ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥
malaar mahalaa 3 asattapadeea ghar 1 |
Sant Singh KhalsaMalaar, Third Mehl, Ashtpadheeyaa, First House:
Manmohan SinghMalar 3rd Guru. Ashtpadis.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Malhar, Mejl Guru Amar Das, Tercer Canal Divino, Ashtapadis, Primera Casa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕਰਮੁ ਹੋਵੈ. ਤਾ ਸਤਿਗੁਰੁ ਪਾਈਐ; ਵਿਣੁ ਕਰਮੈ ਪਾਇਆ. ਨ ਜਾਇ ॥
karam hovai. taa satigur paaeeai; vin karamai paaeaa. na jaae |
Sant Singh KhalsaIf it is in his karma, then he finds the True Guru; without such karma, He cannot be found.
Manmohan SinghWhen the Lord is merciful, then alone the mortal attains unto the True Guru, Without His grace he is obtained not.
Manmohan Singh (Punjabi)ਜਦ ਮਾਲਕ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ। ਉਸ ਦੀ ਮਿਹਰ ਦੇ ਬਗੈਰ ਉਹ ਪਰਾਪਤ ਨਹੀਂ ਹੁੰਦੇ।
Fareedkot Teekaਜੇ ਪਰਮੇਸ੍ਵਰ ਕੀ (ਕਰਮੁ) ਕਿਰਪਾ ਹੋਵੈ, ਤੌ ਗੁਰੂ ਮਿਲਤਾ ਹੈ, ਬਿਨਾਂ ਕਿਰਪਾ ਸੇ ਪਾਇਆ ਨਹੀਂ ਜਾਤਾ ਹੈ॥
Prof. Sahib Singhਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ।ਪਦ ਅਰਥ ਕਰਮੁ (ਪਰਮਾਤਮਾ ਦੀ) ਮਿਹਰ। ਪਾਈਐ = ਮਿਲਦਾ ਹੈ। ਵਿਣੁ ਕਰਮੈ = ਮਿਹਰ ਤੋਂ ਬਿਨਾ।
SikhNet (Spanish)Si está en su Karma, el mortal encuentra al Verdadero Guru, si no, no lo encuentra.
ਸਤਿਗੁਰੁ ਮਿਲਿਐ. ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥੧॥
satigur miliai. kanchan hoeeai; jaan har kee hoe rajaae |1|
Sant Singh KhalsaHe meets the True Guru, and he is transformed into gold, if it is the Lord's Will. ||1||
Manmohan SinghWhen such is the Lord's well, meeting with the True Guru, man is transmuted into gold.
Manmohan Singh (Punjabi)ਜਦ ਵਾਹਿਗੁਰੂ ਦੀ ਐਸੀ ਰਜਾ ਹੁੰਦੀ ਹੈ ਬੰਦਾ ਸੱਚੇ ਗੁਰਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਮਿਲਨੇ ਸੇ (ਕੰਚਨੁ) ਸੁਧ ਰੂਪ ਹੋਈਤਾ ਹੈ ਔਰ ਸਤਿਗੁਰ ਤੋ ਮਿਲਤਾ ਹੈ ਜਾਂ ਹਰੀ ਕੀ ਆਗਿਆ ਹੋਤੀ ਹੈ॥੧॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥ਪਦ ਅਰਥ ਸਤਿਗੁਰ ਮਿਲਿਐ = ਜੋ ਗੁਰੂ ਮਿਲ ਪਏ। ਕੰਚਨੁ = ਸੋਨਾ। ਜਾਂ = ਜਦੋਂ। ਰਜਾਇ = ਮਰਜ਼ੀ ॥੧॥
SikhNet (Spanish)Cuando el mortal encuentra al Verdadero Guru y es transmutado en oro, es por la Voluntad del Señor. (1)
ਮਨ ਮੇਰੇ; ਹਰਿ ਹਰਿ ਨਾਮਿ ਚਿਤੁ ਲਾਇ ॥
man mere; har har naam chit laae |
Sant Singh KhalsaO my mind, focus your consciousness on the Name of the Lord, Har, Har.
