ੴ

ਸਿੱਖਬਾਣੀ · SikhBani

ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥

krodh nivaar jale hau mamataa prem sadaa nau rangee
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1232, 1233 · 19 lines
Translations

ਸਾਰਗ ਮਹਲਾ ੧ ॥

saarag mahalaa 1 | Ang 1232

Sant Singh KhalsaSaarang, First Mehl:
Manmohan SinghSarang 1st Guru.
Manmohan Singh (Punjabi)ਸਾਰੰਗ ਪਹਿਲੀ ਪਾਤਿਸ਼ਾਹੀ।
SikhNet (Spanish)Sarang, Mejl Guru Nanak, Primer Canal Divino.

ਹਰਿ ਬਿਨੁ; ਕਿਉ ਧੀਰੈ. ਮਨੁ ਮੇਰਾ ॥

har bin; kiau dheerai. man meraa | Ang 1232

Sant Singh KhalsaWithout the Lord, how can my mind be comforted?
Manmohan SinghWithout God, how can my soul be comforted?
Manmohan Singh (Punjabi)ਰਬ ਦੇ ਬਗੈਰ ਮੇਰੀ ਜਿੰਦੜੀ ਕਿਸ ਤਰ੍ਹਾਂ ਧੀਰਜ ਕਰ ਸਕਦੀ ਹੈ।
Fareedkot Teekaਹਰੀ ਸੇ ਬਿਨਾਂ ਮੇਰਾ ਮਨ ਧੀਰਜ ਕੈਸੇ ਕਰੇ, ਭਾਵ ਧੀਰਜ ਨਹੀਂ ਕਰ ਸਕਤਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।

ਪਦ ਅਰਥ ਕਿਉ ਧੀਰੈ = ਕਿਵੇਂ ਧੀਰਜ ਫੜ ਸਕਦਾ ਹੈ?

SikhNet (Spanish)¿Cómo puede mi mente confortarse sin mi Señor? A través de Él los errores de millones de encarnaciones son purificados;

ਕੋਟਿ ਕਲਪ ਕੇ ਦੂਖ ਬਿਨਾਸਨ; ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥

kott kalap ke dookh binaasan; saach drirraae niberaa |1| rahaau | Ang 1232

Sant Singh KhalsaThe guilt and sin of millions of ages is erased, and one is released from the cycle of reincarnation, when the Truth is implanted within. ||1||Pause||
Manmohan SinghThrough Him, the sins of the millions of ages are destroyed and implanting His True Name within, one is emancipated. Pause.
Manmohan Singh (Punjabi)ਉਸ ਦੇ ਰਾਹੀਂ, ਕ੍ਰੋੜਾ ਹੀ ਯੂਗਾ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਉਸ ਦੇ ਸਚੇ ਨਾਮ ਅੰਦਰ ਪੱਕਾ ਕਰਨ ਦੁਆਰਾ ਬੰਦਾ ਬੰਦਖਲਾਸ ਹੋ ਜਾਂਦਾ ਹੈ। ਠਹਿਰਾਉ।
Fareedkot Teekaਸਚਾ ਨਾਮ ਜੋ ਕ੍ਰੋੜੋਂ ਕਲਪੋਂ ਕੇ ਦੁਖ ਨਸ਼ਟ ਕਰਨ ਵਾਲਾ ਹੈ, ਸੋ ਨਾਮ ਗੁਰੋਂ ਨੇ ਦ੍ਰਿੜਾਇ ਕਰ ਚੌਰਾਸੀ ਕਾ ਨਿਬੇੜਾ ਕੀਆ ਹੈ॥੧॥ ਰਹਾਉ ॥
Prof. Sahib Singhਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜ। ਕਲਪ = ਚਾਰ ਜੁਗਾਂ ਦਾ ਸਮੁਦਾਇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਦ੍ਰਿੜਾਇ = ਮਨ ਵਿਚ ਟਿਕਾਣ ਨਾਲ। ਨਿਬੇਰਾ = ਦੁੱਖਾਂ ਦਾ ਨਿਬੇੜਾ, ਦੁੱਖ ਮੁੱਕ ਜਾਂਦੇ ਹਨ ॥੧॥ ਰਹਾਉ ॥

SikhNet (Spanish)grabando Su Verdad en la Tabla de mi mente, soy liberado. (1-Pausa)

