ਮਲਾਰ ਮਹਲਾ ੩ ਅਸਟਪਦੀ ਘਰੁ ੨ ॥
malaar mahalaa 3 asattapadee ghar 2 |
Sant Singh KhalsaMalaar, Third Mehl, Ashtpadheeyaa, Second House:
Manmohan SinghMalar 3rd Guru. Ashtpadi.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Malhar, Mejl Guru Amar Das, Tercer Canal Divino., Ashtapadis, Segunda Casa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਹਰਿ ਹਰਿ ਕ੍ਰਿਪਾ ਕਰੇ; ਗੁਰ ਕੀ ਕਾਰੈ ਲਾਏ ॥
har har kripaa kare; gur kee kaarai laae |
Sant Singh KhalsaWhen the Lord shows His Mercy, He enjoins the mortal to work for the Guru.
Manmohan SinghWhen the Lord God shows mercy, He yokes man to the Guru's service.
Manmohan Singh (Punjabi)ਜਦ ਸੁਆਮੀ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਬੰਦੇ ਨੂੰ ਗੁਰਾਂ ਦੀ ਟਹਿਲ ਅੰਦਰ ਜੋੜ ਦਿੰਦਾ ਹੈ।
Fareedkot Teekaਜਬ ਹਰਿ ਹਰਿ ਕਿਰਪਾ ਕਰਤਾ ਹੈ ਤਬ ਜਗਿਆਸੂ ਕੋ ਗੁਰੋਂ ਕੀ ਕਾਰ ਮੇਂ ਲਾਵਤਾ ਹੈ॥
Prof. Sahib Singh(ਜਿਸ ਮਨੁੱਖ ਉੱਤੇ) ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸੇਵਾ ਵਿਚ ਲਾਂਦਾ ਹੈ,ਪਦ ਅਰਥ ਕਾਰੈ = ਕਾਰ (ਕਰਨ) ਵਿਚ। ਲਾਏ = ਲਾਂਦਾ ਹੈ।
SikhNet (Spanish)Cuando el Señor muestra Su Misericordia Él encamina al mortal para trabajar en el Guru,
ਦੁਖੁ ਪਲੑਰਿ; ਹਰਿ ਨਾਮੁ ਵਸਾਏ ॥
dukh palar; har naam vasaae |
Sant Singh KhalsaHis pains are taken away, and the Lord's Name comes to dwell within.
Manmohan SinghRidding man of his pain, He makes him cherish the Lord's Name in his mind,
Manmohan Singh (Punjabi)ਇਨਸਾਨ ਦੀ ਪੀੜ ਨੂੰ ਦੂਰ ਕਰ ਉਹ ਸੁਆਮੀ ਦੇ ਨਾਮ ਨੂੰ ਉਸ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
Fareedkot Teekaਦੂਖ ਕੋ (ਪਲਰਿ) ਤਿਆਗ ਕਰ ਹਰੀ ਨਾਮ ਮਨ ਮੇਂ ਵਸਾਵਤਾ ਹੈ॥
Prof. Sahib Singh(ਜਿਹੜਾ ਗੁਰੂ) ਉਸ ਦਾ ਦੁੱਖ ਦੂਰ ਕਰ ਕੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਵਸਾਂਦਾ ਹੈ।ਪਦ ਅਰਥ ਪਲ੍ਹ੍ਹਰਿ = ਦੂਰ ਕਰ ਕੇ।
SikhNet (Spanish)sus dolores desaparecen y el Nombre del Señor llega a habitar en el Señor.
ਸਾਚੀ ਗਤਿ; ਸਾਚੈ ਚਿਤੁ ਲਾਏ ॥
saachee gat; saachai chit laae |
Sant Singh KhalsaTrue deliverance comes by focusing one's consciousness on the True Lord.
Manmohan SinghFixing Attention on the True Lord, true salvation is obtained,
Manmohan Singh (Punjabi)ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ, ਸੱਚੀ ਮੁਕਤੀ ਪਰਾਪਤ ਹੁੰਦੀ ਹੈ,
Fareedkot Teekaਸਾਚੇ ਮੇਂ ਚਿਤ ਲਗਾਵਣੇ ਸੇ ਸਾਚੀ ਗਤੀ ਹੋਤੀ ਹੈ॥
Prof. Sahib Singh(ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਨੂੰ) ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਨਾਮ) ਸੁਣਾਂਦਾ ਹੈ,ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਗਤਿ = ਉੱਚੀ ਆਤਮਕ ਅਵਸਥਾ। ਸਾਚੈ = ਸਦਾ-ਥਿਰ ਹਰਿ-ਨਾਮ ਵਿਚ।
SikhNet (Spanish)La Verdadera Liberación viene al enfocar la Conciencia en el Señor Verdadero.
ਗੁਰ ਕੀ ਬਾਣੀ ਸਬਦਿ ਸੁਣਾਏ ॥੧॥
gur kee baanee sabad sunaae |1|
Sant Singh KhalsaListen to the Shabad, and the Word of the Guru's Bani. ||1||
Manmohan Singhand the mortal hears the Guru's word and the Lord's Name.
