ੴ

ਸਿੱਖਬਾਣੀ · SikhBani

Ang 1233

Sri Guru Granth Sahib · Raag Saarang · 3 shabads, 33 lines
Translations
Shabad Guru Nanak Dev Ji Raag Saarang continued from Ang 1232

ਮਨ ਰਤਿ ਨਾਮਿ ਰਤੇ ਨਿਹਕੇਵਲ; ਆਦਿ ਜੁਗਾਦਿ ਦਇਆਲਾ ॥੩॥

man rat naam rate nihakeval; aad jugaad deaalaa |3|

Sant Singh KhalsaMy mind is imbued with love for the Naam. The Immaculate Lord is merciful, from the beginning of time, and througout the ages. ||3||
Manmohan SinghThrough hearty love, I am imbued with the Name of the Immaculate Lord, who is compassionate, since the primordial times.
Manmohan Singh (Punjabi)ਦਿਲੀ ਪ੍ਰੇਮ ਦੇ ਰਾਹੀਂ, ਮੈਂ ਪਵਿੱਤ੍ਰ ਪ੍ਰਭੂ ਜੋ ਮੁਢ ਕਦੀਮਾਂ ਤੋਂ ਮਿਹਰਬਾਨ ਹੈ, ਦੇ ਨਾਮ ਨਾਲ ਰੰਗਿਆ ਗਿਆ ਹਾਂ।
Fareedkot Teekaਮਨ ਕੀ ਪ੍ਰੀਤੀ ਕਰ ਕੇ (ਨਿਹਕਵਲ) ਸੁਧ ਨਾਮੀ ਵਿਖੇ ਰਤੇ ਹੈਂ, ਜੋ ਵਾਹਿਗੁਰੂ (ਆਦਿ ਜੁਗਾਦਿ) ਸਦਾ ਸਦਾ ਦਿਆਲ ਹੈ॥੩॥
Prof. Sahib Singhਜਿਨ੍ਹਾਂ ਦੇ ਮਨ ਦੀ ਪ੍ਰੀਤ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ॥੩॥

ਪਦ ਅਰਥ ਰਤਿ = ਪ੍ਰੀਤਿ। ਨਾਮਿ = ਨਾਮ ਵਿਚ। ਨਿਹਕੇਵਲ ਨਾਮਿ = ਪਵਿਤ੍ਰ ਪ੍ਰਭੂ ਦੇ ਨਾਮ ਵਿਚ। ਜੁਗਾਦਿ = ਜੁਗਾਂ ਦੇ ਆਦਿ ਤੋਂ ॥੩॥

SikhNet (Spanish)Absoluto, Quien es Compasivo con la vida desde los tiempos inmemoriales. (3)

ਮੋਹਨਿ. ਮੋਹਿ ਲੀਆ ਮਨੁ ਮੋਰਾ; ਬਡੈ ਭਾਗ ਲਿਵ ਲਾਗੀ ॥

mohan. mohi leea man moraa; baddai bhaag liv laagee |

Sant Singh KhalsaMy mind is fascinated with the Fascinating Lord. By great good fortune, I am lovingly attuned to Him.
Manmohan SinghThe 'Fascinating Lord has fascinated my mind and by good destiny I am attuned to Him.
Manmohan Singh (Punjabi)ਮੋਹ ਲੈਣ ਵਾਲੇ ਮਾਲਕ ਨੇ ਮੇਰਾ ਮਨੂਆ ਫਰੇਫਤਾ ਕਰ ਲਿਆ ਹੈ ਅਤੇ ਭਾਰੀ ਪ੍ਰਾਲਭਧ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।
Fareedkot Teekaਤਿਸ ਮੋਹਨ ਨੇ ਮੇਰਾ ਮਨ ਮੋਹਿ ਲੀਆ ਹੈ, ਵਡੇ ਭਾਗੋਂ ਕਰ ਤਿਸਮੈਂ ਬਿਰਤੀ ਲਾਗੀ ਹੈ॥
Prof. Sahib Singhਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ।

ਪਦ ਅਰਥ ਮੋਹਨਿ = ਮੋਹਨ (ਪ੍ਰਭੂ) ਨੇ। ਮੋਰਾ = ਮੇਰਾ।

SikhNet (Spanish)Por una muy buena Fortuna, mi Dios Encantador ha cautivado mi mente, ahora estoy entonado en Él;

ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ; ਮਨੁ ਨਿਰਮਲੁ ਅਨਰਾਗੀ ॥੪॥

saach beechaar kilavikh dukh kaatte; man niramal anaraagee |4|

Sant Singh KhalsaContemplating the True Lord, all the resides of sins and mistakes are wiped away. My mind is pure and immaculate in His Love. ||4||
Manmohan SinghReflecting on the True Lord I am rid of sins and sufferings and my mind has become pure in His love.
Manmohan Singh (Punjabi)ਸੱਚੇ ਸਾਈਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਤੇ ਦੁਖੜੇ ਦੁਰ ਹੋ ਗਹੈ ਹਨ ਤੇ ਉਸ ਦੀ ਪ੍ਰੀਤ ਅੰਦਰ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ।
Fareedkot Teekaਸਚ ਕੋ ਬਿਚਾਰ ਕਰ ਕੇ ਹਮਾਰੇ ਪਾਪ ਔਰ ਦੁਖ ਸਭ ਕਾਟੇ ਗਏ ਹੈਂ, ਮਨ ਨਿਰਮਲ ਪੁਨਾ (ਅਨਰਾਗੀ) ਪ੍ਰੀਤ ਵਾਲਾ ਹੂਆ ਹੈ॥੪॥☬ਸੋ ਮੋਹਨ ਕੈਸਾ ਹੈ?
Prof. Sahib Singhਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ ॥੪॥

ਪਦ ਅਰਥ ਬੀਚਾਰਿ = ਵਿਚਾਰ ਕੇ। ਕਿਲਵਿਖ = ਪਾਪ। ਅਨਰਾਗੀ = ਪ੍ਰੇਮੀ ॥੪॥

SikhNet (Spanish)sí, meditando en Su Verdad, uno se libera de los dolores que los errores producen y la mente se vuelve inmaculada en Su Amor. (4)

ਗਹਿਰ ਗੰਭੀਰ ਸਾਗਰ ਰਤਨਾਗਰ; ਅਵਰ ਨਹੀ ਅਨ ਪੂਜਾ ॥

gahir ganbheer saagar ratanaagar; avar nahee an poojaa |

Sant Singh KhalsaGod is the Deep and Unfathomable Ocean, the Source of all jewels; no other is worthy of worship.
Manmohan SinghDeep and Unfathomable is He the Lord, who is the ocean and mine of jewels and none else is worthy of worship.
Manmohan Singh (Punjabi)ਡੁੰਘਾ ਅਤੇ ਬੇਥਾਹ ਹੈ ਉਹ ਪ੍ਰਭੂ ਜੋ ਜਵਾਹਿਰਾਤ ਦਾ ਸਮੁੰਦਰ ਅਤੇ ਖਾਣ ਹੈ ਅਤੇ ਹੋਰ ਕੋਈ ਭੀ ਉਪਾਸ਼ਨਾ ਦੇ ਯੋਗ ਨਹੀਂ।
Fareedkot Teeka(ਗਹਿਰ) ਡੂੰਘਾ ਹੈ, (ਗੰਭੀਰ) ਅਡੋਲ ਹੈ, ਸਮੁੰਦਰ ਰੂਪ ਹੈ, ਰਤਨ ਜੋ ਹੈ ਵੈਰਾਗਾਦਿਕ ਸੁਭ ਗੁਣ ਹੈਂ ਤਿਨ ਕੀ (ਆਗਰ) ਆਕਰ ਅਰਥਾਤ ਖਾਂਣ ਹੈ ਔਰ ਤਿਸ ਤੇ ਭਿੰਨ ਕੋਈ ਪੂਜਾ ਕਰਨੇ ਯੋਗ ਨਹੀਂ; ਵਾ ਕਿਸੀ ਔਰ ਅਸਥਾਨ ਮੇਂ ਤਿਸ ਕੇ ਬਰਾਬਰ ਹੋਰ ਕੋਈ ਨਹੀਂ ਪੂਜਾ ਹੈ॥
Prof. Sahib Singhਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।

