ੴ

ਸਿੱਖਬਾਣੀ · SikhBani

ਗੁਰਮੁਖਿ ਮਿਲੈ ਮਿਲਾਏ ਆਪੇ ॥

guramukh milai milaae aape
Guru Amardas Ji ਗੁਰੂ ਅਮਰਦਾਸ ਜੀ · Raag Maajh · Ang 124, 125 · 27 lines
Translations

ਮਾਝ ਮਹਲਾ ੩ ॥

maajh mahalaa 3 | Ang 124

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਗੁਰਮੁਖਿ ਮਿਲੈ; ਮਿਲਾਏ ਆਪੇ ॥

guramukh milai; milaae aape | Ang 124

Sant Singh KhalsaThe Gurmukhs meet the Lord, and inspire others to meet Him as well.
Manmohan SinghThe Guruward Himself meets the Lord and makes others meet Him.
Manmohan Singh (Punjabi)ਗੁਰੂ ਸਮਰਪਣ ਖੁਦ ਪ੍ਰਭੂ ਨੂੰ ਮਿਲ ਪੈਦਾ ਹੈ ਅਤੇ ਹੋਰਨਾ ਨੂੰ ਉਸ ਨਾਲ ਮਿਲਾ ਦਿੰਦਾ ਹੈ।
Fareedkot Teekaਆਪ ਗੁਰਮੁਖਿ ਮਿਲੇ ਹੈਂ ਔਰੋਂ ਕੋ ਮਿਲਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆ।

SikhNet (Spanish)A través del Guru, uno conoce al Señor, pero el Guru es conocido por la Gracia del Señor.

ਕਾਲੁ ਨ ਜੋਹੈ; ਦੁਖੁ ਨ ਸੰਤਾਪੇ ॥

kaal na johai; dukh na santaape | Ang 124

Sant Singh KhalsaDeath does not see them, and pain does not afflict them.
Manmohan SinghThe death spies him not and he suffers not agony.
Manmohan Singh (Punjabi)ਮੌਤ ਉਸ ਨੂੰ ਨਹੀਂ ਤਕਾਉਂਦੀ ਤੇ ਉਹ ਤਕਲੀਫ ਨਹੀਂ ਉਠਾਉਂਦਾ।
Fareedkot Teekaਤਿਨ ਕੋ ਕਾਲ ਨਹੀਂ (ਜੋਹੈ) ਤਕਤਾ ਪੁਨਾ ਦੁਖ ਭੀ ਸੰਤਪਤ ਨਹੀਂ ਕਰਤਾ ॥
Prof. Sahib Singh(ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ।

ਪਦ ਅਰਥ ਕਾਲੁ = ਆਤਮਕ ਮੌਤ। ਜੋਹੈ = ਤੱਕਦੀ।

SikhNet (Spanish)Ya no lo asecha la muerte y nunca más estará triste;

ਹਉਮੈ ਮਾਰਿ ਬੰਧਨ ਸਭ ਤੋੜੈ; ਗੁਰਮੁਖਿ ਸਬਦਿ ਸੁਹਾਵਣਿਆ ॥੧॥

haumai maar bandhan sabh torrai; guramukh sabad suhaavaniaa |1| Ang 124

Sant Singh KhalsaSubduing egotism, they break all their bonds; as Gurmukh, they are adorned with the Word of the Shabad. ||1||
Manmohan SinghBy dispelling his pride he shatters all his shackles and through the Guru is adorned with God's Name.
Manmohan Singh (Punjabi)ਆਪਦੇ ਹੰਕਾਰ ਨੂੰ ਨਵਿਰਤ ਕਰਨ ਦੁਆਰਾ ਉਹ ਆਪਣੀਆਂ ਸਮੂਹ ਬੇਡੀਆਂ ਕਟ ਸੁਟਦਾ ਹੈ ਅਤੇ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਹੰਕਾਰ ਕੋ ਮਾਰ ਕਰ ਸਭ ਬੰਧਨ ਤੋੜੇ ਹੈਂ ਔਰ ਸ਼ਬਦ ਸੋਭਤੇ ਹੈਂ॥੧॥
Prof. Sahib Singhਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥

ਪਦ ਅਰਥ ਸਬਦਿ = ਸ਼ਬਦ ਵਿਚ ਜੁੜ ਕੇ। ਸੁਹਾਵਣਿਆ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥

