ੴ

ਸਿੱਖਬਾਣੀ · SikhBani

ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥

kott kottantar ke paap binaasan har saachaa man bhaaeaa
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1233, 1234 · 19 lines
Translations

ਸਾਰਗ ਮਹਲਾ ੩ ॥

saarag mahalaa 3 | Ang 1233

Sant Singh KhalsaSaarang, Third Mehl:
Manmohan SinghSarang 3rd Guru.
Manmohan Singh (Punjabi)ਸਾਰੰਗ ਤੀਜੀ ਪਾਤਿਸ਼ਾਹੀ।
SikhNet (Spanish)Sarang, Mejl Guru Amar Das, Tercer Canal Divino.

ਮਨ ਮੇਰੇ; ਹਰਿ ਕਾ ਨਾਮੁ ਅਤਿ ਮੀਠਾ ॥

man mere; har kaa naam at meetthaa | Ang 1233

Sant Singh KhalsaO my mind, the Name of the Lord is supremely sweet.
Manmohan SinghO my soul, supremely sweet is God's Name.
Manmohan Singh (Punjabi)ਹੇ ਮੇਰੀ ਜਿੰਦੇ! ਪਰਮ ਮਿਠੜਾ ਹੇ ਵਾਹਿਗੁਰੂ ਦਾ ਨਾਮ।
Fareedkot Teekaਹੇ ਮੇਰੇ ਮਨ! ਹਰੀ ਕਾ ਨਾਮ ਅਤੀ ਮੀਠਾ ਹੈ॥
Prof. Sahib Singhਹੇ ਮੇਰੇ ਮਨ! (ਜਿਸ ਮਨੁੱਖ ਨੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਮਨ = ਹੇ ਮਨ! ਅਤਿ = ਬਹੁਤ।

SikhNet (Spanish)Dulce, Dulce es el Nombre del Señor,

ਜਨਮ ਜਨਮ ਕੇ ਕਿਲਵਿਖ ਭਉ ਭੰਜਨ; ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥

janam janam ke kilavikh bhau bhanjan; guramukh eko ddeetthaa |1| rahaau | Ang 1234

Sant Singh KhalsaIt is the Destroyer of the sins, the guilt and fears of countless incarnations; the Gurmukh sees the One Lord. ||1||Pause||
Manmohan SinghIt is the Destroyer of the sins and fears of millions of births. By the Guru's grace, the Unique Lord is seen. Pause.
Manmohan Singh (Punjabi)ਇਹ ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ। ਗੁਰਾਂ ਦੀ ਦਇਆ ਦੁਆਰਾ ਅਦੁੱਤੀ ਪ੍ਰਭੂ ਪੇਖਿਆ ਜਾਂਦਾ ਹੈ। ਠਹਿਰਾਉ।
Fareedkot Teekaਯਾਹੀ ਤੇ ਗੁਰਮੁਖੋਂ ਨੇ ਨਾਮ ਕੋ ਜਪ ਕਰ ਜਨਮ ਜਨਮ ਕੇ ਪਾਪ ਅਰ ਭ੍ਯ ਨਸ਼ਟ ਕਰ ਕੇ ਏਕ ਪਰਮੇਸ਼੍ਵਰ ਕੋ ਦੇਖਾ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ ॥੧॥ ਰਹਾਉ ॥

ਪਦ ਅਰਥ ਕਿਲਵਿਖ = ਪਾਪ। ਭਉ = ਡਰ। ਕਿਲਵਿਖ ਭੰਜਨ = ਪਾਪਾਂ ਦਾ ਨਾਸ ਕਰਨ ਵਾਲਾ। ਭਉ ਭੰਜਨ = ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥

SikhNet (Spanish)mediante Él todos nuestros miedos y errores desaparecen y uno logra ver al Uno Solo por la Gracia del Guru. (1-Pausa)

