ਮਾਝ ਮਹਲਾ ੩ ॥
maajh mahalaa 3 |
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਏਕਾ ਜੋਤਿ; ਜੋਤਿ ਹੈ ਸਰੀਰਾ ॥
ekaa jot; jot hai sareeraa |
Sant Singh KhalsaThe One Light is the light of all bodies.
Manmohan SinghAmidst the light of the bodies is the light of the One Lord.
Manmohan Singh (Punjabi)ਦੇਹਾਂ ਦੀ ਰੌਸ਼ਨੀ ਅੰਦਰ ਇਕ ਸੁਆਮੀ ਦੀ ਹੀ ਰੌਸ਼ਨੀ ਹੈ।
Fareedkot Teekaਏਕ ਅਦੁਤੀ ਜੋ ਜੋਤੀ ਹੈ ਤਿਸ ਕੀ ਸਰਬ ਸਰੀਰੋਂ ਮੇਂ (ਜੋਤਿ) ਸੱਤਾ ਹੈ॥
Prof. Sahib Singhਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, (ਅਜਿਹਾ ਨਿਸਚਾ)
SikhNet (Spanish)En todas las luces está la Luz del Uno;
ਸਬਦਿ ਦਿਖਾਏ; ਸਤਿਗੁਰੁ ਪੂਰਾ ॥
sabad dikhaae; satigur pooraa |
Sant Singh KhalsaThe Perfect True Guru reveals it through the Word of the Shabad.
Manmohan SinghBy his instruction the perfect Sat Guru shows it.
Manmohan Singh (Punjabi)ਆਪਣੇ ਉਪਦੇਸ਼ ਦੁਆਰਾ ਪੂਰਨ ਸਤਿਗੁਰੂ ਇਸ ਨੂੰ ਵਿਖਾਲ ਦਿੰਦਾ ਹੈ।
Fareedkot Teekaਜੇ ਕਹੇ ਵਹੁ ਜੋਤਿ ਕੈਸੇ ਦੇਖੀਤੀ ਹੈ? ਤਿਸ ਪਰ ਕਹਤੇ ਹੈਂ: ਪੂਰਾ ਸਤਿਗੁਰੂ ਉਪਦੇਸ ਕਰ ਦਿਖਾਵਤਾ ਹੈ।
Prof. Sahib Singhਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)a través de la Palabra nos es revelada, gracias al Perfecto Guru.
ਆਪੇ. ਫਰਕੁ ਕੀਤੋਨੁ ਘਟ ਅੰਤਰਿ; ਆਪੇ ਬਣਤ ਬਣਾਵਣਿਆ ॥੧॥
aape. farak keeton ghatt antar; aape banat banaavaniaa |1|
Sant Singh KhalsaHe Himself instills the sense of separation within our hearts; He Himself created the Creation. ||1||
Manmohan SinghBetween the various bodies the Lord Himself has entailed the differentiation and Himself has made all the structure.
Manmohan Singh (Punjabi)ਮੁਖਤਲਿਫ ਸਰੀਰਾਂ ਅੰਦਰ ਪ੍ਰਭੂ ਨੇ ਖੁਦ ਹੀ ਵੱਖਰਾਪਣ ਪੈਦਾ ਕੀਤਾ ਹੈ ਅਤੇ ਖੁਦ ਹੀ ਸਾਰੀ ਬਣਤਰ ਬਣਾਈ ਹੈ।
Fareedkot Teekaਆਪ ਹੀ ਅਸਥਾਵਰ ਜੰਗਮ ਰੂਪ (ਫਰਕੁ) ਭੇਦ ਕੀਆ ਹੈ, (ਘਟ) ਸਰੀਰੋਂ ਕੇ ਅੰਤਰ ਸੋਈ ਜੋਤੀ ਇਸਥਿਰ ਹੈ ਆਪ ਹੀ ਸਭ ਰਚਨਾ ਬਨਾਈ ਹੈ॥੧॥
Prof. Sahib Singhਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ ॥੧॥ਪਦ ਅਰਥ ਕੀਤੋਨੁ = ਕੀਤਾ ਉਨਿ, ਉਸ ਪ੍ਰਭੂ ਨੇ ਕੀਤਾ ਹੈ ॥੧॥
SikhNet (Spanish)En nuestros corazones el sentido de separación también es Suyo, y la Unión también la obtenemos a través de Él.(1)
ਹਉ ਵਾਰੀ ਜੀਉ ਵਾਰੀ; ਹਰਿ ਸਚੇ ਕੇ ਗੁਣ ਗਾਵਣਿਆ ॥
hau vaaree jeeo vaaree; har sache ke gun gaavaniaa |
Sant Singh KhalsaI am a sacrifice, my soul is a sacrifice, to those who sing the Glorious Praises of the True Lord.
