ਮਾਝ ਮਹਲਾ ੩ ॥
maajh mahalaa 3 |
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਇਸੁ ਗੁਫਾ ਮਹਿ; ਅਖੁਟ ਭੰਡਾਰਾ ॥
eis gufaa meh; akhutt bhanddaaraa |
Sant Singh KhalsaWithin this cave, there is an inexhaustible treasure.
Manmohan SinghWithin this body -cavern there is an inexhaustible treasure.
Manmohan Singh (Punjabi)ਏਸ ਦੇਹਿ-ਕੰਦਰਾ ਅੰਦਰ ਅਮੁੱਕ ਖ਼ਜ਼ਾਨਾ ਹੈ।
Fareedkot Teekaਇਸ ਸਰੀਰ ਰੂਪੀ ਗੁਫਾ ਮੇਂ ਸੁਭ ਗੁਣੋਂ ਕਾ ਖਜਾਨਾ ਹੈ, ਜੋ (ਅਖੁਟ) ਅਤੋਟ ਅਰਥਾਤ ਬੇਅੰਤ ਹੈ॥
Prof. Sahib Singh(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ,ਪਦ ਅਰਥ ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
SikhNet (Spanish)En el interior de la cueva de la mente hay un Tesoro Inabarcable;
ਤਿਸੁ ਵਿਚਿ ਵਸੈ; ਹਰਿ ਅਲਖ ਅਪਾਰਾ ॥
tis vich vasai; har alakh apaaraa |
Sant Singh KhalsaWithin this cave, the Invisible and Infinite Lord abides.
Manmohan SinghIn it abides the unseen and illimitable Lord.
Manmohan Singh (Punjabi)ਇਸ ਅੰਦਰ ਅਦ੍ਰਿਸ਼ਟਤ ਤੇ ਅਨੰਤ ਸੁਆਮੀ ਰਹਿੰਦਾ ਹੈ।
Fareedkot Teekaਅਰੁ ਤਿਸੀ ਕੇ ਬੀਚ ਹਰੀ ਅਲਖ ਅਪਾਰ ਵਸਤਾ ਹੈਂ॥
Prof. Sahib Singh(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ।ਪਦ ਅਰਥ ਤਿਸੁ ਵਿਚਿ = ਇਸ ਸਰੀਰ-ਗੁਫ਼ਾ ਵਿਚ। ਅਲਖ = ਅਦ੍ਰਿਸ਼ਟ।
SikhNet (Spanish)en él reside el Incognoscible e Infinito Dios, Él Mismo es Manifiesto y no Manifiesto.
ਆਪੇ; ਗੁਪਤੁ. ਪਰਗਟੁ ਹੈ ਆਪੇ; ਗੁਰਸਬਦੀ. ਆਪੁ ਵੰਞਾਵਣਿਆ ॥੧॥
aape; gupat. paragatt hai aape; gurasabadee. aap vanyaavaniaa |1|
Sant Singh KhalsaHe Himself is hidden, and He Himself is revealed; through the Word of the Guru's Shabad, selfishness and conceit are eliminated. ||1||
Manmohan SinghHe Himself is unmanifest and Himself manifest. By the Guru's instruction self-conceit is effaced.
Manmohan Singh (Punjabi)ਉਹ ਖੁਦ ਅਲੋਪ ਹੈ ਤੇ ਖੁਦ ਹੀ ਦ੍ਰਿਸ਼ਟਮਾਨ। ਗੁਰਾਂ ਦੇ ਉਪਦੇਸ਼ ਦੁਆਰਾ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਉਪਦੇਸ਼ ਕਰ (ਆਪੁ) ਹੰਕਾਰ ਕੋ (ਵਞਾਵਣਿਆ) ਗਵਾਵਣੇ ਵਾਲੇ ਹੂਏ ਹੈਂ, ਤਿਨ ਗੁਰਮੁਖੋਂ ਕੋ ਆਪ ਹੀ ਪ੍ਰਗਟ ਹੈ ਔਰ ਮਨਮੁਖੋਂ ਕੋ ਆਪ ਹੀ ਗੁਪਤ ਹੈਂ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ॥੧॥ਪਦ ਅਰਥ ਆਪੁ = ਆਪਾ-ਭਾਵ ॥੧॥
SikhNet (Spanish)A través de la Palabra del Shabd del Guru, uno se eleva más allá del ego y Lo conoce. (1)
ਹਉ ਵਾਰੀ ਜੀਉ ਵਾਰੀ; ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
hau vaaree jeeo vaaree; amrit naam man vasaavaniaa |
Sant Singh KhalsaI am a sacrifice, my soul is a sacrifice, to those who enshrine the Ambrosial Naam, the Name of the Lord, within their minds.