SikhNet (Spanish)calmando su ego, rompe todas sus amarras, y por la Gracia del Guru, se ve bello adornado con la Palabra del Señor.(1)

ਹਉ ਵਾਰੀ ਜੀਉ ਵਾਰੀ; ਹਰਿ ਹਰਿ ਨਾਮਿ ਸੁਹਾਵਣਿਆ ॥

hau vaaree jeeo vaaree; har har naam suhaavaniaa | Ang 124

Sant Singh KhalsaI am a sacrifice, my soul is a sacrifice, to those who look beautiful in the Name of the Lord, Har, Har.
Manmohan SinghI am a sacrifice and my life is a sacrifice unto those who look graceful with God's Name.
Manmohan Singh (Punjabi)ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਵਾਹਿਗੁਰੂ ਸੁਆਮੀ ਦੇ ਨਾਮ ਨਾਲ ਸੁਹਣੇ ਲਗਦੇ ਹਨ।
Fareedkot Teekaਜੋ ਹਰੀ ਨਾਮ ਜਪ ਕੇ ਸੋਭਾ ਪਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ।

ਪਦ ਅਰਥ ਨਾਮਿ = ਨਾਮ ਦੀ ਰਾਹੀਂ।

SikhNet (Spanish)Ofrezco mi ser en sacrificio a aquéllos que se ven radiantes, embellecidos por el Naam,

ਗੁਰਮੁਖਿ ਗਾਵੈ. ਗੁਰਮੁਖਿ ਨਾਚੈ; ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

guramukh gaavai. guramukh naachai; har setee chit laavaniaa |1| rahaau | Ang 124

Sant Singh KhalsaThe Gurmukhs sing, the Gurmukhs dance, and focus their consciousness on the Lord. ||1||Pause||
Manmohan SinghGuru's true Sikh, sings, Guru's true Sikh dances and fixes his mind with God. Pause.
Manmohan Singh (Punjabi)ਗੁਰੂ ਦਾ ਸੱਚਾ ਸਿੱਖ ਗਾਉਂਦਾ ਹੈ, ਗੁਰੂ ਦਾ ਸੱਚਾ ਸਿੱਖ ਨਚਦਾ ਹੈ ਅਤੇ ਵਾਹਿਗੁਰੂ ਨਾਲ ਹੀ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।
Fareedkot Teekaਗੁਰਮੁਖਿ ਗਾਵਤੇ ਨਾਚਤੇ ਹੈਂ ਔਰ ਗੁਰਮੁਖ ਹੀ ਹਰੀ ਕੇ ਸਾਥ ਚਿਤ ਲਾਵਤੇ ਹੈਂ, ਅਰਥਾਤ ਸਰਬ ਅੰਗੋਂ ਕਰ ਹਰੀ ਕੀ ਭਗਤੀ ਕਰਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਨਾਚੈ = ਹੁਲਾਰੇ ਵਿਚ ਆਉਂਦਾ ਹੈ ॥੧॥ ਰਹਾਉ ॥

SikhNet (Spanish)el Nombre del Señor. Ellos cantan y bailan la Palabra del Shabd del Guru y fijan sus mentes sólo en el Señor. (1-Pausa)

ਗੁਰਮੁਖਿ; ਜੀਵੈ ਮਰੈ. ਪਰਵਾਣੁ ॥

guramukh; jeevai marai. paravaan | Ang 125

Sant Singh KhalsaThe Gurmukhs are celebrated in life and death.
Manmohan SinghThe Guruward is acceptable in life and death.
Manmohan Singh (Punjabi)ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।
Fareedkot Teekaਗੁਰਮੁਖੋਂ ਕਾ ਜੀਵਣਾ ਮਰਣਾ ਸਫਲ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ।

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਮਰੈ (ਹਉਮੈ ਵਲੋਂ) ਮਰਦਾ ਹੈ, ਹਉਮੈ ਮਾਰ ਲੈਂਦਾ ਹੈ।

SikhNet (Spanish)Los Gurmukjs son aprobados tanto en esta vida como en la que sigue.