Manmohan SinghI am devoted and my soul is devoted unto those who sing the praises of the True God.
Manmohan Singh (Punjabi)ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੱਚੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ।
Fareedkot Teekaਜੋ ਸਚੇ ਵਾਹਿਗੁਰੂ ਕੇ ਗੁਣ ਗਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
SikhNet (Spanish)En sacrificio, oh en sacrificio ofrezco mi ser a aquéllos que habitan en las Alabanzas del Uno Verdadero.
ਬਾਝੁ ਗੁਰੂ. ਕੋ, ਸਹਜੁ ਨ ਪਾਏ; ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥
baajh guroo. ko, sehaj na paae; guramukh sehaj samaavaniaa |1| rahaau |
Sant Singh KhalsaWithout the Guru, no one obtains intuitive wisdom; the Gurmukh is absorbed in intuitive peace. ||1||Pause||
Manmohan SinghWithout the Guru none obtains the Divine knowledge. Through the Guru man merges into the Lord. Pause.
Manmohan Singh (Punjabi)ਗੁਰਾਂ ਦੇ ਬਗੈਰ ਕਿਸੇ ਨੂੰ ਭੀ ਬ੍ਰਹਿਮ ਗਿਆਨ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਸੇ ਬਿਨਾ ਕੋਈ ਗ੍ਯਾਨ ਨਹੀਂ ਪਾਵਤਾ ਹੈ, ਗੁਰਮੁਖ (ਸਹਿਜ) ਸਾਂਤੀ ਮੇਂ ਸਮਾ ਜਾਤੇ ਹੈਂ॥੧॥ ਰਹਾਉ ॥
Prof. Sahib Singh(ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਕੋ = ਕੋਈ ਭੀ ਮਨੁੱਖ। ਸਹਜੁ = ਆਤਮਕ ਅਡੋਲਤਾ ॥੧॥ ਰਹਾਉ ॥
SikhNet (Spanish)Sin el Guru, uno no obtiene el Estado de Sincronización; y es a través del Guru que nos inmergimos en la Paz Gloriosa. (1-Pausa)
ਤੂੰ ਆਪੇ ਸੋਹਹਿ; ਆਪੇ ਜਗੁ ਮੋਹਹਿ ॥
toon aape soheh; aape jag moheh |
Sant Singh KhalsaYou Yourself are Beautiful, and You Yourself entice the world.
Manmohan SinghThou Thyself lookest beauteous and Thyself enamourest the world.
Manmohan Singh (Punjabi)ਤੂੰ ਆਪ ਸੁੰਦਰ ਲੱਗਦਾ ਹੈ ਅਤੇ ਆਪ ਹੀ ਸੰਸਾਰ ਨੂੰ ਫਰੇਫਤਾ ਕਰਦਾ ਹੈ।
Fareedkot Teekaਤੂੰ ਆਪ ਹੀ ਸੋਭਤਾ ਹੈਂ ਪੁਨਾ ਆਪ ਹੀ ਮਾਇਆ ਕਰ ਜਗਤ ਕੋ ਮੋਹਤ ਕਰ ਰਹਾ ਹੈਂ॥
Prof. Sahib Singhਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ।ਪਦ ਅਰਥ ਸੋਹਹਿ = ਸੋਭ ਰਿਹਾ ਹੈਂ। ਮੋਹਹਿ = ਮੋਹ ਰਿਹਾ ਹੈਂ।
SikhNet (Spanish)Tú Mismo te ves Bello, y seduces a todos en la dualidad,
ਤੂੰ ਆਪੇ ਨਦਰੀ; ਜਗਤੁ ਪਰੋਵਹਿ ॥
toon aape nadaree; jagat paroveh |
Sant Singh KhalsaYou Yourself, by Your Kind Mercy, weave the thread of the world.