Manmohan SinghI am devoted and my soul is devoted unto those who treasure up the ambrosial Name in their heart.
Manmohan Singh (Punjabi)ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੁਧਾ-ਸਰੂਪ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
Fareedkot Teekaਜੋ ਹਰੀ ਕੇ ਨਾਮ ਅੰਮ੍ਰਿਤ ਕੋ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਮੰਨਿ = ਮਨਿ, ਮਨ ਵਿਚ।
SikhNet (Spanish)En sacrificio, oh en sacrificio ofrezco mi ser a los que enaltecen el Nombre en su mente;
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ; ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
amrit naam mahaa ras meetthaa; guramatee amrit peeaavaniaa |1| rahaau |
Sant Singh KhalsaThe taste of the Ambrosial Naam is very sweet! Through the Guru's Teachings, drink in this Ambrosial Nectar. ||1||Pause||
Manmohan SinghOf the Nectarean Name the taste is exceedingly sweet. By the Guru's instruction this Name Nectar is quaffed. Pause.
Manmohan Singh (Punjabi)ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਨਾਮ ਅੰਮ੍ਰਿਤ ਮਹਾਂ ਮੀਠਾ ਰਸ ਹੈ ਪਰੰਤੂ ਗੁਰੋਂ ਕਾ ਉਪਦੇਸ਼ ਲੇਨੇ ਵਾਲੇ ਪੀਵਤੇ ਪਿਲਾਵਤੇ ਹੈਂ॥੧॥ ਰਹਾਉ ॥
Prof. Sahib Singhਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਮਹਾ ਰਸੁ = ਵਡੇ ਰਸ ਵਾਲਾ ॥੧॥ ਰਹਾਉ ॥
SikhNet (Spanish)ellos prueban el Néctar y conocen el más elevado Estado de Éxtasis. Para ellos, ese Néctar sabe dulce, porque a través de la Palabra del Shabd del Guru, el Señor Mismo se los da. (1-Pausa)
ਹਉਮੈ ਮਾਰਿ; ਬਜਰ ਕਪਾਟ ਖੁਲਾਇਆ ॥
haumai maar; bajar kapaatt khulaaeaa |
Sant Singh KhalsaSubduing egotism, the rigid doors are opened.
Manmohan SinghBy stilling one's ego the adamantine shutters are opened.
Manmohan Singh (Punjabi)ਹੰਕਾਰ ਨਵਿਰਤ ਕਰਨ ਦੁਆਰਾ ਮਹਾਨ ਕਰੜੇ ਤਖਤੇ ਖੁਲ੍ਹ ਜਾਂਦੇ ਹਨ।
Fareedkot Teekaਜਿਨ੍ਹੋਂ ਨੇ ਹੰਤਾ ਮਮਤਾ ਮਾਰ ਕਰ ਕੇ ਜੋ ਦ੍ਰਿੜ ਬਜਰ ਵਤ ਪੰਚ ਕੋਸ ਰੂਪਤਾ ਕਹੈਂ ਤਿਨ ਕੋ ਵਾ ਏਕ ਅਗ੍ਯਾਨ ਰੂਪੀ ਕਪਾਟ ਖੁਲਾਇਆ ਅਰਥਾਤ ਦੂਰ ਕੀਆ ਹੈ॥
Prof. Sahib Singhਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ,ਪਦ ਅਰਥ ਬਜਰ ਕਪਾਟ = ਕਰੜੇ ਭਿੱਤ।
SikhNet (Spanish)El Señor calma nuestro ego y abre para nosotros la Décima Puerta,
ਨਾਮੁ ਅਮੋਲਕੁ; ਗੁਰ ਪਰਸਾਦੀ ਪਾਇਆ ॥
naam amolak; gur parasaadee paaeaa |
Sant Singh KhalsaThe Priceless Naam is obtained by Guru's Grace.
Manmohan SinghThe priceless Name is obtained by the Guru's grace.
Manmohan Singh (Punjabi)ਅਣਮੁੱਲਾ ਨਾਮ ਗੁਰਾਂ ਦੀ ਰਹਿਮਤ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਤਿਨ੍ਹੋਂ ਨੇ ਗੁਰੋਂ ਕੀ ਕ੍ਰਿਪਾ ਸੇ ਅਮੋਲਕ ਨਾਮ ਪਾਇਆ ਹੈ
Prof. Sahib Singhਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ।
SikhNet (Spanish)y entonces recibimos el Nombre Invaluable del Señor, por la Gracia del Guru.