ਕੋਟਿ ਕੋਟੰਤਰ ਕੇ ਪਾਪ ਬਿਨਾਸਨ; ਹਰਿ ਸਾਚਾ ਮਨਿ ਭਾਇਆ ॥

kott kottantar ke paap binaasan; har saachaa man bhaaeaa | Ang 1234

Sant Singh KhalsaMillions upon millions of sins are erased, when the mind comes to love the True Lord.
Manmohan SinghWhen the True God becomes pleasing to man' mind, myriads over myriads of his sins are eradicated.
Manmohan Singh (Punjabi)ਜਦ ਸੱਚਾ ਭਗਵਾਨ ਬੰਦੇ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ ਤਾਂ ਉਸ ਦੇ ਕ੍ਰੋੜਾਂ ਉਤੇ ਕ੍ਰੋੜਾ ਪਾਪ ਕਟੇ ਜਾਂਦੇ ਹਨ।
Fareedkot Teekaਕ੍ਰੋੜੋਂ ਜਨਮਾਂਤ੍ਰੋਂ ਕੇ ਕ੍ਰੋੜੋਂ ਹੀ ਪਾਪੋਂ ਕੋ ਦੂਰ ਕਰਨੇਹਾਰਾ ਹਰੀ ਸਾਚਾ ਤਿਨ ਕੇ ਮਨ ਮੇਂ ਭਾਇਆ ਹੈ॥
Prof. Sahib Singhਉਸ ਨੂੰ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਕੋਟਿ = ਕਿਲ੍ਹੇ। ਕੋਟਿ = ਕ੍ਰੋੜਾਂ। ਕੋਟਿ ਕੋਟੰਤਰੁ ਕੇ = ਕ੍ਰੋੜਾਂ ਸਰੀਰ-ਕਿਲ੍ਹਿਆਂ ਦੇ, ਕ੍ਰੋੜਾਂ ਜਨਮਾਂ ਦੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ।

SikhNet (Spanish)Cuando el Señor Verdadero complace a la mente, millones de errores son erradicados.

ਹਰਿ ਬਿਨੁ. ਅਵਰੁ, ਨ ਸੂਝੈ ਦੂਜਾ; ਸਤਿਗੁਰਿ. ਏਕੁ ਬੁਝਾਇਆ ॥੧॥

har bin. avar, na soojhai doojaa; satigur. ek bujhaaeaa |1| Ang 1234

Sant Singh KhalsaI do not know any other, except the Lord; the True Guru has revealed the One Lord to me. ||1||
Manmohan SinghWithout God I see not any other. The True Guru has revealed to me the One Lord.
Manmohan Singh (Punjabi)ਭਗਵਾਨ ਦੇ ਬਗੈਰ ਮੈਨੂੰ ਹੋਰ ਕੋਈ ਦਿੱਸਦਾ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਕ ਪ੍ਰਭੂ ਦਰਸਾ ਦਿੱਤਾ ਹੈ।
Fareedkot Teekaਹਰੀ ਸੇ ਬਿਨਾਂ ਤਿਨ ਕੋ ਔਰ ਦੂਸਰਾ ਪਰਤੀਤ ਨਹੀਂ ਹੋਤਾ, ਕਿਉਂਕਿ ਸਤਿਗੁਰੋਂ ਨੇ ਤਿਨ ਕੋ ਏਕ ਵਾਹਿਗੁਰੂ ਬੁਝਾਇ ਦੀਆ ਹੈ॥੧॥
Prof. Sahib Singh(ਜਿਸ ਮਨੁੱਖ ਨੂੰ) ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਬੁਝਾਇਆ = ਸਮਝ ਬਖ਼ਸ਼ੀ ॥੧॥

SikhNet (Spanish)Fuera del Señor, uno no conoce al otro. Sí, el Guru Verdadero nos revela a Dios. (1)

ਪ੍ਰੇਮ ਪਦਾਰਥੁ ਜਿਨ ਘਟਿ ਵਸਿਆ; ਸਹਜੇ ਰਹੇ ਸਮਾਈ ॥

prem padaarath jin ghatt vasiaa; sahaje rahe samaaee | Ang 1234

Sant Singh KhalsaThose whose hearts are filled with the wealth of the Lord's Love, remain intuitively absorbed in Him.
Manmohan SinghThey, within whose mind the wealth of the Lord's love abides, remain easily absorbed in Him.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਦੇ ਪਿਆਰ ਦੀ ਦੌਲਤ ਵਸਦੀ ਹੈ, ਉਹ ਸੂਖੇਨ ਹੀ ਉਸ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਪ੍ਰੇਮ ਰੂਪੀ ਪਦਾਰਥ ਜਿਨ ਕੇ ਹਿਰਦੇ ਮੇਂ ਬਸਾ ਹੈ ਵਹੁ ਸਹਜੇ ਹੀ ਪਰਮੇਸ੍ਵਰ ਮੇਂ ਸਮਾਇ ਰਹੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ।

ਪਦ ਅਰਥ ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ।

SikhNet (Spanish)Aquéllos que tienen el Amor en su corazón, habitan en la Paz del Equilibrio.

