ਅਨਿਕ ਪੁਰਖ; ਅੰਸਾ ਅਵਤਾਰ ॥
anik purakh; ansaa avataar |
Sant Singh KhalsaMany beings take incarnation.
Manmohan SinghWith a particle of the Lord's power, millions of persons become His prophets.
Manmohan Singh (Punjabi)ਪ੍ਰਭੂ ਦੀ ਕਿਣਕਾ ਮਾਤ੍ਰ ਸੱਤਿਆਂ ਦੇ ਨਾਲ, ਕ੍ਰੋੜਾ ਹੀ ਪੁਰਸ਼ ਉਸ ਦੇ ਪੈਗੰਬਰ ਬਣ ਜਾਂਦੇ ਹਨ।
Fareedkot Teekaਅਨੇਕ ਹੀ ਤਿਸ ਕੇ ਪਰਸਰਾਮ ਆਦਿਕ ਅੰਸਾ ਅਵਤਾਰ ਪੁਰਖ ਹੈਂ॥
Prof. Sahib Singhਹੋਰ ਅਨੇਕਾਂ ਹੀ ਛੋਟੇ ਛੋਟੇ ਉਸ ਦੇ ਅਵਤਾਰ ਹਨ,ਪਦ ਅਰਥ ਅੰਸਾ = ਅੰਸ਼, ਕੁਝ ਹਿੱਸਾ। ਅੰਸਾ ਅਵਤਾਰ = ਉਹ ਅਵਤਾਰ ਜਿਨ੍ਹਾਂ ਵਿਚ ਪਰਮਾਤਮਾ ਦੀ ਥੋੜ੍ਹੀ ਕੁ ਆਤਮਕ ਤਾਕਤ ਉਤਰੀ ਹੋਵੇ। ਅਵਤਾਰ = ਉਤਰੇ ਹੋਏ।
SikhNet (Spanish)millones se volvieron Sus Profetas sobre lo que era una simple Partícula de Su Poder,
ਅਨਿਕ ਇੰਦ੍ਰ; ਊਭੇ ਦਰਬਾਰ ॥੩॥
anik indr; aoobhe darabaar |3|
Sant Singh KhalsaMany Indras stand at the Lord's Door. ||3||
Manmohan SinghMillions of Indras stand at the Lord's door.
Manmohan Singh (Punjabi)ਕ੍ਰੋੜਾ ਹੀ ਇੰਦ੍ਰ ਪ੍ਰਭੂ ਦੇ ਬੂਹੇ ਤੇ ਖੜੇ ਹਨ।
Fareedkot Teekaਅਨੇਕ ਹੀ ਇੰਦ੍ਰ ਤਿਸ ਕੇ ਦਰਬਾਰ ਮੇਂ (ਊਭੇ) ਖੜੇ ਹੈਂ॥੩॥
Prof. Sahib Singhਅਨੇਕਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਖਲੋਤੇ ਰਹਿੰਦੇ ਹਨ ॥੩॥ਪਦ ਅਰਥ ਊਭੇ = ਖਲੋਤੇ ਹੋਏ ॥੩॥
SikhNet (Spanish)sí, millones de Indras más están postrados a la Puerta de este Señor, mi Dios. (3)
ਅਨਿਕ ਪਵਨ ਪਾਵਕ; ਅਰੁ ਨੀਰ ॥
anik pavan paavak; ar neer |
Sant Singh KhalsaMany winds, fires and waters.
Manmohan SinghMyriads are winds, fires and waters.
Manmohan Singh (Punjabi)ਕੋਟਾ ਹੀ ਹਨ ਹਵਾਵਾਂ, ਅੱਗਾ ਅਤੇ ਪਾਣੀ।
Fareedkot Teekaਅਨੇਕ ਹੀ ਪਵਨ ਦੇਵਤਾ ਅਰ ਅਗਨ ਦੇਵਤਾ ਅਰ (ਨੀਰ) ਜਲ ਹੈ॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਹਵਾ ਪਾਣੀ ਅਤੇ ਅੱਗ (ਆਦਿਕ) ਹਨ,ਪਦ ਅਰਥ ਪਵਨ = ਹਵਾ। ਪਾਵਕ = ਅੱਗ। ਅਰੁ = ਅਤੇ (ਅਰਿ = ਵੈਰੀ)। ਨੀਰ = ਪਾਣੀ।
SikhNet (Spanish)De Él salen los vientos, las aguas y los fuegos, millones de océanos de
ਅਨਿਕ ਰਤਨ; ਸਾਗਰ ਦਧਿ ਖੀਰ ॥
anik ratan; saagar dadh kheer |
Sant Singh KhalsaMany jewels, and oceans of butter and milk.
Manmohan SinghMyriads are the oceans, jewels, curd and milk,
Manmohan Singh (Punjabi)ਕੋਟਾ ਹੀ ਹਨ ਸਮੁੰਦਰ, ਜਵਾਹਿਰਾਤ, ਕਈ ਅਤੇ ਦੁੱਧ।
Fareedkot Teekaਅਨੇਕ ਹੀ ਰਤਨੋਂ ਕੇ ਸਾਗਰ ਔਰ (ਦਧਿ) ਦਹੀਂ ਕੇ ਸਮੁੰਦਰ ਅਰ (ਖੀਰ) ਦੂਧ ਕੇ ਸਮੁੰਦਰ ਹੈਂ॥
Prof. Sahib Singh(ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ।ਪਦ ਅਰਥ ਸਾਗਰ = ਸਮੁੰਦਰ। ਦਧਿ = ਦਹੀਂ। ਖੀਰ = ਦੁੱਧ।
SikhNet (Spanish)joyas y delicias de alimentos, millones de soles
ਅਨਿਕ ਸੂਰ; ਸਸੀਅਰ ਨਖਿਆਤਿ ॥
anik soor; saseear nakhiaat |
Sant Singh KhalsaMany suns, moons and stars.
Manmohan SinghMyriads are the suns, the moons and the stars.
Manmohan Singh (Punjabi)ਕੋਟਾ ਹੀ ਹਨ ਸੂਰਜ, ਚੰਦ੍ਰਮੇ ਅਤੇ ਤਾਰੇ।
Fareedkot Teekaਅਨੇਕ ਹੀ ਸੂਰਜ ਅਰ ਚੰਦ੍ਰਮਾਂ ਔਰ (ਨਖਿਆਤਿ) ਤਾਰਾਗਾਨ ਹੈਂ॥
Prof. Sahib Singh(ਉਸ ਦੇ ਬਣਾਏ ਹੋਏ) ਅਨੇਕਾਂ ਹੀ ਸੂਰਜ ਚੰਦ੍ਰਮਾ ਅਤੇ ਤਾਰੇ ਹਨ,ਪਦ ਅਰਥ ਸੂਰ = ਸੂਰਜ। ਸਸੀਅਰ = (शशधर) ਚੰਦ੍ਰਮਾ। ਨਖਿਆਤਿ = ਤਾਰੇ।
SikhNet (Spanish)y lunas y las cadenas de estrellas,
ਅਨਿਕ ਦੇਵੀ ਦੇਵਾ; ਬਹੁ ਭਾਂਤਿ ॥੪॥
anik devee devaa; bahu bhaant |4|
Sant Singh KhalsaMany gods and goddesses of so many kinds. ||4||
Manmohan SinghMyriads are goddesses and gods of many kinds.