Manmohan Singh (Punjabi)ਅਤੇ ਪ੍ਰਾਣੀ ਗੁਰਾਂ ਦੀ ਬਾਣੀ ਅਤੇ ਪ੍ਰਭੂ ਦੇ ਨਾਮ ਨੂੰ ਸ੍ਰਵਣ ਕਰਦਾ ਹੈ।
Fareedkot Teekaਤਾਂ ਤੇ ਗੁਰ ਸਬਦ ਰੂਪ ਬਾਣੀ ਕੋ ਸੁਣਤੇ ਸੁਣਾਵਤੇ ਰਹੋ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਆਪਣਾ ਚਿੱਤ ਜੋੜਦਾ ਹੈ ਅਤੇ ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ ॥੧॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੁਣਾਏ = (ਆਪਣੀ ਸਿਫ਼ਤ-ਸਾਲਾਹ) ਸੁਣਾਂਦਾ ਹੈ ॥੧॥
SikhNet (Spanish)Escucha el Shabd y la Palabra del Bani del Guru. (1)
ਮਨ ਮੇਰੇ; ਹਰਿ ਹਰਿ ਸੇਵਿ ਨਿਧਾਨੁ ॥
man mere; har har sev nidhaan |
Sant Singh KhalsaO my mind, serve the Lord, Har, Har, the true treasure.
Manmohan SinghO my soul, serve thou thy Lord Master, the Treasure of bliss.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦੀ ਘਾਲ ਕਮਾ, ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ।
Fareedkot Teekaਹੇ ਮੇਰੇ ਮਨ! ਹਰਿ ਹਰਿ ਨਿਧਾਨ ਕੋ ਸੇਵਨ ਕਰ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹੁ, (ਇਹੀ ਹੈ) ਅਸਲ ਖ਼ਜ਼ਾਨਾ।ਪਦ ਅਰਥ ਮਨ = ਹੇ ਮਨ! ਸੇਵਿ = ਸੇਵਾ ਕਰ, ਸਰਨ ਪਿਆ ਰਹੁ। ਨਿਧਾਨੁ = ਖ਼ਜ਼ਾਨਾ।
SikhNet (Spanish)Oh mente mía, sirve al Señor, Jar, Jar, el Verdadero Tesoro.
ਗੁਰ ਕਿਰਪਾ ਤੇ. ਹਰਿ ਧਨੁ ਪਾਈਐ; ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥
gur kirapaa te. har dhan paaeeai; anadin laagai sehaj dhiaan |1| rahaau |
Sant Singh KhalsaBy Guru's Grace, the wealth of the Lord is obtained. Night and day, focus your meditation on the Lord. ||1||Pause||
Manmohan SinghBy the Guru's grace God's wealth is obtained and night and day man's attention remains fixed on the Lord. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਪਰਾਪਤ ਹੁੰਦਾ ਹੈ ਅਤੇ ਰੈਣ ਤੇ ਦਿਨ ਆਦਮੀ ਦੀ ਬਿਰਤੀ ਸਾਹਿਬ ਅੰਦਰ ਜੁੜੀ ਰਹਿੰਦੀ ਹੈ। ਠਹਿਰਾਉ।
Fareedkot Teekaਗੁਰੋਂ ਕੀ ਕਿਰਪਾ ਤੇ ਹਰੀ ਨਾਮ ਧਨ ਪਾਈਤਾ ਹੈ ਔਰ ਰਾਤ੍ਰ ਦਿਨ (ਸਹਜਿ) ਸ੍ਵਰੂਪ ਮੇਂ ਧਿਆਨ ਲਗ ਜਾਤਾ ਹੈ॥੧॥ ਰਹਾਉ ॥
Prof. Sahib Singhਹਰਿ-ਨਾਮ ਦਾ (ਇਹ) ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਤੇ = ਦੀ ਰਾਹੀਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
SikhNet (Spanish)Por la Gracia del Guru la Riqueza del Señor es obtenida. Noche y día medita en el Señor. (1-Pausa)
ਬਿਨੁ ਪਿਰ; ਕਾਮਣਿ ਕਰੇ ਸੀਂਗਾਰੁ ॥
bin pir; kaaman kare saneegaar |
Sant Singh KhalsaThe soul-bride who adorns herself without her Husband Lord,
Manmohan SinghThe bride who makes decorations without her Groom,
Manmohan Singh (Punjabi)ਪਤਨੀ ਜੋ ਆਪਣੇ ਪਤੀ ਦੇ ਬਾਝੋਂ ਹਾਰਸ਼ਿੰਗਾਰ ਕਰਦੀ ਹੈ,
Fareedkot Teekaਜੋ ਦੋਹਾਗਣੀ ਇਸਤ੍ਰੀ ਪਤੀ ਸੇ ਬਿਨਾਂ ਸਿੰਗਾਰ ਕਰਤੀ ਹੈਂ॥
Prof. Sahib Singh(ਜਿਵੇਂ ਜਿਹੜੀ) ਇਸਤ੍ਰੀ ਖਸਮ ਤੋਂ ਬਿਨਾ (ਹੁੰਦੀ ਹੋਈ ਸਰੀਰਕ) ਸਿੰਗਾਰ ਕਰਦੀ ਹੈ,ਪਦ ਅਰਥ ਪਿਰ = ਪਤੀ, ਖਸਮ। ਕਾਮਣਿ = ਇਸਤ੍ਰੀ।
SikhNet (Spanish)La novia Alma que se arregla sin su Señor Esposo es vil,
ਦੁਹਚਾਰਣੀ ਕਹੀਐ; ਨਿਤ ਹੋਇ ਖੁਆਰੁ ॥
duhachaaranee kaheeai; nit hoe khuaar |
Sant Singh Khalsais ill-mannered and vile, wasted away into ruin.