ਆਰਜਾ ਨ ਛੀਜੈ; ਸਬਦੁ ਪਛਾਣੁ ॥

aarajaa na chheejai; sabad pachhaan | Ang 125

Sant Singh KhalsaTheir lives are not wasted; they realize the Word of the Shabad.
Manmohan SinghHis life goes not in vain as he recognises the Lord.
Manmohan Singh (Punjabi)ਉਸ ਦਾ ਜੀਵਨ ਬੇਅਰਥ ਨਹੀਂ ਜਾਂਦਾ, ਕਿਉਂਕਿ ਉਹ ਸਾਹਿਬ ਨੂੰ ਸਿੰਞਾਣਦਾ ਹੈ।
Fareedkot Teekaਤਿਨ ਕੀ ਆਰਬਲਾ ਨਿਸਫਲ ਨਹੀਂ ਜਾਤੀ ਕਿਉਂਕਿ ਤਿਨ੍ਹੋਂ ਨੇ ਬ੍ਰਹਮ ਕੋ ਪਛਾਣਿਆ ਹੈ॥
Prof. Sahib Singhਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ-ਸਾਥੀ ਬਣਿਆ ਰਹਿੰਦਾ ਹੈ।

ਪਦ ਅਰਥ ਆਰਜਾ = ਉਮਰ। ਨ ਛੀਜੈ = ਵਿਅਰਥ ਨਹੀਂ ਜਾਂਦੀ। ਪਛਾਣੁ = ਪਛਾਣੂ, ਸਾਥੀ।

SikhNet (Spanish)Habiendo tomado Conciencia del Señor su vida no se desperdicia.

ਗੁਰਮੁਖਿ ਮਰੈ ਨ, ਕਾਲੁ ਨ ਖਾਏ; ਗੁਰਮੁਖਿ ਸਚਿ ਸਮਾਵਣਿਆ ॥੨॥

guramukh marai na, kaal na khaae; guramukh sach samaavaniaa |2| Ang 125

Sant Singh KhalsaThe Gurmukhs do not die; they are not consumed by death. The Gurmukhs are absorbed in the True Lord. ||2||
Manmohan SinghThe pious dies not nor does death eat him. The pious person is absorbed in the True One.
Manmohan Singh (Punjabi)ਪਵਿੱਤ੍ਰ ਪੁਰਸ਼ ਮਰਦਾ ਨਹੀਂ ਤੇ ਨਾਂ ਹੀ ਉਸ ਨੂੰ ਮੌਤ ਨਿਗਲਦੀ ਹੈ, ਪਵਿੱਤ੍ਰ ਪੁਰਸ਼ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕੋ ਕਾਲ ਨਹੀਂ ਖਾਤਾ ਇਸੀ ਤੇ ਮਰਤੇ ਨਹੀਂ ਕਿਉਂਕਿ ਗੁਰਮੁਖਿ ਸਚ ਮੇਂ ਸਮਾਵਤੇ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਮਰੈ ਨ = ਆਤਮਕ ਮੌਤ ਨਹੀਂ ਸਹੇੜਦਾ। ਕਾਲੁ = ਆਤਮਕ ਮੌਤ ॥੨॥

SikhNet (Spanish)Ellos no mueren, ni tampoco son consumidos por el tiempo, y se inmergen con toda facilidad en la Verdad del Señor.(2)

ਗੁਰਮੁਖਿ. ਹਰਿ ਦਰਿ ਸੋਭਾ ਪਾਏ ॥

guramukh. har dar sobhaa paae | Ang 125

Sant Singh KhalsaThe Gurmukhs are honored in the Court of the Lord.
Manmohan SinghThe Sikh resigned to the Guru's will obtains honour in God's Courts.
Manmohan Singh (Punjabi)ਗੁਰੂ ਅਨੁਸਾਰੀ ਸਿਖ ਵਾਹਿਗੁਰੁ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਗੁਰਮੁਖ ਹਰੀ ਕੇ ਦਰ ਸੋਭਾ ਪਾਵਤੇ ਹੈਂ॥
Prof. Sahib Singhਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ।

ਪਦ ਅਰਥ ਦਰਿ = ਦਰ ਤੇ।

SikhNet (Spanish)El verdadero Devoto es honrado en la Corte de Dios.