Manmohan Singh (Punjabi)ਕੋਟਾ ਹੀ ਹਨ ਦੇਵੀਆਂ ਤੇ ਦੇਵਤੇ ਘਣੇਰੀਆਂ ਕਿਸਮਾਂ ਦੇ।
Fareedkot Teekaਅਨੇਕ ਹੀ ਦੇਵੀ ਅਰ ਦੇਵਤਾ ਬਹੁ ਪ੍ਰਕਾਰ ਕੇ ਹੈਂ॥੪॥
Prof. Sahib Singhਅਤੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਦੇਵਤੇ ਹਨ ॥੪॥ਪਦ ਅਰਥ ਬਹੁ ਭਾਂਤਿ = ਕਈ ਕਿਸਮਾਂ ਦੇ ॥੪॥
SikhNet (Spanish)millones de dioses y diosas de millones y variadas formas. (4)
ਅਨਿਕ ਬਸੁਧਾ; ਅਨਿਕ ਕਾਮਧੇਨ ॥
anik basudhaa; anik kaamadhen |
Sant Singh KhalsaMany earths, many wish-fulfilling cows.
Manmohan SinghMyriads are the earths and millions elysian cows.
Manmohan Singh (Punjabi)ਕੋਟਾ ਹੀ ਹਨ ਧਰਤੀਆਂ ਤੇ ਦੋਟਾ ਹੀ ਸਵਰਗੀ ਗਾਈਆਂ।
Fareedkot Teekaਅਨੇਕ ਹੀ (ਬਸੁਧਾ) ਪ੍ਰਿਥਵੀ ਹੈ ਔਰ ਅਨੇਕ ਹੀ ਕਾਮਧੇਨੁ ਹੈ॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਂਈਆਂ ਹਨ,ਪਦ ਅਰਥ ਬਸੁਧਾ = ਧਰਤੀ। ਕਾਮਧੇਨ = (ਧੇਨ = ਗਾਂ) ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਗਾਂਈਆਂ।
SikhNet (Spanish)Por Él existen millones de tierras y vacas que conceden todo tipo de deseos,
ਅਨਿਕ ਪਾਰਜਾਤ; ਅਨਿਕ ਮੁਖਿ ਬੇਨ ॥
anik paarajaat; anik mukh ben |
Sant Singh KhalsaMany miraculous Elysian trees, many Krishnas playing the flute.
Manmohan SinghMyriads are miraculous trees and myriads they, in whose mouth is the flute.
Manmohan Singh (Punjabi)ਕੋਟਾ ਹੀ ਹਨ ਕਰਾਮਾਤੀ ਬਿਰਛ ਤੇ ਕੋਟਾ ਹੀ ਉਹ ਜਿਨ੍ਹਾ ਦੇ ਮੂਹੰ ਵਿੱਚ ਬੰਸਰੀ ਹੈ।
Fareedkot Teekaਅਨੇਕ ਹੀ (ਪਾਰਜਾਤ) ਕਲਪ ਬ੍ਰਿਛ ਹੈਂ ਔਰ ਅਨੇਕ ਹੀ (ਮੁਖਿ ਬੇਨ) ਕ੍ਰਿਸ਼ਨ ਜੀ ਵਾ ਨਾਰਦ ਜੀ ਹੈਂ। ਅਰਥਾਤ ਬੰਸੀ ਬਜਾਵਨੇ ਵਾਲਿਓਂ ਮੇਂ ਕ੍ਰਿਸ਼ਨ ਜੀ ਮੁਖ੍ਯ ਹੈਂ ਔ ਬੇਨ ਵਾਜਾ ਵਜਾਉਣੇ ਵਾਲਿਓਂ ਮੇਂ ਨਾਰਦ ਜੀ ਮੁਖ੍ਯ ਹੈਂ॥
Prof. Sahib Singhਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ,ਪਦ ਅਰਥ ਪਾਰਜਾਤ = ਸੁਵਰਗ ਦਾ ਇਕ ਰੁੱਖ ਜੋ ਮਨ-ਮੰਗੀਆਂ ਮੁਰਾਦਾਂ ਦੇਂਦਾ ਮੰਨਿਆ ਜਾਂਦਾ ਹੈ। ਮੁਖਿ = ਮੂੰਹ ਵਿਚ। ਬੇਨ = ਬੰਸਰੀ। ਮੁਖਿ ਬੇਨ = ਮੂੰਹ ਵਿਚ ਬੰਸਰੀ ਰੱਖਣ ਵਾਲਾ, ਕ੍ਰਿਸ਼ਨ।
SikhNet (Spanish)millones de árboles de Elíseo y los que llevan las flautas en sus labios,
ਅਨਿਕ ਅਕਾਸ; ਅਨਿਕ ਪਾਤਾਲ ॥
anik akaas; anik paataal |
Sant Singh KhalsaMany Akaashic ethers, many nether regions of the underworld.
Manmohan SinghMyriads are skies and myriads under worlds.
Manmohan Singh (Punjabi)ਕੋਟਾ ਹੀ ਹਨ ਅਸਮਾਨ ਤੇ ਕੋਟਾ ਹੀ ਪਇਆਲ।
Fareedkot Teekaਅਨੇਕ ਹੀ ਅਕਾਸ ਔਰ ਅਨੇਕ ਹੀ ਪਤਾਲ ਹੈਂ॥
Prof. Sahib Singhਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ।
SikhNet (Spanish)millones de cielos y bajos-mundos
ਅਨਿਕ ਮੁਖੀ ਜਪੀਐ ਗੋਪਾਲ ॥੫॥
anik mukhee japeeai gopaal |5|
Sant Singh KhalsaMany mouths chant and meditate on the Lord. ||5||
Manmohan SinghMyriads of supreme persons contemplate their Lord.