Manmohan Singhis said to be of low character and is ever wasted away.
Manmohan Singh (Punjabi)ਬਦਚਲਨ ਆਖੀ ਜਾਂਦੀ ਹੈ ਅਤੇ ਹਮੇਸ਼ਾਂ ਹੀ ਖੱਜਲ ਖੁਆਰ ਹੁੰਦੀ ਹੈ।
Fareedkot Teekaਤਿਸ ਕੋ ਦੁਰਾਚਾਰਣੀ ਕਹੀਤਾ ਹੈ ਔਰ ਸਦੀਵ ਖੁਵਾਰ ਹੋਤੀ ਹੈਂ॥
Prof. Sahib Singhਉਹ ਭੈੜੇ ਆਚਰਨ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖ਼ੁਆਰ ਹੁੰਦੀ ਹੈ।ਪਦ ਅਰਥ ਦੁਹਚਾਰਣੀ = ਦੁਰਾਚਾਰਣੀ, ਭੈੜੇ ਆਚਰਨ ਵਾਲੀ। ਕਹੀਐ = ਆਖੀ ਜਾਂਦੀ ਹੈ।
SikhNet (Spanish)tiene malas maneras y es llevada a la ruina.
ਮਨਮੁਖ ਕਾ; ਇਹੁ ਬਾਦਿ ਆਚਾਰੁ ॥
manamukh kaa; ihu baad aachaar |
Sant Singh KhalsaThis is the useless way of life of the self-willed manmukh.
Manmohan SinghThis is the useless way of life of the egocentric,
Manmohan Singh (Punjabi)ਇਹ ਹੈ ਫ਼ਜੂਲ ਜੀਵਨ ਰਹੁ-ਰੀਤੀ ਮਨਮਤੀਏ ਦੀ,
Fareedkot Teekaਇਸੀ ਪਰਕਾਰ ਮਨਮੁਖੋਂ ਕਾ ਇਹ (ਆਚਾਰੁ) ਕਰਤਬ (ਬਾਦਿ) ਬਿਅਰਥ ਹੀ ਹੈ॥
Prof. Sahib Singh(ਤਿਵੇਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ ਵਿਅਰਥ ਜਾਂਦਾ ਹੈ,ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬਾਦਿ = ਵਿਅਰਥ। ਆਚਾਰੁ = ਰਵਈਆ।
SikhNet (Spanish)Así es el inútil modo de vida del soberbio Manmukj,
ਬਹੁ ਕਰਮ ਦ੍ਰਿੜਾਵਹਿ; ਨਾਮੁ ਵਿਸਾਰਿ ॥੨॥
bahu karam drirraaveh; naam visaar |2|
Sant Singh KhalsaForgetting the Naam, the Name of the Lord, he performs all sorts of empty rituals. ||2||
Manmohan Singhthat forgetting the Name, he performs many other rituals.
Manmohan Singh (Punjabi)ਕਿ ਨਾਮ ਨੂੰ ਭੁਲਾ ਕੇ ਉਹ ਹੋਰ ਘਣੇਰੇ ਕਰਮਕਾਂਡ ਕਰਦਾ ਹੈ।
Fareedkot Teekaਜੋ ਨਾਮ ਕੋ ਬਿਸਾਰ ਕਰ ਬਹੁਤੇ ਕਰਮੋਂ ਕੋ ਦ੍ਰਿੜਤੇ ਦ੍ਰਿੜਾਵਤੇ ਹੈਂ॥੨॥
Prof. Sahib Singhਕਿ ਉਹ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਬਥੇਰੇ ਵਿਖਾਵੇ ਦੇ ਧਾਰਮਿਕ ਕਰਮਾਂ ਦੀ ਤਾਕੀਦ ਕਰਦੇ ਹਨ ॥੨॥ਪਦ ਅਰਥ ਕਰਮ = (ਵਿਖਾਵੇ ਦੇ ਧਾਰਮਿਕ) ਕਰਮ। ਦ੍ਰਿੜਾਵਹਿ = ਕਰਨ ਲਈ ਤਾਕੀਦ ਕਰਦੇ ਹਨ। ਵਿਸਾਰਿ = ਭੁਲਾ ਕੇ ॥੨॥
SikhNet (Spanish)que olvidando el Naam, el Nombre del Señor, realiza todo tipo de rituales vanos. (2)
ਗੁਰਮੁਖਿ ਕਾਮਣਿ; ਬਣਿਆ ਸੀਗਾਰੁ ॥
guramukh kaaman; baniaa seegaar |
Sant Singh KhalsaThe bride who is Gurmukh is beautifully embellished.