ਕ੍ਰੋਧੁ ਨਿਵਾਰਿ, ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥

krodh nivaar, jale hau mamataa; prem sadaa nau rangee | Ang 1232

Sant Singh KhalsaAnger is gone, egotism and attachment have been burnt away; I am imbued with His ever-fresh Love.
Manmohan SinghBanishing wrath and burning ego and worldly love, ever freshly-coloured love has welled up within me.
Manmohan Singh (Punjabi)ਗੁੱਸਾ ਦੂਰ ਕਰਨ ਅਤੇ ਹੰਗਤਾ ਤੇ ਮੋਹ ਸਾੜ ਸੁਟਣ ਦੁਆਰਾ, ਮੇਰੇ ਅੰਦਰ ਸਦੀਵ ਹੀ ਨਵੀ-ਨੁਕ ਰੰਗਤ ਵਾਲਾ ਪਿਆਰ ਉਤਪੰਨ ਹੋ ਗਿਆ ਹੈ।
Fareedkot Teekaਕ੍ਰੋਧ ਕੋ ਨਿਬਿਰਤ ਕਰ ਕੇ ਹੰਤਾ ਮਮਤਾ ਬਿਕਾਰ ਜਲੇ ਹੈਂ ਅਰ ਸਦੀਵ (ਨਉ ਰੰਗੀ) ਪਰਮੇਸ਼੍ਵਰ ਕਾ ਪ੍ਰੇਮ ਜਾਗਿਆ ਹੈ॥
Prof. Sahib Singhਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),

ਪਦ ਅਰਥ ਨਿਵਾਰਿ = ਦੂਰ ਕਰ ਕੇ। ਹਉ = ਮੈਂ, ਹਉਮੈ। ਮਮਤਾ = ਅਪਣੱਤ। ਨਉ ਰੰਗੀ = ਨਵੇਂ ਰੰਗ ਵਾਲਾ, ਸਦਾ ਨਵਾਂ ਰਹਿਣ ਵਾਲਾ।

SikhNet (Spanish)He vencido mi enojo y a mi ego negativo. La permanente Frescura del Amor de Dios se ha edificado en mi mente.

ਅਨਭਉ ਬਿਸਰਿ ਗਏ. ਪ੍ਰਭੁ ਜਾਚਿਆ; ਹਰਿ ਨਿਰਮਾਇਲੁ ਸੰਗੀ ॥੧॥

anbhau bisar ge. prabh jaachiaa; har niramaaeil sangee |1| Ang 1232

Sant Singh KhalsaOther fears are forgotten, begging at God's Door. The Immaculate Lord is my Companion. ||1||
Manmohan SinghBegging alms at the door of the Immaculate Lord God, my comrade, all other fears of mine are dispelled
Manmohan Singh (Punjabi)ਆਪਣੇ ਸਾਥੀ, ਪਵਿੱਤ੍ਰ ਸੁਆਮੀ ਵਾਹਿਗੁਰੂ ਦੇ ਬੂਹੇ ਤੇ ਖੈਰ ਮੰਗਣ ਦੁਆਰਾ ਮੇਰੇ ਹੋਰ, ਸਾਰੇ ਡਰ ਦੁਰ ਹੋ ਗਏ ਹਨ।
Fareedkot Teeka(ਅਨਭਉ) ਔਰ ਡਰ ਬਿਸਰ ਗਏ ਹੈਂ, ਕਿਉਂਕਿ ਹਰੀ ਪ੍ਰਭੂ ਸੁਧ ਅਪਣਾ ਸੰਗੀ (ਜਾਚਿਆ) ਮੰਗਿਆ, ਭਾਵ ਜਾਣ ਲੀਆ ਹੈ॥੧॥
Prof. Sahib Singhਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥

ਪਦ ਅਰਥ ਅਨ ਭਉ = ਹੋਰਨਾਂ ਦਾ ਡਰ-ਸਹਿਮ। ਬਿਸਰਿ ਗਏ = ਬਿਸਰਿ ਗਇਆ, ਭੁੱਲ ਜਾਂਦਾ ਹੈ। ਜਾਚਿਆ = ਮੰਗਿਆ। ਨਿਰਮਾਇਲੁ = ਪਵਿਤ੍ਰ। ਸੰਗੀ = ਸਾਥੀ ॥੧॥

SikhNet (Spanish)Ahora todo miedo o temor se ha desvanecido y puedo ver al Señor Inmaculado en todo momento en mi interior. (1)

