ੴ

ਸਿੱਖਬਾਣੀ · SikhBani

ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥

anik janam bhrame jon maeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1192, 1193 · 35 lines
Translations

ਬਸੰਤੁ ਮਹਲਾ ੫ ॥

basant mahalaa 5 | Ang 1192

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥

anik janam bhrame jon maeh | Ang 1192

Sant Singh KhalsaThe mortal wanders in reincarnation through countless lifetimes.
Manmohan SinghFor many births, the mortal wandered in the existences.
Manmohan Singh (Punjabi)ਅਨੇਕਾਂ ਜਨਮ, ਪ੍ਰਾਣੀ ਜੂਨੀਆਂ ਅੰਦਰ ਭਟਕਦਾ ਰਿਹਾ।
Fareedkot Teekaਹੇ ਭਾਈ! ਜੀਵ ਅਨੇਕ ਹੀ ਜਨਮ ਜੋਨੀਓਂ ਮੇਂ ਭ੍ਰਮੇ ਹੈਂ॥
Prof. Sahib Singhਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ।

ਪਦ ਅਰਥ ਭ੍ਰਮੇ = ਭਟਕਦੇ ਹਨ। ਮਾਹਿ = ਵਿਚ।

SikhNet (Spanish)He vagado por millones de nacimientos, pero sin meditar en el Señor,

ਹਰਿ ਸਿਮਰਨ ਬਿਨੁ; ਨਰਕਿ ਪਾਹਿ ॥

har simaran bin; narak paeh | Ang 1192

Sant Singh KhalsaWithout meditating in remembrance on the Lord, he falls into hell.
Manmohan SinghWithout God's meditation he falls into hell.
Manmohan Singh (Punjabi)ਰੱਬ ਦੀ ਬੰਦਗੀ ਦੇ ਬਗੈਰ ਉਹ ਦੋਜ਼ਖ਼ ਵਿੱਚ ਪੈਦਾ ਹੈ।
Fareedkot Teekaਹਰੀ ਕੇ ਸਿਮਰਨ ਬਿਨਾਂ ਨਰਕ ਮੇਂ ਪੜਤੇ ਹੈਂ॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ।

ਪਦ ਅਰਥ ਨਰਕਿ = ਨਰਕ ਵਿਚ। ਪਾਹਿ = ਪੈਂਦੇ ਹਨ।

SikhNet (Spanish)uno se queda consumiendo el fuego de sus propias pasiones.

ਭਗਤਿ ਬਿਹੂਨਾ; ਖੰਡ ਖੰਡ ॥

bhagat bihoonaa; khandd khandd | Ang 1192

Sant Singh KhalsaWithout devotional worship, he is cut apart into pieces.
Manmohan SinghWithout the Lord's devotion one is cut into bite.
Manmohan Singh (Punjabi)ਪ੍ਰਭੂ ਦੇ ਵੈਰਾਗ ਦੇ ਬਗੈਰ, ਬੰਦਾ ਟੋਟੇ ਟੋਟੇ ਕੀਤਾ ਜਾਂਦਾ ਹੈ।
Fareedkot Teekaਭਗਤਿ ਹੀਨ ਪੁਰਸ (ਖੰਡ ਖੰਡ) ਟੁਕੜੇ ਟੁਕੜੇ ਹੋਤਾ ਹੈ, ਭਾਵ ਸੇ ਜਮ ਕੀ ਤਾੜਨਾ ਸਹਾਰਤਾ ਹੈ॥
Prof. Sahib Singhਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ।

ਪਦ ਅਰਥ ਬਿਹੂਨਾ = ਸੱਖਣਾ। ਖੰਡ ਖੰਡ = ਟੋਟੇ ਟੋਟੇ।

SikhNet (Spanish)Privado de la Devoción a Dios, uno es cortado en pedazos.

ਬਿਨੁ ਬੂਝੇ; ਜਮੁ ਦੇਤ ਡੰਡ ॥੧॥

bin boojhe; jam det ddandd |1| Ang 1192

Sant Singh KhalsaWithout understanding, he is punished by the Messenger of Death. ||1||
Manmohan SinghWithout realisation of the Lord, one is punished by Yama.
Manmohan Singh (Punjabi)ਸਾਈਂ ਨੂੰ ਅਨੁਭਵ ਕਰਨ ਦੇ ਬਾਝੋਂ, ਯਮ ਬੰਦੇ ਨੂੰ ਸਜ਼ਾ ਦਿੰਦਾ ਹੈ।
Fareedkot Teekaਪਰਮੇਸਰ ਕੇ ਬੁਝੇ ਬਿਨਾਂ ਤਿਨ ਕੋ ਜਮੁ ਦੰਢ ਦੇਤਾ ਹੈ॥੧॥
Prof. Sahib Singhਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥

ਪਦ ਅਰਥ ਡੰਡ = ਸਜ਼ਾ ॥੧॥

SikhNet (Spanish)Sí, sin el Conocimiento uno cae en la garras de Yama. (1)