Manmohan SinghThou Thyself, O Merciful Master threadest the world in system.
Manmohan Singh (Punjabi)ਤੂੰ ਆਪ ਹੀ, ਹੇ ਮਿਹਰਵਾਨ ਮਾਲਕ! ਸੰਸਾਰ ਨੂੰ ਨਿਯਮ ਅੰਦਰ ਪਰੋਂਦਾ ਹੈਂ।
Fareedkot Teekaਹੇ ਨਦਰੀ! ਤੂੰ ਆਪ ਹੀ ਸੱਤਾ ਰੂਪ ਸੂਤ੍ਰ ਮੇਂ ਜਗਤ ਕੋ ਪਰੋਵਤਾ ਹੈਂ॥
Prof. Sahib Singhਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ।
SikhNet (Spanish)oh Señor; en Tu Gracia, entretejes el Universo.
ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ; ਗੁਰਮੁਖਿ ਹਰਿ ਦੇਖਾਵਣਿਆ ॥੨॥
toon aape dukh sukh deveh karate; guramukh har dekhaavaniaa |2|
Sant Singh KhalsaYou Yourself bestow pain and pleasure, O Creator. The Lord reveals Himself to the Gurmukh. ||2||
Manmohan SinghThou Thyself O my Lord Creator givest pain and pleasure and into the Guruwards showest Thyself.
Manmohan Singh (Punjabi)ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ।
Fareedkot Teekaਹੇ ਕਰਤਾ! ਤੂੰ ਆਪ ਹੀ ਦੁਖੁ ਸੁਖ ਦੇਤਾ ਹੈਂ, ਔ ਹੇ ਹਰੀ! ਗੁਰਮੁਖੋਂ ਕੋ ਅਪਨਾ ਸਰੂਪ ਦਿਖਾ ਦੇਤਾ ਹੈਂ॥੨॥
Prof. Sahib Singhਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥ਪਦ ਅਰਥ ਕਰਤੇ = ਹੇ ਕਰਤਾਰ! ॥੨॥
SikhNet (Spanish)Tú Mismo produces el dolor y el placer, pero eres visto a través de la Gracia del Guru.(2)
ਆਪੇ ਕਰਤਾ ਕਰੇ ਕਰਾਏ ॥
aape karataa kare karaae |
Sant Singh KhalsaThe Creator Himself acts, and causes others to act.
Manmohan SinghThe Creator Himself does and causes others to do.
Manmohan Singh (Punjabi)ਸਿਰਜਣਹਾਰ ਆਪ ਹੀ ਕਰਦਾ ਤੇ ਕਰਾਉਂਦਾ ਹੈ।
Fareedkot Teekaਹੇ (ਕਰਤਾ) ਵਾਹਿਗੁਰੂ! ਤੂੰ ਆਪ ਹੀ ਕਰਤਾ ਕਰਾਉਤਾ ਹੈਂ॥
Prof. Sahib Singh(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
SikhNet (Spanish)El Señor Mismo es el Hacedor y la Causa;
ਆਪੇ ਸਬਦੁ ਗੁਰ; ਮੰਨਿ ਵਸਾਏ ॥
aape sabad gur; man vasaae |
Sant Singh KhalsaThrough Him, the Word of the Guru's Shabad is enshrined within the mind.
Manmohan SinghHe Himself enshrines the Guru's hymns in man's mind.
Manmohan Singh (Punjabi)ਉਹ ਆਪ ਹੀ ਗੁਰਾਂ ਦੀ ਬਾਣੀ ਬੰਦੇ ਦੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਆਪ ਹੀ ਗੁਰੋਂ ਕਾ ਉਪਦੇਸ ਮਨ ਮੇਂ ਵਸਾਵਤਾ ਹੈਂ॥
Prof. Sahib Singhਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)Él Mismo hace que el Nombre sea enaltecido en los corazones.