ਸਬਦਿ ਰਤੇ. ਸੇ ਰੰਗਿ ਚਲੂਲੇ; ਰਾਤੇ ਸਹਜਿ ਸੁਭਾਈ ॥੨॥

sabad rate. se rang chaloole; raate sehaj subhaaee |2| Ang 1234

Sant Singh KhalsaImbued with the Shabad, they are dyed in the deep crimson color of His Love. They are imbued with the Lord's celestial peace and poise. ||2||
Manmohan SinghThey, who are imbued with the Name; they assume deep red dye and are naturally steeped in the Lord's sublime love.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਗੂੜ੍ਹੀ ਲਾਲ ਰੰਗਤ ਧਾਰਨ ਕਰ ਲੈਂਦੇ ਹਨ ਅਤੇ ਕੁਦਰਤਨ ਹੀ ਪ੍ਰਭੂ ਦੀ ਸਰੇਸ਼ਟ ਪ੍ਰੀਤ ਨਾਲ ਤਰੋਤਰ ਹੋ ਜਾਂਦੇ ਹਨ।
Fareedkot Teekaਜੋ ਪੁਰਸ ਗੁਰ ਸਬਦ ਮੇਂ ਰਾਤੇ ਹੈਂ, ਸੋ (ਚਲੂਲੇ) ਸਘਨਾਨੰਦ ਵਾਲੇ ਹੂਏ ਹੈਂ ਔਰ ਤਿਨ ਕੇ ਜਗਿਆਸੀ ਭੀ ਨਿਰਜਤਨ ਰਾਤੇ ਹੈਂ॥੨॥
Prof. Sahib Singhਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ ॥੨॥

ਪਦ ਅਰਥ ਸਬਦਿ = ਸ਼ਬਦ ਵਿਚ। ਸੇ = ਉਹ (ਬਹੁ-ਵਚਨ)। ਰੰਗਿ ਚਲੂਲੇ = ਰੰਗ ਵਿਚ ਗੂੜ੍ਹੇ ਰੰਗੇ ਹੋਏ। ਸੁਭਾਈ = ਸੁਭਾਇ, ਪ੍ਰੇਮ ਵਿਚ ॥੨॥

SikhNet (Spanish)Sí, quienes están imbuidos en la Palabra, su atractivo es como el de la Flor Lala y de forma espontánea se funden en Dios. (2)

ਰਸਨਾ ਸਬਦੁ ਵੀਚਾਰਿ. ਰਸਿ ਰਾਤੀ; ਲਾਲ ਭਈ ਰੰਗੁ ਲਾਈ ॥

rasanaa sabad veechaar. ras raatee; laal bhee rang laaee | Ang 1234

Sant Singh KhalsaContemplating the Shabad, the tongue is imbued with joy; embracing His Love, it is dyed a deep crimson.
Manmohan SinghContemplating the Lord my tongue is absorbed in bliss and embracing His love has become red.
Manmohan Singh (Punjabi)ਸਾਈਂ ਦਾ ਸਿਮਰਨ ਕਰਕੇ ਮੇਰੀ ਜੀਭਾਂ ਖੁਸ਼ੀ ਵਿੱਚ ਲੀਨ ਹੋ ਗਈ ਹੈ ਤੇ ਉਸ ਨਾਲ ਪ੍ਰੇਮ ਪਾ ਸੂਹੀ ਹੋ ਗਈ ਹੈ।
Fareedkot Teekaਵੀਚਾਰ ਕਰ ਕੇ ਰਸਨਾ ਸਬਦ ਕੇ ਰਸ ਮੇਂ ਰਾਤੀ ਹੈ ਔਰ ਪਰਮੇਸ੍ਵਰ ਮੇਂ (ਰੰਗ) ਪ੍ਰੇਮ ਲਗਾਇ ਕਰ ਲਾਲ ਭਈ ਹੈ, ਭਾਵ ਅਤੀ ਪ੍ਰੀਤਿਵਾਨ ਭਈ ਹੈ॥
Prof. Sahib Singhਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ,