ਗੁਰਮੁਖਿ. ਵਿਚਹੁ ਆਪੁ ਗਵਾਏ ॥

guramukh. vichahu aap gavaae | Ang 125

Sant Singh KhalsaThe Gurmukhs eradicate selfishness and conceit from within.
Manmohan SinghThe Sikh resigned to the Guru's will effaces self conceit from within himself.
Manmohan Singh (Punjabi)ਗੁਰੂ ਅਨੁਸਾਰੀ ਸਿਖ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਟ ਸੁਟਦਾ ਹੈ।
Fareedkot Teekaਗੁਰਮੁਖਿ ਰਿਦੇ ਮੇਂ ਸੇ ਹੰਕਾਰ ਕੋ ਗਵਾਉਤੇ ਹੈਂ॥
Prof. Sahib Singhਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)El verdadero Devoto es complacido con la Voluntad del Guru y deja de vanagloriarse.

ਆਪਿ ਤਰੈ ਕੁਲ ਸਗਲੇ ਤਾਰੇ; ਗੁਰਮੁਖਿ. ਜਨਮੁ ਸਵਾਰਣਿਆ ॥੩॥

aap tarai kul sagale taare; guramukh. janam savaaraniaa |3| Ang 125

Sant Singh KhalsaThey save themselves, and save all their families and ancestors as well. The Gurmukhs redeem their lives. ||3||
Manmohan SinghThe holy man saves himself, saves his entire lineage and reforms his life too.
Manmohan Singh (Punjabi)ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ।
Fareedkot Teekaਆਪ ਤਰੇ ਹੈਂ ਔਰ ਸਭ ਕੁਲਾਂ ਤਾਰੀਆ ਹੈਂ, ਗੁਰਮੁਖੋਂ ਨੇ ਜਨਮ ਸਵਾਰ ਲੀਆ ਹੈ॥੩॥
Prof. Sahib Singhਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ॥੩॥
SikhNet (Spanish)El Santo se libera a sí mismo, libera a todo su linaje y su vida es también reformada.(3)

ਗੁਰਮੁਖਿ; ਦੁਖੁ ਕਦੇ ਨ ਲਗੈ ਸਰੀਰਿ ॥

guramukh; dukh kade na lagai sareer | Ang 125

Sant Singh KhalsaThe Gurmukhs never suffer bodily pain.
Manmohan SinghPain never harasses the body of the holy man.
Manmohan Singh (Punjabi)ਨੇਕ-ਬੰਦੇ ਦੀ ਦੇਹਿ ਨੂੰ ਪੀੜ ਕਦਾਚਿੱਤ ਦੁਖਾਂਤ੍ਰ ਨਹੀਂ ਕਰਦੀ।
Fareedkot Teekaਗੁਰਮੁਖੋਂ ਕੋ ਦੁਖ ਕਬੀ ਨਹੀਂ ਲਾਗਤਾ ਕਿਉਂਕਿ ਸਰੀਰ ਮੇਂ ਰਹਤੇ ਹੀ ਅਸੰਗ ਹੈਂ, ਵਾ ਤ੍ਰਿਤੇ ਸਰੀਰ ਜੰਨ ਦੁਖ ਗੁਰਮੁਖੋਂ ਕੋ ਲਾਗਤਾ ਨਹੀਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ।

ਪਦ ਅਰਥ ਸਰੀਰਿ = ਸਰੀਰ ਵਿਚ।

SikhNet (Spanish)El dolor nunca incomoda al cuerpo del Santo,

ਗੁਰਮੁਖਿ; ਹਉਮੈ ਚੂਕੈ ਪੀਰ ॥

guramukh; haumai chookai peer | Ang 125

Sant Singh KhalsaThe Gurmukhs have the pain of egotism taken away.
Manmohan SinghFor the holy man, the agony of ego is dispelled.
Manmohan Singh (Punjabi)ਨੇਕ-ਬੰਦੇ ਦੀ ਹੰਕਾਰ ਦੀ ਦਰਦ ਦੂਰ ਹੋ ਜਾਂਦੀ ਹੈ।
Fareedkot Teekaਕਹੇ ਅਰਥ ਕੋ ਸਫਟ ਕਰਤੇ ਹੈਂ ਗੁਰਮੁਖੋਂ ਕੀ ਦੇਹ ਮੇਂ ਸੇ ਹੰਤਾ ਔਰ ਇਸਤ੍ਰੀ ਪੁਤ੍ਰਾਦਿਕੋਂ ਮੇਂ ਸੇ ਮਮਤਾ ਕੀ ਪੀੜਾ ਉਠ ਗਈ ਹੈ॥
Prof. Sahib Singhਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ।