ਸਬਦੇ ਉਪਜੈ ਅੰਮ੍ਰਿਤ ਬਾਣੀ; ਗੁਰਮੁਖਿ ਆਖਿ ਸੁਣਾਵਣਿਆ ॥੩॥
sabade upajai amrit baanee; guramukh aakh sunaavaniaa |3|
Sant Singh KhalsaThe Ambrosial Word of the Guru's Bani emanates from the Word of the Shabad. The Gurmukh speaks it and hears it. ||3||
Manmohan SinghFrom God emanates ambrosial Gurbani which the Exalted Guru narrates and preaches to the world.
Manmohan Singh (Punjabi)ਹਰੀ ਪਾਸੋਂ ਸੁਧਾਰੂਪ ਗੁਰਬਾਣੀ ਉਤਪੰਨ ਹੁੰਦੀ ਹੈ, ਜਿਸ ਨੂੰ ਮੁਖੀ ਗੁਰੂ ਜੀ ਸੰਸਾਰ ਨੂੰ ਦਸਦੇ ਤੇ ਪਰਚਾਰਦੇ ਹਨ।
Fareedkot Teekaਉਪਦੇਸ ਕਰ ਨਾਮ ਰੂਪ ਅੰਮ੍ਰਿਤ ਬਾਣੀ ਪ੍ਰਗਟਤਾ ਹੈ, ਗੁਰੋਂ ਦੁਆਰੇ ਆਖ ਕਰ ਸੁਨਾਵਤਾ ਹੈਂ॥੩॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ॥੩॥ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ ਹੀ। ਆਖਿ = ਆਖ ਕੇ, ਉਚਾਰ ਕੇ ॥੩॥
SikhNet (Spanish)Del Bani de la Palabra, el Néctar del Nombre es producido; los fieles de Dios recitan el Nombre a otros.(3)
ਆਪੇ ਕਰਤਾ ਆਪੇ ਭੁਗਤਾ ॥
aape karataa aape bhugataa |
Sant Singh KhalsaHe Himself is the Creator, and He Himself is the Enjoyer.
Manmohan SinghGod Himself is the maker and Himself the enjoyer.
Manmohan Singh (Punjabi)ਹਰੀ ਆਪ ਹੀ ਰਚਣਹਾਰ ਤੇ ਆਪ ਹੀ ਆਨੰਦ ਮਾਨਣਹਾਰ ਹੈ।
Fareedkot Teekaਤੂੰ ਆਪ ਹੀ ਕਰਤਾ ਹੈਂ ਆਪ ਹੀ ਭੋਗਨੇ ਵਾਲਾ ਹੈਂ॥
Prof. Sahib Singhਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ।ਪਦ ਅਰਥ ਭੁਗਤਾ = ਭੋਗਣ ਵਾਲਾ।
SikhNet (Spanish)Él Mismo es el Creador y Él también la criatura que goza;
ਬੰਧਨ ਤੋੜੇ; ਸਦਾ ਹੈ ਮੁਕਤਾ ॥
bandhan torre; sadaa hai mukataa |
Sant Singh KhalsaOne who breaks out of bondage is liberated forever.
Manmohan SinghEver emancipated is the mortal who shatters his shackles.
Manmohan Singh (Punjabi)ਸਦੀਵ ਹੀ ਬੰਦਖਲਾਸ ਹੈ ਉਹ ਪ੍ਰਾਣੀ ਜੋ ਆਪਣੀਆਂ ਬੇੜੀਆਂ ਨੂੰ ਕੱਟ ਸੁਟਦਾ ਹੈ।
Fareedkot Teekaਜਿਸ ਕੇ ਸੰਸਾਰ ਰੂਪ ਬੰਧਨ ਤੋੜੇ ਹੈਂ, ਸੋ ਸਦਾ ਹੀ ਮੁਕਤਾ ਹੈ॥
Prof. Sahib Singhਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ।ਪਦ ਅਰਥ ਮੁਕਤਾ = ਆਜ਼ਾਦ।
SikhNet (Spanish)Él es Quien rompe nuestras ataduras.