ਪਦ ਅਰਥ ਰਸਨਾ = ਜੀਭ। ਸਬਦੁ ਵੀਚਾਰਿ = ਸ਼ਬਦ ਨੂੰ ਮਨ ਵਿਚ ਵਸਾ ਕੇ। ਰਸਿ = ਰਸ ਵਿਚ। ਰੰਗੁ = ਪ੍ਰੇਮ।

SikhNet (Spanish)Mediante la Palabra, ellos saborean el Dulce Néctar de Dios y se vuelven gloriosos en Su Amor,

ਰਾਮ ਨਾਮੁ ਨਿਹਕੇਵਲੁ ਜਾਣਿਆ; ਮਨੁ ਤ੍ਰਿਪਤਿਆ ਸਾਂਤਿ ਆਈ ॥੩॥

raam naam nihakeval jaaniaa; man tripatiaa saant aaee |3| Ang 1234

Sant Singh KhalsaI have come to know the Name of the Pure Detached Lord; my mind is satisfied and comforted. ||3||
Manmohan SinghI have realised the Lord's Immaculate Name so my mind is satiated and comforted.
Manmohan Singh (Punjabi)ਮੈਂ ਪ੍ਰਭੂ ਦੇ ਪਵਿੱਤ੍ਰ ਨਾਮ ਨੂੰ ਅਨੁਭਵ ਕਰ ਲਿਆ ਹੈ, ਇਸ ਨਹੀਂ ਮੇਰਾ ਮਨੂਆ ਰੱਜ ਗਿਆ ਹੈ ਤੇ ਇਸ ਨੂੰ ਠੰਢ ਚੈਨ ਪੈ ਗਈ ਹੈ।
Fareedkot Teekaਰਾਮ ਨਾਮ ਜਪ ਕੇ (ਨਿਹਕੇਵਲੁ) ਸੁਧ ਪਰਮਾਤਮਾ ਜਿਨੋਂ ਨੇ ਜਾਣਿਆ ਹੈ, ਤਿਨ ਕਾ ਮਨ ਤ੍ਰਿਪਤਿ ਹੂਆ ਹੈ ਔਰ ਸ਼ਾਂਤੀ ਆਇ ਗਈ ਹੈ॥੩॥
Prof. Sahib Singhਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ॥੩॥

ਪਦ ਅਰਥ ਨਿਹਕੇਵਲੁ = ਸੁੱਧ-ਸਰੂਪ ਪ੍ਰਭੂ। ਜਾਣਿਆ = ਸਾਂਝ ਪਾ ਲਈ। ਤ੍ਰਿਪਤਿਆ = ਰੱਜ ਗਿਆ ॥੩॥

SikhNet (Spanish)ahí conocen al Puro e Inmaculado Nombre de Dios, sus mentes son confortadas y habitan para siempre en la Paz. (3)

ਪੰਡਿਤ ਪੜੑਿ ਪੜੑਿ ਮੋਨੀ ਸਭਿ ਥਾਕੇ; ਭ੍ਰਮਿ ਭੇਖ ਥਕੇ ਭੇਖਧਾਰੀ ॥

panddit parra parra monee sabh thaake; bhram bhekh thake bhekhadhaaree | Ang 1234

Sant Singh KhalsaThe Pandits, the religious scholars, read and study, and all the silent sages have grown weary; they have grown weary of wearing their religious robes and wandering all around.
Manmohan SinghOf reading, reading are tired all the men of letters and silence and the sectarians have grown weary of wandering and wearing religious grabs.
Manmohan Singh (Punjabi)ਵਾਚ ਵਾਚ ਕੇ ਵਿਦਵਾਨ ਤੇ ਖਾਮੋਸ਼ ਬੰਦੇ ਸਾਰੇ ਹੰਭ ਗਏ ਹਨ ਅਤੇ ਰਟਨ ਕਰਦੇ ਤੇ ਧਾਰਮਕ ਲਿਬਾਸ ਪਹਿਨਦੇ, ਸੰਪ੍ਰਦਾਈ ਹਾਰ ਹੁਟ ਗਏ ਹਨ।
Fareedkot Teekaਪੰਡਤ ਪੜ ਪੜ ਕਰ ਅਰ ਮੋਨੀ ਮੋਨ ਕੋ ਧਾਰ ਕਰ ਸਭ ਥਕਤ ਹੂਏ ਹੈਂ ਔਰ ਭੇਖੋਂ ਮੇਂ ਭੇਖਧਾਰੀ ਭਰਮ ਥਕੇ ਹੈਂ, ਤਿਨ ਕੋ ਹਰੀ ਨਹੀਂ ਮਿਲਾ॥
Prof. Sahib Singhਪਰ, ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤ ਪ੍ਰਾਪਤੀ ਨਹੀਂ ਹੁੰਦੀ)।