ਪਦ ਅਰਥ ਪੀਰ = ਪੀੜ।

SikhNet (Spanish)porque se ha liberado de la agonía de su propio ego,

ਗੁਰਮੁਖਿ ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਗੁਰਮੁਖਿ ਸਹਜਿ ਸਮਾਵਣਿਆ ॥੪॥

guramukh man niramal. fir mail, na laagai; guramukh sehaj samaavaniaa |4| Ang 125

Sant Singh KhalsaThe minds of the Gurmukhs are immaculate and pure; no filth ever sticks to them again. The Gurmukhs merge in celestial peace. ||4||
Manmohan SinghThe mind of holy man is pure and no filth attaches to it ever after-wards. The holy man is absorbed in celestial bliss.
Manmohan Singh (Punjabi)ਨੇਕ ਬੰਦੇ ਦਾ ਹਿਰਦਾ ਪਵਿੱਤ੍ਰ ਹੈ ਅਤੇ ਮਗਰੋਂ ਕਦੇ ਭੀ ਇਸ ਨੂੰ ਗਿਲਾਜ਼ਤ ਨਹੀਂ ਚਿੰਮੜਦੀ। ਨੇਕ ਬੰਦਾ ਬੈਕੁੰਠੀ ਆਨੰਦ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਮਨ ਨਿਰਮਲ ਹੈ ਫਿਰ ਮੈਲ ਨਹੀਂ ਲਾਗਤੀ, ਯਾਂ ਤੇ ਗੁਰਮੁਖਿ ਸਹਜ ਪਦ ਮੇਂ ਸਮਾ ਜਾਤੇ ਹੈਂ॥੪॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੪॥

SikhNet (Spanish)su mente es pura y ninguna suciedad la trastorna después de que él ha conocido el Éxtasis Divino. (4)

ਗੁਰਮੁਖਿ; ਨਾਮੁ ਮਿਲੈ ਵਡਿਆਈ ॥

guramukh; naam milai vaddiaaee | Ang 125

Sant Singh KhalsaThe Gurmukhs obtain the Greatness of the Naam.
Manmohan SinghThe pious person obtains the magnificence of the Lord's Name.
Manmohan Singh (Punjabi)ਪਵਿੱਤ੍ਰ ਪੁਰਸ਼ ਪ੍ਰਭੂ ਦੇ ਨਾਮ ਦੀ ਮਹਾਨਤਾ ਪਰਾਪਤ ਕਰਦਾ ਹੈ।
Fareedkot Teekaਗੁਰਮੁਖੋਂ ਕੋ ਨਾਮ ਕਰ ਵਡਿਆਈ ਮਿਲਤੀ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।
SikhNet (Spanish)Los Fieles a Dios son glorificados en el Nombre del Señor;

ਗੁਰਮੁਖਿ ਗੁਣ ਗਾਵੈ; ਸੋਭਾ ਪਾਈ ॥

guramukh gun gaavai; sobhaa paaee | Ang 125

Sant Singh KhalsaThe Gurmukhs sing the Glorious Praises of the Lord, and obtain honor.
Manmohan SinghThe pious person sings God's glories and attains to celebrity.
Manmohan Singh (Punjabi)ਪਵਿੱਤ੍ਰ ਪੁਰਸ਼ ਵਾਹਿਗੁਰੂ ਦੀਆਂ ਉਤਕ੍ਰਿਸ਼ਟਤਾਈਆਂ ਗਾਇਨ ਕਰਦਾ ਹੈ ਅਤੇ ਕੀਰਤੀ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਰਮੁਖ ਗੁਣ ਗਾਵਤੇ ਹੈਂ, ਯਾਂ ਤੇ ਹਰੀ ਕੇ ਦਰ ਮੇਂ ਸੋਭਾ ਪਾਈ ਹੈ॥
Prof. Sahib Singhਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ।
SikhNet (Spanish)ellos cantan las Alabanzas del Señor y son bendecidos.