ਪਦ ਅਰਥ ਗਹਿਰ = ਗਹਿਰਾ, ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਰਤਨਾਗਰ = (रत्नआकर) ਰਤਨਾਂ ਦੀ ਖਾਣ। ਅਨ ਪੂਜਾ = ਕਿਸੇ ਹੋਰ ਦੀ ਪੂਜਾ।

SikhNet (Spanish)Insondable y Profundo es Él, el Señor, el Mar, la Montaña de Joyas; no conozco ya nada más y no alabo a nadie más,

ਸਬਦੁ ਬੀਚਾਰਿ ਭਰਮ ਭਉ ਭੰਜਨੁ; ਅਵਰੁ. ਨ ਜਾਨਿਆ ਦੂਜਾ ॥੫॥

sabad beechaar bharam bhau bhanjan; avar. na jaaniaa doojaa |5|

Sant Singh KhalsaI contemplate the Shabad, the Destroyer of doubt and fear; I do not know any other at all. ||5||
Manmohan SinghI meditate on the Lord, the Destroyer of doubt and dread and know not any other.
Manmohan Singh (Punjabi)ਮੈਂ ਸਦੇਹ ਅਤੇ ਡਰ ਨਾਸ ਕਰਨ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teeka(ਸਬਦੁ) ਬ੍ਰਹਮ ਕੋ ਬਿਚਾਰ ਕਰ ਕੇ ਭਰਮ ਅਰ ਭਉ (ਭੰਜਨੁ) ਨਸਟ ਕੀਆ ਹੈ, ਬ੍ਰਹਮ ਸੇ ਬਿਨਾ ਔਰ ਦੂਸਰਾ ਨਹੀਂ ਜਾਨਾ ਹੈ॥੫॥
Prof. Sahib Singhਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ॥੫॥
SikhNet (Spanish)y meditando en Su Palabra, me libero de mis miedos y de mis dudas, pues ya no conozco nada ni a nadie más que al Señor. (5)

ਮਨੂਆ ਮਾਰਿ ਨਿਰਮਲ ਪਦੁ ਚੀਨਿਆ; ਹਰਿ ਰਸ ਰਤੇ ਅਧਿਕਾਈ ॥

manooaa maar niramal pad cheeniaa; har ras rate adhikaaee |

Sant Singh KhalsaSubduing my mind, I have realized the pure status; I am totally imbued with the sublime essence of the Lord.
Manmohan SinghSubduing my mind, I have realised the pure status and am greatly imbued with the God's elixir.
Manmohan Singh (Punjabi)ਆਪਣੇ ਮਨ ਨੂੰ ਕਾਬੂ ਕਰਕੇ, ਮੈਂ ਪਵਿੱਤਰ ਪਦਵੀ ਨੂੰ ਅਨੁਭਵ ਕਰ ਲਿਆ ਹੈ ਅਤੇ ਹਰੀ ਦੇ ਅੰਮ੍ਰਿਤ ਨਾਲ ਖਰਾ ਹੀ ਰੰਗਿਆ ਗਿਆ ਹਾਂ।
Fareedkot Teekaਮਨ ਕੋ ਮਾਰ ਕਰ ਕੇ ਨਿਰਮਲ ਪਦ ਕੋ ਜਾਨ ਲੀਆ ਹੈ, ਹਰੀ ਕੇ (ਰਸ) ਆਨੰਦ ਮੇਂ ਅਧਿਕਤਾ ਕਰ ਰਤੇ ਹੈਂ॥
Prof. Sahib Singhਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।

ਪਦ ਅਰਥ ਮਨੂਆ = ਕੋਝਾ ਮਨ, ਕੁਰਾਹੇ ਪਿਆ ਹੋਇਆ ਮਨ। ਮਾਰਿ = (ਵਿਕਾਰਾਂ ਦੀ ਅੰਸ) ਮਾਰ ਕੇ। ਪਦੁ = ਆਤਮਕ ਦਰਜਾ। ਚੀਨ੍ਹ੍ਹਿਆ = ਪਛਾਣ ਲਿਆ। ਅਧਿਕਾਈ = ਬਹੁਤ।

SikhNet (Spanish)Controlando la mente he conocido el Estado Inmaculado de Unión y vivo totalmente imbuido en el Esencia del Señor.

ਏਕਸ ਬਿਨੁ ਮੈ ਅਵਰੁ. ਨ ਜਾਨਾਂ; ਸਤਿਗੁਰਿ ਬੂਝ ਬੁਝਾਈ ॥੬॥

ekas bin mai avar. na jaanaan; satigur boojh bujhaaee |6|

Sant Singh KhalsaI do not know any other except the Lord. The True Guru has imparted this understanding. ||6||
Manmohan SinghWithout One Lord, I know not another. The True Guru has imparted this understanding unto me.
Manmohan Singh (Punjabi)ਇਕ ਪ੍ਰਭੂ ਦੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।
Fareedkot Teekaਏਕ ਹਰੀ ਸੇ ਬਿਨਾਂ ਮੈਨੇ ਔਰ ਕੋ ਨਹੀਂ ਜਾਨਾ, ਏਹ ਸਿਖਿਆ ਸਤਿਗੁਰੂ ਨੇ ਮੇਰੇ ਕੋ ਬੁਝਾਈ ਹੈ॥੬॥☬ਸੋ ਹਰੀ ਕੈਸਾ ਹੈ?
Prof. Sahib Singhਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ॥੬॥

ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝ = ਸਮਝ ॥੬॥

SikhNet (Spanish)Sí, el Guru me ha revelado la Verdad y sin mi Dios, no distingo a nadie más. (6)

ਅਗਮ ਅਗੋਚਰੁ ਅਨਾਥੁ ਅਜੋਨੀ; ਗੁਰਮਤਿ ਏਕੋ ਜਾਨਿਆ ॥

agam agochar anaath ajonee; guramat eko jaaniaa |

Sant Singh KhalsaGod is Inaccessible and Unfathomable, Unmastered and Unborn; through the Guru's Teachings, I know the One Lord.
Manmohan SinghHe is Inaccessible and Incomprehensible, who has no Master and is Unborn. I know the One Lord, by the Guru's instruction.
Manmohan Singh (Punjabi)ਉਹ ਅਪੁਜ ਅਤੇ ਅਗਾਧ ਹੈ, ਜਿਸ ਦਾ ਕੋਈ ਸੁਆਮੀ ਨਹੀਂ ਤੇ ਜੋ ਅਜਨਮਾਂ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਕ ਸਾਈਂ ਨੂੰ ਸਮਝਦਾ ਹਾਂ।
Fareedkot Teekaਅਗਮ ਅਗੋਚਰ ਹੈ ਅਰ (ਅਨਾਥੁ) ਜਿਸ ਕੇ ਸਿਰ ਪਰ ਸੁਆਮੀ ਨਹੀਂ, ਭਾਵ ਸ੍ਵਤੰਤ੍ਰ ਹੈ ਔਰ ਅਜੋਨੀ ਹੈ। ਗੁਰੋਂ ਕੀ (ਮਤਿ) ਸਿਖਿਆ ਕਰ ਤਿਸ (ਏਕੋ) ਅਦੁਤੀ ਕੋ ਜਾਨ ਲੀਆ ਹੈ॥
Prof. Sahib Singhਗੁਰੂ ਦੀ ਮੱਤ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ।

ਪਦ ਅਰਥ ਅਗਮ = (अगम्य) ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਨਾਥੁ = ਜਿਸ ਦੇ ਉਪਰ ਕੋਈ ਹੋਰ ਖਸਮ ਨਹੀਂ, ਆਪਣੇ ਆਪ ਦਾ ਆਪ ਹੀ ਮਾਲਕ।

SikhNet (Spanish)Él es Imperceptible e Insondable, y aquél que no tiene a ningún otro Maestro no vuelve a caer en ningún otro vientre; y a través de la Sabiduría del Guru encuentro al Uno Solo.

