ਕਿਉ. ਨ ਅਰਾਧਹੁ, ਮਿਲਿ ਕਰਿ ਸਾਧਹੁ; ਘਰੀ ਮੁਹਤਕ ਬੇਲਾ ਆਈ ॥
kiau. na araadhahu, mil kar saadhahu; gharee muhatak belaa aaee |
Sant Singh KhalsaWhy do you not worship and adore Him? Join together with the Holy Saints; any instant, your time shall come.
Manmohan SinghMeeting with the saint, why contemplate not thy Lord, O man? In an instant and a moment, thy time of death is to arrive.
Manmohan Singh (Punjabi)ਸੰਤਾਂ ਨਾਲ ਮਿਲ ਕੇ ਤੁੰ ਕਿਉਂ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਬੰਦੇ? ਇਕ ਨਿਮਖ ਅਤੇ ਪਲ ਦੇ ਅੰਤਰ ਤੇਰਾ ਮਰਨ ਦਾ ਵਕਤ ਆਉਂਦਾ ਵਾਲਾ।
Fareedkot Teekaਐਸੇ ਭਗਵੰਤ ਕੋ ਕਿਸ ਵਾਸਤੇ ਸਾਧੋਂ ਸੇ ਮਿਲ ਕਰ ਅਰਾਧਨ ਨਹੀਂ ਕਰਤੇ ਹੋ, ਘੜੀ ਵਾ (ਮੁਹਤ) ਅਧੀ ਘੜੀ ਤਕ ਅੰਤ ਕੀ ਵੇਲਾ ਆਈ ਜਾਣੋ॥
Prof. Sahib Singhਹੇ ਸੰਤ ਜਨੋ! ਘੜੀ ਅੱਧੀ ਘੜੀ ਨੂੰ (ਹਰੇਕ ਜੀਵ ਵਾਸਤੇ ਇਥੋਂ ਕੂਚ ਕਰਨ ਦਾ) ਵੇਲਾ ਆ ਹੀ ਜਾਂਦਾ ਹੈ, ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਆਰਾਧਨ ਕਰੋ?ਪਦ ਅਰਥ ਮਿਲਿ ਕਰਿ = ਮਿਲ ਕੇ। ਸਾਧਹੁ = ਹੇ ਸੰਤ ਜਨੋ! ਘਰੀ ਮੁਹਤਕ = ਘੜੀ ਅੱਧੀ ਘੜੀ ਤਕ। ਬੇਲਾ = (ਇਥੋਂ ਕੂਚ ਕਰਨ ਦਾ) ਸਮਾ।
SikhNet (Spanish)cuando después de un corto tiempo mi turno para partir llegue,
ਅਰਥੁ ਦਰਬੁ ਸਭੁ. ਜੋ ਕਿਛੁ ਦੀਸੈ; ਸੰਗਿ. ਨ ਕਛਹੂ ਜਾਈ ॥
arath darab sabh. jo kichh deesai; sang. na kachhahoo jaaee |
Sant Singh KhalsaAll your property and wealth, and all that you see - none of it will go along with you.
Manmohan SinghOf all the property, wealth and whatever is seen, naught shall go with thee.