ਬਿਨੁ ਸਬਦੈ. ਨਾਮੁ ਨ ਪਾਏ ਕੋਈ; ਗੁਰ ਕਿਰਪਾ ਮੰਨਿ ਵਸਾਵਣਿਆ ॥੨॥
bin sabadai. naam na paae koee; gur kirapaa man vasaavaniaa |2|
Sant Singh KhalsaWithout the Shabad, the Naam is not obtained. By Guru's Grace, it is implanted within the mind. ||2||
Manmohan SinghSans the Guru's instruction no one attains to the name. By the favour of the Guru it is implanted in the mind.
Manmohan Singh (Punjabi)ਗੁਰਾਂ ਦੇ ਉਪਦੇਸ਼ ਬਾਝੋਂ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੇ ਦੁਆਰਾ ਨਾਮ ਹਿਰਦੇ ਅੰਦਰ ਟਿਕਾਹਿਆ ਜਾਂਦਾ ਹੈ।
Fareedkot Teekaਉਪਦੇਸ਼ ਸੇ ਬਿਨਾਂ ਨਾਮ ਕੋਈ ਨਹੀਂ ਪਾਵਤਾ ਪਰੰਤੂ ਗੁਰੋਂ ਕੀ ਕਿਰਪਾ ਸੇ ਮਨ ਮੇਂ ਵਸਤਾ ਹੈ॥੨॥☬ਪ੍ਰਸ਼ਨ: ਅਗ੍ਯਾਨ ਕੋ ਕੈਸੇ ਦੂਰ ਕੀਆ ਹੈ? ਉੱਤਰੁ:
Prof. Sahib Singhਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ॥੨॥
SikhNet (Spanish)Sin la Palabra del Shabd, el Nombre no me es revelado; por la Gracia del Guru es revelado en mi mente.(2)
ਗੁਰ ਗਿਆਨ ਅੰਜਨੁ ਸਚੁ; ਨੇਤ੍ਰੀ ਪਾਇਆ ॥
gur giaan anjan sach; netree paaeaa |
Sant Singh KhalsaThe Guru has applied the true ointment of spiritual wisdom to my eyes.
Manmohan SinghThe Guru has applied to mind eyes the true salve of Divine knowledge.
Manmohan Singh (Punjabi)ਗੁਰਾਂ ਨੇ ਬ੍ਰਹਿਮ ਗਿਆਤ ਦਾ ਸੱਚਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾਇਆ ਹੈ।
Fareedkot Teekaਜਬ ਗੁਰੋਂ ਨੇ ਗਯਾਨ ਰੂਪੀ ਅੰਜਨ ਬੁਧੀ ਰੂਪ ਨੇਤ੍ਰੋਂ ਮੇਂ ਨਿਸਚੇ ਕਰ ਕੇ ਪਾਇਆ॥
Prof. Sahib Singhਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ,ਪਦ ਅਰਥ ਅੰਜਨੁ = ਸੁਰਮਾ। ਸਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)Cuando apliqué el Colirio de la Sabiduría del Guru en mis ojos,
ਅੰਤਰਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥
antar chaanan; agiaan andher gavaaeaa |
Sant Singh KhalsaDeep within, the Divine Light has dawned, and the darkness of ignorance has been dispelled.
Manmohan SinghWithin my mind the Divine light has dawned and the darkness of ignorance is dispelled.
Manmohan Singh (Punjabi)ਮੇਰੇ ਹਿਰਦੇ ਅੰਦਰ ਈਸ਼ਵਰੀ ਪਰਕਾਸ਼ ਉਦੇ ਹੋ ਗਿਆ ਹੈ ਅਤੇ ਬੇਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ।
Fareedkot Teekaਔਰ ਅਗ੍ਯਾਨ ਅੰਧੇਰ ਗਵਾ ਦੀਆ ਤਬ ਅੰਤਰ ਚਾਨਣ ਹੂਆ॥
Prof. Sahib Singhਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲਿਆ ਹੈ।
SikhNet (Spanish)llegó la Luz del Señor y la oscuridad de la ignorancia fue disipada.
ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ ਸੋਭਾ ਪਾਵਣਿਆ ॥੩॥
jotee jot milee man maaniaa; har dar sobhaa paavaniaa |3|
Sant Singh KhalsaMy light has merged into the Light; my mind has surrendered, and I am blessed with Glory in the Court of the Lord. ||3||
Manmohan SinghMy light has merged with the supreme light. My mind is propitiated and I am blessed with glory in the God's court.