Manmohan SinghO my soul, fix thou thy mind with thy Lord Master's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਨ ਨੂੰ ਆਪਣੇ ਸੁਆਮੀ ਮਾਲਕ ਦੇ ਨਾਮ ਨਾਲ ਜੋੜ।
Fareedkot Teekaਹੇ ਮੇਰੇ (ਮਨ) ਪਿਆਰੇ! ਮਨ, ਬਾਣੀ ਕਰ ਹਰੀ ਨਾਮੀ ਮੇਂ ਚਿਤ ਕੋ ਲਾਉ॥☬ਜੇ ਕਹੇਂ ਹਰੀ ਕਹਾਂ ਸੇ ਪ੍ਰਾਪਤਿ ਹੋਤਾ ਹੈ? ਸੋ ਕਹਤੇ ਹੈਂ:
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ।ਪਦ ਅਰਥ ਮਨ = ਹੇ ਮਨ! ਨਾਮਿ = ਨਾਮ ਵਿਚ। ਲਾਇ = ਜੋੜੀ ਰੱਖ।
SikhNet (Spanish)Oh, mente mía, enfoca tu conciencia en el Nombre del Señor, Jar, Jar,
ਸਤਿਗੁਰ ਤੇ ਹਰਿ ਪਾਈਐ ਸਾਚਾ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
satigur te har paaeeai saachaa; har siau rahai samaae |1| rahaau |
Sant Singh KhalsaThe Lord is found through the True Guru, and then he remains merged with the True Lord. ||1||Pause||
Manmohan SinghThrough the True Guru, the True God is obtained and one remains blended with one's God. Pause.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ, ਸੱਚਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁਖ ਆਪਣੇ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਸੇ ਸਚਾ ਹਰੀ ਪਾਈਤਾ ਹੈ ਅਰ ਪਾ ਕਰ ਪੁਰਸ ਹਰੀ ਕੇ ਸਾਥ ਅਭੇਦ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ, ਦੀ ਰਾਹੀਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਿਉ = ਨਾਲ। ਰਹੈ ਸਮਾਇ = ਲੀਨ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)pues el Señor es encontrado a través del Guru Verdadero, y así permanece inmerso en el Señor Verdadero. (1-Pausa)
ਸਤਿਗੁਰ ਤੇ. ਗਿਆਨੁ ਊਪਜੈ; ਤਾਂ ਇਹ ਸੰਸਾ ਜਾਇ ॥
satigur te. giaan aoopajai; taan ih sansaa jaae |
Sant Singh KhalsaSpiritual wisdom wells up through the True Guru, and then this cynicism is dispelled.
Manmohan SinghThrough the True Guru, Divine knowledge wells up and then is this doubt dispelled.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦੀ ਹੈ ਅਤੇ ਤਦ ਇਹ ਭਰਮ ਦੂਰ ਹੁੰਦਾ ਹੈ।
Fareedkot Teekaਸਤਿਗੁਰੋਂ ਸੇ ਗਿਆਨ ਉਤਪਤਿ ਹੋਤਾ ਹੈ ਤਾਂ (ਇਹ) ਏਹੁ ਪ੍ਰਤਖ ਸੰਸਾ ਇਸ ਜੀਵ ਕਾ ਜਾਤਾ ਹੈ॥
Prof. Sahib Singhਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।ਪਦ ਅਰਥ ਤੇ = ਤੋਂ। ਗਿਆਨੁ = ਆਤਮਕ ਜੀਵਨ ਦੀ ਸੂਝ। ਸੰਸਾ = ਸ਼ੱਕ, ਸਹਿਮ, ਭਟਕਣਾ। ਜਾਇ = ਦੂਰ ਹੋ ਜਾਂਦਾ ਹੈ।
SikhNet (Spanish)La Sabiduría Espiritual se construye a través del Verdadero Guru, y así el cinismo desaparece.