Manmohan Singh (Punjabi)ਸਾਰੀ ਜਾਇਦਾਦ, ਦੌਲਤ ਅਤੇ ਜਿਹੜਾ ਕੁਝ ਭੀ ਦਿੱਸਦਾ ਹੇ ਇਸ ਵਿਚੋਂ ਕੁਝ ਭੀ ਤੇਰੇ ਨਾਲ ਨਹੀਂ ਜਾਣਾ।
Fareedkot Teekaਏਹ ਸਭੀ ਜਿਤਨਾ ਕੁਛ ਕੰਮ ਆਉਣੇ ਵਾਲਾ ਜੋ ਮੰਨਿਆ ਹੂਆ ਪਦਾਰਥ ਦ੍ਰਿਸ਼ਟ ਆਵਤਾ ਹੈ ਇਸਮੈਂ ਸੇ ਸੰਗ ਕਛੁ ਭੀ ਨਹੀਂ ਜਾਤਾ ਹੈ॥
Prof. Sahib Singhਹੇ ਸੰਤ ਜਨੋ! ਧਨ-ਪਦਾਰਥ ਇਹ ਸਭ ਕੁਝ ਜੋ ਦਿੱਸ ਰਿਹਾ ਹੈ, ਕੋਈ ਭੀ ਚੀਜ਼ (ਕਿਸੇ ਦੇ) ਨਾਲ ਨਹੀਂ ਜਾਂਦੀ।ਪਦ ਅਰਥ ਦਰਬੁ = (द्रव्य) ਧਨ। ਅਰਥੁ ਦਰਬੁ = ਧਨ-ਪਦਾਰਥ। ਸੰਗਿ = ਨਾਲ। ਜਾਈ = ਜਾਂਦਾ।
SikhNet (Spanish)todas las posesiones a las que me aferro no se irán conmigo.
ਕਹੁ ਨਾਨਕ. ਹਰਿ ਹਰਿ ਆਰਾਧਹੁ; ਕਵਨ ਉਪਮਾ ਦੇਉ. ਕਵਨ ਬਡਾਈ ॥੨॥
kahu naanak. har har aaraadhahu; kavan upamaa deo. kavan baddaaee |2|
Sant Singh KhalsaSays Nanak, worship and adore the Lord, Har, Har. What praise, and what approval, can I offer to Him? ||2||
Manmohan SinghSays Nanak, remember thou thy Lord God what praise and what commendation can I attribute to my God?
Manmohan Singh (Punjabi)ਗੁਰੂ ਜੀ ਆਖਦੇ ਹਨ ਤੂੰ ਆਪਣੇ ਸਾਈਂ ਹਰੀ ਦਾ ਸਿਮਰਨ ਕਰ। ਕਿਹੜੀ ਮਹਿਮਾ ਤੇ ਕਿਹੜੀ ਉਸਤਤੀ ਮੈਂ ਆਪਣੇ ਹਰੀ ਨੂੰ ਨਿਰੂਪਣ ਕਰ ਸਕਦਾ ਹਾਂ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਹਰਿ ਹਰਿ ਨਾਮ ਕਾ ਅਰਾਧਨ ਕਰੋ, ਤਿਸ ਕੋ ਕਿਸ ਕੀ ਉਪਮਾ ਦੇਵੋ ਔਰ ਕੌਨ ਮੁਖ ਸੇ ਬਡਾਈ ਕਹੀ ਜਾਵੇ॥੨॥
Prof. Sahib Singhਨਾਨਕ ਆਖਦਾ ਹੈ- ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ। ਉਹ ਕੇਡਾ ਵੱਡਾ ਹੈ-ਇਹ ਭੀ ਨਹੀਂ ਦੱਸ ਸਕਦਾ ॥੨॥
SikhNet (Spanish)Vivo en mi Dios, pero ¿cómo puedo alabar Su Gloria? (2)
ਪੂਛਉ ਸੰਤ; ਮੇਰੋ ਠਾਕੁਰੁ ਕੈਸਾ ॥
poochhau sant; mero tthaakur kaisaa |
Sant Singh KhalsaI ask the Saints, what is my Lord and Master like?
Manmohan SinghI ask the saints, as to what my Lord is like?
Manmohan Singh (Punjabi)ਮੈਂ ਸਾਧੂਆਂ ਤੋਂ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?
Fareedkot Teekaਹੇ ਸੰਤ ਜਨੋਂ! ਮੈਂ ਪੂਛਤਾ ਹੂੰ ਮੇਰਾ ਠਾਕਰ ਕੈਸਾ ਹੈ?