ਗੋਬਿੰਦ ਭਜਹੁ; ਮੇਰੇ ਸਦਾ ਮੀਤ ॥

gobind bhajahu; mere sadaa meet | Ang 1192

Sant Singh KhalsaMeditate and vibrate forever on the Lord of the Universe, O my friend.
Manmohan SinghO my friend, ever remember thou thy Lord,
Manmohan Singh (Punjabi)ਹੈ ਮੇਰੇ ਮਿੱਤਰ! ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਿਤ੍ਰੋ! ਗੋਬਿੰਦ ਕੋ ਸਦੀਵ ਭਜਹੁ॥
Prof. Sahib Singhਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ।

ਪਦ ਅਰਥ ਮੇਰੇ ਮੀਤ = ਹੇ ਮੇਰੇ ਮਿੱਤਰ!

SikhNet (Spanish)Oh amigo mío, contempla para siempre a tu Dios

ਸਾਚ ਸਬਦ; ਕਰਿ ਸਦਾ ਪ੍ਰੀਤਿ ॥੧॥ ਰਹਾਉ ॥

saach sabad; kar sadaa preet |1| rahaau | Ang 1192

Sant Singh KhalsaLove forever the True Word of the Shabad. ||1||Pause||
Manmohan Singhand embrace thou ever love for the True Name. Pause.
Manmohan Singh (Punjabi)ਅਤੇ ਤੁੰ ਸੱਚੇ ਨਾਮ ਨਾਲ ਹਮੇਸ਼ਾਂ ਹੀ ਪਿਰਹੜੀ ਪਾ। ਠਹਿਰਾਉ।
Fareedkot Teekaਸਚੇ ਉਪਦੇਸ ਮੇਂ ਪ੍ਰੀਤ ਕਰੋ॥੧॥ ਰਹਾਉ ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ ॥

ਪਦ ਅਰਥ ਸਾਚ ਸਬਦ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ॥੧॥ ਰਹਾਉ ॥

SikhNet (Spanish)y ama siempre la Palabra del Shabd Verdadera del Guru. (1-Pausa)

ਸੰਤੋਖੁ. ਨ ਆਵਤ; ਕਹੂੰ ਕਾਜ ॥

santokh. na aavat; kahoon kaaj | Ang 1192

Sant Singh KhalsaContentment does not come by any endeavors.
Manmohan SinghBy no avocation, contentment comes to one.
Manmohan Singh (Punjabi)ਕਿਸੇ ਕਾਰਵਿਹਾਰ ਦੁਆਰਾ ਭੀ ਜੀਵ ਨੂੰ ਸੰਤੁਸ਼ਟਤਾ ਨਹੀਂ ਆਉਂਦੀ।
Fareedkot Teekaਬਿਨਾਂ ਪ੍ਰੀਤਿ (ਕਾਹੂ) ਕਿਸੀ ਕਾਰਜ ਮੇਂ ਭੀ ਜੀਵ ਕੋ ਸੰਤੋਖ ਨਹੀਂ ਆਵਤਾ ਹੈ॥
Prof. Sahib Singhਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ।

ਪਦ ਅਰਥ ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਕਹੂੰ ਕਾਜ = ਕਿਸੇ ਭੀ ਕੰਮਾਂ ਵਿਚ।

SikhNet (Spanish)No hay otra forma sabia de lograr el Contentamiento,

ਧੂੰਮ ਬਾਦਰ; ਸਭਿ ਮਾਇਆ ਸਾਜ ॥

dhoonm baadar; sabh maaeaa saaj | Ang 1192

Sant Singh KhalsaAll the show of Maya is just a cloud of smoke.
Manmohan SinghAll the makes of wealth are the clouds of smoke.
Manmohan Singh (Punjabi)ਧੰਨ-ਦੌਲਤ ਦੀਆਂ ਸਮੂਹ ਬਨਾਵਟਾਂ ਧੂੰਏ ਦੇ ਬੱਦਲ ਹਨ।
Fareedkot Teekaਮਾਯਾ ਕਾ (ਸਾਜ) ਬਣਾਉ ਸਭ ਧੂਏ ਕੇ ਬਾਦਰ ਸਾਦਰਸ ਹੈ॥
Prof. Sahib Singh(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)।

ਪਦ ਅਰਥ ਧੂੰਮ ਬਾਦਰ = ਧੂੰਏਂ ਦੇ ਬੱਦਲ। ਸਭਿ ਸਾਜ = ਸਾਰੇ ਤਮਾਸ਼ੇ।

SikhNet (Spanish)pues todo lo que Maya construye son simples nubes de humo.