Manmohan Singh (Punjabi)ਮੇਰੀ ਰੋਸ਼ਨੀ ਪਰਮ ਰੋਸ਼ਨੀ ਨਾਲ ਅਭੇਦ ਹੋ ਗਈ ਹੈ। ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਮੈਨੂੰ ਇੱਜ਼ਤ ਆਬਰੂ ਦੀ ਦਾਤ ਮਿਲੀ ਹੈ।
Fareedkot Teekaਜਬ ਮਨ (ਮਾਨਿਆ) ਪਤੀਆਇਆ ਤਬ ਜੋਤੀ ਮੇਂ ਜੋਤ ਮਿਲੀ ਔਰ ਹਰੀ ਕੇ ਦਰ ਮੇਂ ਸੋਭਾ ਪਾਵਣੇ ਵਾਲਾ ਹੂਆ॥੩॥
Prof. Sahib Singhਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ॥੩॥ਪਦ ਅਰਥ ਮਾਨਿਆ = ਪਤੀਜ ਗਿਆ, ਗਿੱਝ ਗਿਆ ॥੩॥
SikhNet (Spanish)Mi luz se fundió en la Luz Total; mi mente se mantuvo en Éxtasis, y fui bendecido con Gloria en la Puerta del Señor.(3)
ਸਰੀਰਹੁ ਭਾਲਣਿ; ਕੋ ਬਾਹਰਿ ਜਾਏ ॥
sareerahu bhaalan; ko baahar jaae |
Sant Singh KhalsaThose who look outside the body, searching for the Lord,
Manmohan SinghIf some one goes beyond one's body (self) in search for the Lord,
Manmohan Singh (Punjabi)ਜੇਕਰ ਕੋਈ ਜਣਾ ਆਪਣੇ ਤੋਂ ਪਰੇ ਪ੍ਰਭੂ ਦੀ ਢੂੰਡ ਭਾਲ ਵਿੱਚ ਜਾਵੇ,
Fareedkot Teekaਜੋ ਕੋਈ ਸਰੀਰ ਕੇ ਬਾਹਰ ਭਾਲਣ ਜਾਵੇ॥
Prof. Sahib Singh(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ,ਪਦ ਅਰਥ ਸਰੀਰਹੁ ਬਾਹਰਿ = ਸਰੀਰ ਤੋਂ ਬਾਹਰ (ਜੰਗਲਾਂ ਵਿਚ, ਪਹਾੜਾਂ ਦੀਆਂ ਗੁਫ਼ਾਂ ਵਿਚ)।
SikhNet (Spanish)Buscando el Nombre del Señor fuera de uno mismo,
ਨਾਮੁ ਨ ਲਹੈ; ਬਹੁਤੁ ਵੇਗਾਰਿ ਦੁਖੁ ਪਾਏ ॥
naam na lahai; bahut vegaar dukh paae |
Sant Singh KhalsaShall not receive the Naam; they shall instead be forced to suffer the terrible pains of slavery.
Manmohan Singhhe receives not the Name but suffers the great misery of forced-labour.
Manmohan Singh (Punjabi)ਤਾਂ ਉਹ ਨਾਮ ਨੂੰ ਨਹੀਂ ਪਾਉਂਦਾ, ਪ੍ਰੰਤੂ ਬਗਾਰ ਦਾ ਘਣਾ ਕਸ਼ਟ ਉਠਾਉਂਦਾ ਹੈ।
Fareedkot Teekaਸੋ ਨਾਮ ਕੋ ਨਹੀਂ ਪਾਵਤਾ ਵੇਗਾਰੀਓਂ ਵਤ ਬਹੁਤ ਦੁਖ ਪਾਵਤਾ ਹੈ॥
Prof. Sahib Singhਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ।
SikhNet (Spanish)uno no Lo logra encontrar y es obligado a sufrir y doler.
ਮਨਮੁਖ ਅੰਧੇ. ਸੂਝੈ ਨਾਹੀ; ਫਿਰਿ ਘਿਰਿ ਆਇ, ਗੁਰਮੁਖਿ ਵਥੁ ਪਾਵਣਿਆ ॥੪॥
manamukh andhe. soojhai naahee; fir ghir aae, guramukh vath paavaniaa |4|
Sant Singh KhalsaThe blind, self-willed manmukhs do not understand; but when they return once again to their own home, then, as Gurmukh, they find the genuine article. ||4||
Manmohan SinghThe blind perverse person realises not. But when he again returns home through the Guru he finds the real thing within.