Prof. Sahib Singh(ਗੁਰੂ ਪਾਸੋਂ) ਮੈਂ ਪੁੱਛਦਾ ਹਾਂ-ਹੇ ਗੁਰੂ! ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ?ਪਦ ਅਰਥ ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਸੰਤ = ਹੇ ਸੰਤ! ਹੇ ਗੁਰੂ! ਕੈਸਾ = ਕਿਹੋ ਜਿਹਾ?
SikhNet (Spanish)Pregunto a los Santos, por favor díganme, ¿cómo es mi Dios?
ਹੀਂਉ ਅਰਾਪਉਂ; ਦੇਹੁ ਸਦੇਸਾ ॥
haneeo araapaun; dehu sadesaa |
Sant Singh KhalsaI offer my heart, to one who brings me news of Him.
Manmohan SinghI surrender my soul to him, who gives me His news.
Manmohan Singh (Punjabi)ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰਦਾ ਹਾਂ ਜੋ ਮੈਨੂੰ ਉਸ ਦਾ ਸੁਨੇਹਾ ਦੇਵੇ।
Fareedkot Teekaਜੋ ਮੇਰੇ ਕੋ ਸੰਦੇਸਾ ਦੇਵੇ ਤਿਸ ਕੋ ਮੈਂ ਅਪਨਾ (ਹੀਉ) ਜੀਵ ਮਨ ਅਰਪਣ ਕਰ ਦੇਵੋਂ॥
Prof. Sahib Singhਮੈਨੂੰ (ਠਾਕੁਰ ਦੀ) ਖ਼ਬਰ ਦੱਸ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਵਿਚ) ਭੇਟਾ ਕਰਦਾ ਹਾਂ।ਪਦ ਅਰਥ ਹੀਉ = ਹਿਰਦਾ, ਮਨ। ਅਰਾਪਉਂ = ਅਰਪਉਂ, ਮੈਂ ਭੇਟ ਕਰਦਾ ਹਾਂ। ਸਦੇਸਾ = ਸਨੇਹਾ, ਖ਼ਬਰ।
SikhNet (Spanish)Les entregaría mi Alma si me pudieran dar noticia de Él. Díganme, ¿cómo es mi Dios?,
ਦੇਹੁ ਸਦੇਸਾ. ਪ੍ਰਭ ਜੀਉ ਕੈਸਾ; ਕਹ ਮੋਹਨ ਪਰਵੇਸਾ ॥
dehu sadesaa. prabh jeeo kaisaa; keh mohan paravesaa |
Sant Singh KhalsaGive me news of my Dear God; where does the Enticer live?
Manmohan SinghGive thou me His news and tell me what kind is my sire Master and where He, the Bewitcher, does reside?
Manmohan Singh (Punjabi)ਤੂੰ ਮੈਨੂੰ ਉਸ ਦਾ ਸੁਨੇਹਾ ਦੇ ਤੇ ਮੈਨੂੰ ਦਸ ਮੇਰਾ ਮਹਾਰਾਜ ਮਾਲਕ ਕਿਹੋ ਜਿਹਾ ਹੈ ਤੇ ਉਹ ਮਨ ਨੂੰ ਕੀਲਣ ਵਾਲਾ ਕਿੱਥੇ ਨਿਵਾਸ ਰਖਦਾ ਹੈ?