ਚੰਚਲ ਮਤਿ ਤਿਆਗਿ. ਭਉ ਭੰਜਨੁ ਪਾਇਆ; ਏਕ ਸਬਦਿ ਲਿਵ ਲਾਗੀ ॥

chanchal mat tiaag. bhau bhanjan paaeaa; ek sabad liv laagee | Ang 1232

Sant Singh KhalsaForsaking my fickle intellect, I have found God, the Destroyer of fear; I am lovingly attuned to the One Word, the Shabad.
Manmohan SinghShedding my mercurial nature, I have obtained my God, the Destroyer of dread and am attuned to the One Name.
Manmohan Singh (Punjabi)ਆਪਣੇ ਚੁਲਬੁਲੇ ਸੁਭਾਅ ਨੂੰ ਛੱਡਣ ਦੁਆਰਾ, ਮੈਂ ਡਰ ਨਾਸ ਕਰਨ ਵਾਲੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਇਕ ਨਾਮ ਨਾਲ ਮੇਰਾ ਪ੍ਰੇਮ ਹੋ ਗਿਆ ਹੈ।
Fareedkot Teekaਚੰਚਲ ਮਤ ਕੋ ਤਿਆਗ ਕਰ (ਭਉ ਭੰਜਨੁ) ਵਾਹਿਗੁਰੂ ਕੋ ਪਾਇਆ ਹੈ ਔਰ ਏਕ (ਸਬਦਿ) ਬ੍ਰਹਮ ਮੇਂ ਹਮਾਰੀ ਬਿਰਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।

ਪਦ ਅਰਥ ਚੰਚਲ = ਸਦਾ ਭਟਕਦੇ ਰਹਿਣ ਵਾਲੀ। ਤਿਆਗਿ = ਤਿਆਗ ਕੇ। ਭਉ ਭੰਜਨੁ = ਡਰ-ਸਹਿਮ ਨਾਸ ਕਰਨ ਵਾਲਾ। ਲਿਵ = ਲਗਨ।

SikhNet (Spanish)He conquistado la naturaleza mercurial de mi mente, y bendecida ésta por el Destructor del miedo, ha sido entonada sólo en la Palabra.

ਹਰਿ ਰਸੁ ਚਾਖਿ. ਤ੍ਰਿਖਾ ਨਿਵਾਰੀ; ਹਰਿ ਮੇਲਿ ਲਏ ਬਡਭਾਗੀ ॥੨॥

har ras chaakh. trikhaa nivaaree; har mel le baddabhaagee |2| Ang 1232

Sant Singh KhalsaTasting the sublime essence of the Lord, my thirst is quenched; by great good fortune, the Lord has united me with Himself. ||2||
Manmohan SinghTasting the Lord's elixir, my thirst is quenched and by very good destiny, my Lord has united me with Himself.
Manmohan Singh (Punjabi)ਪ੍ਰਭੂ ਦੇ ਅੰਮ੍ਰਿਤ ਨੂੰ ਚਖ ਕੇ, ਮੇਰੀ ਪਿਆਸ ਬੁਝ ਗਈ ਹੈ ਅਤੇ ਪਰਮ ਚੰਗੀ ਪ੍ਰਾਲਬਧ ਦੁਆਰਾ, ਮੇਰੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਹਰੀ ਰਸ ਕੋ ਪਾਨ ਕਰ ਕੇ ਕ੍ਰਿਖਾ ਨਿਵਾਰ ਦਈ ਹੈ। ਹਰੀ ਨੇ ਅਪਨੇ ਸਾਥ ਮਿਲਾਇ ਲੀਏ ਹੈਂ ਇਸ ਵਾਸਤੇ ਵਡਭਾਗੀ ਹੂਏ ਹੈਂ॥੨॥
Prof. Sahib Singhਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥

ਪਦ ਅਰਥ ਚਾਖਿ = ਚੱਖ ਕੇ। ਤ੍ਰਿਖਾ = (ਮਾਇਆ ਦੀ) ਤ੍ਰਿਸ਼ਨਾ ॥੨॥

SikhNet (Spanish)Ahora saborea la Esencia del Señor, mi sed se ha calmado. Mira, por un buen Destino, el Señor me ha unido a Su Ser. (2)

ਅਭਰਤ ਸਿੰਚਿ. ਭਏ ਸੁਭਰ ਸਰ; ਗੁਰਮਤਿ ਸਾਚੁ ਨਿਹਾਲਾ ॥

abharat sinch. bhe subhar sar; guramat saach nihaalaa | Ang 1232

Sant Singh KhalsaThe empty tank has been filled to overflowing. Following the Guru's Teachings, I am enraptured with the True Lord.
Manmohan SinghMy mind's empty tank is now irrigated and fully-filled with my God's Nectar and through the Guru's instruction, I have seen the True Lord.
Manmohan Singh (Punjabi)ਮੇਰਾ ਮਨ ਦਾ ਖਾਲੀ ਸਰੋਵਰ ਹੁਣ ਮੇਰੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਸਿੰਜਿਆ ਜਾ ਕੇ ਪਰੀਪੂਰਨ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਸੱਚੇ ਸੁਆਮੀ ਨੂੰ ਵੇਖ ਲਿਆ ਹੈ।
Fareedkot Teekaਜੋ ਅੰਤਹਕਰਣ (ਅਭਰਤ) ਖਾਲੀ ਰਹਿਤੇ ਥੇ ਅਰਥਾਤ ਭਰਤੇ ਨਹੀਂ ਥੇ, ਸੋ ਗੁਰ ਉਪਦੇਸ ਰੂਪ ਅੰਮ੍ਰਿਤ ਸਿੰਚਨੇ ਸੇ (ਸੁਭਰ) ਪੂਰਨ ਹੋ ਗਏ ਹੈਂ ਔਰ ਗੁਰਮਤ ਲੈਕਰ ਸਾਚ ਰੂਪ ਪਰਮੇਸ੍ਵਰ ਕੋ (ਨਿਹਾਲਾ) ਦੇਖਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।