ਸੁਭਰ ਭਰੇ. ਨਾਹੀ ਚਿਤੁ ਡੋਲੈ; ਮਨ ਹੀ ਤੇ ਮਨੁ ਮਾਨਿਆ ॥੭॥

subhar bhare. naahee chit ddolai; man hee te man maaniaa |7|

Sant Singh KhalsaFilled to overflowing, my consciousness does not waver; through the Mind, my mind is pleased and appeased. ||7||
Manmohan SinghBeing filled to the brim, my soul now wavers not and through the mind, my mind is satisfied.
Manmohan Singh (Punjabi)ਲਬਾਲਬ ਪੂਰਤ ਹੋਣ ਕਾਰਨ ਮੇਰੀ ਆਤਮਾ ਹੁਣ ਡੋਲਦੀ ਨਹੀਂ ਅਤੇ ਮੇਰਾ ਰੁਨੂਆ, ਮਨੂਏ ਦੇ ਰਾਹੀਂ ਹੀ ਪਤੀਜ ਗਿਆ ਹੈ।
Fareedkot Teekaਸ਼ੁਭ ਗੁਣੋਂ ਕਰ (ਸੁਭਰ) ਲਬਾਲਬ ਹੋ ਕਰ ਕੇ ਹਮ ਭਰੇ ਹੈਂ ਔਰ ਚਿਤ ਡੋਲਤਾ ਨਹੀਂ ਹੈ (ਮਨ ਹੀ) ਮਨਨ ਤੇ ਪਤੀਆਇਆ ਹੈ॥੭॥
Prof. Sahib Singh(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ॥੭॥

ਪਦ ਅਰਥ ਮਨ ਹੀ ਤੇ = ਮਨ ਤੋਂ ਹੀ ਆਪਣੇ ਅੰਦਰੋਂ ਹੀ। ਮਾਨਿਆ = ਪਤੀਜ ਗਿਆ, ਟਿਕ ਗਿਆ ॥੭॥

SikhNet (Spanish)Vivo en Plenitud y mi mente no vacila más, pues mi mente ya alcanzó la Liberación. (7)

ਗੁਰ ਪਰਸਾਦੀ ਅਕਥਉ ਕਥੀਐ; ਕਹਉ ਕਹਾਵੈ ਸੋਈ ॥

gur parasaadee akthau katheeai; khau kahaavai soee |

Sant Singh KhalsaBy Guru's Grace, I speak the Unspoken; I speak what He makes me speak.
Manmohan SinghBy the Guru's grace, I describe the Indescribable One and utter what the Lord makes me utter.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਵਰਣਨ-ਰਹਿਤ ਪੁਰਖ ਨੂੰ ਵਰਣਨ ਕਰਦਾ ਹਾਂ ਅਤੇ ਉਹ ਹੀ ਆਖਦਾ ਹਾਂ ਜਿਹੜਾ ਕੁਛ ਉਹ ਮੇਰੇ ਕੋਲੋ ਅਖਵਾਉਂਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਕਰ (ਅਕਥਉ) ਵਾਹਿਗੁਰੂ ਕੋ ਕਥਨ ਕਰਤੇ ਹੈਂ, ਸੋ ਵਾਹਿਗੁਰੂ ਕੇ ਜਸ ਕੋ ਆਪ ਕਹਿਤੇ ਹੈਂ ਅਰ ਔਰੋਂ ਸੇ ਕਹਾਵਤੇ ਹੈਂ॥
Prof. Sahib Singhਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤ-ਸਾਲਾਹ ਕਰਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅਕਥਉ = ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੀਐ = ਕਥਿਆ ਜਾ ਸਕਦਾ ਹੈ, ਸਿਮਰਿਆ ਜਾ ਸਕਦਾ ਹੈ। ਕਹਉ = ਮੈਂ ਕਹਿੰਦਾ ਹਾਂ, ਮੈਂ ਸਿਫ਼ਤ-ਸਾਲਾਹ ਕਰਦਾ ਹਾਂ। ਸੋਈ = ਉਹ ਪ੍ਰਭੂ ਆਪ ਹੀ। ਕਹਾਵੈ = ਸਿਫ਼ਤ-ਸਾਲਾਹ ਕਰਾਂਦਾ ਹੈ।

SikhNet (Spanish)Por la Gracia del Guru, recito lo Inefable, sí, recito lo que Dios me hace recitar.

ਨਾਨਕ ਦੀਨ ਦਇਆਲ ਹਮਾਰੇ; ਅਵਰੁ. ਨ ਜਾਨਿਆ ਕੋਈ ॥੮॥੨॥

naanak deen deaal hamaare; avar. na jaaniaa koee |8|2|

Sant Singh KhalsaO Nanak, my Lord is Merciful to the meek; I do not know any other at all. ||8||2||
Manmohan SinghO Nanak, my Master is merciful to the meek. Without my Lord, I know not any other.
Manmohan Singh (Punjabi)ਹੇ ਨਾਨਕ! ਮੇਰਾ ਮਾਲਕ ਮਸਕੀਨ ਤੇ ਮਿਹਰਬਾਨ ਹੈ। ਆਪਣੇ ਸੁਆਮੀ ਦੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੀਨ ਜਾਨ ਕਰ ਹਮਾਰੇ ਪੁਰ ਦਇਆਲ ਹੂਏ ਹੈਂ, ਹਮ ਨੇ ਭੀ ਤਿਸ ਸੇ ਬਿਨਾਂ ਔਰ ਕੋਈ ਤਤ ਰੂਪ ਨਹੀਂ ਜਾਨਾ ਹੈ॥੮॥੨॥
Prof. Sahib Singhਹੇ ਨਾਨਕ! ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ॥੮॥੨॥

ਪਦ ਅਰਥ ਦਇਆਲ = ਹੇ ਦਇਆਲ! ॥੮॥੨॥

SikhNet (Spanish)Dice Nanak, mi Señor es Compasivo con el débil y así no conozco a nadie más que a mi Único Dios. (8-2)

Open this shabad (19 lines, Angs 1232-1233) →

Shabad Guru Amardas Ji Raag Saarang

ਸਾਰਗ ਮਹਲਾ ੩ ਅਸਟਪਦੀਆ ਘਰੁ ੧ ॥

saarag mahalaa 3 asattapadeea ghar 1 |

Sant Singh KhalsaSaarang, Third Mehl, Ashtpadheeyaa, First House:
Manmohan SinghSarang 3rd Guru. Ashtpadis
Manmohan Singh (Punjabi)ਸਾਰੰਗ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਸਾਰੰਗ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Amar Das, Tercer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਨ ਮੇਰੇ; ਹਰਿ ਕੈ ਨਾਮਿ ਵਡਾਈ ॥

man mere; har kai naam vaddaaee |

Sant Singh KhalsaO my mind, the Name of the Lord is glorious and great.
Manmohan SinghO my soul, all magnificence is in the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਸਾਰੀ ਵਿਸ਼ਾਲਤਾ ਪ੍ਰਭੂ ਦੇ ਨਾਮ ਵਿੱਚ ਹੀ ਹੈ।
Fareedkot Teekaਹੇ ਮੇਰੇ ਮਨ! ਹਰੀ ਨਾਮ ਜਪਣੇ ਸੇ ਵਡਾਈ ਹੋਤੀ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।

ਪਦ ਅਰਥ ਮਨ = ਹੇ ਮਨ! ਹਰਿ ਕੈ ਨਾਮਿ = ਹਰੀ ਦੇ ਨਾਮ ਵਿਚ (ਜੁੜਿਆਂ)। ਵਡਾਈ = ਇੱਜ਼ਤ।

SikhNet (Spanish)Oh mente, toda Gloria se da mediante el Nombre del Señor, no trates de conocer entonces a nadie más que a Tu Dios