Manmohan Singh (Punjabi)ਅੰਨ੍ਹੇ ਪ੍ਰਤੀਕੂਲ ਪੁਰਸ਼ ਨੂੰ ਦਿਸਦਾ ਨਹੀਂ। ਪ੍ਰੰਤੁ ਜਦ ਉਹ ਮੁੜ ਕੇ ਗ੍ਰਹਿ ਵਿੱਚ ਆਉਂਦਾ ਹੈ, ਗੁਰਾਂ ਦੇ ਰਾਹੀਂ ਉਹ ਅਸਲ ਵਸਤੂ ਨੂੰ ਅੰਦਰੋ ਹੀ ਹਾਸਲ ਕਰ ਲੈਂਦਾ ਹੈ।
Fareedkot Teekaਮਨਮੁਖ ਅੰਧੇ ਕੋ ਦਿਖਾਈ ਨਹੀਂ ਦੇਤਾ (ਫਿਰਿ ਘਿਰਿ) ਪੁਨਾ ਫਿਰਿ ਤੁਰ ਕੇ ਆਇ ਕਰ ਸਰੀਰ ਮੇਂ ਗੁਰੋਂ ਦੁਆਰਾ ਵਸਤੁ ਪਾਵਤਾ ਹੈ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ॥੪॥ਪਦ ਅਰਥ ਫਿਰਿ ਘਿਰਿ = ਆਖ਼ਰ ਥੱਕ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਥੁ = ਨਾਮ ਵਸਤ ॥੪॥
SikhNet (Spanish)El necio ignorante no sabe que Lo podrá obtener si regresa a su hogar a través de la Puerta del Guru. (4)
ਗੁਰ ਪਰਸਾਦੀ; ਸਚਾ ਹਰਿ ਪਾਏ ॥
gur parasaadee; sachaa har paae |
Sant Singh KhalsaBy Guru's Grace, the True Lord is found.
Manmohan SinghBy the Guru's grace man obtains the True Lord.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਬੰਦਾ ਸੱਚੇ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਸਚਾ ਹਰੀ ਪਾਈਤਾ ਹੈ॥
Prof. Sahib Singhਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ,ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ।
SikhNet (Spanish)Por la Gracia del Guru, uno obtiene al Verdadero Señor
ਮਨਿ ਤਨਿ ਵੇਖੈ; ਹਉਮੈ ਮੈਲੁ ਜਾਏ ॥
man tan vekhai; haumai mail jaae |
Sant Singh KhalsaWithin your mind and body, see the Lord, and the filth of egotism shall depart.
Manmohan Singhwithin his mind and body he beholds Him and the filth of ego departs.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।
Fareedkot Teekaਜਬ ਹੰਕਾਰ ਮੈਲ ਜਾਵੇ ਤਬ ਮਨ ਤਨ ਮੇਂ ਹਰੀ ਕੋ ਵੇਖਤਾ ਹੈ॥
Prof. Sahib Singhਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ।
SikhNet (Spanish)y observa la mente dentro de su cuerpo.
ਬੈਸਿ ਸੁਥਾਨਿ. ਸਦ ਹਰਿ ਗੁਣ ਗਾਵੈ; ਸਚੈ ਸਬਦਿ ਸਮਾਵਣਿਆ ॥੫॥
bais suthaan. sad har gun gaavai; sachai sabad samaavaniaa |5|
Sant Singh KhalsaSitting in that place, sing the Glorious Praises of the Lord forever, and be absorbed in the True Word of the Shabad. ||5||
Manmohan SinghSitting in the sublime place ever he sings God s praises and is absorbed in the True Lord.