ਪਦ ਅਰਥ ਅਭਰਤ = ਨਾਹ ਭਰੇ ਜਾ ਸਕਣ ਵਾਲੇ, ਜਿਨ੍ਹਾਂ ਦੀ ਤ੍ਰਿਸ਼ਨਾ ਕਦੇ ਨਹੀਂ ਸੀ ਮੁੱਕਦੀ। ਸਿੰਚਿ = (ਪਰਮਾਤਮਾ ਦਾ ਨਾਮ-ਜਲ) ਸਿੰਜ ਕੇ। ਸੁਭਰ = ਨਕਾ-ਨਕ ਭਰੇ ਹੋਏ। ਸਰ = ਤਲਾਬ, ਗਿਆਨ-ਇੰਦ੍ਰੇ। ਨਿਹਾਲਾ = ਨਿਹਾਲਿਆ, ਦਰਸਨ ਕਰ ਲਿਆ।

SikhNet (Spanish)La vasija de la mente está vacía, pero ahora se encuentra derramando y excedida; a través de la Sabiduría del Guru he visto la Verdad y mi mente está imbuida en el Nombre de Dios.

ਮਨ ਰਤਿ ਨਾਮਿ ਰਤੇ ਨਿਹਕੇਵਲ; ਆਦਿ ਜੁਗਾਦਿ ਦਇਆਲਾ ॥੩॥

man rat naam rate nihakeval; aad jugaad deaalaa |3| Ang 1233

Sant Singh KhalsaMy mind is imbued with love for the Naam. The Immaculate Lord is merciful, from the beginning of time, and througout the ages. ||3||
Manmohan SinghThrough hearty love, I am imbued with the Name of the Immaculate Lord, who is compassionate, since the primordial times.
Manmohan Singh (Punjabi)ਦਿਲੀ ਪ੍ਰੇਮ ਦੇ ਰਾਹੀਂ, ਮੈਂ ਪਵਿੱਤ੍ਰ ਪ੍ਰਭੂ ਜੋ ਮੁਢ ਕਦੀਮਾਂ ਤੋਂ ਮਿਹਰਬਾਨ ਹੈ, ਦੇ ਨਾਮ ਨਾਲ ਰੰਗਿਆ ਗਿਆ ਹਾਂ।
Fareedkot Teekaਮਨ ਕੀ ਪ੍ਰੀਤੀ ਕਰ ਕੇ (ਨਿਹਕਵਲ) ਸੁਧ ਨਾਮੀ ਵਿਖੇ ਰਤੇ ਹੈਂ, ਜੋ ਵਾਹਿਗੁਰੂ (ਆਦਿ ਜੁਗਾਦਿ) ਸਦਾ ਸਦਾ ਦਿਆਲ ਹੈ॥੩॥
Prof. Sahib Singhਜਿਨ੍ਹਾਂ ਦੇ ਮਨ ਦੀ ਪ੍ਰੀਤ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ॥੩॥

ਪਦ ਅਰਥ ਰਤਿ = ਪ੍ਰੀਤਿ। ਨਾਮਿ = ਨਾਮ ਵਿਚ। ਨਿਹਕੇਵਲ ਨਾਮਿ = ਪਵਿਤ੍ਰ ਪ੍ਰਭੂ ਦੇ ਨਾਮ ਵਿਚ। ਜੁਗਾਦਿ = ਜੁਗਾਂ ਦੇ ਆਦਿ ਤੋਂ ॥੩॥

SikhNet (Spanish)Absoluto, Quien es Compasivo con la vida desde los tiempos inmemoriales. (3)

ਮੋਹਨਿ. ਮੋਹਿ ਲੀਆ ਮਨੁ ਮੋਰਾ; ਬਡੈ ਭਾਗ ਲਿਵ ਲਾਗੀ ॥

mohan. mohi leea man moraa; baddai bhaag liv laagee | Ang 1233

Sant Singh KhalsaMy mind is fascinated with the Fascinating Lord. By great good fortune, I am lovingly attuned to Him.
Manmohan SinghThe 'Fascinating Lord has fascinated my mind and by good destiny I am attuned to Him.
Manmohan Singh (Punjabi)ਮੋਹ ਲੈਣ ਵਾਲੇ ਮਾਲਕ ਨੇ ਮੇਰਾ ਮਨੂਆ ਫਰੇਫਤਾ ਕਰ ਲਿਆ ਹੈ ਅਤੇ ਭਾਰੀ ਪ੍ਰਾਲਭਧ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।
Fareedkot Teekaਤਿਸ ਮੋਹਨ ਨੇ ਮੇਰਾ ਮਨ ਮੋਹਿ ਲੀਆ ਹੈ, ਵਡੇ ਭਾਗੋਂ ਕਰ ਤਿਸਮੈਂ ਬਿਰਤੀ ਲਾਗੀ ਹੈ॥
Prof. Sahib Singhਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ।

