬਾਣੀ। (ਰਾਗ ਬਸੰਤ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Basant Palabras de los Bjaktas. Kabir yi

Open this shabad →

Shabad Bhagat Kabir Ji Raag Basant

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਉਲੀ ਧਰਤੀ; ਮਉਲਿਆ ਅਕਾਸੁ ॥

maulee dharatee; mauliaa akaas |

Sant Singh KhalsaThe earth is in bloom, and the sky is in bloom.
Manmohan SinghThe earth is in bloom, and in bloom is the sky.
Manmohan Singh (Punjabi)ਜਮੀਨ ਖਿੜਾਉ ਵਿੱਚ ਹੈ ਅਤੇ ਖਿੜਾਉ ਵਿੱਚ ਹੈ ਆਸਮਾਨ।
Fareedkot Teekaਹੇ ਭਾਈ! ਰਾਜਾ ਰਾਮ ਕੀ ਚੇਤਨਸੱਤਾ ਕਰ ਧਰਤੀ ਮੌਲ ਰਹੀ ਹੈ ਪੁਨਹ ਤਿਸ ਕਰ ਅਕਾਸੁ ਭੀ ਪ੍ਰਫੁਲਤ ਹੋ ਰਹਾ ਹੈ; ਵਾ ਜਿਸ ਕੀ ਸੱਤਾ ਧਰਤੀ ਮੇਂ ਮਿਲ ਰਹੀ ਹੈ ਵੋਹੀ ਰਾਜਾ ਰਾਮੁ ਅਕਾਸ ਮੇਂ ਮਿਲ ਰਹਾ ਹੈ॥
Prof. Sahib Singhਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।

ਪਦ ਅਰਥ ਮਉਲੀ = ਖਿੜੀ ਹੋਈ ਹੈ, ਟਹਿਕ ਰਹੀ ਹੈ, ਸੁਹਣੀ ਲੱਗ ਰਹੀ ਹੈ।

SikhNet (Spanish)La tierra entera está en flor, así como el cielo, pues mira,

ਘਟਿ ਘਟਿ ਮਉਲਿਆ; ਆਤਮ ਪ੍ਰਗਾਸੁ ॥੧॥

ghatt ghatt mauliaa; aatam pragaas |1|

Sant Singh KhalsaEach and every heart has blossomed forth, and the soul is illumined. ||1||
Manmohan SinghEvery heart has flowered by the Lord's Light.
Manmohan Singh (Punjabi)ਪ੍ਰਭੂ ਦੇ ਪਰਕਾਸ਼ ਦੁਆਰਾ ਹਰ ਦਿਲ ਪ੍ਰਫੁੱਲਤ ਹੋਇਆ ਹੋਇਆ ਹੈ।
Fareedkot Teekaਸੋ ਆਤਮਾ ਪ੍ਰਗਾਸ ਰੂਪ ਘਟ ਘਟ ਮੇਂ ਮਿਲਾ ਹੂਆ ਹੈ; ਵਾ (ਘਟਿ ਘਟਿ) ਜੋ ਸਰੀਰ ਮਾਤ੍ਰ ਹੈ, ਸੋ ਆਤਮ ਕੇ ਪ੍ਰਕਾਸ ਕਰ ਕੇ ਪ੍ਰਫੁਲਤ ਹੋ ਰਹਾ ਹੈ॥੧॥
Prof. Sahib Singhਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਮਉਲਿਆ = ਖਿੜਿਆ ਹੋਇਆ ਹੈ, ਚਮਕ ਦਿਖਾ ਰਿਹਾ ਹੈ, ਭਾਵ ਮਾਰ ਰਿਹਾ ਹੈ। ਪ੍ਰਗਾਸੁ = ਚਾਨਣ, ਜੋਤ। ਆਤਮ ਪ੍ਰਗਾਸੁ = ਆਤਮਾ ਦਾ ਪ੍ਰਕਾਸ਼, ਪਰਮਾਤਮਾ ਦੀ ਜੋਤ ਦਾ ਚਾਨਣ ॥੧॥

SikhNet (Spanish)en cada corazón está la Iluminación de Dios. (1)