ਸਤਿਗੁਰ ਤੇ. ਹਰਿ ਬੁਝੀਐ; ਗਰਭ ਜੋਨੀ. ਨਹ ਪਾਇ ॥੨॥
satigur te. har bujheeai; garabh jonee. neh paae |2|
Sant Singh KhalsaThrough the True Guru, the Lord is realized, and then, he is not consigned to the womb of reincarnation ever again. ||2||
Manmohan SinghThrough the True Guru, the Lord is realised and one is cast not into womb existences again.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਨੀ ਨੂੰ ਮੁੜ ਕੇ ਉਦਰਾ ਦੀਆਂ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ।
Fareedkot Teekaਸਤਿਗੁਰੋਂ ਸੇ ਹਰੀ ਜਾਣੀਤਾ ਹੈ ਪੁਨਹ ਗਰਭ ਜੋਨੀ ਮੇਂ ਪੜਨਾ ਨਹੀਂ ਹੋਤਾ ਹੈ॥੨॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥ਪਦ ਅਰਥ ਬੁਝੀਐ = ਸਮਝ ਲਈਦਾ ਹੈ, ਸਾਂਝ ਬਣ ਜਾਂਦੀ ਹੈ। ਗਰਭ ਜੋਨੀ = ਜੰਮਣ ਮਰਨ ਦੇ ਗੇੜ ਵਿਚ ॥੨॥
SikhNet (Spanish)Mediante el Guru Verdadero el Señor es conocido y entonces el mortal ya no será consignado a un vientre para reencarnar de nuevo. (2)
ਗੁਰ ਪਰਸਾਦੀ ਜੀਵਤ ਮਰੈ; ਮਰਿ ਜੀਵੈ. ਸਬਦੁ ਕਮਾਇ ॥
gur parasaadee jeevat marai; mar jeevai. sabad kamaae |
Sant Singh KhalsaBy Guru's Grace, the mortal dies in life, and by so dying, lives to practice the Word of the Shabad.
Manmohan SinghBy the Guru's grace, the mortal dies in life and after so dying lives only to practice the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਮਰ ਕੇ, ਕੇਵਲ ਨਾਮ ਦੀ ਕਮਾਈ ਕਰਨ ਲਈ ਜੀਉਂਦਾ ਹੈ।
Fareedkot Teekaਗੁਰੋਂ ਕੀ ਪਰਸੰਨਤਾ ਕਰ ਸਬਦ ਕਮਾਇ ਕਰ ਜੀਵਤ, ਭਾਵ ਸੇ ਮਰ ਜਾਤਾ ਹੈ, ਪੁਨਹ ਪਰਮੇਸਰ ਕੋ ਪ੍ਰਾਪਤਿ ਹੂਆ ਹੂਆ ਸਦਾ ਜੀਵਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਮਰਿ = ਮਰ ਕੇ, ਵਿਕਾਰਾਂ ਦੇ ਅਸਰ ਤੋਂ ਬਚ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਮਾਇ = ਕਮਾ ਕੇ, ਕਮਾਈ ਕਰ ਕੇ, (ਸ਼ਬਦ ਅਨੁਸਾਰ) ਆਚਰਨ ਬਣਾ ਕੇ।
SikhNet (Spanish)Por la Gracia del Guru, el mortal muere en vida, y en esa muerte vive para practicar la Palabra del Shabd.
ਮੁਕਤਿ ਦੁਆਰਾ ਸੋਈ ਪਾਏ; ਜਿ ਵਿਚਹੁ ਆਪੁ ਗਵਾਇ ॥੩॥
mukat duaaraa soee paae; ji vichahu aap gavaae |3|
Sant Singh KhalsaHe alone finds the Door of Salvation, who eradicates self-conceit from within himself. ||3||
Manmohan SinghHe alone obtains the door of salvation, who stills his ego from within himself.