Manmohan Singh (Punjabi)ਕੋਟਾ ਹੀ ਪਰਮ ਮਨੁੱਖ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਅਨੇਕ ਹੀ ਮੁਖ ਕਰ ਕੇ ਗੋਪਾਲ ਕੇ ਜਪਣੇ ਵਾਲੇ ਹੈਂ; ਵਾ ਅਨੇਕ ਮੁਖੋਂ ਕਰ ਕੇ ਗੋਪਾਲ ਕੋ ਜਪੀਤਾ ਹੈ॥੫॥
Prof. Sahib Singhਹੇ ਸੰਤ ਜਨੋ! ਉਸ ਗੋਪਾਲ ਨੂੰ ਅਨੇਕਾਂ ਮੂੰਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ। (ਅਨੇਕਾਂ ਜੀਵ ਉਸ ਦਾ ਨਾਮ ਜਪਦੇ ਹਨ) ॥੫॥ਪਦ ਅਰਥ ਮੁਖੀ = ਮੁਖੀਂ, ਮੂੰਹਾਂ ਨਾਲ। ਜਪੀਐ = ਜਪਿਆ ਜਾ ਰਿਹਾ ਹੈ ॥੫॥
SikhNet (Spanish)y millones de seres de alta Conciencia habitan sólo en Él. (5)
ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥
anik saasatr simrit puraan |
Sant Singh KhalsaMany Shaastras, Simritees and Puraanas.
Manmohan SinghThere are millions of Shastras, Simritis and Puranas.
Manmohan Singh (Punjabi)ਕ੍ਰੋੜਾ ਹੀ ਸ਼ਾਸਤਰ, ਸਿੰਮ੍ਰਤੀਆਂ ਅਤੇ ਪੁਰਾਣ ਹਨ।
Fareedkot Teekaਅਨੇਕ ਹੀ ਸਾਸਤ੍ਰ ਹੈਂ ਔਰ ਅਨੇਕ ਹੀ ਸਿੰਮ੍ਰਤੀਆਂ ਔ ਪੁਰਾਨ ਹੈਂ॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਅਨੇਕਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਅਤੇ ਪੁਰਾਣਾਂ ਦੀ ਰਾਹੀਂ-
SikhNet (Spanish)Sobre Él cantan millones de Shastras, Smritis y Puranas
ਅਨਿਕ ਜੁਗਤਿ; ਹੋਵਤ ਬਖਿਆਨ ॥
anik jugat; hovat bakhiaan |
Sant Singh KhalsaMany ways in which we speak.
Manmohan SinghIn millions of way men discourse upon Him.
Manmohan Singh (Punjabi)ਕ੍ਰੋੜਾ ਹੀ ਤਰੀਕਿਆਂ ਨਾਲ ਇਨਸਾਨ ਉਸ ਬਾਰੇ ਭਾਸ਼ਨ ਦਿੰਦੇ ਹਨ।
Fareedkot Teekaਤਿਨੋਂ ਦੁਆਰਾ ਅਨੇਕ ਹੀ ਜੁਗਤੀਓਂ ਅਰਥਾਤ ਦ੍ਰਿਸ਼ਟਾਂਤੋਂ ਕਰ ਤਿਸ ਕਾ ਵਖਿਆਨ ਹੋਤਾ ਹੈ॥
Prof. Sahib Singhਅਨੇਕਾਂ ਤਰੀਕਿਆਂ ਨਾਲ (ਉਸ ਦੇ ਗੁਣਾਂ ਦਾ) ਉਪਦੇਸ਼ ਹੋ ਰਿਹਾ ਹੈ।ਪਦ ਅਰਥ ਜੁਗਤਿ = ਤਰੀਕਾ, ਢੰਗ। ਬਖਿਆਨ = ਉਪਦੇਸ਼।
SikhNet (Spanish)y millones de hombres y mujeres discursan sobre Él de millones de formas,
ਅਨਿਕ ਸਰੋਤੇ; ਸੁਨਹਿ ਨਿਧਾਨ ॥
anik sarote; suneh nidhaan |
Sant Singh KhalsaMany listeners listen to the Lord of Treasure.
Manmohan SinghMillions of listeners hear the praise of God, the Treasure of virtues.
Manmohan Singh (Punjabi)ਕ੍ਰੋੜਾ ਹੀ ਸੁਣਨ ਵਾਲੇ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
Fareedkot Teekaਅਨੇਕ ਹੀ ਸ੍ਰੋਤੇ ਹੋ ਕਰ (ਨਿਧਾਨ) ਨਿਧੀਓਂ ਕੇ ਘਰ ਪਰਮੇਸ਼੍ਵਰ ਕੇ ਜਸ ਕੋ ਸੁਨਤੇ ਹੈਂ॥
Prof. Sahib Singhਹੇ ਸੰਤ ਜਨੋ! ਅਨੇਕਾਂ ਹੀ ਸੁਣਨ ਵਾਲੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਸੁਣ ਰਹੇ ਹਨ।ਪਦ ਅਰਥ ਸਰੋਤੇ = ਸੁਣਨ ਵਾਲੇ। ਸੁਨਹਿ = ਸੁਣਦੇ ਹਨ (ਬਹੁ-ਵਚਨ)। ਨਿਧਾਨ = ਖ਼ਜ਼ਾਨਾ ਹਰੀ।
SikhNet (Spanish)millones de audiencias escuchan de Él, el Tesoro de Virtud,
ਸਰਬ ਜੀਅ; ਪੂਰਨ ਭਗਵਾਨ ॥੬॥
sarab jeea; pooran bhagavaan |6|
Sant Singh KhalsaThe Lord God totally permeates all beings. ||6||
Manmohan SinghThe IIIustrious Lord is fully-filling all the beings.
Manmohan Singh (Punjabi)ਕੀਰਤੀਮਾਨ ਪ੍ਰਭੂ ਸਾਰਿਆਂ ਜੀਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸੋ ਭਗਵਾਨ ਸਰਬ ਜੀਵੋਂ ਮੇਂ ਪੂਰਨ ਹੈ॥੬॥
Prof. Sahib Singhਹੇ ਸੰਤ ਜਨੋ! ਉਹ ਭਗਵਾਨ ਸਾਰੇ ਹੀ ਜੀਵਾਂ ਵਿਚ ਵਿਆਪਕ ਹੈ ॥੬॥ਪਦ ਅਰਥ ਸਰਬ ਜੀਅ = ਸਭ ਜੀਵਾਂ ਵਿਚ। ਪੂਰਨ = ਵਿਆਪਕ ॥੬॥
SikhNet (Spanish)pues Él está en toda la vida, Él es el Dios que lo llena todo. (6)
ਅਨਿਕ ਧਰਮ; ਅਨਿਕ ਕੁਮੇਰ ॥
anik dharam; anik kumer |
Sant Singh KhalsaMany righteous judges of Dharma, many gods of wealth.
Manmohan SinghThere are countless the righteous judges and countless the gods of wealth.