ਰਾਜਾ ਰਾਮੁ ਮਉਲਿਆ; ਅਨਤ ਭਾਇ ॥

raajaa raam mauliaa; anat bhaae |

Sant Singh KhalsaMy Sovereign Lord King blossoms forth in countless ways.
Manmohan SinghMy Lord, the King, is rejoicing in endless ways.
Manmohan Singh (Punjabi)ਮੇਰਾ ਪ੍ਰਭੂ, ਪਾਤਿਸ਼ਾਹ ਅੰਤ-ਰਹਿਤ ਤਰੀਕਿਆਂ ਨਾਲ ਪ੍ਰਸੰਨ ਹੋ ਰਿਹਾ ਹੈ।
Fareedkot Teekaਰਾਜਾ ਰਾਮ ਅਨੇਕ (ਭਾਇ) ਪ੍ਰਕਾਰੋਂ ਕਰ ਮਿਲ ਰਹਿਆ ਹੈ॥
Prof. Sahib Singh(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।

ਪਦ ਅਰਥ ਰਾਜਾ = ਪ੍ਰਕਾਸ਼-ਸਰੂਪ। ਅਨਤ = ਅਨੰਤ। ਅਨਤ ਭਾਇ = ਅਨੰਤ ਭਾਵ ਵਿਚ, ਬੇਅੰਤ ਤਰੀਕਿਆਂ ਨਾਲ, ਅਨੇਕ ਤਰ੍ਹਾਂ।

SikhNet (Spanish)Si, mi Señor, el Rey, está en flor con un millón de colores

ਜਹ ਦੇਖਉ; ਤਹ ਰਹਿਆ ਸਮਾਇ ॥੧॥ ਰਹਾਉ ॥

jeh dekhau; teh rahiaa samaae |1| rahaau |

Sant Singh KhalsaWherever I look, I see Him there pervading. ||1||Pause||
Manmohan SinghWhithersoever I see, thither He is contained. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਓਥੇ ਹੀ ਉਹ ਰਮਿਆ ਹੋਹਿਆ ਹੈ। ਠਹਿਰਾਉ।
Fareedkot Teekaਜਹਾਂ ਦੇਖੋਂ ਤਹਾਂ ਹੀ ਸਮਾਇ ਰਹਾ ਹੈ॥੧॥ ਰਹਾਉ ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥

ਪਦ ਅਰਥ ਜਹ = ਜਿੱਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਧਰ। ਸਮਾਇ ਰਹਿਆ = ਭਰਪੂਰ ਹੈ ॥੧॥ ਰਹਾਉ ॥

SikhNet (Spanish)y a donde miro ahí Lo veo prevalecer. (1-Pausa)

ਦੁਤੀਆ ਮਉਲੇ; ਚਾਰਿ ਬੇਦ ॥

duteea maule; chaar bed |

Sant Singh KhalsaThe four Vedas blossom forth in duality.
Manmohan SinghThe four Vadas rejoice in duality.
Manmohan Singh (Punjabi)ਚਾਰੇ ਹੀ ਵੇਦ ਦਵੈਤ ਭਾਵ ਅੰਦਰ ਖੁਸ਼ ਹੋ ਰਹੇ ਹਨ।
Fareedkot Teekaਦ੍ਵੈਤ ਭਾਵ ਰੂਪ ਸੰਸਾਰ ਅਰ ਚਾਰੋਂ ਬੇਦ ਭੀ ਤਿਸ ਕੀ ਚੇਤਨਸੱਤਾ ਕੋ ਪਾਇ ਕਰ ਮੌਲੇ ਹੂਏ ਹੈਂ; ਵਾ ਇਨ ਮੇਂ ਭੀ ਰਾਜਾ ਰਾਮ ਕੀ ਸੱਤਾ ਮਿਲੀ ਹੂਈ ਹੈ॥
Prof. Sahib Singhਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,

ਪਦ ਅਰਥ ਦੁਤੀਆ = ਦੂਜੀ ਗੱਲ (ਇਹ ਹੈ); ਅਤੇ ਹੋਰ (ਸੁਣੋ)।

SikhNet (Spanish)Los cuatro Vedas también han florecido para esparcir la Luz de Dios,