Manmohan SinghThe Embellishments befit the pious bride,
Manmohan Singh (Punjabi)ਹਾਰ-ਸ਼ਿੰਗਾਰ ਉਸ ਪਵਿੱਤਰ ਪਤਨੀ ਨੂੰ ਸੋਭਦੇ ਹਨ,
Fareedkot Teekaਗੁਰਮੁਖ ਕਾਮਣੀਓਂ ਕਾ ਸੀਂਗਾਰ ਸੋਭਨੀਕ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਨੂੰ ਇਹ ਆਤਮਕ ਸੁਹਜ ਫਬਦਾ ਹੈ,ਪਦ ਅਰਥ ਗੁਰਮੁਖਿ ਕਾਮਣਿ = ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ।
SikhNet (Spanish)La novia que se convierte en Gurmukj es embellecida
ਸਬਦੇ. ਪਿਰੁ ਰਾਖਿਆ ਉਰ ਧਾਰਿ ॥
sabade. pir raakhiaa ur dhaar |
Sant Singh KhalsaThrough the Word of the Shabad, she enshrines her Husband Lord within her heart.
Manmohan Singhwho under the Guru's instruction, keeps her Groom enshrined in her heart.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਤਾਬੇ ਆਪਣੇ ਪਤੀ ਨੂੰ ਆਪਣੇ ਦਿਲ ਅੰਦਰ ਟਿਕਾਈ ਰਖਦੀ ਹੈ।
Fareedkot Teekaਗੁਰ ਸਬਦ ਕਰ ਤਿਨੋਂ ਨੇ (ਪਿਰੁ) ਪਰਮੇਸਰ ਹਿਰਦੇ ਮੇਂ ਧਾਰਨ ਕਰ ਰਖਾ ਹੈ॥
Prof. Sahib Singhਕਿ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ।ਪਦ ਅਰਥ ਪਿਰੁ = ਪ੍ਰਭੂ-ਪਤੀ। ਉਰ = ਹਿਰਦਾ। ਧਾਰਿ = ਟਿਕਾ ਕੇ।
SikhNet (Spanish)y a través de la Palabra del Shabd enaltece a su Señor Esposo en su corazón.
ਏਕੁ ਪਛਾਣੈ; ਹਉਮੈ ਮਾਰਿ ॥
ek pachhaanai; haumai maar |
Sant Singh KhalsaShe realizes the One Lord, and subdues her ego.
Manmohan SinghStilling her ego, she who realises the One Lord;
Manmohan Singh (Punjabi)ਆਪਣੀ ਹੰਗਤਾ ਨੂੰ ਮਾਰ, ਜੋ ਇਕ ਸੁਆਮੀ ਨੂੰ ਅਨੁਭਵ ਕਰਦੀ ਹੈ,
Fareedkot Teekaਹੰਤਾ, ਮਮਤਾ ਕੋ ਮਾਰ ਕਰ ਜੋ ਏਕ ਕੋ ਪਛਾਣਤੀ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਸਿਰਫ਼ ਪਰਮਾਤਮਾ ਨਾਮ ਡੂੰਘੀ ਸਾਂਝ ਪਾਂਦੀ ਹੈ।ਪਦ ਅਰਥ ਮਾਰਿ = ਮਾਰ ਕੇ।
SikhNet (Spanish)Ella toma Conciencia del Señor y subyuga a su ego.
ਸੋਭਾਵੰਤੀ ਕਹੀਐ ਨਾਰਿ ॥੩॥
sobhaavantee kaheeai naar |3|
Sant Singh KhalsaThat soul-bride is virtuous and noble. ||3||
Manmohan Singhillustrious is said to be that bride.
Manmohan Singh (Punjabi)ਸੁਭਾਇਮਾਨ ਆਖੀ ਜਾਂਦੀ ਹੈ ਉਹ ਪਤਨੀ।
Fareedkot Teekaਸੋ ਇਸਤ੍ਰੀ ਸੋਭਾਵੰਤੀ ਕਹੀਤੀ ਹੈ॥੩॥
Prof. Sahib Singhਉਸ ਜੀਵ-ਇਸਤ੍ਰੀ ਨੂੰ ਸੋਭਾ ਵਾਲੀ ਕਿਹਾ ਜਾਂਦਾ ਹੈ ॥੩॥
SikhNet (Spanish)Esa novia Alma es virtuosa y noble. (3)
ਬਿਨੁ ਗੁਰ ਦਾਤੇ; ਕਿਨੈ. ਨ ਪਾਇਆ ॥
bin gur daate; kinai. na paaeaa |
Sant Singh KhalsaWithout the Guru, the Giver, no one finds the Lord.
Manmohan SinghWithout the beneficent Guru, no one can ever attain unto the Lord.
Manmohan Singh (Punjabi)ਦਾਤਾਰ ਗੁਰਾਂ ਦੇ ਬਗੈਰ, ਕੋਈ ਜਣਾ ਕਦੇ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੋ ਸਕਦਾ।
Fareedkot Teekaਗੁਰੂ ਦਾਤੇ ਸੇ ਬਿਨਾਂ ਪਰਮੇਸਰ ਕੋ ਕਿਸੀ ਨੇ ਨਹੀਂ ਪਾਇਆ॥
Prof. Sahib Singh(ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ।ਪਦ ਅਰਥ ਕਿਨੈ = ਕਿਸੇ ਨੇ ਭੀ।
SikhNet (Spanish)Sin el Guru, el Dador, nadie encuentra al Señor.