Manmohan Singh (Punjabi)ਅਣਗਿਣਤ ਹਨ ਧਰਮਰਾਜੇ ਅਤੇ ਅਣਗਿਣਤ ਦੌਲਤ ਦੇ ਦੇਵਤੇ।
Fareedkot Teekaਅਨੇਕ ਹੀ ਧਰਮਰਾਜ ਹੈਂ ਔਰ ਅਨੇਕ ਹੀ ਕੁਬੇਰ ਹੈਂ॥
Prof. Sahib Singhਹੇ ਸੰਤ ਜਨੋ! (ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ) ਅਨੇਕਾਂ ਧਰਮਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ,ਪਦ ਅਰਥ ਧਰਮ = ਧਰਮਰਾਜ। ਕੁਮੇਰ = ਕੁਬੇਰ, ਧਨ ਦਾ ਦੇਵਤਾ।
SikhNet (Spanish)Millones de millones, los Dharmarayas y los Kuberas,
ਅਨਿਕ ਬਰਨ; ਅਨਿਕ ਕਨਿਕ ਸੁਮੇਰ ॥
anik baran; anik kanik sumer |
Sant Singh KhalsaMany gods of water, many mountains of gold.
Manmohan SinghThere is countless gods of water and countless mountains of gold.
Manmohan Singh (Punjabi)ਅਣਗਿਣਤ ਹਨ ਪਾਣੀ ਦੇ ਦੇਵ ਅਤੇ ਅਣਗਿਣਤ ਸੋਨੇ ਦੇ ਪਹਾੜ।
Fareedkot Teekaਅਨੇਕ ਬਰਨ ਦੇਵਤਾ ਔਰ ਅਨੇਕ ਹੀ ਸ੍ਵਰਨ ਕੇ ਸੁਮੇਰ ਪਰਬਤ ਹੈਂ॥
Prof. Sahib Singhਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਹਨ,ਪਦ ਅਰਥ ਬਰਨ = ਵਰਣ, ਸਮੁੰਦਰ ਦਾ ਦੇਵਤਾ। ਕਨਿਕ = ਸੋਨਾ।
SikhNet (Spanish)los dioses de la riqueza, millones son los Varunas
ਅਨਿਕ ਸੇਖ; ਨਵਤਨ ਨਾਮੁ ਲੇਹਿ ॥
anik sekh; navatan naam lehi |
Sant Singh KhalsaMany thousand-headed snakes, chanting ever-new Names of God.
Manmohan SinghThere are countless a thousand-hooded serpents, who utter God's new Names.
Manmohan Singh (Punjabi)ਅਣਗਿਣਤ ਹਨ ਹਜਾਰ-ਫਣਾ ਵਾਲੇ ਸਰਪ ਜੋ ਵਾਹਿਗੁਰੂ ਦੇ ਨਵੇਂ ਨਾਮ ਉਚਾਰਨ ਕਰਦੇ ਹਨ।
Fareedkot Teekaਅਨੇਕ ਹੀ ਸ਼ੇਸ਼ਨਾਗ ਨਿਤ ਨਵੀਨ ਨਾਮੋਂ ਕੋ ਲੇਤੇ ਹੈਂ॥
Prof. Sahib Singhਅਨੇਕਾਂ ਹੀ ਉਸ ਦੇ ਬਣਾਏ ਹੋਏ ਸ਼ੇਸ਼ਨਾਗ ਹਨ ਜੋ (ਹਰ ਰੋਜ਼ ਸਦਾ ਉਸ ਦਾ) ਨਵਾਂ ਹੀ ਨਾਮ ਲੈਂਦੇ ਹਨ।ਪਦ ਅਰਥ ਸੇਖ = ਸ਼ੇਸ਼ਨਾਗ। ਨਵਤਨ = ਨਵਾਂ। ਲੇਹਿ = ਲੈਂਦੇ ਹਨ।
SikhNet (Spanish)y millones las montañas doradas, millones los Sheshnagas que recitan Sus siempre renovados Nombres,
ਪਾਰਬ੍ਰਹਮ ਕਾ ਅੰਤੁ ਨ. ਤੇਹਿ ॥੭॥
paarabraham kaa ant na. tehi |7|
Sant Singh KhalsaThey do not know the limits of the Supreme Lord God. ||7||
Manmohan SinghThey know not the limit of the Lofty Lord.
Manmohan Singh (Punjabi)ਉਹ ਸ਼ਰੋਮਣੀ ਸਾਹਬਿ ਦੇ ਓੜਕਾਂ ਨੂੰ ਨਹੀਂ ਜਾਣਦੇ।
Fareedkot Teekaਪਰੰਤੂ (ਤੇਹਿ) ਤਿਨ ਕੋ ਪਾਰਬ੍ਰਹਮ ਕਾ ਅੰਤ ਨਹੀਂ ਆਵਤਾ ਹੈ॥੭॥
Prof. Sahib Singhਹੇ ਸੰਤ ਜਨੋ! ਉਹਨਾਂ ਵਿਚੋਂ ਕਿਸੇ ਨੇ ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ ॥੭॥ਪਦ ਅਰਥ ਤੇਹਿ = ਉਹਨਾਂ ਨੇ ॥੭॥
SikhNet (Spanish)pero aún ellos no conocen los Límites del Señor. (7)
ਅਨਿਕ ਪੁਰੀਆ; ਅਨਿਕ ਤਹ ਖੰਡ ॥
anik pureea; anik teh khandd |
Sant Singh KhalsaMany solar systems, many galaxies.
Manmohan SinghMillions are the universes and millions their parts.
Manmohan Singh (Punjabi)ਕ੍ਰੋੜਾ ਹੀ ਹਨ ਆਲਮ ਅਤੇ ਕ੍ਰੋੜਾ ਹੀ ਉਹਨਾਂ ਦੇ ਹਿੱਸੇ।
Fareedkot Teekaਅਨੇਕ ਹੀ ਪੁਰੀਆਂ ਔਰ ਅਨੇਕ ਹੀ ਤਹਾਂ ਖੰਡ ਹੈਂ॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਖੰਡ ਹਨ ਅਤੇ ਅਨੇਕਾਂ ਪੁਰੀਆਂ ਹਨ।ਪਦ ਅਰਥ ਤਹ = ਉਥੇ। ਖੰਡ = ਧਰਤੀਆਂ ਦੇ ਟੋਟੇ।
SikhNet (Spanish)Millones son los planetas y las partes del Universo,
ਅਨਿਕ ਰੂਪ ਰੰਗ ਬ੍ਰਹਮੰਡ ॥
anik roop rang brahamandd |
Sant Singh KhalsaMany forms, colors and celestial realms.
Manmohan SinghMillions are forms, colours and solar systems.
Manmohan Singh (Punjabi)ਕ੍ਰੋੜਾਂ ਹੀ ਹਨ ਸਰੂਪ, ਰੰਗਤ ਅਤੇ ਸੂਰਜ-ਬੰਧਾਨ।
Fareedkot Teekaਰੂਪ, ਦੇਹਾਂ, ਰੰਗ, ਸ੍ਵੇਤ ਪੀਤਾਦੀ ਅਰ ਬ੍ਰਹਮੰਡ ਅਨੇਕ ਅਨੇਕ ਹੈਂ॥
Prof. Sahib Singhਉਸ ਦੇ ਬਣਾਏ ਅਨੇਕਾਂ ਰੂਪਾਂ ਰੰਗਾਂ ਦੇ ਬ੍ਰਹਮੰਡ ਹਨ।
SikhNet (Spanish)millones las Manifestaciones de Su Amor y Belleza,
ਅਨਿਕ ਬਨਾ; ਅਨਿਕ ਫਲ ਮੂਲ ॥
anik banaa; anik fal mool |
Sant Singh KhalsaMany gardens, many fruits and roots.