ਹਰਿ ਬਿਨੁ ਅਵਰੁ. ਨ ਜਾਣਾ ਕੋਈ; ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥

har bin avar. na jaanaa koee; har kai naam mukat gat paaee |1| rahaau |

Sant Singh KhalsaI know of none, other than the Lord; through the Lord's Name, I have attained liberation and emancipation. ||1||Pause||
Manmohan SinghWithout my God, I know not another. Through the God's Name, I have obtained emancipation and loftiness. Pause.
Manmohan Singh (Punjabi)ਆਪਣੇ ਵਾਹਿਗੁਰੂ ਦੇ ਬਗੈਰ, ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਕਲਿਆਣ ਅਤੇ ਉਚਤਾ ਪਰਾਪਤ ਹੋਈਆਂ ਹਨ। ਠਹਿਰਾਉ।
Fareedkot Teekaਤਾਂ ਤੇ ਮੈਨੇ ਹਰੀ ਸੇ ਬਿਨਾਂ ਔਰ ਦੂਸਰਾ ਕੋਈ ਜਾਨਾਂ ਨਹੀਂ ਹੈ, ਕਿਉਂਕਿ ਹਰੀ ਕੇ ਨਾਮ ਸੇ ਹੀ ਮੁਕਤੀ ਪਦ ਮੇਂ ਇਸਥਿਤੀ ਪਾਈ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਪ੍ਰਭੂ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਅਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਨ ਜਾਣਾ = ਨਾ ਜਾਣਾਂ, ਮੈਂ ਨਹੀਂ ਜਾਣਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)y emancipa tu ser a través del Nombre. (1-Pausa)

ਸਬਦਿ ਭਉ ਭੰਜਨੁ, ਜਮਕਾਲ ਨਿਖੰਜਨੁ; ਹਰਿ ਸੇਤੀ ਲਿਵ ਲਾਈ ॥

sabad bhau bhanjan, jamakaal nikhanjan; har setee liv laaee |

Sant Singh KhalsaThrough the Word of the Shabad, I am lovingly attuned to the Lord, the Destroyer of fear, the Destroyer of the Messenger of Death.
Manmohan SinghThrough the Guru's word, I am attuned to my Lord, the Destroyer of dread and the slyer of the death's myrmidon.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਡਰ ਨੂੰ ਨਾਸ ਕਰਨਹਾਰ ਅਤੇ ਮੌਤ ਦੇ ਫਰੇਸ਼ਤੇ ਨੂੰ ਮਾਰਨ ਵਾਲੇ ਆਪਣੇ ਪ੍ਰਭੂ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਗੁਰ ਉਪਦੇਸ ਕਰ ਭੈ ਨਸ਼ਟ ਕੀਆ ਹੈ ਜਮ ਅਰ ਕਾਲ ਕੋ (ਨਿਖੰਜਨੁ) ਕਟਿਆ ਹੈ ਔਰ ਹਰੀ ਕੇ ਸਾਥ ਬਿਰਤੀ ਲਗਾਈ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਡਰ ਦੂਰ ਕਰਨ ਵਾਲਾ ਅਤੇ ਆਤਮਕ ਮੌਤ ਨਾਸ ਕਰਨ ਵਾਲਾ ਹਰੀ ਮਿਲ ਪੈਂਦਾ ਹੈ, ਪਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਭਉ ਭੰਜਨੁ = ਡਰ ਨਾਸ ਕਰਨ ਵਾਲਾ ਹਰੀ। ਜਮਕਾਲ ਨਿਖੰਜਨੁ = ਮੌਤ (ਆਤਮਕ ਮੌਤ) ਨਾਸ ਕਰਨ ਵਾਲਾ ਪ੍ਰਭੂ। ਸੇਤੀ = ਨਾਲ। ਲਿਵ = ਲਗਨ।

SikhNet (Spanish)Mediante la Palabra, entónate en tu Dios, el Erradicador de todos los miedos, el Destructor de la muerte,

ਹਰਿ ਸੁਖਦਾਤਾ ਗੁਰਮੁਖਿ ਜਾਤਾ; ਸਹਜੇ ਰਹਿਆ ਸਮਾਈ ॥੧॥

har sukhadaataa guramukh jaataa; sahaje rahiaa samaaee |1|

Sant Singh KhalsaAs Gurmukh, I have realized the Lord, the Giver of peace; I remain intuitively absorbed in Him. ||1||
Manmohan SinghBy the Guru's grace, I have realised my peace-giving God and easily remain merged in Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਆਰਾਮ-ਬਖਸ਼ਣਹਾਰ ਹਰੀ ਨੂੰ ਅਨੁਭਵ ਕਰ ਲਿਆ ਹੈ ਅਤੇ ਸੁਖੈਨ ਹੀ ਉਸ ਅੰਦਰ ਲੀਨ ਰਹਿੰਦਾ ਹਾਂ।
Fareedkot Teekaਹਰੀ ਸੁਖੋਂ ਕਾ ਦਾਤਾ ਗੁਰਮੁਖੋਂ ਨੇ ਜਾਤਾ ਹੈ, ਮਨ ਸਹਿਜੇ ਹੀ ਹਰੀ ਮੇਂ ਸਮਾਇ ਰਹਾ ਹੈ॥੧॥
Prof. Sahib Singhਗੁਰੂ ਦੀ ਸਰਨ ਪਿਆਂ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਂਝ ਬਣ ਜਾਂਦੀ ਹੈ, (ਗੁਰੂ ਦੀ ਸਰਨ ਪੈ ਕੇ ਮਨੁੱਖ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਗੁਰਮਖਿ = ਗੁਰੂ ਦੀ ਸਰਨ ਪਿਆਂ। ਜਾਤਾ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪਾਈ ਜਾ ਸਕਦੀ ਹੈ। ਸਹਜੇ = ਆਤਮਕ ਅਡੋਲਤਾ ਵਿਚ ॥੧॥

SikhNet (Spanish)y tu Señor de Éxtasis se revelará por la Gracia del Guru y así te fundirás en Él de forma espontánea. (1)

ਭਗਤਾਂ ਕਾ ਭੋਜਨੁ. ਹਰਿ ਨਾਮ ਨਿਰੰਜਨੁ; ਪੈਨੑਣੁ ਭਗਤਿ ਬਡਾਈ ॥

bhagataan kaa bhojan. har naam niranjan; painan bhagat baddaaee |

Sant Singh KhalsaThe Immaculate Name of the Lord is the food of His devotees; they wear the glory of devotional worship.
Manmohan SinghThe Immaculate Lord's Name is the feed of His saints and the Lord's praise is their wear.
Manmohan Singh (Punjabi)ਪਵਿੱਤ੍ਰ ਪ੍ਰਭੂ ਦਾ ਨਾਮ ਉਸ ਦੇ ਸੰਤਾਂ ਦਾ ਅਹਾਰ ਹੈ ਅਤੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਉਹਨਾਂ ਦੀ ਪੁਸ਼ਾਕ ਹੈ।
Fareedkot Teekaਭਗਤੋਂ ਕਾ ਭੋਜਨ ਤੋ ਹਰੀ ਨਿਰੰਜਨ ਕਾ ਨਾਮ ਹੈ, ਵਡਿਆਈ ਰੂਪ ਜੋ ਭਗਤੀ ਹੈ ਏਹੀ ਤਿਨ ਕੇ ਬਸਤ੍ਰੋਂ ਕਾ ਪਹਿਰਨਾ ਹੈ॥
Prof. Sahib Singhਨਿਰਲੇਪ ਹਰਿ-ਨਾਮ (ਹੀ) ਭਗਤ ਜਨਾਂ (ਦੇ ਆਤਮਾ) ਦੀ ਖ਼ੁਰਾਕ ਹੈ, ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ।

ਪਦ ਅਰਥ ਨਿਰੰਜਨੁ = (ਨਿਰ-ਅੰਜਨੁ। ਅੰਜਨ = ਮਾਇਆ ਦੇ ਮੋਹ ਦੀ ਕਾਲਖ) ਨਿਰਲੇਪ। ਪੈਨ੍ਹ੍ਹਣੁ = ਪੁਸ਼ਾਕ।