ਪਾਪ ਕਰੰਤੌ; ਨਹ ਸੰਗਾਇ ॥

paap karantau; neh sangaae | Ang 1192

Sant Singh KhalsaThe mortal does not hesitate to commit sins.
Manmohan SinghOne shirks not from committing sins.
Manmohan Singh (Punjabi)ਗੁਨਾਹ ਕਰਨ ਤੋਂ ਬੰਦਾ ਝਿਜਕਦਾ ਨਹੀਂ।
Fareedkot Teekaਪਾਪੋਂ ਕੋ ਕਰਤਾ ਹੂਆ ਇਹ ਜੀਉ ਸੰਕਾ ਨਹੀਂ ਕਰਤਾ॥
Prof. Sahib Singh(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।

ਪਦ ਅਰਥ ਸੰਗਾਇ = ਸੰਗਦਾ, ਸ਼ਰਮ ਕਰਦਾ।

SikhNet (Spanish)El que no constriñe sus errores,

ਬਿਖੁ ਕਾ ਮਾਤਾ; ਆਵੈ ਜਾਇ ॥੨॥

bikh kaa maataa; aavai jaae |2| Ang 1192

Sant Singh KhalsaIntoxicated with poison, he comes and goes in reincarnation. ||2||
Manmohan SinghIntoxicated with poison, one comes and goes.
Manmohan Singh (Punjabi)ਜਹਿਰ ਨਾਲ ਮਤਵਾਲਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ।
Fareedkot Teekaਵਿਖੇ ਰੂਪ ਜਹਰ ਕਾ ਮਸਤ ਕੀਆ ਹੂਆ (ਆਵੈ ਜਾਇ) ਜਨਮਤਾ ਮਰਤਾ ਹੈ॥੨॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਮਾਤਾ = ਮਸਤ। ਆਵੈ ਜਾਇ = ਜੰਮਦਾ ਮਰਦਾ ਰਹਿੰਦਾ ਹੈ ॥੨॥

SikhNet (Spanish)vive del veneno, y así va y viene. (2)

ਹਉ ਹਉ ਕਰਤ; ਬਧੇ ਬਿਕਾਰ ॥

hau hau karat; badhe bikaar | Ang 1192

Sant Singh KhalsaActing in egotism and self-conceit, his corruption only increases.
Manmohan SinghPractising ego and pride evils increase ever.
Manmohan Singh (Punjabi)ਹੰਗਤਾ ਤੇ ਹੰਕਾਰ ਕਰਨ ਨਾਲ ਬਦੀਆਂ ਸਦਾ ਵਧਦੀਆਂ ਹਨ।
Fareedkot Teekaਮੈਂ ਧਨੀ ਹੂੰ ਵਾ ਰੂਪਵੰਤ ਹੂੰ। ਇਸ ਪ੍ਰਕਾਰ ਹੰਤਾ ਕਰਤੇ ਹੂਏ ਬਿਕਾਰ ਹੀ ਬਸਤੇ ਹੈਂ॥
Prof. Sahib Singhਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,

ਪਦ ਅਰਥ ਹਉ ਹਉ = ਮੈਂ ਮੈਂ। ਕਰਤ = ਕਰਦਿਆਂ। ਬਧੇ = ਵਧਦੇ ਜਾਂਦੇ ਹਨ।

SikhNet (Spanish)Con ego, las maldades de uno se incrementan,

ਮੋਹ ਲੋਭ ਡੂਬੌ ਸੰਸਾਰ ॥

moh lobh ddoobau sansaar | Ang 1192

Sant Singh KhalsaThe world is drowning in attachment and greed.
Manmohan SinghIn worldly love and greed the world is drowned.
Manmohan Singh (Punjabi)ਸੰਸਾਰੀ ਮਮਤਾ ਤੇ ਲਾਲਚ ਅੰਦਰ ਜੱਗ ਡੁੱਬ ਗਿਆ ਹੈ।
Fareedkot Teekaਮੋਹ ਔਰ ਲੋਭ ਮੇਂ ਸੰਸਾਰ ਡੂਬਾ ਹੂਆ ਹੈ॥
Prof. Sahib Singhਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,
SikhNet (Spanish)día con día, y apegado a la avaricia y al deseo, uno es ahogado.

ਕਾਮਿ ਕ੍ਰੋਧਿ; ਮਨੁ ਵਸਿ ਕੀਆ ॥

kaam krodh; man vas keea | Ang 1192

Sant Singh KhalsaSexual desire and anger hold the mind in its power.
Manmohan SinghLust and wrath sway man's mind.
Manmohan Singh (Punjabi)ਸ਼ਹਿਵਤ ਤੇ ਗੁੱਸਾ ਬੰਦੇ ਦੇ ਮਨੂਏ ਉਤੇ ਰਾਜ ਕਰਦੇ ਹਨ।
Fareedkot Teekaਕਾਮ ਔਰ ਕ੍ਰੋਧ ਨੇ ਜੀਵੋਂ ਕਾ ਮਨੁ ਬਸੁ ਕੀਆ ਹੂਆ ਹੈ॥
Prof. Sahib Singhਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ,