ਪਦ ਅਰਥ ਪੜ੍ਹ੍ਹਿ = ਪੜ੍ਹ ਕੇ। ਸਭਿ = ਸਾਰੇ। ਭ੍ਰਮਿ = ਭਟਕਣਾ ਵਿਚ ਪੈ ਕੇ।

SikhNet (Spanish)Cansados están los Pandits y los que viven en el silencio, los que traen todo tipo de túnicas, pues viven en la duda,

ਗੁਰ ਪਰਸਾਦਿ ਨਿਰੰਜਨੁ ਪਾਇਆ; ਸਾਚੈ ਸਬਦਿ ਵੀਚਾਰੀ ॥੪॥

gur parasaad niranjan paaeaa; saachai sabad veechaaree |4| Ang 1234

Sant Singh KhalsaBy Guru's Grace, I have found the Immaculate Lord; I contemplate the True Word of the Shabad. ||4||
Manmohan SinghReflecting on the True Name, I have obtained the pure Lord, by the Guru's grace.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਕੇ ਗੁਰਾਂ ਦੀ ਦਇਆ ਦੁਆਰਾ ਮੈਂ ਪਵਿੱਤ੍ਰ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਕਰ ਜੋ ਸਚੇ ਸਬਦ ਕੇ ਵੀਚਾਰੀ ਹੂਏ ਹੈਂ ਤਿਨੋਂ ਨੇ ਨਿਰੰਜਨ ਕੋ ਪਾਇਆ ਹੈ॥੪॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਨਿਰੰਜਨੁ = ਨਿਰਲੇਪ ਪ੍ਰਭੂ। ਸਾਚੈ ਸਬਦਿ = ਸੱਚੇ ਸ਼ਬਦ ਵਿਚ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਵੀਚਾਰੀ = ਵਿਚਾਰਦਾ ਹੈ, ਮਨ ਵਿਚ ਵਸਾਂਦਾ ਹੈ ॥੪॥

SikhNet (Spanish)pero los que meditan en la Verdadera Palabra, logran llegar a Su Dios Inmaculado, por la Gracia del Guru. (4)

ਆਵਾ ਗਉਣੁ ਨਿਵਾਰਿ. ਸਚਿ ਰਾਤੇ; ਸਾਚ ਸਬਦੁ ਮਨਿ ਭਾਇਆ ॥

aavaa gaun nivaar. sach raate; saach sabad man bhaaeaa | Ang 1234

Sant Singh KhalsaMy coming and going in reincarnation is ended, and I am imbued with Truth; the True Word of the Shabad is pleasing to my mind.
Manmohan SinghShaking off comings and goings, I am imbued with Truth and the True Name is pleasing to my mind.
Manmohan Singh (Punjabi)ਆਉਣਿਆਂ ਤੇ ਜਾਣਿਆਂ ਨੂੰ ਕਟ ਕੇ, ਮੈਂ ਸੱਚ ਨਾਲ ਰੰਗਿਆ ਗਿਆ ਹਾਂ ਅਤੇ ਸੱਚਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਤਿਨ ਕੇ ਮਨ ਮੇਂ ਸਚਾ ਉਪਦੇਸ ਭਾਯਾ ਹੈ ਔ ਸਚੇ ਨਾਮ ਮੇਂ ਰਾਤੇ ਹੈਂ, ਪੁਨਃ ਤਿਨੋਂ ਨੇ ਜਨਮ ਮਰਣ ਕੋ ਨਿਬਿਰਤ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਆਵਾਗਉਣੁ = ਜੰਮਣ ਮਰਨ ਦਾ ਗੇੜ (ਆਵਾ = ਆਉਣਾ, ਜੰਮਣਾ। ਗਉਣੁ = ਜਾਣਾ, ਮਰਨਾ)। ਨਿਵਾਰਿ = ਦੂਰ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦਾ ਸ਼ਬਦ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਇਆ = ਪਿਆਰਾ ਲੱਗਾ।

SikhNet (Spanish)Ellos triunfan sobre sus transmigraciones imbuidos en la Verdad, y la Palabra Verdadera complace su mente.