Manmohan Singh (Punjabi)ਸਰੇਸ਼ਟ ਅਸਥਾਨ ਤੇ ਬਹਿ ਕੇ ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਹਿਨ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teeka(ਸੁਥਾਨਿ) ਸਤਸੰਗ ਮੇਂ ਬੈਠ ਕਰ ਸਦਾ ਹਰੀ ਕੇ ਗੁਣ ਗਾਵਤਾ ਹੈ, ਯਾਂ ਤੇ ਸਚ ਬ੍ਰਹਮ ਮੇਂ ਸਮਾ ਜਾਤਾ ਹੈ॥੫॥☬ਕਦਾਚਿਤ ਐਸੀ ਅਸੰਕਾ ਹੋ ਬ੍ਰਹਮ ਮੇਂ ਕੈਸੇ ਸਮਾਯਾ ਹੈ? ਤਿਸ ਕਾ ਸਮਾਧਾਨ:
Prof. Sahib Singhਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੫॥ਪਦ ਅਰਥ ਬੈਸਿ = ਬੈਠ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੫॥
SikhNet (Spanish)Uno se deshace de la impureza del ego, y uniéndose a la Saad Sangat, la Sociedad de los Santos, alaba al Señor y se inmerge en la Palabra.(5)
ਨਉ ਦਰ ਠਾਕੇ; ਧਾਵਤੁ ਰਹਾਏ ॥
nau dar tthaake; dhaavat rahaae |
Sant Singh KhalsaThose who close off the nine gates, and restrain the wandering mind,
Manmohan SinghHe who closes his nine doors and restrains his wandering mind,
Manmohan Singh (Punjabi)ਜੋ ਆਪਦੇ ਨੌ ਦਰਵਾਜੇ ਬੰਦ ਕਰ ਲੈਂਦਾ ਹੈ ਅਤੇ ਆਪਦੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖਦਾ ਹੈ,
Fareedkot Teekaਇੰਦ੍ਰੀਓਂ ਕੇ ਬਾਹਰ ਜਾਨੇ ਕੇ ਨੌ ਦੁਆਰੇ ਰੋਕੇ ਹੈਂ ਅਰਥਾਤ ਨਉ ਗੋਲਕ ਔਰ ਅੰਤਹਕਰਣ ਧਾਵਣੇ ਸੇ ਰਖੇ ਹੈਂ॥
Prof. Sahib Singhਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ,ਪਦ ਅਰਥ ਨਉ ਦਰ = ਨੌ ਗੋਲਕਾਂ। ਧਾਵਤੁ = ਭਟਕਦਾ ਮਨ। ਠਾਕੇ = ਵਰਜੇ।
SikhNet (Spanish)Aquél que cierra sus nueve puertas, controla su mente caprichosa,
ਦਸਵੈ; ਨਿਜ ਘਰਿ ਵਾਸਾ ਪਾਏ ॥
dasavai; nij ghar vaasaa paae |
Sant Singh Khalsacome to dwell in the Home of the Tenth Gate.
Manmohan Singhmakes an abode in the Lord's own tenth home.
Manmohan Singh (Punjabi)ਉਹ ਦਸਵੇ ਪ੍ਰਭੂ ਦੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
Fareedkot Teekaਦਸਵਾਂ ਜੋ (ਨਿਜ ਘਰਿ) ਸਰਗ ਆਦਿ ਨੌ ਲਖਣੋਂ ਕਰ ਸਿਧ ਹੋਤਾ ਹੈ ਔਰ ਤਿਨ ਕਾ ਆਸਰਾ ਰੂਪ ਹੈਂ। (ਸ੍ਰੀ ਰਾਗ ਪਾਤਸ਼ਾਹੀ ੧ ਕੀ ਅਸਟਪਦੀ ੨ ਕੀ ਪੰਜਮੀ ਪਉੜੀ ਮੇਂ ਸਰਗਾਦਿ ਦਸ ਲਖਣੋਂ ਕਾ ਸ੍ਵਰੂਪ ਲਿਖ ਆਏ ਹੈਂ।) ਅਪਨਾ ਸਰੂਪ ਹੈ ਵਾ ਪ੍ਰਤਖ੍ਯ ਦਸਮੇ ਦੁਆਰ ਤਿਸ ਮੇਂ (ਵਾਸਾ) ਨਿਵਾਸ ਭਾਵ ਇਸਥਿਤੀ ਪਾਈ ਹੈ॥
Prof. Sahib Singhਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ।ਪਦ ਅਰਥ ਦਸਵੈ = ਦਸਵੇਂ ਦਰ ਵਿਚ, ਚਿਦਾਕਾਸ਼ ਵਿਚ, ਦਿਮਾਗ਼ ਵਿਚ। ਨਿਜ ਘਰਿ = ਆਪਣੇ ਘਰ ਵਿਚ।
SikhNet (Spanish)y se introduce en la Décima Puerta.
ਓਥੈ ਅਨਹਦ ਸਬਦ. ਵਜਹਿ ਦਿਨੁ ਰਾਤੀ; ਗੁਰਮਤੀ ਸਬਦੁ ਸੁਣਾਵਣਿਆ ॥੬॥
othai anahad sabad. vajeh din raatee; guramatee sabad sunaavaniaa |6|
Sant Singh KhalsaThere, the Unstruck Melody of the Shabad vibrates day and night. Through the Guru's Teachings, the Shabad is heard. ||6||
Manmohan SinghThere the unstruck music plays day and night. Through the Guru's instruction this celestial strain is heard.