Manmohan SinghMillions are gardens and millions of fruits and roots.
Manmohan Singh (Punjabi)ਕ੍ਰੋੜਾਂ ਹੀ ਹਨ ਬਾਗ ਤੇ ਕ੍ਰੋੜਾਂ ਹੀ ਮੇਵੇ ਅਤੇ ਜੜ੍ਹਾ।
Fareedkot Teekaਅਨੇਕ ਹੀ ਬਾਗ ਔਰ ਅਨੇਕ ਫਲ ਮੂਲ ਹੈਂ॥
Prof. Sahib Singhਉਸਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਹਨਾਂ ਵਿਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ।ਪਦ ਅਰਥ ਬਨਾ = ਜੰਗਲ।
SikhNet (Spanish)millones los bosques, las frutas y las raíces.
ਆਪਹਿ ਸੂਖਮ; ਆਪਹਿ ਅਸਥੂਲ ॥੮॥
aapeh sookham; aapeh asathool |8|
Sant Singh KhalsaHe Himself is mind, and He Himself is matter. ||8||
Manmohan SinghOf Himself, the Lord is the mind and of Himself, the matter.
Manmohan Singh (Punjabi)ਸੁਆਮੀ ਆਪੇ ਮਨ ਹੈ ਅਤੇ ਆਪੇ ਹੀ ਮਾਦਾ।
Fareedkot Teekaਆਪ ਹੀ ਸੂਖਮ ਰੂਪ ਹੈ ਪੁਨਹ ਆਪ ਹੀ ਵਾਹਿਗੁਰੂ ਅਸਥੂਲ ਰੂਪ ਹੈ॥੮॥
Prof. Sahib Singhਉਹ ਪਰਮਾਤਮਾ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ, ਉਹ ਆਪ ਹੀ ਇਹ ਦਿੱਸਦਾ ਜਗਤ-ਤਮਾਸ਼ਾ ਹੈ ॥੮॥ਪਦ ਅਰਥ ਆਪਹਿ = ਆਪ ਹੀ। ਸੂਖਮ = ਅਦ੍ਰਿਸ਼ਟ। ਅਸਥੂਲ = ਦ੍ਰਿਸ਼ਟਮਾਨ ॥੮॥
SikhNet (Spanish)Sí, nuestro Dios es Compasivo y también No Manifiesto. (8)
ਅਨਿਕ ਜੁਗਾਦਿ; ਦਿਨਸ ਅਰੁ ਰਾਤਿ ॥
anik jugaad; dinas ar raat |
Sant Singh KhalsaMany ages, days and nights.
Manmohan SinghThere are millions of ages, days and nights.
Manmohan Singh (Punjabi)ਕ੍ਰੋੜਾ ਹੀ ਹਨ ਯੁਗ, ਦਿਹਾੜੇ ਅਤੇ ਰਾਤਰੀਆਂ।
Fareedkot Teekaਅਨੇਕ ਹੀ (ਜੁਗਾਦਿ) ਜੁਗੋਂ ਕੀ ਆਦਿ ਸਤਜੁਗ ਉਪਲਖਤ ਚਾਰੋਂ ਜੁਗ ਹੈਂ ਪੁਨਹ ਰਾਤ੍ਰੀ ਦਿਨ ਭੀ ਬਿਅੰਤ ਹੈਂ॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਜੁਗ ਆਦਿਕ ਹਨ, ਅਨੇਕਾਂ ਹੀ ਦਿਨ ਹਨ ਅਤੇ ਅਨੇਕਾਂ ਹੀ ਰਾਤਾਂ ਹਨ।ਪਦ ਅਰਥ ਜੁਗਾਦਿ = ਜੁਗ ਆਦਿਕ।
SikhNet (Spanish)Millones son los ciclos del tiempo e interminables los días y las noches,
ਅਨਿਕ ਪਰਲਉ; ਅਨਿਕ ਉਤਪਾਤਿ ॥
anik parlau; anik utapaat |
Sant Singh KhalsaMany apocalypses, many creations.
Manmohan SinghThere are millions of creations and millions of deluges.
Manmohan Singh (Punjabi)ਕ੍ਰੋੜਾ ਹੀ ਹਨ ਰਚਨਾਵਾਂ ਅਤੇ ਕ੍ਰੋੜਾ ਹੀ ਕਿਆਮਤਾਂ।
Fareedkot Teekaਅਨੇਕ ਹੀ ਉਸ ਮੇਂ ਪਰਲੋ ਹੈਂ ਔਰ ਅਨੇਕ ਹੀ (ਉਤਪਾਤਿ) ਉਤਪਤੀ ਹੈਂ॥
Prof. Sahib Singhਉਹ ਅਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤ-ਉਤਪੱਤੀ ਕਰਦਾ ਹੈ।ਪਦ ਅਰਥ ਪਰਲਉ = ਜਗਤ ਦਾ ਨਾਸ। ਉਤਪਾਤਿ = ਉਤਪੱਤੀ, ਪੈਦਾਇਸ਼।
SikhNet (Spanish)millones las creaciones y millones las disoluciones.
ਅਨਿਕ ਜੀਅ; ਜਾ ਕੇ ਗ੍ਰਿਹ ਮਾਹਿ ॥
anik jeea; jaa ke grih maeh |
Sant Singh KhalsaMany beings are in His home.
Manmohan SinghThere are millions of beings in His Home.