Fareedkot Teekaਏਹ ਸੰਦੇਸਾ ਦੇਵੋ ਜੋ ਪ੍ਰਭ ਜੀਉ ਕੈਸਾ ਹੈ ਔਰ ਤਿਸ ਮੋਹਨ ਕਾ ਪ੍ਰਵੇਸ਼ ਕਹਾਂ ਹੈ?☬ਉਤ੍ਰ:
Prof. Sahib Singhਹੇ ਗੁਰੂ! ਮੈਨੂੰ ਦੱਸ ਕਿ ਪ੍ਰਭੂ ਜੀ ਕਿਹੋ ਜਿਹਾ ਹੈ ਅਤੇ ਉਸ ਮੋਹਨ-ਪ੍ਰਭੂ ਦਾ ਟਿਕਾਣਾ ਕਿੱਥੇ ਹੈ।ਪਦ ਅਰਥ ਕਹ = ਕਿੱਥੇ? ਮੋਹਨ ਪਰਵੇਸਾ = ਮੋਹਨ-ਪ੍ਰਭੂ ਦਾ ਟਿਕਾਣਾ।
SikhNet (Spanish)¿en dónde habita? Y los Santos me responden, Él, el Dios Dador de Éxtasis,
ਅੰਗ ਅੰਗ ਸੁਖਦਾਈ. ਪੂਰਨ ਬ੍ਰਹਮਾਈ; ਥਾਨ ਥਾਨੰਤਰ ਦੇਸਾ ॥
ang ang sukhadaaee. pooran brahamaaee; thaan thaanantar desaa |
Sant Singh KhalsaHe is the Giver of peace to life and limb; God is totally permeating all places, interspaces and countries.
Manmohan SinghIn all the bodies, places, interspaces and countries, He, the peace-giving Perfect Lord is pervading.
Manmohan Singh (Punjabi)ਸਾਰਿਆਂ ਸਰੀਰਾਂ ਥਾਵਾਂ, ਉਨ੍ਹਾਂ ਦੀਆਂ ਵਿੱਥਾਂ ਅਤੇ ਮੁਲਕਾਂ ਅੰਦਰ, ਉਹ ਆਰਾਮ-ਬਖਸ਼ਣਹਾਰ, ਪੂਰਾ ਪ੍ਰਭੂ ਵਿਆਪਕ ਹੋ ਰਿਹਾ ਹੈ।
Fareedkot Teekaਪੂਰਨ ਬ੍ਰਹਮ ਸੁਖਦਾਈ ਕੀ ਸਤਾ ਥਾਨ ਥਨੰਤਰੋਂ ਔ ਦੇਸੋਂ ਮੇਂ ਪੁਨਹ ਅੰਗ ਅੰਗ ਮੇਂ (ਮਾਈ) ਬਿਆਪੀ ਹੂਈ ਹੈ॥
Prof. Sahib Singh(ਅੱਗੋਂ ਉੱਤਰ ਮਿਲਦਾ ਹੈ-) ਉਹ ਪੂਰਨ ਪ੍ਰਭੂ ਸਭ ਥਾਵਾਂ ਵਿਚ ਸਭ ਦੇਸਾਂ ਵਿਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ।ਪਦ ਅਰਥ ਪੂਰਨ = ਸਰਬ-ਵਿਆਪਕ। ਬ੍ਰਹਮਾਈ = ਬ੍ਰਹਮ। ਪੂਰਨ ਬ੍ਰਹਮਾਈ = ਪੂਰਨ ਬ੍ਰਹਮ। ਥਾਨ ਥਾਨੰਤਰ = ਥਾਨ ਥਾਨ ਅੰਤਰ, ਸਭ ਥਾਵਾਂ ਵਿਚ।
SikhNet (Spanish)está siempre contigo, sí, Él está en todos los lugares, espacios e espacios inferiores.
ਬੰਧਨ ਤੇ ਮੁਕਤਾ. ਘਟਿ ਘਟਿ ਜੁਗਤਾ; ਕਹਿ. ਨ ਸਕਉ ਹਰਿ ਜੈਸਾ ॥
bandhan te mukataa. ghatt ghatt jugataa; keh. na skau har jaisaa |
Sant Singh KhalsaHe is liberated from bondage, joined to each and every heart. I cannot say what the Lord is like.
Manmohan SinghHe is free from bonds and is united with all hearts, I can say not, who else is like my Lord?