SikhNet (Spanish)Sí, el Nombre Inmaculado es el Único Alimento de los Devotos del Señor y la Gloria del Señor es su Vestimenta;

ਨਿਜ ਘਰਿ ਵਾਸਾ. ਸਦਾ ਹਰਿ ਸੇਵਨਿ; ਹਰਿ ਦਰਿ ਸੋਭਾ ਪਾਈ ॥੨॥

nij ghar vaasaa. sadaa har sevan; har dar sobhaa paaee |2|

Sant Singh KhalsaThey abide in the home of their inner beings, and they serve the Lord forever; they are honored in the Court of the Lord. ||2||
Manmohan SinghThey abide in their God and obtain esteem in the Lord's Court.
Manmohan Singh (Punjabi)ਉਹ ਆਪਣੇ ਨਿਜ ਦੇ ਧਾਮ ਵਿੱਚ ਵਸਦੇ ਹਨ, ਹਮੇਸ਼ਾਂ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦੇ ਹਨ ਤੇ ਸਾਈਂ ਦੇ ਦਰਬਾਰ ਵਿੱਚ ਇਜ਼ਤ-ਆਬਰੂ ਪਾਉਂਦੇ ਹਨ।
Fareedkot Teekaਤਿਨ ਕਾ ਸ੍ਵੈ ਸਰੂਪ ਮੇਂ ਨਿਵਾਸ ਹੂਆ ਹੈ ਔਰ ਸਦੀਵ ਹਰੀ ਕਾ ਸੇਵਨ ਕਰਤੇ ਹੈਂ ਔਰ ਤਿਨੋਂ ਨੇ (ਹਰਿ ਦਰਿ) ਸਤਿਸੰਗ ਮੇਂ ਸੋਭਾ ਪਾਈ ਹੈ॥੨॥
Prof. Sahib Singhਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੨॥

ਪਦ ਅਰਥ ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਸੇਵਨਿ = ਸੇਂਵਦੇ ਹਨ, ਸਿਮਰਦੇ ਹਨ। ਦਰਿ = ਦਰ ਤੇ ॥੨॥

SikhNet (Spanish)ellos habitan en el Ser y dedican su vida al Servicio de su Dios, así obtienen la Gloria a la Puerta del Señor. (2)

ਮਨਮੁਖ ਬੁਧਿ ਕਾਚੀ. ਮਨੂਆ ਡੋਲੈ; ਅਕਥੁ. ਨ ਕਥੈ ਕਹਾਨੀ ॥

manamukh budh kaachee. manooaa ddolai; akath. na kathai kahaanee |

Sant Singh KhalsaThe intellect of the self-willed manmukh is false; his mind wavers and wobbles, and he cannot speak the Unspoken Speech.
Manmohan SinghFalse is the intellect of the ego centric not the Lord's unutterable story.
Manmohan Singh (Punjabi)ਕੂੜੀ ਹੈ ਅਕਲ ਮਨ-ਮਤੀਏ ਦੀ। ਉਸ ਦਾ ਮਨ ਡਿਕੋ-ਡੋਲੇ ਖਾਂਦਾ ਹੈ ਅਤੇ ਉਹ ਪ੍ਰਭੂ ਦੀ ਅਕਹਿ ਸਾਖੀ ਨੂੰ ਨਹੀਂ ਉਚਾਰਦਾ।
Fareedkot Teekaਮਨਮੁਖ ਕੀ ਬੁਧੀ ਕਚੀ ਹੈ ਅਰ ਤਿਸ ਕਾ ਮਨ ਡੋਲਤਾ ਹੈ, ਕਿਉਂਕਿ (ਅਕਥੁ) ਵਾਹਿਗੁਰੂ ਕੀ ਕਹਾਨੀ ਕੋ ਕਥਨ ਨਹੀਂ ਕਰਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੋਛੀ ਹੁੰਦੀ ਹੈ, ਉਸ ਦਾ ਮਨ (ਮਾਇਆ ਵਿਚ) ਡੋਲਦਾ ਰਹਿੰਦਾ ਹੈ, ਉਹ ਕਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਕਰਦਾ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅਕਥੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਹਾਨੀ = ਸਿਫ਼ਤ-ਸਾਲਾਹ।

SikhNet (Spanish)El ególatra no tiene una mente madura, pues vacila todo el tiempo sin cantar el Evangelio Inefable de Dios;

ਗੁਰਮਤਿ ਨਿਹਚਲੁ. ਹਰਿ ਮਨਿ ਵਸਿਆ; ਅੰਮ੍ਰਿਤ ਸਾਚੀ ਬਾਨੀ ॥੩॥

guramat nihachal. har man vasiaa; amrit saachee baanee |3|

Sant Singh KhalsaFollowing the Guru's Teachings, the Eternal Unchanging Lord abides within the mind; the True Word of His Bani is Ambrosial Nectar. ||3||
Manmohan SinghBy the Guru's instruction, the Moveless Lord, abides in man's mind and sweet and true becomes his speech.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਅਹਿੱਲ ਪ੍ਰਭੂ ਬੰਦੇ ਦੀ ਚਿੱਤ ਵਿੱਚ ਟਿਕ ਜਾਂਦਾ ਹੈ ਤੇ ਮਿੱਠੀ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਬੋਲ ਬਾਣੀ।
Fareedkot Teekaਜਿਸ ਕੇ ਮਨ ਮੇਂ ਗੁਰਮਤਿ ਪ੍ਰਾਪਤਿ ਭਈ ਹੈ, ਸੋ ਨਿਹਚਲ ਹੈ, ਕਿਉਂਕਿ ਹਰੀ ਤਿਸ ਕੇ ਮਨ ਮੇਂ ਬਸਾ ਹੈ ਔਰ ਤਿਸ ਕੀ ਬਾਣੀ ਭੀ ਸਾਚੀ ਅਰ ਅੰਮ੍ਰਿਤ ਰੂਪ ਹੈ॥੩॥
Prof. Sahib Singhਗੁਰੂ ਦੀ ਮੱਤ ਉੱਤੇ ਤੁਰਿਆਂ ਮਨੁੱਖ ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵੱਸਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸਦੀ ਹੈ ॥੩॥

ਪਦ ਅਰਥ ਨਿਹਚਲੁ = ਅਟੱਲ, ਅਡੋਲ। ਮਨਿ = ਮਨ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਚੀ ਬਾਨੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ॥੩॥

SikhNet (Spanish)mediante la Palabra del Guru el Señor Eterno llega a habitar en la mente. Oh, la Palabra Verdadera es Néctar Dulce. (3)

ਮਨ ਕੇ ਤਰੰਗ ਸਬਦਿ ਨਿਵਾਰੇ; ਰਸਨਾ ਸਹਜਿ ਸੁਭਾਈ ॥

man ke tarang sabad nivaare; rasanaa sehaj subhaaee |

Sant Singh KhalsaThe Shabad calms the turbulent waves of the mind; the tongue is intuively imbued with peace.
Manmohan SinghThe Lord's Name becalms his mind's waves and his tongue acquires peaceful disposition.
Manmohan Singh (Punjabi)ਪ੍ਰਭੂ ਦਾ ਨਾਮ ਉਸ ਦੇ ਚਿੱਤ ਦੀਆਂ ਲਹਿਰਾਂ ਨੂੰ ਦੂਰ ਕਰ ਦਿੰਦਾ ਹੈ ਤੇ ਉਸ ਦੀ ਜੀਭਾ ਸ਼ਾਤ ਸੁਭਾਅ ਧਾਰਨ ਕਰ ਲੈਂਦੀ ਹੈ।
Fareedkot Teekaਮਨ ਦਰੀਆਉ ਕੇ ਸੰਕਲਪ ਰੂਪ ਤਰੰਗ ਗੁਰ ਸਬਦ ਕਰ ਨਿਵਾਰੇ ਹੈਂ ਔਰ ਰਸਨਾ ਸਹਜੇ ਹੀ ਸੋਭਾਵਾਨ ਭਈ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਦੀਆਂ ਦੌੜਾਂ-ਭੱਜਾਂ ਦੂਰ ਕਰ ਲਈਦੀਆਂ ਹਨ, ਗੁਰ-ਸ਼ਬਦ ਦੀ ਰਾਹੀਂ ਮਨੁੱਖ ਦੀ ਜੀਭ ਆਤਮਕ ਅਡੋਲਤਾ ਵਿਚ ਟਿੱਕ ਜਾਂਦੀ ਹੈ (ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ)।