ਸਦਾ ਮੁਕਤੁ ਆਪੇ ਹੈ ਸਚਾ; ਆਪੇ. ਅਲਖੁ ਲਖਾਵਣਿਆ ॥੪॥
sadaa mukat aape hai sachaa; aape. alakh lakhaavaniaa |4|
Sant Singh KhalsaThe True Lord is liberated forever. The Unseen Lord causes Himself to be seen. ||4||
Manmohan SinghEver exonerated is the True Lord Himself. The ownself to be seen.
Manmohan Singh (Punjabi)ਹਮੇਸ਼ਾਂ ਹੀ ਸੁਰਖਰੂ ਹੈ ਸੱਚਾ ਸੁਆਮੀ ਖੁਦ। ਅਦ੍ਰਿਸ਼ਟ ਪੁਰਖ ਖੁਦ ਹੀ ਆਪਣੇ ਆਪ ਨੂੰ ਵਿਖਾਲਦਾ ਹੈ।
Fareedkot Teekaਹੇ ਸੱਚਾ! ਤੂੰ ਆਪ ਹੀ ਸਦਾ ਮੁਕਤ ਰੂਪ ਹੈਂ ਔਰ ਅਪਨੇ ਅਲਖ ਸਰੂਪ ਕੋ ਆਪ ਹੀ ਲਖਾਵਤਾ ਹੈ॥੪॥
Prof. Sahib Singhਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ ॥੪॥ਪਦ ਅਰਥ ਅਲਖੁ = ਅਦ੍ਰਿਸ਼ਟ ॥੪॥
SikhNet (Spanish)Sí, Él, el Emancipador, el Uno Verdadero, Él Mismo está para siempre Emancipado, y Él Mismo nos hace conocer al Ser Incognoscible. (4)
ਆਪੇ ਮਾਇਆ ਆਪੇ ਛਾਇਆ ॥
aape maaeaa aape chhaaeaa |
Sant Singh KhalsaHe Himself is Maya, and He Himself is the Illusion.
Manmohan SinghThe Lord Himself is the mammon and Himself its spiritual affection for it in the whole world.
Manmohan Singh (Punjabi)ਸੁਆਮੀ ਆਪ ਹੀ ਮੋਹਨੀ ਹੈ ਅਤੇ ਆਪ ਹੀ ਇਸ ਦੀ ਰੂਹਾਨੀ ਬੇ-ਸਮਝੀ।
Fareedkot Teekaਤੂੰ ਆਪ ਹੀ ਮਾਇਆ ਅਵਿਦਿਆ ਰੂਪ ਹੈਂ, ਕਿਉਂਕਿ ਕਲਪਤ ਵਸਤੂ ਕੀ ਅਧਿਸ੍ਟਾਨ ਸੇ ਭਿੰਨ ਸੱਤਾ ਨਹੀਂ ਹੈ। ਔਰ ਆਪ ਹੀ (ਛਾਇਆ) ਪ੍ਰਤਿਬਿੰਬਤ ਹੂਆ ਹੈਂ ਵਾ ਉਸ ਮਾਇਆ ਮੇਂ ਛਾਇਆ ਬਿਆਪਿਆ ਹੂਆ ਹੈਂ॥
Prof. Sahib Singh(ਹੇ ਭਾਈ!) ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ।ਪਦ ਅਰਥ ਛਾਇਆ = ਪ੍ਰਭਾਵ।
SikhNet (Spanish)Él Mismo es Maya, Él Mismo es la ilusión;
ਆਪੇ; ਮੋਹੁ ਸਭੁ ਜਗਤੁ ਉਪਾਇਆ ॥
aape; mohu sabh jagat upaaeaa |
Sant Singh KhalsaHe Himself has generated emotional attachment throughout the entire universe.
Manmohan SinghHe Himself has infused affection for it in the whole world.
Manmohan Singh (Punjabi)ਉਸ ਨੇ ਆਪ ਹੀ ਸਾਰੇ ਸੰਸਾਰ ਅੰਦਰ ਇਸ ਲਈ ਮੁਹੱਬਤ ਫੂਕੀ ਹੈ।
Fareedkot Teekaਆਪ ਹੀ ਸਰਬ ਜਗਤ ਕੋ ਤਿਸ ਮਾਇਆ ਕਾ ਮੋਹ ਉਤਪਤ ਕਰ ਦੀਆ ਹੈ॥
Prof. Sahib Singhਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ।
SikhNet (Spanish)Él Mismo creó el apego en el mundo.