ਸਤਿਗੁਰੁ ਸੇਵਿ. ਸਦਾ ਸੁਖੁ ਪਾਈਐ; ਜਿਨਿ. ਵਿਚਹੁ ਆਪੁ ਗਵਾਇਆ ॥੫॥

satigur sev. sadaa sukh paaeeai; jin. vichahu aap gavaaeaa |5| Ang 1234

Sant Singh KhalsaServing the True Guru, eternal peace is found, and self-conceit is eliminated from within. ||5||
Manmohan SinghWho has eradicated his self-conceit from within by serving the True Guru, obtains everlasting peace.
Manmohan Singh (Punjabi)ਸੱਚੇ ਗੁਰਾਂ ਜਿਨ੍ਹਾਂ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ, ਨੂੰ ਘਾਲ ਕਮਾਉਣ ਦੁਆਰਾ ਸਦੀਵੀ ਆਰਾਮ ਪਰਾਪਤ ਹੁੰਦਾ ਹੈ।
Fareedkot Teekaਸਤਿਗੁਰੋਂ ਕੇ ਸੇਵਨੇ ਸੇ ਸਦਾ ਸੁਖ ਪਰਾਪਤਿ ਹੋਤਾ ਹੈ, ਪਰੰਤੂ ਜਿਸ ਪੁਰਸ਼ ਨੇ ਹਿਰਦੇ ਸੇ ਹੰਕਾਰ ਗਵਾਇਆ ਹੈ ਤਿਸ ਕੋ ਹੂਆ ਹੈ॥੫॥
Prof. Sahib Singhਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ ॥੫॥

ਪਦ ਅਰਥ ਪਾਈਐ = ਪ੍ਰਾਪਤ ਕਰੀਦਾ ਹੈ। ਜਿਨਿ = ਜਿਸ (ਗੁਰੂ) ਨੇ। ਆਪੁ = ਆਪਾ-ਭਾਵ ॥੫॥

SikhNet (Spanish)Sirviendo al Guru Verdadero, encuentran el Éxtasis Eterno, sí, aquéllos seres logran conquistar su ego negativo. (5)

ਸਾਚੈ ਸਬਦਿ ਸਹਜ ਧੁਨਿ ਉਪਜੈ; ਮਨਿ ਸਾਚੈ ਲਿਵ ਲਾਈ ॥

saachai sabad sehaj dhun upajai; man saachai liv laaee | Ang 1234

Sant Singh KhalsaThrough the True Word of the Shabad, the celestial melody wells up, and the mind is lovingly focused on the True Lord.
Manmohan SinghThrough the True Name wells up the melody of celestial bliss and the mind is attuned to the True Lord.
Manmohan Singh (Punjabi)ਸਤਿਨਾਮ ਦੇ ਰਾਹੀਂ ਬੈਕੁੰਠੀ ਅਨੰਦ ਦਾ ਕੀਰਤਨ ਉਤਪੰਨ ਹੁੰਦਾ ਹੈ ਅਤੇ ਮਨੂਏ ਦਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਸਾਚੇ ਗੁਰ ਉਪਦੇਸ਼ ਕਰ ਸ਼ਾਂਤੀ ਰੂਪ (ਧੁਨੀ) ਬਾਣੀ ਉਤਪਤਿ ਹੋਤੀ ਹੈ, ਸਾਚੇ ਮਨ ਕਰ ਵਾਹਿਗੁਰੂ ਮੇਂ ਬਿਰਤੀ ਲਗਾਈ ਹੈ॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ।

ਪਦ ਅਰਥ ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੇ ਸ਼ਬਦ ਦੀ ਰਾਹੀਂ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਮਨਿ = ਮਨ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਹਰੀ ਵਿਚ। ਲਿਵ = ਲਗਨ।

SikhNet (Spanish)A través de la Palabra Verdadera crece la Melodía del Equilibrio en mi interior y me entono en el Dios Verdadero;