ਪਦ ਅਰਥ ਕਾਮਿ = ਕਾਮ-ਵਾਸਨਾ ਨੇ। ਕ੍ਰੋਧਿ = ਕ੍ਰੋਧ ਨੇ। ਵਸਿ = ਵੱਸ ਵਿਚ, ਕਾਬੂ ਵਿਚ।

SikhNet (Spanish)La mente es engañada por la lujuria y el enojo, y uno no se concentra en el Naam,

ਸੁਪਨੈ ਨਾਮੁ ਨ ਹਰਿ ਲੀਆ ॥੩॥

supanai naam na har leea |3| Ang 1192

Sant Singh KhalsaEven in his dreams, he does not chant the Lord's Name. ||3||
Manmohan SinghEven in dream, he utters not the Lord's Name.
Manmohan Singh (Punjabi)ਸੁਫਨੇ ਵਿੱਚ ਭੀ, ਉਹ ਸਾਈਂ ਦੇ ਨਾਮ ਨੂੰ ਨਹੀਂ ਉਚਾਰਦਾ।
Fareedkot Teekaਸੁਪਨੇ ਮੇਂ ਭੀ ਤਿਨੋਂ ਨੇ ਹਰੀ ਕਾ ਨਾਮ ਨਹੀਂ ਲੀਆ ਹੈ॥੩॥
Prof. Sahib Singhਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥

ਪਦ ਅਰਥ ਸੁਪਨੈ = ਸੁਪਨੇ ਵਿਚ, ਕਦੇ ਭੀ ॥੩॥

SikhNet (Spanish)el Nombre del Señor, ni aún en sueños. (3)

ਕਬ ਹੀ ਰਾਜਾ; ਕਬ ਮੰਗਨਹਾਰੁ ॥

kab hee raajaa; kab manganahaar | Ang 1192

Sant Singh KhalsaSometimes he is a king, and sometimes he is a beggar.
Manmohan SinghSometimes one is a king and sometimes a beggar.
Manmohan Singh (Punjabi)ਕਦੇ ਬੰਦਾ ਪਾਤਿਸ਼ਾਹ ਹੁੰਦਾ ਹੈ ਅਤੇ ਕਦੇ ਮੰਗਤਾ।
Fareedkot Teekaਮਨੋਰਾਜ ਵਾ ਕਰਮਾਨੁਸਾਰ ਪ੍ਰਤਖ ਕਬੀ ਰਾਜਾ ਹੋ ਜਾਤਾ ਹੈ ਔਰ ਕਬੀ ਭਿਛਕ ਹੋ ਜਾਤਾ ਹੈ॥
Prof. Sahib Singh(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,

ਪਦ ਅਰਥ ਕਬ ਹੀ = ਕਦੇ। ਮੰਗਨਹਾਰੁ = ਮੰਗਤਾ।

SikhNet (Spanish)Así uno es un rey y después un pordiosero y,

ਦੂਖ ਸੂਖ ਬਾਧੌ ਸੰਸਾਰ ॥

dookh sookh baadhau sansaar | Ang 1192

Sant Singh KhalsaThe world is bound by pleasure and pain.
Manmohan SinghTo pain and pleasure the world is bound.
Manmohan Singh (Punjabi)ਪੀੜ ਤੇ ਪ੍ਰਸੰਨਤਾ ਨਾਲ ਦੁਨੀਆਂ ਬੱਧੀ ਹੋਈ ਹੈ।
Fareedkot Teekaਦੁਖ ਔਰ ਸੁਖ ਕਰ ਸਾਰਾ ਸੰਸਾਰੁ ਬਾਂਧਾ ਹੂਆ ਹੈ॥
Prof. Sahib Singhਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ।

ਪਦ ਅਰਥ ਬਾਧੌ = ਬੱਝਾ ਹੋਇਆ।

SikhNet (Spanish)estando determinado por el placer y el dolor,

ਮਨ ਉਧਰਣ ਕਾ; ਸਾਜੁ ਨਾਹਿ ॥

man udharan kaa; saaj naeh | Ang 1192

Sant Singh KhalsaThe mortal makes no arrangements to save himself.
Manmohan SinghTo emancipate himself man makes no preparation.
Manmohan Singh (Punjabi)ਆਪਣੇ ਆਪ ਨੂੰ ਮੁਕਤ ਕਰਨ ਦੀ ਇਨਸਾਨ ਕੋਈ ਤਿਆਰੀ ਨਹੀਂ ਕਰਦਾ।
Fareedkot Teekaਮਨ ਕੇ ਉਧਾਰ ਕਰਨੇ ਕਾ ਜੀਵ ਨੇ ਕੋਈ (ਸਾਜ) ਬਨਾਉ ਅਰਥਾਤ ਉਪਾਉ ਨਹੀਂ ਕੀਆ॥
Prof. Sahib Singhਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ।

ਪਦ ਅਰਥ ਉਧਰਣ ਕਾ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾਣ ਦਾ। ਸਾਜੁ = ਉੱਦਮ।