ਆਪੇ ਗੁਣਦਾਤਾ ਗੁਣ ਗਾਵੈ; ਆਪੇ ਆਖਿ ਸੁਣਾਵਣਿਆ ॥੫॥
aape gunadaataa gun gaavai; aape aakh sunaavaniaa |5|
Sant Singh KhalsaHe Himself is the Giver of Virtue; He Himself sings the Lord's Glorious Praises. He chants them and causes them to be heard. ||5||
Manmohan SinghGod Himself is the bestower of virtues and He sings His praises. He Himself utters and preaches His excellences.
Manmohan Singh (Punjabi)ਵਾਹਿਗੁਰੂ ਖੁਦ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣਾ ਜੱਸ ਗਾਇਨ ਕਰਦਾ ਹੈ ਉਹ ਖੁਦ ਹੀ ਆਪਣੀਆਂ ਉਤਕ੍ਰਿਸ਼ਟਤਾਈਆਂ ਉਚਾਰਦਾ ਅਤੇ ਪਰਚਾਰਦਾ ਹੈ।
Fareedkot Teekaਆਪ ਹੀ ਗੁਣ ਦਾਤਾ ਗੁਰੂ ਹੈਂ ਆਪ ਹੀ ਸਿਖ ਹੋ ਕਰ ਗੁਣ ਗਾਵਤਾ ਹੈਂ, ਆਪੇ ਆਗੇ ਕਹ ਕਰ ਸੁਨਾਵਤਾ ਹੈਂ॥੫॥
Prof. Sahib Singhਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ॥੫॥
SikhNet (Spanish)Él Mismo es el Dador de Virtud; Él Mismo canta Sus Virtudes; Él Mismo hace que otros escuchen Sus Alabanzas. (5)
ਆਪੇ ਕਰੇ, ਕਰਾਏ ਆਪੇ ॥
aape kare, karaae aape |
Sant Singh KhalsaHe Himself acts, and causes others to act.
Manmohan SinghHimself the Lord does and Himself causes others to do.
Manmohan Singh (Punjabi)ਆਪ ਹੀ ਪ੍ਰਭੂ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ।
Fareedkot Teekaਆਪ ਹੀ ਜੀਵੋਂ ਕਾ ਕਰਤਾ ਹੈਂ ਪੁਨਾ ਤਿਨ ਸੇ ਆਪ ਹੀ ਕਰਮ ਕਰਾਵਤਾ ਹੈਂ॥
Prof. Sahib Singh(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ।
SikhNet (Spanish)Él Mismo hace y hace que otros hagan;
ਆਪੇ ਥਾਪਿ; ਉਥਾਪੇ ਆਪੇ ॥
aape thaap; uthaape aape |
Sant Singh KhalsaHe Himself establishes and disestablishes.
Manmohan SinghHe Himself establishes and Himself disestablishes.
Manmohan Singh (Punjabi)ਉਹ ਖੁਦ ਸਥਿਰ ਕਰਦਾ ਹੈ ਅਤੇ ਖੁਦ ਹੀ ਉਖੇੜਦਾ ਹੈ।
Fareedkot Teekaਆਪ ਇਸਥਿਤ ਕਰਤਾ ਹੈਂ ਔਰ ਆਪੇ ਪਰਲੋ ਕਰਤਾ ਹੈਂ॥
Prof. Sahib Singhਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ।ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
SikhNet (Spanish)Él Mismo crea y Él Mismo destruye.
ਤੁਝ ਤੇ ਬਾਹਰਿ. ਕਛੂ ਨ ਹੋਵੈ; ਤੂੰ ਆਪੇ ਕਾਰੈ ਲਾਵਣਿਆ ॥੬॥
tujh te baahar. kachhoo na hovai; toon aape kaarai laavaniaa |6|
Sant Singh KhalsaWithout You, nothing can be done. You Yourself have engaged all in their tasks. ||6||
Manmohan SinghWithout Thee O Lord! nothing can be done. Thou Thyself hast engaged the mortals in various tasks.