Manmohan Singh (Punjabi)ਉਥੇ ਬਿਨਾ ਵਜਾਏ ਵੱਜਣ ਵਾਲਾ ਰਾਗ ਦਿਹੁੰ ਰੈਣ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਹ ਬੈਕੁੰਠੀ ਕੀਰਤਨ ਸੁਣਿਆ ਜਾਂਦਾ ਹੈ।
Fareedkot Teeka(ਓਂਥੈ) ਦਸਮੇ ਦੁਆਰ ਮੇਂ ਵਾ ਉਨ ਗਿਆਨਵਾਨੋਂ ਮੇਂ ਏਕ ਰਸ ਸ਼ਬਦ ਦਿਨ ਰਾਤ (ਵਜਿਹ) ਉਚਾਰਣ ਹੋਤੇ ਹੈਂ, ਪਰੰਤੂ (ਗੁਰਮਤੀ) ਜੋ ਅਧਿਕਾਰੀ ਹੈਂ ਤਿਨ ਕੋ ਉਪਦੇਸ਼ ਸੁਣਾਵਤੇ ਹੈਂ॥੬॥
Prof. Sahib Singhਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ॥੬॥ਪਦ ਅਰਥ ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ, ਇਕ ਰਸ ॥੬॥
SikhNet (Spanish)A través de la Instrucción del Guru, día y noche escucha en su interior la Espontánea Melodía de la Palabra.(6)
ਬਿਨੁ ਸਬਦੈ; ਅੰਤਰਿ ਆਨੇਰਾ ॥
bin sabadai; antar aaneraa |
Sant Singh KhalsaWithout the Shabad, there is only darkness within.
Manmohan SinghWithout the Lord's Name there is all darkness within.
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਅੰਦਰ ਨਿਰੋਲ ਅੰਧੇਰਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਬਿਨਾ ਰਿਦੇ ਮੇਂ ਅੰਧੇਰਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ,
SikhNet (Spanish)Sin la Palabra el interior es profundamente oscuro;
ਨ ਵਸਤੁ ਲਹੈ; ਨ ਚੂਕੈ ਫੇਰਾ ॥
n vasat lahai; na chookai feraa |
Sant Singh KhalsaThe genuine article is not found, and the cycle of reincarnation does not end.
Manmohan SinghOne receives not the real thing and ends not the round.
Manmohan Singh (Punjabi)ਬੰਦੇ ਨੂੰ ਅਸਲ ਵਸਤੂ ਪਰਾਪਤ ਨਹੀਂ ਹੁੰਦੀ ਤੇ ਉਸ ਦਾ ਗੇੜਾ ਮੁਕਦਾ ਨਹੀਂ।
Fareedkot Teekaਅੰਧੇਰੇ ਕੀ ਨਵਿਰਤੀ ਬਿਨਾ ਨ ਆਤਮ ਵਸਤੂ ਕੋ ਲੇਤਾ ਹੈ ਨਾ ਚਉਰਸੀ ਕਾ ਫੇਰਾ ਹਟਤਾ ਹੈ॥
Prof. Sahib Singhਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
SikhNet (Spanish)uno no entra en la experiencia, y sus divagaciones no terminan.
ਸਤਿਗੁਰ ਹਥਿ ਕੁੰਜੀ. ਹੋਰਤੁ ਦਰੁ ਖੁਲੈ ਨਾਹੀ; ਗੁਰੁ ਪੂਰੈ. ਭਾਗਿ ਮਿਲਾਵਣਿਆ ॥੭॥
satigur hath kunjee. horat dar khulai naahee; gur poorai. bhaag milaavaniaa |7|
Sant Singh KhalsaThe key is in the hands of the True Guru; no one else can open this door. By perfect destiny, He is met. ||7||
Manmohan SinghIn the True Guru's hand is the key. None else can open the door. By perfect good luck the Guru is met.