ਪਦ ਅਰਥ ਤਰੰਗ = ਲੋਹਿਰਾਂ, ਦੌੜ-ਭੱਜ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਹੁੰਦੇ ਹਨ। ਰਸਨਾ = ਜੀਭ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)A través de la Palabra uno calma las ondas mentales y esa boca que la expresa también se pacifica,

ਸਤਿਗੁਰ ਮਿਲਿ ਰਹੀਐ ਸਦ ਅਪੁਨੇ; ਜਿਨਿ ਹਰਿ ਸੇਤੀ ਲਿਵ ਲਾਈ ॥੪॥

satigur mil raheeai sad apune; jin har setee liv laaee |4|

Sant Singh KhalsaSo remain united forever with your True Guru, who is lovingly attuned to the Lord. ||4||
Manmohan SinghEver remain thou united with thy True Guru, who is attuned ton his Lord.
Manmohan Singh (Punjabi)ਤੂੰ ਸਦੀਵ ਹੀ ਆਪਣੇ ਸੱਚੇ ਗੁਰਦੇਵ ਜੀ ਨਾਲ ਜੁੜਿਆ ਰਹੁ ਜਿਨ੍ਹਾਂ ਦੀ ਪਿਰਹੜੀ ਆਪਣੇ ਪ੍ਰਭੂ ਨਾਲ ਪਈ ਹੋਦੀ ਹੈ।
Fareedkot Teekaਜੇ ਅਪਨੇ ਸਤਿਗੁਰੋਂ ਕੋ ਸਦੀਵ ਮਿਲ ਰਹੀਐ ਤੌ ਹਰੀ ਸੇਤੀ ਲਿਵ ਲਗਾਈ ਜਾਤੀ ਹੈ॥੪॥
Prof. Sahib Singhਆਪਣੇ ਗੁਰੂ (ਦੇ ਚਰਨਾਂ) ਵਿਚ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ (ਉਸ) ਗੁਰੂ ਨੇ ਆਪਣੀ ਸੁਰਤ ਸਦਾ ਪਰਮਾਤਮਾ ਵਿਚ ਜੋੜ ਰੱਖੀ ਹੈ ॥੪॥

ਪਦ ਅਰਥ ਮਿਲਿ = ਮਿਲ ਕੇ। ਸਦ = ਸਦਾ। ਜਿਨਿ = ਜਿਸ (ਗੁਰੂ) ਨੇ ॥੪॥

SikhNet (Spanish)así, uno encuentra al Guru Verdadero, Quien permanece siempre entonado en Dios. (4)

ਮਨੁ ਸਬਦਿ ਮਰੈ. ਤਾ ਮੁਕਤੋ ਹੋਵੈ; ਹਰਿ ਚਰਣੀ ਚਿਤੁ ਲਾਈ ॥

man sabad marai. taa mukato hovai; har charanee chit laaee |

Sant Singh KhalsaIf the mortal dies in the Shabad, then he is liberated; he focuses his consciousness on the Lord's Feet.
Manmohan SinghIf man dies of the Guru's word, then is he emancipated and fixes his mind with the Lord's feet.
Manmohan Singh (Punjabi)ਜੇਕਰ ਬੰਦਾ ਗੁਰਾਂ ਦੀ ਬਾਣੀਨਾਲ ਮਰ ਜਾਏ ਤਦ ਉਹ ਮੁਕਤ ਹੋ ਜਾਂਦਾ ਹੈ ਤੇ ਆਪਣਾ ਮਨ ਪ੍ਰਭੂ ਦੇ ਪੈਰਾ ਨਾਲ ਜੋੜ ਲੈਂਦਾ ਹੈ।
Fareedkot Teekaਪੁਨਹ ਜੋ ਸਤਿਗੁਰ ਸਬਦ ਕਰ ਮਨ ਮਰੈ ਤਉ ਜੀਉ ਮੁਕਤ ਹੋਤਾ ਹੈ ਔਰ ਹਰੀ ਕੇ ਚਰਨੋਂ ਮੇਂ ਚਿਤ ਕੀ ਬਿਰਤੀ ਲਗਾਈ ਰਾਖਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਦਾ) ਮਨ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰਦਾ ਹੈ, ਤਦੋਂ (ਉਹ ਮਨੁੱਖ) ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਰੈ = ਆਪਾ-ਭਾਵ ਦੂਰ ਕਰਦਾ ਹੈ। ਤਾ = ਤਦੋਂ। ਮੁਕਤੋ = ਮੁਕਤੁ, ਵਿਕਾਰਾਂ ਤੋਂ ਸੁਤੰਤਰ। ਲਾਈ = ਲਾਇ, ਲਾ ਕੇ।

SikhNet (Spanish)Si la mente es teñida con la Palabra, uno se libera entonándose a los Pies de Dios,

ਹਰਿ ਸਰੁ ਸਾਗਰੁ. ਸਦਾ ਜਲੁ ਨਿਰਮਲੁ; ਨਾਵੈ ਸਹਜਿ ਸੁਭਾਈ ॥੫॥

har sar saagar. sadaa jal niramal; naavai sehaj subhaaee |5|

Sant Singh KhalsaThe Lord is an Ocean; His Water is Forever Pure. Whoever bathes in it is intuitively imbued with peace. ||5||
Manmohan SinghGod is like an ocean, ever immaculate is whose water. Whosoever bathes in it, he is easily embellished.
Manmohan Singh (Punjabi)ਵਾਹਿਗੁਰੂ ਸਮੁੰਦਰ ਦੇ ਤੁਲ ਹੈ, ਸਦੀਵ ਹੀ ਪਵਿੱਤ੍ਰ ਹੈ ਜਿਸ ਦੇ ਨਾਮ ਦਾ ਪਾਣੀ। ਜੋ ਕੋਈ ਭੀਹ ਇਸ ਵਿੱਚ ਇਸ਼ਨਾਨ ਕਰਦਾ ਹੈ, ਉਹ ਸਚੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਹਰੀ ਸਾਗਰ ਕੇ (ਸਰੁ) ਸਮਾਨ ਹੈ ਤਿਸਮੈਂ ਨਾਮ ਰੂਪੀ ਜਲ ਸਦਾ ਨਿਰਮਲ ਹੈ। ਜੋ ਨਾਮ ਜਲ ਮੇਂ ਇਸ਼ਨਾਨ ਕਰੇ ਹੈਂ ਤਿਨ ਕੀ ਬੁਧੀ ਸਹਜੇ ਹੀ ਸੁਭਾਇਵਾਨ ਹੋਈ ਹੈ॥੫॥
Prof. Sahib Singhਪਰਮਾਤਮਾ (ਮਾਨੋ, ਐਸਾ) ਸਰੋਵਰ ਹੈ ਸਮੁੰਦਰ ਹੈ (ਜਿਸ ਦਾ) ਜਲ ਪਵਿੱਤਰ ਰਹਿੰਦਾ ਹੈ, (ਜਿਹੜਾ ਮਨੁੱਖ ਇਸ ਵਿਚ) ਇਸ਼ਨਾਨ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦਾ ਹੈ ॥੫॥

ਪਦ ਅਰਥ ਸਰੁ = ਤਾਲਾਬ। ਸਾਗਰੁ = ਸਮੁੰਦਰ। ਨਿਰਮਲੁ = ਪਵਿੱਤਰ। ਨਾਵੈ = ਇਸ਼ਨਾਨ ਕਰਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ ॥੫॥