Manmohan Singh (Punjabi)ਉਹ ਅਲਸੇਟਿਆ ਤੋਂ ਅਜਾਦ ਹੈ ਅਤੇ ਸਾਰਿਆ ਦਿਲਾਂ ਨਾਲ ਜੁੜਿਆ ਹੋਇਆ ਹੈ। ਮੈਂ ਨਹੀਂ ਆਖ ਸਕਦਾ, ਹੋਰ ਕਿਹੜਾ ਮੇਰੇ ਸੁਆਮੀ ਵਰਗਾ ਹੈ?
Fareedkot Teekaਬੰਧਨੋਂ ਸੇ ਮੁਕਤ ਔਰ ਸਰਬ ਘਟੋਂ ਮੇਂ (ਜੁਗਤਾ) ਮਿਲਾ ਹੂਆ ਹਰੀ ਜੈਸਾ ਹੈ, ਮੈਂ ਕਹਿ ਨਹੀਂ ਸਕਤਾ ਹੂੰ॥
Prof. Sahib Singhਪ੍ਰਭੂ ਹਰੇਕ ਸਰੀਰ ਵਿਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ। ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਦੱਸ ਨਹੀਂ ਸਕਦਾ।ਪਦ ਅਰਥ ਤੇ = ਤੋਂ। ਮੁਕਤਾ = ਆਜ਼ਾਦ। ਘਟਿ ਘਟਿ = ਹਰੇਕ ਸਰੀਰ ਵਿਚ। ਜੁਗਤਾ = ਮਿਲਿਆ ਹੋਇਆ। ਕਹਿ ਨ ਸਕਉ = ਕਹਿ ਨ ਸਕਉਂ, ਮੈਂ ਦੱਸ ਨਹੀਂ ਸਕਦਾ। ਜੈਸਾ = ਜਿਹੋ ਜਿਹਾ।
SikhNet (Spanish)Él no está atado a nada sino unido a todos los corazones y nadie podría decir cómo es Él o a qué se parece,
ਦੇਖਿ ਚਰਿਤ. ਨਾਨਕ ਮਨੁ ਮੋਹਿਓ; ਪੂਛੈ ਦੀਨੁ. ਮੇਰੋ ਠਾਕੁਰੁ ਕੈਸਾ ॥੩॥
dekh charit. naanak man mohio; poochhai deen. mero tthaakur kaisaa |3|
Sant Singh KhalsaGazing upon His wondrous play, O Nanak, my mind is fascinated. I humbly ask, what is my Lord and Master like? ||3||
Manmohan SinghSeeing His wondrous plays, Nanak's soul is fascinated. I, the meek one, ask as to of what kind is my Lord?
Manmohan Singh (Punjabi)ਉਸ ਦੀਆਂ ਅਸਚਰਜ ਖੇਡਾਂ ਵੇਖ, ਨਾਨਕ ਦੀ ਜਿੰਦੜੀ ਮੋਹਿਤ ਹੋ ਗਈ ਹੈ। ਮੈਂ ਮਸਕੀਨ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਚਰਿਤ੍ਰ ਦੇਖ ਕਰ ਮਨ ਮੋਹਤ ਭਇਓ ਹੈ, ਦੀਨ ਹੋ ਕਰ ਜਗਿਆਸੂ ਗੁਰੋਂ ਸੇ ਪੂਛਤਾ ਹੈ ਕਿ ਮੇਰਾ ਠਾਕਰ ਕੈਸਾ ਹੈ? ॥੩॥☬ਅਬ ਪ੍ਰਾਪਤੀ ਦਿਖਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ ਵਿਚ) ਮੋਹਿਆ ਗਿਆ ਹੈ। ਗਰੀਬ ਦਾਸ ਪੁੱਛਦਾ ਹੈ-ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ ॥੩॥ਪਦ ਅਰਥ ਦੇਖਿ = ਵੇਖ ਕੇ। ਚਰਿਤ = ਚੋਜ = ਤਮਾਸ਼ੇ। ਪੂਛੈ = ਪੁੱਛਦਾ ਹੈ। ਦੀਨੁ = ਗਰੀਬ ਸੇਵਕ ॥੩॥
SikhNet (Spanish)nadie podría dar descripción alguna de Él. Nanak está atónito por las Maravillas del Señor. (3)
ਕਰਿ ਕਿਰਪਾ; ਅਪੁਨੇ ਪਹਿ ਆਇਆ ॥
kar kirapaa; apune peh aaeaa |
Sant Singh KhalsaIn His Kindness, He has come to His humble servant.