Manmohan Singh (Punjabi)ਤੇਰੇ ਬਾਝੋਂ, ਹੇ ਸੁਆਮੀ! ਕੁਝ ਭੀ ਨਹੀਂ ਹੋ ਸਕਦਾ। ਤੂੰ ਆਪ ਹੀ ਪ੍ਰਾਣੀਆਂ ਨੂੰ ਭਿੰਨ ਭਿੰਨ ਕੰਮੀ ਲਾਇਆ ਹੋਇਆ ਹੈ।
Fareedkot Teekaਤੇਰੇ ਸੇ ਬਾਹਰ ਕੁਛ ਨਹੀਂ ਹੋਤਾ, ਤੂੰ ਆਪ ਹੀ ਜੀਵੋਂ ਕੋ ਕਾਰ ਮੇਂ ਲਾਵਤਾ ਹੈਂ॥੬॥
Prof. Sahib Singh(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ ॥੬॥ਪਦ ਅਰਥ ਕਾਰੈ = ਕਾਰ ਵਿਚ ॥੬॥
SikhNet (Spanish)Sin Él, el Señor, nada sucede; Él Mismo nos ha hecho parte de Su Obra. (6)
ਆਪੇ ਮਾਰੇ, ਆਪਿ ਜੀਵਾਏ ॥
aape maare, aap jeevaae |
Sant Singh KhalsaHe Himself kills, and He Himself revives.
Manmohan SinghHe Himself causes death and Himself revives.
Manmohan Singh (Punjabi)ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ।
Fareedkot Teekaਆਪ ਹੀ ਮਾਰੇ ਹੈਂ ਆਪ ਹੀ ਜੀਵਾਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ।ਪਦ ਅਰਥ ਮਾਰੇ = ਆਤਮਕ ਮੌਤ ਦੇਂਦਾ ਹੈ। ਜੀਵਾਏ = ਆਤਮਕ ਜੀਵਨ ਦੇਂਦਾ ਹੈ।
SikhNet (Spanish)Él Mismo trae la vida y la muerte;
ਆਪੇ ਮੇਲੇ ਮੇਲਿ ਮਿਲਾਏ ॥
aape mele mel milaae |
Sant Singh KhalsaHe Himself unites us, and unites us in Union with Himself.
Manmohan SinghUniting with the guild of the saints. He blends mortals with His ownself.
Manmohan Singh (Punjabi)ਸਤਿਸੰਗਤ ਨਾਲ ਜੋੜ ਕੇ ਉਹ ਪ੍ਰਾਣੀਆਂ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਆਪੇ ਹੀ ਸਤਿ ਸੰਗਤ ਕੇ ਮੇਲ ਮੇਂ ਮਿਲਾਇ ਕਰ ਅਪਨੇ ਸਾਥ ਤੂੰ ਮੇਲਤਾ ਹੈਂ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।
SikhNet (Spanish)Él Mismo nos une Consigo Mismo.
ਸੇਵਾ ਤੇ. ਸਦਾ ਸੁਖੁ ਪਾਇਆ; ਗੁਰਮੁਖਿ ਸਹਜਿ ਸਮਾਵਣਿਆ ॥੭॥
sevaa te. sadaa sukh paaeaa; guramukh sehaj samaavaniaa |7|
Sant Singh KhalsaThrough selfless service, eternal peace is obtained. The Gurmukh is absorbed in intuitive peace. ||7||
Manmohan SinghFrom the Guru's service one gets eternal bliss and through the Guru he is absorbed in the Lord.
Manmohan Singh (Punjabi)ਗੁਰਾਂ ਦੀ ਟਹਿਲ ਤੋਂ ਬੰਦਾ ਅਮਰ ਆਨੰਦ ਪਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਸੇਵਾ ਕਰੀ ਹੈ ਤਿਸ ਨੇ ਸਦਾ ਸੁਖ ਪਾਇਆ ਹੈ, ਗੁਰਮੁਖ ਸਹਜੇ ਹੀ ਤੇਰੇ ਮੇਂ ਸਮਾਏ ਹੈਂ॥੭॥
Prof. Sahib Singh(ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੭॥
SikhNet (Spanish)Obtenemos el Éxtasis Supremo solamente a través de Su Servicio, y así nos compenetramos en la Paz del Equilibrio. (7)