ਸਿੰਮ੍ਰਿਤਿ ਮਉਲੀ; ਸਿਉ ਕਤੇਬ ॥੨॥

sinmrit maulee; siau kateb |2|

Sant Singh KhalsaThe Simritees blossom forth, along with the Koran and the Bible. ||2||
Manmohan SinghSo are rejoicing the Simritis, together with the Muslim religious books.
Manmohan Singh (Punjabi)ਏਸੇ ਤਰ੍ਹਾਂ ਹੀ ਖੁਸ਼ ਹੋ ਰਹੀਆਂ ਹਨ ਸਿਮ੍ਰਤੀਆਂ, ਮੁਸਲਮਾਨੀ ਧਾਰਮਕ ਪੁਸਤਕ ਸਮੇਤ।
Fareedkot Teekaਸਿੰਮ੍ਰਿਤੀਆਂ ਭੀ ਕਤੇਬੋਂ ਕੇ ਸਹਿਤ ਮੌਲ ਰਹੀ ਹੈਂ; ਵਾ ਕਤੇਬੋਂ ਕੇ ਸਹਿਤ ਸਿੰਮ੍ਰਿਤੀਯੋਂ ਮੇਂ ਤਿਸ ਕੀ ਸੱਤਾ ਮਿਲ ਰਹੀ ਹੈ॥੨॥
Prof. Sahib Singhਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥

ਪਦ ਅਰਥ ਸਿਉ ਕਤੇਬ = ਮੁਸਲਮਾਨੀ ਧਰਮ ਪੁਸਤਕਾਂ ਸਮੇਤ ॥੨॥

SikhNet (Spanish)los Smritis y los Textos Semíticos están esparciendo flores. (2)

ਸੰਕਰੁ ਮਉਲਿਓ; ਜੋਗ ਧਿਆਨ ॥

sankar maulio; jog dhiaan |

Sant Singh KhalsaShiva blossoms forth in Yoga and meditation.
Manmohan SinghShiva is blossoming in the yoga contemplation.
Manmohan Singh (Punjabi)ਯੋਗ ਦੇ ਚਿੰਤਨ ਅੰਦਰ ਸ਼ਿਵਜੀ ਪ੍ਰਫੁਲਤ ਹੋ ਰਿਹਾ ਹੈ।
Fareedkot Teekaਸਿਵਜੀ ਜੋਗ ਧਿਆਨ ਕਰ ਪ੍ਰਫੁਲਤ ਹੋ ਰਹਾ ਹੈ; ਵਾ ਸਿਵਜੀ ਮੇਂ ਜੋਗਧ੍ਯਾਨ ਰੂਪ ਹੋ ਕਰ ਰਾਜਾ ਰਾਮ ਮਿਲ ਰਹਾ ਹੈ॥
Prof. Sahib Singhਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।

ਪਦ ਅਰਥ ਸੰਕਰੁ = ਸ਼ਿਵ।

SikhNet (Spanish)Shiva también afloró, envuelto en meditación, oh, pero el Señor de Kabir,

ਕਬੀਰ ਕੋ ਸੁਆਮੀ. ਸਭ ਸਮਾਨ ॥੩॥੧॥

kabeer ko suaamee. sabh samaan |3|1|

Sant Singh KhalsaKabeer's Lord and Master pervades in all alike. ||3||1||
Manmohan SinghKabir's Lord blooms amongst all alike.
Manmohan Singh (Punjabi)ਕਬੀਰ ਦਾ ਸਾਹਿਬ ਸਾਰਿਆਂ ਅੰਦਰ ਇਕ ਸਮਾਨ ਪ੍ਰਫੁਲਤ ਹੋ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰੇ ਕੋ ਸ੍ਵਾਮੀ ਸਭ ਮੇਂ (ਸਮਾਨ) ਬ੍ਯਾਪਕ ਦ੍ਰਿਸਟਿ ਆਵਤਾ ਹੈ॥੩॥੧॥
Prof. Sahib Singh(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥

ਪਦ ਅਰਥ ਸਭ = ਹਰ ਥਾਂ। ਸਮਾਨ = ਇਕੋ ਜਿਹਾ ॥੩॥੧॥

* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਉਸੇ ਦੀ ਜੋਤ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ।

SikhNet (Spanish)prevalece en los corazones de la misma forma. (3-1)

Open this shabad →

Shabad Bhagat Kabir Ji Raag Basant continues on Ang 1194

ਪੰਡਿਤ ਜਨ ਮਾਤੇ; ਪੜੑਿ ਪੁਰਾਨ ॥

panddit jan maate; parra puraan |

Sant Singh KhalsaThe Pandits, the Hindu religious scholars, are intoxicated, reading the Puraanas.
Manmohan SinghThe learned Brahmans are intoxicated reading the Puranas.
Manmohan Singh (Punjabi)ਵਿਦਵਾਨ ਬ੍ਰਾਹਮਣ ਪੁਰਾਣਾ ਨੂੰ ਵਾਚ ਕੇ ਮਤਵਾਲੇ ਹੋਏ ਹੋਏ ਹਨ।
Fareedkot Teekaਪੰਡਤ ਜਨ ਪੁਰਾਣੋਂ ਕੋ ਪੜ ਕਰ ਮੱਤੇ ਹੂਏ ਹੈਂ॥
Prof. Sahib Singhਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;