ਮਨਮੁਖ ਲੋਭਿ; ਦੂਜੈ ਲੋਭਾਇਆ ॥
manamukh lobh; doojai lobhaaeaa |
Sant Singh KhalsaThe greedy self-willed manmukh is attracted and engrossed in duality.
Manmohan SinghThe avaricious egocentric is enticed away by duality.
Manmohan Singh (Punjabi)ਲਾਲਚੀ ਮਨਮਤੀਏ ਨੂੰ ਦਵੈਤ-ਭਾਵ ਲੁਭਾਇਮਾਨ ਕਰ ਲੈਂਦਾ ਹੈ।
Fareedkot Teekaਮਨਮੁਖ ਲੋਭੀ ਦ੍ਵੈਤ ਮੇਂ ਲੁਭਾਇਆ ਹੂਆ ਹੈ॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਲੋਭ ਦੇ ਕਾਰਨ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ (ਦੇ ਪਿਆਰ) ਵਿਚ ਮਗਨ ਰਹਿੰਦਾ ਹੈ।ਪਦ ਅਰਥ ਲੋਭਿ = ਮਾਇਆ ਦੇ ਲੋਭ ਦੇ ਕਾਰਨ। ਦੂਜੈ = (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਵਿਚ। ਲੋਭਾਇਆ = ਮਗਨ ਰਹਿੰਦਾ ਹੈ।
SikhNet (Spanish)El avaro y soberbio Manmukj es atraído y enredado en la dualidad.
ਐਸੇ ਗਿਆਨੀ; ਬੂਝਹੁ ਕੋਇ ॥
aise giaanee; boojhahu koe |
Sant Singh KhalsaOnly a few spiritual teachers realize this,
Manmohan SinghSome rare God-conscious being, Realises this wise,
Manmohan Singh (Punjabi)ਰੱਬ ਨੂੰ ਜਾਣਨ ਵਾਲਾ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਅਨੁਭਵ ਕਰਦਾ ਹੈ,
Fareedkot Teekaਕੋਈ ਗਿਆਨੀ ਪੂਛ ਲੇਵੋ, ਸਭ ਐਸੇ ਹੀ ਕਹਤੇ ਹੈਂ॥
Prof. Sahib Singhਹੇ ਗਿਆਨਵਾਨ! ਜੇ ਕਿਸੇ ਨੂੰ ਆਤਮਕ ਜੀਵਨ ਦੀ ਸੂਝ ਪਈ ਹੈ,ਪਦ ਅਰਥ ਗਿਆਨੀ = ਹੇ ਗਿਆਨਵਾਨ!
SikhNet (Spanish)Muy pocos maestros espirituales toman conciencia que sin encontrar al Guru,
ਬਿਨੁ ਗੁਰ ਭੇਟੇ; ਮੁਕਤਿ. ਨ ਹੋਇ ॥੪॥
bin gur bhette; mukat. na hoe |4|
Sant Singh Khalsathat without meeting the Guru, liberation is not obtained. ||4||
Manmohan Singhthat without meeting with the Guru, one is emancipated not.
Manmohan Singh (Punjabi)ਕਿ ਗੁਰਾਂ ਨਾਲ ਮਿਲਣ ਦੇ ਬਗੈਰ, ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
Fareedkot Teekaਗੁਰ ਭੇਟੇ ਬਿਨਾਂ ਮੁਕਤੀ ਨਹੀਂ ਹੋਤੀ॥੪॥
Prof. Sahib Singhਤਾਂ ਇਉਂ ਸਮਝ ਰੱਖੋ ਕਿ ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ ॥੪॥ਪਦ ਅਰਥ ਭੇਟੇ ਬਿਨੁ = ਮਿਲਣ ਤੋਂ ਬਿਨਾ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ॥੪॥
SikhNet (Spanish)la Liberación no es obtenida. (4)
ਕਹਿ ਕਹਿ ਕਹਣੁ; ਕਹੈ ਸਭੁ ਕੋਇ ॥
keh keh kehan; kahai sabh koe |
Sant Singh KhalsaEveryone tells the stories told by others.
Manmohan SinghEvery one utters the stories often narrated by others.