Manmohan Singh (Punjabi)ਸੱਚੇ ਗੁਰਾਂ ਦੇ ਕਰ ਵਿੱਚ ਚਾਬੀ ਹੈ। ਹੋਰ ਕੋਈ ਦਰਵਾਜਾ ਖੋਲ੍ਹ ਨਹੀਂ ਸਕਦਾ। ਪੂਰਨ ਚੰਗੇ ਕਰਮਾਂ ਗੁਰੂ ਜੀ ਮਿਲਦੇ ਹਨ।
Fareedkot Teekaਅਗਿਆਨ ਤਾਲੇ ਕੇ ਵਾਸਤੇ ਸਤਿਗੁਰੋਂ ਕੇ ਹਾਥ ਮੇਂ ਬ੍ਰਹਮ ਵਿਦਿਆ ਰੂਪ ਕੁੰਜੀ ਹੈ, ਔਰ ਉਪਾਉ ਮੇਂ ਦਰ ਖੁਲਤਾ ਨਹੀਂ ਪਰੰਤੂ ਗੁਰੂ ਪੂਰੇ ਭਾਗੋਂ ਸੇ ਮਿਲਤੇ ਹੈਂ॥੭॥
Prof. Sahib Singh(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ। ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ॥੭॥ਪਦ ਅਰਥ ਹਥਿ = ਹੱਥ ਵਿਚ। ਹੋਰਤੁ = ਕਿਸੇ ਹੋਰ ਵਸੀਲੇ ਨਾਲ। ਦਰੁ = ਦਰਵਾਜ਼ਾ {ਲਫ਼ਜ਼ 'ਦਰ', ਦਰੁ' 'ਦਰਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ} ॥੭॥
SikhNet (Spanish)La llave está en las Manos del Guru, y nadie más puede abrir la Puerta de la mente; por un muy grandioso Destino el Guru podrá ser conocido (7)
ਗੁਪਤੁ ਪਰਗਟੁ; ਤੂੰ ਸਭਨੀ ਥਾਈ ॥
gupat paragatt; toon sabhanee thaaee |
Sant Singh KhalsaYou are the hidden and the revealed in all places.
Manmohan SinghIn all the non-apparent and apparent places Thou art O Lord!
Manmohan Singh (Punjabi)ਸਾਰੀਆਂ ਪੋਸ਼ੀਦਾ ਤੇ ਪਰਤੱਖ ਥਾਵਾਂ ਵਿੱਚ ਤੂੰ ਹੈ, ਹੇ ਸੁਆਮੀ!
Fareedkot Teekaਤੂੰ ਗੁਪਤ ਪ੍ਰਗਟ ਸਭ ਅਸਥਾਨੋਂ ਮੇਂ ਜਾਣ॥
Prof. Sahib Singhਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ।
SikhNet (Spanish)Tú eres lo sutil y lo aparente en todas partes,
ਗੁਰ ਪਰਸਾਦੀ ਮਿਲਿ; ਸੋਝੀ ਪਾਈ ॥
gur parasaadee mil; sojhee paaee |
Sant Singh KhalsaReceiving Guru's Grace, this understanding is obtained.
Manmohan SinghBy obtaining the Guru's grace man comes to have this understanding.
Manmohan Singh (Punjabi)ਗੁਰਾਂ ਦੀ ਦਇਆ ਪਰਾਪਤ ਕਰਕੇ ਇਨਸਾਨ ਨੂੰ ਇਹ ਸਮਝ ਆਉਂਦੀ ਹੈ।
Fareedkot Teekaਜਿਨ ਕੋ ਗੁਰੋਂ ਕੀ ਕ੍ਰਿਪਾ ਮਿਲੀ ਹੈ ਤਿਨੋਂ ਨੇ ਸਮਝ ਪਾਈ ਹੈ॥
Prof. Sahib Singh(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ।ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।
SikhNet (Spanish)oh Señor; por la Gracia del Guru, estoy en Comunión Contigo.
ਨਾਨਕ. ਨਾਮੁ ਸਲਾਹਿ ਸਦਾ ਤੂੰ; ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
naanak. naam salaeh sadaa toon; guramukh man vasaavaniaa |8|24|25|
Sant Singh KhalsaO Nanak, praise the Naam forever; as Gurmukh, enshrine it within the mind. ||8||24||25||
Manmohan SinghNanak the Lord's Name do thou ever praise and by the Guru's instruction enshrine it in thy mind.
Manmohan Singh (Punjabi)ਨਾਨਕ, ਸੁਆਮੀ ਦੇ ਨਾਮ ਦੀ ਤੂੰ ਸਦੀਵ ਹੀ ਕੀਰਤੀ ਕਰ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਆਪਦੇ ਚਿੱਤ ਅੰਦਰ ਟਿਕਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਨਾਮ ਕੋ ਸਦਾ ਜਪ, ਗੁਰਮੁਖੋਂ ਨੇ ਮਨ ਮੇਂ ਨਾਮ ਹੀ ਵਸਾਇਆ ਹੈ॥੮॥੨੪॥੨੫॥☬ਜਿਨ੍ਹੋਂ ਨੇ ਨਾਮ ਮਨ ਮੇਂ ਵਸਾਇਆ ਹੈ, ਤਿਨ ਗੁਰਮੁਖੋਂ ਕੀ ਮਹਿਮਾ ਕਹਿਤੇ ਹੈਂ:
Prof. Sahib Singhਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੮॥੨੪॥੨੫॥
SikhNet (Spanish)Dice Nanak, alaba siempre el Nombre y enaltécelo en tu corazón por la Gracia del Guru. (8-24-25)