ਸਦਾ ਅਨੰਦਿ ਰਹੈ ਦਿਨੁ ਰਾਤੀ; ਗੁਰਮੁਖਿ ਸਬਦੁ ਕਰਾਵਣਿਆ ॥੫॥

sadaa anand rahai din raatee; guramukh sabad karaavaniaa |5| Ang 125

Sant Singh KhalsaThey remain in bliss forever, day and night. The Gurmukhs practice the Word of the Shabad. ||5||
Manmohan SinghHe ever remains happy day and night. The pious person practises the Lord's Name.
Manmohan Singh (Punjabi)ਉਹ ਸਦੀਵ ਹੀ ਦਿਹੁੰ ਰੈਣ ਪ੍ਰਸੰਨ ਰਹਿੰਦਾ ਹੈ। ਪਵਿੱਤ੍ਰ ਪੁਰਸ਼ ਸਾਹਿਬ ਦੇ ਨਾਮ ਦੀ ਕਮਾਈ ਕਰਦਾ ਹੈ।
Fareedkot Teekaਗੁਰਮੁਖਿ ਦਿਨ ਰਾਤ ਸਦਾ ਅਨੰਦ ਰਹਤੇ ਹੈ, ਔਰ ਸ਼ਬਦ ਕਾ ਜਪਣਾ ਜਪਾਉਣਾ ਕਰਤੇ ਹੈਂ॥੫॥
Prof. Sahib Singhਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਕਾਰ ਕਰਦਾ ਹੈ ॥੫॥

ਪਦ ਅਰਥ ਅਨੰਦਿ = ਆਨੰਦ ਵਿਚ। ਸਬਦੁ = ਸਿਫ਼ਤਿ-ਸਾਲਾਹ ਦੀ ਕਾਰ ॥੫॥

SikhNet (Spanish)Ellos permanecen eternamente bendecidos, y practican la Palabra noche y día.(5)

ਗੁਰਮੁਖਿ; ਅਨਦਿਨੁ ਸਬਦੇ ਰਾਤਾ ॥

guramukh; anadin sabade raataa | Ang 125

Sant Singh KhalsaThe Gurmukhs are attuned to the Shabad, night and day.
Manmohan SinghThe Guru's devoted Sikh night and day remains imbued with the name.
Manmohan Singh (Punjabi)ਗੁਰਾਂ ਦਾ ਜਾਂਨਿਸਾਰ ਸਿੱਖ ਰੈਣ ਦਿਹੁੰ ਨਾਮ ਨਾਲ ਰੰਗਿਆ ਰਹਿੰਦਾ ਹੈ।
Fareedkot Teekaਗੁਰਮੁਖੋਂ ਕਾ ਮਨ ਨਿਰੰਤਰ ਸ਼ਬਦ ਮੇਂ ਰਤਾ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)Los hombres santos permanecen imbuidos en el Bani de la Palabra siempre,

ਗੁਰਮੁਖਿ; ਜੁਗ ਚਾਰੇ ਹੈ ਜਾਤਾ ॥

guramukh; jug chaare hai jaataa | Ang 125

Sant Singh KhalsaThe Gurmukhs are known throughout the four ages.
Manmohan SinghThe Guru's devoted Sikh known in the four ages.
Manmohan Singh (Punjabi)ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਚਾਰੋ ਜੁਗੋਂ ਮੇਂ ਪਰਮੇਸ੍ਵਰ ਕੋ ਜਾਣਿਆ ਹੈ॥
Prof. Sahib Singhਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।

ਪਦ ਅਰਥ ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।

SikhNet (Spanish)y son renombrados en las cuatro épocas.