Manmohan Singh (Punjabi)ਕੇਵਲ ਉਹ ਹੀ ਮੋਖਸ਼ ਦੇ ਦਰ ਨੂੰ ਪਰਾਪਤ ਹੁੰਦਾ ਹੈ ਜੋ ਆਪੇ ਅੰਦਰੋਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਮੁਕਤੀ ਕਾ ਦਰਵਾਜਾ ਗਿਆਨ ਸੋਈ ਪਾਵਤਾ ਹੈ, ਜੋ ਬੀਚ ਤੇ ਆਪਾ ਭਾਵ ਗਵਾਇ ਦੇਵੇ ਹੈ॥੩॥
Prof. Sahib Singhਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿ = ਜਿਹੜਾ ਮਨੁੱਖ। ਆਪੁ = ਆਪਾ-ਭਾਵ ॥੩॥
SikhNet (Spanish)Sólo erradicando la arrogancia del interior, uno encuentra la Puerta de la Salvación. (3)
ਗੁਰ ਪਰਸਾਦੀ. ਸਿਵ ਘਰਿ ਜੰਮੈ; ਵਿਚਹੁ ਸਕਤਿ ਗਵਾਇ ॥
gur parasaadee. siv ghar jamai; vichahu sakat gavaae |
Sant Singh KhalsaBy Guru's Grace, the mortal is reincarnated into the Home of the Lord, having eradicated Maya from within.
Manmohan SinghBanishing mammon from within him, by the Guru's grace, man is reborn into the Lord's home.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰੋਂ ਮਾਇਆ ਨੂੰ ਬਾਹਰ ਕਢ, ਬੰਦਾ ਸਾਈਂ ਦੇ ਧਾਮ ਅੰਦਰ ਮੁੜ ਜੰਮ ਪੈਂਦਾ ਹੈ।
Fareedkot Teekaਗੁਰੋਂ ਕੇ ਪ੍ਰਸਾਦ ਕਰ (ਸਿਵ ਘਰਿ ਜੰਮੈ) ਪਰਮਾਤਮ ਸ੍ਵਰੂਪ ਮੇਂ ਇਸਥਿਤ ਹੋਵੈ ਔਰ ਮਾਇਆ ਕੋ ਮਨ ਬੀਚ ਤੇ ਗਵਾਇ ਦੇਵੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ)।ਪਦ ਅਰਥ ਸਿਵ ਘਰਿ = ਸ਼ਿਵ ਦੇ ਘਰ ਵਿਚ, ਪਰਮਾਤਮਾ ਦੇ ਘਰ ਵਿਚ। ਸਕਤਿ = ਮਾਇਆ (ਦਾ ਪ੍ਰਭਾਵ)।
SikhNet (Spanish)Por la Gracia del Guru, el mortal, habiendo eliminado a Maya de su interior, reencarna en el Hogar del Señor.
ਅਚਰੁ ਚਰੈ. ਬਿਬੇਕ ਬੁਧਿ ਪਾਏ; ਪੁਰਖੈ ਪੁਰਖੁ ਮਿਲਾਇ ॥੪॥
achar charai. bibek budh paae; purakhai purakh milaae |4|
Sant Singh KhalsaHe eats the uneatable, and is blessed with a discriminating intellect; he meets the Supreme Person, the Primal Lord God. ||4||
Manmohan SinghThe person, who eats the uneatable, is blessed with discerning, intellect and meets with the Supreme Person.