SikhNet (Spanish)no llega a conocer su Destino al no saber cómo emancipar su propia mente,

ਪਾਪ ਬੰਧਨ; ਨਿਤ ਪਉਤ ਜਾਹਿ ॥੪॥

paap bandhan; nit paut jaeh |4| Ang 1192

Sant Singh KhalsaThe bondage of sin continues to hold him. ||4||
Manmohan SinghThe fetters of sin, ever continue loading him.
Manmohan Singh (Punjabi)ਗੁਨਾਹਾਂ ਦੀਆਂ ਜ਼ੰਜੀਰਾਂ ਸਦਾ ਉਸ ਨੂੰ ਪੈਦੀਆਂ ਜਾਂਦੀਆਂ ਹਨ।
Fareedkot Teekaਪਾਪ ਰੂਪ ਬੰਧਨ ਨਿਤਾਪ੍ਰਤਿ ਪੜਤੇ ਜਾਤੇ ਹੈਂ, ਭਾਵ ਵਧਤੇ ਜਾਤੇ ਹੈਂ॥੪॥
Prof. Sahib Singhਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥

ਪਦ ਅਰਥ ਬੰਧਨ = ਫਾਹੀਆਂ। ਪਉਤ ਜਾਹਿ = ਪੈਂਦੇ ਜਾਂਦੇ ਹਨ ॥੪॥

SikhNet (Spanish)y las redes de sus propios errores lo enredan cada vez, más y más. (4)

ਈਠ ਮੀਤ ਕੋਊ ਸਖਾ ਨਾਹਿ ॥

eetth meet koaoo sakhaa naeh | Ang 1192

Sant Singh KhalsaHe has no beloved friends or companions.
Manmohan SinghMan has no loved friend an comrade.
Manmohan Singh (Punjabi)ਬੰਦੇ ਦਾ ਕੋਈ ਪਿਆਰਾ ਮਿੱਤਰ ਤੇ ਸਾਥੀ ਨਹੀਂ।
Fareedkot Teekaਪਰਮੇਸ੍ਵਰ ਸੇ ਬਿਨਾਂ ਇਸ ਲੋਕ ਮੇਂ (ਈਠ ਮੀਤ) ਪ੍ਯਾਰਾ ਮਿਤ੍ਰ ਔ ਪ੍ਰਲੋਕ ਮੇਂ ਸਖਾ ਕੋਈ ਨਹੀਂ ਹੈ॥
Prof. Sahib Singhਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ।

ਪਦ ਅਰਥ ਈਠ = ਇਸ਼ਟ, ਪਿਆਰੇ। ਸਖਾ = ਸਾਥੀ।

SikhNet (Spanish)Él no cuenta con amigos que lo amen, ni compañeros,

ਆਪਿ ਬੀਜਿ; ਆਪੇ ਹੀ ਖਾਂਹਿ ॥

aap beej; aape hee khaanhi | Ang 1192

Sant Singh KhalsaHe himself eats what he himself plants.
Manmohan SinghHe Himself sows and Himself eats.
Manmohan Singh (Punjabi)ਉਹ ਖੁਦ ਬੀਜਦਾ ਹੈ, ਅਤੇ ਖੁਦ ਹੀ ਖਾਂਦਾ ਹੈ।
Fareedkot Teekaਜੀਵ ਆਪ ਬੀਜ ਕਰ ਆਪੇ ਹੀ ਖਾਤੇ ਹੈਂ, ਭਾਵ ਆਪਣੇ ਕਰਮ ਕੀਏ ਕਾ ਫਲੁ ਦੁਖੁ ਅਥਵਾ ਸੁਖੁ ਆਪ ਹੀ ਭੋਗਤੇ ਹੈਂ॥
Prof. Sahib Singh(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)।

ਪਦ ਅਰਥ ਬੀਜਿ = ਬੀਜ ਕੇ, (ਚੰਗੇ ਮੰਦੇ) ਕਰਮ ਕਰ ਕੇ। ਆਪੇ = ਆਪ ਹੀ। ਖਾਂਹਿ = (ਜੀਵ ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ।

SikhNet (Spanish)y así cosecha sólo el dolor que sembró,

ਜਾ ਕੈ ਕੀਨੑੈ; ਹੋਤ ਬਿਕਾਰ ॥

jaa kai keenai; hot bikaar | Ang 1193

Sant Singh KhalsaHe gathers up that which brings corruption;
Manmohan SinghThe goods amassing which sins well up;
Manmohan Singh (Punjabi)ਜਿਨ੍ਹਾਂ ਪਦਾਰਥਾਂ ਨੂੰ ਇਕੱਤਰ ਕੀਤਿਆਂ ਪਾਪ ਉਤਪੰਨ ਹੁੰਦੇ ਹਨ,
Fareedkot Teekaਜਿਨ ਸੰਬੰਧੀਓਂ ਕੇ ਪ੍ਰਸੰਨ ਕਰਨੇ ਹੇਤ ਇਸ ਜੀਵ ਤੇ ਬਿਕਾਰ ਹੋਤੇ ਹੈਂ॥
Prof. Sahib Singhਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ,