ਗੁਰਮੁਖਿ ਗੁਣ ਗਾਵੈ, ਸਦਾ ਨਿਰਮਲੁ; ਸਬਦੇ. ਭਗਤਿ ਕਰਾਵਣਿਆ ॥੬॥

guramukh gun gaavai, sadaa niramal; sabade. bhagat karaavaniaa |6| Ang 125

Sant Singh KhalsaThe Gurmukhs always sing the Glorious Praises of the Immaculate Lord. Through the Shabad, they practice devotional worship. ||6||
Manmohan SinghThe Guru's devoted Sikh ever sings the praises of the immaculate Lord and by the Guru's gospel performs His devotional service.
Manmohan Singh (Punjabi)ਗੁਰਾਂ ਦਾ ਜਾਨਿਸਾਰ ਸਿੱਖ ਹਮੇਸ਼ਾਂ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪਰਮ-ਮਈ ਸੇਵਾ ਕਮਾਉਂਦਾ ਹੈ।
Fareedkot Teekaਗੁਰਮੁਖ ਸਦਾ ਗੁਣ ਗਾਵਤੇ ਹੈਂ, ਯਾਂ ਤੇ ਨਿਰਮਲ ਹੂਏ ਹੈਂ ਔਰ ਉਪਦੇਸ ਸੇ ਭਗਤੀ ਕਰਾਵਤੇ ਹੈਂ॥੬॥
Prof. Sahib Singhਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ॥੬॥
SikhNet (Spanish)Ellos recitan constantemente los Cantos Divinos del Señor y, a través del Shabd de la Palabra, alaban a su Dios. (6)

ਬਾਝੁ ਗੁਰੂ; ਹੈ ਅੰਧ ਅੰਧਾਰਾ ॥

baajh guroo; hai andh andhaaraa | Ang 125

Sant Singh KhalsaWithout the Guru, there is only pitch-black darkness.
Manmohan SinghWithout the Guru there is inky darkness.
Manmohan Singh (Punjabi)ਗੁਰਾਂ ਦੇ ਬਿਨਾਂ ਅਨ੍ਹੇਰ ਘੁਪ ਹੈ।
Fareedkot Teekaਗੁਰੋਂ ਸੇ ਬਿਨਾ ਜੋ ਨਿਗੁਰੇ ਹੈਂ ਤਿੰਨ ਅੰਧੋਂ ਕੋ ਸਦਾ ਹੀ ਅਗਿਆਨ ਰੂਪੀ ਅੰਧੇਰਾ ਹੈ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ।

ਪਦ ਅਰਥ ਅੰਧ ਅੰਧਾਰਾ = ਮਾਇਆ ਦੇ ਮੋਹ ਦਾ ਘੁੱਪ ਹਨੇਰਾ।

SikhNet (Spanish)Sin el Guru, hay una oscuridad profunda;

ਜਮਕਾਲਿ ਗਰਠੇ; ਕਰਹਿ ਪੁਕਾਰਾ ॥

jamakaal garatthe; kareh pukaaraa | Ang 125

Sant Singh KhalsaSeized by the Messenger of Death, people cry out and scream.
Manmohan SinghSeized by the death's myrmidon the men scream aloud.
Manmohan Singh (Punjabi)ਮੌਤ ਦੇ ਦੂਤ ਦੇ ਫੜੇ ਹੋਏ ਇਨਸਾਨ ਉੱਚੀ ਉੱਚੀ ਚੀਕਦੇ ਹਨ।
Fareedkot Teekaਜਮਕਾਲ ਕੇ (ਗਰਠੇ) ਪਕੜੇ ਹੂਏ ਪੁਕਾਰ ਕਰਤੇ ਹੈਂ, ਭਾਵ ਏਹਿ ਕਿ ਜਨਮਤੇ ਮਰਤੇ ਹੈਂ॥
Prof. Sahib Singh(ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ)।

ਪਦ ਅਰਥ ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ। ਗਰਠੇ = ਗ੍ਰਸੇ ਹੋਏ, ਜਕੜੇ ਹੋਏ।

SikhNet (Spanish)y en las garras del ángel de la muerte, los hombres se retuercen en sufrimiento.

ਅਨਦਿਨੁ ਰੋਗੀ ਬਿਸਟਾ ਕੇ ਕੀੜੇ; ਬਿਸਟਾ ਮਹਿ ਦੁਖੁ ਪਾਵਣਿਆ ॥੭॥

anadin rogee bisattaa ke keerre; bisattaa meh dukh paavaniaa |7| Ang 125

Sant Singh KhalsaNight and day, they are diseased, like maggots in manure, and in manure they endure agony. ||7||
Manmohan SinghThey are ever ailment stricken worms of ordure. In ordure they suffer pain.
Manmohan Singh (Punjabi)ਉਹ ਹਮੇਸ਼ਾਂ ਬੀਮਾਰ, ਗੰਦਗੀ ਦੇ ਕੀਟ ਹਨ। ਗੰਦਗੀ ਅੰਦਰ ਹੀ ਉਹ ਤਸੀਹਾ ਕੱਟਦੇ ਹਨ।
Fareedkot Teekaਰਾਤ ਦਿਨ ਰੋਗੀ ਹੈਂ ਗਰਭ ਵਿਸਟਾ ਕੇ ਕੀੜੇ ਹੈ, ਪੁਨਃ ਵਿਸ਼ਟਾ ਮੇਂ ਦੁਖ ਵਾਪਤੇ ਹੈਂ॥੭॥
Prof. Sahib Singhਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ॥੭॥
SikhNet (Spanish)Sus mentes afligidas y enfermas colean como gusanos en el lodo y sufren.(7)