ਪਦ ਅਰਥ ਮੋਹਨਿ = ਮੋਹਨ (ਪ੍ਰਭੂ) ਨੇ। ਮੋਰਾ = ਮੇਰਾ।

SikhNet (Spanish)Por una muy buena Fortuna, mi Dios Encantador ha cautivado mi mente, ahora estoy entonado en Él;

ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ; ਮਨੁ ਨਿਰਮਲੁ ਅਨਰਾਗੀ ॥੪॥

saach beechaar kilavikh dukh kaatte; man niramal anaraagee |4| Ang 1233

Sant Singh KhalsaContemplating the True Lord, all the resides of sins and mistakes are wiped away. My mind is pure and immaculate in His Love. ||4||
Manmohan SinghReflecting on the True Lord I am rid of sins and sufferings and my mind has become pure in His love.
Manmohan Singh (Punjabi)ਸੱਚੇ ਸਾਈਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਤੇ ਦੁਖੜੇ ਦੁਰ ਹੋ ਗਹੈ ਹਨ ਤੇ ਉਸ ਦੀ ਪ੍ਰੀਤ ਅੰਦਰ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ।
Fareedkot Teekaਸਚ ਕੋ ਬਿਚਾਰ ਕਰ ਕੇ ਹਮਾਰੇ ਪਾਪ ਔਰ ਦੁਖ ਸਭ ਕਾਟੇ ਗਏ ਹੈਂ, ਮਨ ਨਿਰਮਲ ਪੁਨਾ (ਅਨਰਾਗੀ) ਪ੍ਰੀਤ ਵਾਲਾ ਹੂਆ ਹੈ॥੪॥☬ਸੋ ਮੋਹਨ ਕੈਸਾ ਹੈ?
Prof. Sahib Singhਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ ॥੪॥

ਪਦ ਅਰਥ ਬੀਚਾਰਿ = ਵਿਚਾਰ ਕੇ। ਕਿਲਵਿਖ = ਪਾਪ। ਅਨਰਾਗੀ = ਪ੍ਰੇਮੀ ॥੪॥

SikhNet (Spanish)sí, meditando en Su Verdad, uno se libera de los dolores que los errores producen y la mente se vuelve inmaculada en Su Amor. (4)

ਗਹਿਰ ਗੰਭੀਰ ਸਾਗਰ ਰਤਨਾਗਰ; ਅਵਰ ਨਹੀ ਅਨ ਪੂਜਾ ॥

gahir ganbheer saagar ratanaagar; avar nahee an poojaa | Ang 1233

Sant Singh KhalsaGod is the Deep and Unfathomable Ocean, the Source of all jewels; no other is worthy of worship.
Manmohan SinghDeep and Unfathomable is He the Lord, who is the ocean and mine of jewels and none else is worthy of worship.
Manmohan Singh (Punjabi)ਡੁੰਘਾ ਅਤੇ ਬੇਥਾਹ ਹੈ ਉਹ ਪ੍ਰਭੂ ਜੋ ਜਵਾਹਿਰਾਤ ਦਾ ਸਮੁੰਦਰ ਅਤੇ ਖਾਣ ਹੈ ਅਤੇ ਹੋਰ ਕੋਈ ਭੀ ਉਪਾਸ਼ਨਾ ਦੇ ਯੋਗ ਨਹੀਂ।
Fareedkot Teeka(ਗਹਿਰ) ਡੂੰਘਾ ਹੈ, (ਗੰਭੀਰ) ਅਡੋਲ ਹੈ, ਸਮੁੰਦਰ ਰੂਪ ਹੈ, ਰਤਨ ਜੋ ਹੈ ਵੈਰਾਗਾਦਿਕ ਸੁਭ ਗੁਣ ਹੈਂ ਤਿਨ ਕੀ (ਆਗਰ) ਆਕਰ ਅਰਥਾਤ ਖਾਂਣ ਹੈ ਔਰ ਤਿਸ ਤੇ ਭਿੰਨ ਕੋਈ ਪੂਜਾ ਕਰਨੇ ਯੋਗ ਨਹੀਂ; ਵਾ ਕਿਸੀ ਔਰ ਅਸਥਾਨ ਮੇਂ ਤਿਸ ਕੇ ਬਰਾਬਰ ਹੋਰ ਕੋਈ ਨਹੀਂ ਪੂਜਾ ਹੈ॥
Prof. Sahib Singhਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।