Manmohan SinghShowing His mercy, the Lord has come to His slave.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਆਪਣੇ ਗੋਲੋ ਕੋਲ ਆਇਆ ਹੈ।
Fareedkot Teekaਕਿਰਪਾ ਦ੍ਰਿਸ਼ਟੀ ਕਰ ਕੇ ਅਪਨੇ ਦਾਸ ਪਾਸ ਆਯਾ ਹੈ॥
Prof. Sahib Singhਪ੍ਰਭੂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ (ਆਪ) ਆ ਜਾਂਦਾ ਹੈ।ਪਦ ਅਰਥ ਕਰਿ = ਕਰ ਕੇ। ਅਪੁਨੇ ਪਹਿ = ਆਪਣੇ (ਸੇਵਕ) ਦੇ ਕੋਲ।
SikhNet (Spanish)Mira, mi Dios, en Su Misericordia, llega hasta mi corazón y,
ਧੰਨਿ ਸੁ ਰਿਦਾ; ਜਿਹ ਚਰਨ ਬਸਾਇਆ ॥
dhan su ridaa; jih charan basaaeaa |
Sant Singh KhalsaBlessed is that heart, in which the Lord's Feet are enshrined.
Manmohan SinghBlessed is the mind, wherein are enshrined the Lord's feet.
Manmohan Singh (Punjabi)ਮੁਬਾਰਕ ਹੈ ਉਹ ਹਿਰਦਾ, ਜਿਸ ਅੰਦਰ ਪ੍ਰਭੂ ਦੇ ਪੈਰ ਬਿਰਾਜਮਾਨ ਹਨ।
Fareedkot Teekaਵਹੁ ਰਿਦਾ ਧੰਨ ਹੈ ਜਿਸ ਮੇਂ ਹਰੀ ਨੇ ਅਪਨੇ ਚਰਣੋਂ ਕੋ ਬਸਾਯਾ ਹੈ॥
Prof. Sahib Singhਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦਾ ਹਿਰਦਾ ਭਾਗਾਂ ਵਾਲਾ ਹੁੰਦਾ ਹੈ।ਪਦ ਅਰਥ ਧੰਨਿ = ਭਾਗਾਂ ਵਾਲਾ। ਰਿਦਾ = ਹਿਰਦਾ। ਜਿਹ = ਜਿਸ (ਮਨੁੱਖ) ਨੇ। ਸੰਤ
SikhNet (Spanish)oh, bendito sea el corazón que eleva los Pies de Loto del Señor.
ਚਰਨ ਬਸਾਇਆ. ਸੰਤ ਸੰਗਾਇਆ; ਅਗਿਆਨ ਅੰਧੇਰੁ ਗਵਾਇਆ ॥
charan basaaeaa. sant sangaaeaa; agiaan andher gavaaeaa |
Sant Singh KhalsaHis Feet are enshrined within, in the Society of the Saints; the darkness of ignorance is dispelled.