ਪਦ ਅਰਥ ਜਾ ਕੈ ਕੀਨ੍ਹ੍ਹੈ = ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕੀਤਿਆਂ। ਹੋਤ = (ਪੈਦਾ) ਹੁੰਦੇ ਹਨ।

SikhNet (Spanish)la traición a su Conciencia. Atesorar bienes de la tierra,

ਸੇ ਛੋਡਿ ਚਲਿਆ; ਖਿਨ ਮਹਿ ਗਵਾਰ ॥੫॥

se chhodd chaliaa; khin meh gavaar |5| Ang 1193

Sant Singh Khalsaleaving them, the fool must depart in an instant. ||5||
Manmohan Singhleaving them off, the ignorant one departs in a moment.
Manmohan Singh (Punjabi)ਇਕ ਮੁਹਤ ਵਿੱਚ ਉਨ੍ਹਾਂ ਨੂੰ ਤਿਆਗ ਕੇ ਬੇਸਮਝ ਬੰਦਾ ਟੁਰ ਜਾਂਦਾ ਹੈ।
Fareedkot Teekaਸੋ ਸਨਬੰਧੀ ਮੂਰਖ ਜੀਵ ਛਿਨ ਮੇਂ ਛੋਡ ਕਰ ਚਲਾ ਜਾਤਾ ਹੈ॥੫॥
Prof. Sahib Singh(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੫॥

ਪਦ ਅਰਥ ਸੇ = ਉਹ ਪਦਾਰਥ {ਬਹੁ-ਵਚਨ}। ਗਵਾਰ = ਮੂਰਖ ਮਨੁੱਖ ॥੫॥

SikhNet (Spanish)lo conducen a uno al error, todas las posesiones las deja uno en un instante. (5)

ਮਾਇਆ ਮੋਹਿ; ਬਹੁ ਭਰਮਿਆ ॥

maaeaa mohi; bahu bharamiaa | Ang 1193

Sant Singh KhalsaHe wanders in attachment to Maya.
Manmohan SinghOne greatly wanders in the love of riches.
Manmohan Singh (Punjabi)ਜੀਵ ਧਨ-ਦੌਲਤ ਦੇ ਪਿਆਰ ਅੰਦਰ ਬਹੁਤ ਭਟਕਦਾ ਹੈ।
Fareedkot Teekaਮਾਯਾ ਕੇ ਮੋਹ ਵਿਖੇ ਜੀਵ ਬਹੁਤਾ ਭਰਮਿਆ ਹੈ॥
Prof. Sahib Singh(ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ,

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)। ਭਰਮਿਆ = ਭਟਕਦਾ ਹੈ।

SikhNet (Spanish)Uno es desviado del Sendero por el amor a la ilusión

ਕਿਰਤ ਰੇਖ; ਕਰਿ ਕਰਮਿਆ ॥

kirat rekh; kar karamiaa | Ang 1193

Sant Singh KhalsaHe acts in accordance with the karma of his past actions.
Manmohan SinghHe does deeds as is the writ of his past actions.
Manmohan Singh (Punjabi)ਉਹ ਵੈਸੇ ਅਮਲ ਕਮਾਉਂਦਾ ਹੈ, ਜੇਹੋ ਜੇਹੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਾਕਾਰ ਹੈ।
Fareedkot Teekaਜੈਸੇ (ਕਿਰਤ) ਪੂਰਬ ਕਰਮੋਂ ਕੀ ਰੇਖ ਪੜ ਗਈ ਹੈ, ਤਿਸੀ ਅਨੁਸਾਰ ਕਰਮੋਂ ਕੋ ਕਰਤਾ ਹੈ॥
Prof. Sahib Singh(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ।

ਪਦ ਅਰਥ ਕਿਰਤ = ਕੀਤੇ ਹੋਏ ਕਰਮ। ਕਿਰਤ ਰੇਖ = (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਕਰਿ = ਕਰੇ, ਕਰਦਾ ਹੈ। ਕਰਮਿਆ = (ਹੋਰ ਉਹੋ ਜਿਹੇ ਹੀ) ਕਰਮ।

SikhNet (Spanish)y actúa de acuerdo al escrito del Karma.