ਅਗਮ ਅਗੋਚਰੁ ਨਾਮੁ ਨਿਰੰਜਨੁ; ਗੁਰਮੁਖਿ ਮੰਨਿ ਵਸਾਈ ॥੬॥

agam agochar naam niranjan; guramukh man vasaaee |6| Ang 1234

Sant Singh KhalsaThe Immaculate Naam, the Name of the Inaccessible and Unfathomable Lord, abides in the mind of the Gurmukh. ||6||
Manmohan SinghBy the Guru's grace the Immaculate Name of the Unapproachable and Unperceivable Lord is enshrined in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪਹੁੰਚ ਤੋਂ ਪਰੇ ਅਤੇ ਅਦ੍ਰਿਸ਼ਟ ਸੁਆਮੀ ਦਾ ਪਵਿੱਤ੍ਰ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
Fareedkot Teekaਅਗਮ ਅਗੋਚਰ ਨਿਰੰਜਨ ਕੇ ਨਾਮ ਕੀ ਪ੍ਰੀਤੀ ਗੁਰਮੁਖੋਂ ਨੇ ਮਨ ਮੇਂ ਬਸਾਈ ਹੈ॥੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ॥੬॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ, ਨਿਰਲੇਪ। ਗੁਰਮੁਖਿ = ਗੁਰੂ ਦੀ ਰਾਹੀਂ। ਮੰਨਿ = ਮਨਿ, ਮਨ ਵਿਚ ॥੬॥

SikhNet (Spanish)mediante el Guru ellos brillan en el Nombre Inmaculado del Insondable e Imperceptible Dios. (6)

ਏਕਸ ਮਹਿ ਸਭੁ ਜਗਤੋ ਵਰਤੈ; ਵਿਰਲਾ ਏਕੁ ਪਛਾਣੈ ॥

ekas meh sabh jagato varatai; viralaa ek pachhaanai | Ang 1234

Sant Singh KhalsaThe whole world is contained in the One Lord. How rare are those who understand the One Lord.
Manmohan SinghIn the One Lord, the whose world is contained and some rare one understands the one Lord.
Manmohan Singh (Punjabi)ਇਕ ਪ੍ਰਭੂ ਅੰਦਰ, ਸਾਰਾ ਸੰਸਾਰ ਪਰਵਿਰਤ ਹੋਇਆ ਹੋਇਆ ਾਹੈ ਅਤੇ ਕੋਈ ਟਾਵਾਂ ਟੱਲਾ ਜਣਾ ਹੀ ਇਕ ਪ੍ਰਭੂ ਨੂੰ ਸਮਝਦਾ ਹੈ।
Fareedkot Teekaਏਕ ਕੇ ਵਿਖੇ ਹੀ ਸਭ ਸੰਸਾਰ ਬਰਤ ਰਹਾ ਹੈ, ਤਿਸ ਏਕ ਅਦੁਤੀ ਕੋ ਕੋਈ ਵਿਰਲਾ ਹੀ ਪਛਾਨਤਾ ਹੈ॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ।

ਪਦ ਅਰਥ ਏਕਸ ਮਹਿ = ਇਕ (ਪ੍ਰਭੂ) ਵਿਚ ਹੀ। ਪਛਾਣੇ = ਸਾਂਝ ਪਾਂਦਾ ਹੈ।

SikhNet (Spanish)El mundo entero está contenido en el Dios Único, pero extraordinario es quien Lo conoce, sí aquél que muere en la Palabra,

ਸਬਦਿ ਮਰੈ. ਤਾ ਸਭੁ ਕਿਛੁ ਸੂਝੈ; ਅਨਦਿਨੁ ਏਕੋ ਜਾਣੈ ॥੭॥

sabad marai. taa sabh kichh soojhai; anadin eko jaanai |7| Ang 1234

Sant Singh KhalsaOne who dies in the Shabad comes to know everything; night and day, he realizes the One Lord. ||7||
Manmohan SinghIf one dies by the Guru's word, then he comes to know everything and night and day realises the One Lord.
Manmohan Singh (Punjabi)ਜੇਕਰ ਜੀਵ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਸਾਰਾ ਕੁਝ ਜਾਣ ਲੈਂਦਾ ਹੈ ਅਤੇ ਰਾਤ ਦਿਨ ਇਕ ਸਾਈਂ ਨੂੰ ਹੀ ਅਨੁਭਵ ਕਰਦਾ ਹੈ।
Fareedkot Teekaਜੋ ਪੁਰਸ਼ ਗੁਰ ਸਬਦ ਕਰ ਜੀਵਤ ਭਾਵ ਸੇ ਮਰੇ ਹੈਂ ਤੌ ਤਿਸ ਕੋ ਸਭ ਕੁਛ ਸੂਝਤਾ ਹੈ ਔਰ ਰਾਤ੍ਰੀ ਦਿਨੇ ਏਕ ਵਾਹਿਗੁਰੂ ਕੋ ਹੀ ਜਾਨਤਾ ਹੈ॥੭॥
Prof. Sahib Singhਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ॥੭॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਰੈ = ਆਪਾ-ਭਾਵ ਦੂਰ ਕਰੇ। ਅਨਦਿਨੁ = ਹਰ ਰੋਜ਼, ਹਰ ਵੇਲੇ ॥੭॥