SikhNet (Spanish)sí, el Océano de Dios es siempre Puro, siempre Inmaculado, y quien se bañe en Él logra la Paz y el Equilibrio. (5)

ਸਬਦੁ ਵੀਚਾਰਿ ਸਦਾ ਰੰਗਿ ਰਾਤੇ; ਹਉਮੈ ਤ੍ਰਿਸਨਾ ਮਾਰੀ ॥

sabad veechaar sadaa rang raate; haumai trisanaa maaree |

Sant Singh KhalsaThose who contemplate the Shabad are forever imbued with His Love; their egotism and desires are subdued.
Manmohan SinghThey who meditate on their Lord are imbued with His love and their ego and desire are stilled.
Manmohan Singh (Punjabi)ਜੋ ਆਪਣੇ ਸਾਈਂ ਨੂੰ ਸਿਰਮਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ ਤੇ ਉਨ੍ਹਾਂ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੀਆਂ ਹਨ।
Fareedkot Teekaਗੁਰ ਸਬਦ ਕੋ ਬੀਚਾਰ ਕਰ ਸਦਾ ਪਰਮੇਸ੍ਵਰ ਕੇ ਪ੍ਰੇਮ ਮੇਂ ਰਾਤੇ ਹੈਂ ਤਿਨ ਕੀ ਹੰਤਾ ਮਮਤਾ ਔਰ ਤ੍ਰਿਸਨਾ ਮਾਰੀ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾ ਕੇ (ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ ਨੂੰ ਮੁਕਾ ਕੇ ਸਦਾ (ਪ੍ਰਭੂ ਦੇ) ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ,

ਪਦ ਅਰਥ ਵੀਚਾਰਿ = ਮਨ ਵਿਚ ਵਸਾ ਕੇ। ਰੰਗਿ = ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਮਾਰੀ = ਮਾਰਿ, ਮਾਰ ਕੇ।

SikhNet (Spanish)Quienes meditan en la Palabra, permanecen siempre imbuidos en Su Amor,

ਅੰਤਰਿ ਨਿਹਕੇਵਲੁ ਹਰਿ ਰਵਿਆ; ਸਭੁ ਆਤਮ ਰਾਮੁ ਮੁਰਾਰੀ ॥੬॥

antar nihakeval har raviaa; sabh aatam raam muraaree |6|

Sant Singh KhalsaThe Pure, Unattached Lord permeates their inner beings; the Lord, the Supreme Soul, is pervading all. ||6||
Manmohan SinghThe pure Lord is permeating there within and amongst all they see the Pervading God, the Enemy of ego.
Manmohan Singh (Punjabi)ਪਵਿੱਤ੍ਰ ਪ੍ਰਭੂ ਉਨ੍ਹਾਂ ਦੇ ਅੰਦਰ ਰਮ ਰਿਹਾ ਹੈ ਅਤੇ ਸਾਰਿਆਂ ਦੇ ਅੰਦਰ ਉਹ ਹੰਕਾਰ ਦੇ ਵੈਰੀ, ਵਿਆਪਕ ਵਾਹਿਗੁਰੂ ਨੂੰ ਵੇਖਦੇ ਹਨ।
Fareedkot Teekaਜੋ ਮੁਰਾਰੀ ਰਾਮ ਸਰਬ ਕਾ ਆਤਮਾ ਰੂਪ ਅਰਥਾਤ ਅਪਨਾ ਆਪ ਹੈਂ ਤਿਨੋਂ ਨੇ ਹਿਰਦੇ ਅੰਤਰ ਤਿਸ (ਨਿਹਕੇਵਲੁ) ਸੁਧ ਹਰੀ ਕੋ (ਰਵਿਆ) ਜਪਾ ਹੈ॥੬॥
Prof. Sahib Singhਉਹਨਾਂ ਦੇ ਅੰਦਰ ਸੁੱਧ-ਸਰੂਪ ਹਰੀ ਆ ਵੱਸਦਾ ਹੈ, (ਉਹਨਾਂ ਨੂੰ) ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ ॥੬॥

ਪਦ ਅਰਥ ਨਿਹਕੇਵਲੁ = ਸੁੱਧ-ਸਰੂਪ ਪਰਮਾਤਮਾ। ਰਵਿਆ = ਵਿਆਪਕ। ਸਭੁ = ਹਰ ਥਾਂ। ਆਤਮਰਾਮੁ = ਪਰਮਾਤਮਾ। ਮੁਰਾਰੀ = (ਮੁਰ-ਅਰਿ) ਵਾਹਿਗੁਰੂ ॥੬॥

SikhNet (Spanish)calmando su ego y sus pasiones. Su interior se limpia con la Pureza del Señor, ellos ven al Señor prevaleciendo en todo. (6)

ਸੇਵਕ ਸੇਵਿ ਰਹੇ ਸਚਿ ਰਾਤੇ; ਜੋ ਤੇਰੈ ਮਨਿ ਭਾਣੇ ॥

sevak sev rahe sach raate; jo terai man bhaane |

Sant Singh KhalsaYour humble servants serve You, O Lord; those who are imbued with the Truth are pleasing to Your Mind.
Manmohan SinghO Lord, Thy slaves, who are dyed with the True Name and are pleasing to thy mind are performing Thy service.
Manmohan Singh (Punjabi)ਹੇ ਸਾਈਂ ਤੇਰੇ ਗੋਲੇ ਜੋ ਸੱਚੇ ਨਾਮ ਨਾਲ ਰੰਗੇ ਹੋਏ ਹਨ ਤੇ ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ, ਤੇਰੀ ਘਾਲ ਕਮਾ ਰਹੇ ਹਨ।
Fareedkot Teekaਜੋ (ਤੇਰੈ) ਤਿਸ ਕੇ ਮਨ ਮੇਂ ਭਾਣੇ ਹੈਂ ਵਹੁ ਸੇਵਕ ਸਚ ਨਾਮ ਮੇਂ ਰਾਤੇ ਹੂਏ ਸੇਵ ਰਹੇ ਹੈਂ॥
Prof. Sahib Singhਪਰ, ਹੇ ਪ੍ਰਭੂ! ਉਹੀ ਸੇਵਕ ਤੇਰੀ ਸੇਵਾ-ਭਗਤੀ ਕਰਦੇ ਹਨ ਅਤੇ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਸੇਵਿ ਰਹੇ = ਸੇਵਾ-ਭਗਤੀ ਕਰਦੇ ਰਹਿੰਦੇ ਹਨ। ਸਚਿ = ਸਦਾ-ਥਿਰ ਨਾਮ ਵਿਚ। ਤੇਰੈ ਮਨਿ = ਤੇਰੇ ਮਨ ਵਿਚ। ਭਾਣੇ = ਚੰਗੇ ਲੱਗਦੇ ਹਨ।

SikhNet (Spanish)Oh Dios, Tus Sirvientes, con quienes estás Complacido, viven sumergidos en Tu Verdad,