Manmohan Singh (Punjabi)ਜਿਹੜਾ ਪੁਰਸ਼, ਅਖਾਧ ਨੂੰ ਖਾ ਜਾਂਦਾ ਹੈ, ਉਸ ਨੂੰ ਪ੍ਰਬੀਨ ਅਕਲ ਦੀ ਬਖਸ਼ਸ਼ ਹੁੰਦੀ ਹੈ ਅਤੇ ਉਹ ਪਰਮ ਪੁਰਸ਼ ਨਾਲ ਮਿਲ ਜਾਂਦਾ ਹੈ।
Fareedkot Teekaਜੋ (ਅਚਰੁ ਚਰੈ) ਕਾਮਾਦਿਕ ਬਿਕਾਰੋਂ ਕਾ ਅਭਾਵ ਕਰੇ ਤੌ ਬੁਧੀ ਮੇਂ ਬਿਬੇਕ ਪਾਵਤਾ ਹੈ, ਉਸ ਪੁਰਖ ਕੋ ਪਰਮਾਤਮਾਂ ਪੁਰਖ ਅਪਨੇ ਸਾਥ ਮਿਲਾਵਤਾ ਹੈ॥੪॥
Prof. Sahib Singh(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥ਪਦ ਅਰਥ ਅਚਰੁ = ਅ-ਚਰੁ, ਨਾਹ ਚਰਿਆ ਜਾ ਸਕਣ ਵਾਲਾ, ਜਿਸ ਨੂੰ ਵੱਸ ਵਿਚ ਲਿਆਉਣਾ ਬਹੁਤ ਔਖਾ ਹੈ, ਅਮੋੜ ਮਨ। ਚਰੈ = ਵੱਸ ਵਿਚ ਲੈ ਆਉਂਦਾ ਹੈ। ਬਿਬੇਕ = ਚੰਗੇ ਮੰਦੇ ਕੰਮ ਦੀ ਪਰਖ। ਬੁਧਿ = ਅਕਲ, ਸੂਝ। ਪੁਰਖੈ = ਗੁਰੂ-ਪੁਰਖ ਦੀ ਰਾਹੀਂ। ਪੁਰਖੁ = ਪਰਮਾਤਮਾ ॥੪॥
SikhNet (Spanish)Él se come lo intragable y es bendecido con un intelecto discernidor, y así encuentra al Ser Supremo, al Dios, nuestro Señor Primordial. (4)
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ; ਚਲੈ ਮੂਲੁ ਗਵਾਇ ॥
dhaatur baajee sansaar achet hai; chalai mool gavaae |
Sant Singh KhalsaThe world is unconscious, like a passing show; the mortal departs, having lost his capital.
Manmohan SinghThe unknowing world is a passing show and in it, man departs losing his very capital.
Manmohan Singh (Punjabi)ਬੇਸਮਝ ਦੁਨੀਆਂ ਇਕ ਉਡਪੁਡ ਜਾਣ ਵਾਲਾ ਤਮਾਸ਼ਾ ਹੈ ਅਤੇ ਇਸ ਅੰਦਰ ਬੰਦਾ ਆਪਣੀ ਮੁੜੀ ਗੁਆ ਟੁਰ ਜਾਂਦਾ ਹੈ।
Fareedkot Teekaਸੰਸਾਰ ਬਾਜੀ (ਧਾਤੁਰ) ਧਾਇ ਜਾਣੇ ਵਾਲੀ ਅਰਥਾਤ ਨਾਸਵੰਤ ਹੈ ਔਰ ਜੀਵ ਅਚੇਤ ਹੋ ਰਹਾ ਹੈ, ਯਾਹੀ ਤੇ ਸੁਆਸੋਂ ਰੂਪ ਮੂਲ ਕੋ ਗਵਾਇ ਕਰ ਚਲੇ ਜਾਤੇ ਹੈਂ॥
Prof. Sahib Singhਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ।ਪਦ ਅਰਥ ਧਾਤੁਰ = ਭੱਜ ਜਾਣ ਵਾਲੀ, ਨਾਸਵੰਤ। ਬਾਜੀ = ਖੇਡ। ਅਚੇਤੁ = ਗ਼ਾਫ਼ਿਲ, ਮੂਰਖ। ਚਲੈ = ਜਾਂਦਾ ਹੈ। ਮੂਲੁ = (ਆਤਮਕ ਜੀਵਨ ਦਾ) ਸਰਮਾਇਆ। ਗਵਾਇ = ਗਵਾ ਕੇ।
SikhNet (Spanish)El mundo vive en la inconciencia, en una pasajera obra de teatro y el mortal parte habiendo perdido su Capital.