Manmohan Singh (Punjabi)ਕ੍ਰੋੜਾਂ ਹੀ ਹਨ ਜੀਵ ਉਸ ਦੇ ਘਰ ਵਿੱਚ।
Fareedkot Teekaਅਨੰਤ ਹੀ ਜੀਅ ਜਿਸ ਕੇ ਸੰਸਾਰ ਗ੍ਰਹ ਮੇਂ ਰਮ ਰਹੇ ਹੈਂ॥
Prof. Sahib Singhਹੇ ਸੰਤ ਜਨੋ! (ਉਹ ਪਰਮਾਤਮਾ ਐਸਾ ਗ੍ਰਿਹਸਤੀ ਹੈ) ਕਿ ਉਸ ਦੇ ਘਰ ਵਿਚ ਅਨੇਕਾਂ ਹੀ ਜੀਵ ਹਨ,ਪਦ ਅਰਥ ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)।
SikhNet (Spanish)Millones son las criaturas en el Reino de Su Hogar, sí,
ਰਮਤ ਰਾਮ; ਪੂਰਨ ਸ੍ਰਬ ਠਾਂਇ ॥੯॥
ramat raam; pooran srab tthaane |9|
Sant Singh KhalsaThe Lord is perfectly pervading all places. ||9||
Manmohan SinghThe Omnipresent Lord is filling all the places.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Fareedkot Teekaਰਮਣ ਰੂਪ ਰਾਮ ਸਰਬ ਅਸਥਾਨੋਂ ਮੇਂ ਪੂਰਨ ਹੋ ਰਹਾ ਹੈ॥੯॥
Prof. Sahib Singhਉਹ ਸਭ ਥਾਵਾਂ ਵਿਚ ਵਿਆਪਕ ਹੈ ਸਭ ਥਾਵਾਂ ਵਿਚ ਮੌਜੂਦ ਹੈ ॥੯॥ਪਦ ਅਰਥ ਰਮਤ = ਵਿਆਪਕ। ਸ੍ਰਬ ਠਾਂਇ = ਸਭ ਥਾਵਾਂ ਵਿਚ ॥੯॥
SikhNet (Spanish)nuestro Dios llena todos los lugares y prevalece en todos los seres. (9)
ਅਨਿਕ ਮਾਇਆ ਜਾ ਕੀ; ਲਖੀ. ਨ ਜਾਇ ॥
anik maaeaa jaa kee; lakhee. na jaae |
Sant Singh KhalsaMany Mayas, which cannot be known.
Manmohan SinghMillions are His powers, which can be known not.
Manmohan Singh (Punjabi)ਕ੍ਰੋੜਾਂ ਹੀ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
Fareedkot Teekaਜਿਸ ਕੀ ਅਨੇਕ ਹੀ ਪਰਕਾਰ ਕੀ ਮਾਯਾ ਹੈ ਔਰ ਲਖੀ ਨਹੀਂ ਜਾਤੀ ਹੈ॥
Prof. Sahib Singhਹੇ ਸੰਤ ਜਨੋ! (ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਜਿਸ ਦੀ (ਰਚੀ ਹੋਈ) ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ,ਪਦ ਅਰਥ ਜਾ ਕੀ = ਜਿਸ (ਪਰਮਾਤਮਾ) ਦੀ (ਰਚੀ ਹੋਈ)। ਲਖੀ ਨ ਜਾਇ = ਸਮਝੀ ਨਹੀਂ ਜਾ ਸਕਦੀ।
SikhNet (Spanish)Polifacética es Su Obra que nadie puede describir
ਅਨਿਕ ਕਲਾ; ਖੇਲੈ ਹਰਿ ਰਾਇ ॥
anik kalaa; khelai har raae |
Sant Singh KhalsaMany are the ways in which our Sovereign Lord plays.
Manmohan SinghIn myriads of ways, God, the King, plays.
Manmohan Singh (Punjabi)ਕੋਟਾ ਹੀ ਤਰੀਕਿਆਂ ਨਾਲ, ਵਾਹਿਗੁਰੂ ਪਾਤਿਸ਼ਾਹ ਖੇਡਦਾ ਹੈ।
Fareedkot Teekaਸੋ ਅਨੇਕ ਸ਼ਕਤੀਓਂ ਕਰ ਹਰੀ ਰਾਜਾ ਖੇਲ ਰਹਾ ਹੈ॥੯॥
Prof. Sahib Singhਉਹ ਪ੍ਰਭੂ-ਪਾਤਿਸ਼ਾਹ ਅਨੇਕਾਂ ਕੌਤਕ ਰਚਾ ਰਿਹਾ ਹੈ।ਪਦ ਅਰਥ ਕਲਾ = ਤਾਕਤ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।
SikhNet (Spanish)y Multifacético es Su Poder, que se manifiesta de millones de formas.
ਅਨਿਕ ਧੁਨਿਤ; ਲਲਿਤ ਸੰਗੀਤ ॥
anik dhunit; lalit sangeet |
Sant Singh KhalsaMany exquisite melodies sing of the Lord.
Manmohan SinghMyriads are the beauteous melodies, which sing of the Lord.
Manmohan Singh (Punjabi)ਕ੍ਰੋੜਾਂ ਹੀ ਹਨ ਸੁੰਦਰ ਰਾਗ ਜੋ ਸੁਆਮੀ ਨੂੰ ਗਾਉਂਦੇ ਹਨ।
Fareedkot Teekaਅਨੇਕ ਹੀ (ਲਲਿਤ) ਸੁੰਦਰ (ਸੰਗੀਤ) ਰਾਗੋਂ ਕੋ (ਧੁਨਿਤ) ਉਚਾਰਤੇ ਹੈਂ॥
Prof. Sahib Singh(ਉਸ ਦੇ ਦਰ ਤੇ) ਅਨੇਕਾਂ ਸੁਰੀਲੇ ਰਾਗਾਂ ਦੀ ਧੁਨੀ ਹੋ ਰਹੀ ਹੈ।ਪਦ ਅਰਥ ਲਲਿਤ = ਸੁੰਦਰ। ਧੁਨਿਤ = ਧੁਨੀਆਂ ਹੋ ਰਹੀਆਂ ਹਨ।
SikhNet (Spanish)Millones son las Melodías de embrujo que cantan de Él, nuestro Señor,
ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥
anik gupat pragatte teh cheet |10|
Sant Singh KhalsaMany recording scribes of the conscious and subconscious are revealed there. ||10||
Manmohan SinghMyriads of unmanifest scribes are seen there.
Manmohan Singh (Punjabi)ਕ੍ਰੋੜਾ ਹੀ ਚਿਤਰ ਗੁਪਤ ਓਥੇ ਵੇਖੇ ਜਾਂਦੇ ਹਨ।
Fareedkot Teekaਅਨੇਕ ਹੀ (ਚੀਤ) ਚਿਤ੍ਰ ਗੁਪਤ ਤਹਾਂ ਪ੍ਰਗਟ ਹੋ ਰਹੇ ਹੈਂ॥੧੦॥
Prof. Sahib Singhਉਥੇ ਅਨੇਕਾਂ ਹੀ ਚਿੱਤਰ ਗੁਪਤ ਪ੍ਰਤੱਖ ਦਿੱਸਦੇ ਹਨ ॥੧੦॥ਪਦ ਅਰਥ ਗੁਪਤ ਚੀਤ = ਚਿੱਤਰ ਗੁਪਤ। ਤਹ = ਉਥੇ, ਉਸ ਦੇ ਦਰਬਾਰ ਵਿਚ ॥੧੦॥
SikhNet (Spanish)y millones de Chitras y Guptas ahí están, vistos o no vistos. (10)
ਸਭ ਤੇ ਊਚ ਭਗਤ; ਜਾ ਕੈ ਸੰਗਿ ॥
sabh te aooch bhagat; jaa kai sang |
Sant Singh KhalsaHe is above all, and yet He dwells with His devotees.
Manmohan SinghThe Lord is the Highest of the high, with whom abide His saints.