Manmohan SinghThrough the saints ' society, the Lord's feet are enshrined in man's heart and the darkness of his spiritual ignorance is dispelled,
Manmohan Singh (Punjabi)ਸਤਿਸੰਗਤ ਰਾਹੀਂ, ਪ੍ਰਭੂ ਦੇ ਪੈਰ ਇਨਸਾਨ ਦੇ ਦਿਲ ਅੰਦਰ ਟਿਕ ਜਾਂਦੇ ਹਨ ਅਤੇ ਉਸ ਦੀ ਆਤਮਕ ਬੇਸਮਝੀ ਦਾ ਅੰਨ੍ਹੇਰਾ ਦੁਰ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਚਰਨੋਂ ਕੋ ਬਸਾਇਆ ਹੈ ਔਰ ਅਗਿਆਨ ਅੰਧੇਰ ਕੋ ਗਵਾਇ ਦੀਆ ਹੈ॥
Prof. Sahib Singhਜਿਹੜਾ ਮਨੁੱਖ ਸਾਧ ਸੰਗਤ ਵਿਚ (ਟਿੱਕ ਕੇ) ਪ੍ਰਭੂ ਦੇ ਚਰਨ (ਆਪਣੇ ਹਿਰਦੇ ਵਿਚ) ਵਸਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ।ਪਦ ਅਰਥ ਸੰਗਾਇਆ = ਸਾਧ ਸੰਗਤ ਵਿਚ (ਰਹਿ ਕੇ)। ਅਗਿਆਨ ਅੰਧੇਰੁ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ।
SikhNet (Spanish)Uno enaltece Sus Pies si uno se asocia a los Santos, así la oscuridad de la ignorancia es destruida,
ਭਇਆ ਪ੍ਰਗਾਸੁ. ਰਿਦੈ ਉਲਾਸੁ; ਪ੍ਰਭੁ ਲੋੜੀਦਾ ਪਾਇਆ ॥
bheaa pragaas. ridai ulaas; prabh lorreedaa paaeaa |
Sant Singh KhalsaThe heart is enlightened and illumined and enraptured; God has been found.
Manmohan SinghHis mind is illumined and enraptured, and he home and he is blessed with supreme bliss and poise.
Manmohan Singh (Punjabi)ਉਸ ਦਾ ਮਨ ਪ੍ਰਕਾਸ਼ ਅਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਲੋੜੀਦੜੇ ਪ੍ਰਭੂ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਜਬ ਗਿਆਨ ਕਾ ਪਰਗਾਸ ਹੂਆ, ਤਬ ਰਿਦੇ ਮੇਂ (ਉਲਾਸੁ) ਆਨੰਦ ਹੋਤਾ ਭਇਆ, ਜਿਸ ਪ੍ਰਭੂ ਕੋ (ਲੋੜੀਂਦਾ) ਚਾਹੁਤਾ ਥਾ, ਸੋ ਪਾਇ ਲੀਆ ਹੈ॥
Prof. Sahib Singh(ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ (ਕਿਉਂਕਿ) ਜਿਸ ਪ੍ਰਭੂ ਨੂੰ ਉਹ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ।ਪਦ ਅਰਥ ਪ੍ਰਗਾਸੁ = ਚਾਨਣ। ਰਿਦੈ = ਹਿਰਦੇ ਵਿਚ। ਉਲਾਸੁ = ਖ਼ੁਸ਼ੀ। ਲੋੜੀਦਾ = ਜਿਸ ਨੂੰ ਚਿਰਾਂ ਤੋਂ ਲੋੜ ਰਿਹਾ ਸੀ।
SikhNet (Spanish)su mente es iluminada y su corazón irradia de Dicha cuando después de tanta búsqueda encuentra a Dios.
ਦੁਖੁ ਨਾਠਾ. ਸੁਖੁ ਘਰ ਮਹਿ ਵੂਠਾ; ਮਹਾ ਅਨੰਦ ਸਹਜਾਇਆ ॥
dukh naatthaa. sukh ghar meh vootthaa; mahaa anand sahajaaeaa |
Sant Singh KhalsaPain is gone, and peace has come to my house. The ultimate intuitive peace prevails.