ਪਦ ਅਰਥ ਗਹਿਰ = ਗਹਿਰਾ, ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਰਤਨਾਗਰ = (रत्नआकर) ਰਤਨਾਂ ਦੀ ਖਾਣ। ਅਨ ਪੂਜਾ = ਕਿਸੇ ਹੋਰ ਦੀ ਪੂਜਾ।

SikhNet (Spanish)Insondable y Profundo es Él, el Señor, el Mar, la Montaña de Joyas; no conozco ya nada más y no alabo a nadie más,

ਸਬਦੁ ਬੀਚਾਰਿ ਭਰਮ ਭਉ ਭੰਜਨੁ; ਅਵਰੁ. ਨ ਜਾਨਿਆ ਦੂਜਾ ॥੫॥

sabad beechaar bharam bhau bhanjan; avar. na jaaniaa doojaa |5| Ang 1233

Sant Singh KhalsaI contemplate the Shabad, the Destroyer of doubt and fear; I do not know any other at all. ||5||
Manmohan SinghI meditate on the Lord, the Destroyer of doubt and dread and know not any other.
Manmohan Singh (Punjabi)ਮੈਂ ਸਦੇਹ ਅਤੇ ਡਰ ਨਾਸ ਕਰਨ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teeka(ਸਬਦੁ) ਬ੍ਰਹਮ ਕੋ ਬਿਚਾਰ ਕਰ ਕੇ ਭਰਮ ਅਰ ਭਉ (ਭੰਜਨੁ) ਨਸਟ ਕੀਆ ਹੈ, ਬ੍ਰਹਮ ਸੇ ਬਿਨਾ ਔਰ ਦੂਸਰਾ ਨਹੀਂ ਜਾਨਾ ਹੈ॥੫॥
Prof. Sahib Singhਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ॥੫॥
SikhNet (Spanish)y meditando en Su Palabra, me libero de mis miedos y de mis dudas, pues ya no conozco nada ni a nadie más que al Señor. (5)

ਮਨੂਆ ਮਾਰਿ ਨਿਰਮਲ ਪਦੁ ਚੀਨਿਆ; ਹਰਿ ਰਸ ਰਤੇ ਅਧਿਕਾਈ ॥

manooaa maar niramal pad cheeniaa; har ras rate adhikaaee | Ang 1233

Sant Singh KhalsaSubduing my mind, I have realized the pure status; I am totally imbued with the sublime essence of the Lord.
Manmohan SinghSubduing my mind, I have realised the pure status and am greatly imbued with the God's elixir.
Manmohan Singh (Punjabi)ਆਪਣੇ ਮਨ ਨੂੰ ਕਾਬੂ ਕਰਕੇ, ਮੈਂ ਪਵਿੱਤਰ ਪਦਵੀ ਨੂੰ ਅਨੁਭਵ ਕਰ ਲਿਆ ਹੈ ਅਤੇ ਹਰੀ ਦੇ ਅੰਮ੍ਰਿਤ ਨਾਲ ਖਰਾ ਹੀ ਰੰਗਿਆ ਗਿਆ ਹਾਂ।
Fareedkot Teekaਮਨ ਕੋ ਮਾਰ ਕਰ ਕੇ ਨਿਰਮਲ ਪਦ ਕੋ ਜਾਨ ਲੀਆ ਹੈ, ਹਰੀ ਕੇ (ਰਸ) ਆਨੰਦ ਮੇਂ ਅਧਿਕਤਾ ਕਰ ਰਤੇ ਹੈਂ॥
Prof. Sahib Singhਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।

ਪਦ ਅਰਥ ਮਨੂਆ = ਕੋਝਾ ਮਨ, ਕੁਰਾਹੇ ਪਿਆ ਹੋਇਆ ਮਨ। ਮਾਰਿ = (ਵਿਕਾਰਾਂ ਦੀ ਅੰਸ) ਮਾਰ ਕੇ। ਪਦੁ = ਆਤਮਕ ਦਰਜਾ। ਚੀਨ੍ਹ੍ਹਿਆ = ਪਛਾਣ ਲਿਆ। ਅਧਿਕਾਈ = ਬਹੁਤ।

SikhNet (Spanish)Controlando la mente he conocido el Estado Inmaculado de Unión y vivo totalmente imbuido en el Esencia del Señor.