Manmohan Singh (Punjabi)ਪ੍ਰਭੂ ਬੁੰਲਦਾਂ ਦਾ ਪਰਮ ਬੁਲੰਦ ਹੈ, ਜਿਸ ਦੇ ਨਾਲ ਵਸਦੇ ਹਨ ਉਸ ਦੇ ਸਾਧੂ।
Fareedkot Teekaਸਭ ਤੇ ਊਚਾ ਹੈ ਔਰ ਭਗਤ ਜਿਸ ਕੇ ਸੰਗ ਮੇਂ ਹੈਂ॥
Prof. Sahib Singhਹੇ ਸੰਤ ਜਨੋ! ਉਹ ਪਰਮਾਤਮਾ ਸਭ ਤੋਂ ਉੱਚਾ ਹੈ ਜਿਸ ਦੇ ਦਰ ਤੇ ਅਨੇਕਾਂ ਭਗਤ-ਪਦ ਅਰਥ ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੇ ਦਰ ਤੇ।
SikhNet (Spanish)Aquél con quien Dios está, es lo más Alto de lo alto
ਆਠ ਪਹਰ; ਗੁਨ ਗਾਵਹਿ ਰੰਗਿ ॥
aatth pehar; gun gaaveh rang |
Sant Singh KhalsaTwenty-four hours a day, they sing His Praises with love.
Manmohan SinghThroughout the eight watches, they sing His praises with love.
Manmohan Singh (Punjabi)ਅਠੇ ਪਹਿਰ ਹੀ, ਉਹ ਉਸ ਦੀਆਂ ਸਿਫਤਾਂ ਪਿਆਰੇ ਨਾਲ ਗਾਇਨ ਕਰਦੇ ਹਨ।
Fareedkot Teekaਆਠੋਂ ਪਹਿਰ ਪ੍ਰੇਮ ਸਹਿਤ ਗੁਣੋਂ ਕੋ ਗਾਵਤੇ ਹੈਂ॥
Prof. Sahib Singhਪ੍ਰੇਮ ਨਾਲ ਅੱਠੇ ਪਹਰ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਗਾਵਹਿ = ਗਾਂਦੇ ਹਨ। ਰੰਗਿ = ਪ੍ਰੇਮ ਨਾਲ।
SikhNet (Spanish)y unido a Su Amor canta siempre Su Alabanza.
ਅਨਿਕ ਅਨਾਹਦ; ਆਨੰਦ ਝੁਨਕਾਰ ॥
anik anaahad; aanand jhunakaar |
Sant Singh KhalsaMany unstruck melodies resound and resonate with bliss.
Manmohan SinghMillions of celestial strains sing of the Lord's supreme bliss.
Manmohan Singh (Punjabi)ਕ੍ਰੋੜਾਂ ਹੀ ਬੈਕੁੰਠੀ ਕੀਰਤਨ ਪ੍ਰਭੂ ਦੀ ਪਰਮ ਪਰਸੰਨਤਾ ਦਾ ਅਲਾਪ ਕਰਦੇ ਹਨ।
Fareedkot Teekaਅਨੇਕ ਹੀ (ਅਨਾਹਦ) ਏਕ ਰਸ ਅਨੰਦ ਜਨਕ (ਝੁਨਕਾਰ) ਸਬਦ ਹੋ ਰਹੇ ਹੈਂ॥
Prof. Sahib Singhਉਸ ਦੇ ਦਰ ਤੇ ਬਿਨਾ ਵਜਾਏ ਵੱਜ ਰਹੇ ਸਾਜਾਂ ਦੀ ਮਿੱਠੀ ਸੁਰ ਦਾ ਆਨੰਦ ਬਣਿਆ ਰਹਿੰਦਾ ਹੈ,ਪਦ ਅਰਥ ਅਨਾਹਦ = ਬਿਨਾ ਵਜਾਏ ਵੱਜ ਰਹੇ। ਝੁਨਕਾਰ = ਮਿੱਠੀ ਆਵਾਜ਼।
SikhNet (Spanish)Oh, millones de Cánticos Celestiales son los que describen Su Éxtasis
ਉਆ ਰਸ ਕਾ; ਕਛੁ. ਅੰਤੁ ਨ ਪਾਰ ॥੧੧॥
auaa ras kaa; kachh. ant na paar |11|
Sant Singh KhalsaThere is no end or limit of that sublime essence. ||11||
Manmohan SinghOf that relish there is no limit and end.
Manmohan Singh (Punjabi)ਉਸ ਸੁਆਦ ਦਾ ਕੋਈ ਓੜਕ ਤੇ ਅਖੀਰ ਨਹੀਂ।
Fareedkot Teekaਉਸ ਅਨੰਦ ਕਾ ਕੁਛ ਅੰਤ ਪਾਰਾਵਾਰ ਨਹੀਂ ਹੈ॥੧੧॥
Prof. Sahib Singhਉਸ ਆਨੰਦ ਦਾ ਅੰਤ ਜਾਂ ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਆਨੰਦ ਅਮੁੱਕ ਹੈ) ॥੧੧॥ਪਦ ਅਰਥ ਉਆ ਕਾ = ਉਸ ਦਾ ॥੧੧॥
SikhNet (Spanish)Cuyo Regocijo no tiene ningún límite, ni fin. (11)
ਸਤਿ ਪੁਰਖੁ ਸਤਿ ਅਸਥਾਨੁ ॥
sat purakh sat asathaan |
Sant Singh KhalsaTrue is the Primal Being, and True is His dwelling.
Manmohan Singhhe is the True Lord and true is His abode.
Manmohan Singh (Punjabi)ਉਹ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਟਿਕਾਣਾ।
Fareedkot Teekaਵਹੁ ਸਤਿ ਪੁਰਖ ਹੈ ਔਰ ਸਤਿ ਹੀ ਤਿਸ ਕਾ ਅਸਥਾਨ ਸਤਿਸੰਗ ਵਾ ਬੈਕੁੰਠ ਹੈ॥
Prof. Sahib Singhਹੇ ਸੰਤ ਜਨੋ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਅਸਥਾਨ ਭੀ ਅਟੱਲ ਹੈ।ਪਦ ਅਰਥ ਸਤਿ = ਸਦਾ-ਕਾਇਮ।
SikhNet (Spanish)Verdad es Él, el Purusha, Verdad es Su Recinto, sí,
ਊਚ ਤੇ ਊਚ; ਨਿਰਮਲ ਨਿਰਬਾਨੁ ॥
aooch te aooch; niramal nirabaan |
Sant Singh KhalsaHe is the Highest of the high, Immaculate and Detached, in Nirvaanaa.