ਦੁਬਿਧਾ. ਮਹਲੁ, ਨ ਪਾਵੈ. ਜਗਿ ਝੂਠੀ; ਗੁਣ ਅਵਗਣ. ਨ ਪਛਾਣੇ ॥੭॥

dubidhaa. mehal, na paavai. jag jhootthee; gun avagan. na pachhaane |7|

Sant Singh KhalsaThose who are involved in duality do not find the Mansion of the Lord's Presence; caught in the false nature of the world, they do not discriminate between merits and demerits. ||7||
Manmohan SinghThe false bride who, in this world, is involved in duality and discriminates not between virtues and vices mounts not to her Master's mansion.
Manmohan Singh (Punjabi)ਕੂੜੀ ਪਤਨੀ ਜੋ ਇਸ ਸੰਸਾਰ ਵਿੱਚ ਦਵੈਤ ਭਾਵ ਅੰਦਰ ਫਾਥੀ ਹੋਈ ਹੈ ਅਤੇ ਨੇਕੀਆਂ ਅਤੇ ਬਦੀਆਂ ਦੀ ਪਛਾਣ ਨਹੀਂ ਕਰਦੀ, ਆਪਣੇ ਮਾਲਕ ਦੇ ਮੰਦਰ ਨੂੰ ਨਹੀਂ ਪਾਉਂਦੀ।
Fareedkot Teekaਜੋ ਬੁਧੀ ਜਗ ਮੇਂ ਝੂਠੀ ਹੈ ਵਹੁ ਦੁਬਿਧਾ ਕਰ ਕੇ ਸ੍ਵਰੂਪ ਕੋ ਨਹੀਂ ਪਾਵਤੀ ਹੈ। ਸੋ ਕੌਣ? ਜਿਸ ਨੇ ਗੁਣ ਅਵਗੁਣ ਨਹੀਂ ਪਛਾਣੇ, ਭਾਵ ਅਵਗੁਨੋਂ ਕੋ ਤਿਆਗ ਕਰ ਗੁਣ ਗ੍ਰਹਣ ਨਹੀਂ ਕੀਏ॥੭॥
Prof. Sahib Singhਮੇਰ-ਤੇਰ ਵਿਚ ਫਸੀ ਹੋਈ ਜੀਵ-ਇਸਤ੍ਰੀ ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦੀ, ਉਹ ਦੁਨੀਆ ਵਿਚ ਭੀ ਆਪਣਾ ਇਤਬਾਰ ਗਵਾਈ ਰੱਖਦੀ ਹੈ, ਉਹ ਇਹ ਨਹੀਂ ਪਛਾਣ ਸਕਦੀ ਕਿ ਜੋ ਕੁਝ ਮੈਂ ਕਰ ਰਹੀ ਹਾਂ ਇਹ ਚੰਗਾ ਹੈ ਜਾਂ ਮਾੜਾ ॥੭॥

ਪਦ ਅਰਥ ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਜਗਿ = ਜਗਤ ਵਿਚ ॥੭॥

SikhNet (Spanish)pero si el mundo de la ilusión es torcido por la dualidad, nunca llegará hasta el Castillo, pues no logra discriminar entre Dios y la maldad. (7)

ਆਪੇ ਮੇਲਿ ਲਏ. ਅਕਥੁ ਕਥੀਐ; ਸਚੁ ਸਬਦੁ ਸਚੁ ਬਾਣੀ ॥

aape mel le. akath katheeai; sach sabad sach baanee |

Sant Singh KhalsaWhen the Lord merges us into Himself, we speak the Unspoken Speech; True is the Shabad, and True is the Word of His Bani.
Manmohan SinghIf she utters the Indescribable True Name and the True Gurbani, the Lord unites her with Himself.
Manmohan Singh (Punjabi)ਜੇਕਰ ਉਹ ਅਕਥਨੀਯ ਸਸੱਚੇ ਨਾਮ ਅਤੇ ਸੱਚੀ ਗੁਰਬਾਣੀ ਦਾ ਉਚਾਰਣ ਕਰੇ ਤਾਂ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teeka(ਅਕਥੁ) ਪ੍ਰਮੇਸ੍ਵਰ ਨੇ ਅਪਨੇ ਜਸ ਕੇ ਕਹਿਨੇ ਵਾਲੇ ਆਪੇ ਹੀ ਅਪਨੇ ਸਾਥ ਮੇਲ ਲੀਏ ਹੈਂ। ਸੋ ਪਰਮੇਸ੍ਵਰ ਕੈਸਾ ਹੈ? ਸੋ (ਸਬਦੁ) ਬ੍ਰਹਮ ਸਚ ਰੂਪ ਹੈ ਔਰ ਤਿਸ ਕੀ ਬੇਦ ਰੂਪ ਬਾਣੀ ਭੀ ਸਚੀ ਹੈ॥
Prof. Sahib Singhਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜੇ, ਤਦੋਂ ਹੀ ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤਦੋਂ ਹੀ ਉਸ ਦਾ ਸਦਾ-ਥਿਰ ਸ਼ਬਦ ਉਸ ਦੀ ਸਦਾ-ਥਿਰ ਬਾਣੀ ਦਾ ਉਚਾਰਨ ਕੀਤਾ ਜਾ ਸਕਦਾ ਹੈ।

ਪਦ ਅਰਥ ਆਪੇ = ਆਪ ਹੀ। ਅਕਥੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੀਐ = ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। ਸਚੁ ਸਬਦੁ ਸਚੁ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)El Señor, desde Sí Mismo, nos une a Su Ser, y así, a través de la Palabra Verdadera, pronunciamos lo Impronunciable.

ਨਾਨਕ ਸਾਚੇ ਸਚਿ ਸਮਾਣੇ; ਹਰਿ ਕਾ ਨਾਮੁ ਵਖਾਣੀ ॥੮॥੧॥

naanak saache sach samaane; har kaa naam vakhaanee |8|1|

Sant Singh KhalsaO Nanak, the true people are absorbed in the Truth; they chant the Name of the Lord. ||8||1||
Manmohan SinghNanak, the true persons, who utter the Lord's Name, are absorbed in the True Lord.
Manmohan Singh (Punjabi)ਨਾਨਕ, ਸੱਚੇ ਪੁਰਸ਼ ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ, ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸਾਚੇ ਹੈਂ ਵਹੁ ਹਰੀ ਕਾ ਜੋ ਨਾਮ ਹੈ ਤਿਸ ਕੇ (ਵਖਾਣੀ) ਜਪੀਏ ਹੋ ਕਰ ਸਾਚ ਮੇਂ ਸਮਾਏ ਹੈਂ॥੮॥੧॥
Prof. Sahib Singhਹੇ ਨਾਨਕ! (ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ; ਉਹ ਮਨੁੱਖ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੮॥੧॥

ਪਦ ਅਰਥ ਸਾਚੇ ਸਾਚਿ = ਸਾਚਿ ਹੀ ਸਾਚਿ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸਦਾ ਹੀ। ਵਖਾਣੀ = ਵਖਾਣਿ, ਉਚਾਰ ਕੇ ॥੮॥੧॥

SikhNet (Spanish)Dice Nanak; ellos, los verdaderos, los que recitan el Naam, el Nombre del Señor, se funden en la Verdad del Señor. (8-1)

Open this shabad →

Shabad Guru Amardas Ji Raag Saarang continues on Ang 1234

ਸਾਰਗ ਮਹਲਾ ੩ ॥

saarag mahalaa 3 |

Sant Singh KhalsaSaarang, Third Mehl:
Manmohan SinghSarang 3rd Guru.
Manmohan Singh (Punjabi)ਸਾਰੰਗ ਤੀਜੀ ਪਾਤਿਸ਼ਾਹੀ।
SikhNet (Spanish)Sarang, Mejl Guru Amar Das, Tercer Canal Divino.

ਮਨ ਮੇਰੇ; ਹਰਿ ਕਾ ਨਾਮੁ ਅਤਿ ਮੀਠਾ ॥

man mere; har kaa naam at meetthaa |

Sant Singh KhalsaO my mind, the Name of the Lord is supremely sweet.
Manmohan SinghO my soul, supremely sweet is God's Name.
Manmohan Singh (Punjabi)ਹੇ ਮੇਰੀ ਜਿੰਦੇ! ਪਰਮ ਮਿਠੜਾ ਹੇ ਵਾਹਿਗੁਰੂ ਦਾ ਨਾਮ।
Fareedkot Teekaਹੇ ਮੇਰੇ ਮਨ! ਹਰੀ ਕਾ ਨਾਮ ਅਤੀ ਮੀਠਾ ਹੈ॥
Prof. Sahib Singhਹੇ ਮੇਰੇ ਮਨ! (ਜਿਸ ਮਨੁੱਖ ਨੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਮਨ = ਹੇ ਮਨ! ਅਤਿ = ਬਹੁਤ।

SikhNet (Spanish)Dulce, Dulce es el Nombre del Señor,

Open this shabad (19 lines, Angs 1233-1234) →

Ang 1233 of 1430