Manmohan Singh (Punjabi)ਹਰ ਕੋਈ ਹੋਰਨਾ ਦੀਆਂ ਬਹੁਤੀ ਵਾਰੀ ਵਰਨਣ ਕੀਤੀਆਂ ਹੋਈਆਂ ਕਹਾਣੀਆਂ ਉਚਾਰਨ ਕਰਦਾ ਹੈ।
Fareedkot Teekaਕਹੀਆਂ ਹੋਈਆਂ ਕਹਾਣੀਆਂ ਕੋ ਸਭ ਕੋਈ ਕਹਿਤਾ ਹੈ॥
Prof. Sahib Singh(ਇਹ) ਫੜ (ਕਿ ਮੈਂ ਭਗਤੀ ਕਰਦਾ ਹਾਂ) ਹਰ ਕੋਈ ਹਰ ਵੇਲੇ ਮਾਰ ਸਕਦਾ ਹੈ,ਪਦ ਅਰਥ ਕਹਿ ਕਹਿ ਕਹੈ = ਆਖ ਆਖ ਕੇ ਆਖਦਾ ਹੈ, ਸਦਾ ਫੜਾਂ ਮਾਰਦਾ ਹੈ। ਸਭੁ ਕੋਇ = ਹਰੇਕ ਪ੍ਰਾਣੀ (ਇਕ-ਵਚਨ)।
SikhNet (Spanish)Todos cuentan las historias contadas por otros, pero sin controlar la mente,
ਬਿਨੁ ਮਨ ਮੂਏ; ਭਗਤਿ. ਨ ਹੋਇ ॥
bin man mooe; bhagat. na hoe |
Sant Singh KhalsaWithout subduing the mind, devotional worship does not come.
Manmohan SinghWithout stilling his mind, man can worship not the Lord.
Manmohan Singh (Punjabi)ਆਪਣੇ ਮਨੂਏ ਨੂੰ ਮਾਰਣ ਦੇ ਬਗੈਰ, ਇਨਸਾਨ ਪ੍ਰਭੂ ਦੀ ਉਪਾਸ਼ਨਾ ਨਹੀਂ ਕਰ ਸਕਦਾ।
Fareedkot Teekaਪਰੰਤੂ ਮਨ ਮੂਏ ਬਿਨਾਂ ਭਗਤੀ ਪ੍ਰਾਪਤਿ ਨਹੀਂ ਹੋਤੀ॥
Prof. Sahib Singhਪਰ ਮਨ ਵੱਸ ਵਿਚ ਆਉਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ।
SikhNet (Spanish)la Alabanza de Devoción no llega,
ਗਿਆਨ ਮਤੀ; ਕਮਲ ਪਰਗਾਸੁ ॥
giaan matee; kamal paragaas |
Sant Singh KhalsaWhen the intellect achieves spiritual wisdom, the heart-lotus blossoms forth.
Manmohan SinghThrough the Divinely intellect, man's heart-lotus blossoms,
Manmohan Singh (Punjabi)ਈਸ਼ਵਰੀ ਅਕਲ ਰਾਹੀਂ ਮਨੁਸ਼ ਦਾ ਦਿਲ-ਕੰਵਲ ਖਿੜ ਜਾਂਦਾ ਹੈ।
Fareedkot Teekaਗਿਆਨ ਕੇ ਗ੍ਰਹਣ ਜੋਗ ਜਿਨ ਕੀ ਮਤੀ ਹੈ, ਤਿਨ ਕਾ ਰਿਦਾ ਕਮਲ ਪ੍ਰਫੁਲਤ ਹੂਆ ਹੈ॥
Prof. Sahib Singhਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਜਿਸ ਹਿਰਦੇ-ਕੰਵਲ ਦਾ ਖਿੜਾਉ ਹੋ ਜਾਂਦਾ ਹੈ,ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਗਿਆਨ ਮਤੀ = ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ। ਪਰਗਾਸੁ = ਖਿੜਾਉ।
SikhNet (Spanish)pero si el intelecto logra la sabiduría espiritual,
ਤਿਤੁ ਘਟਿ; ਨਾਮੈ ਨਾਮਿ ਨਿਵਾਸੁ ॥੫॥
tit ghatt; naamai naam nivaas |5|
Sant Singh KhalsaThe Naam, the Name of the Lord, comes to abide in that heart. ||5||
Manmohan Singhand the name alone abides within him mind.
Manmohan Singh (Punjabi)ਅਤੇ ਕੇਵਲ ਨਾਮ ਹੀ ਉਸ ਦੇ ਹਿਰਦੇ ਅੰਦਰ ਵਸਦਾ ਹੈ।
Fareedkot Teekaਤਿਸ (ਘਟਿ) ਰਿਦੇ ਵਿਖੇ ਨਾਮ ਕੇ ਜਪਣੇ ਕਰ ਨਾਮੀ ਕਾ ਨਿਵਾਸ ਹੂਆ ਹੈ॥੫॥
Prof. Sahib Singhਨਾਮ (ਜਪਣ) ਦੀ ਰਾਹੀਂ ਉਸ ਹਿਰਦੇ ਵਿਚ (ਸਦਾ ਲਈ) ਨਾਮ ਦਾ ਨਿਵਾਸ ਹੋ ਜਾਂਦਾ ਹੈ ॥੫॥ਪਦ ਅਰਥ ਤਿਤੁ = ਉਸ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਨਾਮੈ ਨਿਵਾਸੁ = ਨਾਮ ਦਾ ਨਿਵਾਸ। ਨਾਮਿ = ਨਾਮ ਦੀ ਰਾਹੀਂ ॥੫॥
SikhNet (Spanish)el loto del corazón florece y el Naam viene a habitar en ese corazón. (5)
ਹਉਮੈ; ਭਗਤਿ ਕਰੇ ਸਭੁ ਕੋਇ ॥
haumai; bhagat kare sabh koe |
Sant Singh KhalsaIn egotism, everyone can pretend to worship God with devotion.