ਕਰਣੈਹਾਰੁ ਅਲਿਪਤੁ ਆਪਿ ॥

karanaihaar alipat aap | Ang 1193

Sant Singh KhalsaOnly the Creator Himself remains detached.
Manmohan SinghThe Creator, of Himself remains detached.
Manmohan Singh (Punjabi)ਸਿਰਜਣਹਾਰ, ਖੁਦ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰਿਸ੍ਟੀ ਕੇ ਕਰਨਹਾਰ ਪ੍ਰਭੂ ਆਪ (ਅਲਿਪਤੁ) ਅਸੰਗ ਰਹਿਤਾ ਹੈ॥
Prof. Sahib Singhਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।

ਪਦ ਅਰਥ ਕਰਣੈਹਾਰੁ = ਸਭੁ ਕੁਝ ਕਰ ਸਕਣ ਵਾਲਾ। ਅਲਿਪਤੁ = ਨਿਰਲੇਪ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।

SikhNet (Spanish)Pero mira, el Señor Creador lo conserva en el desapego

ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥

nahee lep prabh pun paap |6| Ang 1193

Sant Singh KhalsaGod is not affected by virtue or vice. ||6||
Manmohan SinghVirtue and sin affect not the Lord.
Manmohan Singh (Punjabi)ਨੇਕੀ ਤੇ ਬਦੀ ਪ੍ਰਭੂ ਤੇ ਕੋਈ ਅਸਰ ਨਹੀਂ ਰੱਖਦੇ।
Fareedkot Teekaਉਸ ਪ੍ਰਭੂ ਕੋ ਪੁੰਨ ਪਾਪ ਕਾ ਲੇਪੁ ਨਹੀਂ ਹੈ॥੬॥
Prof. Sahib Singhਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ॥੬॥

ਪਦ ਅਰਥ ਲੇਪੁ = ਅਸਰ, ਪ੍ਰਭਾਵ। ਪੁੰਨ = (ਮਿਥੇ ਹੋਏ) ਪੁੰਨਾਂ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੬॥

SikhNet (Spanish)y así el error y la Virtud no le afectan. (6)

ਰਾਖਿ ਲੇਹੁ ਗੋਬਿੰਦ ਦਇਆਲ ॥

raakh lehu gobind deaal | Ang 1193

Sant Singh KhalsaPlease save me, O Merciful Lord of the Universe!
Manmohan SinghSave Thou me, O Merciful Master of the world.
Manmohan Singh (Punjabi)ਤੂੰ ਮੇਰੀ ਰੱਖਿਆ ਕਰ, ਹੇ ਜਗ ਦੇ ਮਿਹਰਬਾਨ ਮਾਲਕ!
Fareedkot Teekaਤਾਂ ਤੇ ਤਿਸ ਨਿਰਲੇਪੁ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੋ: ਹੇ ਗੋਬਿੰਦ! ਹੇ ਦਯਾਲ! ਹਮਾਰੀ ਰਖ੍ਯਾ ਕਰੁ॥
Prof. Sahib Singhਹੇ ਦਇਆ ਦੇ ਸੋਮੇ ਗੋਬਿੰਦ! ਮੇਰੀ ਰੱਖਿਆ ਕਰ।

ਪਦ ਅਰਥ ਗੋਬਿੰਦ = ਹੇ ਗੋਬਿੰਦ!

SikhNet (Spanish)Oh Dios Bondadoso, sálvame y concédeme la Liberación.

ਤੇਰੀ ਸਰਣਿ ਪੂਰਨ ਕ੍ਰਿਪਾਲ ॥

teree saran pooran kripaal | Ang 1193

Sant Singh KhalsaI seek Your Sanctuary, O Perfect Compassionate Lord.
Manmohan SinghO my perfectly compassionate Lord, I have sought Thine refuge.
Manmohan Singh (Punjabi)ਹੇ ਮੇਰੇ ਮੁਕੰਮਲ ਮਇਆਵਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪੂਰਣ! ਹੇ ਕਿਰਪਾਲ! ਮੈਂ ਤੇਰੀ ਸਰਣ ਪ੍ਰਾਪਤਿ ਹੂੰ॥
Prof. Sahib Singhਹੇ ਸਰਬ-ਵਿਆਪਕ! ਹੇ ਕਿਰਪਾਲ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਕ੍ਰਿਪਾਲ = ਹੇ ਕਿਰਪਾਲ!

SikhNet (Spanish)Oh Señor Perfecto y Compasivo, he buscado sólo Tu Santuario,

ਤੁਝ ਬਿਨੁ ਦੂਜਾ; ਨਹੀ ਠਾਉ ॥

tujh bin doojaa; nahee tthaau | Ang 1193

Sant Singh KhalsaWithout You, I have no other place of rest.
Manmohan SinghWithout Thee, I have, no other place of rest.
Manmohan Singh (Punjabi)ਤੇਰੇ ਬਗੈਰ ਮੇਰੀ ਹੋਰ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਤੇਰੇ ਬਿਨਾਂ ਮੈਨੂੰ ਔਰ ਦੂਸਰਾ ਥਾਉਂ ਨਹੀਂ ਹੈ॥
Prof. Sahib Singhਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ।

ਪਦ ਅਰਥ ਠਾਉ = ਥਾਂ।

SikhNet (Spanish)sin Ti, oh Dios, no tengo nada.