ਗੁਰਮੁਖਿ; ਆਪੇ ਕਰੇ ਕਰਾਏ ॥

guramukh; aape kare karaae | Ang 125

Sant Singh KhalsaThe Gurmukhs know that the Lord alone acts, and causes others to act.
Manmohan SinghThe Guruwards realise that God Himself does and makes others do.
Manmohan Singh (Punjabi)ਗੁਰੂ ਸਮਰਪਣ ਅਨੁਭਵ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਕਰਦਾ ਤੇ ਕਰਵਾਉਂਦਾ ਹੈ।
Fareedkot Teekaਗੁਰਮੁਖ ਆਪ ਭਗਤੀ ਕਰਤੇ ਹੈਂ ਔਰੋਂ ਸੇ ਕਰਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।
SikhNet (Spanish)Los Fieles de Dios saben que solamente Dios es el Hacedor y la Causa;

ਗੁਰਮੁਖਿ ਹਿਰਦੈ ਵੁਠਾ; ਆਪਿ ਆਏ ॥

guramukh hiradai vutthaa; aap aae | Ang 125

Sant Singh KhalsaIn the hearts of the Gurmukhs, the Lord Himself comes to dwell.
Manmohan SinghWithin the heart of the Guruward the Lord Himself comes to abide.
Manmohan Singh (Punjabi)ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ।
Fareedkot Teekaਗੁਰਮੁਖੋਂ ਕੇ ਰਿਦੇ ਮੇਂ ਵਾਹਿਗੁਰੂ ਆਪ ਆਇ ਵਸਿਆ ਹੈ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ,

ਪਦ ਅਰਥ ਵੁਠਾ = ਵੁੱਠਾ, ਆ ਵੱਸਿਆ।

SikhNet (Spanish)sobre sus corazones, como rocío, llega la Compasión del Señor.

ਨਾਨਕ. ਨਾਮਿ ਮਿਲੈ ਵਡਿਆਈ; ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥

naanak. naam milai vaddiaaee; poore gur te paavaniaa |8|25|26| Ang 125

Sant Singh KhalsaO Nanak, through the Naam, greatness is obtained. It is received from the Perfect Guru. ||8||25||26||
Manmohan SinghNanak, through God's Name greatness is obtained. From the perfect Guru the Name is procured.
Manmohan Singh (Punjabi)ਨਾਨਕ, ਰੱਬ ਦੇ ਨਾਮ ਦੇ ਰਾਹੀਂ ਵਿਸ਼ਾਲਤਾ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੀ ਕਰ ਵਡਿਆਈ ਮਿਲਤੀ ਹੈ ਔਰ (ਨਾਮਿ) ਪਰਮੇਸ੍ਵਰ ਪੂਰੇ ਗੁਰੋਂ ਸੇ ਪਾਈਤਾ ਹੈ॥੮॥੨੫॥੨੬॥☬ਅਬ ਪੂਰਬ ਸਬਦੋਕਤ ਨਾਮੀ ਕੀ ਸਰਬ ਬ੍ਯਾਪਕ ਸੱਤਾ ਅਰ ਜੋ ਤਿਸਮੈਂ ਸਮਾਏ ਹੈਂ, ਤਿਨ ਕੀ ਮਹਮਾ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੮॥੨੫॥੨੬॥

ਪਦ ਅਰਥ ਨਾਮਿ = ਨਾਮ ਵਿਚ ॥੮॥

SikhNet (Spanish)Dice Nanak, a través del Guru, uno es bendecido con la Gloria del Señor. (8-25-26)
Answers quote the Granth verbatim with Ang citations. AI commentary is not Gurbani and not a religious ruling.