Manmohan SinghAbiding in ego, every one serves the Lord.
Manmohan Singh (Punjabi)ਹੰਗਤਾ ਅੰਦਰ ਵਸ, ਹਰ ਕੋਈ ਸਾਈਂ ਦੀ ਸੇਵਾ ਕਰਦਾ ਹੈ।
Fareedkot Teekaਹਉਮੈਂ ਵਿਚ ਸਭ ਕੋਈ ਭਗਤੀ ਕਰਤਾ ਹੈ॥
Prof. Sahib Singh(ਗੁਰੂ ਦੀ ਸਰਨ ਆਉਣ ਤੋਂ ਬਿਨਾ ਆਪਣੀ) ਹਉਮੈ ਦੇ ਆਸਰੇ ਹਰ ਕੋਈ ਭਗਤੀ ਕਰਦਾ ਹੈ,ਪਦ ਅਰਥ ਸਭੁ ਕੋਇ = ਹਰੇਕ ਜੀਵ।
SikhNet (Spanish)Con egoísmo muchos pretenden alabar a Dios con toda devoción,
ਨਾ ਮਨੁ ਭੀਜੈ; ਨਾ ਸੁਖੁ ਹੋਇ ॥
naa man bheejai; naa sukh hoe |
Sant Singh KhalsaBut this does not soften the mind, and it does not bring peace.
Manmohan SinghThis wise neither the mind is softened, nor peace is procured.
Manmohan Singh (Punjabi)ਇਸ ਤਰ੍ਹਾਂ ਨਾਂ ਮਨੂਆ ਮੋਮ ਹੁੰਦਾ ਹੈ ਅਤੇ ਨਾਂ ਹੀ ਆਰਾਮ ਪਰਾਪਤ ਹੁੰਦਾ ਹੈ।
Fareedkot Teekaਇਸੀ ਤੇ ਨਾ ਤੋ ਮਨ ਹੀ (ਭੀਜੈ) ਸਨਿਗਧ ਹੋਤਾ ਹੈ ਔਰ ਨਾ ਸੁਖ ਹੀ ਹੋਤਾ ਹੈ॥
Prof. Sahib Singhਪਰ ਇਸ ਤਰ੍ਹਾਂ ਮਨੁੱਖ ਦਾ ਮਨ ਨਾਮ-ਜਲ ਨਾਲ ਤਰ ਨਹੀਂ ਹੁੰਦਾ, ਨਾਹ ਹੀ ਉਸਦੇ ਅੰਦਰ ਆਤਮਕ ਅਨੰਦ ਪੈਦਾ ਹੁੰਦਾ ਹੈ।ਪਦ ਅਰਥ ਭੀਜੈ = ਭਿੱਜਦਾ, ਨਾਮ-ਜਲ ਨਾਲ ਭਿੱਜਦਾ।
SikhNet (Spanish)pero la mente no se ablanda y esto no trae la Paz.
ਕਹਿ ਕਹਿ ਕਹਣੁ; ਆਪੁ ਜਾਣਾਏ ॥
keh keh kehan; aap jaanaae |
Sant Singh KhalsaBy speaking and preaching, the mortal only shows off his self-conceit.
Manmohan SinghBy telling and narrating religious anecdotes the mortal exhibits his self-conceit.
Manmohan Singh (Punjabi)ਧਾਰਮਕ ਵਾਰਤਾਵਾਂ ਆਖ ਅਤੇ ਵਰਨਣ ਕਰ, ਪ੍ਰਾਣੀ ਆਪਣੀ ਸਵੈ-ਹੰਗਤਾ ਨੂੰ ਪਰਗਟ ਕਰਦਾ ਹੈ।
Fareedkot Teekaਕਹਿ ਕਹਿ ਕਰ ਕੇ ਕਹਾਣੀਆਂ ਕੋ ਆਪ ਕੋ ਜਣਾਵਤਾ ਹੈ॥
Prof. Sahib Singhਇਹ ਫੜ (ਕਿ ਮੈਂ ਭਗਤੀ ਕਰਦਾ ਹਾਂ) ਮਾਰ ਮਾਰ ਕੇ ਮਨੁੱਖ ਆਪਣੇ ਆਪ ਨੂੰ (ਭਗਤ) ਜ਼ਾਹਰ ਕਰਦਾ ਹੈ,ਪਦ ਅਰਥ ਕਹਣੁ = ਇਹ ਫੜ ਕਿ ਮੈਂ ਭਗਤੀ ਕਰਦਾ ਹਾਂ। ਕਹਿ = ਆਖ ਕੇ। ਆਪੁ ਜਾਣਾਏ = ਆਪਣੇ ਆਪ ਨੂੰ ਜਤਾਂਦਾ ਹੈ।
SikhNet (Spanish)Hablando y predicando el mortal sólo muestra su arrogancia, pues su Alabanza,
ਬਿਰਥੀ ਭਗਤਿ; ਸਭੁ ਜਨਮੁ ਗਵਾਏ ॥੬॥
birathee bhagat; sabh janam gavaae |6|
Sant Singh KhalsaHis devotional worship is useless, and his life is a total waste. ||6||
Manmohan SinghVain is his service and he wastes away his entire life.