SikhNet (Spanish)Lo conoce todo, y para siempre conoce a su Dios Único. (7)

ਜਿਸ ਨੋ ਨਦਰਿ ਕਰੇ. ਸੋਈ ਜਨੁ ਬੂਝੈ; ਹੋਰੁ ਕਹਣਾ ਕਥਨੁ. ਨ ਜਾਈ ॥

jis no nadar kare. soee jan boojhai; hor kahanaa kathan. na jaaee | Ang 1234

Sant Singh KhalsaThat humble being, upon whom the Lord casts His Glance of Grace, understands. Nothing else can be said.
Manmohan SinghThat man alone, on whom the Lord casts Him merciful glance, understands Him, nothing else can be said and uttered.
Manmohan Singh (Punjabi)ਕੇਵਲ ਉਹ ਜਣਾ ਹੀ ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸਮਝਦਾ ਹੈ, ਹੋਰ ਕੁਝ ਆਖਿਆ ਤੇ ਉਚਾਰਿਆ ਨਹੀਂ ਜਾ ਸਕਦਾ।
Fareedkot Teekaਜਿਸ ਕੋ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਤਾ ਹੈ, ਸੋਈ ਪੁਰਸ਼ ਤਿਸ ਕੋ ਬੂਝਤਾ ਹੈ ਔਰ ਆਖਾਣੋਂ ਕੇ ਕਹਿਨੇ ਸੇ ਇਦੰ ਕਰ ਕੇ ਕਥਨ ਨਹੀਂ ਕੀਆ ਜਾਤਾ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਸੋਈ = ਉਹੀ। ਹੋਰੁ = ਕੋਈ ਹੋਰ ਤਰੀਕਾ (ਸਮਝਣ ਦਾ)।

SikhNet (Spanish)Sí, aquél que lleva la Gracia del Señor, sólo él conoce a su Dios y no conoce a nadie más.

ਨਾਨਕ ਨਾਮਿ ਰਤੇ ਸਦਾ ਬੈਰਾਗੀ; ਏਕ ਸਬਦਿ ਲਿਵ ਲਾਈ ॥੮॥੨॥

naanak naam rate sadaa bairaagee; ek sabad liv laaee |8|2| Ang 1234

Sant Singh KhalsaO Nanak, those who are imbued with the Naam are forever detached from the world; they are lovingly attuned to the One Word of the Shabad. ||8||2||
Manmohan SinghNanak, ever detached are they, who are imbued with the Name. They enshrine affection for their Lord alone.
Manmohan Singh (Punjabi)ਨਾਨਕ ਹਮੇਸ਼ਾਂ ਹੀ ਲਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਊਹ ਕੇਵਲ ਆਪਣੇ ਪ੍ਰਭੂ ਨਾਲ ਹੀ ਪਿਰਹੜੀ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਨਾਮੀ ਮੇਂ ਰਤੇ ਹੈਂ, ਸੋ ਸਦਾ (ਬੈਰਾਗੀ) ਸੰਸਾਰ ਸੇ ਅਸੰਗ ਹੂਏ ਹੈਂ ਔਰ ਏਕ ਸਬਦ ਵਿਖੇ ਹੀ ਤਿਨੋਂ ਨੇ ਬਿਰਤੀ ਲਗਾਈ ਹੈ॥੮॥੨॥
Prof. Sahib Singhਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ ॥੮॥੨॥

ਪਦ ਅਰਥ ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ। ਸਬਦਿ = ਸ਼ਬਦ ਵਿਚ। ਲਿਵ = ਲਗਨ। ਲਾਈ = ਲਾ ਕੇ ॥੮॥੨॥

SikhNet (Spanish)Dice Nanak, quienes están imbuidos en el Nombre del Señor, en Verdad viven en el desapego, entonados sólo en la Palabra. (8-2)
Answers quote the Granth verbatim with Ang citations. AI commentary is not Gurbani and not a religious ruling.