ਕਰਿ ਕਿਰਪਾ; ਪ੍ਰਭ ਦੇਹੁ ਨਾਉ ॥੭॥

kar kirapaa; prabh dehu naau |7| Ang 1193

Sant Singh KhalsaPlease take pity on me, God, and bless me with Your Name. ||7||
Manmohan SinghShow Thou mercy unto me and bless me with Thy Name.
Manmohan Singh (Punjabi)ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਆਪਣਾ ਨਾਮ ਬਖਸ਼।
Fareedkot Teekaਹੇ ਪ੍ਰਭੂ! ਕਿਰਪਾ ਕਰ ਕੇ ਆਪਣਾ ਨਾਮੁ ਦੀਜੀਏ॥੭॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੭॥

ਪਦ ਅਰਥ ਕਰਿ = ਕਰ ਕੇ ॥੭॥

SikhNet (Spanish)Ten Compasión de mí y bendíceme con Tu Nombre. (7)

ਤੂ ਕਰਤਾ. ਤੂ ਕਰਣਹਾਰੁ ॥

too karataa. too karanahaar | Ang 1193

Sant Singh KhalsaYou are the Creator, and You are the Doer.
Manmohan SinghO Lord, Thou are the Creator and Thou the Doer.
Manmohan Singh (Punjabi)ਹੇ ਸੁਆਮੀ! ਤੂੰ ਸਿਰਜਣਹਾਰ ਹੈ ਅਤੇ ਤੂੰ ਹੀ ਕਰਨ ਵਾਲਾ।
Fareedkot Teekaਸਰਬ ਸ੍ਰਿਸ੍ਟੀ ਕੀ ਉਤਪਤਿ ਪਾਲਣਾਦਿ ਤੂਹੀ ਕਰਤਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ,

ਪਦ ਅਰਥ ਕਰਣਹਾਰੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।

SikhNet (Spanish)Eres el Único Señor Creador, el Único Hacedor,

ਤੂ ਊਚਾ; ਤੂ ਬਹੁ ਅਪਾਰੁ ॥

too aoochaa; too bahu apaar | Ang 1193

Sant Singh KhalsaYou are High and Exalted, and You are totally Infinite.
Manmohan SinghThou, Thou are high and greatly Infinite.
Manmohan Singh (Punjabi)ਤੂੰ ਤੂੰ ਬੁਲੰਦ ਅਤੇ ਬੜਾ ਹੀ ਬੇਅੰਤ ਹੈ।
Fareedkot Teekaਤੂੰ ਸਭ ਤੇ ਬਹੁਤ ਉਚਾ ਹੈਂ ਪੁਨਹ ਤੂੰ ਅਪਾਰੁ ਹੈਂ॥
Prof. Sahib Singhਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ,

ਪਦ ਅਰਥ ਅਪਾਰੁ = ਬੇਅੰਤ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ {ਅ-ਪਾਰੁ}।

SikhNet (Spanish)sí eres Infinito y Sin Fronteras, lo más Elevado de lo elevado.

ਕਰਿ ਕਿਰਪਾ; ਲੜਿ ਲੇਹੁ ਲਾਇ ॥

kar kirapaa; larr lehu laae | Ang 1193

Sant Singh KhalsaPlease be merciful, and attach me to the hem of Your robe.
Manmohan SinghMercifully attach me to Thy skirt, O Lord.
Manmohan Singh (Punjabi)ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਪ੍ਰਭੂ!
Fareedkot Teekaਕ੍ਰਿਪਾ ਦ੍ਰਿਸ੍ਟੀ ਕਰ ਕੇ ਆਪਣੇ ਲੜ ਲਾਇ ਲੀਜੀਏ॥
Prof. Sahib Singhਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ।

ਪਦ ਅਰਥ ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।

SikhNet (Spanish)Ten Compasión y toma posesión de mí, oh Dios de Dioses,

ਨਾਨਕ ਦਾਸ; ਪ੍ਰਭ ਕੀ ਸਰਣਾਇ ॥੮॥੨॥

naanak daas; prabh kee saranaae |8|2| Ang 1193

Sant Singh KhalsaSlave Nanak has entered the Sanctuary of God. ||8||2||
Manmohan SinghSlave Nanak has entered Thy sanctuary, O Lord.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਨਹੀਂ ਹੇ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੀ ਸਰਣ ਆਯਾ ਹੂੰ॥੮॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਅਤੇ ਇਉਂ ਅਰਜ਼ੋਈ ਕਰਦੇ ਰਹਿੰਦੇ ਹਨ) ॥੮॥੨॥

ਪਦ ਅਰਥ ਨਾਨਕ = ਹੇ ਨਾਨਕ! ॥੮॥੨॥

SikhNet (Spanish)pues Nanak, ha buscado Tu Santuario, oh Señor. (8-2)
Answers quote the Granth verbatim with Ang citations. AI commentary is not Gurbani and not a religious ruling.