Manmohan Singh (Punjabi)ਵਿਅਰਥ ਹੈ ਉਸ ਦੀ ਘਾਲ ਅਤੇ ਉਹ ਆਪਣੇ ਸਾਰੇ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ।
Fareedkot Teekaਤਿਸ ਕੀ ਭਗਤਿ ਸਭ (ਬਿਰਥੀ) ਨਿਸਫਲ ਹੈ, ਇਸੀ ਤੇ ਜਨਮ ਕੋ ਗਵਾਇ ਲੇਤਾ ਹੈ॥੬॥
Prof. Sahib Singh(ਪਰ ਇਹੋ ਜਿਹੀ) ਭਗਤੀ ਵਿਅਰਥ ਜਾਂਦੀ ਹੈ, (ਮਨੁੱਖ ਆਪਣਾ ਸਾਰਾ) ਜਨਮ ਗਵਾ ਲੈਂਦਾ ਹੈ ॥੬॥
SikhNet (Spanish)con ese tipo de devoción, es inútil y su vida es desperdiciada. (6)
ਸੇ ਭਗਤ; ਸਤਿਗੁਰ ਮਨਿ ਭਾਏ ॥
se bhagat; satigur man bhaae |
Sant Singh KhalsaThey alone are devotees, who are pleasing to the Mind of the True Guru.
Manmohan SinghThey alone are the saints, who are pleasing to the mind of the True Guru.
Manmohan Singh (Punjabi)ਕੇਵਲ ਉਹ ਹੀ ਸੰਤ ਹਨ ਜੋ ਸੱਚੇ ਗੁਰਾਂ ਦੇ ਚਿੱਤ ਨੂੰ ਚੰਗੇ ਲਗਦੇ ਹਨ।
Fareedkot Teekaਸੋਈ ਭਗਤ ਹੈਂ, ਜੋ ਸਤਿਗੁਰੋਂ ਕੇ ਮਨ ਮੇਂ ਭਾਏ ਹੈਂ॥
Prof. Sahib Singh(ਅਸਲ) ਭਗਤ ਉਹ ਹਨ ਜਿਹੜੇ ਗੁਰੂ ਦੇ ਮਨ ਵਿਚ ਪਿਆਰੇ ਲੱਗਦੇ ਹਨ,ਪਦ ਅਰਥ ਸੇ = ਉਹ (ਬਹੁ-ਵਚਨ)। ਮਨਿ = ਮਨ ਵਿਚ। ਭਾਏ = ਪਿਆਰੇ ਲੱਗੇ।
SikhNet (Spanish)Sólo serán los Devotos quiénes complazcan la Mente del Guru Verdadero.
ਅਨਦਿਨੁ; ਨਾਮਿ ਰਹੇ ਲਿਵ ਲਾਏ ॥
anadin; naam rahe liv laae |
Sant Singh KhalsaNight and day, they remain lovingly attuned to the Name.
Manmohan SinghNight and day, l they remain attuned to the Lord's Name,
Manmohan Singh (Punjabi)ਰੈਣ ਅਤੇ ਦਿਨ ਉਹ ਸਾਹਿਬ ਦੇ ਨਾਮ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਰਾਤ੍ਰ ਦਿਨ ਨਾਮ ਮੇਂ ਬਿਰਤੀ ਲਗਾ ਰਹੇ ਹੈਂ॥
Prof. Sahib Singhਹਰ ਵੇਲੇ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ ਲਾਏ = ਲਿਵ ਲਾਇ, ਸੁਰਤ ਜੋੜ ਕੇ।
SikhNet (Spanish)Ellos permanecerán noche y día entonados amorosamente en el Nombre y mantendrán,
ਸਦ ਹੀ; ਨਾਮੁ ਵੇਖਹਿ ਹਜੂਰਿ ॥
sad hee; naam vekheh hajoor |
Sant Singh KhalsaThey behold the Naam, the Name of the Lord, ever-present, near at hand.
Manmohan SinghThey see the Lord, ever before them,
Manmohan Singh (Punjabi)ਉਹ ਸਾਈਂ ਨੂੰ ਸਦੀਵ ਹੀ ਆਪਣੇ ਸਾਹਮਣੇ ਦੇਖਦੇ ਹਨ।
Fareedkot Teekaਸਦੀਵ ਨਾਮ ਕੌ ਜਪ ਕੇ ਪਰਮੇਸਰ ਕੋ ਸਾਮੀਪ ਦੇਖਤੇ ਹੈਂ॥
Prof. Sahib Singhਉਹ ਮਨੁੱਖ ਹਰਿ-ਨਾਮ ਨੂੰ ਸਦਾ ਹੀ ਆਪਣੇ ਅੰਗ-ਸੰਗ ਵੇਖਦੇ ਹਨ,ਪਦ ਅਰਥ ਸਦ = ਸਦਾ। ਵੇਖਹਿ = ਵੇਖਦੇ ਹਨ (ਬਹੁ-ਵਚਨ)। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)por siempre presente y a la mano, el Naam, el Nombre del Señor.