ਲਾਹਾ ਹਰਿ ਸਤਸੰਗਤਿ ਪਾਈਐ; ਕਰਮੀ ਪਲੈ ਪਾਇ ॥੫॥
laahaa har satasangat paaeeai; karamee palai paae |5|
Sant Singh KhalsaThe profit of the Lord is obtained in the Sat Sangat, the True Congregation; by good karma, it is found. ||5||
Manmohan SinghThe profit of the God's Name is procured in the saints congregation, but it is through the Lord's grace, that one is blessed with it.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਲਾਭ ਸਾਧ ਸੰਗਤ ਅੰਦਰ ਪਰਾਪਤ ਹੁੰਦਾ ਹੈ, ਪਰੰਤੂ ਪ੍ਰਭੂ ਦੀ ਦਇਆ ਦੁਆਰਾ, ਇਨਸਾਨ ਇਸ ਦੀ ਬਖਸ਼ਸ਼ ਹੁੰਦੀ ਹੈ।
Fareedkot Teekaਹਰੀ ਨਾਮ ਕਾ ਲਾਹਾ ਸਤਿਸੰਗਤਿ ਕਰ ਪਾਈਤਾ ਹੈ ਔਰ ਸਤਿਸੰਗਤਿ ਕਰਮਾਨੁਸਾਰ ਪਲੇ ਪੜਤੀ ਹੈ ਅਰਥਾਤ ਪ੍ਰਾਪਤਿ ਹੋਤੀ ਹੈ॥੫॥
Prof. Sahib Singhਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥ਪਦ ਅਰਥ ਲਾਹਾ = ਲਾਭ, ਨਫ਼ਾ। ਪਾਈਐ = ਮਿਲਦਾ ਹੈ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਪਲੈ ਪਾਇ = ਪ੍ਰਾਪਤ ਕਰਦਾ ਹੈ ॥੫॥
SikhNet (Spanish)La Utilidad del Señor se obtiene en la Saad Sangat, la Verdadera Congregación, la cuál por un buen Karma es encontrada. (5)
ਸਤਿਗੁਰ ਵਿਣੁ ਕਿਨੈ. ਨ ਪਾਇਆ; ਮਨਿ ਵੇਖਹੁ ਰਿਦੈ ਬੀਚਾਰਿ ॥
satigur vin kinai. na paaeaa; man vekhahu ridai beechaar |
Sant Singh KhalsaWithout the True Guru, no one finds it; see this in your mind, and consider this in your heart.
Manmohan SinghWithout the True Guru, no one attains unto the Lord. Think it out in thy mind and see, O man.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਕੋਈ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੁੰਦਾ, ਤੂੰ ਆਪਣੇ ਚਿੱਤ ਅੰਦਰ ਸੋਚ ਕੇ ਦੇਖ ਲੈ, ਹੇ ਬੰਦੇ!
Fareedkot Teekaਸਤਿਗੁਰੋਂ ਸੇ ਬਿਨਾਂ ਪਰਮੇਸਰ ਕੋ ਅਗੇ ਪਿਛੇ ਕਿਸੇ ਨੇ ਪਾਇਆ ਨਹੀਂ ਹੈ, ਮਨ ਕੇ ਅੰਤਰ ਵੀਚਾਰ ਕਰ ਦੇਖ ਲੇਵੋ॥
Prof. Sahib Singhਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ।ਪਦ ਅਰਥ ਕਿਨੈ = ਕਿਸੇ ਨੇ ਭੀ। ਮਨਿ = ਮਨ ਵਿਚ। ਰਿਦੈ = ਹਿਰਦੇ ਵਿਚ। ਬੀਚਾਰਿ = ਵਿਚਾਰ ਕੇ।
SikhNet (Spanish)Sin el Verdadero Guru nadie la encuentra. Considera esto en tu mente y en tu corazón,
ਵਡਭਾਗੀ ਗੁਰੁ ਪਾਇਆ; ਭਵਜਲੁ ਉਤਰੇ ਪਾਰਿ ॥੬॥
vaddabhaagee gur paaeaa; bhavajal utare paar |6|
Sant Singh KhalsaBy great good fortune, the mortal finds the Guru, and crosses over the terrifying world-ocean. ||6||
Manmohan SinghBy the great good fortune, man meets with the Guru and crosses the terrible world-ocean.