ਪਦ ਅਰਥ ਜਨ = ਲੋਕ। {ਨੋਟ: ਲਫ਼ਜ਼ 'ਜਨ' ਕਿਸੇ ਸ਼੍ਰੇਣੀ ਦੇ ਲਫ਼ਜ਼ ਨਾਲ ਵਰਤੀਏ ਤਾਂ ਉਸ ਦਾ ਅਰਥ ਹੁੰਦਾ ਹੈ "ਉਸ ਸ਼੍ਰੈਣੀ ਦੇ ਆਮ ਲੋਕ"}। ਮਾਤੇ = ਮੱਤੇ ਹੋਏ, ਮਸਤੇ ਹੋਏ, ਅਹੰਕਾਰੀ। ਪੜ੍ਹ੍ਹਿ = ਪੜ੍ਹ ਕੇ।

SikhNet (Spanish)Los Pundits están envueltos en los Puranas,

ਜੋਗੀ ਮਾਤੇ; ਜੋਗ ਧਿਆਨ ॥

jogee maate; jog dhiaan |

Sant Singh KhalsaThe Yogis are intoxicated in Yoga and meditation.
Manmohan SinghThe yogis are intoxicated in practising Yoga.
Manmohan Singh (Punjabi)ਯੋਗੀ ਯੋਗ ਦੀ ਕਮਾਈ ਕਰਨ ਵਿੱਚ ਮਤਵਾਲੇ ਹੋਏ ਹੋਏ ਹਨ।
Fareedkot Teekaਜੋਗੀ ਜੋਗ ਧ੍ਯਾਨ ਮੇਂ ਮਾਤੇ ਹੂਏ ਹੈਂ, ਭਾਵ ਹੰਕਾਰ ਸਹਤ ਹੈਂ॥
Prof. Sahib Singhਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,
SikhNet (Spanish)los Yoguis en su práctica de Yoga,

ਸੰਨਿਆਸੀ ਮਾਤੇ ਅਹੰਮੇਵ ॥

saniaasee maate ahamev |

Sant Singh KhalsaThe Sannyaasees are intoxicated in egotism.
Manmohan SinghThe secitarians are inebriated in the mysteries of self-conceit.
Manmohan Singh (Punjabi)ਇਕਾਂਤੀ ਸਵੈ-ਹੰਗਤਾ ਅੰਦਰ ਨਸ਼ਈ ਹੋਏ ਹੋਏ ਹਨ।
Fareedkot Teekaਸੰਨਿਆਸੀ ਭੀ (ਅਹੰਮੇਵ) ਹੰਕਾਰ ਮੇਂ ਮਾਤੇ ਹੂਏ ਹੈਂ॥
Prof. Sahib Singhਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;

ਪਦ ਅਰਥ ਅਹੰਮੇਵ = ਅਹੰਕਾਰ।

SikhNet (Spanish)los Sanyasas de forma egocéntrica se han involucrado en ellos mismos,

ਤਪਸੀ ਮਾਤੇ; ਤਪ ਕੈ ਭੇਵ ॥੧॥

tapasee maate; tap kai bhev |1|

Sant Singh KhalsaThe penitents are intoxicated with the mystery of penance. ||1||
Manmohan SinghThe penitents are inebriated in the mysteries of penances.
Manmohan Singh (Punjabi)ਤਪੱਸਵੀ ਤਪਾਂ ਦੇ ਭੇਤਾਂ ਅੰਦਰ ਨਸ਼ਈ ਹੋ ਰਹੇ ਹਨ।
Fareedkot Teekaਤਪਸੀ ਤਪ ਕੇ (ਭੇਵ) ਪ੍ਰਕਾਰ ਮੇਂ ਮੱਤੇ ਹੂਏ ਹੈਂ॥੧॥
Prof. Sahib Singhਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ॥੧॥

ਪਦ ਅਰਥ ਭੇਵ = ਭੇਤ, ਮਰਮ ॥੧॥

SikhNet (Spanish)y los que practican austeridades están metidos en su propia austeridad. (1)