Manmohan SinghHis pain hastens away, peace abides in his home and he is blessed with supreme bliss and poise.
Manmohan Singh (Punjabi)ਉਸ ਦੀ ਪੀੜ ਦੌੜ ਜਾਂਦੀ ਹੈ, ਆਰਾਮ ਉਸ ਦੇ ਧਾਮ ਵਿੱਚ ਵਸ ਜਾਂਦਾ ਹੈ, ਅਤੇ ਉਸ ਨੂੰ ਪਰਮ ਪਰਸੰਨਤਾ ਅਤੇ ਅਡੋਲਤਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਦੂਖ ਭਾਗ ਗਿਆ ਹੈ ਔਰ ਰਿਦੇ ਮੇਂ ਸੁਖ ਆਇ ਬਸਾ ਹੈ, ਸਹਜੇ ਹੀ ਅਤੀ ਆਨੰਦ ਆਇ ਪ੍ਰਾਪਤ ਹੂਆ ਹੈ॥
Prof. Sahib Singhਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ।ਪਦ ਅਰਥ ਨਾਠਾ = ਨੱਸ ਗਿਆ। ਘਰ ਮਹਿ = ਹਿਰਦੇ-ਘਰ ਵਿਚ। ਵੂਠਾ = ਆ ਵੱਸਿਆ। ਸਹਜਾਇਆ = ਆਤਮਕ ਅਡੋਲਤਾ ਦਾ।
SikhNet (Spanish)Su dolor desaparece, la Paz es rociada sobre él y en total Éxtasis es bendecido con el Equilibrio.
ਕਹੁ ਨਾਨਕ. ਮੈ ਪੂਰਾ ਪਾਇਆ; ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
kahu naanak. mai pooraa paaeaa; kar kirapaa apune peh aaeaa |4|1|
Sant Singh KhalsaSays Nanak, I have found the Perfect Lord; in His Kindness, He has come to His humble servant. ||4||1||
Manmohan SinghSays Nanak, I have attained unto my Perfect Master, who, in his mercy, has come to his slave.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ, ਜੋ ਆਪਣੀ ਮਿਹਰ ਸਦਕਾ, ਆਪਣੇ ਗੋਲੇ ਕੋਲ ਆ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਮੈਨੇ ਪੂਰਾ ਗੁਰੂ ਵਾ ਗਿਆਨ ਪਾਇਆ ਤਬ ਕਿਰਪਾ ਕਰ ਕੇ ਅਪਨੇ ਦਾਸ ਕੇ ਪਾਸ ਪ੍ਰਭੂ ਆਇ ਗਿਆ॥੪॥੧॥☬ਸ੍ਰੀ ਗੁਰੂ ਜੀ ਪਾਸ ਸਿਖੋਂ ਨੇ ਪ੍ਰਸ਼ਨ ਕੀਆ ਕਿ ਮਹਾਰਾਜ ਜੀਵ ਕਾ ਆਵਰਨ ਕੈਸੇ ਦੂਰ ਹੋਵੇ ਔਰ ਪਰਮੇਸ਼੍ਵਰ ਕੈਸੇ ਰੀਝੇ ਅਰਥਾਤ ਪ੍ਰਸੰਨ ਹੋਵੇ?☬ਉਤ੍ਰ:
Prof. Sahib Singhਨਾਨਕ ਆਖਦਾ ਹੈ- ਮੈਂ ਭੀ ਉਹ ਪੂਰਨ ਪ੍ਰਭੂ ਲੱਭ ਲਿਆ ਹੈ। ਉਹ ਤਾਂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਜਾਂਦਾ ਹੈ ॥੪॥੧॥ਪਦ ਅਰਥ ਨਾਨਕ = ਹੇ ਨਾਨਕ! ॥੪॥੧॥
SikhNet (Spanish)Dice Nanak, he logrado a mi Maestro Perfecto y mira, Él en Su Misericordia llega a mi ser. (4-1)