Manmohan Singh (Punjabi)ਵੱਡੀ ਚੰਗੀ ਪ੍ਰਾਲਭਧ ਦੁਆਰਾ, ਬੰਦਾ ਗੁਰਦੇਵ ਜੀ ਨੂੰ ਮਿਲਦਾ ਹੈ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ।
Fareedkot Teekaਵਡਭਾਗੀਓਂ ਨੇ ਗੁਰੂ ਪਾਇਆ ਹੈ ਔਰ ਵਹੁ ਸੰਸਾਰ ਸਮੁੰਦਰ ਸੇ ਪਾਰ ਉਤਰੇ ਹੈਂ॥੬॥☬ਵਹੁ ਹਰ ਸਮ੍ਯ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਭਵਜਲੁ = ਸੰਸਾਰ-ਸਮੁੰਦਰ। ਉਤਰੇ = ਪਾਰ ਲੰਘ ਗਏ ॥੬॥
SikhNet (Spanish)por una grandiosa fortuna el mortal encuentra al Guru y logra cruzar el aterrador océano del mundo. (6)
ਹਰਿ ਨਾਮਾਂ. ਹਰਿ ਟੇਕ ਹੈ; ਹਰਿ ਹਰਿ ਨਾਮੁ ਅਧਾਰੁ ॥
har naamaan. har ttek hai; har har naam adhaar |
Sant Singh KhalsaThe Name of the Lord is my Anchor and Support. I take only the Support of the Name of the Lord, Har, Har.
Manmohan SinghThe Lord and the Lord's Name is my sole protections and I have but the support of the Lord God's Name.
Manmohan Singh (Punjabi)ਸੁਆਮੀ ਤੇ ਸੁਆਮੀ ਦਾ ਨਾਮ ਹੀ ਮੇਰੀ ਕਲਮਕੱਲੀ ਪਨਾਹ ਹੈ ਅਤੇ ਮੈਨੂੰ ਕੇਵਲ ਸਾਈਂ ਹਰੀ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਹੇ ਹਰੀ ਦੁਖੋਂ ਕੇ ਹਰਨੇ ਵਾਲੇ! ਹਰ ਪਰਕਾਰ ਸੇ ਹਰ ਵਕਤ ਤੇਰੇ ਨਾਮ ਕੀ ਓਟ ਹੈ ਔਰ ਮਨ, ਬਾਣੀ ਕਰ ਕੇ ਤੇਰੇ ਨਾਮ ਕਾ ਆਸਰਾ ਹੈ॥
Prof. Sahib Singh(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ।ਪਦ ਅਰਥ ਟੇਕ = ਸਹਾਰਾ। ਅਧਾਰੁ = ਆਸਰਾ।
SikhNet (Spanish)El Nombre del Señor es mi Ancla y Soporte. Yo me aferro al Soporte del Nombre del Señor Jar, Jar.
ਕ੍ਰਿਪਾ ਕਰਹੁ. ਗੁਰੁ ਮੇਲਹੁ ਹਰਿ ਜੀਉ; ਪਾਵਉ ਮੋਖ ਦੁਆਰੁ ॥੭॥
kripaa karahu. gur melahu har jeeo; paavau mokh duaar |7|
Sant Singh KhalsaO Dear Lord, please be kind and lead me to meet the Guru, that I may find the Door of Salvation. ||7||
Manmohan SinghO Sire God, show Thou mercy unto me and unite me with the Guru, that I may obtain the door of salvation.