ਸਭ ਮਦ ਮਾਤੇ; ਕੋਊ. ਨ ਜਾਗ ॥

sabh mad maate; koaoo. na jaag |

Sant Singh KhalsaAll are intoxicated with the wine of Maya; no one is awake and aware.
Manmohan SinghAll are intoxicated with ego. No one is awake.
Manmohan Singh (Punjabi)ਸਾਰੇ ਹੰਕਾਰ ਨਾਲ ਨਸ਼ਈ ਹਨ ਕੋਈ ਭੀ ਜਾਗਦਾ ਨਹੀਂ।
Fareedkot Teekaਸਭ ਜੀਵ ਹੰਕਾਰ ਕਰ ਮਾਤੇ ਹੂਏ ਹੈਂ ਕੋਈ ਜਾਗਤਾ ਨਹੀਂ ਹੈ॥
Prof. Sahib Singhਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ)।
SikhNet (Spanish)Sí, todos y cada uno están embriagados con el vino de Maya y nadie está lúcido,

ਸੰਗ ਹੀ ਚੋਰ; ਘਰੁ ਮੁਸਨ ਲਾਗ ॥੧॥ ਰਹਾਉ ॥

sang hee chor; ghar musan laag |1| rahaau |

Sant Singh KhalsaThe thieves are with them, plundering their homes. ||1||Pause||
Manmohan SinghThe thieves, who are with them are blundering their home. Pause.
Manmohan Singh (Punjabi)ਤਸਕਰ ਜੋ ਉਨ੍ਹਾਂ ਦੇ ਨਾਲ ਹੀ ਹਨ, ਉਹਨਾਂ ਦੇ ਘਰ ਨੂੰ ਲੁੱਟ ਰਹੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਕਾਮਾਦਿਕ ਚੋਰ ਸੰਗ ਹੀ (ਘਰੁ) ਅੰਤਹਕਰਣ ਮੇਂ ਸੁਭ ਗੁਣੋਂ ਰੂਪੀ ਧਨ ਕੋ ਲੂਟਨੇ ਲਾਗੇ ਹੂਏ ਹੈਂ॥੧॥ ਰਹਾਉ ॥☬ਜੇ ਕਹੇ ਕੋਈ ਜਾਗਤਾ ਭੀ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ॥੧॥ ਰਹਾਉ ॥

ਪਦ ਅਰਥ ਸੰਗ ਹੀ = ਨਾਲ ਹੀ; ਅੰਦਰ ਹੀ। ਮੁਸਨ ਲਾਗ = ਠੱਗਣ ਲੱਗ ਪੈਂਦੇ ਹਨ ॥੧॥ ਰਹਾਉ ॥

SikhNet (Spanish)los cuatro deseos, como ladrones, ultrajan el hogar de cada uno. (1-Pausa)

ਜਾਗੈ ਸੁਕਦੇਉ ਅਰੁ ਅਕੂਰੁ ॥

jaagai sukadeo ar akoor |

Sant Singh KhalsaSuk Dayv and Akrur are awake and aware.
Manmohan SinghAwake are Sukh Dev and Akrur.
Manmohan Singh (Punjabi)ਜਾਗਦੇ ਹਨ ਸੁਖਦੇਵ ਅਤੇ ਅਕਰੂਰ।
Fareedkot Teekaਸੁਕਦੇਵ ਜੀ ਔਰ (ਅਕੂਰੁ) ਅਕਰੂਰ ਜੀ ਗ੍ਯਾਨ ਕਰ ਕੇ ਜਾਗੇ ਹੈਂ॥
Prof. Sahib Singh(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;

ਪਦ ਅਰਥ ਸੁਕਦੇਉ = {Skt. शुक} ਵਿਆਸ ਦੇ ਇਕ ਪੁੱਤਰ ਦਾ ਨਾਮ ਹੈ। ਇਹ ਜੰਮਦਾ ਹੀ ਭਗਤ ਸੀ, ਇਸ ਨੇ ਬੜੇ ਕਠਿਨ ਤਪ ਕੀਤੇ। ਰਾਜਾ ਪਰੀਖ੍ਯ੍ਯਤ ਨੂੰ ਇਸੇ ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ ਸੀ। ਅਕ੍ਰੂਰ = ਕੰਸ ਦਾ ਭਰਾ, ਕ੍ਰਿਸ਼ਨ ਜੀ ਦਾ ਮਾਮਾ ਅਤੇ ਭਗਤ।

SikhNet (Spanish)Shuk Dev y Akrur, están despiertos y concientes,

Open this shabad (14 lines, Angs 1193-1194) →

Ang 1193 of 1430