ਏਕਸ ਬਿਨੁ ਮੈ ਅਵਰੁ. ਨ ਜਾਨਾਂ; ਸਤਿਗੁਰਿ ਬੂਝ ਬੁਝਾਈ ॥੬॥

ekas bin mai avar. na jaanaan; satigur boojh bujhaaee |6| Ang 1233

Sant Singh KhalsaI do not know any other except the Lord. The True Guru has imparted this understanding. ||6||
Manmohan SinghWithout One Lord, I know not another. The True Guru has imparted this understanding unto me.
Manmohan Singh (Punjabi)ਇਕ ਪ੍ਰਭੂ ਦੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।
Fareedkot Teekaਏਕ ਹਰੀ ਸੇ ਬਿਨਾਂ ਮੈਨੇ ਔਰ ਕੋ ਨਹੀਂ ਜਾਨਾ, ਏਹ ਸਿਖਿਆ ਸਤਿਗੁਰੂ ਨੇ ਮੇਰੇ ਕੋ ਬੁਝਾਈ ਹੈ॥੬॥☬ਸੋ ਹਰੀ ਕੈਸਾ ਹੈ?
Prof. Sahib Singhਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ॥੬॥

ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝ = ਸਮਝ ॥੬॥

SikhNet (Spanish)Sí, el Guru me ha revelado la Verdad y sin mi Dios, no distingo a nadie más. (6)

ਅਗਮ ਅਗੋਚਰੁ ਅਨਾਥੁ ਅਜੋਨੀ; ਗੁਰਮਤਿ ਏਕੋ ਜਾਨਿਆ ॥

agam agochar anaath ajonee; guramat eko jaaniaa | Ang 1233

Sant Singh KhalsaGod is Inaccessible and Unfathomable, Unmastered and Unborn; through the Guru's Teachings, I know the One Lord.
Manmohan SinghHe is Inaccessible and Incomprehensible, who has no Master and is Unborn. I know the One Lord, by the Guru's instruction.
Manmohan Singh (Punjabi)ਉਹ ਅਪੁਜ ਅਤੇ ਅਗਾਧ ਹੈ, ਜਿਸ ਦਾ ਕੋਈ ਸੁਆਮੀ ਨਹੀਂ ਤੇ ਜੋ ਅਜਨਮਾਂ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਕ ਸਾਈਂ ਨੂੰ ਸਮਝਦਾ ਹਾਂ।
Fareedkot Teekaਅਗਮ ਅਗੋਚਰ ਹੈ ਅਰ (ਅਨਾਥੁ) ਜਿਸ ਕੇ ਸਿਰ ਪਰ ਸੁਆਮੀ ਨਹੀਂ, ਭਾਵ ਸ੍ਵਤੰਤ੍ਰ ਹੈ ਔਰ ਅਜੋਨੀ ਹੈ। ਗੁਰੋਂ ਕੀ (ਮਤਿ) ਸਿਖਿਆ ਕਰ ਤਿਸ (ਏਕੋ) ਅਦੁਤੀ ਕੋ ਜਾਨ ਲੀਆ ਹੈ॥
Prof. Sahib Singhਗੁਰੂ ਦੀ ਮੱਤ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ।

ਪਦ ਅਰਥ ਅਗਮ = (अगम्य) ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਨਾਥੁ = ਜਿਸ ਦੇ ਉਪਰ ਕੋਈ ਹੋਰ ਖਸਮ ਨਹੀਂ, ਆਪਣੇ ਆਪ ਦਾ ਆਪ ਹੀ ਮਾਲਕ।

SikhNet (Spanish)Él es Imperceptible e Insondable, y aquél que no tiene a ningún otro Maestro no vuelve a caer en ningún otro vientre; y a través de la Sabiduría del Guru encuentro al Uno Solo.

ਸੁਭਰ ਭਰੇ. ਨਾਹੀ ਚਿਤੁ ਡੋਲੈ; ਮਨ ਹੀ ਤੇ ਮਨੁ ਮਾਨਿਆ ॥੭॥

subhar bhare. naahee chit ddolai; man hee te man maaniaa |7| Ang 1233

Sant Singh KhalsaFilled to overflowing, my consciousness does not waver; through the Mind, my mind is pleased and appeased. ||7||
Manmohan SinghBeing filled to the brim, my soul now wavers not and through the mind, my mind is satisfied.
Manmohan Singh (Punjabi)ਲਬਾਲਬ ਪੂਰਤ ਹੋਣ ਕਾਰਨ ਮੇਰੀ ਆਤਮਾ ਹੁਣ ਡੋਲਦੀ ਨਹੀਂ ਅਤੇ ਮੇਰਾ ਰੁਨੂਆ, ਮਨੂਏ ਦੇ ਰਾਹੀਂ ਹੀ ਪਤੀਜ ਗਿਆ ਹੈ।
Fareedkot Teekaਸ਼ੁਭ ਗੁਣੋਂ ਕਰ (ਸੁਭਰ) ਲਬਾਲਬ ਹੋ ਕਰ ਕੇ ਹਮ ਭਰੇ ਹੈਂ ਔਰ ਚਿਤ ਡੋਲਤਾ ਨਹੀਂ ਹੈ (ਮਨ ਹੀ) ਮਨਨ ਤੇ ਪਤੀਆਇਆ ਹੈ॥੭॥
Prof. Sahib Singh(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ॥੭॥