Manmohan SinghThe Lord is the Highest of the high, Immaculate and Detached,
Manmohan Singh (Punjabi)ਪ੍ਰਭੂ ਉਚਿਆ ਦਾ ਪਰਮ ਉੱਚਾ, ਪਵਿੱਤਰ ਅਤੇ ਨਿਰਲੇਪ ਹੈ।
Fareedkot Teeka(ਊਚ) ਬ੍ਰਹਮਾਦਿਕੋਂ ਸੇ ਊਚਾ ਹੈ ਔਰ ਸੁਧ ਹੈ ਔਰ ਨਿਰਬੰਧ ਹੈ॥
Prof. Sahib Singhਉਹ ਉੱਚਿਆਂ ਤੋਂ ਉੱਚਾ ਹੈ, ਪਵਿੱਤਰ-ਸਰੂਪ ਹੈ, ਵਾਸਨਾ-ਰਹਿਤ ਹੈ।ਪਦ ਅਰਥ ਨਿਰਬਾਨੁ = ਵਾਸ਼ਨਾ-ਰਹਿਤ।
SikhNet (Spanish)Él es lo más Alto de lo alto, Inmaculado y Desapegado,
ਅਪੁਨਾ ਕੀਆ; ਜਾਨਹਿ ਆਪਿ ॥
apunaa keea; jaaneh aap |
Sant Singh KhalsaHe alone knows His handiwork.
Manmohan SinghHis craftsmanship, He Himself knows.
Manmohan Singh (Punjabi)ਆਪਣੀ ਕਾਰੀਗਰੀ ਨੂੰ ਉਹ ਆਪੇ ਹੀ ਜਾਣਦਾ ਹੈ।
Fareedkot Teekaਅਪਨਾ ਕੀਆ ਹੂਆ ਜੋ ਪਰਪੰਚ ਹੈ ਤਿਸ ਕੋ ਆਪ ਹੀ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਆਪਣੇ ਰਚੇ (ਜਗਤ) ਨੂੰ ਤੂੰ ਆਪ ਹੀ ਜਾਣਦਾ ਹੈਂ,ਪਦ ਅਰਥ ਜਾਨਹਿ = ਤੂੰ ਜਾਣਦਾ ਹੈਂ।
SikhNet (Spanish)sólo Él conoce la extensión de Sus propias acciones
ਆਪੇ ਘਟਿ ਘਟਿ ਰਹਿਓ ਬਿਆਪਿ ॥
aape ghatt ghatt rahio biaap |
Sant Singh KhalsaHe Himself pervades each and every heart.
Manmohan SinghHe Himself is pervading all hearts.
Manmohan Singh (Punjabi)ਉਹ ਖੁਦ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਆਪੇ ਹੀ ਸਰਬ ਘਟੋਂ ਮੇਂ ਬਿਆਪਕ ਹੋ ਰਹਾ ਹੈ॥☬ਪੁਨਹ ਕੈਸਾ ਹੈ?
Prof. Sahib Singhਤੂੰ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ।ਪਦ ਅਰਥ ਆਪੇ = ਆਪ ਹੀ। ਘਟਿ ਘਟਿ = ਹਰੇਕ ਘਟ ਵਿਚ।
SikhNet (Spanish)y Él, nuestro Dios, prevalece en todos los corazones.
ਕ੍ਰਿਪਾ ਨਿਧਾਨ ਨਾਨਕ ਦਇਆਲ ॥
kripaa nidhaan naanak deaal |
Sant Singh KhalsaThe Merciful Lord is the Treasure of Compassion, O Nanak.
Manmohan SinghThe Merciful Master is the Treasure of compassion,
Manmohan Singh (Punjabi)ਮਿਹਰਬਾਨ ਮਾਲਕ ਰਹਿਮਤ ਦਾ ਖਜਾਨਾ ਹੈ;
Fareedkot Teekaਕਿਰਪਾ ਕਾ ਸਮੁੰਦਰ ਹੈ ਔਰ (ਨਾਨਕ) ਦ੍ਵੈਤ ਸੇ ਰਹਿਤ ਦਇਆ ਕਾ ਘਰ ਹੈ॥
Prof. Sahib Singhਹੇ ਦਇਆ ਦੇ ਖ਼ਜ਼ਾਨੇ! ਹੇ ਦਇਆ ਦੇ ਸੋਮੇ!ਪਦ ਅਰਥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਦਇਆਲ = ਹੇ ਦਇਆ ਦੇ ਘਰ!
SikhNet (Spanish)Compasivo es Él, el Tesoro de Misericordia
ਜਿਨਿ ਜਪਿਆ ਨਾਨਕ; ਤੇ ਭਏ ਨਿਹਾਲ ॥੧੨॥੧॥੨॥੨॥੩॥੭॥
jin japiaa naanak; te bhe nihaal |12|1|2|2|3|7|
Sant Singh KhalsaThose who chant and meditate on Him, O Nanak, are exalted and enraptured. ||12||1||2||2||3||7||
Manmohan Singhthey, who contemplate Him, O Nanak, become exceedingly happy.
Manmohan Singh (Punjabi)ਜੋ ਉਸ ਦਾ ਸਿਮਰਨ ਕਰਦੇ ਹਨ, ਹੇ ਨਾਨਕ! ਉਹ ਪਰਮ ਪਰਸੰਨ ਹੋ ਜਾਂਦੇ ਹਨ।
Fareedkot Teekaਜਿਨ ਪੁਰਸ਼ੋਂ ਨੇ ਤਿਸ ਕੋ ਜਪਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਪੁਰਸ਼ (ਨਿਹਾਲ) ਨਿਰਦੁਖ ਹੂਏ ਹੈਂ॥੧੨॥੧॥੨॥੨॥੩॥੭॥
Prof. Sahib Singhਨਾਨਕ ਆਖਦਾ ਹੈ, ਜਿਸ ਜਿਸ ਨੇ (ਤੇਰਾ ਨਾਮ) ਜਪਿਆ ਹੈ, ਉਹ ਸਭ ਪ੍ਰਸੰਨ-ਚਿੱਤ ਰਹਿੰਦੇ ਹਨ ॥੧੨॥੧॥੨॥੨॥੩॥੭॥ਪਦ ਅਰਥ ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਤੇ = ਉਹ ਸਾਰੇ। ਨਿਹਾਲ = ਪ੍ਰਸੰਨ-ਚਿੱਤ ॥੧੨॥੧॥੨॥੨॥੩॥੭॥
* ਵੇਰਵਾ: ਗੁਰੂ ਨਾਨਕ ਦੇਵ ਜੀ = ੨। ਗੁਰੂ ਅਮਰਦਾਸ ਜੀ = ੩ । ਗੁਰੂ ਅਰਜਨ ਦੇਵ ਜੀ = ੨ । ਜੋੜ = ੭। * ਨੋਟ: ਗੁਰੂ ਅਰਜਨ ਸਾਹਿਬ ਦੀ ੧ ਅਸਟਪਦੀ 'ਘਰੁ ੧' ਦੀ, ਦੂਜੀ 'ਘਰੁ ੬' ਦੀ ਹੈ।
SikhNet (Spanish)y Bendito es quien Lo contempla. (12-1-2-2-3-7)