Manmohan Singh (Punjabi)ਹੇ ਮਹਾਰਾਜ ਹਰੀ! ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਮੁਕਤੀ ਦੇ ਦਰ ਨੂੰ ਪਾ ਲਵਾਂ।
Fareedkot Teekaਹੇ ਹਰਿ ਜੀਉ! ਕਿਰਪਾ ਕਰ ਕੇ ਗੁਰੂ ਕੋ ਮੇਲੋ, ਜਿਸ ਕਰ ਕੇ ਮੈਂ (ਮੋਖ ਦੁਆਰੁ) ਗਿਆਨ ਕੋ ਪਾਵੋਂ॥੭॥
Prof. Sahib Singhਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਪਾਵਉ = ਪਾਵਉਂ, ਮੈਂ ਲੱਭ ਲਵਾਂ। ਮੋਖ = ਵਿਕਾਰਾਂ ਤੋਂ ਖ਼ਲਾਸੀ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ॥੭॥
SikhNet (Spanish)Oh, Querido Señor, por favor, muestra tu Bondad y guíame hasta encontrar al Guru, para así poder encontrar la Puerta de la Salvación. (7)
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ; ਮੇਟਣਾ. ਨ ਜਾਇ ॥
masatak lilaatt likhiaa dhur tthaakur; mettanaa. na jaae |
Sant Singh KhalsaThe pre-ordained destiny inscribed on the mortal's forehead by our Lord and Master cannot be erased.
Manmohan SinghThe writ, predestined on the forehead, by the supreme Lord, can be erased not.
Manmohan Singh (Punjabi)ਸ਼ਰੋਮਣੀ ਸਾਹਿਬ ਦੀ ਮੁੱਢ ਤੋਂ ਲਿਖੀ ਹੋਈ ਮੱਥੇ ਦੀ ਲਿਖਤਾਕਾਰ, ਮੇਟੀ ਨਹੀਂ ਜਾ ਸਕਦੀ।
Fareedkot Teekaਜੋ (ਮਸਤਕਿ) ਸਿਰੋਮਣੀ ਠਾਕਰ ਨੇ (ਧੁਰਿ) ਆਦਿ ਸੇ (ਲਿਲਾਟਿ) ਮਥੇ ਪੁਰ ਉਤਮ ਮਧਮ ਵਾ ਨੀਚ ਲੇਖ ਲਿਖਾ ਹੈ, ਸੋ ਮੇਟਾ ਨਹੀਂ ਜਾਤਾ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।ਪਦ ਅਰਥ ਮਸਤਕਿ = ਮੱਥੇ ਉੱਤੇ। ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਠਾਕੁਰਿ = ਠਾਕੁਰ ਨੇ, ਮਾਲਕ-ਪ੍ਰਭੂ ਨੇ।
SikhNet (Spanish)El Destino grabado en la frente del mortal por el Señor y Maestro no puede ser borrado.
ਨਾਨਕ. ਸੇ ਜਨ ਪੂਰਨ ਹੋਏ; ਜਿਨ ਹਰਿ ਭਾਣਾ ਭਾਇ ॥੮॥੧॥
naanak. se jan pooran hoe; jin har bhaanaa bhaae |8|1|
Sant Singh KhalsaO Nanak, those humble beings are perfect, who are pleased by the Lord's Will. ||8||1||
Manmohan SinghO Nanak, only those persons become perfect, to whom the Lord's will is pleasing.
Manmohan Singh (Punjabi)ਹੇ ਨਾਨਕ! ਕੇਵਲ ਉਹ ਪੁਰਸ਼ ਹੀ ਮੁਕੰਮਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਰਜਾ ਚੰਗੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰੀ ਕਾ ਭਾਣਾ ਭਾਵਤਾ ਹੈ, ਸੋ ਪੂਰਨ ਪੁਰਖ ਹੂਏ ਹੈਂ॥੮॥੧॥
Prof. Sahib Singhਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥ਪਦ ਅਰਥ ਸੇ ਜਨ = ਉਹ ਮਨੁੱਖ (ਬਹੁ-ਵਚਨ)। ਪੂਰਨ = ਮੁਕੰਮਲ (ਆਤਮਕ ਜੀਵਨ ਵਾਲੇ)। ਭਾਣਾ = ਰਜ਼ਾ। ਭਾਇ = ਭਾਉਂਦਾ ਹੈ ॥੮॥੧॥
SikhNet (Spanish)Oh, dice Nanak, esos humildes Gurmukjs que se encuentran complacidos con la Voluntad del Señor, encuentran la Perfección. (8-1)