ਪਦ ਅਰਥ ਮਨ ਹੀ ਤੇ = ਮਨ ਤੋਂ ਹੀ ਆਪਣੇ ਅੰਦਰੋਂ ਹੀ। ਮਾਨਿਆ = ਪਤੀਜ ਗਿਆ, ਟਿਕ ਗਿਆ ॥੭॥

SikhNet (Spanish)Vivo en Plenitud y mi mente no vacila más, pues mi mente ya alcanzó la Liberación. (7)

ਗੁਰ ਪਰਸਾਦੀ ਅਕਥਉ ਕਥੀਐ; ਕਹਉ ਕਹਾਵੈ ਸੋਈ ॥

gur parasaadee akthau katheeai; khau kahaavai soee | Ang 1233

Sant Singh KhalsaBy Guru's Grace, I speak the Unspoken; I speak what He makes me speak.
Manmohan SinghBy the Guru's grace, I describe the Indescribable One and utter what the Lord makes me utter.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਵਰਣਨ-ਰਹਿਤ ਪੁਰਖ ਨੂੰ ਵਰਣਨ ਕਰਦਾ ਹਾਂ ਅਤੇ ਉਹ ਹੀ ਆਖਦਾ ਹਾਂ ਜਿਹੜਾ ਕੁਛ ਉਹ ਮੇਰੇ ਕੋਲੋ ਅਖਵਾਉਂਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਕਰ (ਅਕਥਉ) ਵਾਹਿਗੁਰੂ ਕੋ ਕਥਨ ਕਰਤੇ ਹੈਂ, ਸੋ ਵਾਹਿਗੁਰੂ ਕੇ ਜਸ ਕੋ ਆਪ ਕਹਿਤੇ ਹੈਂ ਅਰ ਔਰੋਂ ਸੇ ਕਹਾਵਤੇ ਹੈਂ॥
Prof. Sahib Singhਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤ-ਸਾਲਾਹ ਕਰਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅਕਥਉ = ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੀਐ = ਕਥਿਆ ਜਾ ਸਕਦਾ ਹੈ, ਸਿਮਰਿਆ ਜਾ ਸਕਦਾ ਹੈ। ਕਹਉ = ਮੈਂ ਕਹਿੰਦਾ ਹਾਂ, ਮੈਂ ਸਿਫ਼ਤ-ਸਾਲਾਹ ਕਰਦਾ ਹਾਂ। ਸੋਈ = ਉਹ ਪ੍ਰਭੂ ਆਪ ਹੀ। ਕਹਾਵੈ = ਸਿਫ਼ਤ-ਸਾਲਾਹ ਕਰਾਂਦਾ ਹੈ।

SikhNet (Spanish)Por la Gracia del Guru, recito lo Inefable, sí, recito lo que Dios me hace recitar.

ਨਾਨਕ ਦੀਨ ਦਇਆਲ ਹਮਾਰੇ; ਅਵਰੁ. ਨ ਜਾਨਿਆ ਕੋਈ ॥੮॥੨॥

naanak deen deaal hamaare; avar. na jaaniaa koee |8|2| Ang 1233

Sant Singh KhalsaO Nanak, my Lord is Merciful to the meek; I do not know any other at all. ||8||2||
Manmohan SinghO Nanak, my Master is merciful to the meek. Without my Lord, I know not any other.
Manmohan Singh (Punjabi)ਹੇ ਨਾਨਕ! ਮੇਰਾ ਮਾਲਕ ਮਸਕੀਨ ਤੇ ਮਿਹਰਬਾਨ ਹੈ। ਆਪਣੇ ਸੁਆਮੀ ਦੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੀਨ ਜਾਨ ਕਰ ਹਮਾਰੇ ਪੁਰ ਦਇਆਲ ਹੂਏ ਹੈਂ, ਹਮ ਨੇ ਭੀ ਤਿਸ ਸੇ ਬਿਨਾਂ ਔਰ ਕੋਈ ਤਤ ਰੂਪ ਨਹੀਂ ਜਾਨਾ ਹੈ॥੮॥੨॥
Prof. Sahib Singhਹੇ ਨਾਨਕ! ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ॥੮॥੨॥

ਪਦ ਅਰਥ ਦਇਆਲ = ਹੇ ਦਇਆਲ! ॥੮॥੨॥

SikhNet (Spanish)Dice Nanak, mi Señor es Compasivo con el débil y así no conozco a nadie más que a mi Único Dios. (8-2)
Answers quote the Granth verbatim with Ang citations. AI commentary is not Gurbani and not a religious ruling.